ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਮਨੌਰੰਜਨ

ਨਵੇਂ ਤਜਰਬਿਆਂ ਦੀ ਤਾਂਘ ਰਹਿੰਦੀ ਹੈ: ਆਮਿਰ ਖ਼ਾਨ

October 31, 2018 01:18 AM

ਮੁੰਬਈ ,30 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਸੁਪਰਸਟਾਰ ਆਮਿਰ ਖ਼ਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫ਼ਿਲਮਾਂ ਦੀ ਚੋਣ ’ਚ ਤਜਰਬੇ ਕਰਕੇ ਮਜ਼ਾ ਆਉਂਦਾ ਹੈ ਤੇ ਹਮੇਸ਼ਾ ਕੁਝ ਵੱਖਰਾ ਕਰਨ ਦੀ ਤਾਂਘ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ਆਮਿਰ ‘ਲਗਾਨ’, ‘ਰੰਗ ਦੇ ਬਸੰਤੀ’, ‘ਤਾਰੇ ਜ਼ਮੀਨ ਪਰ’, ‘ਦੰਗਲ’ ਤੇ ਹੁਣ ‘ਠੱਗਜ਼ ਆਫ਼ ਹਿੰਦੋਸਤਾਨ’ ਜਿਹੀਆਂ ਵੱਖੋ-ਵੱਖ ਸ਼੍ਰੇਣੀ ਦੀਆਂ ਫ਼ਿਲਮਾਂ ਵਿਚ ਅਭਿਨੈ ਕਰ ਚੁੱਕੇ ਹਨ। ਅਦਾਕਾਰ ਨੇ ਕਿਹਾ ਕਿ ਉਲਟਾ ਘਬਰਾਹਟ ਤਾਂ ਉਨ੍ਹਾਂ ਨੂੰ ਉਸ ਵੇਲੇ ਹੁੰਦੀ ਹੈ ਜਦੋਂ ਕੁਝ ਨਵਾਂ ਨਾ ਵਾਪਰ ਰਿਹਾ ਹੋਵੇ। ਉਨ੍ਹਾਂ ਕਿਹਾ ਕਿ ਅਸਫ਼ਲਤਾਵਾਂ ਤੋਂ ਡਰ ਨਹੀਂ ਲੱਗਦਾ ਪਰ ਤਜਰਬੇ ਨਾ ਕਰਨ ਤੋਂ ਲੱਗਦਾ ਹੈ। ਆਮਿਰ ਨੇ ਕਿਹਾ ਕਿ ਜਦੋਂ ਕਹਾਣੀ ਦਰਸ਼ਕਾਂ ਨੂੰ ਬੰਨ੍ਹ ਕੇ ਬਿਠਾ ਦਿੰਦੀ ਹੈ ਤਾਂ ਲੱਗਦਾ ਹੈ ਕਿ ਆਪਣੀ ਕਲਾ ਰਾਹੀਂ ਕੋਈ ਨਵਾਂ ਮੁਕਾਮ ਹਾਸਲ ਕੀਤਾ ਹੈ ਤੇ ਸੰਤੁਸ਼ਟੀ ਮਿਲਦੀ ਹੈ। ਛੋਟੀ ਉਮਰ ਵਿਚ ਹੀ ਫਿਲਮੀ ਦੁਨੀਆ ਦਾ ਹਿੱਸਾ ਬਣਨ ਵਾਲੇ ਆਮਿਰ ਆਪਣੇ ਪਿਤਾ ਤੇ ਨਿਰਦੇਸ਼ਕ ਤਾਹਿਰ ਹੁਸੈਨ ਤੋਂ ਕਾਫ਼ੀ ਪ੍ਰਭਾਵਿਤ ਰਹੇ ਹਨ। ਆਮਿਰ ਨੇ ਕਿਹਾ ਕਿ ਫਿਲਮ ਦੀ ਸਫ਼ਲਤਾ-ਅਸਫਲਤਾ ਲਈ ਉਹ ਖ਼ੁਦ ਵੀ ਬਰਾਬਰ ਦੀ ਜ਼ਿੰਮੇਵਾਰੀ ਲੈਂਦੇ ਹਨ ਤੇ ਰਿਲੀਜ਼ ਤੋਂ ਪਹਿਲਾਂ ਕੋਈ ਪੈਸਾ ਨਹੀਂ ਲੈਂਦੇ। ਰਿਲੀਜ਼ ਹੋਣ ਤੋਂ ਬਾਅਦ ਹੀ ਨਫ਼ੇ-ਨੁਕਸਾਨ ਵਿਚੋਂ ਉਹ ਬਣਦਾ ਹਿੱਸਾ ਲੈਂਦੇ ਹਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮਨੌਰੰਜਨ ਵਿੱਚ ਹੋਰ
‘ਕੇਦਾਰਨਾਥ’ ਸ਼ਾਂਤੀ ਕਾਇਮ ਰੱਖਣ ਦਾ ਨਿਰੋਲ ਉਪਰਾਲਾ: ਅਭਿਸ਼ੇਕ ਕਪੂਰ

ਨਵੀਂ ਦਿੱਲੀ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਇਕ ਮੁਸਲਿਮ ਵੱਲੋਂ ਪਿੱਠ ’ਤੇ ਹਿੰਦੂ ਸ਼ਰਧਾਲੂ ਨੂੰ ਚੁੱਕ ਕੇ ਲਿਜਾਂਦਾ ਦੇਖਣਾ ਭਾਰਤ ਬਾਰੇ ਬਹੁਤ ਕੁਝ ਕਹਿੰਦਾ ਹੈ। ਇਸੇ ਨਜ਼ਾਰੇ ਨੇ ਅਭਿਸ਼ੇਕ ਕਪੂਰ ਦੇ ਦਿਲ ਤੇ ਦਿਮਾਗ ਵਿੱਚ ਸ਼ਾਂਤੀ ਦੀ ਕਹਾਣੀ ਦਾ ਬੀਜ ਬੋਇਆ ਜਿਸ ਨੂੰ ਉਸ ਨੇ ਆਪਣੀ ਅਗਲੀ ਫਿਲਮ ‘ਕੇਦਾਰਨਾਥ’ ਵਿੱਚ ਢਾਲ ਕੇ ਪੇਸ਼ ਕੀਤਾ ਹੈ।

‘ਮਨਮੋਹਿਨੀ’ ਦੇ ਪ੍ਰਚਾਰ ਲਈ ਚੰਡੀਗੜ੍ਹ ਪੁੱਜੀ ਰੇਹਾਨਾ

ਚੰਡੀਗੜ੍ਹ,,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਜ਼ੀ ਟੀਵੀ ’ਤੇ 27 ਨਵੰਬਰ ਤੋਂ ਪ੍ਰਸਾਰਿਤ ਹੋ ਰਹੇ ਲੜੀਵਾਰ ‘ਮਨਮੋਹਿਨੀ’ ਦੇ ਪ੍ਰਚਾਰ ਲਈ ਚੰਡੀਗੜ੍ਹ ਪੁੱਜੀ ਸ਼ੋਅ ਦੀ ਅਦਾਕਾਰਾ ਰੇਹਾਨਾ ਪੰਡਿਤ ਨੇ ਦੱਸਿਆ ਕਿ ਇਹ ਲੜੀਵਾਰ ਦੈਵੀ/ਅਲੌਕਿਕ ਕਹਾਣੀ ’ਤੇ ਆਧਾਰਤ ਹੈ, ਜਿਸ ਵਿੱਚ ਉਸ ਨੇ ਮਨਮੋਹਿਨੀ ਦੇ ਮੁੱਖ ਕਿਰਦਾਰ ਨੂੰ ਨਿਭਾਇਆ ਹੈ। ਰੇਹਨਾ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਆ ਚੁੱਕੀ ਹੈ ਤੇ ਉਸ ਨੂੰ ਇਸ ਸ਼ਹਿਰ ਦੀ ਖੂਬਸੂਰਤੀ ਬਹੁਤ ਪਸੰਦ ਹੈ।

ਅਦਾਕਾਰਾ ਨਫੀਸਾ ਅਲੀ ਨੂੰ ਕੈਂਸਰ ਹੋਇਆ

ਨਵੀਂ ਦਿੱਲੀ ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਫਿਲਮ ਤੇ ਰੰਗਮੰਚ ਦੀ ਬਜ਼ੁਰਗ ਅਦਾਕਾਰ ਨਫੀਸਾ ਅਲੀ (61) ਨੂੰ ਤੀਜੀ ਸਟੇਜ ਦਾ ਕੈਂਸਰ ਹੋਣ ਬਾਰੇ ਪਤਾ ਲੱਗਾ ਹੈ। ਉਸ ਨੇ ਬੀਤੇ ਦਿਨ ਇੰਸਟਾਗ੍ਰਾਮ ’ਤੇ ਆਪਣੀ ਦੋਸਤ ਤੇ ਕਾਂਗਰਸ ਆਗੂ

ਦੀਪਿਕਾ-ਰਣਵੀਰ ਵਿਆਹ ਮੌਕੇ ਮਰਿਆਦਾ ਦੀ ਉਲੰਘਣਾ ਤੋਂ ਸਿੱਖਾਂ ’ਚ ਰੋਸ

ਅੰਮ੍ਰਿਤਸਰ ,17  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਉੱਘੀ ਬੌਲੀਵੁਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਅਦਾਕਾਰ ਰਣਵੀਰ ਸਿੰਘ ਦੇ ਇਟਲੀ ਵਿਚ ਹੋਏ ਵਿਆਹ ਸਮਾਗਮ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਇਕ ਹੋਟਲ ਵਿਚ ਲਿਜਾਣ ’ਤੇ ਉੱਥੋਂ ਦੇ ਸਿੱਖ ਭਾਈਚਾਰੇ ਨੇ ਇਤਰਾਜ਼ ਉਠਾਇਆ ਹੈ।

ਮੈਨੂੰ ਆਲੋਚਨਾ ਪਸੰਦ ਹੈ: ਅਮਿਤਾਭ ਬੱਚਨ

 ਮੁੰਬਈ ,16  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਮਹਾਂਨਾਇਕ ਅਮਿਤਾਭ ਬੱਚਨ ਨੇ ਕਿਹਾ ਕਿ ਉਸ ਨੂੰ ਆਲੋਚਨਾ ਪਸੰਦ ਹੈ ਕਿਉਂਕਿ ਇਸ ਤੋਂ ਘੱਟ ਘੱਟ ਇਹ ਤਾਂ ਪੱਕਾ ਹੋ ਜਾਂਦਾ ਹੈ ਕਿ ਦਰਸ਼ਕ ਸਿਰਜਣਾਤਮਕ ਕੰਮ ਨੂੰ ਦੇਖਦੇ ਹਨ। ਉਹ ਟਾਟਾ ਲਿਟਰੇਚਰ ਲਾਈਵ ਦੇ ਨੌਵੇਂ ਸੈਸ਼ਨ ਵਿੱਚ ਲੇਖਕ ਸਿਧਾਰਥ ਧਨਵੰਤ ਸ਼ੰਘਵੀ ਦੀ ਕਿਤਾਬ ‘ਦਿ ਰੈਬਿਟ ਐਂਡ ਦਿ ਸਕਿਊਰਲ’ ਦੇ ਲੋਕ ਅਰਪਣ ਮੌਕੇ ਬੋਲ ਰਹੇ ਸਨ। ਇਸ ਮੌਕੇ ਸ੍ਰੀ ਬੱਚਨ ਨਾਲ ਉਨ੍ਹਾਂ ਦੀ ਪਤਨੀ ਜਯਾ ਬੱਚਨ ਵੀ ਹਾਜ਼ਰ ਸਨ।

ਫ਼ਿਲਮਾਂ ਤੇ ਵੈੱਬ ਲੜੀ ਲਈ ਸੈਂਸਰਸ਼ਿਪ ਦੀ ਲੋੜ ਨਹੀਂ: ਰਿਤੇਸ਼ ਸਿਧਵਾਨੀ

ਮੁੰਬਈ,16  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਨਿਰਮਾਤਾ ਰਿਤੇਸ਼ ਸਿਧਵਾਨੀ ਦਾ ਕਹਿਣਾ ਹੈ ਕਿ ਫ਼ਿਲਮਾਂ ਤੇ ਵੈੱਬ ਲੜੀ ਲਈ ਕੋਈ ਸੈਂਸਰਸ਼ਿਪ ਨਹੀਂ ਹੋਣੀ ਚਾਹੀਦੀ। ਫ਼ਰਹਾਨ ਅਖ਼ਤਰ ਤੇ ਰਿਤੇਸ਼ ਦੀ ਕੰਪਨੀ ‘ਐਕਸਲ ਐਂਟਰਟੇਨਮੈਂਟ’ ਨੇ ‘ਅਮੇਜ਼ਨ ਪ੍ਰਾਈਮ ਵੀਡੀਓ’ ਲਈ ‘ਇਨਸਾਈਡ ਐੱਜ’ ਅਤੇ ‘ਮਿਰਜ਼ਾਪੁਰ’ ਜਿਹੀਆਂ ਵੈੱਬ ਲੜੀਆਂ ਦਾ ਨਿਰਮਾਣ ਕੀਤਾ ਹੈ। ਵੈੱਬ ਲੜੀਆਂ ਨੂੰ ਲੈ ਕੇ ਹਾਲ ਦੀ ਘੜੀ ਕੋਈ ਸੈਂਸਰਸ਼ਿਪ ਨਹੀਂ ਹੈ, ਪਰ ਅਜਿਹੀਆਂ ਖ਼ਬਰਾਂ ਹਨ ਕਿ ਸਰਕਾਰ ਵੈੱਬ ਮੰਚ ਨੂੰ

ਨੈੱਟਫਲਿਕਸ ’ਤੇ ‘ਵੀਰ ਦਾਸ ਲੂਜ਼ਿੰਗ ਇਟ’ ਦਾ ਪ੍ਰਸਾਰਨ 11 ਦਸੰਬਰ ਤੋਂ

ਮੁੰਬਈ,16  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਵੀਰ ਦਾਸ ਨੈੱਟਫਲਿਕਸ ’ਤੇ ਆਪਣੇ ਨਵੇਂ ਸ਼ੋਅ ‘ਵੀਰ ਦਾਸ ਲੂਜ਼ਿੰਗ ਇਟ’ ਨਾਲ ਵਾਪਸੀ ਲਈ ਤਿਆਰ ਹੈ। ਨੈੱਟਫਲਿਕਸ ’ਤੇ ਸ਼ੋਅ ਦਾ ਪ੍ਰਸਾਰਣ 11 ਦਸੰਬਰ ਤੋਂ ਸ਼ੁਰੂ ਹੋਵੇਗਾ। ਨੈੱਟਫਲਿਕਸ ਨੇ ਅਜੇ ਕੁਝ ਅਰਸਾ ਪਹਿਲਾਂ ਵੀਰ ਦੇ ਨਾਲ ਇਕ ਨਵਾਂ ਸ਼ੋਅ ਲਿਆਉਣ ਦਾ ਐਲਾਨ ਕੀਤਾ ਸੀ। ਵੀਰ ਦਾ ਸ਼ੋਅ ‘ਅਬਰੌਡ ਅੰਡਰਸਟੈਂਡਿੰਗ’ ਪਿਛਲੇ ਸਾਲ ਨੈੱਟਫਲਿਕਸ ’ਤੇ ਪ੍ਰਸਾਰਿਤ ਹੋਇਆ ਸੀ। ਇਸ ਮੰਚ ਤੋਂ ਆਪਣਾ ਸ਼ੋਅ ਲਿਆਉਣ ਵਾਲਾ ਉਹ ਪਹਿਲਾ ਭਾਰਤੀ ਸੀ।

ਸ਼੍ਰੇਆ ਘੋਸ਼ਾਲ ਨੇ ਵੈੱਬ ਲੜੀ ਲਈ ਗੀਤ ਗਾਇਆ

ਮੁੰਬਈ,16  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬੌਲੀਵੁੱਡ ਫ਼ਿਲਮਾਂ ਦੇ ਕਈ ਯਾਦਗਾਰ ਗੀਤਾਂ ਨੂੰ ਆਪਣੀ ਆਵਾਜ਼ ਦੇਣ ਵਾਲੀ ਗਾਇਕਾ ਸ਼੍ਰੇਆ ਘੋਸ਼ਾਲ ਨੇ ਹੁਣ ਵੈੱਬ ਲੜੀ ਲਈ ਗੀਤ ਗਾਇਆ ਹੈ। ਗਾਇਕਾ ਇਸ ਬਾਰੇ ਕਾਫ਼ੀ ਉਤਸ਼ਾਹਿਤ ਹੈ।

ਅਸ਼ੁੱਭ ਗ੍ਰਹਿਆਂ ਦੇ ਸਾਏ ਹੇਠ ਰਣਵੀਰ-ਦੀਪਿਕਾ ਦਾ ਵਿਆਹ

ਜਲੰਧਰ ,15 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬਾਲੀਵੁੱਡ ਦੇ ਇਸ ਸਾਲ ਦੇ ਸਭ ਤੋਂ ਚਰਚਿਤ ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਦਾ ਵਿਆਹ ਵੱਖ-ਵੱਖ ਜੋਤਿਸ਼ ਕਾਰਨਾਂ ਦੇ ਚਲਦਿਆਂ ਅਸ਼ੁੱਭ ਗ੍ਰਹਿਆਂ ਦੇ ਸਾਏ ਹੇਠ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਅਜਿਹੇ ਕਿਹੜੇ ਜੋਤਿਸ਼ ਕਾਰਨ ਹਨ, ਜਿਨ੍ਹਾਂ ਦੇ ਚਲਦਿਆਂ ਵਿਆਹ ਤੋਂ ਬਾਅਦ ਦੀਪਿਕਾ ਤੇ ਰਣਵੀਰ 'ਚ ਦੂਰੀਆਂ ਵੱਧ ਸਕਦੀਆਂ ਹਨ। ਅਸੀਂ ਇਥੇ ਇਹ ਸਾਫ ਕਰ ਦੇਈਏ ਕਿ ਜੋਤਿਸ਼ 'ਚ ਸੰਬੰਧਾਂ 'ਚ ਖਟਾਸ ਤੋਂ ਬਾਅਦ ਤਲਾਕ ਤੇ ਇਕ-

ਬਿਹਾਰ ਜਾਣਾ ਰਵੀਨਾ ਟੰਡਨ ਨੂੰ ਪਿਆ ਮਹਿੰਗਾ, ਐੱਫ. ਆਈ. ਆਰ. ਦਰਜ

ਨਵੀਂ ਦਿੱਲੀ,15 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਕਾਨੂੰਨੀ ਸ਼ਿੰਕਜੇ 'ਚ ਫਸ ਗਈ ਹੈ। ਅਦਾਕਾਰਾ ਖਿਲਾਫ ਐੱਫ. ਆਈ. ਆਰ. ਦਰਜ ਹੋਈ ਹੈ। ਉਸ 'ਤੇ ਇਕ ਹੋਟਲ ਦੇ ਪ੍ਰੋਗਰਾਮ ਦੌਰਾਨ ਸੜਕ 'ਤੇ ਜਾਮ ਲਾਉਣ ਦਾ ਦੋਸ਼ ਲੱਗਾ ਹੈ। ਕਾਜੀ ਮਹੁਮੰਦਪੁਰ ਥਾਣੇ 'ਚ ਕਾਂਢ ਸੰਖਿਆ 475/18 ਤਹਿਤ ਮਾਮਲਾ ਦਰਜ ਹੋਇਆ ਹੈ। ਕੋਰਟ ਦੇ ਆਦੇਸ਼ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ। ਵਕੀਲ ਸੁਧੀਰ ਓਝਾ ਨੇ ਕੇਸ ਦਰਜ ਕਰਵਾਇਆ ਸੀ।

ਲਾੜੀ ਬਣ ਕਿਹੜੇ ਚੰਨ ਪ੍ਰਦੇਸੀ ਨੂੰ ਉਡੀਕ ਰਹੀ ਹੈ ਸਿਮੀ ਚਾਹਲ

ਜਲੰਧਰ,15 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   'ਬੰਬੂਕਾਟ', 'ਸਰਵਣ' ਤੇ 'ਰੱਬ ਦਾ ਰੇਡੀਓ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਨਾਲ ਲੋਕਾਂ ਦੇ ਦਿਲ ਟੁੰਬਣ ਵਾਲੀ ਪਾਲੀਵੁੱਡ ਅਦਾਕਾਰਾ ਸਿਮੀ ਚਾਹਲ ਇਨ੍ਹੀਂ ਕਾਫੀ ਸੁਰਖੀਆਂ ਬਟੋਰ ਰਹੀ ਹੈ। ਸੁਰਖੀਆਂ ਦਾ ਕਾਰਨ ਉਸ ਦਾ ਬ੍ਰਾਈਡਲ ਫੋਟੋਸ਼ੂਟ ਹੈ। ਦੱਸ ਦੇਈਏ ਕਿ ਦੁਲਹਨ ਦੇ ਲਿਬਾਸ 'ਚ ਉਹ ਬੇਹੱਦ ਹੀ ਖੂਬਸੂਰਤ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਸ ਨੇ ਰੈੱਡ ਕਲਰ ਦਾ ਲਹਿੰਗਾ ਪਾਇਆ ਹੈ, ਜਿਸ 'ਚ ਵੱਖਰੇ-ਵੱਖਰੇ ਐਂਗਲ ਨਾਲ ਪੋਜ਼ ਦੇ ਰਹੀ ਹੈ।

ਨੀਰੂ ਬਾਜਵਾ ਦੀ ਖੂਬਸੂਰਤੀ ਦਾ ਇਹ ਹੈ ਅਸਲੀ ਰਾਜ਼, ਵੀਡੀਓ ਵਾਇਰਲ

ਜਲੰਧਰ,15 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਫਿਲਮੀ ਸਿਤਾਰਿਆਂ ਦੀ ਜ਼ਿੰਦਗੀ ਜਿੰਨੀ ਆਸਾਨ ਨਜ਼ਰ ਆਉਂਦੀ ਹੈ ਅਸਲ 'ਚ ਓਨੀਂ ਸੌਖੀ ਨਹੀਂ ਹੈ। ਫਿਲਮੀ ਸਿਤਾਰਿਆਂ ਨੂੰ ਆਪਣੀ ਸਿਹਤ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਚਮਕ ਨੂੰ ਸਦਾ ਬਰਕਰਾਰ ਰੱਖਣ ਲਈ ਕਈ ਤਰ੍ਹਾਂ ਦੇ ਕਠਿਨ ਕੰਮ ਕਰਨੇ ਪੈਂਦੇ ਹਨ। ਅਸੀਂ ਗੱਲ ਕਰ ਰਹੇ ਹਾਂ ਪਾਲੀਵੁੱਡ ਫਿਲਮ ਇੰਡਸਟਰੀ ਦੀ ਕੁਈਨ ਨੀਰੂ ਬਾਜਵਾ ਦੀ, ਜੋ ਆਪਣੀ ਤੰਦਰੁਸਤ ਤੇ ਫਿੱਟ ਸਿਹਤ ਲਈ ਰੋਜ਼ਾਨਾ ਕਸਰਤ (ਵਰਕਆਊਟ) ਕਰਦੀ ਹੈ।

ਦੀਪਿਕਾ-ਰਣਵੀਰ ਦੇ ਵਿਆਹ ’ਚ ਪੇਸ਼ਕਾਰੀ ਦੇਵੇਗੀ ਸੂਫ਼ੀ ਗਾਇਕਾ ਹਰਸ਼ਦੀਪ

ਮਿਲਾਨ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸੂਫ਼ੀ ਗਾਇਕਾ ਹਰਸ਼ਦੀਪ ਕੌਰ, ਅਦਾਕਾਰ ਜੋੜੀ ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਦੇ ਇਥੇ ਇਟਲੀ ਵਿੱਚ ਹੋ ਰਹੇ ਵਿਆਹ ’ਚ ਪੇਸ਼ਕਾਰੀ ਦੇਵੇਗੀ। ਹਰਸ਼ਦੀਪ ਤੇ ਸੰਜੋਏ ਦਾਸ ਸਮੇਤ ਸੰਗੀਤਕਾਰਾਂ ਦਾ ਇਕ ਗਰੁੱਪ ‘ਕੋਮੋ ਝੀਲ’ ਪੁੱਜ ਗਿਆ ਹੈ, ਜਿੱਥੇ ਅਦਾਕਾਰ ਜੋੜੀ ਵਿਆਹ ਬੰਧਨ ਵਿੱਚ ਬੱਝੇਗੀ। ਸੰਜੋਏ ਨੇ ਇਕ ਟਵੀਟ ’ਚ ਕਿਹਾ, ‘ਅਸੀਂ ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਦੇ ਵਿਸ਼ੇਸ਼ ਸਮਾਗਮ ਲਈ ਮਿਲਾਨ ਪੁੱਜ ਗਏ ਹਾਂ।

ਸਟਾਰਡਮ ਅਦਾਕਾਰ ਲਈ ਭ੍ਰਿਸ਼ਟ ਹੋਣ ਦਾ ਸੌਖਾ ਰਾਹ: ਨਸੀਰੂਦੀਨ ਸ਼ਾਹ

ਮੁੰਬਈ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬਜ਼ੁਰਗ ਅਦਾਕਾਰ ਨਸੀਰੂਦੀਨ ਸ਼ਾਹ ਨੂੰ ਇਹ ਮੰਨਣ ’ਚ ਕੋਈ ਝਿਜਕ ਨਹੀਂ ਹੈ ਕਿ ਉਸ ਨੇ ਬਹੁਤ ਸਾਰੀਆਂ ਫਿਲਮਾਂ ਸਿਰਫ਼ ਪੈਸੇ ਕਮਾਉਣ ਖਾਤਰ ਕੀਤੀਆਂ, ਪਰ ਉਹ ਇਹ ਵੀ ਮੰਨਦੇ ਹਨ ਕਿ ਸਟਾਰਡਮ (ਛਾਏ ਰਹਿਣ ਦੀ ਚਾਹਤ) ਕਿਸੇ ਵੀ ਅਦਾਕਾਰ ਲਈ ਭ੍ਰਿਸ਼ਟ ਹੋਣ ਦਾ ਸਭ ਤੋਂ ਸੌਖਾ ਰਾਹ ਹੈ।

ਕਵਿਤਾ ਕੌਸ਼ਿਕ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਛੇੜੀ ਨਵੀਂ ਚਰਚਾ

ਜਲੰਧਰ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਵੇਖ ਬਰਾਤਾਂ ਚੱਲੀਆਂ' 'ਚ ਮਸ਼ਹੂਰ ਪਾਲੀਵੁੱਡ ਐਕਟਰ ਬੀਨੂੰ ਢਿੱਲੋਂ ਦੀ ਅਦਾਕਾਰਾ ਕਵਿਤਾ ਕੌਸ਼ਿਕ ਇੰਨੀ ਦੁਨੀਆਂ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਕਵਿਤਾ ਕੌਸ਼ਿਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ।ਇਨ੍ਹਾਂ ਤਸਵੀਰਾਂ 'ਚ ਕਵਿਤਾ ਕੌਸ਼ਿਕ ਕਾਫੀ ਕਾਫੀ ਗਲੈਮਰ ਲੁੱਕ 'ਚ ਨਜ਼ਰ ਆ ਰਹੀ ਹੈ

ਭੰਗੜੇ ਪਾਉਣ ਲਈ ਹੋ ਜਾਓ ਤਿਆਰ, ਰਿਲੀਜ਼ ਹੋਇਆ ਗਿੱਪੀ ਦਾ 'ਵੀਕੈਂਡ' ਗੀਤ

ਜਲੰਧਰ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਗਿੱਪੀ ਗਰੇਵਾਲ ਬੈਕ ਟੂ ਬੈਕ ਨਵੇਂ-ਨਵੇਂ ਗੀਤ ਆਪਣੇ ਫੈਨਜ਼ ਲਈ ਰਿਲੀਜ਼ ਕਰ ਰਹੇ ਹਨ। ਕੁਝ ਦਿਨ ਪਹਿਲਾਂ ਗਿੱਪੀ ਦਾ ਗੀਤ 'ਹੁਕਮ ਦਾ ਯੱਕਾ' ਰਿਲੀਜ਼ ਹੋਇਆ ਸੀ, ਜਿਸ ਨੂੰ ਯੂਟਿਊਬ 'ਤੇ ਹੁਣ ਤਕ 7 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਹੁਣ ਗਿੱਪੀ ਨੇ ਇਕ ਹੋਰ ਗੀਤ ਰਿਲੀਜ਼ ਕਰ ਦਿੱਤਾ ਹੈ, ਜਿਸ ਦਾ ਨਾਂ ਹੈ 'ਵੀਕੈਂਡ'। ਜਿਵੇਂ ਕਿ ਨਾਂ ਤੋਂ ਹੀ ਸਾਫ ਹੈ 'ਵੀਕੈਂਡ' ਇਕ ਪਾਰਟੀ ਸੌਂਗ ਹੈ, ਜਿਸ 'ਚ ਖੂਬ ਭੰਗੜੇ ਪੈ ਰਹੇ ਹਨ।

ਡਾਕੂ ਆ ਰਹੇ ਨੇ…

ਮੁੰਬਈ ,10 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਕਦੇ ਹਿੰਦੀ ਸਿਨਮਾ ਵਿਚ ਡਾਕੂਆਂ ਦਾ ਬਹੁਤ ਬੋਲਬਾਲਾ ਹੁੰਦਾ ਸੀ। ਠਾਕੁਰ ਜਰਨੈਲ ਸਿੰਘ, ਝੱਬਰ ਸਿੰਘ, ਲਾਖਨ ਸਿੰਘ, ਰੂਪਾ, ਗੱਬਰ ਸਿੰਘ ਅਤੇ ਹੋਰ ਪਤਾ ਨਹੀਂ ਕਿੰਨੇ ਨਾਵਾਂ ਦੇ ਡਾਕੂ ਵੱਡੇ ਪਰਦੇ ’ਤੇ ਛਾਏ ਹੋਏ ਸਨ। 1963 ਦੀ ਬੇਹੱਦ ਚਰਚਿਤ ਫ਼ਿਲਮ ‘ਮੁਝੇ ਜੀਨੇ ਦੋ’ ਵਿਚ ਠਾਕੁਰ ਜਰਨੈਲ ਸਿੰਘ ਦਾ ਕਿਰਦਾਰ ਇੰਨਾ ਹਰਮਨ ਪਿਆਰਾ ਹੋਇਆ ਸੀ ਕਿ ਅਭਿਨੇਤਾ ਸੁਨੀਲ ਦੱਤ ਨੂੰ ਫ਼ਿਲਮਾਂ ਦਾ ਸਭ ਤੋਂ ਹਿੱਟ ਡਾਕੂ ਮੰਨਿਆ ਗਿਆ। ਸਿਰਫ਼ ਸੁਨੀਲ ਦੱਤ ਹੀ ਨਹੀਂ ਵਿਨੋਦ ਖੰਨਾ, ਧਰਮਿੰਦਰ ਵੀ ਡਾਕੂ ਦੇ ਤੌਰ ’ਤੇ ਕਾਫ਼ੀ ਮਸ਼ਹੂਰ ਹੋਏ। ਅੱਜਕੱਲ੍ਹ ਵੀ ਡਾਕੂਆਂ ਨੂੰ ਆਧਾਰ ਬਣਾ ਕੇ ‘ਸ਼ਮਸ਼ੇਰਾ’, ‘ਸੋਨ ਵਿਰੈਯਾ’, ‘ਠੱਗਜ਼ ਆਫ ਹਿੰਦੁਸਤਾਨ’ ਵਰਗੀਆਂ ਕੁਝ ਫ਼ਿਲਮਾਂ ਬਣ ਰਹੀਆਂ ਹਨ।

ਗੌਡਫਾਦਰ’ ਦੀ ਨਜ਼ਰ-ਏ-ਇਨਾਇਤ

ਮੁੰਬਈ ,10 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਬੌਲੀਵੁੱਡ ਵਿਚ ਕਈ ਵਾਰ ਕੁਝ ਸੈਲੇਬ੍ਰਿਟੀ ਆਪਣੇ ਚਹੇਤੇ ਅਦਾਕਾਰਾਂ ਨੂੰ ਉਭਾਰਨ ਲਈ ਵੱਧ ਚੜ੍ਹ ਕੇ ਸਹਿਯੋਗ ਦਿੰਦੇ ਹਨ। ਇਹ ਰੁਝਾਨ ਹਿੰਦੀ ਸਿਨਮਾ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਦੇਖਣ ਨੂੰ ਮਿਲਿਆ ਹੈ। ਯਾਦ ਕਰੋ ਕਿਵੇਂ ਉੱਘੇ ਫ਼ਿਲਮਸਾਜ਼ ਮਹਿਬੂਬ ਖ਼ਾਨ ਨੇ ਆਪਣੇ ਮੁਤਬੰਨੇ ਪੁੱਤਰ ਮਾਸਟਰ ਸਾਜਿਦ ਖ਼ਾਨ ਨੂੰ ਅੱਗੇ ਲਿਆਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਸੀ। ਹਾਲ ਦੇ ਸਾਲਾਂ ਵਿਚ ਕਰਨ ਜੌਹਰ, ਸੰਜੈ ਲੀਲਾ ਭੰਸਾਲੀ, ਸਲਮਾਨ ਖ਼ਾਨ ਵਰਗੇ ਸੈਲੀਬ੍ਰਿਟੀ ਆਪਣੇ ਪਸੰਦੀਦਾ ਅਦਾਕਾਰਾਂ ਨੂੰ ਉਭਾਰ ਰਹੇ ਹਨ। ਇਕ ਤਰ੍ਹਾਂ ਨਾਲ ਉਹ ਇਨ੍ਹਾਂ ਅਦਾਕਾਰਾਂ ਦੇ ਅਣਐਲਾਨੇ ਗੌਡਫਾਦਰ ਬਣ ਗਏ ਹਨ।

ਪੰਜਾਬੀ ਕਾਮੇਡੀ ਫ਼ਿਲਮਾਂ: ਜੁਮਲੇ ਤੇ ਜੁਗਤਾਂ

ਮੁੰਬਈ ,10 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਅਜੋਕੀਆਂ ਪੰਜਾਬੀ ਫ਼ਿਲਮਾਂ ਦਾ ਤਸਵੱਰ ਕਾਮੇਡੀ ਤੋਂ ਬਿਨਾਂ ਕਰਨਾ ਮੁਮਕਿਨ ਨਹੀਂ ਲੱਗਦਾ। ਸ਼ੁਰੂਆਤੀ ਦੌਰ ਦੀਆਂ ਪੰਜਾਬੀ ਫ਼ਿਲਮਾਂ ’ਤੇ ਕਾਮੇਡੀ ਭਾਰੂ ਨਹੀਂ ਸੀ, ਪਰ ਅਦਾਕਾਰਾਂ ਦੇ ਜੁਮਲੇ ਤੇ ਜੁਗਤਾਂ ਦਰਸ਼ਕਾਂ ਦੇ ਮਨ ਮੋਹ ਲੈਂਦੇ ਸਨ। ਕਾਮੇਡੀ ਦਾ ਮੂਲ ਉਦੇਸ਼ ਤਣਾਓਗ੍ਰਸਤ ਸਥਿਤੀ ਤੋਂ ਦਰਸ਼ਕਾਂ ਨੂੰ ਨਿਜਾਤ ਦਿਵਾਉਣਾ ਹੈ ਜੋ ਕਾਮੇਡੀ ਦਾ ਬੁਨਿਆਦੀ ਸੁਭਾਅ ਹੈ।

ਭਾਰਤੀ ਫ਼ਿਲਮਾਂ ਦਾ ਸਿਰਮੌਰ ਖ਼ਲਨਾਇਕ

ਮੁੰਬਈ ,10 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਫ਼ਿਲਮਾਂ ਦਾ ਇਕ ਬਹੁਤ ਵੱਡਾ ਨਾਂ ਸੀ ਗ਼ੁਲਾਮ ਮੁਹੰਮਦ ਜਿਨ੍ਹਾਂ ਨੂੰ ਪਹਿਲੇ ਕਾਮਯਾਬ ਖ਼ਲਨਾਇਕ ਅਤੇ ਚਰਿੱਤਰ ਅਦਾਕਾਰ ਹੋਣ ਦਾ ਫ਼ਖ਼ਰ ਹਾਸਲ ਹੈ। ਉਨ੍ਹਾਂ ਨੂੰ ਭਾਰਤ ਦੀ ਪਹਿਲੀ ਬੋਲਦੀ ਹਿੰਦੀ ਫ਼ੀਚਰ ਫ਼ਿਲਮ ‘ਆਲਮ ਆਰਾ’ (1931) ਬਣਾਉਣ ਵਾਲੀ ਫ਼ਿਲਮ ਕੰਪਨੀ ਇੰਪੀਰੀਅਲ ਮੂਵੀਟੋਨ (ਬੰਬੇ) ਦਾ ‘ਲਾਡਲਾ’ ਵੀ ਕਿਹਾ ਜਾਂਦਾ ਸੀ ਕਿਉਂਕਿ ਉਹ ਉਨ੍ਹਾਂ ਦੀ ਹਰ ਫ਼ਿਲਮ ਦੀ ਜ਼ਰੂਰਤ ਅਤੇ ਕਾਮਯਾਬੀ ਦੀ ਜ਼ਮਾਨਤ ਮੰਨੇ ਜਾਂਦੇ ਸਨ। ਉਸ ਦੌਰ ਵਿਚ ਤਮਾਮ ਫ਼ਨਕਾਰ ਫ਼ਿਲਮ ਕੰਪਨੀਆਂ ਦੇ ਮੁਲਾਜ਼ਮ ਹੁੰਦੇ ਸਨ ਅਤੇ ਮਿਹਨਤਾਨਾ ਫ਼ਨਕਾਰਾਂ ਦੀ ਮਕਬੂਲੀਅਤ ਅਤੇ ਅਹਿਮੀਅਤ ਦੇ ਮੁਤਾਬਿਕ ਦਿੱਤਾ ਜਾਂਦਾ ਸੀ। ਗ਼ੁਲਾਮ ਮੁਹੰਮਦ ਨੇ ਆਪਣੀ ਪਹਿਲੀ ਫ਼ਿਲਮ ਲਈ 65 ਰੁਪਏ ਮਿਹਨਤਾਨਾ ਲਿਆ ਸੀ ਅਤੇ ਫਿਰ 750 ਰੁਪਏ ਮਹੀਨਾ ਮੁਆਵਜ਼ਾ ਲੈਣ ਵਾਲੇ ਮਹਿੰਗੇ ਫ਼ਨਕਾਰ ਬਣ ਗਏ ਸਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0067580655
Copyright © 2018, Panjabi Times. All rights reserved. Website Designed by Mozart Infotech