ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਧਰਮ

ਗੁਰੂ ਰਾਮਦਾਸ ਅਤੇ ਸਮਕਾਲੀ ਸਮਾਜ

October 28, 2018 09:51 AM

ਗੁਰੂ ਨਾਨਕ ਦੀ ਚੌਥੀ ਜੋਤ ਗੁਰੂ ਰਾਮਦਾਸ ਦਾ ਜਨਮ 26 ਅੱਸੂ (ਕੱਤਕ ਵਦੀ 2) ਸੰਮਤ 1591 (ਸੰਨ 1534) ਨੂੰ ਪਿਤਾ ਹਰਦਾਸ ਸੋਢੀ ਅਤੇ ਮਾਤਾ ਦਯਾ ਕੌਰ (ਮਹਾਨ ਕੋਸ਼ ਅਨੁਸਾਰ) ਦੇ ਘਰ ਚੂਨਾ ਮੰਡੀ ਲਾਹੌਰ ‘ਚ ਹੋਇਆ। ਮਾਤਾ-ਪਿਤਾ ਦੀ ਪਲੇਠੀ ਸੰਤਾਨ ਹੋਣ ਕਰਕੇ ਉਨ੍ਹਾਂ ਨੂੰ ਜੇਠਾ ਕਹਿ ਕੇ ਪੁਕਾਰਿਆ ਜਾਂਦਾ। ਉਨ੍ਹਾਂ ਦਾ ਸਮਾਂ 1534 ਤੋਂ 1581 ਤੱਕ ਦਾ ਹੈ। ਦਿਲਚਸਪ ਤੱਥ ਇਹ ਹੈ ਕਿ ਉਨ੍ਹਾਂ ਦੇ ਜਨਮ ਵੇਲੇ ਗੁਰੂ ਨਾਨਕ ਆਪਣੀਆਂ ਉਦਾਸੀਆਂ ਤੋਂ ਸੁਰਖਰੂ ਹੋ ਕੇ ਕਰਤਾਰਪੁਰ ‘ਚ ਕਿਰਤ ਕਰ ਰਹੇ ਸਨ। ਭਾਈ ਜੇਠਾ ਦੇ ਜਨਮ ਤੋਂ ਦੋ ਸਾਲ ਪਹਿਲਾਂ ਬਾਬਾ ਲਹਿਣਾ ਗੁਰੂ ਨਾਨਕ ਦੀ ਸੰਗਤ ਦਾ ਆਨੰਦ ਮਾਣਦਿਆਂ ਪ੍ਰੀਖਿਆ ਦੀ ਕੁਠਾਲੀ ‘ਚੋਂ ਲੰਘ ਰਹੇ ਸਨ। ਉਸ ਸਮੇਂ ਭਾਈ ਅਮਰ ਦਾਸ ਦੀ ਅਉਧ 55 ਵਰ੍ਹੇ ਦੀ ਸੀ। ਇਉਂ ਜੇਠਾ ਜੀ ਦੇ ਜਨਮ ਸਮੇਂ ਪਹਿਲੇ ਤਿੰਨ ਗੁਰੂ ਸਰੀਰਕ ਰੂਪ ‘ਚ ਮੌਜੂਦ ਸਨ।
ਗੁਰੂ ਰਾਮਦਾਸ ਦੀ ਸ਼ਖਸੀਅਤ ਅਤੇ ਗੁਰਿਆਈ ਕਾਲ ਬਾਰੇ ਗੁਰੂ ਗ੍ਰੰਥ ਸਾਹਿਬ ‘ਚ ਦਰਜ ਉਨ੍ਹਾਂ ਦੀ ਬਾਣੀ ਨੂੰ ਆਧਾਰ ਬਣਾਇਆ ਜਾ ਸਕਦਾ ਹੈ, ਜਿਸ ਤੋਂ ਉਨ੍ਹਾਂ ਦੀ ਵਿਚਾਰਧਾਰਾ ਦੇ ਨਿਵੇਕਲੇ ਪੱਖਾਂ, ਸਾਹਿਤਕ ਤੇ ਸਭਿਆਚਾਰਕ ਸਰੋਕਾਰਾਂ, ਉਨ੍ਹਾਂ ਸਮਿਆਂ ਦੇ ਹਾਲਾਤ ਅਤੇ ਦਰਪੇਸ਼ ਮੁਸ਼ਕਿਲਾਂ ਆਦਿ ਬਾਰੇ ਪਤਾ ਲੱਗਦਾ ਹੈ। ਜਦੋਂ ਗੌਂਡ ਮਰਵਾਹਾ ਨੇ ਆਪਣੇ ਕਾਰਿੰਦੇ ਰਾਹੀਂ ਬਾਦਸ਼ਾਹ ਅਕਬਰ ਨੂੰ ਦਰਖਾਸਤ ਭੇਜੀ ਕਿ ਗੁਰੂ ਨੇ ਉਸ ਦੀ ਜੱਦੀ-ਪੁਸ਼ਤੀ ਜ਼ਮੀਨ ‘ਤੇ ਗ਼ੈਰ ਕਾਨੂੰਨੀ ਕਬਜ਼ਾ ਕੀਤਾ ਹੋਇਆ ਹੈ ਤੇ ਜਾਂਚ-ਪੜਤਾਲ ‘ਚ ਉਸ ਦੀ ਇਹ ਸ਼ਿਕਾਇਤ ਝੂਠੀ ਸਾਬਤ ਹੋਈ, ਤਾਂ ਗੁਰੂ ਰਾਮਦਾਸ ਨੇ ਇਸ ਘਟਨਾ ਨੂੰ ਇਉਂ ਬਿਆਨ ਕੀਤਾ:
ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖਾ ਕਰ ਕੇ ਭੇਜਿਆ
ਉਥੈ ਭੀ ਮੁਹੁ ਕਾਲਾ ਦੁਹਾ ਵੇ ਮੁਖਾ ਦਾ ਕਰਾਇਆ॥
ਤੜ ਸੁਣਿਆ ਸਭ ਜਗਤ ਵਿਚਿ ਭਾਈ ਵੇ ਮੁਖੁ ਸਣੈ ਨਯਰੀ ਪਉਲੀ ਪਉਦੀ
ਫਾਵਾ ਹੋਇ ਕੈ ਉਠਿ ਘਰ ਆਇਆ॥
(ਸ੍ਰੀ ਆਦਿ ਗ੍ਰੰਥ-306)
ਇਸੇ ਤਰ੍ਹਾਂ ਗੁਰੂ ਸਾਹਿਬ ਵੇਲੇ ਵਾਪਰੀਆਂ ਘਟਨਾਵਾਂ ਦਾ ਇਤਿਹਾਸਕ ਵੇਰਵਾ ਬਾਣੀ ਅਤੇ ਸਾਖੀ ਪ੍ਰਮਾਣ ਰਾਹੀਂ ਪ੍ਰਗਟ ਹੋਇਆ। ਇਸ ਤਰ੍ਹਾਂ ਦਾ ਇਕ ਹੋਰ ਸਾਖੀ ਪ੍ਰਮਾਣ ਸਰੋਵਰ ਦੀ ਪਵਿੱਤਰਤਾ ਤੇ ਕ੍ਰਿਸ਼ਮੇ ਨਾਲ ਸਬੰਧਤ ਹੈ। ਲੂਲ੍ਹੇ, ਕੁਸ਼ਟ ਰੋਗੀ, ਕੋਹੜੀ ਦੀ ਕਹਾਣੀ ਹੈ ਜੋ ਅੰਮ੍ਰਿਤਸਰ ਦੇ ਸਰੋਵਰ ਦਾ ਇਸ਼ਨਾਨ ਕਰਕੇ ਤੰਦਰੁਸਤ ਹੋ ਗਿਆ ਸੀ। ਇਸ ਸਾਖੀ-ਘਟਨਾ ਦਾ ਜ਼ਿਕਰ ਗਿਆਨੀ ਗਿਆਨ ਸਿੰਘ ਅਤੇ ਮੈਕਾਲਿਫ ਨੇ ਵੀ ਕੀਤਾ ਹੈ। ਪੱਟੀ ਦੇ ਅਹਿਲਕਾਰ ਦੁਨੀ ਚੰਦ ਨੇ ਪਦਾਰਥੀ ਹਉਂ ਵਸ ਆਪਣੀ ਸਭ ਤੋਂ ਛੋਟੀ ਧੀ ਰਜਨੀ ਦਾ ਵਿਆਹ ਕਿਸੇ ਕੋਹੜੀ ਲੂਲ੍ਹੇ ਨਾਲ ਕਰ ਦਿੱਤਾ। ਰਜਨੀ ਭਾਣਾ ਮੰਨ ਕੇ ਪਤੀ ਨੂੰ ਟੋਕਰੇ ‘ਚ ਬਿਠਾ ਕੇ ਭਿਖਿਆ ਮੰਗ ਕੇ ਗੁਜ਼ਾਰਾ ਕਰਦੀ। ਇਕ ਦਿਨ ਉਹ ਆਪਣੇ ਪਤੀ ਨੂੰ ਅੰਮ੍ਰਿਤਸਰ ਦੇ ਸਰੋਵਰ ਕੰਢੇ ਦਰੱਖਤਾਂ ਦੀ ਛਾਵੇਂ ਬਿਠਾ ਕੇ ਭਿਖਿਆ ਮੰਗਣ ਤੁਰ ਗਈ। ਕੋਹੜੀ ਨੇ ਦੇਖਿਆ, ਕਾਂ ਸਰੋਵਰ ‘ਚ ਚੁੱਭੀ ਮਾਰ ਕੇ ਹੰਸ ਬਣ ਕੇ ਬਾਹਰ ਨਿਕਲ ਆਇਆ ਹੈ। ਉਹਨੇ ਵੀ ਸਰੋਵਰ ਵਿਚ ਇਸ਼ਨਾਨ ਕਰ ਲਿਆ ਅਤੇ ਤੰਦਰੁਸਤ ਹੋ ਗਿਆ। ਇਕ ਪਲ ਤਾਂ ਰਜਨੀ ਵੀ ਆਪਣੇ ਤੰਦਰੁਸਤ ਪਤੀ ਨੂੰ ਵੇਖ ਕੇ ਪਛਾਣ ਨਾ ਸਕੀ। ਦੋਵੇਂ ਗੁਰੂ ਸਾਹਿਬ ਕੋਲ ਗਏ। ਮੰਨਿਆ ਜਾਂਦਾ ਹੈ ਕਿ ਇਹ ਪਉੜੀ ਉਦੋਂ ਰਚੀ ਜਦੋਂ ਰਜਨੀ ਦਾ ਪਿਤਾ, ਉਸ ਦੇ ਜਵਾਈ ਨੂੰ ਤੰਦਰੁਸਤ ਕਰਨ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਗਿਆ:
ਅੰਮ੍ਰਿਤਸਰ ਸਤਿਗੁਰੂ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ॥
ਨਾਨਕ ਧਨੁ ਧੰਨੁ ਵਡੇ ਵਡਭਾਗੀ ਜਿਨ ਗੁਰਮਤਿ ਨਾਮੁ ਰਿਦੈ ਮਲੁ ਧੋ ਹੈ॥
(ਸ੍ਰੀ ਆਦਿ ਗ੍ਰੰਥ-493)
ਇਸ ਸ਼ਬਦ ਦੇ ਆਧਾਰ ‘ਤੇ ਅਸੀਂ ਨਿਸ਼ਚਾ ਕਰ ਸਕਦੇ ਹਾਂ ਕਿ ਪ੍ਰਚਲਿਤ ਸਾਖੀ ਦੀ ਉਸਾਰੀ ਗੁਰੂ ਸਾਹਿਬ ਦੇ ਇਸ ਸ਼ਬਦ ‘ਤੇ ਉਸਰੀ ਹੈ, ਜਾਂ ਵਾਕਿਆ ਤੋਂ ਬਾਅਦ ਗੁਰੂ ਸਾਹਿਬ ਨੇ ਇਹ ਸ਼ਬਦ ਉਚਾਰਿਆ।
ਬਾਦਸ਼ਾਹ ਅਕਬਰ ਗੁਰੂ ਰਾਮਦਾਸ ਦਾ ਸਮਕਾਲੀ ਸੀ। ਅਕਬਰ ਦੀ ਸਹਿਣਸ਼ੀਲਤਾ ਵਾਲੀ ਨੀਤੀ ਨੇ ਪੰਜਾਬ ਅਤੇ ਹੋਰ ਸੂਬਿਆਂ ‘ਚ ਧਾਰਮਿਕ ਅਤੇ ਭਾਈਚਾਰੇ ਦੀਆਂ ਤੰਦਾਂ ਮਜ਼ਬੂਤ ਕੀਤੀਆਂ। ਅਮਨ-ਸ਼ਾਂਤੀ ਦੇ ਇਸ ਮਾਹੌਲ ‘ਚ ਪੰਜਾਬ ਅਤੇ ਭਾਰਤ ਵਿਚ ਕਈ ਧਾਰਮਿਕ ਲਹਿਰਾਂ ਨੇ ਵਿਕਾਸ ਕੀਤਾ। ‘ਅਕਬਰਨਾਮਹ’ ਅਨੁਸਾਰ, ਅਕਬਰ ਨੇ 1563 ‘ਚ ਤੀਰਥ ਯਾਤਰਾ ਦਾ ਕਰ ਮੁਆਫ ਕਰ ਦਿੱਤਾ ਤੇ 1564 ‘ਚ ਜ਼ਜ਼ੀਆ ਵੀ ਹਟਾ ਦਿੱਤਾ। 1575 ‘ਚ ਗੋਸ਼ਟੀਆਂ ਲਈ ਇਬਾਦਤਖਾਨਾ ਕਾਇਮ ਕਰ ਦਿੱਤਾ। 1579 ਨੂੰ ਅਕਬਰ ਨੇ ਖੁਤਬਾ ਪੜ੍ਹਿਆ ਅਤੇ ਇਸੇ ਸਾਲ ਆਪਣੇ ਆਪ ਨੂੰ ਹਿੰਦੋਸਤਾਨ ਦਾ ਅਧਿਆਤਮ ਨੇਤਾ ਵੀ ਐਲਾਨ ਦਿੱਤਾ ਪਰ ਉਸ ਨੇ ਆਪਣੇ ਆਪ ਨੂੰ ਹਿੰਦੋਸਤਾਨ ਦੀ ਰੂਹੇ-ਰਵਾਂ ਐਲਾਨਣ ਤੋਂ ਪਹਿਲਾਂ ਪੰਜਾਬ ਅਤੇ ਹੋਰ ਧਾਰਮਿਕ, ਸਭਿਆਚਾਰਕ ਕੇਂਦਰਾਂ ਦਾ ਦੌਰਾ ਕਰਕੇ ਸਭ ਧਰਮਾਂ ਨੂੰ ਭਰੋਸੇ ‘ਚ ਲਿਆ। ਇਸੇ ਸਮੇਂ ਦੌਰਾਨ ਅਕਬਰ ਨੇ ਪੰਜਾਬ ਵਿਚ ਫਰਵਰੀ 1578 ਨੂੰ ਸ਼ੇਖ ਫਰੀਦ ਦੇ ਸਥਾਨ ਪਾਕਪਟਨ ਅਤੇ ਮਈ 1578 ਵਿਚ ਕਲਾਨੌਰ ‘ਚ ਮੁਕਾਮ ਕੀਤਾ। 3 ਸਤੰਬਰ 1578 ਨੂੰ ਆਗਰੇ ਵਿਚ ਸਰਬ ਧਰਮ ਸੰਮੇਲਨ ਕਰਵਾਇਆ। ਗੁਰੂ ਰਾਮਦਾਸ ਨੇ ਇਸ ਸੰਮੇਲਨ ‘ਚ ਭਾਈ ਗੁਰਦਾਸ ਨੂੰ ਗੁਰੂ ਘਰ ਦੇ ਨੁਮਾਇੰਦੇ ਵਜੋਂ ਭੇਜਿਆ। ਬਾਦਸ਼ਾਹ ਅਕਬਰ ਦੀ ‘ਦੀਨ-ਏ-ਇਲਾਹੀ’ ਦੀ ਨੀਤੀ ਨੇ ਪੰਜਾਬ ਅਤੇ ਹਿੰਦੋਸਤਾਨ ਦੀ ਵੰਨ-ਸੁਵੰਨਤਾ ਨੂੰ ਮੌਲਣ ਦਾ ਮਾਹੌਲ ਦਿੱਤਾ।
ਇਤਿਹਾਸਕ ਤੱਥ ਇਹ ਵੀ ਹੈ ਕਿ ਗੁਰੂ ਨਾਨਕ ਨੇ ਕਰਤਾਰਪੁਰ, ਗੁਰੂ ਅੰਗਦ ਦੇਵ ਨੇ ਖਡੂਰ, ਗੁਰੂ ਅਮਰ ਦਾਸ ਨੇ ਗੋਇੰਦਵਾਲ ਨਗਰ ਵਸਾਏ। ਇਸ ਪਰੰਪਰਾ ਤਹਿਤ ਗੁਰੂ ਰਾਮਦਾਸ ਨੇ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਦਾ ਉੱਦਮ ਕੀਤਾ। ਕੇਸਰ ਸਿੰਘ ਛਿੱਬਰ ਦੇ ‘ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਾ’ ਅਨੁਸਾਰ, ਅਕਬਰ ਨੇ (1571) ਚੱਕ ਗੁਰੂ ਵਾਲੀ ਥਾਂ/ਜ਼ਮੀਨ ਬੀਬੀ ਭਾਨੀ ਦੇ ਨਾਉਂ ਮਦਦ-ਮੁਆਸ਼ ਤਰਫੋਂ ਲਗਾ ਦਿੱਤੀ। ਬਹੁਤ ਬਾਅਦ ‘ਚ ਲਿਖੇ ‘ਤਵਾਰੀਖ ਗੁਰੂ ਖ਼ਾਲਸਾ’ ਵਿਚ ਗਿਆਨੀ ਗਿਆਨ ਸਿੰਘ ਵੀ ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰਦੇ ਹਨ।
ਅੰਮ੍ਰਿਤਸਰ ਦਾ ਪੁਰਾਤਨ ਨਾਉਂ ਉਦੋਂ ਚੱਕ ਗੁਰੂ ਜਾਂ ਚੱਕ ਰਾਮਦਾਸ ਪੁਰ ਸੀ। ਨਿੱਜੀ ਜਾਗੀਰ ਅਤੇ ਹੋਰ ਪਿੰਡਾਂ ਦੀ ਜ਼ਮੀਨ ਖਰੀਦ ਕੇ ਉਸਾਰੇ ਇਸ ਸ਼ਹਿਰ ਦਾ ਸਮੁੱਚਾ ਪ੍ਰਬੰਧ ਗੁਰੂ ਸਾਹਿਬ ਅਤੇ ਉਨ੍ਹਾਂ ਨੇ ਨਿਕਟਵਰਤੀਆਂ ਦੇ ਹੱਥ ਸੀ। ਗੁਰੂ ਸਾਹਿਬ ਨੇ ਸ਼ਹਿਰ ਨੂੰ ਵਿਕਸਤ ਕਰਨ ਅਤੇ ਆਰਥਿਕ ਮਜ਼ਬੂਤੀ ਲਈ 52 ਕਿੱਤਿਆਂ ਦੇ ਲੋਕਾਂ ਦਾ ਵਸੇਬਾ ਕਰਾਇਆ।
ਮੁਕਾਮੀ ਸਮਾਜ ਦੇ ਵਸਨੀਕਾਂ ਅਤੇ ਸੱਤਾਧਾਰੀ ਵਰਗ ਦੇ ਲੋਕਾਂ ਦੀ ਸੋਚ ਅਤੇ ਜੀਵਨ-ਜਾਚ ‘ਚ ਵੱਡਾ ਪਾੜਾ ਬਣ ਜਾਂਦਾ ਹੈ, ਕਿਉਂਕਿ ਮੁਕਾਮੀ ਸਮਾਜ ਦੇ ਵਸਨੀਕ ਆਪਣੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਜੱਦੋ-ਜਹਿਦ ਕਰਦੇ ਹੋਏ ਸਮਾਜ ਦੇ ਦੂਸਰੇ ਢਾਂਚੇ ਜਾਂ ਨਿਜ਼ਾਮ ਬਾਰੇ ਸੋਚਦੇ ਹੀ ਨਹੀਂ। ਮੱਧਕਾਲੀ ਸਮਾਜ ‘ਚ ਜਗੀਰੂ ਪ੍ਰਬੰਧ ਹੋਣ ਕਰਕੇ ਮੁਕਾਮੀ ਸਮਾਜ ਦੇ ਲੋਕਾਂ ਦੇ ਮਨ ਵਿਚ ਰਾਜਿਆਂ ਦਾ ਦੈਵੀ ਬਿੰਬ ਬਣਿਆ ਹੋਇਆ ਸੀ। ਉਨ੍ਹਾਂ ਸਮਿਆਂ ‘ਚ ਰਾਜੇ ਜਾਂ ਜਗੀਰਦਾਰ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਹੌਸਲਾ ਕਰਨਾ ਮੁਮਕਿਨ ਨਹੀਂ ਸੀ। ਗੁਰੂ ਰਾਮਦਾਸ ਨੇ ਮੁਕਾਮੀ ਲੋਕਾਂ ਦੇ ਮਨ ‘ਚੋਂ ਰਾਜੇ-ਜਗੀਰਦਾਰ ਦੇ ਦੈਵੀ ਬਿੰਬ ਨੂੰ ਤ੍ਰੇੜਨ ਵਿਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੁਨਿਆਵੀ ਪਾਤਸ਼ਾਹ ਦੇ ਮੁਕਾਬਲੇ ‘ਸੱਚੇ ਪਾਤਸ਼ਾਹ’ ਦਾ ਸੰਕਲਪ ਦ੍ਰਿੜ੍ਹ ਕਰਵਾਇਆ ਕਿ ਰਾਜੇ ਕੋਈ ਪਰਾ-ਮਨੁੱਖ ਨਹੀਂ, ਸਗੋਂ ਇਹ ਸਾਧਾਰਨ ਜੀਵ ਹਨ। ਉਨ੍ਹਾਂ ਇਸ ਗੱਲ ‘ਤੇ ਬਲ ਦਿੱਤਾ ਕਿ ਹੁਕਮਰਾਨ ਨਾਸ਼ਵਾਨ ਹਨ। ਉਨ੍ਹਾਂ ਆਪਣੇ ਸਮੇਂ ‘ਚ ਸੂਰੀ ਖ਼ਾਨਦਾਨ ਅਤੇ ਹੋਰ ਰਾਜਿਆਂ-ਰਜਵਾੜਿਆਂ, ਸਰਦਾਰਾਂ ਦੀ ਨੇਸਤੋ-ਨਾਬੂਦ ਹੋ ਰਹੀ ਰਿਆਸਤ ਅਤੇ ਧੌਂਸ ਦੇਖੀ ਸੀ। ਮਸਲਨ:
ਏਹ ਭੂਪਤਿ ਰਾਣੇ ਰੰਗ ਦਿਨ ਚਾਰ ਸੁਹਾਵਣਾ॥
ਏਹ ਮਾਇਆ ਰੰਗ ਕਸੁੰਭ ਖਿਨ ਮਹਿ ਲਹਿ ਜਾਵਣਾ॥ (ਸ੍ਰੀ ਆਦਿ ਗ੍ਰੰਥ-645)
ਜਿਤਨੇ ਸਾਹ ਪਾਤਸਾਹ ਉਮਰਾਵ ਸਿਕਦਾਰ
ਚਉਧਰੀ ਸਭਿ ਮਿਥਿਆ ਝੂਠ ਭਾਉ ਦੂਜਾ ਜਾਣ॥
ਹਰਿ ਅਬਿਨਾਸੀ ਸਦਾ ਥਿਰੁ ਨਿਹਚਲੁ ਤਿਸ ਮੇਰੇ ਮਨ ਭਜ ਪਰਵਾਣੁ॥
(ਸ੍ਰੀ ਆਦਿ ਗ੍ਰੰਥ-861)
ਗੁਰੂ ਰਾਮਦਾਸ ਨਾਨਕ ਜੋਤਿ ਦੀ ਪਰੰਪਰਾ ਤਹਿਤ ਸੱਤ ਸਾਲ ਗੁਰੂ ਪਦ ‘ਤੇ ਬਿਰਾਜਮਾਨ ਰਹੇ। ਗੁਰੂ ਸਾਹਿਬ ਨੇ ਅੰਮ੍ਰਿਤਸਰ ਦੀ ਉਸਾਰੀ ਅਤੇ ਵਸੇਬੇ ਲਈ ਕਿਰਤੀ ਦਸਤਕਾਰਾਂ ਦੀ ਪੁਸ਼ਤ-ਪਨਾਹੀ ਕੀਤੀ। ਸੋ ਅੱਜੋਕੇ ਮਸ਼ੀਨੀ ਯੁੱਗ ‘ਚ ਗੁਰੂ ਘਰ ਦੀ ਕਿਰਤੀ ਪਰੰਪਰਾ ਦੀ ਸ਼ਾਨ ਕਾਇਮ ਰੱਖੀ ਜਾਵੇ। ਂ

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਧਰਮ ਵਿੱਚ ਹੋਰ
ਲੱਕੜ ਵਿਚ ਉਭਾਰ ਮੂਰਤ ਨਿਹੰਗ ਸਿੰਘ

ਲੱਕੜੀ ਦਾ ਬਹੁਤਾ ਕਲਾਤਮਕ ਕੰਮ ਦਰਵਾਜ਼ਿਆਂ ਅਤੇ ਚੁਗਾਠਾਂ ਲਈ ਕੀਤਾ ਜਾਂਦਾ ਸੀ। ਬਹੁਤਾ ਧਿਆਨ ਦਰਵਾਜ਼ੇ ਦੀ ਉਪਰਲੀ ਚੁਗਾਠ ਵੱਲ ਦਿੱਤਾ ਜਾਂਦਾ ਸੀ, ਪਰ ਕਈ ਵਾਰ ਦਰਵਾਜ਼ੇ ਦੇ ਪੱਲਿਆਂ ਦੇ ਇਕ ਭਾਗ ਜਾਂ ਦੋਵਾਂ ਭਾਗਾਂ ਦੀ ਪੂਰੀ ਲੰਬਾਈ ਵਿਚ ਵੀ ਆਕ੍ਰਿਤੀਆਂ ਬਣਾ ਦਿੱਤੀਆਂ ਜਾਂਦੀਆਂ ਸਨ। ਅਜਿਹੇ ਕੰਮ ਦੀ ਇਕ ਪ੍ਰਤੀਨਿਧ ਉਦਾਹਰਨ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹਰੀਆਂ ਵੇਲਾਂ ਵਿਚ ਨਿਹੰਗ ਸਿੰਘਾਂ ਦੇ ਇਕ ਡੇਰੇ ਦੇ ਗੁਰਦੁਆਰੇ ਦੇ ਦਰਵਾਜ਼ੇ ਉੱਤੇ ਨਿਹੰਗ ਸਿੰਘ ਦੀ ਬਣੀ ਇਕ ਆਕ੍ਰਿਤੀ ਹੈ,

ਆਰਫ਼ ਕਾ ਸੁਣ ਵਾਜਾ ਰੇ

ਪੰਜਾਬੀ ਸ਼ਾਇਰੀ ਦੀ ਸੁਰ ਨਾਬਰੀ ਵਾਲੀ ਹੈ ਇਹ ਜ਼ਿੰਦਗੀ ਦਾ ਜਸ਼ਨ ਵੀ ਮਨਾਉਂਦੀ ਹੈ ਤੇ ਪੰਜਾਬ ਤੇ ਪੰਜਾਬੀਆਂ ਦੇ ਸੁੱਖਾਂ-ਦੁੱਖਾਂ ਦੇ ਨਾਲ ਨਾਲ ਵੀ ਤੁਰਦੀ ਹੈ। ਉਪਰਲੀ ਸਤਰ, ਬੁੱਲ੍ਹੇ ਸ਼ਾਹ ਦੀ ਹੈ : ‘‘ਆਓ ਫ਼ਕੀਰੋ ਮੇਲੇ ਚਲੀਏ, ਆਰਫ਼ ਕਾ ਸੁਣ ਵਾਜਾ ਰੇ।’’ ਖ਼ੂਬਸੂਰਤੀ ਵੇਖੋ, ਬੁੱਲ੍ਹੇ ਸ਼ਾਹ ਫ਼ਕੀਰਾਂ ਨੂੰ ਮੇਲੇ ਚੱਲਣ ਦਾ ਸੱਦਾ ਦੇ ਰਿਹਾ ਹੈ ਤੇ ਉੱਥੇ ਜਾ ਕੇ ਆਰਫ਼ (ਭਾਵ ਗਿਆਨੀ, ਵਿਦਵਾਨ) ਦਾ ਵਾਜਾ ਸੁਣਨ ਲਈ ਕਹਿ ਰਿਹਾ ਹੈ। ਇਸ ਕਾਲਮ ਵਿਚਲੀਆਂ ਲਿਖਤਾਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਕਿਰਪਾਲ ਕਜ਼ਾਕ (9872644428) ਦੀ ਕਲਮ ਤੋਂ ਨਿਕਲੀਆਂ ਹਨ ਤੇ ਅਸੀਂ ‘ਪੰਜਾਬੀ ਟ੍ਰਿਬਿਊਨ’ ਦੇ ਪਾਠਕਾਂ ਨੂੰ ਇਸ ਆਰਫ਼ ਦਾ ਵਾਜਾ ਸੁਣਨ ਦੀ ਗੁਜ਼ਾਰਿਸ਼ ਕਰਦੇ ਹਾਂ।

ਪਹਿਲਾ ਪਿਆਰਾ ਭਾਈ ਦਇਆ ਸਿੰਘ

ਦੀਨਾ ਕਾਂਗੜ ਵਿੱਚ ਗੁਰੂ ਗੋਬਿੰਦ ਸਿੰਘ ਨੇ ਮੁਗਲਾਂ ਵੱਲੋਂ ਝੂਠੀਆਂ ਸੌਂਹਾਂ ਖਾਂ ਕੇ ਉਨ੍ਹਾਂ ਨੂੰ ਧੋਖਾ ਦੇਣ ਅਤੇ ਸਿੰਘਾਂ ਨਾਲ ਕੀਤੀਆਂ ਨਾ-ਇਨਸਾਫੀਆਂ ਨੂੰ ਬਿਆਨ ਕਰਦਾ ਫਾਰਸੀ ਭਾਸ਼ਾ ਵਿੱਚ ਇੱਕ ਪੱਤਰ, ਜਿਸ ਦਾ ਨਾਂ ‘ਜ਼ਫਰਨਾਮਾ’ ਸੀ, ਔਰੰਗਜ਼ੇਬ ਨੂੰ ਲਿਖਿਆ ਅਤੇ ਆਪਣੇ ਹੱਥੀਂ ਔਰੰਗਜ਼ੇਬ ਤੱਕ ਪਹੁੰਚਾਉਣ ਲਈ ਆਪਣੇ ਸਭ ਤੋਂ ਯੋਗ ਤੇ ਹਿੰਮਤੀ ਸਿੰਘ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੂੰ ਚੁਣਿਆ। ਜ਼ਫਰਨਾਮੇ ਵਿੱਚ ਗੁਰੂ ਸਾਹਿਬ ਨੇ ਲਿਖਿਆ:

ਸਿੱਖੀ ਪ੍ਰਚਾਰ ’ਚੋਂ ਮਨਫ਼ੀ ਹੋ ਰਿਹਾ ਹੈ ਕਿਰਤ ਦਾ ਸਿਧਾਂਤ

ਸਿੱਖ ਧਰਮ ਵਿੱਚ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸਿਧਾਂਤ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਧਰਮ ਅੰਦਰ ਫੋਕੇ ਰੀਤੀ ਰਿਵਾਜਾਂ, ਕਰਮ-ਕਾਂਡਾਂ, ਵਹਿਮ-ਭਰਮਾਂ, ਮੂਰਤੀ ਪੂਜਾ, ਮੜੀ-ਮਸਾਣਾਂ ਦੀ ਪੂਜਾ ਸਮੇਤ ਹਰ ਤਰ੍ਹਾਂ ਦੇ ਪਾਖੰਡਾਂ ਤੋਂ ਸਿੱਖਾਂ ਨੂੰ ਸਖਤੀ ਨਾਲ ਵਰਜਿਆ ਗਿਆ ਹੈ। ਸਿੱਖਾਂ ਦੇ ਦਸ ਗੁਰੂ ਸਾਹਿਬਾਨ ਨੇ ਹੀ ਇਨ੍ਹਾਂ ਕੁਰੀਤੀਆਂ ਨੂੰ ਬੰਦ ਕਰਨ ਦਾ ਉਪਦੇਸ਼ ਦਿੱਤਾ। ਗੁਰੂ ਗੋਬਿੰਦ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਸੌਂਪ ਕੇ ਦੇਹ ਧਾਰੀ ਗੁਰੂ ਜਾਂ ਬਾਬਾ ਵਾਦ ਦੇ ਪ੍ਰਚਲਣ ਨੂੰ ਵੀ ਸਿੱਖੀ ਵਿੱਚੋਂ ਕੱਢ ਦਿੱਤਾ, ਤਾਂ ਕਿ ਧੀਰ ਮੱਲੀਆਂ ਜਾਂ ਰਾਮਰਾਈਆਂ ਦੇ ਚੇਲਿਆਂ ਵਾਂਗ ਕਿੱਧਰੇ ਸਿੱਖ ਵੀ ਅਖੌਤੀ ਬਾਬਿਆਂ ਦੇ ਪੂਜਕ ਬਣ ਕੇ ਆਪਣੇ ਵਿਗਿਆਨਕ ਸਿਧਾਂਤ ਤੋਂ ਥਿੜਕ ਨਾ ਜਾਣ।

ਮਾਲਵੇ ਦਾ ਮਸ਼ਹੂਰ ਮੇਲਾ ਛਪਾਰ - ਗੁਰਭਿੰਦਰ ਸਿੰਘ ਗੁਰੀ

ਕਿਤੇ ਢੋਲ ਵੱਜਦਾ ਵੇ ਕਿਤੇ ਚਿਮਟਾ..........


ਪੰਜਾਬ ਮੇਲਿਆਂ ਅਤੇ ਤਿਓਹਾਰਾਂ ਦਾ ਦੇਸ਼ ਹੈ। ਇਹ ਮੇਲੇ ਪੰਜਾਬ ਦੇ ਸਾਂਝੇ ਧਾਰਮਿਕ ਅਤੇ ਸੱਭਿਆਚਾਰ ਦਾ ਪ੍ਰਤੀਕ ਹਨ। ਮੇਲੇ, ਬੋਲੀ, ਨਸਲ, ਧਰਮ ਦੇ ਵਿਤਕਰੇ ਤੋਂ ਉਪਰ ਉੱਠ ਕੇ ਪੰਜਾਬ ਦੇ ਸੱਭਿਆਚਾਰ ਦਾ ਮਨ- ਭਾਉਂਦਾ ਬਿੰਬ ਪੇਸ਼ ਕਰਦੇ ਹਨ। ਪੰਜਾਬ ਵਿਚਲੇ ਪਿੰਡ ਛਪਾਰ ਦਾ ਮੇਲਾ ਦੁਨੀਆਂ ਦੇ ਕੋਨੇ- ਕੋਨੇ 'ਚ ਪ੍ਰਸਿੱਧ ਹੈ। ਸਾਰੇ ਮੇਲਿਆਂ ਦਾ ਸ਼ਹਿਰੀਕਰਨ ਹੋ ਰਿਹਾ ਹੈ। ਇਹ ਮੇਲਾ ਵੀ ਸ਼ਹਿਰੀਕਰਨ ਦੇ ਪ੍ਰਭਾਵ ਤੋਂ ਬੱਚ ਨਹੀਂ ਸਕਿਆ। ਜਿੱਥੇ ਸਮਾਜਿਕ ਤਬਦੀਲੀ ਹੋਵੇਗੀ, ਉੱਥੇ ਸਮਾਜ ਦੇ ਸਾਰੇ ਪਹਿਲੂਆਂ 'ਚ ਤਬਦੀਲੀਆਂ ਜ਼ਰੂਰ ਹੋਣਗੀਆਂ।

ਸਿੱਖੀ ਪ੍ਰਚਾਰ ’ਚੋਂ ਮਨਫ਼ੀ ਹੋ ਰਿਹਾ ਹੈ ਕਿਰਤ ਦਾ ਸਿਧਾਂਤ

ਸਿੱਖ ਧਰਮ ਵਿੱਚ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸਿਧਾਂਤ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਧਰਮ ਅੰਦਰ ਫੋਕੇ ਰੀਤੀ ਰਿਵਾਜਾਂ, ਕਰਮ-ਕਾਂਡਾਂ, ਵਹਿਮ-ਭਰਮਾਂ, ਮੂਰਤੀ ਪੂਜਾ, ਮੜੀ-ਮਸਾਣਾਂ ਦੀ ਪੂਜਾ ਸਮੇਤ ਹਰ ਤਰ੍ਹਾਂ ਦੇ ਪਾਖੰਡਾਂ ਤੋਂ ਸਿੱਖਾਂ ਨੂੰ ਸਖਤੀ ਨਾਲ ਵਰਜਿਆ ਗਿਆ ਹੈ। ਸਿੱਖਾਂ ਦੇ ਦਸ ਗੁਰੂ ਸਾਹਿਬਾਨ ਨੇ ਹੀ ਇਨ੍ਹਾਂ ਕੁਰੀਤੀਆਂ ਨੂੰ ਬੰਦ ਕਰਨ ਦਾ ਉਪਦੇਸ਼ ਦਿੱਤਾ। ਗੁਰੂ ਗੋਬਿੰਦ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਸੌਂਪ ਕੇ ਦੇਹ ਧਾਰੀ ਗੁਰੂ ਜਾਂ ਬਾਬਾ ਵਾਦ ਦੇ ਪ੍ਰਚਲਣ ਨੂੰ ਵੀ ਸਿੱਖੀ ਵਿੱਚੋਂ ਕੱਢ ਦਿੱਤਾ, ਤਾਂ ਕਿ ਧੀਰ ਮੱਲੀਆਂ ਜਾਂ ਰਾਮਰਾਈਆਂ ਦੇ ਚੇਲਿਆਂ ਵਾਂਗ ਕਿੱਧਰੇ ਸਿੱਖ ਵੀ ਅਖੌਤੀ ਬਾਬਿਆਂ ਦੇ ਪੂਜਕ ਬਣ ਕੇ ਆਪਣੇ ਵਿਗਿਆਨਕ ਸਿਧਾਂਤ ਤੋਂ ਥਿੜਕ ਨਾ ਜਾਣ।

ਸਾਹਿਬਜ਼ਾਦਿਆਂ ਦਾ ਕੰਧ-ਚਿੱਤਰ

ਗੁਰ ਹਰਸਹਾਇ ਨਗਰ ਦੀ ਨੀਂਹ ਗੁਰੂ ਰਾਮਦਾਸ ਦੀ ਪੀੜ੍ਹੀ ਵਿੱਚ ਸਤਵੀਂ ਪੁਸ਼ਤ ਦੇ ਜੀਵਨ ਮੱਲ ਸੋਢੀ ਨੇ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦਾ ਹਰਸਹਾਇ ਦੇ ਨਾਂ ’ਤੇ ਰੱਖੀ ਸੀ। ਜੀਵਨ ਮੱਲ ਦੇ ਸਮੇਂ ਤੋਂ ਹੀ ਇੱਥੇ ਇਕ ਗੱਦੀ ਚੱਲੀ ਆ ਰਹੀ ਹੈ ਅਤੇ ਇਸ ਗੱਦੀ ਦਾ ਮੁਖੀ ਇੱਥੇ ਰੱਖੀ ਗੁਰੂ ਨਾਨਕ ਦੇਵ ਦੀ ਪੋਥੀ ਅਤੇ ਮਾਲਾ ਦਾ ਰਖਿਅਕ ਚੱਲਿਆ ਆ ਰਿਹਾ ਸੀ, ਪਰ ਦੁੱਖ ਦੀ ਗੱਲ ਹੈ ਕਿ ਇਹ ਪੋਥੀ ਅਤੇ ਮਾਲਾ ਕਾਫੀ ਵਰ੍ਹੇ ਪਹਿਲਾਂ ਚੋਰੀ ਹੋ ਗਈ ਸੀ। ਇੱਥੇ ਰੱਖੀ ਇਸ ਪੋਥੀ ਅਤੇ ਮਾਲਾ ਕਾਰਨ ਹੀ

ਬੁੱਧ ਧਰਮ ਅਤੇ ਬਿਰਖ਼-ਬਗ਼ੀਚੇ

ਮਨੁੱਖ ਅਤੇ ਰੁੱਖ ਦੀ ਸਾਂਝ ਮੁੱਢ ਕਦੀਮ ਤੋਂ ਹੈ। ਜੰਗਲਾਂ ਵਿੱਚ ਜਨਮਿਆ ਮਨੁੱਖ ਸਮੇਂ ਦੇ ਚੱਲਦਿਆਂ ਕੰਕਰੀਟ ਦੇ ਜੰਗਲਾਂ ਵਿੱਚ ਰਹਿਣ ਲੱਗਿਆ ਹੈ। ਮਨੁੱਖ ਅਤੇ ਰੁੱਖ ਦੀ ਸਾਂਝ ਦੀ ਤਰ੍ਹਾਂ ਮਨੁੱਖ ਅਤੇ ਧਰਮ ਦੀ ਸਾਂਝ ਵੀ ਮਨੁੱਖਤਾ ਦੀ ਹੋਂਦ ਜਿੰਨੀ ਹੀ ਪੁਰਾਣੀ ਹੈ। ਸੁਣਨ ਵਿੱਚ ਤਾਂ ਇਹ ਵੀ ਆਉਂਦਾ ਹੈ ਕਿ ਮਨੁੱਖ ਨੇ ਸਭ ਤੋਂ ਪਹਿਲਾਂ ਰੱਬੀ ਆਸਰਾ ਰੁੱਖ ਵਿੱਚ ਹੀ ਤੱਕਿਆ। ਜਿਵੇਂ-ਜਿਵੇਂ ਵਕਤ ਦਾ ਪਹੀਆ ਚੱਲਦਾ ਗਿਆ ਮਨੁੱਖੀ ਜੀਵਨ ਵਿੱਚ ਅਨੇਕਾਂ ਬਦਲਾਅ ਆਏ ਅਤੇ ਉਹ ਬਦਲਾਅ ਅਨੇਕਾਂ ਧਰਮਾਂ ਦੇ ਸੰਦਰਭ ਵਿੱਚ ਵੀ ਹੋਏ। ਸੰਸਾਰ ਦੇ ਅਨੇਕਾਂ ਧਰਮਾਂ ਵਿੱਚੋਂ ਬੁੱਧ ਧਰਮ ਦਾ ਬੜਾ ਹੀ ਅਹਿਮ ਸਥਾਨ ਹੈ। ਇਸ ਧਰਮ ਦੀਆਂ ਅਨੇਕਾਂ ਹੀ ਸਿੱਖਿਆਵਾਂ ਦੇ ਨਾਲ-ਨਾਲ ਮਨੁੱਖ ਨੂੰ ਕੁਦਰਤ ਅਤੇ ਕੁਦਰਤ ਦੀਆਂ ਨਿਆਮਤਾਂ ਸੰਗ ਜੁੜਨ ਦਾ ਰਾਹ ਦਸੇਰਾ ਵੀ ਹੈ। ਇਤਿਹਾਸ ਦੇ ਪੰਨੇ ਫਰੋਲਦਿਆਂ ਸਾਡੇ ਸਾਹਮਣੇ ਅਨੇਕਾਂ ਅਜਿਹੇ ਤੱਥ ਨਜ਼ਰ ਆਉਂਦੇ ਹਨ, ਜੋ ਬੁੱਧ ਧਰਮ ਅਤੇ ਬਿਰਖ਼-ਬਗ਼ੀਚਿਆਂ ਦੀ ਮਨੁੱਖਤਾ ਨਾਲ ਸਾਂਝ ਦੀ ਗਵਾਹੀ ਭਰਦੇ ਹਨ।

ਸ਼ਹੀਦ ਬੋਤਾ ਸਿੰਘ ਤੇ ਗਰਜਾ ਸਿੰਘ

ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਇੱਕ ਕਿਸਾਨੀ ਪਰਿਵਾਰ ਨਾਲ ਸਬੰਧਤ ਸਨ ਤੇ ਬਚਪਨ ਤੋਂ ਹੀ ਨਿਡਰ ਤੇ ਫੁਰਤੀਲੇ ਸਨ। ਬਾਬਾ ਬੋਤਾ ਸਿੰਘ ਸਵਾ ਛੇ ਫੁੱਟ ਜਵਾਨ ਵੇਖਣੀ-ਪਾਖਣੀ ਰੋਹਬਦਾਰ ਤੇ ਭਰਵੇਂ ਜੁੱਸੇ ਵਾਲਾ ਸੀ। ਉਸ ਸਮੇਂ ਮੁਗਲ ਹਕੂਮਤ ਦਾ ਦਬਦਬਾ ਸੀ। ਉਸ ਸਮੇਂ ਮੁਗਲਾਂ ਨੇ ਸਿੱਖ ਕੌਮ ਨੂੰ ਖਤਮ ਕਰਨ ਲਈ ਜ਼ੁਲਮ ਦੀ ਅੱਤ ਚੁੱਕੀ ਹੋਈ ਸੀ। ਜਦੋਂ ਨਾਦਰਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨੀਆਂ ਨੂੰ ਲੁੱਟ ਕੇ ਵਾਪਸ ਜਾਂਦੇ ਤਾਂ ਉਨ੍ਹਾਂ ਨੂੰ ਪੰਜਾਬ ਵਿੱਚ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਕਈ ਵਾਰ ਤਾਂ ਸਿੰਘਾਂ ਨੇ ਇਨ੍ਹਾਂ ਤੋਂ ਲੁੱਟਿਆ ਹੋਇਆ ਮਾਲ ਵੀ ਖੋਹਿਆ ਸੀ। ਇਸ ਤੋਂ ਤੰਗ ਪ੍ਰੇਸ਼ਾਨ ਹੋ ਜ਼ਕਰੀਆਂ ਖਾਂ ਨੇ ਖਾਲਸੇ ਦਾ ਖੁਰਾ ਖੋਜ ਮਿਟਾਉਣ ਲਈ ਸਿੱਖਾਂ ਦੇ ਸਿਰਾਂ ਦੇ ਇਨਾਮ ਰੱਖ

ਗੁਰੂ ਕਾ ਬਾਗ’ ਦਾ ਮੋਰਚਾ

ਸਿੱਖ ਤਵਾਰੀਖ਼ ਦਾ ਸ਼ਾਇਦ ਹੀ ਕੋਈ ਪੰਨਾ ਅਜਿਹਾ ਹੋਵੇ ਜੋ ਸ਼ਹਾਦਤਾਂ ਦੀ ਗਵਾਹੀ ਨਾ ਭਰਦਾ ਹੋਵੇ। ਸਿੱਖ ਸੰਗਤ ਆਪਣੇ ਧਾਰਮਿਕ ਸਥਾਨਾਂ ਨਾਲ ਅਥਾਹ ਪਿਆਰ, ਸਤਿਕਾਰ ਅਤੇ ਸ਼ਰਧਾ ਭਾਵਨਾ ਰੱਖਦੀ ਹੈ। ਗੁਰਦੁਆਰਾ ਸਾਹਿਬਾਨ ਤੋਂ ਹੀ ਸਿੱਖ ਨੂੰ ਹੱਕ-ਸੱਚ ਲਈ ਜੂਝਣ ਦੀ ਪ੍ਰੇਰਨਾ ਮਿਲਦੀ ਹੈ। ਇਹੋ ਹੀ ਕਾਰਨ ਰਿਹਾ ਹੈ ਕਿ ਹਮੇਸ਼ਾ ਸਮੇਂ ਦੇ ਹਾਕਮਾਂ ਦਾ ਇਹ ਰੁਝਾਨ ਰਿਹਾ ਹੈ ਕਿ ਸਿੱਖ ਧਰਮ ਦੇ ਇਨ੍ਹਾਂ ਗੁਰਧਾਮਾਂ ਤੋਂ ਸਿੱਖ ਸੰਗਤ ਨੂੰ ਕਿਸੇ ਨਾ ਕਿਸੇ ਤਰੀਕੇ ਤੋੜਿਆ ਜਾਵੇ। ਇਹੋ ਜਿਹੀ ਚਾਲ ਅੰਗਰੇਜ਼ੀ ਹਕੂਮਤ ਨੇ ਵੀ ਖੇਡੀ। ਉਨ੍ਹਾਂ ਨੇ ਗੁਰਦੁਆਰੇ ’ਤੇ ਕਾਬਜ਼ ਮਹੰਤਾਂ ਨੂੰ ਸਰਕਾਰੀ ਸ਼ਹਿ ਦਿੱਤੀ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਮਹੰਤ ਸ਼ਰੇਆਮ ਗੁਰੂ ਘਰਾਂ ਵਿੱਚ ਗੁਰਮਤਿ ਦੇ ਉਲਟ ਗਤੀਵਿਧੀਆਂ ਕਰਨ ਲੱਗ ਪਏ ਸਨ।

ਵਿਆਖਿਆ ਸ੍ਰੀ ਜਪੁ ਜੀ ਸਾਹਿਬ

ਜਦੋਂ ਪੱਛਮ ਵਾਲੇ ਸੁਖਮਨਾ ਪਥ ਤੋਂ (ਨਾਭਿ ਕੁੰਡ ਦਾ) ਸੂਰਜ ਉੱਪਰ ਚੜ੍ਹਦਾ ਹੈ ਤਾਂ ਇਸਦੀ ਤਪ ਤਾਉ ਵਾਲੇ ਅਗਨਿ 'ਚ ਮੋਹ ਮਾਇਆ, ਰੋਗ, ਵਿਕਾਰ ਸਭ ਦਗਧ ਹੋ ਜਾਂਦੇ ਹਨ ਅਤੇ ਫਿਰ ਸੂਰਜ (ਅਤੇ ਇਸਦਾ ਤਾਪ) ਦਸਮ ਦੁਆਰ 'ਚ ਪੁੱਜ ਕੇ ਅਜਰੁ ਨੂੰ ਪਿਘਲਾ ਕੇ ਅੰਮ੍ਰਿਤ ਝਰਨੇ ਦਾ ਮੀਂਹ ਬਰਸਾਉਂਦਾ ਹੈ। ਇਸ ਤੋਂ ਬਾਅਦ ਪਰਮੇਸ਼ਵਰ ਜਗੰਨਾਥ ਨਾਲ ਸਿੱਖ ਦਾ ਮਿਲਾਪ ਹੁੰਦੈ। ਬਿਨਾ ਤਪ ਤਾਉ ਦੇ ਕਾਇਆ ਰੂਪੀ ਭਾਂਡਾ ਸ਼ੁੱਧ ਨਹੀਂ ਹੁੰਦਾ, ਇਸ 'ਚ ਵਿਕਾਰਾਂ ਅਤੇ ਰੋਗਾਂ ਦਾ ਵਾਸਾ ਬਣਿਆ ਹੀ ਰਹਿੰਦੈ।

ਸਾਈਂ ਬਾਬਾ ਬੁੱਢਣ ਸ਼ਾਹ ਜੀ ਜਗ੍ਹਾ ਵੀ ਤੇਰੀ ਅਤੇ ਮੈਂ ਵੀ ਤੇਰਾ'

ਮਾਈ ਦੇ ਅੜੀਅਲ ਰਵੱਈਏ ਤੋਂ ਬਾਬਾ ਜੀ ਬੜੀ ਚਿੰਤਾ 'ਚ ਡੁੱਬ ਗਏ ਅਤੇ ਉਹ ਆਪਣੇ ਮਨ ਹੀ ਮਨ 'ਚ ਕਹਿਣ ਲੱਗੇ ਕਿ ਹੁਣ ਕੀ ਕੀਤਾ ਜਾਵੇ। ਉਨ੍ਹਾਂ ਸਾਹਮਣੇ ਤਿੰਨ ਪਹਿਲੂ ਖੜ੍ਹੇ ਹੋ ਗਏ। ਇਕ ਤਾਂ ਬੁੱਢੀ ਮਾਈ ਦੀ ਮਰੀ ਹੋਈ ਗਊ ਨੂੰ ਜੀਵਤ ਕਰਨ ਦੀ ਅਤੇ ਦੂਜੀ ਸੀ ਪਹਾੜੀ ਰਾਜਿਆਂ ਤੋਂ ਆਪਣੇ ਸਿੰਘਾਂ ਨੂੰ ਛੁਡਾਉਣ ਦੀ। ਇਸ ਤੋਂ ਬਾਅਦ, ਬਾਤ ਸੀ ਗਊ ਦੇ ਬਛੜੇ ਅਤੇ ਬੁੱਢੀ ਮਾਈ ਵਲੋਂ ਮਰੀ ਹੋਈ ਗਊ ਦੇ ਵਿਰਲਾਪ ਤੇ ਗਮ 'ਚ ਆਪਣੀ ਜਾਨ ਦੇ ਦੇਣ ਦੀ।

ਸਾਕਾ ਨੀਲਾ ਤਾਰਾ ਦਾ ਦਰਦ ਬਿਆਨਦਾ ਚਿੱਤਰ

ਬਰਤਾਨੀਆ ਦੇ ਸ਼ਹਿਰ ਲਿਵਰਪੂਲ ਸ਼ਹਿਰ ਵਿੱਚ ਰਹਿੰਦੀਆਂ ਦੋ ਜੋੜੀਆਂ ਭੈਣਾਂ ਅੰਮ੍ਰਿਤ ਕੌਰ ਅਤੇ ਰਵਿੰਦਰ ਕੌਰ ਪੇਸ਼ੇ ਵਜੋਂ ਚਿੱਤਰਕਾਰ ਹਨ। ਦੋਵੇਂ ਮਿਲ ਕੇ ਕੰਮ ਕਰਦੀਆਂ ਹਨ। ਕਦੇ-ਕਦਾਈਂ ’ਕੱਲੀਆਂ-’ਕੱਲੀਆਂ ਵੀ ਕੰਮ ਕਰ ਲੈਂਦੀਆਂ ਹਨ। ਇਨ੍ਹਾਂ ਦੇ ਪਿਤਾ ਅੰਮ੍ਰਿਤਸਰ ਤੋਂ ਇੰਗਲੈਂਡ ਜਾ ਵਸੇ ਸਨ। ਕਲਾ ਖੇਤਰ ਵਿੱਚ ਇਹ ਭੈਣਾਂ ‘ਸਿੰਘ ਟਵਿਨਜ਼’ ਵਜੋਂ ਜਾਣੀਆਂ ਜਾਂਦੀਆਂ ਹਨ।
ਕਾਫ਼ੀ ਖੋਜ ਅਤੇ ਮਨਨ ਤੋਂ ਬਾਅਦ ਇਨ੍ਹਾਂ ਨੇ ਆਪਣੇ ਵਿਚਾਰ ਪ੍ਰਗਟਾਵੇ ਲਈ ਭਾਰਤੀ ਲਘੂ ਚਿੱਤਰ ਸ਼ੈਲੀ ਨੂੰ ਅਪਣਾਇਆ। ਅਜਿਹਾ ਕਰਦੇ ਸਮੇਂ ਉਹ ਲਘੂ ਚਿੱਤਰ ਸ਼ੈਲੀ ਦੀ ਇੰਨ-ਬਿੰਨ ਨਕਲ ਨਹੀਂ ਕਰਦੀਆਂ ਸਗੋਂ ਅਨੇਕਾਂ ਪਰਿਵਰਤਨ ਕਰ ਲੈਂਦੀਆਂ ਹਨ।

ਸਿੱਖ ਇਤਿਹਾਸ ਨਾਲ ਜੁੜਿਆ ਹੈ ਪਿੰਡ ਬਹੋੜੂ

ਅੰਮ੍ਰਿਤਸਰ-ਝਬਾਲ ਰੋਡ ’ਤੇ ਅੰਮ੍ਰਿਤਸਰ ਤੋਂ 8 ਕਿਲੋਮੀਟਰ ਹੱਟਵਾਂ ਪਿੰਡ ਬਹੋੜੂ ਹੈ। ਇਸ ਪਿੰਡ ਦਾ ਸਿੱਖ ਇਤਿਹਾਸ ਨਾਲ ਗੂੜ੍ਹਾ ਸਬੰਧ ਹੈ। ਪਿੰਡ ਦਾ ਨਾਂ ਇੱਥੇ ਸ਼ਹੀਦ ਹੋਏ ਭਾਈ ਬਹੋੜੂ ਦੇ ਨਾਂ ’ਤੇ ਪਿਆ। ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਭਾਈ ਬਹੋੜੂ ਲਾਹੌਰ ਦਾ ਖੋਸਾ ਖੱਤਰੀ ਵਸਨੀਕ ਸੀ। ਜੋ ਗੁਰੂ ਅਰਜਨ ਦੇਵ ਜੀ ਸਮੇਂ ਸਿੱਖ ਬਣਿਆ। ਸਿੱਖ ਸੰਗਤਾਂ ਵੱਲੋਂ ਗੁਰੂ ਹਰਗੋਬਿੰਦ ਜੀ ਨੂੰ ਦੋ ਘੋੜੇ ਭੇਟ ਕੀਤੇ ਗਏ ਸਨ ਅਤੇ ਇਹ ਘੋੜੇ ਸਿੱਖਾਂ ਕੋਲੋਂ ਮੁਗਲਾਂ ਨੇ ਖੋਹ ਲਏ ਸਨ। ਭਾਈ ਵਿਧੀਚੰਦ ਜੀ ਨਜੂਮੀਏ ਦਾ ਰੂਪ ਧਾਰ ਕੇ ਘੋੜੇ ਲੈਣ ਜਾਂਦੇ ਹੋਏ ਭਾਈ ਬਹੋੜੂ ਜੀ ਦੇ ਘਰ ਠਹਿਰੇ ਸਨ। ਗੁਰੂ ਹਰਗੋਬਿੰਦ ਜੀ ਦੇ ਸਮੇਂ ਸਿੱਖਾਂ ਤੇ ਮੁਗਲਾਂ ਵਿਚਕਾਰ ਪਹਿਲੀ ਲੜਾਈ ਲਈ ਮੁਗਲਾਂ ਨਾਲ ਸਿੱਖ ਫ਼ੌਜਾਂ ਦਾ ਟਾਕਰਾ ਇਸੇ ਪਿੰਡ ਵਿੱਚ ਹੀ ਹੋਇਆ ਸੀ। ਇਸੇ ਲੜਾਈ ਵਿੱਚ ਮੁਗਲ ਫ਼ੌਜਾਂ ਨਾਲ ਬਹਾਦਰੀ ਨਾਲ ਲੜਦੇ ਹੋਏ ਭਾਈ ਬਹੋੜੂ ਹੀ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਯਾਦ ਵਿੱਚ ਪਿੰਡ ਵਿੱਚ ਗੁਰਦੁਆਰਾ ਸ਼ਹੀਦ ਭਾਈ ਬਹੋੜੂ ਜੀ ਸੁਸ਼ੋਭਿਤ ਹੈ।

ਛੇਵੇਂ ਗੁਰੂ ਦੇ ਥਾਪੜੇ ਨਾਲ ਵਸਿਆ ਮਾਲਵੇ ਦਾ ਵੱਡਾ ਪਿੰਡ ਮਹਿਰਾਜ

ਜ਼ਿਲ੍ਹਾ ਬਠਿੰਡਾ ਦਾ ਪਿੰਡ ਮਹਿਰਾਜ ਰਾਮਪੁਰਾ ਫੂਲ ਤੋਂ ਛਿਪਦੇ ਵੱਲ 6 ਕਿਲੋਮੀਟਰ ਦੂਰੀ ’ਤੇ ਵਸਿਆ ਹੋਇਆ ਹੈ। ਇਸ ਨੂੰ ਮਾਲਵੇ ਦਾ ਸਭ ਤੋਂ ਵੱਡਾ ਪਿੰਡ ਮੰਨਿਆ ਜਾਂਦਾ ਹੈ। ਪਿੰਡ ਦਾ ਰਕਬਾ ਲਗਪਗ 17,700 ਏਕੜ, ਆਬਾਦੀ 28,000, ਵੋਟਰ 15,000, ਨੰਬਰਦਾਰ 30 ਤੇ ਚੌਕੀਦਾਰ 25 ਹਨ। ਹੁਣ ਇੱਥੇ ਨਗਰ ਪੰਚਾਇਤ ਹੈ, ਜਦੋਂਕਿ ਪਹਿਲਾਂ 9 ਪੰਚਾਇਤਾਂ ਸਨ। ਇਸ ਪਿੰਡ ’ਚੋਂ 22 ਪਿੰਡ ਬੱਝੇ ਹੋਏ ਹਨ, ਜਿਨ੍ਹਾਂ ਨੂੰ ਬਾਈਆ ਆਖਦੇ ਹਨ। ਪਿੰਡ ਦੇ 22 ਅਗਵਾੜ ਹਨ।

ਗੁਰਦੁਆਰਾ ਸ੍ਰੀ ਰੀਠਾ ਸਾਹਿਬ

ਗੁਰੂ ਨਾਨਕ ਦੇਵ ਅਤੇ ਭਾਈ ਮਰਦਾਨਾ ਦੀ ਇਤਿਹਾਸਕ ਯਾਦ ਨਾਲ ਜੁੜਿਆ ਗੁਰਦੁਆਰਾ ਰੀਠਾ ਸਾਹਿਬ ਉਤਰਾਖੰਡ ਪ੍ਰਦੇਸ਼ ਦੇ ਸਮੁੰਦਰੀ ਤਲ ਤੋਂ 7000 ਫੁੱਟ ਦੀ ਉਚਾਈ ’ਤੇ ਵਸੇ ਜ਼ਿਲ੍ਹਾ ਚੰਪਾਵਤ ਵਿੱਚ ਸਥਿਤ ਹੈ। ਇਸ ਜ਼ਿਲ੍ਹੇ ਦੀਆਂ ਹੱਦਾਂ ਸ਼ਹੀਦ ਉਧਮ ਸਿੰਘ ਨਗਰ ਅਤੇ ਨੈਨੀਤਾਲ ਜ਼ਿਲ੍ਹੇ ਨਾਲ ਲੱਗਦੀਆਂ ਹਨ। ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰੁ ਨਾਨਕ ਦੇਵ ਅਤੇ ਉਨ੍ਹਾਂ ਦੇ ਸੰਗੀ ਭਾਈ ਮਰਦਾਨਾ ਜੀ ਜਗਤ-ਜਲੰਦੇ ਨੂੰ ਠਾਰਦੇ ਹੋਏ ਸਿੱਧਾਂ ਨੂੰ ਜੋਗ ਦੇ ਅਸਲੀ ਅਰਥ ਸਮਝਾਉਣ ਲਈ ਆਏ ਸਨ। ਇਸ ਸਥਾਨ ’ਤੇ ਉਸ ਵਕਤ ਗੋਰਖ ਨਾਥ ਦਾ ਚੇਲਾ ਢੇਰ ਨਾਥ ਰਿਹਾ ਕਰਦਾ ਸੀ। ਜਦੋਂ ਗੁਰੂ ਨਾਨਕ ਦੇਵ ਢੇਰ ਨਾਥ ਨਾਲ ਜ਼ਿੰਦਗੀ ਦੇ ਅਸਲ ਅਤੇ ਸਾਰਥਿਕ ਉਦੇਸ਼ ਨੂੰ ਲੈ ਕੇ ਗੋਸ਼ਟੀ ਕਰ ਰਹੇ ਸਨ ਤਾਂ ਉਸ ਸਮੇਂ ਇੱਕ ਆਚੰਭਤ ਅਤੇ ਬੇਮਿਸਾਲ ਕੌਤਕ ਵਾਪਰ ਗਿਆ। ਇਸ ਕੌਤਕ ਨਾਲ ਜਿੱਥੇ ਕੌੜਿਆਂ ਰੀਠਿਆਂ ਵਿਚ ਮਿਠਾਸ ਭਰ ਗਈ, ਉੱਥੇ ਹੰਕਾਰੀਆਂ ਨਾਥਾਂ ਦਾ ਹੰਕਾਰ ਵੀ ਦੂਰ ਹੋ ਗਿਆ। ਹੰਕਾਰ ਦੇ ਦੂਰ ਹੋਣ ਕਰਕੇ ਹੀ ਇੱਥੇ ਨਾਥਾਂ-ਜੋਗੀਆਂ ਨੂੰ ਗੁਰੂ ਨਾਨਕ ਸਾਹਿਬ ਦੀ ਕਮਾਈ ਅਤੇ ਵਡਿਆਈ ਨੂੰ ਧੰਨ ਕਹਿਣਾ ਪਿਆ ਸੀ।

ਗ਼ਦਰ ਲਹਿਰ ਦੇ ਸੂਰਮਿਆਂ ਦਾ ਪਿੰਡ ਢੋਟੀਆਂ

ਮਾਝੇ ਦੇ ਇਤਿਹਾਸਕ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਢੋਟੀਆਂ ਗਦਰ ਲਹਿਰ ਦੇ ਸੂਰਮਿਆਂ ਦਾ ਪਿੰਡ ਹੈ। ਪਿੰਡ ਢੋਟੀਆਂ ਨੂੰ ਗੁਰੂ ਅਮਰ ਦਾਸ ਦੀ ਚਰਨਛੋਹ ਪ੍ਰਾਪਤ ਹੈ। ਪਿੰਡ ਦੇ ਗੁਰਦੁਆਰੇ ਬਾਬਾ ਰਾਜਾ ਰਾਮ ਜੀ ਸ਼ਹੀਦ ਦੇ ਇਤਿਹਾਸ ਅਨੁਸਾਰ ਪਿੰਡ ਦਾ ਸਬੰਧ ਭਾਈ ਦਾਦੂ ਜੀ ਨਾਲ ਹੈ। ਭਾਈ ਦਾਦੂ ਜੀ ਦਾ ਜਨਮ ਮਾਲਵੇ ਦੇ ਪਿੰਡ ਦਰਾਜ ਵਿਚ ਸੰਮਤ 1577 ਨੂੰ ਭਾਈ ਦਾਤੋ ਦੇ ਘਰ ਮਾਈ ਇੰਦਰ ਕੌਰ ਦੀ ਕੁੱਖੋਂ ਹੋਇਆ। ਜਦੋਂ ਉਹ 23 ਸਾਲ ਦੇ ਹੋਏ ਤਾਂ ਪਿੰਡ ਵਿਚ ਮੁਸਲਮਾਨਾਂ ਨਾਲ ਲੜਾਈ ਕਾਰਨ ਮਾਝੇ ਵਿੱਚ ਆ ਗਏ। ਜਦ ਉਹ ਖਡੂਰ ਸਾਹਿਬ ਗੁਰੂ ਅੰਗਦ ਦੇਵ ਨੂੰ ਮਿਲੇ ਤਾਂ ਉਹ ਉਨ੍ਹਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਉਥੇ ਹੀ ਰਹਿਣ ਲੱਗ ਪਏ। ਜਿਸ ਵੇਲੇ ਗੁਰੂ ਅੰਗਦ ਦੇਵ ਅੱਠ-ਦਸ ਕਿਲੋਮੀਟਰ ਦੀ ਦੂਰੀ ’ਤੇ ਖਾਨਰਜਾਦੇ ਪਿੰਡ ਪ੍ਰਚਾਰ ਹਿੱਤ ਗਏ ਤਾਂ ਬਾਬਾ ਬੁੱਢਾ ਜੀ, ਧਿੰਗਾ ਨਾਈ ਤੇ ਭਾਈ ਦਾਦੂ ਵੀ ਉਨ੍ਹਾਂ ਨਾਲ ਸਨ। ਵਾਪਸੀ ’ਤੇ ਪਿੰਡ ਨਿਵਾਸੀਆਂ ਨੇ ਗੁਰੂ ਜੀ ਅੱਗੇ ਭਾਈ ਦਾਦੂ ਨੂੰ ਇੱਥੇ ਹੀ ਛੱਡਣ ਦੀ ਬੇਨਤੀ ਕੀਤੀ।

ਸਿੰਧੂ ਨੂੰ ਹਰਾ ਕੇ ਸਾਇਨਾ ਨੇ ਜਿੱਤਿਆ ਸੋਨ ਤਗ਼ਮਾ, ਸ੍ਰੀਕਾਂਤ ਨੂੰ ਜੁੜੀ ਕਾਂਸੀ

ਗੋਲਡ ਕੋਸਟ,15 ਅਪਰੈਲ (ਪੰਜਾਬੀ ਟਾਈਮਜ਼ ਬਿਊਰੋ ) : ਸਾਇਨਾ ਨੇਹਵਾਲ ਨੇ ਆਪਣੀ ਹਮਲਾਵਰ ਖੇਡ ਦੇ ਸਾਹਮਣੇ ਪੀਬੀ ਸਿੰਧੂ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਅਸਫਲ ਕਰਦਿਆਂ ਅੱਜ 12ਵੀਆਂ ਰਾਸ਼ਟਰਮੰਡਲ ਖੇਡਾਂ ਦੇ ਆਖ਼ਰੀ ਦਿਨ ਮਹਿਲਾ ਸਿੰਗਲਜ਼ ਵਿੱਚ ਸੋਨ ਤਗ਼ਮਾ ਜਿੱਤਿਆ, ਪਰ ਕਿਦਾਂਬੀ ਸ੍ਰੀਕਾਂਤ ਨੂੰ ਪੁਰਸ਼ ਸਿੰਗਲਜ਼ ਅਤੇ ਸਾਤਵਿਕ ਰੰਕੀਰੈਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਨੂੰ ਪੁਰਸ਼ ਡਬਲਜ਼ ਵਿੱਚ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ।

ਔਰਤ ਦਾ ਕਲਿਆਣਕਾਰੀ ਜੀਵਨ ਅਤੇ ਬਾਬਾ ਰਾਮ ਸਿੰਘ

 ਪਿਛਲੇ ਸਮਿਆਂ ਵਿੱਚ ਮਰਦ ਨੇ ਔਰਤ ਨੂੰ ਦਾਸੀ ਤੇ ਗੁਲਾਮ ਬਣਾ ਕੇ ਰੱਖਿਆ, ਪੈਰ ਦੀ ਜੁੱਤੀ ਸਮਝਿਆ ਤੇ ਚਾਰ ਦੀਵਾਰੀ ਅੰਦਰ ਬੰਦ ਰੱਖਿਆ ਗਿਆ। ਮਰਦ ਔਰਤ ਨੂੰ ਕੁੱਟਦਾ ਰਿਹਾ ਤੇ ਅੱਤਿਆਚਾਰ ਕਰਦਾ ਰਿਹਾ। ਔਰਤ ਨਿਲਾਮ ਹੁੰਦੀ ਰਹੀ, ਬਾਜ਼ਾਰਾਂ ਵਿੱਚ ਪਸ਼ੂਆਂ ਵਾਂਗ ਵਿਕਦੀ ਰਹੀ। ਨਿੱਕੀਆਂ ਬਾਲੜੀਆਂ ਨੂੰ ਬੁੱਢਿਆਂ ਤੇ ਲੰਗੜਿਆਂ ਨਾਲ ਵਿਆਹਿਆ ਜਾਂਦਾ ਰਿਹਾ। ਔਰਤ ’ਤੇ ਹੋ ਰਹੇ ਇਸ ਅੱਤਿਆਚਾਰ ਖਿਲਾਫ਼ ਗੁਰੂ ਨਾਨਕ ਨੇ ਆਵਾਜ਼ ਉਠਾਈ ਤੇ ਆਖਿਆ:

ਹਰਿਮੰਦਰ ਸਾਹਿਬ ਵਿੱਚ ਹਾਥੀ ਦੰਦ ਦੀ ਕਲਾ

ਹਰਮਿੰਦਰ ਸਾਹਿਬ, ਅੰਮ੍ਰਿਤਸਰ ਵਿੱਚ ਹਜ਼ਾਰਾਂ ਸ਼ਰਧਾਲੂ ਹਰ ਰੋਜ਼ ਦਰਸ਼ਨਾਂ ਲਈ ਜਾਂਦੇ ਹਨ ਅਤੇ ਇਸ ਦੇ ਕਲਾਤਮਿਕ ਤੱਤਾਂ ਨੂੰ ਵੀ ਸਹਿਜ ਸੁਭਾਓ ਜਾਂ ਆਪਣੇ ਨਿੱਜੀ ਰੁਝਾਨ ਅਨੁਸਾਰ ਘੱਟ ਜਾਂ ਵੱਧ ਗੰਭੀਰਤਾ ਨਾਲ ਦੇਖਦੇ ਹਨ, ਪਰ ਇਸ ਇਮਾਰਤ ਸਮੂੁਹ ਵਿੱਚ ਹੋਈ ਹਾਥੀ ਦੰਦ ਦੀ ਕਲਾ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ, ਬਹੁਤਾ ਇਸ ਲਈ ਕਿਉਂਕਿ ਇਸ ਕਲਾ ਦਾ ਕੰਮ ਅਜਿਹੀ ਜਗ੍ਹਾ ’ਤੇ ਹੋਇਆ ਹੈ ਜੋ ਸ਼ਰਧਾਲੂਆਂ ਦੇ ਨਜ਼ਰੀਂ ਨਹੀਂ ਪੈਂਦਾ। ਹਾਥੀ ਦੰਦ ਦੀ ਕਲਾ ਦਾ ਇਹ ਕੰਮ ਦਰਸ਼ਨੀ ਡਿਓਢੀ ਦੇ ਵੱਡੇ ਦਰਵਾਜ਼ਿਆਂ ਦੇ ਪਿਛਲੇ ਪਾਸੇ ਹੈ। ਇਹ ਨਜ਼ਰ ਤਾਂ ਹੀ ਆ ਸਕਦਾ ਹੈ, ਜੇ ਦਰਵਾਜ਼ਿਆਂ ਨੂੰ ਬੰਦ ਕਰਕੇ ਹਰਮੰਦਿਰ ਸਾਹਿਬ ਵਾਲੇ ਪਾਸਿਓਂ ਦੇਖਿਆ ਜਾਵੇ। ਦਰਵਾਜ਼ੇ ਦਾ ਇੱਕ ਪਾਸਾ, ਜਿੱਥੇ ਚਾਂਦੀ ਦੇ ਪੱਤਰੇ ਚੜ੍ਹੇ ਹਨ, ਹਰ ਦਰਸ਼ਕ ਨੂੰ ਸੁਭਾਵਿਕ ਹੀ ਨਜ਼ਰ ਆਉਂਦਾ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0067585585
Copyright © 2018, Panjabi Times. All rights reserved. Website Designed by Mozart Infotech