ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਮਨੌਰੰਜਨ

ਭਾਰਤੀ ਫ਼ਿਲਮਾਂ ਦਾ ਪਹਿਲਾ ਜੁਬਲੀ ਸਟਾਰ

November 02, 2018 06:47 AM

ਮੁੰਬਈ ,1 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬੀ ਸਿਨਮਾ ਤੋਂ ਆਪਣੇ ਫ਼ਿਲਮੀ ਸਫ਼ਰ ਦਾ ਆਗਾਜ਼ ਕਰਨ ਵਾਲੇ ਅਦਾਕਾਰ ਅਤੇ ਗੁਲੂਕਾਰ ਕਰਨ ਦੀਵਾਨ ਦੀ ਪੈਦਾਇਸ਼ 6 ਨਵੰਬਰ 1917 ਨੂੰ ਗੁੱਜਰਾਂਵਾਲਾ (ਹੁਣ ਪਾਕਿਸਤਾਨ) ਦੇ ਪੰਜਾਬੀ ਖੱਤਰੀ ਪਰਿਵਾਰ ਵਿਚ ਹੋਈ। ਇਨ੍ਹਾਂ ਦੇ ਪਿਤਾ ਦੀਵਾਨ ਮੰਗਲ ਸੈਨ ਪੰਜਾਬ ਦੇ ਮਸ਼ਹੂਰ ਵਪਾਰੀਆਂ ਵਿਚੋਂ ਇਕ ਸਨ, ਜਿਨ੍ਹਾਂ ਨੇ ਪਹਿਲੀ ਆਲਮੀ ਜੰਗ ਨਾਲ ਵਾਬਸਤਾ ਵੱਖ-ਵੱਖ ਖੇਤਰਾਂ ਵਿਚ ਦਿਲ ਖੋਲ੍ਹ ਕੇ ਦਾਨ ਦਿੱਤਾ ਸੀ। ਜਦੋਂ ਉਨ੍ਹਾਂ ਦੀ ਮੌਤ ਹੋਈ ਤਾਂ ਕਰਨ ਦੀਵਾਨ ਦੀ ਉਮਰ 18 ਸਾਲ ਸੀ। ਉਹ ਗੌਰਮਿੰਟ ਦਿਆਲ ਸਿੰਘ ਕਾਲਜ (ਨਿਸਬਤ ਰੋਡ), ਲਾਹੌਰ ਦਾ ਵਿਦਿਆਰਥੀ ਸੀ। ਇਸ ਉਮਰ ਵਿਚ ਪਿਤਾ ਦੇ ਟੁਰ ਜਾਣ ਦਾ ਉਸ ਨੂੰ ਬੇਹੱਦ ਮਲਾਲ ਹੋਇਆ, ਪਰ ਪਿਓ ਵਰਗੇ ਵੱਡੇ ਭਰਾ ਜੈਮਿਨੀ ਦੀਵਾਨ ਦੀ ਹਿੰਮਤ ਸਦਕਾ ਉਸਨੇ ਆਪਣੀ ਤਾਲੀਮ ਨੂੰ ਜਾਰੀ ਰੱਖਿਆ।
ਸੋਹਣੇ ਗੱਭਰੂ ਕਰਨ ਨੂੰ ਪੜ੍ਹਾਈ ਦੌਰਾਨ ਹੀ ਮਸ਼ਹੂਰ ਫ਼ਿਲਮ ਕੰਪਨੀ ਇੰਦਰਾ ਮੂਵੀਟੋਨ ਤੋਂ ਅਦਾਕਾਰੀ ਕਰਨ ਦਾ ਸੱਦਾ ਆ ਗਿਆ। 9 ਮਾਰਚ 1939 ਨੂੰ ਕਰਨ ਦੀਵਾਨ ਆਪਣੀ ਪਹਿਲੀ ਪੰਜਾਬੀ ਫ਼ਿਲਮ ‘ਪੂਰਨ ਭਗਤ’ (1939) ’ਚ ਹੀਰੋ ਦੇ ਕਿਰਦਾਰ ਲਈ ਚੁਣ ਲਿਆ ਗਿਆ। ਫ਼ਿਲਮਸਾਜ਼ ਸੇਠ ਸੁਖਲਾਲ ਕਰਨਾਨੀ ਅਤੇ ਰੌਸ਼ਨ ਲਾਲ ਸ਼ੋਰੀ ਨਿਰਦੇਸ਼ਤ ਇੰਦਰਾ ਮੂਵੀਟੋਨ, ਕਲਕੱਤਾ ਦੀ ਇਸ ਫ਼ਿਲਮ ’ਚ ਕਰਨ ਦੀਵਾਨ ਨੇ ਰਾਜਕੁਮਾਰ ‘ਪੂਰਨ’ ਦਾ ਕਿਰਦਾਰ ਅਦਾ ਕੀਤਾ ਜਦਕਿ ‘ਲੂਣਾ’ ਦੇ ਫ਼ਰੇਬੀ ਕਿਰਦਾਰ ਵਿੱਚ ਹੈਦਰ ਬਾਂਦੀ ਮੌਜੂਦ ਸੀ। ਫ਼ਿਲਮ ਦੀ ਕਹਾਣੀ, ਸੰਵਾਦ ਤੇ ਗੀਤ ਐੱਮ ਆਰ ਸਰਵਰ ਅਤੇ ਸੰਗੀਤ ਨਿਰਦੇਸ਼ਕ ਮਾਸਟਰ ਧੁੰਮੀ ਖ਼ਾਨ ਰਾਮਪੁਰੀ ਸਨ। ਫ਼ਿਲਮ 26 ਜਨਵਰੀ 1940 ਨੂੰ ਰਾਧੂ ਟਾਕੀਜ਼ ਮੁਲਤਾਨ ਵਿਖੇ ਰਿਲੀਜ਼ ਹੋਈ। ‘ਪੂਰਨ ਭਗਤ’ ਵਿਚ ਆਪਣੀ ਸ਼ਾਨਦਾਰ ਭੂਮਿਕਾ ਨਿਭਾਉਣ ਤੋਂ ਬਾਅਦ ਕਰਨ ਦੀਵਾਨ ਆਪਣੀ ਬੀ. ਏ. ਦੀ ਡਿਗਰੀ ਮੁਕੰਮਲ ਕਰਨ ਕਾਲਜ ਪਰਤ ਆਇਆ। ਤਾਲੀਮ ਮੁਕੰਮਲ ਕਰਨ ਤੋਂ ਬਾਅਦ ਉਸ ਨੂੰ ਹੋਰ ਫ਼ਿਲਮਾਂ ਦੀ ਪੇਸ਼ਕਸ਼ ਆਈ, ਪਰ ਘਰੋਂ ਇਜਾਜ਼ਤ ਨਾ ਮਿਲਣ ਕਾਰਨ ਬਹੁਤ ਸਾਰੀਆਂ ਅਹਿਮ ਫ਼ਿਲਮਾਂ ਉਸਦੇ ਹੱਥੋਂ ਨਿਕਲ ਗਈਆਂ। ਉਨ੍ਹੀਂ ਦਿਨੀਂ ਲਾਹੌਰ ਦੇ ਨੌਰਦਰਨ ਇੰਡੀਆ ਸਟੂਡੀਓ ਵਾਲੇ ਵੀ ਆਪਣੀ ਨਵੀਂ ਪੰਜਾਬੀ ਫ਼ਿਲਮ ਲਈ ਹੀਰੋ ਦੀ ਤਲਾਸ਼ ਕਰ ਰਹੇ ਸਨ। ਕਿਸੇ ਦੇ ਹਵਾਲੇ ਨਾਲ ਉਨ੍ਹਾਂ ਦੀ ਨਜ਼ਰ ਕਰਨ ਦੀਵਾਨ ’ਤੇ ਪਈ। ਉਸ ਵੇਲੇ ਉਹ ਉਰਦੂ ਦੇ ਫ਼ਿਲਮੀ ਰਸਾਲੇ ‘ਜਗਤ ਕੇਸਰੀ’ ਦਾ ਸੰਪਾਦਨ ਕਰ ਰਹੇ ਸਨ। ਉਸਨੂੰ ਫ਼ਿਲਮ ਦਾ ਹੀਰੋ ਚੁਣ ਲਿਆ ਗਿਆ। ਉਹ ਸੰਪਾਦਕੀ ਕੁਰਸੀ ਛੱਡ ਫ਼ਿਲਮੀ ਪੌੜੀ ਚੜ੍ਹ ਪਿਆ। ਠਾਕੁਰ ਰਾਜਿੰਦਰ ਸਿੰਘ ਦੀ ਫ਼ਿਲਮਸਾਜ਼ੀ ਅਤੇ ਸ਼ੰਕਰ ਮਹਿਤਾ ਦੀ ਨਿਰਦੇਸ਼ਨਾ ’ਚ ਬਣੀ ਫ਼ਿਲਮ ‘ਮੇਰਾ ਮਾਹੀ’ (1941) ’ਚ ਕਰਨ ਨੇ ‘ਯਸ਼’ ਦਾ ਕਿਰਦਾਰ ਨਿਭਾਇਆ। ਅਮੀਰ ਅਲੀ ਦੇ ਸੰਗੀਤ ’ਚ ਬੇਕਲ ਅੰਮ੍ਰਿਤਸਰੀ ਦੇ ਲਿਖੇ ਅਤੇ ਕਰਨ ਦੀਵਾਨ ’ਤੇ ਫ਼ਿਲਮਾਏ ਗੀਤ ‘ਪਿਆ ਹਰ ਇਕ ਫੁੱਲ ਹੱਸਦਾ ਦਿਲ ਵਿਚ ਮਾਹੀਆ ਵਸੇ’ (ਬਾਲੋ), ‘ਮੈਂ ਆਖਦਾ ਸਾਂ ਜਦੋਂ ਯਾਰ ਮਿਲ ਸੀ’ ਅਤੇ ‘ਉੱਡਦੇ ਪੰਛੀ ਪਿੰਜਰੇ ਪਾਏ’ ਬਹੁਤ ਪਸੰਦ ਕੀਤੇ ਗਏ। 20 ਜੂਨ 1941 ਨੂੰ ਕਰਾਊਨ ਟਾਕੀਜ਼, ਲਾਹੌਰ ’ਚ ਨੁਮਾਇਸ਼ ਹੋਈ ਇਹ ਫ਼ਿਲਮ ਸੁਪਰਹਿੱਟ ਰਹੀ।
 

ਇਸ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਉਸਦੀ ਸ਼ੋਹਰਤ ਬੰਬੇ ਤਕ ਫੈਲ ਗਈ। ਉਸਦੀ ਪਹਿਲੀ ਹਿੰਦੀ ਫ਼ਿਲਮ ਵਾਡੀਆ ਮੂਵੀਟੋਨ, ਬੰਬਈ ਦੀ ‘ਸ਼ੋਭਾ’ (1942) ਸੀ। ਇਸ ’ਚ ਉਸਨੇ ‘ਮਧੂਕਰ’ ਦਾ ਤੇ ਹੀਰੋਇਨ ਸੁਲੋਚਨਾ ਚੈਟਰਜੀ ‘ਮੋਹਿਨੀ’ ਦਾ ਕਿਰਦਾਰ ਨਿਭਾਇਆ। ਫਿਰ ਇਸੇ ਸਾਲ ਫ਼ਿਲਮ ‘ਤਮੰਨਾ’ (ਸੁਰੱਈਆ ਨਾਲ) ਨੁਮਾਇਸ਼ ਹੋਈ। ਅਦਾਕਾਰਾ ਨਲਿਨੀ ਜਯਵੰਤ ਨਾਲ ‘ਆਦਾਬ ਅਰਜ਼’ (1943), ਮਾਯਾ ਬੈਨਰਜੀ ਨਾਲ ‘ਸਕੂਲ ਮਾਸਟਰ’ (1943), ਨਿਰਮਲਾ ਨਾਲ ‘ਗਾਲੀ’ (1944) ਅਤੇ ਸਵਰਨ ਲਤਾ ਨਾਲ ‘ਘਰ ਕੀ ਸ਼ੋਭਾ’ (1944) ’ਚ ਅਦਾਕਾਰੀ ਕੀਤੀ, ਪਰ ਇਨ੍ਹਾਂ ਫ਼ਿਲਮਾਂ ਨੂੰ ਬਹੁਤੀ ਕਾਮਯਾਬੀ ਨਾ ਮਿਲ ਸਕੀ। ਜਮੁਨਾ ਪ੍ਰੋਡਕਸ਼ਨ ਬੰਬਈ ਦੀ ਐੱਮ ਸਾਦਿਕ ਨਿਰਦੇਸ਼ਿਤ ‘ਰਤਨ’ (1944) ਨੇ ਕਰਨ ਨੂੰ ਮਕਬੂਲੀਅਤ ਦੇ ਸਿਖ਼ਰ ’ਤੇ ਪਹੁੰਚਾ ਦਿੱਤਾ। ਨੌਸ਼ਾਦ ਅਲੀ ਦੇ ਸੰਗੀਤ ’ਚ ਪੰਡਤ ਦੀਨਾ ਨਾਥ ਮਧੋਕ ਦੇ ਲਿਖੇ ਤਮਾਮ ਗੀਤਾਂ ਨੇ ਹਰ ਪਾਸੇ ਧੁੰਮਾਂ ਪਾ ਦਿੱਤੀਆਂ ਸਨ। ਕਰਨ ਦੀਵਾਨ ਦੇ ਗਾਏ ਤੇ ਉਸ ’ਤੇ ਫ਼ਿਲਮਾਏ ਦੋ ਗੀਤ ‘ਸਾਵਨ ਕੇ ਬਾਦਲ, ਉਨਸੇ ਯੇ ਜਾ ਕਹੋ’ (ਜ਼ੌਹਰਾ ਬਾਈ ਨਾਲ) ਤੇ ‘ਜਬ ਤੁਮ ਹੀ ਚਲੇ ਪਰਦੇਸ, ਲਗਾ ਕਰ ਠੇਸ’ ਵੀ ਬੇਹੱਦ ਪਸੰਦ ਕੀਤੇ ਗਏ। ਫ਼ਿਲਮ ਦੀ ਕਾਮਯਾਬੀ ਨੇ ਉਸਨੂੰ ਹਿੰਦੀ ਫ਼ਿਲਮਾਂ ਦਾ ਪਹਿਲਾ ‘ਜੁਬਲੀ ਸਟਾਰ’ ਬਣਾ ਦਿੱਤਾ। ਇਸ ਫ਼ਿਲਮ ’ਚ ਸੰਗੀਤ ਦੇਣ ਦੇ ਇਵਜ਼ ’ਚ ਨੌਸ਼ਾਦ ਅਲੀ ਨੂੰ 5000 ਰੁਪਏ ਮਿਹਨਤਾਨਾ ਮਿਲਿਆ ਜਦੋਂ ਕਿ ਗ੍ਰਾਮੋਫੋਨ ਰਿਕਾਰਡ ਦੀ ਵਿੱਕਰੀ ਨਾਲ ਉਨ੍ਹਾਂ ਨੂੰ 50,000 ਰੁਪਏ ਦੀ ਰਾਇਲਟੀ ਮਿਲੀ ਸੀ। ਇਸ ਦੌਰਾਨ ਕਰਨ ਦੀਵਾਨ ਨੇ ਇਸ ਫ਼ਿਲਮ ਵਿੱਚ ਵਾਸਤੀ ਦੀ ਭੈਣ ਦਾ ਕਿਰਦਾਰ ਅਦਾ ਕਰਨ ਵਾਲੀ ਅਦਾਕਾਰਾ ਮੰਜੂ ਨਾਲ ਪ੍ਰੇਮ ਵਿਆਹ ਕਰਵਾ ਲਿਆ।
1945 ਤੋਂ 1949 ਤਕ ਕਰਨ ਦੀਵਾਨ ਦੀਆਂ 12 ਫ਼ਿਲਮਾਂ ਪਰਦਾਪੇਸ਼ ਹੋਈਆਂ, ਜਿਨ੍ਹਾਂ ਵਿਚ ਉਨ੍ਹਾਂ ਅਦਾਕਾਰੀ ਕਰਨ ਦੇ ਨਾਲ-ਨਾਲ ਗੀਤ ਵੀ ਗਾਏ ਸਨ। ਯੂਨਾਈਟਿਡ ਫ਼ਿਲਮਜ਼, ਬੰਬਈ ਦੀ ‘ਭਾਈ ਜਾਨ’ (1945) ਅਤੇ ਈਸਟਰਨ ਪਿਕਚਰਜ਼, ਬੰਬਈ ਦੀ ‘ਜ਼ੀਨਤ’ (1945) ਵਰਗੀਆਂ ਸਿਲਵਰ ਜੁਬਲੀ ਫ਼ਿਲਮਾਂ ’ਚ ਨੂਰਜਹਾਂ ਨਾਲ ਅਦਾਕਾਰੀ ਕੀਤੀ। ‘ਫਿਰ ਭੀ ਅਪਨਾ ਹੈ’ (1946), ‘ਦੋ ਦਿਲ’, ‘ਗਾਓਂ’, ‘ਕ੍ਰਿਸ਼ਨ ਸੁਦਾਮਾ’, ‘ਮਹਿੰਦੀ’(1947), ‘ਪੀਯਾ ਘਰ ਆਜਾ’ (1947), ‘ਮਿੱਟੀ ਕੇ ਖਿਲੋਨੇ’, ‘ਸ਼ਕਤੀ’, ‘ਦੁਨੀਆ’, ‘ਰਾਖੀ’ (1949) ਵਰਗੀਆਂ ਫ਼ਿਲਮਾਂ ਉਸ ਦੀ ਉਮਦਾ ਕਿਰਦਾਰ-ਨਿਗ਼ਾਰੀ ਦਾ ਸ਼ਾਹਕਾਰ ਸਨ। ਇਸ ਤੋਂ ਬਾਅਦ ਜੈਮਿਨੀ ਦੀਵਾਨ ਪ੍ਰੋਡਕਸ਼ਨ, ਬੰਬਈ ਦੀ ਵੰਡ ਦੇ ਵਿਸ਼ੇ ’ਤੇ ਬਣੀ ਫ਼ਿਲਮ ‘ਲਾਹੌਰ’ (1949) ’ਚ ਉਸਨੇ ‘ਚਮਨ’ ਅਤੇ ਨਰਗਿਸ ਨੇ ‘ਨੀਲੂ’ ਦਾ ਪਾਰਟ ਅਦਾ ਕੀਤਾ। ਫ਼ਿਲਮ ’ਚ ਸ਼ਿਆਮ ਸੁੰਦਰ ਦੇ ਦਿਲਕਸ਼ ਸੰਗੀਤ ’ਚ ਰਾਜਿੰਦਰ ਕ੍ਰਿਸ਼ਨ ਦੇ ਲਿਖੇ 4 ਗੀਤ ਕਰਨ ਦੀਵਾਨ ਨੇ ਗਾਏ ਤੇ ਉਸੇ ’ਤੇ ਫ਼ਿਲਮਾਏ ‘ਦੁਨੀਆ ਹਮਾਰੇ ਪਿਆਰੇ ਕੀ ਯੂੰਹੀ ਜਵਾਂ ਰਹੇ’, ‘ਸੁਨ ਲੋ ਸਜਨ ਮੇਰੀ ਬਾਤ’ (ਦੋਵੇਂ ਲਤਾ ਨਾਲ) ਅਤੇ ਦੋ ਸੋਲੋ ‘ਵਹੀ ਰੋਤਾ ਹੂਆ ਇਕ ਦਿਲ ਇਧਰ ਭੀ ਉਧਰ ਭੀ ਹੈ’ ਤੇ ‘ਹਮ ਜਹਾਂ ਮੇਂ ਆਏ ਆਸੂੰ ਬਹਾਨੇ ਕੇ ਲੀਏ’ ਅੱਜ ਵੀ ਤਰੋ-ਤਾਜ਼ਾ ਹਨ। ਇਸ ਤੋਂ ਬਾਅਦ ਕਰਨ ਨੇ ਪਿੱਠਵਰਤੀ ਗਾਇਕੀ ਨੂੰ ਛੱਡ ਅਦਾਕਾਰੀ ਵੱਲ ਤਵੱਜੋਂ ਦਿੱਤੀ।

 

1947 ਵਿੱਚ ਇਨ੍ਹਾਂ ਦੇ ਵੱਡੇ ਭਰਾ ਜੈਮਿਨੀ ਦੀਵਾਨ ਨੇ ਆਪਣੇ ਜ਼ਾਤੀ ਬੈਨਰ ਜੈਮਿਨੀ ਦੀਵਾਨ ਪ੍ਰੋਡਕਸ਼ਨ, ਬੰਬੇ ਦੀ ਪਹਿਲੀ ਪੰਜਾਬੀ ਫ਼ਿਲਮ ‘ਚਮਨ’ (ਪਹਿਲਾ ਨਾਂ ਡਾਕਟਰ ਚਮਨ) ਸ਼ੁਰੂ ਕੀਤੀ। ਫ਼ਿਲਮ ਦੇ ਹਿਦਾਇਤਕਾਰ ਰੂਪ ਕੇ ਸ਼ੋਰੀ ਅਤੇ ਫ਼ਿਲਮਸਾਜ਼ ਉਹ ਖ਼ੁਦ ਸਨ। ਫ਼ਿਲਮ ਦੀ ਸੰਪੂਰਨਤਾ ਦੌਰਾਨ ਮੁਲਕ ਤਕਸੀਮ ਹੋ ਗਿਆ ਅਤੇ ਰੂਪ ਕੇ ਸ਼ੋਰੀ ਉਸਦਾ ਨੈਗੇਟਿਵ ਲੈ ਕੇ ਬੰਬੇ ਟੁਰ ਗਏ। ਉੱਥੇ ਇਹ ਫ਼ਿਲਮ ‘ਚਮਨ’ ਦੇ ਨਾਂ ਨਾਲ ਮੁਕੰਮਲ ਹੋਈ ਅਤੇ ਸਭ ਤੋਂ ਪਹਿਲਾਂ 6 ਅਗਸਤ 1948 ਨੂੰ ਰਤਨ ਸਿਨਮਾ, ਲਾਹੌਰ ਵਿੱਚ ਰਿਲੀਜ਼ ਕੀਤੀ ਗਈ। ਮੌਸੀਕਾਰ ਵਿਨੋਦ ਦੇ ਦਿਲਕਸ਼ ਸੰਗੀਤ ’ਚ ਅਜ਼ੀਜ਼ ਕਸ਼ਮੀਰੀ ਦੇ ਲਿਖੇ ‘ਫਿਰ ਕਿਸੇ ਦੀ ਯਾਦ ਆਈ ਏ’ (ਕਰਨ ਦੀਵਾਨ, ਪੁਸ਼ਪਾ ਚੋਪੜਾ, ਪ੍ਰੇਮ ਲਤਾ) ਤੋਂ ਇਲਾਵਾ ਤਮਾਮ ਗੀਤ ਬੇਹੱਦ ਮਕਬੂਲ ਹੋਏ। ਇਸ ਬਲਾਕ-ਬਸਟਰ ਫ਼ਿਲਮ ਤੋਂ ਬਾਅਦ ਕਰਨ ਦੀਵਾਨ ਨੇ ਪੰਜਾਬੀ ਫ਼ਿਲਮ ‘ਜੀਜਾ ਜੀ’ (1961) ’ਚ ਹੀਰੋ ਦਾ ਕਿਰਦਾਰ ਨਿਭਾਉਂਦਿਆਂ ‘ਸ਼ਹਿਰੀ ਕਾਕੇ’ ਦਾ ਰੋਲ ਅਦਾ ਕੀਤਾ। ਸਪਨ-ਜਗਮੋਹਨ ਦੇ ਸੰਗੀਤ ’ਚ ਕਰਨ ਦੀਵਾਨ ਤੇ ਨਿਸ਼ੀ ’ਤੇ ਫ਼ਿਲਮਾਏ ਗੀਤ ‘ਤੂੰ ਸੁਣ ਮੇਰੀ ਰਾਣੀਏ ਮੇਰੇ ਮਨ ਭਾਨੀਏ’ (ਮੁਹੰਮਦ ਰਫ਼ੀ, ਆਸ਼ਾ ਭੋਸਲੇ) ਅਤੇ ਦੂਜੀ ਖ਼ੂਬਸੂਰਤ ਕੱਵਾਲੀ ‘ਨੀ ਚਿੱਟੀਏ ਕਬੂਤਰੀਏ ਅਸੀਂ ਦੱਸ ਕੀ ਕਰੀਏ’ (ਮੁਹੰਮਦ ਰਫ਼ੀ, ਸ਼ਮਸ਼ਾਦ ਬੇਗ਼ਮ) ਵੀ ਬਹੁਤ ਪਸੰਦ ਕੀਤੀ ਗਈ।
1970ਵਿਆਂ ਦੇ ਦਹਾਕੇ ’ਚ ਕਰਨ ਦੀਵਾਨ ਦੀ ਚਰਿੱਤਰ ਅਦਾਕਾਰ ਵਜੋਂ ਪਹਿਲੀ ਤੇ ਪੰਜਵੀਂ ਪੰਜਾਬੀ ਫ਼ਿਲਮ, ਫ਼ਿਲਮ ਨਗਰ, ਬੰਬੇ ਦੀ ‘ਸ਼ੇਰਨੀ’ (1973) ਸੀ। ਉਪਕਾਰ ਐਂਟਰਟੇਨਮੈਂਟਸ ਲਿਮਟਿਡ, ਚੰਡੀਗੜ੍ਹ ਦੇ ਬੈਨਰ ਹੇਠ ਬ੍ਰਿਜ ਮੋਹਨ ਦੀ ਹਿਦਾਇਤਕਾਰੀ ’ਚ ਬਣੀ ਫ਼ਿਲਮ ‘ਸ਼ਹੀਦ ਊਧਮ ਸਿੰਘ’ (1977) ’ਚ ਕਰਨ ਦੀਵਾਨ ਨੇ ‘ਸਿੱਖ ਗਿਆਨੀ’ ਦਾ ਪਾਰਟ ਬਾਖ਼ੂਬੀ ਅਦਾ ਕੀਤਾ। ਪੰਜਾਬ ਪਿਕਚਰਜ਼, ਬੰਬੇ ਦੀ ‘ਵੰਗਾਰ’ (1977) ’ਚ ਉਨ੍ਹਾਂ ਨੇ ‘ਭਗਤ ਜੀ’ ਦਾ ਰੋਲ ਕੀਤਾ। ਉਸਦੀ 8ਵੀਂ ਤੇ ਆਖ਼ਰੀ ਪੰਜਾਬੀ ਫ਼ਿਲਮ ‘ਚੋਰਾਂ ਨੂੰ ਮੋਰ (1979) ਸੀ। ਇਸ ’ਚ ਉਨ੍ਹਾਂ ’ਤੇ ਫ਼ਿਲਮਾਇਆ ਨਗ਼ਮਾ ‘ਓ ਜ਼ਿੰਦਗੀ ਨੂੰ ਸਾਂਭ ਤੇ ਸੰਭਾਲ ਬੰਦਿਆ’ (ਮਹਿੰਦਰ ਕਪੂਰ) ਵੀ ਬੜਾ ਮਕਬੂਲ ਹੋਇਆ।
ਕਰਨ ਦੀਵਾਨ ਨੇ 1942 ਤੋਂ ਲੈ ਕੇ 1963 ਤਕ ਤਕਰੀਬਨ 50 ਹਿੰਦੀ ਫ਼ਿਲਮਾਂ ਵਿੱਚ ਅਹਿਮ ਕਿਰਦਾਰ ਅਦਾ ਕੀਤੇ। ਜਦੋਂ ਹੀਰੋ ਦੀ ਭੂਮਿਕਾ ਨੂੰ ਅਲਵਿਦਾ ਕਹੀ ਤਾਂ 1963 ਤੋਂ 1981 ਤਕ ਬਣੀਆਂ 11 ਫ਼ਿਲਮਾਂ ਵਿਚ ਬਤੌਰ ਚਰਿੱਤਰ ਅਦਾਕਾਰ ਆਪਣੀ ਅਦਾਕਾਰੀ ਦੀ ਅਮਿੱਟ ਛਾਪ ਛੱਡੀ। ਉਸਨੇ ਨਿਰਦੇਸ਼ਕ ਵੀ ਸ਼ਾਂਤਾਰਾਮ ਦੀਆਂ ਦੋ ਕਲਾਸਿਕ ਫ਼ਿਲਮਾਂ ‘ਦਹੇਜ’ (1950) ਅਤੇ ‘ਤੀਨ ਬੱਤੀ ਚਾਰ ਰਾਸਤਾ’ (1953) ’ਚ ਅਦਾਕਾਰਾ ਸੰਧਯਾ ਨਾਲ ਸ਼ਾਨਦਾਰ ਅਦਾਕਾਰੀ ਕੀਤੀ ਸੀ।
ਕਰਨ ਦੀਵਾਨ ਦੇ ਵੱਡ-ਵਡੇਰਿਆਂ ਨੂੰ ‘ਦੀਵਾਨ’ ਮਹਾਰਾਜਾ ਰਣਜੀਤ ਸਿੰਘ ਵੱਲੋਂ ਮਿਲਿਆ ਵੱਕਾਰੀ ਖ਼ਿਤਾਬ ਸੀ, ਪਰ ਗੋਤ ਵਜੋਂ ਇਹ ‘ਨਈਅਰ’ ਸਨ। ਉਸਦੀ ਆਵਾਜ਼ ਮੱਧਮ ਸੁਰ ਵਾਲੀ ਸੀ, ਇਸ ਲਈ ਉੱਚੇ ਸੁਰ ’ਚ ਗਾਉਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਸੀ। ਉਨ੍ਹਾਂ ਨੇ ਜੋ ਵੀ ਗਾਇਆ ਬਾਕਮਾਲ ਗਾਇਆ। ਫ਼ਿਲਮਾਂ ਤੋਂ ਸੰਨਿਆਸ ਲੈਣ ਤੋਂ ਬਾਅਦ ਉਹ ਮਸ਼ਹੂਰ ਨਿਰਦੇਸ਼ਕ ਅਤੇ ਫ਼ਿਲਮਸਾਜ਼ ਬਲਦੇਵ ਰਾਜ ਚੋਪੜਾ ਦੀ ਫ਼ਿਲਮ ਕੰਪਨੀ ਵਿੱਚ ਮੈਨੇਜਰ ਵੀ ਰਹੇ। 2 ਅਗਸਤ, 1979 ਨੂੰ 62 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਬੰਬਈ ਵਿਚ ਦੇਹਾਂਤ ਹੋ ਗਿਆ। ਕਰਨ ਦੀਵਾਨ ਦੀਆਂ 5 ਧੀਆਂ ਅਤੇ 2 ਪੁੱਤਰ ਹਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮਨੌਰੰਜਨ ਵਿੱਚ ਹੋਰ
‘ਕੇਦਾਰਨਾਥ’ ਸ਼ਾਂਤੀ ਕਾਇਮ ਰੱਖਣ ਦਾ ਨਿਰੋਲ ਉਪਰਾਲਾ: ਅਭਿਸ਼ੇਕ ਕਪੂਰ

ਨਵੀਂ ਦਿੱਲੀ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਇਕ ਮੁਸਲਿਮ ਵੱਲੋਂ ਪਿੱਠ ’ਤੇ ਹਿੰਦੂ ਸ਼ਰਧਾਲੂ ਨੂੰ ਚੁੱਕ ਕੇ ਲਿਜਾਂਦਾ ਦੇਖਣਾ ਭਾਰਤ ਬਾਰੇ ਬਹੁਤ ਕੁਝ ਕਹਿੰਦਾ ਹੈ। ਇਸੇ ਨਜ਼ਾਰੇ ਨੇ ਅਭਿਸ਼ੇਕ ਕਪੂਰ ਦੇ ਦਿਲ ਤੇ ਦਿਮਾਗ ਵਿੱਚ ਸ਼ਾਂਤੀ ਦੀ ਕਹਾਣੀ ਦਾ ਬੀਜ ਬੋਇਆ ਜਿਸ ਨੂੰ ਉਸ ਨੇ ਆਪਣੀ ਅਗਲੀ ਫਿਲਮ ‘ਕੇਦਾਰਨਾਥ’ ਵਿੱਚ ਢਾਲ ਕੇ ਪੇਸ਼ ਕੀਤਾ ਹੈ।

‘ਮਨਮੋਹਿਨੀ’ ਦੇ ਪ੍ਰਚਾਰ ਲਈ ਚੰਡੀਗੜ੍ਹ ਪੁੱਜੀ ਰੇਹਾਨਾ

ਚੰਡੀਗੜ੍ਹ,,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਜ਼ੀ ਟੀਵੀ ’ਤੇ 27 ਨਵੰਬਰ ਤੋਂ ਪ੍ਰਸਾਰਿਤ ਹੋ ਰਹੇ ਲੜੀਵਾਰ ‘ਮਨਮੋਹਿਨੀ’ ਦੇ ਪ੍ਰਚਾਰ ਲਈ ਚੰਡੀਗੜ੍ਹ ਪੁੱਜੀ ਸ਼ੋਅ ਦੀ ਅਦਾਕਾਰਾ ਰੇਹਾਨਾ ਪੰਡਿਤ ਨੇ ਦੱਸਿਆ ਕਿ ਇਹ ਲੜੀਵਾਰ ਦੈਵੀ/ਅਲੌਕਿਕ ਕਹਾਣੀ ’ਤੇ ਆਧਾਰਤ ਹੈ, ਜਿਸ ਵਿੱਚ ਉਸ ਨੇ ਮਨਮੋਹਿਨੀ ਦੇ ਮੁੱਖ ਕਿਰਦਾਰ ਨੂੰ ਨਿਭਾਇਆ ਹੈ। ਰੇਹਨਾ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਆ ਚੁੱਕੀ ਹੈ ਤੇ ਉਸ ਨੂੰ ਇਸ ਸ਼ਹਿਰ ਦੀ ਖੂਬਸੂਰਤੀ ਬਹੁਤ ਪਸੰਦ ਹੈ।

ਅਦਾਕਾਰਾ ਨਫੀਸਾ ਅਲੀ ਨੂੰ ਕੈਂਸਰ ਹੋਇਆ

ਨਵੀਂ ਦਿੱਲੀ ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਫਿਲਮ ਤੇ ਰੰਗਮੰਚ ਦੀ ਬਜ਼ੁਰਗ ਅਦਾਕਾਰ ਨਫੀਸਾ ਅਲੀ (61) ਨੂੰ ਤੀਜੀ ਸਟੇਜ ਦਾ ਕੈਂਸਰ ਹੋਣ ਬਾਰੇ ਪਤਾ ਲੱਗਾ ਹੈ। ਉਸ ਨੇ ਬੀਤੇ ਦਿਨ ਇੰਸਟਾਗ੍ਰਾਮ ’ਤੇ ਆਪਣੀ ਦੋਸਤ ਤੇ ਕਾਂਗਰਸ ਆਗੂ

ਦੀਪਿਕਾ-ਰਣਵੀਰ ਵਿਆਹ ਮੌਕੇ ਮਰਿਆਦਾ ਦੀ ਉਲੰਘਣਾ ਤੋਂ ਸਿੱਖਾਂ ’ਚ ਰੋਸ

ਅੰਮ੍ਰਿਤਸਰ ,17  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਉੱਘੀ ਬੌਲੀਵੁਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਅਦਾਕਾਰ ਰਣਵੀਰ ਸਿੰਘ ਦੇ ਇਟਲੀ ਵਿਚ ਹੋਏ ਵਿਆਹ ਸਮਾਗਮ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਇਕ ਹੋਟਲ ਵਿਚ ਲਿਜਾਣ ’ਤੇ ਉੱਥੋਂ ਦੇ ਸਿੱਖ ਭਾਈਚਾਰੇ ਨੇ ਇਤਰਾਜ਼ ਉਠਾਇਆ ਹੈ।

ਮੈਨੂੰ ਆਲੋਚਨਾ ਪਸੰਦ ਹੈ: ਅਮਿਤਾਭ ਬੱਚਨ

 ਮੁੰਬਈ ,16  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਮਹਾਂਨਾਇਕ ਅਮਿਤਾਭ ਬੱਚਨ ਨੇ ਕਿਹਾ ਕਿ ਉਸ ਨੂੰ ਆਲੋਚਨਾ ਪਸੰਦ ਹੈ ਕਿਉਂਕਿ ਇਸ ਤੋਂ ਘੱਟ ਘੱਟ ਇਹ ਤਾਂ ਪੱਕਾ ਹੋ ਜਾਂਦਾ ਹੈ ਕਿ ਦਰਸ਼ਕ ਸਿਰਜਣਾਤਮਕ ਕੰਮ ਨੂੰ ਦੇਖਦੇ ਹਨ। ਉਹ ਟਾਟਾ ਲਿਟਰੇਚਰ ਲਾਈਵ ਦੇ ਨੌਵੇਂ ਸੈਸ਼ਨ ਵਿੱਚ ਲੇਖਕ ਸਿਧਾਰਥ ਧਨਵੰਤ ਸ਼ੰਘਵੀ ਦੀ ਕਿਤਾਬ ‘ਦਿ ਰੈਬਿਟ ਐਂਡ ਦਿ ਸਕਿਊਰਲ’ ਦੇ ਲੋਕ ਅਰਪਣ ਮੌਕੇ ਬੋਲ ਰਹੇ ਸਨ। ਇਸ ਮੌਕੇ ਸ੍ਰੀ ਬੱਚਨ ਨਾਲ ਉਨ੍ਹਾਂ ਦੀ ਪਤਨੀ ਜਯਾ ਬੱਚਨ ਵੀ ਹਾਜ਼ਰ ਸਨ।

ਫ਼ਿਲਮਾਂ ਤੇ ਵੈੱਬ ਲੜੀ ਲਈ ਸੈਂਸਰਸ਼ਿਪ ਦੀ ਲੋੜ ਨਹੀਂ: ਰਿਤੇਸ਼ ਸਿਧਵਾਨੀ

ਮੁੰਬਈ,16  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਨਿਰਮਾਤਾ ਰਿਤੇਸ਼ ਸਿਧਵਾਨੀ ਦਾ ਕਹਿਣਾ ਹੈ ਕਿ ਫ਼ਿਲਮਾਂ ਤੇ ਵੈੱਬ ਲੜੀ ਲਈ ਕੋਈ ਸੈਂਸਰਸ਼ਿਪ ਨਹੀਂ ਹੋਣੀ ਚਾਹੀਦੀ। ਫ਼ਰਹਾਨ ਅਖ਼ਤਰ ਤੇ ਰਿਤੇਸ਼ ਦੀ ਕੰਪਨੀ ‘ਐਕਸਲ ਐਂਟਰਟੇਨਮੈਂਟ’ ਨੇ ‘ਅਮੇਜ਼ਨ ਪ੍ਰਾਈਮ ਵੀਡੀਓ’ ਲਈ ‘ਇਨਸਾਈਡ ਐੱਜ’ ਅਤੇ ‘ਮਿਰਜ਼ਾਪੁਰ’ ਜਿਹੀਆਂ ਵੈੱਬ ਲੜੀਆਂ ਦਾ ਨਿਰਮਾਣ ਕੀਤਾ ਹੈ। ਵੈੱਬ ਲੜੀਆਂ ਨੂੰ ਲੈ ਕੇ ਹਾਲ ਦੀ ਘੜੀ ਕੋਈ ਸੈਂਸਰਸ਼ਿਪ ਨਹੀਂ ਹੈ, ਪਰ ਅਜਿਹੀਆਂ ਖ਼ਬਰਾਂ ਹਨ ਕਿ ਸਰਕਾਰ ਵੈੱਬ ਮੰਚ ਨੂੰ

ਨੈੱਟਫਲਿਕਸ ’ਤੇ ‘ਵੀਰ ਦਾਸ ਲੂਜ਼ਿੰਗ ਇਟ’ ਦਾ ਪ੍ਰਸਾਰਨ 11 ਦਸੰਬਰ ਤੋਂ

ਮੁੰਬਈ,16  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਵੀਰ ਦਾਸ ਨੈੱਟਫਲਿਕਸ ’ਤੇ ਆਪਣੇ ਨਵੇਂ ਸ਼ੋਅ ‘ਵੀਰ ਦਾਸ ਲੂਜ਼ਿੰਗ ਇਟ’ ਨਾਲ ਵਾਪਸੀ ਲਈ ਤਿਆਰ ਹੈ। ਨੈੱਟਫਲਿਕਸ ’ਤੇ ਸ਼ੋਅ ਦਾ ਪ੍ਰਸਾਰਣ 11 ਦਸੰਬਰ ਤੋਂ ਸ਼ੁਰੂ ਹੋਵੇਗਾ। ਨੈੱਟਫਲਿਕਸ ਨੇ ਅਜੇ ਕੁਝ ਅਰਸਾ ਪਹਿਲਾਂ ਵੀਰ ਦੇ ਨਾਲ ਇਕ ਨਵਾਂ ਸ਼ੋਅ ਲਿਆਉਣ ਦਾ ਐਲਾਨ ਕੀਤਾ ਸੀ। ਵੀਰ ਦਾ ਸ਼ੋਅ ‘ਅਬਰੌਡ ਅੰਡਰਸਟੈਂਡਿੰਗ’ ਪਿਛਲੇ ਸਾਲ ਨੈੱਟਫਲਿਕਸ ’ਤੇ ਪ੍ਰਸਾਰਿਤ ਹੋਇਆ ਸੀ। ਇਸ ਮੰਚ ਤੋਂ ਆਪਣਾ ਸ਼ੋਅ ਲਿਆਉਣ ਵਾਲਾ ਉਹ ਪਹਿਲਾ ਭਾਰਤੀ ਸੀ।

ਸ਼੍ਰੇਆ ਘੋਸ਼ਾਲ ਨੇ ਵੈੱਬ ਲੜੀ ਲਈ ਗੀਤ ਗਾਇਆ

ਮੁੰਬਈ,16  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬੌਲੀਵੁੱਡ ਫ਼ਿਲਮਾਂ ਦੇ ਕਈ ਯਾਦਗਾਰ ਗੀਤਾਂ ਨੂੰ ਆਪਣੀ ਆਵਾਜ਼ ਦੇਣ ਵਾਲੀ ਗਾਇਕਾ ਸ਼੍ਰੇਆ ਘੋਸ਼ਾਲ ਨੇ ਹੁਣ ਵੈੱਬ ਲੜੀ ਲਈ ਗੀਤ ਗਾਇਆ ਹੈ। ਗਾਇਕਾ ਇਸ ਬਾਰੇ ਕਾਫ਼ੀ ਉਤਸ਼ਾਹਿਤ ਹੈ।

ਅਸ਼ੁੱਭ ਗ੍ਰਹਿਆਂ ਦੇ ਸਾਏ ਹੇਠ ਰਣਵੀਰ-ਦੀਪਿਕਾ ਦਾ ਵਿਆਹ

ਜਲੰਧਰ ,15 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬਾਲੀਵੁੱਡ ਦੇ ਇਸ ਸਾਲ ਦੇ ਸਭ ਤੋਂ ਚਰਚਿਤ ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਦਾ ਵਿਆਹ ਵੱਖ-ਵੱਖ ਜੋਤਿਸ਼ ਕਾਰਨਾਂ ਦੇ ਚਲਦਿਆਂ ਅਸ਼ੁੱਭ ਗ੍ਰਹਿਆਂ ਦੇ ਸਾਏ ਹੇਠ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਅਜਿਹੇ ਕਿਹੜੇ ਜੋਤਿਸ਼ ਕਾਰਨ ਹਨ, ਜਿਨ੍ਹਾਂ ਦੇ ਚਲਦਿਆਂ ਵਿਆਹ ਤੋਂ ਬਾਅਦ ਦੀਪਿਕਾ ਤੇ ਰਣਵੀਰ 'ਚ ਦੂਰੀਆਂ ਵੱਧ ਸਕਦੀਆਂ ਹਨ। ਅਸੀਂ ਇਥੇ ਇਹ ਸਾਫ ਕਰ ਦੇਈਏ ਕਿ ਜੋਤਿਸ਼ 'ਚ ਸੰਬੰਧਾਂ 'ਚ ਖਟਾਸ ਤੋਂ ਬਾਅਦ ਤਲਾਕ ਤੇ ਇਕ-

ਬਿਹਾਰ ਜਾਣਾ ਰਵੀਨਾ ਟੰਡਨ ਨੂੰ ਪਿਆ ਮਹਿੰਗਾ, ਐੱਫ. ਆਈ. ਆਰ. ਦਰਜ

ਨਵੀਂ ਦਿੱਲੀ,15 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਕਾਨੂੰਨੀ ਸ਼ਿੰਕਜੇ 'ਚ ਫਸ ਗਈ ਹੈ। ਅਦਾਕਾਰਾ ਖਿਲਾਫ ਐੱਫ. ਆਈ. ਆਰ. ਦਰਜ ਹੋਈ ਹੈ। ਉਸ 'ਤੇ ਇਕ ਹੋਟਲ ਦੇ ਪ੍ਰੋਗਰਾਮ ਦੌਰਾਨ ਸੜਕ 'ਤੇ ਜਾਮ ਲਾਉਣ ਦਾ ਦੋਸ਼ ਲੱਗਾ ਹੈ। ਕਾਜੀ ਮਹੁਮੰਦਪੁਰ ਥਾਣੇ 'ਚ ਕਾਂਢ ਸੰਖਿਆ 475/18 ਤਹਿਤ ਮਾਮਲਾ ਦਰਜ ਹੋਇਆ ਹੈ। ਕੋਰਟ ਦੇ ਆਦੇਸ਼ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ। ਵਕੀਲ ਸੁਧੀਰ ਓਝਾ ਨੇ ਕੇਸ ਦਰਜ ਕਰਵਾਇਆ ਸੀ।

ਲਾੜੀ ਬਣ ਕਿਹੜੇ ਚੰਨ ਪ੍ਰਦੇਸੀ ਨੂੰ ਉਡੀਕ ਰਹੀ ਹੈ ਸਿਮੀ ਚਾਹਲ

ਜਲੰਧਰ,15 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   'ਬੰਬੂਕਾਟ', 'ਸਰਵਣ' ਤੇ 'ਰੱਬ ਦਾ ਰੇਡੀਓ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਨਾਲ ਲੋਕਾਂ ਦੇ ਦਿਲ ਟੁੰਬਣ ਵਾਲੀ ਪਾਲੀਵੁੱਡ ਅਦਾਕਾਰਾ ਸਿਮੀ ਚਾਹਲ ਇਨ੍ਹੀਂ ਕਾਫੀ ਸੁਰਖੀਆਂ ਬਟੋਰ ਰਹੀ ਹੈ। ਸੁਰਖੀਆਂ ਦਾ ਕਾਰਨ ਉਸ ਦਾ ਬ੍ਰਾਈਡਲ ਫੋਟੋਸ਼ੂਟ ਹੈ। ਦੱਸ ਦੇਈਏ ਕਿ ਦੁਲਹਨ ਦੇ ਲਿਬਾਸ 'ਚ ਉਹ ਬੇਹੱਦ ਹੀ ਖੂਬਸੂਰਤ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਸ ਨੇ ਰੈੱਡ ਕਲਰ ਦਾ ਲਹਿੰਗਾ ਪਾਇਆ ਹੈ, ਜਿਸ 'ਚ ਵੱਖਰੇ-ਵੱਖਰੇ ਐਂਗਲ ਨਾਲ ਪੋਜ਼ ਦੇ ਰਹੀ ਹੈ।

ਨੀਰੂ ਬਾਜਵਾ ਦੀ ਖੂਬਸੂਰਤੀ ਦਾ ਇਹ ਹੈ ਅਸਲੀ ਰਾਜ਼, ਵੀਡੀਓ ਵਾਇਰਲ

ਜਲੰਧਰ,15 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਫਿਲਮੀ ਸਿਤਾਰਿਆਂ ਦੀ ਜ਼ਿੰਦਗੀ ਜਿੰਨੀ ਆਸਾਨ ਨਜ਼ਰ ਆਉਂਦੀ ਹੈ ਅਸਲ 'ਚ ਓਨੀਂ ਸੌਖੀ ਨਹੀਂ ਹੈ। ਫਿਲਮੀ ਸਿਤਾਰਿਆਂ ਨੂੰ ਆਪਣੀ ਸਿਹਤ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਚਮਕ ਨੂੰ ਸਦਾ ਬਰਕਰਾਰ ਰੱਖਣ ਲਈ ਕਈ ਤਰ੍ਹਾਂ ਦੇ ਕਠਿਨ ਕੰਮ ਕਰਨੇ ਪੈਂਦੇ ਹਨ। ਅਸੀਂ ਗੱਲ ਕਰ ਰਹੇ ਹਾਂ ਪਾਲੀਵੁੱਡ ਫਿਲਮ ਇੰਡਸਟਰੀ ਦੀ ਕੁਈਨ ਨੀਰੂ ਬਾਜਵਾ ਦੀ, ਜੋ ਆਪਣੀ ਤੰਦਰੁਸਤ ਤੇ ਫਿੱਟ ਸਿਹਤ ਲਈ ਰੋਜ਼ਾਨਾ ਕਸਰਤ (ਵਰਕਆਊਟ) ਕਰਦੀ ਹੈ।

ਦੀਪਿਕਾ-ਰਣਵੀਰ ਦੇ ਵਿਆਹ ’ਚ ਪੇਸ਼ਕਾਰੀ ਦੇਵੇਗੀ ਸੂਫ਼ੀ ਗਾਇਕਾ ਹਰਸ਼ਦੀਪ

ਮਿਲਾਨ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸੂਫ਼ੀ ਗਾਇਕਾ ਹਰਸ਼ਦੀਪ ਕੌਰ, ਅਦਾਕਾਰ ਜੋੜੀ ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਦੇ ਇਥੇ ਇਟਲੀ ਵਿੱਚ ਹੋ ਰਹੇ ਵਿਆਹ ’ਚ ਪੇਸ਼ਕਾਰੀ ਦੇਵੇਗੀ। ਹਰਸ਼ਦੀਪ ਤੇ ਸੰਜੋਏ ਦਾਸ ਸਮੇਤ ਸੰਗੀਤਕਾਰਾਂ ਦਾ ਇਕ ਗਰੁੱਪ ‘ਕੋਮੋ ਝੀਲ’ ਪੁੱਜ ਗਿਆ ਹੈ, ਜਿੱਥੇ ਅਦਾਕਾਰ ਜੋੜੀ ਵਿਆਹ ਬੰਧਨ ਵਿੱਚ ਬੱਝੇਗੀ। ਸੰਜੋਏ ਨੇ ਇਕ ਟਵੀਟ ’ਚ ਕਿਹਾ, ‘ਅਸੀਂ ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਦੇ ਵਿਸ਼ੇਸ਼ ਸਮਾਗਮ ਲਈ ਮਿਲਾਨ ਪੁੱਜ ਗਏ ਹਾਂ।

ਸਟਾਰਡਮ ਅਦਾਕਾਰ ਲਈ ਭ੍ਰਿਸ਼ਟ ਹੋਣ ਦਾ ਸੌਖਾ ਰਾਹ: ਨਸੀਰੂਦੀਨ ਸ਼ਾਹ

ਮੁੰਬਈ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬਜ਼ੁਰਗ ਅਦਾਕਾਰ ਨਸੀਰੂਦੀਨ ਸ਼ਾਹ ਨੂੰ ਇਹ ਮੰਨਣ ’ਚ ਕੋਈ ਝਿਜਕ ਨਹੀਂ ਹੈ ਕਿ ਉਸ ਨੇ ਬਹੁਤ ਸਾਰੀਆਂ ਫਿਲਮਾਂ ਸਿਰਫ਼ ਪੈਸੇ ਕਮਾਉਣ ਖਾਤਰ ਕੀਤੀਆਂ, ਪਰ ਉਹ ਇਹ ਵੀ ਮੰਨਦੇ ਹਨ ਕਿ ਸਟਾਰਡਮ (ਛਾਏ ਰਹਿਣ ਦੀ ਚਾਹਤ) ਕਿਸੇ ਵੀ ਅਦਾਕਾਰ ਲਈ ਭ੍ਰਿਸ਼ਟ ਹੋਣ ਦਾ ਸਭ ਤੋਂ ਸੌਖਾ ਰਾਹ ਹੈ।

ਕਵਿਤਾ ਕੌਸ਼ਿਕ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਛੇੜੀ ਨਵੀਂ ਚਰਚਾ

ਜਲੰਧਰ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਵੇਖ ਬਰਾਤਾਂ ਚੱਲੀਆਂ' 'ਚ ਮਸ਼ਹੂਰ ਪਾਲੀਵੁੱਡ ਐਕਟਰ ਬੀਨੂੰ ਢਿੱਲੋਂ ਦੀ ਅਦਾਕਾਰਾ ਕਵਿਤਾ ਕੌਸ਼ਿਕ ਇੰਨੀ ਦੁਨੀਆਂ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਕਵਿਤਾ ਕੌਸ਼ਿਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ।ਇਨ੍ਹਾਂ ਤਸਵੀਰਾਂ 'ਚ ਕਵਿਤਾ ਕੌਸ਼ਿਕ ਕਾਫੀ ਕਾਫੀ ਗਲੈਮਰ ਲੁੱਕ 'ਚ ਨਜ਼ਰ ਆ ਰਹੀ ਹੈ

ਭੰਗੜੇ ਪਾਉਣ ਲਈ ਹੋ ਜਾਓ ਤਿਆਰ, ਰਿਲੀਜ਼ ਹੋਇਆ ਗਿੱਪੀ ਦਾ 'ਵੀਕੈਂਡ' ਗੀਤ

ਜਲੰਧਰ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਗਿੱਪੀ ਗਰੇਵਾਲ ਬੈਕ ਟੂ ਬੈਕ ਨਵੇਂ-ਨਵੇਂ ਗੀਤ ਆਪਣੇ ਫੈਨਜ਼ ਲਈ ਰਿਲੀਜ਼ ਕਰ ਰਹੇ ਹਨ। ਕੁਝ ਦਿਨ ਪਹਿਲਾਂ ਗਿੱਪੀ ਦਾ ਗੀਤ 'ਹੁਕਮ ਦਾ ਯੱਕਾ' ਰਿਲੀਜ਼ ਹੋਇਆ ਸੀ, ਜਿਸ ਨੂੰ ਯੂਟਿਊਬ 'ਤੇ ਹੁਣ ਤਕ 7 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਹੁਣ ਗਿੱਪੀ ਨੇ ਇਕ ਹੋਰ ਗੀਤ ਰਿਲੀਜ਼ ਕਰ ਦਿੱਤਾ ਹੈ, ਜਿਸ ਦਾ ਨਾਂ ਹੈ 'ਵੀਕੈਂਡ'। ਜਿਵੇਂ ਕਿ ਨਾਂ ਤੋਂ ਹੀ ਸਾਫ ਹੈ 'ਵੀਕੈਂਡ' ਇਕ ਪਾਰਟੀ ਸੌਂਗ ਹੈ, ਜਿਸ 'ਚ ਖੂਬ ਭੰਗੜੇ ਪੈ ਰਹੇ ਹਨ।

ਡਾਕੂ ਆ ਰਹੇ ਨੇ…

ਮੁੰਬਈ ,10 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਕਦੇ ਹਿੰਦੀ ਸਿਨਮਾ ਵਿਚ ਡਾਕੂਆਂ ਦਾ ਬਹੁਤ ਬੋਲਬਾਲਾ ਹੁੰਦਾ ਸੀ। ਠਾਕੁਰ ਜਰਨੈਲ ਸਿੰਘ, ਝੱਬਰ ਸਿੰਘ, ਲਾਖਨ ਸਿੰਘ, ਰੂਪਾ, ਗੱਬਰ ਸਿੰਘ ਅਤੇ ਹੋਰ ਪਤਾ ਨਹੀਂ ਕਿੰਨੇ ਨਾਵਾਂ ਦੇ ਡਾਕੂ ਵੱਡੇ ਪਰਦੇ ’ਤੇ ਛਾਏ ਹੋਏ ਸਨ। 1963 ਦੀ ਬੇਹੱਦ ਚਰਚਿਤ ਫ਼ਿਲਮ ‘ਮੁਝੇ ਜੀਨੇ ਦੋ’ ਵਿਚ ਠਾਕੁਰ ਜਰਨੈਲ ਸਿੰਘ ਦਾ ਕਿਰਦਾਰ ਇੰਨਾ ਹਰਮਨ ਪਿਆਰਾ ਹੋਇਆ ਸੀ ਕਿ ਅਭਿਨੇਤਾ ਸੁਨੀਲ ਦੱਤ ਨੂੰ ਫ਼ਿਲਮਾਂ ਦਾ ਸਭ ਤੋਂ ਹਿੱਟ ਡਾਕੂ ਮੰਨਿਆ ਗਿਆ। ਸਿਰਫ਼ ਸੁਨੀਲ ਦੱਤ ਹੀ ਨਹੀਂ ਵਿਨੋਦ ਖੰਨਾ, ਧਰਮਿੰਦਰ ਵੀ ਡਾਕੂ ਦੇ ਤੌਰ ’ਤੇ ਕਾਫ਼ੀ ਮਸ਼ਹੂਰ ਹੋਏ। ਅੱਜਕੱਲ੍ਹ ਵੀ ਡਾਕੂਆਂ ਨੂੰ ਆਧਾਰ ਬਣਾ ਕੇ ‘ਸ਼ਮਸ਼ੇਰਾ’, ‘ਸੋਨ ਵਿਰੈਯਾ’, ‘ਠੱਗਜ਼ ਆਫ ਹਿੰਦੁਸਤਾਨ’ ਵਰਗੀਆਂ ਕੁਝ ਫ਼ਿਲਮਾਂ ਬਣ ਰਹੀਆਂ ਹਨ।

ਗੌਡਫਾਦਰ’ ਦੀ ਨਜ਼ਰ-ਏ-ਇਨਾਇਤ

ਮੁੰਬਈ ,10 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਬੌਲੀਵੁੱਡ ਵਿਚ ਕਈ ਵਾਰ ਕੁਝ ਸੈਲੇਬ੍ਰਿਟੀ ਆਪਣੇ ਚਹੇਤੇ ਅਦਾਕਾਰਾਂ ਨੂੰ ਉਭਾਰਨ ਲਈ ਵੱਧ ਚੜ੍ਹ ਕੇ ਸਹਿਯੋਗ ਦਿੰਦੇ ਹਨ। ਇਹ ਰੁਝਾਨ ਹਿੰਦੀ ਸਿਨਮਾ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਦੇਖਣ ਨੂੰ ਮਿਲਿਆ ਹੈ। ਯਾਦ ਕਰੋ ਕਿਵੇਂ ਉੱਘੇ ਫ਼ਿਲਮਸਾਜ਼ ਮਹਿਬੂਬ ਖ਼ਾਨ ਨੇ ਆਪਣੇ ਮੁਤਬੰਨੇ ਪੁੱਤਰ ਮਾਸਟਰ ਸਾਜਿਦ ਖ਼ਾਨ ਨੂੰ ਅੱਗੇ ਲਿਆਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਸੀ। ਹਾਲ ਦੇ ਸਾਲਾਂ ਵਿਚ ਕਰਨ ਜੌਹਰ, ਸੰਜੈ ਲੀਲਾ ਭੰਸਾਲੀ, ਸਲਮਾਨ ਖ਼ਾਨ ਵਰਗੇ ਸੈਲੀਬ੍ਰਿਟੀ ਆਪਣੇ ਪਸੰਦੀਦਾ ਅਦਾਕਾਰਾਂ ਨੂੰ ਉਭਾਰ ਰਹੇ ਹਨ। ਇਕ ਤਰ੍ਹਾਂ ਨਾਲ ਉਹ ਇਨ੍ਹਾਂ ਅਦਾਕਾਰਾਂ ਦੇ ਅਣਐਲਾਨੇ ਗੌਡਫਾਦਰ ਬਣ ਗਏ ਹਨ।

ਪੰਜਾਬੀ ਕਾਮੇਡੀ ਫ਼ਿਲਮਾਂ: ਜੁਮਲੇ ਤੇ ਜੁਗਤਾਂ

ਮੁੰਬਈ ,10 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਅਜੋਕੀਆਂ ਪੰਜਾਬੀ ਫ਼ਿਲਮਾਂ ਦਾ ਤਸਵੱਰ ਕਾਮੇਡੀ ਤੋਂ ਬਿਨਾਂ ਕਰਨਾ ਮੁਮਕਿਨ ਨਹੀਂ ਲੱਗਦਾ। ਸ਼ੁਰੂਆਤੀ ਦੌਰ ਦੀਆਂ ਪੰਜਾਬੀ ਫ਼ਿਲਮਾਂ ’ਤੇ ਕਾਮੇਡੀ ਭਾਰੂ ਨਹੀਂ ਸੀ, ਪਰ ਅਦਾਕਾਰਾਂ ਦੇ ਜੁਮਲੇ ਤੇ ਜੁਗਤਾਂ ਦਰਸ਼ਕਾਂ ਦੇ ਮਨ ਮੋਹ ਲੈਂਦੇ ਸਨ। ਕਾਮੇਡੀ ਦਾ ਮੂਲ ਉਦੇਸ਼ ਤਣਾਓਗ੍ਰਸਤ ਸਥਿਤੀ ਤੋਂ ਦਰਸ਼ਕਾਂ ਨੂੰ ਨਿਜਾਤ ਦਿਵਾਉਣਾ ਹੈ ਜੋ ਕਾਮੇਡੀ ਦਾ ਬੁਨਿਆਦੀ ਸੁਭਾਅ ਹੈ।

ਭਾਰਤੀ ਫ਼ਿਲਮਾਂ ਦਾ ਸਿਰਮੌਰ ਖ਼ਲਨਾਇਕ

ਮੁੰਬਈ ,10 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਫ਼ਿਲਮਾਂ ਦਾ ਇਕ ਬਹੁਤ ਵੱਡਾ ਨਾਂ ਸੀ ਗ਼ੁਲਾਮ ਮੁਹੰਮਦ ਜਿਨ੍ਹਾਂ ਨੂੰ ਪਹਿਲੇ ਕਾਮਯਾਬ ਖ਼ਲਨਾਇਕ ਅਤੇ ਚਰਿੱਤਰ ਅਦਾਕਾਰ ਹੋਣ ਦਾ ਫ਼ਖ਼ਰ ਹਾਸਲ ਹੈ। ਉਨ੍ਹਾਂ ਨੂੰ ਭਾਰਤ ਦੀ ਪਹਿਲੀ ਬੋਲਦੀ ਹਿੰਦੀ ਫ਼ੀਚਰ ਫ਼ਿਲਮ ‘ਆਲਮ ਆਰਾ’ (1931) ਬਣਾਉਣ ਵਾਲੀ ਫ਼ਿਲਮ ਕੰਪਨੀ ਇੰਪੀਰੀਅਲ ਮੂਵੀਟੋਨ (ਬੰਬੇ) ਦਾ ‘ਲਾਡਲਾ’ ਵੀ ਕਿਹਾ ਜਾਂਦਾ ਸੀ ਕਿਉਂਕਿ ਉਹ ਉਨ੍ਹਾਂ ਦੀ ਹਰ ਫ਼ਿਲਮ ਦੀ ਜ਼ਰੂਰਤ ਅਤੇ ਕਾਮਯਾਬੀ ਦੀ ਜ਼ਮਾਨਤ ਮੰਨੇ ਜਾਂਦੇ ਸਨ। ਉਸ ਦੌਰ ਵਿਚ ਤਮਾਮ ਫ਼ਨਕਾਰ ਫ਼ਿਲਮ ਕੰਪਨੀਆਂ ਦੇ ਮੁਲਾਜ਼ਮ ਹੁੰਦੇ ਸਨ ਅਤੇ ਮਿਹਨਤਾਨਾ ਫ਼ਨਕਾਰਾਂ ਦੀ ਮਕਬੂਲੀਅਤ ਅਤੇ ਅਹਿਮੀਅਤ ਦੇ ਮੁਤਾਬਿਕ ਦਿੱਤਾ ਜਾਂਦਾ ਸੀ। ਗ਼ੁਲਾਮ ਮੁਹੰਮਦ ਨੇ ਆਪਣੀ ਪਹਿਲੀ ਫ਼ਿਲਮ ਲਈ 65 ਰੁਪਏ ਮਿਹਨਤਾਨਾ ਲਿਆ ਸੀ ਅਤੇ ਫਿਰ 750 ਰੁਪਏ ਮਹੀਨਾ ਮੁਆਵਜ਼ਾ ਲੈਣ ਵਾਲੇ ਮਹਿੰਗੇ ਫ਼ਨਕਾਰ ਬਣ ਗਏ ਸਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0067584699
Copyright © 2018, Panjabi Times. All rights reserved. Website Designed by Mozart Infotech