ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਮਨੌਰੰਜਨ

ਖ਼ੂਬ ਲੜੀ ਮਰਦਾਨੀ…

November 02, 2018 06:48 AM

ਮੁੰਬਈ ,1 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਆਪਣੇ ਦਮ ਉੱਤੇ ਬੌਲੀਵੁੱਡ ਵਿਚ ਸਫਲਤਾ ਹਾਸਲ ਕਰਨ ਵਾਲੀ ਕੰਗਨਾ ਰਣੌਤ ਆਪਣੀ ਪ੍ਰਤਿਭਾ ਅਤੇ ਬੇਬਾਕ ਸ਼ਖ਼ਸੀਅਤ ਕਾਰਨ ਬਹੁਤਿਆਂ ਦੀ ਰੋਲ ਮਾਡਲ ਬਣ ਚੁੱਕੀ ਹੈ। ਉਹ ਬਹੁਤ ਹਿੰਮਤ ਨਾਲ ਵਿਵਾਦਾਂ ਦਾ ਸਾਹਮਣਾ ਕਰਦੀ ਹੈ। ਫ਼ਿਲਮ ਨਗਰੀ ਵਿਚ ਗੌਡਫਾਦਰ ਨਾ ਹੋਣ ਦੇ ਬਾਵਜੂਦ ਆਪਣੀ ਅਦਾਕਾਰੀ ਦੇ ਜ਼ੋਰ ਉੱਤੇ ਫ਼ਿਲਮੀ ਦੁਨੀਆਂ ਵਿਚ ਆਪਣੀ ਮੰਜ਼ਿਲ ਹਾਸਲ ਕਰਨ ਵਾਲੀ ਇਸ ਅਭਿਨੇਤਰੀ ਨੂੰ ਇਸੀ ਵਜ੍ਹਾ ਨਾਲ ਬੌਲੀਵੁੱਡ ਦੀ ‘ਕੁਈਨ’ ਕਿਹਾ ਜਾਂਦਾ ਹੈ। ਕਈ ਹਿੱਟ ਫ਼ਿਲਮਾਂ ਦੇਣ ਵਾਲੀ ਕੰਗਨਾ ਅੱਜਕੱਲ੍ਹ ਬਾਇਓਪਿਕ ‘ਮਣੀਕਰਣਿਕਾ’ ਨਾਲ ਚਰਚਾ ਵਿਚ ਹੈ।
-ਤੁਸੀਂ ਆਪਣੀ ਫ਼ਿਲਮ ‘ਮਣੀਕਰਣਿਕਾ’ ਬਾਰੇ ਕੁਝ ਦੱਸੋ।
-ਨਿਰਮਾਤਾ ਕਮਲ ਜੈਨ ਦੀ ਫ਼ਿਲਮ ‘ਮਣੀਕਰਣਿਕਾ: ਦਿ ਕੁਈਨ ਆਫ ਝਾਂਸੀ’ ਦੀ ਕਹਾਣੀ ਅਦਭੁੱਤ ਹੈ। ਇਹ ਫ਼ਿਲਮ ਸਾਹਸ, ਤਾਕਤ ਅਤੇ ਦ੍ਰਿੜ ਸੰਕਲਪ ਦੀ ਕਹਾਣੀ ਬਿਆਨ ਕਰਦੀ ਹੈ ਅਤੇ ਰਾਣੀ ਲਕਸ਼ਮੀਬਾਈ ਦੀ ਕਹਾਣੀ ਨੂੰ ਦਰਸਾਉਂਦੀ ਹੈ, ਜਿਨ੍ਹਾਂ ਨੇ 30 ਸਾਲ ਦੀ ਉਮਰ ਵਿਚ ਹੀ ਆਪਣਾ ਜੀਵਨ ਨਿਛਾਵਰ ਕਰ ਦਿੱਤਾ ਸੀ। ਇਸ ਫ਼ਿਲਮ ਜ਼ਰੀਏ ਭਾਰਤ ਦੇ ਆਜ਼ਾਦੀ ਸੰਘਰਸ਼ ਵਿਚ ਰਾਣੀ ਲਕਸ਼ਮੀਬਾਈ ਦੇ ਮਹੱਤਵ ਨੂੰ ਵਿਖਾਇਆ ਗਿਆ ਹੈ।
-ਤੁਹਾਡੇ ਲਈ ਰਾਣੀ ਲਕਸ਼ਮੀਬਾਈ ਦਾ ਕਿਰਦਾਰ ਕੀ ਮਹੱਤਵ ਰੱਖਦਾ ਹੈ?
– ਮੇਰੇ ਲਈ ਰਾਣੀ ਲਕਸ਼ਮੀਬਾਈ ਦੀ ਭੂਮਿਕਾ ਵਿਸ਼ੇਸ਼ ਭੂਮਿਕਾ ਹੈ। ਮੈਂ ਸਿਰਫ਼ ਰਾਣੀ ਲਕਸ਼ਮੀਬਾਈ ਦੀ ਤਾਕਤ ਦੀ ਕਲਪਨਾ ਕਰ ਸਕਦੀ ਹਾਂ। ਮੈਂ ਉਨ੍ਹਾਂ ਦੀ ਬਹਾਦਰੀ ਦੀਆਂ ਕਹਾਣੀਆਂ ਨੂੰ ਦਰਸਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ। ਮੈਂ ਉਨ੍ਹਾਂ ਵਰਗੀ ਬਿਲਕੁਲ ਨਹੀਂ ਹਾਂ, ਪਰ ਉਨ੍ਹਾਂ ਦੀ ਕਹਾਣੀ ਨੇ ਨਿਸ਼ਚਿਤ ਰੂਪ ਤੋਂ ਫ਼ਿਲਮ ਦੇ ਚੁਣੌਤੀ ਭਰਪੂਰ ਹਿੱਸੇ ਨੂੰ ਕਰਨ ਲਈ ਮੈਨੂੰ ਸਾਹਸ ਅਤੇ ਤਾਕਤ ਦਿੱਤੀ। ਮੈਂ ਇਸ ਕਿਰਦਾਰ ਵਿਚ ਜਾਨ ਪਾਉਣ ਲਈ ਤਲਵਾਰਬਾਜ਼ੀ ਅਤੇ ਘੋੜਸਵਾਰੀ ਦਾ ਕਾਫ਼ੀ ਅਭਿਆਸ ਕੀਤਾ।
-ਤੁਹਾਡੀ ਇਹ ਫ਼ਿਲਮ ਕਈ ਕਾਰਨਾਂ ਨਾਲ ਵਿਵਾਦਾਂ ਵਿਚ ਆ ਗਈ। ਹੁਣ ਲਕਸ਼ਮੀਬਾਈ ਦੇ ਰੁਮਾਨੀ ਪੱਖ ਨੂੰ ਲੈ ਕੇ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ। ਤੁਸੀਂ ਕੀ ਕਹੋਗੇ?
-ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਹੈ। ਪਹਿਲਾਂ ਇਸਦੇ ਨਿਰਦੇਸ਼ਕ ਕ੍ਰਿਸ਼ਨ ਸਨ ਜਿਨ੍ਹਾਂ ਨੇ ਕਿਸੇ ਹੋਰ ਫ਼ਿਲਮ ਵਿਚ ਰੁੱਝੇ ਹੋਣ ਕਾਰਨ ਇਸ ਫ਼ਿਲਮ ਨੂੰ ਛੱਡ ਦਿੱਤਾ ਸੀ। ਹੁਣ ਮੇਰੇ ਉੱਤੇ ਅਦਾਕਾਰੀ ਦੇ ਨਾਲ ਨਿਰਦੇਸ਼ਨ ਦੀ ਵੀ ਜ਼ਿੰਮੇਵਾਰੀ ਹੈ। ਸੋਨੂ ਸੂਦ ਵੀ ਨਿੱਜੀ ਕਾਰਨਾਂ ’ਤੇ ਫ਼ਿਲਮ ਤੋਂ ਹਟ ਗਏ ਹਨ,ਪਰ ਜਿੱਥੇ ਤਕ ਗੱਲ ਲਕਸ਼ਮੀਬਾਈ ਦੇ ਰੁਮਾਨੀ ਪੱਖ ਨੂੰ ਲੈ ਕੇ ਹੈ, ਤਾਂ ਇਸ ਸਬੰਧੀ ਜਿਸ ਤਰ੍ਹਾਂ ਦੀਆਂ ਗੱਲਾਂ ਫੈਲਾਈਆਂ ਜਾ ਰਹੀਆਂ ਹਨ, ਉਹ ਸਭ ਝੂਠ ਹਨ। ਦੇਸ਼ ਦੀ ਜਿਸ ਧੀ ਲਕਸ਼ਮੀਬਾਈ ਨੇ ਆਜ਼ਾਦੀ ਦੀ ਲੜਾਈ ਲੜੀ, ਉਨ੍ਹਾਂ ਦਾ ਕਿਰਦਾਰ ਨਿਭਾਉਣਾ ਮੇਰੇ ਲਈ ਮਾਣ ਦੀ ਗੱਲ ਹੈ। ਫ਼ਿਲਮ ਵਿੱਚ ਉਨ੍ਹਾਂ ਦੇ ਪ੍ਰੇਮ ਪ੍ਰਸੰਗ ਵਿਖਾਉਣ ਦੀਆਂ ਗੱਲਾਂ ਬੇਤੁਕੀਆਂ ਹਨ। ਪਤਾ ਨਹੀਂ ਅਜਿਹੀਆਂ ਗੱਲਾਂ ਕਿਉਂ ਕੀਤੀਆਂ ਜਾ ਰਹੀਆਂ ਹਨ। ਅਜਿਹਾ ਸੋਚਣਾ ਵੀ ਘਟੀਆ ਗੱਲ ਹੈ।
-ਪਹਿਲੀ ਵਾਰ ਤੁਸੀਂ ਬਾਇਓਪਿਕ ਕਰ ਰਹੇ ਹੋ, ਪਰ ਇਸਤੋਂ ਪਹਿਲਾਂ ਵੀ ਤੁਸੀਂ ਰਵਾਇਤੀ, ਯਾਨੀ ਆਦਰਸ਼ ਅਭਿਨੇਤਰੀ ਦੇ ਤੌਰ ਉੱਤੇ ਫ਼ਿਲਮਾਂ ਵਿਚ ਨਜ਼ਰ ਨਾ ਆਉਣ ਦੇ ਬਾਵਜੂਦ ਕਾਮਯਾਬ ਰਹੇ। ਇਹ ਕਿਵੇਂ ਹੋਇਆ?
-ਇਕ ਕਲਾਕਾਰ ਦਾ ਇਹੀ ਇਮਤਿਹਾਨ ਹੁੰਦਾ ਹੈ ਕਿ ਉਹ ਆਪਣੇ ਕਿਰਦਾਰ ਨੂੰ ਕਿੰਨਾ ਸਨਮਾਨ ਦਿੰਦਾ ਹੈ, ਕਿੰਨਾ ਉਸਨੂੰ ਪਿਆਰ ਦਿੰਦਾ ਹੈ, ਚਾਹੇ ਤੁਸੀਂ ਨਾਕਾਰਾਤਮਕ ਕਰੋ ਜਾਂ ਸਾਕਾਰਾਤਮਕ ਕਰੋ। ਯਾਨੀ, ਜੋ ਸੰਵੇਦਨਸ਼ੀਲਤਾ ਤੁਸੀਂ ਆਪਣੇ ਕਿਰਦਾਰ ਪ੍ਰਤੀ ਦਿਖਾਉਂਦੇ ਹੋ, ਉਹੀ ਸਰਕੀਨ ਉੱਤੇ ਦਿਖਾਈ ਦਿੰਦੀ ਹੈ। ਲੋਕ ਵੀ ਫਿਰ ਉਸਨੂੰ ਉਸੀ ਨਜ਼ਰੀਏ ਨਾਲ ਵੇਖਦੇ ਹਨ। ਜਦੋਂ ਤੁਸੀਂ ਆਪਣੇ ਕਿਰਦਾਰ ਨਾਲ ਪਿਆਰ ਕਰਦੇ ਹੋ ਤਾਂ ਲੋਕ ਵੀ ਤੁਹਾਡੇ ਉਸ ਕਿਰਦਾਰ ਨੂੰ ਪਿਆਰ ਕਰਦੇ ਹਨ, ਚਾਹੇ ਉਹ ਨਸ਼ੇੜੀ ਹੋਵੇ, ‘ਫੈਸ਼ਨ’ ਦੀ ਸੋਨਾਲੀ ਦੀ ਤਰ੍ਹਾਂ ਜਾਂ ‘ਗੈਂਗਸਟਰ’ ਵਿੱਚ ਅਜਿਹੀ ਕੁੜੀ ਜੋ ਗੈਂਗਸਟਰ ਨਾਲ ਹੀ ਪਿਆਰ ਕਰਦੀ ਹੈ, ਪਰ ਉਸ ਪ੍ਰਤੀ ਵੀ ਤੁਹਾਨੂੰ ਹਮਦਰਦੀ ਆਉਂਦੀ ਹੈ। ਇਹ ਇਕ ਤਕਨੀਕ ਹੈ ਜੋ ਕਲਾਕਾਰਾਂ ਨੂੰ ਵਰਤਣੀ ਚਾਹੀਦੀ ਹੈ।
-ਸ਼ੁਰੂ ਤੋਂ ਲੈ ਕੇ ਅੱਜ ਤਕ ਤੁਸੀਂ ਫ਼ਿਲਮ ਸਨਅੱਤ ਦੇ ਲੋਕਾਂ ਦੇ ਨਿਸ਼ਾਨੇ ਉੱਤੇ ਰਹੇ ਹੋ। ਫਿਰ ਵੀ ਇੰਨੇ ਮਸਤ ਕਿਵੇਂ ਰਹਿੰਦੇ ਹੋ?
– ਆਮਤੌਰ ਉੱਤੇ ਇਕ ਇਨਸਾਨ ਨਾਲ ਮਤਭੇਦ ਹੋ ਜਾਵੇ ਤਾਂ ਅਸੀਂ ਪ੍ਰੇਸ਼ਾਨ ਹੋ ਜਾਂਦੇ ਹਾਂ, ਡਰ ਜਾਂਦੇ ਹਾਂ, ਪਰ ਮੈਂ ਇਸ ਸਭ ਉੱਤੇ ਧਿਆਨ ਹੀ ਨਹੀਂ ਦਿੰਦੀ। ਜੇਕਰ ਮੈਂ ਉਨ੍ਹਾਂ ਚੀਜ਼ਾਂ ਵੱਲ ਧਿਆਨ ਦਿੰਦੀ ਰਹਾਂ ਤਾਂ ਸ਼ਾਇਦ ਆਪਣੇ ਘਰ ਤੋਂ ਵੀ ਨਿਕਲ ਨਾ ਸਕਾਂ, ਇੰਟਰਵਿਊ ਦੇਣਾ ਤਾਂ ਦੂਰ ਦੀ ਗੱਲ ਹੈ। ਇਸ ਲਈ ਮੈਂ ਅਜਿਹਾ ਸੋਚਦੀ ਹਾਂ ਕਿ ਇਸ ਬਾਰੇ ਮੈਨੂੰ ਸੋਚਣਾ ਹੀ ਨਹੀਂ ਹੈ
 

-ਪਰ ਤੁਹਾਡੇ ’ਤੇ ਇਲਜ਼ਾਮ ਹੈ ਕਿ ਜਦੋਂ ਵੀ ਤੁਹਾਡੀ ਕੋਈ ਫ਼ਿਲਮ ਆਉਣ ਵਾਲੀ ਹੁੰਦੀ ਹੈ, ਉਸਤੋਂ ਪਹਿਲਾਂ ਤੁਸੀਂ ਹੀ ਇਨ੍ਹਾਂ ਗੱਲਾਂ ਨੂੰ ਹਵੇ ਦੇ ਦਿੰਦੇ ਹੋ?
-ਕੀ ਤੁਹਾਨੂੰ ਜਾਂ ਕਿਸੇ ਹੋਰ ਪੱਤਰਕਾਰ ਨੂੰ ਮੈਂ ਬਿਨਾਂ ਫ਼ਿਲਮ ਪ੍ਰਚਾਰ ਦੇ ਕਦੇ ਮਿਲੀ ਹਾਂ ? ਨਹੀਂ ਮਿਲੀ ਨਾ! ਮੈਂ ਕਿਉਂ ਮਿਲਾਂ ? ਬਿਨਾਂ ਕਿਸੇ ਮਤਲਬ ਦੇ ਮੈਂ ਤੁਹਾਨੂੰ ਘਰ ’ਤੇ ਬੁਲਾਵਾਂ ਤਾਂ ਉਹ ਜ਼ਿਆਦਾ ਖ਼ਤਰਨਾਕ ਹੈ ਕਿਉਂਕਿ ਇਸਦਾ ਮਤਲਬ ਹੋਵੇਗਾ ਕਿ ਕਿਧਰੇ ਮੈਂ ਕੋਈ ਯੋਜਨਾ ਬਣਾ ਰਹੀ ਹਾਂ। ਮੇਰੀ ਅਜਿਹੀ ਆਦਤ ਹੀ ਨਹੀਂ ਹੈ। ਅਸਲ ਵਿਚ ਇਹ ਛੋਟੇ ਲੋਕ ਹਨ, ਜਿਨ੍ਹਾਂ ਦੀ ਮਾਨਸਿਕਤਾ ਛੋਟੀ ਹੈ। ਜੋ ਅਜਿਹਾ ਸੋਚਦੇ ਹਨ ਕਿ ਉਹ ਫ਼ਿਲਮ ਆ ਰਹੀ ਹੈ, ਇਸ ਲਈ ਬੋਲ ਰਹੀ ਹੈ। ਮੈਂ ਸਿਰਫ਼ ਫ਼ਿਲਮ ਤਕ ਸੀਮਤ ਨਹੀਂ ਹਾਂ। ਮੈਂ ਫ਼ਿਲਮ ਤੋਂ ਵਧ ਕੇ ਹਾਂ।
-ਤੁਹਾਡੇ ਵਿਚ ਇਸ ਫ਼ਿਲਮ ਸਨਅੱਤ ਵਿਚ ਅਜਿਹੀ ਬੇਬਾਕੀ ਨਾਲ ਵਿਚਰਨ ਦੀ ਇੰਨੀ ਹਿੰਮਤ ਕਿੱਥੋਂ ਆਉਂਦੀ ਹੈ?
-ਅਜਿਹਾ ਨਹੀਂ ਕਿ ਮੈਨੂੰ ਡਰ ਨਹੀਂ ਲੱਗਦਾ। ਜਦੋਂ ਇਕ ਕੁੜੀ ਖਿਲਾਫ਼ ਇਨ੍ਹੇ ਸਾਰੇ ਲੋਕ ਇਕੱਠੇ ਹੋ ਜਾਂਦੇ ਹਨ ਤਾਂ ਮੈਨੂੰ ਵੀ ਡਰ ਲੱਗਦਾ ਹੈ, ਪਰ ਉਨ੍ਹਾਂ ਦਾ ਸਾਹਮਣਾ ਕਰਨ ਤੋਂ ਇਲਾਵਾ ਮੇਰੇ ਕੋਲ ਕੋਈ ਵਿਕਲਪ ਨਹੀਂ ਹੁੰਦਾ। ਅਜਿਹਾ ਨਹੀਂ ਕਿ ਮੈਂ ਪਿੱਛੇ ਹਟ ਜਾਵਾਂ ਤਾਂ ਇਹ ਲੋਕ ਪਿੱਛੇ ਹਟ ਜਾਣਗੇ। ਮੈਨੂੰ ਲੱਗਦਾ ਹੈ ਕਿ ਜੇਕਰ ਮੈਂ ਪਿੱਛੇ ਹਟ ਗਈ ਤਾਂ ਗ਼ਲਤ ਉਦਾਹਰਨ ਬਣ ਜਾਵਾਂਗੀ ਕਿ ਵੇਖਿਆ ਜ਼ਿਆਦਾ ਆਜ਼ਾਦੀ ਨਾਲ ਜਿਊਣ ਦਾ ਨਤੀਜਾ ਕੀ ਹੋਇਆ। ਇਹ ਚੰਗਾ ਨਹੀਂ ਹੋਵੇਗਾ। ਇਸ ਲਈ ਮੈਨੂੰ ਗ਼ਲਤ ਖਿਲਾਫ਼ ਖੜ੍ਹਾ ਹੋਣਾ ਹੀ ਪੈਂਦਾ ਹੈ।
– ਤਾਂ ਕੀ ਤੁਹਾਨੂੰ ਸੱਚਮੁੱਚ ਡਰ ਨਹੀਂ ਲੱਗਦਾ?
– ਅਜਿਹੀ ਗੱਲ ਨਹੀਂ ਹੈ। ਸ਼ੁਰੂ ਵਿਚ ਮੈਂ ਵੀ ਬਹੁਤ ਡਰ-ਡਰ ਕੇ ਕੰਮ ਕੀਤਾ ਹੋਇਆ ਹੈ। ਬਹੁਤ ਜ਼ਿਆਦਾ ਬੇਇੱਜ਼ਤੀ ਵੀ ਬਰਦਾਸ਼ਤ ਕੀਤੀ ਹੈ ਜਿਸਦਾ ਕੋਈ ਹਿਸਾਬ ਨਹੀਂ ਹੈ। ਮੈਂ ਬਹੁਤ ਤਣਾਅ ਵਿਚ ਰਹੀ। ਸਦਮੇ ਨਾਲ ਪੂਰੀ ਰਾਤ ਜਾਗ ਕੇ ਲੰਘਾਉਂਦੀ ਰਹੀ, ਪਰ ਸਾਰੀ ਜ਼ਿੰਦਗੀ ਤਾਂ ਇਨਸਾਨ ਡਰ- ਡਰ ਕੇ ਨਹੀਂ ਲੰਘਾ ਸਕਦਾ।
-ਬੌਲੀਵੁੱਡ ਵਿਚ ਭਾਈ-ਭਤੀਜਾਵਾਦ ਵਾਲੇ ਬਿਆਨ ’ਤੇ ਕੀ ਤੁਸੀਂ ਹੁਣ ਤਕ ਕਾਇਮ ਹੋ?
– ਹਾਂ, ਮੈਂ ਅੱਜ ਵੀ ਕਹਿੰਦੀ ਹਾਂ ਕਿ ਇੱਥੇ ਸਿਰਫ਼ 4- 5 ਖਾਨਦਾਨ ਹਨ ਜੋ ਪੂਰੀ ਫ਼ਿਲਮ ਸਨਅੱਤ ਉੱਤੇ ਰਾਜ ਕਰ ਰਹੇ ਹਨ। ਇਹੀ ਸੱਚ ਹੈ। ਜੋ ਅਦਾਕਾਰ ਵੱਡੇ ਪਰਿਵਾਰ ਤੋਂ ਆਉਂਦੇ ਹਨ, ਉਨ੍ਹਾਂ ਨੂੰ ਬਚਪਨ ਤੋਂ ਹੀ ਸਿਖਲਾਈ ਦਿੱਤੀ ਜਾਂਦੀ ਹੈ। ਬਹੁਤ ਸਾਰੇ ਪੱਤਰਕਾਰ ਉਨ੍ਹਾਂ ਦੇ ਦੋਸਤ ਹੁੰਦੇ ਹਨ, ਜੋ ਉਨ੍ਹਾਂ ਦਾ ਪ੍ਰਚਾਰ ਕਰਦੇ ਹਨ, ਪਰ ਇਹ ਕਹਿਣਾ ਕਿ ਉਹ ਸਾਡੇ ਤੋਂ ਬਿਹਤਰ ਹਨ, ਗ਼ਲਤ ਹੈ। ਕਿਸੇ ਦਾ ਮੇਕਅੱਪ, ਰੂਪ, ਵਾਲਾਂ ਦਾ ਸਟਾਈਲ, ਸਿਖਲਾਈ ਉਨ੍ਹਾਂ ਨੂੰ ਬਿਹਤਰ ਨਹੀਂ ਬਣਾਉਂਦੀ, ਬਲਕਿ ਉਸਨੂੰ ਬਿਹਤਰ ਬਣਾਉਂਦੀ ਹੈ ਉਸਦੀ ਜ਼ਿੰਦਗੀ ਅਤੇ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਅਤੇ ਤਜ਼ਰਬਾ। ਸਾਡੇ ਕੋਲ ਸਿਖਲਾਈ ਹੋਵੇ ਜਾਂ ਨਾ ਹੋਵੇ, ਪਰ ਸਾਡੇ ਕੋਲ ਜ਼ਿੰਦਗੀ ਪ੍ਰਤੀ ਉਨ੍ਹਾਂ ਤੋਂ ਬਿਹਤਰ ਨਜ਼ਰੀਆ ਹੈ। ਅਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਤੋਂ ਵੇਖਦੇ ਹਾਂ। ਇੱਕ ਚਾਰਦੀਵਾਰੀ ਵਿਚ ਬੈਠ ਕੇ ਫ਼ਿਲਮੀ ਦੁਨੀਆਂ ਦੇ ਨਜ਼ਰੀਏ ਤੋਂ ਇਸਨੂੰ ਨਹੀਂ ਵੇਖਦੇ।
-ਨੈਸ਼ਨਲ ਐਵਾਰਡ ਸਮਾਰੋਹ ਤੋਂ ਇਲਾਵਾ ਤੁਸੀਂ ਕਿਸੇ ਹੋਰ ਐਵਾਰਡ ਸਮਾਰੋਹ ਵਿਚ ਨਜ਼ਰ ਨਹੀਂ ਆਉਂਦੇ। ਅਜਿਹਾ ਕਿਉਂ?
-ਕਿਉਂਕਿ ਅਜਿਹੇ ਐਵਾਰਡ ਸਮਾਰੋਹ ਇਕ ਨੰਬਰ ਦੇ ਫਜ਼ੂਲ ਸਮਾਰੋਹ ਹੁੰਦੇ ਹਨ। ਸਭ ਦੇ ਆਪੋ-ਆਪਣੇ ਗਰੁੱਪ ਹੁੰਦੇ ਹਨ ਕਿਉਂਕਿ ਪ੍ਰਬੰਧਕ ਸੋਚਦੇ ਹਨ ਕਿ ਅਸੀਂ ਪੈਸੇ ਬਚਾਉਣ ਦੇ ਚੱਕਰ ਵਿਚ ਕਿਸੇ ਨੂੰ ਐਵਾਰਡ ਦੇ ਕੇ ਉਨ੍ਹਾਂ ਤੋਂ ਡਾਂਸ ਕਰਵਾ ਲਈਏ। ਪ੍ਰਬੰਧਕ ਸੋਚਦਾ ਹੈ ਕਿ ਉਸਨੂੰ ਜੋ ਪੁਚਕਾਰ ਲਏਗਾ, ਉਸਨੂੰ ਐਵਾਰਡ ਦੇ ਦੇਵਾਂਗਾ। ਯਾਨੀ, ਇੱਥੇ ਪੱਖਪਾਤ ਚੱਲਦਾ ਹੈ। ਐਵਾਰਡ ਸਮਾਰੋਹਾਂ ਦਾ ਮਾਹੌਲ ਬਹੁਤ ਖ਼ਰਾਬ ਹੁੰਦਾ ਹੈ, ਇਸ ਲਈ ਇਹ ਮੈਨੂੰ ਪਸੰਦ ਨਹੀਂ ਹਨ। ਜਿੱਥੋਂ ਤਕ ਗੱਲ ਨੈਸ਼ਨਲ ਐਵਾਰਡ ਸਮਾਰੋਹ ਦੀ ਹੈ, ਤਾਂ ਉੱਥੇ ਅਜਿਹਾ ਚੱਕਰ ਨਹੀਂ ਹੁੰਦਾ। ਉਂਜ ਵੀ ਨੈਸ਼ਨਲ ਐਵਾਰਡ ਸਮਾਰੋਹ ਵਿਚ ਆਉਣਾ ਹੈ ਤਾਂ ਆਓ, ਨਹੀਂ ਆਉਣਾ ਤਾਂ ਨਾ ਆਓ, ਕਿਸੇ ਨੂੰ ਫ਼ਰਕ ਨਹੀਂ ਪੈਂਦਾ।
-ਤੁਸੀਂ ਬੌਲੀਵੁੱਡ ਵਿਚ ਆਪਣੇ ਹੁਣ ਤਕ ਦੇ ਸਫ਼ਰ ਬਾਰੇ ਕੀ ਕਹੋਗੇ?
– ਮੈਂ ਆਪਣੇ ਕਰੀਅਰ ਵਿਚ ਹੁਣ ਤਕ ਜੋ ਕਰਨਾ ਚਾਹਿਆ, ਉਹ ਸਭ ਕੁਝ ਕੀਤਾ ਹੈ। ਮੈਨੂੰ ਇਸ ਗੱਲ ਦਾ ਦੁਖ ਨਹੀਂ ਕਿ ਮੈਂ ਬੀ ਗ੍ਰੇਡ ਫ਼ਿਲਮਾਂ ਕੀਤੀਆਂ ਹਨ। ਦਰਅਸਲ, ਮੈਨੂੰ ਜੋ ਫ਼ਿਲਮ ਉਤਸ਼ਾਹਿਤ ਕਰਦੀ ਹੈ, ਉਸਨੂੰ ਕਰਨ ਤੋਂ ਪਿੱਛੇ ਨਹੀਂ ਹਟਦੀ। ਆਪਣੇ ਲਈ ਮੈਂ ਕੋਈ ਪੈਮਾਨਾ ਤਿਆਰ ਨਹੀਂ ਕੀਤਾ ਹੈ। ਮੈਂ ਅੱਗੇ ਵਧਣਾ ਚਾਹੁੰਦੀ ਹਾਂ, ਇਸ ਵਿਚ ਜੋ ਫ਼ਿਲਮ ਮਿਲ ਜਾਵੇ ਅਤੇ ਉਹ ਪਸੰਦ ਵੀ ਆ ਜਾਵੇ, ਉਸਨੂੰ ਜ਼ਰੂਰ ਕਰਦੀ ਹਾਂ। ਹਰ ਫ਼ਿਲਮ ਮੇਰੇ ਲਈ ਇਕ ਚੁਣੌਤੀ ਲੈ ਕੇ ਆਉਂਦੀ ਹੈ ਅਤੇ ਜਦੋਂ ਫ਼ਿਲਮ ਸਫ਼ਲ ਹੁੰਦੀ ਹੈ ਤਾਂ ਖੁਸ਼ੀ ਮਿਲਦੀ ਹੈ।
-‘ਮਣੀਕਰਣਿਕਾ’ ਤੋਂ ਇਲਾਵਾ ਹੋਰ ਕਿਹੜੀਆਂ ਫ਼ਿਲਮਾਂ ਵਿੱਚ ਤੁਹਾਨੂੰ ਅਸੀਂ ਵੇਖਾਂਗੇ?
– ‘ਮਣੀਕਰਣਿਕਾ’ ਤਾਂ ਅਗਲੇ ਸਾਲ 25 ਜਨਵਰੀ ਨੂੰ ਆਵੇਗੀ,ਪਰ ਉਸਤੋਂ ਪਹਿਲਾਂ ‘ਮੈਂਟਲ ਹੈ ਕਿਆ’ ਆਵੇਗੀ। ਇਸਤੋਂ ਇਲਾਵਾ ਇਕ ਫ਼ਿਲਮ ‘ਸਪੋਟਰਸ ਡਰਾਮਾ’ ਵੀ ਕਰ ਰਹੀ ਹਾਂ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮਨੌਰੰਜਨ ਵਿੱਚ ਹੋਰ
ਸਬੱਬ ਨਾਲ ਹੀ ਫਿਲਮਾਂ ’ਚ ਆ ਗਿਆ: ਆਦਿੱਤਿਆ

ਮੁੰਬਈ,18 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਆਦਿੱਤਿਆ ਰੌਇ ਕਪੂਰ ਦਾ ਕਹਿਣਾ ਹੈ ਕਿ ਉਹ ਸਬੱਬ ਨਾਲ ਹੀ ਅਦਾਕਾਰ ਬਣ ਗਿਆ। ਕਲਾਕਾਰਾਂ ਦੇ ਪਰਿਵਾਰ ਨਾਲ ਸਬੰਧ ਰੱਖਣ ਦੇ ਬਾਵਜੂਦ ਉਹ ਅਦਾਕਾਰ ਨਹੀਂ ਬਣਨਾ ਚਾਹੁੰਦਾ ਸੀ।

ਚੀਨ ’ਚ ‘ਅੰਧਾਧੁਨ’ ਦੀ ਸਫਲਤਾ ਮੇਰੇ ਲਈ ਯਾਦਗਾਰ : ਆਯੂਸ਼ਮਾਨ

ਮੁੰਬਈ,18 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ‘ਅੰਧਾਧੁਨ’ ਸਟਾਰ ਆਯੂਸ਼ਮਾਨ ਖੁਰਾਨਾ ਚੀਨ ਵਿੱਚ ਫਿਲਮ ਦੀ 200 ਕਰੋੜ ਤੋਂ ਵਧ ਦੀ ਕਮਾਈ ਤੋਂ ਖੁਸ਼ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਉਨ੍ਹਾਂ ਲਈ ਹਮੇਸ਼ਾ ‘ਯਾਦਗਾਰ’ ਰਹੇਗੀ। ਸ੍ਰੀਰਾਮ ਰਾਘਵਨ ਦੇ ਨਿਰਦੇਸ਼ਨ ਵਾਲੀ ਥ੍ਰਿਲਰ ਡਰਾਮਾ ਫਿਲਮ ਵਿੱਚ ਆਯੂਸ਼ਮਾਨ, ਤੱਬੂ ਅਤੇ ਰਾਧਿਕਾ ਆਪਟੇ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਚੀਨ ਵਿੱਚ ਇਹ ਫਿਲਮ ‘ਪਿਆਨੋ ਪਲੇਅਰ’ ਦੇ ਨਾਂ ਨਾਲ 3 ਅਪਰੈਲ ਨੂੰ ਰਿਲੀਜ਼ ਹੋਈ ਸੀ। ਆਯੂਸ਼ਮਾਨ ਨੇ ਇਕ ਬਿਆਨ ਵਿੱਚ ਕਿਹਾ,

ਲੋਕਾਂ ਨੂੰ ਕੈਂਸਰ ਬਾਰੇ ਜਾਗਰੂਕ ਕਰਨਾ ਜ਼ਰੂਰੀ: ਸੋਨਾਲੀ

ਮੁੰਬਈ,14 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਬੌਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਨੇ ਕਿਹਾ ਕਿ ਕੈਂਸਰ ਦਾ ਜਲਦੀ ਹੀ ਪਤਾ ਲੱਗ ਜਾਣਾ ਅਤੇ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣੀ ਬਹੁਤ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪਤਾ ਲੱਗਾ ਸੀ ਕਿ ਸੋਨਾਲੀ ਨੂੰ ਹਾਈ ਗਰੇਡ ਕੈਂਸਰ ਹੈ। 

ਵਿਲੱਖਣ ਭੂਮਿਕਾਵਾਂ ਕਰਨਾ ਚਾਹੁੰਦੀ ਹੈ ਮਾਧੁਰੀ

ਮੁੰਬਈ,14 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਫਿਲਮ ਅਦਾਕਾਰਾ ਮਾਧੁਰੀ ਦੀਕਸ਼ਿਤ ਨੇਨੇ ਨੇ ਕਿਹਾ ਕਿ ਉਹ ਉਮਰ ਸਬੰਧੀ ਰੂੜੀਵਾਦੀ ਧਾਰਨਾ ’ਚ ਯਕੀਨ ਨਹੀਂ ਕਰਦੀ ਅਤੇ ਉਹ ਫਿਲਮਾਂ ’ਚ ਅਜਿਹੀਆਂ ਭੂਮਿਕਾਵਾਂ ਕਰਨਾ ਚਾਹੁੰਦੀ ਹੈ ਜਿਨ੍ਹਾਂ ਰਾਹੀਂ ਉਸ ਨੂੰ ਕੁਝ ਵਿਲੱਖਣ ਕਰਨ ਦਾ ਮੌਕਾ ਮਿਲੇ। ਇਸ ਅਭਿਨੇਤਰੀ ਨੇ ਹੁਣ ਤੱਕ ਬੌਲੀਵੁੱਡ ਵਿੱਚ ਰਾਮ ਲਖਨ, ਤੇਜ਼ਾਬ, ਦਿਲ, ਹਮ ਆਪਕੇ ਹੈਂ ਕੌਣ, ਮ੍ਰਿਤਯੂਦੰਡ, ਪੁਕਾਰ ਅਤੇ ਦੇਵਦਾਸ ਵਰਗੀਆਂ ਫਿਲਮਾਂ ’ਚ ਵੱਖ ਵੱਖ ਭੂਮਿਕਾਵਾਂ ਨਿਭਾਅ ਕੇ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ।

ਸੀਰੀਅਲ ‘ਫ਼ੌਜੀ’ ਦੇ ਨਿਰਦੇਸ਼ਕ ਦਾ ਦੇਹਾਂਤ

ਮੁੰਬਈ,14 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਟੈਲੀਵਿਜ਼ਨ ਦੇ ਮਸ਼ਹੂਰ ਸੀਰੀਅਲ ‘ਫੌਜੀ’ ਦੇ ਨਿਰਦੇਸ਼ਕ ਕਰਨਲ ਰਾਜ ਕੁਮਾਰ ਕਪੂਰ ਦੇ ਦੇਹਾਂਤ ਮਗਰੋਂ ਅਦਾਕਾਰ ਸ਼ਾਹਰੁਖ ਖਾਨ ਨੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸ੍ਰੀ ਕਪੂਰ 87 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਦੇਹਾਂਤ ਬੁਢਾਪੇ ਨਾਲ ਸਬੰਧਤ ਬਿਮਾਰੀਆਂ ਕਾਰਨ ਹੋਇਆ। ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਸਸਕਾਰ ਕੀਤਾ ਗਿਆ।

ਮਨੋਵਿਗਿਆਨਕ ਥ੍ਰਿਲਰ ’ਚ ਨਜ਼ਰ ਆਉਣਗੇ ਅਮਿਤਾਭ ਤੇ ਇਮਰਾਨ

ਮੁੰਬਈ,14 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਮੈਗਾਸਟਾਰ ਅਮਿਤਾਭ ਬੱਚਨ ਤੇ ਇਮਰਾਨ ਹਾਸ਼ਮੀ ਜਲਦੀ ਹੀ ਇਕ ਮਨੋਵਿਗਿਆਨਕ ਥ੍ਰਿਲਰ ਵਿੱਚ ਇਕੱਠਿਆਂ ’ਚ ਨਜ਼ਰ ਆਉਣਗੇ। ਇਸ ਫ਼ਿਲਮ ਦੇ ਨਿਰਮਾਤਾ ਆਨੰਦ ਪੰਡਿਤ ਤੇ ਡਾਇਰੈਕਟਰ ਰੂਮੀ ਜਾਫ਼ਰੀ ਹੋਣਗੇ। ਪੰਡਿਤ ਨੇ ਇਕ ਬਿਆਨ ’ਚ ਕਿਹਾ, ‘ਬੱਚਨ ਸਾਹਿਬ ਨਾਲ ਮੇਰੀ ਦੋਸਤੀ ਦੋ ਦਹਾਕਿਆਂ ਪੁਰਾਣੀ ਹੈ। ਮੈਂ ਉਨ੍ਹਾਂ ਦੇ ਮੇਚ ਦਾ ਹੁਨਰ ਤੇ ਸਮਰਪਣ ਭਾਵਨਾ ਹੋਰ ਕਿਸੇ ਕਲਾਕਾਰ ’ਚ ਨਜ਼ਰ ਨਹੀਂ ਆਈ।

ਸਮਿੱਥ ਅਤੇ ਵਾਰਨਰ ’ਤੇ ਦੋ ਸਾਲ ਦੀ ਪਾਬੰਦੀ ਲੱਗਣੀ ਚਾਹੀਦੀ ਸੀ: ਐਂਬਰੋਜ਼

ਮੈਲਬਰਨ,11 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਵੈਸਟਇੰਡੀਜ਼ ਦੇ ਆਪਣੇ ਜ਼ਮਾਨੇ ਦੇ ਉੱਘੇ ਤੇਜ਼ ਗੇਂਦਬਾਜ਼ ਕਰਟਲੀ ਐਂਬਰੋਜ਼ ਦਾ ਮੰਨਣਾ ਹੈ ਕਿ ਆਸਟਰੇਲੀਆਈ ਸਟੀਵ ਸਮਿੱਥ ਅਤੇ ਡੇਵਿਡ ਵਾਰਨਰ ਸੰਗੀਨ ਅਪਰਾਧ ਕਰਕੇ ਵੀ ਬਚ ਗਏ ਅਤੇ ਉਨ੍ਹਾਂ ’ਤੇ ਗੇਂਦ ਨਾਲ ਛੇੜਛਾੜ ਦੇ ਮਾਮਲੇ ਵਿੱਚ ਦੋ ਸਾਲ ਦੀ ਪਾਬੰਦੀ ਲੱਗਣੀ ਚਾਹੀਦੀ ਸੀ।
ਸਾਬਕਾ ਕਪਤਾਨ ਸਮਿੱਥ ਅਤੇ ਉਸ ਨਾਲ ਉਪ ਕਪਤਾਨ ਰਹੇ ਵਾਰਨਰ ’ਤੇ ਕਿ੍ਕਟ ਆਸਟਰੇਲੀਆ ਨੇ ਪਿਛਲੇ ਸਾਲ ਮਾਰਚ ਵਿੱਚ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਕੇਪਟਾਊਨ ਵਿੱਚ ਤੀਜੇ ਟੈਸਟ ਮੈਚ ਦੌਰਾਨ ਗੇਂਦ ਨਾਲ ਛੇੜਛਾੜ ਵਿੱਚ ਭੂਮਿਕਾ ਲਈ ਇਕ ਸਾਲ ਦੀ ਪਾਬੰਦੀ ਲਗਾਈ ਸੀ।

ਸੰਤੋਸ਼ ਟਰਾਫੀ: ਕਰਨਾਟਕਾ ਨੇ ਸਿੱਕਿਮ ਨੂੰ 2-0 ਨਾਲ ਹਰਾਇਆ

ਲੁਧਿਆਣਾ,11 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਗੁਰੂ ਨਾਨਕ ਸਟੇਡੀਅਮ ਲੁਧਿਆਣਾ ’ਚ ਸੰਤੋਸ਼ ਟਰਾਫੀ ਲਈ ਸਵੇਰ ਸਮੇਂ ਹੋਏ ਇੱਕ ਮੈਚ ’ਚ ਕਰਨਾਟਕ ਨੇ ਸਿੱਕਿਮ ਦੀ ਟੀਮ ਨੂੰ 2-0 ਨਾਲ ਹਾਰ ਦਿੱਤੀ ਜਦਕਿ ਦੂਜੇ ਮੈਚ ਵਿੱਚ ਅਸਾਮ ਨੇ ਮਹਾਰਾਸ਼ਟਰ ਨੂੰ 3-2 ਨਾਲ ਪਛਾੜਿਆ। ਦੂਜੇ ਪਾਸੇ ਲੁਧਿਆਣਾ ’ਚ ਸੰਤੋਸ਼ ਟਰਾਫੀ ਲਈ 8 ਅਪਰੈਲ ਤੋਂ ਅੱਜ ਤੱਕ ਹੋਏ 8 ਮੁਕਾਬਲਿਆਂ ’ਚ ਸਿਰਫ 2000 ਦੇ ਕਰੀਬ ਹੀ ਦਰਸ਼ਕ ਦੇਖਣ ਪਹੁੰਚੇ।
ਕੌਮੀ ਪੱਧਰ ਦੀਆਂ ਫੁਟਬਾਲ ਟੀਮਾਂ ਦੇ ਲੁਧਿਆਣਾ ਵਿੱਚ ਹੋ ਰਹੇ ਭੇੜ ਨੂੰ ਦੇਖਣ ਲਈ ਦਰਸ਼ਕਾਂ ਦੀ ਕਮੀ ਨਾਲ ਪ੍ਰਬੰਧਕਾਂ ਅਤੇ ਖਿਡਾਰੀਆਂ ਦਾ ਕਥਿਤ ਤੌਰ ’ਤੇ ਹੌਸਲਾ ਪਸਤ ਹੈ।

ਕਿ੍ਸ ਗੇਲ ਦੇ ਪਿੱਠ ਵਿੱਚ ਦਰਦ

ਮੁੰਬਈ,11 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਧਮਾਕਾਖੇਜ਼ ਬੱਲੇਬਾਜ਼ ਕਿ੍ਸ ਗੇਲ ਦੇ ਬੁੱਧਵਾਰ ਨੂੰ ਇਥੇ ਮੁੰਬਈ ਖ਼ਿਲਾਫ਼ ਆਈਪੀਐਲ ਮੈਚ ਦੌਰਾਨ ਪਿੱਠ ਵਿੱਚ ਜਕੜਨ ਹੋਣ ਕਾਰਨ ਕਿੰਗਜ਼ ਇਲੈਵਨ ਪੰਜਾਬ ਦੀ ਪ੍ਰੇਸ਼ਾਨੀ ਵਧ ਗਈ ਹੈ ਜਿਸ ਨਾਲ ਆਖ਼ਰੀ ਗੇਂਦ ਤਕ ਖਿੱਚੇ ਇਸ ਮੈਚ ਵਿੱਚ ਤਿੰਨ ਵਿਕਟ ਨਾਲ ਹਾਰ ਝੱਲਣੀ ਪਈ ਸੀ। ਪੰਜਾਬ ਦੇ ਕਪਤਾਨ ਰਵੀਚੰਦਰਨ ਅਸ਼ਵਿਨ ਨੇ ਮੈਚ ਤੋਂ ਬਾਅਦ ਕਿਹਾ, ‘‘ਉਸ (ਗੇਲ) ਨੇ ਦੱਸਿਆ ਕਿ ਉਸ ਦੀ ਪਿੱਠ ਵਿੱਚ ਦਰਦ ਹੈ।

ਦੀਪਾ ਨੂੰ ਸਰ ਐਡਮੰਡ ਹਿਲੇਰੀ ਫੈਲੋਸ਼ਿਪ

ਨਵੀਂ ਦਿੱਲੀ,11 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਰਿਓ ਓਲੰਪਿਕ ਦੀ ਚਾਂਦੀ ਦਾ ਤਗਮਾ ਜੇਤੂ ਦੀਪਾ ਮਲਿਕ ਨੂੰ ਵੀਰਵਾਰ ਨੂੰ ਉਸ ਦੀ ਪ੍ਰੇਰਣਾਦਾਇਕ ਪ੍ਰਾਪਤੀ ਲਈ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਵੱਲੋਂ ਸਰ ਐਡਮੰਡ ਫੈਲੋਸ਼ਿਪ 2019 ਲਈ ਚੁਣਿਆ ਗਿਆ। ਰਿਓ ਓਲੰਪਿਕ 2016 ਵਿੱਚ ਗੋਲਾ ਸੁੱਟਣ ਦੀ ਐਡ 53 ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਛ ਵਾਲੀ 48 ਸਾਲਾ ਦੀਪਾ ਭਾਰਤ ਅਤੇ ਨਿਊਜ਼ੀਲੈਂਡ ਵਿੱਚ ਖੇਡ, ਸੰਸਕਿ੍ਤੀ ਅਤੇ ਲੋਕਾਂ ਵਿੱਚ ਆਪਸੀ ਸਬੰਧ ਗੁੂੜ੍ਹੇ ਕਰਨ ਲਈ ਕੰਮ ਕਰੇਗੀ।

ਇਰਫ਼ਾਨ ਵੱਲੋਂ ‘ਅੰਗਰੇਜ਼ੀ ਮੀਡੀਅਮ’ ਦੀ ਸ਼ੂਟਿੰਗ ਸ਼ੁਰੂ

ਉਦੇਪੁਰ,5 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਇਰਫ਼ਾਨ ਖ਼ਾਨ, ਜਿਸ ਨੂੰ ਪਿਛਲੇ ਸਾਲ ਦਿਮਾਗ ਦਾ ਕੈਂਸਰ ਡਾਇਗਨੋਸ ਹੋਇਆ ਸੀ, ਹੁਣ ਫ਼ਿਲਮ ਦੇ ਸੈੱਟ ’ਤੇ ਪਰਤ ਆਇਆ ਹੈ। ਅਦਾਕਾਰ ਨੇ ਅੱਜ ਤੋਂ ਉਦੇਪੁਰ ’ਚ ਫ਼ਿਲਮ ‘ਅੰਗਰੇਜ਼ੀ ਮੀਡੀਅਮ’ ਦੀ ਸ਼ੂਟਿੰਗ ਆਰੰਭ ਦਿੱਤੀ ਹੈ। ਇਰਫ਼ਾਨ ਦੀ ਇਹ ਨਵੀਂ ਫ਼ਿਲਮ ਸਾਲ 2017 ਵਿੱਚ ਰਿਲੀਜ਼ ਹੋਈ ਫ਼ਿਲਮ ‘ਹਿੰਦੀ ਮੀਡੀਅਮ’ ਦਾ ਹੀ ਸਿਕੁਇਲ ਹੋਵੇਗੀ। ਹਫ਼ਤੇ ਦੀ ਸ਼ੁਰੂਆਤ ’ਚ ਅਦਾਕਾਰ ਨੂੰ ਮੁੰਬਈ ਹਵਾਈ ਅੱਡੇ ’ਤੇ ਵੇਖਿਆ ਗਿਆ ਸੀ ਤੇ ਉਦੋਂ ਤੋਂ ਹੀ ਉਹਦੀ ਫ਼ਿਲਮੀ ਪਰਦੇ ’ਤੇ ਵਾਪਸੀ ਦੀਆਂ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ। ਨਿਰਮਾਤਾ ਦਿਨੇਸ਼ ਵਿਜਨ ਨੇ ਅੱਜ ਇਕ ਤਸਵੀਰ ਜਾਰੀ ਕਰਦਿਆਂ ਇਰਫ਼ਾਨ ਦੀ ਸੈੱਟ ’ਤੇ ਵਾਪਸੀ ਦੀ ਪੁਸ਼ਟੀ ਕੀਤੀ ਹੈ। ਤਸਵੀਰ ਵਿੱਚ ਵਿਜਨ, ਫ਼ਿਲਮਸਾਜ਼ ਹੋਮੀ ਅਦਜਾਨੀਆ, ਅਦਾਕਾਰ ਦੀਪਕ ਡੋਬਰਿਆਲ, ਸਿਨੇਮਾਟੋਗ੍ਰਾਫ਼ਰ ਅਨਿਲ ਮਹਿਤਾ ਤੇ ਇਰਫ਼ਾਨ ਇਕੱਠਿਆਂ ਨਜ਼ਰ ਆ ਰਹੇ ਹਨ।

ਸੋਨਾਕਸ਼ੀ ਸਿਨਹਾ ਨੇ ਦਬੰਗ-3 ਦੀ ਸ਼ੂਟਿੰਗ ਸ਼ੁਰੂ ਕੀਤੀ

ਮੁੰਬਈ,5 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਬੌਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਆਪਣੀ ਨਵੀਂ ਫਿਲਮ ‘ਦਬੰਗ 3’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਐਕਸ਼ਨ ਫਿਲਮਾਂ ਦੀ ਲੜੀ ’ਚ ਰੱਜੋ ਦੀ ਭੂਮਿਕਾ ਨਿਭਾਅ ਰਹੀ ਇਸ 31 ਸਾਲਾ ਅਭਿਨੇਤਰੀ ਨੇ ਟਵਿੱਟਰ ’ਤੇ ਇਸ ਦੀ ਸੂਚਨਾ ਦਿੱਤੀ ਹੈ।

ਮਾਂ ਦਿਵਸ ਮੌਕੇ ਚੀਨ ਵਿਚ ਲੱਗੇਗੀ ਸ੍ਰੀਦੇਵੀ ਦੀ ਫ਼ਿਲਮ ‘ਮੌਮ’

ਮੁੰਬਈ,5 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਬੌਲੀਵੁੱਡ ਅਦਾਕਾਰਾ ਸ੍ਰੀਦੇਵੀ ਦੀ ਫ਼ਿਲਮ ‘ਮੌਮ’ ਮਾਂ ਦਿਵਸ ਮੌਕੇ ਚੀਨ ਵਿਚ ਵਿਖਾਈ ਜਾਵੇਗੀ। ਇਹ ਸ੍ਰੀਦੇਵੀ ਦੀ ਜ਼ਿੰਦਗੀ ਦੀ ਆਖ਼ਰੀ ਫ਼ਿਲਮ ਸੀ। ਰਵੀ ਉਦਿਆਵਾਰ ਵਲੋਂ ਨਿਰਦੇਸ਼ਤ ਇਸ ਫ਼ਿਲਮ ਵਿਚ ਇੱਕ ਮਾਂ (ਸ੍ਰੀਦੇਵੀ) ਆਪਣੀ ਸੌਤੇਲੀ ਧੀ ਨਾਲ ਕੀਤੇ ਗਏ ਅਪਰਾਧ ਦਾ ਬਦਲਾ ਲੈਂਦੀ ਵਿਖਾਈ ਦਿੰਦੀ ਹੈ। ਇਹ ਫ਼ਿਲਮ ਪਹਿਲਾਂ 22 ਮਾਰਚ ਨੂੰ ਸਿਨਮਾ ਘਰਾਂ ਵਿਚ ਲੱਗਣੀ ਸੀ ਪਰ ਹੁਣ ਇਹ 10 ਮਈ ਨੂੰ ਵਿਖਾਈ ਜਾਵੇਗੀ। 

ਸਹਿਗਲ ਦੇ ਜਾਦੂਈ ਸੰਗੀਤ ’ਤੇ ਚਾਨਣਾ ਪਾਏਗੀ ਕਿਤਾਬ

ਨਵੀਂ ਦਿੱਲੀ,5 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਮਹਾਨ ਗਾਇਕ ਅਤੇ ਸੰਗੀਤਕਾਰ ਕੇ.ਐਲ. ਸਹਿਗਲ ਦੀਆਂ ਜਾਦੂਈ ਧੁਨਾਂ ਅਤੇ ਹਿੰਦੀ ਸਿਨੇਮਾ ਦੇ ਸੁਨਿਹਰੀ ਯੁੱਗ ਨੂੰ ਕਿਤਾਬ ‘ਕੁੰਦਨ: ਸਹਿਗਲ’ਜ਼ ਲਾਈਫ਼ ਐਂਡ ਮਿਊਜ਼ਿਕ’ ਰਾਹੀਂ ਡਾਕੂਮੈਂਟਰੀ ਫ਼ਿਲਮਸਾਜ਼ ਤੇ ਦੂਰਦਰਸ਼ਨ ਦੇ ਸਾਬਕਾ ਅਧਿਕਾਰੀ ਸ਼ਰਦ ਦੱਤ ਨੇ ਮੁੜ ਤੋਂ ਸਜੀਵ ਕਰਨ ਦਾ ਉੱਦਮ ਕੀਤਾ ਹੈ। ਦੱਤ ਨੂੰ ਸਿਨੇਮਾ ਲਈ ਲਿਖੀ ਇਕ ਕਿਤਾਬ ਲਈ 2005 ਵਿਚ ਕੌਮੀ ਸਨਮਾਨ ਮਿਲ ਚੁੱਕਾ ਹੈ। 

ਫ਼ਿਲਮ ‘ਪੀਐੱਮ ਨਰਿੰਦਰ ਮੋਦੀ’ ਦੀ ਰਿਲੀਜ਼ ਟਲੀ

ਮੁੰਬਈ,4 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ਉੱਤੇ ਅਧਾਰਿਤ ਫ਼ਿਲਮ ‘ਪੀਐੱਮ ਨਰਿੰਦਰ ਮੋਦੀ’ ਦੀ ਰਿਲੀਜ਼ ਹਾਲ ਦੀ ਘੜੀ ਅੱਗੇ ਪਾ ਦਿੱਤੀ ਗਈ ਹੈ। ਇਹ ਜਾਣਕਾਰੀ ਫ਼ਿਲਮ ਦੇ ਪ੍ਰੋਡਿਊਸਰ ਸੰਦੀਪ ਸਿੰਘ ਨੇ ਦਿੱਤੀ। ਦੱਸਣਯੋਗ ਹੈ ਕਿ ਇਹ ਫ਼ਿਲਮ ਭਲਕੇ ਸਿਨਮਾ ਘਰਾਂ ਵਿਚ ਰਿਲੀਜ਼ ਹੋਣੀ ਸੀ। ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ਦੇ ਸੂਤਰਾਂ ਮੁਤਾਬਕ ਫ਼ਿਲਮ ਨੂੰ ਅਜੇ ਕਲੀਅਰੈਂਸ ਮਿਲਣੀ ਹੈ। ਇਹ ਫ਼ਿਲਮ ਪਹਿਲਾਂ

ਅਜੈ ਦੇਵਗਨ ਨੇ ਆਲੋਕ ਨਾਥ ਖ਼ਿਲਾਫ਼ ‘ਮੀ ਟੂ’ ਮਾਮਲੇ ’ਚ ਟਿੱਪਣੀ ਤੋਂ ਟਾਲਾ ਵੱਟਿਆ

ਮੁੰਬਈ,2 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਅਜੈ ਦੇਵਗਨ ਨੇ ਆਪਣੀ ਆਉਣ ਵਾਲੀ ਫਿਲਮ ‘ਦੇ ਦੇ ਪਿਆਰ ਦੇ’ ਵਿਚਲੇ ਸਹਿ-ਕਲਾਕਾਰ ਆਲੋਕ ਨਾਥ ਖ਼ਿਲਾਫ਼ ‘ਮੀ ਟੂ’ ਮੁਹਿੰਮ ਦੌਰਾਨ ਲੱਗੇ ਬਲਾਤਕਾਰ ਦੇ ਦੋਸ਼ਾਂ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। ਦੱਸਣਯੋਗ ਹੈ ਕਿ ਲੇਖਿਕਾ ਵਿੰਤਾ ਨੰਦਾ ਨੇ ਪਿਛਲੇ ਵਰ੍ਹੇ ਆਲੋਕ ਨਾਥ ਖ਼ਿਲਾਫ਼ ਬਲਤਾਕਾਰ ਦੇ ਦੋਸ਼ ਲਾਏ ਸਨ। ਫਿਲਮ ‘ਦੇ ਦੇ ਪਿਆਰ ਦੇ’ ਦੇ ਟਰੇਲਰ ਲਾਂਚ ਮੌਕੇ ਨਿਰਮਾਤਾ ਲਵ ਰੰਜਨ ਨੂੰ ਆਲੋਕ ਨਾਥ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਅਜੈ ਦੇਵਗਨ ਨੇ ਵਿਚੋਂ ਟੋਕਦਿਆਂ ਕਿਹਾ, ‘‘ਇਸ ਮੁੱਦੇ ਬਾਰੇ ਗੱਲ ਕਰਨ ਲਈ ਇਹ ਸਹੀ ਥਾਂ ਨਹੀਂ ਹੈ ਅਤੇ ਤੁਸੀਂ ਜਿਸ ਮੁੱਦੇ ਦੀ ਗੱਲ ਕਰ ਰਹੇ ਹੋ, ਫਿਲਮ ਦੀ ਸ਼ੂਟਿੰਗ ਉਸ ਤੋਂ ਪਹਿਲਾਂ ਪੂਰੀ ਹੋ ਗਈ ਸੀ।’’

ਅਦਾਕਾਰੀ ਤੇ ਨਿਰਦੇਸ਼ਨ ਦੋਵੇਂ ਪਸੰਦ ਹਨ: ਨੰਦਿਤਾ ਦਾਸ

ਮੁੰਬਈ,2 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਨੰਦਿਤਾ ਦਾਸ ਦਾ ਕਹਿਣਾ ਹੈ ਕਿ ਉਸਨੂੰ ਅਦਾਕਾਰੀ ਤੇ ਨਿਰਦੇਸ਼ਨ ਦੋਵੇਂ ਕੰਮ ਚੰਗੇ ਲੱਗਦੇ ਹਨ ਪਰ ਕੈਮਰੇ ਪਿੱਛੇ ਰਹਿ ਕੇ ਕੰਮ ਕਰਨ ਨਾਲ ਉਸਨੂੰ ਸਿਰਜਣਾਤਮਕ ਪੱਧਰ ਉੱਤੇ ਵੱਧ ਸੰਤੁਸ਼ਟੀ ਮਿਲਦੀ ਹੈ। ਉਸ ਦਾ ਕਹਿਣਾ ਹੈ ਕਿ ਨਿਰਦੇਸ਼ਨ ਦਾ ਖੇਤਰ ਉਸਨੂੰ ਸਮਾਜਿਕ-ਰਾਜਸੀ ਮੁੱਦਿਆਂ ’ਤੇ ਆਪਣੀ ਗੱਲ ਕਹਿਣ ਦਾ ਮੌਕਾ ਦਿੰਦਾ ਹੈ। ਉਸ ਨੇ ਕਿਹਾ,‘ਅਦਾਕਾਰੀ ਨਾਲੋਂ ਨਿਰਦੇਸ਼ਨ ਕਿਤੇ ਵੱਧ ਸਮਾਂ ਖਪਾਉਣ ਵਾਲਾ ਤੇ ਚੁਣੌਤੀਪੂਰਨ ਕਾਰਜ ਹੈ।

ਵੇਸਵਾਵਾਂ ਦੇ ਹੱਕ ’ਚ ਨਿੱਤਰੀ ਰੇਣੂਕਾ ਸ਼ਹਾਨੇ

ਮੁੰਬਈ,26 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰਾ ਸੁਚਿੱਤਰਾ ਕ੍ਰਿਸ਼ਨਾਮੂਰਤੀ ਨੇ ਜਿੱਥੇ ਇਕ ਟਵੀਟ ਕਰਕੇ ਵੇਸਵਾਵਾਂ ਤੇ ਅਪਰਾਧੀਆਂ ਨੂੰ ਇਕ ਦੂਜੇ ਨਾਲ ਮੇਲਣ ਦਾ ਯਤਨ ਕੀਤਾ ਹੈ, ਉਥੇ ਅਦਾਕਾਰਾ ਰੇਣੂਕਾ ਸ਼ਹਾਨੇ ਨੇ ਉਨ੍ਹਾਂ (ਵੇਸਵਾਵਾਂ) ਨਾਲ ਹੁੰਦੇ ਅਨਿਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਰੇਣੂਕਾ ਨੇ ਕਿਹਾ ਕਿ ਅੱਜ ਲੋੜ ਹੈ ਕਿ ਵੇਸਵਾਵਾਂ ’ਤੇ ਥੋਪੀਆਂ ਰਵਾਇਤਾਂ ਨੂੰ ਦਰੁਸਤ ਕਰਕੇ ਉਨ੍ਹਾਂ ਨਾਲ ਹੁੰਦੇ ਅਨਿਆਂ ਨੂੰ ਰੋਕਿਆ ਜਾਵੇ। ਸੁਚਿੱਤਰਾ ਨੇ ਟਵੀਟ ਕਰਦਿਆਂ ਕਿਹਾ,

ਕਿਰਦਾਰਾਂ ਨੂੰ ਸਹੀ ਰੌਸ਼ਨੀ ’ਚ ਪੇਸ਼ ਕਰਨ ਦੀ ਜ਼ਿੰਮੇਵਾਰੀ ਸਿਰਫ਼ ਔਰਤਾਂ ਦੀ ਨਹੀਂ: ਕੌਸਰ ਮੁਨੀਰ

ਮੁੰਬਈ,26 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਗੀਤਕਾਰ ਤੇ ਪਟਕਥਾ ਲੇਖਕ ਕੌਸਰ ਮੁਨੀਰ ਨੇ ਫਿਲਮਸਾਜ਼ ਕਬੀਰ ਖ਼ਾਨ ਨਾਲ ਮਿਲ ਕੇ ਡਾਕਿਊ-ਡਰਾਮਾ ‘ਰੋਅਰ ਆਫ਼ ਦਿ ਲਾਇਨ’ (ਸ਼ੇਰ ਦੀ ਦਹਾੜ) ਦੀ ਕਹਾਣੀ ਲਿਖੀ ਹੈ। ਮੁਨੀਰ ਮੰਨਦੀ ਹੈ ਕਿ ਹਰੇਕ ਕਿਰਦਾਰ ਨੂੰ ਸਹੀ ਤਰੀਕੇ ਨਾਲ ਅੱਗੇ ਰੱਖਣ ਦੀ ਜ਼ਿੰਮੇਵਾਰੀ ਸਿਰਫ਼ ਮਹਿਲਾਵਾਂ ਦੀ ਨਹੀਂ ਹੈ। ਮਹਿਲਾ ਲੇਖਕ ਹੋਣ ਦੇ ਨਾਤੇ ਔਰਤਾਂ ਨੂੰ ਅਗਾਂਹਵਧੂ ਤਰੀਕੇ ਨਾਲ ਪੇਸ਼ ਕਰਨ ਦੀ ਕੋਈ ਵਧੇਰੇ ਜ਼ਿੰਮੇਵਾਰੀ ਹੋਣ ਬਾਰੇ ਪੁੱਛੇ ਜਾਣ ’ਤੇ ਕੌਸਰ ਨੇ ਕਿਹਾ, ‘ਮੈਨੂੰ ਲਗਦਾ ਹੈ ਕਿ ਇਕ ਲੇਖਕ ਵਜੋਂ ਮੇਰੀ

ਮਿਊਜ਼ਿਕ ਵੀਡੀਓ ’ਚ ਨਜ਼ਰ ਆਏਗਾ ਪ੍ਰਤੀਕ ਬੱਬਰ

ਮੁੰਬਈ,26 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਪ੍ਰਤੀਕ ਬੱਬਰ ਜਲਦੀ ਹੀ ਸ਼ਾਹ ਰੂਲ ਦੇ ਮਿਊਜ਼ਿਕ ਵੀਡੀਓ ‘ਮੂਵ ਬੈਕ’ ਵਿੱਚ ਨਜ਼ਰ ਆਏਗਾ। ਇਸ ਵੀਡੀਓ ਨੂੰ ਪ੍ਰਤੀਕ ਦੀ ਫ਼ਿਲਮਸਾਜ਼ ਪਤਨੀ ਸਾਨਿਆ ਸਾਗਰ ਨੇ ਡਾਇਰੈਕਟ ਕੀਤਾ ਹੈ। ਇਹ ਗੀਤ ਮੁੰਬਈ ਅਧਾਰਿਤ ਅੰਗਰੇਜ਼ੀ ਹਿੰਦੀ ਰੈਪਰ ਸ਼ਾਹ ਰੂਲ ਨੇ ਕੈਨੇਡੀਅਨ ਹਿਪ ਹੌਪ ਆਰਟਿਸਟ ਮਿਲੀ ਸੋਚ ਨਾਲ ਮਿਲ ਕੇ ਗਾਇਆ ਹੈ। ਸ਼ਾਹ ਰੂਲ ਹਾਲੀਆ ਰਿਲੀਜ਼ ਫ਼ਿਲਮ ‘ਗਲੀ ਬੁਆਇ’ ਵਿੱਚ ਨਜ਼ਰ ਆਇਆ ਸੀ। 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0074535748
Copyright © 2019, Panjabi Times. All rights reserved. Website Designed by Mozart Infotech