» ਦੇਸ਼ਧ੍ਰੋਹ ਦਾ ਮਾਮਲਾ: ਕਨ੍ਹੱਈਆ ਤੇ ਹੋਰਨਾਂ ਖ਼ਿਲਾਫ਼ ਦੋਸ਼ ਆਇਦ » ਕੁਰਦਾਂ ਨੂੰ ਨਿਸ਼ਾਨਾ ਬਣਾਉਣ ’ਤੇ ਨਤੀਜੇ ਭੁਗਤਣ ਲਈ ਤਿਆਰ ਰਹੇ ਤੁਰਕੀ: ਟਰੰਪ » ਪ੍ਰਧਾਨ ਮੰਤਰੀ ਮੋਦੀ ਨੂੰ ਫਿਲਿਪ ਕੋਟਲਰ ਸਨਮਾਨ » ਸੀਪੀਐਮ ਅਤੇ ਕਾਂਗਰਸ ਵਿਚਾਲੇ ਸੂਬਾ ਪੱਧਰ ’ਤੇ ਚੋਣਾਂ ਸਬੰਧੀ ਸਾਂਝ ਹੋ ਸਕਦੀ ਹੈ: ਯੇਚੁਰੀ » ਮਲਿਕ ਵਲੋਂ ਅਤਿਵਾਦੀਆਂ ਦੇ ਮੁੜ ਵਸੇਬੇ ਲਈ ਹਰ ਸੰਭਵ ਯਤਨ ਦਾ ਭਰੋਸਾ » ਆਪ’ ਹਾਈਕਮਾਂਡ ਅਜੇ ਖਹਿਰਾ ਦੀ ਵਿਧਾਇਕੀ ਖੋਹਣ ਦੇ ਰੌਂਅ ’ਚ ਨਹੀਂ » ਨਵੇਂ ਸਰਪੰਚਾਂ ਤੇ ਪੰਚਾਂ ਦਾ ਨਹੀਂ ਹੋਵੇਗਾ ਡੋਪ ਟੈਸਟ » ਕੈਪਟਨ ਨੂੰ ‘ਸ਼ਰਾਬੀ’ ਅਤੇ ਮਨਪ੍ਰੀਤ ਨੂੰ ‘ਡੁਪਲੀਕੇਟ ਬਾਦਲ’ ਦੱਸਿਆ » ਨੀਰਵ ਦਾ ਬੰਗਲਾ: ਹਾਈ ਕੋਰਟ ਨੇ ਈਡੀ ਦੀ ਅਪੀਲ ’ਤੇ ਉਜਰ ਜਤਾਇਆ » ਖੈਬਰ ਪਖਤੂਨਖਵਾ ਵਿਚ ਸ਼ਮਸ਼ਾਨਘਾਟ ਅਤੇ ਕਬਰਿਸਤਾਨ ਬਣਾਉਣ ਵਾਸਤੇ ਥਾਵਾਂ ਦੀ ਨਿਸ਼ਾਨਦੇਹੀ ਕੀਤੀ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਜਰਮਨੀ / ਯੂਰੋਪ

ਬ੍ਰਿਟੇਨ ਨੇ ਯੂਰਪੀ ਯੂਨੀਅਨ ਦੇ ਸਾਥੀਆਂ ਨਾਲ ਨਵੇਂ ਹੌਟਲਾਈਨ ਕੀਤੇ ਸਥਾਪਿਤ

November 02, 2018 06:45 AM

ਲੰਡਨ,1 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬ੍ਰਿਟੇਨ ਦੇ ਵਿਦੇਸ਼ ਮੰਤਰੀ ਜੇਰੇਮੀ ਹੰਟ ਨੇ ਬੁੱਧਵਾਰ ਨੂੰ ਦੱਸਿਆ ਕਿ ਅਹੁਦਾ ਸੰਭਾਲਦੇ ਹੀ ਉਨ੍ਹਾਂ ਨੇ ਯੂਰਪੀ ਯੂਨੀਅਨ ਦੇ ਮਹੱਤਵਪੂਰਣ ਸਾਥੀਆਂ ਨਾਲ ਨਵੇਂ ਹੌਟਲਾਈਨ ਸਥਾਪਿਤ ਕੀਤੇ ਹਨ। ਜੁਲਾਈ ਵਿਚ ਵਿਦੇਸ਼ ਮੰਤਰੀ ਬਣੇ ਹੰਟ ਨੇ ਕਿਹਾ,''ਪੂਰੀ ਦੁਨੀਆ ਦੇ ਵਿਦੇਸ਼ ਮੰਤਰੀ ਟੈਕਸਟ ਅਤੇ ਵਟਸਐਪ ਜ਼ਰੀਏ ਬਹੁਤ ਗੱਲਬਾਤ ਕਰਦੇ ਹਨ। ਅੱਜਕਲ੍ਹ ਜ਼ਿਆਦਾਤਰ ਕੂਟਨੀਤੀ ਇਸੇ ਤਰੀਕੇ ਨਾਲ ਹੁੰਦੀ ਹੈ। ਮੇਰੇ ਲਈ ਇਹ ਬਹੁਤ ਹੈਰਾਨ ਕਰ ਦੇਣ ਵਾਲਾ ਸੀ।'' ਉਨ੍ਹਾਂ ਨੇ ਕਿਹਾ,''ਪਰ ਕੁਝ ਗੱਲਬਾਤ ਅਜਿਹੀ ਹੁੰਦੀ ਹੈ ਜਿਨ੍ਹਾਂ ਨੂੰ ਜ਼ਿਆਦਾ ਦੇਰ ਸੁਰੱਖਿਅਤ ਲਾਈਨ 'ਤੇ ਕਰਨਾ ਸਹੀ ਹੁੰਦਾ ਹੈ। ਇਸ ਲਈ ਅਸੀਂ ਹੌਟਲਾਈਨ ਜ਼ਰੀਏ ਉਨ੍ਹਾਂ ਲੋਕਾਂ ਦੀ ਗਿਣਤੀ ਵਧਾ ਰਹੇ ਜਿਨ੍ਹਾਂ ਨਾਲ ਅਜਿਹੀ ਗੱਲਬਾਤ ਕੀਤੀ ਜਾਵੇਗੀ।''

ਲੰਡਨ ਵਿਚ ਇਕ ਪ੍ਰੋਗਰਾਮ ਦੌਰਾਨ ਹੰਟ ਨੇ ਕਿਹਾ ਕਿ ਜਦੋਂ ਉਹ ਵਿਦੇਸ਼ ਮੰਤਰੀ ਬਣੇ ਸਨ ਤਾਂ ਉਨ੍ਹਾਂ ਦੇ ਦਫਤਰ ਵਿਚ ਬ੍ਰਿਟੇਨ ਦੇ ਮਹੱਤਵਪੂਰਣ ਖੁਫੀਆ ਸਾਥੀਆਂ ਵਿਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨਾਲ ਗੱਲਬਾਤ ਲਈ ਹੌਟਲਾਈਨ ਸੀ। ਹੰਟ ਨੇ ਇਸ ਸੂਚੀ ਵਿਚ ਜਾਪਾਨ, ਫਰਾਂਸ ਅਤੇ ਜਰਮਨੀ ਦਾ ਨਾਮ ਜੋੜਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਮਹੱਤਵਪੂਰਣ ਸਾਥੀਆਂ ਨਾਲ ਸਬੰਧ ਮਜ਼ਬੂਤ ਹੁੰਦੇ ਹਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਪਤਨੀ ਦਾ ਅਪਰਾਧਕ ਅਤੀਤ ਪੰਜਾਬੀ ਦੇ ਮੇਅਰ ਬਣਨ 'ਚ ਬਣਿਆ ਰੋੜਾ

ਲੰਡਨ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਰੈਡਲਿਜ਼ ਕੌਾਸਲ ਦੇ ਕੌਾਸਲਰ ਵਰਿੰਦਰ ਸਿੰਘ ਬੋਲਾ ਦਾ ਰੈਡਬਿ੍ਜ ਦੇ ਅਗਲੇ ਮੇਅਰ ਬਣਨ ਲਈ ਜਿਉਂ ਹੀ ਐਲਾਨ ਹੋਇਆ ਤਾਂ ਉਨ੍ਹਾਂ ਦੀ ਪਤਨੀ ਮੁੰਦਿਲ ਮਾਹਿਲ ਦਾ ਅਪਰਾਧਿਕ ਅਤੀਤ ਰਸਤੇ ਦਾ ਰੋੜਾ ਬਣ ਗਿਆ ਅਤੇ ਉਨ੍ਹਾਂ ਨੂੰ ਆਪਣੀ ਨਾਮਜ਼ਦਗੀ ਪੱਤਰ ਵਾਪਸ ਲੈਣੇ ਪਏ ਜੇ ਬੋਲਾ ਮੇਅਰ ਬਣਦੇ ਹਨ ਤਾਂ ਮੁੰਦਿਲ ਮਾਹਿਲ ਨਵੀਂ ਮੇਅਰਿਸ ਬਣੇਗੀ | ਮੁੰਦਿਲ ਮਾਹਿਲ 2012 ਵਿਚ ਸਿੱਖ ਟੀ.ਵੀ. ਦੇ ਮਾਲਕ ਗਗਨਦੀਪ ਸਿੰਘ ਦੇ ਕਤਲ ਮਾਮਲੇ 'ਚ ਸਜ਼ਾ ਭੁਗਤ ਚੁੱਕੀ ਹੈ | ਜੇਲ੍ਹ 'ਚੋਂ ਬਾਹਰ ਆਉਣ ਤੋਂ ਬਾਅਦ ਮਾਹਿਲ ਨੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ, ਉਹ ਨਿੱਜੀ ਟਰੇਨਰ ਬਣੀ ਅਤੇ 2016 ਵਿਚ ਉਸ ਨੇ ਲੇਬਰ ਪਾਰਟੀ ਦੇ ਮੌਜੂਦਾ ਕੌਾਸਲਰ ਵਰਿੰਦਰ ਸਿੰਘ ਨਾਲ ਵਿਆਹ ਕਰਵਾ ਲਿਆ |

ਥਰੀਸਾ ਮੇਅ 'ਤੇ ਬ੍ਰੈਗਜ਼ਿਟ ਸਮਝੌਤੇ ਨੂੰ ਲੈ ਕੇ ਵਧਿਆ ਦਬਾਅ

ਲੰਡਨ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਬਿ੍ਟਿਸ਼ ਸੰਸਦ ਵਿਚ ਬ੍ਰੈਗਜ਼ਿਟ ਸਮਝੌਤੇ ਨੂੰ ਕੇ ਪ੍ਰਧਾਨ ਮੰਤਰੀ ਥਰੀਸਾ ਮੇਅ 'ਤੇ ਦਬਾਅ ਕਾਫੀ ਵਧ ਗਿਆ ਹੈ | ਬ੍ਰੈਗਜ਼ਿਟ ਤੋਂ ਨਿਕਲਣ ਲਈ 29 ਮਾਰਚ ਦੀ ਤਰੀਕ ਤੈਅ ਕੀਤੀ ਗਈ ਹੈ | ਇਸ ਵਿਚ ਦੋ ਮਹੀਨੇ ਹੀ ਬਚੇ ਹਨ | ਜੇਕਰ ਬਿ੍ਟਿਸ਼ ਸੰਸਦ ਵਿਚ ਇਹ ਮਤਾ ਪਾਸ ਨਹੀਂ ਹੁੰਦਾ ਤਾਂ ਬਿ੍ਟੇਨ ਦੀ ਯੂਰਪੀ ਸੰਘ ਛੱਡਣ ਦੀ ਯੋਜਨਾ ਫੇਲ੍ਹ ਹੋ ਸਕਦੀ ਹੈ | ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਵੱਖ-ਵੱਖ ਕਾਰਨਾਂ ਕਾਰਨ ਇਸ ਸਮਝੌਤੇ ਦਾ ਵਿਰੋਧ ਕੀਤਾ ਹੈ |

ਬਰਤਾਨੀਆ ਦੇ ਮੰਤਰੀ ਗੈਰਿਥ ਜੌਹਨਸਨ ਨੇ ਦਿੱਤਾ ਅਸਤੀਫ਼ਾ

ਲੰਡਨ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : -ਬਰਤਾਨੀਆ ਦੇ ਮੰਤਰੀ ਗੈਰਿਥ ਜੌਹਨਸਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ | ਜੌਹਨਸਨ ਨੇ ਕਿਹਾ ਕਿ ਉਹ ਬ੍ਰੈਗਜ਼ਿਟ ਸਮਝੌਤੇ ਨੂੰ ਲੈ ਕੇ ਸੰਤੁਸ਼ਟ ਨਹੀਂ ਹਨ, ਜਿਸ ਕਰਕੇ ਉਹ ਇਸ ਦਾ ਸਮਰਥਨ ਨਹੀਂ ਕਰ ਸਕਦੇ | ਪ੍ਰਧਾਨ ਮੰਤਰੀ ਮੇਅ ਨੂੰ ਲਿਖੇ ਪੱਤਰ ਵਿਚ ਉਨ੍ਹਾਂ ਕਿਹਾ ਕਿ ਇਹ ਸਮਝੌਤਾ ਦੇਸ਼ ਨੂੰ ਯੂਰਪੀ ਸੰਘ ਨਾਲ ਕਈ ਸਾਲਾਂ ਤੱਕ ਬੰਨ੍ਹ ਕੇ ਰੱਖੇਗਾ, ਜੋ ਲੋਕ ਫਤਵੇ ਦਾ ਅਪਮਾਨ ਹੋਵੇਗਾ |

ਭਾਰਤੀ ਹਾਈ ਕਮਿਸ਼ਨ ਲੰਡਨ ਵਿਖੇ ਪ੍ਰਵਾਸੀ ਭਾਰਤੀ ਦਿਵਸ ਮਨਾਇਆ

ਲੰਡਨ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਹਾਈ ਕਮਿਸ਼ਨ ਲੰਡਨ ਵਿਖੇ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਗਿਆ | ਜਿਸ ਮੌਕੇ ਹਾਈ ਕਮਿਸ਼ਨਰ ਰੁਚੀ ਘਨਸ਼ਿਆਮ ਨੇ ਵਧਾਈ ਦਿੰਦਿਆਂ ਵਿਦੇਸ਼ਾਂ 'ਚ ਭਾਰਤੀ ਭਾਈਚਾਰੇ ਵਲੋਂ ਕਾਰੋਬਾਰ, ਰਾਜਨੀਤੀ ਅਤੇ ਪੇਸ਼ੇਵਾਰ ਕਿੱਤਿਆਂ ਵਿਚ ਮਾਰੀਆਂ ਮੱਲ੍ਹਾਂ ਦਾ ਜ਼ਿਕਰ ਕਰਦਿਆਂ ਪ੍ਰਸੰਸਾ ਕੀਤੀ | ਉਨ੍ਹਾਂ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਵਿਦੇਸ਼ੀ ਭਾਰਤੀਆਂ ਵਲੋਂ 250 ਬਿਲੀਅਨ ਡਾਲਰ ਹਰ ਸਾਲ ਭਾਰਤ ਭੇਜੇ ਜਾਂਦੇ ਹਨ | ਲਾਰਡ ਰਣਬੀਰ ਸਿੰਘ ਸੂਰੀ, ਲਾਰਡ ਕਰਨ ਬਿਲੀਮੌਰੀਆ, ਐਮ. ਪੀ. ਵਰਿੰਦਰ ਸ਼ਰਮਾ ਨੇ ਭਾਰਤੀਆਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ 31 ਮਿਲੀਅਨ ਭਾਰਤੀ ਵੱਖ-ਵੱਖ ਦੇਸ਼ਾਂ 'ਚ ਵੱਸਦੇ ਹਨ |

ਬ੍ਰੈਗਜ਼ਿਟ ਸਮਝੌਤਾ: ਵੋਟਿੰਗ ’ਚ ਪ੍ਰਧਾਨ ਮੰਤਰੀ ਮੇਅ ਨੂੰ ਹਾਰ

ਲੰਡਨ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਦੀ ਸੰਸਦ ’ਚ ਬ੍ਰੈਗਜ਼ਿਟ ਸਮਝੌਤੇ ਸਬੰਧੀ ਹੋਈ ਇਤਿਹਾਸਕ ਵੋਟਿੰਗ ’ਚ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬ੍ਰੈਗਜ਼ਿਟ ਲਈ 29 ਮਾਰਚ ਦੀ ਤਾਰੀਕ ਨੂੰ ਸਿਰਫ਼ ਦੋ ਕੁ ਮਹੀਨੇ ਹੀ ਰਹਿ ਗਏ ਹਨ ਪਰ ਅਜੇ ਵੀ ਬਰਤਾਨਵੀ ਸੰਸਦ ਇਸ ਮੁੱਦੇ ’ਤੇ ਵੰਡੀ ਹੋਈ ਹੈ। ਬਰਤਾਨੀਆ ਦੀ ਪ੍ਰਧਾਨ ਮੰਤਰੀ ਵੱਲੋਂ ਸੰਸਦ ਮੈਂਬਰਾਂ ਨੂੰ ਆਖਰੀ ਪਲਾਂ ’ਚ ਕੀਤੀ ਗਈ ਅਪੀਲ ਦਾ ਵੀ ਕੋਈ ਅਸਰ ਹੁੰਦਾ ਦਿਖਾਈ ਨਹੀਂ ਦਿੱਤਾ।

ਕਾਰ ਸੇਵਾ ਕਮੇਟੀ ਯੂ. ਕੇ. ਨੇ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਸਰਵਰ ਨਾਲ ਮੁਲਾਕਾਤ

ਲੰਡਨ,12 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : -ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਸਰਵਰ ਦੀ ਬੈਲਗ੍ਰੇਵ ਹੋਟਲ 'ਚ ਕਾਰ ਸੇਵਾ ਕਮੇਟੀ ਯੂ. ਕੇ. ਦੀ ਇੱਕ ਅਹਿਮ ਮੀਟਿੰਗ ਹੋਈ ਜਿਸ 'ੱਚ ਜੱਥੇਦਾਰ ਅਵਤਾਰ ਸਿੰਘ ਸੰਘੇੜਾ, ਰਾਜਿੰਦਰ ਸਿੰਘ ਪੁਰੇਵਾਲ, ਬਲਬਿੰਦਰ ਸਿੰਘ ਨੰਨੂਆ, ਸਤਨਾਮ ਸਿੰਘ, ਰਾਜਾ ਮਜ਼ਹਰ ਹੱਯਾਤ, ਸੋਲਿਸਟਰ ਨਸੀਮ ਅਹਿਮਦ ਅਤੇ ਸੱਯਾਦ ਖ਼ਾਨ ਆਦਿ ਸ਼ਾਮਿਲ ਹੋਏ | ਗੱਲਬਾਤ ਦੌਰਾਨ ਕਮੇਟੀ ਮੈਂਬਰਾਂ ਨੇ ਕਰਤਾਰਪੁਰ ਲਾਂਘਾ (ਕਾਰੀਡੋਰ) ਬਨਾਉਣ ਲਈ ਪਾਕਿ ਸਰਕਾਰ ਦਾ ਧੰਨਵਾਦ ਕੀਤਾ | ਇਸ ਦੌਰਾਨ ਕਮੇਟੀ ਨੇ ਗਵਰਨਰ ਕੋਲੋਂ ਮੰਗ ਕੀਤੀ ਕਿ ਲਾਹੌਰ ਵਿਖੇ ਸ਼ਹੀਦ ਭਾਈ ਮਨੀ ਸਿੰਘ ਅਤੇ ਸ਼ਹੀਦ ਭਾਈ ਤਾਰੂ ਸਿੰਘ ਦੇ ਸ਼ਹੀਦੀ ਸਥਾਨ ਸਿੱਖ ਸੰਗਤ ਨੂੰ ਸੌਾਪੇ ਜਾਣ ਤਾਂ ਜੋ ਉਥੇ ਗੁਰਦੁਆਰੇ ਉਸਾਰੇ ਜਾ ਸਕਣ

ਲੰਡਨ ਵਿਚ ਦਸਮੇਸ਼ ਪ੍ਰਕਾਸ਼ ਉਤਸਵ

 ਲੰਡਨ,12 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) :  ਵੀਹਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਜਿਹੜੇ ਕੁਝ ਹਿੰਦੁਸਤਾਨੀ ਦੇਸ਼ ਭਗਤਾਂ ਵੱਲ ਅੰਗਰੇਜ਼ ਸਰਕਾਰ ਦੀ ਨਜ਼ਰ ਕੌੜੀ ਹੋਈ, ਉਨ੍ਹਾਂ ਵਿਚੋਂ ਕੁਝ ਲੰਡਨ ਪਹੁੰਚ ਗਏ। ਇਨ੍ਹਾਂ ਵਿਚ ਬਿਪਨ ਚੰਦ੍ਰ ਪਾਲ, ਸਾਵਰਕਰ ਆਦਿ ਪ੍ਰਮੁੱਖ ਸਨ। ਲੰਡਨ ਵਿੱਚ ਰਹਿ ਰਹੇ ਇਹ ਹਿੰਦੁਸਤਾਨੀ ਦੇਸ਼ ਭਗਤ ਸਿੱਖਿਆ ਪ੍ਰਾਪਤੀ ਲਈ ਇੰਗਲੈਂਡ ਆਉਣ ਵਾਲੇ ਹਿੰਦੁਸਤਾਨੀ ਵਿਦਿਆਰਥੀਆਂ ਦੇ ਮਨਾਂ ਵਿੱਚ ਦੇਸ਼ ਪਿਆਰ ਦੀ ਭਾਵਨਾ ਭਰਨ ਲਈ ਯਤਨਸ਼ੀਲ ਰਹਿੰਦੇ ਸਨ।

ਪੈਰਿਸ ਦੀ ਬੇਕਰੀ ’ਚ ਜ਼ਬਰਦਸਤ ਧਮਾਕਾ, ਦੋ ਮੌਤਾਂ

ਪੈਰਿਸ,12 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਇੱਥੋਂ ਦੀ ਇਕ ਬੇਕਰੀ ਵਿਚ ਗੈਸ ਲੀਕ ਨਾਲ ਹੋਏ ਧਮਾਕੇ ਕਾਰਨ ਅੱਗ ਬੁਝਾਊ ਅਮਲੇ ਦੇ ਦੋ ਮੈਂਬਰ ਮਾਰੇ ਗਏ ਹਨ। ਇਸ ਘਟਨਾ ਵਿਚ 47 ਜਣੇ ਜ਼ਖ਼ਮੀ ਵੀ ਹੋਏ ਹਨ। ਧਮਾਕਾ ਐਨਾ ਜ਼ਬਰਦਸਤ ਸੀ ਕਿ ਨੇੜਲੀਆਂ ਇਮਾਰਤਾਂ ਦੀਆਂ ਖਿੜਕੀਆਂ ਟੁੱਟ ਗਈਆਂ ਤੇ ਬਾਹਰ ਖੜ੍ਹੀਆਂ ਕਾਰਾਂ ਪਲਟ ਗਈਆਂ। ਉੱਤਰ-ਕੇਂਦਰੀ ਪੈਰਿਸ ਵਿਚ ਵਾਪਰੀ ਇਸ ਘਟਨਾ ’ਚ ਅੱਗ ਬੁਝਾਊ ਅਮਲੇ ਨੇ ਧੂੰਏਂ ਦੇ ਗੁਬਾਰ ’ਚੋਂ ਪੀੜਤਾਂ ਨੂੰ ਖਿੜਕੀਆਂ ਰਾਹੀਂ ਬਾਹਰ ਕੱਢਿਆ

ਬੈਂਕ ਨਾਲ ਧੋਖਾਧੜੀ ਮਾਮਲੇ 'ਚ ਪੰਜਾਬੀ ਮਾਂ-ਪੁੱਤ ਨੂੰ ਕੈਦ

ਲੰਡਨ,11 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਲੰਡਨ ਦੀ ਓਲਡ ਬੈਲੀ ਅਦਾਲਤ ਵਲੋਂ ਇਕ ਬੈਂਕ ਦੇ ਕਰਮਚਾਰੀਆਂ ਦੀ ਮਦਦ ਨਾਲ 7 ਲੱਖ ਪੌਾਡ ਤੋਂ ਵੱਧ ਰਕਮ ਖੁਰਦ ਬੁਰਦ ਕਰਨ ਵਾਲੇ ਪੰਜਾਬੀ ਮਾਂ ਪੁੱਤ ਨੂੰ ਕ੍ਰਮਵਾਰ 4 ਸਾਲ ਅਤੇ 2 ਸਾਲ 9 ਮਹੀਨੇ ਦੀ ਸਜ਼ਾ ਸੁਣਾਈ ਹੈ | ਸੁਣਵਾਈ ਦੌਰਾਨ ਅਦਾਲਤ 'ਚ ਦੱਸਿਆ ਗਿਆ ਕਿ ਸਾਲ 2013 'ਚ ਪੰਜਾਬੀ ਮੂਲ ਦੀ ਸੈਂਡੀ ਕੌਰ (47) ਅਤੇ ਉਸ ਦਾ ਪੁੱਤਰ ਐਰਨ ਸੰਘੇੜਾ (26) ਦੀ ਇੱਕ ਅਖੌਤੀ ਅਮੀਰ ਕਾਰੋਬਾਰੀ ਨਾਲ ਮੁਲਾਕਾਤ ਹੋਈ ਜਿਸ ਦੇ ਗਰੋਹ 'ਚ 4 ਬੈਂਕ ਮੁਲਾਜ਼ਮ ਵੀ ਸ਼ਾਮਿਲ ਸਨ |

ਡਰਬੀ ਵਿਖੇ ਬੱਚਿਆਂ ਦਾ ਕੀਰਤਨ ਦਰਬਾਰ ਕਰਵਾਇਆ

ਲੰਡਨ,11 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : -ਡਰਬੀ 'ਚ ਸ੍ਰੀ ਗੁਰੂ ਸਿੰਘ ਸਭਾ ਵਿਖੇ ਬੱਚਿਆਂ ਦਾ ਕੀਰਤਨ ਦਰਬਾਰ ਕਰਵਾਇਆ ਗਿਆ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਬੀਬੀ ਹਰਵਿੰਦਰ ਕੌਰ ਨੇ ਦੱਸਿਆ ਕਿ ਬੀਤੇ ਕੁਝ ਸਾਲਾਂ ਤੋਂ ਉਹ ਗੁਰੂ ਘਰ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਕੀਰਤਨ ਸਿਖਾਉਣ ਦੀ ਸੇਵਾ ਕਰਦੇ ਆ ਰਹੇ ਹਨ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਭਾਈ ਦਰਬਾਰਾ ਸਿੰਘ, ਯੂਨੀਵਰਸਿਟੀ ਦੀ ਵਿਦਿਆਰਥਣ ਗੁਰਕਿਰਨ ਕੌਰ ਵਲੋਂ ਵੀ ਛੋਟੇ ਬੱਚਿਆਂ ਨੂੰ ਕੀਰਤਨ ਸਿਖਾਉਣ ਦੀ ਸੇਵਾ ਕੀਤੀ ਜਾਂਦੀ ਹੈ

ਡਬਲਿਨ ਵਿਖੇ ਪਹਾੜ ਤੋਂ ਡਿਗਣ ਨਾਲ ਭਾਰਤੀ ਵਿਦਿਆਰਥੀ ਦੀ ਮੌਤ

ਲੰਡਨ,11 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਡਬਲਿਨ ਵਿਖੇ ਇਕ ਸਮੁੰਦਰੀ ਤੱਟ 'ਤੇ ਤਸਵੀਰਾਂ ਖਿੱਚਦਿਆਂ ਪਹਾੜ ਤੋਂ ਹੇਠਾਂ ਡਿੱਗਣ ਨਾਲ ਇਕ ਭਾਰਤੀ ਵਿਦਿਆਰਥੀ ਅਨੰਦ ਗੋਇਲ ਦੀ ਮੌਤ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ | ਅਨੰਦ ਜਿਸ ਥਾਂ 'ਤੇ ਤਸਵੀਰਾਂ ਖਿੱਚ ਰਿਹਾ ਸੀ, ਉਸ ਥਾਂ ਨੂੰ ਖ਼ਤਰਨਾਕ ਦੱਸਦਿਆਂ ਸਥਾਨਕ ਪ੍ਰਸ਼ਾਸ਼ਨ ਨੇ ਸਾਵਧਾਨੀ ਲਈ ਤਖ਼ਤੀਆਂ ਲਗਾਈਆਂ ਹੋਈਆਂ ਸਨ | ਅਨੰਦ ਆਪਣੀ ਖੁਦ ਦੀ ਤਸਵੀਰ ਖਿੱਚਣ ਦੀ ਕੋਸ਼ਿਸ਼ ਕਰਦਾ ਹੇਠਾਂ ਜਾ ਡਿੱਗਾ |

ਯੂ. ਕੇ. 'ਚ ਪੰਥਕ ਸੇਵਾਵਾਂ ਬਦਲੇ ਐਮ. ਪੀ. ਪ੍ਰੀਤ ਕੌਰ ਗਿੱਲ ਤੇ ਭਾਈ ਦਬਿੰਦਰਜੀਤ ਸਿੰਘ ਦਾ ਸਨਮਾਨ

ਲੰਡਨ,9 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਤੇ ਭਾਈ ਦਬਿੰਦਰਜੀਤ ਸਿੰਘ ਨੂੰ ਪੰਥਕ ਸੇਵਾਵਾਂ ਬਦਲੇ ਵਿਸ਼ੇਸ਼ ਸਨਮਾਨ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਤਿੰਦਰ ਸਿੰਘ ਬਾਸੀ ਨੇ ਕਿਹਾ ਕਿ ਇਹ ਸਨਮਾਨ ਦੋਵਾਂ ਸਖ਼ਸ਼ੀਅਤਾਂ ਵਲੋਂ ਯੂ. ਕੇ. 'ਚ ਸਿੱਖ ਕਕਾਰਾਂ ਤੇ ਸਿੱਖ ਪਹਿਚਾਣ ਕਾਇਮ ਰੱਖਣ ਲਈ ਕੀਤੇ ਕੰਮਾਂ ਬਦਲੇ ਦਿੱਤਾ ਗਿਆ ਹੈ | 

ਸਾਊਥਾਲ ਵਿਖੇ ਵਿਸਾਖੀ ਨਗਰ ਕੀਰਤਨ ਸਬੰਧੀ ਮੀਟਿੰਗ

ਲੰਡਨ,9 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਲੰਡਨ ਦੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਇਕ ਮੀਟਿੰਗ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਹੋਈ | ਇਸ ਮੌਕੇ ਹਾਜ਼ਰ ਗੁਰੂ ਘਰਾਂ ਦੇ ਨੁਮਾਇੰਦਿਆਂ ਨੇ ਸਾਊਥਾਲ ਵਿਖੇ ਹਰ ਸਾਲ ਸਜਾਏ ਜਾਣ ਵਾਲੇ ਵਿਸਾਖੀ ਨਗਰ ਕੀਰਤਨ ਦਾ ਪ੍ਰਬੰਧ ਅਤੇ ਬਾਹਰ ਖੁੱਲ੍ਹਾ ਵਿਸਾਖੀ ਸਮਾਗਮ ਮਿਲ ਕੇ ਸਾਂਝੇ ਤੌਰ ਤੇ ਕਰਨ ਦੀ ਸਹਿਮਤੀ ਦਿੱਤੀ | ਪ੍ਰੈਸ ਬਿਆਨ 'ਚ ਗੁਰਮੇਲ ਸਿੰਘ ਮੱਲੀ ਅਤੇ ਹਰਮੀਤ ਸਿੰਘ ਗਿੱਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰੂ ਘਰਾਂ ਵਲੋਂ ਰਾਸ਼ਟਰੀ ਪੱਧਰ ਦਾ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਬਾਰੇ 20 ਜਨਵਰੀ ਨੂੰ ਗੁਰਦੁਆਰਾ ਹੈਵਲਾਕ ਰੋਡ ਸਾਊਥਾਲ ਵਿਖੇ ਸ਼ਾਮੀ 4 ਵਜੇ ਵਿਚਾਰ ਕੀਤਾ ਜਾਵੇਗਾ |

ਯੂ. ਕੇ. 'ਚ ਪੰਜਾਬਣ ਨੇ ਬਣਾਇਆ ਨਵਾਂ ਵਿਸ਼ਵ ਰਿਕਾਰਡ

ਲੰਡਨ,9 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਲੋਹ ਔਰਤ ਦੇ ਨਾਂਅ ਨਾਲ ਜਾਣੀ ਜਾਂਦੀ 28 ਸਾਲਾ ਪੰਜਾਬਣ ਆਸ਼ਾ ਰਾਣੀ ਨੇ ਆਪਣੇ ਪੇਟ 'ਤੇ 16 ਕੰਕਰੀਟ ਬਲਾਕ 26 ਸੈਕਿੰਡਾਂ 'ਚ ਤੋੜ ਕੇ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ, ਜਦਕਿ ਇਸ ਤੋਂ

ਬ੍ਰੈਗਜ਼ਿਟ: ਬਰਤਾਨਵੀ ਪ੍ਰਧਾਨ ਮੰਤਰੀ ਮੇਅ ਨੂੰ ਝਟਕਾ

ਲੰਡਨ,9 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਸਰਕਾਰ ਨੂੰ ਅੱਜ ਉਸ ਵੇਲੇ ਇਕ ਹੋਰ ਝਟਕਾ ਲੱਗਾ ਜਦ ਸੰਸਦ ਮੈਂਬਰਾਂ ਨੇ ਵੋਟਿੰਗ ਰਾਹੀਂ ਸਰਕਾਰ ਨੂੰ ਅਗਲੇ ਤਿੰਨ ਦਿਨਾਂ ’ਚ ਇਹ ਦੱਸਣ ਲਈ ਕਿਹਾ ਕਿ ‘ਬ੍ਰੈਗਜ਼ਿਟ’ ਨੂੰ ਸੰਸਦ ਵੱਲੋਂ ਰੱਦ ਕਰਨ ’ਤੇ ਸਰਕਾਰ ਦਾ ਅਗਲਾ ਕਦਮ ਕੀ ਹੋਵੇਗਾ। ਸੰਸਦ ਵਿਚ ਇਸ ਨੂੰ ਅਗਲੇ ਹਫ਼ਤੇ ਪੇਸ਼ ਕੀਤਾ ਜਾਵੇਗਾ ਤੇ ਇਸ ਦੇ ਰੱਦ ਹੋਣ ਦੀ ਕਾਫ਼ੀ ਸੰਭਾਵਨਾ ਹੈ। ਸਰਕਾਰ ’ਤੇ ਭਵਿੱਖੀ ਯੋਜਨਾ ਪੇਸ਼ ਕਰਨ ਲਈ ਦਬਾਅ ਬਣਾਉਣ ਦੇ ਹੱਕ ਵਿਚ

ਲੈਸਟਰ ਦੀ 'ਮਿਰਚ ਮਸਾਲਾ' ਮਾਰਕੀਟ 'ਚ ਭਿਆਨਕ ਅੱਗ

ਇੰਗਲੈਂਡ,7 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਇੰਗਲੈਂਡ ਦੇ ਸ਼ਹਿਰ ਲੈਸਟਰ 'ਚ ਭਿਆਨਕ ਅੱਗ ਲੱਗਣ ਕਾਰਨ ਮਾਰਕੀਟ ਦੀਆਂ 7-8 ਤੋਂ ਵੱਧ ਦੁਕਾਨਾਂ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈਆਂ | ਲੈਸਟਰ 'ਚ ਪਿਛਲੇ ਤਿੰਨ-ਚਾਰ ਦਿਨਾਂ ਅੰਦਰ ਅੱਗ ਲੱਗਣ ਦੀ ਇਹ ਦੂਜੀ ਘਟਨਾ ਹੈ | ਇਸ ਤੋਂ ਪਹਿਲਾਂ ਲੈਸਟਰ ਟਾਊਨ ਸੈਂਟਰ ਦੇ ਬਾਹਰ ਇਕ ਰੈਸਟੋਰੈਂਟ 'ਬਿਗ ਜੌਨ' ਵੀ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ ਸੀ ਅਤੇ ਹੁਣ ਬੀਤੀ ਰਾਤ ਮੈਲਟਨ ਰੋਡ 'ਤੇ ਸਥਿਤ ਭਾਰਤੀ ਵਸੋਂ ਵਾਲੇ ਇਲਾਕੇ ਦੀ ਮਾਰਕੀਟ 'ਚ ਰਾਤ 9.30 ਵਜੇ ਭਿਆਨਕ ਅੱਗ ਲੱਗਣ ਕਾਰਨ ਮਾਰਕੀਟ ਦੀਆਂ 7-8 ਦੇ ਕਰੀਬ ਦੁਕਾਨਾਂ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈਆਂ | ਜਾਣਕਾਰੀ

ਹੁਣ ਬਿ੍ਟਿਸ਼ ਯੂਨੀਵਰਸਿਟੀਆਂ ਭਾਰਤੀ ਵਿਦਿਆਰਥੀਆਂ ਨੂੰ ਵੱਡੀ ਗਿਣਤੀ 'ਚ ਦੇ ਸਕਦੀਆਂ ਹਨ ਦਾਖ਼ਲਾ

ਲੈਸਟਰ,7 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਇੰਗਲੈਂਡ 'ਚ ਪੜ੍ਹਾਈ ਕਰਨ ਲਈ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਸਾਲ 2019 ਇਕ ਨਵੀਂ ਆਸ ਦੀ ਕਿਰਨ ਲੈ ਕੇ ਆਇਆ ਹੈ, ਇੰਗਲੈਂਡ 'ਚ ਪੜ੍ਹਨ ਦੀ ਇੱਛਾ ਰੱਖਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਇਕ ਚੰਗੀ ਖ਼ਬਰ ਹੈ ਕਿ ਬਰਤਾਨੀਆ ਵਿਚ ਬ੍ਰੈਗਜ਼ਿਟ ਦੇ ਬਾਅਦ ਫ਼ੰਡ ਦੀ ਕਮੀ ਨੂੰ ਲੈ ਕੇ ਭੈ-ਭੀਤ ਕੁਝ ਪ੍ਰਮੁੱਖ ਯੂਨੀਵਰਸਿਟੀਆਂ ਹੁਣ ਵੱਡੀ ਗਿਣਤੀ 'ਚ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖ਼ਲਾ ਦੇ ਸਕਦੀਆਂ ਹਨ | ਅਜਿਹੇ ਵਿਚ ਸਭ ਤੋਂ ਜ਼ਿਆਦਾ ਭਾਰਤ ਅਤੇ ਚੀਨ ਦੇ ਵਿਦਿਆਰਥੀਆਂ ਨੂੰ ਦਾਖ਼ਲਾ ਮਿਲਣ ਦੀ ਆਸ ਹੈ | ਵਿਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀ ਸਥਾਨਕ ਵਿਦਿਆਰਥੀਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਫੀਸ ਦਿੰਦੇ ਹਨ | ਯੂਨੀਵਰਸਿਟੀ ਪ੍ਰਮੁੱਖਾਂ ਨੂੰ ਉਮੀਦ ਹੈ ਕਿ ਭਾਰਤ ਅਤੇ ਚੀਨ ਦੇ ਵਿਦਿਆਰਥੀ ਬਿ੍ਟਿਸ਼ ਵਿਦਿਆਰਥੀਆਂ ਦੇ ਮੁਕਾਬਲੇ ਵੱਡੀ ਗਿਣਤੀ ਵਿਚ ਦਾਖ਼ਲਾ ਲੈ ਸਕਦੇ ਹਨ | ਇਸ ਸਬੰਧੀ ਗਲਾਸਗੋ ਯੂਨੀਵਰਸਿਟੀ ਦੇ ਕੁਲਪਤੀ ਅਤੇ ਰਸੇਲ ਗਰੁੱਪ ਦੇ ਪ੍ਰਧਾਨ ਐਾਟੋਨ ਮੈਸਕੇਲਾ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ 'ਚ ਕਿਹਾ ਗਿਆ ਕਿ ਪ੍ਰਮੁੱਖ ਯੂਨੀਵਰਸਿਟੀਆਂ ਹੁਣ ਕਈ ਹੋਰ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਦੀ ਕੋਸ਼ਿਸ਼ ਕਰ ਸਕਦੀਆਂ ਹਨ | 

ਸ੍ਰੀ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਵਿਖੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ

ਲੰਡਨ,7 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਸ੍ਰੀ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ | ਜਿਸ 'ਚ ਸਥਾਨਕ ਅਤੇ ਲੰਡਨ ਤੋਂ ਗਏ ਕਵੀਆਂ ਨੇ ਹਿੱਸਾ ਲਿਆ | ਇਸ ਤੋਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਗੁਰੂ ਘਰ ਦੇ ਰਾਗੀ ਜਥੇ ਭਾਈ ਅਮਰੀਕ ਸਿੰਘ ਅਤੇ ਭਾਈ ਸੁਜਾਨ ਸਿੰਘ ਨੇ ਸ਼ਬਦ ਗਾਇਨ ਕੀਤੇ ਅਤੇ ਗਿਆਨੀ ਸ਼ੀਸ਼ਣ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਸਬੰਧੀ ਵਿਚਾਰਾਂ ਪੇਸ਼ ਕੀਤੀਆਂ |

ਸ਼ਾਇਰਾ ਮੰਜੂ ਲੋਢਾ ਨਾਲ ਬਹੁ-ਭਾਸ਼ਾਈ ਲੇਖਕਾਂ ਦੀ ਮਿਲਣੀ

ਲੰਡਨ,7 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਮਹਾਰਾਸ਼ਟਰ ਤੋਂ ਯੂਕੇ ਦੇ ਦੌਰੇ ’ਤੇ ਆਈ ਸ਼ਾਇਰਾ ਮੰਜੂ ਲੋਢਾ ਦੀ ਲੰਡਨ ਵਿਚ ਰਹਿੰਦੇ ਬਹੁ-ਭਾਸ਼ਾਈ ਭਾਰਤੀ ਲੇਖਕਾਂ ਨਾਲ ਮਿਲਣੀ ਕਰਵਾਈ ਗਈ। ਹਿੰਦੀ ਦੀ ਸਾਹਿਤਕ ਸੰਸਥਾ ‘ਕਥਾ ਯੂਕੇ’ ਤੇ ‘ਏਸ਼ਿਆਈ ਕਮਿਊਨਿਟੀ ਆਰਟਸ’ ਵੱਲੋਂ ਲੰਘੇ ਹਫ਼ਤੇ ਉੱਤਰੀ ਹਿੱਲ ਵਿਚ ਕਰਵਾਏ ਗਏ ਸਮਾਗਮ ਦੌਰਾਨ ਰਾਜਸਥਾਨੀ, ਸੰਸਕ੍ਰਿਤ, ਹਿੰਦੀ, ਉਰਦੂ ਤੇ ਪੰਜਾਬੀ ਭਾਸ਼ਾਵਾਂ ਦੇ ਲੇਖਕਾਂ/ ਸ਼ਾਇਰਾਂ ਨੇ ਹਿੱਸਾ ਲਿਆ। ਇਸ ਮਿਲਣੀ ਦੀ ਮੇਜ਼ਬਾਨੀ ਹਿੰਦੀ ਦੀ ਵਿਦਵਾਨ ਕੌਂਸਲਰ ਜੁਲੀਆ ਜੁਬੈਰੀ ਨੇ ਕੀਤੀ।

ਮੈਚ ਫਿਕਸਰ ਸੰਜੇ ਚਾਵਲਾ ਦੀ ਹਵਾਲਗੀ ਦਾ ਰਾਹ ਪੱਧਰਾ

ਲੰਡਨ,7 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਵੈਸਟਮਿਨਸਟਰ ਮੈਜਿਸਟਰੇਟ ਅਦਾਲਤ ਨੇ ਕ੍ਰਿਕਟ ਮੈਚ ਫਿਕਸਿੰਗ ਦੇ ਮਾਮਲੇ ਦੇ ਮੁੱਖ ਮੁਲਜ਼ਮ ਸੰਜੇ ਚਾਵਲਾ ਨੂੰ ਭਾਰਤ ਦੇ ਹਵਾਲੇ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਹੁਣ ਕੇਸ ਗ੍ਰਹਿ ਮੰਤਰੀ ਸਾਜਿਦ ਜਾਵਿਦ 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0070162038
Copyright © 2018, Panjabi Times. All rights reserved. Website Designed by Mozart Infotech