ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਰਾਸ਼ਟਰੀ

ਅਕਾਲੀਆਂ ਵੱਲੋਂ ਸੋਨੀਆ ਦੀ ਸਰਕਾਰੀ ਰਿਹਾਇਸ਼ ਵੱਲ ਮਾਰਚ

November 04, 2018 09:57 AM

ਨਵੀਂ ਦਿੱਲੀ,3 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਤੋਂ ਬਹੁਤੇ ਤੇ ਦਿੱਲੀ ਤੋਂ ਬਹੁਤ ਹੀ ਘੱਟ ਆਏ ਅਕਾਲੀ ਕਾਰਕੁਨਾਂ ਵੱਲੋਂ ਕਾਂਗਰਸ ਦੀ ਸਾਬਕਾ ਪ੍ਰਧਾਨ ਸ੍ਰੀਮਤੀ ਸੋਨੀਆ ਦੀ ਸਰਕਾਰੀ ਰਿਹਾਇਸ਼ ਵੱਲ ਮਾਰਚ ਕੱਢਿਆ ਗਿਆ ਤੇ ਕਾਂਗਰਸੀ ਆਗੂਆਂ ਦੇ ਪੁਤਲੇ ਫੂਕੇ ਗਏ। ਅਕਾਲੀਆਂ ਵੱਲੋਂ ਸਿੱਖਾਂ ਨੂੰ 34 ਸਾਲ ਬਾਅਦ ਵੀ ਇਨਸਾਫ਼ ਨਾ ਮਿਲਣ ਕਰਕੇ ਮੁਜ਼ਾਹਰਾ ਕੀਤਾ ਗਿਆ ਤੇ ਸਿੱਖ ਕਤਲੇਆਮ ਲਈ ਕਾਂਗਰਸ ਨੂੰ ਦੋਸ਼ੀ ਠਹਿਰਾਇਆ।
ਗੁਰਦੁਆਰਾ ਰਕਾਬ ਗੰਜ ਤੋਂ ਮਾਰਚ ਰਵਾਨਾ ਹੋ ਕੇ ਰਕਾਬਗੰਜ ਰੋਡ ਤੋਂ ਰਫ਼ੀ ਮਾਰਗ ਹੁੰਦਾ ਹੋਇਆ ਪ੍ਰੈਸ ਕਲੱਬ ਨੇੜੇ ਪੁੱਜਾ ਅਤੇ ਫਿਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਇਹ ਮਾਰਚ ਲਾਲ ਬਹਾਦਰ ਸ਼ਾਸਤਰੀ ਦੇ ਸਮਾਰਕ ਨੇੜੇ ਦਿੱਲੀ ਪੁਲੀਸ ਵੱਲੋਂ ਅਕਬਰ ਰੋਡ ਉਪਰ ਸ੍ਰੀ ਗਾਂਧੀ ਦੇ ਘਰ ਤੋਂ ਪਹਿਲਾਂ ਹੀ ਡੱਕ ਲਿਆ ਗਿਆ। ਇਸ ਮੌਕੇ ਸੁਖਬੀਰ ਸਿੰਘ ਬਾਦਲ, ਮਨਜੀਤ ਸਿੰਘ ਜੀ.ਕੇ. ਮਨਜਿੰਦਰ ਸਿੰਘ ਸਿਰਸਾ, ਬਿਕਰਮ ਸਿੰਘ ਮਜੀਠੀਆ, ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਬਲਦੇਵ ਸਿੰਘ ਮਾਨ ਤੇ ਹੋਰ ਆਗੂਆਂ ਨੂੰ ਦਿੱਲੀ ਪੁਲੀਸ ਨੇ ਹਿਰਾਸਤ ਵਿਚ ਲੈ ਕੇ ਤੁਗ਼ਲਕ ਰੋਡ ਥਾਣੇ ਲਿਜਾ ਕੇ ਕੁੱਝ ਸਮੇਂ ਬਾਅਦ ਰਿਹਾਅ ਕਰ ਦਿੱਤਾ ਗਿਆ। ਸ੍ਰੀ ਬਾਦਲ ਤੇ ਸਾਥੀਆਂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ, ਸ੍ਰੀਮਤੀ ਸੋਨੀਆ ਗਾਂਧੀ, ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਦੇ ਪੁਤਲੇ ਸਾੜੇ ਤੇ ਇੱਕ ਪੁਤਲਾ ਫਾਹੇ ਲਾ ਕੇ ਰੋਸ ਜ਼ਾਹਰ ਕੀਤਾ। ਸ੍ਰੀ ਬਾਦਲ ਨੇ ਕਿਹਾ ਕਿ ਨਵੰਬਰ 1984 ਸਿੱਖ ਕਤਲੇਆਮ, ਦੰਗੇ ਨਹੀਂ ਸੀ ਸਗੋਂ ਕਾਂਗਰਸ ਨੇ ਬੇਕਸੂਰ ਸਿੱਖ ਮਾਰੇ ਸਨ। ਸੱਚ ਦੀ ਕੰਧ ਵਿਖੇ ਸ੍ਰੀ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾਂ ਦੋਸ਼ੀਆਂ ਦੀ ਪੁਸ਼ਤਪਨਾਹੀ ਕੀਤੀ ਹੈ। ਹੋਰ ਬੁਲਾਰਿਆਂ ਨੇ ਵੀ ਕਾਂਗਰਸ ਦੀ ਹੀ ਭੰਡੀ ਕੀਤੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਗ੍ਰਿਫ਼ਤਾਰੀ ਦਿੱਤੀ ਤੇ ਪ੍ਰਦਰਸ਼ਨ ਦੌਰਾਨ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਦੁੱਖ ਪ੍ਰਗਟਾਇਆ ਕਿ ਸਿੱਖ ਕਤਲੇਆਮ ਦੇ ਮਾਮਲਿਆਂ ਵਿੱਚ ਇਨਸਾਫ਼ ਨਹੀਂ ਦਿੱਤਾ ਜਾ ਰਿਹਾ। ਸੀਬੀਆਈ ਦੀ ਢਿੱਲੀ ਭੂਮਿਕਾ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਸੀਬੀਆਈ ਨੇ ਕਲੋਜ਼ਰ ਰਿਪੋਰਟ ਮੰਗੀ ਸੀ ਜਿਸ ‘ਤੇ ਮੋਦੀ ਸਰਕਾਰ ਨੇ ਦੁਬਾਰਾ ਕਲੋਰਜ਼ ਹਟਵਾਇਆ ਤੇ ਦੁਬਾਰਾ ਗਵਾਹੀਆਂ ਦਿੱਤੀਆਂ ਗਈਆਂ। ਮਾਰਚ ਵਿੱਚ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਵਿਧਾਇਕਾਂ ਨੇ ਭੀੜ ਇੱਕਠੀ ਕਰਨ ਵਿੱਚ ਭੂਮਿਕਾ ਨਿਭਾਈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਰਾਸ਼ਟਰੀ ਵਿੱਚ ਹੋਰ
ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਦਾ ਦੇਹਾਂਤ

ਪਣਜੀ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ (63) ਦਾ ਅੱਜ ਇਥੇ ਨਿੱਜੀ ਰਿਹਾਇਸ਼ ’ਤੇ ਦੇਹਾਂਤ ਹੋ ਗਿਆ। ਸਾਬਕਾ ਰੱਖਿਆ ਮੰਤਰੀ ਪਿਛਲੇ ਇਕ ਸਾਲ ਤੋਂ ਪਾਚਕ ਗ੍ਰੰਥੀਆਂ ਦੇ ਕੈਂਸਰ ਤੋਂ ਪੀੜਤ ਸਨ। ਪਿੱਛੇ ਉਨ੍ਹਾਂ ਦੇ ਪਰਿਵਾਰ ਵਿੱਚ ਦੋ ਪੁੱਤਰ ਤੇ ਹੋਰ ਪਰਿਵਾਰਕ ਮੈਂਬਰ ਹਨ। ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਰਾਜਸੀ ਤੇ ਵੱਖ ਵੱਖ ਖੇਤਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਟਵੀਟ ਕਰਕੇ ਪਰੀਕਰ ਦੇ ਅਕਾਲ ਚਲਾਣੇ ’ਤੇ ਦੁੱਖ ਜਤਾਇਆ ਹੈ। ਇਸ ਦੌਰਾਨ ਸ੍ਰੀ ਪਰੀਕਰ ਦੇ ਅਕਾਲ ਚਲਾਣੇ ਨਾਲ ਗੋਆ ਵਿੱਚ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲਣ ਦੇ ਆਸਾਰ ਹਨ। ਸਾਲ 2017 ਦੀਆਂ ਸੂਬਾਈ ਚੋਣਾਂ ਵਿੱਚ 40 ਮੈਂਬਰੀ ਵਿਧਾਨ ਸਭਾ ਵਿੱਚ ਸਾਧਾਰਨ ਬਹੁਮਤ ਤੋਂ ਕਿਤੇ ਘੱਟ ਸੀਟਾਂ ਮਿਲਣ ਦੇ ਬਾਵਜੂਦ ਭਾਜਪਾ, ਗੋਆ ਫਾਰਵਰਡ ਪਾਰਟੀ ਤੇ ਐਮਜੀਪੀ ਦੇ ਸਹਿਯੋਗ ਨਾਲ ਗੋਆ ਵਿੱਚ ਸਰਕਾਰ ਬਣਾਉਣ ਵਿੱਚ ਸਫ਼ਲ ਰਹੀ ਸੀ। ਗੱਠਜੋੜ ਭਾਈਵਾਲਾਂ ਨੂੰ ਨਾਲ ਤੋਰਨ ਲਈ ਸ੍ਰੀ ਪਰੀਕਰ ਨੂੰ ਮਾਰਚ 2017 ਵਿੱਚ ਕੇਂਦਰ ’ਚੋਂ ਰੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਵਾਪਸ ਗੋਆ ਪਰਤਣਾ ਪਿਆ ਸੀ। ਉਧਰ ਅਜਿਹੀ ਚਰਚਾ ਹੈ ਕਿ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਦਿਗਾਂਬਰ ਕਾਮਤ ਭਾਜਪਾ ’ਚ ਸ਼ਾਮਲ ਹੋ ਕੇ ਮੁੱਖ ਮੰਤਰੀ ਮਨੋਹਰ ਪਰੀਕਰ ਦੀ ਥਾਂ ਲੈ ਸਕਦੇ ਹਨ।

ਸ਼ਾਹ ਫ਼ੈਸਲ ਵੱਲੋਂ ‘ਜੰਮੂ ਕਸ਼ਮੀਰ ਪੀਪਲਜ਼ ਮੂਵਮੈਂਟ’ ਦਾ ਗਠਨ

ਸ੍ਰੀਨਗਰ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਸਾਬਕਾ ਆਈਏਐੱਸ ਅਧਿਕਾਰੀ ਸ਼ਾਹ ਫ਼ੈਸਲ ਨੇ ਆਪਣੀ ਸਿਆਸੀ ਪਾਰਟੀ ‘ਜੰਮੂ ਕਸ਼ਮੀਰ ਪੀਪਲਜ਼ ਮੂਵਮੈਂਟ’ (ਜੇਕੇਪੀਐਮ) ਕਾਇਮ ਕੀਤੀ ਹੈ। ਉਨ੍ਹਾਂ ਨੌਜਵਾਨ ਮਾਨਸਿਕਤਾ ਨਾਲ ਜੁੜੀ ਸਿਆਸਤ ਕਰਨ ਦਾ ਵਾਅਦਾ ਕੀਤਾ ਹੈ। ਸ਼ਾਹ ਨੇ ਕਿਹਾ ਕਿ ਉਹ ਸੂਬੇ ਤੇ ਕੇਂਦਰ, ਭਾਰਤ ਤੇ ਪਾਕਿਸਤਾਨ ਵਿਚਾਲੇ ਖੱਪਾ ਪੂਰਨ ਵਾਲੀ ਆਵਾਜ਼ ਬਣਨਗੇ। ਪਾਰਟੀ ਕਾਇਮ ਕਰਨ ਦੇ ਐਲਾਨ ਮੌਕੇ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਸੈਂਕੜੇ ਲੋਕ ਸ੍ਰੀਨਗਰ ਦੇ ਰਾਜਬਾਗ ਇਲਾਕੇ ਵਿਚ ਗਿੰਡੁਨ ਮੈਦਾਨ ਪੁੱਜੇ। ਜ਼ਿਕਰਯੋਗ ਹੈ ਕਿ ਫ਼ੈਸਲ ਨੇ ‘ਕਸ਼ਮੀਰ ਵਿਚ ਲਗਾਤਾਰ ਹੱਤਿਆਵਾਂ ਤੇ ਭਾਰਤੀ ਮੁਸਲਿਮਾਂ ਨੂੰ ਹਾਸ਼ੀਏ ’ਤੇ ਧੱਕਣ’ ਦੇ ਰੋਸ ਵਜੋਂ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਮੁੱਖ ਮੰਤਰੀ ਲਈ ਉਮੀਦਵਾਰ ਹੋਣਗੇ ਉਮਰ ਅਬਦੁੱਲਾ: ਫਾਰੂਕ

ਜੰਮੂ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲ੍ਹਾ ਨੇ ਅੱਜ ਐਲਾਨ ਕੀਤਾ ਕਿ ਉਨ੍ਹਾਂ ਦੇ ਪੁੱਤਰ ਉਮਰ ਅਬਦੁੱਲ੍ਹਾ ਜੰਮੂ ਕਸ਼ਮੀਰ ’ਚ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹੋਣਗੇ। ਲੋਕ ਸਭਾ ਚੋਣਾਂ ਲਈ ਅੱਜ ਇੱਥੋਂ ਪਾਰਟੀ ਦੀ ਚੋਣ ਮੁਹਿੰਮ ਸ਼ੁਰੂ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸੰਸਦ ’ਚ ਜੰਮੂ ਕਸ਼ਮੀਰ ਦੀ ਨੁਮਾਇੰਦਿਗੀ ਕਰਨਗੇ। ਬਾਹੂ ਫੋਰਟ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਮੈਂ ਮੁੱਖ ਮੰਤਰੀ ਲਈ ਖੜ੍ਹਾ ਨਹੀਂ ਹੋਵਾਂਗਾ। ਮੁੱਖ ਮੰਤਰੀ ਉਮਰ ਅਬਦੁੱਲ੍ਹਾ ਹੋਵੇਗਾ ਕਿਉਂਕਿ ਉਹ ਜਵਾਨ ਹੈ। ਮੈਂ ਬਜ਼ੁਰਗ ਹਾਂ ਤੇ ਨੌਜਵਾਨਾਂ ਦੀ ਊਰਜਾ ਦਾ ਮੁਕਾਬਲਾ ਨਹੀਂ ਕਰ ਸਕਦਾ, ਪਰ ਉਮਰ ਕਰ ਸਕਦਾ ਹੈ। ਮੈਂ ਸੰਸਦ ’ਚ ਜਾਵਾਂਗਾ ਤੇ ਮੈਨੂੰ ਪੂਰਾ ਭਰੋਸਾ ਹੈ 

ਕਸ਼ਮੀਰ ਦੀਆਂ ਸੀਟਾਂ ’ਤੇ ਕੋਈ ਸਮਝੌਤਾ ਨਹੀਂ: ਉਮਰ

ਜੰਮੂ ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਨੈਸ਼ਨਲ ਕਾਨਫਰੰਸ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਉਹ ਆਪਣੀ ਭਾਈਵਾਲ ਕਾਂਗਰਸ ਪਾਰਟੀ ਨਾਲ ਕਸ਼ਮੀਰ ਦੀਆਂ ਲੋਕ ਸਭਾ ਸੀਟਾਂ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕਰੇਗੀ। ਨੈਸ਼ਨਲ ਕਾਨਫਰੰਸ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਸ਼ਮੀਰ ਦੀਆਂ ਤਿੰਨੋਂ ਲੋਕ ਸਭਾ ਸੀਟਾਂ ’ਤੇ ਪੀਡੀਪੀ ਤੋਂ ਹਾਰ ਗਈ ਸੀ ਤੇ ਇਸੇ ਦੇ ਮੱਦੇਨਜ਼ਰ ਪਾਰਟੀ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ। ਪਾਰਟੀ ਨੇ ਕਾਂਗਰਸ ਨੂੰ ਸਪੱਸ਼ਟ ਕੀਤਾ ਕਿ ਸੂਬੇ ਦੀਆਂ ਬਾਕੀ ਤਿੰਨ ਸੀਟਾਂ ਜੰਮੂ, ਊਧਮਪੁਰ ਤੇ ਲੱਦਾਖ ’ਤੇ ਵੰਡ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ।

ਅਤਿਵਾਦ ਲਈ ਫੰਡ ਇਕੱਠੇ ਕਰਨ ਬਰਤਾਨੀਆ ਗਿਆ ਸੀ ਮਸੂਦ ਅਜ਼ਹਰ

ਨਵੀਂ ਦਿੱਲੀ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਨੇ ਦਾਅਵਾ ਕੀਤਾ ਹੈ ਕਿ ਦਹਿਸ਼ਤਗਰਦ ਮਸੂਦ ਅਜ਼ਹਰ ਨੇ ਜੰਮੂ ਕਸ਼ਮੀਰ ’ਚ ਅਤਿਵਾਦੀ ਗਤੀਵਿਧੀਆਂ ਚਲਾਉਣ ਲਈ ਮਹੀਨਾ ਭਰ ਬਰਤਾਨੀਆ ਦੀ ਯਾਤਰਾ ਕੀਤੀ ਤੇ ਉਸ ਨੇ 15 ਲੱਖ ਰੁਪਏ (ਪਾਕਿਸਤਾਨੀ ਕਰੰਸੀ) ਦੇ ਫੰਡ ਇਕੱਠੇ ਕੀਤੇ। ਹਾਲਾਂਕਿ 1994 ’ਚ ਭਾਰਤ ਆਉਣ ਤੋਂ ਪਹਿਲਾਂ ਉਸ ਨੇ ਜਦੋਂ ਸ਼ਾਰਜਾਹ ਤੇ ਸਾਊਦੀ ਅਰਬ ਦੀ ਯਾਤਰਾ ਕੀਤੀ ਤਾਂ ਉਸ ਨੂੰ ਬਹੁਤ ਠੰਢਾ ਹੁੰਗਾਰਾ ਮਿਲਿਆ ਸੀ।

ਯੂਪੀ ’ਚ ਕਾਂਗਰਸ ਨੂੰ ਹਮਾਇਤ ਨਹੀਂ ਦੇਵੇਗੀ ਭੀਮ ਆਰਮੀ

ਨਵੀਂ ਦਿੱਲੀ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਭੀਮ ਆਰਮੀ ਦਾ ਕਹਿਣਾ ਹੈ ਕਿ ਕਾਂਗਰਸ ਨੇ ਆਪਣੇ 60 ਸਾਲਾਂ ਦੇ ਸ਼ਾਸਨ ਦੌਰਾਨ ਦਲਿਤਾਂ ਲਈ ਕੁਝ ਵੀ ਜ਼ਿਕਰਯੋਗ ਨਹੀਂ ਕੀਤਾ ਤੇ ਲੋਕ ਸਭਾ ਚੋਣਾਂ ਵਿਚ ਪਾਰਟੀ ਨੂੰ ਸਮਰਥਨ ਦੇਣ ਦਾ ਇਕ ਵੀ ਕਾਰਨ ਨਹੀਂ ਬਚਦਾ। ਭੀਮ ਆਰਮੀ ਦੇ ਕੌਮੀ ਪ੍ਰਧਾਨ ਵਿਨੈ ਰਤਨ ਸਿੰਘ ਦੀ ਇਹ ਟਿੱਪਣੀ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵੱਲੋਂ ਜਥੇਬੰਦੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨਾਲ ਹਸਪਤਾਲ ਵਿਚ ਕੀਤੀ ਮੁਲਾਕਾਤ ਤੋਂ ਕੁਝ ਦਿਨ ਬਾਅਦ ਆਈ ਹੈ। ਪ੍ਰਿਯੰਕਾ ਦੀ ਮੁਲਾਕਾਤ ਨੂੰ ਕਾਂਗਰਸ ਵੱਲੋਂ ਦਲਿਤ ਭਾਈਚਾਰੇ ਦਾ ਸਮਰਥਨ ਹਾਸਲ ਕਰਨ ਦੀ ਕਵਾਇਦ ਵਜੋਂ ਦੇਖਿਆ ਜਾ ਰਿਹਾ ਸੀ। ਵਿਨੈ ਨੇ ਕਿਹਾ ਕਿ ਕਾਂਗਰਸ ਰਾਜ ਵਿਚ ਦਲਿਤਾਂ ’ਤੇ ਅਤਿਆਚਾਰ ਹੀ ਹੋਇਆ।

ਭਾਜਪਾ ਦੇ ਸੰਕਟ ਮੋਚਕ ਸਨ ਪਰੀਕਰ

ਨਵੀਂ ਦਿੱਲੀ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਮਨੋਹਰ ਪਰੀਕਰ 13 ਦਸੰਬਰ 1955 ਨੂੰ ਮੱਧ ਵਰਗੀ ਪਰਿਵਾਰ ਵਿੱਚ ਪੈਦਾ ਹੋਏ ਸਨ। ਉਨ੍ਹਾਂ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਆਰਐਸਐਸ ਪ੍ਰਚਾਰਕ ਵਜੋਂ ਕੀਤੀ ਸੀ। ਆਈਆਈਟੀ ਬੰਬੇ ਤੋਂ ਮੈਟਾਲਰਜੀਕਲ ਇੰਜਨੀਅਰਿੰਗ ਦੀ ਸਿੱਖਿਆ ਹਾਸਲ ਕਰਨ ਦੇ ਬਾਵਜੂਦ ਪਰੀਕਰ ਸੰਘ ਨਾਲ ਜੁੜੇ ਰਹੇ। ਸ੍ਰੀ ਪਰੀਕਰ ਸਾਲ 1994 ਵਿੱਚ ਭਾਜਪਾ ਦੀ ਟਿਕਟ ’ਤੇ ਪਣਜੀ ਹਲਕੇ ਤੋਂ ਚੋਣ ਜਿੱਤ ਕੇ ਸਿਆਸਤ ਵਿੱਚ ਦਾਖ਼ਲ ਹੋਏ ਸਨ। 24 ਅਕਤੂਬਰ 2000 ਨੂੰ ਉਹ ਪਹਿਲੀ ਵਾਰ ਗੋਆ ਦੇ ਮੁੱਖ ਮੰਤਰੀ ਬਣੇ, ਪਰ ਉਨ੍ਹਾਂ ਦਾ ਕਾਰਜਕਾਲ 27 ਫਰਵਰੀ 2002 ਤਕ ਰਿਹਾ। 

ਮਨੋਹਰ ਪਰੀਕਰ ਦਾ ਧਾਰਮਿਕ ਰਹੁ-ਰੀਤਾਂ ਨਾਲ ਸਸਕਾਰ ਅੱਜ

ਪਣਜੀ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : : ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਨੂੰ ਮੀਰਾਮਰ ਵਿਖੇ ਧਾਰਮਿਕ ਰਹੁ-ਰੀਤਾਂ ਨਾਲ ਕੀਤਾ ਜਾਵੇਗਾ। ਭਾਜਪਾ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀ ਪਰੀਕਰ ਦੀ ਦੇਹ ਸਵੇਰੇ 9.30 ਤੋਂ 10.30 ਵਜੇ ਤੱਕ ਭਾਜਪਾ ਦੇ ਮੁੱਖ ਦਫਤਰ ’ਚ ਰੱਖੀ ਜਾਵੇਗੀ।

ਗੋਆ ਦੇ ਨਵੇਂ ਮੁੱਖ ਮੰਤਰੀ ਦੀ ਭਾਲ ਸ਼ੁਰੂ

ਪਣਜੀ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਮੁੱਖ ਮੰਤਰੀ ਮਨੋਹਰ ਪਰੀਕਰ ਦੇ ਅਕਾਲ ਚਲਾਣੇ ਮਗਰੋਂ ਰਾਜ ਵਿੱਚ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਨੇ ਨਵੇਂ ਆਗੂ ਦੀ ਭਾਲ ਆਰੰਭ ਦਿੱਤੀ ਹੈ। ਗੱਠਜੋੜ ਵਿੱਚ ਭਾਜਪਾ, ਗੋਆ ਫਾਰਵਰਡ ਪਾਰਟੀ, ਐਮਜੀਪੀ ਤੇ ਆਜ਼ਾਦ ਵਿਧਾਇਕ ਸ਼ਾਮਲ ਹਨ। ਸਾਬਕਾ ਰੱਖਿਆ ਮੰਤਰੀ ਦੀ ਮੌਤ ਨਾਲ ਹੁਣ ਰਾਜ ਵਿੱਚ ਪਣਜੀ ਅਸੈਂਬਲੀ ਸੀਟ ’ਤੇ ਵੀ ਜ਼ਿਮਨੀ ਚੋਣ ਕਰਾਏ ਜਾਣ ਦੀ ਲੋੜ ਪਏਗੀ। ਸ਼ਿਰੋਦਾ, ਮਾਂਦਰਮ ਤੇ ਮਾਪੁਸਾ ਅਸੈਂਬਲੀ ਸੀਟਾਂ ’ਤੇ 23 ਅਪਰੈਲ ਨੂੰ ਲੋਕ ਸਭਾ ਚੋਣਾਂ ਦੇ ਨਾਲ ਹੀ ਵੋਟਿੰਗ ਹੋਣੀ ਹੈ।

ਪਾਕਿ ਨੇ ਸਈਦ ਦੀ ਅਪੀਲ ਬਾਰੇ ਭਾਰਤ ਨੂੰ ਜਾਣਕਾਰੀ ਮਿਲਣ ਦੀ ਜਾਂਚ ਮੰਗੀ

ਨਵੀਂ ਦਿੱਲੀ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਆਪਣਾ ਨਾਂ ਆਲਮੀ ਦਹਿਸ਼ਤਗਰਦਾਂ ਦੀ ਸੂਚੀ ’ਚੋਂ ਹਟਾਉਣ ਸਬੰਧੀ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਦੀ ਅਪੀਲ ਦੇ ਸੰਯੁਕਤ ਰਾਸ਼ਟਰ ’ਚ ਖਾਰਜ ਹੋਣ ਨਾਲ ਜੁੜੀ ਜਾਣਕਾਰੀ ਜਨਤਕ ਹੋਣ ਤੋਂ ਖਿਝੇ ਪਾਕਿਸਤਾਨ ਨੇ ਆਲਮੀ ਸੰਸਥਾ ਨੂੰ ਅਪੀਲ ਕੀਤੀ ਹੈ ਕਿ ਇਸ ਗੱਲ ਦੀ ਜਾਂਚ ਕਰਵਾਈ ਜਾਵੇ ਕਿ ਭਾਰਤੀ ਖ਼ਬਰ ਏਜੰਸੀ ਪੀਟੀਆਈ ਨੂੰ ਇਹ ਜਾਣਕਾਰੀ ਕਿਵੇਂ ਮਿਲੀ। ਇਹ ਉਨ੍ਹਾਂ ਖਾਸ ਮੌਕਿਆਂ ’ਚੋਂ ਇੱਕ ਹੈ ਜਦੋਂ ਕਿਸੇ ਦੇਸ਼ ਨੇ

ਅਜ਼ਹਰ ਦਾ ਮੁੱਦਾ ਸੁਲਝ ਜਾਵੇਗਾ: ਚੀਨ

ਨਵੀਂ ਦਿੱਲੀ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਭਾਰਤ ਲਈ ਚੀਨ ਦੇ ਰਾਜਦੂਤ ਲੁਓ ਜ਼ਾਓਹੁਈ ਨੇ ਅੱਜ ਕਿਹਾ ਕਿ ਭਾਰਤ ਵੱਲੋਂ ਪਾਕਿਸਤਾਨ ਆਧਾਰਤ ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਅਤਿਵਾਦੀ ਐਲਾਨੇ ਜਾਣ ਦਾ ਮੁੱਦਾ ਸੁਲਝਾ ਲਿਆ ਜਾਵੇਗਾ

‘ਮੋਦੀ ਸੁਨਾਮੀ’ ਤੋਂ ਬਾਅਦ ਕੋਈ ਚੋਣਾਂ ਨਹੀਂ ਹੋਣਗੀਆਂ: ਸਾਕਸ਼ੀ ਮਹਾਰਾਜ

ਉਨਾਓ (ਯੂਪੀ),16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਇੱਥੋਂ ਭਾਜਪਾ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਪੂਰੀ ਇਮਾਨਦਾਰੀ ਨਾਲ ਦੇਸ਼ ਦੇ ਨਾਂ ’ਤੇ ਲੜੀਆਂ ਜਾਣਗੀਆਂ ਅਤੇ ਉਸ ਤੋਂ ਬਾਅਦ ਕੋਈ ਚੋਣਾਂ ਨਹੀਂ ਹੋਣਗੀਆਂ। ਉਹ ਇੱਥੇ ਪਾਰਟੀ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।

ਅਮਰੀਕੀ ਕਾਂਗਰਸ ਮੈਂਬਰਾਂ ਨੇ ਰੂਸ ਨਾਲ ਪਣਡੁੱਬੀ ਸਮਝੌਤੇ ਦਾ ਮੁੱਦਾ ਉਠਾਿੲਆ

ਨਵੀਂ ਦਿੱਲੀ,16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕੀ ਕਾਂਗਰਸ ਦੇ ਕਈ ਮੈਂਬਰਾਂ ਨੇ ਵਿਦੇਸ਼ ਸਕੱਤਰ ਵਿਜੇ ਗੋਖ਼ਲੇ ਨਾਲ ਭਾਰਤ ਦੇ ਰੂਸ ਨਾਲ ਪਰਮਾਣੂ ਪਣਡੁੱਬੀ ਸਮਝੌਤਾ ਕਰਨ ਦਾ ਮੁੱਦਾ ਚੁੱਕਿਆ ਹੈ। ਸੂਤਰਾਂ ਮੁਤਾਬਕ ਗੋਖ਼ਲੇ ਨੇ ਆਪਣੇ ਦੌਰੇ ਮੌਕੇ

ਨੈਸ਼ਨਲ ਕਾਨਫਰੰਸ ਵਲੋਂ ਮੀਰਵਾਇਜ਼ ਦੀ ਹਮਾਇਤ

ਸ੍ਰੀਨਗਰ,16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਨੈਸ਼ਨਲ ਕਾਨਫਰੰਸ ਨੇ ਅੱਜ ਕੇਂਦਰ ਨੂੰ ਕਿਹਾ ਕਿ ਉਹ ਹੁਰੀਅਤ ਕਾਨਫਰੰਸ ਦੇ ਚੇਅਰਮੈਨ ਮੀਰਵਾਇਜ਼ ਉਮਰ ਫ਼ਾਰੂਕ ਨੂੰ ਨਵੀਂ ਦਿੱਲੀ ਤਲਬ ਕਰਨ ਨੂੰ ਵੱਕਾਰ ਦਾ ਸਵਾਲ ਨਾ ਬਣਾਵੇ। ਪਾਰਟੀ ਦੇ ਜਨਰਲ ਸਕੱਤਰ ਅਲੀ ਮੁਹੰਮਦ ਸਾਗਰ ਨੇ ਕਿਹਾ ਕਿ ਮੀਰਵਾਇਜ਼ ਤੋਂ ਵਾਦੀ ਵਿਚ ਹੀ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ। 

ਧਾਰਮਿਕ ਆਗੂ ਨੇ ਸ੍ਰੀ ਸ੍ਰੀ ਰਵੀ ਸ਼ੰਕਰ ਨੂੰ ਸਾਲਸੀ ਕਮੇਟੀ ਤੋਂ ਹਟਾਉਣ ਲਈ ਕਿਹਾ

ਮਥੁਰਾ,16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਧਾਰਮਿਕ ਆਗੂ ਅਧੋਕਸ਼ਜਾਨੰਦ ਦਿਓ ਤੀਰਥ ਮਹਾਰਾਜ ਨੇ ਸੁਪਰੀਮ ਕੋਰਟ ਵੱਲੋਂ ਰਾਮ ਜਨਮਭੂਮੀ-ਬਾਬਰੀ ਮਸਜਿਦ ਜ਼ਮੀਨ ਵਿਵਾਦ ਨੂੰ ਸੁਲਝਾਉਣ ਲਈ ਬਣਾਈ ਗਈ ਸਾਲਸੀ ਕਮੇਟੀ ’ਚੋਂ ਸ੍ਰੀ ਸ੍ਰੀ ਰਵੀ ਸ਼ੰਕਰ ਨੂੰ ਬਦਲਣ ਦਾ ਸੱਦਾ ਦਿੱਤਾ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਸ੍ਰੀ ਰਵੀ ਸ਼ੰਕਰ ਪਹਿਲਾਂ ਵੀ ਸਮਝੌਤੇ ਦਾ ਫਾਰੂਮਲਾ ਕੱਢਣ ਦੇ ਮਿਸ਼ਨ ’ਚ ਨਾਕਾਮ ਰਹੇ ਸਨ। ‘

ਮਿਸ਼ੇਲ ’ਤੇ ਤਸ਼ੱਦਦ ਬਾਰੇ ਫੁਟੇਜ ਪੇਸ਼ ਕਰਨ ਦਾ ਹੁਕਮ

ਨਵੀਂ ਦਿੱਲੀ,16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਦਿੱਲੀ ਦੀ ਇਕ ਅਦਾਲਤ ਨੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਅਗਸਤਾਵੈਸਟਲੈਂਡ ਚੌਪਰਜ਼ ਘੁਟਾਲੇ ਦੇ ਕੇਸ ਵਿਚ ਕਥਿਤ ਵਿਚੋਲੀਏ ਕ੍ਰਿਸਟੀਅਨ ਮਿਸ਼ੇਲ ’ਤੇ ਤਸ਼ੱਦਦ ਦੇ ਲਾਏ ਦੋਸ਼ਾਂ ਮੁਤੱਲਕ ਐਤਵਾਰ ਨੂੰ 

ਪਾਕਿਸਤਾਨ ਦਾਊਦ ਤੇ ਸਲਾਹੂਦੀਨ ਨੂੰ ਸਾਡੇ ਹਵਾਲੇ ਕਰੇ: ਭਾਰਤ

ਨਵੀਂ ਦਿੱਲੀ,16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਜੇਕਰ ਆਪਣੀ ਧਰਤੀ ਤੋਂ ਅਤਿਵਾਦ ਨੂੰ ਅਸਲ ਵਿੱਚ ਖ਼ਤਮ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਦਾਊਦ ਇਬਰਾਹਿਮ ਤੇ ਸਈਦ ਸਲਾਹੂਦੀਨ ਵਰਗੇ ਅਤਿਵਾਦੀਆਂ ਨੂੰ ਭਾਰਤ ਨੂੰ ਸੌਂਪ ਦੇਣਾ ਚਾਹੀਦਾ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਵੀ ਪਾਕਿਸਤਾਨ ਜੈਸ਼-ਏ-ਮੁਹੰਮਦ ਤੇ ਹੋਰ ਅਤਿਵਾਦੀ ਜਥੇਬੰਦੀਆਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਕਰਨ ਵਿੱਚ ਨਾਕਾਮ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ 

ਫੂਲਕਾ ਤੇ ਤੀਜਨ ਬਾਈ ਸਣੇ 54 ਸ਼ਖ਼ਸੀਅਤਾਂ ਨੂੰ ਪਦਮ ਪੁਰਸਕਾਰ

ਨਵੀਂ ਦਿੱਲੀ,16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : 1984 ਦੇ ਸਿੱਖ ਵਿਰੋਧੀ ਦੰਗਾ ਪੀੜਤਾਂ ਲਈ ਲੰਬੀ ਲੜਾਈ ਲੜਨ ਵਾਲੇ ਵਕੀਲ ਐੱਚ.ਐੱਸ. ਫੂਲਕਾ, ਮਸਾਲੇ ਬਣਾਉਣ ਵਾਲੀ ਕੰਪਨੀ ਐੱਮਡੀਐੱਚ ਦੇ ਸੰਸਥਾਪਕ ਸੀਈਓ ਮਹਾਸ਼ਾ ਧਰਮਪਾਲ ਗੁਲਾਟੀ, ਪੀਜੀਆਈ ਚੰਡੀਗੜ੍ਹ ਦੇ ਡਾਇਰੈਕਟਰ ਡਾ. ਜਗਤ ਰਾਮ, ਲੋਕ ਗਾਇਕਾ ਤੀਜਨ ਬਾਈ, ਲਾਰਸਨ ਤੇ ਟੂਬਰੋ ਦੇ ਚੇਅਰਮੈਨ ਅਨਿਲ ਕੁਮਾਰ ਨਾਇਕ, ਵਿਗਿਆਨੀ ਐੱਸ ਨਾਂਬੀ ਨਾਰਾਇਣਨ, ਫਿਲਮ ਅਦਾਕਾਰ ਮਨੋਜ ਬਾਜਪਾਈ ਅਤੇ 106 ਸਾਲਾਂ ਦੇ ਵਾਤਾਵਰਨ ਮਾਹਿਰ ਐੱਸ ਥਿਮਾਕਾ ਸਣੇ ਵੱਖ ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਵਾਲੀਆਂ 54 ਸ਼ਖ਼ਸੀਅਤਾਂ ਨੂੰ ਅੱਜ ਇੱਥੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਪਦਮ ਐਵਾਰਡ ਦੇ ਕੇ ਸਨਮਾਨਿਆ ਗਿਆ।

ਮੋਦੀ ਵਲੋਂ ਆਪਣੇ ਹਮਾਇਤੀਆਂ ਨੂੰ ‘ਮੈਂ ਵੀ ਚੌਕੀਦਾਰ’ ਦਾ ਹਲਫ਼ ਲੈਣ ਦਾ ਹੋਕਾ

ਨਵੀਂ ਦਿੱਲੀ,16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਹਮਾਇਤੀਆਂ ਨੂੰ ‘ਮੈਂ ਵੀ ਚੌਕੀਦਾਰ’ ਦਾ ਹਲਫ਼ ਲੈਣ ਦੀ ਅਪੀਲ ਕੀਤੀ ਹੈ ਤੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਸਮਾਜਕ ਕੁਰੀਤੀਆਂ ਖਿਲਾਫ਼ ਲੜਾਈ ਵਿਚ ਉਹ ਇਕੱਲੇ ਨਹੀਂ ਹਨ। ਸ੍ਰੀ ਮੋਦੀ ਨੇ ਟਵਿਟਰ ’ਤੇ ਲਿਖਿਆ ‘‘ ਤੁਹਾਡਾ ਚੌਕੀਦਾਰ ਮਜ਼ਬੂਤੀ ਨਾਲ ਖੜ੍ਹਾ ਹੈ ਤੇ ਦੇਸ਼ ਦੀ ਸੇਵਾ ਕਰ ਰਿਹਾ ਹੈ। ਪਰ ਮੈਂ ਇਕੱਲਾ ਨਹੀਂ ਹਾਂ। ਭ੍ਰਿਸ਼ਟਾਚਰ, ਗੰਦਗੀ ਅਤੇ ਸਮਾਜਕ ਕੁਰੀਤੀਆਂ ਖਿਲਾਫ਼ ਲੜਨ ਵਾਲਾ ਹਰ ਕੋਈ ਚੌਕੀਦਾਰ ਹੈ। 

ਪੁਲਵਾਮਾ ਹਮਲੇ ਵੇਲੇ ਸ਼ੂਟਿੰਗ ਵਿਚ ਰੁੱਝੇ ਰਹੇ ਮੋਦੀ: ਰਾਹੁਲ

ਦੇਹਰਾਦੂਨ,16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਉਤਰਾਖੰਡ ਵਿਚ ਲੋਕ ਸਭਾ ਚੋਣਾਂ ਲਈ ਪਾਰਟੀ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਆਖਿਆ ਕਿ ਜਦੋਂ ਪੁਲਵਾਮਾ ਵਿਚ ਸੀਆਰਪੀਐਫ ਦੇ ਜਵਾਨਾਂ ਨੂੰ ਮਾਰਿਆ ਜਾ ਰਿਹਾ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੌਰਬੈਟ ਨੈਸ਼ਨਲ ਪਾਰਕ ਵਿਚ ਦਸਤਾਵੇਜ਼ੀ ਫਿਲਮ ਬਣਵਾਉਣ ਵਿਚ ਰੁੱਝੇ ਹੋਏ ਸਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0073019903
Copyright © 2019, Panjabi Times. All rights reserved. Website Designed by Mozart Infotech