ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਆਸੀਆ ਬੀਬੀ ਨੂੰ ਨੈਦਰਲੈਂਡਜ਼ ਭੇਜੇ ਜਾਣ ਦੇ ਚ਼ਰਚੇ

November 09, 2018 01:00 PM

ਇਸਲਾਮਾਬਾਦ/ਲਾਹੌਰ,8 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਕੁਫ਼ਰ ਦੇ ਮਾਮਲੇ ’ਚ ਬਰੀ ਕੀਤੀ ਗਈ ਆਸੀਆ ਬੀਬੀ ਨੂੰ ਜੇਲ੍ਹ ’ਚੋਂ ਰਿਹਾਅ ਕਰਨ ਮਗਰੋਂ ਨੈਦਰਲੈਂਡਰਜ਼ ਭੇਜੇ ਜਾਣ ਦੀਆਂ ਰਿਪੋਰਟਾਂ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ‘ਫਰਜ਼ੀ ਖ਼ਬਰ’ ਕਰਾਰ ਦਿੱਤਾ ਹੈ। ਆਸੀਆ ਬੀਬੀ (47) ਨੂੰ ਬੁੱਧਵਾਰ ਅੱਧੀ ਰਾਤ ਨੂੰ ਮੁਲਤਾਨ ਜੇਲ੍ਹ ’ਚੋਂ ਛੱਡਿਆ ਗਿਆ ਹੈ। ਸਥਾਨਕ ਮੀਡੀਆ ’ਚ ਇਹ ਖ਼ਬਰਾਂ ਫੈਲ ਗਈਆਂ ਕਿ ਉਸ ਨੂੰ ਨੂਰ ਖ਼ਾਨ ਏਅਰਬੇਸ ਰਾਵਲਪਿੰਡੀ ’ਤੇ ਲਿਜਾ ਕੇ ਨੈਦਰਲੈਂਡਜ਼ ਭੇਜ ਦਿੱਤਾ ਗਿਆ। ਉਧਰ ਵਿਦੇਸ਼ ਦਫ਼ਤਰ ਦੇ ਤਰਜਮਾਨ ਡਾਕਟਰ ਮੁਹੰਮਦ ਫ਼ੈਸਲ ਨੇ ਕਿਹਾ ਕਿ ਇਨ੍ਹਾਂ ਖ਼ਬਰਾਂ ’ਚ ਕੋਈ ਸਚਾਈ ਨਹੀਂ ਹੈ ਕਿ ਪੰਜ ਬੱਚਿਆਂ ਦੀ ਮਾਂ ਨੇ ਮੁਲਕ ਛੱਡ ਦਿੱਤਾ ਹੈ। ਸੂਚਨਾ ਮੰਤਰੀ ਫਵਾਦ ਚੌਧਰੀ ਨੇ ਵੀ ਉਸ ਦੇ ਮੁਲਕ ਤੋਂ ਬਾਹਰ ਜਾਣ ਦੀਆਂ ਰਿਪੋਰਟਾਂ ਨੂੰ ਨਕਾਰ ਦਿੱਤਾ।


ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਇਸ ਦੇਸ਼ 'ਚ ਪੋਰਨ ਦੀ ਰਿਪੋਰਟ ਦੇਣ ਵਾਲੇ ਨੂੰ ਮਿਲੇਗਾ ਵੱਡਾ ਇਨਾਮ

ਬੀਜਿੰਗ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਪੋਰਨ ਦਾ ਕ੍ਰੇਜ਼ ਵਿਦੇਸ਼ਾਂ ਵਿਚ ਕਾਫੀ ਵੱਧ ਗਿਆ ਹੈ। ਚੀਨ ਸਰਕਾਰ ਨੇ ਦੇਸ਼ ਵਿਚ ਵੱਧਦੀ ਪੋਰਨ ਦੀ ਲੋਕਪ੍ਰਿਅਤਾ ਕਾਰਨ ਹੁਣ ਇਕ ਸਖਤ ਫੈਸਲਾ ਲਿਆ ਹੈ। ਸਰਕਾਰ ਨੇ ਪੋਰਨ ਦੇਖਣ ਵਾਲੇ ਦੀ ਸੂਚਨਾ ਦੇਣ ਵਾਲੇ ਲਈ ਇਨਾਮ ਦੀ ਰਾਸ਼ੀ ਦਾ ਐਲਾਨ ਕੀਤਾ ਹੈ। ਚੀਨੀ ਰੈਗੂਲੇਟਰੀ ਅਧਿਕਾਰੀਆਂ ਨੇ ਅਸ਼ਲੀਲ ਅਤੇ ਗੈਰ ਕਾਨੂੰਨੀ ਪੋਰਨ ਪ੍ਰਕਾਸ਼ਨਾਂ ਦੀ ਰਿਪੋਰਟ ਕਰਨ ਵਾਲੇ ਨਾਗਰਿਕਾਂ ਨੂੰ ਨਕਦ ਪੁਰਸਕਾਰ ਦੇਣ ਦੀ ਯੋਜਨਾ ਬਣਾਈ ਹੈ।

ਅਫਗਾਨਿਸਤਾਨ: ਬੰਬ ਧਮਾਕੇ 'ਚ 2 ਅਧਿਕਾਰੀਆਂ ਦੀ ਮੌਤ

ਕਾਬੁਲ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਅਫਗਾਨਿਸਤਾਨ ਦੇ ਪੂਰਬੀ ਲੋਗਰ ਸੂਬੇ 'ਚ ਸੜਕ ਕਿਨਾਰੇ ਰੱਖੇ ਗਏ ਇਕ ਬੰਬ ਦੇ ਫਟਣ ਕਾਰਨ ਦੋ ਸਥਾਨਕ ਅਧਿਕਾਰੀਆਂ ਦੀ ਮੌਤ ਹੋ ਗਈ। ਅਫਗਾਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਇਰਾਕ 'ਚ ਹਵਾਈ ਹਮਲਿਆਂ ਦੌਰਾਨ 10 ਅੱਤਵਾਦੀਆਂ ਦੀ ਮੌਤ

ਬਗਦਾਦ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਇਰਾਕ ਦੇ ਦਿਆਲਾ ਤੇ ਸਲਾਹੁਦੀਨ ਸੂਬਿਆਂ 'ਚ ਹਵਾਈ ਫੌਜ ਦੇ ਹਮਲਿਆਂ 'ਚ ਇਸਲਾਮਿਕ ਸਟੇਟ ਦੇ 10 ਅੱਤਵਾਦੀ ਮਾਰੇ ਗਏ ਹਨ। ਫੌਜ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਰਾਕ ਸੰਯੁਕਤ ਕਮਾਨ ਅਭਿਆਨ ਦੇ ਬੁਲਾਰੇ ਯਾਹਯਾ ਰਸੂਲ ਨੇ ਜਾਰੀ ਇਕ ਬਿਆਨ 'ਚ ਕਿਹਾ ਕਿ ਇਰਾਕੀ ਹਵਾਈ ਫੌਜ ਨੇ ਆਈ.ਐੱਸ. ਦੇ 2 ਟਿਕਾਣਿਆਂ ਤੇ ਤਿੰਨ ਬੰਕਰਾਂ ਨੂੰ ਨਿਸ਼ਾਨਾ ਬਣਾ ਕੇ ਬੰਬ ਵਰ੍ਹਾਏ, ਜਿਸ 'ਚ ਸਿਰਕਾਤ ਸ਼ਹਿਰ ਦੇ ਨੇੜੇ ਗਾਨੂਸ ਪਿੰਡ 'ਚ ਇਸਲਾਮਿਕ ਸਟੇਟ ਦੇ 10 ਅੱਤਵਾਦੀ ਮਾਰੇ ਗਏ।

ਏਪੈੱਕ ਸੰਮੇਲਨ ਸ਼ੀ ਤੇ ਪੈਂਸ ਦੀਆਂ ਤਕਰੀਰਾਂ ਭੇਟ ਚੜ੍ਹਿਆ

ਪੋਰਟ ਮੋਰਸਬੀ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਏਸ਼ੀਆ-ਪ੍ਰਸ਼ਾਂਤ ਖਿੱਤੇ ’ਚ ਆਰਥਿਕ ਸਹਿਯੋਗ (ਏਪੈੱਕ) ਨਾਲ ਸਬੰਧਤ 21 ਮੁਲਕਾਂ ਦੀ ਸ਼ਮੂਲੀਅਤ ਵਾਲਾ ਸਿਖਰ ਸੰਮੇਲਨ ਅਮਰੀਕਾ ਤੇ ਚੀਨ ਵਿਚਾਲੇ ਵਣਜ ਦੀ ਸਰਦਾਰੀ ਨੂੰ ਲੈ ਕੇ ਛਿੜੀ ਸ਼ਬਦੀ ਜੰਗ ਦੀ ਭੇਟ ਚੜ੍ਹ ਗਿਆ। ਦੋ ਆਲਮੀ ਤਾਕਤਾਂ ਦਰਮਿਆਨ ਜਾਰੀ ਰੇੜਕੇ ਕਾਰਨ ਸੰਮੇਲਨ ’ਚ ਸ਼ਾਮਲ ਮੁਲਕ ਵਧਦੇ ਖੱਪੇ ਨੂੰ ਪੂਰਨ ਵਿੱਚ ਨਾਕਾਮ ਰਹੇ। ਵਣਜ ਨੀਤੀ ਨੂੰ ਲੈ ਕੇ ਜਾਰੀ ਵਖਰੇਵਿਆਂ ਦਰਮਿਆਨ ਇਤਿਹਾਸ ਵਿੱਚ ਪਹਿਲੀ ਵਾਰ ਏਪੈੱਕ ਸਮੂਹ ਦੇ ਆਗੂ ਰਸਮੀ ਲਿਖਤੀ ਐਲਾਨਨਾਮੇ ਨੂੰ ਲੈ ਕੇ ਸਹਿਮਤੀ ਬਣਾਉਣ ਵਿੱਚ ਨਾਕਾਮ ਰਹੇ।

ਦੁਸ਼ਯੰਤ ਕਦੇ ਵੀ ਮੁੱਖ ਮੰਤਰੀ ਲਈ ਉਮੀਦਵਾਰ ਨਹੀਂ ਸੀ: ਅਜੈ

ਚੰਡੀਗੜ੍ਹ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਦਸੰਬਰ ਮਹੀਨੇ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰਨ ਤੋਂ ਇੱਕ ਦਿਨ ਬਾਅਦ ਅੱਜ ਅਜੈ ਚੌਟਾਲਾ ਨੇ ਕਿਹਾ ਕਿ ਉਸ ਦਾ ਪੁੱਤਰ ਦੁਸ਼ਯੰਤ ਚੌਟਾਲਾ ਕਦੇ ਵੀ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਨਹੀਂ ਸੀ ਤੇ ਨਾ ਹੀ ਉਸ ਦੀ ਪਤਨੀ ਨੈਨਾ ਚੌਟਾਲਾ ਕਦੇ ਹਰਿਆਣਾ ’ਚ ਵਿਰੋਧੀ ਧਿਰ ਦੇ ਆਗੂ ਦੀ ਉਮੀਦਵਾਰ ਸੀ।

ਖਸ਼ੋਗੀ ਦੀ ਹੱਤਿਆ ਬਾਰੇ ਰਿਪੋਰਟ ਭਲਕੇ: ਟਰੰਪ

ਵਾਸ਼ਿੰਗਟਨ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਜਮਾਲ ਖਸ਼ੋਗੀ ਦੀ ਹੱਤਿਆ ਬਾਰੇ ਮੁਕੰਮਲ ਰਿਪੋਰਟ ਮੰਗਲਵਾਰ ਤਕ ਨਸ਼ਰ ਕੀਤੀ ਜਾਵੇਗੀ। ਉਨ੍ਹਾਂ ਸੀਆਈਏ ਮੁਖੀ ਤੋਂ ਇਸ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਇਸ ਦੌਰਾਨ ਟਰੰਪ ਨੇ ਕਿਹਾ ਕਿ ਖ਼ਸ਼ੋਗੀ ਕਤਲ ਮਾਮਲੇ ਜਾਰੀ ਆਡੀਓ ਟੇਪ ਬੜੀ ਤਕਲੀਫਦੇਹ ਹੈ, ਜਿਸ ਨੂੰ ਉਹ ਸੁਣਨ ਦਾ ਹੀਆ ਵੀ ਨਹੀਂ ਕਰ ਸਕੇ।
ਰਿਪੋਰਟਾਂ ਮੁਤਾਬਕ ਸੀਆਈਏ ਨੇ ਸਾਊਦੀ

ਤਾਲਿਬਾਨ ਦੀ ਅਮਰੀਕੀ ਸਫ਼ੀਰ ਨਾਲ ਗੱਲਬਾਤ ਸ਼ੁਰੂ

ਇਸਲਾਮਾਬਾਦ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਤਾਲਿਬਾਨ ਨੇ ਕਤਰ ’ਚ ਅਮਰੀਕੀ ਦੂਤ ਜ਼ਾਲਮੀ ਖਲੀਲਜ਼ਾਦ ਨਾਲ ਤਿੰਨ ਦਿਨੀਂ ਵਾਰਤਾ ਸ਼ੁਰੂ ਕੀਤੀ। ਤਾਲਿਬਾਨ ਦਾ ਕਤਰ ’ਚ ਸਿਆਸੀ ਦਫ਼ਤਰ ਵੀ ਹੈ। ਅਫ਼ਗਾਨਿਸਤਾਨ ’ਚ ਸ਼ਾਂਤੀ ਬਹਾਲੀ ਅਤੇ ਅਮਰੀਕਾ ਨਾਲ ਜੰਗ ਦੇ ਖ਼ਾਤਮੇ ਦੇ ਉਦੇਸ਼ ਨਾਲ ਇਹ ਵਾਰਤਾ ਕੀਤੀ ਜਾ ਰਹੀ ਹੈ। ਹੇਰਾਤ ’ਚ ਤਾਲਿਬਾਨ ਦੇ ਸਾਬਕਾ ਗਵਰਨਰ ਖ਼ੈਰਉੱਲ੍ਹਾ ਖ਼ੈਰਖ਼ਵਾ ਅਤੇ ਤਾਲਿਬਾਨ ਦੇ ਸਾਬਕਾ ਫ਼ੌਜ ਮੁਖੀ ਮੁਹੰਮਦ ਫ਼ਜ਼ਲ ਨੇ ਲੰਬੀ

ਇੰਟਰਪੋਲ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਮੈਂਬਰ ਦੇਸ਼ਾਂ ਦੀ ਇਕੱਤਰਤਾ

ਦੁਬਈ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਦੁਨੀਆਂ ਭਰ ਦੇ ਪੁਲੀਸ ਮੁਖੀਆਂ ਨੇ ਇੰਟਰੋਪਲ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਅੱਜ ਦੁਬਈ ’ਚ ਇੰਟਰਪੋਲ ਦੀ ਜਨਰਲ ਅਸੈਂਬਲੀ ’ਚ ਇਕੱਤਰਤਾ ਕੀਤੀ। ਇਸ ਇਕੱਤਰਤਾ ’ਚ 192 ਮੈਂਬਰ ਦੇਸ਼ਾਂ ਤੋਂ ਇੱਕ ਹਜ਼ਾਰ ਤੋਂ ਵੱਧ ਡੈਲੀਗੇਟਾਂ ਨੇ ਸ਼ਿਰਕਤ ਕੀਤੀ। ਇੰਟਰਪੋਲ ਦੇ ਸਕੱਤਰ ਜਨਰਲ ਜੁਰਗੇਨ ਸਟੌਕ ਨੇ ਦੱਸਿਆ ਕਿ ਏਜੰਸੀ ਦੇ ਨਿਯਮਾਂ ਅਨੁਸਾਰ ਮੇਂਗ ਦੀਆਂ ਏਜੰਸੀ ਦੇ ਪ੍ਰਧਾਨ ਵਜੋਂ ਸੇਵਾਵਾਂ ਜਾਰੀ ਨਹੀਂ ਰੱਖੀਆਂ ਜਾ ਸਕਦੀਆਂ।

ਤਾਲਿਬਾਨ ਦੀ ਅਮਰੀਕੀ ਸਫ਼ੀਰ ਨਾਲ ਗੱਲਬਾਤ ਸ਼ੁਰੂ

ਇਸਲਾਮਾਬਾਦ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਤਾਲਿਬਾਨ ਨੇ ਕਤਰ ’ਚ ਅਮਰੀਕੀ ਦੂਤ ਜ਼ਾਲਮੀ ਖਲੀਲਜ਼ਾਦ ਨਾਲ ਤਿੰਨ ਦਿਨੀਂ ਵਾਰਤਾ ਸ਼ੁਰੂ ਕੀਤੀ। ਤਾਲਿਬਾਨ ਦਾ ਕਤਰ ’ਚ ਸਿਆਸੀ ਦਫ਼ਤਰ ਵੀ ਹੈ। ਅਫ਼ਗਾਨਿਸਤਾਨ ’ਚ ਸ਼ਾਂਤੀ ਬਹਾਲੀ ਅਤੇ ਅਮਰੀਕਾ ਨਾਲ ਜੰਗ ਦੇ ਖ਼ਾਤਮੇ ਦੇ ਉਦੇਸ਼ ਨਾਲ ਇਹ ਵਾਰਤਾ ਕੀਤੀ ਜਾ ਰਹੀ ਹੈ। ਹੇਰਾਤ ’ਚ ਤਾਲਿਬਾਨ ਦੇ ਸਾਬਕਾ ਗਵਰਨਰ ਖ਼ੈਰਉੱਲ੍ਹਾ ਖ਼ੈਰਖ਼ਵਾ ਅਤੇ ਤਾਲਿਬਾਨ ਦੇ ਸਾਬਕਾ ਫ਼ੌਜ ਮੁਖੀ ਮੁਹੰਮਦ ਫ਼ਜ਼ਲ ਨੇ ਲੰਬੀ ਚੱਲੀ ਗੱਲਬਾਤ ’ਚ ਹਿੱਸਾ ਲਿਆ। ਦੋਵੇਂ ਜਣਿਆਂ ਨੇ ਆਪਣੇ ਪੱਧਰ ’ਤੇ ਇਹ ਗੱਲਬਾਤ ਸ਼ੁਰੂ ਕੀਤੀ ਹੈ ਕਿਉਂਕਿ ਉਨ੍ਹਾਂ ਨੂੰ ਇਸ ਸੰਜੀਦਾ ਗੱਲਬਾਤ ਲਈ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ ਹੈ। ਅਮਰੀਕੀ ਅਧਿਕਾਰੀਆਂ ਤੋਂ ਤੁਰੰਤ ਕੋਈ

ਨਿਵੇਸ਼ਕਾਂ ਨੇ ਜ਼ਕਰਬਰਗ ਤੋਂ ਅਸਤੀਫ਼ਾ ਮੰਗਿਆ

ਵਾਸ਼ਿੰਗਟਨ,17  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਫੇਸਬੁੱਕ ਦੇ ਆਲੋਚਕਾਂ ਨੂੰ ਦਬਾਉਣ ਲਈ ਲੋਕ ਸੰਪਰਕ ਕੰਪਨੀ ਨਿਯੁਕਤ ਕਰਨ ਦੀਆਂ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਕੰਪਨੀ ਦੇ ਨਿਵੇਸ਼ਕਾਂ ਨੇ ਮੁੱਖ

ਕਰਾਚੀ ਧਮਾਕੇ ’ਚ ਦੋ ਹਲਾਕ, 10 ਜ਼ਖ਼ਮੀ

ਕਰਾਚੀ,17  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੇ ਸ਼ਹਿਰ ਕਰਾਚੀ ਦੇ ਫਲਾਈਓਵਰ ਨੇੜੇ ਹੋਏ ਬੰਬ ਧਮਾਕੇ ’ਚ ਅੱਜ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ 10 ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਸ਼ਹਿਰ ਦੇ ਕੈਦਾਬਾਦ ਇਲਾਕੇ ਵਿਚਲੇ ਫਲਾਈਓਵਰ ਨੇੜੇ

ਅਮਰੀਕਾ ਤੋਂ ਐਂਟੀ-ਸਬਮਰੀਨ ਹੈਲੀਕਾਪਟਰ ਖਰੀਦੇਗਾ ਭਾਰਤ

ਵਾਸ਼ਿੰਗਟਨ,17  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਅਮਰੀਕਾ ਤੋਂ 2 ਅਰਬ ਡਾਲਰ ਦੀ ਕੀਮਤ ਦੇ ਨੇਵੀ ਲਈ ਐਮਐਚ-60 ਰੋਮੀਓ ਐਂਟੀ ਸਬਮਰੀਨ ਹੈਲੀਕਾਪਟਰ ਖਰੀਦਣੇ ਚਾਹੁੰਦਾ ਹੈ। ਸੂਤਰਾਂ ਨੇ ਦੱਸਿਆ ਕਿ ਇਹ ਖਰੀਦ ਸਮਝੌਤਾ ਅਗਲੇ ਕੁਝ ਮਹੀਨਿਆਂ ਵਿਚ ਸਿਰੇ ਚੜ੍ਹ ਜਾਣ ਦੀ ਉਮੀਦ ਹੈ। ਪਿਛਲੇ ਦਿਨੀ ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਿੰਗਾਪੁਰ ਵਿਚ ਖੇਤਰੀ ਸਿਖਰ ਸੰਮੇਲਨ ਮੌਕੇ ਗੱਲਬਾਤ ਕੀਤੀ ਸੀ।

ਸੀਆਈਏ ਨੇ ਸਾਊਦੀ ਸ਼ਹਿਜ਼ਾਦੇ ਨੂੰ ਖਸ਼ੋਗੀ ਦੇ ਕਤਲ ਲਈ ਜ਼ਿੰਮੇਵਾਰ ਦੱਸਿਆ

ਵਾਸ਼ਿੰਗਟਨ,17  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸੀਆਈਏ ਨੇ ਅੱਜ ਕਿਹਾ ਕਿ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੇ ਹੀ ਪੱਤਰਕਾਰ ਜਮਾਲ ਖਸ਼ੋਗੀ ਨੂੰ ਕਤਲ ਕਰਨ ਦੇ ਹੁਕਮ ਦਿੱਤੇ ਸਨ। ਮੀਡੀਆ ਰਿਪੋਰਟਾਂ ਅਨੁਸਾਰ ਸਾਊਦੀ ਸਰਕਾਰ ਨੇ ਇਸ ਕਤਲ ਕੇਸ ’ਚ ਆਪਣਾ ਕਿਸੇ ਵੀ ਤਰ੍ਹਾਂ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਸੀ।

ਮੈਸੇਚਿਊਸੈਟਸ ਵੀ ਕਾਨੂੰਨੀ ਢੰਗ ਨਾਲ ਭੰਗ ਵੇਚਣ ਵਾਲੇ ਸੂਬਿਆਂ ’ਚ ਸ਼ਾਮਲ

ਨਿਊਯਾਰਕ,17  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਮੈਸੇਚਿਊਸੈਟਸ ਵੀ ਅਮਰੀਕਾ ਦੇ ਉਨ੍ਹਾਂ ਸੂਬਿਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜਿੱਥੇ ਅਮਰੀਕੀ ਲੋਕ ਦੁਕਾਨ ’ਤੇ ਜਾ ਕੇ ਕਾਨੂੰਨੀ ਢੰਗ ਨਾਲ ਭੰਗ ਖਰੀਦ ਸਕਦੇ ਹਨ। ਇੱਥੇ ਅਗਲੇ ਮੰਗਲਵਾਰ ਨੂੰ ਦੋ ਸਟੋਰ ਖੋਲ੍ਹੇ ਜਾਣਗੇ।

ਟਰੰਪ ਨੇ ਪੱਤਰਕਾਰਾਂ ਨੂੰ ਪੜ੍ਹਾਇਆ ਜ਼ਾਬਤੇ ਦਾ ਪਾਠ

ਵਾਸ਼ਿੰਗਟਨ,17  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਦਾਲਤ ਦੇ ਫ਼ੈਸਲੇ ਨੂੰ ਦਰਕਿਨਾਰ ਕਰਦਿਆਂ ਪੱਤਰਕਾਰਾਂ ਨੂੰ ਜ਼ਾਬਤੇ ’ਚ ਰਹਿਣ ਲਈ ਕਿਹਾ। ਸੀਐਨਐਨ ਦੇ ਪੱਤਰਕਾਰ ਜਿਮ ਅਕੋਸਟਾ ਦਾ ਪ੍ਰੈੱਸ ਕਾਰਡ ਬਹਾਲ ਕਰਨ ਦੇ ਹੁਕਮਾਂ ਨੂੰ

ਐੱਚ-4 ਵੀਜ਼ੇ ਦੇ ਹੱਕ ਵਿੱਚ ਬਿੱਲ ਪੇਸ਼

ਵਾਸ਼ਿੰਗਟਨ,17  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਟਰੰਪ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ ਨਵੀਆਂ ਵੀਜ਼ਾ ਸ਼ਰਤਾਂ ਦਰਮਿਆਨ ਅਮਰੀਕੀ ਕਾਂਗਰਸ ’ਚ ਐੱਚ-4 ਵੀਜ਼ਾ ਦੇ ਹੱਕ ਵਿੱਚ ਬਿੱਲ ਪੇਸ਼ ਕੀਤਾ ਗਿਆ ਹੈ। ਐਚ-4 ਵੀਜ਼ਾ

ਆਸਟ੍ਰੇਲੀਆ 'ਚ 12 ਸਾਲਾ ਲੜਕੀ ਬਣੀ 'ਹੀਰੋ', ਬਚਾਈ ਭੈਣ-ਭਰਾਵਾਂ ਦੀ ਜਾਨ

ਮੈਲਬੌਰਨ ,16  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਇਕ ਲੜਕੀ ਨੇ ਬਹਾਦੁਰੀ ਦਿਖਾਉਂਦਿਆਂ ਆਪਣੇ 4 ਭੈਣ-ਭਰਾਵਾਂ ਦੀ ਜਾਨ ਬਚਾਈ। ਅਧਿਕਾਰੀਆਂ ਨੇ ਇਸ 12 ਸਾਲ ਲੜਕੀ ਨੂੰ 'ਹੀਰੋ' ਦਾ ਨਾਮ ਦਿੱਤਾ ਹੈ। ਅਸਲ ਵਿਚ ਮੈਲਟਨ ਵਿਚ ਅਰੁਮਾ ਐਵੀਨਿਊ ਘਰ ਦੇ ਗੈਰਾਜ ਵਿਚ ਅੱਗ ਲੱਗ ਗਈ ਸੀ। ਇਹ ਸਮਝਿਆ ਜਾਂਦਾ ਹੈ ਕਿ ਉਸ ਸਮੇਂ ਘਰ ਵਿਚ ਸਿਰਫ 5 ਬੱਚੇ ਮੌਜੂਦ ਸਨ। ਜਿਨ੍ਹਾਂ ਵਿਚੋਂ ਉਮਰ ਵਿਚ ਸਭ ਤੋਂ ਵੱਡੀ 12 ਸਾਲਾ ਭੈਣ ਨੇ ਆਪਣੇ ਬਾਕੀ ਭੈਣ-ਭਰਾਵਾਂ ਨੂੰ ਸੁਰੱਖਿਅਤ ਬਾਹਰ ਨਿਕਲਣ ਵਿਚ ਮਦਦ ਕੀਤੀ।

ਕਾਂਗੋ 'ਚ ਯੂ. ਐੱਨ. ਦੇ 8 ਸ਼ਾਂਤੀ ਰੱਖਿਅਕਾਂ ਦੀ ਹੱਤਿਆ

ਬੇਨੀ ,16  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਵੀਰਵਾਰ ਨੂੰ ਦੱਸਿਆ ਕਿ ਪੂਰਬੀ ਕਾਂਗੋ 'ਚ ਵਿਦ੍ਰੋਹੀ ਮਲੀਸ਼ੀਆ ਦੇ ਖਿਲਾਫ ਇਕ ਮੁਹਿੰਮ 'ਚ ਸੰਯੁਕਤ ਰਾਸ਼ਟਰ (ਯੂ. ਐੱਨ.) ਦੇ 8 ਸ਼ਾਂਤੀ ਰੱਖਿਅਕਾਂ ਦੀ ਮੌਤ ਹੋ ਗਈ।

ਸ਼੍ਰੀਲੰਕਾ ਦੀ ਸੰਸਦ 'ਚ ਲਗਾਤਾਰ ਦੂਜੇ ਦਿਨ ਹੰਗਾਮਾ, ਸੋਮਵਾਰ ਤੱਕ ਕਾਰਵਾਈ ਮੁਲਤਵੀ

ਕੋਲੰਬੋ ,16  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਸ਼੍ਰੀਲੰਕਾਈ ਸੰਸਦ 'ਚ ਸ਼ੁੱਕਰਵਾਰ ਨੂੰ ਲਗਾਤਾਰ ਦੂਸਰੇ ਦਿਨ ਹੰਗਾਮੇ ਵਾਲੀ ਸਥਿਤੀ ਦੇਖਣ ਨੂੰ ਮਿਲੀ। ਇਸ ਦੌਰਾਨ ਸੰਸਦ ਮੈਂਬਰਾਂ ਨੇ ਇਕ-ਦੂਜੇ 'ਤੇ ਮਿਰਚੀ ਪਾਊਡਰ ਅਤੇ ਫਰਨੀਚਰ ਸੁੱਟਿਆ। ਇਸ ਤੋਂ ਬਾਅਦ ਸਪੀਕਰ ਕਾਰੂ ਜੈਸੂਰੀਆ ਨੇ ਸਦਨ ਦੇ ਅੰਦਰ ਪੁਲਸ ਬੁਲਾ ਲਈ ਅਤੇ ਸਦਨ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ। ਇਹ ਹੰਗਾਮਾ ਸਪੀਕਰ ਵਲੋਂ ਮਹਿੰਦਾ ਰਾਜਪਕਸ਼ੇ ਦੇ ਵਿਰੁੱਧ ਬੇਭਰੋਸਗੀ ਮਤੇ ਤੋਂ ਬਾਅਦ ਕੋਈ ਪ੍ਰਧਾਨ ਮੰਤਰੀ ਜਾਂ ਸਰਕਾਰ ਨਾ ਹੋਣ ਦੇ ਐਲਾਨ ਤੋਂ ਇਕ ਦਿਨ ਬਾਅਦ ਹੋਇਆ। ਸ਼ੁੱਕਰਵਾਰ ਨੂੰ ਕਾਰਵਾਈ ਭਰੋਸੇ ਦੀ ਵੋਟ ਦੀ ਪ੍ਰਕਿਰਿਆ ਨੂੰ ਦੁਹਰਾਉਣ ਦੇ ਲਈ ਸੀ, ਜਿਸ ਨੂੰ ਵੀਰਵਾਰ ਨੂੰ ਰੋਕ ਦਿੱਤਾ ਗਿਆ ਸੀ।

ਜੂਲੀਅਨ ਅਸਾਂਜ ਖਿਲਾਫ ਅਮਰੀਕੀ ਅਦਾਲਤ 'ਚ ਲਾਏ ਗਏ ਦੋਸ਼ : ਵਿਕੀਲਿਕਸ

ਵਾਸ਼ਿੰਗਟਨ ,16  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਵਿਕੀਲਿਕਸ ਦੇ ਸੰਸਥਾਪਕ ਜੂਲੀਅਮ ਅਸਾਂਜ 'ਤੇ ਅਮਰੀਕੀ ਅਦਾਲਤ 'ਚ ਦੋਸ਼ ਲਾਏ ਗਏ ਹਨ। ਅਸਾਂਜ ਨੇ ਸਾਲ 2010 'ਚ ਵੱਡੀ ਗਿਣਤੀ 'ਚ ਅਮਰੀਕੀ ਖੁਫੀਆਈ ਦਸਤਾਵੇਜ਼ਾਂ ਨੂੰ ਜਨਤਕ ਕੀਤਾ ਸੀ। ਵਿਕੀਲਿਕਸ ਨੇ ਦੱਸਿਆ ਕਿ ਵਕੀਲਾਂ ਨੇ ਅਦਾਲਤ 'ਚ ਅਸਾਂਜ ਖਿਲਾਫ ਦੋਸ਼ ਦਾਇਰ ਕੀਤਾ ਹੈ। ਅਸਾਂਜ ਖਿਲਾਫ ਕਿਹੜੇ ਦੋਸ਼ ਲਾਏ ਹਨ, ਇਸ ਦੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0067584912
Copyright © 2018, Panjabi Times. All rights reserved. Website Designed by Mozart Infotech