» ਦੇਸ਼ਧ੍ਰੋਹ ਦਾ ਮਾਮਲਾ: ਕਨ੍ਹੱਈਆ ਤੇ ਹੋਰਨਾਂ ਖ਼ਿਲਾਫ਼ ਦੋਸ਼ ਆਇਦ » ਕੁਰਦਾਂ ਨੂੰ ਨਿਸ਼ਾਨਾ ਬਣਾਉਣ ’ਤੇ ਨਤੀਜੇ ਭੁਗਤਣ ਲਈ ਤਿਆਰ ਰਹੇ ਤੁਰਕੀ: ਟਰੰਪ » ਪ੍ਰਧਾਨ ਮੰਤਰੀ ਮੋਦੀ ਨੂੰ ਫਿਲਿਪ ਕੋਟਲਰ ਸਨਮਾਨ » ਸੀਪੀਐਮ ਅਤੇ ਕਾਂਗਰਸ ਵਿਚਾਲੇ ਸੂਬਾ ਪੱਧਰ ’ਤੇ ਚੋਣਾਂ ਸਬੰਧੀ ਸਾਂਝ ਹੋ ਸਕਦੀ ਹੈ: ਯੇਚੁਰੀ » ਮਲਿਕ ਵਲੋਂ ਅਤਿਵਾਦੀਆਂ ਦੇ ਮੁੜ ਵਸੇਬੇ ਲਈ ਹਰ ਸੰਭਵ ਯਤਨ ਦਾ ਭਰੋਸਾ » ਆਪ’ ਹਾਈਕਮਾਂਡ ਅਜੇ ਖਹਿਰਾ ਦੀ ਵਿਧਾਇਕੀ ਖੋਹਣ ਦੇ ਰੌਂਅ ’ਚ ਨਹੀਂ » ਨਵੇਂ ਸਰਪੰਚਾਂ ਤੇ ਪੰਚਾਂ ਦਾ ਨਹੀਂ ਹੋਵੇਗਾ ਡੋਪ ਟੈਸਟ » ਕੈਪਟਨ ਨੂੰ ‘ਸ਼ਰਾਬੀ’ ਅਤੇ ਮਨਪ੍ਰੀਤ ਨੂੰ ‘ਡੁਪਲੀਕੇਟ ਬਾਦਲ’ ਦੱਸਿਆ » ਨੀਰਵ ਦਾ ਬੰਗਲਾ: ਹਾਈ ਕੋਰਟ ਨੇ ਈਡੀ ਦੀ ਅਪੀਲ ’ਤੇ ਉਜਰ ਜਤਾਇਆ » ਖੈਬਰ ਪਖਤੂਨਖਵਾ ਵਿਚ ਸ਼ਮਸ਼ਾਨਘਾਟ ਅਤੇ ਕਬਰਿਸਤਾਨ ਬਣਾਉਣ ਵਾਸਤੇ ਥਾਵਾਂ ਦੀ ਨਿਸ਼ਾਨਦੇਹੀ ਕੀਤੀ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਜਰਮਨੀ / ਯੂਰੋਪ

ਗੁਲਾਮ ਬਣਾਉਣ ਦੇ ਦੋਸ਼ ਹੇਠ ਭਾਰਤੀ ਜੋੜਾ ਗ੍ਰਿਫ਼ਤਾਰ

November 04, 2018 09:54 AM

ਲੰਡਨ,3 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਦੱਖਣੀ ਇੰਗਲੈਂਡ ’ਚ ਰਹਿੰਦੇ ਭਾਰਤੀ ਮੂਲ ਦੇ ਜੋੜੇ ਨੂੰ ਬਰਤਾਨੀਆ ਦੇ ਅਧਿਕਾਰੀਆਂ ਨੇ ਆਪਣੇ ਬਾਗ ਵਿਚਲੇ ਸ਼ੈੱਡ ’ਚ ਇੱਕ ਪੋਲਿਸ਼ ਬਿਲਡਰ ਨੂੰ ਚਾਰ ਸਾਲਾਂ ਤੱਕ ਗੁਲਾਮ ਬਣਾ ਕੇ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸਾਊਥੈਂਪਟਨ ਨੇੜੇ ਚਿਲਵਰਥ ’ਚ ਰਹਿੰਦੇ ਪਲਵਿੰਦਰ ਤੇ ਪ੍ਰਿਤਪਾਲ ਬਿਨਿੰਗ ਨੂੰ ਪਿਛਲੇ ਹਫ਼ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਬਰਤਾਨੀਆ ਦੇ ਜੀਐੱਲਏਏ (ਗੈਂਗਮਾਸਟਰ ਐਂਡ ਲੇਬਰ ਅਬਿਊਜ਼ ਅਥਾਰਿਟੀ) ਨੇ ਉਨ੍ਹਾਂ ਦੇ ਘਰ ਛਾਪਾ ਮਾਰਨ ਮਗਰੋਂ ਇਹ ਕਾਰਵਾਈ ਕੀਤੀ ਹੈ। ਅਥਾਰਿਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਪੋਲਿਸ਼ ਵਿਅਕਤੀ ਵੱਲੋਂ ਸਾਊਥੈਂਪਟਨ ਦੇ ਚਲਦੇ ਫਿਰਦੇ ਸਿਹਤ ਕੇਂਦਰ ਦੇ ਅਮਲੇ ਨੂੰ ਇਸ ਬਾਰੇ ਦੱਸਣ ਮਗਰੋਂ ਇਹ ਛਾਪਾ ਮਾਰਿਆ ਗਿਆ ਹੈ।
ਪੀੜਤ ਨੇ ਦੱਸਿਆ ਕਿ ਉਸ ਨੂੰ ਸਿਰਫ਼ ਖਾਣੇ ਬਦਲੇ ਗੁਲਾਮ ਬਣਾ ਕੇ ਜਬਰੀ ਕੰਮ ਕਰਵਾਇਆ ਜਾ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੀ ਜਾਇਦਾਦ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਪੀੜਤ ਨੇ ਦੱਸਿਆ ਕਿ ਉਹ ਬਾਗ ’ਚ ਬਣੇ ਸ਼ੈੱਡ ਵਿੱਚ ਪਲਾਸਟਿਕ ਦੀ ਕੁਰਸੀ ’ਤੇ ਸੌਂਦਾ ਸੀ ਤੇ ਉਸ ਨੂੰ ਬਾਸੀ ਰੋਟੀ ਖਾਣ ਨੂੰ ਦਿੱਤੀ ਜਾਂਦੀ ਸੀ। -


ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਹਾਦਸੇ ਤੋਂ ਬਾਅਦ ਬਿਨਾਂ ਸੀਟ ਬੈਲਟ ਗੱਡੀ ਚਲਾਉਂਦੇ ਨਜ਼ਰ ਆਏ ਪਿ੍ੰਸ ਫਿਲਿਪ

ਲੰਡਨ,20 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪਿਛਲੇ ਦਿਨੀਂ ਹੋਏ ਭਿਆਨਕ ਹਾਦਸੇ 'ਚ ਵਾਲ-ਵਾਲ ਬਚਣ ਤੋਂ ਬਾਅਦ ਬਰਤਾਨੀਆ ਦੇ ਪਿ੍ੰਸ ਫਿਲਿਪ ਬਿਨਾਂ ਸੀਟ ਬੈਲਟ ਦੇ ਗੱਡੀ ਚਲਾਉਂਦੇ ਨਜ਼ਰ ਆਏ ¢ ਇਕ ਅੰਗਰੇਜ਼ੀ ਅਖ਼ਬਾਰ ਵਲੋਂ ਪ੍ਰਕਾਸ਼ਿਤ ਤਸਵੀਰਾਂ 'ਚ ਮਹਾਰਾਣੀ ਐਲੀਜ਼ਾਬੈਥ-2

ਪੰਜਾਬੀ ਅਕਾਦਮੀ ਵਲੋਂ ਸਾਥੀ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਲੈਸਟਰ/ਲੰਡਨ,20 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਯੂ. ਕੇ. ਦੇ ਕਲਾ, ਸੱਭਿਆਚਾਰ ਤੇ ਸਾਹਿਤਕ ਹਲਕਿਆਂ ਦੀ ਨਾਮਵਰ ਜਥੇਬੰਦੀ ਪੰਜਾਬੀ ਆਰਟ ਐਾਡ ਲਿਟਰੇਰੀ ਅਕੈਡਮੀ ਯੂ. ਕੇ. ਦੀ ਇਕ ਹੰਗਾਮੀ ਇਕੱਤਰਤਾ ਸ: ਸੁੱਖਦੇਵ ਸਿੰਘ ਬਾਂਸਲ ਦੀ ਅਗਵਾਈ 'ਚ ਹੋਈ,

ਇੰਗਲੈਂਡ ਵੱਸਦੇ ਪੰਜਾਬੀਆਂ ਨੇ ਮਨਾਈ ਧੀਆਂ ਦੀ ਲੋਹੜੀ

ਲੈਸਟਰ (ਇੰਗਲੈਂਡ),20 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਜਿੱਥੇ ਲੋਹੜੀ ਦੇ ਤਿਉਹਾਰ 'ਤੇ ਸਿਰਫ਼ ਲੜਕਿਆਂ ਦੀ ਹੀ ਲੋਹੜੀ ਵੰਡ ਕੇ ਖੁਸ਼ੀ ਮਨਾਈ ਜਾਂਦੀ ਰਹੀ ਹੈ, ਉੱਥੇ ਇੰਗਲੈਂਡ ਵੱਸਦੇ ਪੰਜਾਬੀ ਪਰਿਵਾਰਾਂ ਵਲੋਂ ਵੱਡੇ ਪੱਧਰ 'ਤੇ ਲੜਕੀਆਂ ਦੀ ਲੋਹੜੀ ਮਨਾਈ ਗਈ ¢ ਇਸ ਸਬੰਧੀ ਲੈਸਟਰ 'ਚ ਕਰਵਾਏ ਗਏ ਸਮਾਗਮ ਦੌਰਾਨ ਗਾਇਕ ਦਲਜੀਤ ਨੀਰ ਵਲੋਂ ਲੇਖਕ ਸੁਖਵਿੰਦਰ ਸਿੰਘ ਗਿੱਲ ਦੇ ਧੀਆਂ ਬਾਰੇ ਲਿਖੇ ਗੀਤ ਗਾਏ | ਇਸ ਤੋਂ ਇਲਾਵਾ ਆਪਣਾ ਦੋਗਾਣਾ ਗੀਤ ਗਾ ਕੇ ਲੋਕਾਂ ਦਾ ਮਨੋਰੰਜਨ ਵੀ ਕੀਤਾ

ਚਿਲੀ 'ਚ 6.7 ਤੀਬਰਤਾ ਦੇ ਭੁਚਾਲ ਨਾਲ 2 ਮੌਤਾਂ, ਕਈ ਬੇਘਰ

ਸੈਨਟੀਆਗੋ,20 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ ਦੀ ਇਕ ਭੂਗੋਲਕ ਸਰਵੇਖਣ ਏਜੰਸੀ (ਯੂ. ਐਸ. ਜੀ. ਐਸ.) ਅਨੁਸਾਰ ਅੱਜ ਉੱਤਰੀ-ਕੇਂਦਰੀ ਚਿਲੀ 'ਚ 6.7 ਤੀਬਰਤਾ ਦਾ ਇਕ ਜ਼ਬਰਦਸਤ ਭੂਚਾਲ ਆਇਆ ਹੈ | ਪੁਲਿਸ ਦਾ ਕਹਿਣਾ ਹੈ ਕਿ ਇਸ ਦੌਰਾਨ 2 ਲੋਕਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ | ਯੂ. ਐਸ. ਜੀ. ਐਸ. ਦਾ ਕਹਿਣਾ ਹੈ ਕਿ ਕੌਕਿੰਬੋ ਸ਼ਹਿਰ ਦੇ ਨੇੜੇ ਦੱਖਣੀ ਪੱਛਮੀ ਇਲਾਕੇ 'ਚ ਇਹ ਭੂਚਾਲ ਕਰੀਬ 53 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ | ਇਸ ਦੌਰਾਨ ਇਕ ਬਜ਼ੁਰਗ ਔਰਤ ਅਤੇ ਇਕ ਬਜ਼ੁਰਗ ਮਰਦ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ |

ਫਰਾਂਸੀਸੀ ਸਕੀਇੰਗ ਰਿਜ਼ੌਰਟ ’ਚ ਅੱਗ, 2 ਹਲਾਕ

ਲਿਓਨ,20 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਫਰਾਂਸ ਦੇ ਸਕੀਇੰਗ ਰਿਜ਼ੌਰਟ ਕੋਰਸ਼ੇਵਲ ’ਚ ਅੱਗ ਕਾਰਨ ਐਤਵਾਰ ਨੂੰ ਦੋ ਵਿਅਕਤੀ ਮਾਰੇ ਗਏ ਜਦਕਿ 14 ਹੋਰ ਜ਼ਖ਼ਮੀ ਹੋ ਗਏ। ਤਿੰਨ ਮੰਜ਼ਿਲਾ ਇਮਾਰਤ ’ਚੋਂ 60 ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ।

ਰਾਜਕੁਮਾਰ ਫਿਲਿਪ ਸੜਕ ਹਾਦਸੇ ’ਚ ਵਾਲ-ਵਾਲ ਬਚੇ

ਲੰਡਨ,18 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : : ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦੋਇਮ ਦੇ ਪਤੀ ਰਾਜਕੁਮਾਰ ਫਿਲਿਪ ਅੱਜ ਇਕ ਸੜਕ ਹਾਦਸੇ ’ਚ ਵਾਲ-ਵਾਲ ਬਚ ਗਏ। ਫਿਲਿਪ (97) ਦੀ ਲੈਂਡ ਰੋਵਰ ਇਕ ਹੋਰ ਕਾਰ ਨਾਲ ਟਕਰਾ ਕੇ ਪਲਟ ਗਈ।

ਡਾ: ਸਾਥੀ ਲੁਧਿਆਣਵੀ ਨਹੀਂ ਰਹੇ

ਲੰਡਨ,17 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਵਾਸੀ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਜੇਤੂ ਤੇ ਪੰਜਾਬੀ ਸਾਹਿਤ ਕਲਾ ਕੇਂਦਰ ਯੂ. ਕੇ. ਦੇ ਪ੍ਰਧਾਨ ਡਾ: ਸਾਥੀ ਲੁਧਿਆਣਵੀ ਅੱਜ ਹਲਿੰਗਡਨ ਹਸਪਤਾਲ 'ਚ ਆਖਰੀ ਅਲਵਿਦਾ ਆਖ ਗਏ¢ ਉਹ 78 ਵਰਿ੍ਹਆਂ ਦੇ ਸਨ ਤੇ ਕੁਝ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ¢ ਸਾਥੀ ਲੁਧਿਆਣਵੀ ਨੇ ਕਵਿਤਾਵਾਂ, ਵਾਰਤਕ, ਨਾਵਲ ਅਤੇ ਮੁਲਾਕਾਤਾਂ ਦੀਆਂ ਡੇਢ ਦਰਜਨ ਤੋਂ ਵੱਧ ਕਿਤਾਬਾਂ ਪੰਜਾਬੀ ਪਾਠਕਾਂ ਦੀ ਝੋਲੀ ਪਾਈਆਂ ¢ ਉਹ ਯੂ. ਕੇ.

ਅਕਾਲੀ ਦਲ (ਬ) ਯੂ. ਕੇ. ਦੇ ਸਰਪ੍ਰਸਤ ਸੇਵਾ ਸਿੰਘ ਪਾਲਦੀ ਨਹੀਂ ਰਹੇ

 ਇੰਗਲੈਂਡ,17 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਸ਼੍ਰੋਮਣੀ ਅਕਾਲੀ ਦਲ (ਬ) ਯੂ. ਕੇ. ਦੇ ਸਰਪ੍ਰਸਤ ਅਤੇ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਸਾਹਿਬ ਅਤੇ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਲੰਮਾ ਸਮਾਂ ਪ੍ਰਧਾਨ ਅਤੇ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਸਾਹਿਬ ਲੈਸਟਰ ਦੀ ਪ੍ਰਬੰਧਕ ਕਮੇਟੀ ਦੇ ਮੌਜੂਦਾ ਚੇਅਰਮੈਨ ਬਜ਼ੁਰਗ ਅਕਾਲੀ ਆਗੂ ਸ: ਸੇਵਾ ਸਿੰਘ ਪਾਲਦੀ ਦਾ ਅੱਜ ਤੜਕਸਾਰ ਸਵੇਰੇ 3 ਵਜੇ ਦਿਹਾਂਤ ਹੋ ਗਿਆ ਹੈ | ਉਹ 85 ਵਰਿ੍ਹਆਂ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਗੋਡਿਆਂ ਦੀ ਬਿਮਾਰੀ ਕਾਰਨ ਤੁੜਨ ਫਿਰਨ ਤੋਂ ਅਸਮਰੱਥ ਸਨ | ਸ: ਸੇਵਾ ਸਿੰਘ ਪਾਲਦੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਪਾਲਦੀ ਦੇ ਜੰਮਪਲ ਸਨ ਅਤੇ ਲਗਪਗ 40 ਸਾਲਾਂ ਤੋਂ ਆਪਣੇ ਪਰਿਵਾਰ ਨਾਲ ਲੈਸਟਰ 'ਚ ਰਹਿ ਰਹੇ ਸਨ |

ਬ੍ਰੈਗਜ਼ਿਟ: ਮੇਅ ਨੂੰ ਮਾਮੂਲੀ ਫ਼ਰਕ ਨਾਲ ਵਿਸ਼ਵਾਸ ਮੱਤ ਹਾਸਲ

ਲੰਡਨ,17 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਬ੍ਰੈਗਜ਼ਿਟ ਸਮਝੌਤੇ ਦੇ ਸਵਾਲ ’ਤੇ ਮੁਸ਼ਕਲਾਂ ਵਿਚ ਘਿਰੀ ਬਰਤਾਨਵੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਮਾਮੂਲੀ ਫ਼ਰਕ ਨਾਲ ਵਿਸ਼ਵਾਸ ਮਤ ਹਾਸਲ ਕਰ ਲਿਆ ਅਤੇ ਬਾਅਦ ਵਿਚ ਉਨ੍ਹਾਂ ਵਿਰੋਧੀ ਧਿਰ ਨੂੰ ਅਪੀਲ ਕੀਤੀ ਕਿ ਉਹ ਆਪਣਾ ਜ਼ਾਤੀ ਮੁਫ਼ਾਦ ਲਾਂਭੇ ਰੱਖ ਕੇ ਨਵਾਂ ਬ੍ਰੈਗਜ਼ਿਟ ਸਮਝੌਤਾ ਕਰਨ ਲਈ ਉਨ੍ਹਾਂ ਨਾਲ ਸਹਿਯੋਗ ਕਰਨ। ਇਸ ਤੋਂ ਇਕ ਦਿਨ ਪਹਿਲਾਂ ਸੰਸਦ ਨੇ ਬੀਬੀ ਮੇਅ ਦਾ ਯੂਰਪੀ ਸੰਘ ਨਾਲੋਂ ਤੋੜ ਵਿਛੋੜੇ ਦੀ ਯੋਜਨਾ ਦਾ ਖਾਕਾ ਬਿਲਕੁੱਲ ਰੱਦ ਕਰ ਦਿੱਤਾ ਸੀ।

ਮੇਅ ਗੱਲਬਾਤ ਲਈ ਅੱਗੇ ਆਏ: ਕੌਰਬੀਨ

ਲੰਡਨ,17 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ’ਤੇ ਹੱਲਾ ਤੇਜ਼ ਕਰਦਿਆਂ ਵਿਰੋਧੀ ਧਿਰ ਦੇ ਆਗੂ ਜੈਰੇਮੀ ਕੌਰਬੀਨ ਨੇ ਆਖਿਆ ਕਿ ਬ੍ਰੈਗਜ਼ਿਟ ਮੁੱਦੇ ’ਤੇ ਸੰਜੀਦਾ ਗੱਲਬਾਤ ਲਈ ਉਹ ਅੱਗੇ ਆਉਣ। ਲੇਬਰ ਪਾਰਟੀ ਦੇ ਆਗੂ ਨੇ ਆਖਿਆ ਕਿ

ਪਤਨੀ ਦਾ ਅਪਰਾਧਕ ਅਤੀਤ ਪੰਜਾਬੀ ਦੇ ਮੇਅਰ ਬਣਨ 'ਚ ਬਣਿਆ ਰੋੜਾ

ਲੰਡਨ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਰੈਡਲਿਜ਼ ਕੌਾਸਲ ਦੇ ਕੌਾਸਲਰ ਵਰਿੰਦਰ ਸਿੰਘ ਬੋਲਾ ਦਾ ਰੈਡਬਿ੍ਜ ਦੇ ਅਗਲੇ ਮੇਅਰ ਬਣਨ ਲਈ ਜਿਉਂ ਹੀ ਐਲਾਨ ਹੋਇਆ ਤਾਂ ਉਨ੍ਹਾਂ ਦੀ ਪਤਨੀ ਮੁੰਦਿਲ ਮਾਹਿਲ ਦਾ ਅਪਰਾਧਿਕ ਅਤੀਤ ਰਸਤੇ ਦਾ ਰੋੜਾ ਬਣ ਗਿਆ ਅਤੇ ਉਨ੍ਹਾਂ ਨੂੰ ਆਪਣੀ ਨਾਮਜ਼ਦਗੀ ਪੱਤਰ ਵਾਪਸ ਲੈਣੇ ਪਏ ਜੇ ਬੋਲਾ ਮੇਅਰ ਬਣਦੇ ਹਨ ਤਾਂ ਮੁੰਦਿਲ ਮਾਹਿਲ ਨਵੀਂ ਮੇਅਰਿਸ ਬਣੇਗੀ | ਮੁੰਦਿਲ ਮਾਹਿਲ 2012 ਵਿਚ ਸਿੱਖ ਟੀ.ਵੀ. ਦੇ ਮਾਲਕ ਗਗਨਦੀਪ ਸਿੰਘ ਦੇ ਕਤਲ ਮਾਮਲੇ 'ਚ ਸਜ਼ਾ ਭੁਗਤ ਚੁੱਕੀ ਹੈ | ਜੇਲ੍ਹ 'ਚੋਂ ਬਾਹਰ ਆਉਣ ਤੋਂ ਬਾਅਦ ਮਾਹਿਲ ਨੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ, ਉਹ ਨਿੱਜੀ ਟਰੇਨਰ ਬਣੀ ਅਤੇ 2016 ਵਿਚ ਉਸ ਨੇ ਲੇਬਰ ਪਾਰਟੀ ਦੇ ਮੌਜੂਦਾ ਕੌਾਸਲਰ ਵਰਿੰਦਰ ਸਿੰਘ ਨਾਲ ਵਿਆਹ ਕਰਵਾ ਲਿਆ |

ਥਰੀਸਾ ਮੇਅ 'ਤੇ ਬ੍ਰੈਗਜ਼ਿਟ ਸਮਝੌਤੇ ਨੂੰ ਲੈ ਕੇ ਵਧਿਆ ਦਬਾਅ

ਲੰਡਨ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਬਿ੍ਟਿਸ਼ ਸੰਸਦ ਵਿਚ ਬ੍ਰੈਗਜ਼ਿਟ ਸਮਝੌਤੇ ਨੂੰ ਕੇ ਪ੍ਰਧਾਨ ਮੰਤਰੀ ਥਰੀਸਾ ਮੇਅ 'ਤੇ ਦਬਾਅ ਕਾਫੀ ਵਧ ਗਿਆ ਹੈ | ਬ੍ਰੈਗਜ਼ਿਟ ਤੋਂ ਨਿਕਲਣ ਲਈ 29 ਮਾਰਚ ਦੀ ਤਰੀਕ ਤੈਅ ਕੀਤੀ ਗਈ ਹੈ | ਇਸ ਵਿਚ ਦੋ ਮਹੀਨੇ ਹੀ ਬਚੇ ਹਨ | ਜੇਕਰ ਬਿ੍ਟਿਸ਼ ਸੰਸਦ ਵਿਚ ਇਹ ਮਤਾ ਪਾਸ ਨਹੀਂ ਹੁੰਦਾ ਤਾਂ ਬਿ੍ਟੇਨ ਦੀ ਯੂਰਪੀ ਸੰਘ ਛੱਡਣ ਦੀ ਯੋਜਨਾ ਫੇਲ੍ਹ ਹੋ ਸਕਦੀ ਹੈ | ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਵੱਖ-ਵੱਖ ਕਾਰਨਾਂ ਕਾਰਨ ਇਸ ਸਮਝੌਤੇ ਦਾ ਵਿਰੋਧ ਕੀਤਾ ਹੈ |

ਬਰਤਾਨੀਆ ਦੇ ਮੰਤਰੀ ਗੈਰਿਥ ਜੌਹਨਸਨ ਨੇ ਦਿੱਤਾ ਅਸਤੀਫ਼ਾ

ਲੰਡਨ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : -ਬਰਤਾਨੀਆ ਦੇ ਮੰਤਰੀ ਗੈਰਿਥ ਜੌਹਨਸਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ | ਜੌਹਨਸਨ ਨੇ ਕਿਹਾ ਕਿ ਉਹ ਬ੍ਰੈਗਜ਼ਿਟ ਸਮਝੌਤੇ ਨੂੰ ਲੈ ਕੇ ਸੰਤੁਸ਼ਟ ਨਹੀਂ ਹਨ, ਜਿਸ ਕਰਕੇ ਉਹ ਇਸ ਦਾ ਸਮਰਥਨ ਨਹੀਂ ਕਰ ਸਕਦੇ | ਪ੍ਰਧਾਨ ਮੰਤਰੀ ਮੇਅ ਨੂੰ ਲਿਖੇ ਪੱਤਰ ਵਿਚ ਉਨ੍ਹਾਂ ਕਿਹਾ ਕਿ ਇਹ ਸਮਝੌਤਾ ਦੇਸ਼ ਨੂੰ ਯੂਰਪੀ ਸੰਘ ਨਾਲ ਕਈ ਸਾਲਾਂ ਤੱਕ ਬੰਨ੍ਹ ਕੇ ਰੱਖੇਗਾ, ਜੋ ਲੋਕ ਫਤਵੇ ਦਾ ਅਪਮਾਨ ਹੋਵੇਗਾ |

ਭਾਰਤੀ ਹਾਈ ਕਮਿਸ਼ਨ ਲੰਡਨ ਵਿਖੇ ਪ੍ਰਵਾਸੀ ਭਾਰਤੀ ਦਿਵਸ ਮਨਾਇਆ

ਲੰਡਨ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਹਾਈ ਕਮਿਸ਼ਨ ਲੰਡਨ ਵਿਖੇ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਗਿਆ | ਜਿਸ ਮੌਕੇ ਹਾਈ ਕਮਿਸ਼ਨਰ ਰੁਚੀ ਘਨਸ਼ਿਆਮ ਨੇ ਵਧਾਈ ਦਿੰਦਿਆਂ ਵਿਦੇਸ਼ਾਂ 'ਚ ਭਾਰਤੀ ਭਾਈਚਾਰੇ ਵਲੋਂ ਕਾਰੋਬਾਰ, ਰਾਜਨੀਤੀ ਅਤੇ ਪੇਸ਼ੇਵਾਰ ਕਿੱਤਿਆਂ ਵਿਚ ਮਾਰੀਆਂ ਮੱਲ੍ਹਾਂ ਦਾ ਜ਼ਿਕਰ ਕਰਦਿਆਂ ਪ੍ਰਸੰਸਾ ਕੀਤੀ | ਉਨ੍ਹਾਂ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਵਿਦੇਸ਼ੀ ਭਾਰਤੀਆਂ ਵਲੋਂ 250 ਬਿਲੀਅਨ ਡਾਲਰ ਹਰ ਸਾਲ ਭਾਰਤ ਭੇਜੇ ਜਾਂਦੇ ਹਨ | ਲਾਰਡ ਰਣਬੀਰ ਸਿੰਘ ਸੂਰੀ, ਲਾਰਡ ਕਰਨ ਬਿਲੀਮੌਰੀਆ, ਐਮ. ਪੀ. ਵਰਿੰਦਰ ਸ਼ਰਮਾ ਨੇ ਭਾਰਤੀਆਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ 31 ਮਿਲੀਅਨ ਭਾਰਤੀ ਵੱਖ-ਵੱਖ ਦੇਸ਼ਾਂ 'ਚ ਵੱਸਦੇ ਹਨ |

ਬ੍ਰੈਗਜ਼ਿਟ ਸਮਝੌਤਾ: ਵੋਟਿੰਗ ’ਚ ਪ੍ਰਧਾਨ ਮੰਤਰੀ ਮੇਅ ਨੂੰ ਹਾਰ

ਲੰਡਨ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਦੀ ਸੰਸਦ ’ਚ ਬ੍ਰੈਗਜ਼ਿਟ ਸਮਝੌਤੇ ਸਬੰਧੀ ਹੋਈ ਇਤਿਹਾਸਕ ਵੋਟਿੰਗ ’ਚ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬ੍ਰੈਗਜ਼ਿਟ ਲਈ 29 ਮਾਰਚ ਦੀ ਤਾਰੀਕ ਨੂੰ ਸਿਰਫ਼ ਦੋ ਕੁ ਮਹੀਨੇ ਹੀ ਰਹਿ ਗਏ ਹਨ ਪਰ ਅਜੇ ਵੀ ਬਰਤਾਨਵੀ ਸੰਸਦ ਇਸ ਮੁੱਦੇ ’ਤੇ ਵੰਡੀ ਹੋਈ ਹੈ। ਬਰਤਾਨੀਆ ਦੀ ਪ੍ਰਧਾਨ ਮੰਤਰੀ ਵੱਲੋਂ ਸੰਸਦ ਮੈਂਬਰਾਂ ਨੂੰ ਆਖਰੀ ਪਲਾਂ ’ਚ ਕੀਤੀ ਗਈ ਅਪੀਲ ਦਾ ਵੀ ਕੋਈ ਅਸਰ ਹੁੰਦਾ ਦਿਖਾਈ ਨਹੀਂ ਦਿੱਤਾ।

ਕਾਰ ਸੇਵਾ ਕਮੇਟੀ ਯੂ. ਕੇ. ਨੇ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਸਰਵਰ ਨਾਲ ਮੁਲਾਕਾਤ

ਲੰਡਨ,12 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : -ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਸਰਵਰ ਦੀ ਬੈਲਗ੍ਰੇਵ ਹੋਟਲ 'ਚ ਕਾਰ ਸੇਵਾ ਕਮੇਟੀ ਯੂ. ਕੇ. ਦੀ ਇੱਕ ਅਹਿਮ ਮੀਟਿੰਗ ਹੋਈ ਜਿਸ 'ੱਚ ਜੱਥੇਦਾਰ ਅਵਤਾਰ ਸਿੰਘ ਸੰਘੇੜਾ, ਰਾਜਿੰਦਰ ਸਿੰਘ ਪੁਰੇਵਾਲ, ਬਲਬਿੰਦਰ ਸਿੰਘ ਨੰਨੂਆ, ਸਤਨਾਮ ਸਿੰਘ, ਰਾਜਾ ਮਜ਼ਹਰ ਹੱਯਾਤ, ਸੋਲਿਸਟਰ ਨਸੀਮ ਅਹਿਮਦ ਅਤੇ ਸੱਯਾਦ ਖ਼ਾਨ ਆਦਿ ਸ਼ਾਮਿਲ ਹੋਏ | ਗੱਲਬਾਤ ਦੌਰਾਨ ਕਮੇਟੀ ਮੈਂਬਰਾਂ ਨੇ ਕਰਤਾਰਪੁਰ ਲਾਂਘਾ (ਕਾਰੀਡੋਰ) ਬਨਾਉਣ ਲਈ ਪਾਕਿ ਸਰਕਾਰ ਦਾ ਧੰਨਵਾਦ ਕੀਤਾ | ਇਸ ਦੌਰਾਨ ਕਮੇਟੀ ਨੇ ਗਵਰਨਰ ਕੋਲੋਂ ਮੰਗ ਕੀਤੀ ਕਿ ਲਾਹੌਰ ਵਿਖੇ ਸ਼ਹੀਦ ਭਾਈ ਮਨੀ ਸਿੰਘ ਅਤੇ ਸ਼ਹੀਦ ਭਾਈ ਤਾਰੂ ਸਿੰਘ ਦੇ ਸ਼ਹੀਦੀ ਸਥਾਨ ਸਿੱਖ ਸੰਗਤ ਨੂੰ ਸੌਾਪੇ ਜਾਣ ਤਾਂ ਜੋ ਉਥੇ ਗੁਰਦੁਆਰੇ ਉਸਾਰੇ ਜਾ ਸਕਣ

ਲੰਡਨ ਵਿਚ ਦਸਮੇਸ਼ ਪ੍ਰਕਾਸ਼ ਉਤਸਵ

 ਲੰਡਨ,12 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) :  ਵੀਹਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਜਿਹੜੇ ਕੁਝ ਹਿੰਦੁਸਤਾਨੀ ਦੇਸ਼ ਭਗਤਾਂ ਵੱਲ ਅੰਗਰੇਜ਼ ਸਰਕਾਰ ਦੀ ਨਜ਼ਰ ਕੌੜੀ ਹੋਈ, ਉਨ੍ਹਾਂ ਵਿਚੋਂ ਕੁਝ ਲੰਡਨ ਪਹੁੰਚ ਗਏ। ਇਨ੍ਹਾਂ ਵਿਚ ਬਿਪਨ ਚੰਦ੍ਰ ਪਾਲ, ਸਾਵਰਕਰ ਆਦਿ ਪ੍ਰਮੁੱਖ ਸਨ। ਲੰਡਨ ਵਿੱਚ ਰਹਿ ਰਹੇ ਇਹ ਹਿੰਦੁਸਤਾਨੀ ਦੇਸ਼ ਭਗਤ ਸਿੱਖਿਆ ਪ੍ਰਾਪਤੀ ਲਈ ਇੰਗਲੈਂਡ ਆਉਣ ਵਾਲੇ ਹਿੰਦੁਸਤਾਨੀ ਵਿਦਿਆਰਥੀਆਂ ਦੇ ਮਨਾਂ ਵਿੱਚ ਦੇਸ਼ ਪਿਆਰ ਦੀ ਭਾਵਨਾ ਭਰਨ ਲਈ ਯਤਨਸ਼ੀਲ ਰਹਿੰਦੇ ਸਨ।

ਪੈਰਿਸ ਦੀ ਬੇਕਰੀ ’ਚ ਜ਼ਬਰਦਸਤ ਧਮਾਕਾ, ਦੋ ਮੌਤਾਂ

ਪੈਰਿਸ,12 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਇੱਥੋਂ ਦੀ ਇਕ ਬੇਕਰੀ ਵਿਚ ਗੈਸ ਲੀਕ ਨਾਲ ਹੋਏ ਧਮਾਕੇ ਕਾਰਨ ਅੱਗ ਬੁਝਾਊ ਅਮਲੇ ਦੇ ਦੋ ਮੈਂਬਰ ਮਾਰੇ ਗਏ ਹਨ। ਇਸ ਘਟਨਾ ਵਿਚ 47 ਜਣੇ ਜ਼ਖ਼ਮੀ ਵੀ ਹੋਏ ਹਨ। ਧਮਾਕਾ ਐਨਾ ਜ਼ਬਰਦਸਤ ਸੀ ਕਿ ਨੇੜਲੀਆਂ ਇਮਾਰਤਾਂ ਦੀਆਂ ਖਿੜਕੀਆਂ ਟੁੱਟ ਗਈਆਂ ਤੇ ਬਾਹਰ ਖੜ੍ਹੀਆਂ ਕਾਰਾਂ ਪਲਟ ਗਈਆਂ। ਉੱਤਰ-ਕੇਂਦਰੀ ਪੈਰਿਸ ਵਿਚ ਵਾਪਰੀ ਇਸ ਘਟਨਾ ’ਚ ਅੱਗ ਬੁਝਾਊ ਅਮਲੇ ਨੇ ਧੂੰਏਂ ਦੇ ਗੁਬਾਰ ’ਚੋਂ ਪੀੜਤਾਂ ਨੂੰ ਖਿੜਕੀਆਂ ਰਾਹੀਂ ਬਾਹਰ ਕੱਢਿਆ

ਬੈਂਕ ਨਾਲ ਧੋਖਾਧੜੀ ਮਾਮਲੇ 'ਚ ਪੰਜਾਬੀ ਮਾਂ-ਪੁੱਤ ਨੂੰ ਕੈਦ

ਲੰਡਨ,11 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਲੰਡਨ ਦੀ ਓਲਡ ਬੈਲੀ ਅਦਾਲਤ ਵਲੋਂ ਇਕ ਬੈਂਕ ਦੇ ਕਰਮਚਾਰੀਆਂ ਦੀ ਮਦਦ ਨਾਲ 7 ਲੱਖ ਪੌਾਡ ਤੋਂ ਵੱਧ ਰਕਮ ਖੁਰਦ ਬੁਰਦ ਕਰਨ ਵਾਲੇ ਪੰਜਾਬੀ ਮਾਂ ਪੁੱਤ ਨੂੰ ਕ੍ਰਮਵਾਰ 4 ਸਾਲ ਅਤੇ 2 ਸਾਲ 9 ਮਹੀਨੇ ਦੀ ਸਜ਼ਾ ਸੁਣਾਈ ਹੈ | ਸੁਣਵਾਈ ਦੌਰਾਨ ਅਦਾਲਤ 'ਚ ਦੱਸਿਆ ਗਿਆ ਕਿ ਸਾਲ 2013 'ਚ ਪੰਜਾਬੀ ਮੂਲ ਦੀ ਸੈਂਡੀ ਕੌਰ (47) ਅਤੇ ਉਸ ਦਾ ਪੁੱਤਰ ਐਰਨ ਸੰਘੇੜਾ (26) ਦੀ ਇੱਕ ਅਖੌਤੀ ਅਮੀਰ ਕਾਰੋਬਾਰੀ ਨਾਲ ਮੁਲਾਕਾਤ ਹੋਈ ਜਿਸ ਦੇ ਗਰੋਹ 'ਚ 4 ਬੈਂਕ ਮੁਲਾਜ਼ਮ ਵੀ ਸ਼ਾਮਿਲ ਸਨ |

ਡਰਬੀ ਵਿਖੇ ਬੱਚਿਆਂ ਦਾ ਕੀਰਤਨ ਦਰਬਾਰ ਕਰਵਾਇਆ

ਲੰਡਨ,11 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : -ਡਰਬੀ 'ਚ ਸ੍ਰੀ ਗੁਰੂ ਸਿੰਘ ਸਭਾ ਵਿਖੇ ਬੱਚਿਆਂ ਦਾ ਕੀਰਤਨ ਦਰਬਾਰ ਕਰਵਾਇਆ ਗਿਆ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਬੀਬੀ ਹਰਵਿੰਦਰ ਕੌਰ ਨੇ ਦੱਸਿਆ ਕਿ ਬੀਤੇ ਕੁਝ ਸਾਲਾਂ ਤੋਂ ਉਹ ਗੁਰੂ ਘਰ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਕੀਰਤਨ ਸਿਖਾਉਣ ਦੀ ਸੇਵਾ ਕਰਦੇ ਆ ਰਹੇ ਹਨ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਭਾਈ ਦਰਬਾਰਾ ਸਿੰਘ, ਯੂਨੀਵਰਸਿਟੀ ਦੀ ਵਿਦਿਆਰਥਣ ਗੁਰਕਿਰਨ ਕੌਰ ਵਲੋਂ ਵੀ ਛੋਟੇ ਬੱਚਿਆਂ ਨੂੰ ਕੀਰਤਨ ਸਿਖਾਉਣ ਦੀ ਸੇਵਾ ਕੀਤੀ ਜਾਂਦੀ ਹੈ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0070268468
Copyright © 2018, Panjabi Times. All rights reserved. Website Designed by Mozart Infotech