ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਖੇਡ ਸੰਸਾਰ

ਬਜਰੰਗ ਨੂੰ ਓਲੰਪਿਕ ਚੈਂਪੀਅਨ ਬਣਾਉਣ ਲਈ ਸੰਨਿਆਸ ਲਿਆ: ਯੋਗੇਸ਼ਵਰ

November 03, 2018 06:02 AM

ਸੋਨੀਪਤ,2 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਯੋਗੇਸ਼ਵਰ ਦੱਤ ਨੇ ਕਿਹਾ ਕਿ ਮੈਟ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਮੁਸ਼ਕਲ ਨਹੀਂ ਸੀ ਕਿਉਂਕਿ ਉਸ ਕੋਲ ਬਜਰੰਗ ਪੂਨੀਆ ਵਰਗਾ ਸ਼ਾਗਿਰਦ ਸੀ। ਉਸ ਨੂੰ ਲਗਦਾ ਹੈ ਕਿ ਉਹ ਓਲੰਪਿਕ ਸੋਨ ਤਗ਼ਮਾ ਜਿੱਤਣ ਵਾਲਾ ਭਾਰਤ ਦਾ ਪਹਿਲਾ ਪਹਿਲਵਾਨ ਬਣ ਸਕਦਾ ਹੈ। ਕੇਡੀ ਜਾਧਵ ਅਤੇ ਸੁਸ਼ੀਲ ਕੁਮਾਰ ਮਗਰੋਂ ਯੋਗੇਸ਼ਵਰ ਉਲੰਪਿਕ ਤਗ਼ਮਾ (2012 ਲੰਡਨ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ) ਜਿੱਤਣ ਵਾਲਾ ਤੀਜਾ ਭਾਰਤੀ ਪਹਿਲਵਾਨ ਹੈ।
ਯੋਗੇਸ਼ਵਰ ਨੇ ਆਪਣੇ ਸਫਲ ਕਰੀਅਰ ਵਿੱਚ 2014 ਵਿੱਚ ਰਾਸ਼ਟਰਮੰਡਲ ਖੇਡਾਂ ਅਤੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਹਰਿਆਣਾ ਦਾ ਇਹ ਪਹਿਲਵਾਨ ਅੱਜ ਆਪਣਾ 35ਵਾਂ ਜਨਮ ਦਿਨ ਮਨਾ ਰਿਹਾ ਹੈ। ਉਸ ਨੇ ਕਿਹਾ ਕਿ ਉਹ ਬਜਰੰਗ ਨੂੰ 2020 ਟੋਕੀਓ ਓਲੰਪਿਕ ਲਈ ਤਿਆਰ ਕਰਨ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ।
ਯੋਗੇਸ਼ਵਰ ਨੇ ਕਿਹਾ, ‘‘ਇਹ ਮਹੱਤਵਪੂਰਨ ਹੈ ਕਿ ਬਜਰੰਗ ਓਲੰਪਿਕ ਤਗ਼ਮੇ ਲਈ ਤਿਆਰ ਰਹੇ। ਉਹ ਬਿਹਤਰ ਕਰ ਸਕਦਾ ਹੈ। ਮੈਂ 2020 ਵਿੱਚ ਭਾਗ ਨਹੀਂ ਲੈ ਸਕਦਾ, ਇਸ ਲਈ ਬਿਹਤਰ ਇਹੀ ਹੈ ਕਿ ਅਸੀਂ ਬਜਰੰਗ ਦੀ ਮਦਦ ਕਰੀਏ। ਉਹ ਟੋਕੀਓ ਵਿੱਚ ਸੋਨ ਤਗ਼ਮੇ ਦੇ ਮਜ਼ਬੂਤ ਦਾਅਵੇਦਾਰਾਂ ਵਿੱਚੋਂ ਇੱਕ ਹੋਵੇਗਾ।’


ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਵਿਸ਼ਵ ਚੈਂਪੀਅਨਸ਼ਿਪ ਦਾ ਚੌਥਾ ਦਿਨ ਭਾਰਤ ਦੇ ਨਾਂਅ

ਨਵੀਂ ਦਿੱਲੀ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਦਸਵੀਂ ਆਈਏਬੀਏ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦਾ ਚੌਥਾ ਦਿਨ ਅੱਜ ਭਾਰਤੀ ਮੁੱਕੇਬਾਜ਼ਾਂ ਦੇ ਨਾਮ ਰਿਹਾ। ਪੰਜ ਵਾਰ ਦੀ ਵਿਸ਼ਵ ਚੈਂਪੀਅਨ ਐਮਸੀ ਮੇਰੀ ਕੌਮ (48 ਕਿਲੋ) ਸਣੇ ਭਾਰਤ ਦੀਆਂ ਚਾਰ ਮੁੱਕੇਬਾਜ਼ਾਂ ਨੇ ਕੁਆਰਟਰ ਫਾਈਨਲ ਵਿੱਚ ਥਾਂ ਪੱਕੀ ਕੀਤੀ, ਪਰ ਐਲ ਸਰਿਤਾ ਦੇਵੀ (60 ਕਿਲੋ) ਨੂੰ ਹਾਰ ਝੱਲਣੀ ਪਈ। ਮੇਰੀ ਕੌਮ ਅਤੇ ਮਨੀਸ਼ਾ ਮੌਨ (54 ਕਿਲੋ) ਨੇ ਆਪੋ ਆਪਣੇ ਮੁਕਾਬਲਿਆਂ ਵਿੱਚ ਕਜ਼ਾਖਸਤਾਨ ਦੀਆਂ ਖਿਡਾਰਨਾਂ ਨੂੰ 5-0 ਦੇ ਬਰਾਬਰ ਫ਼ਰਕ ਨਾਲ ਹਰਾਇਆ। ਮੇਰੀ ਕੌਮ ਨੇ ਏਜਰਿਮ ਕਾਸੇਨਾਯੇਵਾ ਅਤੇ ਮਨੀਸ਼ਾ ਨੇ ਮੌਜੂਦਾ ਵਿਸ਼ਵ ਚੈਂਪੀਅਨ ਜ਼ੋਲਾਮੈਨ ਨੂੰ ਮਾਤ ਦਿੱਤਾ। ਇਨ੍ਹਾਂ ਦੋਵਾਂ ਖਿਡਾਰਨਾਂ ਤੋਂ ਇਲਾਵਾ ਲਵਲੀਨਾ ਬੋਰਗੋਹੇਨ (69 ਕਿਲੋ) ਅਤੇ ਭਾਗਿਆਵਤੀ ਕਾਚਰੀ (81 ਕਿਲੋ) ਨੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਆਖ਼ਰੀ ਅੱਠ ਵੱਲ ਪੇਸ਼ਕਦਮੀ ਕੀਤੀ।

ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ’ਚ ਲਕਸ਼ੈ ਨੂੰ ਕਾਂਸੀ

ਮਾਰਕਹੈਮ (ਕੈਨੇਡਾ),18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਦੇ ਲਕਸ਼ੈ ਸੈਨ ਨੂੰ ਪੁਰਸ਼ ਸਿੰਗਲਜ਼ ਸੈਮੀ ਫਾਈਨਲਜ਼ ਵਿੱਚ ਹਾਰ ਕੇ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਉਸ ਨੂੰ ਥਾਈਲੈਂਡ ਦੇ ਸੀਨੀਅਰ ਦਰਜਾ ਪ੍ਰਾਪਤ ਕੁਨਲਾਵੁਤ ਵਿਤਿਦਸਾਰਨ ਤੋਂ ਕਰੀਬੀ ਮੁਕਾਬਲੇ ਵਿੱਚ ਹਾਰ ਝੱਲਣੀ ਪਈ। ਥਾਈਲੈਂਡ ਦੇ ਖਿਡਾਰੀ ਨੇ ਇਸ ਸਾਲ ਏਸ਼ਿਆਈ ਜੂਨੀਅਰ ਖ਼ਿਤਾਬ ਜੇਤੂ ਅਲਮੋੜਾ ਦੇ ਲਕਸ਼ੈ ਨੂੰ ਇੱਕ ਘੰਟਾ ਅਤੇ 11 ਮਿੰਟ ਤੱਕ ਚੱਲੇ ਮੈਚ ਵਿੱਚ 22-20, 16-21, 13-21 ਨਾਲ ਮਾਤ ਦਿੱਤੀ।

ਇੰਗਲੈਂਡ ਨੇ ਸ੍ਰੀਲੰਕਾ ਨੂੰ 57 ਦੌੜਾਂ ਨਾਲ ਹਰਾ ਕੇ ਲੜੀ ਜਿੱਤੀ

ਕੈਂਡੀ (ਸ੍ਰੀਲੰਕਾ),18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਜੈਕ ਲੀਚ ਦੀਆਂ ਪੰਜ ਵਿਕਟਾਂ ਦੀ ਬਦੌਲਤ ਇੰਗਲੈਂਡ ਨੇ ਦੂਜੇ ਕ੍ਰਿਕਟ ਟੈਸਟ ਦੇ ਪੰਜਵੇਂ ਅਤੇ ਆਖ਼ਰੀ ਦਿਨ ਸ੍ਰੀਲੰਕਾ ਨੂੰ 57 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੀ ਜੇਤੂ ਲੀਡ ਬਣਾ ਲਈ। ਇੰਗਲੈਂਡ ਨੇ ਪੰਜਵੇਂ ਦਿਨ ਸਿਰਫ਼ 30 ਮਿੰਟਾਂ ਵਿੱਚ ਸ੍ਰੀਲੰਕਾ ਦੀਆਂ ਬਾਕੀ ਤਿੰਨ ਵਿਕਟਾਂ ਲੈ ਕੇ ਜਿੱਤ ਦਰਜ ਕੀਤੀ।

ਮੁੱਕੇਬਾਜ਼ੀ: ਸੋਨੀਆ ਦੀ ਸ਼ਾਨਦਾਰ ਜਿੱਤ

ਨਵੀਂ ਦਿੱਲੀ,17  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਮੁੱਕੇਬਾਜ਼ ਸੋਨੀਆ (57 ਕਿਲੋ) ਨੇ ਅੱਜ ਇੱਥੇ ਕੇਡੀ ਜਾਧਵ ਹਾਲ ਵਿੱਚ ਮੋਰੱਕੋ ਦੀ ਦੋਆ ਤੋਊਜਾਨੀ ਨੂੰ 5-0 ਨਾਲ ਹਰਾ ਕੇ ਪ੍ਰੀ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਸੀਨੀਅਰ ਖਿਡਾਰੀਆਂ ਵਿੱਚ ਆਉਣ ਮਗਰੋਂ ਆਪਣਾ ਪਹਿਲਾ ਵੱਡਾ ਟੂਰਨਾਮੈਂਟ ਖੇਡ ਰਹੀ ਸੋਨੀਆ ਹੁਣ ਆਖ਼ਰੀ ਅੱਠ ਵਿੱਚ ਥਾਂ ਬਣਾਉਣ ਲਈ ਸੋਮਵਾਰ ਨੂੰ ਬੁਲਗਾਰੀਆ ਦੀ ਸਟੈਨਿਮੀਰਾ ਪੇਤਰੋਵਾ ਨਾਲ ਭਿੜੇਗੀ। ਪੇਤਰੋਵਾ ਨੇ ਅਮਰੀਕਾ ਦੀ ਮੁੱਕੇਬਾਜ਼ ਰਿਆਨਾ ਰਿਯੋਸਸ ਨੂੰ ਹਰਾਇਆ ਹੈ।

ਆਸਟਰੇਲਿਆਈ ਖਿਡਾਰੀ ਕੋਹਲੀ ਨਾਲ ਪੰਗਾ ਨਾ ਲੈਣ: ਡੂਪਲੈਸਿਸ

ਮੈਲਬਰਨ,17  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੂ ਪਲੈਸਿਸ ਨੇ ਭਾਰਤ ਖ਼ਿਲਾਫ਼ ਲੜੀ ਤੋਂ ਪਹਿਲਾਂ ਆਸਟਰੇਲੀਆ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਕਪਤਾਨ ਵਿਰਾਟ ਕੋਹਲੀ ਨਾਲ ਪੰਗਾ ਲੈਣ ਤੋਂ ਬਚਣ ਅਤੇ ਉਸ ਦੇ ਸਾਹਮਣੇ ਚੁੱਪ ਰਹਿਣ। ਡੂਪਲੈਸਿਸ ਨੇ ਕਿਹਾ ਕਿ ਉਸ ਦੀ ਟੀਮ ਨੇ ਇਸ ਸਾਲ ਦੇ ਸ਼ੁਰੂ ਵਿੱਚ ਖੇਡੀ ਗਈ ਲੜੀ ਵਿੱਚ ਕੋਹਲੀ ਦਾ ਸਾਹਮਣਾ ਚੁੱਪ-ਚਪੀਤੇ ਕੀਤਾ ਸੀ।
ਉਸ ਨੇ ਕਿਹਾ

ਪੀਐੱਨਬੀ ਤੇ ਇੰਡੀਅਨ ਰੇਲਵੇ ਦੀ ਜੇਤੂ ਪੇਸ਼ਕਦਮੀ

ਚੰਡੀਗੜ੍ਹ,17  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਇੱਥੇ ਸੈਕਟਰ 42 ਦੇ ਹਾਕੀ ਸਟੇਡੀਅਮ ਵਿੱਚ ਚੱਲ ਰਹੇ 55ਵੇਂ ਹੀਰੋ ਨਹਿਰੂ ਸੀਨੀਅਰ ਹਾਕੀ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਅਤੇ ਇੰਡੀਅਨ ਰੇਲਵੇ ਨੇ ਜਿੱਤਾਂ ਦਰਜ ਕੀਤੀਆਂ। ਪੀਐਨਬੀ ਨੇ ਆਰਮੀ ਇਲੈਵਨ ਨੂੰ 5-3 ਗੋਲਾਂ ਨਾਲ ਹਰਾਇਆ।

ਸੁਹਾਨ, ਰੁਹਾਨ ਤੇ ਗੁਰਸੇਵਕ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਅਗਲੇ ਗੇੜ ’ਚ

ਪਠਾਨਕੋਟ,17  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸਟੈਗ 59ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਓਪਨ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਅੱਜ ਚੌਥੇ ਦਿਨ ਕੈਡਿਟ ਲੜਕੇ ਸਿੰਗਲਜ਼ ਦੇ ਮੁਕਾਬਲਿਆਂ ਵਿੱਚ ਸੁਹਾਨ ਗੁਲਾਟੀ ਨੇ ਅਰੁਸ਼ ਮਲਿਕ ਨੂੰ, ਬਰਨਾਲਾ ਦੇ ਰੁਹਾਨ ਗੋਇਲ ਨੇ ਅੰਮ੍ਰਿਤਸਰ ਦੇ ਯਸ਼ ਗੋਨਿਕਾ ਨੂੰ, ਭਵਿਆ ਯਾਦਵ ਨੇ ਗੁਰਸੇਵਕ ਸਿੰਘ ਨੂੰ ਆਰਿਆਨ ਨੇ ਅਲੈਕਸ ਨੂੰ, ਸਾਹਿਲ ਰਾਵਤ ਨੇ ਸਾਤਵਿਕ ਜਿੰਦਲ ਨੂੰ ਅਤੇ ਜਲੰਧਰ ਦੇ ਤਾਨਿਸ਼ ਨੇ ਬਰਨਾਲਾ ਦੇ ਅਵਿਸ਼ ਨੂੰ ਹਰਾ ਕੇ ਅਗਲੇ ਗੇੜ ’ਚ ਪਹੁੰਚ ਗਏ ਹਨ।

ਰਿਸ਼ਭ ਸ਼ਾਰਦਾ ਨੇ ਕੌਮੀ ਰੈਂਕਿੰਗ ਟੈਨਿਸ ਟੂਰਨਾਮੈਂਟ ਜਿੱਤਿਆ

ਚੰਡੀਗੜ੍ਹ ,16  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸਥਾਨਕ ਟੈਨਿਸ ਖਿਡਾਰੀ ਰਿਸ਼ਭ ਪੰਤ ਨੇ ਉਲਟਫੇਰ ਕਰਦਿਆਂ ਅੱਜ ਇੱਥੇ ਸੀਐਲਟੀਏ-ਆਈਏਟੀਏ ਕੌਮੀ ਰੈਂਕਿੰਗ ਟੈਨਿਸ ਪੁਰਸ਼ ਸਿੰਗਲਜ਼ ਦਾ ਟੂਰਨਾਮੈਂਟ ਜਿੱਤ ਲਿਆ ਹੈ। ਉਸ ਨੇ ਅੱਜ ਇੱਥੇ ਸੈਕਟਰ ਦਸ ਦੇ ਸੀਐਲਟੀਏ ਕੰਪਲੈਕਸ ਵਿੱਚ ਸਿਖਰਲਾ ਦਰਜਾ ਪ੍ਰਾਪਤ ਖਿਡਾਰੀ ਪਰਮਵੀਰ ਸਿੰਘ ਬਾਜਵਾ ਨੂੰ 6-4, 6-2 ਨਾਲ ਹਰਾਇਆ। ਦੂਜੇ ਪਾਸੇ ਸਾਰਾ ਯਾਦਵ ਨੇ ਤੀਜਾ ਦਰਜਾ ਪ੍ਰਾਪਤ ਕਾਵਿਆ ਸਾਹਨੀ ਨੂੰ 6-2, 6-3 ਨਾਲ ਹਰਾ ਕੇ

ਸਪੋਰਟਸ ਸਕੂਲ ਘੁੱਦਾ ਚੈਂਪੀਅਨ ਬਣਿਆ

ਬਠਿੰਡਾ,16  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : 64ਵੀਂਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਤਹਿਤ ਲੜਕੀਆਂ (ਅੰਡਰ-19) ਦੇ ਮੁੱਕੇਬਾਜ਼ੀ ਮੁਕਾਬਲਿਆਂ ’ਚੋਂ ਸਪੋਰਟਸ ਸਕੂਲ ਘੁੱਦਾ ਨੇ ਓਵਰਆਲ ਟਰਾਫੀ ਜਿੱਤ ਲਈ ਹੈ, ਜਦੋਂਕਿ ਸਾਈਂ ਟ੍ਰੇਨਿੰਗ ਸੈਂਟਰ ਮਸਤੂਆਣਾ ਸਾਹਿਬ ਦੂਜੇ ਸਥਾਨ ’ਤੇ ਰਿਹਾ। ਸ਼ਨਿੱਚਰਵਾਰ ਨੂੰ ਲੜਕੀਆਂ ਦੇ ਅੰਡਰ-17 ਸਾਲ ਦੇ ਵੱਖ-ਵੱਖ ਵਜ਼ਨ ਵਰਗ ਦੇ ਫਾਈਨਲ ਮੁਕਾਬਲੇ ਖੇਡੇ ਜਾਣਗੇ, ਜਦੋਂਕਿ ਲੜਕਿਆਂ ਦੇ ਮੁਕਾਬਲੇ ਸ਼ੁਰੂ ਹੋਣਗੇ। ਸੈਮੀ ਫਾਈਨਲ ਮੁਕਾਬਲਿਆਂ ਵਿੱਚ 

ਮੁੱਕੇਬਾਜ਼ੀ: ਸਰਿਤਾ ਤੇ ਮਨੀਸ਼ਾ ਦੀਆਂ ਆਸਾਨ ਜਿੱਤਾਂ

ਨਵੀਂ ਦਿੱਲੀ,16  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸਾਬਕਾ ਚੈਂਪੀਅਨ ਸਰਿਤਾ ਦੇਵੀ (60 ਕਿਲੋ) ਅਤੇ ਲੈਅ ਵਿੱਚ ਚੱਲ ਰਹੀ ਭਾਰਤੀ ਬੈਂਥਮਵੇਟ ਮੁੱਕੇਬਾਜ਼ ਮਨੀਸ਼ਾ ਮੋਨ (54 ਕਿਲੋ) ਨੇ ਅੱਜ ਇੱਥੇ ਕੇਡੀ ਜਾਧਵ ਹਾਲ ਵਿੱਚ ਸ਼ਾਨਦਾਰ ਜਿੱਤ ਦਰਜ ਕਰਕੇ ਏਆਈਬੀਏ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਦੇ ਪ੍ਰੀ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਹੈ। ਸਰਿਤਾ ਨੇ ਦੂਜੇ ਗੇੜ ਵਿੱਚ ਸਵਿੱਟਜ਼ਰਲੈਂਡ ਦੀ ਡਾਇਨਾ ਸਾਂਡਰਾ ਬਰੁਗਰ ਨੂੰ 4-0 ਨਾਲ ਹਰਾ ਕੇ ਅਗਲੇ ਗੇੜ ਵਿੱਚ ਥਾਂ ਬਣਾਈ, ਜਿੱਥੇ ਉਸ ਦਾ ਸਾਹਮਣਾ 18 ਨਵੰਬਰ ਨੂੰ ਆਇਰਲੈਂਡ ਦੀ ਐਨੇ ਹੈਰਿੰਗਟਨ ਨਾਲ ਹੋਵੇਗਾ। ਹੈਰਿੰਗਟਨ ਨੇ ਨਿਊਜ਼ੀਲੈਂਡ ਦੀ ਟਰਾਏ ਗਾਰਟਨ ਨੂੰ ਮਾਤ ਦਿੱਤੀ।

ਟੀ-20 ਮਹਿਲਾ ਵਿਸ਼ਵ ਕੱਪ: ਭਾਰਤ ਤੇ ਆਸਟਰੇਲੀਆ ’ਚ ਸੈਮੀ ਫਾਈਨਲ ਅੱਜ

ਪ੍ਰੌਵੀਡੈਂਸ (ਗਯਾਨਾ),16  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸ਼ਾਨਦਾਰ ਫਾਰਮ ਵਿੱਚ ਚੱਲ ਰਹੀ ਭਾਰਤੀ ਟੀਮ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦੇ ਆਪਣੇ ਸਭ ਤੋਂ ਮੁਸ਼ਕਲ ਮੁਕਾਬਲੇ ਵਿੱਚ ਸ਼ਨਿਚਰਵਾਰ ਨੂੰ ਆਸਟਰੇਲੀਆ ਨਾਲ ਖੇਡੇਗੀ। ਹਾਲਾਂਕਿ ਇਹ ਮੁਕਾਬਲਾ ਰਸਮੀ ਹੀ ਹੈ, ਕਿਉਂਕਿ ਦੋਵਾਂ ਟੀਮਾਂ ਨੇ ਇੱਕ-ਇੱਕ ਮੈਚ ਬਾਕੀ ਰਹਿੰਦਿਆਂ ਹੀ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ ਹੈ। ਦੋਵੇਂ ਟੀਮਾਂ ਖ਼ਿਤਾਬ ਦੀਆਂ ਮਜ਼ਬੂਤ ਦਾਅਵੇਦਾਰ ਹਨ।

ਮਹਿਲਾ ਵਿਸ਼ਵ ਮੁੱਕੇਬਾਜ਼ੀ: ਮੇਰੀ ਕੌਮ ਸਣੇ ਕਈਆਂ ਨੂੰ ਪਹਿਲੇ ਗੇੜ ’ਚ ਮਿਲੀ ਬਾਈ

ਨਵੀਂ ਦਿੱਲੀ,15 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਟੀਮ ਦੀਆਂ ਦੋ ਮੁੱਕੇਬਾਜ਼ ਐੱਲ ਸਰਿਤਾ ਦੇਵੀ (60 ਕਿੱਲੋ) ਅਤੇ ਮਨੀਸ਼ਾ ਮੋਨ (54 ਕਿੱਲੋ) ਭਲਕੇ ਸ਼ੁੱਕਰਵਾਰ ਨੂੰ ਇੱਥੇ ਏਆਈਬੀਏ ਮਹਿਲਾ ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ’ਚ ਪਹਿਲਾ ਮੁਕਾਬਲਾ ਖੇਡਣਗੀਆਂ। ਪਿਛਲੀ ਵਾਰ ਭਾਰਤ ਵਿੱਚ 2006 ’ਚ ਹੋਈ ਵਿਸ਼ਵ ਚੈਂਪੀਅਨਸ਼ਿਪ ਦੀ ਸੋਨ ਤਗ਼ਮਾ ਜੇਤੂ ਸਰਿਤਾ ਨੂੰ ਪਹਿਲੇ ਗੇੜ ’ਚ ਬਾਈ ਮਿਲੀ ਹੈ ਪਰ ਉਹ ਦੂਜੇ ਗੇੜ ’ਚ ਸ਼ੁੱਕਰਵਾਰ ਨੂੰ ਸਵਿਟਜ਼ਰਲੈਂਡ ਦੀ ਡਾਇਨਾ ਸਾਂਡਰਾ ਬਰੁਗਰ ਨਾਲ ਭਿੜੇਗੀ ਜਿਸ ਨੇ ਅੱਜ ਇੰਡੋਨੇਸ਼ੀਆ ਦੀ ਹੁਸਵਾਟੂਨ ਹਸਾਨਾਹ ਨੂੰ 5-0 ਨਾਲ ਹਰਾਇਆ। ਉੱਧਰ, ਪ੍ਰੀ ਕੁਆਰਟਰ ਫਾਈਨਲ ’ਚ ਪਹੁੰਚਣ ਲਈ ਮਨੀਸ਼ਾ ਦਾ ਸਾਹਮਣਾ ਪਹਿਲੇ ਗੇੜ ’ਚ ਅਮਰੀਕਾ ਦੀ ਕ੍ਰਿਸਟੀਨਾ ਕਰੂਜ਼ ਨਾਲ ਹੋਵੇਗਾ।

ਆਇਰਲੈਂਡ ਨੂੰ 52 ਦੌੜਾਂ ਨਾਲ ਹਰਾ ਕੇ ਭਾਰਤ ਸੈਮੀ ਫਾਈਨਲ ’ਚ

ਪ੍ਰੋਵਿਡੈਂਸ,15 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਮਹਿਲਾ ਟੀਮ ਨੇ ਟੀ-20 ਵਿਸ਼ਵ ਕੱਪ ਕ੍ਰਿਕਟ ਦੇ ਗਰੁੱਪ ਬੀ ’ਚ ਆਇਰਲੈਂਡ ਨੂੰ 52 ਦੌੜਾਂ ਨਾਲ ਹਰਾ ਕੇ ਜਿੱਤਾਂ ਦੀ ਹੈਟਟ੍ਰਿਕ ਲਗਾਉਂਦਿਆਂ ਸੈਮੀ ਫਾਈਨਲ ’ਚ ਦਾਖ਼ਲਾ ਹਾਸਲ ਕਰ ਲਿਆ ਹੈ। ਭਾਰਤ ਨੇ ਮਿਤਾਲੀ ਰਾਜ ਦੇ ਨੀਮ ਸੈਂਕੜੇ ਨਾਲ 6 ਵਿਕਟਾਂ ਗੁਆ ਕੇ 145 ਦੌੜਾਂ ਬਣਾਈਆਂ ਸਨ। ਆਇਰਲੈਂਡ ਦੀ ਟੀਮ 8 ਵਿਕਟਾਂ ਗੁਆ ਕੇ ਮਹਿਜ਼ 93 ਦੌੜਾਂ ਹੀ ਬਣਾ ਸਕੀ। ਰਾਧਾ ਯਾਦਵ ਨੇ ਤਿੰਨ ਅਤੇ ਦੀਪਤੀ ਸ਼ਰਮਾ ਨੇ 2 ਵਿਕਟਾਂ ਲਈਆਂ। ਆਇਰਲੈਂਡ ਵੱਲੋਂ ਜੋਇਸ ਨੇ ਸਭ ਤੋਂ ਵਧ 33 ਦੌੜਾਂ ਦਾ ਯੋਗਦਾਨ ਦਿੱਤਾ।

ਸ੍ਰੀਕਾਂਤ ਤੇ ਸਮੀਰ ਹਾਂਗਕਾਂਗ ਓਪਨ ਦੇ ਕੁਆਰਟਰ ਫਾਈਨਲ ’ਚ

ਕੋਵਲੂਨ (ਹਾਂਗਕਾਂਗ),15 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਅੱਜ ਇੱਥੇ ਹਾਂਗਕਾਂਗ ਓਪਨ ਵਿਸ਼ਵ ਟੂਰ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ’ਚ ਹਾਰ ਕੇ ਬਾਹਰ ਹੋ ਗਈ ਪਰ ਕਿਦਾਂਬੀ ਸ੍ਰੀਕਾਂਤ ਅਤੇ ਸਮੀਰ ਵਰਮਾ ਨੇ ਵੀਰਵਾਰ ਨੂੰ ਇੱਥੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ।

ਮੁੱਕੇਬਾਜ਼ੀ: ਹੁਸ਼ਿਆਰਪੁਰ ਦੀ ਮਨਦੀਪ ਨੇ ਬਠਿੰਡਾ ਦੀ ਮਹਿਕਦੀਪ ਨੂੰ ਕੀਤਾ ਚਿੱਤ

ਬਠਿੰਡਾ,15 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਇੱਥੇ 64ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਅੰਡਰ-17 ਤੇ ਅੰਡਰ-19 ਸਾਲ ਉਮਰ ਵਰਗ ਲੜਕੇ/ਲੜਕੀਆਂ ਦੇ ਮੁੱਕੇਬਾਜ਼ੀ ਮੁਕਾਬਲੇ ਅੱਜ ਤਇੱਥੇ ਸ਼ੁਰੂ ਹੋ ਗਏ ਹਨ। ਦੋਹਾਂ ਵਰਗਾਂ ’ਚ 23 ਜ਼ਿਲ੍ਹਿਆਂ ਦੀਆਂ ਕੁੱਲ 270 ਖਿਡਾਰਨਾਂ ਪੁੱਜੀਆਂ ਹਨ। ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਕੌਮਾਂਤਰੀ ਮੁੱਕੇਬਾਜ਼ ਅਤੇ ਐੱਸ.ਪੀ. ਸਿਟੀ ਬਠਿੰਡਾ ਗੁਰਮੀਤ ਸਿੰਘ ਨੇ ਕੀਤਾ। ਪਹਿਲੇ ਦੋ ਦਿਨ ਲੜਕੀਆਂ ਦੇ ਮੁਕਾਬਲੇ ਹੋਣਗੇ ਜਦੋਂਕਿ 17 ਨਵੰਬਰ ਤੋਂ ਲੜਕੇ ਮੈਦਾਨ ’ਚ ਨਿੱਤਰਨਗੇ।

ਬੰਗਲਾਦੇਸ਼ ਨੇ ਜ਼ਿੰਬਾਬਵੇ ’ਤੇ ਸ਼ਿਕੰਜਾ ਕਸਿਆ

ਢਾਕਾ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਖੱਬੇ ਹੱਥ ਦੇ ਫ਼ਿਰਕੀ ਗੇਂਦਬਾਜ਼ ਤਾਇਜੁਲ ਇਸਲਾਮ ਨੇ ਅੱਜ ਲਗਾਤਾਰ ਤੀਜੀ ਪਾਰੀ ਵਿੱਚ ਪੰਜ ਸ਼ਿਕਾਰ ਕੀਤੇ, ਜਿਸ ਦੀ ਬਦੌਲਤ ਬੰਗਲਾਦੇਸ਼ ਨੇ ਬਰੈਂਡਨ ਟੇਲਰ ਦੇ ਸੈਂਕੜੇ ਦੇ ਬਾਵਜੂਦ ਇੱਥੇ ਦੂਜੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਜ਼ਿੰਬਾਬਵੇ ਖ਼ਿਲਾਫ਼ ਆਪਣੀ ਸਥਿਤੀ ਮਜ਼ਬੂਤ ਰੱਖੀ। ਬੰਗਲਾਦੇਸ਼ ਨੇ ਪਹਿਲੀ ਪਾਰੀ ਸੱਤ ਵਿਕਟਾਂ ’ਤੇ 522 ਦੌੜਾਂ ਬਣਾ ਕੇ ਐਲਾਨੀ ਸੀ। ਇਸ ਦੇ ਜਵਾਬ ਵਿੱਚ ਜ਼ਿੰਬਾਬਵੇ ਦੀ ਟੀਮ 304 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਮੇਜ਼ਬਾਨ ਟੀਮ ਨੂੰ 218 ਦੌੜਾਂ ਦੀ ਲੀਡ ਮਿਲੀ ਹੈ।

ਬੈਡਮਿੰਟਨ: ਕਸ਼ਿਅਪ ਦਾ ਹਾਂਗਕਾਂਗ ਓਪਨ ਵਿੱਚ ਜੇਤੂ ਆਗਾਜ਼

ਕੋਵਲੂਨ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਰਾਸ਼ਟਰਮੰਡਲ ਖੇਡਾਂ ਦੇ ਸਾਬਕਾ ਚੈਂਪੀਅਨ ਪਾਰੂਪੱਲੀ ਕਸ਼ਿਅਪ ਨੇ ਹਾਂਗਕਾਂਗ ਵਿਸ਼ਵ ਟੂਰ ਸੁਪਰ-500 ਟੂਰਨਾਮੈਂਟ ਵਿੱਚ ਅੱਜ ਇੱਥੇ ਆਪਣੀ ਮੁਹਿੰਮ ਦੀ ਚੰਗੀ ਸ਼ੁਰੂਆਤ ਕਰਦਿਆਂ ਕੁਆਲੀਫਾਈਂਗ ਰਾਊਂਡ ਵਿੱਚ ਚੀਨੀ ਤਾਇਪੈ ਦੇ ਸੂ ਜੇਨ ਹਾਓ ਨੂੰ ਹਰਾਇਆ। ਪਿਛਲੇ ਕੁੱਝ ਸਾਲਾਂ ਵਿੱਚ ਸੱਟਾਂ ਤੋਂ ਪ੍ਰੇਸ਼ਾਨ ਰਹੇ ਕਸ਼ਿਅਪ ਨੇ ਹਾਓ ਨੂੰ ਇੱਕ ਘੰਟੇ ਅਤੇ ਤਿੰਨ ਮਿੰਟ ਚੱਲੇ ਮੁਕਾਬਲੇ ਵਿੱਚ 21-7, 12-21, 21-18 ਨਾਲ ਹਰਾਇਆ। ਮੁੱਖ ਡਰਾਅ ਵਿੱਚ ਥਾਂ ਬਣਾਉਣ ਲਈ ਹੁਣ ਕਸ਼ਿਅਪ ਦਾ ਸਾਹਮਣਾ ਸੱਤਵਾਂ ਦਰਜਾ ਪ੍ਰਾਪਤ ਇੰਡੋਨੇਸ਼ੀਆ ਦੇ ਐਂਥਨੀ ਸਿਨਿਸੁਕਾ ਨਾਲ ਹੋਵੇਗਾ।

ਰੋਹਿਤ ਸ਼ਰਮਾ ਨੂੰ ਭਾਰਤ ‘ਏ’ ਕ੍ਰਿਕਟ ਟੀਮ ਤੋਂ ਆਰਾਮ

ਨਵੀਂ ਦਿੱਲੀ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਟੈਸਟ ਟੀਮ ਵਿੱਚ ਵਾਪਸੀ ਕਰਨ ਵਾਲੇ ਰੋਹਿਤ ਸ਼ਰਮਾ ਨੂੰ ਉਸ ਦੇ ਹਾਲ ਦੇ ਰੁਝੇਵਿਆਂ ਨੂੰ ਵੇਖਦਿਆਂ ਭਾਰਤ ‘ਏ’ ਕ੍ਰਿਕਟ ਟੀਮ ਵੱਲੋਂ ਨਿਊਜ਼ੀਲੈਂਡ ‘ਏ’ ਖ਼ਿਲਾਫ਼ ਪਹਿਲੇ ਚਾਰ ਰੋਜ਼ਾ ਮੈਚ ਤੋਂ ਆਰਾਮ ਦਿੱਤਾ ਗਿਆ ਹੈ

ਪੰਜਾਬੀ ਯੂਨੀਵਰਸਿਟੀ ਦੇ ਮੁੰਡਿਆਂ ਨੇ ਸਾਈਕਲਿੰਗ ਚੈਂਪੀਅਨਸ਼ਿਪ ਜਿੱਤੀ

ਪਟਿਆਲਾ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਮੇਜ਼ਬਾਨ ਪੰਜਾਬੀ ਯੂਨੀਵਰਸਿਟੀ ਦੇ ਮੁੰਡਿਆਂ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਕੁੜੀਆਂ ਨੇ ਕੁੱਲ ਹਿੰਦ ਅੰਤਰ- ਯੂਨੀਵਰਸਿਟੀ ਸਾਈਕਿਲੰਗ ਟਰੈਕ ਚੈਂਪੀਅਨਸ਼ਿਪ ਜਿੱਤ ਲਈ ਹੈ। ਪੰਜਾਬੀ ’ਵਰਸਿਟੀ ਦੀ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਦੀ ਅਗਵਾਈ ਹੇਠ ਹੋਈ ਇਸ ਚੈਂਪੀਅਨਸ਼ਿਪ ਵਿੱਚ 30 ਯੂਨੀਵਰਸਿਟੀਆਂ ਦੇ 275 ਖਿਡਾਰੀਆਂ ਨੇ ਹਿੱਸਾ ਲਿਆ|
ਪੁਰਸ਼ ਵਰਗ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ 35 ਅੰਕਾਂ ਨਾਲ ਪਹਿਲੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 29 ਅੰਕਾਂ ਨਾਲ ਦੂਜੇ ਸਥਾਨ ਰਹੀ,

ਬੈਡਮਿੰਟਨ: ਪੀਵੀ ਸਿੰਧੂ ਦੀਆਂ ਨਜ਼ਰਾਂ ਹਾਂਗਕਾਂਗ ਓਪਨ ਖ਼ਿਤਾਬ ’ਤੇ

ਹਾਂਗਕਾਂਗ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਪੀਵੀ ਸਿੰਧੂ ਮੰਗਲਵਾਰ ਤੋਂ ਇੱਥੇ ਹਾਂਗਕਾਂਗ ਵਿਸ਼ਵ ਟੂਰ ਸੁਪਰ 500 ਟੂਰਨਾਮੈਂਟ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ। ਉਸ ਦੀਆਂ ਨਜ਼ਰਾਂ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਾਇਮ ਰੱਖਣ ’ਤੇ ਲੱਗੀਆਂ ਹੋਣਗੀਆਂ। ਪਿਛਲੇ ਸਾਲ ਸਿੰਧੂ ਨੂੰ ਫਾਈਨਲ ਵਿੱਚ ਦੁਨੀਆਂ ਦੀ ਨੰਬਰ ਇੱਕ ਖਿਡਾਰਨ ਤਾਇ ਜ਼ੂ ਯਿੰਗ ਖ਼ਿਲਾਫ਼ ਹਾਰ ਮਗਰੋਂ ਉਪ ਜੇਤੂ ਰਹਿਣਾ ਪਿਆ ਸੀ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0067579219
Copyright © 2018, Panjabi Times. All rights reserved. Website Designed by Mozart Infotech