ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਸਿਹਤ ਖਜ਼ਾਨਾ

ਛਾਤੀ ਦੇ ਕੈਂਸਰ ਬਾਰੇ ਕੁਝ ਗੱਲਾਂ

October 28, 2018 09:53 AM

ਸਵਾਲ: ਕੀ ਛਾਤੀ ਦੇ ਕੈਂਸਰ ਦੇ ਇਲਾਜ ਲਈ ਚੀਰਫਾੜ ਜ਼ਰੂਰੀ ਹੈ?
ਜਵਾਬ: ਚੀਰਫਾੜ ਇਲਾਜ ਦਾ ਜ਼ਰੂਰੀ ਹਿੱਸਾ ਹੈ। ਇਸ ਤੋਂ ਬਿਨਾਂ ਕੈਂਸਰ ਨੂੰ ਜੜ੍ਹੋਂ ਨਹੀਂ ਮੁਕਾਇਆ ਜਾ ਸਕਦਾ। ਬਹੁਤ ਛੋਟੇ ਕੈਂਸਰ ਦੀ ਸ਼ੁਰੂਆਤ ਵਿਚ ਹੀ ਚੀਰਫਾੜ ਕਰ ਦਿੱਤੀ ਜਾਂਦੀ ਹੈ, ਪਰ ਵੱਡੇ ਕੈਂਸਰ ਨੂੰ ਪਹਿਲਾਂ ਕੀਮੋਥੈਰੇਪੀ ਦੇ ਕੇ ਛੋਟਾ ਕਰਨ ਤੋਂ ਬਾਅਦ ਚੀਰਫਾੜ ਕੀਤੀ ਜਾਂਦੀ ਹੈ। ਅੱਜਕੱਲ੍ਹ ਤਕਨੀਕੀ ਵਿਕਾਸ ਦੇ ਸਦਕਾ ਬਹੁਤ ਸਾਰੇ ਮਰੀਜ਼ਾਂ ਵਿਚ ਸਿਰਫ਼ ਗੰਢ ਨੂੰ ਕੱਢ ਕੇ ਛਾਤੀ ਨੂੰ ਬਚਾਇਆ ਜਾ ਸਕਦਾ ਹੈ, ਪਰ ਕੁਝ ਮਾਮਲਿਆਂ ਵਿਚ ਕੈਂਸਰ ਵੱਡਾ ਜਾਂ ਛਾਤੀ ਛੋਟੀ ਹੋਣ ਕਰਕੇ ਚੀਰਫਾੜ ਦੌਰਾਨ ਪੂਰੀ ਛਾਤੀ ਨੂੰ ਕੱਢਣਾ ਪੈ ਸਕਦਾ ਹੈ।
ਸਵਾਲ: ਕੀਮੋਥੈਰੇਪੀ ਕੀ ਹੈ ਅਤੇ ਇਹ ਲੈਣੀ ਕਿੰਨੀ ਜ਼ਰੂਰੀ ਹੈ?
ਜਵਾਬ: ਕੀਮੋਥੈਰੇਪੀ ਗਲੂਕੋਜ਼ ਦੀ ਬੋਤਲ ਵਿਚ ਘੋਲ ਕੇ ਬਾਂਹ ਦੀ ਨਸ ਰਾਹੀਂ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਹਨ। ਇਹ ਲੈਣਾ ਬਹੁਤ ਜ਼ਰੂਰੀ ਹੈ ਤਾਂ ਜੋ ਕੈਂਸਰ ਨੂੰ ਵਾਪਸ ਆਉਣ ਤੋਂ ਰੋਕਿਆ ਜਾ ਸਕੇ। ਇੱਕਾ-ਦੁੱਕਾ ਮਰੀਜ਼ਾਂ ਵਿਚ ਕੈਂਸਰ ਦੀ ਗੰਢ ਬਹੁਤ ਛੋਟੀ ਹੋਣ ‘ਤੇ ਕੀਮੋਥੈਰੇਪੀ ਛੱਡੀ ਵੀ ਜਾ ਸਕਦੀ ਹੈ।
ਸਵਾਲ: ਕੀਮੋਥੈਰੇਪੀ ਲੈਣਾ ਕਿੰਨਾ ਕੁ ਮੁਸ਼ਕਿਲ ਹੈ?
ਜਵਾਬ: ਦਰਅਸਲ ਪੁਰਾਣੇ ਜ਼ਮਾਨੇ ਵਿਚ ਕੀਮੋਥੈਰੇਪੀ ਬੜੀਆਂ ਤੇਜ਼ ਦਵਾਈਆਂ ਨਾਲ ਦਿੱਤੀ ਜਾਂਦੀ ਸੀ ਅਤੇ ਉਸ ਸਮੇਂ ਇਸ ਦੇ ਦੁਰਪ੍ਰਭਾਵਾਂ ਦੀ ਜ਼ਿਆਦਾ ਸਮਝ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਨੂੰ ਰੋਕਣ ਲਈ ਪ੍ਰਭਾਵੀ ਦਵਾਈਆਂ ਸਨ। ਸਿੱਟੇ ਵਜੋਂ ਕੀਮੋਥੈਰੇਪੀ ਹਊਆ ਬਣੀ ਹੋਈ ਹੈ ਅਤੇ ਇਹ ਨਾਜਾਇਜ਼ ਹੀ ਡਰ ਦਾ ਕਾਰਨ ਬਣੀ ਹੋਈ ਹੈ। ਮੌਜੂਦਾ ਸਮੇਂ ਵਿਚ ਨਵੀਆਂ ਦਵਾਈਆਂ, ਤਕਨੀਕਾਂ ਅਤੇ ਵਿਗਿਆਨਕ ਸਮਝ-ਬੂਝ ਕਾਰਨ ਇਹ ਦੁਰਪ੍ਰਭਾਵ ਓਨੇ ਖ਼ਤਰਨਾਕ ਨਹੀਂ ਰਹੇ ਅਤੇ ਜ਼ਿਆਦਾਤਰ ਮਰੀਜ਼ ਆਸਾਨੀ ਨਾਲ ਇਨ੍ਹਾਂ ਨੂੰ ਸਹਿਣ ਕਰ ਲੈਂਦੇ ਹਨ।
ਸਵਾਲ: ਕੀ ਹਰ ਮਰੀਜ਼ ਨੂੰ ਸੇਕਾਈ (ਰੇਡੀਉਥੈਰੇਪੀ) ਦਿੱਤੀ ਜਾਂਦੀ ਹੈ?
ਜਵਾਬ: ਸੇਕਾਈ ਇਕ ਤਰ੍ਹਾਂ ਦੀਆਂ ਗਾੜ੍ਹੀਆਂ ਐਕਸ-ਰੇ ਕਿਰਨਾਂ ਹਨ ਜੋ ਚੀਰਫਾੜ ਅਤੇ ਕੀਮੋਥੈਰੇਪੀ ਤੋਂ ਬਾਅਦ ਬਚੀਆਂ-ਖੁਚੀਆਂ ਕੈਂਸਰ ਕੋਸ਼ਿਕਾਵਾਂ ਨੂੰ ਨਸ਼ਟ ਕਰਦੀ ਹੈ। ਕੁਝ ਇਕ ਨੂੰ ਛੱਡ ਕੇ ਜ਼ਿਆਦਾਤਰ ਮਰੀਜ਼ਾਂ ਨੂੰ ਇਹ ਦਿੱਤੀ ਜਾਂਦੀ ਹੈ। ਅਜੋਕੀਆਂ ਨਵੀਆਂ ਅਤੇ ਬਿਹਤਰ ਮਸ਼ੀਨਾਂ ਸਦਕਾ ਸੇਕਾਈ ਦੇ ਦੁਰਪ੍ਰਭਾਵ ਵੀ ਕਾਫੀ ਘਟ ਗਏ ਹਨ।

ਸਵਾਲ: ਇਲਾਜ ਦੇ ਦੁਰਪ੍ਰਭਾਵ ਅਕਸਰ ਕਿੰਨੇ ਕੁ ਗੰਭੀਰ ਹੁੰਦੇ ਹਨ?
ਜਵਾਬ: ਵੱਖ ਵੱਖ ਇਲਾਜ ਪ੍ਰਣਾਲੀਆਂ ਦੇ ਵੱਖ ਵੱਖ ਦੁਰਪ੍ਰਭਾਵ ਹੁੰਦੇ ਹਨ। ਚੀਰਫਾੜ ਕਾਰਨ ਸਰੀਰ ਦੀ ਦਿੱਖ ਪ੍ਰਭਾਵਿਤ ਹੋ ਸਕਦੀ ਹੈ। ਸੇਕਾਈ ਨਾਲ ਚਮੜੀ ਦਾ ਰੰਗ ਬਦਲ ਸਕਦਾ ਹੈ ਜਾਂ ਥੋੜ੍ਹੀ ਬਹੁਤ ਉਲਟੀ ਆ ਸਕਦੀ ਹੈ। ਕੀਮੋਥੈਰੇਪੀ ਨਾਲ ਵਾਲ ਗਿਰਨਾ, ਉਲਟੀਆਂ ਆਉਣਾ, ਜੀ ਮਿਚਲਾਉਣਾ, ਮਨ ਕੱਚਾ ਹੋਣਾ, ਦਸਤ ਲੱਗਣਾ, ਬੁਖਾਰ ਆਉਣਾ ਆਦਿ ਪ੍ਰਭਾਵ ਹੋ ਸਕਦੇ ਹਨ। ਦੇਰ ਬਾਅਦ ਆਉਣ ਵਾਲੇ ਪ੍ਰਭਾਵਾਂ ਵਿਚ ਹੱਥਾਂ ਪੈਰਾਂ ਦਾ ਸੁੰਨ ਹੋਣਾ, ਕਮਜ਼ੋਰੀ ਆਉਣਾ ਜਾਂ ਦਿਲ ਦਾ ਕਮਜ਼ੋਰ ਹੋਣਾ ਸ਼ਾਮਿਲ ਹਨ।
ਸਵਾਲ: ਕੀ ਛਾਤੀ ਦੇ ਕੈਂਸਰ ਦਾ ਇਲਾਜ ਗੋਲੀਆਂ ਜਾਂ ਕੈਪਸੂਲ ਨਾਲ ਵੀ ਹੁੰਦਾ ਹੈ?
ਜਵਾਬ: ਜੀ ਹਾਂ। ਸਮੇਂ ਦੇ ਨਾਲ ਨਾਲ ਇਲਾਜ ਦੇ ਤਰੀਕੇ ਜਿੰਨੇ ਪ੍ਰਭਾਵੀ ਹੋ ਰਹੇ ਹਨ, ਓਨੇ ਹੀ ਹਾਨੀ-ਰਹਿਤ ਅਤੇ ਸੁਖਾਲੇ ਵੀ ਹੋ ਰਹੇ ਹਨ। ਛਾਤੀ ਦੇ ਕੈਂਸਰ ਦੇ ਇਲਾਜ ਲਈ ਬਹੁਤ ਤਰ੍ਹਾਂ ਦੀਆਂ ਗੋਲੀਆਂ ਅਤੇ ਕੈਪਸੂਲ ਮਿਲਦੇ ਹਨ, ਪਰ ਇਨ੍ਹਾਂ ਦੀ ਵਰਤੋਂ ਕੁਝ ਖਾਸ ਹਾਲਾਤ ਵਿਚ ਕਿਸੇ ਮਾਹਿਰ ਦੀ ਦੇਖਰੇਖ ਤਹਿਤ ਹੀ ਕੀਤੀ ਜਾਂਦੀ ਹੈ।
ਸਵਾਲ: ਕੀ ਕੈਂਸਰ ਪੀੜ੍ਹੀ-ਦਰ-ਪੀੜ੍ਹੀ ਫੈਲਦਾ ਹੈ?
ਜਵਾਬ: ਛਾਤੀ ਦੇ ਲਗਭਗ 10 ਫ਼ੀਸਦੀ ਕੈਂਸਰ ਅਨੁਵੰਸ਼ਿਕ ਹੁੰਦੇ ਹਨ, ਜਿਨ੍ਹਾਂ ਦਾ ਪੀੜ੍ਹੀ-ਦਰ-ਪੀੜ੍ਹੀ ਫੈਲਣ ਦਾ ਖ਼ਤਰਾ ਰਹਿੰਦਾ ਹੈ। ਸਭ ਤੋਂ ਆਮ ਇਨ੍ਹਾਂ ਵਿਚ ‘ਬਰਾਕਾ ੌ ਜੀਨ’ ਸ਼ਾਮਿਲ ਹੈ। ਇਸ ਦੀ ਜਾਂਚ ਖ਼ੂਨ ਵਿਚ ਕੀਤੀ ਜਾਂਦੀ ਹੈ ਅਤੇ ਇਸ ਜੀਨ ਦੀ ਹੋਂਦ ਨਾਲ ਜਿੱਥੇ ਛਾਤੀ ਦਾ ਕੈਂਸਰ ਵਾਰ ਵਾਰ ਆਉਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਉਥੇ ਹੀ ਸਰੀਰ ਵਿਚ ਹੋਰ ਬਹੁਤ ਸਾਰੇ ਕੈਂਸਰਾਂ ਦੇ ਪੈਦਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਹੀ ਨਹੀਂ, ਪਰਿਵਾਰ ਦੇ ਬਾਕੀ ਲੋਕਾਂ ਵਿਚ ਵੀ ਇਨ੍ਹਾਂ ਕੈਂਸਰਾਂ ਦੇ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
ਸਵਾਲ: ਅਨੁਵੰਸ਼ਿਕ ਕੈਂਸਰ ਦੀ ਸੰਭਾਵਨਾ ਦੀ ਜਾਂਚ ਅਤੇ ਰੋਕਥਾਮ ਕਿਵੇਂ ਕੀਤੀ ਜਾਵੇ?
ਜਵਾਬ: ਕੈਂਸਰ ਦੇ ਮਰੀਜ਼ ਵਿਚ ਕੁਝ ਲੱਛਣ ਇਸ ਦੇ ਅਨੁਵੰਸ਼ਿਕ ਹੋਣ ਦੀ ਸੰਭਾਵਨਾ ਜਤਾਉਂਦੇ ਹਨ, ਜਿਵੇਂ 45 ਸਾਲ ਤੋਂ ਘੱਟ ਉਮਰ ਵਿਚ ਕੈਂਸਰ ਹੋਣਾ, ਪਰਿਵਾਰ ਦੇ ਇਕ ਤੋਂ ਵੱਧ ਮੈਂਬਰਾਂ ਵਿਚ ਕੈਂਸਰ ਹੋਣਾ, ਦੋਹਾਂ ਛਾਤੀਆਂ ਵਿਚ ਕੈਂਸਰ ਹੋਣਾ, ਜਾਂ ਮਰਦ ਵਿਚ ਛਾਤੀ ਦਾ ਕੈਂਸਰ ਹੋਣਾ। ਇਨ੍ਹਾਂ ਹਾਲਾਤ ਵਿਚ ਅਨੁਵੰਸ਼ਿਕ ਜਾਂਚ ਦੀ ਸਲਾਹ ਦਿੱਤੀ ਜਾਂਦੀ ਹੈ। ਪ੍ਰੀਖਣ ਦੇ ਹਾਂ-ਵਾਚੀ ਹੋਣ ਦੀ ਸੂਰਤ ਵਿਚ ਹੋਰ ਪਰਿਵਾਰ ਵਾਲਿਆਂ ਦੀ ਵੀ ਜਾਂਚ ਕੀਤੀ ਜਾਂਦੀ ਹੈ। ਰੋਕਥਾਮ ਲਈ ਨੇਮਬੱਧ ਡਾਕਟਰੀ ਜਾਂਚ, ਦੋਹਾਂ ਛਾਤੀਆਂ ਜਾਂ ਅੰਡਕੋਸ਼ਾਂ ਨੂੰ ਚੀਰਫਾੜ ਰਾਹੀਂ ਕੱਢਣਾ ਜਾਂ ਕੁਝ ਹਾਰਮੋਨਲ ਦਵਾਈਆਂ ਆਦਿ ਵਰਗੇ ਕਦਮ ਚੁੱਕਣ ਦੀ ਸਲਾਹ ਦਿੱਤੀ ਜਾਂਦੀ ਹੈ।
ਸਵਾਲ: ਕੀ ਮਰਦਾਂ ਨੂੰ ਛਾਤੀ ਦਾ ਕੈਂਸਰ ਹੋ ਸਕਦਾ ਹੈ?
ਜਵਾਬ: ਜੀ ਹਾਂ, ਛਾਤੀ ਦੇ ਕੈਂਸਰਾਂ ਦੇ 100 ਕੇਸਾਂ ਵਿਚੋਂ ਇਕ ਮਰੀਜ਼ ਮਰਦ ਹੁੰਦਾ ਹੈ। ਇਲਾਜ ਪ੍ਰਣਾਲੀਆਂ ਅਤੇ ਦਵਾਈਆਂ ਔਰਤਾਂ ਵਾਲੀਆਂ ਹੀ ਵਰਤੀਆਂ ਜਾਂਦੀਆਂ ਹਨ।
ਸਵਾਲ: ਮਰਦਾਂ ਦਾ ਕੈਂਸਰ ਔਰਤਾਂ ਤੋਂ ਕਿਵੇਂ ਭਿੰਨ ਹੈ?
ਜਵਾਬ: ਛਾਤੀ ਦਾ ਆਕਾਰ ਛੋਟਾ ਹੋਣ ਕਰਕੇ ਮਰਦਾਂ ਵਿਚ ਅਕਸਰ ਛਾਤੀ ਦਾ ਕੈਂਸਰ ਚੌਥੇ ਪੜਾਅ ਤੋਂ ਪਹਿਲਾਂ ਸਾਹਮਣੇ ਆ ਜਾਂਦਾ ਹੈ ਪਰ ਅਜਿਹੇ ਕੇਸ ਬਹੁਤ ਘੱਟ ਹੋਣ ਕਰਕੇ ਮਰਦ ਅਕਸਰ ਦੇਰੀ ਨਾਲ ਡਾਕਟਰੀ ਜਾਂਚ ਲਈ ਆਉਂਦੇ ਹਨ। ਮਰਦਾਂ ਵਿਚ ਇਹ ਕੈਂਸਰ ਅਨੁਵੰਸ਼ਿਕ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਸਿਹਤ ਖਜ਼ਾਨਾ ਵਿੱਚ ਹੋਰ
ਸਪਾਇਨਲ ਟੀਬੀ ਤਾਂ ਨਹੀਂ ਕਿਤੇ ?

ਜੀਵਨ ਹੈ ਤਾਂ ਦਰਦ ਵੀ ਹੈ, ਮੋਇਆਂ ਨੂੰ ਕੁਝ ਨਹੀਂ ਹੁੰਦਾ ਪਤਾ। ਇਉਂ ਦਰਦ ਦਾ ਅਹਿਸਾਸ ਸਿਰਫ ਜੀਵਤ ਜੀਵਾਂ ਨੂੰ ਹੀ ਹੁੰਦਾ ਹੈ। ਦਰਦਾਂ ਵਿਚੋਂ ਆਮ ਦਰਦ ਹੈ ਪਿੱਠ ਦਾ ਦਰਦ। ਇਹ ਦਰਦ ਨਾ ਬੈਠਣ ਦਿੰਦਾ ਹੈ ਤੇ ਨਾ ਹੀ ਪੈਣ, ਬਹੁਤ ਤੰਗ ਕਰਦਾ ਹੈ। ਬਸ ਪਿੱਠ ਦਰਦ ਨੂੰ ਆਮ ਦਰਦ ਮੰਨ ਕੇ ਨਜ਼ਰਅੰਦਾਜ਼ ਨਾ ਕਰੋ। ਇਸ ਨੂੰ ਮਾਮੂਲੀ ਸਮਝਣਾ ਜਾਂ ਫਿਰ ਦਰਦ ਰੋਕੂ ਦਵਾਈ (ਪੇਨ ਕਿਲਰ) ਖਾ ਕੇ ਟਾਲ ਦੇਣਾ ਗੰਭੀਰ ਰੋਗ ਦੇ ਸਕਦਾ ਹੈ।
ਹਾਲ ਦੇ ਸਮੇਂ ਦੌਰਾਨ ਅਜਿਹੇ ਕੇਸਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਜੋ ਪਿੱਠ ਦਰਦ ਨੂੰ ਮਾਮੂਲੀ ਮੰਨ ਕੇ ਅਣਡਿੱਠਾ ਕਰਦੇ ਰਹੇ। ਸਮੱਸਿਆ ਵਧਣ ਉੱਤੇ ਡਾਕਟਰ ਕੋਲ ਪੁੱਜੇ ਤਾਂ ਰੀੜ੍ਹ ਦੀ ਹੱਡੀ ਦੀ ਤਪਦਿਕ (ਸਪਾਇਨਲ ਟੀਬੀ) ਨਿਕਲ ਆਈ

ਇਨਫੈਕਸ਼ਨ ਦਾ ਖਤਰਾ ਹੁੰਦਾ ਠੰਡਾ ਪਾਣੀ ਪੀਣ ਨਾਲ

ਗਰਮੀ ਸ਼ੁਰੂ ਹੁੰਦੇ ਹੀ  ਫਰੀਜ ਦਾ ਪਾਣੀ ਪੀਣਾ ਸ਼ੁਰੂ ਕਰ ਦਿੰਦੇ ਹਾਂ ।ਜੇ ਤੁਸੀਂ ਵੀ ਜ਼ਿਆਦਾ ਮਾਤਰਾ ‘ਚ ਠੰਡਾ ਪਾਣੀ ਪੀਂਦੇ ਹੋ ਤਾਂ  ਇਸ ਆਦਤ ਨੂੰ ਬਦਲ ਲਓ।   ਸਾਡੇ ਸਰੀਰ ਦੀ ਕੈਲੋਰੀਜ ਬਹੁਤ ਜਿਆਦਾ ਮਾਤਰਾ ਵਿੱਚ ਬਰਨ ਹੋਣ ਲੱਗਦੀ ਹੈ ਜਿਸਦੇ ਨਾਲ ਸਾਡੀ ਪਾਚਣ ਕਰਿਆ ਨੂੰ ਨੁਕਸਾਨ ਪੁੱਜਦਾ ਹੈ। ਜ਼ਿਆਦਾ ਠੰਡਾ ਪਾਣੀ ਪੀਣ ਨਾਲ ਸਰੀਰ ਨੂੰ ਖਾਣਾ ਹਜ਼ਮ ਕਰਨ ਲਈ ਜਿਆਦਾ ਮਿਹਨਤ ਕਰਨੀ ਪੈਂਦੀ ਹੈ ।ਠੰਡੇ ਪਾਣੀ ਦੀ ਵਰਤੋਂ ਕਰਨ ਨਾਲ ਗਲਾ ਖਰਾਬ ਅਤੇ ਗਲੇ ‘ਚ ਖਰਾਸ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ

ਬਿਮਾਰੀਆਂ ਦੀ ਸਮੇਂ ਸਿਰ ਸ਼ਨਾਖ਼ਤ

ਸੰਸਾਰ ਸਿਹਤ ਸੰਸਥਾ ਹਰ ਸਾਲ 7 ਅਪਰੈਲ ਨੂੰ ਸੰਸਾਰ ਸਿਹਤ ਦਿਵਸ ਮਨਾਉਂਦੀ ਹੈ। ਇਸ ਦਾ ਮਕਸਦ ਲੋਕਾਂ ਨੂੰ ਸਿਹਤ ਪੱਖੋਂ ਜਾਗਰੂਕ ਕਰਨਾ ਅਤੇ ਆਮ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ ਉਪਰਾਲੇ ਕਰਨਾ ਹੈ। ਸਮਾਜ ਵਿਚ ਬਹੁਤ ਕਿਸਮ ਦੀਆਂ ਬਿਮਾਰੀਆਂ ਦਾ ਪਸਾਰਾ ਹੈ। ਇਹ ਬਿਮਾਰੀਆਂ ਮਾਨਸਿਕ ਪਰੇਸ਼ਾਨੀ ਦੇ ਨਾਲ ਨਾਲ ਕਈ ਕਿਸਮ ਦੀ ਅਪੰਗਤਾ ਦਾ ਕਾਰਨ ਵੀ ਬਣਦੀਆਂ ਹਨ। ਇਸ ਅਪੰਗਤਾ ਸਦਕਾ ਕਿਸੇ ਵੀ ਮੁਲਕ ਦੀ ਕੁਲ ਉਤਪਾਦਨ ਦਰ ਉੱਤੇ ਬੁਰਾ ਅਸਰ ਪੈਂਦਾ ਹੈ।

ਮਾਂ ਦਾ ਦੁੱਧ ਬੱਚੇ ਦਾ ਕੁਦਰਤੀ ਹੱਕ

ਪਿੱਛੇ ਜਿਹੇ ਆਪਣੇ ਭਾਰਤ ਦੌਰੇ ਦੌਰਾਨ ਮੈਂ ਪਰਿਵਾਰ ਸਣੇ ਕਾਫ਼ੀ ਗਹਿਮਾ-ਗਹਿਮੀ ਵਾਲੇ ਰੈਸਤਰਾਂ ਵਿਚ ਬੈਠੀ ਸਾਂ ਕਿ ਮੇਰੇ ਤਿੰਨ ਸਾਲਾ ਪੁੱਤਰ ਨੇ ਦੁੱਧ ਚੁੰਘਾਉਣ ਦੀ ਮੰਗ ਕੀਤੀ। ਮੈਂ ਫ਼ੌਰੀ ਬੈਗ ‘ਚੋਂ ਦੁਪੱਟਾ ਲੈ ਕੇ ਆਪਣੇ ਆਪ ਨੂੰ ਢਕਿਆ ਤੇ ਬੱਚੇ ਨੂੰ ਦੁੱਧ ਚੁੰਘਾਉਣਾ ਸ਼ੁਰੂ ਕਰ ਦਿੱਤਾ। ਮੇਰੇ ਲਈ ਹੈਰਾਨੀ ਵਾਲੀ ਗੱਲ ਸੀ ਕਿ ਇਸ ਦੌਰਾਨ ਮੇਰੇ ਆਸੇ-ਪਾਸੇ ਵਿਚਰ ਰਹੇ ਲੋਕਾਂ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਸੀ। ਕੁਝ ਕੁ ਥੋੜ੍ਹੀ ਪ੍ਰੇਸ਼ਾਨੀ ਦਿਖਾ ਰਹੇ ਸਨ ਪਰ ਕੁੱਲ ਮਿਲਾ ਕੇ ਮੇਰੇ ਲਈ ਇਹ ਸ਼ਾਨਦਾਰ ਤਜਰਬਾ ਸੀ। ਜੇ 10-15 ਸਾਲ ਪਹਿਲਾਂ ਦੀ ਗੱਲ ਹੁੰਦੀ ਤਾਂ ਮੈਂ ਅੰਦਾਜ਼ਾ ਲਾ ਸਕਦੀ ਸਾਂ ਕਿ ਇਨ੍ਹਾਂ ਹੀ ਨਜ਼ਰਾਂ ਨੇ ਕਿਵੇਂ ਪ੍ਰਤੀਕਿਰਿਆ ਕਰਨੀ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਸਮਾਜ ਨੇ ਇਸ ਸਮੇਂ ਦੌਰਾਨ ਕਿੰਨੀ ਤਰੱਕੀ ਕੀਤੀ ਹੈ।

ਸਵਾਈਨ ਫਲੂ: ਮੁੱਢਲੀ ਜਾਣਕਾਰੀ ਤੇ ਬਚਾਓ ਵਾਸਤੇ ਸਾਵਧਾਨੀਆਂ

ਪੰਜਾਬ ਸਰਕਾਰ ਨੇ ਆਪਣੀ ਨੋਟੀਫਿਕੇਸ਼ਨ (2 ਅਗਸਤ 2018) ਰਾਹੀਂ ਪੰਜਾਬ ਵਿਚ ਸਵਾਈਨ ਫਲੂ ਦੀ ਵਬਾ ਫੈਲਣ ਦੇ ਖਦਸ਼ੇ ਦਾ ਐਲਾਨ ਕਰਕੇ ਹੁਕਮ ਕੀਤੇ ਸਨ ਕਿ ਇਸ ਮਹਾਂਮਾਰੀ ਦੇ ਖਤਰੇ ਦੇ ਸਨਮੁਖ, ਸਵਾਈਨ ਫਲੂ ਦੇ ਹਰ ਮਰੀਜ਼ ਦੀ ਨੋਟੀਫਿਕੇਸ਼ਨ ਕੀਤੀ ਜਾਵੇ। ਮਹਾਂਮਾਰੀ ਕਾਨੂੰਨ-1897 ਤਹਿਤ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਾਸਤੇ ਜ਼ਰੂਰੀ ਹੈ ਕਿ ਉਹ ਇਸ ਬਿਮਾਰੀ ਦੇ ਕੈਟਾਗਿਰੀ ‘ਬੀ’ ਦੇ ਹਰ ਮਰੀਜ਼ ਦੀ ਅਤੇ ਇਨਫਲੂੰਜਾ ਵਾਇਰਸ ਵਰਗੀ ਬਿਮਾਰੀ ਦੀ ਸੂਚਨਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਨੂੰ ਭੇਜਣ। ਆਪਣੇ ਹਸਪਤਾਲਾਂ ਵਿਚ ਇਨ੍ਹਾਂ ਮਰੀਜ਼ਾਂ ਵਾਸਤੇ ਨਿਵੇਕਲਾ, ਦੂਜਿਆਂ ਨੂੰ ਛੋਹ ਨਾ ਸਕਣ ਵਾਲਾ ਵੱਖਰਾ ਸਥਾਨ ਨਿਰਧਾਰਤ ਕਰਨ।

ਵਧੇਰੇ ਖ਼ੂਨ ਪੈਣਾ ਤੇ ਬੇਤਰਤੀਬੀ ਮਾਹਵਾਰੀ

‘ਜਣਨੀ’ ਤੋਂ ਭਾਵ ਹੈ ਜਣਨ ਵਾਲੀ ਜਾਂ ਜਨਮ ਦੇਣ ਵਾਲੀ। ਇਹ ਕੁਦਰਤ ਦੀ ਦੇਣ ਹੈ ਕਿ ਜਨਮ ਦੇਣ ਵਾਲੀ ਜਨਨੀ (ਔਰਤ) ਨੂੰ ਜੀਵਨ-ਕਾਲ ਦੌਰਾਨ ਮਰਦਾਂ ਨਾਲੋਂ ਕਿਤੇ ਵੱਧ ਸਰੀਰਕ ਤੇ ਮਾਨਸਿਕ ਤਬਦੀਲੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਤਬਦੀਲੀਆਂ ਸਰੀਰਕ ਤੇ ਮਾਨਸਿਕ ਕਸ਼ਟ ਵੀ ਦਿੰਦੀਆਂ ਹਨ ਪਰ ਲੜਕੀ ਜਾਂ ਔਰਤ, ਆਪਣੇ ਆਪ ਨੂੰ ਉਨ੍ਹਾਂ ਮੁਤਾਬਿਕ ਢਾਲ਼ ਲੈਂਦੀ ਹੈ। ਇਸੇ ਕਰਕੇ ਉਸ ਵਿਚ ਸਬਰ, ਸੰਤੋਖ, ਜੇਰਾ, ਸਹਿਜ, ਸੁਹਜ, ਸਹਿਣਸ਼ੀਲਤਾ, ਕੰਮ ਕਰਨ ਵਿਚ ਸੰਜੀਦਗੀ ਆਦਿ ਵਾਲੇ ਗੁਣ ਮਰਦ ਨਾਲੋਂ ਵਧੇਰੇ ਹੁੰਦੇ ਹਨ।

ਮਨੁੱਖ ਦੇ ਨਿਰਸਵਾਰਥ ਮਿੱਤਰ

ਰੋਗ ਇਕ ਅਜਿਹਾ ਸ਼ਬਦ ਹੈ ਜਿਸਨੂੰ ਸੁਣਦਿਆਂ ਹੀ ਅਸੀਂ ਸਾਰੇ ਚੁਕੰਨੇ ਜਿਹੇ ਹੋ ਜਾਂਦੇ ਹਾਂ ਤੇ ਡਰ ਜਾਂਦੇ ਹਾਂ। ਲੇਕਿਨ ਕੀ ਅਸੀਂ ਜਾਣਦੇ ਹਾਂ ਕਿ ਜੇਕਰ ਇਹ ਰੋਗ ਨਾ ਹੋਣ ਤਾਂ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਸਾਡੇ ਸਰੀਰ ਦੇ ਅੰਦਰ ਕੋਈ ਵਿਕਾਰ ਪੈਦਾ ਹੋ ਗਿਆ ਹੈ। ਰੋਗ ਤਾਂ ਬਿਨਾਂ ਸੁਆਰਥ ਇਕ ਮਿੱਤਰ ਬਣ ਕੇ ਸਾਨੂੰ ਸੰਭਲ ਜਾਣ ਦੀ ਚੇਤਾਵਨੀ ਦਿੰਦੇ ਹਨ ਤਾਂ ਕਿ ਅਸੀਂ ਸੁਚੇਤ ਹੋ ਜਾਈਏ ਅਤੇ ਉਸ ਵਿਕਾਰ ਨੂੰ ਦੂਰ ਕਰਨ ਲਈ ਆਪਣੀ ਕੋਸ਼ਿਸ਼ ਆਰੰਭ ਕਰ ਦੇਈਏ। ਰੋਗ ਸਾਨੂੰ ਕੁਦਰਤ ਦੇ ਨਿਯਮਾਂ ’ਤੇ ਚੱਲਣ, ਭਾਵ ਸਿਹਤਮੰਦ ਰਹਿਣ ਦੀ ਸਿੱਖਿਆ ਦਿੰਦੇ ਹਨ।

ਹੱਡੀਆਂ ਨੂੰ ਖੋਖਲਾ ਬਣਾਉਣ ਵਾਲਾ ਰੋਗ

ਆਸਟਯੋਪੋਰੋਸਿਸ ਹੱਡੀਆਂ ਨੂੰ ਭੁਰਭੁਰੀ ਅਤੇ ਖੋਖਲੀ ਬਣਾ ਦੇਣ ਵਾਲਾ ਅਜਿਹਾ ਰੋਗ ਹੈ ਜਿਸ ਕਾਰਨ ਹੱਡੀਆਂ ਸੌਖਿਆਂ ਹੀ ਟੁੱਟ ਜਾਂਦੀਆਂ ਹਨ। ਇਸ ਨੂੰ ਖਾਮੋਸ਼ ਰੋਗ ਵੀ ਕਿਹਾ ਜਾਂਦਾ ਹੈ। ਆਮ ਤੌਰ ‘ਤੇ ਜਦੋਂ ਤੱਕ ਰੋਗੀ ਨੂੰ ਫਰੈਕਚਰ ਨਹੀਂ ਹੋ ਜਾਂਦਾ, ਤਦ ਤੱਕ ਇਸ ਦਾ ਪਤਾ ਨਹੀਂ ਲੱਗਦਾ। ਇਸ ਰੋਗ ਵਿਚ ਹੱਡੀਆਂ ਇਸ ਹੱਦ ਤੱਕ ਕਮਜ਼ੋਰ ਹੋ ਜਾਂਦੀਆਂ ਹਨ ਕਿ ਹਲਕਾ ਜਹੇ ਝੱਟਕਾ ਲੱਗਣ, ਡਿੱਗਣ ਅਤੇ ਇੱਥੋਂ ਤੱਕ ਕਿ ਛਿੱਕ ਆਉਣ ਜਾਂ ਖੰਘਣ ਨਾਲ ਵੀ ਰੀੜ੍ਹ ਦੀ ਹੱਡੀ ਫਰੈਕਚਰ ਹੋ ਸਕਦੀ ਹੈ। ਇਹ ਹਾਲਤ ਅਚਾਨਕ ਪੈਦਾ ਨਹੀਂ ਹੁੰਦੀ ਹੈ ਸਗੋਂ ਉਮਰ ਵਧਣ ਨਾਲ ਵਿਕਸਿਤ ਹੁੰਦੀ ਹੈ ਤੇ ਤੇਜ਼ੀ ਨਾਲ ਵਧਦੀ ਹੈ। ਆਸਟਯੋਪੋਰੋਸਿਸ ਹੁਣ ਵੱਡੇਰੀ ਉਮਰ ਦੇ ਟਾਕਰੇ ਵਿਚ ਜਵਾਨ ਲੋਕਾਂ ਨੂੰ ਵੀ ਹੋ ਰਹੀ ਹੈ।ਮਾਹਿਰ ਦੱਸਦੇ ਹਨ ਕਿ ਭਾਰਤੀਆਂ ਵਿਚ ਜੀਵਨ ਆਸਰਾ ਵਧਣ ਦੇ ਨਾਲ ਨਾਲ ਔਰਤਾਂ ਵਿਚ ਵਿਟਾਮਿਨ-ਡੀ ਦੀ ਕਮੀ ਦਾ ਕਹਿਰ ਵੀ ਵਧ ਰਿਹਾ ਹੈ। ਵਿਟਾਮਿਨ-ਡੀ ਦੀ ਕਮੀ ਦੀ ਵਿਆਪਕ ਸਮੱਸਿਆ ਦੇ ਨਾਲ ਨਾਲ ਘੱਟ ਮਾਤਰਾ ਵਿਚ ਕੈਲਸ਼ੀਅਮ ਦੇ ਸੇਵਨ, ਆਸਟਯੋਪੋਰੋਸਿਸ ਬਾਰੇ ਵਿਚ ਬਹੁਤ ਘੱਟ ਜਾਗਰੂਕਤਾ ਅਤੇ ਭਾਰਤੀ ਔਰਤਾਂ ਵਿਚ ਆਸਟਯੋਪੋਰੋਸਿਸ ਦੀ ਪਛਾਣ ਵਿਚ ਮੁਸ਼ਕਿਲ ਵਰਗੇ ਕਾਰਨਾਂ ਕਰਕੇ ਭਾਰਤ, ਖਾਸ ਕਰਕੇ ਪੰਜਾਬ ਦੀਆਂ ਔਰਤਾਂ ਵਿਚ ਆਸਟਯੋਪੋਰੋਸਿਸ ਮੁੱਖ ਸਿਹਤ ਸਮੱਸਿਆ ਬਣ ਗਈ ਹੈ।

ਪ੍ਰਦੂਸ਼ਿਤ ਹਵਾ ਤੇ ਇਨਸਾਨੀ ਸਰੀਰ

ਦੁਨੀਆ ਭਰ ਵਿਚ ਹਵਾ ਵਿਚਲੇ ਪ੍ਰਦੂਸ਼ਣ ਨਾਲ 70 ਲੱਖ ਮੌਤਾਂ ਹਰ ਸਾਲ ਹੁੰਦੀਆਂ ਹਨ। ਇਨ੍ਹਾਂ ਵਿਚ ਆਵਾਜਾਈ ਦੇ ਸਾਧਨਾਂ ਰਾਹੀਂ ਨਿਕਲ ਰਹੀ ਗੰਦਗੀ, ਜੰਗਲਾਂ ਵਿਚ ਲੱਗੀ ਅੱਗ, ਫੈਕਟਰੀਆਂ ਵਿਚੋਂ ਨਿਕਲਦੀਆਂ ਗੈਸਾਂ (ਟਰੋਪੋਸਫੈਰਿਕ ਓਜ਼ੋਨ, ਸਲਫਰ ਡਾਇਆਕਸਾਈਡ, ਨਾਈਟਰੋਜਨ ਡਾਇਆਕਸਾਈਡ, ਬੈਂਜ਼ੋਪਾਈਰੀਨ ਆਦਿ) ਜਾਂ ਜਵਾਲਾ ਮੁਖੀ ਸ਼ਾਮਲ ਹਨ। ਇਨ੍ਹਾਂ ਗੈਸਾਂ ਨਾਲ ਸਰੀਰ ਦੇ ਵੱਖ ਵੱਖ ਹਿੱਸਿਆਂ ਉੱਤੇ ਅਸਰ ਪੈਂਦਾ ਹੈ। ਇਨ੍ਹਾਂ ਵਿਚ ਸ਼ਾਮਲ ਹਨ:

ਠੰਢ ਵਿਚ ਸਾਹ ਦੀਆਂ ਕੁਝ ਸਮੱਸਿਆਵਾਂ

ਕੁਦਰਤ ਦੁਆਰਾ ਮਨੁੱਖ ਨੂੰ ਬਖ਼ਸ਼ੀ ਸਾਹ ਪ੍ਰਣਾਲੀ ਵਿਚ ਸਾਹ ਰਗ, ਦੋ (ਸੱਜੀ ਤੇ ਖੱਬੀ) ਮੁੱਖ ਸਾਹ ਨਾਲੀਆਂ ਅਤੇ ਦੋ ਫੇਫੜੇ ਆਉਂਦੇ ਹਨ। ਫੇਫੜਿਆਂ ਅੰਦਰ ਸਾਹ ਨਾਲੀਆਂ ਦੀਆਂ ਛੋਟੀਆਂ ਛੋਟੀਆਂ ਸ਼ਾਖ਼ਾਵਾਂ ਹੁੰਦੀਆਂ ਜਾਂਦੀਆਂ ਹਨ ਜੋ ਆਖ਼ਰ ਵਿਚ ਹਵਾ ਨਾਲੀਆਂ ਵਿਚ ਖੁੱਲ੍ਹਦੀਆਂ ਹਨ।

ਗੁਰਦੇ ਫੇਲ੍ਹ ਹੋਣਾ

ਕੁਦਰਤ ਨੇ ਮਨੁੱਖ ਨੂੰ (ਤੇ ਦੂਸਰੇ ਜਾਨਵਰਾਂ ਨੂੰ ਵੀ) ਬਹੁਤ ਵਾਧੂ ਦਾਤਾਂ ਦਿੱਤੀਆਂ ਹੋਈਆਂ ਹਨ ਜਿਵੇਂ ਦੋ ਫੇਫੜੇ, ਦੋ ਕੰਨ, ਦੋ ਅੱਖਾਂ, ਦੋ ਪਤਾਲੂ (ਮਰਦਾਂ ਵਿਚ) ਅਤੇ ਦੋ ਅੰਡਕੋਸ਼ (ਔਰਤਾਂ ਵਿਚ), ਜਦਕਿ ਇਕ ਨਾਲ ਵੀ ਗੁਜ਼ਾਰਾ ਹੋ ਸਕਦਾ ਹੈ। ਇਨ੍ਹਾਂ ‘ਚੋਂ ਇਕ ਅੰਗ ਖ਼ਰਾਬ ਵੀ ਹੋ ਜਾਵੇ ਤਾਂ ਦੂਸਰੇ (ਇਕੱਲੇ ਅੰਗ) ਨਾਲ ਆਮ ਵਾਂਗ ਜ਼ਿੰਦਗੀ ਜੀਵੀ ਜਾ ਸਕਦੀ ਹੈ। ਇਵੇਂ ਹੀ ਨੇ ਗੁਰਦੇ ਵੀ, ਦੋ (ਸੱਜਾ ਤੇ ਖੱਬਾ) ਬਖ਼ਸ਼ੇ ਹੋਏ ਹਨ ਜੋ ਪੇਟ ਵਿਚ ਪਿਛਲੇ ਪਾਸੇ ਰੀੜ੍ਹ ਦੀ ਹੱਡੀ ਦੇ ਆਸ ਪਾਸ ਹਨ। ਗੁਰਦਿਆਂ ਦਾ ਕੰਮ ਹੈ- ਸਰੀਰ ਦੀਆਂ ਵੱਖ ਵੱਖ ਕਿਰਿਆਵਾਂ ਦੌਰਾਨ ਪੈਦਾ ਹੋਏ ਜ਼ਹਿਰੀਲੇ ਤੇ ਫਾਲਤੂ ਤੱਤ ਪਿਸ਼ਾਬ ਰਾਹੀਂ ਬਾਹਰ ਕੱਢਣੇ ਅਤੇ ਸਰੀਰ ਵਿਚ ਪਾਣੀ ਦੀ ਮਿਕਦਾਰ ਦਾ ਸੰਤੁਲਨ ਰੱਖਣਾ। ਕਹਿ ਸਕਦੇ ਹਾਂ ਕਿ ਗੁਰਦੇ, ਪੋਣੀ ਦਾ ਕੰਮ ਕਰਦੇ ਹਨ ਜੋ ਜ਼ਹਿਰੀਲੇ ਪਦਾਰਥਾਂ ਨੂੰ ਪੁਣ ਕੇ, ਤੇ ਵਾਧੂ ਪਾਣੀ ਨੂੰ ਛਾਣ ਕੇ ਪਿਸ਼ਾਬ ਬਣਾਉਂਦੇ ਹਨ ਜੋ ਬਾਅਦ ਵਿਚ ਮਸਾਨੇ ਤੱਕ ਪਹੁੰਚਦਾ ਹੈ, ਤੇ ਅਸੀਂ ਆਪਣੀ ਇੱਛਾ ਅਨੁਸਾਰ ਇਸ ਨੂੰ ਸਰੀਰ ‘ਚੋਂ ਬਾਹਰ ਕੱਢਦੇ ਹਾਂ।

ਡਿਪਰੈਸ਼ਨ: ਗੰਭੀਰ ਮਨੋਰੋਗ

ਡਿਪਰੈਸ਼ਨ ਮਾਨਸਿਕ ਰੋਗ ਹੈ ਜਿਹੜਾ ਅਜੋਕੇ ਸਮੇਂ ਵਿਚ ਵਧ ਰਿਹਾ ਹੈ। ਹਰ ਦਸਵਾਂ ਬੰਦਾ ਇਸ ਦਾ ਸ਼ਿਕਾਰ ਹੈ। ਡਿਪਰੈਸ਼ਨ ਮਨ ਦੀ ਸਥਿਤੀ ਹੈ ਜਿਸ ਵਿਚ ਬੰਦਾ ਗ਼ਲਤ ਗੱਲਾਂ ਬਾਰੇ ਸੋਚਦਾ ਹੈ, ਮਨ ਵਿਚ ਭੈੜੇ ਵਿਚਾਰ ਪੈਦਾ ਹੁੰਦੇ ਹਨ, ਆਪਣੇ ਨਾਲ ਤੇ ਆਪਣੇ ਆਲੇ-ਦੁਆਲੇ ਦੂਜੇ ਲੋਕਾਂ ਵੱਲ ਵਤੀਰਾ ਨਾਕਾਰਤਮਕ ਬਣ ਜਾਂਦਾ ਹੈ। ਉਹ ਢਹਿੰਦੀਆਂ ਕਲਾਂ ਵਿਚ ਰਹਿੰਦਾ ਹੈ। ਇਕ ਪੜਾਅ ’ਤੇ ਆਤਮ-ਹੱਤਿਆ ਦੇ ਵਿਚਾਰ ਵੀ ਆਉਂਦੇ ਹਨ। ਉਸ ਵਿਚ ਅਸਫ਼ਲਤਾ ਦੀਆਂ ਭਾਵਨਾਵਾਂ ਜ਼ਿਆਦਾ ਉਪਜਦੀਆਂ ਹਨ ਅਤੇ ਉਸ ਦੀ ਕਿਸੇ ਵਿਚ ਕੋਈ ਦਿਲਚਸਪੀ ਨਹੀਂ ਹੁੰਦੀ।

ਮਾਨਸਿਕ ਸਕੂਨ ਬਨਾਮ ਜੀਵਨਸ਼ੈਲੀ

ਤਕਨੀਕੀ ਯੁੱਗ ਵਿਚ ਜਿੱਥੇ ਸੁੱਖ ਸਹੂਲਤਾਂ ਦੇ ਸਾਜੋੋ ਸਾਮਾਨ ਦੇ ਅੰਬਾਰ ਲੱਗੇ ਹੋੋਏ ਹਨ, ਉੱਥੇ ਮਨੁੱਖ ਆਪਣੀਆਂ ਖਾਹਿਸ਼ਾਂ ਤੇ ਇੱਛਾਵਾਂ ਵਿਚ ਵੀ ਬੇਇੰਤਹਾ ਵਾਧਾ ਕਰ ਰਿਹਾ ਹੈ। ਤਾਉਮਰ ਇਨ੍ਹਾਂ ਦੀ ਪੂਰਤੀ ਲਈ ਯਤਨ ਕਰਦਾ ਹੈ। ਚੰਗੀ ਭਲੀ ਰਵਾਂ-ਰਵੀਂ ਚੱਲ ਰਹੀ ਜ਼ਿੰਦਗੀ ਦੀਆਂ ਲੀਹਾਂ ਤੋੋਂ ਹੱਟ ਕੇ ਉਹ ਹਰ ਜਾਇਜ਼, ਨਾਜਾਇਜ਼ ਤਰੀਕੇ ਵਰਤਦਾ ਸਾਰਾ ਜੀਵਨ ਦਾਅ ’ਤੇ ਲਾਉਂਦਾ ਹੈ।

ਯਾਦ ਸ਼ਕਤੀ ਦਾ ਕਮਜ਼ੋਰ ਹੋਣਾ

ਉਮਰ ਵਧਣ ਨਾਲ ਸਰੀਰ ਤਾਂ ਕਮਜ਼ੋਰ ਹੁੰਦਾ ਹੀ ਹੈ, ਯਾਦਾਸ਼ਤ ਵੀ ਕਮਜ਼ੋਰ ਹੋ ਜਾਂਦੀ ਹੈ। ਕਈ ਵਾਰ ਬਹੁਤ ਜ਼ੋਰ ਦੇਣ ’ਤੇ ਵੀ ਕਿਸੇ ਜਾਣਨ ਵਾਲੇ ਦਾ ਨਾਂ ਜਾਂ ਕੋਈ ਖ਼ਾਸ ਤਰੀਕ ਯਾਦ ਨਹੀਂ ਆਉਂਦੀ । 50 ਸਾਲ ਦੀ ਉਮਰ ਤਕ 40 ਫ਼ੀਸਦੀ ਲੋਕ ਭੁੱਲਣ ਲੱਗ ਜਾਂਦੇ ਹਨ। 70 ਸਾਲ ਤਕ ਪਹੁੰਚ ਕੇ 70 ਤੋਂ 80 ਫ਼ੀਸਦੀ ਲੋਕਾਂ ਦੀ ਯਾਦ ਸ਼ਕਤੀ ਘਟ ਜਾਂਦੀ ਹੈ।

ਕੈਂਸਰ ਦੇ ਇਲਾਜ ਵਿਚ ਇਮਿਊਨੋਥੈਰੇਪੀ

ਸਵਾਲ: ਸਾਲ 2018 ਦਾ ਮੈਡੀਕਲ ਖਿੱਤੇ ਦਾ ਨੋਬੇਲ ਪੁਰਸਕਾਰ ਜੇਤੂ ਕੌਣ ਹੈ?
ਜਵਾਬ: ਇਸ ਸਾਲ ਦੇ ਨੋਬੇਲ ਔਸ਼ਧੀ ਇਨਾਮ ਦਾ ਮਾਣ ਦੋ ਕੈਂਸਰ ਚਿਕਿਤਸਾ ਵਿਗਿਆਨੀਆਂ ਨੂੰ ਹਾਸਲ ਹੋਇਆ ਹੈ। ਜੇਮਜ਼ ਐਲੀਸਨ ਅਤੇ ਟਾਸੁਕੂ ਹੋਂਜੋ ਅਜਿਹੇ ਦੋ ਮਹਾਨ ਵਿਗਿਆਨਕ ਹਨ, ਜਿਨ੍ਹਾਂ ਨੇ ਆਪੋ ਆਪਣੇ ਤਰੀਕੇ ਨਾਲ ਇਮਿਊਨੋਥੈਰੇਪੀ ਖਿੱਤੇ ਵਿਚ ਵੱਖ ਵੱਖ ਕੰਮ ਕਰਕੇ ਇਸ ਨਵੀਂ ਇਲਾਜ ਪ੍ਰਣਾਲੀ ਨੂੰ ਸਫ਼ਲ ਅਤੇ ਕਾਰਗਰ ਸਾਬਿਤ ਕੀਤਾ; ਹਾਲਾਂਕਿ ਇਹ ਪ੍ਰਣਾਲੀ 2014 ਤੋਂ ਦੁਨੀਆਂ ਵਿਚ ਵਰਤੀ ਜਾਣੀ ਸ਼ੁਰੂ ਹੋ ਗਈ ਹੈ, ਪਰ ਇਹ ਮਹਾਨ ਇਨਾਮ ਨਾਲ ਇਨ੍ਹਾਂ ਮਹਾਨ ਹਸਤੀਆਂ ਨੂੰ ਹੁਣ ਨਿਵਾਜਿਆ ਗਿਆ ਹੈ।

ਜਿਗਰ ਦਾ ਮਹੱਤਵ ਅਤੇ ਰੋਗਾਂ ਤੋਂ ਬਚਾਅ

ਦਿਲ, ਦਿਮਾਗ, ਗੁਰਦੇ ਅਤੇ ਫੇਫੜਿਆਂ ਵਾਂਗ ਮਨੁੱਖੀ ਸਰੀਰ ਦਾ ਇਕ ਹੋਰ ਮੁੱਖ ਅੰਗ ਹੁੰਦਾ ਹੈ- ਜਿਗਰ ਜਿਸ ਨੂੰ ਅੰਗਰੇਜ਼ੀ ਭਾਸ਼ਾ ਵਿਚ Liver ਕਹਿੰਦੇ ਹਨ। ਦਿਲ ਵਾਂਗ ਜਿਗਰ ਨੂੰ ਮਨੁੱਖੀ ਸਰੀਰ ਦਾ ਸਭ ਤੋਂ ਜ਼ਰੂਰੀ ਅੰਗ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਰੀਰ ਦੇ ਸਾਰੇ ਅੰਗਾਂ ਨਾਲ ਜੁੜਿਆ ਹੁੰਦਾ ਹੈ ਅਤੇ ਸਾਰੇ ਅੰਗਾਂ ਵਿਚ ਸਮਾਨਤਾ ਬਣਾਈ ਰੱਖਣ ਦਾ ਕੰਮ ਕਰਦਾ ਹੈ। ਸਰੀਰ ਦੇ ਸੱਜੇ ਪਾਸੇ ਡੇਢ ਕਿਲੋ ਭਾਰਾ ਇਹ ਅੰਗ ਦਿਲ ਨੂੰ ਅੰਤੜੀਆਂ, ਪੇਟ, ਆਹਾਰ ਨਾਲੀ ਅਤੇ ਤਿੱਲ (Spleen) ਤੋਂ ਜਾਣ ਵਾਲੇ ਖੂਨ ਨੂੰ ਸਾਫ ਕਰਨ ਦਾ ਕੰਮ ਕਰਦਾ ਹੈ। ਜਿਗਰ ਬਿਨਾਂ ਮਨੁੱਖੀ ਸਰੀਰ ਦੀ ਬਣਤਰ ਅਤੇ ਸਰੀਰਕ ਕਿਰਿਆਵਾਂ ਮੁਕੰਮਲ ਨਹੀਂ ਹੋ ਸਕਦੀਆਂ।

ਪ੍ਰਦੂਸ਼ਿਤ ਹਵਾ ਦਾ ਇਨਸਾਨੀ ਸਰੀਰ ’ਤੇ ਅਸਰ

ਸੰਸਾਰ ਭਰ ਵਿਚ ਹਵਾ ਵਿਚਲੇ ਪ੍ਰਦੂਸ਼ਣ ਨਾਲ 70 ਲੱਖ ਮੌਤਾਂ ਹਰ ਸਾਲ ਹੁੰਦੀਆਂ ਹਨ। ਇਨ੍ਹਾਂ ਵਿਚ ਆਵਾਜਾਈ ਦੇ ਸਾਧਨਾਂ ਰਾਹੀਂ ਨਿਕਲ ਰਹੀ ਗੰਦਗੀ, ਜੰਗਲਾਂ ਵਿਚ ਲੱਗੀ ਅੱਗ, ਫੈਕਟਰੀਆਂ ਵਿਚੋਂ ਨਿਕਲਦੀਆਂ ਗੈਸਾਂ (ਟਰੋਪੋਸਫੈਰਿਕ ਓਜ਼ੋਨ, ਸਲਫਰ ਡਾਇਆਕਸਾਈਡ, ਨਾਈਟਰੋਜਨ ਡਾਇਆਕਸਾਈਡ, ਬੈਂਜ਼ੋਪਾਈਰੀਨ ਆਦਿ) ਜਾਂ ਜਵਾਲਾ ਮੁਖੀ ਸ਼ਾਮਲ ਹਨ।

ਵਧਦੀ ਉਮਰ ਦੇ ਤੰਤੂ ਪ੍ਰਣਾਲੀ ਦੇ ਰੋਗ

ਹਰ ਸਾਲ 29 ਮਈ ਨੂੰ ਸੰਸਾਰ ਮਲਟੀਪਲ ਸਕਲੀਰੋਸਿਸ ਦਿਵਸ ਮਨਾਇਆ ਜਾਂਦਾ ਹੈ। ਭਾਰਤ ਵਿਚ ਵੀ ਕਈ ਥਾਈਂ ਇਹ ਦਿਵਸ ਮਨਾਇਆ ਗਿਆ, ਤਕਰੀਬਨ ਹਰ ਪ੍ਰੋਗਰਾਮ ਵਿਚ ਇਹ ਗੱਲ ਸਾਹਮਣੇ ਆਈ ਕਿ ਮੁਲਕ ਵਿਚ ਤੰਤੂ ਪ੍ਰਣਾਲੀ ਦੇ ਰੋਗੀਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਮੋਟੇ ਅਨੁਮਾਨ ਮੁਤਾਬਕ, ਮੁਲਕ ਵਿਚ ਵੱਖ ਵੱਖ ਤਰ੍ਹਾਂ ਦੇ ਤੰਤੂ ਪ੍ਰਣਾਲੀ ਦੇ ਰੋਗਾਂ ਤੋਂ ਪੀੜਤ ਰੋਗੀਆਂ ਦੀ ਗਿਣਤੀ ਦੋ ਲੱਖ ਤੋਂ ਵੱਧ ਹੈ। ਇਸ ਦੇ ਬਾਵਜੂਦ ਇਸ ਤੋਂ ਖਹਿੜਾ ਛੁਡਾਉਣ ਦੇ ਇਲਾਜ ਦੇ ਸਮੁੱਚੇ ਪ੍ਰਬੰਧ ਦੀ ਬੇਹੱਦ ਘਾਟ ਹੈ। ਇਸ ਵਾਰੇ ਜਾਣਕਾਰੀ ਵੀ ਨਹੀਂ ਹੈ। ਬਹੁਤੇ ਲੋਕ ਅੱਜ ਵੀ ਇਸ ਦੇ ਕਾਰਨਾਂ ਤੋਂ ਅਣਭਿੱਜ ਹਨ ਅਤੇ ਸਾਲ ਦਰ ਸਾਲ ਤੰਤੂ ਪ੍ਰਬੰਧ ਦੇ ਰੋਗਾਂ ਦੀ ਮਾਰ ਵਿਚ ਆਉਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ

ਗਰਭ ਅਤੇ ਸ਼ੱਕਰ ਰੋਗ: ਅਹਿਮ ਨੁਕਤੇ

ਗਰਭ ਦੌਰਾਨ ਹਰ ਔਰਤ ਦੇ ਸਰੀਰ ਅੰਦਰਲੇ ਹਾਰਮੋਨਜ਼ ਵਿਚ ਤਬਦੀਲੀ ਆਉਂਦੀ ਹੈ। ਜਿਉਂ ਹੀ ਖਾਣਾ ਸਰੀਰ ਅੰਦਰ ਪਹੁੰਚੇ, ਸਰੀਰ ਵਿਚਲੀ ਸ਼ੱਕਰ ਦੀ ਮਾਤਰਾ ਵਧਣ ਲੱਗ ਪੈਂਦੀ ਹੈ, ਜਿਸ ਨਾਲ ਇਨਸੂਲਿਨ, ਗਲੂਕਾਗੌਨ, ਸੋਮੈਟੋਮੈਡਿਨ ਤੇ ਐਡਰੀਨਲ ਕੈਟਾਕੋਲਾਮੀਨ ਨਿਕਲ ਪੈਂਦੇ ਹਨ। ਇਨ੍ਹਾਂ ਸਾਰੇ ਹਾਰਮੋਨਜ਼ ਸਦਕਾ ਹੀ ਜੱਚਾ ਤੇ ਬੱਚੇ ਨੂੰ ਲੋੜੀਂਦੀ ਸ਼ੱਕਰ ਦੀ ਮਾਤਰਾ ਪਹੁੰਚਦੀ ਹੈ।

ਬਾਲ ਰੱਖਿਅਕ ਹੈ ਮਾਂ ਦਾ ਦੁੱਧ

ਸੰਸਾਰ ਸਿਹਤ ਸੰਸਥਾ (ਡਬਲਿਊਟੀਓ) ਦੀਆਂ ਹਦਾਇਤਾਂ ਬਿਲਕੁਲ ਸਪਸ਼ਟ ਹਨ: ਨਵਜੰਮੇ ਬੱਚੇ ਨੂੰ ਪਹਿਲੇ ਛੇ ਮਹੀਨੇ ਸਿਰਫ ਮਾਂ ਦਾ ਦੁੱਧ ਪਿਲਾਓ, ਛੇ ਮਹੀਨੇ ਦਾ ਹੋਣ ‘ਤੇ ਹੋਰ ਭੋਜਨ ਜਿਵੇਂ ਪਤਲੀ ਦਾਲ, ਖਿਚੜੀ, ਖੀਰ, ਦਲੀਆ ਆਦਿ ਵੀ ਦੇਣਾ ਸ਼ੁਰੂ ਕਰ ਦੇਵੋ ਅਤੇ ਮਾਂ ਦਾ ਦੁੱਧ ਦੋ ਸਾਲ ਤੱਕ ਜਾਂ ਉਸ ਤੋਂ ਵੀ ਬਾਅਦ ਤੱਕ ਦਿੰਦੇ ਰਹੋ। ਜਨਮ ਦੇ ਇਕ ਘੰਟੇ ਵਿਚ ਮਾਂ ਦਾ ਦੁੱਧ ਸ਼ੁਰੂ ਕਰ ਦੇਣਾ ਚਾਹੀਦਾ ਹੈ; ਜੇ ਜਨਮਘੁੱਟੀ ਦੇਣੀ ਹੈ, ਉਹ ਵੀ ਮਾਂ ਦੇ ਦੁੱਧ ਦੀ ਹੋਣੀ ਚਾਹੀਦੀ ਹੈ, ਸ਼ਹਿਦ ਜਾਂ ਚੀਨੀ ਜਾਂ ਹੋਰ ਕੁੱਝ ਨਹੀਂ। ਅਤਿ ਗਰਮੀਆਂ ਵਿਚ ਵੀ ਪਹਿਲੇ ਛੇ ਮਹੀਨੇ ਬੱਚੇ ਨੂੰ ਪਾਣੀ ਨਹੀਂ ਪਿਲਾਉਣਾ ਚਾਹੀਦਾ, ਕਿਉਂਕਿ ਬੱਚੇ ਦੀਆਂ ਜ਼ਰੂਰਤਾਂ ਲਈ ਮਾਂ ਦੇ ਦੁੱਧ ਵਿਚ ਪਾਣੀ ਸਹੀ ਮਾਤਰਾ ਵਿਚ ਮੌਜੂਦ ਹੁੰਦਾ ਹੈ ਅਤੇ ਇਸ ਪਾਣੀ ਰਾਹੀਂ ਬੱਚੇ ਦੀ ਨਾਜ਼ੁਕ ਪਾਚਣ ਪ੍ਰਣਾਲੀ ਨੂੰ ਕਿਸੇ ਕਿਸਮ ਦਾ ਨੁਕਸਾਨ ਹੋਣ ਦਾ ਡਰ ਵੀ ਨਹੀਂ ਹੁੰਦਾ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0077587496
Copyright © 2019, Panjabi Times. All rights reserved. Website Designed by Mozart Infotech