» ਦੇਸ਼ਧ੍ਰੋਹ ਦਾ ਮਾਮਲਾ: ਕਨ੍ਹੱਈਆ ਤੇ ਹੋਰਨਾਂ ਖ਼ਿਲਾਫ਼ ਦੋਸ਼ ਆਇਦ » ਕੁਰਦਾਂ ਨੂੰ ਨਿਸ਼ਾਨਾ ਬਣਾਉਣ ’ਤੇ ਨਤੀਜੇ ਭੁਗਤਣ ਲਈ ਤਿਆਰ ਰਹੇ ਤੁਰਕੀ: ਟਰੰਪ » ਪ੍ਰਧਾਨ ਮੰਤਰੀ ਮੋਦੀ ਨੂੰ ਫਿਲਿਪ ਕੋਟਲਰ ਸਨਮਾਨ » ਸੀਪੀਐਮ ਅਤੇ ਕਾਂਗਰਸ ਵਿਚਾਲੇ ਸੂਬਾ ਪੱਧਰ ’ਤੇ ਚੋਣਾਂ ਸਬੰਧੀ ਸਾਂਝ ਹੋ ਸਕਦੀ ਹੈ: ਯੇਚੁਰੀ » ਮਲਿਕ ਵਲੋਂ ਅਤਿਵਾਦੀਆਂ ਦੇ ਮੁੜ ਵਸੇਬੇ ਲਈ ਹਰ ਸੰਭਵ ਯਤਨ ਦਾ ਭਰੋਸਾ » ਆਪ’ ਹਾਈਕਮਾਂਡ ਅਜੇ ਖਹਿਰਾ ਦੀ ਵਿਧਾਇਕੀ ਖੋਹਣ ਦੇ ਰੌਂਅ ’ਚ ਨਹੀਂ » ਨਵੇਂ ਸਰਪੰਚਾਂ ਤੇ ਪੰਚਾਂ ਦਾ ਨਹੀਂ ਹੋਵੇਗਾ ਡੋਪ ਟੈਸਟ » ਕੈਪਟਨ ਨੂੰ ‘ਸ਼ਰਾਬੀ’ ਅਤੇ ਮਨਪ੍ਰੀਤ ਨੂੰ ‘ਡੁਪਲੀਕੇਟ ਬਾਦਲ’ ਦੱਸਿਆ » ਨੀਰਵ ਦਾ ਬੰਗਲਾ: ਹਾਈ ਕੋਰਟ ਨੇ ਈਡੀ ਦੀ ਅਪੀਲ ’ਤੇ ਉਜਰ ਜਤਾਇਆ » ਖੈਬਰ ਪਖਤੂਨਖਵਾ ਵਿਚ ਸ਼ਮਸ਼ਾਨਘਾਟ ਅਤੇ ਕਬਰਿਸਤਾਨ ਬਣਾਉਣ ਵਾਸਤੇ ਥਾਵਾਂ ਦੀ ਨਿਸ਼ਾਨਦੇਹੀ ਕੀਤੀ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਚੀਨ ਦਾ ਪ੍ਰਭਾਵ ਰੋਕਣ ਨੂੰ ਪਾਪੂਆ ਨਿਊ ਗੀਨੀ ਦੀ ਮਦਦ ਕਰੇਗਾ ਆਸਟਰੇਲੀਆ

November 02, 2018 06:43 AM

ਸਿਡਨੀ ,1 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਪ੍ਰਸ਼ਾਂਤ ਮਹਾਸਾਗਰ 'ਚ ਚੀਨ ਦੀ ਵਧਦੀ ਸਰਗਰਮਤਾ ਅਤੇ ਆਪਣੇ ਹਿੱਤਾਂ ਦੀ ਰੱਖਿਆ ਲਈ ਆਸਟਰੇਲੀਆ ਨੇ ਟਾਪੂ ਦੇਸ਼ ਪਾਪੂਆ ਨਿਊ ਗਿਨੀ (ਪੀ. ਐਨ. ਜੀ.) ਨੂੰ ਨੌ-ਸੈਨਿਕ ਅੱਡਾ ਬਣਾਉਣ 'ਚ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਵੀਰਵਾਰ ਨੂੰ ਇਥੇ ਆਖਿਆ ਕਿ ਅਸੀਂ ਪੀ. ਐਨ. ਜੀ. ਨੂੰ ਮਾਨੁਸ ਟਾਪੂ 'ਤੇ ਨੌ-ਸੈਨਾ ਬੇਸ ਬਣਾਉਣ 'ਚ ਮਦਦ ਕਰਨਗੇ। ਇਸ ਦਾ ਵਿਕਾਸ ਸੰਯੁਕਤ ਰੂਪ ਤੋਂ ਕੀਤਾ ਜਾਵੇਗਾ। ਉਨ੍ਹਾਂ ਨੇ ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਇਸ ਅੱਡੇ ਦਾ ਇਸਤੇਮਾਲ ਆਸਟਰੇਲੀਆਈ ਨੌ-ਸੈਨਾ ਵੀ ਕਰੇਗੀ ਜਾਂ ਨਹੀਂ।
ਮੌਰੀਸਨ ਨੇ ਇਹ ਵੀ ਨਹੀਂ ਦੱਸਿਆ ਕਿ ਆਸਟਰੇਲੀਆ ਇਸ ਦੇ ਲਈ ਕਿੰਨਾ ਧਨ ਮੁਹੱਈਆ ਕਰਾਵੇਗਾ? ਚੀਨ ਦੀ ਵਧਦੀ ਨੌ-ਸੈਨਿਕ ਗਤੀਵਿਧੀਆਂ ਤੋਂ ਪਹਿਲਾਂ ਪ੍ਰਸ਼ਾਂਤ ਖੇਤਰ 'ਚ ਆਸਟਰੇਲੀਆ ਦੀ ਨੌ-ਸੈਨਾ ਦਾ ਕਾਫੀ ਪ੍ਰਭਾਵ ਸੀ। ਇਸ ਨੂੰ ਬਣਾਏ ਰੱਖਣ ਲਈ ਉਹ ਚੀਨੀ ਗਤੀਵਿਧੀਆਂ ਨੂੰ ਸੀਮਤ ਕਰਨਾ ਚਾਹੁੰਦੇ ਹਨ।
ਚੀਨ ਦੀ ਦੂਰਸੰਚਾਰ ਕੰਪਨੀ ਹੁਆਵੇ ਦਾ ਪ੍ਰਭਾਵ ਘੱਟ ਕਰਨ ਲਈ ਆਸਟਰੇਲੀਆ ਸਮੁੰਦਰ 'ਚ ਇੰਟਰਨੈੱਟ ਕੇਬਲ ਵਿਛਾਉਣ 'ਚ ਵੀ ਪੀ. ਐਨ. ਜੀ. ਨੂੰ ਮਦਦ ਦੇ ਰਿਹਾ ਹੈ। ਚੀਨ ਨੇ ਇਸ ਸਾਲ ਦੀ ਸ਼ੁਰੂਆਤ 'ਚ ਮਾਨੁਸ ਟਾਪੂ 'ਤੇ ਨੌ-ਸੈਨਿਕ ਅੱਡਾ ਬਣਾਉਣ 'ਚ ਪੀ. ਐਨ. ਜੀ. ਨੂੰ ਮਦਦ ਦੀ ਪੇਸ਼ਕਸ਼ ਕੀਤੀ ਸੀ। ਇਸ ਨਾਲ ਆਸਟਰੇਲੀਆ ਅਤੇ ਉਸ ਦੇ ਸਹਿਯੋਗੀ ਦੇਸ਼ ਪਰੇਸ਼ਾਨ ਹੋ ਗਏ ਸਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਤਾਲਾਬੰਦੀ ਖ਼ਤਮ ਕਰਨ ਲਈ ਟਰੰਪ ਦੀ ਨਵੀਂ ਪੇਸ਼ਕਸ਼

ਵਾਸ਼ਿੰਗਟਨ,20 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਲਗਪਗ ਪਿਛਲੇ ਇਕ ਮਹੀਨੇ ਤੋਂ ਜਾਰੀ ਸਰਕਾਰ ਦੀ ਆਰਜ਼ੀ ਤਾਲਾਬੰਦੀ ਨੂੰ ਖ਼ਤਮ ਕਰਨ ਲਈ ਨਵੀਂ ਪੇਸ਼ਕਸ਼ ਕੀਤੀ ਹੈ। ਪੇਸ਼ਕਸ਼ ਮੁਤਾਬਕ ਜੇਕਰ ਅਮਰੀਕੀ ਸਦਰ ਨੂੰ ਅਮਰੀਕਾ-ਮੈਕਸਿਕੋ ਸਰਹੱਦ ’ਤੇ ਕੰਧ ਦੀ ਉਸਾਰੀ ਲਈ ਲੋੜੀਂਦਾ 5.7 ਅਰਬ ਅਮਰੀਕੀ ਡਾਲਰ ਦਾ ਫੰਡ ਮਿਲ ਜਾਂਦਾ ਹੈ ਤਾਂ ਉਹ ਵੱਟੇ ’ਚ ਮੁਲਕ ਵਿੱਚ ਬਿਨਾਂ ਦਸਤਾਵੇਜ਼ਾਂ ਦੇ ਦਾਖ਼ਲ ਹੋਏ ਪਰਵਾਸੀਆਂ, ਜਿਨ੍ਹਾਂ ਦੇ ਸਿਰ ’ਤੇ ਜਲਾਵਤਨੀ ਦੀ ਤਲਕਾਰ ਲਟਕ ਰਹੀ ਹੈ, ਨੂੰ ਸੁਰੱਖਿਆ ਦੇਣਗੇ। ਉਧਰ ਡੈਮੋਕਰੈਟਾਂ ਨੇ ਟਰੰਪ ਦੀ ਇਸ ਪੇਸ਼ਕਸ਼ ਨੂੰ ਰੱਦ ਕਰਦਿਆਂ ਸਾਫ਼ ਕਰ ਦਿੱਤਾ ਕਿ ਪਰਵਾਸੀਆਂ ਨੂੰ ਲੈ ਕੇ ਗੱਲਬਾਤ ਸਰਕਾਰੀ ਕੰਮਕਾਜ ਸ਼ੁਰੂ ਹੋਣ ਮਗਰੋਂ ਹੀ ਸੰਭਵ ਹੈ।

ਓਂਟਾਰੀਓ ਬਰਫ਼ੀਲੇ ਤੂਫਾਨ ਦੀ ਚਪੇਟ ’ਚ ਆਇਆ

ਬਰੈਂਪਟਨ,20 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਕੈਨੇਡਾ ਦਾ ਓਂਟਾਰੀਓ ਸੂਬਾ ਅੱਜ ਪੂਰੀ ਤਰ੍ਹਾਂ ਬਰਫ਼ੀਲੇ ਤੂਫਾਨ ਦੀ ਚਪੇਟ ’ਚ ਆ ਗਿਆ ਹੈ। ਪੂਰਾ ਹਫ਼ਤਾ ਲੋਕ ਠੰਢੀਆਂ ਹਵਾਵਾਂ ਦੀ ਜਕੜ ਵਿਚ ਰਹਿਣਗੇ। ਤਾਪਮਾਨ ਮਨਫ਼ੀ 30 ਡਿਗਰੀ ਸੈਲਸੀਅਸ ਤਕ ਹੇਠਾਂ ਆ ਗਿਆ ਹੈ। ਇਥੇ 12 ਸੈਂਟੀਮੀਟਰ ਤੋਂ ਵੱਧ ਬਰਫ਼ਬਾਰੀ ਹੋਈ ਹੈ ਜਦਕਿ 60 ਤੋਂ 70 ਕਿਲੋਮੀਟਰ ਦੀ ਰਫ਼ਤਾਰ ਨਾਲ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ।

ਸੰਸਦੀ ਚੋਣਾਂ ਲੲੀ ਦੋ ਪੰਜਾਬੀ ਮੈਦਾਨ ’ਚ ੳੁੱਤਰੇ

ਐਡੀਲੇਡ,20 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਆਸਟਰੇਲੀਆ ਦੇ ਚੋਣ ਵਿਭਾਗ ਵੱਲੋਂ ਸੂਬਾ ਦੱਖਣੀ ਆਸਟਰੇੇਲੀਆ ਦੀ ਲੋਅਰ ਸੰਸਦ ਹਲਕਾ ਇਨਫੀਲਡ ਅਤੇ ਚੇਲਟੇਨਹਮ (ਪੋਰਟ ਐਡੀਲੇਡ) ਵਿੱਚ ਸੰਸਦ ਮੈਂਬਰਾਂ ਲਈ ਚੋਣ 9 ਫਰਵਰੀ ਨੂੰ ਦੁਬਾਰਾ ਕਰਵਾਈ ਜਾ ਰਹੀ ਹੈ। ਇਹ ਹਲਕੇ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਜੈ ਵੈਦਰਿਲ ਅਤੇ ਸੰਸਦ ਮੈਂਬਰ ਤੇ ਡਿਪਟੀ ਪ੍ਰੀਮੀਅਰ ਜੌਹਨ ਰਾਉ ਵੱਲੋਂ ਰਾਜਨੀਤੀ ਤੋਂ ਸੇਵਾ ਮੁਕਤ ਹੋਣ ’ਤੇ ਸੰਸਦ ਮੈਂਬਰ ਦੇ ਅਹੁਦੇ ਤੋਂ ਦਿੱਤੇ ਅਸਤੀਫੇ ਕਾਰਨ ਇਹ ਸੀਟਾਂ ਖਾਲੀ ਹੋੲੀਆਂ ਸਨ। ਇਸ ਚੋਣ ਲਈ ਉਮੀਦਵਾਰ 24 ਜਨਵਰੀ ਤੱਕ ਕਾਗ਼ਜ਼ ਭਰ ਸਕਣਗੇ।

ਦਸਤਾਰ ਲਈ ਜੂਝਣ ਵਾਲੇ ਭਾਰਤੀ ਅਮਰੀਕੀ ਨੂੰ ਵੱਕਾਰੀ ਸਨਮਾਨ

ਵਾਸ਼ਿੰਗਟਨ,19 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ-ਅਮਰੀਕੀ ਉੱਦਮੀ ਤੇ ਸਮਾਜ ਸੇਵੀ ਗੁਰਿੰਦਰ ਸਿੰਘ ਖਾਲਸਾ ਨੂੰ ਵੱਕਾਰੀ ‘ਰੋਸਾ ਪਾਰਕ ਟਰੇਲਬਲੇਜ਼ਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਖਾਲਸਾ ਵੱਲੋਂ ਸਿੱਖਾਂ ਦੀ ਦਸਤਾਰ ਬਾਰੇ ਚਲਾਈ ਮੁਹਿੰਮ ਨੇ ਅਮਰੀਕੀ ਅਥਾਰਿਟੀ ਨੂੰ ਇਸ ਸਬੰਧੀ ਆਪਣੀਆਂ ਨੀਤੀਆਂ ਬਦਲਣ ਲਈ ਮਜਬੂਰ ਕਰ ਦਿੱਤਾ ਸੀ। ਇੰਡੀਆਨਾਪੋਲਿਸ ਦੇ ਰਹਿਣ ਵਾਲੇ ਗੁਰਿੰਦਰ ਸਿੰਘ ਖਾਲਸਾ (45) ਨੂੰ ਇਹ ਸਨਮਾਨ ਉਨ੍ਹਾਂ ਦੇ ਹੌਸਲੇ ਤੇ ਦ੍ਰਿੜ੍ਹ ਇਰਾਦੇ ਲਈ ਦਿੱਤਾ ਗਿਆ ਹੈ

ਟਰੰਪ ਨੇ ਪੈਲੋਸੀ ਤੇ ਦਾਵੋਸ ਵਫ਼ਦ ਦਾ ਦੌਰਾ ਰੱਦ ਕੀਤਾ

ਵਾਸ਼ਿੰਗਟਨ,,18 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ‘ਸ਼ੱਟਡਾਊਨ’ ਦਾ ਹਵਾਲਾ ਦੇ ਕੇ ਦਾਵੋਸ ਵਿਚ ਹੋਣ ਵਾਲੀ ਵਿਸ਼ਵ ਆਰਥਿਕ ਫੋਰਮ ਮੀਟਿੰਗ ਵਿਚ ਅਮਰੀਕੀ ਵਫ਼ਦ ਦੀ ਸ਼ਮੂਲੀਅਤ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਆਪਣਾ ਦੌਰਾ ਵੀ ਰੱਦ ਕਰ ਦਿੱਤਾ ਸੀ। ‘ਸ਼ੱਟਡਾਊਨ’ ਵੀਰਵਾਰ ਨੂੰ 27ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਇਹ ਪੰਜ ਦਿਨਾ ਆਲਮੀ ਸੰਮੇਲਨ ਸਵਿੱਟਜ਼ਰਲੈਂਡ ਦੇ ਸ਼ਹਿਰ ਦਾਵੋਸ ਵਿਚ 21 ਜਨਵਰੀ ਤੋਂ ਹੋ ਰਿਹਾ ਹੈ।

ਪ੍ਰੇਮ ਪਰਮੇਸ਼ਵਰਨ ਨੂੰ ਸਲਾਹਕਾਰ ਕਮੇਟੀ ’ਚ ਲੈਣ ਦੇ ਚਾਹਵਾਨ ਟਰੰਪ

ਵਾਸ਼ਿੰਗਟਨ,18 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) :  ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਉੱਘੇ ਭਾਰਤੀ-ਅਮਰੀਕੀ ਵਿੱਤੀ ਮਾਹਿਰ ਪ੍ਰੇਮ ਪਰਮੇਸ਼ਵਰਨ ਨੂੰ ਆਪਣੀ ਸਲਾਹਕਾਰ ਕਮੇਟੀ ਵਿਚ ਸ਼ਾਮਲ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ।

ਬ੍ਰਿਸਬਨ ’ਚ ਭਾਰਤੀ ਮੂਲ ਦੇ ਸਿਆਸੀ ਆਗੂ ’ਤੇ ਨਸਲੀ ਟਿੱਪਣੀਆਂ

ਬ੍ਰਿਸਬਨ,18 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬਨ ਤੋਂ ਗਰੀਨਜ਼ ਪਾਰਟੀ ਦੇ ਸੈਨੇਟ ਉਮੀਦਵਾਰ ਨਵਦੀਪ ਸਿੰਘ ਨੂੰ ਆਸਟਰੇਲੀਆ-ਡੇਅ ਦੀ ਤਰੀਕ ਦੇ ਵਿਵਾਦ ਕਾਰਨ ਸੋਸ਼ਲ ਮੀਡੀਆ ’ਤੇ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵਾਈਟ ਹਾਊਸ ਦੇ ਬਾਹਰ ਟਰੰਪ ਦੇ ਅਸਤੀਫ਼ੇ ਵਾਲੀ ਫ਼ਰਜ਼ੀ ਅਖ਼ਬਾਰ ਵੰਡੀ ਗਈ

ਵਾਸ਼ਿੰਗਟਨ,17 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਦੁਨੀਆ ਭਰ 'ਚ ਅੱਜ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਸਤੀਫ਼ੇ ਦੀ ਫ਼ਰਜ਼ੀ ਖ਼ਬਰ ਫ਼ੈਲ ਗਈ | ਇਸ ਨੂੰ ਲੈ ਕੇ ਅਮਰੀਕਾ ਸਣੇ ਦੁਨੀਆ ਭਰ ਦੇ ਟਰੰਪ ਵਿਰੋਧੀ ਲੋਕਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ | ਦਰਅਸਲ, ਬੁੱਧਵਾਰ ਨੂੰ ਅਮਰੀਕਾ 'ਚ ਵਾਸ਼ਿੰਗਟਨ ਪੋਸਟ ਅਖ਼ਬਾਰ ਦੇ ਫ਼ਰਜ਼ੀ ਐਡੀਸ਼ਨ ਵਾਈਟ ਹਾਊਸ ਦੇ ਆਲੇ-ਦੁਆਲੇ ਅਤੇ ਵਾਸ਼ਿੰਗਟਨ ਦੇ ਵਿਅਸਤ ਇਲਾਕੇ 'ਚ ਸ਼ਰੇਆਮ ਵੰਡੇ ਗਏ |

ਲੋਕਾਂ ਦੀ ਸ਼ਿਕਾਇਤ 'ਤੇ ਜਾਪਾਨ ਦੇ ਇਕ ਹੋਟਲ ਨੇ ਰੋਬੋਟ ਸਟਾਫ਼ ਨੌਕਰੀ ਤੋਂ ਕੱਢਿਆ

ਟੋਕੀਓ,17 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਜਾਪਾਨ ਦਾ 'ਹੇਨ ਨਾ' ਦੁਨੀਆ ਦਾ ਪਹਿਲਾ ਹੋਟਲ ਹੈ ਜਿੱਥੇ ਲੋਕਾਂ ਦੀ ਸਹੂਲਤ ਲਈ 243 ਰੋਬੋਟ ਰੱਖੇ ਗਏ ਹਨ | ਇਸ ਦਾ ਨਾਂਅ ਗਿਨੀਜ਼ ਵਿਸ਼ਵ ਰਿਕਾਰਡ 'ਚ ਸ਼ਾਮਿਲ ਹੈ ਪਰ ਲੋਕਾਂ ਦੀ ਸ਼ਿਕਾਇਤ ਦੇ ਚਲਦਿਆਂ ਕਰੀਬ 123 ਰੋਬੋਟਾਂ ਨੂੰ ਹਟਾ ਦਿੱਤਾ ਗਿਆ ਹੈ | ਇੱਥੇ ਆਉਣ ਵਾਲੇ ਮਹਿਮਾਨਾਂ ਦੀ ਸ਼ਿਕਾਇਤ ਸੀ ਕਿ ਘੁਰਾੜੇ ਮਾਰਦਿਆਂ ਹੀ ਰੋਬੋਟ ਉਨ੍ਹਾਂ ਨੂੰ ਜਗਾ ਦਿੰਦੇ ਹਨ ਤੇ ਅਜਿਹਾ ਰਾਤ ਨੂੰ ਕਈ ਵਾਰ ਹੁੰਦਾ ਹੈ |

ਥਾਈਲੈਂਡ 'ਚ ਫ਼ਰਜ਼ੀ ਵਿਆਹ ਦਾ ਧੰਦਾ ਕਰਨ ਵਾਲਾ ਭਾਰਤੀ 27 ਔਰਤਾਂ ਸਣੇ ਕਾਬੂ

ਬੈਂਕਾਕ,17 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਥਾਈਲੈਂਡ ਪੁਲਿਸ ਨੇ ਆਪਣੇ ਦੇਸ਼ 'ਚ ਫ਼ਰਜ਼ੀ ਵਿਆਹ ਕਰਵਾਉਣ ਦਾ ਰੈਕੇਟ ਚਲਾ ਰਹੇ ਇਕ ਭਾਰਤੀ ਨੌਜਵਾਨ ਨੂੰ 27 ਥਾਈ ਔਰਤਾਂ ਸਣੇ ਗਿ੍ਫ਼ਤਾਰ ਕੀਤਾ ਹੈ | ਦੋਸ਼ੀ ਭਾਰਤੀ ਨੌਜਵਾਨ ਦੇਸ਼ 'ਚ ਸੈਲਾਨੀ ਵੀਜ਼ੀ 'ਤੇ ਪਹੁੰਚਣ ਵਾਲੇ ਭਾਰਤੀਆਂ ਨੂੰ ਇੱਥੇ ਨਕਲੀ ਵਿਆਹ ਰਾਹੀਂ ਰਿਹਾਇਸ਼ੀ ਵੀਜ਼ਾ ਹਾਸਲ ਕਰਨ 'ਚ ਮਦਦ ਕਰਦਾ ਸੀ | ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਸਾਰਿਆਂ 'ਤੇ ਲੰਬੇ ਸਮੇਂ ਤੋਂ ਨਜ਼ਰ ਸੀ ਤੇ ਇਨ੍ਹਾਂ ਨੂੰ ਪੂਰੀ ਜਾਂਚ ਤੋਂ ਬਾਅਦ ਗਿ੍ਫ਼ਤਾਰ ਕੀਤਾ ਗਿਆ ਹੈ |

ਟਰੰਪ ਵੱਲੋਂ ਤਿੰਨ ਭਾਰਤੀ ਅਹਿਮ ਪ੍ਰਸ਼ਾਸਨਿਕ ਅਹੁਦਿਆਂ ਲਈ ਨਾਮਜ਼ਦ

ਵਾਸ਼ਿੰਗਟਨ,17 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕੀ ਸਦਰ ਡੋਨਲਡ ਟਰੰਪ ਨੇ ਭਾਰਤੀ ਮੂਲ ਦੇ ਤਿੰਨ ਅਮਰੀਕੀਆਂ ਨੂੰ ਅਹਿਮ ਪ੍ਰਸ਼ਾਸਨਿਕ ਅਹੁਦਿਆਂ ਲਈ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿੱਚ ਪਰਮਾਣੂ ਮਾਹਿਰ ਰੀਟਾ ਬਰਨਵਾਲ ਵੀ ਸ਼ਾਮਲ ਹੈ, ਜਿਸ ਨੂੰ ਊਰਜਾ(ਪਰਮਾਣੂ ਊਰਜਾ) ਬਾਰੇ ਸਹਾਇਕ ਸਕੱਤਰ ਦੇ ਅਹੁਦੇ ਲਈ ਮਨੋਨੀਤ ਕੀਤਾ ਗਿਆ ਹੈ। ਹੋਰਨਾਂ ਦੋ ਭਾਰਤੀ-ਅਮਰੀਕੀਆਂ ਵਿੱਚੋਂ ਆਦਿੱਤਿਆ ਬਾਮਜ਼ਈ ਨੂੰ ਪ੍ਰਾਈਵੇਸੀ ਤੇ ਸਿਵਲ ਲਿਬਰਟੀਜ਼ ਓਵਰਸਾਈਟ ਬੋਰਡ ਦੇ ਮੈਂਬਰ ਅਤੇ ਬਿਮਲ ਪਟੇਲ ਨੂੰ ਟਰੈਜ਼ਰੀ (ਖ਼ਜ਼ਾਨੇ) ਦੇ ਸਹਾਇਕ ਸਕੱਤਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਤਿੰਨੇ ਨਾਂ ਅਗਲੇਰੀ ਪ੍ਰਵਾਨਗੀ ਲਈ ਸੈਨੇਟ ਨੂੰ ਭੇਜ ਦਿੱਤੇ ਗਏ ਹਨ। ਟਰੰਪ ਹੁਣ ਤਕ ਤਿੰਨ ਦਰਜਨ ਭਾਰਤੀ-ਅਮਰੀਕੀਆਂ ਨੂੰ ਅਹਿਮ ਸਰਕਾਰੀ ਅਹੁਦਿਆਂ ਲਈ ਨਾਮਜ਼ਦ ਜਾਂ ਨਿਯੁਕਤ ਕਰ ਚੁੱਕੇ ਹਨ।

ਪੰਜਾਬੀਆਂ ਬਾਰੇ ਨਸਲੀ ਟਿੱਪਣੀ ਕਰਨ ਵਾਲੀ ਕੈਰਲ ਚੋਣ ਮੈਦਾਨ ’ਚੋਂ ਬਾਹਰ

ਵੈਨਕੂਵਰ,17 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਬਰਨਬੀ ਦੱਖਣੀ ਲੋਕ ਸਭਾ ਹਲਕੇ ਦੀ ਉੱਪ ਚੋਣ ’ਚ ਨੈਸ਼ਨਲ ਡੈਮੋਕਰੈਟਿਕ ਪਾਰਟੀ ਦੇ ਪ੍ਰਧਾਨ ਜਗਮੀਤ ਸਿੰਘ ਦੇ ਉਮੀਦਵਾਰ ਵਜੋਂ ਮੈਦਾਨ ’ਚ ਉੱਤਰਨ ਕਾਰਨ ਇਹ ਚੋਣ ਕੈਨੇਡੀਅਨ ਸਿਆਸਤ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਗਮੀਤ ਸਿੰਘ ਦੇ ਮੁਕਾਬਲੇ ਵਿਰੋਧੀ ਪਾਰਟੀਆਂ (ਲਿਬਰਲ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ) ਦੇ ਪ੍ਰਭਾਵਸ਼ਾਲੀ ਉਮੀਦਵਾਰ ਮੈਦਾਨ ’ਚ ਸਨ, ਪਰ ਲਿਬਰਲ ਦੀ ਉਮੀਦਵਾਰ ਕੈਰਲ ਵਾਂਗ ਵੱਲੋਂ ਬੀਤੇ ਦਿਨ ਸੋਸ਼ਲ ਮੀਡੀਆ ਉਤੇ ਕੀਤੀ ਨਸਲੀ ਟਿੱਪਣੀ ਦੇ ਵਿਰੋਧ ਕਾਰਨ ਉਸ ਨੂੰ ਚੋਣ ਮੈਦਾਨ ’ਚੋਂ ਹਟਣਾ ਪਿਆ ਹੈ। ਆਪਣੀ ਟਿਪਣੀ ਬਾਰੇ ਕੈਰਲ ਵੱਲੋਂ ਦਿਤਾ ਗਿਆ ਸਪੱਸ਼ਟੀਕਰਨ, ‘ਮੇਰੇ ਕਹਿਣ ਦਾ ਭਾਵ ਇਹ ਨਹੀ ਸੀ’, ਲੋਕਾਂ ਦੇ ਗਲੇ ਤੋਂ ਹੇਠਾਂ ਨਹੀਂ ਉਤਰਿਆ।

ਵਿਨੀਪੈਗ ’ਚ ਪੰਜਾਬੀ ਨੌਜਵਾਨ ਦੀ ਮੌਤ

ਵਿਨੀਪੈਗ,17 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਮੈਨੀਟੋਬਾ ਦੇ ਸੂਬੇ ਵਿਨੀਪੈਗ ਵਿੱਚ ਧੂਰੀ (ਪੰਜਾਬ) ਦੇ ਰਹਿਣ ਵਾਲੇ 41 ਸਾਲਾ ਹਰਮਿੰਦਰ ਸਿੰਘ ਔਲਖ ਨਾਮੀ ਪੰਜਾਬੀ ਨੌਜਵਾਨ ਦੀ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਭਾਰਤੀ-ਅਮਰੀਕੀ ਕਾਨੂੰਨਸਾਜ਼ ਰਾਜਾ ਕ੍ਰਿਸ਼ਨਾਮੂਰਤੀ ਕਾਂਗਰਸ ਦੀ ਸੂਹੀਆ ਸੇਵਾਵਾਂ ਬਾਰੇ ਕਮੇਟੀ ਦੇ ਮੈਂਬਰ ਬਣੇ

ਵਾਸ਼ਿੰਗਟਨ,,17 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ-ਅਮਰੀਕੀ ਡੈਮੋਕਰੈਟਿਕ ਕਾਨੂੰਨਸਾਜ਼ ਰਾਜਾ ਕ੍ਰਿਸ਼ਨਾਮੂਰਤੀ ਨੂੰ ਕਾਂਗਰਸ ਦੀ ਸੂਹੀਆ ਸੇਵਾਵਾਂ ਬਾਰੇ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਉਹ ਇਸ ਸ਼ਕਤੀਸ਼ਾਲੀ ਕਮੇਟੀ ਜਿਸ ਨੂੰ ਅਮਰੀਕਾ ਦੀ ਕੌਮੀ ਸੁਰੱਖਿਆ ਮਜ਼ਬੂਤ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ, ਦੇ ਪਹਿਲੇ ਦੱਖਣੀ ਏਸ਼ੀਆਈ ਮੈਂਬਰ ਬਣੇ ਹਨ। 45 ਸਾਲਾ ਕ੍ਰਿਸ਼ਨਾਮੂਰਤੀ ਸਦਨ ਵਿਚ ਇਲੀਨੌਇ ਦੇ ਅੱਠਵੇਂ ਕਾਂਗ੍ਰੈਸ਼ਨਲ ਹਲਕੇ ਤੋਂ ਚੁਣੇ ਗਏ ਸਨ ਅਤੇ ਫਲੋਰਿਡਾ ਤੋਂ ਕਾਂਗਰਸਵਿਮੈਨ ਵਾਲ ਡੈਮਿੰਗਜ਼, ਨਿਊ ਯਾਰਕ ਤੋਂ ਸੀਆਨ ਪੈਟ੍ਰਿਕ ਮੈਲੋਨੀ ਅਤੇ ਵਰਮੌਂਟ ਤੋਂ ਪੀਟਰ ਵੈਲਸ਼ ਸਹਿਤ 116ਵੀਂ ਕਾਂਗਰਸ ਦੀ ਪ੍ਰਤੀਨਿਧ ਸਦਨ ਦੀ ਇੰਟੈਲੀਜੈਂਸ ਬਾਰੇ ਸਿਲੈਕਟ ਕਮੇਟੀ ਦੇ ਮੈਂਬਰ ਬਣੇ ਹਨ।

ਐਚ-1ਬੀ ਵੀਜ਼ਾ ਧਾਰਕ ਕਾਮਿਆਂ ਦੀਆਂ ਕੰਮਕਾਜੀ ਹਾਲਤਾਂ ਮਾੜੀਆਂ ਕਰਾਰ

ਵਾਸ਼ਿੰਗਟਨ,17 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਇਕ ਅਮਰੀਕੀ ਥਿੰਕ ਟੈਂਕ ਨੇ ਅੱਜ ਆਖਿਆ ਕਿ ਐਚ-1ਬੀ ਕਾਮਿਆਂ ਨੂੰ ਮਾੜੀਆਂ ਕੰਮਕਾਜੀ ਹਾਲਤਾਂ ਵਿਚ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਇਸ ਲਈ ਸੁਧਾਰ ਕਰਨ ਅਤੇ ਇਨ੍ਹਾਂ ਦੀਆਂ ਉਜਰਤਾਂ ਵਿਚ ਭਰਵਾਂ ਵਾਧਾ ਕਰਨ ਦੀ ਲੋੜ ਹੈ।

ਸ਼ਰੀਫ਼ ਨੂੰ ਅਯੋਗ ਠਹਿਰਾਉਣ ਵਾਲੇ ਚੀਫ਼ ਜਸਟਿਸ ਸੇਵਾਮੁਕਤ

ਇਸਲਾਮਾਬਾਦ,17 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : : ਲੋਕਾਂ ਦੇ ਜੱਜ ਵਜੋਂ ਮਕਬੂਲ ਪਾਕਿਸਤਾਨ ਦੇ ਚੀਫ਼ ਜਸਟਿਸ ਸਾਕਿਬ ਨਿਸਾਰ ਵੀਰਵਾਰ ਨੂੰ ਸੇਵਾਮੁਕਤ ਹੋ ਗਏ ਹਨ। ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਕਈ ਇਤਿਹਾਸਕ ਫ਼ੈਸਲੇ ਸੁਣਾਏ। ਇਨ੍ਹਾਂ ’ਚ ਨਵਾਜ਼ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਅਯੋਗ ਠਹਿਰਾਉਣ ਦਾ ਮਾਮਲਾ ਵੀ ਸ਼ਾਮਲ ਹੈ। ਜਸਟਿਸ ਆਸਿਫ਼ ਸਈਦ ਖੋਸਾ ਸ਼ੁੱਕਰਵਾਰ ਨੂੰ

ਮਿਸ਼ਨ ਇੰਪੌਸੀਬਲ 7 ਤੇ 8 ਉਪਰੋਥੱਲੀ ਹੋਣਗੀਆਂ ਸ਼ੂਟ

ਲਾਸ ਏਂਜਲਸ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਟੌਮ ਕਰੂਜ਼ ਦਾ ਕਹਿਣਾ ਹੈ ਕਿ ‘ਮਿਸ਼ਨ ਇੰਪੌਸੀਬਲ’ ਲੜੀ ਦਾ ਸੱਤਵਾਂ ਤੇ ਅੱਠਵਾਂ ਪਾਰਟ 2021 ਤੇ 2022 ਦੀਆਂ ਗਰਮੀਆਂ ਦੌਰਾਨ ਉਪਰੋਥੱਲੀ ਸ਼ੂਟ ਕੀਤਾ ਜਾਵੇਗਾ।

ਵਿਸ਼ਵ ਬੈਂਕ ਦਾ ਪ੍ਰਧਾਨ ਲੱਭਣ ’ਚ ਮਦਦ ਕਰੇਗੀ ਇਵਾਂਕਾ

ਵਾਸ਼ਿੰਗਟਨ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਵੱਡੀ ਧੀ ਤੇ ਉਨ੍ਹਾਂ ਦੀ ਸਲਾਹਕਾਰ ਇਵਾਂਕਾ ਟਰੰਪ ਵਿਸ਼ਵ ਬੈਂਕ ਦਾ ਨਵਾਂ ਪ੍ਰਧਾਨ ਲੱਭਣ ਵਿਚ ਮੁਲਕ ਦੀ ਮਦਦ ਕਰੇਗੀ। ਵ੍ਹਾਈਟ ਹਾਊਸ ਨੇ ਉਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਕਿ

ਕੈਨੇਡੀਅਨ ਨਾਗਰਿਕਾਂ ਨੂੰ ਚੀਨ ਜਾਣ ਵੇਲੇ ‘ਸਾਵਧਾਨੀ’ ਵਰਤਣ ਦੀ ਅਪੀਲ

ਓਟਾਵਾ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਚੀਨ ਵਿਚ ਇਕ ਕੈਨੇਡੀਅਨ ਨਾਗਰਿਕ ਨੂੰ ਨਸ਼ਾ ਤਸਕਰੀ ਦੇ ਕੇਸ ਵਿਚ ਮੌਤ ਦੀ ਸਜ਼ਾ ਦਿੱਤੇ ਜਾਣ ਮਗਰੋਂ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਚੀਨ ਜਾਣ ਵਾਲੇ ‘ਅਤਿ ਦਰਜੇ ਦੀ ਸਾਵਧਾਨੀ’ ਵਰਤਣ ਲਈ ਕਿਹਾ ਹੈ।

ਫ਼ਰਜ਼ੀ ਵਿਆਹ ਮਾਮਲੇ ’ਚ ਭਾਰਤੀ ਤੇ 27 ਥਾਈ ਔਰਤਾਂ ਗ੍ਰਿਫ਼ਤਾਰ

ਬੈਂਕਾਕ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) :  ਥਾਈਲੈਂਡ ਵਿਚ ਇਕ ਭਾਰਤੀ ਤੇ 27 ਔਰਤਾਂ ਨੂੰ ਫ਼ਰਜ਼ੀ ਵਿਆਹ ਰਜਿਸਟਰਡ ਕਰਵਾਉਣ ਦੇ ਇਕ ਮਾਮਲੇ ’ਚ ਸ਼ਮੂਲੀਅਤ ਦੇ ਸ਼ੱਕ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਵੇਰਵਿਆਂ ਮੁਤਾਬਕ ਭਾਰਤੀਆਂ ਨੂੰ ਮੁਲਕ ਵਿਚ ਆਵਾਸ ਵੀਜ਼ਾ ਲੈਣ ਵਿਚ ਮਦਦ ਕੀਤੀ ਜਾਂਦੀ ਸੀ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0070266459
Copyright © 2018, Panjabi Times. All rights reserved. Website Designed by Mozart Infotech