ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਸ੍ਰੀਲੰਕਾ ਦੀ ਸੰਸਦ ਦਾ ‘ਫ਼ੈਸਲਾਕੁਨ’ ਇਜਲਾਸ ਸੱਤ ਨੂੰ

November 03, 2018 06:03 AM

ਕੋਲੰਬੋ,2 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸ੍ਰੀਲੰਕਾ ਦੀ ਸੰਸਦ ਦੇ ਸਪੀਕਰ ਕਰੂ ਜੈਸੂਰਿਆ ਨੇ ਅੱਜ ਕਿਹਾ ਕਿ ਰਾਸ਼ਟਰਪਤੀ ਮੈਤਰੀਪਲਾ ਸ੍ਰੀਸੇਨਾ 7 ਨਵੰਬਰ ਨੂੰ ਸੰਸਦੀ ਇਜਲਾਸ ਸੱਦਣ ਲਈ ਰਾਜ਼ੀ ਹੋ ਗਏ ਹਨ। ਸਪੀਕਰ ਦੇ ਇਸ ਐਲਾਨ ਨਾਲ ਮੁਲਕ ਦੇ ਸਿਆਸੀ ਘਟਨਾਕ੍ਰਮ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਜ਼ਿਕਰਯੋਗ ਹੈ ਕਿ ਮਹਿੰਦਾ ਰਾਜਪਕਸਾ, ਰਨੀਲ ਵਿਕਰਮਸਿੰਘੇ ਨੂੰ ਹਟਾ ਕੇ ਮੁਲਕ ਦੇ ਪ੍ਰਧਾਨ ਮੰਤਰੀ ਬਣ ਗਏ ਸਨ। ਇਸ ਤੋਂ ਪਹਿਲਾਂ ਸ੍ਰੀਸੇਨਾ ਵਲੋਂ ਵੀਰਵਾਰ ਨੂੰ 16 ਨਵੰਬਰ ਤੱਕ ਇਜਲਾਸ ਮੁਅੱਤਲ ਕਰਨ ਦੇ ਐਲਾਨ ਤੋਂ ਬਾਅਦ ਸਥਿਤੀ ਭੰਬਲਭੂਸੇ ਵਾਲੀ ਬਣ ਗਈ ਸੀ। ਵਿਵਾਦਤ ਢੰਗ ਨਾਲ ਪ੍ਰਧਾਨ ਮੰਤਰੀ ਬਣੇ ਰਾਜਪਕਸਾ ਨੇ ਵੀਰਵਾਰ ਨੂੰ ਹੀ ਕਿਹਾ ਸੀ ਕਿ ਸੰਸਦੀ ਇਜਲਾਸ ਪੰਜ ਨਵੰਬਰ ਨੂੰ ਸੱਦਿਆ ਜਾਵੇਗਾ, ਪਰ ਇਸ ਨੂੰ ਬਾਅਦ ਵਿਚ ਉਨ੍ਹਾਂ ਦੇ ਸਮਰਥਕਾਂ ਨੇ ਹੀ ਖਾਰਜ ਕਰ ਦਿੱਤਾ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਤਾਇਵਾਨ ਦੇ ਪੂਰਬੀ ਤੱਟ ’ਤੇ ਭੂਚਾਲ ਆਇਆ, ਮਾਮੂਲੀ ਨੁਕਸਾਨ

ਤੈਪਈ,18 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਤਾਇਵਾਨ ਦੀ ਰਾਜਧਾਨੀ ਤੈਪਈ ਅਤੇ ਪੂਰਬੀ ਹਿੱਸੇ ਵਿੱਚ ਵੀਰਵਾਰ ਦੁਪਹਿਰੇ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਇਸ ਕਾਰਨ ਰਾਜਧਾਨੀ ਅਤੇ ਪੂਰਬੀ ਤੱਟੀ ਇਲਾਕੇ ਵਿੱਚ ਕੁਝ ਨੁਕਸਾਨ ਹੋਇਆ। ਤਾਇਵਾਨ ਦੇ ਕੇਂਦਰੀ ਮੌਸਮ ਬਿਊਰੋ ਨੇ ਦੱਸਿਆ ਕਿ ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 6.1 ਦਰਜ ਕੀਤੀ ਗਈ ਹੈ। ਭੂਚਾਲ ਦਾ ਕੇਂਦਰ ਪੱਛਮੀ ਸ਼ਹਿਰ ਹੁਲੀਅਨ ਸੀ ਅਤੇ ਇਹ ਕਰੀਬ 19 ਕਿਲੋਮੀਟਰ ਡੂੰਘਾਈ ਵਿੱਚ ਆਇਆ ਸੀ। ਸ਼ਹਿਰ ਦੇ ਸਟੇਸ਼ਨ ’ਤੇ ਪਾਣੀ ਦੀਆਂ ਪਾਈਪਾਂ ਫਟ ਗਈਆਂ ਅਤੇ ਰੇਲ ਆਵਾਜਾਈ ਕੁਝ ਸਮੇਂ ਲਈ ਮੁਅੱਤਲ ਕਰ ਦਿੱਤੀ ਗਈ। ਪੂਰਬੀ ਤੱਟ ਨੇੜੇ ਸਥਿਤ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ। ਭੂਚਾਲ ਤੋਂ ਬਚਾਅ ਲਈ ਵਿਦਿਆਰਥੀਆਂ ਨੇ ਸਿਰ ’ਤੇ ਆਪਣੇ ਬਸਤੇ ਰੱਖੇ ਹੋਏ ਸਨ। ਟੀਵੀ ਫੁਟੇਜ ਵਿੱਚ ਇਕ ਘੱਟ ਆਬਾਦੀ ਵਾਲੇ ਇਲਾਕੇ ਵਿੱਚ ਢਿੱਗਾਂ ਡਿੱਗਣ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਹਨ।

ਪਾਕਿਸਤਾਨ ਦੇ ਵਿੱਤ ਮੰਤਰੀ ਨੇ ਅਸਤੀਫ਼ਾ ਦਿੱਤਾ

ਇਸਲਾਮਾਬਾਦ,18 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੇ ਵਿੱਤ ਮੰਤਰੀ ਅਸਦ ਉਮਰ ਨੇ ਵੀਰਵਾਰ ਨੂੰ ਅਸਤੀਫ਼ਾ ਦੇ ਦਿੱਤਾ। ਅਸਦ ਨਕਦੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ ਕੌਮਾਂਤਰੀ ਮੁਦਰਾ ਕੋਸ਼ ਤੋਂ ਰਾਹਤ ਪੈਕੇਜ ਦਿਵਾਉਣ ਲਈ ਚੱਲ ਰਹੀ ਗੱਲਬਾਤ ਵਿੱਚ ਸ਼ਾਮਲ ਸਨ। ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਉਨ੍ਹਾਂ ਨੂੰ ਵਿੱਤ ਮੰਤਰਾਲੇ ਤੋਂ ਲਾਂਭੇ ਕਰ ਕੇ ਊਰਜਾ ਮੰਤਰਾਲੇ ਦਾ ਕੰਮ ਦੇਣ ਦੀ ਪੇਸ਼ਕਸ਼ ਤੋਂ ਬਾਅਦ ਅਸਤੀਫ਼ਾ ਦਿੱਤਾ। ਉਮਰ ਹਾਲ ਹੀ ਵਿੱਚ ਆਈਐਮਐਫ ਨਾਲ ਚਰਚਾ ਤੋਂ ਬਾਅਦ ਅਮਰੀਕਾ ਤੋਂ ਪਰਤੇ ਹਨ।

ਡਾ. ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ

ਬ੍ਰਿਸਬਨ,18 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਇੱਥੇ ਅੰਬੇਡਕਰ ਮਿਸ਼ਨ ਸੁਸਾਇਟੀ, ਅਮੈਰੀਕਨ ਕਾਲਜ ਤੇ ਸਥਾਨਕ ਨਿਵਾਸੀਆਂ ਦੇ ਸਹਿਯੋਗ ਨਾਲ ਭਾਰਤੀ ਸੰਵਿਧਾਨ ਦੇ ਪਿਤਾਮਾ ਡਾ. ਭੀਮ ਰਾਓ ਅੰਬੇਡਕਰ ਨੂੰ ਯਾਦ ਕਰਦਿਆਂ ਉਨ੍ਹਾਂ ਦਾ 128ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਸਮਾਰੋਹ ਵਿੱਚ ਕੈਨਬਰਾ ਤੋਂ ਭਾਰਤੀ ਦੂਤਾਵਾਸ ਅਤੇ ਸਫ਼ਾਰਤਖਾਨੇ ਦੇ ਹਾਈ ਕਮਿਸ਼ਨਰ ਡਾ. ਅਜੇ ਗੌਂਡਾ ਤੇ ਉਨ੍ਹਾਂ ਦੀ ਪਤਨੀ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਗਵਾਈ। 

ਬਲੋਚਿਸਤਾਨ ’ਚ 14 ਮੁਸਾਫਰਾਂ ਨੂੰ ਬੱਸਾਂ ’ਚੋਂ ਉਤਾਰ ਕੇ ਗੋਲੀਆਂ ਮਾਰੀਆਂ

ਕਰਾਚੀ,18 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੇ ਗੜਬੜੀ ਵਾਲੇ ਬਲੋਚਿਸਤਾਨ ਸੂਬੇ ’ਚ ਅਰਧ ਸੈਨਿਕ ਦਸਤਿਆਂ ਦੀ ਵਰਦੀਆਂ ਵਾਲੇ ਅਣਪਛਾਤੇ ਬੰਦੂਕਧਾਰੀਆਂ ਨੇ ਇੱਕ ਕੌਮੀ ਮਾਰਗ ’ਤੇ ਮੁਸਾਫਰਾਂ ਨੂੰ ਬੱਸਾਂ ’ਚੋਂ ਜਬਰੀ ਉਤਾਰ ਕੇ ਘੱਟ ਤੋਂ ਘੱਟ 14 ਵਿਅਕਤੀਆਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਆਸਟਰੇਲੀਆ ਦੇ ਗੁਰੂਘਰਾਂ ’ਚ ਵਿਸਾਖੀ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ

ਬ੍ਰਿਸਬਨ,18 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਆਸਟਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਵੱਖ-ਵੱਖ ਗੁਰਦੁਆਰਿਆਂ, ਗੁਰਦੁਆਰਾ ਸਿੰਘ ਸਭਾ ਟੈਂਗਮ, ਗੁਰਦੁਆਰਾ ਬ੍ਰਿਸਬਨ, ਗੁਰੂ ਨਾਨਕ ਸਿੱਖ ਟੈਂਪਲ ਇਨਾਲਾ, ਗੁਰੂ ਮਾਨਿਓ ਗ੍ਰੰਥ ਗੁਰਦੁਆਰਾ ਹੈਲਨਸਵੇਲ ਗੋਲਡਕੋਸਟ ਤੇ ਗੁਰਦੁਆਰਾ ਸਾਹਿਬ ਨਾਰੰਗ ਗੋਲਡਕੋਸਟ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਪੁਰਬ ਮਨਾਇਆ ਗਿਆ।

ਉੱਤਰੀ ਕੋਰੀਆ ਨੇ ਨਵੇਂ ਹਥਿਆਰਾਂ ਦੀ ਪਰਖ਼ ਕੀਤੀ

ਸਿਓਲ,18 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਉੱਤਰੀ ਕੋਰੀਆ ਨੇ ਦਾਅਵਾ ਕੀਤਾ ਹੈ ਕਿ ਉਸਨੇ ਵੀਰਵਾਰ ਨੂੰ ਨਵੀਂ ਕਿਸਮ ਦੇ ‘ਟੈਕਟੀਕਲ ਗਾਈਡਡ’ ਹਥਿਆਰਾਂ ਦੀ ਪਰਖ਼ ਕੀਤੀ ਹੈ ਅਤੇ ਪਿਛਲੇ ਛੇ ਮਹੀਨੇ ਵਿੱਚ ਇਹ ਪਹਿਲੀ ਪਰਖ਼ ਹੈ ਅਤੇ ਮੰਗ ਕੀਤੀ ਹੈ 

ਹਿੰਦੂ ਲੜਕੀ ਨੂੰ ਅਗ਼ਵਾ ਕਰਨ ’ਤੇ ਲਹਿੰਦੇ ਪੰਜਾਬ ’ਚ ਪ੍ਰਦਰਸ਼ਨ

ਲਾਹੌਰ,18 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੇ ਪੰਜਾਬ ਸੂਬੇ ’ਚ ਅਸਰ ਰਸੂਖ ਵਾਲੇ ਮੁਸਲਿਮ ਵਿਅਕਤੀ ਵੱਲੋਂ 17 ਵਰ੍ਹਿਆਂ ਦੀ ਹਿੰਦੂ ਲੜਕੀ ਨੈਣਾ ਨੂੰ ਅਗ਼ਵਾ ਕਰਨ ਮਗਰੋਂ ਘੱਟ ਗਿਣਤੀ ਭਾਈਚਾਰੇ ’ਚ ਰੋਸ ਫੈਲ ਗਿਆ ਹੈ। 

ਨੇਪਾਲ ਨੇ ਅਮਰੀਕਾ ਤੋਂ ਆਪਣਾ ਪਹਿਲਾ ਉਪ ਗ੍ਰਹਿ ਦਾਗਿਆ

ਕਾਠਮੰਡੂ,18 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) :  ਨੇਪਾਲ ਨੇ ਅਮਰੀਕਾ ਤੋਂ ਵੀਰਵਾਰ ਨੂੰ ਆਪਣਾ ਪਹਿਲਾ ਉਪ ਗ੍ਰਹਿ ਸਫਲਤਾਪੂਰਵਕ ਦਾਗਿਆ ਹੈ। ਇਹ ਨੇਪਾਲ ਨੂੰ ਹਿਮਾਲਿਅਨ ਖਿੱਤੇ ਬਾਰੇ ਭੂਗੋਲਿਕ ਜਾਣਕਾਰੀ ਦੇਵੇਗਾ। ਇਸ ਦਾ ਨਾਂਅ ਨੇਪਾਲੀ ਸੈਟ-1 ਹੈ। 

ਅਮਰੀਕਾ ਦੇ ਝੰਡੇ ਦੇ ਨਾਲ 1 ਮਹੀਨੇ ਤੱਕ ਝੁੱਲੇਗਾ ਕੇਸਰੀ ਨਿਸ਼ਾਨ ਸਾਹਿਬ

ਹੌਲੀਓਕ,17 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਮੈਸਾਚੂਸੈੱਸ ਸਟੇਟ ਦੇ ਸ਼ਹਿਰ 'ਸਿਟੀ ਆਫ਼ ਹੌਲੀਓਕ' 'ਚ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਅਮਰੀਕਾ ਦੇ ਝੰਡੇ ਨਾਲ ਕੇਸਰੀ ਨਿਸ਼ਾਨ ਸਾਹਿਬ ਝੁਲਾਏ ਗਏ | ਝੰਡਾ ਲਹਿਰਾਉਣ ਦੀ ਰਸਮ ਸਿਟੀ ਆਫ਼ ਹੌਲੀਓਕ ਦੇ ਮੇਅਰ ਐਲਕਸ ਬੀ. ਮੋਰਸ ਅਤੇ ਸਿੰਘ ਸਾਹਿਬ ਜਥੇ. ਜਗਤਾਰ ਸਿੰਘ ਹਵਾਰਾ ਦੇ ਵਕੀਲ ਐਡਵੋਕੇਟ ਅਮਰ ਸਿੰਘ ਚਾਹਲ ਨੇ ਨਿਭਾਈ | ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਬੈਨਰ ਹੇਠ ਕਰਵਾਏ ਗਏ ਇਸ ਸਮਾਗਮ ਦੇ ਪ੍ਰਬੰਧਾਂ ਦੀ ਮੋਹਰੀ ਭੂਮਿਕਾ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਸਟੇਟ ਬੁਲਾਰੇ ਗੁਰਵਿੰਦਰ ਸਿੰਘ ਧਾਲੀਵਾਲ ਨੇ ਬਾਖ਼ੂਬੀ ਨਿਭਾਈ | 

ਗੁਰਦੁਆਰਾ ਮੀਰੀ ਪੀਰੀ ਵਿਖੇ ਨਗਰ ਕੀਰਤਨ ਸਜਾਏ

ਮੈਲਬੋਰਨ,17 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਗੁਰਦੁਆਰਾ ਮੀਰੀ ਪੀਰੀ ਪਲੰਮਟਨ ਵਿਖੇ ਵਿਸਾਖੀ ਦੇ ਦਿਹਾੜੇ ਦੇ ਸਬੰਧ 'ਚ ਨਗਰ ਕੀਰਤਨ ਸਜਾਏ ਗਏ, ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ | ਇਹ ਨਗਰ ਕੀਰਤਨ ਗੁਰੂ ਘਰ ਪਲੰਮਟਨ ਤੋਂ ਚੱਲ ਕੇ ਗੁਰਦੁਆਰਾ ਸਾਹਿਬ ਟਾਰਨੇਟ ਵਿਖੇ ਪਹੁੰਚਿਆ | ਜਿੱਥੇ ਵਿਸ਼ਾਲ ਪੰਡਾਲ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਉਪਰੰਤ ਰਾਗ ਕੀਰਤਨ, ਢਾਡੀ ਵਾਰਾਂ, ਸਿੱਖ ਇਤਿਹਾਸ ਸਬੰਧੀ ਚਰਚਾ ਅਤੇ ਗਤਕੇ ਦੀ ਟੀਮ ਵਲੋਂ ਗਤਕਾ ਖੇਡਿਆ ਗਿਆ |

ਕੈਲੀਫੋਰਨੀਆ ਸੈਕਟਰੀ ਆਫ਼ ਸਟੇਟ ਵਲੋਂ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਐਡਵਾਈਜ਼ਰੀ ਬੋਰਡ ਮੈਂਬਰ ਨਾਮਜ਼ਦ ਕੀਤਾ

ਸੈਕਰਾਮੈਂਟੋ,17 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਸੈਕਟਰੀ ਆਫ਼ ਸਟੇਟ ਐਲਕਸ ਪਡੀਲਾ ਵਲੋਂ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਆਪਣੇ ਵਿਭਾਗ 'ਚ ਐਡਵਾਈਜ਼ਰੀ ਬੋਰਡ ਲਈ ਨਾਮਜ਼ਦ ਕੀਤਾ ਗਿਆ ਹੈ | ਇਹ ਨਿਯੁਕਤੀ ਸਿੱਖ ਕੌਮ ਲਈ ਅਮਰੀਕਾ ਵਿਚ ਸਿੱਖਾਂ ਦੀ ਪਹਿਚਾਣ ਬਣਾਉਣ ਲਈ ਸਹਾਈ ਹੋਵੇਗੀ | ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ 'ਚ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ਼ ਸਟੇਟ ਆਨਰੇਬਲ ਐਲਕਸ ਪਡੀਲਾ ਨੇ ਸਹੁੰ ਚੁਕਾਈ |

ਨੋਟਰ-ਡਾਮ ਕੈਥੇਡ੍ਰਲ ਦੀ ਮੁੜ ਉਸਾਰੀ ਵਿੱਚ ਮਦਦ ਕਰੇਗੀ ਯੂਨੈਸਕੋ

ਸੰਯੁਕਤ ਰਾਸ਼ਟਰ,17 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਯੂਨੈਸਕੋ ਦੇ ਵਿਸ਼ਵ ਵਿਰਾਸਤ ਕੇਂਦਰ ਦੀ ਨਿਰਦੇਸ਼ਕ ਮੈਕਟਿਲਡ ਰੋਜ਼ਲਰ ਨੇ ਕਿਹਾ ਹੈ ਕਿ ਪੈਰਿਸ ਦੇ ਮੱਧਕਾਲੀ ਨੋਟਰ-ਡਾਮ ਕੈਥੇਡ੍ਰਲ ਦੇ ਦੋ ਤਿਹਾਈ ਹਿੱਸੇ ਦਾ ਅੱਗ ਨਾਲ ਬੁਰੀ ਤਰ੍ਹਾਂ ਨੁਕਸਾਨ ਹੋਇਆ ਹੈ। ਸੰਯੁਕਤ ਰਾਸ਼ਟਰ ਦੇ ਸਭਿਆਚਾਰਕ ਮਾਹਿਰ ਇਸ ਇਤਿਹਾਸਕ ਢਾਂਚੇ ਦੇ ਮੁੜ ਨਿਰਮਾਣ ਵਿਚ ਮਦਦ ਲਈ ਤਿਆਰ ਹਨ। ਰੋਜ਼ਲਰ ਨੇ ਮੰਗਲਵਾਰ ਕੈਥੇਡ੍ਰਲ ਦਾ ਦੌਰਾ ਕਰਨ ਤੋਂ ਬਾਅਦ ਯੂਐਨ ਨਿਊਜ਼ ਨੂੰ ਕਿਹਾ ਕਿ ਕੈਥੇਡ੍ਰਲ ਵਿਸ਼ਵ ਦੀ ਵਿਰਾਸਤ ਹੈ ਤੇ ਇਹ ਫਰਾਂਸ ਦਾ ਕੇਂਦਰ ਹੈ। 

ਪੇਰੂ ਦੇ ਸਾਬਕਾ ਰਾਸ਼ਟਰਪਤੀ ਗਾਰਸੀਆ ਨੇ ਗੋਲੀ ਮਾਰ ਕੇ ਕੀਤੀ ਆਤਮ ਹੱਤਿਆ

ਲੀਮਾ,17 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਪੇਰੂ ਦੇ ਸਾਬਕਾ ਰਾਸ਼ਟਰਪਤੀ ਅਲਾਨ ਗਾਰਸੀਆ ਦੀ ਹਸਪਤਾਲ ਵਿੱਚ ਮੌਤ ਹੋ ਗਈ ਹੈ। ਉਸ ਨੇ ਇੱਕ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਪੁਲੀਸ ਦੀ ਗ੍ਰਿਫ਼ਤਾਰੀ ਦੇ ਡਰੋਂ ਸਿਰ ਵਿੱਚ ਕੱਲ੍ਹ ਗੋਲੀ ਮਾਰ ਲਈ ਸੀ।

ਅਜ਼ਹਰ ਮਾਮਲੇ ’ਤੇ ਰੋਕ ਹਟਾਉਣ ਲਈ 23 ਅਪਰੈਲ ਤੱਕ ਦਾ ਨਹੀਂ ਮਿਲਿਆ ਸਮਾਂ: ਚੀਨ

ਪੇਈਚਿੰਗ,17 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਚੀਨ ਨੇ ਬੁੱਧਵਾਰ ਨੂੰ ਇਨ੍ਹਾਂ ਰਿਪੋਰਟਾਂ ਤੋਂ ਇਨਕਾਰ ਕੀਤਾ ਕਿ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ ਪਾਕਿਸਤਾਨੀ ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਨਾਮਜ਼ਦ ਕਰਨ ’ਤੇ ਸੰਯੁਕਤ ਰਾਸ਼ਟਰ ’ਚ ਲਾਈ ਗਈ ਤਕਨੀਕੀ ਰੋਕ ਨੂੰ ਹਟਾਉਣ ਲਈ 23 ਅਪਰੈਲ ਤੱਕ ਦੀ ਸਮਾਂ ਸੀਮਾ ਦਿੱਤੀ ਹੈ। ਚੀਨ ਨੇ ਦਾਅਵਾ ਕੀਤਾ ਕਿ ਇਹ ਗੁੰਝਲਦਾਰ ਮਾਮਲਾ ਹੈ ਅਤੇ ਇਹ ਹੱਲ ਹੋਣ ਵੱਲ ਵੱਧ ਰਿਹਾ ਹੈ।

ਧਰਤੀ ਦੀ ਸਤਹਿ ਦਾ ਤਾਪਮਾਨ ਵਧਿਆ: ਨਾਸਾ

ਵਾਸ਼ਿੰਗਟਨ,17 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਦੇ ਮਾਹਿਰਾਂ ਦੁਆਰਾ ਸੈਟੇਲਾਈਟ ਜ਼ਰੀਏ ਕੀਤੇ ਗਏ ਅਧਿਐਨ ਨੇ ਉਨ੍ਹਾਂ ਅੰਕੜਿਆਂ ਦੀ ਪੁਸ਼ਟੀ ਕੀਤੀ ਹੈ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ 15 ਵਰ੍ਹਿਆਂ ਵਿਚ ਧਰਤੀ ਦੀ ਸਭ ਤੋਂ ਉੱਪਰਲੀ ਪਰਤ ਗਰਮ ਹੋਈ ਹੈ। ਇਨ੍ਹਾਂ ਮਾਹਿਰਾਂ ਨੇ 2003 ਤੋਂ 2007 ਤੱਕ ਸੈਟੇਲਾਈਟ ਅਧਾਰਿਤ ਇਨਫ਼੍ਰਾਰੈੱਡ ਮਈਜ਼ਰਮੈਂਟ ਸਿਸਟਮ ਏਆਈਆਰਐੱਸ ਜ਼ਰੀਏ ਪ੍ਰਾਪਤ ਧਰਤੀ ਦੇ ਤਾਪਮਾਨ ਦਾ ਨਿਰੀਖ਼ਣ ਕੀਤਾ ਹੈ। ਅਧਿਐਨ ਦਲ ਨੇ ਇਨ੍ਹਾਂ ਅੰਕੜਿਆਂ ਨੂੰ ਗੋਡਾਰਡ ਇੰਸਟੀਚਿਊਟ ਫਾਰ ਸਪੇਸ ਸਟੱਡੀਜ਼ ਦੇ ਅੰਕੜਿਆਂ ਨਾਲ ਮਿਲਾ ਕੇ ਦੇਖਿਆ ਹੈ। ਇਸ ਤੋਂ ਬਾਅਦ ਇਹ ਨਤੀਜੇ ਰਸਾਲੇ ‘ਐਨਵਾਇਰਨਮੈਂਟਲ ਰਿਸਰਚ ਲੈਟਰਜ਼’ ਵਿਚ ਪ੍ਰਕਾਸ਼ਿਤ ਹੋਏ ਹਨ।

ਪਰਿਵਾਰ ਨੂੰ ਖ਼ਬਰ ਕੀਤੇ ਬਗੈਰ ਸਾਊਦੀ ਅਰਬ ’ਚ ਹਰਜੀਤ ਨੂੰ ਦੇ ਦਿੱਤੀ ਫ਼ਾਂਸੀ

ਮਾਛੀਵਾੜਾ,17 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਹਲਕਾ ਸਮਰਾਲਾ ਅਧੀਨ ਪੈਂਦੇ ਪਿੰਡ ਕੁੱਬੇ ਦੇ ਨੌਜਵਾਨ ਹਰਜੀਤ ਸਿੰਘ, ਜੋ ਰੁਜ਼ਗਾਰ ਲਈ ਸਾਊਦੀ ਅਰਬ ਗਿਆ ਸੀ, ਨੂੰ ਉੱਥੇ ਕਤਲ ਦੇ ਕਥਿਤ ਦੋਸ਼ ਹੇਠ ਲੰਘੀ 28 ਫਰਵਰੀ ਨੂੰ ਫਾਂਸੀ ਦੇ ਦਿੱਤੀ ਗਈ। ਉਸ ਦੇ ਬਜ਼ੁਰਗ ਮਾਪੇ ਤੇ ਪਰਿਵਾਰਕ ਮੈਂਬਰ ਆਪਣੇ ਪੁੱਤਰ ਦੇ ਪਰਤਣ ਦਾ ਇੰਤਜ਼ਾਰ ਕਰ ਰਹੇ ਸਨ, ਹੁਣ ਉਨ੍ਹਾਂ ਨੂੰ ਉਸ ਦੀ ਲਾਸ਼ ਦੇਖਣੀ ਵੀ ਨਸੀਬ ਨਹੀਂ ਹੋਵੇਗੀ।
ਮ੍ਰਿਤਕ ਹਰਜੀਤ ਸਿੰਘ ਦੇ ਵੱਡੇ ਭਰਾ ਗੁਰਦੇਵ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਘਰ ’ਚ ਗ਼ਰੀਬੀ ਹੋਣ ਕਾਰਨ ਸਾਲ 2007 ’ਚ ਪਰਿਵਾਰ ਨੇ ਕਰਜ਼ਾ ਚੁੱਕ ਕੇ ਹਰਜੀਤ ਨੂੰ ਰੁਜ਼ਗਾਰ ਲਈ ਸਾਊਦੀ ਅਰਬ ਭੇਜਿਆ ਸੀ। ਉੱਥੇ ਉਹ ਅਲ-ਮਜ਼ੀਦ ਕੰਪਨੀ ਵਿਚ ਡਰਾਈਵਰੀ ਕਰਦਾ ਸੀ। ਸਾਲ 2015 ਵਿਚ ਕੰਪਨੀ ’ਚ ਕੁਝ ਪੰਜਾਬੀਆਂ ਵਿਚਕਾਰ ਝਗੜਾ ਹੋ ਗਿਆ ਤੇ ਪੁਲੀਸ ਨੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ। ਪੁਲੀਸ ਨੇ ਜਾਂਚ ਵਿਚ ਹਰਜੀਤ ਸਿੰਘ ਤੇ ਹੁਸ਼ਿਆਰਪੁਰ ਵਾਸੀ ਸਤਵਿੰਦਰ ਸਿੰਘ ਨੂੰ ਕਤਲ ਕੇਸ ਵਿਚ ਰਿਆਧ ਜੇਲ੍ਹ ਭੇਜ ਦਿੱਤਾ।

ਭਾਰਤ ’ਚ 2050 ਤੱਕ ਬਜ਼ੁਰਗਾਂ ਦੀ ਅਬਾਦੀ 20 ਫ਼ੀਸਦੀ ਵਧੇਗੀ

ਸੰਯੁਕਤ ਰਾਸ਼ਟਰ,17 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ’ਚ ਬਜ਼ੁਰਗਾਂ ਖਾਸ ਕਰਕੇ 60 ਸਾਲ ਜਾਂ ਉਸ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਦੀ ਅਬਾਦੀ ’ਚ 2050 ਤਕ ਕਰੀਬ 20 ਫ਼ੀਸਦੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਭਾਰਤ ਦਾ ਕਹਿਣਾ ਹੈ ਕਿ ਜਵਾਨਾਂ ਨੂੰ ਸਮਰੱਥ ਬਣਾਉਣ ਨਾਲ ਬੁਢਾਪੇ ’ਚ ਉਨ੍ਹਾਂ ਨੂੰ ਚੰਗੀ ਸਿਹਤ ਬਣਾਈ ਰੱਖਣ ਅਤੇ ਵਧਦੀ ਉਮਰ ’ਚ ਵੀ ਆਪਣੀ ਹਿੱਸੇਦਾਰੀ ਯਕੀਨੀ ਬਣਾਉਣ ’ਚ ਸਹਾਇਤਾ ਮਿਲੇਗੀ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ’ਚ ਪ੍ਰਥਮ ਸਕੱਤਰ ਪੋਲੋਮੀ ਤ੍ਰਿਪਾਠੀ ਨੇ ਇਥੇ ਬਜ਼ੁਰਗਾਂ ਨਾਲ ਸਬੰਧਤ ਵਿਸ਼ੇ ’ਤੇ ਕੰਮ ਕਰਨ ਵਾਲੇ ਵਰਕਿੰਗ ਗਰੁੱਪ ਵੱਲੋਂ ਸੋਮਵਾਰ ਨੂੰ ਕਰਾਏ ਗਏ ਪ੍ਰੋਗਰਾਮ ਦੌਰਾਨ ਕਿਹਾ ਕਿ ਭਾਰਤ ’ਚ ਸੀਨੀਅਰ ਸਿਟੀਜ਼ਨ ਦੀ ਅਬਾਦੀ ਦੇ ਫ਼ੀਸਦ ’ਚ

ਕੈਨੇਡਾ ’ਚ ਵਿਸ਼ਵ ਪੰਜਾਬੀ ਕਾਨਫਰੰਸ ਦੀਆਂ ਤਿਆਰੀਆਂ ਬਾਰੇ ਮੀਟਿੰਗ

ਬਰੈਂਪਟਨ,16 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਕੈਨੇਡਾ ਦੇ ਬਰੈਂਪਟਨ ਸਿਟੀ ਵਿਚ ਕਲਮ ਫਾਊਂਡੇਸ਼ਨ, ਓਂਟਾਰੀਓ ਫਰੈਂਡਜ਼ ਕਲੱਬ ਅਤੇ ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਸੰਸਥਾਵਾਂ ਵਲੋਂ 27 ਤੋਂ 30 ਜੂਨ ਤਕ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਹਨ। ਇਸ ਸਬੰਧੀ ਕੈਨੇਡਾ ਵਿਚ ਪਰਵਾਸੀ ਪੰਜਾਬੀਆਂ ਵੱਲੋਂ ਮੀਟਿੰਗਾਂ ਦਾ ਦੌਰ ਜਾਰੀ ਹੈ। ਇਸੀ ਲੜੀ ਤਹਿਤ ਪ੍ਰਬੰਧਕ ਮੈਂਬਰਾਂ ਦੀ ਮੀਟਿੰਗ ਹੋਈ। 

ਬੰਦੂਕਧਾਰੀ ਵਲੋਂ ਪੈਂਟਿਕਟਨ ’ਚ ਅੰਨ੍ਹੇਵਾਹ ਫਾਇਰਿੰਗ, ਚਾਰ ਹਲਾਕ

ਵੈਨਕੂਵਰ,16 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਬੀਸੀ ਦੇ ਸ਼ਹਿਰ ਸੈਲਮਨ ਆਰਮ ਦੇ ਗਿਰਜਾਘਰ ’ਚ ਕੱਲ੍ਹ ਹੋਈ ਗੋਲੀਬਾਰੀ ਦੀ ਅਜੇ ਸਿਆਹੀ ਨਹੀਂ ਸੀ ਸੁੱਕੀ ਕਿ ਅੱਜ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਬਾਗਬਾਨੀ ਵਾਲੇ ਉਸੇ ਖੇਤਰ ਦੇ ਸ਼ਹਿਰ ਪੈਂਟਿਕਟਨ ’ਚ ਬੰਦੂਕਧਾਰੀ ਨੇ ਵੱਖ ਵੱਖ ਥਾਂਵਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ 7 ਜਣੇ ਜ਼ਖ਼ਮੀ ਹੋ ਗਏ। ਪੁਲੀਸ ਵੱਲੋਂ ਸ਼ਹਿਰ ਨੂੰ ਸੀਲ ਕਰਨ ਦੇ ਕੁਝ ਸਮੇਂ ਬਾਅਦ ਮੁਲਜ਼ਮ ਨੇ ਥਾਣੇ ਪੁੱਜ ਕੇ ਆਤਮ-ਸਮਰਪਣ ਕਰ ਦਿੱਤਾ।

ਪਾਕਿ ’ਚ ਭਾਰੀ ਮੀਂਹ ਤੇ ਹਨੇਰੀ ਕਾਰਨ 39 ਮੌਤਾਂ

ਇਸਲਾਮਾਬਾਦ,16 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) :  ਪਾਕਿਸਤਾਨ ਵਿਚਲੇ ਪੰਜਾਬ ਅਤੇ ਸੂਬਾ ਸਿੰਧ ਵਿੱਚ ਆਈ ਜ਼ਬਰਦਸਤ ਹਨੇਰੀ ਅਤੇ ਮੀਂਹ ਕਾਰਨ ਘੱਟੋ ਘੱਟ 39 ਲੋਕ ਮਾਰੇ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ ਮੰਗਲਵਾਰ ਨੂੰ ਆਈ ਹਨੇਰੀ ਤੇ ਮੀਂਹ ਕਾਰਨ ਵੱਡੀ 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0074416730
Copyright © 2019, Panjabi Times. All rights reserved. Website Designed by Mozart Infotech