ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਮੌਲਾਨਾ ਸਮੀ-ਉੱਲ ਹੱਕ ਜੱਦੀ ਸ਼ਹਿਰ ’ਚ ਸਪੁਰਦੇ ਖ਼ਾਕ

November 04, 2018 09:55 AM

ਇਸਲਾਮਾਬਾਦ,3 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਤਾਲਿਬਾਨ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਮੌਲਾਨਾ ਸਮੀ-ਉੱਲ ਹੱਕ ਦੀਆਂ ਆਖਰੀ ਰਸਮਾਂ ’ਚ ਅੱਜ ਹਜ਼ਾਰਾਂ ਦੀ ਗਿਣਤੀ ’ਚ ਲੋਕਾਂ ਨੇ ਸ਼ਮੂਲੀਅਤ ਕੀਤੀ। ਹੱਕ ਨੂੰ ਅੱਜ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ’ਚ ਉਸ ਦੇ ਜੱਦੀ ਸ਼ਹਿਰ ਅਕੋਰਾ ਖੱਟਕ ’ਚ ਸਪੁਰਦੇ ਖਾਕ ਕੀਤਾ ਗਿਆ। 82 ਸਾਲਾ ਹੱਕ ਨੂੰ ਅਣਪਛਾਤੇ ਹਮਲਾਵਰਾਂ ਨੇ ਬੀਤੇ ਦਿਨ ਰਾਵਲਪਿੰਡੀ ਦੇ ਸ਼ਹਿਰ ਗੈਰੀਸਨ ਸਥਿਤ ਉਨ੍ਹਾਂ ਦੀ ਰਿਹਾਇਸ਼ ’ਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ।
ਰਾਵਲਪਿੰਡੀ ਥਾਣੇ ’ਚ ਦਰਜ ਐੱਫਆਈਆਰ ਮੁਤਾਬਕ ਹਮਲਾਵਰਾਂ ਨੇ ਹੱਕ ਦੇ ਢਿੱਡ, ਛਾਤੀ, ਮੱਥੇ ਤੇ ਕੰਨਾਂ ’ਤੇ ਚਾਕੂ ਨਾਲ 12 ਵਾਰ ਕੀਤੇ ਹਨ। ਹੱਕ ਨਮਿੱਤ ਅੰਤਿਮ ਰਸਮਾਂ ਖੁਸ਼ਾਲ ਖਾਨ ਡਿਗਰੀ ਕਾਲਜ ’ਚ ਕੀਤੀਆ ਗਈਆਂ ਤੇ ਇਸ ਮਗਰੋਂ ਉਸ ਦੀ ਦੇਹ ਉਸ ਦੇ ਜੱਦੀ ਸ਼ਹਿਰ ਭੇਜ ਦਿੱਤੀ ਗਈ। 65 ਮੈਂਬਰੀ ਅਫ਼ਗਾਨ ਵਫਦ ਨੇ ਵੀ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ।
ਉਹ ਅਕੋਰਾ ਖੱਟਕ ’ਚ ਦਾਰੁਲ ਉਲੂਮ ਹੱਕਾਨੀਆ ਕਾਲਜ ਦਾ ਮੁਖੀ ਸੀ। ਇਸ ਕਾਲਜ ਨੂੰ ਪੱਛਮੀ ਮੀਡੀਆ ਵੱਲੋਂ ‘ਜਿਹਾਦ ਦੀ ਯੂਨੀਵਰਸਿਟੀ’ ਦੱਸਿਆ ਗਿਆ ਕਿਉਂਕਿ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਕਈ ਵੱਡੇ ਤਾਲਿਬਾਨੀ ਆਗੂ ਇੱਥੋਂ ਪੜ੍ਹੇ ਸਨ। ਮੁੱਲ੍ਹਾ ਉਮਰ ਨੂੰ ਇੱਥੋਂ ਡਾਕਟਰੇਟ ਦੀ ਆਨਰੇਰੀ ਡਿਗਰੀ ਵੀ ਦਿੱਤੀ ਗਈ ਸੀ। ਉਹ ਧਾਰਮਿਕ-ਸਿਆਸੀ ਪਾਰਟੀ ਜਮਾਇਤ ਉਲੇਮਾ ਏ ਇਸਲਾਮ ਦਾ ਮੁਖੀ ਵੀ ਸੀ ਤੇ ਦੋ ਵਾਰ ਸੰਸਦ ਮੈਂਬਰ ਵੀ ਚੁਣਿਆ ਗਿਆ। ਉਸ ਦੇ ਕਤਲ ਦੀ ਕਿਸੇ ਵੀ ਜਥੇਬੰਦੀ ਨੇ ਜ਼ਿੰਮੇਵਾਰੀ ਨਹੀਂ ਲਈ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਚੀਨੀ ਜਲ ਸੈਨਾ ਦੇ ਸਮਾਗਮ ਲਈ ਭਾਰਤੀ ਜੰਗੀ ਬੇੜੇ ਸ਼ਿੰਗਦਾਓ ਪੁੱਜੇ

ਪੇਈਚਿੰਗ, 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਚੀਨੀ ਜਲ ਸੈਨਾ ਦੇ ਸਮਾਗਮ ’ਚ ਹਿੱਸਾ ਲੈਣ ਲਈ ਦੋ ਭਾਰਤੀ ਜੰਗੀ ਬੇੜੇ ਆਈਐਨਐਸ ਕੋਲਕਾਤਾ ਅਤੇ ਆਈਐਨਐਸ ਸ਼ਕਤੀ ਬੰਦਰਗਾਹ ਵਾਲੇ ਸ਼ਹਿਰ ਸ਼ਿੰਗਦਾਓ ਪੁੱਜ ਗਏ ਹਨ। ਪਾਕਿਸਤਾਨ ਦੇ ਜਲ ਸੈਨਾ ਦੇ ਸਮੁੰਦਰੀ ਜਹਾਜ਼ਾਂ ਦੀ ਗ਼ੈਰਹਾਜ਼ਰੀ ਨਾਲ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਹੋ ਰਹੇ ਹਨ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇਵੀ ਵੱਲੋਂ 23 ਅਪਰੈਲ ਨੂੰ 70ਵੇਂ ਸਥਾਪਨਾ ਦਿਵਸ ਮੌਕੇ ਗਰੈਂਡ ਫਲੀਟ ਰਿਵੀਊ ਸਮਾਗਮ ਕਰਾਇਆ ਜਾ ਰਿਹਾ ਹੈ।

ਸ੍ਰੀਲੰਕਾ ’ਚ ਲੜੀਵਾਰ ਧਮਾਕੇ; ਤਿੰਨ ਭਾਰਤੀਆਂ ਸਣੇ 215 ਹਲਾਕ

ਕੋਲੰਬੋ, 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਸ੍ਰੀਲੰਕਾ ਵਿੱਚ ਈਸਟਰ ਮੌਕੇ ਅੱਜ ਫਿਦਾਈਨ ਹਮਲਿਆਂ ਸਮੇਤ ਲੜੀਵਾਰ ਅੱਠ ਬੰਬ ਧਮਾਕੇ ਹੋਏ, ਜਿਨ੍ਹਾਂ ਵਿੱਚ 215 ਲੋਕ ਮਾਰੇ ਗਏ ਅਤੇ 500 ਦੇ ਕਰੀਬ ਜ਼ਖ਼ਮੀ ਹੋ ਗਏ। ਇਹ ਧਮਾਕੇ ਤਿੰਨ ਗਿਰਜਾ ਘਰਾਂ ਅਤੇ ਤਿੰਨ ਹੋਟਲਾਂ ਵਿੱਚ ਹੋਏ। ਇਨ੍ਹਾਂ ਧਮਾਕਿਆਂ ਨੇ ਲਿੱਟੇ ਨਾਲ ਘਰੇਲੂ ਜੰਗ ਦੇ ਖਾਤਮੇ ਬਾਅਦ ਇਕ ਦਹਾਕੇ ਤੋਂ ਚੱਲੀ ਆ ਰਹੀ ਸ਼ਾਂਤੀ ਭੰਗ ਕਰ ਦਿੱਤੀ ਹੈ। ਇਨ੍ਹਾਂ ਧਮਾਕਿਆਂ ਨੂੰ ਖਿੱਤੇ ਦੇ ਇਤਿਹਾਸ ਦਾ ਸਭ ਤੋਂ ਖਤਰਨਾਕ ਹਮਲਾ ਗਰਦਾਨਿਆ ਗਿਆ ਹੈ।

ਸਾਕੇ ਸਬੰਧੀ ਦਸਤਾਵੇਜ਼ ਲਾਹੌਰ ’ਚ ਪ੍ਰਦਰਸ਼ਿਤ

ਲਾਹੌਰ, 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਜੱਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦੀ 100ਵੀਂ ਬਰਸੀ ਨੂੰ ਸਮਰਪਿਤ ਪਾਕਿਸਤਾਨ ਨੇ ਪਹਿਲੀ ਵਾਰ ਦੁਰਲੱਭ ਦਸਤਾਵੇਜ਼ਾਂ ਦੀ ਪ੍ਰਦਰਸ਼ਨੀ ਲਗਾਈ ਹੈ। ਲਾਹੌਰ ਹੈਰੀਟੇਜ ਮਿਊਜ਼ੀਅਮ ’ਚ ਛੇ ਦਿਨ ਚੱਲਣ ਵਾਲੀ ਇਹ ਪ੍ਰਦਰਸ਼ਨੀ ਬੀਤੇ ਦਿਨ ਸ਼ੁਰੂ ਹੋਈ ਹੈ ਜਿਸ ’ਚ 1919 ’ਚ ਵਾਪਰੇ ਇਸ ਖੂਨੀ ਸਾਕੇ ਅਤੇ ਪੰਜਾਬ ’ਚ ਮਾਰਸ਼ਲ ਲਾਅ ਨਾਲ ਜੁੜੇ ਘੱਟ ਤੋਂ ਘੱਟ 70 ਇਤਿਹਾਸਕ ਦਸਤਾਵੇਜ਼ ਜਨਤਕ ਕੀਤੇ ਗਏ ਹਨ। ਇਸ ਤੋਂ ਸਾਲ ਪਹਿਲਾਂ ਪਾਕਿਸਤਾਨ ਨੇ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ’ਤੇ ਚੱਲੇ ਮੁਕੱਦਮੇ ਨਾਲ ਜੁੜੇ ਕੁਝ ਅਹਿਮ ਦਸਤਾਵੇਜ਼ ਵੀ ਜਨਤਕ ਕੀਤੇ ਸੀ।
ਪਾਕਿਸਤਾਨੀ ਪੰਜਾਬ ਦੇ ਪੁਰਾਲੇਖ ਵਿਭਾਗ ਦੇ ਨਿਰਦੇਸ਼ਕ ਅੱਬਾਸ ਚੁਗਤਾਈ ਨੇ ਦੱਸਿਆ, ‘ਸਰਕਾਰ ਨੇ ਵੱਖ ਵੱਖ ਇਤਿਹਾਸਕ ਘਟਨਾਵਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਜੁੜੇ ਦਸਤਾਵੇਜ਼ ਜਨਤਕ ਕਰਨ ਦਾ ਫ਼ੈਸਲਾ ਲਿਆ ਹੈ ਤਾਂ ਜੋ ਲੋਕ ਜਾਣ ਸਕਣ ਕਿ ਉਸ ਦੌਰ ’ਚ ਕੀ ਹੋਇਆ ਸੀ।’ ਉਨ੍ਹਾਂ ਕਿਹਾ ਕਿ ਇਨ੍ਹਾਂ ਦਸਤਾਵੇਜ਼ਾਂ ਨੂੰ ਜੱਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਮੌਕੇ ਜਾਰੀ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ’ਚ ਵੀ ਅਜਿਹਾ ਕੀਤਾ ਜਾਂਦਾ ਰਹੇਗਾ।

ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ

ਵੈਨਕੂਵਰ, 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਖ਼ਾਲਸਾ ਸਾਜਨਾ ਦਿਵਸ (ਵਿਸਾਖੀ ਪੁਰਬ) ਸਬੰਧੀ ਸਰੀ ਸ਼ਹਿਰ ’ਚ 18ਵਾਂ ਨਗਰ ਕੀਰਤਨ ਸਜਾਇਆ ਗਿਆ। ਇਸ ਵਾਰ ਨਗਰ ਕੀਰਤਨ ਵਿਚ ਸਿੱਖਾਂ ਦੇ ਨਾਲ ਨਾਲ ਹੋਰ ਮੁਲਕਾਂ ਦੇ ਲੋਕ ਵੀ ਸ਼ਾਮਲ ਹੋਏ। ਇਸ ਵਾਰ ਸੰਗਤ ਦੀ ਗਿਣਤੀ ਪੰਜ ਲੱਖ ਨੂੰ ਪਾਰ ਕਰ ਗਈ ਸੀ। ਗੁਰਦੁਆਰਾ ਦਸਮੇਸ਼ ਦਰਬਾਰ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠ ਕੱਢਿਆ ਗਿਆ ਨਗਰ ਕੀਰਤਨ ਆਪਣੇ ਨਿਰਧਾਰਿਤ ਰੂਟ ਰਾਹੀਂ ਹੁੰਦੇ ਹੋਏ ਬਾਅਦ ਦੁਪਹਿਰ ਨਿਰਵਿਘਨ ਗੁਰਦੁਆਰਾ ਸਾਹਿਬ ਆ ਕੇ ਸਮਾਪਤ ਹੋਇਆ। ਗੁਰੂ ਗ੍ਰੰਥ ਸਾਹਿਬ ਨੂੰ ਸੁੰਦਰ ਢੰਗ ਨਾਲ ਸਜਾਏ ਵਾਹਨ ’ਚ ਸੁਸ਼ੋਭਿਤ ਕੀਤਾ ਗਿਆ ਸੀ। ਪੰਜ ਪਿਆਰਿਆਂ ਵਲੋਂ ਨਗਰ ਕੀਰਤਨ ਦੀ ਅਗਵਾਈ ਕੀਤੀ ਗਈ।

ਗਿਰਜਾ ਘਰਾਂ ਵਿੱਚ ਖਿੱਲਰੇ ਪਏ ਸਨ ਮਾਸ ਦੇ ਟੁੱਕੜੇ

ਕੋਲੰਬੋ, 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) :  ਨੇਗੋਂਬੋ ਦੇ ਪੱਛਮੀ ਤੱਟੀ ਸ਼ਹਿਰ ਦੀ ਸੇਂਟ ਸੇਬੈਸਟੀਅਨਜ਼ ਚਰਚ ਵਿੱਚ ਹੋਏ ਬੰਬ ਧਮਾਕੇ ਵਿੱਚ 74 ਲੋਕ ਮਾਰੇ ਗਏ। ਇਕ ਮੁੱਖ ਪਾਦਰੀ ਨੇ ਦੱਸਿਆ ਕਿ ਧਮਾਕੇ ਬਾਅਦ ਮਾਸ ਦੇ ਟੁੱਕੜੇ ਕੰਧਾਂ ਅਤੇ ਚਰਚ ਦੇ ਬਾਹਰ ਬਿਖਰ ਪਏ ਸਨ। ਫਾਦਰ ਐਡਮੰਡ ਤਿਲਕਰਤਨੇ ਨੇ ਸੀਐਨਐਨ ਨੂੰ ਦੱਸਿਆ ਕਿ ਧਮਾਕਾ ਈਸਟਰ ਦੀ ਸਭਾ ਤੋਂ ਬਾਅਦ ਹੋਇਆ।

ਸਰਹੱਦੀ ਵਪਾਰ ਰੋਕਣ ਦੀ ਪਾਕਿ ਵੱਲੋਂ ਨਿਖੇਧੀ

ਇਸਲਾਮਾਬਾਦ, 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਕੰਟਰੋਲ ਰੇਖਾ ’ਤੇ ਵਪਾਰ ਰੋਕਣ ਦੇ ਭਾਰਤ ਦੇ ਇਕਪਾਸੜ ਫ਼ੈਸਲੇ ਦੀ ਪਾਕਿਸਤਾਨ ਨੇ ਨਿਖੇਧੀ ਕੀਤੀ ਹੈ। ਪਾਕਿ ਨੇ ਇਸ ਵਪਾਰ ਦੀ ਅਤਿਵਾਦ ਨੂੰ ਸ਼ਹਿ ਦੇਣ, ਹਥਿਆਰ, ਨਸ਼ੀਲੇ ਪਦਾਰਥ ਤੇ ਨਕਲੀ ਕਰੰਸੀ ਦੀ ਤਸਕਰੀ ਆਦਿ ਲਈ ਦੁਰਵਰਤੋਂ ਕੀਤੇ ਜਾਣ ਦੇ ਭਾਰਤ ਦੇ ਦੋਸ਼ਾਂ ਨੂੰ ਵੀ ਖਾਰਜ ਕੀਤਾ ਹੈ।

ਵਿਦੇਸ਼ ਸਕੱਤਰ ਗੋਖ਼ਲੇ ਦਾ ਦੋ-ਰੋਜ਼ਾ ਚੀਨ ਦੌਰਾ ਆਰੰਭ

ਪੇਈਚਿੰਗ, 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਵਿਦੇਸ਼ ਸਕੱਤਰ ਵਿਜੈ ਗੋਖ਼ਲੇ ਦੀ ਦੋ ਦਿਨਾ ਚੀਨ ਯਾਤਰਾ ਆਰੰਭ ਹੋ ਗਈ ਹੈ। ਇਸ ਦੌਰਾਨ ਉਹ ਚੀਨ ਦੇ ਉੱਚ ਅਧਿਕਾਰੀਆਂ ਤੇ ਵਿਦੇਸ਼ ਮੰਤਰੀ ਵਾਂਗ ਯੀ ਦੇ ਨਾਲ ਭਾਰਤ-ਚੀਨ ਸਬੰਧਾਂ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ਬਾਰੇ ਗੱਲਬਾਤ ਕਰਨਗੇ।

ਗਾਂਧੀ ਤੇ ਖਾਲੜਾ ਦੇ ਹੱਕ ’ਚ ਇਕੱਤਰਤਾ

ਆਕਲੈਂਡ, 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਦੀ ਸਿਆਸੀ ਫਿਜ਼ਾ ’ਚ ਬਦਲਾਅ ਦੇਖਣ ਦੇ ਚਾਹਵਾਨ ਨਿਊਜ਼ੀਲੈਂਡ ਵਸਦੇ ਪੰਜਾਬੀਆਂ ਨੇ ਸਿਆਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਵਿਅਕਤੀ ਆਧਾਰਿਤ ਸਿਆਸਤ ਨੂੰ ਹੁਲਾਰਾ ਦੇਣ ਦਾ ਸੁਨੇਹਾ ਦਿੱਤਾ। ਇਸ ਦੌਰਾਨ ਪਟਿਆਲਾ ਤੋਂ ਉਮੀਦਵਾਰ ਡਾ. ਧਰਮਵੀਰ ਗਾਂਧੀ ਅਤੇ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ’ਚ ਇਕੱਤਰਤਾ ਕੀਤੀ ਅਤੇ 15 ਹਜ਼ਾਰ ਡਾਲਰ ਤੋਂ ਵੱਧ ਦੀ ਰਾਸ਼ੀ ਚੋਣ ਫੰਡ ਵਜੋਂ ਇਕੱਠੀ ਕੀਤੀ ਗਈ।

ਸੀਤਾਰਾਮਨ ਵੱਲੋਂ ਵਾਇਨਾਡ ਵਿਚ ਰੋਡ ਸ਼ੋਅ

ਵਾਇਨਾਡ, 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਕੇਰਲ ਵਿਚ ਐਨਡੀਏ ਦੇ ਪ੍ਰਚਾਰ ਤਹਿਤ ਇੱਥੇ ਅੱਜ ਰੋਡ ਸ਼ੋਅ ਕਰਦਿਆਂ ਕਿਹਾ ਕਿ ਲੋਕ ਭਾਜਪਾ ਦੀ ਸਹਿਯੋਗੀ ਪਾਰਟੀ ਭਾਰਤ ਧਰਮ ਜਨਸੈਨਾ (ਬੀਡੀਜੇਐੱਸ)

ਮੈਲਬੌਰਨ ਖੇਡ ਮੈਦਾਨ ਤੋਂ ਵਿਸ਼ੇਸ਼: ਦੂਜਾ ਦਿਨ 32ਵੀਂਆਂ ਸਿੱਖ ਖੇਡਾਂ -- ਕਲਗੀਧਰ ਲਾਇਨਜ਼ ਕਲੱਬ ਦੀ ਵਾਲੀਵਾਲ ਟੀਮ ਪਹੁੰਚੀ ਫਾਈਨਲ ਦੇ ਵਿਚ-ਕੱਲ੍ਹ ਮੁਕਾਬਲਾ ਸਿਡਨੀ ਨਾਲ

ਮੈਲਬੈਰਨ 20 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)- ਅੱਜ ਮੈਲਬੌਰਨ ਦੇ ਵਿਚ ਚੱਲ ਰਹੀਆਂ ਖੇਡਾਂ ਦੇ ਵਿਚ ਨਿਊਜ਼ੀਲੈਂਡ ਦੇਸ਼ ਤੋਂ ਆਈ ਕਲਗੀਧਰ ਲਾਇਨਜ਼ ਕਲੱਬ ਦੀ ਵਾਲੀਵਾਲ ਟੀਮ ਫਾਈਨਲ ਮੁਕਾਬਲੇ ਦੇ ਵਿਚ ਪਹੁੰਚ ਗਈ। ਕੱਲ੍ਹ ਫਾਈਨਲ ਮੁਕਾਬਲਾ ਸੁਪਰ ਸਿਖਜ਼ (ਸਿਡਨੀ) ਦੇ ਨਾਲ ਹੋਵੇਗਾ। ਅੱਜ ਦੇ ਮੈਚ ਕਾਫੀ ਰੌਛਕ ਰਹੇ। ਵਾਲੀਵਾਲ ਵਾਲੇ ਮੁੰਡਿਆਂ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਖੂਬ ਰਹੀ ਹੈ।

ਅਬੂਧਾਬੀ ’ਚ ਪਹਿਲੇ ਹਿੰਦੂ ਮੰਦਰ ਦਾ ਨੀਂਹ ਪੱਥਰ ਰੱਖਿਆ

ਦੁਬਈ, 20 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਅਬੂਧਾਬੀ ਵਿਚ ਅੱਜ ਪਹਿਲੇ ਹਿੰਦੂ ਮੰਦਰ ਦਾ ਨੀਂਹ ਪੱਥਰ ਰੱਖਣ ਮੌਕੇ ਕਰਵਾਏ ਸਮਾਗਮ ਵਿਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ। ਇਕ ਮੀਡੀਆ ਰਿਪੋਰਟ ਮੁਤਾਬਕ ਮੰਦਰ ਦੀ ਉਸਾਰੀ ਕਰਵਾ ਰਹੇ ਧਾਰਮਿਕ ਤੇ ਸਮਾਜਿਕ ਸੰਗਠਨ ਬੀਏਪੀਐੱਸ ਸਵਾਮੀ ਨਾਰਾਇਣ ਸੰਸਥਾ ਦੇ ਅਧਿਆਤਮਕ ਆਗੂ ਮਹੰਤ ਸਵਾਮੀ ਮਹਾਰਾਜ ਦੀ ਮੌਜੂਦਗੀ ਵਿਚ ਚਾਰ ਘੰਟੇ ਦਾ ਇਹ ਸਮਾਗਮ ਮੁਕੰਮਲ ਹੋਇਆ। ‘ਖ਼ਲੀਜ਼ ਟਾਈਮਜ਼’ ਦੀ ਰਿਪੋਰਟ ਮੁਤਾਬਕ ਆਬੂ ਮੁਰਿਖਾ ਵਿਚ ਮੰਦਰ ਦੇ ਨੀਂਹ ਪੱਥਰ ਸਮਾਗਮ ਲਈ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਸਨ। ਮੁੱਖ ਸਮਾਗਮ ਵਿਚ ਪੁਜਾਰੀਆਂ ਨੇ ਗੁਲਾਬੀ ਰੰਗ ਦੇ ਪੱਥਰਾਂ ਦਾ ਸ਼ੁੱਧੀਕਰਨ ਕੀਤਾ। ਇਨ੍ਹਾਂ ਦਾ ਇਸਤੇਮਾਲ ਮੰਦਰ ਨਿਰਮਾਣ ਲਈ ਹੋਵੇਗਾ। ਇਹ ਸਾਰੇ ਪੱਥਰ ਰਾਜਸਥਾਨ ਤੋਂ ਲਿਆਂਦੇ ਗਏ ਹਨ।

ਟੋਰਾਂਟੋ ਫ਼ਿਲਮ ਮੇਲੇ ‘ਇਫਸਾ’ ਦੀ ਰਸਮੀ ਸ਼ੁਰੂਆਤ

ਟੋਰਾਂਟੋ, 20 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਸੱਤ ਸਾਲ ਪਹਿਲਾਂ ਸ਼ੁਰੂ ਹੋਏ ਸਾਊਥ ਏਸ਼ਿਆਈ ਇੰਟਰਨੈਸ਼ਨਲ ਫਿਲਮ ਫੈਸਟੀਵਲ (ਇਫਸਾ) ਵਿਚ ਐਂਤਕੀ 16 ਭਾਸ਼ਾਵਾਂ ਦੀਆਂ 250 ਤੋਂ ਵੱਧ ਫੀਚਰ ਅਤੇ ਲਘੂ ਫਿਲਮਾਂ ਦੇ ਪ੍ਰੀਮੀਅਰ ਸ਼ੋਅ ਤੋਂ ਇਲਾਵਾ ਕਾਕਟੇਲ ਪਾਰਟੀਆਂ, ਨਿਰਦੇਸ਼ਕਾਂ ਨਾਲ ਗੱਲਬਾਤ, ਵਰਕਸ਼ਾਪਾਂ ਤੇ ਲਾਈਵ ਕਾਨਸਰਟ ਹੋਣੇ ਹਨ।

ਅਮਰੀਕਾ ’ਚ ਨਾਜਾਇਜ਼ ਦਾਖ਼ਲ ਹੁੰਦੇ ਦੋ ਭਾਰਤੀ ਗ੍ਰਿਫ਼ਤਾਰ

ਨਿਊਯਾਰਕ, 20 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ-ਮੈਕਸਿਕੋ ਸਰਹੱਦ ’ਤੇ ਐਰੀਜ਼ੋਨਾ ਵਿਚ ਗਸ਼ਤ ਕਰ ਰਹੇ ਇਕ ਦਲ ਨੇ ਦੋ ਭਾਰਤੀਆਂ ਨੂੰ ਗ਼ੈਰਕਾਨੂੰਨੀ ਰੂਪ ਵਿਚ ਅਮਰੀਕਾ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ ਹਿਰਾਸਤ ਵਿਚ ਲਿਆ ਹੈ

ਆਸਟਰੇਲੀਅਨ ਸਿੱਖ ਖੇਡਾਂ ’ਚ ਦਰਸ਼ਕਾਂ ਦੀ ਭਰਵੀਂ ਸ਼ਮੂਲੀਅਤ

ਮੈਲਬਰਨ, 20 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਆਸਟਰੇਲੀਆ ਦੀਆਂ 32ਵੀਆਂ ਸਿੱਖ ਖੇਡਾਂ ਦੇ ਅੱਜ ਵਿਚਕਾਰਲੇ ਦਿਨ ਦਰਸ਼ਕਾਂ ਦੀ ਭਰਵੀਂ ਸ਼ਮੂਲੀਅਤ ਰਹੀ। ਸਮਾਗਮਾਂ ਦੀ ਸ਼ੁਰੂਆਤ ਆਸਟਰੇਲੀਆ ਦੇ ਕੌਮੀ ਗੀਤ ਨਾਲ ਹੋਈ ਅਤੇ ਬੱਚਿਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ। ਗਿੱਧੇ ਭੰਗੜੇ ਦੀ ਪੇਸ਼ਕਾਰੀ ਨੇ ਖੂਬ ਰੰਗ ਬੰਨ੍ਹਿਆ।

ਦੁਬਈ ਹਵਾਈ ਅੱਡੇ ਉੱਤੇ ਭਾਰਤੀ ਔਰਤ ਨੇ ਬੱਚੇ ਨੂੰ ਜਨਮ ਦਿੱਤਾ

ਦੁਬਈ, 20 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਦੁਬਈ ਹਵਾਈ ਅੱਡੇ ਉੱਤੇ ਸ਼ਨਿਚਰਵਾਰ ਨੂੰ ਇੱਕ ਭਾਰਤੀ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੈ। ਖ਼ਲੀਜ ਟਾਈਮਜ਼ ਦੀ ਰਿਪੋਰਟ ਅਨੁਸਾਰ ਹਵਾਈ ਅੱਡੇ ਦੇ ਟਰਮੀਨਲ ਦੋ ਉੱਤੇ ਅਚਾਨਕ ਇੱਕ ਔਰਤ ਨੂੰ ਜਣੇਪਾ ਪੀੜਾਂ ਸ਼ੁਰੂ ਹੋ ਗਈਆਂ ਤੇ

ਭਾਰਤੀ ਮੂਲ ਦੇ ਡਾਕਟਰ ’ਤੇ ਬਿਨਾਂ ਵਾਜਬ ਕਾਰਨ ਪਾਬੰਦੀਸ਼ੁਦਾ ਦਵਾਈਆਂ ਲਿਖਣ ਦਾ ਦੋਸ਼

ਨਿਊਯਾਰਕ, 20 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਮੂਲ ਦੇ ਇਕ ਨਿਊਰੋਲੌਜਿਸਟ ’ਤੇ ਅਮਰੀਕਾ ਵਿਚ ਪੇਸ਼ੇਵਰ ਨੇਮਾਂ ਦਾ ਉਲੰਘਣ ਕਰ ਕੇ ਬਿਨਾਂ ਕਿਸੇ ਜ਼ਰੂਰੀ ਕਾਰਨ ਪਾਬੰਦੀਸ਼ੁਦਾ ਦਵਾਈਆਂ ਲਿਖਣ ਤੇ ਹੈਲਥਕੇਅਰ ਧੋਖਾਧੜੀ ਕਰਨ ਦਾ ਦੋਸ਼ ਲਾਇਆ ਗਿਆ ਹੈ। ਅਮਰੀਕੀ ਵਕੀਲ ਪੀਟਰ ਸਟ੍ਰਾਸਰ ਨੇ ਕਿਹਾ ਕਿ ਲੂਈਸਿਆਨਾ ਦੇ ਅਨਿਲ ਪ੍ਰਸਾਦ (62) ’ਤੇ ਬਿਨਾਂ ਕਿਸੇ ਵਾਜਬ ਕਾਰਨ ਪਾਬੰਦੀਸ਼ੁਦਾ ਦਵਾਈਆਂ ਲਿਖਣ ਤੇ ਹੈਲਥਕੇਅਰ ਧੋਖਾਧੜੀ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਗਿਆ ਹੈ।

ਆਖ਼ਰ 27 ਵਰ੍ਹਿਆਂ ਮਗਰੋਂ ਸਿਕੰਦਰ ਦਾ ਬੁੱਤ ਸਥਾਪਤ

ਏਥਨਜ਼,19 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਏਥਨਜ਼ ਵਿੱਚ ਅੱਜ ਪਹਿਲੀ ਵਾਰ ਮਹਾਨ ਸਿਕੰਦਰ ਦਾ ਬੁੱਤ ਸਥਾਪਤ ਕੀਤਾ ਗਿਆ ਹੈ। ਇਹ ਯੋਜਨਾ ਅਫਸਰਸ਼ਾਹੀ ਵੱਲੋਂ ਕੀਤੀ ਗਈ ਕਰੀਬ ਤਿੰਨ ਦਹਾਕਿਆਂ ਦੀ ਦੇਰੀ ਦਾ ਸ਼ਿਕਾਰ ਰਹੀ। ਏਥਨਜ਼ ਸ਼ਹਿਰ ਦੇ ਵਿਚਾਲੇ ਲਾਰਡ ਬਾਯਰੋਨ ਦੇ ਬੁੱਤ ਸਾਹਮਣੇ ਸਿਕੰਦਰ ਦਾ ਘੋੜਸਵਾਰੀ ਕਰਦੇ ਦਾ ਕਾਂਸੇ ਦਾ 350 ਮੀਟਰ ਦਾ ਬੁੱਤ ਖੜ੍ਹਾ ਕੀਤਾ ਗਿਆ ਹੈ। ਏਥਨਜ਼ ਅਨੁਸਾਰ ਇਹ ਬੁੱਤ 1972 ਵਿੱਚ ਪੂਰਾ ਕਰ ਲਿਆ ਗਿਆ ਸੀ ਅਤੇ ਦੇਸ਼ ਨੇ 1992 ਵਿਚ ਇਸ ਬੁੱਤ ਨੂੰ ਉਸੇ ਸਮੇਂ ਹਾਸਲ ਕੀਤਾ ਸੀ ਜਦੋਂ ਮਕਦੂਨੀਆ ਗਣਤੰਤਰ ਨਾਲ ਨਾਮ ਦਾ ਚੱਲ ਰਹੇ ਵਿਵਾਦ ਕਾਰਨ ਰਾਸ਼ਟਰਵਾਦ ਦੀ ਭਾਵਨਾ ਸਿਖਰ ’ਤੇ ਸੀ।

ਇਮਰਾਨ ਖਾਨ ਵਲੋਂ ਕੈਬਨਿਟ ਵਿਚ ਵੱਡੀ ਰੱਦੋਬਦਲ

ਇਸਲਾਮਾਬਾਦ,19 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਰਕਾਰ ਦੇ ਕੰਮਕਾਜ ਬਾਰੇ ਹੋ ਰਹੀ ਨਿੰਦਾ ਦੌਰਾਨ ਵੀਰਵਾਰ ਨੂੰ ਕੈਬਨਿਟ ਵਿੱਚ ਰੱਦੋ-ਬਦਲ ਕੀਤੀ। ਕੈਬਨਿਟ ਵਿੱਚ ਇਹ ਰੱਦੋ-ਬਦਲ ਵਿੱਤ ਮੰਤਰੀ ਅਸਦ ਉਮਰ ਵਲੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਕੀਤੀ ਗਈ ਹੈ।

ਅਫ਼ਗਾਨ-ਤਾਲਿਬਾਨ ਵਾਰਤਾ ਅਣਮਿੱਥੇ ਸਮੇਂ ਲਈ ਮੁਲਤਵੀ

ਦੋਹਾ,19 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਅਫ਼ਗਾਨਿਸਤਾਨ ’ਚ ਜਾਰੀ ਸੰਘਰਸ਼ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਸ਼ੁੱਕਰਵਾਰ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਤਾਲਿਬਾਨ ਅਤੇ ਅਫ਼ਗਾਨ ਅਧਿਕਾਰੀਆਂ ਵਿਚਕਾਰ ਸਿਖਰ ਵਾਰਤਾ ਅਣਮਿੱਥੇ ਸਮੇਂ ਲਈ ਟਾਲ ਦਿੱਤੀ ਗਈ

ਵਖ਼ਰੇਵਿਆਂ ਦੇ ਬਾਵਜੂਦ ਚੀਨ ਵੁਹਾਨ ਜਿਹੇ ਸੰਮੇਲਨ ਲਈ ਤਿਆਰ

ਪੇਈਚਿੰਗ,19 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਚੀਨ ਦਾ ਕਹਿਣਾ ਹੈ ਕਿ ਉਹ ਭਾਰਤ ਨਾਲ ਦੁਵੱਲੇ ਸਬੰਧ ਮਜ਼ਬੂਤ ਕਰਨ ਲਈ ਇਸੇ ਵਰ੍ਹੇ ਵੁਹਾਨ ਵਰਗਾ ਸਿਖ਼ਰ ਸੰਮੇਲਨ ਕਰਵਾਉਣ ਲਈ ਤਿਆਰ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0074536388
Copyright © 2019, Panjabi Times. All rights reserved. Website Designed by Mozart Infotech