ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਪੰਜਾਬ

ਸੰਘਰਸ਼ੀ ਅਧਿਆਪਕਾਂ ਨੇ ਖ਼ੂਨ ਦੇ ਚਿਰਾਗ਼ ਬਾਲੇ

November 09, 2018 01:05 PM

ਪਟਿਆਲਾ,8 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਸਾਂਝਾ ਅਧਿਆਪਕ ਮੋਰਚਾ ਦੇ ਸੱਦੇ ’ਤੇ ਚਾਰ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਫਤਿਹਗੜ੍ਹ ਦੇ ਵੱਡੀ ਗਿਣਤੀ ਅਧਿਆਪਕਾਂ ਨੇ ਕਾਲੀ ਦੀਵਾਲੀ ਮਨਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਥਾਨਕ ਘਰ ‘ਨਿਊ ਮੋਤੀ ਮਹਿਲ’ ਵੱਲ ਕਾਲੇ ਝੰਡਿਆਂ ਨਾਲ ਰੋਸ ਮਾਰਚ ਕਰਕੇ ਮਹਿਲਾਂ ਅੱਗੇ ਰੋਸ ਧਰਨਾ ਦਿੱਤਾ| ਪੁਲੀਸ ਨੇ ਅਧਿਆਪਕਾਂ ਨੂੰ ਕਈ ਥਾਈਂ ਰੋਕਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਅਧਿਆਪਕ ਮੋਤੀ ਮਹਿਲ ਦੀ ਸੱਜੇ ਪਾਸੇ ਵਾਲੀ ਕੰਧ ਲਾਗੇ ਪੈਂਦੇ ‘ਤਿਕੋਣ ਚੌਕ’ ਕੋਲ ਪਹੁੰਚਣ ’ਚ ਕਾਮਯਾਬ ਰਹੇ। ਇਸ ਦੌਰਾਨ ਪੁਲੀਸ ਵੱਲੋਂ ਕੁਝ ਅਧਿਆਪਕਾਂ ਪਾਸੋਂ ਕਾਲੇ ਝੰਡੇ ਖੋਹਣ ’ਤੇ ਦੋਵੇਂ ਧਿਰਾਂ ਦਰਮਿਆਨ ਮਾਹੌਲ ਕੁਝ ਅਣਸੁਖਾਵਾਂ ਬਣਿਆ ਰਿਹਾ| ਨਾਕੇ ’ਤੇ ਮਹਿਲਾ ਅਧਿਆਪਕਾਂ ਦੀ ਖਿੱਚ-ਧੂਹ ਹੋਣ ਦੇ ਦੋਸ਼ ਵੀ ਲੱਗੇ| ਮੋਤੀ ਮਹਿਲ ਅੱਗੇ ਰੋਸ ਧਰਨਾ ਦੇਣ ਮਗਰੋਂ ਪੱਕੇ ਮੋਰਚੇ ’ਚ ਪਰਤੇ ਅਧਿਆਪਕਾਂ ਸੁਰਿੰਦਰ ਬਿੱਲਾਪੱਟੀ ਫਾਜ਼ਿਲਕਾ, ਤਰਪਿੰਦਰ ਮਾਲਸਾ, ਹਰਮੇਸ਼ ਕਟਾਰੀਆ ਬਠਿੰਡਾ, ਜਸਪਾਲ ਚੌਧਰੀ ਪਟਿਆਲਾ ਅਤੇ ਲਖਵੀਰ ਸੰਗਰੂਰ ਨੇ ਆਪਣਾ ਖੂਨ ਕੱਢ ਕੇ ਦੀਵੇ ਬਾਲੇ। ਸੰਘਰਸ਼ੀ ਅਧਿਆਪਕਾਂ ਨੇ ਆਪਣੇ ਘਰਾਂ ਦੇ ਬਨੇਰਿਆਂ ’ਤੇ ਕਾਲੇ ਝੰਡੇ ਲਹਿਰਾਏ| ਉਨ੍ਹਾਂ ਆਪਣੇ ਬੂਹਿਆਂ ਅੱਗੇ ਇਹ ਹੋਕਾ ਦਿੰਦੇ ਪੋੋਸਟਰ ਵੀ ਚਿਪਕਾਏ ਕਿ ਅਗਾਂਹ ਤੋਂ ਕਿਸੇ ਵੀ ਚੋਣ ਦੰਗਲ ਦੌਰਾਨ ਅਧਿਆਪਕਾਂ ਦੇ ਘਰੋਂ ਕੋਈ ਕਾਂਗਰਸੀ ਵੋਟ ਮੰਗਣ ਲਈ ਜ਼ਹਿਮਤ ਨਾ ਕਰੇ| ਅਧਿਆਪਕ ਪੁਲੀਸ ਨੂੰ ਚਕਮਾ ਦਿੰਦਿਆਂ ਵੱਖ ਵੱਖ ਰਸਤਿਆਂ ਤੋਂ ਹੁੰਦੇ ਹੋਏ ਰਾਘੋ ਮਾਜਰਾ ਵਾਲੀ ਪੁਲੀ ਤੋਂ ਘੁੰਮਦਿਆਂ ਮੋਤੀ ਮਹਿਲ ਵੱਲ ਵਧੇ| ਵੱਡੀ ਗਿਣਤੀ ’ਚ ਤਾਇਨਾਤ ਪੁਲੀਸ ਨੇ ਮੁਜ਼ਾਹਰਾਕਾਰੀਆਂ ਨੂੰ ਮਨੁੱਖੀ ਚੇਨ ਅਤੇ ਰੱਸਿਆਂ ਦੇ ਬੈਰੀਕੇਡ ਜ਼ਰੀਏ ਥੰਮ੍ਹਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਸੰਘਰਸ਼ੀ ਅਧਿਆਪਕ ਪੁਲੀਸ ਰੋਕਾਂ ਨੂੰ ਤੋੜਦਿਆਂ ਮਹਿਲਾਂ ਵੱਲ ਨੂੰ ਜਬਰੀ ਭੱਜ ਉਠੇ| ਅਧਿਆਪਕਾਂ ਨੇ ਮਹਿਲ ਦੀ ਸੱਜੀ ਕੰਧ ਸਾਹਮਣੇ ਰੋਸ ਧਰਨਾ ਦਿੱਤਾ। ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਨੇ ਧਰਨੇ ’ਚ ਪਹੁੰਚ ਕੇ ਭਰੋਸਾ ਦਿੱਤਾ ਕਿ ਅਧਿਆਪਕਾਵਾਂ ਨਾਲ ਧੱਕੇਸ਼ਾਹੀ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਮੋਰਚੇ ਦੇ ਸੂਬਾ ਕਨਵੀਨਰ ਦਵਿੰਦਰ ਸਿੰਘ ਪੂਨੀਆ, ਸੁਖਵਿੰਦਰ ਸਿੰਘ ਚਾਹਲ ਅਤੇ ਸੂਬਾ ਕੋ-ਕਨਵੀਨਰ ਹਰਦੀਪ ਸਿੰਘ ਟੋਡਰਪੁਰ ਨੇ ਆਖਿਆ ਕਿ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ| ਉਧਰ ਐਸਪੀ ਸਿਟੀ ਕੇਸਰ ਸਿੰਘ ਨੇ ਅਧਿਆਪਕਾਂ ’ਤੇ ਲਾਠੀਚਾਰਜ ਜਾਂ ਖਿੱਚ-ਧੂਹ ਦੇ ਦੋਸ਼ਾਂ ਨੂੰ ਨਕਾਰਦਿਆਂ ਆਖਿਆ ਕਿ ਅਧਿਆਪਕਾਂ ਦੀ ਨੀਯਤ ਮਾਹੌਲ ਨੂੰ ਭੜਕਾਉਣ ਦੀ ਸੀ|


ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਅਰਬਪਤੀ ਨਿਰਮਲ ਭੰਗੂ ਨੇ ਹਸਪਤਾਲ ਵਿਚ ਲਾਏ ‘ਤੰਬੂ’

ਬਠਿੰਡਾ,19  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪਰਲਜ਼ ਗਰੁੱਪ ਦੇ ਅਰਬਪਤੀ ਮਾਲਕ ਅਤੇ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨਿਰਮਲ ਭੰਗੂ ਬਠਿੰਡਾ ਜੇਲ੍ਹ ਵਿਚ ਸ਼ਾਇਦ ‘ਛੁੱਟੀ’ ਕੱਟਣ ਹੀ ਆਉਂਦੇ ਹਨ। ਵੇਰਵਿਆਂ ਮੁਤਾਬਕ ਭੰਗੂ ਜਦ ਤੋਂ ਬਠਿੰਡਾ ਜੇਲ੍ਹ ਲਿਆਂਦੇ ਗਏ ਹਨ, ਉਨ੍ਹਾਂ 889 ਦਿਨਾਂ ’ਚੋਂ 671 ਦਿਨ ਮੁਹਾਲੀ ਦੇ ਹਸਪਤਾਲ ’ਚ ਹੀ ਗੁਜ਼ਾਰੇ ਹਨ। ਬਠਿੰਡਾ ਪੁਲੀਸ ਨੂੰ ਹਸਪਤਾਲ ਵਿਚ ‘ਵੀਆਈਪੀ’ ਮਰੀਜ਼ ਭੰਗੂ ਦੀ ਰਖਵਾਲੀ ਕਰੀਬ 45 ਲੱਖ ਰੁਪਏ ’ਚ ਪੈ ਚੁੱਕੀ ਹੈ। ਜ਼ਿਲ੍ਹਾ ਪੁਲੀਸ ਨੇ ਉਨ੍ਹਾਂ ਨਾਲ ਚਾਰ ਮੁਲਾਜ਼ਮਾਂ ਵਾਲੀ ਗਾਰਦ ਤਾਇਨਾਤ ਕੀਤੀ ਹੋਈ ਹੈ। ਸਿਤਮ ਇਹ ਹੈ ਕਿ ਪਰਲਜ਼ ਕੰਪਨੀ ਦੇ ਕੱਖੋਂ ਹੌਲੇ ਕੀਤੇ ਨਿਵੇਸ਼ਕ ਦਿੱਲੀ ਵਿਚ 22 ਅਕਤੂਬਰ ਤੋਂ ਭੁੱਖ ਹੜਤਾਲ ’ਤੇ ਬੈਠੇ ਹਨ

ਪੰਜਾਬ ਵਿਚਲੇ ਸਾਰੇ ਨਿਰੰਕਾਰੀ ਕੇਂਦਰਾਂ ਦੀ ਸੁਰੱਖਿਆ ਵਧਾਈ ਜਾਵੇਗੀ

ਅੰਮ੍ਰਿਤਸਰ,19  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ‘‘ਨਿਰੰਕਾਰੀ ਭਵਨ ’ਤੇ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਵੀ ਨਿਰੰਕਾਰੀ ਸ਼ਰਧਾਲੂਆਂ ਦੇ ਹੌਂਸਲੇ ਬੁਲੰਦ ਹਨ ਤੇ ਉਹ ਪ੍ਰਮਾਤਮਾ ਦੀ ਉਸਤਤ ਵਿਚ ਹੁੰਦੀਆਂ ਪ੍ਰਾਰਥਨਾ ਸਭਾਵਾਂ ਜਾਰੀ ਰੱਖਣਗੇ।’’ ਇਹ ਗੱਲ ਨਿਰੰਕਾਰੀ ਮਿਸ਼ਨ ਦੀ ਪੰਜਾਬ-ਹਰਿਆਣਾ-ਹਿਮਾਚਲ ਦੀ ਇੰਚਾਰਜ ਜੋਗਿੰਦਰ ਕੌਰ ਨੇ ਕਹੀ ਹੈ। ਉਨ੍ਹਾਂ ਅੱਜ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਜ਼ਖ਼ਮੀਆਂ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨਾਲ ਵੀ ਮੁਲਾਕਾਤ ਕੀਤੀ।

ਮੋਦੀ, ਰਾਹੁਲ ਅਤੇ ਹੋਰ ਆਗੂਆਂ ਵੱਲੋਂ ਇੰਦਰਾ ਗਾਂਧੀ ਨੂੰ ਜਨਮ ਦਿਵਸ ’ਤੇ ਸ਼ਰਧਾਂਜਲੀਆਂ

ਨਵੀਂ ਦਿੱਲੀ,,19  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਹੋਰ ਕਈ ਆਗੂਆਂ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ 101ਵੇਂ ਜਨਮ ਦਿਵਸ ’ਤੇ ਸੋਮਵਾਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸ੍ਰੀ ਮੋਦੀ ਨੇ ਟਵੀਟ ਕਰਕੇ ਇੰਦਰਾ ਗਾਂਧੀ ਨੂੰ ਯਾਦ ਕੀਤਾ।

ਗ੍ਰਨੇਡ ਹਮਲੇ ਦੇ ਦੋ ਮ੍ਰਿਤਕਾਂ ਦਾ ਸਸਕਾਰ

ਅੰਮ੍ਰਿਤਸਰ,19  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਨਿਰੰਕਾਰੀ ਭਵਨ ’ਤੇ ਹੋਏ ਹਮਲੇ ਵਿਚ ਮਾਰੇ ਦੋ ਸ਼ਰਧਾਲੂਆਂ ਕੁਲਦੀਪ ਸਿੰਘ ਅਤੇ ਸੰਦੀਪ ਸਿੰਘ ਦਾ ਅੱਜ ਉਨ੍ਹਾਂ ਦੇ ਪਿੰਡਾਂ ਵਿਚ ਸਸਕਾਰ ਕਰ ਦਿੱਤਾ ਗਿਆ ਹੈ, ਜਦੋਂਕਿ ਤੀਜੇ ਮ੍ਰਿਤਕ ਸੁਖਦੇਵ ਕੁਮਾਰ ਦੀ ਦੇਹ ਦਾ ਸਸਕਾਰ ਉਸ ਦੀ ਬੇਟੀ ਦੇ ਨਿਊਜ਼ੀਲੈਂਡ ਤੋਂ ਆਉਣ ਮਗਰੋਂ ਕੀਤਾ ਜਾਵੇਗਾ।

ਡੀਜੀਪੀ ਵੱਲੋਂ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ

ਅੰਮ੍ਰਿਤਸਰ,19  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਅੱਜ ਸਥਾਨਕ ਕਾਨਫਰੰਸ ਹਾਲ ਪੁਲੀਸ ਲਾਈਨ ਵਿਚ ਸੂਬੇ ਦੇ ਮੌਜੂਦਾ ਹਾਲਾਤ ਬਾਰੇ ਪੁਲੀਸ ਕਮਿਸ਼ਨਰ (ਅੰਮ੍ਰਿਤਸਰ) ਐੱਸ.ਐੱਸ.ਸ੍ਰੀਵਾਸਤਵ, ਡੀਸੀਪੀ (ਇੰਨਵੈਸਟੀਗੇਸ਼ਨ) ਜਗਮੋਹਨ ਸਿੰਘ ਤੇ ਕਮਿਸ਼ਨੇਰਟ ਦੇ ਸਮੂਹ ਏਡੀਸੀਪੀ, ਏਸੀਪੀ, ਮੁੱਖ ਅਫ਼ਸਰਾਂ, ਥਾਣਾ ਇੰਚਾਰਜਾਂ ਤੇ ਇੰਚਾਰਜ ਯੂਨਿਟਾਂ ਨਾਲ ਮੀਟਿੰਗ ਕੀਤੀ।

ਹੁਣ ‘ਸੇਵਾਦਾਰਾਂ’ ਹੱਥ ਹੋਵੇਗੀ ਨਿਰੰਕਾਰੀ ਡੇਰਿਆਂ ਦੀ ਸੁਰੱਖਿਆ ਕਮਾਂਡ

ਲੁਧਿਆਣਾ,19  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਅੰਮ੍ਰਿਤਸਰ ਦੇ ਰਾਜਾਸਾਂਸੀ ਵਿਚ ਨਿਰੰਕਾਰੀ ਸਤਿਸੰਗ ਭਵਨ ਵਿਚ ਹੋਏ ਧਮਾਕੇ ਤੋਂ ਬਾਅਦ ਪੰਜਾਬ ਪੁਲੀਸ ਨੇ ਤਾਂ ਸਾਰੇ ਨਿਰੰਕਾਰੀ ਡੇਰਿਆਂ ਦੀ ਸੁਰੱਖਿਆ ਵਿਚ ਵਾਧਾ ਕਰ ਹੀ ਦਿੱਤਾ ਹੈ, ਪਰ ਨਾਲ ਹੀ ਹੁਣ ਨਿਰੰਕਾਰੀ ਮਿਸ਼ਨ ਦੇ ਡੇਰਿਆਂ ਦੀ ਅੰਦਰੂਨੀ ਸੁਰੱਖਿਆ ਲਈ ਨਿਰੰਕਾਰੀ ਮਿਸ਼ਨ ਨੇ ਆਪਣੇ ‘ਸੇਵਾਦਾਰਾਂ’ ਦੀ ਸੁਰੱਖਿਆ ਛਤਰੀ ਤਿਆਰ ਕਰ ਲਈ ਹੈ। ਹੁਣ ਸਤਿਸੰਗਾਂ ਦੌਰਾਨ ਨਿਰੰਕਾਰੀ ਭਵਨਾਂ ਦੀ ਬਾਹਰੀ ਸੁਰੱਖਿਆ ਪੁਲੀਸ ਕਰੇਗੀ ਤੇ ਅੰਦਰਲੀ ਸੁਰੱਖਿਆ ਦੀ ਕਮਾਂਡ ‘ਸੇਵਾਦਾਰਾਂ’ ਦੇ ਹੱਥ ਹੋਵੇਗੀ। ਇਸ ਦੇ ਲਈ ਨਿਰੰਕਾਰੀ ਮਿਸ਼ਨ ਦੇ ‘ਸੇਵਾਦਾਰਾਂ’ ਨੇ ਤਿਆਰੀ ਕਰ ਲਈ ਹੈ।

ਗ੍ਰਨੇਡ ਹਮਲਾ: ਐਨਆਈਏ ਨੇ ਜਾਂਚ ਦੀ ਕਮਾਨ ਸੰਭਾਲੀ

ਅੰਮ੍ਰਿਤਸਰ,19  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਰਾਜਾਸਾਂਸੀ ਨੇੜੇ ਪਿੰਡ ਅਦਲੀਵਾਲ ਵਿੱਚ ਨਿਰੰਕਾਰੀ ਭਵਨ ’ਚ ਹੋਏ ਗ੍ਰਨੇਡ ਹਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਆਰੰਭ ਦਿੱਤੀ ਹੈ। ਏਜੰਸੀ ਦੇ ਅਧਿਕਾਰੀਆਂ ਨੇ ਅੱਜ ਲਗਪਗ ਪੰਜ ਘੰਟੇ ਘਟਨਾ ਸਥਾਨ ’ਤੇ ਬਿਤਾਏ ਅਤੇ ਵਰਤੇ ਗਏ ਹੈਂਡ ਗ੍ਰਨੇਡ ਦੇ ਕੁਝ ਹਿੱਸੇ ਇਕੱਤਰ ਕੀਤੇ।  ਉਧਰ ਹਮਲੇ ਤੋਂ 24 ਘੰਟੇ ਮਗਰੋਂ ਵੀ ਪੁਲੀਸ ਨੂੰ ਹਮਲਾਵਰਾਂ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਹੈ। ਉਂਜ ਪੁਲੀਸ ਨੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਲੁਧਿਆਣਾ ਅਗਨੀਕਾਂਡ: ਪੀੜਤਾਂ ਨੂੰ ਅਜੇ ਵੀ ਇਨਸਾਫ਼ ਦੀ ਉਡੀਕ

ਲੁਧਿਆਣਾ,19  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਸੂਫ਼ੀਆ ਚੌਕ ਨੇੜੇ ਗ਼ੋਲਾ ਪਲਾਸਟਿਕ ਫੈਕਟਰੀ ’ਚ ਹੋਏ ਅਗਨੀਕਾਂਡ ਦਾ ਭਿਆਨਕ ਮੰਜ਼ਰ ਇੱਕ ਸਾਲ ਬਾਅਦ ਵੀ ਲੁਧਿਆਣਾ ਵਾਸੀਆਂ ਦੇ ਜ਼ਹਿਨ ਵਿੱਚ ਹੈ। ਪੰਜ ਮੰਜ਼ਲਾ ਬਿਲਡਿੰਗ ਦੇ ਮਲਬੇ ਹੇਠ ਦਬ ਕੇ ਮਰੇ 9 ਫਾਇਰਮੈਨ ਸਮੇਤ 16 ਲੋਕਾਂ ਦੇ ਪਰਿਵਾਰਕ ਮੈਂਬਰ ਇਨਸਾਫ਼ ਤੇ ਸਰਕਾਰ ਵੱਲੋਂ ਐਲਾਨੀਆਂ ਨੌਕਰੀਆਂ ਦੀ ਰਾਹ ਤੱਕ ਰਹੇ ਹਨ। ਇਸ ਅਗਨੀਕਾਂਡ ਵਿੱਚ ‘ਆਪਣਿਆਂ’ ਨੂੰ ਗਵਾਉਣ ਵਾਲੇ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਤੇ ਸਰਕਾਰ ਦਾ ਉਨ੍ਹਾਂ ਪ੍ਰਤੀ ਰੁਖ਼ ਬੇਪਰਵਾਹੀ ਵਾਲਾ ਹੈ। ਅਗਨੀ ਕਾਂਡ ਮਗਰੋਂ ਸਰਕਾਰ ਤੇ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਹਮਦਰਦੀ ਜਤਾਉਂਦਿਆਂ ਵੱਡੇ ਵੱਡੇ ਵਾਅਦੇ ਕੀਤੇ, ਪਰ ਹਾਲਾਤ ਇਹ ਹਨ ਕਿ ਪਿਛਲੇ ਇੱਕ ਸਾਲ ਤੋਂ ਉਹ ਨੌਕਰੀ ਲਈ ਦਰ ਦਰ ਧੱਕੇ ਖਾ ਰਹੇ ਹਨ, ਪਰ ਉਨ੍ਹਾਂ ਦਾ ਕੋਈ ਲੜ ਪੱਲ੍ਹਾ ਨਹੀਂ ਫੜ ਰਿਹਾ। ਅਫ਼ਸਰਾਂ ਤੇ ਸਿਆਸਤਦਾਨਾਂ ਦੇ ਦਰਾਂ ’ਤੇ ਧੱਕੇ ਖਾਣ ਤੋਂ ਛੁੱਟ ਉਨ੍ਹਾਂ ਦੇ ਪੱਲੇ ਕੁਝ ਨਹੀਂ ਪਿਆ।

ਹਮਲੇ ਪਿੱਛੇ ਪਾਕਿ ਦਾ ਹੱਥ ਹੋਣ ਦਾ ਸ਼ੱਕ: ਕੈਪਟਨ

ਅੰਮ੍ਰਿਤਸਰ, ,19  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿਰੰਕਾਰੀ ਭਵਨ ਵਿੱਚ ਹੋਏ ਗ੍ਰਨੇਡ ਹਮਲੇ ਨੂੰ ਦਹਿਸ਼ਤੀ ਕਾਰਵਾਈ ਕਰਾਰ ਦਿੰਦਿਆਂ ਹਮਲਾਵਰਾਂ ਦੀ ਸੂਹ ਦੇਣ ਵਾਲੇ ਨੂੰ 50 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਮੁੱਢਲੀ ਜਾਂਚ ਦੌਰਾਨ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦਾ ਸ਼ੱਕ ਹੈ। ਮੁੱਖ ਮੰਤਰੀ ਅੱਜ ਇਥੇ ਘਟਨਾ ਸਥਾਨ ਦਾ ਦੌਰਾ ਕਰਨ ਅਤੇ ਜ਼ਖ਼ਮੀਆਂ ਦਾ ਹਾਲ ਚਾਲ ਪੁੱਛਣ ਲਈ ਆਏ ਸਨ। ਮੁੱਖ ਮੰਤਰੀ ਨੇ ਹਮਲੇ ਵਿੱਚ ਫ਼ੌਤ ਹੋਣ ਵਾਲਿਆਂ ਦੇ ਵਾਰਸਾਂ ਨੂੰ ਨੌਕਰੀ ਦੇਣ ਅਤੇ ਜ਼ਖ਼ਮੀਆਂ ਨੂੰ ਪੰਜਾਹ-ਪੰਜਾਹ ਹਜ਼ਾਰ ਰੁਪਏ ਦੀ ਮਾਇਕ ਮਦਦ ਦੇਣ ਦਾ ਐਲਾਨ ਵੀ ਕੀਤਾ। ਇਥੇ ਗ੍ਰਨੇਡ ਹਮਲੇ ਦੀ

ਸਾਡੀ ਲੜਾਈ ਪਾਰਟੀ ਨਾਲ ਨਹੀਂ, ਬਾਦਲਾਂ ਨਾਲ ਹੈ: ਬੋਨੀ ਅਜਨਾਲਾ

ਅਜਨਾਲਾ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬਾਗੀ ਟਕਸਾਲੀ ਅਕਾਲੀ ਆਗੂ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਵਾਲਿਆਂ ਤੇ ਬਰਗਾੜੀ ਕਾਂਡ ਵਿਚ ਸ਼ਾਮਲ ਲੋਕਾਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ। ਸ੍ਰੀ ਅਜਨਾਲਾ ਨੇ ਕਿਹਾ, ‘‘ਅਸੀਂ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਬਗਾਵਤ ਦਾ ਝੰਡਾ ਬੁਲੰਦ ਨਹੀਂ ਕੀਤਾ, ਸਗੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਮੇਂ ਚੁੱਪ ਰਹਿਣ ਅਤੇ ਬਰਗਾੜੀ ਕਾਂਡ ਦੌਰਾਨ ਦੋ ਸਿੱਖ ਨੌਜਵਾਨਾਂ ਨੂੰ ਗੋਲੀਆਂ ਮਾਰਨ ਤੇ ਗੋਲੀ ਚਲਾਉਣ ਦੇ ਹੁਕਮ ਦੇਣ ਵਾਲਿਆਂ ਵਿਰੁੱਧ ਮੋਰਚਾ ਖੋਲ੍ਹਿਆ ਹੈ।’’ ਬੋਨੀ ਅਜਨਾਲਾ ਨੇ ਕਿਹਾ ਕਿ ਬਿਨਾਂ ਨੋਟਿਸ ਦਿੱਤੇ ਸਾਨੂੰ ਪਾਰਟੀ

ਸਾਂਝਾ ਮੋਰਚਾ ਅਧਿਆਪਕ ਮੋਰਚਾ ਦੇ ਆਗੂਆਂ ਨਾਲ ਧੱਕਾ-ਮੁੱਕੀ

ਅੰਮ੍ਰਿਤਸਰ ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਅੱਜ ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਚਾਹਲ, ਬਲਕਾਰ ਸਿੰਘ ਵਲਟੋਹਾ ਅਤੇ ਹਰਜੀਤ ਬਸੋਤਾ ਦੀ ਅਗਵਾਈ ਹੇਠ ਪੰਜਾਬ ਦੇ ਮਜ਼ਦੂਰ-ਕਿਸਾਨ, ਨੌਜਵਾਨ ਫੈਡਰੇਸ਼ਨਾਂ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਰੈਲੀ ਕਰਨ ਮਗਰੋਂ ਸਿਖਿਆ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਗਿਆ। ਅਧਿਆਪਕ ਆਗੂ ਸੁਖਰਾਜ ਸਿੰਘ ਸਰਕਾਰੀਆ ਨੇ ਦੱਸਿਆ ਕਿ ਜਦੋਂ ਅਧਿਆਪਕ ਕਿਚਲੂ ਚੌਕ ਤੋਂ ਤੁਰੇ ਤਾਂ

ਅਵਨੀਤ ਨੇ ਜਿੱਤਿਆ ‘ਮਿਸਟਰ ਪੰਜਾਬ’ ਦਾ ਖਿਤਾਬ

ਮੁਹਾਲੀ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਇਥੋਂ ਦੇ ਫੇਜ਼-8 ਸਥਿਤ ਦਸਹਿਰਾ ਗਰਾਊਂਡ ਦੇ ਲਾਗੇ ਫੁੱਟਬਾਲ ਮੈਦਾਨ ਵਿਚ ਬੀਤੇ ਦਿਨ ਪੰਜਾਬੀ ਰਿਐਲਿਟੀ ਸ਼ੋਅ ‘ਮਿਸਟਰ ਪੰਜਾਬ’ ਦਾ ਫਾਈਨਲ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਚੰਡੀਗੜ੍ਹ ਦੇ ਅਵਨੀਤ ਸਿੰਘ ਨੇ ‘ਮਿਸਟਰ ਪੰਜਾਬ’ ਦਾ ਖਿਤਾਬ ਜਿੱਤਿਆ। ਉਸ ਨੂੰ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਦਿੱਤੀ ਗਈ।

ਸੋਨੀ ਨੇ ਹਸਪਤਾਲ ਵਿੱਚ ਜ਼ਖ਼ਮੀਆਂ ਦਾ ਹਾਲ ਪੁੱਛਿਆ

ਅੰਮ੍ਰਿਤਸਰ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਰਾਜਾਸਾਂਸੀ ਨੇੜੇ ਹੋਏ ਬੰਬ ਧਮਾਕੇ ਦੇ 19 ਜ਼ਖ਼ਮੀਆਂ, ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਅਤੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਦਾ ਹਾਲ ਪੁੱਛਣ ਲਈ ਸਿੱਖਿਆ ਮੰਤਰੀ ਓਪੀ ਸੋਨੀ ਹਸਪਤਾਲ ਪੁੱਜੇ। ਉਨ੍ਹਾਂ ਨੇ ਜਿੱਥੇ ਜ਼ਖ਼ਮੀਆਂ ਨੂੰ ਹੌਸਲਾ ਦਿੱਤਾ ਉਥੇ ਹੀ ਹਸਪਤਾਲ ਪ੍ਰਬੰਧਕਾਂ ਨੂੰ ਜ਼ਖ਼ਮੀਆਂ ਦੇ ਇਲਾਜ ਵਿੱਚ ਕੋਈ ਕੁਤਾਹੀ ਨਾ ਵਰਤਣ ਦੀ ਹਦਾਇਤ ਵੀ ਕੀਤੀ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਧਮਾਕੇ ’ਚ ਮਾਰੇ ਗਏ 3

ਸਾਹਿਤਕ ਸੱਥ ਦੀ ਮੀਟਿੰਗ ’ਚ ਨ੍ਰਿਪਇੰਦਰ ਰਤਨ ਨਾਲ ਰੂ-ਬ-ਰੂ

ਐਸ.ਏ.ਐਸ.ਨਗਰ (ਮੁਹਾਲੀ),18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਇੱਥੋਂ ਦੇ ਸਾਰੰਗ ਲੋਕ ਵਿੱਚ ਸਾਹਿਤਕ ਸੱਥ ਦੀ ਬੈਠਕ ਵਿੱਚ ਨ੍ਰਿਪਇੰਦਰ ਰਤਨ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦਾ ਆਗਾਜ਼ ਕਰਨਲ ਜਸਬੀਰ ਭੁੱਲਰ ਵੱਲੋਂ ਬਹੁ-ਵਿਧਾਵੀ ਲੇਖਕ ਨ੍ਰਿਪਇੰਦਰ ਰਤਨ ਦੇ ਸਾਹਿਤਕ ਸਫ਼ਰ ਸਬੰਧੀ ਜਾਣਕਾਰੀ ਦੇਣ ਤੋਂ ਇਲਾਵਾ ਸ੍ਰੀ ਰਤਨ ਦੀ ਯਾਦਾਂ ਦੀ ਲੜੀ ਦੀ ਚੌਥੀ ‘ਕਤਰਨ ਕਤਰਨ ਯਾਦਾਂ’,‘ਜੋ ਬੋਲੇ ਸੋ ਗੱਦਾਰ’,‘ਪਾਂਚਾਲੀ’ ਅਤੇ ‘ਕਾਗਜ਼ ਉਤੇ ਲਿਖੀ ਮੁਹੱਬਤ’ ਨੂੰ ਸਰੋਤਿਆਂ ਦੇ ਸਨਮੁੱਖ ਕੀਤਾ। ਨ੍ਰਿਪਇੰਦਰ ਰਤਨ ਨੇ ਇਸ ਮੌਕੇ ਬੋਲਦਿਆਂ ਆਖਿਆ ਕਿ ਹਰ ਇਨਸਾਨ ਸਾਰੀ ਉਮਰ ਹੀ ਆਪਣੇ ਆਪ ਨੂੰ ਜਾਨਣ ਵਿੱਚ ਲੱਗਾ ਰਹਿੰਦਾ ਹੈ

ਮੁਫ਼ਤ ਬਨਾਉਟੀ ਅੰਗਦਾਨ ਕੈਂਪ 23 ਤੋਂ

ਆਦਮਪੁਰ ਦੋਆਬਾ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਰੋਟਰੀ ਕਲੱਬ ਆਦਮਪੁਰ ਵੱਲੋਂ ਸਵ. ਨੰਦ ਲਾਲ ਪਸਰੀਚਾ, ਸਵ. ਵਰਿਆਮ ਸਿੰਘ ਵਿਰਦੀ, ਸਵ. ਭਗਵੰਤ ਸਿੰਘ ਮਿਨਹਾਸ ਅਤੇ ਸਵ. ਨਸੀਬ ਕੌਰ ਯਾਦਗਾਰੀ 7ਵਾਂ ਮੁਫ਼ਤ ਬਨਾਵਟੀ ਅੰਗਦਾਨ ਕੈਂਪ ਦਾ ਆਰੰਭ ਪ੍ਰਧਾਨ ਮਨਮੋਹਨ ਸਿੰਘ ਬਾਬਾ ਦੀ ਅਗਵਾਈ ਅਤੇ ਚੇਅਰਮੈਨ ਗਗਨ ਪਸਰੀਚਾ ਦੀ ਦੇਖ-ਰੇਖ ਹੇਠ ਲਗਾਇਆ ਜਾ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗਗਨ ਪਸਰੀਚਾ ਨੇ ਦੱਸਿਆ ਕਿ

ਆਗਮਨ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਨਡਾਲਾ ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਨਜ਼ਦੀਕੀ ਪਿੰਡ ਰਾਏਪੁਰ ਅਰਾਈਆਂ ਦੇ ਡੇਰਾ ਸੰਤ ਬਾਬਾ ਦੀਵਾਨ ਸਿੰਘ ਜੀ ਤੋਂ ਯਾਦਗਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਰਾਏਪੁਰ ਅਰਾਈਆਂ ਦੇ ਸਹਿਯੋਗ ਨਾਲ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬਧ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਡੇਰਾ ਸੰਤ ਬਾਬਾ ਦੀਵਾਨ ਸਿੰਘ ਗੁਰਦੁਆਰਾ ਸਾਹਿਬ ਤੋਂ ਅਰਦਾਸ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ

ਸ਼ਰਾਬ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ’ਤੇ ਡਿਸਕੋ ਦਾ ਚਲਾਨ

ਜ਼ੀਰਕਪੁਰ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਇਥੇ ਡਿਸਕੋਜ਼ ਦੇ ਪ੍ਰਬੰਧਕ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਕਥਿਤ ਤੌਰ ’ਤੇ ਪ੍ਰਵਾਹ ਨਹੀਂ ਕਰ ਰਹੇ। ਡੀਸੀ ਦੇ ਹੁਕਮਾਂ ਮੁਤਾਬਕ ਡਿਸਕੋਜ਼ ਨੂੰ ਰਾਤ ਦੇ 12 ਵਜੇ ਤੱਕ ਹੀ ਖੋਲ੍ਹਿਆ ਜਾ ਸਕਦਾ ਹੈ ਪਰ ਡਿਸਕੋਘਰਾਂ ਦੇ ਪ੍ਰਬੰਧਕ ਤੜਕੇ ਚਾਰ ਵਜੇ ਤੱਕ ਪਾਰਟੀਆਂ ਦਾ ਦੌਰ ਚਲਾ ਰਹੇ ਹਨ। ਇਸ ਤੋਂ ਇਲਾਵਾ ਪੰਚਕੂਲਾ ਸੜਕ ’ਤੇ ਸਥਿਤ ਇਕ ਡਿਸਕੋ ਵਿਚ ਕਥਿਤ ਤੌਰ ’ਤੇ ਹੁੱਕਾ ਪਿਲਾਇਆ ਜਾ ਰਿਹਾ ਹੈ ਜਦਕਿ ਸਿਹਤ ਵਿਭਾਗ ਵੱਲੋਂ ਹੁਕਾ ਪਿਲਾਉਣ ’ਤੇ ਪਾਬੰਦੀ ਲਾਈ ਹੋਈ ਹੈ।

ਨਿੱਜੀ ਹਸਪਤਾਲ ’ਚ ਇਲਾਜ ਦੌਰਾਨ 6 ਸਾਲਾ ਬੱਚੇ ਦੀ ਮੌਤ

ਫਗਵਾੜਾ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਇਥੋਂ ਦੇ ਮੁਹੱਲਾ ਮਨਸਾ ਦੇਵੀ ਨਗਰ ਦੇ 6 ਸਾਲਾ ਬੱਚੇ ਦੀ ਇਲਾਜ ਦੌਰਾਨ ਹਰਗੋਬਿੰਦ ਨਗਰ ’ਚ ਸਥਿਤ ਪ੍ਰਾਈਵੇਟ ਹਸਪਤਾਲ ’ਚ ਮੌਤ ਹੋ ਗਈ, ਜਿਸ ਤੋਂ ਨਾਰਾਜ਼ ਪਰਿਵਾਰ ਨੇ ਡਾਕਟਰ ਦੀ ਕਥਿਤ ਕੁੱਟਮਾਰ ਅਤੇ ਹਸਪਤਾਲ ਦੀ ਭੰਨ ਤੋੜ ਕੀਤੀ। ਪੁਲੀਸ ਨੇ ਡਾਕਟਰ ਨੂੰ ਬਚਾਉਣ ਲਈ ਸਿਟੀ ਥਾਣੇ ਲਿਆਂਦਾ ਹੈ।

ਚੋਣਾਂ ਤੋਂ ਪਹਿਲਾਂ ਚੌਥਾ ਮੋਰਚਾ ਬਣਾਇਆ ਜਾਵੇਗਾ: ਗਾਂਧੀ

ਆਦਮਪੁਰ ਦੋਆਬਾ (ਜਲੰਧਰ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪਟਿਆਲਾ ਦੇ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਅੱਜ ਕਿਹਾ ਹੈ ਕਿ 2019 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਚੌਥਾ ਮੋਰਚਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਮੁਅੱਤਲ ‘ਆਪ’ ਦੇ ਨੇਤਾ ਸੁਖਪਾਲ ਖਹਿਰਾ ਨਾਲ ਵੀ ਬੈਂਸ ਭਰਾਵਾਂ ਦੇ ਨਾਲ ਗੱਲ ਕਰ ਰਹੇ ਹਨ ਅਤੇ ਇਹ ਐਲਾਨ ਛੇਤੀ ਹੀ ਕੀਤਾ ਜਾਵੇਗਾ।

ਸਿੱਖਿਆ ਬੋਰਡ ਦੀਆਂ ਗੈਰਕਾਨੂੰਨੀ ਢੰਗ ਨਾਲ ਛਾਪੀਆਂ ਕਿਤਾਬਾਂ ਬਰਾਮਦ

ਜਲੰਧਰ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਇਥੇ ਅਜੀਤ ਨਗਰ ਵਿਚ ਪੰਜਾਬ ਸਿੱਖਿਆ ਬੋਰਡ ਅਤੇ ਐੱਨਸੀਆਰਟੀ ਦੀਆਂ ਗੈਰ-ਕਾਨੂੰਨੀ ਢੰਗ ਨਾਲ ਛਾਪੀਆਂ ਕਿਤਾਬਾਂ ਦੀਆਂ ਜਿਲਦਾਂ ਬੰਨ੍ਹਦੇ ਹੋਏ ਤਰੁਣ ਬੁੱਕ ਬਾਈਂਡਰ ਨਾਮੀ ਦੁਕਾਨ ’ਤੇ ਪੁਲੀਸ ਨੇ ਛਾਪਾ ਮਾਰ ਕੇ ਹਜ਼ਾਰਾਂ ਦੀ ਗਿਣਤੀ ਵਿਚ ‘ਨਾਜਾਇਜ਼ ਕਿਤਾਬਾਂ’ ਬਰਾਮਦ ਕੀਤੀਆਂ ਹਨ। ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਹੀ ਦੁਕਾਨ ਮਾਲਕ ਤਰੁਣ ਉਰਫ਼ ਟੀਟੂ ਫ਼ਰਾਰ ਹੋ ਗਿਆ ਸੀ। ਬਰਾਮਦ ਹੋਈਆਂ ਕਿਤਾਬਾਂ ਵਿਚ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0067584683
Copyright © 2018, Panjabi Times. All rights reserved. Website Designed by Mozart Infotech