» ਦੇਸ਼ਧ੍ਰੋਹ ਦਾ ਮਾਮਲਾ: ਕਨ੍ਹੱਈਆ ਤੇ ਹੋਰਨਾਂ ਖ਼ਿਲਾਫ਼ ਦੋਸ਼ ਆਇਦ » ਕੁਰਦਾਂ ਨੂੰ ਨਿਸ਼ਾਨਾ ਬਣਾਉਣ ’ਤੇ ਨਤੀਜੇ ਭੁਗਤਣ ਲਈ ਤਿਆਰ ਰਹੇ ਤੁਰਕੀ: ਟਰੰਪ » ਪ੍ਰਧਾਨ ਮੰਤਰੀ ਮੋਦੀ ਨੂੰ ਫਿਲਿਪ ਕੋਟਲਰ ਸਨਮਾਨ » ਸੀਪੀਐਮ ਅਤੇ ਕਾਂਗਰਸ ਵਿਚਾਲੇ ਸੂਬਾ ਪੱਧਰ ’ਤੇ ਚੋਣਾਂ ਸਬੰਧੀ ਸਾਂਝ ਹੋ ਸਕਦੀ ਹੈ: ਯੇਚੁਰੀ » ਮਲਿਕ ਵਲੋਂ ਅਤਿਵਾਦੀਆਂ ਦੇ ਮੁੜ ਵਸੇਬੇ ਲਈ ਹਰ ਸੰਭਵ ਯਤਨ ਦਾ ਭਰੋਸਾ » ਆਪ’ ਹਾਈਕਮਾਂਡ ਅਜੇ ਖਹਿਰਾ ਦੀ ਵਿਧਾਇਕੀ ਖੋਹਣ ਦੇ ਰੌਂਅ ’ਚ ਨਹੀਂ » ਨਵੇਂ ਸਰਪੰਚਾਂ ਤੇ ਪੰਚਾਂ ਦਾ ਨਹੀਂ ਹੋਵੇਗਾ ਡੋਪ ਟੈਸਟ » ਕੈਪਟਨ ਨੂੰ ‘ਸ਼ਰਾਬੀ’ ਅਤੇ ਮਨਪ੍ਰੀਤ ਨੂੰ ‘ਡੁਪਲੀਕੇਟ ਬਾਦਲ’ ਦੱਸਿਆ » ਨੀਰਵ ਦਾ ਬੰਗਲਾ: ਹਾਈ ਕੋਰਟ ਨੇ ਈਡੀ ਦੀ ਅਪੀਲ ’ਤੇ ਉਜਰ ਜਤਾਇਆ » ਖੈਬਰ ਪਖਤੂਨਖਵਾ ਵਿਚ ਸ਼ਮਸ਼ਾਨਘਾਟ ਅਤੇ ਕਬਰਿਸਤਾਨ ਬਣਾਉਣ ਵਾਸਤੇ ਥਾਵਾਂ ਦੀ ਨਿਸ਼ਾਨਦੇਹੀ ਕੀਤੀ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਮਨੌਰੰਜਨ

ਭਾਰਤ ਪਾਕਿਸਤਾਨ ਦਾ ਸਾਂਝਾ ਮਾਣ

October 30, 2018 01:29 AM

ਮੁੰਬਈ,29 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਇਹ ਇਤਫ਼ਾਕ ਹੀ ਹੈ ਕਿ ਪਿਤਾ ਦਿੱਲੀ ਤੋਂ, ਮਾਤਾ ਅੰਮ੍ਰਿਤਸਰ ਤੋਂ, ਜਨਮ ਗੁਜਰਾਤ ’ਚ, ਪੇਕੇ ਪੰਜਾਬੀ ਮੁਸਲਮਾਨ ਪਰਿਵਾਰ ’ਚ, ਸਹੁਰੇ ਹਿੰਦੂ ਪਰਿਵਾਰ ’ਚ, ਅਦਾਕਾਰੀ ਵਿੱਚ ਪ੍ਰਸਿੱਧੀ ਪਾਕਿਸਤਾਨ ’ਚ ਅਤੇ ਬੁਢਾਪਾ ਅਮਰੀਕਾ ਵਿੱਚ। ਇਹ ਪੜ੍ਹਦਿਆਂ ਇਕਦਮ ਮਨ ਵਿੱਚ ਆਉਂਦਾ ਹੈ ਕਿ ਅਜਿਹੀ ਕਿਹੜੀ ਸ਼ਖ਼ਸੀਅਤ ਹੈ ਜੋ ਜ਼ਿੰਦਗੀ ਵਿਚ ਅਜਿਹੇ ਅਨੋਖੇ ਪੰਧ ’ਤੇ ਪੈੜਾਂ ਪਾਉਣ ਵਾਲੀ ਹੈ। ਇਹ ਹੈ ਕਲਾਕਾਰ ਮਾਪਿਆਂ ਦੀ ਧੀ, ਡਰਾਮਿਆਂ ਦੀ ਨਾਇਕਾ, ਗਾਇਕੀ ’ਚ ਦਿਲਾਂ ਨੂੰ ਛੂਹ ਲੈਣ ਵਾਲੀ, ਖੂਬਸੂਰਤੀ ਦੀ ਮਿਸਾਲ ਤੇ ਉੱਘੀ ਫ਼ਿਲਮੀ ਅਦਾਕਾਰਾ ਮੁਖ਼ਤਾਰ ਬੇਗ਼ਮ ਤੋਂ ਬਣੀ ਸਬੀਹਾ ਖਾਨੁਮ।ਮੁਖ਼ਤਾਰ ਬੇਗ਼ਮ ਨੇ 16 ਅਕਤੂਬਰ 1935 ਨੂੰ ਫ਼ਿਲਮੀ ਕਲਾਕਾਰ ਇਕਬਾਲ ਬੇਗ਼ਮ ਦੀ ਕੁੱਖੋਂ ਪਿਤਾ ਜਨਾਬ ਮੁਹੰਮਦ ਅਲੀ ਦੇ ਘਰ ਗੁਜਰਾਤ ਵਿਚ ਜਨਮ ਲਿਆ। ਲਗਪਗ ਇਕ ਸਦੀ ਪਹਿਲਾਂ ਜਦੋਂ ਨਾ ਇੰਟਰਨੈੱਟ ਦਾ ਜ਼ਮਾਨਾ ਸੀ ਅਤੇ ਨਾ ਹੀ ਕੋਈ ਹੋਰ ਅਜਿਹੇ ਸੰਪਰਕ ਸਾਧਨ ਸਨ, ਪਰ ਇਹ ਵੀ ਇਤਫ਼ਾਕੀਆ ਸਬੰਧ ਹੀ ਸਮਝੇ ਜਾ ਸਕਦੇ ਹਨ ਕਿ ਅਤੀ ਅਮੀਰ ਪਰਿਵਾਰ ਵਿਚ ਪੈਦਾ ਹੋਈ ਇਕਬਾਲ ਬੇਗ਼ਮ ਨੇ ਇਕ ਤਾਂਗੇ ਵਾਲੇ ਦੇ ਪੁੱਤਰ ਨਾਲ ਪਿਆਰ ਵਿਆਹ ਕਰਵਾ ਲਿਆ ਸੀ। ਇਸ ਉਪਰੰਤ ਉਨ੍ਹਾਂ ਆਪਣੇ ਪਰਿਵਾਰਾਂ ਨੂੰ ਤਿਆਗ ਕੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ, ਪਰ ਆਪਣੀ ਜਵਾਨੀ ਸਮੇਂ ਜਨਾਬ ਮੁਹੰਮਦ ਅਲੀ ‘ਮਾਹੀਆ’ ਅਤੇ ਇਕਬਾਲ ਬੇਗ਼ਮ ‘ਬਾਲੋ’ ਵਜੋਂ ਬਹੁਤ ਪ੍ਰਸਿੱਧ ਹੋਏ। ਉਨ੍ਹਾਂ ਦੀ ਜੋੜੀ ਬਾਲੋ ਮਾਹੀਆ ਬਾਰੇ ਘਰ ਘਰ ਚਰਚਾ ਹੁੰਦੀ ਸੀ। ਉਹ ਵਧੀਆ ਗਾਇਕ ਜੋੜੀ ਸੀ, ਬਹੁਤਾ ਕਰਕੇ ਉਹ ਟੱਪੇ ਪੇਸ਼ ਕਰਦੇ ਸਨ। ਬਾਅਦ ਵਿਚ ਇਕਬਾਲ ਬੇਗ਼ਮ ਨੇ ਫ਼ਿਲਮਾਂ ਵਿਚ ਵੀ ਅਦਾਕਾਰੀ ਕੀਤੀ। ਇਸ ਪ੍ਰਸਿੱਧ ਜੋੜੀ ਦੇ ਘਰ ਪੈਦਾ ਹੋਈ ਮੁਖ਼ਤਾਰ ਬੇਗ਼ਮ ਨੂੰ ਅਦਾਕਾਰੀ ਜਨਮ ਤੋਂ ਹੀ ਮਿਲ ਗਈ ਸੀ, ਪਰ ਜਵਾਨੀ ਵਿਚ ਪੈਰ ਧਰਦਿਆਂ ਰੂਪ ਪੱਖੋਂ ਵੀ ਉਹ ਆਪਣੀ ਮਾਂ ਬਾਲੋ ਨਾਲੋਂ ਦੋ ਕਦਮ ਅਗਾਂਹ ਹੀ ਲੰਘ ਗਈ ਸੀ। ਇਸ ਸਮੇਂ ਉਸ ਦਾ ਵਿਆਹ ਸੰਤੋਸ਼ ਕੁਮਾਰ ਨਾਂ ਦੇ ਨੌਜਵਾਨ ਨਾਲ ਹੋ ਗਿਆ।
ਮੁਖ਼ਤਾਰ ਬੇਗ਼ਮ ਦੀ ਉਮਰ ਅਜੇ ਕਰੀਬ ਬਾਰਾਂ ਕੁ ਸਾਲ ਦੀ ਹੀ ਸੀ ਕਿ ਅੰਗਰੇਜ਼ਾਂ ਵੱਲੋਂ ਚੱਲੀਆਂ ਜਾ ਰਹੀਆਂ ਸਿਆਸੀ ਚਾਲਾਂ ਸਦਕਾ ਇਕ ਹਨੇਰੀ ਚੱਲੀ ਜਿਸਨੇ ਭਾਰਤ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ। ਮੁਸਲਮਾਨ ਧਰਮ ਨਾਲ ਸਬੰਧਤ ਬਹੁ ਗਿਣਤੀ ਸਥਾਨ ਨੂੰ ਵੱਖਰਾ ਦੇਸ਼ ਪਾਕਿਸਤਾਨ ਬਣਾ ਦਿੱਤਾ। ਇਸ ਮੌਕੇ ਭਾਰਤ ਦੇ ਵੱਖ ਵੱਖ ਸੂਬਿਆਂ ਵਿਚ ਰਹਿੰਦੇ ਬਹੁਤ ਸਾਰੇ ਮੁਸਲਮਾਨ ਪਰਿਵਾਰ ਪਾਕਿਸਤਾਨ ਚਲੇ ਗਏ, ਮੁਖ਼ਤਾਰ ਬੇਗ਼ਮ ਦੇ ਮਾਪੇ ਵੀ ਉਸ ਸਮੇਤ ਪਾਕਿਸਤਾਨ ਜਾ ਵਸੇ। ਪਾਕਿਸਤਾਨ ਵਿਚ ਉਸ ਸਮੇਂ ਕਰਾਚੀ ਅਤੇ ਲਾਹੌਰ ਵਿਖੇ ਟੈਲੀਵਿਜ਼ਨ ਕੇਂਦਰ ਚੱਲਦੇ ਸਨ। ਅਦਾਕਾਰ ਮਾਪਿਆਂ ਨੇ ਆਪਣੀ ਪੁੱਤਰੀ ਨੂੰ ਇਨ੍ਹਾਂ ਕੇਂਦਰਾਂ ਵਿਚ ਚੱਲਣ ਵਾਲੇ ਨਾਟਕਾਂ ਵਿਚ ਭਾਗ ਲੈਣ ਲਈ ਪ੍ਰੇਰਿਆ ਤੇ ਇਸ ਰਾਹ ਤੋਰ ਦਿੱਤਾ। 1948 ਵਿਚ ਇਕ ਸੱਭਿਆਚਾਰ ਵਫ਼ਦ ਉੱਥੋਂ ਦੇ ਉੱਘੇ ਸੱਭਿਆਚਾਰਕ ਕੇਂਦਰ ਸਿਆਲਕੋਟ ਗਿਆ, ਜਿਸ ਵਿੱਚ ਮੁਖ਼ਤਾਰ ਬੇਗ਼ਮ ਵੀ ਸ਼ਾਮਲ ਸੀ। ਉੱਥੇ ਫ਼ਿਲਮ ‘ਸੱਸੀ ਪੁੰਨੂ’ ਲਈ ਗੀਤ ‘ਕਿੱਥੇ ਗਏ ਹੋਂ ਪਰਦੇਸੀਆ ਵੇ’ ਫ਼ਿਲਮਾਇਆ ਗਿਆ ਸੀ, ਜਿਸ ਵਿਚ ਮੁਖ਼ਤਾਰ ਬੇਗ਼ਮ ਨੇ ਵੀ ਭਾਗ ਲਿਆ। ਇਸ ਉਪਰੰਤ ਪਿਤਾ ਮੁਹੰਮਦ ਅਲੀ ਨੇ ਬੇਟੀ ਮੁਖ਼ਤਾਰ ਬੇਗ਼ਮ ਨੂੰ ਪ੍ਰਸਿੱਧ ਲੇਖਕ ਤੇ ਨਾਟਕਕਾਰ ਜਨਾਬ ਨਫ਼ੀਸ ਖਲੀਲੀ ਨਾਲ ਮਿਲਾਇਆ ਅਤੇ ਉਸਦੀ ਨਾਟਕਾਂ ਵਿਚ ਰੋਲ ਕਰਨ ਦੀ ਦਿਲਚਸਪੀ ਬਾਰੇ ਦੱਸਿਆ। ਜਨਾਬ ਖਲੀਲੀ ਨੇ ਕੁਝ ਮਿਲਣੀਆਂ ਵਿਚ ਹੀ ਮੁਖ਼ਤਾਰ ਬੇਗ਼ਮ ਦੀ ਸੂਝ ਬੂਝ, ਕਲਾ ਪ੍ਰਤੀ ਪਿਆਰ ਅਤੇ ਕੰਮ ਕਰਨ ਦੀ ਦ੍ਰਿੜਤਾ ਦਾ ਅੰਦਾਜ਼ਾ ਲਾ ਲਿਆ ਅਤੇ ਆਪਣੇ ਪ੍ਰਸਿੱਧ ਨਾਟਕ ‘ਬੁੱਤ ਸ਼ਿਕਨ’ ਵਿੱਚ ਰੋਲ ਦਿੰਦਿਆਂ ਉਸਦਾ ਨਾਂ ਬਦਲ ਕੇ ਸਬੀਹਾ ਖਾਨੁਮ ਰੱਖ ਦਿੱਤਾ।
ਦੋ ਕੁ ਸਾਲਾਂ ਵਿਚ ਮੁਖ਼ਤਾਰ ਬੇਗ਼ਮ ਤੋਂ ਬਣੀ ਸਬੀਹਾ ਖਾਨੁਮ ਨੇ ਆਪਣੀ ਕਲਾ ਦੇ ਅਜਿਹੇ ਜੌਹਰ ਦਿਖਾਏ ਕਿ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰਨ ਲੱਗੀ। ਇਸਨੂੰ ਵੀ ਜਨਾਬ ਖਲੀਲੀ ਦਾ ਵਡੱਪਣ ਹੀ ਕਿਹਾ ਜਾ ਸਕਦਾ ਹੈ ਕਿ ਉਸਨੇ ਆਪਣੀ ਇਸ ਕਲਾਕਾਰ ਨੂੰ ਹੋਰ ਉੱਚਾ ਉਠਾਉਣ ਦੇ ਯਤਨ ਵਜੋਂ ਉਸ ਸਮੇਂ ਦੇ ਉੱਘੇ ਫ਼ਿਲਮ ਨਿਰਦੇਸ਼ਕ ਮਸੂਦ ਪਰਵੇਜ਼ ਨੂੰ ਅਪੀਲ ਕੀਤੀ ਕਿ ਉਹ ਆਪਣੀ ਫ਼ਿਲਮ ਵਿਚ ਸਬੀਹਾ ਨੂੰ ਰੋਲ ਦੇਵੇ। ਪਰਵੇਜ਼ ਨੇ ਉਸ ਅਪੀਲ ਦੇ ਆਧਾਰ ’ਤੇ ਆਪਣੀ ਫ਼ਿਲਮ ‘ਬੇਲੀ’ ਵਿਚ ਉਸਨੂੰ ਲੈ ਲਿਆ, ਜਿਸ ਵਿਚ ਉਸਨੇ ਸੰਤੋਸ਼ ਕੁਮਾਰ, ਸ਼ਹੀਨਾ ਆਦਿ ਨਾਲ ਕੰਮ ਕੀਤਾ। ਇਹ ਫ਼ਿਲਮ 1950 ਵਿਚ ਰਿਲੀਜ਼ ਹੋਈ। ਇਸਦੇ ਨਾਲ ਨਾਲ ਹੀ ਸਬੀਹਾ ਨੇ ਪ੍ਰਸਿੱਧ ਫ਼ਿਲਮੀ ਨਿਰਦੇਸ਼ਕ ਅਨਵਰ ਕਮਲ ਪਾਸ਼ਾ ਦੀ ਫ਼ਿਲਮ ‘ਨੂਰੀ’ ਵਿਚ ਵੀ ਰੋਲ ਕੀਤਾ। ਇਨ੍ਹਾਂ ਫ਼ਿਲਮਾਂ ਵਿਚ ਕੀਤੇ ਰੋਲ ਨਾਲ ਦਰਸ਼ਕਾਂ ਤੋਂ ਮਿਲੀ ਹੱਲਾਸ਼ੇਰੀ ਨੇ ਸਬੀਹਾ ਨੂੰ ਇਸ ਕਦਰ ਹੌਸਲਾ ਦਿੱਤਾ ਕਿ ਉਸਨੇ ਮੁੜ ਕੇ ਪਿੱਛੇ ਨਹੀਂ ਦੇਖਿਆ। ਉਸਨੇ ‘ਆਘੋਸ਼’, ‘ਗ਼ੁਲਾਮ’, ‘ਗੁੰਮਨਾਮ’, ‘ਦੁੱਲਾ ਭੱਟੀ’, ‘ਵਾਅਦਾ’, ‘ਸ਼ੇਖ ਚਿਲੀ’, ‘ਆਸ ਪਾਸ’, ‘ਸੱਸੀ’, ‘ਸੋਹਣੀ’, ‘ਛੋਟੀ ਬੇਗ਼ਮ’, ‘ਦਾਤਾ’, ‘ਹਾਤਿਮ’, ‘ਸਾਤ ਲਾਖ’, ‘ਦਿਲ ਮੇਂ ਤੂੰ’, ‘ਮਹਿਫ਼ਲ’, ‘ਪਰਵਾਜ਼’, ‘ਤੂਫਾਨ’, ‘ਇਸ਼ਕ ਏ ਲੈਲਾ’, ‘ਕਾਤਿਲ’, ‘ਸਰਫਰੋਸ਼’, ‘ਹਸਰਤ’, ‘ਦੇਵਰ ਭਾਬੀ’, ‘ਕਨੀਜ਼’, ‘ਪਾਕ ਦਾਮਨ’, ‘ਮੁਹੱਬਤ’, ‘ਏਕ ਰਾਤ’, ‘ਧੰਨ ਜਿਗਰਾ ਮਾਂ ਦਾ’, ‘ਵਤਨ ਈਮਾਨ’ ਆਦਿ ਉਰਦੂ ਤੇ ਪੰਜਾਬੀ ਫ਼ਿਲਮਾਂ ਵਿਚ ਅਦਾਕਾਰੀ ਕੀਤੀ। ਪੰਜਾਬੀ ਫ਼ਿਲਮ ‘ਦੁੱਲਾ ਭੱਟੀ’ ਵਿਚ ਉਸ ਵੱਲੋਂ ‘ਨੂਰਾਂ’ ਦਾ ਨਿਭਾਇਆ ਕਿਰਦਾਰ ਉਸਦੀ ਅਦਾਕਾਰੀ ਦਾ ਸਿਖਰ ਮੰਨਿਆ ਜਾਂਦਾ ਹੈ।

ਗਾਇਕੀ ਦੀ ਕਲਾ ਵੀ ਉਸਨੂੰ ਜਨਮ ਤੋਂ ਹੀ ਮਿਲੀ। ਇਸ ਲਈ ਉਸਦੇ ਗਾਏ ਕੁਝ ਗੀਤ ਵੀ ਬਹੁਤ ਮਕਬੂਲ ਹੋਏ। ਉਸਦੇ ਗਾਏ ਦੇਸ਼ ਭਗਤੀ ਦੇ ਗੀਤ ‘ਸੋਹਣੀ ਧਰਤੀ ਅੱਲਾ ਰੱਖੇ ਕਦਮ ਕਦਮ ਅਬਾਦ ਤੁਝੇ’ ਅਤੇ ‘ਜੁੱਗ ਜੁੱਗ ਜੀਏ ਮੇਰਾ ਪਿਆਰਾ ਵਤਨ, ਲਬ ਪੇ ਦੁਆ ਹੈ ਦਿਲ ਮੇਂ ਲਗਨ’ ਪਾਕਿਸਤਾਨੀ ਸਰੋਤਿਆਂ ਦੇ ਦਿਲਾਂ ਵਿਚ ਵਸੇ ਹੋਏ ਹਨ। ‘ਵੀਣੀਆਂ ਦੋਵੇਂ ਕੀ ਫੜੀਆਂ ਦੋ ਗੰਗਣ ਪੈ ਗਏ ਪਿਆਰ ਦੇ’ ਵੀ ਸਰੋਤਿਆਂ ਨੇ ਬਹੁਤ ਸਲਾਹਿਆ। ਸਬੀਹਾ ਤੇ ਸੰਤੋਸ਼ ਕੁਮਾਰ ’ਤੇ ਫ਼ਿਲਮਾਇਆ ਗੀਤ ‘ਦਿਲਾ ਠਹਿਰ ਜਾ ਯਾਰ ਦਾ ਨਜ਼ਾਰਾ ਲੈਣ ਦੇ’ ਅਤੇ ‘ਵਾਸਤਾ ਈ ਰੱਬ ਦਾ ਤੂੰ ਜਾਈਂ ਵੇ ਕਬੂਤਰਾ, ਚਿੱਠੀ ਮੇਰੇ ਢੋਲ ਨੂੰ ਪੁਚਾਈ ਵੇ ਕਬੂਤਰਾ’ ਮਹਿਫਲਾਂ ਦਾ ਸ਼ਿੰਗਾਰ ਮੰਨਿਆ ਜਾਂਦਾ ਰਿਹਾ ਹੈ।
ਨਿਗਾਰ ਪਬਲੀਕੇਸ਼ਨਜ਼ ਵੱਲੋਂ ਹਰ ਸਾਲ ਦਿੱਤਾ ਜਾਣ ਵਾਲਾ ਨਿਗਾਰ ਐਵਾਰਡ ਉਸਨੂੰ 1958 ਵਿਚ ਪਹਿਲੀ ਵਾਰ ਸਰਵੋਤਮ ਅਦਾਕਾਰਾ ਵਜੋਂ ਦਿੱਤਾ ਗਿਆ। ਇਸ ਸਮੇਤ ਇਹ ਐਵਾਰਡ ਉਸਨੇ ਸੱਤ ਵਾਰ ਹਾਸਲ ਕੀਤਾ। ਪਾਕਿਸਤਾਨ ਸਰਕਾਰ ਵੱਲੋਂ 1987 ਵਿਚ ਉਸਨੂੰ ‘ਪਰਾਈਡ ਆਫ ਪਰਫਾਰਮੈਂਸ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਹਾਸਲ ਕਰਨ ਵਾਲੀ ਉਹ ਪਹਿਲੀ ਮਹਿਲਾ ਅਦਾਕਾਰਾ ਹੈ। ਇਹ ਵੀ ਸੱਚਾਈ ਹੈ ਕਿ ਕੋਈ ਕਲਾਕਾਰ ਅਦਾਕਾਰ ਭਾਵੇਂ ਆਪਣੀ ਕਲਾ ਵਿਚ ਖੜੋਤ ਨਹੀਂ ਆਉਣ ਦੇਣਾ ਚਾਹੁੰਦਾ, ਪਰ ਢਲਦੀ ਉਮਰ ਉਸਨੂੰ ਕਲਾ ਤੋਂ ਪਾਸਾ ਵੱਟਣ ਲਈ ਮਜਬੂਰ ਕਰ ਦਿੰਦੀ ਹੈ। ਅਜਿਹਾ ਹੀ ਸਬੀਹਾ ਖਾਨੁਮ ਨਾਲ ਹੋਇਆ। ਆਪਣੀ ਅੱਧੀ ਤੋਂ ਵੱਧ ਜ਼ਿੰਦਗੀ ਕਲਾ ਨੂੰ  ਦੇਣ ਉਪਰੰਤ ਉਹ ਅਦਾਕਾਰੀ ਨੂੰ ਅਲਵਿਦਾ ਕਹਿ ਕੇ 18 ਮਈ 2013 ਨੂੰ ਆਪਣੀ ਪੁੱਤਰੀ ਕੋਲ ਅਮਰੀਕਾ ਚਲੀ ਗਈ। ਅੱਜਕੱਲ੍ਹ ਉਹ ਭਾਵੇਂ ਆਪਣੇ ਬੱਚਿਆਂ ਕੋਲ ਸੇਵਾਮੁਕਤੀ ਵਾਲਾ ਜੀਵਨ ਬਿਤਾ ਰਹੀ ਹੈ, ਪਰ ਉਹ ਆਪਣੀ ਕਲਾ ਤੇ ਅਦਾਕਾਰੀ ਅਤੇ ਦਰਸ਼ਕਾਂ ਤੇ ਸਰੋਤਿਆਂ ਤੋਂ ਮਿਲੇ ਪਿਆਰ ਸਤਿਕਾਰ ’ਤੇ ਮਾਣ ਕਰਦੀ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮਨੌਰੰਜਨ ਵਿੱਚ ਹੋਰ
ਮੈਨੂੰ ਕਈ ਸਾਲ ਬਾਅਦ ਜਿਨਸੀ ਸ਼ੋਸ਼ਣ ਦਾ ਅਹਿਸਾਸ ਹੋਇਆ ਸੀ: ਸਵਰਾ

ਮੁੰਬਈ,18 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਬੌਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਕਿਹਾ ਕਿ ਇੱਕ ਡਾਇਰੈਕਟਰ ਵੱਲੋਂ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਰਿਹਾ, ਪਰ ਉਸ ਨੂੰ ਇਸ ਦਾ ਅਹਿਸਾਸ ਹੁੰਦਿਆਂ ਛੇ ਤੋਂ ਅੱਠ ਸਾਲ ਲੱਗ ਗਏ ਕਿਉਂਕਿ ਸਾਡਾ ਸੱਭਿਆਚਾਰ ਔਰਤ ਨੂੰ ਅਜਿਹਾ ਬਣਾਉਂਦਾ ਹੀ ਨਹੀਂ ਕਿ ਉਹ ਅਜਿਹੇ ਸ਼ੋਸ਼ਣ ਨੂੰ ਪਛਾਣ ਸਕੇ।

ਅਜੇ ਵਿਆਹ ਕਰਾਉਣ ਦਾ ਕੋਈ ਇਰਾਦਾ ਨਹੀਂ: ਸਿਧਾਰਥ

ਮੁੰਬਈ,17 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਸਿਧਾਰਥ ਮਲਹੋਤਰਾ (34) ਦਾ ਕਹਿਣਾ ਹੈ ਕਿ ਅਜੇ ਉਸਦਾ ਵਿਆਹ ਕਰਾਉਣ ਦਾ ਕੋਈ ਇਰਾਦਾ ਨਹੀਂ ਹੈ। ਯਾਦ ਰਹੇ ਕਿ ਲੰਘੇ ਸਾਲ ਸੋਨਮ ਕਪੂਰ, ਅਨੁਸ਼ਕਾ ਸ਼ਰਮਾ, ਪ੍ਰਿਅੰਕਾ ਚੋਪੜਾ, ਰਣਵੀਰ ਸਿੰੰਘ ਤੇ ਦੀਪਿਕਾ ਪਾਦੂਕੋਨ ਸਮੇਤ ਬੌਲੀਵੁੱਡ ਦੇ ਕਈ ਸਿਤਾਰੇ ਵਿਆਹ ਬੰਧਨ ’ਚ ਬੱਝੇ ਹਨ। ਸਿਧਾਰਥ ਨੂੰ ਜਦੋਂ ਉਸਦੀਆਂ ਵਿਆਹ ਦੀਆਂ ਯੋਜਨਾਵਾਂ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ, ‘ਹਾਲ ਦੀ ਘੜੀ ਮੇਰੀ ਵਿਆਹ ਕਰਵਾਉਣ ਦੀ ਕੋਈ ਯੋਜਨਾ ਨਹੀਂ ਹੈ।

ਇਮਰਾਨ ਹਾਸ਼ਮੀ ਦਾ ਪੁੱਤ ਅਯਾਨ ਕੈਂਸਰ ਮੁਕਤ ਕਰਾਰ

ਮੁੰਬਈ,14 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਇਮਰਾਨ ਹਾਸ਼ਮੀ ਨੇ ਅੱਜ ਖੁਲਾਸਾ ਕੀਤਾ ਹੈ ਕਿ ਉਹਦਾ ਪੁੱਤ ਅਯਾਨ ਕੈਂਸਰ ਤੋਂ ਪੂਰੀ ਤਰ੍ਹਾਂ ਮੁਕਤ ਹੋ ਗਿਆ ਹੈ। ਅਯਾਨ ਨੂੰ 2014 ਵਿੱਚ ਤਿੰਨ ਸਾਲ ਦੀ ਉਮਰ ਵਿੱਚ ਕਿਡਨੀ ਦਾ ਕੈਂਸਰ ਡਾਇਗਨੋਜ਼ ਹੋਇਆ ਸੀ, ਜੋ ਨਿੱਕੀ ਉਮਰ ’ਚ ਕਾਫ਼ੀ ਨਿਵੇਕਲਾ ਮਾਮਲਾ ਸੀ। ਇਮਰਾਨ ਨੇ ਅੱਜ ਟਵਿੱਟਰ ’ਤੇ ਅਯਾਨ ਨਾਲ ਆਪਣੀਆਂ ਤਿੰਨ ਤਸਵੀਰਾਂ ਪੋਸਟ ਕਰਦਿਆਂ ਲਿਖਿਆ, ‘ਅਯਾਨ ਨੂੰ ਪੰਜ ਸਾਲ ਪਹਿਲਾਂ ਕੈਂਸਰ ਡਾਇਗਨੋਜ਼ ਹੋਣ ਮਗਰੋਂ ਅੱਜ ਪੂਰੀ ਤਰ੍ਹਾਂ ਕੈਂਸਰ ਮੁਕਤ ਐਲਾਨ ਦਿੱਤਾ ਗਿਆ ਹੈ। ਇਹ ਬਹੁਤ ਖਾਮੋਸ਼ ਸਫ਼ਰ ਸੀ। ਤੁਹਾਡੀਆਂ ਦੁਆਵਾਂ ਤੇ ਸ਼ੁਭਕਾਮਨਾਵਾਂ ਲਈ ਧੰਨਵਾਦ।

ਫਿਲਮਾਂ ਦੀ ਚੋਣ ਪ੍ਰਤੀ ਸੁਚੇਤ ਰਿਹਾ ਹਾਂ: ਆਯੂਸ਼ਮਾਨ ਖੁਰਾਨਾ

ਨਵੀਂ ਦਿੱਲੀ,9 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਆਯੂਸ਼ਮਾਨ ਖੁਰਾਨਾ ਅਜਿਹੇ ਦੌਰ ਦਾ ਹਿੱਸਾ ਬਣ ਕੇ ਖੁਸ਼ ਹੈ ਜਿਸ ਵਿਚ ਹੁਨਰ ਨੂੰ ਮਾਨਤਾ ਦਿੱਤੀ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਛੇ ਸਾਲਾਂ ਦੌਰਾਨ ਆਪਣੇ ਬੌਲੀਵੁੱਡ ਦੇ ਸਫ਼ਰ ਦੌਰਾਨ ਉਨ੍ਹਾਂ ਬਹੁਤ ਕੁਝ ਸਿੱਖਿਆ ਹੈ। ਉਹ ਫਿਲਮਾਂ ਦੀ ਚੋਣ ਹੁਣ ਵੱਧ ਵਿਸ਼ਵਾਸ ਨਾਲ ਕਰ ਸਕਦੇ ਹਨ। ਇਹ ਪੁੱਛਣ ’ਤੇ ਕਿ ਫਿਲਮ ‘ਬਧਾਈ ਹੋ’ ਅਤੇ ‘ਅੰਧਾਧੁੰਦ’ ਜਿਹੀਆਂ ਸਫ਼ਲ ਫਿਲਮਾਂ ਮਗਰੋਂ ਉਨ੍ਹਾਂ ਵੱਲੋਂ ਫਿਲਮਾਂ ਦੀ

ਮੈਂ ਸਿਰਫ਼ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੀ ਸਾਂ: ਮਨੀਸ਼ਾ ਕੋਇਰਾਲਾ

ਮੁੰਬਈ,9 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪੁਸਤਕ ‘ਹੀਲਡ’ ਲਿਖਣ ਵਾਲੀ ਅਦਾਕਾਰਾ ਮਨੀਸ਼ਾ ਕੋਇਰਾਲਾ ਦਾ ਕਹਿਣਾ ਹੈ ਕਿ ਉਹ ਸਿਰਫ਼ ਆਪਣੀ ਲਿਖਤ ਰਾਹੀਂ ਉਸ ਵੱਲੋਂ ਕੈਂਸਰ ਨਾਲ ਕੀਤੇ ਸੰਘਰਸ਼ ਦੀ ਕਹਾਣੀ ਲੋਕਾਂ ਨਾਲ ਸਾਂਝੀ ਕਰਨੀ ਚਾਹੁੰਦੀ ਸੀ। ਮਨੀਸ਼ਾ ਕੋਇਰਾਲਾ ਨੂੰ ਸਾਲ 2012 ਵਿਚ ਬੱਚੇਦਾਨੀ ਦਾ ਕੈਂਸਰ ਹੋਣ ਬਾਰੇ ਪਤਾ ਲੱਗਾ ਸੀ ਅਤੇ ਇਲਾਜ ਮਗਰੋਂ 2014 ਦੇ ਅੱਧ ਤੱਕ ਉਨ੍ਹਾਂ ਕੈਂਸਰ ਨੂੰ ਮਾਤ ਦੇ ਦਿੱਤੀ ਸੀ। ਇਸ ਬਿਮਾਰੀ ਉੱਤੇ ਜਿੱਤ ਹਾਸਲ ਕਰਨ ਦੇ ਆਪਣੇ ਸਫ਼ਰ ਬਾਰੇ ਮਨੀਸ਼ਾ

ਅਰੇਂਜਡ ਮੈਰਿਜ’ ਵਿਚ ਨਜ਼ਰ ਆਉਣਗੇ ਓਮਕਾਰ ਕਪੂਰ

ਮੁੰਬਈ,9 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਨਿਰਦੇਸ਼ਕ-ਲੇਖਕ ਪਰਦੀਪ ਸਰਕਾਰ ਦੀ ਆਗਾਮੀ ਫ਼ਿਲਮ ‘ਅਰੇਂਜਡ ਮੈਰਿਜ’ ਵਿਚ ਅਹਿਮ ਭੂਮਿਕਾ ਨਿਭਾ ਰਹੇ ਅਦਾਕਾਰ ਓਮਕਾਰ ਕਪੂਰ ਦਾ ਕਹਿਣਾ ਹੈ ਕਿ ਫ਼ਿਲਮ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਕਾਫ਼ੀ ਚੰਗਾ ਸਮਾਂ ਬਿਤਾਇਆ। ਕਪੂਰ ਨੇ ਕਿਹਾ ਕਿ ਫ਼ਿਲਮ ਵਿਚ ‘ਦਾਦਾ’ (ਪਰਦੀਪ ਸਰਕਾਰ) ਨੇ ਇਕ ਵੱਖਰਾ ਹੀ ਸੰਸਾਰ ਸਿਰਜਿਆ ਹੈ। ਇਹ ਰਿਸ਼ਤਿਆਂ ਦੀ ਟੁੱਟ-ਭੱਜ ਦੇ ਸ਼ਿਕਾਰ ਇਕ ਪਰਿਵਾਰ ਦੀ ਕਹਾਣੀ ਹੈ।

ਦਿ ਮੈਨ’ ਦੇ ਕਵਰ ਪੇਜ਼ ’ਤੇ ਨਜ਼ਰ ਆਉਣਗੇ ਪੰਕਜ ਤ੍ਰਿਪਾਠੀ

ਚੰਡੀਗੜ੍ਹ,9 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪੰਕਜ ਤ੍ਰਿਪਾਠੀ ਲਈ ਸਾਲ 2018 ਚੰਗਾ ਰਿਹਾ। ਇਸ ਵਰ੍ਹੇ ਉਨ੍ਹਾਂ ਨੂੰ ਨੈਸ਼ਨਲ ਐਵਾਰਡ ਮਿਲਿਆ। ਉਨ੍ਹਾਂ ਨੇ ਛੋਟੀ ਅਤੇ ਵੱਡੀ ਸਕਰੀਨ ਦੋਵਾਂ ’ਤੇ ਬਿਹਤਰੀਨ ਕਾਰਗੁਜ਼ਾਰੀ ਦਿਖਾਈ ਹੈ। ਬੀਤੇ ਕਈ ਵਰ੍ਹਿਆਂ ਤੋਂ ਅਦਾਕਾਰੀ ਦੇ ਖੇਤਰ ਵਿੱਚ ਸਰਗਰਮ ਇਸ ਅਦਾਕਾਰ ਦੀ ਬੀਤੇ ਕੁਝ ਮਹੀਨਿਆਂ ਦੀ ਕਾਰਗੁਜ਼ਾਰੀ ਨੇ ਦਰਸ਼ਕਾਂ ’ਤੇ ਅਜਿਹੀ ਛਾਪ ਛੱਡੀ ,ਕਿ ਹਰ ਕੋਈ ਉਨ੍ਹਾਂ ਦਾ ਦੀਵਾਨਾ ਹੋ ਗਿਆ। ਉਨ੍ਹਾਂ ਨੂੰ ਹਾਲ ਹੀ ਵਿੱਚ

ਗੋਲਡਨ ਗਲੋਬ: ‘ਗ੍ਰੀਨ ਬੁੱਕ’ ਨੂੰ ਸਰਵੋਤਮ ਕਾਮੇਡੀ ਸਣੇ ਤਿੰਨ ਐਵਾਰਡ

ਲਾਸ ਏਂਜਲਸ,7 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਇੱਥੇ ਹੋਏ ਗੋਲਡਨ ਗਲੋਬ ਐਵਾਰਡ ਸਮਾਗਮ ਵਿਚ ਪੀਰੀਅਡ ਡਰਾਮਾ ਫ਼ਿਲਮ ‘ਗ੍ਰੀਨ ਬੁੱਕ’ ਨੇ ਤਿੰਨ ਵਰਗਾਂ ਵਿਚ ਸਨਮਾਨ ਹਾਸਲ ਕਰਕੇ ਸਭ ਨੂੰ ਹੈਰਤ ਵਿਚ ਪਾ ਦਿੱਤਾ। ‘ਗ੍ਰੀਨ ਬੁੱਕ’ ਨੂੰ ਸਰਵੋਤਮ ਫ਼ਿਲਮ (ਮਿਊਜ਼ੀਕਲ ਤੇ ਕਾਮੇਡੀ) ਦੇ ਖ਼ਿਤਾਬ ਨਾਲ ਨਿਵਾਜਿਆ ਗਿਆ ਹੈ। ਇਸ ਤੋਂ ਇਲਾਵਾ ਫ਼ਿਲਮ ‘ਸਰਵੋਤਮ ਸਹਾਇਕ ਅਦਾਕਾਰ’ ਤੇ ਪਟਕਥਾ ਲਈ ਵੀ ਮੋਹਰੀ ਰਹੀ ਹੈ। ‘ਬੋਹੀਮੀਅਨ ਰੈਪਸਡੀ’ ਨੂੰ ਸਰਵੋਤਮ ਡਰਾਮਾ ਫ਼ਿਲਮ ਐਲਾਨਿਆ ਗਿਆ ਹੈ।

ਸਹਿਜ ਢੰਗ ਨਾਲ ਰਾਇ ਪ੍ਰਗਟਾਉਣੀ ਜ਼ਰੂਰੀ: ਆਸ਼ੂਤੋਸ਼ ਰਾਣਾ

ਮੁੰਬਈ,6 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਤੇ ਲੇਖਕ ਆਸ਼ੂਤੋਸ਼ ਰਾਣਾ ਦਾ ਮੰਨਣਾ ਹੈ ਕਿ ਆਪਣੀ ਰਾਇ ਜਾਂ ਵਿਚਾਰ ਸਹਿਜ ਤੇ ਯੋਗ ਢੰਗ ਨਾਲ ਪ੍ਰਗਟਾਉਣ ਚਾਹੀਦੇ ਹਨ। ਉਹ ਅਦਾਕਾਰ ਨਸੀਰੂਦੀਨ ਸ਼ਾਹ ਵੱਲੋਂ ‘ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ’ ਬਾਰੇ ਦਿੱਤੇ ਬਿਆਨ ’ਤੇ ਟਿੱਪਣੀ ਕਰ ਰਹੇ ਹਨ। ਸ਼ਾਹ ਨੇ ਸ਼ੁੱਕਰਵਾਰ ਨੂੰ ਐਮਨੈਸਟੀ ਇੰਡੀਆ ਦੀ ਇਕ ਵੀਡੀਓ ਸਾਂਝੀ ਕਰਕੇ ਕਿਹਾ ਸੀ ਕਿ ਭਾਰਤ ਵਿਚ ਜੋ ਵੀ ਕੋਈ ਅਨਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਿਹਾ ਹੈ, ਉਸ ਨੂੰ ਹਰ ਹੱਥਕੰਡਾ ਵਰਤ ਕੇ ਚੁੱਪ ਕਰਾਇਆ ਜਾ ਰਿਹਾ ਹੈ।

ਸੰਗੀਤ ਮਹਾਰਥੀ ਰਹਿਮਾਨ 52 ਵਰ੍ਹਿਆਂ ਦੇ ਹੋਏ

ਨਵੀਂ ਦਿੱਲੀ,6 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਗਰੈਮੀ ਤੇ ਆਸਕਰ ਐਵਾਰਡ ਜੇਤੂ ਸੰਗੀਤਕਾਰ ਏ.ਆਰ. ਰਹਿਮਾਨ ਐਤਵਾਰ ਨੂੰ 52 ਵਰ੍ਹਿਆਂ ਦੇ ਹੋ ਗਏ। ਸੰਗੀਤ ਜਗਤ ਵਿਚ ਮਿਸਾਲੀ ਪ੍ਰਾਪਤੀਆਂ ਕਰਨ ਵਾਲੇ ਰਹਿਮਾਨ ਨੇ ਕਿਹਾ ਕਿ ਉਹ ਹੁਣ ਨਵੀਂ ਪੀੜ੍ਹੀ ਨੂੰ ਸਾਲਾਂ ਬੱਧੀ ਹਾਸਲ ਕੀਤੇ ਤਜਰਬੇ ਰਾਹੀਂ ਸੰਗੀਤ ਸਿਖਾ ਕੇ ਮਿਲੇ ਪਿਆਰ ਦਾ ‘ਕਰਜ਼ਾ’ ਲਾਹੁਣਾ ਚਾਹੁੰਦੇ ਹਨ। ਰਹਿਮਾਨ ਨੇ ਹਿੰਦੀ, ਤਾਮਿਲ, ਤੇਲਗੂ, ਅੰਗਰੇਜ਼ੀ ਤੇ ਇਰਾਨੀ ਫ਼ਿਲਮਾਂ ਲਈ ਸੰਗੀਤ ਤਿਆਰ ਕੀਤਾ ਹੈ। ਉੱਭਰਦੇ ਗਾਇਕਾਂ ਤੇ ਸੰਗੀਤਕਾਰਾਂ ਨੂੰ ਸਿਖ਼ਲਾਈ ਦੇਣ ਲਈ ਉਨ੍ਹਾਂ ਕੇ.ਐੱਮ. ਸੰਗੀਤ ਕੰਜ਼ਰਵੇਟਰੀ ਦੀ ਵੀ ਸਥਾਪਨਾ ਕੀਤੀ। ਇਕੱਲੇ ਸੰਗੀਤ ਤੱਕ ਹੀ ਸੀਮਤ ਨਾ ਰਹਿ ਕੇ ਏ.ਆਰ. ਰਹਿਮਾਨ ਨੇ ‘ਲੀ ਮਸਕ’ ਲਈ ਨਿਰਦੇਸ਼ਕ ਦੀ ਭੂਮਿਕਾ ਵੀ ਨਿਭਾਈ। 

ਮੇਰੀਆਂ ਜ਼ਿਆਦਾਤਰ ਫਿਲਮਾਂ ਸਾਰੇ ਵਰਗ ਪਸੰਦ ਕਰਦੇ ਨੇ: ਆਲੀਆ

ਮੁੰਬਈ,6 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪਿਛਲੇ ਸਾਲ ਫਿਲਮ ‘ਰਾਜ਼ੀ’ ਵਿਚ ਸ਼ਾਨਦਾਰ ਭੂਮਿਕਾ ਨਿਭਾਉਣ ਵਾਲੀਆ ਅਦਾਕਾਰਾ ਆਲੀਆ ਭੱਟ ਹੁਣ ਆਪਣੀਆਂ ਅਗਲੀਆਂ ਫਿਲਮਾਂ ‘ਗਲੀ ਬੁਆਏ’ ਤੇ ‘ਬ੍ਰਹਮਅਸਤਰ’ ਦੇ ਰਿਲੀਜ਼ ਹੋਣ ਦੀ ਉਡੀਕ ’ਚ ਹੈ। ਉਸ ਦਾ ਕਹਿਣਾ ਹੈ ਕਿ ਉਸਦੀਆਂ ਫਿਲਮਾਂ ਬੱਚਿਆਂ ਸਮੇਤ ਸਾਰੇ ਵਰਗਾਂ ਦੇ ਲੋਕ ਪਸੰਦ ਕਰਦੇ ਹਨ। ਉਹ ਬੱਚਿਆਂ ਲਈ ਵੀ ਖਾਸ ਤੌਰ ’ਤੇ ਕੋਈ ਫਿਲਮ ਕਰਨਾ ਪਸੰਦ ਕਰੇਗੀ। ਉਸਨੇ ਹਾਲ ਹੀ ਵਿਚ ਨਿਕਲੋਡੀਅਨ ਕਿਡਜ਼ ਚੁਆਇਸ ਐਵਾਰਡਜ਼ 2018 ਵਿਚ ਬਿਹਤਰੀਨ ਫਿਲਮ ਅਦਾਕਾਰਾ ਦਾ ਐਵਾਰਡ ਹਾਸਲ ਕੀਤਾ ਹੈ।

ਦੀਪਿਕਾ 33 ਸਾਲਾਂ ਦੀ ਹੋਈ

ਮੁੰਬਈ,5 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰਾ ਦੀਪਿਕਾ ਪਾਦੂਕੋਣ 33 ਸਾਲਾਂ ਦੀ ਹੋ ਗਈ ਹੈ। ਉਸ ਨੇ ਇੰਸਟਾਗ੍ਰਾਮ ’ਤੇ ਲਿਖਿਆ,‘ਜਲਦੀ ਹੀ ਕੁਝ ਬਹੁਤ ਰੁਮਾਂਚਕ ਹੋਣ ਜਾ ਰਿਹਾ ਹੈ। ਤੁਹਾਡੇ ਸਾਰਿਆਂ ਨਾਲ ਇਹ ਗੱਲ ਸਾਂਝੀ ਕਰਨ ਦੀ ਮੈਂ ਉਡੀਕ ਨਹੀਂ ਕਰ ਸਕਦੀ।’

ਫ਼ਿਲਮਸਾਜ਼ਾਂ ਨੂੰ ਨੁਕਤਾਚੀਨੀ ਦਾ ਪੂਰਾ ਹੱਕ: ਅਕਸ਼ੈ ਖੰਨਾ

ਮੁੰਬਈ, 4 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਫ਼ਿਲਮ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਅਦਾਕਾਰ ਅਕਸ਼ੈ ਖ਼ੰਨਾ ਦਾ ਕਹਿਣਾ ਹੈ ਕਿ ਫ਼ਿਲਮਸਾਜ਼ਾਂ ਨੂੰ ਸਿਆਸਤਦਾਨਾਂ ਦੀ ਨੁਕਤਾਚੀਨੀ ਕਰਨ ਦਾ ਪੂਰਾ ਹੱਕ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ’ਤੇ ਆਧਾਰਿਤ ‘ਦਿ ਐਕਸੀਡੈਂਟਲ…’ ਵਿੱਚ ਅਦਾਕਾਰ ਅਨੁਪਮ ਖੇਰ ਦੀ ਮੁੱਖ ਭੂਮਿਕਾ ਹੈ। ਕੁਝ ਆਲੋਚਕਾਂ ਵੱਲੋਂ ਫ਼ਿਲਮ ਨੂੰ ਭਾਜਪਾ ਪੱਖੀ ਤੇ ਕਾਂਗਰਸ ਵਿਰੋਧੀ ਫ਼ਿਲਮ ਦੱਸਿਆ ਜਾ ਰਿਹਾ ਹੈ। ਫ਼ਿਲਮ ਵਿੱਚ ਸਿੰਘ ਦੇ ਸਾਬਕਾ ਮੀਡੀਆ ਸਲਾਹਕਾਰ ਸੰਜੈ ਬਾਰੂ ਦਾ ਕਿਰਦਾਰ ਨਿਭਾਉਣ ਵਾਲੇ ਅਕਸ਼ੈ ਨੇ ਕਿਹਾ ਕਿ ਇਹ ਮੰਨ ਲੈਣਾ ਕਿ ਫ਼ਿਲਮ ਕਾਂਗਰਸ ਪਾਰਟੀ ਦਾ ਮੌਜੂ ਉਡਾਉਂਦੀ ਹੈ, ਸਰਾਸਰ ਗ਼ਲਤ ਹੈ। 

ਗਲੀ ਬੁਆਇ’ ਦਾ ਟ੍ਰੇਲਰ 9 ਨੂੰ ਹੋਵੇਗਾ ਰਿਲੀਜ਼

ਮੁੰਬਈ, 4 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਰਣਵੀਰ ਸਿੰਘ ਨੇ ਅੱਜ ਆਪਣੇ ਹੀ ਹਿਪ-ਹੌਪ ਸਟਾਈਲ ’ਚ ਐਲਾਨ ਕੀਤਾ ਕਿ ਉਹਦੀ ਆਗਾਮੀ ਫ਼ਿਲਮ ‘ਗਲੀ ਬੁਆਇ’ ਦਾ ਟ੍ਰੇਲਰ 9 ਜਨਵਰੀ ਨੂੰ ਰਿਲੀਜ਼ ਹੋਵੇਗਾ। ਅਦਾਕਾਰ ਨੇ ਆਪਣੇ ਪ੍ਰਸ਼ੰਸਕਾਂ ਲਈ ਸੋਸ਼ਲ ਮੀਡੀਆ ’ਤੇ ਇਕ ਮਿੰਟ ਦਾ ਵੀਡੀਓ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਰਣਵੀਰ ਨੂੰ ਫ਼ਿਲਮ ਦਾ ਇਕ ਗੀਤ ‘ਅਸਲੀ ਹਿੱਪ ਹੌਪ’ ਰੈਪ ਕਰਦਿਆਂ ਵੇਖਿਆ ਜਾ ਸਕਦਾ ਹੈ। ਫ਼ਿਲਮ ਵਿੱਚ ਆਲੀਆ ਭੱਟ ਤੇ ਕਾਲਕੀ ਕੋਇਚਲਿਨ ਵੀ ਅਹਿਮ ਕਿਰਦਾਰਾਂ ’ਚ ਨਜ਼ਰ ਆਉਣਗੇ। ਜ਼ੋਇਆ ਅਖ਼ਤਰ ਵੱਲੋਂ ਨਿਰਦੇਸ਼ਿਤ ‘ਗਲੀ ਬੁਆਇ’ ਇੰਡੀਅਨ ਸਟਰੀਟ ਰੈਪਰਜ਼ ਤੇ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ ਨੂੰ ਬਿਆਨ ਕਰੇਗੀ।

ਕੰਗਨਾ ਰਨੌਤ ਨੂੰ ਮਜ਼ਾਹ ਦੀ ਚੰਗੀ ਸਮਝ: ਮਿਸ਼ਠੀ

ਮੁੰਬਈ, 4 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਫਿਲਮ ‘ਮਣੀਕਰਨਿਕਾ- ਦਿ ਕੁਈਨ ਆਫ਼ ਝਾਂਸੀ’ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਮਿਸ਼ਠੀ ਚੱਕਰਵਰਤੀ ਦਾ ਕਹਿਣਾ ਹੈ ਕਿ ਆਉਣ ਵਾਲੀ ਫਿਲਮ ਦੀ ਅਦਾਕਾਰਾ ਕੰਗਨਾ ਰਨੌਤ ਨੂੰ ਮਜ਼ਾਹ ਦੀ ਚੰਗੀ ਸਮਝ ਹੈ, ਜਿਸ ਬਾਰੇ ਬਹੁਤੇ ਲੋਕ ਨਹੀਂ ਜਾਣਦੇ। ਮਿਸ਼ਠੀ ਨੇ ਫਿਲਮ ਨਿਰਮਾਣ ਦੇ ਤਕਨੀਕੀ ਪੱਖ ਬਾਰੇ ਕੰਗਨਾ ਨੂੰ ਚੰਗੀ ਜਾਣਕਾਰੀ ਹੋਣ ਦੀ ਵੀ ਸ਼ਲਾਘਾ ਕੀਤੀ। ਕੰਗਨਾ ਨਾਲ ਕੀਤੇ ਕੰਮ ਬਾਰੇ ਪੁੱਛੇ ਜਾਣ ’

ਕਾਦਰ ਖ਼ਾਨ ਦੇ ਪੁੱਤ ਨੂੰ ਫ਼ਿਲਮ ਇੰਡਸਟਰੀ ਨਾਲ ਰੰਜ

ਮੁੰਬਈ, 4 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਮਰਹੂਮ ਅਦਾਕਾਰ ਤੇ ਸੰਵਾਦ ਲੇਖਕ ਕਾਦਰ ਖ਼ਾਨ ਨੇ ਭਾਵੇਂ ਜਿਊਂਦੇ ਜੀਅ ਕਦੇ ਵੀ ਫ਼ਿਲਮ ਇੰਡਸਟਰੀ ਨਾਲ ਜੁੜੇ ਆਪਣੇ ਦੋੋੋਸਤਾਂ ਬਾਰੇ ਕੋਈ ਗਿਲਾ ਜ਼ਾਹਿਰ ਨਹੀਂ ਕੀਤਾ, ਪਰ ਉਨ੍ਹਾਂ ਦੇ ਪੁੱਤ ਸਰਫ਼ਰਾਜ਼ ਨੂੰ ਫ਼ਿਲਮ ਇੰਡਸਟਰੀ ਨਾਲ ਥੋੜ੍ਹਾ ਰੰਜ ਜ਼ਰੂਰ ਹੈ। ਸਰਫ਼ਰਾਜ਼ ਦਾ ਕਹਿਣਾ ਹੈ ਕਿ ਉਸਦੇ ਪਿਤਾ ਵੱਲੋਂ ਮੁੰਬਈ ਤੋਂ ਕੈਨੇਡਾ ਪਰਵਾਸ ਕਰਨ ਮਗਰੋਂ ਫ਼ਿਲਮ ਸਨਅਤ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ। ਸਰਫ਼ਰਾਜ਼ ਨੇ ਕਿਹਾ, ‘ਮੇਰੇ ਪਿਤਾ ਨੇ ਸਾਨੂੰ ਹਮੇਸ਼ਾ ਇਹ ਕਿਹਾ ਸੀ ਕਦੇ ਵੀ ਕਿਸੇ ਤੋਂ ਕੋਈ ਆਸ ਨਾ ਰੱਖਿਓ। ਅਸੀਂ ਇਸੇ ਸੋਚ ਨਾਲ ਵੱਡੇ ਹੋਏ ਹਾਂ ਕਿ ਆਪਣਾ ਕੰਮ ਕਰੀ ਜਾਓ ਤੇ ਬਦਲੇ ’ਚ ਕਿਸੇ ਚੀਜ਼ ਦੀ ਆਸ ਨਾ ਰੱਖੋ। 

ਉੱਘੇ ਅਦਾਕਾਰ ਕਾਦਰ ਖ਼ਾਨ ਦਾ ਦੇਹਾਂਤ

ਟੋਰਾਂਟੋ, 1 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਆਪਣੇ ਦਮਦਾਰ ਸੰਵਾਦਾਂ ਤੇ ਮਜ਼ਾਹੀਆ ਟਾਈਮਿੰਗ ਲਈ ਜਾਣੇ ਜਾਂਦੇ ਉੱਘੇ ਅਦਾਕਾਰ ਕਾਦਰ ਖ਼ਾਨ ਦਾ ਲੰਮਾ ਸਮਾਂ ਬਿਮਾਰ ਰਹਿਣ ਮਗਰੋਂ ਬੀਤੇ ਦਿਨ ਦੇਹਾਂਤ ਹੋ ਗਿਆ। ਉਹ 81 ਵਰ੍ਹਿਆਂ ਦੇ ਸਨ। ਅਦਾਕਾਰ ਦੇ ਪੁੱਤ ਸਰਫ਼ਰਾਜ਼ ਨੇ ਆਪਣੇ ਪਿਤਾ ਦੇ ਚਲਾਣੇ ਦੀ ਪੁਸ਼ਟੀ ਕਰਦਿਆਂ ਕਿਹਾ, ‘ਮੇਰੇ ਪਿਤਾ ਸਾਨੂੰ ਵਿਛੋੜਾ ਦੇ ਗਏ ਹਨ। ਉਨ੍ਹਾਂ ਮੁਕਾਮੀ ਸਮੇਂ ਮੁਤਾਬਕ 31 ਦਸੰਬਰ ਨੂੰ ਸ਼ਾਮ 6 ਵਜੇ ਦੇ ਕਰੀਬ ਆਖਰੀ ਸਾਹ ਲਏ। ਦੁਪਹਿਰ ਨੂੰ ਉਹ ਕੋਮਾ ਵਿੱਚ ਚਲੇ ਗਏ ਸਨ। ਉਹ ਪਿਛਲੇ 16-17 ਹਫ਼ਤਿਆਂ ਤੋਂ ਹਸਪਤਾਲ ਵਿੱਚ ਦਾਖ਼ਲ ਸਨ।’ ਸਰਫ਼ਰਾਜ਼ ਮੁਤਾਬਕ ਖ਼ਾਨ ਦੀਆਂ ਅੰਤਿਮ ਰਸਮਾਂ ਕੈਨੇਡਾ ਵਿੱਚ ਹੀ ਕੀਤੀਆਂ ਜਾਣਗੀਆਂ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਸਮੇਤ ਪੂਰੀ ਬੌਲੀਵੁੱਡ ਇੰਡਸਟਰੀ ਨੇ ਅਦਾਕਾਰ ਨੂੰ ਸ਼ਰਧਾਂਜਲੀ ਦਿੱਤੀ ਹੈ।

‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ’ਤੇ ਭਖ਼ੀ ਸਿਆਸਤ

ਨਵੀਂ ਦਿੱਲੀ, 28 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ’ਤੇ ਬਣੀ ਫ਼ਿਲਮ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਨੂੰ ਕਾਂਗਰਸ ਖ਼ਿਲਾਫ਼ ਭਾਜਪਾ ਦਾ ਭੰਡੀ ਪ੍ਰਚਾਰ ਕਰਾਰ ਦਿੱਤਾ ਹੈ। ਫ਼ਿਲਮ ਵਿੱਚ ਅਦਾਕਾਰ ਅਨੁਪਮ ਖੇਰ ਨੇ ਮਨਮੋਹਨ ਸਿੰਘ ਦੀ ਭੂਮਿਕਾ ਨਿਭਾਈ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਫ਼ਿਲਮ ਰਾਹੀਂ ਪਾਰਟੀ ਖ਼ਿਲਾਫ਼ ਕੀਤਾ ਜਾ ਰਿਹੈ ਕੂੜ ਪ੍ਰਚਾਰ ਕਿਸੇ ਕੰਮ ਨਹੀਂ ਆਉਣਾ ਤੇ ਸੱਚ ਜ਼ਰੂਰ ਸਾਹਮਣੇ ਆਏਗਾ। ਉਧਰ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਭਾਜਪਾ ਵੱਲੋਂ

ਅੰਧਾਧੁਧ’ ਦੇ ਰੀਮੇਕ ਲਈ ਬੇਤਾਬ ਹੈ ਸਿਧਾਰਥ

ਚੇਨੱਈ, 26 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਦੱਖਣ ਦੇ ਫ਼ਿਲਮ ਸਟਾਰ ਸਿਧਾਰਥ ਨੇ ਅੱਜ ਕਿਹਾ ਕਿ ਉਹ ਫ਼ਿਲਮ ‘ਅੰਧਾਧੁਧ’ ਦੇ ਰੀਮੇਕ ਨੂੰ ਲੈ ਕੇ ਬਹੁਤ ਬੇਤਾਬ ਹੈ। ਆਲੋਚਕਾਂ ਨੇ ਇਸ ਫ਼ਿਲਮ ਨੂੰ 2018 ਦੀਆਂ ਬਿਹਤਰੀਨ ਹਿੰਦੀ ਫ਼ਿਲਮਾਂ ’ਚੋਂ ਇਕ ਦੱਸਿਆ ਹੈ।

ਆਲੋਚਕ ਕਈ ਵਾਰ ਬੇਰਹਿਮ ਤੇ ਕਪਟੀ ਹੁੰਦੇ ਹਨ: ਜ਼ੀਸ਼ਾਨ

ਨਵੀਂ ਦਿੱਲੀ,, 26 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਫ਼ਿਲਮ ‘ਜ਼ੀਰੋ’ ਵਿੱਚ ਸ਼ਾਹਰੁਖ਼ ਖ਼ਾਨ ਦੇ ਜਿਗਰੀ ਯਾਰ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਜ਼ੀਸ਼ਾਨ ਅਯੂਬ ਦੀ ਇਸ ਭੂਮਿਕਾ ਦੀ ਭਾਵੇਂ ਦਰਸ਼ਕਾਂ ਤੇ ਫ਼ਿਲਮ ਆਲੋਚਕਾਂ ਨੇ ਤਾਰੀਫ਼ ਕੀਤੀ ਹੈ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0070266215
Copyright © 2018, Panjabi Times. All rights reserved. Website Designed by Mozart Infotech