» ਦੇਸ਼ਧ੍ਰੋਹ ਦਾ ਮਾਮਲਾ: ਕਨ੍ਹੱਈਆ ਤੇ ਹੋਰਨਾਂ ਖ਼ਿਲਾਫ਼ ਦੋਸ਼ ਆਇਦ » ਕੁਰਦਾਂ ਨੂੰ ਨਿਸ਼ਾਨਾ ਬਣਾਉਣ ’ਤੇ ਨਤੀਜੇ ਭੁਗਤਣ ਲਈ ਤਿਆਰ ਰਹੇ ਤੁਰਕੀ: ਟਰੰਪ » ਪ੍ਰਧਾਨ ਮੰਤਰੀ ਮੋਦੀ ਨੂੰ ਫਿਲਿਪ ਕੋਟਲਰ ਸਨਮਾਨ » ਸੀਪੀਐਮ ਅਤੇ ਕਾਂਗਰਸ ਵਿਚਾਲੇ ਸੂਬਾ ਪੱਧਰ ’ਤੇ ਚੋਣਾਂ ਸਬੰਧੀ ਸਾਂਝ ਹੋ ਸਕਦੀ ਹੈ: ਯੇਚੁਰੀ » ਮਲਿਕ ਵਲੋਂ ਅਤਿਵਾਦੀਆਂ ਦੇ ਮੁੜ ਵਸੇਬੇ ਲਈ ਹਰ ਸੰਭਵ ਯਤਨ ਦਾ ਭਰੋਸਾ » ਆਪ’ ਹਾਈਕਮਾਂਡ ਅਜੇ ਖਹਿਰਾ ਦੀ ਵਿਧਾਇਕੀ ਖੋਹਣ ਦੇ ਰੌਂਅ ’ਚ ਨਹੀਂ » ਨਵੇਂ ਸਰਪੰਚਾਂ ਤੇ ਪੰਚਾਂ ਦਾ ਨਹੀਂ ਹੋਵੇਗਾ ਡੋਪ ਟੈਸਟ » ਕੈਪਟਨ ਨੂੰ ‘ਸ਼ਰਾਬੀ’ ਅਤੇ ਮਨਪ੍ਰੀਤ ਨੂੰ ‘ਡੁਪਲੀਕੇਟ ਬਾਦਲ’ ਦੱਸਿਆ » ਨੀਰਵ ਦਾ ਬੰਗਲਾ: ਹਾਈ ਕੋਰਟ ਨੇ ਈਡੀ ਦੀ ਅਪੀਲ ’ਤੇ ਉਜਰ ਜਤਾਇਆ » ਖੈਬਰ ਪਖਤੂਨਖਵਾ ਵਿਚ ਸ਼ਮਸ਼ਾਨਘਾਟ ਅਤੇ ਕਬਰਿਸਤਾਨ ਬਣਾਉਣ ਵਾਸਤੇ ਥਾਵਾਂ ਦੀ ਨਿਸ਼ਾਨਦੇਹੀ ਕੀਤੀ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਪੱਤਰਕਾਰਾਂ ਖਿਲਾਫ ਜ਼ਹਿਰੀਲਾ ਮਾਹੌਲ : ਸੰਯੁਕਤ ਰਾਸ਼ਟਰ

November 02, 2018 06:43 AM

ਸੰਯੁਕਤ ਰਾਸ਼ਟਰ ,1 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਸੰਯੁਕਤ ਰਾਸ਼ਟਰ ਵੱਲੋਂ ਨਿਯੁਕਤ ਕੀਤੇ ਗਏ ਮਨੁੱਖੀ ਅਧਿਕਾਰ ਮਾਹਿਰਾਂ ਨੇ ਇਕ ਆਜ਼ਾਦ ਸਮੂਹ ਨੇ ਆਖਿਆ ਕਿ ਪੱਤਰਕਾਰਾਂ ਖਿਲਾਫ ਸਿਆਸੀ ਉਕਸਾਵੇ ਤੋਂ ਲੈ ਕੇ ਹਿੰਸਕ ਸਥਿਤੀ ਬੇਹੱਦ ਜ਼ਹਿਰੀਲੇ ਮਾਹੌਲ ਵਾਲੀ ਹੈ।
ਮਨੁੱਖੀ ਅਧਿਕਾਰ ਮਾਹਿਰਾਂ ਨੇ ਸਾਰੇ ਦੇਸ਼ਾਂ ਤੋਂ ਮੰਗ ਕੀਤੀ ਹੈ ਕਿ ਉਹ ਪੱਤਰਕਾਰਾਂ ਖਿਲਾਫ ਹਮਲੇ ਕਰਨ ਵਾਲੇ ਲੋਕਾਂ ਦੀ ਜਵਾਬਦੇਹੀ ਯਕੀਨਨ ਕਰਨ ਲਈ ਕਦਮ ਚੁੱਕਣ। ਉਨ੍ਹਾਂ ਨੇ ਖਾਸ ਤੌਰ 'ਤੇ ਪਿਛਲੇ ਮਹੀਨੇ ਅਕਤੂਬਰ 'ਚ ਸਾਊਦੀ ਅਰਬ ਦੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦਾ ਮਾਮਲਾ ਚੁੱਕਿਆ ਅਤੇ ਇਸ ਮਾਮਲੇ 'ਚ ਸੰਯੁਕਤ ਰਾਸ਼ਟਰ ਦੇ ਮੈਂਬਰੀ ਦੇਸ਼ਾਂ, ਅੰਤਰਰਾਸ਼ਟਰੀ ਭਾਈਚਾਰੇ ਅਤੇ ਖੁਦ ਸੰਯੁਕਤ ਰਾਸ਼ਟਰੀ ਦੀ ਪ੍ਰਤੀਕਿਰਿਆ ਦੀ ਨਿੰਦਾ ਕੀਤੀ। ਉਨ੍ਹਾਂ ਦਾ ਆਖਣਾ ਹੈ ਕਿ ਖਸ਼ੋਗੀ ਦੇ ਲਾਪਤਾ ਹੋਣ ਅਤੇ ਹੱਤਿਆ ਦੇ ਮਾਮਲੇ 'ਚ ਕਾਰਵਾਈ ਕਰਨ 'ਚ ਇਹ ਅਸਫਲ ਰਹੇ ਹਨ।
ਇੰਟਰਨੈਸ਼ਨਲ ਡੇਅ ਟੂ ਐਂਡ ਇੰਯੂਨਿਟੀ ਫਾਰ ਕ੍ਰਾਇਮ ਅਗੇਂਸਟ ਜਨਰਲਿਸਟ (ਪੱਤਰਕਾਰਾਂ ਖਿਲਾਫ ਅਪਰਾਧਾਂ ਦੀ ਰੋਕਥਾਮ ਲਈ ਅੰਤਰਰਾਸ਼ਟਰੀ ਦਿਵਸ) 2 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਸ ਤੋਂ ਇਕ ਦਿਨ ਪਹਿਲਾਂ ਮਾਹਿਰਾਂ ਨੇ ਆਖਿਆ ਕਿ ਪਿਛਲੇ ਕੁਝ ਹਫਤਿਆਂ 'ਚ ਇਕ ਵਾਰ ਫਿਰ ਪੱਤਰਕਾਰਾਂ ਖਿਲਾਫ ਸਿਆਸੀ ਉਕਸਾਵੇ ਦਾ ਜ਼ਹਿਰੀਲਾ ਮਾਹੌਲ ਦੇਖਿਆ ਗਿਆ ਹੈ ਅਤੇ ਅਸੀਂ ਮੰਗ ਕਰਦੇ ਹਾਂ ਇਹ ਰੁਕਣਾ ਚਾਹੀਦਾ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਮਿਸ਼ਨ ਇੰਪੌਸੀਬਲ 7 ਤੇ 8 ਉਪਰੋਥੱਲੀ ਹੋਣਗੀਆਂ ਸ਼ੂਟ

ਲਾਸ ਏਂਜਲਸ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਟੌਮ ਕਰੂਜ਼ ਦਾ ਕਹਿਣਾ ਹੈ ਕਿ ‘ਮਿਸ਼ਨ ਇੰਪੌਸੀਬਲ’ ਲੜੀ ਦਾ ਸੱਤਵਾਂ ਤੇ ਅੱਠਵਾਂ ਪਾਰਟ 2021 ਤੇ 2022 ਦੀਆਂ ਗਰਮੀਆਂ ਦੌਰਾਨ ਉਪਰੋਥੱਲੀ ਸ਼ੂਟ ਕੀਤਾ ਜਾਵੇਗਾ।

ਵਿਸ਼ਵ ਬੈਂਕ ਦਾ ਪ੍ਰਧਾਨ ਲੱਭਣ ’ਚ ਮਦਦ ਕਰੇਗੀ ਇਵਾਂਕਾ

ਵਾਸ਼ਿੰਗਟਨ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਵੱਡੀ ਧੀ ਤੇ ਉਨ੍ਹਾਂ ਦੀ ਸਲਾਹਕਾਰ ਇਵਾਂਕਾ ਟਰੰਪ ਵਿਸ਼ਵ ਬੈਂਕ ਦਾ ਨਵਾਂ ਪ੍ਰਧਾਨ ਲੱਭਣ ਵਿਚ ਮੁਲਕ ਦੀ ਮਦਦ ਕਰੇਗੀ। ਵ੍ਹਾਈਟ ਹਾਊਸ ਨੇ ਉਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਕਿ

ਕੈਨੇਡੀਅਨ ਨਾਗਰਿਕਾਂ ਨੂੰ ਚੀਨ ਜਾਣ ਵੇਲੇ ‘ਸਾਵਧਾਨੀ’ ਵਰਤਣ ਦੀ ਅਪੀਲ

ਓਟਾਵਾ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਚੀਨ ਵਿਚ ਇਕ ਕੈਨੇਡੀਅਨ ਨਾਗਰਿਕ ਨੂੰ ਨਸ਼ਾ ਤਸਕਰੀ ਦੇ ਕੇਸ ਵਿਚ ਮੌਤ ਦੀ ਸਜ਼ਾ ਦਿੱਤੇ ਜਾਣ ਮਗਰੋਂ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਚੀਨ ਜਾਣ ਵਾਲੇ ‘ਅਤਿ ਦਰਜੇ ਦੀ ਸਾਵਧਾਨੀ’ ਵਰਤਣ ਲਈ ਕਿਹਾ ਹੈ।

ਫ਼ਰਜ਼ੀ ਵਿਆਹ ਮਾਮਲੇ ’ਚ ਭਾਰਤੀ ਤੇ 27 ਥਾਈ ਔਰਤਾਂ ਗ੍ਰਿਫ਼ਤਾਰ

ਬੈਂਕਾਕ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) :  ਥਾਈਲੈਂਡ ਵਿਚ ਇਕ ਭਾਰਤੀ ਤੇ 27 ਔਰਤਾਂ ਨੂੰ ਫ਼ਰਜ਼ੀ ਵਿਆਹ ਰਜਿਸਟਰਡ ਕਰਵਾਉਣ ਦੇ ਇਕ ਮਾਮਲੇ ’ਚ ਸ਼ਮੂਲੀਅਤ ਦੇ ਸ਼ੱਕ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਵੇਰਵਿਆਂ ਮੁਤਾਬਕ ਭਾਰਤੀਆਂ ਨੂੰ ਮੁਲਕ ਵਿਚ ਆਵਾਸ ਵੀਜ਼ਾ ਲੈਣ ਵਿਚ ਮਦਦ ਕੀਤੀ ਜਾਂਦੀ ਸੀ।

ਪਾਕਿ ’ਚ ਜ਼ਮੀਨ ਖਿਸਕਣ ਕਾਰਨ 9 ਮੌਤਾਂ

ਕੋਹਿਸਤਾਨ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : : ਉੱਤਰੀ ਪਾਕਿਸਤਾਨ ਦੇ ਉੱਚੇ ਪਹਾੜੀ ਇਲਾਕੇ ’ਚ ਜ਼ਮੀਨ ਖਿਸਕਣ ਕਾਰਨ ਅੱਜ ਇਕ ਵੈਨ ਮਲਬੇ ਦੇ ਹੇਠਾਂ ਆ ਗਈ ਤੇ ਨੌਂ ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਹਾਦਸਾ ਕਰਾਕੋਰਮ ਕੌਮੀ ਮਾਰਗ ’ਤੇ ਖੁਸ਼ੀ ਪੁਆਂਇੰਟ ਕੋਲ ਵਾਪਰਿਆ।

ਵ੍ਹਾਈਟ ਹਾਊਸ ਦੇ ਡਿਪਟੀ ਤਰਜਮਾਨ ਰਾਜ ਸ਼ਾਹ ਵੱਲੋਂ ਅਸਤੀਫ਼ਾ

ਵਾਸ਼ਿੰਗਟਨ:,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਵ੍ਹਾਈਟ ਹਾਊਸ ਪ੍ਰੈੱਸ ਦਫ਼ਤਰ ਵਿਚ ਡਿਪਟੀ ਤਰਜਮਾਨ ਵੱਜੋਂ ਤਾਇਨਾਤ ਭਾਰਤੀ ਮੂਲ ਦੇ ਰਾਜ ਸ਼ਾਹ ਨੇ ਅਹੁਦਾ ਛੱਡ ਦਿੱਤਾ ਹੈ। ਉਨ੍ਹਾਂ ਇਕ ਉੱਘੀ ਸੰਚਾਰ ਕੰਪਨੀ ਵਿਚ ਨੌਕਰੀ ਕਰਨ ਦਾ ਫ਼ੈਸਲਾ ਕੀਤਾ ਹੈ।

ਹਾਦਸਾਗ੍ਰਸਤ ਜਹਾਜ਼ ਦਾ ਬਲੈਕ ਬਾਕਸ ਬਰਾਮਦ

ਜਕਾਰਤਾ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : : ਇੰਡੋਨੇਸ਼ੀਆ ਵਿਚ ਅਕਤੂਬਰ ਮਹੀਨੇ ਹਾਦਸਾਗ੍ਰਸਤ ਹੋਏ ਲਾਇਨ ਏਅਰ ਦੇ ਹਵਾਈ ਜਹਾਜ਼ ਦਾ ਕਾਕਪਿਟ ਆਵਾਜ਼ ਰਿਕਾਰਡਰ ਬਰਾਮਦ ਕਰ ਲਿਆ ਗਿਆ ਹੈ। ਬੋਇੰਗ 737 ਮੈਕਸ ਹਵਾਈ ਜਹਾਜ਼ ਜਕਾਰਤਾ ਤੋਂ ਉਡਾਨ ਭਰਨ ਤੋਂ

ਪਿਸ਼ਾਵਰ ਦੀ ਅਥਾਰਿਟੀ ਨੂੰ ਪੰਜ ਤੀਰਥ ਦਾ ਕਬਜ਼ਾ ਲੈਣ ਤੋਂ ਰੋਕਿਆ

ਪਿਸ਼ਾਵਰ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : : ਪਾਕਿਸਤਾਨ ਵਿਚ ਹਿੰਦੂ ਤੇ ਸਿੱਖਾਂ ਦੇ ਧਾਰਮਿਕ ਸਥਾਨਾਂ ਦਾ ਪ੍ਰਬੰਧ ਦੇਖਣ ਵਾਲੇ ਪ੍ਰਾਪਰਟੀ ਟਰੱਸਟ ਬੋਰਡ (ਈਪੀਟੀਬੀ) ਨੇ ਪਿਸ਼ਾਵਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੰਜ ਤੀਰਥ ਸਥਿਤ ਮੰਦਰਾਂ ਦਾ ਕਬਜ਼ਾ ਲੈਣ ਤੋਂ ਰੋਕ ਦਿੱਤਾ ਹੈ।

ਵੋਟ ਲਈ ਬੱਚੇ ਦਾ ਜਨਮ ਅੱਗੇ ਪਾਇਆ

ਬੰਗਲਾਦੇਸ਼ ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਬੰਗਲਾਦੇਸ਼ ਮੂਲ ਦੀ ਬਰਤਾਨਵੀ ਕਾਨੂੰਨਸਾਜ਼ ਤੁਲਿਪ ਸਿੱਦੀਕ ਨੇ ਬ੍ਰੈਗਜ਼ਿਟ ਸਮਝੌਤੇ ਲਈ ਵੋਟ ਪਾਉਣ ਵਾਸਤੇ ਆਪਣੇ ਬੱਚੇ ਦਾ ਜਨਮ ਅੱਗੇ ਪਵਾ ਦਿੱਤਾ ਹੈ। ਤੁਲਿਪ ਸਿੱਦੀਕ ਨੂੰ ਡਾਕਟਰਾਂ ਨੇ ਸਲਾਹ ਦਿੱਤੀ ਕਿ ਉਸ ਦੇ ਬੱਚੇ ਦਾ ਜਨਮ ਵੱਡੇ ਆਪਰੇਸ਼ਨ ਰਾਹੀਂ ਹੀ ਹੋ ਸਕਦਾ ਹੈ,

ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਭਾਰਤ ਹਵਾਲੇ ਕੀਤੇ ਜਾਣ ਦੀ ‘ਪੱਕੀ ਸੰਭਾਵਨਾ’

ਵਾਸ਼ਿੰਗਟਨ,14 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : 2008 ਮੁੰਬਈ ਹਮਲੇ ਦੀ ਯੋਜਨਾ ਘੜਨ ਦੇ ਦੋਸ਼ ’ਚ ਅਮਰੀਕਾ ਵਿੱਚ 14 ਸਾਲ ਜੇਲ੍ਹ ਦੀ ਸਜ਼ਾ ਕਟ ਰਹੇ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਨਾਗਰਿਕ ਤਹੱਵੁਰ ਹੁਸੈਨ ਰਾਣਾ ਨੂੰ ਸਾਲ 2021 ਵਿੱਚ ਸਜ਼ਾ ਮੁਕੰਮਲ ਹੋਣ ਮਗਰੋਂ ਭਾਰਤ ਹਵਾਲੇ ਕਰਨ ਦੀ ‘ਪੱਕੀ ਸੰਭਾਵਨਾ’ ਹੈ। ਇਹ ਦਾਅਵਾ ਇਸ ਮਾਮਲੇ ਨਾਲ ਜੁੜੇ ਇਕ ਸੂਤਰ ਨੇ ਕੀਤਾ ਹੈ। ਸੂਤਰ ਮੁਤਾਬਕ ਟਰੰਪ ਪ੍ਰਸ਼ਾਸਨ ਵਿੱਚ ਸਿਖਰਲੇ ਪੱਧਰ ਦੇ ਅਧਿਕਾਰੀਆਂ ਨੇ ਭਾਰਤ ਨੂੰ ਰਾਣਾ ਦੀ ਹਵਾਲਗੀ ਸਬੰਧੀ ਹਰ ਜ਼ਰੂਰੀ ਕਦਮ ਚੁੱਕਣ ਦਾ ਯਕੀਨ ਦਿਵਾਇਆ ਹੈ। ਸ਼ਿਕਾਗੋ ਦੇ ਵਸਨੀਕ ਰਾਣਾ (58) ਨੂੰ 2009 ਵਿੱਚ 26/11 ਦਹਿਸ਼ਤੀ ਹਮਲੇ ਦੀ ਯੋਜਨਾ ਘੜਨ ਦੇ ਦੋੋਸ਼ ’ਚ ਗ੍ਰਿਫਤਾਰ ਕੀਤਾ ਗਿਆ ਸੀ। ਕਾਬਿਲੇਗੌਰ ਹੈ ਕਿ ਪਾਕਿਸਤਾਨ ਅਧਾਰਿਤ ਲਸ਼ਕਰ-ਏ-ਤੋਇਬਾ ਦੇ ਦਸ ਦਹਿਸ਼ਤਗਰਦਾਂ ਵੱਲੋਂ ਮੁੰਬਈ ’ਤੇ ਕੀਤੇ ਹਮਲੇ ਵਿੱਚ ਅਮਰੀਕੀ ਨਾਗਰਿਕਾਂ ਸਮੇਤ 166 ਲੋਕ ਮਾਰੇ ਗਏ ਸਨ। ਜਵਾਬੀ ਕਾਰਵਾਈ ਦੌਰਾਨ ਪੁਲੀਸ ਨੇ ਇਨ੍ਹਾਂ ਵਿੱਚੋਂ ਨੌਂ ਹਮਲਾਵਰਾਂ ਨੂੰ ਮਾਰ ਮੁਕਾਇਆ ਸੀ ਜਦੋਂਕਿ ਇਕ ਦਹਿਸ਼ਤਗਰਦ ਅਜਮਲ ਕਸਾਬ ਜਿਊਂਦਾ ਫੜਿਆ ਗਿਆ ਸੀ, ਜਿਸ ਨੂੰ ਮਗਰੋਂ ਭਾਰਤੀ ਅਦਾਲਤ ਵੱਲੋਂ ਸੁਣਾਈ ਮੌਤ ਦੀ ਸਜ਼ਾ ਤਹਿਤ ਫਾਹੇ ਟੰਗ ਦਿੱਤਾ ਗਿਆ।

ਸੀਰੀਆ-ਤੁਰਕੀ ਸਰਹੱਦ ’ਤੇ ‘ਸੇਫ਼ ਜ਼ੋਨ’ ਦਾ ਚਾਹਵਾਨ ਅਮਰੀਕਾ

ਰਿਆਧ,14 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) :  ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਇੱਥੇ ਕਿਹਾ ਕਿ ਤੁਰਕੀ ਤੇ ਕੁਰਦ ਲੜਾਕਿਆਂ ਵਿਚਾਲੇ ਤਣਾਅ ਵਾਲੇ ਉੱਤਰ-ਪੂਰਬੀ ਸੀਰੀਆ ਦੇ ਸਰਹੱਦੀ ਇਲਾਕੇ ਵਿਚ ‘ਸੇਫ਼ ਜ਼ੋਨ’ ਕਾਇਮ ਕਰਨ ਲਈ ਗੱਲਬਾਤ ਕੀਤੀ ਜਾ ਰਹੀ ਹੈ।

ਪਾਕਿ ਯੂਨੀਵਰਸਿਟੀ ਵੈਲੇਨਟਾਈਨ ਦੀ ਥਾਂ ‘ਭੈਣਾਂ ਦਾ ਦਿਵਸ’ ਮਨਾਏਗੀ

ਇਸਲਾਮਾਬਾਦ,14 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਫ਼ੈਸਲਾਬਾਦ ਖੇਤੀਬਾੜੀ ਯੂਨੀਵਰਸਿਟੀ ਨੇ ਵੈਲੇਨਟਾਈਨ ਨੂੰ ਨਵਾਂ ਰੂਪ ਦਿੰਦਿਆਂ ‘ਭੈਣਾਂ ਦੇ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਯੂਨੀਵਰਸਿਟੀ ਵੱਲੋਂ ਵਿਦਿਆਰਥਣਾਂ ਨੂੰ 14 ਫਰਵਰੀ ਨੂੰ ਸਕਾਰਫ ਅਤੇ ਸ਼ਾਲਾਂ ਵੰਡੀਆਂ ਜਾਣਗੀਆਂ। ਵਾਈਸ ਚਾਂਸਲਰ ਜ਼ਫ਼ਰ ਇਕਬਾਲ ਨੇ ਯੂਨੀਵਰਸਿਟੀ ਦੀ ਵੈੱਬਸਾਈਟ ’ਤੇ ਲਿਖਿਆ ਹੈ,‘‘ਸਾਡੇ ਸੱਭਿਆਚਾਰ ’ਚ ਔਰਤਾਂ ਨੂੰ ਵੱਧ ਤਾਕਤ ਹਾਸਲ ਹੈ ਅਤੇ ਉਨ੍ਹਾਂ ਨੂੰ ਭੈਣਾਂ, ਮਾਵਾਂ, ਧੀਆਂ ਅਤੇ ਪਤਨੀਆਂ ਵਜੋਂ ਵੱਧ ਸਤਿਕਾਰ ਮਿਲਦਾ ਹੈ।’’

ਪਿਸ਼ਾਵਰ ਦੀ ਅਥਾਰਿਟੀ ਨੂੰ ਪੰਜ ਤੀਰਥ ਦਾ ਕਬਜ਼ਾ ਲੈਣ ਤੋਂ ਰੋਕਿਆ

ਪਿਸ਼ਾਵਰ,14 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) :  ਪਾਕਿਸਤਾਨ ਵਿਚ ਹਿੰਦੂ ਤੇ ਸਿੱਖਾਂ ਦੇ ਧਾਰਮਿਕ ਸਥਾਨਾਂ ਦਾ ਪ੍ਰਬੰਧ ਦੇਖਣ ਵਾਲੇ ਪ੍ਰਾਪਰਟੀ ਟਰੱਸਟ ਬੋਰਡ (ਈਪੀਟੀਬੀ) ਨੇ ਪਿਸ਼ਾਵਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੰਜ ਤੀਰਥ ਸਥਿਤ ਮੰਦਰਾਂ ਦਾ ਕਬਜ਼ਾ ਲੈਣ ਤੋਂ ਰੋਕ ਦਿੱਤਾ ਹੈ। 

ਖੈਬਰ ਪਖਤੂਨਖਵਾ ਵਿਚ ਸ਼ਮਸ਼ਾਨਘਾਟ ਅਤੇ ਕਬਰਿਸਤਾਨ ਬਣਾਉਣ ਵਾਸਤੇ ਥਾਵਾਂ ਦੀ ਨਿਸ਼ਾਨਦੇਹੀ ਕੀਤੀ

ਪਿਸ਼ਾਵਰ,14 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਹਿੰਦੂਆਂ ਤੇ ਸਿੱਖਾਂ ਲਈ ਸਮਸ਼ਾਨਘਾਟ ਅਤੇ ਈਸਾਈਆਂ ਲਈ ਕਬਰਿਸਤਾਨ ਬਣਾਉਣ ਵਾਸਤੇ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਖ਼ੈਬਰ ਪਖਤੂਨਖਵਾ ਸਰਕਾਰ ਦੇ ਔਕਾਫ਼ ਅਤੇ ਮਜ਼ਹਬੀ ਮਾਮਲਿਆਂ ਬਾਰੇ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਪਿਸ਼ਾਵਰ ਦੇ ਉੱਤਰੀ ਬਾਈਪਾਸ ਨੇੜੇ ਸਮਰਬਾਗ਼ ਵਿਚ 1.25 ਏਕੜ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿਸ ਵਿਚ ਅੱਧਾ ਏਕੜ ਸਮਸ਼ਾਨਘਾਟ ਅਤੇ ਪੌਣਾ ਏਕੜ ਜ਼ਮੀਨ ਕਬਰਿਸਤਾਨ ਲਈ ਅਲਾਟ ਕੀਤੀ ਜਾਵੇਗੀ।

ਸਿਮਰਨ ਕੌਰ ਦੀ ਆਸਟ੍ਰੇਲੀਅਨ ਹਵਾਈ ਫ਼ੌਜ ਲਈ ਚੋਣ

ਬ੍ਰਿਸਬਨ,13 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬੀ ਦੁਨੀਆਂ ਦੇ ਜਿਸ ਵੀ ਕੋਨੇ ਗਏ, ਉਨ੍ਹਾਂ ਨੇ ਉੱਥੇ ਆਪਣੀ ਸਖ਼ਤ ਮਿਹਨਤ ਕਰਕੇ ਆਰਥਿਕ, ਸਮਾਜਿਕ ਅਤੇ ਰਾਜਨੀਤਕ ਪੱਖ ਤੋਂ ਮਜ਼ਬੂਤ ਹੋ ਕੇ ਵਿਕਸਤ ਦੇਸ਼ਾਂ ਵਿੱਚ ਆਪਣਾ ਅਤੇ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਹੈ।

ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਅਮਰੀਕਾ ’ਚ ਸਮਾਗਮ ਆਰੰਭ

ਵਾਸ਼ਿੰਗਟਨ,13 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ’ਚ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਅਮਰੀਕਾ ’ਚ ਸ਼ੁਰੂਆਤ ਹੋ ਗਈ ਹੈ। ਗੁਰੂ ਨਾਨਕ ਦੇਵ ਦੇ ਮਾਨਵਤਾ ਅਤੇ ਵੰਡ ਕੇ ਛੱਕਣ ਦੇ ਸੁਨੇਹੇ ਨੂੰ ਲੋਕਾਂ ਤਕ ਪਹੁੰਚਾਉਣ ਲਈ ਉਚੇਚੇ ਤੌਰ ’ਤੇ ਇਹ ਉਪਰਾਲਾ ਕੀਤਾ ਗਿਆ ਹੈ। ਅਮਰੀਕਾ ’ਚ ਨਵੇਂ ਸਫ਼ੀਰ ਹਰਸ਼ ਵੀ ਸ਼੍ਰਿੰਗਲਾ ਨੇ ਕਿਹਾ ਕਿ ਭਾਰਤੀ ਸਫ਼ਾਰਤਖਾਨਿਆਂ ਅਤੇ ਕੌਂਸਲਖਾਨਿਆਂ ਨੇ ਸਾਲ ਭਰ ਚੱਲਣ ਵਾਲੇ ਕੀਰਤਨਾਂ, ਸੈਮੀਨਾਰਾਂ ਅਤੇ ਅੰਤਰ ਧਰਮ ਸਮਾਗਮਾਂ ਸਮੇਤ ਹੋਰ ਸਰਗਰਮੀਆਂ ਦਾ ਐਲਾਨ ਕੀਤਾ ਹੈ। ਸ਼ਨਿਚਰਵਾਰ ਨੂੰ ਭਾਈ ਬਲਦੀਪ ਸਿੰਘ ਨੇ ਗੁਰਬਾਣੀ ਕੀਰਤਨ ਨਾਲ ਇਨ੍ਹਾਂ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ। ਸ੍ਰੀ ਸ਼੍ਰਿੰਗਲਾ ਨੇ ਕਰੀਬ 200 ਵਿਅਕਤੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਭਾਰਤ ਦੇ ਮਹਾਨ ਦਾਰਸ਼ਨਿਕਾਂ ਅਤੇ ਸਮਾਜ ਸੁਧਾਰਕਾਂ ਵਿਚੋਂ ਇਕ ਸਨ ਅਤੇ ਉਨ੍ਹਾਂ ਜਾਤ-ਪਾਤ ਦੇ ਬੰਧਨ ਤੋਂ ਸਮਾਜ ਨੂੰ ਨਿਜਾਤ ਦਿਵਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਵੱਖ ਵੱਖ ਮੁਲਕਾਂ ’ਚ ਸਮਾਗਮਾਂ ਦੀ ਯੋਜਨਾ ਬਣਾਈ ਹੈ।

ਪਾਕਿ: ਦੰਗਾ ਪੀੜਤਾਂ ਨੂੰ ਮੁਆਵਜ਼ਾ ਦੇਣ ਦੇ ਹੁਕਮ

ਲਾਹੌਰ,13 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸੰਘੀ ਤੇ ਸੂਬਾਈ ਸਰਕਾਰਾਂ ਨੂੰ ਕੁਫ਼ਰ ਤੋਲਣ ਨਾਲ ਸਬੰਧਤ ਕੇਸ ’ਚ ਈਸਾਈ ਮਹਿਲਾ ਆਸੀਆ ਬੀਬੀ(47) ਦੀ ਰਿਹਾਈ ਮਗਰੋਂ ਹਿੰਸਕ ਪ੍ਰਦਰਸ਼ਨਾਂ ਦੌਰਾਨ ਹੋਏ ਨੁਕਸਾਨ ਦਾ ਮੁਆਵਜ਼ਾ ਇਕ ਮਹੀਨੇ ਅੰਦਰ ਅਦਾ ਕਰਨ ਲਈ ਕਿਹਾ ਹੈ। ਸਿਖਰਲੀ ਅਦਾਲਤ ਨੇ ਪਿਛਲੇ ਸਾਲ ਅਕਤੂਬਰ ਵਿੱਚ ਚਾਰ ਬੱਚਿਆਂ ਦੀ ਮਾਂ ਆਸੀਆ ਬੀਬੀ ਨੂੰ ਕੁਫ਼ਰ ਤੋਲਣ ਦੇ ਦੋਸ਼ ਵਿੱਚ ਅੱਠ ਸਾਲ ਪਹਿਲਾਂ ਸੁਣਾਏ ਮੌਤ ਦੀ ਸਜ਼ਾ ਦੇ ਫੈਸਲੇ ਨੂੰ ਉਲਟ ਦਿੱਤਾ ਸੀ। ਇਸ ਇਤਿਹਾਸਕ ਫੈਸਲੇ ਮਗਰੋਂ ਦੇਸ਼ ਭਰ ਵਿੱਚ ਪ੍ਰਦਰਸ਼ਨਾਂ ਦਾ ਦੌਰ ਸ਼ੁਰੂ ਹੋ ਗਿਆ ਸੀ ਤੇ ਆਸੀਆ ਨੂੰ ਮੂਲਵਾਦੀ ਜਥੇਬੰਦੀਆਂ ਤੋਂ ਮੌਤ ਦੀ ਧਮਕੀਆਂ ਵੀ ਮਿਲੀਆਂ ਸਨ।

ਚੀਨ: ਕੋਲਾ ਖਾਣ ਦੀ ਛੱਤ ਡਿੱਗਣ ਕਾਰਨ 21 ਮੌਤਾਂ

ਪੇਈਚਿੰਗ,13 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) :  ਉੱਤਰ-ਪੱਛਮੀ ਚੀਨ ’ਚ ਇਕ ਕੋਲਾ ਖਾਣ ਦੀ ਛੱਤ ਡਿੱਗਣ ਕਾਰਨ 21 ਵਿਅਕਤੀਆਂ ਦੀ ਮੌਤ ਹੋ ਗਈ ਹੈ। ਸ਼ਾਨਸ਼ੀ ਸੂਬੇ ਵਿਚ ਸ਼ਨਿਚਰਵਾਰ ਬਾਅਦ ਦੁਪਹਿਰ ਕੋਲਾ ਖਾਣ ’ਚ ਘਟਨਾ ਵਾਪਰਨ ਵੇਲੇ 87 ਵਰਕਰ ਕੰਮ ਕਰ ਰਹੇ ਸਨ। 

ਗੈਸ ਸਿਲੰਡਰ ਫਟਣ ਕਾਰਨ 9 ਮੌਤਾਂ

ਕਾਬੁਲ,13 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) :  ਇੱਥੇ ਇਕ ਗੈਸ ਸਿਲੰਡਰ ਫਟਣ ਕਾਰਨ ਕਰੀਬ 9 ਲੋਕਾਂ ਦੀ ਮੌਤ ਹੋ ਗਈ। ਸਿਹਤ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਅਫ਼ਗਾਨ ਰਾਜਧਾਨੀ ਦੇ ਇਕ ਘਰ ਵਿਚ ਹੋਏ ਧਮਾਕੇ ਵਿਚ ਕਈ ਲੋਕ ਜ਼ਖ਼ਮੀ ਵੀ ਹੋਏ ਹਨ। 

ਅਮਰੀਕੀ ‘ਗਾਹਕ’ ਬਣਨ ਦੀ ਬਜਾਏ ਗੁਆਂਢੀਆਂ ਨਾਲ ਸਬੰਧ ਸੁਧਾਰੇ ਪਾਕਿ: ਖਾਰ

ਲਾਹੌਰ,13 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੀ ਸਾਬਕਾ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਨੇ ਕਿਹਾ ਹੈ ਕਿ ਪਾਕਿ ਨੂੰ ਅਮਰੀਕਾ ਦਾ ‘ਗਾਹਕ’ ਬਣਨ ਦੀ ਬਜਾਏ ਗੁਆਂਢੀ ਮੁਲਕਾਂ ਤੇ ਖਾਸ ਕਰ ਕੇ ਭਾਰਤ ਨਾਲ ਸਬੰਧ ਮਜ਼ਬੂਤ ਕਰਨੇ ਚਾਹੀਦੇ ਹਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0070161092
Copyright © 2018, Panjabi Times. All rights reserved. Website Designed by Mozart Infotech