ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਖੇਡ ਸੰਸਾਰ

ਏਸ਼ਿਆਈ ਚੈਂਪੀਅਨਜ਼ ਟਰਾਫੀ: ਆਕਾਸ਼ਦੀਪ ਸਰਵੋਤਮ ਖਿਡਾਰੀ ਬਣਿਆ

October 30, 2018 01:31 AM

ਮਸਕਟ,29 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਭਾਰਤ ਦੇ ਆਕਾਸ਼ਦੀਪ ਸਿੰਘ ਨੂੰ ਏਸ਼ਿਆਈ ਚੈਂਪੀਅਨਜ਼ ਟਰਾਫੀ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ ਹੈ, ਪਰ ਭਾਰੀ ਮੀਂਹ ਕਾਰਨ ਫਾਈਨਲ ਮੈਚ ਰੱਦ ਕਰਨ ਕਰਕੇ ਭਾਰਤ ਤੇ ਪਾਕਿਸਤਾਨ ਨੂੰ ਸਾਂਝੇ ਤੌਰ ’ਤੇ ਚੈਂਪੀਅਨ ਐਲਾਨਿਆ ਗਿਆ। ਮੀਂਹ ਰੁਕਣ ਮਗਰੋਂ ਹਾਲਾਤ ਫਾਈਨਲ ਮੈਚ ਕਰਵਾਉਣ ਵਰਗੇ ਨਹੀਂ ਸਨ। ਦੋਵਾਂ ਟੀਮਾਂ ਦੇ ਕੋਚਾਂ ਨਾਲ ਗੱਲ ਕਰਨ ਮਗਰੋਂ ਟੂਰਨਾਮੈਂਟ ਦੇ ਨਿਰਦੇਸ਼ਕ ਨੇ ਮੈਚ ਰੱਦ ਕਰਕੇ ਦੋਵਾਂ ਨੂੰ ਸਾਂਝੇ ਤੌਰ ’ਤੇ ਚੈਂਪੀਅਨ ਬਣਾ ਦਿੱਤਾ। ਭਾਰਤ ਨੇ ਟਾਸ ਵਿੱਚ ਬਾਜ਼ੀ ਮਾਰੀ ਅਤੇ ਪਹਿਲੇ ਸਾਲ ਟਰਾਫੀ ਉਸ ਕੋਲ ਰਹੇਗੀ। ਅਗਲੇ ਸਾਲ ਪਾਕਿਸਤਾਨ ਇਹ ਟਰਾਫੀ ਲੈ ਜਾਵੇਗਾ। ਭਾਰਤ ਨੂੰ ਟਰਾਫੀ ਮਿਲਣ ਕਾਰਨ ਟੂਰਨਾਮੈਂਟ ਦੇ ਸੋਨ ਤਗ਼ਮੇ ਪਾਕਿਸਤਾਨੀ ਖਿਡਾਰੀਆਂ ਨੂੰ ਦਿੱਤੇ ਗਏ। ਏਸ਼ਿਆਈ ਹਾਕੀ ਸੰਘ ਦੇ ਸੀਈਓ ਦਾਤੋ ਤੈਯਬ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਨੂੰ ਛੇਤੀ ਹੀ ਸੋਨ ਤਗ਼ਮੇ ਭੇਜੇ ਜਾਣਗੇ।
ਆਕਾਸ਼ਦੀਪ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਅਤੇ ਪੀਆਰ ਸ੍ਰੀਜੇਸ਼ ਨੂੰ ਸਰਵੋਤਮ ਗੋਲਕੀਪਰ ਚੁਣਿਆ ਗਿਆ। ਪਾਕਿਸਤਾਨ ਦਾ ਅਬੂ ਬਾਕਰ ਮਹਿਮੂਦ ਸਰਵੋਤਮ ਉਭਰਦਾ ਖਿਡਾਰੀ ਬਣਿਆ। ਮਲੇਸ਼ੀਆ ਦੇ ਫ਼ੈਜ਼ਲ ਸਾਰੀ ਨੇ ਸਭ ਤੋਂ ਵੱਧ ਗੋਲ ਕੀਤੇ। ਭਾਰਤ ਰਾਊਂਡ ਰੌਬਿਨ ਗੇੜ ਵਿੱਚ ਬਿਨਾਂ ਕੋਈ ਮੈਚ ਹਾਰੇ 13 ਅੰਕ ਲੈ ਕੇ ਚੋਟੀ ’ਤੇ ਰਿਹਾ। ਭਾਰਤ ਨੇ ਚਾਰ ਮੈਚ ਜਿੱਤੇ ਅਤੇ ਇੱਕ ਡਰਾਅ ਖੇਡਿਆ। ਪਾਕਿਸਤਾਨ ਦਸ ਅੰਕ ਲੈ ਕੇ ਦੂਜੇ ਸਥਾਨ ’ਤੇ ਰਿਹਾ। ਭਾਰਤ ਨੇ ਰਾਊਂਡ ਰੌਬਿਨ ਗੇੜ ਵਿੱਚ ਪਾਕਿਸਤਾਨ ਨੂੰ 3-1 ਗੋਲਾਂ ਨਾਲ ਹਰਾਇਆ ਸੀ। ਮਲੇਸ਼ੀਆ ਨੇ ਜਾਪਾਨ ਨੂੰ ਪੈਨਲਟੀ ਸ਼ੂਟਆਊਟ ਵਿੱਚ 3-2 ਗੋਲਾਂ ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਭੁਵਨੇਸ਼ਵਰ ਵਿੱਚ 28 ਨਵੰਬਰ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਦਾ ਇਹ ਆਖ਼ਰੀ ਕੌਮਾਂਤਰੀ ਮੈਚ ਸੀ। -

 
ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਨਿਊਜ਼ੀਲੈਂਡ ਦੌਰਾ ਵਿਚਾਲੇ ਛੱਡ ਕੇ ਬੰਗਲਾਦੇਸ਼ ਦੀ ਟੀਮ ਵਤਨ ਰਵਾਨਾ

ਕਰਾਈਸਟ ਚਰਚ,16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਨਿਊਜ਼ੀਲੈਂਡ ਦੇ ਸ਼ਹਿਰ ਕਰਾਈਸਟ ਚਰਚ ਦੇ ਵਿੱਚ ਹੋਏ ਅਤਿਵਾਦੀ ਹਮਲੇ ’ਚੋਂ ਵਾਲ ਵਾਲ ਬਚੀ ਬੰਗਲਾਦੇਸ਼ ਦੀ ਕ੍ਰਿਕਟ ਟੀਮ ਸ਼ਨਿੱਚਰਵਾਰ ਨੂੰ ਨਿਊਜ਼ੀਲੈਂਡ ਤੋਂ ਰਵਾਨਾ ਹੋ ਗਈ ਹੈ। ਕਰਾਈਸਟ ਚਰਚ ਵਿੱਚ ਮਸਜਿਦ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਤੋਂ ਘਬਰਾਏ ਬੰਗਲਾਦੇਸ਼ ਦੇ ਕ੍ਰਿਕਟ ਖਿਡਾਰੀ ਵਤਨ ਜਾਣ ਲਈ ਜਹਾਜ਼ ਵਿੱਚ ਬੈਠ ਕੇ ਰਾਹਤ ਮਹਿਸੂਸ ਕਰ ਰਹੇ ਸਨ।‘ਸਟਫਡਾਟ ਕੋ ਡਾਟ ਐਨਜੈੱਡ’ ਦੇ ਅਨੁਸਾਰ ਬੰਗਲਾਦੇਸ਼ ਦੇ

ਹਮਲੇ ਬਾਅਦ ਅੰਤਰਰਾਸ਼ਟਰੀ ਖੇਡਾਂ ਦਾ ਦ੍ਰਿਸ਼ ਬਦਲ ਜਾਵੇਗਾ: ਵਾਈਟ

ਆਕਲੈਂਡ,16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਨਿਊਜ਼ੀਲੈਂਡ ਕ੍ਰਿਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਡੇਵਿਡ ਵਾਈਟ ਦਾ ਮੰਨਣਾ ਹੈ ਕਿ ਕਰਾਈਸਟ ਚਰਚ ਦੀਆਂ ਦੋ ਮਸਜਿਦਾਂ ਦੇ ਵਿੱਚ ਹੋਈ ਗੋਲਾਬਾਰੀ ਦੇ ਕਾਰਨ ਨਿਊਜ਼ੀਲੈਂਡ ਅਤੇ ਹੋਰ ਸਥਾਂਨਾਂ ਉੱਤੇ ਖੇਡਾਂ ਦੀ ਮੇਜ਼ਬਾਨੀ ਦੇ ਦੂਰਰਸ ਨਤੀਜੇ ਨਿਕਲਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਹਮਲਿਆਂ ਨੇ ਨਿਊਜ਼ੀਲੈਂਡ ਸੁਰੱਖਿਅਤ ਸਥਾਨ ਹੋਣ ਦੀ ਛਵੀ ਵੀ ਵਿਗਾੜ ਦਿੱਤੀ ਹੈ। ਇਨ੍ਹਾਂ ਹਮਲਿਆਂ ਦੇ ਵਿੱਚ ਬੰਗਲਾਦੇਸ਼ ਦੀ ਟੀਮ ਵਾਲ ਵਾਲ ਬਚ ਗਈ ਅਤੇ ਹਮਲਿਆਂ ਬਾਅਦ ਲੜੀ ਵਿਚਾਲੇ ਹੀ ਬੰਦ ਕਰ ਦਿੱਤੀ ਗਈ ਅਤੇ ਬੰਗਲਾਦੇਸ਼ ਦੇ ਖਿਡਾਰੀ ਦੌਰਾ ਵਿਚਾਲੇ ਛੱਡ ਕੇ ਦੇਸ਼ ਲਈ ਰਵਾਨਾ ਹੋ ਗਏ ਹਨ।

ਅੰਤਰ-ਕਾਲਜ ਮੁਕਾਬਲੇ ’ਚ ਸ਼ਿਵਾਲਿਕ ਕਾਲਜ ਦੇ ਖਿਡਾਰੀ ਮੋਹਰੀ

ਨੰਗਲ,16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪੌਂਗ ਡੈਮ ਤਲਵਾੜਾ ’ਚ ਕਰਵਾਏ ਗਏ ਅੰਤਰ ਕਾਲਜ ਮੁਕਾਬਲਿਆਂ ਵਿਚ ਸਰਕਾਰੀ ਸ਼ਿਵਾਲਿਕ ਕਾਲਜ, ਨਯਾ ਨੰਗਲ ਦੇ ਬੀਏ ਭਾਗ-ਤੀਜਾ ਦੇ ਅਤੇ ਬੀਐੱਸਸੀ ਭਾਗ-ਦੂਜਾ ਦੇ ਵਿਦਿਆਰਥੀਆਂ ਮੋਹਿਤ ਰਾਣਾ, ਨਵਨੀਤ ਸਿੰਘ ਅਤੇ ਫਤਹਿ ਸਿੰਘ ਨੇ ਦੋ ਗੋਲਡ ਅਤੇ ਇਕ ਸਿਲਵਰ ਮੈਡਲ ਪ੍ਰਾਪਤ ਕੀਤਾ, ਜਿਸ ਨਾਲ ਕਾਲਜ ਨੇ ਓਵਰਆਲ ਚੈਂਪਿਅਨਸ਼ਿਪ ਜਿੱਤੀ ਅਤੇ ਇਹ ਤਿਨੋਂ ਵਿਦਿਆਰਥੀ ਆਲ 

ਇੰਡੀਅਨ ਵੈੱਲਜ਼ ਓਪਨ ਟੈਨਿਸ ਦੇ ਸੈਮੀਫਾਈਨਲ ’ਚ ਨਡਾਲ ਅਤੇ ਫੈਡਰਰ ਆਹਮੋੋ-ਸਾਹਮਣੇ

ਇੰਡੀਅਨ ਵੈੱਲਜ਼(ਅਮਰੀਕਾ),16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਰਾਫੇਲ ਨਡਾਲ ਨੇ ਗੋਡੇ ਦੀ ਤਕਲੀਫ਼ ਵਿਚੋਂ ਉੱਭਰਦਿਆਂ ਸ਼ੁੱਕਰਵਾਰ ਨੂੰ ਰੂਸ ਦੇ ਕਰੇਨ ਖਾਚਾਨੋਵ ਦੀ ਚੁਣੌਤੀ ਨੂੰ ਪਾਰ ਕਰਦਿਆਂ ਏਟੀਪੀ ਇੰਡੀਅਨ ਵੈੱਲਜ਼ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ ਅਤੇ ਸੈਮੀਫਾਈਨਲ ਵਿੱਚ ਉਸਦੀ ਟੱਕਰ ਸਵਿੱਟਜ਼ਰਲੈਂਡ ਦੇ ਰੋਜਰ ਫੈਡਰਰ ਨਾਲ ਹੋਵੇਗੀ।ਦੁਨੀਆਂ ਦਾ ਦੂਜੇ ਨੰਬਰ ਦੇ ਖਿਡਾਰੀ ਨਡਾਲ ਟੂਰਨਾਮੈਂਟ ਦਾ ਸਿਖਰਲਾ ਦਰਜਾ ਖਿਡਾਰੀ ਹੈ 

ਰੋਨਾਲਡੋ ਦੀ ਹੈਟ੍ਰਿਕ ਦੇ ਨਾਲ ਜੁਵੈਂਟਸ ਚੈਂਪੀਅਨਜ਼ ਲੀਗ ਦੇ ਕੁਆਰਟਰ ਫਾਈਨਲਜ਼ ’ਚ

ਤੁਰਿਨ (ਇਟਲੀ),13 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਦੁਨੀਆਂ ਦੇ ਧੁਨੰਤਰ ਫੁੱਟਬਾਲ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਦੀ ਅੱਠਵੀਂ ਹੈਟਟ੍ਰਿਕ ਦੀ ਬਦੌਲਤ ਇਟਲੀ ਦੇ ਫੁੱਟਬਾਲ ਕਲੱਬ ਯੁਵੈਂਟਸ ਦੇ ਪ੍ਰੀ ਕੁਅਰਟਰਫਾਈਨਲ ਦੇ ਦੂਜੇ ਗੇੜ ਵਿੱਚ ਮੰਗਲਵਾਰ ਨੂੰ ਇੱਥੇ ਐਟਲੇਟੀਕੋ ਮੈਡਰਿਡ ਨੂੰ 3-0 ਨਾਲ ਹਰਾ ਕੇ ਕੁਆਰਟਰ ਫਾਈਨਲ ਦੇ ਵਿੱਚ ਥਾਂ ਪੱਕੀ ਕਰ ਲਈ ਹੈ। ਰੋਨਾਲਡੋ ਦੀ ਇਹ ਚੈਂਪੀਅਨਜ਼ ਲੀਗ ਦੇ ਵਿੱਚ ਅੱਠਵੀਂ ਹੈਟਟ੍ਰਿਕ ਹੈ। ਇਸ ਦੇ ਨਾਲ ਉਸ ਨੇ ਬਾਰਸੀਲੋਨਾ ਦੇ ਲਿਓਨਲ ਮੈਸੀ ਦੀ ਬਰਾਬਰੀ ਕਰ ਲਈ ਹੈ।

ਜਰਮਨੀ ਦੇ ਫਿਲਿਪ ਨੇ ਜੋਕੋਵਿਚ ਨੂੰ ਹਰਾ ਕੇ ਕੀਤਾ ਉਲਟਫੇਰ

ਇੰਡੀਅਨ ਵੈੱਲਜ਼ (ਅਮਰੀਕਾ),13 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ ਦੇ ਇੰਡੀਅਨ ਵੈੱਲਜ਼ ਓਪਨ ਟੈਨਿਸ ਟੂਰਨਾਮੈਂਟ ਦੇ ਵਿੱਚ ਵੱਡੇ ਖਿਡਾਰੀਆਂ ਨੂੰ ਉਲਟਫੇਰ ਦਾ ਸ਼ਿਕਾਰ ਹੋਣਾ ਪਿਆ ਹੈ। ਮੀਂਹ ਦੇ ਕਾਰਨ ਕੱਲ੍ਹ ਦੁਨੀਆਂ ਦੇ ਨੰਬਰ ਇੱਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿੱਚ ਅਤੇ ਜਰਮਨੀ ਦੇ ਫਿਲਿਪ ਕੋਲਸ਼੍ਰੇਬਰ ਵਿਚਕਾਰ ਤੀਜੇ ਗੇੜ ਦੇ ਮੈਚ ਨੂੰ ਰੋਕਣਾ ਪਿਆ ਸੀ ਅਤੇ ਜਦੋਂ ਮੈਚ ਮੰਗਲਵਾਰ ਨੂੰ ਸ਼ੁਰੂ ਹੋਇਆ ਤਾਂ ਫਿਲਿਪ ਨੇ ਜੋਕੋਵਿਚ ਨੂੰ 6-4,6-4 ਦੇ ਨਾਲ ਹਰਾ ਦਿੱਤਾ। ਹੁਣ ਫਿਲਿਪ ਕੋਲਸ਼੍ਰੇਬਰ ਦੀ ਟੱਕਰ ਫਰਾਂਸ ਦੇ ਗੇਲ ਮੋਂਫਿਲਜ਼ ਦੇ ਨਾਲ ਹੋਵੇਗੀ।
ਇਸ ਤਰ੍ਹਾਂ ਹੀ ਮਹਿਲਾਵਾਂ ਦੇ ਵਿੱਚ ਜਾਪਾਨ ਦੀ ਨਾਓਮੀ ਓਸਾਕਾ ਨੂੰ ਬੇਲਿੰਡਾ ਬੇਨਸਿਚ ਨੇ 3-6,1-6 ਦੇ ਨਾਲ ਹਰਾ ਦਿੱਤਾ। ਓਸਾਕਾ ਨੇ ਇੱਕ ਸਾਲ ਪਹਿਲਾਂ ਇੰਡੀਅਨ ਵੈੱਲਜ਼ ਦੇ ਵਿੱਚ ਖ਼ਿਤਾਬ ਜਿੱਤਿਆ ਸੀ। ਮਹਿਲਾਵਾਂ ਦੇ ਚੌਥੇ ਗੇੜ ਦੇ ਮੁਕਾਬਲੇ ਵਿੱਚ ਸਿਮੋਨਾ ਹਲੱਪਾ ਨੂੰ ਮਾਰਕਰੇਟਾ ਵੋਨਦਰੋਸੋਵਾ ਤੋਂ ਹਾਰ ਮਿਲੀ ਹੈ।

ਵੈਟਰਨਰੀ ’ਵਰਸਿਟੀ ਖੇਡਾਂ ਵਿੱਚ ਕਾਲਜ ਆਫ ਵੈਟਰਨਰੀ ਸਾਇੰਸ ਬਣਿਆ ਚੈਂਪੀਅਨ

ਲੁਧਿਆਣਾ,13 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਰਿਹਰਸਲ ਦੌਰਾਨ ਵਿਦਿਆਰਥੀ ਦੇ ਨੇਜਾ ਲੱਗਣ ਨਾਲ 12 ਮਾਰਚ ਨੂੰ ਰੱਦ ਹੋਈਆਂ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀਆਂ 13ਵੀਆਂ ਅਥਲੈਟਿਕ ਖੇਡਾਂ ਅੱਜ ਸੰਪੂਰਨ ਹੋ ਗਈਆਂ। ਇਨ੍ਹਾਂ ਖੇਡਾਂ ਦੀ ਓਵਰਆਲ ਟਰਾਫੀ ਕਾਲਜ ਆਫ ਵੈਟਰਨਰੀ ਸਾਇੰਸ ਦੇ ਖਿਡਾਰੀਆਂ ਨੇ ਜਿੱਤ ਲਈ ਹੈ। ਅੱਜ ਸਵੇਰੇ ਖੇਡਾਂ ਦਾ ਉਦਘਾਟਨ ’ਵਰਸਿਟੀ ਦੇ ਉਪ ਕੁਲਪਤੀ ਡਾ. ਅਮਰਜੀਤ ਸਿੰਘ ਨੰਦਾ ਨੇ ਕੀਤਾ। ਮਾਰਚ ਪਾਸਟ ਸਲਾਮੀ ਤੋਂ ਬਾਅਦ ਵੱਖ ਵੱਖ ਖੇਡ ਮੁਕਾਬਲੇ ਕਰਵਾਏ ਗਏ। ਲੜਕਿਆਂ ਵਿੱਚੋਂ ਆਲਮਜੀਤ ਸਿੰਘ ਤੇ ਲੜਕੀਆਂ ਵਿੱਚੋਂ ਗੁਨੀਤ ਕੌਰ ਨੂੰ ਸਰਵਉੱਤਮ ਅਥਲੀਟ ਐਲਾਨਿਆ ਗਿਆ।

ਭਾਰਤ ਨੂੰ 35 ਦੌੜਾਂ ਦੇ ਨਾਲ ਹਰਾ ਕੇ ਆਸਟਰੇਲੀਆ ਨੇ ਲੜੀ ਜਿੱਤੀ

ਨਵੀਂ ਦਿੱਲੀ,13 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਇੱਥੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿੱਚ ਲੜੀ ਦੇ ਆਖ਼ਰੀ ਮੈਚ ਦੇ ਵਿੱਚ ਭਾਰਤ, ਆਸਟਰੇਲੀਆ ਤੋਂ 35 ਦੌੜਾਂ ਦੇ ਨਾਲ ਮੈਚ ਹਾਰ ਗਿਆ ਤੇ ਇਸ ਦੇ ਨਾਲ ਹੀ ਆਸਟਰੇਲੀਆ ਨੇ ਪੰਜ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਦੀ ਲੜੀ 3-2 ਦੇ ਜਿੱਤ ਲਈ ਹੈ। ਆਸਟਰੇਲੀਆ ਦੇ ਵਿਸ਼ਾਲ ਸਕੋਰ ਦਾ ਪਿੱਛਾ ਕਰਨ ਉੱਤਰੀ ਭਾਰਤ ਦੀ ਟੀਮ 237 ਦੌੜਾਂ ਬਣਾ ਕੇ ਆਊਟ ਹੋ ਗਈ। ਆਸਟਰੇਲੀਆ ਨੇ ਭਾਰਤ ਦੇ ਵਿੱਚ ਦਸ ਸਾਲ ਬਾਅਦ ਲੜੀ ਜਿੱਤੀ ਹੈ। ਆਸਟਰੇਲੀਆ ਦੇ ਉਸਮਾਨ ਖਵਾਜ਼ਾ ਨੂੰ ਮੈਨ ਆਫ ਦੀ ਮੈਚ ਅਤੇ ਮੈਨ ਆਫ ਦੀ ਸੀਰੀਜ਼ ਐਲਾਨਿਆ ਗਿਆ ਹੈ।ਇਹ ਜ਼ਿਕਰਯੋਗ ਹੈ ਕਿ ਫਿਰੋਜ਼ਸ਼ਾਹ ਕੋਟਲਾ ਦੇ ਮੈਦਾਨ ਵਿੱਚ 1982 ਅਤੇ 1996 ਵਿੱਚ ਦੋ ਵਾਰ ਹੀ ਕੋਈ ਟੀਮ 250 ਦੌੜਾਂ ਦੇ ਸਕੋਰ ਨੂੰ ਪਾਰ ਕਰ ਸਕੀ ਹੈ। ਜੰਪਾ ਨੇ ਤਿੰਨ ਵਿਕਟਾਂ ਲਈਆਂ। ਪੈੱਟ ਕਮਿਨਸ, ਰਿਚਰਡਸਨ ਅਤੇ ਮਾਰਕਸ ਸਟੋਇਨਿਸ ਦੋ ਦੋ ਵਿਕਟਾਂ ਲੈਣ ਵਿੱਚ ਕਾਮਯਾਬ ਰਹੇ।

ਇੰਗਲੈਂਡ ਨੇ ਟੀ-20 ਮੈਚਾਂ ਦੀ ਲੜੀ ਵਿੱਚ ਕਲੀਨਸਵੀਪ ਕੀਤਾ

ਬਾਸੈਟੇਅਰ,11 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਡੇਵਿਡ ਵਿਲੀ ਦੀ ਤੂਫਾਨੀ ਗੇਂਦਬਾਜ਼ੀ ਨਾਲ ਇੰਗਲੈਂਡ ਨੇ ਤੀਜੇ ਤੇ ਆਖ਼ਰੀ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਵੈਸਟਇੰਡੀਜ਼ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 3-0 ਨਾਲ ਕਲੀਨਸਵੀਪ ਕੀਤਾ। ‘ਮੈਨ ਆਫ਼ ਦਿ ਮੈਚ’ ਬਣੇ ਤੇਜ਼ ਗੇਂਦਬਾਜ਼ ਵਿਲੀ ਨੇ ਕਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ ਸੱਤ ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਜਿਸ ਨਾਲ ਵੈਸਟਇੰਡੀਜ਼ ਦੀ ਟੀਮ 13 ਓਵਰਾਂ ਵਿੱਚ ਸਿਰਫ਼ 71 ਦੌੜਾਂ ’ਤੇ ਢੇਰ ਹੋ ਗਈ।

ਬੈਡਮਿੰਟਨ: ਸਵਿੱਸ ਓਪਨ ’ਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ ਸਾਇਨਾ ਤੇ ਸਮੀਰ

ਬਾਸੇਲ ,11 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਦੋ ਵਾਰ ਦੀ ਚੈਂਪੀਅਨ ਸਾਇਨਾ ਨੇਹਵਾਲ ਅਤੇ ਪਿਛਲਾ ਚੈਂਪੀਅਨ ਸਮੀਰ ਵਰਮਾ ਆਲ ਇੰਗਲੈਂਡ ਦੀ ਉਦਾਸੀ ਨੂੰ ਭੁੱਲ ਕੇ ਮੰਗਲਵਾਰ ਤੋਂ ਇੱਥੇ ਕੁਆਲੀਫਾਇਰ ਦੇ ਨਾਲ ਸ਼ੁਰੂ ਹੋ ਰਹੇ ਸਵਿੱਸ ਓਪਨ ਬੈਡਮਿੰਟਨ ਟੂਰਨਾਮੈਂਟ ’ਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ।

ਫੁਟਬਾਲ: ਆਰਸਨਲ ਨੇ ਸੋਲਸਕਰ ਦਾ ਜੇਤੂ ਰੱਥ ਰੋਕਿਆ

ਲੰਡਨ,11 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਆਰਸਨਲ ਨੇ ਮੀਂਹ ਵਿੱਚ ਇੱਥੇ ਆਪਣੇ ਮੈਦਾਨ ’ਤੇ ਹੋਏ ਮੈਚ ਵਿੱਚ ਮੈਨਚੈਸਟਰ ਯੂਨਾਈਟਿਡ ਨੂੰ 2-0 ਨਾਲ ਹਰਾ ਕੇ ਇੰਗਲਿਸ਼ ਪ੍ਰੀਮੀਅਰ ਲੀਗ ਵਿੱਚ ਓਲੇ ਗੁੰਨਾਰ ਸੋਲਸਕਰ ਦੇ ਜੇਤੂ ਰੱਥ ਨੂੰ ਰੋਕ ਦਿੱਤਾ।

ਭਾਰਤ ਨੇ ਸ਼ਹੀਦ ਸੈਨਿਕਾਂ ਦੀ ਯਾਦ ’ਚ ਖ਼ਾਸ ਟੋਪੀ ਪਹਿਨਣ ਦੀ ਲਈ ਸੀ ਆਗਿਆ

ਨਵੀਂ ਦਿੱਲੀ,11 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਅੱਜ ਕਿਹਾ ਹੈ ਕਿ ਭਾਰਤੀ ਟੀਮ ਨੂੰ ਆਸਟਰੇਲੀਆ ਖ਼ਿਲਾਫ਼ ਤੀਜੇ ਇਕ ਰੋਜ਼ਾ ਮੈਚ ਵਿੱਚ ਦੇਸ਼ ਦੇ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਫ਼ੌਜੀਆਂ ਵਰਗੀ ਟੋਪੀ ਪਹਿਨਣ ਦੀ ਇਜਾਜ਼ਤ ਦਿੱਤੀ ਗਈ ਸੀ। ਪਾਕਿਸਤਾਨ ਨੇ ਇਸ ਉੱਪਰ ਇਤਰਾਜ਼ ਦਾਇਰ ਕੀਤਾ ਸੀ।

ਆਸਟਰੇਲੀਆ ਨੇ ਭਾਰਤ ਨੂੰ ਹਰਾ ਕੇ ਲੜੀ ਬਰਾਬਰ ਕੀਤੀ

ਐਸ.ਏ.ਐਸ ਨਗਰ (ਮੁਹਾਲੀ),10 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਪੰਜ ਇੱਕ ਰੋਜ਼ਾ ਮੈਚਾਂ ਦੀ ਲੜੀ ਤਹਿਤ ਅੱਜ ਇੱਥੇ ਪੀਸੀਏ ਸਟੇਡੀਅਮ ਵਿਚ ਹੋਏ ਚੌਥੇ ਮੈਚ ਵਿੱਚ ਆਸਟਰੇਲੀਆ ਨੇ ਭਾਰਤ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਲੜੀ 2-2 ਨਾਲ ਬਰਾਬਰ ਕਰ ਦਿੱਤੀ। ਆਸਟਰੇਲੀਆ ਨੇ ਭਾਰਤ ਦੀਆਂ 358 ਦੌੜਾਂ ਦੇ ਜਵਾਬ ਵਿੱਚ 48ਵੇਂ ਓਵਰ ਦੀ ਪੰਜਵੀਂ ਗੇਂਦ ਵਿੱਚ ਨਿਰਧਾਰਤ ਟੀਚਾ ਪੂਰਾ ਕਰਕੇ ਜਿੱਤ ਦਰਜ ਕੀਤੀ। ਦਿੱਲੀ ਵਿਖੇ 13 ਮਾਰਚ ਨੂੰ ਲੜੀ ਦਾ ਪੰਜਵਾਂ ਮੈਚ ਫੈਸਲਾਕੁੰਨ ਹੋਵੇਗਾ ਤੇ ਲੜੀ ਦਾ ਫ਼ੈਸਲਾ ਕਰੇਗਾ। ਭਾਰਤ ਦੇ ਸਲਾਮੀ ਬੱਲੇਬਾਜ਼ਾਂ ਸ਼ਿਖ਼ਰ ਧਵਨ ਵੱਲੋਂ ਬਣਾਈਆਂ 143 ਦੌੜਾਂ ਅਤੇ ਰੋਹਿਤ ਸ਼ਰਮਾ ਦੀਆਂ 95 ਦੌੜਾਂ ਵੀ ਭਾਰਤ ਨੂੰ ਜਿੱਤ ਨਹੀਂ ਦਿਵਾ ਸਕੀਆਂ। ਆਸਟਰੇਲੀਆ ਦੇ ਪੀਟਰ ਹੈਂਡਸਕੰਬ ਨੇ 117, ਉਸਮਾਨ ਖਵਾਜ਼ਾ ਨੇ 91 ਅਤੇ ਐਸਟਨ ਟਰਨਰ ਨੇ ਨਾਬਾਦ ਰਹਿੰਦਿਆਂ ਮਹਿਜ਼ 43 ਗੇਂਦਾਂ ਵਿੱਚ 84 ਰਨ ਬਣਾ ਕੇ ਆਪਣੀ ਟੀਮ ਦੀ ਜਿੱਤ ਲਈ ਵੱਡੀ ਭੂਮਿਕਾ ਨਿਭਾਈ। ਅਲੈਕਸ ਕੈਰੀ ਨੇ 21 ਦੌੜਾਂ ਬਣਾਈਆਂ।

ਮਾਸਟਰਜ਼ ਗੋਲਫ਼: ਭੁੱਲਰ ਸਾਂਝੇ ਰੂਪ ’ਚ ਦਸਵੇਂ ਸਥਾਨ ’ਤੇ

ਦੋਹਾ,8 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਗੋਲਫ਼ਰ ਗਗਨਜੀਤ ਭੁੱਲਰ ਤਿੰਨ ਅੰਡਰ 69 ਦਾ ਸਕੋਰ ਬਣਾ ਕੇ ਕਮਰਸ਼ੀਅਲ ਬੈਂਕ ਕਤਰ ਮਾਸਟਰਜ਼ ਗੋਲਫ਼ ਦੇ ਪਹਿਲੇ ਦੌਰ ਤੋਂ ਬਾਅਦ ਸਾਂਝੇ ਰੂਪ ਵਿਚ ਦਸਵੇਂ ਸਥਾਨ ’ਤੇ ਬਣੇ ਹੋਏ ਹਨ।

ਬੋਰਡ ਦੇ ਨਵੇਂ ਕਰਾਰ ’ਚ ਰਿਸ਼ਭ ਪੰਤ ਦਾ ਉਭਾਰ

ਨਵੀਂ ਦਿੱਲੀ,8 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਰਿਸ਼ਭ ਪੰਤ ਦੇ ਲਗਾਤਾਰ ਚੰਗੇ ਪ੍ਰਦਰਸ਼ਨ ਨੂੰ ਧਿਆਨ ਵਿਚ ਰੱਖਦਿਆਂ ਬੀਸੀਸੀਆਈ ਨੇ ਇਸ ਨੌਜਵਾਨ ਵਿਕਟਕੀਪਰ-ਬੱਲੇਬਾਜ਼ ਨੂੰ ਗ੍ਰੇਡ-ਏ ਰਿਟੇਨਰਸ਼ਿਪ ਦਿੱਤੀ ਹੈ ਜਦਕਿ ਸੀਨੀਅਰ ਬੱਲੇਬਾਜ਼ ਸ਼ਿਖ਼ਰ ਧਵਨ ਕੇਂਦਰੀ ਕਰਾਰ ਦੀ ਨਵੀਂ ਸੂਚੀ ਵਿਚ ਏ ਪਲੱਸ ਸ਼੍ਰੇਣੀ ਤੋਂ ਬਾਹਰ ਹੋ ਗਏ ਹਨ। ਭਾਰਤੀ ਕ੍ਰਿਕਟ ਬੋਰਡ ਨੇ ਨਵੇਂ ਕਰਾਰਾਂ ਦਾ ਐਲਾਨ ਕੀਤਾ ਹੈ। ਇਸ ਵਿਚ ਏ ਪਲੱਸ ਸ਼੍ਰੇਣੀ (ਸੱਤ ਕਰੋੜ), ਏ (5 ਕਰੋੜ), ਬੀ

ਸਵਪਨਾ ਦਾ ਵਿਸ਼ੇਸ਼ ਬੂਟਾਂ ਦਾ ਸੁਫ਼ਨਾ ਸਾਕਾਰ

ਨਵੀਂ ਦਿੱਲੀ,8 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਏਸ਼ਿਆਈ ਖੇਡਾਂ ਵਿਚ ਹੈਪਟਾਥਲਨ ’ਚ ਸੋਨ ਤਗ਼ਮਾ ਜਿੱਤਣ ਵਾਲੀ ਭਾਰਤੀ ਖਿਡਾਰਨ ਸਵਪਨਾ ਬਰਮਨ ਨੂੰ ਛੇ-ਛੇ ਉਂਗਲੀਆਂ ਵਾਲੇ ਪੈਰਾਂ ਵਿਚ ਫਿਟ ਆਉਣ ਵਾਲੇ ਬੂਟ ਦਿੱਤੇ ਗਏ ਹਨ। ਖੇਡ ਸਾਮਾਨ ਬਣਾਉਣ ਵਾਲੀ ਜਰਮਨੀ ਦੀ ਕੌਮਾਂਤਰੀ ਕੰਪਨੀ ‘ਐਡੀਡਾਸ’ ਨੇ ਸਵਪਨਾ ਲਈ ਇਹ ਬੂਟ ਤਿਆਰ ਕੀਤੇ ਹਨ।

ਗ੍ਰੇਟ ਖਲੀ ਵੱਲੋਂ ਫਾਈਨਲ ਕੁਸ਼ਤੀ ਮੁਕਾਬਲੇ ਲਈ ਰੋਡ ਸ਼ੋਅ

ਬਠਿੰਡਾ,8 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਭਲਕੇ 9 ਮਾਰਚ ਨੂੰ ਗ੍ਰੇਟ ਖਲੀ ਦੀ ਸੀ.ਡਬਲਯੂ.ਈ ਕੁਸ਼ਤੀ ਅਕੈਡਮੀ ਵੱਲੋਂ ਬਠਿੰਡਾ ਵਿਚ ਕਰਵਾਏ ਜਾ ਰਹੇ ਪ੍ਰੋਫੈਸ਼ਨਲ ਰੈਸਲਿੰਗ ਮੁਕਾਬਲੇ ਦੇ ਪ੍ਰਚਾਰ ਲਈ ਸ਼ਹਿਰ ਵਿਚ ਦਲੀਪ ਸਿੰਘ ਰਾਣਾ ਉਰਫ਼ ਗ੍ਰੇਟ ਖਲੀ ਵੱਲੋਂ ਸ਼ਹਿਰ ਵਿਚ ਰੈਲੀ ਕੱਢੀ ਗਈ। ਗ੍ਰੇਟ ਖਲੀ ਮਲਟੀਪਲ ਸਟੇਡੀਅਮ ਤੋ ਖੁੱਲ੍ਹੀ ਜੀਪ ਵਿਚ ਬੈਠ ਕੇ ਰਵਾਨਾ ਹੋਏ।
ਇਸ ਮੌਕੇ ਉਨ੍ਹਾਂ ਨਾਲ ਵਿਦੇਸ਼ ਭਲਵਾਨਾਂ ਸਮੇਤ ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਸਮੇਤ ਮਹਿਲਾ ਰੈਸਲਰ ਵੀ ਮੌਜੂਦ ਸਨ। ਖਲੀ ਨੂੰ ਦੇਖਣ ਲਈ ਅੱਜ ਸ਼ਹਿਰ ਦੀਆਂ ਸੜਕਾਂ ’ਤੇ ਭੀੜ ਲੱਗੀ ਰਹੀ ਅਤੇ ਵਿਦੇਸ਼ ਭਲਵਾਨ ਵੀ ਖਿੱਚ ਦਾ ਕੇਂਦਰ ਰਹੇ।

ਭਾਰਤੀ ਮਹਿਲਾ ਟੀਮ ਦੂਜਾ ਟੀ-20 ਮੈਚ ਹਾਰੀ

ਗੁਹਾਟੀ,7 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਇੰਗਲੈਂਡ ਦੇ ਵਿਰੁੱਧ ਦੂਜੇ ਟੀ-20 ਅੰਤਰਰਾਸ਼ਟਰੀ ਕਿ੍ਕਟ ਮੈਚ ਵਿੱਚ ਪੰਜ ਵਿਕਟਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਮਹਿਮਾਨ ਟੀਮ ਨੇ ਤਿੰਨ ਮੈਚਾਂ ਦੀ ਲੜੀ ਦੇ ਵਿੱਚ 2-0 ਦੀ ਅਜਿੱਤ ਲੀਡ ਲੈ ਲਈ ਹੈ।

ਰਾਂਚੀ ’ਚ ਧੋਨੀ ਦਾ ਅੰਤਿਮ ਮੈਚ; ਲੜੀ ਜਿੱਤਣ ਲਈ ਉੱਤਰੇਗਾ ਭਾਰਤ

ਰਾਂਚੀ,7 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਮਹਿੰਦਰ ਸਿੰਘ ਧੋਨੀ ਦੇ ਸ਼ਹਿਰ ਰਾਂਚੀ ਵਿੱਚ ਉਸ ਦੇ ਅੰਤਿਮ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ’ਚ ਆਸਟਰੇਲੀਆ ਨੂੰ ਹਰਾ ਕੇ ਭਾਰਤੀ ਟੀਮ ਪੰਜ ਮੈਚਾਂ ਦੀ ਲੜੀ ਵਿੱਚ 3-0 ਦੀ ਲੀਡ ਲੈਣ ਦੀ ਕੋਸ਼ਿਸ਼ ਕਰੇਗੀ। ਰਾਂਚੀ ਦਾ ਸਭ ਤੋ ਮਨਪਸੰਦ ਖਿਡਾਰੀ ਮਹਿੰਦਰ ਸਿੰਘ ਧੋਨੀ ਸੰਭਵ ਤੌਰ ਉੱਤੇ ਆਪਣੇ ਘਰੇਲੂ ਮੈਦਾਨ ਵਿੱਚ ਆਖ਼ਰੀ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਖੇਡੇਗਾ। ਮੌਜੂਦਾ ਲੜੀ ਦੇ ਹਰ ਮੈਚ ਵਿੱਚ ਧੋਨੀ ਦੀ ਹੌਸਲਾ ਅਫਜ਼ਾਈ ਹੋ ਰਹੀ ਹੈ। 

ਸ਼ਿਵਾਲਿਕ ਕਾਲਜ ਨਵਾਂ ਨੰਗਲ ਵਿਚ ਖੇਡ ਮੇਲਾ ਕਰਵਾਇਆ

ਨੰਗਲ,7 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਸਰਕਾਰੀ ਸ਼ਿਵਾਲਕਿ ਕਾਲਜ ਨਵਾਂ ਨੰਗਲ ਵਿਚ ਅੱਜ ਪ੍ਰਿੰਸੀਪਲ ਬਿੱਕਰ ਸਿੰਘ ਦੀ ਅਗਵਾਈ ਵਿਚ ਸਾਲਾਨਾ ਖੇਡ ਮੇਲਾ ਕਰਵਾਇਆਗ ਗਿਆ, ਜਿਸ ਵਿਚ ਕਾਲਜ ਸਟਾਫ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਵਿਧਾਨ ਸਭਾ ਸਪੀਕਰ ਪੰਜਾਬ ਰਾਣਾ ਕੇਪੀ ਸਿੰਘ ਨੇ ਇਸ ਖੇਡ ਮੇਲੇ ਵਿਚ ਬਤੋਰ ਮੁੱਖ ਮਹਿਮਾਨ ਸ਼ਿਰਕਤ ਕਰਕੇ ਖਿਡਾਰੀਆਂ ਦਾ ਹੌਂਸਲਾ ਵਧਾਇਆ। ਉਨ੍ਹਾਂ ਇਸ ਖੇਡ ਮੇਲੇ ਦੀ ਝੰਡਾਂ ਚੜ੍ਹਾ ਕੇ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਰਾਣਾ ਕੇਪੀ ਸਿੰਘ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਖੇਡਾਂ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ ਨਾਲ ਭਾਈਚਾਰਕ ਸਾਂਝ ਅਤੇ ਆਪਸੀ ਪਿਆਰ ਦਾ ਵਾਤਾਵਰਨ ਸਿਰਜਣ ਵਿਚ ਵੀ ਅਹਿਮ ਰੋਲ ਅਦਾ ਕਰਦੀਆਂ ਹਨ। 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0073021670
Copyright © 2019, Panjabi Times. All rights reserved. Website Designed by Mozart Infotech