ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਸੰਪਾਦਕੀ

ਅਜ਼ਾਦੀ ਦਾ ਮਸੀਹਾ ਸ਼ਹੀਦ ਅਜੀਤ ਸਿੰਘ (ਚਾਚਾ ਸ਼ਹੀਦ ਭਗਤ ਸਿੰਘ) (ਭਾਗ ਤੀਸਰਾ) ਅੰਜੂਜੀਤ ਸ਼ਰਮਾ

April 03, 2014 02:31 AM

ਦੇਸ਼ ਛੱਡਣ ਭਾਵ (ਜਲਾਵਤਨ) ਹੋਣ ਦੇ ਫੈਸਲੇ ਪਿੱਛੋਂ। ਮੈਂ ਬਾਬਾ ਧਨਪਤ ਰਾਏ ਨੂੰ ਮਿਲਣ ਵਾਸਤੇ ਸੁਨੇਹਾ ਘੱਲਿਆ ਕਿਉਂਕਿ ਮੈਂ ਆਪਣਾ ਦੇਸ਼ ਛੱਡਣ ਤੋਂ ਪਹਿਲਾਂ ਬਾਬਾ ਜੀ ਨੂੰ ਮਿਲਣਾ ਚਾਹੁੰਦਾ ਸੀ ਜਿੰਨਾ ਨੇ ਮੇਰੇ ਹੱਥ ਵਿੱਚ ਹਰਨਾਮ ਕੌਰ ਦਾ ਹੱਥ ਦਿੱਤਾ ਸੀ ਅਤੇ ਮੈਂ ਇਸ ਨਾਲ ਵਾਅਦਾ ਕੀਤਾ ਹੈ ਕੇ ਮੈਂ ਨਾਮੋ (ਹਰਨਾਮ ਕੌਰ) ਨੂੰ ਜਿੰਦਗੀ ਭਰ ਦਾ ਸਾਥ ਦੇਵਾਂਗਾ। ਪਰ ਅੱਜ ਮੈਂ ਉਸ ਧਰਤੀ ਨਾਲੋਂ ਉਸ ਕੁੱਖ ਨਾਲੋ ਵੀ ਨਾਤਾ ਤੋੜ ਰਿਹਾਂ ਸਾਂ ਜਿਸ ਧਰਤੀ ਉੱਤੇ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ ਸੀ ਸਭ ਨੂੰ ਛੱਡ ਕੇ ਜਾ ਰਿਹਾ ਸੀ। ਮੈਂ ਆਪਣੇ ਸੋਹਣੇ ਦੇਸ਼ ਪੰਜਾਬ ਨਾਲੋਂ ਨਾਤਾ ਤੋੜ ਕੇ ਬੈਗਾਨੀਆਂ ਅਤੇ ਅਣਜਾਣ ਰਾਹਾਂ ਦਾ ਮੁਸਾਫਰ ਬਣਨ ਜਾ ਰਿਹਾ ਸੀ। ਪਤਾ ਨਹੀ ਇਹ ਰਾਹਾਂ ਮੈਨੂੰ ਕਿਧਰ ਨੂੰ ਲੈ ਕੇ ਜਾਣਗੀਆਂ। ਖੈਰ ਅਸੀ ਦੋਨੇ ਮੈਂ ਅਤੇ ਬਾਬਾ ਧਨਪਤ ਰਾਏ ਜੀ ਲਾਹੌਰ ਦੇ ਵਿਚਕਾਰ ਬਣੇ ਹੋਏ ਅੱਡੇ ਉਤੇ ਭੇਸ ਬਦਲ ਕੇ ਇੱਕ ਦੂਜੇ ਨੂੰ ਮਿਲੇ। ਇਸ ਗੰਮਗੀਨ ਮਿਲਣ ਵਿੱਚ ਕੁਝ ਦੇਰ ਸਾਡੇ ਵਿੱਚ ਚੁੱਪ ਆਪਣੀ ਬੁੱਕਲ ਮਾਰ ਕੇ ਛਾਈ ਰਹੀ। ਤੇ ਫਿਰ ਅਖੀਰ ਬਾਬਾ ਜੀ ਨੇ ਚੁੱਪ ਤੋੜੀ ਅਤੇ ਕਹਿਣ ਲੱਗੇ,'' ਅਜੀਤ ਸਿੰਹਾਂ ਮੈਂ ਸਮਝਦਾ ਹਾਂ ,ਕੇ ਤੇਰਾ ਭਾਰਤ ਵਿੱਚ ਰਹਿਣਾ ਹੁਣ ਖਤਰੇ ਤੋਂ ਖਾਲੀ ਨਹੀ ਹੈ। ਅਤੇ ਮੈਂ ਇਹ ਵੀ ਜਾਣਦਾ ਹਾਂ ਆਪਣੀ ਜੰਮਣ ਭੌਂ ਨਾਲੋਂ ਟੁੱਟਣਾ ਉਸ ਤੋਂ ਵੱਖ ਹੋਣਾ ਕਿੰਨਾ ਤਕਲੀਫ ਦੇਹ ਹੁੰਦਾ ਹੈ। ਤੇਰਾ ਇਕ ਭਰਾ ਦੇਸ਼ ਦੀ ਖਾਤਿਰ ਜੇਲ ਵਿੱਚ ਹੈ ਅਤੇ ਹੁਣ ਤੂੰ ਜਲਾਵਤਨ ਹੋ ਰਿਹਾ ਹੈ''। ਬਾਬਾ ਜੀ ਮੈਨੂੰ ਇੱਕ ਤੋਂ ਬਾਅਦ ਇੱਕ ਗੱਲ ਮੇਰੇ ਪ੍ਰੀਵਾਰ ਦੀਆਂ ਕੁਰਬਾਨੀਆਂ ਬਾਰੇ ਦੱਸ ਰਹੇ ਸੀ। ਮੈਂ ਚੁੱਪ ਦੀ ਬੁੱਕਲ ਮਾਰ ਕੇ ਕਈ ਹੜ੍ਹ ਆਪਣੇ ਅੰਦਰ ਰੋਕੀ ਖੜ੍ਹਾ ਸੀ। ਡਰਦਾ ਸੀ ਕਿਧਰੇ ਇਸ ਹੜ੍ਹ ਦਾ ਬੰਨ ਨਾ ਟੁੱਟ ਜਾਵੇ ਅਤੇ ਮੈਂ ਆਪਣੇ ਆਪ ਤੋਂ ਕਮਜੋਰ ਨਾ ਹੋ ਜਾਵਾਂ। ਮੇਰੇ ਮਨ ਅੰਦਰ ਕਈ ਸਵਾਲ ਉਠ ਰਹੇ ਸਨ। ਘਰ ਦੇ ਇੱਕਲੇ ਇੱਕਲੇ ਜੀਅ ਬਾਰੇ ਭਾਬੀ ਵਿਦਿਆਵਤੀ ਬਾਰੇ ਭਾਗਾਂ ਵਾਲੇ ਬਾਰੇ ਪਿਤਾ ਜੀ ਬਾਰੇ ਭਰਾ ਕਿਸ਼ਨ ਸਿੰਘ ਬਾਰੇ ਅਤੇ ਸਭ ਤੋਂ ਜ਼ਿਆਦਾ ਦੁਖਦਈ ਫਿਕਰ ਹਰਨਾਮ ਕੌਰ ਬਾਰੇ ਸੀ। ਮੈਂ ਸੋਚ ਰਿਹਾ ਸੀ ਪਤਾ ਨਹੀ ਉਸ ਵਿਚਾਰੀ ਨੇ ਮੈਥੋਂ ਸੁਖਾਲੀ ਜ਼ਿੰਦਗੀ ਵਾਸਤੇ ਕੀ ਕੀ ਉਮੀਦਾਂ ਰੱਖੀਆਂ ਹੋਣਗੀਆਂ ਅਤੇ ਮੈਂ ਉਸਨੂੰ ਸਿਵਾਏ ਦੁੱਖਾਂ ਤੋਂ ਕੁਝ ਵੀ ਨਹੀ ਦੇ ਸਕਿਆ। ਮੈਂ ਬਾਬਾ ਜੀ ਨੂੰ ਮਿਲਣ ਮਗਰੋਂ ਰਾਤ ਦੇ ਹਨੇਰੇ ਵਿੱਚ ਚੱਕ ਨੰਬਰ 105 ਆਪਣੇ ਪਿੰਡ ਬੰਗੇ ਆਪਣੇ ਘਰ ਗਿਆ।

 

ਮੈਨੂੰ ਡਰ ਸੀ ਕਿ ਕਿਧਰੇ ਮੇਰਾ ਚਾਚਾ ਸੁਰਜਨ ਸਿੰਘ ਜਿਹੜਾ ਅੰਗਰੇਜ਼ਾ ਦਾ ਪਿੱਠੂ ਸੀ। ਮੇਰੇ ਆਉਣ ਦੀ ਖਬਰ ਸੁਣ ਕੇ ਅੰਗਰੇਜ਼ਾ ਨੂੰ ਇਤਲਾਹ ਨਾ ਕਰ ਦੇਵੇ। ਜਦ ਮੈਂ ਆਪਣੇ ਘਰ ਗਿਆ ਤਾਂ ਘਰ ਦੇ ਸਾਰੇ ਜੀਅ ਸੌਂ ਰਹੇ ਸੀ। ਭਾਗਾਂ ਵਾਲਾ ਮੇਰੀ ਪਤਨੀ ਦੇ ਨਾਲ ਸੁੱਤਾ ਪਿਆ ਸੀ। ਮੈਂ ਆਪਣੇ ਭਰਾ ਅਤੇ ਪਿਤਾ ਜੀ ਨੂੰ ਆਪਣੇ ਜਾਣ ਦੀ ਖਬਰ ਬਾਕੀ ਮੈਂਬਰਾਂ ਤੋਂ ਚੋਰੀ ਦਿੱਤੀ ਅਤੇ ਕਿਹਾ ਇਸ ਬਾਰੇ ਘਰ ਵਿੱਚ ਕਿਸੇ ਨੂੰ ਪਤਾ ਨਾ ਲਗੇ। ਮੇਰੇ ਪਿਤਾ ਜੀ ਮੇਰੀ ਜਲਾਵਤਨੀ ਦੀ ਖਬਰ ਸੁਣ ਕੇ ਬਹੁਤ ਉਦਾਸ ਹੋ ਗਏ ਸਨ। ਉਹਨਾਂ ਦਾ ਉਦਾਸ ਹੋਣਾ ਸੁਭਾਵਕ ਹੀ ਸੀ। ਬਜ਼ੁਰਗ ਸ਼ਰੀਰ ਆਪਣੇ ਪੁੱਤਰਾਂ ਦਾ ਸਹਾਰਾ ਲੋੜਦਾ ਹੈ। ਉਹਨਾਂ ਦਾ ਇਕ ਪੁਤਰ ਸਵਰਨ ਸਿੰਘ ਜੇਲ ਵਿੱਚ ਸੀ। ਅਤੇ ਮੈਂ ਉਹਨਾਂ ਨੂੰ ਬੇਸਹਾਰਾ ਕਰਕੇ ਉਹਨਾਂ ਦਿਸ਼ਾ ,ਦਸ਼ਾਵਾਂ ,ਰਾਹਾਂ ਵੱਲ ਜਾ ਰਿਹਾ ਸੀ। ਜਿਥੋਂ ਮੁੜ ਵਾਪਸੀ ਦੀ ਉਮੀਦ ਨਹੀ ਕੀਤੀ ਜਾ ਸਕਦੀ ਸੀ। ਮੈਂ ਦਿਲ਼ ਉੱਤੇ ਪੱਥਰ ਰੱਖ ਕੇ ਪਿਤਾ ਜੀ ਅਤੇ ਛੋਟੇ ਭਰਾ ਤੋਂ ਜਾਣ ਦੀ ਆਗਿਆ ਲਈ। ਜਦ ਮੈਂ ਪਿਤਾ ਜੀ ਦੇ ਆਖਰੀ ਬਾਰੀ ਦੇ ਪੈਰੀਂ ਹੱਥ ਲਾਉਣ ਲੱਗਾ ਤਾਂ ਉਹਨਾ ਨੇ ਘੁੱਟ ਕੇ ਮੈਨੂੰ ਛਾਤੀ ਨਾਲ ਲਾ ਲਿਆ ਅਤੇ ਸਾਡੇ ਦੋਨਾਂ ਦੀ ਛਾਤੀ ਵਿੱਚ ਇੱਕ ਹਾਉਕਾ ਨਿਕਲਿਆ ਅਤੇ ਮੁੜ ਛਾਤੀ ਵਿੱਚ ਹੀ ਦੱਬ ਗਿਆ। ਮੈਂ ਤੇਜ਼ ਤੇਜ਼ ਕਦਮਾ ਨਾਲ ਅਗਾਂਹ ਵਧਿਆ ਅਤੇ ਆਪਣੇ ਦੇਸ਼ ,ਆਪਣੀ ਮਿੱਟੀ,ਆਪਣੇ ਪਿੰਡ ,ਆਪਣੇ ਜਾਇਆਂ ਨੂੰ ਆਖਰੀ ਬਾਰ ਦੀ ਸਲਾਮ ਕਰਕੇ ਤੁਰ ਆਇਆ । ਫਿਰ ਅਸੀ ਚਾਰਾਂ ਨੇ ਕਰਾਚੀ ਤੋਂ ਆਪਣੇ ਗੁਪਤ ਅੱਡੇ ਸ਼ਿਰਾਜ ਜਿਹੜੀ ਈਰਾਨ ਦੀ ਬੰਦਰਗਾਹ ਸੀ ਉਥੇ ਪੁਹੰਚੇ। ਇਥੇ ਅਸੀ ਦੇਖਿਆ ਕੇ ਈਰਾਨੀ ਵੀ ਸਾਡੇ ਵਾਂਗਰ ਆਪਣੇ ਦੇਸ਼ ਅਜ਼ਾਦੀ ਦੀ ਲੜਾਈ ਲੜ ਰਹੇ ਸੀ। ਇਸ ਇਨਕਲਾਬੀ ਪਾਰਟੀ ਦੇ ਮੁੱਖੀ ''ਸਈਅਦ ਅਸਾਉੱਲਦਾ ''ਨੇ ਕਿਹਾ ਕਿ ਸਾਡਾ ਜ਼ਿਆਦਾ ਦੇਰ ਉਥੇ ਰੁਕਣਾ ਠੀਕ ਨਹੀ ਹੈ ਕਿਉਂਕਿ ਅੰਗਰੇਜ਼ ਕੌਂਸਲਰ ਜੋ ਮਰਜੀ ਇਥੇ ਕਰ ਸਕਦਾ ਹੈ। ਕਿਉਂਕਿ ਭਾਰਤੀ ਪੈਦਲ ਫ਼ੌਜ ਅਤੇ ਘੋੜ ਸਵਾਰ ਸਭ ਇਸਦੇ ਅਧੀਨ ਹੈ। ਈਰਾਨ ਵੀ ਅੰਗਰੇਜ਼ਾਂ ਦੇ ਖਿਲਾਫ ਲੜ ਰਿਹਾ ਸੀ ਅਤੇ ਅਸੀ ਵੀ ਅੰਗਰੇਜ਼ਾ ਦੇ ਖਿਲਾਫ ਲੜ ਰਹੇ ਸੀ। ਸਾਡਾ ਜਿਆਦਾ ਦੇਰ ਉਥੇ ਟਿਕਣਾ ਠੀਕ ਨਹੀ ਸੀ। ਅਸੀ ਈਰਾਨ ਦੇ ਅਲੱਗ ਅਲੱਗ ਥਾਵਾਂ ਉਤੇ ਤਕਰੀਬਨ ਇਕ ਸਾਲ ਤਕ ਰਹੇ। ਮੈਂ ਈਰਾਨ ਵਿੱਚ ਰਹਿੰਦਿਆ ਆਪਣਾ ਪਾਸਪੋਰਟ ''ਮਿਰਜ਼ਾ ਹਸਨ ਖਾਨ'' ਦੇ ਨਾਂ ਦਾ ਪ੍ਰਾਪਤ ਕਰ ਲਿਆ ਸੀ ਅਤੇ ਉਹੀ ਨਾਂ (ਮਿਰਜ਼ਾ ਹਸਨ ਖਾਨ)ਮੇਰੀ ਪ੍ਰਵਾਸੀ ਜ਼ਿੰਦਗੀ ਦੀ ਪਹਿਚਾਣ ਬਣ ਗਿਆ ਸੀ।

 

ਉਸ ਵੇਲੇ ਭਾਰਤ ਤੋਂ ਬਾਹਰ ਜਾਣ ਵਾਸਤੇ ਉਹਨਾਂ ਦੇਸ਼ਾ ਵਾਸਤੇ ਪਾਸਪੋਰਟ ਦੀ ਲੋੜ ਨਹੀ ਪੈਂਦੀ ਸੀ ਜਿਨਾ ਦੇਸ਼ਾ ਉੱਤੇ ਭਾਰਤ ਵਾਂਗ ਅੰਗਰੇਜ਼ਾ ਦਾ ਰਾਜ ਹੁੰਦਾ ਸੀ। ਇਹ ਮੇਰਾ ਪਾਸਪੋਰਟ ਮੈਨੂੰ ਯੁਰਪ ਜਾਣ ਵਾਸਤੇ ਸਹਾਇਕ ਹੋ ਸਕਦਾ ਸੀ ਜਿਸ ਦੇ ਜ਼ਰੀਏ ਮੈਂ ਯੂਰਪ ਦੇ ਦੇਸ਼ਾ ਦਾ ਰਾਜਨਿਤਿਕ ਢਾਂਚਾ ਦੇਖਣਾ ਅਤੇ ਸਮਝਣਾ ਸੀ ਅਤੇ ਭਾਰਤ ਦੇਸ਼ ਦੀ ਅਜ਼ਾਦੀ ਦੀ ਮੱਦਦ ਵਾਸਤੇ ਉਥੇ ਦੀਆਂ ਸਰਕਾਰਾਂ ਕੋਲੋ ਮੰਗ ਕਰਨੀ ਸੀ। ਉਧਰ ਲੈਨਿਨ ਦੀ ਕਮਾਂਡ ਥੱਲੇ ਰੂਸੀ ਇਨਕਲਾਬੀ ਜੂਝ ਰਹੇ ਸੀ। ਇਸ ਵਕਤ ਮੈਂ ਇਕਲਾ ਹੀ ਰਹਿ ਗਿਆ ਸੀ। ਮੇਰੇ ਬਾਕੀ ਦੇ ਸਾਥੀਆਂ ਵਿੱਚੋਂ ਜਿੰਨਾ ਵਿੱਚੋਂ ਸੂਫੀ ਸੀ । ਉਹ ਸ਼ਿਰਾਜ ਵਿੱਚ ਹੀ ਸ਼ਹੀਦ ਹੋ ਗਿਆ ਸੀ। ਹੁਣ ਮੈਂ ਆਪਣੀਆਂ ਰਾਹਾਂ ਦਾ ਆਪੇ ਪਾਂਧੀ ਸੀ। ਉਧਰ ਤੁਰਕੀ ਦੇਸ਼ ਦੀ ਤਰੱਕੀ ਲਈ ਇਨਕਲਾਬੀ ਨੌਜਵਾਨ ਲੜ ਰਹੇ ਸੀ। ਮੈਂ ਯੁਰਪ ਦੇ ਅਲੱਗ ਅਲੱਗ ਦੇਸ਼ਾ ਵਿੱਚ ਗਿਆ ਜਿਵੇਂ ਪੈਰਿਸ,ਵਿਆਨਾ,ਜਰਮਨ,ਇਟਲੀ,ਸਵਿਟਜ਼ਰਲੈਂਡ,ਪੈਰਿਸ ਵਿੱਚ ਮੈਨੂੰ ਸਰੋਜਨੀ ਨਾਇਡੋ ਦਾ ਭਰਾ ਵੀਰੇਂਦਰ ਨਾਥ ਮਿਲਿਆ ਅਤੇ ਪੈਰਿਸ ਵਿੱਚ ਇਕ ਹੋਰ ਹਿੰਦੋਸਤਾਨੀ ਗਰੁੱਪ ਮਿਲਿਆ ਜਿਸਦਾ ਆਗੂ ਮਹਾਂਦੇਵ ਰਾਓ ਸੀ । ਜਿਹੜੇ ਜਲਾਵਤਨੀ ਕੱਟ ਰਹੇ ਸੀ ਇਹ ਇਥੇ ਅੰਗਰੇਜ਼ੀ ਵਿੱਚ 'ਬੰਦੇ ਮਾਤਰਮ'ਨਾਂ ਦਾ ਚੋਰੀ ਅਖਬਾਰ ਕੱਢਦੇ ਅਤੇ ਹਿੰਦੋਸਤਾਨ ਭੇਜਦੇ ਸਨ ਉਸ ਸਮੇਂ ਪੈਰਿਸ ਇਨਕਲਾਬੀਆ ਦਾ ਇੱਕ ਬਹੁਤ ਵੱਡਾ ਅੱਡਾ ਹੁੰਦਾ ਸੀ ਸਾਰੇ ਇਥੇ ਹੀ ਆਉਂਦੇ ਸਨ ਅਤੇ ਇਸੇ ਤਰਾਂ ਸਵਿਟਜ਼ਰਲੈਂਡ ਵਿੱਚ ਮੈਨੂੰ ਨਰਮ ਦਲੀਆ ਗੋਪਾਲ ਕਿਸ਼ਨ ਗੋਖਲੇ ਮਿਲਿਆ ਉਸ ਨੇ ਮੇਰੇ ਨਾਲ ਹਿੰਦੋਸਤਾਨ ਦੀਆਂ ਕੁਝ ਗੱਲਾਂ ਕੀਤੀਆਂ। ਉਹਨਾਂ ਦਿਨਾਂ ਵਿੱਚ ਮੇਰੀ ਸਹਿਤ ਠੀਕ ਨਹੀ ਸੀ। ਗੋਪਾਲ ਕਿਸ਼ਨ ਗੋਖਲੇ ਨੇ ਕਿਹਾ ਅਜੀਤ ਸਿੰਹਾਂ ਤੂੰ ਮੁੜ ਹਿੰਦੋਸਤਾਨ ਵਿੱਚ ਦਾਖਲ ਹੋ ਸਕਦਾ ਹੈਂ ਜੇਕਰ ਤੂੰ ਗਰਮ ਦਲ ਛੱਡ ਦੇਵੇ ਤਾਂ। ਮੈਂ ਉਸ ਨੂੰ ਕਿਹਾ,'' ਮੈਂ ਆਪਣੇ ਦੇਸ਼ ਪਰਤਣ ਵਾਸਤੇ ਭੀਖ ਨਹੀ ਮੰਗਾਂਗਾ ।

 

ਮੇਰਾ ਦੇਸ਼ ਅਤੇ ਮੇਰੇ ਦੇਸ਼ ਦੇ ਲੋਕ ਮੈਨੂੰ ਆਪ ਅਵਾਜ਼ਾ ਮਾਰ ਕੇ ਸੱਦਣਗੇ ਅਤੇ ਮੈਂ ਉਹਨਾਂ ਦੀਆਂ ਬਾਹਾਂ ਵਿੱਚ ਆਪਣੇ ਆਪ ਨੂੰ ਸਮਰਪਤ ਕਰ ਦਿਆਂਗਾ''। ਮੈਨੂੰ ਇਸ ਵੇਲੇ ਭਾਰਤ ਦੀ ਕਿਸੇ ਖਬਰ ਦਾ ਕੁਝ ਪਤਾ ਨਹੀ ਸੀ ਅਤੇ ਨਾ ਹੀ ਮੈਂ ਘਰਦਿਆਂ ਨੂੰ ਕੋਈ ਖਤ ਪੱਤਰ ਪਾ ਕੇ ਕਿਸੇ ਮੁਸਿਬਤ ਵਿੱਚ ਪਾਉਣਾ ਚਾਹੁੰਦਾ ਸੀ ਕਿਉਂਕਿ ਅੰਗਰੇਜ਼ ਹਾਲੇ ਵੀ ਮੈਨੂੰ ਲੱਭ ਰਹੇ ਸੀ ਵਿਦੇਸ਼ ਤੋਂ ਆਉਣ ਅਤੇ ਜਾਣ ਵਾਲੀਆਂ ਚਿੱਠੀਆਂ ਅਤੇ ਤਾਰਾਂ ਸਭ ਸਖਤ ਤਰੀਕੇ ਨਾਲ ਚੈੱਕ ਕੀਤੀਆਂ ਜਾਂਦੀਆ ਸਨ। ਮੈਂ ਅੰਗਰੇਜ਼ਾ ਦੀ ਨਜ਼ਰ ਵਿੱਚ ਆਉਣਾ ਨਹੀ ਚਾਹੁੰਦਾ ਸੀ। ਇਸ ਵੇਲੇ ਮੈਨੂੰ ਕਈ ਮੁੱਲਕਾਂ ਦੀਆਂ ਭਾਸ਼ਾ ਆ ਗਈਆਂ ਸਨ। ਫਿਰ ਇਕ ਦਿਨ ਮੈਨੂੰ ਸਵਿਟਜ਼ਰਲੈਂਡ ਵਿੱਚ ਰਹਿੰਦਿਆਂ ਬਾਬਾ ਧਨਪਤ ਰਾਏ ਜੀ ਦਾ ਖਤ ਆਇਆ ਜਿਸ ਵਿੱਚ ਮੇਰੇ ਭਰਾ ਸਰਦਾਰ ਸਵਰਨ ਸਿੰਘ ਜੀ ਦੀ ਮੌਤ ਬਾਰੇ ਉਹਨਾਂ ਨੇ ਲਿਖਿਆ ਸੀ। ਬਾਬਾ ਜੀ ਨੇ ਦੱਸਿਆ ਕੇ ਅਜੀਤ ਸਿੰਹਾਂ ਤੇਰੇ ਜਾਣ ਮਗਰੋਂ ਕਿਵੇਂ ਜ਼ਾਲਮ ਗੋਰੇ ਜੇਲ ਵਿੱਚ ਸਵਰਨ ਸਿੰਘ ਨੂੰ ਕੋਹਲੂ ਅੱਗੇ ਜੋੜਕੇ ਬੈਂਤ ਅਤੇ ਕੋੜਿਆ ਨਾਲ ਮਾਰਦੇ ਸਨ। ਉਹਨਾਂ ਦਾ ਜ਼ੁਲਮ ਸਹਿੰਦਾ ਸਹਿੰਦਾ ਇਕ ਦਿਨ ਸਵਰਨ ਸਿੰਘ ਸ਼ਹੀਦ ਹੋ ਗਿਆ। ਉਹਨਾਂ ਨੇ ਖਤ ਵਿੱਚ ਇਹ ਵੀ ਦੱਸਿਆ ਕੇ ਅਜੀਤ ਸਿੰਹਾਂ ਤੇਰੇ ਜਾਣ ਮਗਰੋਂ ਗਵਰਨਰ ਜਨਰਲ ਓਡਵਾਇਰ ਹਿੰਦੂ ਅਤੇ ਸਿੱਖ ਧਰਮਾਂ ਦੇ ਠੇਕੇਦਾਰ ਜਾਣੀ 'ਆਰੀਆ ਸਮਾਜੀ' ਅਤੇ 'ਚੀਫ ਖਾਲਸਾ ਦੀਵਾਨ' ਕੋਲ ਗਿਆ ਸੀ। ਹਿੰਦੂਆ ਨੇ ਕਿਹਾ ਅਜੀਤ ਸਿੰਘ ਹਿੰਦੂ ਨਹੀ ਸੀ ਅਤੇ ਸਿੱਖਾ ਨੇ ਕਿਹਾ ਉਹ ਸਿੱਖ ਨਹੀ ਸੀ। ਪਰ ਬਰਖੁਰਦਾਰ ਮੈਨੂੰ ਪਤੈ ਹੈ ਤੇਰਾ ਮਿਸ਼ਨ ਕੀ ਹੈ ਤੂੰ ਦੇਸ਼ ਕੌਂਮ ਦੀ ਖਾਤਿਰ ਡਟਿਆ ਰਹਿ।

 

ਮੈਂ ਬਾਬਾ ਜੀ ਦੇ ਖਤ ਦਾ ਜਵਾਬ 1912 ਵਿੱਚ ਕੋਈ ਅਖਬਾਰ ਦੇ ਜਰੀਏ ਗੁਪਤ ਢੰਗ ਲੱਭ ਕੇ ਦਿੱਤਾ ਸੀ ਅਤੇ ਉਸ ਵਿੱਚ ਮੈਂ ਆਪਣੇ ਚਲ ਰਹੇ ਮਿਸ਼ਨ ਅਤੇ ਯੂਰਪ ਦੇਸ਼ ਦੇ ਰਾਜਨਿਤਿਕ ਪ੍ਰਬੰਧਕੀ ਢਾਂਚੇ ਬਾਰੇ ਲਿਖਿਆ । ਉਧਰ ਲਾਲ ਹਰਦਿਆਲ ਜੀ ਵੀ ਜਿੰਨਾ ਨੂੰ ਅਸੀ ਗੁਪਤ ਤੌਰ ਉੱਤੇ ਸਾਹਿਤ ਛਾਪਣ ਅਤੇ ਵੰਡਣ ਦੀ ਜਿੰਮੇਵਾਰੀ ਸਾਂਭੀ ਸੀ। ਉਹ ਇਸ ਮਿਸ਼ਨ ਵਿੱਚ ਇੱਕਲੇ ਰਹਿ ਗਏ ਸੀ ਅਤੇ ਫਿਰ ਉਹ ਵੀ 1909-1910 ਵਿੱਚ ਹਿੰਦੋਸਤਨ ਛੱਡ ਕੇ ਮੈਨੂੰ ਪੈਰਿਸ ਵਿੱਚ ਮਿਲ ਕੇ ਫਿਰ ਅਮਰੀਕਾ ਚਲੇ ਗਏ। ਉਧਰ ਪਹਿਲੀ ਜੰਗ ਲੱਗਣ ਦੀਆਂ ਗੱਲਾਂ ਖਬਰਾ ਚੱਲ ਰਹੀਆਂ ਸਨ। ਉਧਰ ਮੈਂ ਸਵਿਟਜ਼ਰਲੈਂਡ ਤੋਂ ਪੈਰਿਸ ਤੇ ਫਿਰ ਪੈਰਿਸ ਤੋਂ ਜਰਮਨ ਦੇ ਮਸ਼ਹੂਰ ਸ਼ਹਿਰ ਫਰੈਂਕਫਰਟ ਗਿਆ। ਫਿਰ ਮੈਂ ਜਰਮਨ ਦੇ ਸ਼ਹਿਰ ਹਮਬਰਗ ਗਿਆ ਅਤੇ ਫਿਰ ਮੈਂ ਬਰਲੀਨ ਦੇ ਐਸਪਲੈਂਡੋ ਹੋਟਲ ਵਿੱਚ ਆ ਗਿਆ ਇਥੇ ਮੈਂ ਜਰਮਨ ਸਰਕਾਰ ਨੂੰ ਆਪਣੇ ਬਾਰੇ ਦੱਸਿਆ। ਫਿਰ ਜਰਮਨ ਦੇ ਵਿਦੇਸ਼ੀ ਵਿਭਾਗ ਦਾ ਏਸ਼ੀਆ ਬ੍ਰਾਂਚ ਦਾ ਪ੍ਰਤੀਨਿਧੀ ਮੈਨੂੰ ਮਿਲਣ ਆਇਆ ਅਤੇ ਜਰਮਨ ਸਰਕਾਰ ਵੱਲੋਂ ਮੇਰਾ ਸਵਾਗਤ ਕੀਤਾ। ਮੈਨੂੰ ਉਸ ਪ੍ਰਤੀਨਿਧੀ ਨਾਲ ਮਿਲ ਕੇ ਬਹੁਤ ਹੈਰਾਨੀ ਹੋਈ ਜਦੋਂ ਉਸ ਨੇ ਮੇਰੇ ਬਾਰੇ ਮੈਥੋਂ ਪੁੱਛੇ ਬਗੈਰ ਹੀ ਸਭ ਕੁਝ ਦੱਸ ਦਿੱਤਾ। ਮੈਂ ਹੈਰਾਨ ਸੀ ਕਿ ਕਿਵੇਂ ਜਰਮਨ ਦੀ ਸੀ.ਆਈ.ਡੀ ਆਪਣੀ ਦੁਸ਼ਮਣ ਅੰਗਰੇਜੀ ਸਰਕਾਰ ਦੀਆਂ ਹਿੰਦੋਸਤਾਨ ਵਿੱਚ ਵੀ ਪੈੜਾ ਨੱਪ ਰਹੀ ਹੈ। ਮੈਂ ਉਸ ਨਾਲ ਆਉਣ ਵਾਲੀ ਜੰਗ ਬਾਰੇ ਕੁਝ ਗੱਲਾਂ ਕੀਤੀਆਂ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਉਧਰ ਅਮਰੀਕਾ ਅਤੇ ਕਨੇਡਾ ਦੇ ਗਦਰੀ ਦੇਸ਼ ਭਗਤ ਸੋਚਦੇ ਸਨ ਕਿ ਜੇਕਰ ਪਹਿਲੀ ਸੰਸਾਰਕ ਜੰਗ 1915-1916 ਵਿੱਚ ਹੁੰਦੀ ਹੈ ਤਾਂ ਉਹ ਵੀ ਉਸ ਸਮੇਂ ਅਜ਼ਾਦੀ ਦੀ ਲੜਾਈ ਭਾਰਤ ਵਿੱਚ ਅੰਗਰੇਜਾ ਦੇ ਖਿਲਾਫ ਛੇੜ ਦੇਣਗੇ ਅਤੇ ਉਹ ਉਸ ਮੁਤਾਬਕ ਆਪਣੀ ਜੰਗ ਦੀ ਤਿਆਰੀ ਕਰਨ ਲੱਗ ਪਏ ਪਰ ਇਹ ਪਹਿਲੀ ਜੰਗ 1918 ਵਿੱਚ ਹੀ ਹੋ ਗਈ ਅਤੇ ਗਦਰੀਆਂ ਦੀ ਹਾਲੇ ਭਾਰਤ ਵਿੱਚ ਅੰਗਰੇਜ਼ਾ ਦੇ ਖਿਲਾਫ ਜੰਗ ਕਰਨ ਦੀ ਪੂਰੀ ਤਿਆਰੀ ਨਹੀ ਸੀ। ਫਿਰ ਮੈਂ ਜੰਗ ਦੌਰਾਨ ਪੈਰਿਸ ਚਲਾ ਗਿਆ ਫਿਰ ਬੈਲਜੀਅਮ ਚਲਾ ਗਿਆ।

 

ਹੁਣ ਤਕ ਮੇਰੇ ਦੋਸਤ ਮਿੱਤਰ ਉਪਰਲੇ ਸਰਕਾਰੀ ਮਿੱਤਰ ਵੱਡੇ ਵੱਡੇ ਅਹੁਦਿਆ ਵਾਲੇ ਬਣ ਗਏ ਸਨ। ਸਭ ਮੇਰੀ ਕਦਰ ਅਤੇ ਪਿਆਰ ਕਰਦੇ ਸਨ। ਅੰਗਰੇਜ਼ ਸੀ.ਆਈ.ਡੀ ਸਭ ਜਾਣਦੇ ਸਨ ਕਿ ਹੁਣ ਮੈਨੂੰ ਗ੍ਰਿਫਤਾਰ ਕਰਨਾ ਇੰਨਾ ਸੌਖਾ ਨਹੀ ਹੈ ਪਰ ਉਹ ਹਾਲੇ ਵੀ ਮੇਰੀ ਭਾਲ ਵਿੱਚ ਸੀ। ਮੈਂ ਥੌੜੀ 2 ਦੇਰ ਮਗਰੋਂ ਆਪਣੇ ਟਿਕਾਣੇ ਬਦਲ ਰਿਹਾ ਸੀ। ਫਿਰ ਮੈਂ ਬ੍ਰਾਜ਼ੀਲ ਪੁਹੰਚਿਆ ਇਥੇ ਮੈਂ ਹਿੰਦੋਸਤਾਨੀਆਂ ਦੀਆਂ ਮੁਸ਼ਕਲਾਂ ਨੂੰ ਦੇਖਿਆ ਜਿੰਨਾ ਦਾ ਮੁੱਖ ਕਾਰਨ ਅੰਗਰੇਜ਼ ਸਨ। ਉਸ ਵੇਲੇ ਬ੍ਰਾਜ਼ੀਲ ਸਰਕਾਰ ਜਿਹੜਾ ਵੀ ਕੋਈ ਖੇਤੀ ਕਰਨਾ ਚਾਹੁੰਦਾਂ ਸੀ ਵਾਹੀ ਯੋਗ ਜ਼ਮੀਨ ਬੜੀ ਤਦਾਦ ਵਿੱਚ ਸਭ ਨੂੰ ਮੁਫਤ ਅਤੇ ਨਾਲ ਖੇਤੀ ਬਾੜੀ ਦੇ ਸੰਦ ਅਤੇ ਬੀਜ ਦੇ ਰਹੀ ਸੀ। ਮੈਂ ਬ੍ਰਾਜ਼ੀਲ ਵਿੱਚ ਪੰਜਾਬੀ ਕਿਸਾਨਾਂ ਨੂੰ ਉਥੇ ਲਿਆ ਕੇ ਅਬਾਦ ਕਰਨ ਦੀ ਸੋਚੀ ਪਰ ਜਦੋਂ ਮੈਂ ਖੇਤੀਬਾੜੀ ਵਿਭਾਗ ਦੇ ਸੈਕਟਰੀ ਨਾਲ ਗੱਲ ਕੀਤੀ ਤਾਂ ਉਸ ਨੇ ਅਫਸੋਸ ਨਾਲ ਕਿਹਾ ਬ੍ਰਾਜ਼ੀਲ ਵਿੱਚ ਹਿੰਦੋਸਤਾਨੀਆਂ ਨੂੰ ਜਮੀਨ ਨਹੀ ਦਿੱਤੀ ਜਾਵੇਗੀ ਕਿਉਂਕਿ ਅੰਗਰੇਜ਼ੀ ਸਰਕਾਰ ਨਹੀ ਚਾਹੁੰਦੀ ਕਿ ਹਿੰਦੋਸਤਾਨੀ ਬ੍ਰਾਜੀਲ ਵਿੱਚ ਆ ਕੇ ਵਸਣ ਕਿਉਂਕਿ ਇਥੇ ਦੇ ਅਜ਼ਾਦ ਦੇਸ਼ ਦੇ ਅਜ਼ਾਦ ਲੋਕਾ ਨੂੰ ਮਿਲ ਕੇ ਉਹਨਾਂ ਨੂੰ ਆਪਣੀ ਗੁਲਾਮੀ ਦਾ ਅਹਿਸਾਸ ਹੋ ਜਾਵੇਗਾ ਅਤੇ ਬ੍ਰਾਜੀਲ ਵਿੱਚ ਕਿਸਾਨਾਂ ਨੂੰ ਮਿਲ ਰਹੀਆਂ ਸਹੂਲਤਾਂ ਅਤੇ ਖੇਤੀਬਾੜੀ ਦੇ ਵਧੀਆ ਸੰਦਾਂ ਬਾਰੇ ਪੰਜਾਬ ਦੇ ਗੁਲਾਮ ਕਿਸਾਨ ਨੂੰ ਪਤਾ ਲੱਗ ਜਾਵੇਗਾ। ਜਿਸ ਨਾਲ ਪੰਜਾਬ ਦਾ ਗੁਲਾਮ ਕਿਸਾਨ ਸਾਡੇ ਖਿਲਾਫ ਬਗਾਵਤ ਕਰ ਸਕਦਾ ਹੈ।ਫਿਰ ਮੈਨੂੰ ਬ੍ਰਾਜੀਲ ਵਿੱਚ ਹੀ ਭਗਤ ਸਿੰਘ ਦਾ ਖਤ ਮਿਲਿਆ ਜਿਸ ਵਿੱਚ ਉਸਨੇ ਦੱਸਿਆ ਕਿ ਉਹ ਮੇਰੀ ਭਾਲ ਪਿੱਛਲੇ ਕਈ ਸਾਲਾਂ ਤੋਂ ਕਰ ਰਿਹਾ ਸੀ ਆਖਰ ਉਸਦੇ ਦੋਸਤ ਦੇ ਪੁਰਖੇ ਨੇ ਮੇਰੇ ਲੱਭਣ ਦੀ ਮੱਦਦ ਕੀਤੀ। ਜਿਹੜੇ ਆਪ ਗਦਰ ਪਾਰਟੀ ਨਾਲ ਜੁੜੇ ਸਨ। ਉਹਨਾਂ ਬਾਕੀ ਗਦਰੀਆਂ ਤੋਂ ਮੇਰਾ ਥਾਂ ਪਤਾ ਕਰਕੇ ਭਗਤ ਸਿੰਘ ਨੂੰ ਦੱਸਿਆ।

 

ਭਗਤ ਸਿੰਘ ਦਾ ਖਤ ਬਹੁਤ ਮੋਹ ਭਿੱਜਿਆ ਅਤੇ ਦੇਸ਼ ਭਗਤੀ ਭਾਵਨਾਂ ਭਰਿਆ ਸੀ। ਉਸ ਨੇ ਖਤ ਵਿੱਚ ਆਪਣੇ ਮਿਸ਼ਨ ਬਾਰੇ ਦੱਸਿਆ ਕੇ ਚਾਚਾ ਜੀ ਤੁਸੀ ਜਿਹੜੀ ਫਸਲ ਬੀਜ ਗਏ ਸੀ।(ਅਜ਼ਾਦੀ) ਦੀ ਅਸੀ ਨੌਜਵਾਨ ਹੁਣ ਉਸ ਫਸਲ ਨੂੰ ਪਾਣੀ ਦੇਂਵਾਗੇ ਅਤੇ ਉਸ ਦੇ ਪੱਕਣ ਤਕ ਸਾਨੂੰ ਤੁਹਾਡਾ ਸਾਥ ਚਾਹੀਦਾ ਹੈ। ਭਗਤ ਸਿੰਘ ਨੇ ਕਿਹਾ ,ਐ ਮੇਰੇ ਰਹਿਬਰ ਮੈਂ ਤੁਹਾਡੇ ਨਕਸ਼ੇ ਕਦਮਾਂ ਉੱਤੇ ਚਲ ਰਿਹਾ ਹਾਂ ਅਤੇ ਚਲਦਾ ਰਹਾਂਗਾ। ਜਦ ਤਕ ਗੋਰੇ ਮੁੱਲਕ ਨਹੀ ਛੱਡ ਜਾਂਦੇ। ਮੈਂ ਭਗਤ ਸਿੰਘ ਨੂੰ ਮੋੜਵੇ ਖਤ ਵਿੱਚ ਕਿਹਾ ਕਿ ਉਹ ਹਿੰਦੋਸਤਾਨ ਵਿੱਚ ਅੰਗਰੇਜੀ ਸਰਕਾਰ ਦੀਆਂ ਜੜਾ ਤਦ ਹੀ ਹਿਲਾ ਸਕਦੇ ਹਨ।ਜੇਕਰ ਤੁਹਾਡੇ ਕੋਲ ਮਿਲਟਰੀ ਟ੍ਰੇਨਿੰਗ ਹੋਵੇਗੀ।ਕਿਉਂਕਿ ਮੈਂ ਯੂਰਪ ਵਿੱਚ ਦੇਖ ਰਿਹਾ ਹਾਂ ਕਿਵੇ ਇਨਕਲਾਬੀ ਟ੍ਰੇਨਿੰਗ ਲੈ ਕੇ ਦੁਸ਼ਮਣ ਨਾਲ ਲੜ ਰਹੇ ਹਨ। ਮੈਂ ਭਗਤ ਸਿੰਘ ਨੂੰ ਨਕਲੀ ਨਾਮ ਦਾ ਪਾਸਪੋਰਟ ਬਣਾਉਣ ਬਾਰੇ ਕਿਹਾ ਅਤੇ ਮੈਂ ਉਸਨੂੰ ਕਿਹਾ ਮੈਂ ਤੇਰੇ ਵਾਸਤੇ ਮਿਲਟਰੀ ਸਿਖਲਾਈ ਦਾ ਪ੍ਰਬੰਧ ਜਪਾਨ ਜਾਂ ਤੁਰਕੀ ਵਿੱਚ ਕਰ ਦੇਵਾਂਗਾ ਜਿਥੋਂ ਤੈਨੂੰ ਮਿਲਟਰੀ ਸਿਖਲਾਈ ਮਿਲ ਸਕਦੀ ਹੈ ਅਤੇ ਮੈਂ ਉਸਨੂੰ ਰੂਸੀ ਇਨਕਲਾਬੀ ਲੈਨਿਨ ਨੂੰ ਵੀ ਮਿਲਣ ਵਾਸਤੇ ਕਿਹਾ ਕਿ ਉਹ ਲੈਨਿਨ ਦੀ ਵੀ ਇਨਕਲਾਬੀ ਲਹਿਰ ਨੂੰ ਜਾਣ ਸਕਦਾ ਹੈ। ਉਥੋਂ ਕੁਝ ਤਜ਼ਰਬੇ ਹਾਂਸਿਲ ਕਰ ਸਕਦਾ ਹੈ। ਭਗਤ ਸਿੰਘ ਨੇ ਬਲਵੰਤ ਸਿੰਘ ਦੇ ਨਾਮ ਦਾ ਪਾਸਪੋਰਟ ਤਿਆਰ ਕਰਨਾ ਦੇ ਦਿੱਤਾ ਸੀ। ਉਸਨੇ ਮੈਨੂੰ ਲਿਖਿਆ ਕੇ ਚਾਚਾ ਜੀ ਹੁਣ ਮੈਨੂੰ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਸਾਰੇ ਬਲਵੰਤ ਦੇ ਨਾਂ ਨਾਲ ਹੀ ਜਾਣਦੇ ਹਨ। ਮੈਨੂੰ ਭਾਗਾਂ ਵਾਲੇ ਦੇ ਖਤ ਰਾਹੀਂ ਹੀ ਚੱਲੀ ਅਕਾਲੀ ਬੱਬਰ ਲਹਿਰ ਦਾ ਪਤਾ ਲੱਗਿਆ। ਓਹ ਮੈਨੂੰ ਆਪਣੇ ਨੌਜਵਾਨ ਸਭਾ ਦੀਆਂ ਸਰਗਰਮੀਆਂ ਬਾਰੇ ਦੱਸਦਾ ਰਹਿੰਦਾ ਸੀ। ਫਿਰ ਇੱਕ ਦਿਨ ਉਸ ਅਖਬਾਰ ਦੇ ਟੁਕੜੇ ਨੇ ਮੇਰੀਆਂ ਨਵੀਆਂ ਉਮੀਦਾਂ, ਖੁਸ਼ੀਆਂ ,ਸਭ ਕੁਝ ਖਤਮ ਕਰ ਦਿੱਤਾ।ਜਿਸ ਵਿੱਚ ਭਗਤ ਸਿੰਘ ਅਤੇ ਬੀ.ਕੇ ਦੱਤ ਵੱਲੋਂ ਅਸੰਬਲੀ ਵਿੱਚ ਬੰਬ ਸੁੱਟਣ ਦੀ ਖਬਰ ਲਿਖੀ ਸੀ। ਮੇਰੀਆਂ ਸਾਰੀਆਂ ਉਮੀਦਾਂ ਉੱਪਰ ਪਾਣੀ ਫਿਰ ਗਿਆ ਕਿਉਂਕਿ ਭਗਤ ਸਿੰਘ ਦੇ ਸਪੰਰਕ ਵਿੱਚ ਰਾਸ ਬਿਹਾਰੀ ਬੋਸ ਸੀ ਜਿਸ ਨੇ ਜਪਾਨ ਦੀ ਸਰਕਾਰ ਨਾਲ ਭਗਤ ਸਿੰਘ ਦੀ ਟ੍ਰੇਨਿੰਗ ਬਾਰੇ ਸਾਰੀ ਗੱਲ ਕਰ ਲਈ ਸੀ ਅਤੇ ਸਾਡਾ ਬਣਦਾ ਬਣਦਾ ਕੰਮ ਵਿਗੜ ਚੁੱਕਾ ਸੀ। ਮੈਂ ਭਗਤ ਸਿੰਘ ਵੱਲੋਂ ਅਸੰਬਲੀ ਵਿੱਚ ਬੰਬ ਸੁੱਟਣ ਦੇ ਕਾਰਣ ਨੂੰ ਤਹਿ ਤਕ ਜਾਨਣ ਦੀ ਕੋਸ਼ਿਸ਼ ਕੀਤੀ ਅਤੇ ਭਾਰਤ ਨੌਜਵਾਨ ਸਭਾ ਅਤੇ ਹਿੰਦੋਸਤਾਨ ਸੋਸ਼ਲਿਸਟ ਰੀਪਬਲਿਕ ਅੇਸੋਸੀਏਸ਼ਨ ਦੇ ਮੈਂਬਰਾ ਨਾਲ ਸਪੰਰਕ ਕੀਤਾ। ਭਗਤ ਸਿੰਘ ਦੀ ਗ੍ਰਿਫਤਾਰੀ ਬਾਰੇ ਪਤਾ ਕਰਨ ਦੀ ਕੋਸ਼ਿਸ ਕੀਤੀ।

 

ਉਥੋਂ ਮੈਨੂੰ ਪਤਾ ਲੱਗਾ ਕਿ ਕਾਨਪੁਰ ਵਿੱਚ ਇਸ ਕੰਮ ਬਾਰੇ (ਬੰਬ ਸੁੱਟਣ) ਦੀ ਇਕ ਗੁਪਤ ਮੀਟਿੰਗ ਹੋ ਰਹੀ ਸੀ। ਇਸ ਮੀਟਿੰਗ ਵਿੱਚ ਫੈਸਲਾ ਹੋਇਆ ਸੀ ਕਿ ਅਸੰਬਲੀ ਵਿੱਚ ਬੰਬ ਸੁੱਟਣ ਦਾ ਕੰਮ 'ਰਾਮ ਸ਼ਰਨ' ਦਾਸ ਕਰਨਗੇ। ਜਦੋਂ ਮੀਟਿੰਗ ਖਤਮ ਹੋਈ ਤਾਂ ਕਿਸੇ ਗੈਰ ਜਿੰਮੇਵਾਰ ਨੇ ਟਿੱਪਣੀ ਕੀਤੀ ਅਤੇ ਕਿਹਾ ਕਿ ਬੰਬ ਸੁੱਟਣ ਵਾਸਤੇ ਤਾਂ ਢੁਕਵਾਂ ਬੰਦਾ ਭਗਤ ਸਿੰਘ ਹੈ। ਪਰ ਇਹ ਆਪਣੀ ਗ੍ਰਿਫਤਾਰੀ ਤੋਂ ਡਰਦਾ ਹੈ। ਇਸ ਗੱਲ ਮਗਰੋਂ ਉਸ ਥਾਂ ਉੱਤੇ ਇਕ ਦੰਮ ਸੰਨਾਟਾ ਛਾ ਗਿਆ ਭਗਤ ਸਿੰਘ ਨੇ ਕਿਹਾ,'' ਜੇਕਰ ਐਸੀ ਗੱਲ ਹੈ ਤਾਂ ਫਿਰ ਅਸੰਬਲੀ ਵਿੱਚ ਬੰਬ ਮੈਂ ਹੀ ਸੁੱਟਾਂਗਾ''ਪਰ ਚੰਦਰ ਸ਼ੇਖਰ ਅਜ਼ਾਦ ਅਤੇ ਦੂਜੇ ਸਾਥੀ ਭਗਤ ਸਿੰਘ ਦੇ ਇਸ ਫੈਸਲੇ ਨਾਲ ਸਹਿਮਤ ਨਹੀ ਸੀ ਪਰ ਭਗਤ ਸਿੰਘ ਦੀ ਜਿੱਦ ਅੱਗੇ ਕਿਸੇ ਦੀ ਨਾ ਚੱਲੀ। ਮੈਨੂੰ ਉਸ ਗੈਰ ਜਿੰਮੇਵਾਰ ਮੈਂਬਰ ਉੱਤੇ ਅਫਸੋਸ ਹੋਇਆ ਜਿਸਦੀ ਟਿੱਪਣੀ ਕਰਕੇ ਬਹਾਦਰ ਅਤੇ ਦਲੇਰ ਬੰਦੇ ਨੂੰ ਬੇਵਕਤੀ ਦੀ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ ਗਿਆ। ਭਗਤ ਸਿੰਘ ਬਾਰੇ ਅਤੇ ਬੀ.ਕੇ ਦੱਤ ਬਾਰੇ ਅਖਬਾਰ ਵਿੱਚ ਕੁਝ ਨਾ ਕੁਝ ਛੱਪਦਾ ਰਹਿੰਦਾ। ਜੇਲ ਵਿੱਚ ਉਹਨਾ ਨਾਲ ਵਿੱਤਕਰਾ ਅਤੇ ਬੁਰਾ ਵਰਤਾਓ ਕੀਤਾ ਜਾਣ ਲੱਗਾ। ਖਾਣਾ ਵੀ ਵਧੀਆ ਨਹੀ ਸੀ ਦਿੱਤਾ ਜਾਂਦਾ। ਜਿਸ ਕਰਕੇ ਭਗਤ ਸਿੰਘ ਦੀ ਸਿਹਤ ਕਾਫੀ ਖਰਾਬ ਹੋ ਗਈ ਸੀ। ਫਿਰ ਇਕ ਦਿਨ ਭਗਤ ਸਿੰਘ ਨੂੰ ਅਤੇ ਉਸਦੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਮਹਾਤਮਾ ਗਾਂਧੀ ਚਾਹੁੰਦਾ ਤਾਂ ਇਹ ਸਜਾ ਰੁਕਵਾ ਸਕਦਾ ਸੀ ਪਰ ਉਹ ਵੀ ਚੁੱਪ ਰਿਹਾ ਅਤੇ ਉਸ ਦੀ ਚੁੱਪ ਇਹਨਾਂ ਯੋਧਿਆ ਨੂੰ ਫਾਂਸੀ ਤੱਕ ਲੈ ਗਈ।

 

ਆਖਿਰ 23 ਮਾਰਚ 1931 ਨੂੰ ਰਾਜਗੁਰੂ,ਸੁਖਦੇਵ ਅਤੇ ਭਗਤ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ। ਮੈਨੂੰ ਪਤਾ ਲੱਗਾ ਸੀ ਕਿ ਭਗਤ ਸਿੰਘ ਦੇ ਅੰਤਿਮ ਅਰਦਾਸ ਵੇਲੇ ਮੇਰੇ ਵੱਡੇ ਭਰਾ ਕਿਸ਼ਨ ਸਿੰਘ (ਪਿਤਾ ਸ਼ਹੀਦ ਭਗਤ ਸਿੰੰਘ) ਭਗਤ ਸਿੰਘ ਦੀ ਰਾਖ ਸਤਲੁਜ ਵਿੱਚ ਰੋੜਦਿਆਂ ਦੁੱਖੀ ਦਿਲ ਨਾਲ ਬਾਂਹਾਂ ਉੱਪਰ ਚੁੱਕ ਕੇ ਕਿਹਾ ਸੀ,'' ਐ ਸਤਲੁਜ ਤੂੰ ਮੇਰੇ ਇਹਨਾਂ ਤਿੰਨਾਂ ਪੁੱਤਰਾਂ ਦੀ ਸ਼ਹਾਦਤ ਦਾ ਗਵਾਹ ਹੈਂ ਜਦ ਤਕ ਤੂੰ ਵਗਦਾ ਰਹੇਂਗਾ ਲੋਕ ਤੈਥੋਂ ਦੇਸ਼ ਦੇ ਸੁਰਮੇਂ ਪੁੱਤਰਾਂ ਦੀਆਂ ਕਹਾਣੀਆਂ ਸੁਣਦੇ ਰਹਿਣਗੇ''। ਭਗਤ ਸਿੰਘ ਦੀ ਮੌਤ ਦੇ ਸਦਮੇਂ ਨੇ ਮੈਨੂੰ ਬਹੁਤ ਬਿਮਾਰ ਕਰ ਦਿੱਤਾ ਸੀ। ਮੈਂ ਕਿਸੇ ਨਾਂ ਕਿਸੇ ਤਰਾਂ ਆਪਣੇ ਆਪ ਨੂੰ ਸੰਭਾਲਿਆ ਕਿਉਂਕਿ ਮੇਰਾ ਮਿਸ਼ਨ ਇਧਰ ਜਾਰੀ ਸੀ। ਹੁਣ ਤੱਕ ਦੂਜੀ ਸੰਸਰਕ ਯੁੱਧ ਲਗਣ ਦੇ ਅਸਾਰ ਨਜ਼ਰ ਆ ਰਹੇ ਸਨ ਜਰਮਨ ਦੇ ਹਲਾਤ ਵਿਗੜਨੇ ਸ਼ੁਰੂ ਹੋ ਗਏ ਸਨ। ਮੈਂ ਬ੍ਰਾਜ਼ੀਲ ਤੋਂ ਇਟਲੀ ਨੈਪਲਸ ਚਲਾ ਗਿਆ ਇਥੇ ਨੈਪਲਸ ਵਿੱਚ ਮੈਂ ਜਰਮਨ ਦੇ ਕੌਂਸਲਰ ਨੂੰ ਮਿਲਿਆ ਜਿਸ ਕੋਲ ਮੈਂ ਹਿੰਦਸਤਾਨ ਦੀ ਮੱਦਦ ਬਾਰੇ ਗੱਲ ਕੀਤੀ। ਮੈਂ ਪਿਲੇ ਅਤੇ ਸ਼ੁਭਾਸ ਚੰਦਰ ਬੋਸ ਨਹੀ ਸੀ ਚਾਹੁੰਦੇ ਕਿ ਇਸ ਜੰਗ ਵਿੱਚ ਇੰਗਲੈਂਡ ਵੱਲੋਂ ਸਾਡੇ ਭਾਰਤੀ ਫੋਜੀ ਲ਼ੜਾਈ ਲੜਨ ਅਤੇ ਸ਼ਹੀਦ ਹੋਣ। ਮੈਂ ਜਰਮਨ ਕੌਂਸਲਰ ਨੂੰ ਕਿਹਾ,''ਕੇ ਜੇਕਰ ਜਰਮਨ ਹਿੰਦੋਸਤਾਨੀਆਂ ਨੂੰ ਹਥਿਆਰ ਦਿੰਦਾ ਹੈ,ਤਾਂ ਸਾਡੇ ਭਾਰਤੀ ਫੋਜੀ ਹਿੰਦੋਸਤਾਨ ਵਿੱਚ ਹੀ ਅੰਗਰੇਜ਼ਾਂ ਦੇ ਖਿਲਾਫ ਵਿਦਰੋਹ ਕਰ ਦੇਣਗੇ ਅਤੇ ਜਰਮਨ ਜਿਹੜਾ ਅੰਗਰੇਜ਼ਾ ਦੇ ਖਿਲਾਫ ਯੁੱਧ ਕਰਨ ਨੂੰ ਤਿਆਰ ਬੈਠਾ ਹੈ। ਉਹਨਾਂ ਅੰਗਰੇਜ਼ਾਂ ਦਾ ਭਾਰਤ ਵਿੱਚ ਹੀ ਤੁਹਾਡੇ ਹਥਿਆਰਾਂ ਨਾਲ ਖਾਤਮਾਂ ਹੋ ਜਾਵੇਗਾ ਅਤੇ ਸਾਡਾ ਅਜ਼ਾਦੀ ਦਾ ਮਿਸ਼ਨ ਪੂਰਾ ਹੋ ਜਾਵੇਗਾ ਅਤੇ ਤੁਹਾਡਾ ਵੀ ਅੰਗਰੇਜ਼ਾ ਲਈ ਮਿਸ਼ਨ ਪੂਰਾ ਹੋ ਜਾਵੇਗਾ।

 

ਪਰ ਜਰਮਨ ਬਹੁਤ ਹੰਕਾਰੀ ਸੀ ਉਸਨੇ ਕਿਹਾ ਮੈਂ ਇੱਕਲਾ ਹੀ ਅੰਗਰੇਜ਼ਾਂ ਦਾ ਖਾਤਮਾਂ ਕਰ ਸਕਦਾ ਹਾਂ। ਜਦ ਦੂਜੀ ਜੰਗ ਛਿੜੀ ਤਾਂ ਮੈਂ ਇਟਲੀ ਵਿੱਚ ਸੀ। ਇਕ ਦਿਨ ਮੈਂ ਇਥੇ ਇਟਾਲੀਅਨ ਰੇਡਿਓ ਤੋਂ ਹਿੰਦੀ,ਸੰਸਕ੍ਰਿਤ ਦੀ ਰਲੀ ਮਿਲੀ ਭਾਸ਼ਾ ਵਿੱਚ ਪ੍ਰੋਗਰਾਮ ਸੁਣਿਆ।ਫਿਰ ਮੈਂ ਸੋਚਿਆ ਕਿ ਜੰਗ ਵਿੱਚ ਜੂਝ ਰਹੇ ਉਹਨਾ ਹਿੰਦੋਸਤਾਨੀਆਂ ਤਕ ਆਪਣੇ ਦਿਲ ਦੀ ਗੱਲ ਪੁਹੰਚਾਉਣ ਦਾ ਇਹ ਇਕ ਵਧੀਆ ਸਾਧਨ ਹੈ। ਮੈਂ ਕਿਸੇ ਤਰੀਕੇ ਨਾਲ ਬਰਾਡਕਾਸਟਿੰਗ ਦਾ ਪ੍ਰੋਗਰਾਮ ਕਰਨ ਲਈ ਰੇਡਿਓ ਡਾਇਰੈਕਟਰ ਤਕ ਪੁਹੰਚ ਕੀਤੀ ਅਤੇ ਹਿੰਦੋਸਤਾਨੀਆਂ ਲਈ ਪ੍ਰੋਗਰਾਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਅਤੇ ਕਿਸੇ ਤਰਾਂ ਮੈਨੂੰ ਇਹੈ ਨੌਕਰੀ ਮਿਲ ਗਈ। ਮੈਂ ਜੇਲਾਂ ਵਿੱਚ ਬੰਦ ਪਹਿਲੀ ਸੰਸਾਰਕ ਜੰਗ ਦੇ ਫੌਜੀਆਂ ਤਕ ਰੇਡਿਓ ਰਾਂਹੀ ਆਪਣੀ ਅਵਾਜ਼ ਸੁਣਾਈ। ਮੇਰੇ ਇਸ ਮਿਸ਼ਨ ਵਿੱਚ ਮੁਹੰਮਦ ਇਕਬਾਲ ਜਿਸਨੂੰ 'ਸ਼ੈਦਾਈ''ਦੇ ਨਾਂ ਨਾਲ ਜਾਣਦੇ ਸੀ ਉਹ ਮੇਰੇ ਨਾਲ ਸੀ। ਅਸੀ ਰੇਡਿਓ ਰਾਹੀ ਆਪਣੀਆਂ ਤਕਰੀਰਾਂ ਕਰਦੇ ਅਤੇ ਉਹਨਾਂ ਦੀ ਗੱਲਬਾਤ ਦੂਜੇ ਲੋਕਾਂ ਤਕ ਪੁਹੰਚਾਉਂਦੇ। ਹੌਲੀ ਹੌਲੀ ਇਹਨਾਂ ਫੌਜੀਆਂ ਅੰਦਰ ਹੌਂਸਲੇ ਪੈਦੇ ਹੋ ਗਏ ਅਤੇ ਅਸੀ ਸਿੱਟੇ ਵੱਜੋਂ ਦਸ ਹਜ਼ਾਰ ਤੋਂ ਵੀ ਵੱਧ ਫੋਜੀ ਅੰਗਰੇਜ਼ਾਂ ਦੇ ਖਿਲਾਫ ਖੜੇ ਕਰ ਦਿੱਤੇ ਸਨ। ਅਸੀ ਬਟਾਲੀਅਨ ਅਫਸਰਾਂ ਨੂੰ ਮਿਲ ਕੇ ਇਹਨਾਂ ਦੀ ਟ੍ਰੈਨਿੰਗ ਅਤੇ ਵਰਦੀਆਂ ਦਾ ਪ੍ਰਬੰਧ ਕੀਤਾ ਅਤੇ ਉਹਨਾਂ ਦੇ ਬੈਰਕਾਂ ਉੱਤੇ'' ਅਜ਼ਾਦ ਹਿੰਦੋਸਤਾਨ'' ਦਾ ਝੰਡਾ ਲਹਿਰਾਇਆ ਗਿਆ ਜਿਸਨੂੰ ਝੁਲਦਾ ਵੇਖਕੇ ਫੋਜੀ ਬੜੇ ਜੋਸ਼ ਅਤੇ ਹੌਂਸਲੇ ਵਿੱਚ ਆ ਗਏ।

 

ਉਹਨਾਂ ਦਿਨਾਂ ਵਿੱਚ ਸੁਭਾਸ਼ ਚੰਦਰ ਬੋਸ ਹਿੰਦੋਸਤਾਨ ਤੋਂ ਸਾਡੇ ਕੋਲ ਆਇਆ ਅਤੇ ਉਸ ਵੇਲੇ ਸਾਡੇ ਕੋਲ ਦਸ ਹਜ਼ਾਰ (ਆਈ.ਐਨ.ਏ) ਦੀ ਫੋਜ ਤਿਆਰ ਸੀ ਜਿਸਨੂੰ ਵੇਖ ਕੇ ਉਹ ਬਹੁਤ ਹੈਰਾਨ ਅਤੇ ਖੁਸ਼ ਹੋਇਆ। ਫਿਰ ਉਸ ਨੇ ਬਰਲਿਨ (ਜਰਮਨੀ) ਜਾ ਕੇ ਫੌਜ ਤਿਆਰ ਕਰਨ ਦਾ ਫੇਸਲਾ ਕੀਤਾ ਪਰ ਉਸਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਇੰਨੀ ਕਾਮਯਾਬੀ ਨਾ ਮਿਲੀ ਜਿੰਨੀ ਅਸੀ ਸੋਚਦੇ ਸੀ। ਫਿਰ ਉਹ ਨਿਰਾਸ਼ ਹੋ ਕੇ ਮੇਰੇ ਕੋਲ ਰੋਮ ਆ ਗਿਆ ਅਤੇ ਸਾਡੀ ਸਫਲਤਾ ਦਾ ਕਾਰਣ ਪੁੱਛਿਆ। ਮੈਂ ਉਸ ਨੂੰ ਕਿਹਾ ਤੂੰ ਵਧੀਆ ਹਿੰਦੀ ਬੋਲ ਸਕਦਾ ਹੈਂ ਤੂੰ ਹਿੰਦੀ ਪੰਜਾਬੀ ਬੋਲ ਕੇ ਜਰਮਨ ਵਿੱਚ ਰੇਡਿਓ ਰਾਹੀਂ ਆਪਣਾ ਭਾਸ਼ਨ ਦੇ ਕੇ ਭਾਰਤੀ ਫੌਜੀਆਂ ਤਕ ਆਪਣੀ ਅਵਾਜ਼ ਪੁਹੰਚਾ ਸਕਦਾ ਹੈਂ। ਉਹ ਮੇਰੀ ਗੱਲ ਮੰਨ ਕੇ ਜਰਮਨ ਚਲਾ ਗਿਆ ਜਦ ਦੁਜੀ ਬਾਰੀ ਸਾਨੂੰ ਸੁਭਾਸ਼ ਚੰਦ ਬੋਸ ਮਿਲਿਆ ਤਾਂ ਉਸਨੇ ਇੱਕ ਬਟਾਲੀਅਨ ਖੜੀ ਕਰ ਲਈ ਸੀ।ਦੂਜੀ ਸੰਸਰਕ ਜੰਗ ਛਿੜ ਚੁੱਕੀ ਸੀ।ਜਿਸ ਦੇ ਭਿਆਨਕ ਸਿੱਟੇ ਨਿਕਲ ਰਹੇ ਸਨ। ਅੰਗਰੇਜ਼ ਜੰਗ ਜਿੱਤ ਚੁੱਕੇ ਸਨ। ਉਹਨਾਂ ਜਰਮਨ ਵਿੱਚ ਸੁਭਾਸ਼ ਚੰਦਰ ਦੀ ਸਾਰੀ ਫੌਜ ਕੈਦ ਕਰ ਲਈ ਸੀ ਅਤੇ ਉਧਰੋਂ ਮੈਂ ਵੀ ਇਟਲੀ ਵਿੱਚੋਂ ਫੜ ਹੋ ਗਿਆ ਸੀ। ਹੁਣ ਮੇਰਾ ਸਫਰ ਜੇਲਾਂ ਦਾ ਸ਼ੁਰੂ ਸੀ।(ਚੱਲਦਾ)

 

ਅੰਜੂਜੀਤ ਸ਼ਰਮਾ

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਸੰਪਾਦਕੀ ਵਿੱਚ ਹੋਰ
ਸਿੱਖਿਆ ਨੂੰ ਪਈਆਂ ਵੰਗਾਰਾਂ ਓਟਣ ਦੀ ਲੋੜ

ਪੰਜ ਸਤੰਬਰ ਦਾ ਦਿਨ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ (5 ਸਤੰਬਰ 1888-17 ਅਪਰੈਲ 1975) ਦੇ ਜਨਮ ਦਿਨ ਨੂੰ ਮੁੱਖ ਰੱਖ ਕੇ ਅਧਿਆਪਕ ਦਿਵਸ ਵਜੋਂ ਮਨਾਉਣ ਲਈ ਰਾਖਵਾਂ ਰੱਖਿਆ ਗਿਆ ਹੈ। ਇਸ ਦਿਨ ਜਦੋਂ ਅਸੀਂ ਇਸ ਮਹਾਨ ਦਾਰਸ਼ਨਿਕ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਆਪਣਾ ਜੀਵਨ ਸੁਧਾਰਨ ਦਾ ਯਤਨ ਕਰਦੇ ਹਾਂ ਤਾਂ ਨਾਲ ਹੀ ਅੱਜ ਦੇ ਭਾਰਤ ਵਿਚ ਸਿੱਖਿਆ ਸੰਸਾਰ ਅੰਦਰ ਸਮੱਸਿਆਵਾਂ ਦੇ ਹੱਲ ਲਈ ਹੰਭਲਾ ਮਾਰਨ ਦਾ ਯਤਨ ਵੀ ਕਰਦੇ ਹਾਂ।

ਸਮਾਰਟ ਤੰਤਰ ਦੀਆਂ ਖ਼ਾਮੀਆਂ

ਸਮਾਰਟ ਗਵਰਨੈਂਸ। ਇਹ ਅਜੋਕੀਆਂ ਹਕੂਮਤਾਂ ਦਾ ਨਾਅਰਾ ਹੈ, ਪਰ ਜ਼ਮੀਨੀ ਪੱਧਰ ’ਤੇ ਜੋ ਕੁਝ ਵਾਪਰ ਰਿਹਾ ਹੈ, ਉਹ ਬਿਲਕੁਲ ਉਲਟ ਹੈ। ਇੱਕ ਮੀਡੀਆ ਰਿਪੋਰਟ ਅਨੁਸਾਰ ਅਠਾਰਾਂ ਲੱਖ ਰੁਪਏ ਦੇ ਫਰਾਡ ਕੇਸ ’ਚ ਗੁਰਦਾਸਪੁਰ ਕੇਂਦਰੀ ਜੇਲ੍ਹ ਵਿੱਚ 13 ਮਹੀਨਿਆਂ ਤੋਂ ਬੰਦ ਪੰਜਾਬ ਸਿੱਖਿਆ ਵਿਭਾਗ ਦੇ ਇੱਕ ਕਲਰਕ ਨੂੰ ਦੋ ਹੋਰ ਸਕੂਲਾਂ ਦਾ ‘ਚਾਰਜ’ ਦੇ ਦਿੱਤਾ ਗਿਆ ਹੈ। ਇਸ ਸਬੰਧੀ ਹੁਕਮ 8 ਅਗਸਤ ਨੂੰ ਜਾਰੀ ਹੋਏ ਜਨ੍ਹਿ‌ਾਂ ਰਾਹੀਂ ਉਸ ਦਾ ਹੈੱਡਕੁਆਰਟਰ ਵੀ ਜਲੰਧਰ ਤਬਦੀਲ ਕਰ ਦਿੱਤਾ ਗਿਆ। ਜ਼ਾਹਿਰ ਹੈ ਕਿ ਸਿੱਖਿਆ ਵਿਭਾਗ ਦੇ ਹਰ ਪ੍ਰਕਾਰ ਦੇ ਕੰਪਿਊਟਰੀਕਰਨ ਦੇ ਦਾਅਵਿਆਂ ਦੇ ਬਾਵਜੂਦ ਹਕੀਕੀ ਤੌਰ ’ਤੇ ਕੰਪਿਊਟਰੀਕਰਨ ਨਹੀਂ ਕੀਤਾ ਗਿਆ। ਗੁਰਦਾਸਪੁਰ ਜ਼ਲ੍ਹਿ‌ੇ ਨਾਲ ਸਬੰਧਤ ਇੱਕ ਸਿੱਖਿਆ ਅਧਿਕਾਰੀ ਦਾ ਕਹਿਣਾ ਹੈ ਕਿ ਰਿਕਾਰਡ ਕਈ ਮਹੀਨੇ ਪਹਿਲਾਂ ਅਪਡੇਟ ਕੀਤਾ ਗਿਆ ਸੀ। ਕੀ ਵਾਧੂ ਚਾਰਜ ਉਸ ‘ਅਪਡੇਟਿਡ’ ਰਿਕਾਰਡ ਦੇ ਆਧਾਰ ’ਤੇ ਦਿੱਤਾ ਗਿਆ? ਜਾਂ ਸ਼ਾਇਦ ‘ਕਈ ਮਹੀਨੇ’ ਉਸ 13 ਮਹੀਨਿਆਂ ਤੋਂ ਵੀ ਪਹਿਲਾਂ ਦੇ ਸਨ?

ਸਫਲਤਾ ਦੀ ਨੀਂਹ ਅਸਫਲਤਾ

ਜ਼ਿੰਦਗੀ ਵਿੱਚ ਹਾਰ ਮਿਲਣ ਕਾਰਨ ਕਈ ਮਨੁੱਖ ਅਕਸਰ ਟੁੱਟ ਜਾਂਦੇ ਹਨ। ਕਈ ਵਾਰ ਮਨੁੱਖ ਏਨਾ ਉਦਾਸ ਹੋ ਜਾਂਦਾ ਹੈ ਕਿ ਉਹ ਕੋਸ਼ਿਸ਼ ਕਰਨੀ ਹੀ ਛੱਡ ਦਿੰਦਾ ਹੈ, ਪਰ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਹਾਰ ਦੇ ਪਿੱਛੇ ਹੀ ਜਿੱਤ ਛੁਪੀ ਹੁੰਦੀ ਹੈ। ਜੇਕਰ ਅਸਫਲਤਾ ਨੂੰ ਸਫਲਤਾ ਤਕ ਜਾਣ ਦਾ ਰਸਤਾ ਸਮਝ ਲਿਆ ਜਾਵੇ ਤਾਂ ਹਾਰ ਤੋਂ ਡਰ ਕੇ ਮਾਯੂਸ ਨਹੀਂ ਹੋਣਾ ਪੈਂਦਾ। ਭਾਵੇਂ ਕਿ ਜਿੱਤ ਪ੍ਰਾਪਤ ਕਰਕੇ ਖ਼ੁਸ਼ੀ ਮਿਲਦੀ ਹੈ, ਪਰ ਹਾਰ ਜਾਣ ਕਾਰਨ ਇੱਕ ਸਬਕ ਮਿਲਦਾ ਹੈ, ਜਿਸ ਤੋਂ ਮਨੁੱਖ ਨੂੰ ਅੱਗੇ ਤੋਂ ਦ੍ਰਿੜਤਾ ਨਾਲ ਮਿਹਨਤ ਕਰਨ ਦੀ ਪ੍ਰੇਰਨਾ ਮਿਲਦੀ ਹੈ। ਅਸਲ ਵਿੱਚ ਹਾਰਾਂ ਤੋਂ ਡਰ ਕੇ ਕੋਸ਼ਿਸ਼ ਛੱਡ ਦੇਣ ਵਾਲਾ ਮਨੁੱਖ ਕਾਇਰ ਹੁੰਦਾ ਹੈ।

ਜਿ਼ੰਦਗੀ ਦਾ ਰਾਜ਼: ਸਭ ਭਲਾ, ਜੇਕਰ ਅੰਤ ਭਲਾ…

ਚੌਰਾਨਵੇਂ ਵਰ੍ਹਿਆਂ ਦੇ ਦਿਨ ਗਿਣ ਰਹੇ ਜਾਰਜ ਬਰਨਾਰਡ ਸ਼ਾਅ ਨੂੰ ਇੱਕ ਦਿਨ ਲੱਗਾ ਕਿ ਉਹ ਸੁਅਸਥ ਨਹੀਂ ਅਤੇ ਉਸੇ ਦਿਨ ਭਾਵੇਂ ਉਸ ਦਾ ਅੰਤ ਹੋਣ ਜਾ ਰਿਹਾ ਸੀ। ਆਪਣਾ ਇਹ ਅਨੁਭਵ ਜਦੋਂ ਉਸ ਨੇ ਵੇਖਣ ਆਏ ਡਾਕਟਰ ਨੂੰ ਦੱਸਿਆ ਤਾਂ ਡਾਕਟਰ ਨੇ ਸਮਝਾਇਆ: ‘‘ਅਜਿਹਾ ਨਹੀਂ ਹੋ ਸਕਦਾ। ਅੰਤਲੇ ਸਮੇਂ ਤਾਂ ਵਿਅਕਤੀ ਸਗੋਂ ਅਰੋਗ ਹੋਇਆ ਮਹਿਸੂਸ ਕਰਨ ਲੱਗਦਾ ਹੈ।’’ ਡਾਕਟਰ ਸਹੀ ਸੀ ਕਿਉਂਕਿ ਅੰਤਲੇ ਸਮੇਂ ਦਿਮਾਗ਼ ਅੰਦਰ ਰਿਸਦੇ ਐਂਡਾਰਫਨ ਅਣੂਆਂ ਦਾ ਹੜ੍ਹ ਆ ਜਾਂਦਾ ਹੈ। ਇਹ ਅਣੂ ਮਰ ਰਹੇ ਵਿਅਕਤੀ ਨੂੰ ਨਾ ਪੀੜ ਮਹਿਸੂਸ ਹੋਣ ਦਿੰਦੇ ਹਨ ਅਤੇ ਨਾ ਓਦਰਨ ਦਿੰਦੇ ਹਨ। ਇਨ੍ਹਾਂ ਦੇ ਪ੍ਰਭਾਵ ਅਧੀਨ ਵਿਅਕਤੀ ਕਾਇਰ ਨਹੀਂ, ਨਿਡਰ ਅਤੇ ਦਲੇਰ ਬਣਿਆ ਖਿਸਕਦੇ ਜਾ ਰਹੇ ਜੀਵਨ ਨੂੰ ਅਲਵਿਦਾ ਕਹਿ ਰਿਹਾ ਹੁੰਦਾ ਹੈ। ਇਸੇ ਅਵਸਥਾ ਨੂੰ ਸਿਆਣਪ ਸੰਚਾਰੀ ਗੰਭੀਰਤਾ ਨਾਲ ਵਿਚਾਰਨ ਦੀ ਬਜਾਏ ਅਸੀਂ ਇਸ ਨੂੰ ਵਿਵੇਕਹੀਣ ਰਵਾਇਤੀ ਨਜ਼ਰੀਏ ਨਾਲ ਨਿਹਾਰਨ ਦੇ ਆਦੀ ਹਾਂ। ਜੀਵਨ ਦੇ ਅੰਤ ਨੂੰ ਅਸੀਂ ਦਹਿਲਾ ਦੇਣ ਵਾਲੇ ਹੌਲਨਾਕ ਅਵਸਰ ਦਾ ਰੂਪ ਦੇ ਰੱਖਿਆ ਹੈ। ਜੇਕਰ ਨੀਂਦਰ ਭਲੀ ਹੈ ਤਾਂ ਸਦੀਵੀ ਨੀਂਦਰ ਭਲੀ ਕਿਉਂ ਨਹੀਂ?

ਬੁੱਢੇ ਦਰਿਆ ਦੀ ਪ੍ਰਦੂਸ਼ਣ ਮੁਕਤੀ ਲਈ ਆਜ਼ਾਦੀ ਦੌੜ

ਕਿਸੇ ਗ੍ਰਹਿ ਜਾਂ ਉਪਗ੍ਰਹਿ ‘ਤੇ ਜੀਵਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਉੱਥੇ ਪਾਣੀ ਦੀ ਹੋਂਦ ਬਾਰੇ ਖੋਜ ਕੀਤੀ ਜਾਂਦੀ ਹੈ। ਪਾਣੀ ਹੈ ਤਾਂ ਜੀਵਨ ਹੋ ਸਕਦਾ ਹੈ। ਪਾਣੀ ਸਿਰਫ਼ ਬੁੱਲ੍ਹਾਂ ਦੀ ਪਿਆਸ ਮਿਟਾਉਣ ਜੋਗਾ ਹੀ ਨਹੀਂ, ਇਹ ਅੱਖਾਂ ਲਈ ਦ੍ਰਿਸ਼ ਅਤੇ ਕੰਨਾਂ ਲਈ ਸੰਗੀਤ ਵੀ ਸਿਰਜਦਾ ਹੈ। ਪਾਣੀ ਸੌਂਦਰਯ ਵੀ ਹੈ ਤੇ ਸ਼ਕਤੀ ਵੀ। ਇਹ ਰੁੱਤਾਂ ਅਤੇ ਮੌਸਮਾਂ ਦੀ ਖੇਡ ਦਾ ਮੁੱਖ ਪਾਤਰ ਵੀ ਹੈ ਤੇ ਕੁਦਰਤ ਦੇ ਹੋਰ ਬੇਅੰਤ ਕੌਤਕਾਂ ਦਾ ਮਾਧਿਅਮ ਵੀ। ਸਾਡੀ ਧਰਤੀ ਹੇਠਲੇ ਅਤੇ ਸਮੁੰਦਰ ਵਿਚਲੇ ਪਾਣੀ ਨੂੰ ਕੁਦਰਤ ਨੇ ਸਥਾਈ ਤੌਰ ‘ਤੇ ਨਹੀਂ ਟਿਕਾਇਆ ਹੋਇਆ। ਸਮੁੰਦਰ ‘ਚੋਂ ਪਾਣੀ ਵਾਸ਼ਪ ਬਣ ਉੱਡਦਾ, ਬੱਦਲ਼ ਬਣਦਾ, ਬਰਸਦਾ, ਧਰਤੀ ਉਤਲੀ ਬਨਸਪਤੀ ਨੂੰ ਸਿੰਜਦਾ, ਦਰਿਆ-ਨਦੀ-ਨਾਲ਼ਾ ਬਣ ਵਗਦਾ, ਪਸ਼ੂ ਪੰਛੀਆਂ ਦੀ ਪਿਆਸ ਬੁਝਾਉਂਦਾ, ਧਰਤੀ ਵਿਚ ਜੀਰਦਾ, ਤੇ ਬਾਕੀ ਫਿਰ ਸਮੁੰਦਰ ਵਿਚ ਜਾ ਮਿਲਦਾ ਹੈ। ਪਾਣੀ ਦੀ ਇਹ ਗਤੀਸ਼ੀਲਤਾ ਹੀ ਜ਼ਿੰਦਗੀ ਦੀ ਲਗਾਤਾਰਤਾ ਬਣਾਈ ਰੱਖਦੀ ਹੈ। ਧਰਤੀ ‘ਤੇ ਜੀਵਨ ਦੇ ਚਲਦੇ ਰਹਿਣ ਲਈ ਇਹ ਨਦੀਆਂ ਨਾਲੇ ਉਸੇ ਤਰ੍ਹਾਂ ਹਨ ਜਿਵੇਂ ਜਿਉਂਦੇ ਆਦਮੀ ਦੇ ਸਰੀਰ ਦੀਆਂ ਨਾੜਾਂ ਵਿਚ ਵਗਦਾ ਲਹੂ।

ਜਾਅਲੀ ਏਜੰਟ: ਸਖ਼ਤੀ ਦੀ ਲੋੜ

ਪੰਜਾਬੀਆਂ ਵਿੱਚ ਵਿਦੇਸ਼ੀ ਭੂਮੀ ’ਤੇ ਜਾਣ ਅਤੇ ਉੱਥੇ ਮੋਟੀ ਕਮਾਈ ਕਰਨ ਦਾ ਮੋਹ ਸੱਤ ਦਹਾਕਿਆਂ ਤੋਂ ਵੱਧ ਸਮਾਂ ਪੁਰਾਣਾ ਹੈ ਅਤੇ ਘਟਣ ਦੀ ਥਾਂ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ। ਗੋਰਿਆਂ ਦੇ ਮੁਲਕਾਂ ਵਿੱਚ ਜਾ ਕੇ ਗੋਰਿਆਂ ਦੇ ‘ਹਾਣ’ ਦਾ ਬਣਨ ਦੇ ਸੁਪਨੇ ਸੰਜੋਣ ਵਾਲਿਆਂ ਦੀ ਗਿਣਤੀ ਕਦੇ ਵੀ ਘੱਟ ਨਹੀਂ ਰਹੀ। ਇਹ ਸੁਪਨੇ ਖੰਡਿਤ ਵੀ ਬੇਕਿਰਕੀ ਨਾਲ ਹੁੰਦੇ ਰਹੇ ਹਨ ਜਿਸ ਦੇ ਨਤੀਜੇ ਵਜੋਂ ਮੌਤਾਂ ਹੋਣੀਆਂ, ਜਬਰੀ ਵਾਪਸੀ, ਜਬਰੀ ਬੇਦਖ਼ਲੀ ਅਤੇ ਗ਼ੈਰਕਾਨੂੰਨੀ ਦਾਖ਼ਲੇ ਦੇ ਦੋਸ਼ਾਂ ਹੇਠ ਵਰ੍ਹਿਆਂ ਤਕ ਵਿਦੇਸ਼ੀ ਜੇਲ੍ਹਾਂ ਵਿੱਚ ਨਜ਼ਰਬੰਦੀ ਦੀਆਂ ਘਟਨਾਵਾਂ ਸਾਡੇ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣਦੀਆਂ ਆਈਆਂ ਹਨ। 1996 ਵਿੱਚ ਮਾਲਟਾ ਕਿਸ਼ਤੀ ਦੁਖਾਂਤ ਵਿੱਚ 238 ਨੌਜਵਾਨ ਆਪਣੀਆਂ ਜਾਨਾਂ ਗੁਆ ਬੈਠੇ ਸਨ। ਉਹ ਗ਼ੈਰਕਾਨੂੰਨੀ ਤੌਰ ’ਤੇ ਇਟਲੀ ਜਾ ਰਹੇ ਸਨ।

ਵਿਕਾਸ ਦੇ ਜਰਜਰ ਪੈਮਾਨੇ

ਬਰਸਾਤਾਂ ਦੌਰਾਨ ਸੜਕਾਂ ਵਿੱਚ ਵੱਡੇ ਵੱਡੇ ਟੋਏ ਪੈਣੇ ਸਾਡੇ ਸ਼ਹਿਰੀ ਜੀਵਨ ਦਾ ਹਿੱਸਾ ਹਨ, ਪਰ ਜਿਸ ਤਰ੍ਹਾਂ ਸੜਕਾਂ ਬੈਠਣ ਜਾਂ ਇਮਾਰਤਾਂ ਡਿੱਗਣ ਦੀਆਂ ਘਟਨਾਵਾਂ ਆਮ ਹੀ ਵਾਪਰਨੀਆਂ ਸ਼ੁਰੂ ਹੋ ਗਈਆਂ ਹਨ, ਉਹ ਚਿੰਤਾਜਨਕ ਰੁਝਾਨ ਹੈ। ਚਾਰ ਦਿਨ ਪਹਿਲਾਂ ਗਾਜ਼ੀਆਬਾਦ ਵਿੱਚ ਸੜਕ ਖ਼ਤਰਨਾਕ ਢੰਗ ਨਾਲ ਧਸਣ ਅਤੇ ਉਸ ਤੋਂ ਉਸ ਦੇ ਆਸ ਪਾਸ ਸਥਿਤ ਦੋ ਅਪਾਰਟਮੈਂਟ ਕੰਪਲੈਕਸਾਂ ਦੀਆਂ ਨੀਹਾਂ ਨੂੰ ਖ਼ਤਰਾ ਖੜ੍ਹਾ ਹੋਣ ਦੀ ਘਟਨਾ ਨੇ ਸਾਡੀ ਸ਼ਹਿਰੀ ਯੋਜਨਾਬੰਦੀ ਦੀਆਂ ਕਮਜ਼ੋਰੀਆਂ ਨੂੰ ਇੱਕ ਵਾਰ ਫਿਰ ਬੇਪਰਦ ਕਰ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ ਦੋਵਾਂ ਕੰਪਲੈਕਸਾਂ ਦੇ ਡਿੱਗਣ ਦੇ ਖ਼ਤਰੇ ਦੇ ਮੱਦੇਨਜ਼ਰ ਦੋਵਾਂ ਨੂੰ ਖਾਲੀ ਕਰਵਾਉਣਾ ਪਿਆ। ਅਜਿਹੀ ਕਵਾਇਦ ਦੌਰਾਨ ਉਨ੍ਹਾਂ ਦੇ ਵਸਨੀਕਾਂ ਨਾਲ ਕੀ ਬੀਤੀ ਹੋਵੇਗੀ, ਇਹ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।

ਔਰਤ ਦੀ ਤੌਹੀਨ ਕਦੋਂ ਤਕ?

ਦੇਹ ਵਪਾਰ ਮਨੁੱਖੀ ਸਮਾਜ ਦਾ ਇੱਕ ਘਿਣਾਉਣਾ ਵਰਤਾਰਾ ਹੈ। ਪੁਰਾਤਨ ਸਮੇਂ ਤੋਂ ਹੀ ਇਹ ਸਾਡੇ ਸਮਾਜ ਦਾ ਹਿੱਸਾ ਰਿਹਾ ਹੈ। ਪਹਿਲੇ ਸਮਿਆਂ ਵਿੱਚ ਇਹ ਦੇਵਦਾਸੀ ਪ੍ਰਥਾ ਦੇ ਰੂਪ ਵਿੱਚ ਧਰਮ ਦੀ ਓਹਲੇ ਹੇਠ ਵਾਪਰਦਾ ਰਿਹਾ। ਦੱਖਣੀ ਭਾਰਤ ਦੇ ਮੰਦਰਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਇਹ ਅੱਜ ਵੀ ਪ੍ਰਚੱਲਿਤ ਹੈ। ਜਾਗੀਰਦਾਰੀ ਪ੍ਰਬੰਧ ਵੇਲੇ ਦੇਵਦਾਸੀਆਂ ਪੁਜਾਰੀ ਵਰਗ ਦੇ ਨਾਲ ਨਾਲ ਜਾਗੀਰਦਾਰਾਂ ਦੀ ਹਵਸ ਦੀਆਂ ਸ਼ਿਕਾਰ ਬਣਦੀਆਂ ਰਹੀਆਂ।

ਭਾਰਤ ਤੇ ਪਾਕਿਸਤਾਨ: ਦੋਸਤ ਜਾਂ ਦੁਸ਼ਮਣ?

ਬ੍ਰਿਟਿਸ਼ ਸਾਮਰਾਜਵਾਦੀਆਂ ਨੇ ਲੰਬਾ ਸਮਾਂ ਭਾਰਤ ’ਤੇ ਰਾਜ ਕੀਤਾ। ਦੂਜੀ ਆਲਮੀ ਜੰਗ ਦੇ ਕਈ ਫ਼ੈਸਲਾਕੁੰਨ ਨਤੀਜਿਆਂ ਸਦਕਾ ਗੁਲਾਮ ਮੁਲਕਾਂ ਨੂੰ ਆਜ਼ਾਦ ਹੋਣ ਦੀ ਆਸ ਬੱਝਦੀ ਨਜ਼ਰ ਆਉਣ ਲੱਗੀ। ਇਸ ਦੇ ਨਾਲ ਹੀ ਆਜ਼ਾਦੀ ਦੀ ਮੰਗ ਲਈ ਜਨਤਕ ਘੋਲ ਤਿੱਖੇ ਹੋਣ ਲੱਗੇ ਸਨ। ਫਿਰ ਵੀ ਸਾਡੇ ਦੇਸ਼ ਨੂੰ ਮਿਲੀ ਆਜ਼ਾਦੀ ਲਈ ਵੰਡ ਦੇ ਰੂਪ ਵਿੱਚ ਵੱਡੀ ਕੀਮਤ ਤਾਰਨੀ ਪਈ। ਲੋਕਾਂ ਨੂੰ ਆਪਣਾ ਸਭ ਕੁਝ ਛੱਡ ਕੇ ਏਧਰੋਂ ਓਧਰ ਆਉਣ ਜਾਣ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਹੋਈ ਕਤਲੋਗਾਰਤ ਅਤੇ ਉਧਾਲਿਆਂ ਆਦਿ ਬਾਰੇ ਪੜ੍ਹ ਕੇ ਅੱਜ ਵੀ ਲੂ ਕੰਡੇ ਖੜ੍ਹੇ ਹੋ ਜਾਂਦੇ ਹਨ।

ਹਰ ਵਿਅਕਤੀ ਕੇਵਲ ਆਪਣੇ ਆਪ ਜਿਹਾ ਕਿਉਂ ?

ਦੋ ਜੀਵਾਂ ਦੇ ਇੱਕ-ਦੂਜੇ ਨਾਲ ਸਬੰਧ ਬਣਾਉਣ ਲਈ ਅੰਦਰੋਂ ਉਮੜੀ ਆਵੇਗੀ ਉਮੰਗ ਨਿਰੋਲ ਕਾਮੁਕੀ ਉਤੇਜਨਾ ਨਹੀਂ, ਇਹ ਜੀਵਨ ਨੂੰ ਚਲਦਿਆਂ ਰੱਖਣ ਦਾ ਸਾਧਨ ਹੈ। ਦੋ ਜਣਿਆਂ ਦਾ ਸਹਿਵਾਸ ਜੀਵਾਂ ਵਿੱਚ ਇਕਸੁਰਤਾ ਨੂੰ ਭੰਗ ਕਰਦੀ ਪ੍ਰਕਿਰਿਆ ਹੈ। ਇਸੇ ਕਾਰਨ ਇਹ ਕੁਦਰਤ ਨੂੰ ਸਵੀਕਾਰ ਹੈ, ਹਾਲਾਂਕਿ ਸੈਕਸ ਬਿਨਾਂ ਵੀ ਜੀਵ ਪ੍ਰਜਣਨ ਦੇ ਵੀ ਯੋਗ ਹਨ। ਸੈਕਸ-ਰਹਿਤ ਪ੍ਰਜਣਨ ਆਪਣੇ ਆਪ ’ਚ ਅਤਿ ਸਰਲ ਪ੍ਰਕ੍ਰਿਆ ਹੈ ਜਿਸ ਲਈ ਦੋ ਜੀਵਾਂ ਦੇ ਇੱਕ ਥਾਂ ਇਕੱਠੇ ਹੋਣ ਦੀ ਵੀ ਲੋੜ ਨਹੀਂ। ਫਿਰ ਵੀ ਕੁਦਰਤ ’ਚ ਨਰ ਅਤੇ ਮਦੀਨ ਦੁਆਰਾ ਪ੍ਰਜਣਨ ਨੂੰ ਤਰਜੀਹ ਮਿਲੀ ਅਤੇ ਰੁੱਖ-ਬੂਟਿਆਂ ’ਚ ਅਤੇ ਪ੍ਰਾਣੀਆਂ ’ਚ ਪ੍ਰਜਣਨ ਦਾ ਇਹੋ ਸਾਧਨ ਸੁਤੇ-ਸਿੱਧ ਵਿਕਸਿਤ ਹੁੰਦਾ ਰਿਹਾ। ਪਰ ਕਿਉਂ?

ਕਿਸਾਨੀ ਸੰਕਟ ਦਾ ਰੁਦਨ

ਇੱਕ ਸ਼ਹਿਰ ਦਾ ਰੇਲਵੇ ਸਟੇਸ਼ਨ।
ਬੈਂਚ ਉਪਰ ਸੱਠ ਕੁ ਸਾਲਾਂ ਦਾ ਇੱਕ ਵਿਅਕਤੀ ਆਪਣੇ ਗੋਡਿਆਂ ਵਿੱਚ ਸਿਰ ਦੇਈ ਬੈਠਾ ਹੈ। ਦਿੱਲੀ ਤੋਂ ਆਉਣ ਵਾਲੀ ਰੇਲ ਗੱਡੀ ਵਿੱਚ ਲਗਭਗ ਦੋ ਘੰਟੇ ਹਨ, ਜੇ ਸਹੀ ਵਕਤ ’ਤੇ ਆ ਜਾਵੇ। ਨਹੀਂ ਤਾਂ, ਪਤਾ ਨਹੀਂ, ਕਦੋਂ ਸੂਚਨਾ ਮਿਲਣ ਲੱਗ ਜਾਵੇ ਕਿ ‘ਲਖਨਊ ਸੇ ਦਿੱਲੀ ਹੋਕੇ ਆਨੇ ਵਾਲੀ ਗਾੜੀ ਚਾਰ ਘੰਟੇ ਲੇਟ ਹੈ। ਇਸ ਅਸੁਵਿਧਾ ਕੇ ਲੀਏ ਹਮੇਂ ਖੇਦ ਹੈ।’

ਪੂਰਬ ਦਾ ਉਭਾਰ ਅਤੇ ਪੱਛਮ ਦਾ ਨਿਘਾਰ

ਪਿੱਛੇ ਜਿਹੇ ਦੋ ਸਿਖਰ ਸੰਮੇਲਨ ਸੰਪੰਨ ਹੋਏ। ਇੱਕ ਚੀਨ ਦੇ ਸ਼ਹਿਰ ਕਿੰਗਦਾਉ ਵਿੱਚ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਦਾ ਸਿਖਰ ਸੰਮੇਲਨ ਹੋਇਆ ਅਤੇ ਦੂਜਾ ਕੈਨੇਡਾ ਦੇ ਪ੍ਰਾਂਤ ਕਿਊਬੈੱਕ ਵਿੱਚ ਜੀ-7 ਦੇਸ਼ਾਂ ਦਾ ਸਿਖਰ ਸੰਮੇਲਨ ਹੋਇਆ। ਇਹ ਦੋਵੇਂ ਸਿਖਰ ਸੰਮੇਲਨ ਇੱਕ ਦੂਜੇ ਤੋਂ ਬਿਲਕੁਲ ਵੱਖਰੇ ਸਨ। ਕਿੰਗਦਾਉ ਸਿਖਰ ਸੰਮੇਲਨ ਵਿੱਚ ਮਿੱਤਰਤਾ, ਸਹਿਯੋਗ, ਸਦਭਾਵਨਾ ਅਤੇ ਇਕਸੁਰਤਾ ਵਰਗੀਆਂ ਭਾਵਨਾਵਾਂ ਦੇਖਣ ਨੂੰ ਮਿਲੀਆਂ। ਦੂਜੇ ਪਾਸੇ ਕਿਊਬੈੱਕ ਸਿਖਰ ਸੰਮੇਲਨ ਵਿੱਚ ਇਸ ਤੋਂ ਬਿਲਕੁਲ ਉਲਟ ਭਾਵਨਾਵਾਂ ਜਿਵੇਂ ਕਲੇਸ਼, ਦੁਸ਼ਮਣੀ, ਵਿਵਾਦ ਅਤੇ ਲੜਾਈ ਦੇਖਣ ਨੂੰ ਮਿਲੀਆਂ। ਅਜਿਹਾ ਫ਼ਰਕ ਕਿਉਂ? ਇਸ ਦਾ ਕਾਰਨ ਹੈ ਕਿ ਪੂਰਬ ਅਤੇ ਪੱਛਮ ਵੱਖ ਵੱਖ ਦਿਸ਼ਾਵਾਂ ਵੱਲ ਜਾ ਰਹੇ ਹਨ। ਪੂਰਬ ਉਭਾਰ ਦੀ ਅਵਸਥਾ ਵਿੱਚ ਹੈ ਅਤੇ ਪੱਛਮ ਨਿਘਾਰ ਦੀ ਅਵਸਥਾ ਵਿੱਚ। ਇਹ ਦੋਵੇਂ ਰੁਝਾਨ ਹਰ ਰੋਜ਼ ਜ਼ਿਆਦਾ ਸਪਸ਼ਟ ਹੋ ਰਹੇ ਹਨ।

ਬਚਪਨ, ਗ਼ਰੀਬੀ ਅਤੇ ਗਰਮੀ ਦੀਆਂ ਛੁੱਟੀਆਂ

ਬੱਚਿਆਂ ਲਈ ਗਰਮੀ ਦੀਆਂ ਛੁੱਟੀਆਂ ਕਿਸੇ ਸੌਗਾਤ ਤੋਂ ਘੱਟ ਨਹੀਂ ਹੁੰਦੀਆਂ ਜਦੋਂਕਿ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਲਈ ਇਹ ਛੁੱਟੀਆਂ ਦਿਹਾੜੀ ਜੋਤਾ ਕਰਕੇ ਆਪਣੇ ਮਾਂ ਬਾਪ ਦੀ ਆਰਥਿਕ ਮਦਦ ਕਰਨ ਦਾ ਮੌਕਾ ਹੁੰਦੀਆਂ ਹਨ। ਬਚਪਨ ਅਤੇ ਗ਼ਰੀਬੀ ਇੱਕ ਅਜੀਬ ਤਰ੍ਹਾਂ ਦਾ ਅਹਿਸਾਸ ਹੈ। ਬਚਪਨ ਬਾਰੇ ਹਰ ਕੋਈ ਕਹਿੰਦਾ ਹੈ ਕਿ ਉਸ ਦਾ ਬਚਪਨ ਵਾਪਸ ਆ ਜਾਵੇ ਜਦੋਂਕਿ ਗ਼ਰੀਬੀ ਤੋਂ ਹਰ ਕੋਈ ਛੁਟਕਾਰਾ ਚਾਹੁੰਦਾ ਹੈ। ਵਕਤ ਦੀ ਚਾਲ ਦੇ ਨਾਲ ਨਾਲ ਜਦੋਂ ਇਨਸਾਨ ਬਚਪਨ ਤੋਂ ਜਵਾਨੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਜ਼ਿਆਦਾਤਰ ਲੋਕ ਆਪਣੇ ਬਚਪਨ ਨੂੰ ਯਾਦ ਕਰਦੇ ਹਨ। ਪਰ ਮੇਰੇ ਮਾਮਲੇ ਵਿੱਚ ਅਜਿਹਾ ਨਹੀਂ ਹੈ। ਜਦੋਂ ਵੀ ਮੈਂ ਆਪਣੇ ਬਚਪਨ ਨੂੰ ਯਾਦ ਕਰਦਾ ਹਾਂ ਤਾਂ ਅੰਤਾਂ ਦੀ ਗ਼ਰੀਬੀ ਅਤੇ ਤੰਗੀਆਂ ਤੁਰਸ਼ੀਆਂ ਦੀ ਯਾਦ ਮੈਨੂੰ ਡਰਾ ਦਿੰਦੀ ਹੈ।

ਭਾਂਬੜ, ਨੰਦੂ ਤੇ ਅਸੀਂ

ਸੱਥ ਵਿੱਚ ਖੜ੍ਹਾ ਬਜ਼ੁਰਗ ਬੋਲ ਰਿਹਾ ਸੀ, “ਸਾਡੇ ਨਾਲ ਇੱਕ ਸੀਰੀ ਹੁੰਦਾ ਸੀ- ਭਾਂਬੜ। ਆਵਦੇ ਨਾਂ ਵਾਂਗੂੰ ਜਮ੍ਹਾਂ ਈ ਅੱਗ ਦੀ ਨਾਲ਼। ਛੇ ਫੁੱਟ ਤੋਂ ਉੱਚਾ,  ਪੂਰਾ ਛੋਹਲਾ, ਪਤਲਾ ਛੀਂਟਕਾ ਜਿਹਾ। ਤੂੜੀ ਦੀਆਂ ਪੰਡਾਂ ਚਿਣ ਚਿਣ ‘ਕੱਲਾ ਈ ਗੱਡਾ ਲੱਦ ਦਿੰਦਾ। ਉਦੋਂ ਦੋੜਿਆਂ ਦੀਆਂ ਪੰਡਾਂ ਹੁੰਦੀਆਂ। ਹੁਣ ਵਾਂਗੂੰ ਰੇਹ ਵਾਲੀਆਂ ਬੋਰੀਆਂ ਨੀ ਸੀ ਕਿ ਇੱਕ ਦੂਜੀ ਤੋਂ ਤਿਲ੍ਹਕ ਜਾਣਗੀਆਂ। ਹਾਲੇ ਵਿਆਹਿਆ ਹੋਇਆ ਵੀ ਨਹੀਂ ਸੀ। ਇੱਕ ਦਿਨ ਬਾਪੂ ਨੂੰ ਕਹਿੰਦਾ, ਪੱਚੀ ਰੁਪਈਏ ਨਕਦ ਚਾਹੀਦੇ। ਬਾਪੂ ਹੈਰਾਨ। ਕਹਿੰਦਾ- ‘ਕੀ ਕਰਨੇ ਐਨੇ ਰੁਪਈਏ?’… ਭਾਂਬੜ ਪੂਰੇ ਦਿਲ-ਚਿੱਤ ਨਾਲ ਕਹਿੰਦਾ- ‘ਜਦੋਂ ਦਾ ਕਾਮਰੇਡਾਂ ਦਾ ਡਰਾਮਾ ਦੇਖਿਆ, ਦਿਲ ‘ਚ ਲਾਂਬੂ ਉਠ ਉਠ ਜਾਂਦੇ ਨੇ। ਤੇ ਲਲਕਾਰਾ ਮਾਰਨਾ ਪਿੰਡ ‘ਚ, ਪਹਿਲਾਂ ਜੁਰਮਾਨਾ ਭਰ ਕੇ’ (ਪਿੰਡ ‘ਚ ਨੇਮ ਬਣਾਇਆ ਹੋਇਆ ਸੀ, ਜੇ ਕੋਈ ਸ਼ਰਾਬੀ ਜਾਂ ਕੋਈ ਹੋਰ ਪਿੰਡ ਵਿਚ ਲਲਕਾਰਾ ਮਾਰੇ ਤਾਂ ਉਸ ਨੂੰ 25 ਰੁਪਏ ਨਕਦ ਜੁਰਮਾਨਾ ਭਰਨਾ ਪੈਂਦਾ ਸੀ)।

ਭਾਰਤ, ਮਿਆਂਮਾਰ ਅਤੇ ਹਥਿਆਰਬੰਦ ਬਾਗ਼ੀ

ਪਿਛਲੇ ਵਰ੍ਹੇ ਰੋਹਿੰਗਿਆ ਬਾਗ਼ੀਆਂ ਦੇ ਹਮਲਿਆਂ ਮਗਰੋਂ ਮਿਆਂਮਾਰ ਦੀ ਫ਼ੌਜ ਨੇ ਬੜੀ ਬੇਰਹਿਮੀ ਨਾਲ ਜਵਾਬੀ ਕਾਰਵਾਈ ਕੀਤੀ ਸੀ। ਨਤੀਜੇ ਵਜੋਂ ਮਿਆਂਮਾਰ ਦੇ ਰਖੀਨ ਸੂਬੇ ‘ਚ ਰੋਹਿੰਗਿਆ ਭਾਈਚਾਰੇ ਦੇ 7 ਲੱਖ ਲੋਕ (ਜਿਨ੍ਹਾਂ ‘ਚੋਂ ਜ਼ਿਆਦਾਤਰ ਮੁਸਲਮਾਨ ਸਨ) ਭੱਜ ਕੇ ਗੁਆਂਢੀ ਮੁਲਕਾਂ- ਬੰਗਲਾਦੇਸ਼ ਤੇ ਭਾਰਤ ਚਲੇ ਗਏ। ਅਜਿਹੀਆਂ ਕਾਰਵਾਈਆਂ ਕਾਰਨ ਮਿਆਂਮਾਰ ਨੂੰ ਸਮੁੱਚੇ ਸੰਸਾਰ ਦੀ ਨਿਖੇਧੀ ਦਾ ਸਾਹਮਣਾ ਕਰਨਾ ਪਿਆ, ਕੁਝ ਮੁਲਕਾਂ ਨੇ ਤਾਂ ਉਸ ‘ਤੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦੀ ਮੰਗ ਵੀ ਕੀਤੀ। ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਕਦੇ ਮਿਆਂਮਾਰ ਦੀ ਨਿਖੇਧੀ ਕਰੇਗੀ, ਅਜਿਹੀ ਕੋਈ ਸੰਭਾਵਨਾ ਕਦੇ ਨਹੀਂ ਹੋ ਸਕਦੀ ਕਿਉਂਕਿ ਚੀਨ ਆਪਣੀ ਵੀਟੋ ਤਾਕਤ ਨਾਲ ਅਜਿਹਾ ਹੋਣ ਨਹੀਂ ਦੇਵੇਗਾ। ਇਸ ਮੁੱਦੇ ‘ਤੇ ਇਸ ਨੂੰ ਰੂਸ ਦੀ ਹਮਾਇਤ ਵੀ ਮਿਲ ਸਕਦੀ ਹੈ। ਭਾਰਤ ਵਿੱਚ ਵੀ ਤਕਰੀਬਨ 40 ਹਜ਼ਾਰ ਰੋਹਿੰਗਿਆ ਸ਼ਰਨਾਰਥੀਆਂ ਨੂੰ ਮੁਲਕ ਤੋਂ ਬਾਹਰ ਕੱਢਣ ਦੀ ਮੰਗ ਉੱਠਦੀ ਰਹੀ ਹੈ ਪਰ ਇਸ ਦੇ ਬਾਵਜੂਦ ਨਵੀਂ ਦਿੱਲੀ ਨੇ ਇਨ੍ਹਾਂ ਸ਼ਰਨਾਰਥੀਆਂ ਨੂੰ ਸੂਝ-ਸਿਆਣਪ ਨਾਲ ਆਪਸੀ ਗੱਲਬਾਤ ਰਾਹੀਂ ਭਾਰਤ ਤੇ ਬੰਗਲਾਦੇਸ਼ ਤੋਂ ਵਾਪਸ ਮਿਆਂਮਾਰ ਭੇਜਣ ਦਾ ਰਾਹ ਚੁਣਿਆ ਹੈ। ਭਾਰਤ ਨੇ ਮਿਆਂਮਾਰ ਨੂੰ ਸਪੱਸ਼ਟ ਆਖਿਆ ਹੈ ਕਿ ਉਹ ਬੰਗਲਾਦੇਸ਼ ਤੇ ਭਾਰਤ ਤੋਂ ਰੋਹਿੰਗਿਆ ਸ਼ਰਨਾਰਥੀਆਂ ਦੀ ‘ਸੁਰੱਖਿਅਤ ਤੇ ਲਗਾਤਾਰ’ ਵਾਪਸੀ ਚਾਹੁੰਦਾ ਹੈ।

ਅਜੇ ਅਲਹਿਦਗੀ, ਤਲਾਕ ਬਾਅਦ ’ਚ

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਤੈਲਗੂ ਦੇਸਮ ਪਾਰਟੀ (ਟੀਡੀਪੀ) ਦੇ ਮੁਖੀ ਚੰਦਰਬਾਬੂ ਨਾਇਡੂ ਪਿਛਲੇ ਦੋ ਮਹੀਨਿਆਂ ਤੋਂ ਐੱਨਡੀਏ (ਕੌਮੀ ਜਮਹੂਰੀ ਗੱਠਜੋੜ) ਨਾਲੋਂ ਨਾਤਾ ਤੋੜਨ ਦੀਆਂ ਧਮਕੀਆਂ ਦਿੰਦੇ ਆ ਰਹੇ ਹਨ। ਉਨ੍ਹਾਂ ਵੱਲੋਂ ਬੁੱਧਵਾਰ ਰਾਤੀਂ ਆਪਣੀ ਪਾਰਟੀ ਨਾਲ ਸਬੰਧਤ ਦੋ ਮੰਤਰੀਆਂ – ਅਸ਼ੋਕ ਗਜਪਤੀ ਰਾਜੂ ਤੇ ਵਾਈ. ਸੱਤਿਆਨਾਰਾਇਣ ਚੌਧਰੀ ਨੂੰ ਮੋਦੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਦਾ ਨਿਰਦੇਸ਼ ਇਸੇ ਸਿਲਸਿਲੇ ਦਾ ਹੀ ਇੱਕ ਹਿੱਸਾ ਹੈ। ਭਾਵੇਂ ਟੀਡੀਪੀ ਨੇ ਅਜੇ ਰਸਮੀ ਤੌਰ ’ਤੇ ਐੱਨਡੀਏ ਨਾਲੋਂ ਰਿਸ਼ਤਾ ਨਹੀਂ ਤੋੜਿਆ, ਫਿਰ ਵੀ ਮਾਮਲਾ ਉੱਥੇ ਤਕ ਪੁੱਜਣ ਦੀਆਂ ਸੰਭਾਵਨਾਵਾਂ ਰੱਦ ਨਹੀਂ ਕੀਤੀਆਂ ਜਾ ਸਕਦੀਆਂ।

ਰਾਜਸੀ ਭ੍ਰਿਸ਼ਟਾਚਾਰ ਨਾਲੋਂ ਬੌਧਿਕ ਭ੍ਰਿਸ਼ਟਾਚਾਰ ਵੱਧ ਖ਼ਤਰਨਾਕ

ਬੌਧਿਕ ਭ੍ਰਿਸ਼ਟਾਚਾਰ ਰਾਜਨੀਤਕ ਭ੍ਰਿਸ਼ਟਾਚਾਰ ਨਾਲੋਂ ਕਿਉਂ ਜ਼ਿਆਦਾ ਖ਼ਤਰਨਾਕ ਹੈ? ਅੰਗਰੇਜ਼ੀ ਦੀ ਕਹਾਵਤ ਹੈ:  ਵੁਲਫ ਇਨ ਸ਼ੀਪਸ ਕਲੋਦਿੰਗ; ਇਸ ਦਾ ਅਰਥ ਹੈ, ਬਘਿਆੜ ਨੇ ਭੇਡ ਦੀ ਖੱਲ ਪਾਈ ਹੋਈ ਹੈ, ਭਾਵ ਮਿੱਤਰ ਦੇ ਰੂਪ ਵਿੱਚ ਦੁਸ਼ਮਣ ਹੋਣਾ। ਅਜਿਹਾ ਦੁਸ਼ਮਣ ਦੂਜਿਆਂ ਨਾਲੋਂ ਜ਼ਿਆਦਾ ਖ਼ਤਰਨਾਕ ਹੁੰਦਾ ਹੈ, ਕਿਉਂਕਿ ਉਸ ਕੋਲੋਂ ਤੁਸੀਂ ਆਪਣਾ ਬਚਾਅ ਨਹੀਂ ਕਰਦੇ। ਰਾਜਨੀਤਕ ਭ੍ਰਿਸ਼ਟਾਚਾਰ ਅਜਿਹੀ ਸਚਾਈ ਹੈ ਜਿਸ ਨੂੰ ਲੋਕ ਸਵੀਕਾਰ ਕਰ ਚੁੱਕੇ ਹਨ। ਰਾਜਨੀਤਕ ਨੇਤਾ ਜਿੰਨੇ ਮਰਜ਼ੀ ਦਾਅਵੇ ਕਰ ਲੈਣ ਕਿ ਅਸੀਂ ਭ੍ਰਿਸ਼ਟਾਚਾਰ ਮਿਟਾਉਣਾ ਹੈ ਅਤੇ ਲੋਕਾਂ ਲਈ ਕੰਮ ਕਰਨਾ ਹੈ, ਪਰ ਬਹੁਤ ਸਾਰੇ ਲੋਕ ਉਨ੍ਹਾਂ ਦੀਆਂ ਗੱਲਾਂ ‘ਤੇ ਵਿਸ਼ਵਾਸ ਨਹੀਂ ਕਰਦੇ ਅਤੇ ਉਨ੍ਹਾਂ ਦੇ ਦਾਅਵਿਆਂ ਨੂੰ  ਗੰਭੀਰਤਾ ਨਾਲ ਨਹੀਂ ਲੈਂਦੇ। ਉਂਜ ਬੁੱਧਜੀਵੀਆਂ ਨੂੰ ਜ਼ਿਆਦਾਤਰ ਲੋਕ, ਲੋਕ ਪੱਖੀ ਸਮਝਦੇ ਹਨ ਅਤੇ ਉਨ੍ਹਾਂ ਦੀਆਂ ਗੱਲਾਂ ‘ਤੇ ਯਕੀਨ ਵੀ ਕਰਦੇ ਹਨ।

‘ਆਪ’ ਦੀ ਰਾਜਨੀਤੀ ਦਾ ਦਲਿਤ ਪੱਖ ਹਾਸ਼ੀਏ ’ਤੇ

ਗੁਰਦਾਸਪੁਰ ਹਲਕੇ ਦੀ ਸੰਸਦੀ ਚੋਣ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਨਿਰਾਸ਼ਾਜਨਕ ਹਾਰ ਨੂੰ ਜੇ ਪਾਰਟੀ ਦੇ ਭਵਿੱਖ ਉੱਤੇ ਪੈਣ ਵਾਲੇ ਮਾੜੇ ਅਸਰਾਂ ਵਿੱਚ ਨਾ ਸ਼ਾਮਲ ਕੀਤਾ ਜਾਏ ਤਾਂ ਵੀ ਇਸ ਗੱਲ ਦੇ ਠੋਸ ਆਧਾਰ ਮੌਜੂਦ ਹਨ ਕਿ ਪਾਰਟੀ ਦਾ ਸੁਨਹਿਰੀ ਯੁੱਗ ਖਤਮ ਹੋ ਚੁੱਕਾ ਹੈ। ਹੁਣ ਉਹ ਰਾਜਨੀਤਕ ਰੌਣਕਾਂ ਪਰਤ ਕੇ ਨਹੀਂ ਆਉਣ ਲੱਗੀਆਂ ਜਦੋਂ ‘ਕੇਜਰੀਵਾਲ-ਆਪ-ਝਾੜੂ’ ਤਿੰਨਾਂ ਨੇ ਰਲ ਕੇ ਪੰਜਾਬ ਦੇ ਹਰ ਘਰ ਵਿੱਚ ਆਪਣੀ ਥਾਂ ਬਣਾ ਲਈ ਸੀ; ਜਦੋਂ ਵਿਸ਼ੇਸ਼ ਕਰਕੇ ਨੌਜਵਾਨ ਪੀੜ੍ਹੀ ਤੇ ਪੁਰਾਤਨ ਪੀੜ੍ਹੀ

ਕਿਵੇਂ ਲੀਹ ’ਤੇ ਆਏ ਵਿੱਦਿਅਕ ਢਾਂਚਾ

ਸਰਕਾਰੀ ਸੰਵੇਦਨਹੀਣਤਾ ਨੇ ਸਰਕਾਰੀ ਸਕੂਲਾਂ ਨੂੰ ਹਾਸ਼ੀਏ ’ਤੇ ਲਿਆ ਕੇ, ਮਾਂ ਤੋਂ ਵਿਛੜੇ ਬੱਚੇ ਦੀ ਦੁਖਦਾਈ ਮਾਨਸਿਕਤਾ ਦੇ ਹਾਣ ਦਾ ਬਣਾ ਦਿੱਤਾ ਹੈ। ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਸ਼ੁੱਧ ਪਾਣੀ ਲਈ ਤਰਸਣਾ, ਬੈਠਣ ਲਈ ਯੋਗ ਪ੍ਰਬੰਧ ਨਾ ਹੋਣਾ, ਕਮਰਿਆਂ ਦੀ ਘਾਟ ਕਰਕੇ ਰੁੱਖਾਂ ਹੇਠ ਕਲਾਸਾਂ ਦਾ ਲੱਗਣਾ, ਮੀਂਹ ਸਮੇਂ ਸੰਤਾਪ ਭੋਗਣਾ ਜਾਰੀ ਹੈ। ਇਨ੍ਹਾਂ ਜ਼ਰੂਰੀ ਸਹੂਲਤਾਂ ਦੀ ਕਮੀ ਦੂਰ ਕਰਨ ਲਈ ਪ੍ਰਸ਼ਾਸਨ ਅਜੇ ਵੀ ਠੋਸ ਉਪਰਾਲੇ ਕਰਨ ਤੋਂ ਕੰਨੀ ਕਤਰਾ ਰਿਹਾ ਹੈ।

ਕੀ ਪਾਕਿਸਤਾਨ ਦੇ ਹਿੰਦੂ ਅਨਾਥ ਹਨ ?

ਲਕਸ਼ਮੀ ਕਾਂਤਾ ਚਾਵਲਾ*
ਗੁਆਂਢੀ ਮੁਲਕ ਪਾਕਿਸਤਾਨ ਵਿੱਚੋਂ ਜਿਸ ਤਰ੍ਹਾਂ ਦੀਆਂ ਹਿੰਦੂ ਵਿਰੋਧੀ ਖ਼ਬਰਾਂ ਆ ਰਹੀਆਂ ਹਨ, ਉਹੋ ਜਿਹੀਆਂ ਖ਼ਬਰਾਂ ਸੰਸਾਰ ਦੇ ਹੋਰਨਾਂ ਮੁਸਲਿਮ ਮੁਲਕਾਂ ਤੋਂ ਨਹੀਂ ਆਉਂਦੀਆਂ। ਇਸ ਦਾ ਕਾਰਨ ਹੋ ਸਕਦਾ ਹੈ ਕਿ ਪਾਕਿਸਤਾਨ ਵਿੱਚ ਹਿੰਦੂਆਂ ’ਤੇ ਜ਼ੁਲਮ ਵਧ ਹੁੰਦੇ ਹਨ। ਇਸ ਲਈ ਅਜਿਹੀਆਂ ਖ਼ਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਹਿੰਦੁਸਤਾਨ ਦੀਆਂ ਸਰਕਾਰਾਂ ਅਤੇ ਜਨਤਾ ਨੂੰ ਜਾਂ ਤਾਂ ਇਹ ਸੁਣਾਈ ਨਹੀਂ ਦਿੰਦੀਆਂ ਜਾਂ ਜਨਤਾ ਸੁਣ ਕੇ ਵੀ ਬੇਬਸ ਮਹਿਸੂਸ ਕਰਦੀ ਹੈ। ਕਿਉਂਕਿ ਜਿਹੜੀ ਕਾਰਵਾਈ ਕੀਤੀ ਜਾਣੀ ਹੈ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0064523857
Copyright © 2018, Panjabi Times. All rights reserved. Website Designed by Mozart Infotech