ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਪੰਜਾਬ

ਹਾਦਸੇ ’ਚ ਨੌਜਵਾਨ ਦੀ ਮੌਤ

November 04, 2018 10:43 AM

ਬਟਾਲਾ ,3 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਡੇਰਾ ਬਾਬਾ ਨਾਨਕ ਰੋਡ ’ਤੇ ਅੱਡਾ ਕਿਲ੍ਹਾ ਲਾਲ ਸਿੰਘ ਨੇੜੇ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਰੱਖ ਦਿੱਤਾ। ਸਤਨਾਮ ਸਿੰਘ (35) ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਸ਼ਿਕਾਰ ਮਾਛੀਆਂ ਹਾਲ ਵਾਸੀ ਉਮਰਪੁਰਾ ਆਪਣੇ ਸਕੂਟਰ ’ਤੇ ਡੇਰਾ ਬਾਬਾ ਨਾਨਕ ਰੋਡ ਤੋਂ ਬਟਾਲਾ ਵੱਲ ਵਾਪਸ ਆਪਣੇ ਘਰ ਆ ਰਿਹਾ ਸੀ ਕਿ ਤਾਂ ਕੋਈ ਅਣਪਛਾਤਾ ਵਾਹਨ ਉਸ ਨੂੰ ਟੱਕਰ ਮਾਰ ਕੇ ਫ਼ਰਾਰ ਹੋ ਗਿਆ। ਹਾਦਸੇ ਵਿੱਚ ਉਸ ਦੇ ਸਿਰ ’ਚ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਮਾਂ ਬੋਲੀ ਦੀ ਰਾਖੀ ਲਈ ਰਲ ਕੇ ਹੰਭਲਾ ਮਾਰਨ ਦਾ ਸੱਦਾ

ਮੁਕੇਰੀਆਂ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਇੱਥੇ ਸਵਾਮੀ ਪ੍ਰੇਮਾਨੰਦ ਕਾਲਜ ਮੁਕੇਰੀਆਂ ਦੇ ਪੰਜਾਬੀ ਵਿਭਾਗ ਵੱਲੋਂ ਇੱਕ ਰੋਜ਼ਾ ਕੌਮਾਂਤਰੀ ਪੰਜਾਬੀ ਕਾਨਫ਼ਰੰਸ ਕਰਵਾਈ ਗਈ। ਇਸ ਵਿੱਚ ਮੁੱਖ ਮਹਿਮਾਨ ਵਜੋਂ ਕਾਲਜ ਪ੍ਰਬੰਧਕ ਕਮੇਟੀ ਦੇ ਸੀਨੀਅਰ ਉਪ-ਪ੍ਰਧਾਨ ਅਜੀਤ ਨਾਰੰਗ ਤੇ ਸੰਜੀਵ ਅਨੰਦ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ, ਜਦੋਂ ਕਿ ਕਾਨਫਰੰਸ ’ਚ ਮੁੱਖ ਭਾਸ਼ਾ ਬੁਲਾਰੇ ਵਜੋਂ ਦਿੱਲੀ ਯੂਨੀਵਰਸਿਟੀ ਤੋਂ ਡਾ. ਰਵੇਲ ਸਿੰਘ ਨੇ ਸ਼ਮੂਲੀਅਤ ਕੀਤੀ। ਕਾਲਜ ਪ੍ਰਿੰਸੀਪਲ ਨਰਿੰਦਰ ਕੁਮਾਰ ਨੇ ਇਸ ਕਾਨਫ਼ਰੰਸ ਦੇ ਉਦੇਸ਼ ਤੇ ਸਾਰਥਿਕਤਾ ’ਤੇ ਚਾਨਣਾ ਪਾਇਆ।

ਅਗਵਾ ਕਰਨ ਮਗਰੋਂ 19 ਘੰਟਿਆਂ ਬਾਅਦ ਛੱਡਿਆ ਬੱਚਾ

ਡੇਰਾਬੱਸੀ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਇਥੋਂ ਦੀ ਗੁਲਾਬਗੜ੍ਹ ਸੜਕ ਤੋਂ ਲੰਘੀ ਸ਼ਾਮ 4 ਸਾਲਾਂ ਦਾ ਪਰਵਾਸੀ ਬੱਚਾ ਅਗਵਾ ਹੋ ਗਿਆ ਸੀ। ਪੁਲੀਸ ਵੱਲੋ ਵਰਤੀ ਗਈ ਚੌਕਸੀ ਕਾਰਨ ਅਗਵਾਕਾਰ, ਬੱਚੇ ਨੂੰ ਅੱਜ ਸਵੇਰੇ ਉਸ ਦੇ ਘਰ ਦੇ ਬਾਹਰ ਛੱਡ ਗਏ। ਬੱਚੇ ਨੂੰ ਅਗਵਾ ਕਰਨ ਅਤੇ ਵਾਪਸ ਛੱਡਣ ਦੀ ਘਟਨਾ ਸੀਸੀਵੀਟੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲੀਸ ਨੇ ਸੀਆਈਏ ਇੰਚਾਰਜ ਸਤਵੰਤ ਸਿੱਧੂ ਦੀ ਅਗਵਾਈ ਹੇਠ ਸਾਰੀ ਰਾਤ ਬੱਚੇ ਦੀ ਭਾਲ ਕੀਤੀ। ਡੀ.ਐੱਸ.ਪੀ. ਸਿਮਰਨਜੀਤ ਸਿੰਘ ਨੇ ਦੱਸਿਆ ਕਿ ਲੰਘੀ ਸ਼ਾਮ ਪ੍ਰਿੰਸ ਦੇ ਪਿਤਾ ਬਾਲ ਕਿਸ਼ੋਰ ਵਾਸੀ ਗੁਲਾਬਗੜ੍ਹ ਨੇ ਦੱਸਿਆ ਸੀ ਕਿ ਉਸ ਦੇ ਚਾਰ ਸਾਲਾਂ ਦੇ ਪੁੱਤਰ ਪ੍ਰਿੰਸ ਨੂੰ ਲੰਘੀ ਸ਼ਾਮ ਘਰ ਦੇ ਬਾਹਰੋਂ ਕੋਈ ਚੁੱਕ ਕੇ ਲੈ ਗਿਆ ਸੀ।

ਦਲਿਤ ਸਰਪੰਚ ਦੀ ਦੁਕਾਨ ਜਬਰੀ ਖਾਲੀ ਕਰਵਾਉਣ ਦੇ ਦੋਸ਼

ਡੇਰਾਬੱਸੀ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਹਲਕਾ ਵਿਧਾਇਕ ਐੱਨ.ਕੇ. ਸ਼ਰਮਾ ਨੇ ਕੋਆਪ੍ਰੇਟਿਵ ਸੁਸਾਇਟੀ ਦੇ ਸਕੱਤਰ ’ਤੇ ਸਿਆਸੀ ਦਬਾਅ ਪਾ ਕੇ ਅਕਾਲੀ ਦਲ ਦੇ ਦਲਿਤ ਸਰਪੰਚ ਦੇ ਪਤੀ ਦੀ ਦੁਕਾਨ ਜ਼ਬਰਦਸਤੀ ਖਾਲੀ ਕਰਵਾਉਣ ਦਾ ਦੋਸ਼ ਲਾਇਆ ਹੈ। ਸ੍ਰੀ ਸ਼ਰਮਾ ਨੇ ਇਸ ਸਬੰਧੀ ਪਿੰਡ ਬੈਰਮਾਜਰਾ ਦੀ ਦਲਿਤ ਸਰਪੰਚ ਜਸਵਿੰਦਰ ਕੌਰ ਦੇ ਪਤੀ ਸੁਰੇਸ਼ ਸਿੰਘ ਨਾਲ ਪ੍ਰੈੱਸ ਕਲੱਬ ਵਿਚ ਪ੍ਰੈੱਸ ਕਾਨਫਰੰਸ ਕਰ ਕੇ ਕੋਆਪ੍ਰੇਟਿਵ ਸੁਸਾਇਟੀ ਦੇ ਸਕੱਤਰ ਅਜੈਬ ਸਿੰਘ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਪੁਲੀਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ।

ਠੇਕਾ ਮੁਲਾਜ਼ਮਾਂ ਵੱਲੋਂ ਚੰਨੀ ਦੀ ਕੋਠੀ ਅੱਗੇ ਧਰਨਾ

ਖਰੜ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਪਿਛਲੇ ਲੰਮੇ ਸਮੇਂ ਤੋਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੀ ਸਰਕਾਰੀ ਆਈਟੀਆਈਜ਼ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਅੱਜ ਖਰੜ ਵਿਖੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕੋਠੀ ਦੇ ਬਾਹਰ ਧਰਨਾ ਦਿੱਤਾ ਗਿਆ। ਪੰਜਾਬ ਭਰ ਤੋਂ ਆਏ ਮੁਲਜ਼ਮਾਂ ਜਿਨ੍ਹਾਂ ਵਿੱਚ ਮਹਿਲਾ ਮੁਲਾਜ਼ਮਾਂ ਵੀ ਸ਼ਾਮਲ ਸਨ, ਨੂੰ ਸੰਬੋਧਨ ਕਰਦਿਆਂ ਸੂਬਾ ਕਮੇਟੀ ਮੈਂਬਰ ਸੇਵਾ ਸਿੰਘ ਨੇ ਕਿਹਾ ਕਿ ਉਹ ਪਿੱਛਲੇ 

ਪ੍ਰੈੱਸ਼ਰ ਹਾਰਨਾਂ ਕਾਰਨ ਸਿਹਤ ’ਤੇ ਪੈ ਰਿਹੈ ਮਾੜਾ ਅਸਰ

ਡੇਰਾਬੱਸੀ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਇਲਾਕੇ ਵਿੱਚ ਵਾਹਨ ਚਾਲਕਾਂ ਵੱਲੋਂ ਪ੍ਰੈਸ਼ਰ ਹਾਰਨਾਂ ਦੀ ਵਰਤੋਂ ਧੱੜਲੇ ਨਾਲ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਅਤੇ ਟਰਾਂਸਪੋਰਟ ਵਿਭਾਗ ਵੱਲੋਂ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ਖਿਲਾਫ਼ ਕਾਰਵਾਈ ਦੇ ਬਾਵਜੂਦ ਸਮੱਸਿਆ ਬਰਕਰਾਰ ਹੈ। ਡੇਰਾਬੱਸੀ ਸਰਕਾਰੀ ਹਸਪਤਾਲ ਦੇ ਸਾਹਮਣੇ ਪ੍ਰੈਸ਼ਰ ਹਾਰਨਾਂ ਦੀ ਗੂੰਜ ਪਾਬੰਦੀ ਦੇ ਬਾਵਜੂਦ ਵਧਦੀ ਜਾ ਰਹੀ ਹੈ। ਹਸਪਤਾਲ ਦੇ ਨੇੜਲੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਇਸ ਆਵਾਜ਼ ਪ੍ਰਦੂਸ਼ਨ ਨੂੰ ਝੱਲ ਰਹੇ ਹਨ। ਬੱਸ ਅੱਡਾ ਨਾਲ ਹੋਣ ਕਰ ਕੇ ਸਾਰਾ ਦਿਨ ਬੱਸਾਂ ਦੇ ਪ੍ਰੈਸ਼ਰ ਹਾਰਨਾਂ ਦੀ ਆਵਾਜ਼ ਵੀ ਕੰਨਾਂ ’ਤੇ ਮਾੜਾ ਅਸਰ ਪਾਉਂਦੀ ਹੈ। ਜ਼ਿਕਰਯੋਗ ਹੈ ਕਿ ਅਦਾਲਤ ਨੇ ਵੀ ਸਰਕਾਰਾਂ ਨੂੰ ਹੁਕਮ ਦਿੱਤੇ ਹਨ ਕਿ ਪ੍ਰੈਸ਼ਰ ਹਾਰਨਾਂ ’ਤੇ ਪਾਬੰਦੀ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ।

ਮੁਹਾਲੀ ਦੇ ਵਿਕਾਸ ਲਈ ਵੈੱਲਫੇਅਰ ਕੌਂਸਲ ਦਾ ਗਠਨ

ਐਸ.ਏ.ਐਸ. ਨਗਰ (ਮੁਹਾਲੀ),17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਮੁਹਾਲੀ ਦੇ ਵੱਖ ਵੱਖ ਫੇਜ਼ਾਂ ਅਤੇ ਸੈਕਟਰਾਂ ਦੇ ਵਸਨੀਕਾਂ ਦੀ ਸਾਂਝੀ ਮੀਟਿੰਗ ਐਡਵੋਕੇਟ ਹੇਮ ਰਾਜ ਕਪਿਲ ਦੀ ਪ੍ਰਧਾਨਗੀ ਹੇਠ ਅੱਜ ਇੱਥੋਂ ਦੇ ਫੇਜ਼-3ਬੀ1 ਸਥਿਤ ਰੋਜ਼ ਗਾਰਡਨ ਵਿੱਚ ਹੋਈ। ਮੀਟਿਗ ਵਿੱਚ ਟਰੇਡ ਯੂਨੀਅਨ ਆਗੂ ਸਾਥੀ ਚੰਦਰ ਸ਼ੇਖਰ ਅਤੇ ਪਾਵਰਕੌਮ ਦੇ ਮੁਲਾਜ਼ਮ ਆਗੂ ਕੁਲਦੀਪ ਸਿੰਘ ਨੇ ਵੀ ਸ਼ਿਰਕਤ ਕੀਤੀ। ਮੀਟਿੰਗ ਵਿੱਚ ਸ਼ਹਿਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ ਅਤੇ ਇਨ੍ਹਾਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਮੁਹਾਲੀ ਵਿਕਾਸ ਤੇ ਵੈੱਲਫੇਅਰ ਕੌਂਸਲ ਦੇ ਗਠਨ ਕੀਤਾ ਗਿਆ।

ਨਾਜਾਇਜ਼ ਸ਼ਰਾਬ ਦੀਆਂ 13 ਪੇਟੀਆਂ ਬਰਾਮਦ

ਡੇਰਾਬੱਸੀ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਇਥੋਂ ਦੀ ਕਾਲਜ ਰੋਡ ’ਤੇ ਸਥਿਤ ਪਿੰਡ ਹਰੀਪੁਰ ਕੁੜਾਂ ਵਿਖੇ ਇੱਕ ਬੰਦ ਪਏ ਫਾਰਮ ਹਾਊਸ ਦੀ ਹੌਦੀ ਵਿੱਚ ਲੁਕੋ ਕੇ ਰੱਖੀ 13 ਪੇਟੀਆਂ ਸ਼ਰਾਬ ਬਰਾਮਦ ਕੀਤੀ ਗਈ ਹੈ। ਫਾਰਮ ਹਾਊਸ ਦੇ ਮਾਲਕ ਵੱਲੋਂ ਇਸ ਦੀ ਸ਼ਿਕਾਇਤ ਪੁਲੀਸ ਨੂੰ ਦੇਣ ਤੇ ਮੌਕੇ ’ਤੇ ਪੁੱਜ ਸ਼ਰਾਬ ਆਪਣੇ ਕਬਜ਼ੇ ‘ਚ ਲੈ ਲਈ ਹੈ। ਫਾਰਮ ਹਾਊਸ ਦੇ ਮਾਲਕ ਜਸਵਿੰਦਰ ਵਰਮਾ ਵਾਸੀ ਡੇਰਾਬੱਸੀ ਨੇ ਦੱਸਿਆ ਕਿ ਉਸ ਦੇ ਭਾਈਵਾਲ ਨੇ ਅੱਜ ਉਸ ਨੂੰ ਫੋਨ ’ਤੇ ਸੂਚਨਾ ਦਿੱਤੀ 

ਫ਼ਿਲਮ ਐਵਾਰਡ: ਕੈਰੀ ਆਨ ਜੱਟਾ-2 ਬਿਹਤਰੀਨ ਫ਼ਿਲਮ ਐਲਾਨੀ

ਐਸ.ਏ.ਐਸ ਨਗਰ (ਮੁਹਾਲੀ),17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਇੱਥੋਂ ਦੇ ਸੈਕਟਰ 66 ਦੇ ਜੇਐੱਲਪੀਐੱਲ ਗਰਾਊਂਡ ਵਿਖੇ ਬੀਤੀ ਰਾਤ ਹੋਏ ਪੀਟੀਸੀ ਫ਼ਿਲਮ ਐਵਾਰਡ ਵਿੱਚ ਪੰਜਾਬੀ ਫ਼ਿਲਮ ਕੈਰੀ ਆਨ ਜੱਟਾ-2 ਨੂੰ ਬਿਹਤਰੀਨ ਫ਼ਿਲਮ ਦਾ ਐਵਾਰਡ ਦਿੱਤਾ ਗਿਆ। ਫ਼ਿਲਮ ਦੇ ਡਾਇਰੈਕਟਰ ਸਮੀਪ ਕੰਗ ਨੂੰ ਬਿਹਤਰੀਨ ਡਾਇਰੈਕਟਰ ਅਤੇ ਐਕਟਰ ਗਿੱਪੀ ਗਰੇਵਾਲ ਨੂੰ ਵਧੀਆ ਐਕਟਰ ਦੇ ਸਨਮਾਨ ਨਾਲ ਨਿਵਾਜਿਆ ਗਿਆ। ਕੈਰੀ ਆਨ ਜੱਟਾ ਅਤੇ ਫ਼ਿਲਮ ਲੌਂਗ ਲਾਚੀ ਨੇ ਕਈਂ ਇਨਾਮ ਜਿੱਤੇ। ਇਨਾਮ ਵੰਡਣ ਦੀ ਰਸਮ ਪੀਟੀਸੀ ਪੰਜਾਬੀ ਨੈੱਟਵਰਕ ਦੇ ਐਮਡੀ ਅਤੇ ਪ੍ਰਧਾਨ ਰਾਬਿੰਦਰ ਨਾਰਾਇਣ ਨੇ ਨਿਭਾਈ। ਇਸ ਮੌਕੇ ਵੱਡੀ ਗਿਣਤੀ ਵਿੱਚ ਬੌਲੀਵੁੱਡ ਅਤੇ ਸੰਗੀਤ ਜਗਤ ਦੀਆਂ ਹਸਤੀਆਂ ਮੌਜੂਦ ਸਨ। ਸੋਨੂ ਸੂਦ, ਦਿਵਿਆ ਦੱਤਾ, ਮਨੀਸ਼ ਪਾਲ, ਗੈਵੀ ਚਾਹਲ ਅਤੇ ਗੁਰਨਾਮ ਭੁੱਲਰ ਨੇ ਮੰਚ ਸੰਚਾਲਨ ਕਰਦਿਆਂ ਦਰਸ਼ਕਾਂ ਨੂੰ ਖੂਬ ਹਸਾਇਆ।
ਫ਼ਿਲਮ ਐਵਾਰਡ ਅਧੀਨ ਡਾਇਰੈਕਟਰ ਮਨਮੋਹਨ ਸਿੰਘ ਨੂੰ ਤਾ-ਉਮਰ ਪ੍ਰਾਪਤੀਆਂ ਲਈ ਵਿਸ਼ੇਸ ਸਨਮਾਨ ਦਿੱਤਾ ਗਿਆ। ਸਿਨੇਮਾ ਪ੍ਰਤੀ ਬਿਹਤਰੀਨ ਸੇਵਾਵਾਂ ਲਈ ਪ੍ਰੇਮ ਚੋਪੜਾ, ਬੈਕ ਗਰਾਊਂਡ ਸਕੋਰ ਸੱਜਣ ਸਿੰਘ ਰੰਗਰੂਟ ਫਿਲਮ ਲਈ ਆਰਿਫ਼ ਅਤੇ ਇਸੇ ਫਿਲਮ ਨੂੰ ਸਿਨੇਮਾਟੋਗ੍ਰਾਫ਼ੀ ਲਈ ਵਿਨੀਤ ਮਲਹੋਤਰਾ ਨੂੰ ਇਨਾਮ ਦਿੱਤੇ ਗਏ। ਵਧੀਆ ਫ਼ਿਲਮੀ ਕਹਾਣੀ ਵਜੋਂ ਰਾਣਾ ਰਣਬੀਰ ਦੀ ਫ਼ਿਲਮ ਅਸੀਸ ਨੂੰ ਚੁਣਿਆ ਗਿਆ। ਗੋਲਕ, ਬੁੱਗਨੀ, ਬੈਂਕ ਤੇ ਬਟੂਆ ਨੂੰ ਬਿਹਤਰੀਨ ਸਕਰੀਨ ਪਲੇਅ ਦਾ ਇਨਾਮ ਦਿੰਦਿਆਂ ਧੀਰਜ ਰਤਨ ਨੂੰ ਐਵਾਰਡ ਦਿੱਤਾ ਗਿਆ।

ਮੁਹਾਲੀ ਵਿੱਚ ਪੱਕੇ ਫਰਸ਼ ਤੋੜ ਕੇ ਪੇਵਰ ਬਲਾਕ ਲਗਾਏ

ਐਸ.ਏ.ਐਸ. ਨਗਰ (ਮੁਹਾਲੀ),17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਦੇ ਰਿਹਾਇਸ਼ੀ ਖੇਤਰਾਂ ਵਿੱਚ ਪੱਕੇ ਫਰਸ਼ ਤੋੜ ਕੇ ਪੇਵਰ ਬਲਾਕ ਲਗਾਏ ਜਾ ਰਹੇ ਹਨ ਜਿਸ ਨਾਲ ਪੈਸੇ ਦੀ ਬਰਬਾਦੀ ਹੋ ਰਹੀ ਹੈ। ਤਾਜ਼ਾ ਮਾਮਲਾ ਇੱਥੋਂ ਦੇ ਫੇਜ਼-9 ਵਿੱਚ ਸਾਹਮਣੇ ਆਇਆ ਹੈ ਜਿੱਥੇ ਰਿਹਾਇਸ਼ੀ ਖੇਤਰ ਵਿੱਚ ਪਹਿਲਾਂ ਤੋਂ ਬਣੇ ਹੋਏ ਪੱਕੇ ਫਰਸ਼ ਤੋੜ ਕੇ ਲੱਖਾਂ ਰੁਪਏ ਦੇ ਨਵੇਂ ਸਿਰਿਓਂ ਪੇਵਰ ਬਲਾਕ (ਇੰਟਰਲਾਕ ਟਾਈਲਾਂ) ਲਗਾਏ ਜਾ ਰਹੇ ਹਨ।    

ਕੇਂਦਰ ’ਚ ਬਣੇਗੀ ਕਾਂਗਰਸ ਪਾਰਟੀ ਦੀ ਸਰਕਾਰ: ਮਨਪ੍ਰੀਤ ਬਾਦਲ

ਬਠਿੰਡਾ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਤੀਜੇ ਦਿਨ ਸਾਂਈ ਨਗਰ ,ਹਾਊਸਫੈੱਡ ਕਲੋਨੀ, ਸਿਲਵਰ ਸਿਟੀ, ਦੀਪ ਸਿੰਘ ਨਗਰ, ਪ੍ਰਤਾਪ ਨਗਰ, ਮੁਲਤਾਨੀਆ ਰੋਡ ਤੇ ਸੁਰਖਪੀਰ ਰੋਡ ਦਾ ਦੌਰਾ ਕਰ ਵੱਖ ਵੱਖ ਵਾਰਡਾਂ ਵਿਚ ਜਨਤਕ ਮੀਟਿੰਗਾਂ ਕੀਤੀਆਂ।ਉਨ੍ਹਾਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਵਰਕਰ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੇਂਦਰ ਵਿਚ ਕਾਂਗਰਸ ਸਰਕਾਰ ਕਾਇਮ ਕਰੇਗੀ ਜਿਸ ਦੀ ਸ਼ੁਰੂਆਤ ਪਹਿਲਾਂ ਹੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਪਾਰਟੀ ਵੱਡੇ ਫਰਕ ਨਾਲ ਜਿੱਤ ਕੇ ਕਾਂਗਰਸ ਹਾਈ ਕਮਾਂਡ ਦੀ ਝੋਲੀ ਪਾਵੇਗੀ।

ਜ਼ਮੀਨਾਂ ਦੀ ਨਿਸ਼ਾਨਦੇਹੀ ਬਦਲੇ ਕਿਸਾਨ ਝੱਲ ਰਹੇ ਨੇ ਦੋਹਰੀ ਮਾਰ

ਨਥਾਣਾ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਕਿਸਾਨਾਂ ਨੂੰ ਆਪਣੀਆਂ ਵਾਹੀਯੋਗ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਵਾਉਣ ਬਦਲੇ ਮਾਲ ਵਿਭਾਗ ਦੀ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਅਜਿਹਾ ਸੂਬਾ ਸਰਕਾਰ ਵੱਲੋਂ ਕੰਪਿਊਟਰਾਈਜ਼ਡ (ਡਿਜ਼ੀਟਲ) ਮਸ਼ੀਨਾਂ ਉਪਲੱਭਧ ਨਾ ਕਰਵਾਏ ਜਾਣ ਕਾਰਨ ਹੋ ਰਿਹਾ ਹੈ। ਕਿਸਾਨਾਂ ਨੂੰ ਇੱਕ ਪਾਸੇ ਵਧੀਆਂ ਹੋਈਆਂ ਮੋਟੀਆਂ ਫ਼ੀਸਾਂ ਤਾਰਨੀਆਂ ਪੈ ਰਹੀਆਂ ਹਨ ਜਦੋਂ ਕਿ ਦੂਜੇ ਪਾਸੇ ਮਸ਼ੀਨਾਂ ਦਾ ਕਿਰਾਇਆ ਅਦਾ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜ਼ਮੀਨਾਂ ਦੀ ਮਿਣਤੀ ਕਰਵਾਉਣ ਵਾਲੇ ਕਿਸਾਨਾਂ ਤੋਂ ਸੂਹ ਮਿਲਦੀ ਹੈ ਕਿ ਮਸ਼ੀਨਾਂ ਦੇ ਵਸੂਲੇ ਜਾਂਦੇ ਕਿਰਾਏ ‘ਚੋਂ ਇੱਕ ਚੌਥਾਈ ਹਿੱਸਾ ਮਿਣਤੀ ਕਰਨ ਵਾਲੇ ਅਧਿਕਾਰੀ ਵੀ ਕਥਿਤ ਕਮਿਸ਼ਨ ਵਜੋਂ ਛਕ ਜਾਂਦੇ ਹਨ।

ਜੈਤੋ ਦੇ ਮੱਥੇ ’ਤੇ ਬੱਸ ਸਟੈਂਡ ਦੇ ਕੁਪ੍ਰਬੰਧਾਂ ਦਾ ‘ਦਾਗ਼’

ਜੈਤੋ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਇਤਿਹਾਸਕ ਸ਼ਹਿਰ ਦੇ ਬੱਸ ਅੱਡੇ ’ਤੇ ਮੁਸਾਫ਼ਿਰਾਂ ਲਈ ਸਿਰ ਲੁਕਾਉਣ ਵਾਸਤੇ ਕੋਈ ਛੱਤ ਨਹੀਂ। ਕਰੀਬ ਤਿੰਨ ਸਾਲਾਂ ਤੋਂ ਯਾਤਰੀ ਮੌਸਮੀ ਮਾਰ ਝੱਲ ਰਹੇ ਹਨ। ਬੇਸ਼ੱਕ ਨਗਰ ਕੌਂਸਲ ਬੱਸਾਂ ਤੋਂ ਅੱਡਾ ਫੀਸ ਤਾਂ ਉਗਰਾਹੁੰਦੀ ਹੈ ਪਰ ਯਾਤਰੀਆਂ ਨੂੰ ਲੋੜੀਂਦੀਆਂ ਸਹੂਲਤਾਂ ਦੇਣ ਤੋਂ ਕੰਨੀ ਵੱਟੀ ਹੋਈ ਹੈ।

ਮੌਸਮ ਦੇ ਬਦਲੇ ਮਿਜ਼ਾਜ ਨੇ ਕਿਸਾਨਾਂ ਦੇ ਚਿਹਰੇ ਰੁਸ਼ਨਾਏ

ਟੱਲੇਵਾਲ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਭਾਵੇਂ ਇੱਕ ਦੋ ਦਿਨਾਂ ਤੋਂ ਗਰਮੀ ਦੀ ਆਹਟ ਸਾਫ ਦਿਖਾਈ ਦੇ ਰਹੀ ਹੈ ਪਰ ਇਸ ਵਾਰ ਸਰਦੀਆਂ ਦਾ ਸੀਜ਼ਨ ਪਿਛਲੇ ਵਰ੍ਹਿਆਂ ਨਾਲੋਂ ਤਬਦੀਲ ਹੋਣ ਕਾਰਨ ਕਿਸਾਨ ਦੇ ਚਿਹਰੇ ਖਿੱੜ ਗਏ ਹਨ। ਖੇਤੀ ਮਾਹਰਾਂ ਵੱਲੋਂ ਠੰਢ ਦਾ ਮੌਸਮ ਜ਼ਿਆਦਾ ਸਮਾਂ ਰਹਿਣ ਕਾਰਨ ਸਾਰੀਆਂ ਫ਼ਸਲਾਂ ਨੂੰ ਹੀ ਲਾਭ ਹੋਣ ਦੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ। ਦੇਸੀ ਮਹੀਨਾ ਚੇਤ ਵੀ ਚੜ੍ਹ ਗਿਆ, ਪ੍ਰੰਤੂ ਅਜੇ ਵੀ ਪੂਰੀ ਤਰ੍ਹਾਂ ਸਰਦੀ ਦਾ ਮੌਸਮ ਜਾਣ ਦਾ ਨਾਮ ਨਹੀਂ ਲੈ ਰਿਹਾ।

ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਰਨ ਫਾਰ ਹਿਊਮੈਨਿਟੀ’

ਕੋਟਕਪੂਰਾ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਪਿੰਡ ਨਾਨਕਸਰ ਵਿਚ ਗ੍ਰਾਮ ਪੰਚਾਇਤ, ਸਤਿਕਾਰ ਸੇਵਾ ਕਮੇਟੀ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਰਨ ਫਾਰ ਹਿਊਮੈਨਿਟੀ’ ਦੀ ਸ਼ੁਰੂਆਤ ਮੌਕੇ ਵਿਸ਼ਾਲ ਇਕੱਠ ਨੂੰ ਡਾ. ਅਵੀਨਿੰਦਰਪਾਲ ਸਿੰਘ, ਮਾ. ਜਗਮੋਹਨ ਸਿੰਘ, ਰਣਜੀਤ ਸਿੰਘ ਮੱਲ੍ਹਾ, ਗੁਰਿੰਦਰ ਸਿੰਘ ਕੋਟਕਪੂਰਾ ਅਤੇ ਗੁਰਵਿੰਦਰ ਸਿੰਘ ਸਿਵੀਆਂ ਸਮੇਤ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇ ਜੀਵਨ ਦਾ ਫਲਸਫਾ ਅਸੀਂ ਪਹਿਲਾਂ ਆਪਣੇ ਆਪ ਅੰਦਰ ਮਹਿਸੂਸ ਕਰੀਏ ਤੇ ਫਿਰ ਉਨ੍ਹਾਂ ਦੇ ਉਪਦੇਸ਼ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਨੂੰ ਘਰ-ਘਰ ਪਹੁੰਚਾਈਏ।

ਪਿੰਡ ਕੈਰੇ ਵਿੱਚੋਂ ਸ਼ਰਾਬ ਦਾ ਠੇਕਾ ਚੁਕਵਾਉਣ ਲਈ ਮੋਰਚਾ ਖੋਲ੍ਹਿਆ

ਟੱਲੇਵਾਲ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਨੇੜਲੇ ਪਿੰਡ ਕੈਰੇ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਇਸ ਵਾਰ ਵੀ ਸ਼ਰਾਬ ਦੇ ਠੇਕੇ ਖਿਲਾਫ਼ ਝੰਡਾ ਚੁੱਕ ਲਿਆ ਹੈ। ਸ਼ਰਾਬ ਦੇ ਠੇਕਿਆ ਦੀ ਨਵੀਂ ਅਲਾਟਮੈਂਟ ਤੋਂ ਪਹਿਲਾਂ ਹੀ ਪਿੰਡ ਵਿੱਚੋਂ ਠੇਕਾ ਚੁਕਵਾਉਣ ਲਈ ਪਿੰਡ ਦੀ ਪੰਚਾਇਤ ਨੇ ਡੀਸੀ ਬਰਨਾਲਾ ਤੱਕ ਪਹੁੰਚ ਕੀਤੀ ਹੈ ਅਤੇ ਮੰਗ ਪੱਤਰ ਦਿੱਤਾ ਹੈ।

ਚੋਣਾਂ ’ਚ ਵੰਡੀ ਜਾਣ ਵਾਲੀ ਨਕਲੀ ਸ਼ਰਾਬ ਦਾ ਪਰਦਾਫ਼ਾਸ਼

ਜਲੰਧਰ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਜਲੰਧਰ ਦਿਹਾਤੀ ਪੁਲੀਸ ਨੇ ਲੋਕ ਸਭਾ ਚੋਣਾਂ ਵਿੱਚ ਨਕਲੀ ਸ਼ਰਾਬ ਤਿਆਰ ਕਰਨ ਲਈ ਲਿਆਂਦਾ ਕੈਮੀਕਲ ਵੱਡੀ ਮਾਤਰਾ ਬਰਾਮਦ ਕਰਕੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਚੱਕੀ ਦਰਿਆ ’ਤੇ ਪੈਂਟੂਨ ਪੁਲ ਨਾ ਹੋਣ ਕਾਰਨ 70 ਪਿੰਡ ਪਿਸੇ

ਪਠਾਨਕੋਟ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਚੱਕੀ ਦਰਿਆ ਵਿੱਚ ਤਲਵਾੜਾ ਜੱਟਾਂ-ਸਿੰਬਲੀ ਪੱਤਨ ਉਪਰ 9 ਮਹੀਨੇ ਤੱਕ ਪੈਂਟੂਨ ਪੁਲ ਫਿੱਟ ਨਾ ਕਰਨ ਕਰਕੇ 70 ਪਿੰਡਾਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਲੋਕਾਂ ਨੂੰ 2 ਕਿਲੋਮੀਟਰ ਦਾ ਸਫ਼ਰ 35 ਕਿਲੋਮੀਟਰ ਵਿੱਚ ਪੈ ਰਿਹਾ ਹੈ। ਪਿੰਡਾਂ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਇਸ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇ।

ਭੁਲੱਥ ਵਿੱਚ ਵਕੀਲਾਂ ਨੇ ਕਾਨੂੰਨ ਨੂੰ ਛਿੱਕੇ ਟੰਗਿਆ

ਭੁਲੱਥ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਇਸ ਕਸਬੇ ਵਿਚ ਬੀਤੇ ਦਿਨ ਹੀ ਅਦਾਲਤੀ ਕੰਪਲੈਕਸ ਦੇ ਉਦਘਾਟਨ ਹੋਇਆ ਹੈ ਤੇ ਅੱਜ ਵਕੀਲਾਂ ਵੱਲੋਂ ਕਥਿਤ ਆਪਹੁਦੇ ਢੰਗ ਨਾਲ ਕੰਪਲੈਕਸ ਵਿੱਚ ਆਪਣੇ ਚੈਂਬਰਾਂ ਲਈ ਮਨਪਸੰਦ ਥਾਵਾਂ ’ਤੇ ਕਬਜ਼ਾ ਕਰਨ ਲਈ ਚਾਰਦੀਵਾਰੀ ਸ਼ੁਰੂ ਕਰਵਾ ਦਿੱਤੀ। ਕਈ ਨੌਜਵਾਨ ਵਕੀਲਾਂ ਵੱਲੋਂ ਮੌਕੇ ’ਤ ਪੁੱਜੇ ਪੱਤਰਕਾਰਾਂ ਨਾਲ ਵੀ ਕਥਿਤ ਬਦਸਲੂਕੀ ਕੀਤੀ ਗਈ। ਅੱਜ ਐਤਵਾਰ ਦੀ ਛੁੱਟੀ ਹੋਣ ਕਾਰਨ ਵਕੀਲਾਂ ਵੱਲੋਂ ਇਸ ਦਾ ਫਾਇਦਾ ਲੈਂਦਿਆਂ ਚੈਬਰ ਅਲਾਟ ਹੋਣ ਦੀਆਂ ਕਾਗਜ਼ੀ ਕਾਰਵਾਈਆਂ ਪੂਰਾ ਕੀਤੇ ਬਗੈਰ ਭਾਵ ਪ੍ਰਸ਼ਾਸਨ ਨੂੰ ਅਰਜ਼ੀਆਂ ਦੇਣ ਤੋਂ ਬਿਨਾਂ ਹੀ ਕਬਜ਼ੇ ਕੀਤੇ ਗਏ। ਜ਼ਿਕਰਯੋਗ ਹੈ 

‘ਜਸ਼ਨ-2019’: ਆਰਕੀਟੈਕਚਰ ਵਿਭਾਗ ਨੇ ਓਵਰਆਲ ਟਰਾਫ਼ੀ ਜਿੱਤੀ

ਅੰਮ੍ਰਿਤਸਰ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦੇ ਅੰਤਰ-ਵਿਭਾਗੀ ਕਲਾ ਅਤੇ ਸੱਭਿਆਚਾਰਕ ਮੁਕਾਬਲਿਆਂ ਦਾ ਚਾਰ ਰੋਜ਼ਾ ਗੋਲਡਨ ਜੁਬਲੀ ਸਮਾਰੋਹ ‘ਜਸ਼ਨ-2019’ ਯੂਨੀਵਰਸਿਟੀ ਦੇ ਹਾਕੀ ਸਟੇਡੀਅਮ ਵਿੱਚ ਗਿੱਧੇ ਦੀ ਧਮਾਲ ਨਾਲ ਸੰਪੰਨ ਹੋ ਗਿਆ। ‘ਜਸ਼ਨ-2019’ ਦੀ ਓਵਰਆਲ ਚੈਂਪੀਅਨਸ਼ਿਪ ਟਰਾਫੀ ਆਰਕੀਟੈਕਚਰ ਵਿਭਾਗ ਨੇ ਜਿੱਤੀ।
ਇਨ੍ਹਾਂ ਮੁਕਾਬਲਿਆਂ ਵਿੱਚ ਇਲੈਕਟ੍ਰੌਨਿਕਸ ਵਿਭਾਗ ਦੂਜੇ ਸਥਾਨ ’ਤੇ ਰਿਹਾ ਜਦੋਂਕਿ ਕੰਪਿਊਟਰ ਇੰਜਨੀਅਰਿੰਗ ਟੈਕਨੋਲੋਜੀ ਵਿਭਾਗ ਤੀਜੇ ਸਥਾਨ ’ਤੇ ਰਿਹਾ। ਇਨ੍ਹਾਂ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵੱਡੀ ਗਿਣਤੀ ਵਿਦਿਆਰਥੀ ਕਲਾਕਾਰਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।

ਬੇਸ਼ਕੀਮਤੀ ਕਲਾਕ੍ਰਿਤਾਂ ਨੂੰ ਸੰਭਾਲਣ ਲਈ ਬਣਾਇਆ ਕੌਮਾਂਤਰੀ ਪੱਧਰ ਦਾ ਹਾਲ

ਅੰਮ੍ਰਿਤਸਰ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਸਥਾਨਕ ਮਦਨ ਮੋਹਨ ਮਾਲਵੀਆ ਰੋਡ ’ਤੇ ਸਥਿਤ ਇੰਡੀਅਨ ਅਕੈਡਮੀ ਆਫ਼ ਆਰਟ ਵਿੱਚ ਜਿੱਥੇ ਬੇਸ਼ਕੀਮਤੀ ਕਲਾਕ੍ਰਿਤਾਂ ਨੂੰ ਸੰਭਾਲਣ ਅਤੇ ਉਨ੍ਹਾਂ ਦੇ ਰੱਖ-ਰਖਾਓ ਲਈ ਕੌਮਾਂਤਰੀ ਪੱਧਰ ਦਾ ਹਾਲ ਬਣਾਇਆ ਗਿਆ ਹੈ, ਉੱਥੇ ਹੀ ਕੁਦਰਤੀ ਸਰੋਤਾਂ ਤੋਂ ਬਿਜਲੀ ਹਾਸਲ ਕਰਨ ਲਈ ਸੰਸਥਾ ਦੀ ਇਮਾਰਤ ’ਤੇ ਸੋਲਰ ਪਲਾਂਟ ਵੀ ਸਥਾਪਤ ਕੀਤਾ ਗਿਆ ਹੈ।
ਇਨ੍ਹਾਂ ਦਾ ਉਦਘਾਟਨ ਅੱਜ ਪੰਜਾਬ ਨਾਟਸ਼ਾਲਾ ਦੇ ਮੁਖੀ ਜਤਿੰਦਰ ਸਿੰਘ ਬਰਾੜ ਤੇ ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਵੱਲੋਂ ਕੀਤਾ ਗਿਆ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0073019803
Copyright © 2019, Panjabi Times. All rights reserved. Website Designed by Mozart Infotech