» ਦੇਸ਼ਧ੍ਰੋਹ ਦਾ ਮਾਮਲਾ: ਕਨ੍ਹੱਈਆ ਤੇ ਹੋਰਨਾਂ ਖ਼ਿਲਾਫ਼ ਦੋਸ਼ ਆਇਦ » ਕੁਰਦਾਂ ਨੂੰ ਨਿਸ਼ਾਨਾ ਬਣਾਉਣ ’ਤੇ ਨਤੀਜੇ ਭੁਗਤਣ ਲਈ ਤਿਆਰ ਰਹੇ ਤੁਰਕੀ: ਟਰੰਪ » ਪ੍ਰਧਾਨ ਮੰਤਰੀ ਮੋਦੀ ਨੂੰ ਫਿਲਿਪ ਕੋਟਲਰ ਸਨਮਾਨ » ਸੀਪੀਐਮ ਅਤੇ ਕਾਂਗਰਸ ਵਿਚਾਲੇ ਸੂਬਾ ਪੱਧਰ ’ਤੇ ਚੋਣਾਂ ਸਬੰਧੀ ਸਾਂਝ ਹੋ ਸਕਦੀ ਹੈ: ਯੇਚੁਰੀ » ਮਲਿਕ ਵਲੋਂ ਅਤਿਵਾਦੀਆਂ ਦੇ ਮੁੜ ਵਸੇਬੇ ਲਈ ਹਰ ਸੰਭਵ ਯਤਨ ਦਾ ਭਰੋਸਾ » ਆਪ’ ਹਾਈਕਮਾਂਡ ਅਜੇ ਖਹਿਰਾ ਦੀ ਵਿਧਾਇਕੀ ਖੋਹਣ ਦੇ ਰੌਂਅ ’ਚ ਨਹੀਂ » ਨਵੇਂ ਸਰਪੰਚਾਂ ਤੇ ਪੰਚਾਂ ਦਾ ਨਹੀਂ ਹੋਵੇਗਾ ਡੋਪ ਟੈਸਟ » ਕੈਪਟਨ ਨੂੰ ‘ਸ਼ਰਾਬੀ’ ਅਤੇ ਮਨਪ੍ਰੀਤ ਨੂੰ ‘ਡੁਪਲੀਕੇਟ ਬਾਦਲ’ ਦੱਸਿਆ » ਨੀਰਵ ਦਾ ਬੰਗਲਾ: ਹਾਈ ਕੋਰਟ ਨੇ ਈਡੀ ਦੀ ਅਪੀਲ ’ਤੇ ਉਜਰ ਜਤਾਇਆ » ਖੈਬਰ ਪਖਤੂਨਖਵਾ ਵਿਚ ਸ਼ਮਸ਼ਾਨਘਾਟ ਅਤੇ ਕਬਰਿਸਤਾਨ ਬਣਾਉਣ ਵਾਸਤੇ ਥਾਵਾਂ ਦੀ ਨਿਸ਼ਾਨਦੇਹੀ ਕੀਤੀ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਖੇਡ ਸੰਸਾਰ

ਗਲੋਬਲ ਕਬੱਡੀ ਲੀਗ:ਹਰਿਆਣਾ ਲਾਇਨਜ਼ ਤੇ ਸਿੰਘ ਵਾਰੀਅਰਜ਼ ਪੰਜਾਬ ਸੈਮੀ ਫਾਈਨਲ ’ਚ

October 30, 2018 01:31 AM
ਲੁਧਿਆਣਾ,29 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਗਲੋਬਲ ਕਬੱਡੀ ਲੀਗ ਦੇ ਦੂਜੇ ਗੇੜ ਦੇ ਅੰਤਿਮ ਦਿਨ ਅੱਜ ਹਰਿਆਣਾ ਲਾਇਨਜ਼ ਅਤੇ ਸਿੰਘ ਵਾਰੀਅਰਜ਼ ਪੰਜਾਬ ਨੇ ਜਿੱਤਾਂ ਦਰਜ ਕਰਕੇ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ ਹੈ। ਇੱਥੋਂ ਦੇ ਪੀਏਯੂ ਵਿੱਚ ਖ਼ਤਮ ਹੋਏ ਦੂਜੇ ਗੇੜ ਦੇ ਆਖ਼ਰੀ ਦੋ ਮੈਚਾਂ ਵਿੱਚ ਹਰਿਆਣਾ ਲਾਇਨਜ਼ ਨੇ ਬਲੈਕ ਪੈਂਥਰਜ਼ ਨੂੰ 59-52 ਅੰਕਾਂ ਨਾਲ ਜਦਕਿ ਸਿੰਘ ਵਾਰੀਅਰਜ਼ ਪੰਜਾਬ ਨੇ ਦਿੱਲੀ ਟਾਈਗਰਜ਼ ਨੂੰ 65-44 ਅੰਕਾਂ ਨਾਲ ਹਰਾ ਆਪਣਾ ਦਬਦਬਾ ਕਾਇਮ ਰੱਖਿਆ। ਹੁਣ ਤੀਜੇ ਗੇੜ ਦੇ ਮੁਕਾਬਲੇ ਮੁਹਾਲੀ ਵਿੱਚ ਪਹਿਲੀ ਨਵੰਬਰ ਤੋਂ ਖੇਡੇ ਜਾਣਗੇ।

ਪਹਿਲੇ ਮੈਚ ਵਿੱਚ ਹਰਿਆਣਾ ਲਾਇਨਜ਼ ਅਤੇ ਬਲੈਕ ਪੈਂਥਰਜ਼ ਦੀਆਂ ਟੀਮਾਂ ਦੌਰਾਨ ਤਕੜਾ ਸੰਘਰਸ਼ ਹੋਇਆ। ਅੱਧੇ ਸਮੇਂ ਤੱਕ ਹਰਿਆਣਾ ਲਾਇਨਜ਼ 31-27 ਅੰਕਾਂ ਨਾਲ ਅੱਗੇ ਸੀ। ਤੈਅ ਸਮੇਂ ਦੀ ਸਮਾਪਤੀ ਤੱਕ ਸਕੋਰ 59-52 ਅੰਕ ਲਾਇਨਜ਼ ਦੇ ਹੱਕ ਵਿੱਚ ਰਿਹਾ। ਲਾਇਨਜ਼ ਦੇ ਕਪਤਾਨ ਵਿਨੈ ਖੱਤਰੀ ਨੇ ਟੀਮ ਲਈ 16 ਅਤੇ ਰਵੀ ਦਿਓਰਾ ਨੇ 17 ਅੰਕ ਜੁਟਾਏ, ਜਦਕਿ ਬਲੈਕ ਪੈਂਥਰਜ਼ ਦੇ ਮੱਖਣ ਨੇ 15 ਅੰਕਾਂ ਦਾ ਯੋਗਦਾਨ ਪਾਇਆ। ਇਸ ਮੈਚ ਰਾਹੀਂ ਹਰਿਆਣਾ ਲਾਇਨਜ਼ ਨੇ ਇਸ ਲੀਗ ਵਿੱਚ ਚੌਥੀ ਜਿੱਤ ਦਰਜ ਕਰਕੇ 10 ਮੈਚਾਂ ਤੋਂ ਬਾਅਦ ਕੁਲ 13 ਅੰਕ ਹਾਸਲ ਕਰਕੇ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ ਹੈ। ਬਲੈਕ ਪੈਂਥਰਜ਼ ਦੀ ਇਹ ਸੱਤਵੀਂ ਹਾਰ ਹੈ। ਉਸ ਦੇ ਨੌਂ ਮੈਚਾਂ ਵਿੱਚੋਂ ਦੋ ਜਿੱਤਾਂ ਅਤੇ ਸੱਤ ਹਾਰਾਂ ਨਾਲ ਸਿਰਫ਼ ਛੇ ਅੰਕ ਹੀ ਹਨ। ਅੰਕ ਸੂਚੀ ਵਿੱਚ ਬਲੈਕ ਪੈਂਥਰਜ਼ ਦੀ ਟੀਮ ਸਭ ਤੋਂ ਹੇਠਾਂ ਖਿਸਕ ਗਈ ਹੈ। ਦੂਜੇ ਮੈਚ ਵਿੱਚ ਸਿੰਘ ਵਾਰੀਅਰਜ਼ ਨੇ ਦਿੱਲੀ ਟਾਈਗਰਜ਼ ਨੂੰ 65-44 ਅੰਕਾਂ ਹਰਾ ਕੇ ਸੈਮੀ ਫਾਈਨਲ ਵਿੱਚ ਥਾਂ ਪੱਕੀ ਕੀਤੀ। ਅੱਧੇ ਸਮੇਂ ਤੱਕ ਸਿੰਘ ਵਾਰੀਅਰਜ਼ 29-20 ਅੰਕਾਂ ਨਾਲ ਅੱਗੇ ਸੀ। ਅੱਧੇ ਸਮੇਂ ਬਾਅਦ ਪੰਜਾਬ ਦੀ ਟੀਮ ਦੇ ਰੇਡਰਾਂ ਨੇ ਬਿਹਤਰੀਨ ਰੇਡ ਪਾਏ। ਤੈਅ ਸਮੇਂ ਦੀ ਸਮਾਪਤੀ ਤੱਕ ਸਕੋਰ 65-44 ਸਿੰਘ ਵਾਰੀਅਰਜ਼ ਪੰਜਾਬ ਦੇ ਹੱਕ ਵਿੱਚ ਰਿਹਾ। ਸਿੰਘ ਵਾਰੀਅਰਜ਼ ਨੇ ਹੁਣ ਤੱਕ 9 ਮੈਚਾਂ ਤੋਂ ਬਾਅਦ 6 ਜਿੱਤਾਂ ਨਾਲ ਅਤੇ ਇਕ ਡਰਾਅ ਨਾਲ ਕੁਲ 19 ਅੰਕ ਹਾਸਲ ਕੀਤੇ ਹਨ। ਜਦਕਿ ਦਿੱਲੀ ਟਾਇਗਰਜ਼ 10 ਮੈਚਾਂ ਤੋਂ ਬਾਅਦ ਤਿੰਨ ਜਿੱਤਾਂ ਅਤੇ 7 ਹਾਰਾਂ ਨਾਲ 9 ਅੰਕ ਹਾਸਲ ਕਰ ਸਕੀ । ਦਿੱਲੀ ਦੀ ਇਸ ਹਾਰ ਨੇ ਉਸ ਨੂੰ ਸੈਮੀ ਫਾਈਨਲ ਦੀ ਦੌੜ ਵਿੱਚੋਂ ਬਾਹਰ ਕਰ ਦਿੱਤਾ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਭਾਰਤੀ ਫੁਟਬਾਲ ਟੀਮ ਦੇ ਕੋਚ ਵਲੋਂ ਅਸਤੀਫ਼ਾ

ਸ਼ਾਰਜਾਹ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਬਹਿਰੀਨ ਦੇ ਹੱਥੋਂ ਇੱਕ ਗੋਲ ਨਾਲ ਹਾਰਨ ਬਾਅਦ ਭਾਰਤੀ ਟੀਮ ਦੇ ਏਸ਼ੀਆ ਕੱਪ ਵਿਚੋਂ ਬਾਹਰ ਹੋਣ ਨਾਲ ਟੀਮ ਦੇ ਮੁੱਖ ਕੋਚ ਸਟੀਫਨ ਕੌਂਸਟੇਟਾਈਨ ਨੇ ਭਰੇ ਮਨ ਨਾਲ ਅਸਤੀਫ਼ਾ ਦੇ ਦਿੱਤਾ ਹੈ। ਭਾਰਤ ਗਰੁੱਪ (ਏ) ਦੇ ਆਖ਼ਰੀ ਮੈਚ ਵਿਚ 90 ਮਿੰਟ ਤੱਕ ਗੋਲ ਰਹਿਤ ਬਰਾਬਰੀ ਉੱਤੇ ਰਿਹਾ ਸੀ ਅਤੇ ਪਹਿਲੀ ਵਾਰ ਨਾਕਆਊਟ ਵਿਚ ਥਾਂ ਹਾਸਲ ਕਰਨ ਦੇ ਕਰੀਬ ਸੀ ਪਰ ਬਹਿਰੀਨ ਨੇ ਪੈਨਲਟੀ ਕਾਰਨਰ ਤੋਂ ਗੋਲ ਕਰਕੇ ਮੈਚ ਜਿੱਤ ਲਿਆ ਅਤੇ ਇਸ ਦੇ ਨਾਲ ਭਾਰਤ ਦੀਆਂ ਆਸਾਂ ਉੱਤੇ ਵੀ ਪਾਣੀ ਫਿਰ ਗਿਆ। ਇਸ ਹਾਰ ਨੂੰ ਪਚਾ ਸਕਣਾ ਖਿਡਾਰੀਆਂ ਦੇ ਲਈ ਹੀ ਨਹੀ ਸਗੋਂ ਕੋਚ ਦੇ ਲਈ ਵੀ ਬਹੁਤ ਮੁਸ਼ਕਿਲ ਸੀ।

ਕੋਹਲੀ ਅਤੇ ਧੋਨੀ ਦੇ ਕਰਾਰੇ ਜਵਾਬ ਨਾਲ ਭਾਰਤ ਨੇ ਮੈਚ ਜਿੱਤਿਆ

ਐਡੀਲਡ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਵਿਰਾਟ ਕੋਹਲੀ ਵਲੋਂ ਆਪਣੇ ਸਭ ਤੋਂ ਮਨਪਸੰਦ ਮੈਦਾਨ ਉੱਤੇ ਖੇਡੀ ਸ਼ਾਨਦਾਰ ਪਾਰੀ ਅਤੇ ਮਹਿੰਦਰ ਸਿੰਘ ਧੋਨੀ ਵੱਲੋਂ ਆਪਣੀ ‘ਫਿਨਿਸ਼ਰ’ ਵਜੋਂ ਨਿਭਾਈ ਭੂਮਿਕਾ ਦੇ ਸਿਰ ਉੱਤੇ ਭਾਰਤ ਨੇ ਮੰਗਲਵਾਰ ਨੂੰ ਦੂਜੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਆਸਟਰੇਲੀਆ ਨੂੰ ਛੇ ਵਿਕਟਾਂ ਦੇ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਦਿੱਤੀ ਹੈ।

ਵਾਲੀਬਾਲ: ਪੰਜਾਬ ਦੀ ਟੀਮ ਨੇ ਜਿੱਤਿਆ ਚਾਂਦੀ ਦਾ ਤਗਮਾ

ਪਾਇਲ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਵਿਲੂਪੁਰਮ ਤਾਮਿਲਨਾਡੂ ਵਿਖੇ ਚੱਲ ਰਹੀਆਂ ਖੇਡਾਂ ਦੌਰਾਨ ਪੰਜਾਬ ਸਕੂਲ ਸਿੱਖਿਆ ਵਿਭਾਗ ਨੈਸ਼ਨਲ ਪੱਧਰ ਦੇ ਹੋਏ ਮੁਕਾਬਲਿਆਂ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਬਿਹਤਰ ਪ੍ਰਦਰਸ਼ਨ ਰਿਹਾ। ਟੀਮ ਕੋਚ ਜਗਰੂਪ

ਆਸਟਰੇਲਿਆਈ ਓਪਨ: ਜੋਕੋਵਿਚ ਅਤੇ ਸੇਰੇਨਾ ਜਿੱਤ ਕੇ ਦੂਜੇ ਗੇੜ ’ਚ

ਮੈਲਬੌਰਨ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਸੇਰੇਨਾ ਵਿਲੀਅਮਜ਼ ਨੇ ਰਿਕਾਰਡ 24ਵੇਂ ਗਰੈਂਡ ਸਲੈਮ ਅਤੇ ਨੋਵਾਕ ਜੋਕੋਵਿਚ ਨੇ ਰਿਕਾਰਡ ਸੱਤਵੇਂ ਆਸਟਰੇਲਿਆਈ ਓਪਨ ਖ਼ਿਤਾਬ ਦੀ ਮੁਹਿੰਮ ਲਈ ਇੱਥੇ ਧਮਾਕੇਦਾਰ ਸ਼ੁਰੂਆਤ ਕੀਤੀ ਤੇ ਦੋਵੇਂ ਧੁਨੰਤਰ ਖਿਡਾਰੀਆਂ ਨੇ ਆਪੋ ਆਪਣੇ ਮੈਚ ਸ਼ਾਨ ਦੇ ਨਾਲ ਜਿੱਤ ਲਏ ਹਨ। ਦੂਜੇ ਪਾਸੇ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਸਿਮੋਨ ਹਲੱਪਾ ਨੂੰ ਸ਼ੁਰੂਆਤੀ ਮੈਚ ਵਿਚ ਹੀ ਕਾਫੀ ਪਸੀਨਾ ਵਹਾਉਣਾ ਪਿਆ ਪਰ ਉਹ ਵੀ ਜਿੱਤਣ ਵਿਚ ਕਾਮਯਾਬ ਰਹੀ।

ਆਸਟਰੇਲੀਆ ਨੇ ਭਾਰਤ ਤੋਂ ਪਹਿਲਾ ਇਕ ਰੋਜ਼ਾ ਮੈਚ ਜਿੱਤਿਆ

ਸਿਡਨੀ,12 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਰਿਚਰਡਸਨ ਦੀ ਤੂਫ਼ਾਨੀ ਗੇਂਦਬਾਜ਼ੀ ਨਾਲ ਆਸਟਰੇਲੀਆ ਨੇ ਪਹਿਲੇ ਇੱਕ ਰੋਜ਼ਾ ਮੈਚ ਵਿਚ ਸ਼ਨਿਚਰਵਾਰ ਨੂੰ ਭਾਰਤ ਨੂੰ 34 ਦੌੜਾਂ ਨਾਲ ਹਰਾ ਕੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਇੱਕ ਹਜ਼ਾਰਵੀਂ ਜਿੱਤ ਹਾਸਲ ਕੀਤੀ ਹੈ। ਆਸਟਰੇਲੀਆ ਦੇ 289 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਜੇਅ ਰਿਚਰਡਸਨ ਦੀ ਧਾਰਦਾਰ ਗੇਂਦਬਾਜ਼ੀ ਅੱਗੇ ਲੁੜ੍ਹਕ ਗਈ ਅਤੇ ਉਹ ਭਾਰਤ ਦੀਆਂ ਚਾਰ ਵਿਕਟਾਂ ਮਹਿਜ਼ 26 ਦੌੜਾਂ ਬਦਲੇ ਲੈਣ ਵਿਚ ਕਾਮਯਾਬ ਰਿਹਾ।

ਕ੍ਰਿਕਟਰਾਂ ਨਾਲ ਜੁੜੇ ਮਾਮਲੇ ਦੀ ਜਲਦੀ ਜਾਂਚ ਦੇ ਹੱਕ ’ਚ ਨੇ ਰਾਏ

ਨਵੀਂ ਦਿੱਲੀ,12 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸੀਓਜ਼ ਦੀ ਕਮੇਟੀ ਦੇ ਮੁਖੀ ਵਿਨੋਦ ਰਾਏ ਹਾਰਦਿਕ ਪਾਂਡਿਆ ਅਤੇ ਲੁਕੇਸ਼ ਰਾਹੁਲ ਦੇ ਨਾਲ ਜੁੜੇ ਮਾਮਲੇ ਦੀ ਜਲਦੀ ਜਾਂਚ ਦੇ ਹੱਕ ਵਿਚ ਹਨ ਪਰ ਡਾਇਨਾ ਇਡੁਲਜ਼ੀ ਨੂੰ ਲੱਗ ਰਿਹਾ ਹੈ ਕਿ ਅਜਿਹਾ ਹੋਣ ਉੱਤੇ ਮਾਮਲੇ ਉੱਤੇ ਮਿੱਟੀ ਪਾਏ ਜਾਣ ਦੀ ਸੰਭਾਵਨਾ ਵਧ ਜਾਵੇਗੀ। ਜ਼ਿਕਰਯੋਗ ਹੈ ਕਿ ਦੋਨਾਂ ਕ੍ਰਿਕਟ ਖਿਡਾਰੀਆਂ ਨੂੰ ਜਾਂਚ ਮੁਕੰਮਲ ਹੋਣ ਤੱਕ ਮੁਅੱਤਲ ਰੱਖਣ ਦਾ ਫੈਸਲਾ ਲਿਆ ਗਿਆ ਹੈ।

ਖੇਲੋ ਇੰਡੀਆ: ਮਾਨਵਦਿੱਤਿਆ ਅਤੇ ਮਨੀਸ਼ਾ ਨੇ ਜਿੱਤੇ ਨਿਸ਼ਾਨੇਬਾਜ਼ੀ ਵਿਚ ਸੋਨ ਤਗ਼ਮੇ

ਪੁਣੇ,12 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਰਾਜਸਥਾਨ ਦੇ ਮਾਨਵਦਿੱਤਿਆ ਸਿੰਘ ਰਾਠੌਰ ਨੇ ਖੇਲੋ ਇੰਡੀਆ ਯੂਥ ਖੇਡਾਂ ਦੇ ਪੁਰਸ਼ਾਂ ਦੇ ਅੰਡਰ-21 ਵਰਗ ਵਿਚ ਟਰੈਪ ਸ਼ੂਟਿੰਗ ਮੁਕਾਬਲੇ ਵਿਚ ਸੋਨ ਤਗ਼ਮਾ ਜਿੱਤ ਲਿਆ ਹੈ। ਮਾਨਵਦਿੱਤਿਆ ਜਿੱਥੇ ਦੇਸ਼ ਦੇ ਖੇਡ ਮੰਤਰੀ ਅਤੇ 2004 ਦੀਆਂ ਓਲੰਪਿਕ ਖੇਡਾਂ ਦੇ ਡਬਲਜ਼ ਟਰੈਪ ਮੁਕਾਬਲੇ ਦੇ ਚਾਂਦੀ ਦੇ ਤਗ਼ਮਾ ਜੇਤੂ ਰਾਜਵਰਧਨ ਸਿੰਘ ਰਾਠੌਰ ਦਾ ਪੁੱਤਰ ਹੈ, ਉਥੇ ਇਸੇ ਮੁਕਾਬਲੇ ਵਿਚ ਮਹਿਲਾਵਾਂ ਵਿਚੋਂ ਸੋਨ ਤਗ਼ਮਾ ਜੇਤੂ ਮੱਧ ਪ੍ਰਦੇਸ਼ ਦੀ ਲੜਕੀ ਮਾਨਿਸ਼ਾ ਕੀਰ ਇੱਕ ਮਛੇਰੇ ਦੀ ਧੀ ਹੈ। ਇਹ ਜਾਣਕਾਰੀ ਇੱਥੇ ਮੀਡੀਆ ਨੂੰ ਜਾਰੀ ਕੀਤੇ ਪ੍ਰੈਸ ਬਿਆਨ ਵਿਚ ਦਿੱਤੀ ਗਈ ਹੈ। ਮਨੀਸ਼ਾ ਦਾ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿਚ ਵੀ ਚਾਂਦੀ ਦਾ ਤਗ਼ਮਾ ਆਇਆ ਸੀ ਅਤੇ ਉਹ ਓਲੰਪੀਅਨ ਮਨਸ਼ੇਰ ਸਿੰਘ ਤੋਂ ਟਰੇਨਿੰਗ ਲੈਂਦੀ ਹੈ।

ਕਪੂਰ ਹਾਕੀ ਟੂਰਨਾਮੈਂਟ: ਮਾਡਲ ਸਕੂਲ ਜਲੰਧਰ ਅਤੇ ਬੀਆਰਸੀ ਦਾਨਾਪੁਰ ਫਾਈਨਲ ’ਚ

ਜਲੰਧਰ,12 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਸਰਕਾਰੀ ਮਾਡਲ ਸਕੂਲ ਲਾਡੋਵਾਲੀ ਰੋਡ ਜਲੰਧਰ ਅਤੇ ਬੀਆਰਸੀ ਦਾਨਾਪੁਰ ਦੀਆਂ ਟੀਮਾਂ 15ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਫਾਰ ਮਾਤਾ ਪ੍ਰਕਾਸ਼ ਕੌਰ ਕੱਪ (ਅੰਡਰ-19 ਸਕੂਲੀ ਲੜਕੇ) ਦੇ ਫਾਈਨਲ ਵਿੱਚ ਭਿੜਨਗੀਆਂ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਜਾਰੀ ਟੂਰਨਾਮੈਂਟ ਦੇ ਸੱਤਵੇਂ ਦਿਨ ਦੋਵੇਂ ਸੈਮੀਫਾਈਨਲ ਖੇਡੇ ਗਏ। ਪਹਿਲੇ ਸੈਮੀਫਾਈਨਲ ਵਿੱਚ ਸਰਕਾਰੀ ਮਾਡਲ ਸਕੂਲ ਜਲੰਧਰ ਨੇ ਬਾਬਾ ਗੁਰਮੁੱਖ ਸਿੰਘ ਉਤਮ ਸਿੰਘ ਸਕੂਲ ਖਡੂਰ ਸਾਹਿਬ ਨੂੰ 6-2 ਦੇ ਫਰਕ ਨਾਲ ਹਰਾਇਆ ਜਦਕਿ ਦੂਜੇ ਸੈਮੀਫਾਈਨਲ ਵਿੱਚ ਬੀਆਰਸੀ ਦਾਨਾਪੁਰ ਨੇ ਸ਼ਹੀਦ ਬਿਸ਼ਨ ਸਿੰਘ ਸਕੂਲ ਦਿੱਲੀ ਨੂੰ 2-1 ਨਾਲ ਮਾਤ ਦਿੱਤੀ। ਫਾਈਨਲ ਮੁਕਾਬਲਾ 13 ਜਨਵਰੀ ਨੂੰ ਬਾਅਦ ਦੁਪਿਹਰ 2 ਵਜੇ ਖੇਡਿਆ ਜਾਵੇਗਾ। ਜੇਤੂ ਟੀਮ ਨੂੰ ਇਕ ਲੱਖ 25 ਹਜ਼ਾਰ ਰੁਪਏ ਨਕਦ ਅਤੇ ਉਪ ਜੇਤੂ ਨੂੰ 80,000 ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ। ਫਾਈਨਲ ਮੈਚ ਤੋਂ ਪਹਿਲਾਂ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਅਤੇ ਓਲੰਪੀਅਨ ਅੰਤਰਰਾਸ਼ਟਰੀ ਇਲੈਵਨ ਦਰਮਿਆਨ ਨੁਮਾਇਸ਼ੀ ਮੈਚ ਖੇਡਿਆ ਜਾਵੇਗਾ।
ਅੱਜ ਖੇਡੇ ਪਹਿਲੇ ਸੈਮੀਫਾਈਨਲ ਵਿੱਚ ਸਰਕਾਰੀ ਮਾਡਲ ਸਕੂਲ ਜਲੰਧਰ ਨੇ ਖਡੂਰ ਸਾਹਿਬ ਨੂੰ ਚਾਰੋਂ ਖਾਨੇ ਚਿੱਤ ਕੀਤਾ।

ਪਾਂਡਿਆ ਦਾ ਬਦਲ ਜਡੇਜਾ ਦੇ ਰੂਪ ’ਚ ਮੌਜੂਦ: ਕੋਹਲੀ

ਸਿਡਨੀ,11 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਔਰਤਾਂ ਵਿਰੋਧੀ ਟਿੱਪਣੀਆਂ ਕਰਨ ਕਰਕੇ ਹਾਰਦਿਕ ਪਾਂਡਿਆ ਅਤੇ ਲੁਕੇਸ਼ ਰਾਹੁਲ ਨੂੰ ਮੁਅੱਤਲ ਕਰਨ ਦੇ ਫੈਸਲੇ ਉੱਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਉਹ ਇਸ ਫੈਸਲੇ ਨੂੰ ਲੈ ਕੇ ਵਧੇਰੇ ਚਿੰਤਤ ਨਹੀਂ ਹੈ ਕਿਉਂਕਿ ਟੀਮ ਕੋਲ ਹਾਰਦਿਕ ਪਾਂਡਿਆ ਦੇ ਬਦਲ ਦੇ ਰੂਪ ਵਿਚ ਰਵਿੰਦਰ ਜਡੇਜਾ ਮੌਜੂਦ ਹੈ। ਜ਼ਿਕਰਯੋਗ ਹੈ ਕਿ ਆਸਟਰੇਲੀਆ ਵਿਚ ਟੈਸਟ ਲੜੀ ਜਿੱਤ ਕੇ ਇਤਿਹਾਸ ਰਚਣ ਬਾਅਦ ਖਿਡਾਰੀਆਂ ਦੀਆਂ ਬਾਹਰਲੀਆਂ ਸਰਗਰਮੀਆਂ ਕਾਰਨ ਟੀਮ

ਭਾਰਤ ਦਾ ਪ੍ਰਜਨੇਸ਼ ਆਸਟਰੇਲਿਆਈ ਓਪਨ ਦੇ ਮੁੱਖ ਡਰਾਅ ’ਚ ਪੁੱਜਾ

ਮੈਲਬੌਰਨ,11 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਟੈਨਿਸ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਇੱਥੇ ਆਸਟਰੇਲੀਆ ਓਪਨ ਦੇ ਮੁੱਖ ਡਰਾਅ ਦੇ ਵਿਚ ਪੁੱਜ ਗਏ ਹਨ। ਇਸ ਤਰ੍ਹਾਂ ਉਹ ਪਹਿਲੀ ਵਾਰ ਕਿਸੇ ਗਰੈਂਡ ਸਲੈਮ ਦੇ ਮੁੱਖ ਡਰਾਅ ਵਿਚ ਪੁੱਜੇ ਹਨ। ਚੇਨਈ ਦੇ 29 ਸਾਲ ਦੇ ਖਿਡਾਰੀ ਨੇ ਤੀਜੇ ਅਤੇ ਅੰਤਿਮ ਗੇੜ ਦੇ ਕੁਆਲੀਫਾਈਂਗ ਮੁਕਾਬਲੇ ਵਿਚ ਜਾਪਾਨ ਦੇ ਯੋਸੁਕੇ ਵਤਾਨੁਕੀ ਨੂੰ 6-7,6-4, 6-4 ਨਾਲ ਹਰਾ ਦਿੱਤਾ ਹੈ।

ਖੇਲੋ ਇੰਡੀਆ: ਪੰਜਾਬੀ ਖਿਡਾਰੀਆਂ ਨੇ ਤੀਜੇ ਦਿਨ ਤਿੰਨ ਸੋਨ ਤਗ਼ਮੇ ਜਿੱਤੇ

ਬਠਿੰਡਾਂ,11 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪੁਣੇ ਵਿਖੇ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਦੇ ਤੀਜੇ ਦਿਨ ਵੀ ਪੰਜਾਬ ਦੇ ਖਿਡਾਰੀਆਂ ਨੇ ਆਪਣਾ ਬਿਹਤਰ ਪ੍ਰਦਰਸ਼ਨ ਜਾਰੀ ਰੱਖਦਿਆਂ ਤਿੰਨ ਸੋਨ ਤਗ਼ਮਿਆਂ ਸਣੇ ਕੁੱਲ 8 ਤਗ਼ਮੇ ਜਿੱਤੇਹਨ। ਇਨ੍ਹਾਂ ਸੋਨ ਤਗ਼ਮਿਆਂ ’ਚੋਂ ਦੋ ਜੂਡੋ ’ਚੋਂ ਅਤੇ ਇੱਕ ਗੋਲਾ ਸੁੱਟਣ ਦੇ ਮੁਕਾਬਲੇ ’ਚੋਂ ਜਿੱਤਿਆ ਹੈ।

ਮੱਰੇ ਵੱਲੋਂ ਪੇਸ਼ੇਵਰ ਟੈਨਿਸ ਤੋਂ ਵਿਦਾਈ ਲੈਣ ਦੀ ਤਿਆਰੀ

ਮੈਲਬੌਰਨ,11 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਸੱਟਾਂ ਨਾਲ ਜੂਝ ਰਹੇ ਇੰਗਲੈਂਡ ਦੇ ਟੈਨਿਸ ਸਟਾਰ ਐਂਡੀ ਮੱਰੇ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈਣ ਬਾਰੇ ਸੋਚਣ ਲੱਗੇ ਹਨ ਅਤੇ ਆਸਟਰੇਲੀਆ ਓਪਨ ਤੋਂ ਬਾਅਦ ਉਹ ਕਿਸੇ ਸਮੇਂ ਵੀ ਟੈਨਿਸ ਤੋਂ ਵਿਦਾਈ ਲੈ ਸਕਦੇ ਹਨ। ਐਂਡੀ ਮੱਰੇ ਨੇ ਭਾਵੁਕ ਹੁੰਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਚੂਲੇ ਦੀ ਸਰਜਰੀ ਬਾਅਦ ਦਰਦ ਹੋਣ ਕਾਰਨ ਆਸਟਰੇਲੀਆ ਓਪਨ ਉਸ ਦਾ ਆਖ਼ਰੀ ਟੂਰਨਾਮੈਂਟ ਹੋ ਸਕਦਾ ਹੈ। ਤਿੰਨ ਵਾਰ ਦੇ ਗਰੈਂਡ ਸਲੈਮ ਚੈਂਪੀਅਨ ਅਤੇ ਵਿਸ਼ਵ ਦੇ ਸਾਬਕਾ ਨੰਬਰ ਇੱਕ ਖਿਡਾਰੀ ਰਹੇ ਮੱਰੇ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਭਰੇ

ਅਸ਼ਲੀਲ ਟਿੱਪਣੀਆਂ ਦਾ ਮਾਮਲਾ: ਪਾਂਡਿਆ ਅਤੇ ਰਾਹੁਲ ਨੂੰ ਨੋਟਿਸ ਜਾਰੀ

ਸਿਡਨੀ/ਨਵੀਂ ਦਿੱਲੀ,9 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਬੁੱਧਵਾਰ ਨੂੰ ਭਾਰਤੀ ਕ੍ਰਿਕਟ ਖਿਡਾਰੀਆਂ ਹਾਰਦਿਕ ਪਾਂਡਿਆ ਅਤੇ ਲੋਕੇਸ਼ ਰਾਹੁਲ ਨੂੰ ਇਕ ਟੀਵੀ ਸ਼ੋਅ ਵਿਚ ਔਰਤਾਂ ਪ੍ਰਤੀ ਘਟੀਆ ਟਿਪਣੀ ਕਰਨ ’ਤੇ ਨੋਟਿਸ ਜਾਰੀ ਕਰ ਦਿੱਤਾ ਹੈ। ਇਨ੍ਹਾਂ ਟਿੱਪਣੀਆਂ ਦੀ ਹੋਈ ਸਖਤ ਆਲੋਚਨਾ ਬਾਅਦ ਖਿਡਾਰੀਆਂ ਦੇ ਅਜਿਹੇ ਸ਼ੋਆਂ ਦੇ ਵਿਚ ਸ਼ਾਮਲ ਹੋਣ ਉੱਤੇ ਵੀ ਪਾਬੰਦੀ ਲੱਗ ਸਕਦੀ ਹੈ। ‘ਕਾਫੀ ਵਿਦ ਕਰਨ’ ਟੀਵੀ ਸ਼ੋਅ ਉੱਤੇ ਪਾਂਡਿਆ ਦੀਆਂ ਕੀਤੀਆਂ ਟਿੱਪਣੀ ਦਾ ਲੋਕਾਂ ਨੇ ਕਾਫੀ ਬੁਰਾ ਮਨਾਇਆ ਹੈ। ਇਨ੍ਹਾਂ ਨੂੰ ਅਸ਼ਲੀਲ ਕਰਾਰ ਦਿੱਤਾ ਗਿਆ ਹੈ। ਬਾਅਦ ਵਿਚ ਉਨ੍ਹਾਂ ਨੇ ਮੁਆਫ਼ੀ ਮੰਗ ਲਈ ਸੀ ਅਤੇ ਕਿਹਾ ਸੀ ਕਿ ਉਹ ਸ਼ੋਅ ਦੌਰਾਨ ਭਾਵਨਾਵਾਂ ਦੇ ਵਹਿਣ 

ਰਣਜੀ: ਉੱਤਰਾਖੰਡ ਕੁਆਰਟਰ ਫਾਈਨਲ ’ਚ

ਲਾਹਲੀ,9 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅੰਕਿਤ ਕੁਮਾਰ ਦੀਆਂ ਨਾਬਾਦ 72 ਦੌੜਾਂ ਦੇ ਨਾਲ ਹਰਿਆਣਾ ਨੇ ਬੁੱਧਵਾਰ ਨੂੰ ਇੱਥੇ ਸੈਨਾ ਨੂੰ ਛੇ ਵਿਕਟਾਂ ਨਾਲ ਹਰਾ ਕੇ ਰਣਜੀ ਟਰਾਫੀ ਵਿਚ ਆਪਣੀ ਮੁਹਿੰਮ ਦਾ ਅੰਤ ਜਿੱਤ ਦੇ ਨਾਲ ਕੀਤਾ ਹੈ। ਦੇਹਰਾਦੂਨ ਵਿੱਚ ਉੱਤਰਾਖੰਡ ਨੇ ਆਪਣਾ ਬਿਹਤਰੀਨ ਪ੍ਰਦਰਸ਼ਨ ਜਾਰੀ ਰੱਖਦਿਆਂ ਬੁੱਧਵਾਰ ਨੂੰ ਇੱਥੇ ਮਿਜ਼ੋਰਮ ਨੂੰ ਪਾਰੀ ਅਤੇ 56 ਦੌੜਾਂ ਨਾਲ ਹਰਾ ਕੇ ਆਪਣੀ ਲਗਾਤਾਰ ਛੇਵੀਂ ਜਿੱਤ ਦੇ ਨਾਲ ਰਣਜੀ ਟਰਾਫੀ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾ ਲਈ ਹੈ। ਉੱਤਰਾਖੰਡ ਨੇ ਆਪਣੀ ਪਹਿਲੀ ਪਾਰੀ ਦੇ ਵਿਚ 388 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿਚ ਮਿਜ਼ੋਰਮ 198 ਦੌੜਾਂ ਹੀ ਬਣਾ ਸਕਿਆ ਅਤੇ ਉਸਨੂੰ ਫਾਲੋਆਨ ਕਰਨਾ ਪਿਆ। ਦੂਜੀ ਪਾਰੀ ਵਿਚ ਵੀ ਟੀਮ ਤੀਜੇ ਦਿਨ ਹੀ 123 ਦੌੜਾਂ ਉੱਤੇ ਹੀ ਆਊਟ ਹੋ ਗਈ।

ਆਸਟਰਸੇਲੀਆ ਨੇ ਪੁਕੋਵਸਕੀ ਅਤੇ ਜੋਅ ਬਰਨਸ ਨੂੰ ਕੀਤਾ ਟੀਮ ’ਚ ਸ਼ਾਮਲ

ਸਿਡਨੀ,9 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਆਸਟਰੇਲੀਆ ਨੇ ਸ੍ਰੀਲੰਕਾ ਦੇ ਵਿਰੁੱਧ ਹੋਣ ਵਾਲੇ ਦੋ ਟੈਸਟ ਮੈਚਾਂ ਲਈ ਚੁਣੀ ਟੀਮ ਵਿਚ ਨੌਜਵਾਲ ਬੱਲੇਬਾਜ਼ ਵਿਲ ਪੁਕੋਵਸਕੀ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ ਅਤੇ ਤਜਰਬੇਕਾਰ ਸ਼ਾਨ ਮਾਰਸ਼ ਅਤੇ ਉਸਦੇ ਭਾਈ ਮਿਸ਼ੇਲ ਨੂੰ ਟੀਮ ਵਿਚੋਂ ਬਾਹਰ ਕਰ ਦਿੱਤਾ ਹੈ। ਭਾਰਤ ਤੋਂ ਚਾਰ ਟੈਸਟ ਮੈਚਾਂ ਦੀ ਲੜੀ ਵਿਚ ਮਿਲੀ 2-1 ਦੀ ਹਾਰ ਬਾਅਦ ਸਲਾਮੀ ਬੱਲੇਬਾਜ਼ ਇਰੋਨ ਫਿੰਚ ਅਤੇ ਪੀਟਰ ਹੈਂਡਜ਼ਕੌਂਬ ਨੂੰ ਵੀ ਟੀਮ ਵਿਚੋਂ ਬਾਹਰ ਕਰ ਦਿੱਤਾ ਹੈ।

ਹਰਿੰਦਰ ਸਿੰਘ ਨੂੰ ਭਾਰਤੀ ਹਾਕੀ ਟੀਮ ਦੇ ਕੋਚ ਦੇ ਅਹੁਦੇ ਤੋਂ ਹਟਾਇਆ

ਨਵੀਂ ਦਿੱਲੀ,9 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਪੁਰਸ਼ ਹਾਕੀ ਟੀਮ ਦੇ ਕੋਚ ਹਰਿੰਦਰ ਸਿੰਘ ਨੂੰ 2018 ਵਿਚ ਟੀਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਕਾਰਨ ਕੋਚ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਹਾਕੀ

ਵਿਨੈ ਦੀ ਫ਼ਿਰਕੀ ’ਚ ਘਿਰਿਆ ਬੰਗਾਲ

ਕੋਲਕਾਤਾ,7 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਖੱਬੇ ਹੱਥ ਦੇ ਫ਼ਿਰਕੀ ਗੇਂਦਬਾਜ਼ ਵਿਨੈ ਚੌਧਰੀ ਦੀ ਕਰੀਅਰ ਦੀ ਸਰਵੋਤਮ ਗੇਂਦਬਾਜ਼ੀ ਦੀ ਬਦੌਲਤ ਪੰਜਾਬ ਨੇ ਰਣਜੀ ਟਰਾਫੀ ਇਲੀਟ ਗਰੁੱਪ ‘ਬੀ’ ਦੇ ਮੈਚ ਵਿੱਚ ਅੱਜ ਪਹਿਲੇ ਦਿਨ ਇੱਥੇ ਬੰਗਾਲ ਦੀ ਪਹਿਲੀ ਪਾਰੀ ਨੂੰ 187 ਦੌੜਾਂ ’ਤੇ ਢੇਰ ਕਰ ਦਿੱਤਾ। ਵਿਨੈ ਚੌਧਰੀ ਨੇ 62 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ। ਦਿਨ ਦੀ ਖੇਡ ਖ਼ਤਮ ਹੋਣ ਤੱਕ ਪੰਜਾਬ ਨੇ ਦੋ ਵਿਕਟਾਂ ਦੇ ਨੁਕਸਾਨ ’ਤੇ 47 ਦੌੜਾਂ ਬਣਾ ਲਈਆਂ ਸਨ। ਸ਼ੁੱਭਮਨ ਗਿੱਲ 36 ਅਤੇ ਅਨਮੋਲਪ੍ਰੀਤ ਸਿੰਘ ਇੱਕ ਦੌੜ ’ਤੇ ਬੱਲੇਬਾਜ਼ੀ ਕਰ ਰਹੇ ਹਨ। ਬੰਗਾਲ ਲਈ ਦੋਵੇਂ ਵਿਕਟਾਂ ਮੁਕੇਸ਼ ਕੁਮਾਰ ਨੇ ਲਈਆਂ। ਉਸ ਨੇ ਪਾਰੀ ਦੇ 15ਵੇਂ ਓਵਰ ਦੀਆਂ ਆਖ਼ਰੀ ਦੋ ਗੇਂਦਾਂ ’ਤੇ ਜੀਵਨਜੋਤ ਸਿੰਘ (ਦਸ) ਅਤੇ ਮਯੰਕ ਮਾਰਕੰਡੇ (ਸਿਫ਼ਰ) ਦੀ ਵਿਕਟ ਲਈ।

ਨਵਪ੍ਰੀਤ ਕੌਰ ਭਾਈਰੂਪਾ ਭਾਰਤੀ ਅਥਲੈਟਿਕ ਟੀਮ ਦੀ ਕੋਚ ਬਣੀ

ਭਾਈਰੂਪਾ,7 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਅਥਲੈਟਿਕ ਫੈਡਰੇਸ਼ਨ ਨੇ ਕੌਮਾਂਤਰੀ ਖਿਡਾਰਨ ਨਵਪ੍ਰੀਤ ਕੌਰ ਨੂੰ ਭਾਰਤੀ ਅਥਲੈਟਿਕਸ ਟੀਮ ਦੀ ਕੋਚ ਨਿਯੁਕਤ ਕੀਤਾ ਹੈ। ਇਸ ’ਤੇ ਪਿੰਡ ਭਾਈਰੂਪਾ ਦੇ ਵਾਸੀ ਮਾਣ ਮਹਿਸੂਸ ਕਰ ਰਹੇ ਹਨ।

ਛੇ ਹਾਕੀ ਖਿਡਾਰਨਾਂ ਦੀ ‘ਖੇਲੋ ਇੰਡੀਆ’ ਲਈ ਚੋਣ

ਜਲੰਧਰ,7 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੇ ਪਟਿਆਲਾ ਟਰੇਨਿੰਗ ਸੈਂਟਰ ਦੀਆਂ ਛੇ ਹਾਕੀ ਖਿਡਾਰਨਾਂ ਦੀ ਅੱਠ ਜਨਵਰੀ ਤੋਂ ਪੁਣੇ ਵਿੱਚ ਸ਼ੁਰੂ ਹੋ ਰਹੀਆਂ ‘ਖੇਲੋ ਇੰਡੀਆ ਯੂਥ ਖੇਡਾਂ’ ਲਈ ਚੋਣ ਹੋਈ ਹੈ। ਐਨਆਈਐਸ ਪਟਿਆਲਾ ਦੇ ਸੀਨੀਅਰ ਸਾਈ ਹਾਕੀ ਕੋਚ ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਹਾਕੀ ਟੀਮ ਦੇ ਅੰਡਰ-17 ਸਾਲ ਵਰਗ ’ਚ ਜਸ਼ਨਪ੍ਰੀਤ ਕੌਰ, ਆਰਤੀ ਤੇ ਪੂਜਾ ਜੂਨੀਅਰ ਨੂੰ ਚੁਣਿਆ ਗਿਆ ਹੈ। ਇਹ ਖਿਡਾਰਨਾਂ ਇਸ ਵੇਲੇ ਇੱਥੇ

ਆਸਟਰੇਲੀਆ ’ਚ ਟੈਸਟ ਲੜੀ ਜਿੱਤ ਕੇ ਭਾਰਤ ਨੇ ਰਚਿਆ ਇਤਿਹਾਸ

ਸਿਡਨੀ,7 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਕ੍ਰਿਕਟ ਟੀਮ ਨੇ 71 ਸਾਲ ਦੀ ਉਡੀਕ ਖ਼ਤਮ ਕਰਦਿਆਂ ਆਸਟਰੇਲਿਆਈ ਧਰਤੀ ’ਤੇ ਪਹਿਲੀ ਵਾਰ ਟੈਸਟ ਲੜੀ ਜਿੱਤ ਕੇ ਅੱਜ ਆਪਣੇ ਕ੍ਰਿਕਟ ਇਤਿਹਾਸ ਵਿੱਚ ਸੁਨਹਿਰੀ ਪੰਨਾ ਜੋੜ ਲਿਆ ਹੈ। ਸਿਡਨੀ ਕ੍ਰਿਕਟ ਗਰਾਊਂਡ ’ਤੇ ਚੌਥਾ ਅਤੇ ਆਖ਼ਰੀ ਟੈਸਟ ਮੈਚ ਖ਼ਰਾਬ ਮੌਸਮ ਅਤੇ ਮੀਂਹ ਕਾਰਨ ਡਰਾਅ ਰਿਹਾ ਅਤੇ ਇਸ ਤਰ੍ਹਾਂ ਭਾਰਤ ਲੜੀ ਵਿੱਚ 2-1 ਨਾਲ ਆਪਣੇ ਨਾਮ ਕਰਨ ਵਿੱਚ ਸਫਲ ਰਿਹਾ। ਟੈਸਟ ਕ੍ਰਿਕਟ ਲੜੀ ਵਿੱਚ ਆਸਟਰੇਲੀਆ ਨੂੰ ਉਸ ਦੀ ਧਰਤੀ ’ਤੇ ਹਰਾਉਣਾ ਵਾਲਾ ਭਾਰਤ ਪਹਿਲਾ ਏਸ਼ਿਆਈ ਮੁਲਕ ਬਣ ਗਿਆ ਹੈ। ਇਸ ਦੇ ਨਾਲ ਹੀ ਉਸ ਨੇ ਬਾਰਡਰ-ਗਾਵਸਕਰ ਟਰਾਫੀ ਵੀ ਆਪਣੇ ਕੋਲ ਬਰਕਰਾਰ ਰੱਖੀ ਹੈ। ਭਾਰਤ ਨੇ 2017 ਵਿੱਚ ਆਪਣੇ ਘਰੇਲੂ ਮੈਦਾਨ ’ਤੇ ਲੜੀ 2-1 ਨਾਲ ਜਿੱਤ ਕੇ ਇਸ ਟਰਾਫ਼ੀ ’ਤੇ ਕਬਜ਼ਾ ਕੀਤਾ ਸੀ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0070164626
Copyright © 2018, Panjabi Times. All rights reserved. Website Designed by Mozart Infotech