ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਰਾਸ਼ਟਰੀ

ਸਰਕਾਰ ਰਿਜ਼ਰਵ ਬੈਂਕ ’ਤੇ ਕਾਬਜ਼ ਹੋਣਾ ਚਾਹੁੰਦੀ ਹੈ: ਚਿਦੰਬਰਮ

November 09, 2018 01:08 PM

ਕੋਲਕਾਤਾ,8 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਅੱਜ ਦੋਸ਼ ਲਾਇਆ ਹੈ ਕਿ ਮੋਦੀ ਸਰਕਾਰ ਆਪਣਾ ਆਰਥਿਕ ਘਾਟਾ ਪੂਰਾ ਕਰਨ ਲਈ ਭਾਰਤੀ ਰਿਜ਼ਰਵ ਬੈਂਕ ਨੂੰ ਹੱਥ ਹੇਠ ਕਰਨਾ ਚਾਹੁੰਦੀ ਹੈ ਤੇ ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੀ ਪੇਸ਼ਕਦਮੀ ਦੇ ਤਬਾਹਕੁਨ ਨਤੀਜੇ ਨਿਕਲਣਗੇ।
ਸਾਬਕਾ ਵਿੱਤ ਮੰਤਰੀ ਨੇ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ‘‘ ਸਰਕਾਰ ਆਰਥਿਕ ਘਾਟੇ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਚੁਣਾਵੀ ਸਾਲ ਹੋਣ ਕਰ ਕੇ ਸਰਕਾਰ ਹੋਰ ਖਰਚਾ ਕਰਨਾ ਚਾਹੁੰਦੀ ਹੈ। ਹੋਰ ਸਾਰੇ ਰਾਹ ਬੰਦ ਹੋਣ ਮਗਰੋਂ ਹਾਰ ਹੰਭ ਕੇ ਇਸ ਨੇ ਆਰਬੀਆਈ ਤੋਂ 1 ਲੱਖ ਕਰੋੜ ਰੁਪਏ ਮੰਗੇ ਹਨ।’’ ਉਨ੍ਹਾਂ ਦਾਅਵਾ ਕੀਤਾ ਕਿ ਜੇ ਆਰਬੀਆਈ ਗਵਰਨਰ ਊਰਜਿਤ ਪਟੇਲ ਡਟੇ ਰਹਿੰਦੇ ਹਨ ਤਾਂ ਕੇਂਦਰ ਸਰਕਾਰ ਆਰਬੀਆਈ ਐਕਟ 1934 ਦੀ ਧਾਰਾ 7 ਤਹਿਤ ਹਦਾਇਤ ਦੇਣ ਦੀ ਯੋਜਨਾ ਬਣਾ ਰਹੀ ਹੈ ਤੇ ਕੇਂਦਰੀ ਬੈਂਕ ਨੂੰ ਸਰਕਾਰ ਦੇ ਖਾਤੇ ਵਿਚ 1 ਲੱਖ ਕਰੋੜ ਰੁਪਏ ਪਾਉਣ ਦੀ ਹਦਾਇਤ ਦਿੱਤੀ ਜਾ ਰਹੀ ਹੈ। ਕੇਂਦਰੀ ਬੈਂਕ ਦੇ ਬੋਰਡ ਵਿਚ ਸਰਕਾਰ ਦੇ ਚਹੇਤੇ ਬੈਠੇ ਹਨ ਜੋ 19 ਨਵੰਬਰ ਦੀ ਮੀਟਿੰਗ ਵਿਚ ਸਰਕਾਰ ਦੀਆਂ ਤਜਵੀਜ਼ਾਂ ਪਾਸ ਕਰਾਉਣ ਲਈ ਪੂਰੀ
ਵਾਹ ਲਾਉਣਗੇ।‘‘ ਹੁਣ ਜੇ ਆਰਬੀਆਈ ਸਰਕਾਰ ਦੇ ਨਿਰਦੇਸ਼ਾਂ ਦਾ ਪਾਲਣ ਨਹੀਂ ਕਰਦੀ ਜਾਂ ਆਰਬੀਆਈ ਦੇ ਗਵਰਨਰ ਅਸਤੀਫ਼ਾ ਦੇ ਦਿੰਦੇ ਹਨ ਤਾਂ ਦੋਵੇਂ ਸੂਰਤਾਂ ਵਿਚ ਸਿੱਟੇ ਭਿਆਨਕ ਨਿਕਲਣਗੇ।’’ ਕਾਂਗਰਸ ਆਗੂ ਨੇ ਕਿਹਾ ਕਿ ਇਸ ਹਾਲਤ ਵਿਚ ਸ੍ਰੀ ਪਟੇਲ ਲਈ ਦੋ ਹੀ ਰਾਹ ਹਨ: ਪਹਿਲਾ ਇਹ ਕਿ ਅਸਤੀਫ਼ਾ ਦੇ ਦੇਣ ਜਾਂ ਫਿਰ ਰਕਮ ਸਰਕਾਰ ਨੂੰ ਸੌਂਪ ਦੇਣ। ਦੋਵੇਂ ਤਰ੍ਹਾਂ ਹੀ ਆਰਬੀਆਈ ਦੀ ਭਰੋਸੇਯੋਗਤਾ ਤੇ ਅਕਸ ਨੂੰ ਸੱਟ ਵੱਜੇਗੀ। ਇਸ ਦਾ ਮਤਲਬ ਹੋਵੇਗਾ ਆਰਬੀਆਈ ’ਤੇ ਕਬਜ਼ਾ ਹੋ ਜਾਣਾ। ਇਕ ਹੋਰ ਸੰਸਥਾ ਦਾ ਢਹਿ ਢੇਰੀ ਹੋਣਾ।’’
ਸਿਆਸੀ ਹਾਲਾਤ ਦਾ ਜ਼ਿਕਰ ਕਰਦਿਆਂ ਸ੍ਰੀ ਚਿਦੰਬਰਮ ਨੇ ਕਿਹਾ ਕਿ ਸੂਬਾ ਪੱਧਰੀ ਗੱਠਜੋੜ ਹੋਣ ਨਾਲ ਕਾਂਗਰਸ ਨੂੰ ਲਾਭ ਹੋਵੇਗਾ ਤੇ ਭਾਜਪਾ ਨੂੰ ਹਰਾਉਣ ਦਾ ਇਹ ਸਭ ਤੋਂ ਵਧੀਆ ਤਰੀਕਾ ਹੋਵੇਗਾ। ਉਨ੍ਹਾਂ ਕਿਹਾ ‘‘ ਕਰਨਾਟਕ ਵਿਚ ਜਿਸ ਕਿਸਮ ਦਾ ਗੱਠਜੋੜ ਕਾਇਮ ਕੀਤਾ ਗਿਆ ਉਸ ਦੇ ਚੰਗੇ ਨਤੀਜੇ ਆਏ ਹਨ। ਵੱਖ ਵੱਖ ਰਾਜਾਂ ਵਿਚ ਇਹੋ ਜਿਹੇ ਗੱਠਜੋੜ ਬਣਾਏ ਜਾਣਗੇ।’’ ਜਦੋਂ ਉਨ੍ਹਾਂ ਤੋਂ ਪੱਛਮੀ ਬੰਗਾਲ ਵਿਚ ਪਾਰਟੀ ਦੇ ਗੱਠਜੋੜ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਿੱਧਾ ਜਵਾਬ ਦੇਣ ਤੋਂ ਬਚਦਿਆਂ ਕਿਹਾ ਕਿ ਇਸ ਦਾ ਫ਼ੈਸਲਾ ਪਾਰਟੀ ਹਾਈ ਕਮਾਂਡ ’ਤੇ ਨਿਰਭਰ ਕਰਦਾ ਹੈ। ਜ਼ਿਮਨੀ ਚੋਣਾਂ ਦੇ ਨਤੀਜੇ ਭਾਜਪਾ ਲਈ ਵੱਡਾ ਝਟਕਾ ਹਨ। ਆਉਣ ਵਾਲੇ ਕੁਝ ਹਫ਼ਤੇ ਅਹਿਮ ਸਾਬਿਤ ਹੋਣਗੇ। ਉਨ੍ਹਾਂ ਦਾ ਇਸ਼ਾਰਾ ਪੰਜ ਰਾਜਾਂ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵੱਲ ਸੀ। -ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਰਾਸ਼ਟਰੀ ਵਿੱਚ ਹੋਰ
ਆਰਬੀਆਈ ਤੇ ਸਰਕਾਰ ਵਿਚਾਲੇ ਸਹਿਮਤੀ ਦੇ ਸੰਕੇਤ

ਮੁੰਬਈ ,19  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਅਤੇ ਕੇਂਦਰ ਸਰਕਾਰ ’ਚ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਦਰਮਿਆਨ ਅੱਜ ਆਰਬੀਆਈ ਬੋਰਡ ਦੀ 9 ਘੰਟਿਆਂ ਤਕ ਲੰਬੀ ਬੈਠਕ ਹੋਈ।

ਡੇਟਾ ਸੁਰੱਖਿਆ ਬਿੱਲ ਛੇਤੀ ਪਾਸ ਹੋਣ ਦੀ ਉਮੀਦ: ਵੋਹਰਾ

ਨਵੀਂ ਦਿੱਲੀ,19  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਐਨ.ਐਨ.ਵੋਹਰਾ ਨੇ ਆਸ ਜਤਾਈ ਹੈ ਕਿ ਜਸਟਿਸ ਬੀ.ਐਨ.ਸ੍ਰੀਕ੍ਰਿਸ਼ਨਾ ਕਮੇਟੀ ਵੱਲੋਂ ਸਰਕਾਰ ਨੂੰ ਸੌਂਪੇ ਗਏ ਡੇਟਾ ਸੁਰੱਖਿਆ ਬਿੱਲ ਦੇ ਖਰੜੇ ਨੂੰ ਸੰਸਦ ਬਿਨਾਂ ਕਿਸੇ ਦੇਰੀ ਦੇ ਅਗਾਮੀ ਸਰਦ ਰੁੱਤ ਇਜਲਾਸ ’ਚ ਪਾਸ ਕਰ ਦਿੱਤਾ ਜਾਵੇਗਾ। ‘ਦਿ ਡੇਟਾ ਪ੍ਰਾਈਵੇਸੀ ਰਿਪੋਰਟ’ ਵਿਸ਼ੇ ’ਤੇ ਅੱਜ ਸੰਵਾਦ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਵੋਹਰਾ ਨੇ ਕਿਹਾ ਕਿ ਬਿਲ ਦੀ ਮਹੱਤਤਾ ਨੂੰ ਵੇਖਦਿਆਂ ਇਹ ਜ਼ਰੂਰੀ ਹੋ

ਮੋਦੀ ਨੂੰ ਉਨ੍ਹਾਂ ਦੀ ਥਾਂ ਜ਼ਰੂਰ ਦਿਖਾਉਣਗੇ ਊਰਜਿਤ: ਰਾਹੁਲ

ਨਵੀਂ ਦਿੱਲੀ,19  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕੇਂਦਰ ਸਰਕਾਰ ’ਤੇ ਦੇਸ਼ ਦੀਆਂ ਸੰਸਥਾਵਾਂ ਨੂੰ ਤਬਾਹ ਕਰਨ ਦਾ ਦੋਸ਼ ਲਗਾਉਂਦਿਆਂ ਉਮੀਦ ਜ਼ਾਹਿਰ ਕੀਤੀ ਕਿ ਆਰਬੀਆਈ ਦੇ ਗਵਰਨਰ ਊਰਜਿਤ ਪਟੇਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ

ਕੇਂਦਰ ਅਤੇ ਆਰਬੀਆਈ ’ਚ ਕੋਈ ਮਤਭੇਦ ਨਹੀਂ: ਪਿਊਸ਼

ਇੰਦੌਰ,19  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਭਾਰਤੀ ਰਿਜ਼ਰਵ ਬੈਂਕ ਅਤੇ ਕੇਂਦਰ ਸਰਕਾਰ ਦਰਮਿਆਨ ਕੋਈ ਮਤਭੇਦ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਆਰਬੀਆਈ ਬੋਰਡ ਦੇ ਡਾਇਰੈਕਟਰਾਂ ’ਚ ਵਿਚਾਰ ਵਟਾਂਦਰੇ ’ਤੇ ਕੁਝ ਵੀ ਇਤਰਾਜ਼ਯੋਗ ਨਹੀਂ ਹੈ।

ਮੋਦੀ ਵੱਲੋਂ ਕੇਐਮਪੀ ਐਕਸਪ੍ਰੈੱਸਵੇਅ ਦਾ ਉਦਘਾਟਨ

ਨਵੀਂ ਦਿੱਲੀ,19  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਐਮਪੀ ਐਕਸਪ੍ਰੈਸਵੇਅ ਦੇ ਕੁੰਡਲੀ-ਮਾਨੇਸਰ ਹਿੱਸੇ ਦਾ ਉਦਘਾਟਨ ਕਰਦੇ ਹੋਏ ਹਰਿਆਣਾ ਦੀ ਪਿਛਲੀ ਕਾਂਗਰਸ ਸਰਕਾਰ ਨੂੰ ਪ੍ਰਾਜੈਕਟਾਂ ਵਿੱਚ ਅੜਿੱਕੇ ਪਾਉਣ ਲਈ ਨਿੰਦਦਿਆਂ ਕਿਹਾ ਕਿ ਇਸ ਨਾਲ ਰਾਜ ਨੂੰ ਘਾਟਾ ਪਿਆ। ਸ੍ਰੀ ਮੋਦੀ ਨੇ ਸੁਲਤਾਨਪੁਰ (ਗੁਰੂਗ੍ਰਾਮ) ਵਿਚ ਇਕੱਠੀ ਭੀੜ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਹਰਿਆਣਾ ਲਈ ਅਹਿਮ ਹੈ ਕਿ ਇਹ 135 ਕਿਲੋਮੀਟਰ ਦੀ ਸੜਕ ਪੂਰੀ ਹੋਈ ਹੈ।

ਸ਼ਬਰੀਮਾਲਾ ਵਿਚ ਪੁਲੀਸ ਕਾਰਵਾਈ ਦੇ ਵਿਰੋਧ ’ਚ ਕਈ ਥਾਵਾਂ ’ਤੇ ਪ੍ਰਦਰਸ਼ਨ

ਸ਼ਬਰੀਮਾਲਾ,19  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਕੇਰਲਾ ਪੁਲੀਸ ਵੱਲੋਂ ਐਤਵਾਰ ਦੇਰ ਰਾਤ ਨੂੰ ਅਯੱਪਾ ਮੰਦਰ ਕੰਪਲੈਕਸ ’ਚ ਕਾਰਵਾਈ ਕਰਕੇ 30 ਵਿਅਕਤੀਆਂ ਨੂੰ ਹਿਰਾਸਤ ’ਚ ਲੈ ਲਿਆ ਗਿਆ। ਇਸ ਦੇ ਵਿਰੋਧ ’ਚ ਭਾਜਪਾ, ਯੁਵਾ ਮੋਰਚਾ ਅਤੇ ਹੋਰ ਸੱਜੇ ਪੱਖੀ ਜਥੇਬੰਦੀਆਂ ਨੇ ਸੋਮਵਾਰ ਨੂੰ ਸੂਬੇ ’ਚ ਰੋਸ ਮੁਜ਼ਾਹਰੇ ਕੀਤੇ। ਭਾਜਪਾ ਵਰਕਰਾਂ ਨੇ ਮੁੱਖ ਮੰਤਰੀ ਪਿਨਾਰਈ ਵਿਜਯਨ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤੇ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਖੱਬੇ ਪੱਖੀ ਸਰਕਾਰ ਸ਼ਰਧਾਲੂਆਂ ਨਾਲ ਹੈ ਅਤੇ ਜਿਹੜੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਅਯੱਪਾ ਦੇ ਸ਼ਰਧਾਲੂ ਨਹੀਂ ਸਨ। ਸੀਪੀਐਮ ਦੇ ਸੂਬਾ ਸਕੱਤਰ ਕੋਡੀਏਰੀ

ਕੇਂਦਰੀ ਗ੍ਰਹਿ ਮੰਤਰੀ ਨੇ ਕੀਤੀ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ

ਨਵੀਂ ਦਿੱਲੀ,19  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੰਮ੍ਰਿਤਸਰ ਵਿੱਚ ਹੋਏ ਗ੍ਰਨੇਡ ਹਮਲੇ ਤੋਂ ਬਾਅਦ ਅੱਜ ਦੇਸ਼ ਦੇ ਸੁਰੱਖਿਆ ਹਾਲਾਤ ਦੀ ਸਮੀਖਿਆ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਸੀਨੀਅਰ ਅਧਿਕਾਰੀਆਂ

ਐਨਸੀਐਮ ਮੁਖੀ ਵੱਲੋਂ ਅਯੁੱਧਿਆ ਮਸਲੇ ਦੇ ਨਿਬੇੜੇ ਲਈ ਵਿਚੋਲਗੀ ਦੀ ਪੇਸ਼ਕਸ਼

ਨਵੀਂ ਦਿੱਲੀ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਘੱਟ ਗਿਣਤੀਆਂ ਬਾਰੇ ਕੌਮੀ ਕਮਿਸ਼ਨ (ਐਨਸੀਐਮ) ਦੇ ਚੇਅਰਮੈਨ ਜੀ. ਹਸਨ ਰਿਜ਼ਵੀ ਨੇ ਅਯੁੱਧਿਆ ਮਾਮਲੇ ’ਚ ਵਿਚੋਲਗੀ ਲਈ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਉਹ ਸਾਰੀਆਂ ਸਬੰਧਤ ਧਿਰਾਂ ਨਾਲ ਗੱਲਬਾਤ ਕਰਕੇ ਇਸ ਮਾਮਲੇ ਦਾ ਅਦਾਲਤ ਦੇ ਬਾਹਰ ਨਿਬੇੜਾ ਕਰਨ ਲਈ ਤਿਆਰ ਹਨ। ਰਿਜ਼ਵੀ ਨੇ ਮੁਸਲਮਾਨਾਂ ਨੂੰ ਅਪੀਲ ਕੀਤੀ ਕਿ ਹਿੰਦੂਆਂ ਲਈ ਇਹ ਮਸਲਾ ਧਰਮ ਨਾਲ ਜੁੜਿਆ ਹੋਇਆ ਹੈ, ਲਿਹਾਜ਼ਾ ਉਹ ਥੋੜ੍ਹਾ ‘ਵੱਡਾ ਦਿਲ ਰੱਖਣ’।

ਭਾਰਤੀ ਰਿਜ਼ਰਵ ਬੈਂਕ ਬੋਰਡ ਦੀ ਅਹਿਮ ਮੀਟਿੰਗ ਅੱਜ

ਨਵੀਂ ਦਿੱਲੀ ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਰਿਜ਼ਰਵ ਬੈਂਕ ਦੇ ਬੋਰਡ ਆਫ ਡਾਇਰੈਕਟਰਜ਼ ਦੀ ਅਹਿਮ ਮੀਟਿੰਗ ਭਲਕੇ ਸੋਮਵਾਰ ਨੂੰ ਹੋਵੇਗੀ। ਸਰਕਾਰ ਅਤੇ ਕੇਂਦਰੀ ਬੈਂਕ ਦਰਮਿਆਨ ਪਏ ਬਿਖੇੜੇ ਨੂੰ ਧਿਆਨ ਵਿਚ ਰੱਖਦਿਆਂ ਇਸ ਮੀਟਿੰਗ ਦੀ ਅਹਿਮੀਅਤ ਵਧ ਗਈ ਹੈ।

ਪ੍ਰਧਾਨ ਮੰਤਰੀ ਦਫ਼ਤਰ ਅਤੇ ਆਰਬੀਆਈ ਡਿਫਾਲਟਰਾਂ ਦੀ ਸੂਚੀ ਨਸ਼ਰ ਕਰਨ: ਸੀਆਈਸੀ

ਨਵੀਂ ਦਿੱਲੀ ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਕੇਂਦਰੀ ਸੂਚਨਾ ਕਮਿਸ਼ਨ (ਸੀਆਈਸੀ) ਨੇ ਭਾਰਤੀ ਰਿਜ਼ਰਵ ਬੈਂਕ ਅਤੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਝਾੜ ਪਾਉਂਦਿਆਂ ਮੁੜ ਹਦਾਇਤ ਕੀਤੀ ਹੈ ਕਿ ਡਿਫਾਲਟਰਾਂ ਦੀ ਸੂਚੀ ਅਤੇ ਸਾਬਕਾ ਗਵਰਨਰ ਰਘੂਰਾਮ ਰਾਜਨ ਦੇ ਡੁੱਬੇ ਕਰਜ਼ਿਆਂ ਬਾਰੇ ਪੱਤਰ ਨੂੰ ਨਸ਼ਰ ਕੀਤਾ ਜਾਵੇ। ਕਮਿਸ਼ਨ ਨੇ 66 ਸਫ਼ਿਆਂ ਦੇ ਹੁਕਮਾਂ ’ਚ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਉਨ੍ਹਾਂ ਦੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਲਈ ਖਿਚਾਈ ਕੀਤੀ। ਸੂਚਨਾ ਕਮਿਸ਼ਨਰ ਸ੍ਰੀਧਰ ਅਚਾਰੀਉਲੂ ਨੇ ਕਿਹਾ,‘‘ਜੇਕਰ ਕਿਸੇ ਗੱਲ ’ਤੇ ਕੋਈ ਇਤਰਾਜ਼ ਹੈ ਤਾਂ ਪ੍ਰਧਾਨ ਮੰਤਰੀ ਦਫ਼ਤਰ ਨੂੰ ਇਸ ਦੀ ਜਾਣਕਾਰੀ ਦੇਣੀ ਚਾਹੀਦੀ ਸੀ।’

ਐਨਆਰਸੀ ’ਚ ਨਾਂ ਦਰਜ ਕਰਾਉਣ ਲਈ ਨਹੀਂ ਬਹੁੜੇ 88 ਫੀਸਦ ਲੋਕ

ਗੁਹਾਟੀ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਨਾਗਰਿਕਾਂ ਦੇ ਕੌਮੀ ਰਜਿਸਟਰ (ਐਨਆਰਸੀ) ਦੇ ਖਰੜੇ ’ਚੋਂ ਲਾਂਭੇ ਕੀਤੇ 40 ਲੱਖ ਲੋਕਾਂ ’ਚੋਂ 35.5 ਲੱਖ ਤੋਂ ਵੱਧ ਲੋਕ (88 ਫੀਸਦ) ਸੁਪਰੀਮ ਕੋਰਟ ਦੀ ਨਿਗਰਾਨੀ ’ਚ ਤਿਆਰ ਹੋ ਰਹੀ ਇਸ ਅੰਤਰਿਮ ਸੂਚੀ ਵਿੱਚ ਆਪਣਾ ਨਾਂ ਦਰਜ ਕਰਾਉਣ ਲਈ ਅਜੇ ਤਕ ਅੱਗੇ ਨਹੀਂ ਆਏ ਹਨ। ਇਹ ਦਾਅਵਾ ਕੌਮੀ ਰਜਿਸਟਰ ਤਿਆਰ ਕਰਨ ਵਿੱਚ ਲੱਗੇ ਸੂਤਰਾਂ ਨੇ ਕੀਤਾ ਹੈ। ਇਹੀ ਨਹੀਂ ਐਨਆਰਸੀ ਵਿੱਚ ਸ਼ੱਕੀ ਗੈਰਕਾਨੂੰਨੀ ਪਰਵਾਸੀਆਂ

ਉੱਚ ਅਦਾਲਤਾਂ ਦੇ ਨਾਂ ਬਦਲਣ ਸਬੰਧੀ ਬਿੱਲ ਸੰਸਦ ’ਚ ਪੇਸ਼ ਹੋਵੇਗਾ

ਨਵੀਂ ਦਿੱਲੀ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸ਼ਹਿਰਾਂ ਦੇ ਨਾਂ ਬਦਲੇ ਜਾਣ ਦੀ ਚੱਲ ਰਹੀ ਪ੍ਰਕਿਰਿਆ ਦਰਮਿਆਨ ਮਦਰਾਸ, ਕਲਕੱਤਾ ਤੇ ਬੌਂਬੇ ਹਾਈ ਕੋਰਟ ਦੇ ਨਾਂ ਬਦਲਣ ਸਬੰਧੀ ਨਵਾਂ ਬਿੱਲ ਸੰਸਦ ’ਚ ਪੇਸ਼ ਕੀਤਾ ਜਾਵੇਗਾ। ਕਲਕੱਤਾ, ਮਦਰਾਸ ਤੇ ਬੌਂਬੇ ਹਾਈ ਕੋਰਟ ਦਾ ਨਾਂ ਬਦਲ ਕੇ ਕੋਲਕਾਤਾ, ਚੇਨਈ ਤੇ ਮੁੰਬਈ ਹਾਈ ਕੋਰਟ ਕਰਨ ਸਬੰਧੀ ਹਾਈ ਕੋਰਟ (ਨਾਂ ਬਦਲੀ) ਬਿੱਲ, 2016 ਲੋਕ ਸਭਾ ਵਿੱਚ 19 ਜੁਲਾਈ 2016 ਨੂੰ ਪੇਸ਼ ਕੀਤਾ ਗਿਆ ਸੀ।

ਛੇ ਉੱਚ ਅਦਾਲਤਾਂ ’ਚ 34 ਜੱਜ ਨਿਯੁਕਤ

ਨਵੀਂ ਦਿੱਲੀ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਕਾਨੂੰਨ ਮੰਤਰਾਲੇ ਨੇ ਦੱਸਿਆ ਕਿ ਦੇਸ਼ ਦੀਆਂ ਛੇ ਉੱਚ ਅਦਾਲਤਾਂ ’ਚ 34 ਜੱਜਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ’ਚੋਂ 28 ਨਿਯੁਕਤੀਆਂ ਅਲਾਹਾਬਾਦ ਹਾਈ ਕੋਰਟ ’ਚ ਹੋਈਆਂ ਹਨ।

ਐਨਆਰਸੀ ’ਚ ਨਾਂ ਦਰਜ ਕਰਾਉਣ ਲਈ ਨਹੀਂ ਬਹੁੜੇ 88 ਫੀਸਦ ਲੋਕ

ਗੁਹਾਟੀ ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਨਾਗਰਿਕਾਂ ਦੇ ਕੌਮੀ ਰਜਿਸਟਰ (ਐਨਆਰਸੀ) ਦੇ ਖਰੜੇ ’ਚੋਂ ਲਾਂਭੇ ਕੀਤੇ 40 ਲੱਖ ਲੋਕਾਂ ’ਚੋਂ 35.5 ਲੱਖ ਤੋਂ ਵੱਧ ਲੋਕ (88 ਫੀਸਦ) ਸੁਪਰੀਮ ਕੋਰਟ ਦੀ ਨਿਗਰਾਨੀ ’ਚ ਤਿਆਰ ਹੋ ਰਹੀ ਇਸ ਅੰਤਰਿਮ ਸੂਚੀ ਵਿੱਚ ਆਪਣਾ ਨਾਂ ਦਰਜ ਕਰਾਉਣ ਲਈ ਅਜੇ ਤਕ ਅੱਗੇ ਨਹੀਂ ਆਏ ਹਨ। ਇਹ ਦਾਅਵਾ ਕੌਮੀ ਰਜਿਸਟਰ ਤਿਆਰ ਕਰਨ ਵਿੱਚ ਲੱਗੇ ਸੂਤਰਾਂ ਨੇ ਕੀਤਾ ਹੈ। ਇਹੀ ਨਹੀਂ ਐਨਆਰਸੀ ਵਿੱਚ ਸ਼ੱਕੀ ਗੈਰਕਾਨੂੰਨੀ

ਸਿਰਸਾ ਨਿਰੰਕਾਰੀ ਭਵਨ ਦੀ ਸੁਰੱਖਿਆ ਵਧਾਈ

ਸਿਰਸਾ ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਪੰਜਾਬ ਦੇ ਸ਼ਹਿਰ ਅਜਨਾਲਾ ਵਿੱਚ ਨਿਰੰਕਾਰੀ ਭਵਨ ’ਚ ਹੋਏ ਧਮਾਕੇ ਮਗਰੋਂ ਸਿਰਸਾ ਵਿੱਚ ਸਥਿਤ ਨਿਰੰਕਾਰੀ ਭਵਨ ਦੀ ਸੁਰੱਖਿਆ ਵਧਾ ਕੇ ਜ਼ਿਲ੍ਹੇ ਦੇ ਸਾਰੇ ਥਾਣਿਆਂ ਨੂੰ ਚੌਕਸ ਕੀਤਾ ਗਿਆ ਹੈ।

ਸੀਬੀਆਈ ਦਾ ਇੱਕ ਹੋਰ ਅਧਿਕਾਰੀ ਸੁਪਰੀਮ ਕੋਰਟ ਪਹੁੰਚਿਆ

ਨਵੀਂ ਦਿੱਲੀ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਸੀਬੀਆਈ ਦੇ ਵਿਵਾਦ ਦਰਮਿਆਨ ਇੱਕ ਹੋਰ ਸੀਬੀਆਈ ਅਧਿਕਾਰੀ ਨੇ ਸੁਪਰੀਮ ਕੋਰਟ ’ਚ ਪਹੁੰਚ ਕਰਕੇ ਉਸ ਨੂੰ ਉਸ ਦੇ ਪਿੱਤਰੀ ਵਿਭਾਗ ਇੰਟੈਲੀਜੈਂਸ ਬਿਊਰੋ (ਆਈਬੀ) ’ਚ ਵਾਪਸ ਭੇਜਣ ਦੇ ਫ਼ੈਸਲੇ ਨੂੰ

ਰਾਜਨਾਥ ਸਿੰਘ ਨੇ ਕੈਪਟਨ ਨਾਲ ਕੀਤੀ ਗੱਲਬਾਤ

ਨਵੀਂ ਦਿੱਲੀ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਇਸ ਹਮਲੇ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖਤ ਕਾਰਵਾਈ ਦਾ ਭਰੋਸਾ ਦਿੱਤਾ।

ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ

ਫਰੀਦਾਬਾਦ,17  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਗੁਰਦੁਆਰਾ ਸਿੰਘ ਸਭਾ ਸੈਕਟਰ 15, ਫਰੀਦਾਬਾਦ ਵੱਲੋਂ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਸ਼ਹਿਰ ਦੇ ਸੜਕ ਪਾਰ ਦੇ ਸੈਕਟਰਾਂ ਵਿਚ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਸ ਨਗਰ ਕੀਰਤਨ ਦੌਰਾਨ ਇਲਾਕੇ ਦੇ ਅੱਧੀ ਦਰਜਨ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਬੈਂਡ ਟੀਮਾਂ ਨੇ ਹਿੱਸਾ ਲਿਆ। ਐੱਨ ਐੱਚ-5 ਦੀਆਂ ਦੋ ਅਖਾੜਾ ਟੀਮਾਂ ਨੇ ਗਤਕੇ ਦੇ ਜੌਹਰ ਵਿਖਾਏ। ਇਹ ਨਗਰ ਕੀਰਤਨ ਸੈਕਟਰ-15 ਤੋਂ ਸ਼ੁਰੂ ਹੋ ਕੇ ਸੈਕਟਰ-14, 17, 16 ਤੇ ਸੈਕਟਰ-15 ਏ ਹੁੰਦਾ ਹੋਇਆ ਸ਼ਾਮ ਨੂੰ ਉਪਰੋਕਤ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ।

ਪੰਜਾਬ ਦੀਆਂ ਅਧਿਆਪਕ ਜਥੇਬੰਦੀਆਂ ਵੱਲੋਂ ਰਾਹੁਲ ਨੂੰ ਚਿਤਾਵਨੀ

ਨਵੀਂ ਦਿੱਲੀ,17  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਵਿੱਚ ਪਿਛਲੇ 10 ਸਾਲਾਂ ਤੋਂ ਠੇਕੇ ’ਤੇ ਨੌਕਰੀ ਕਰਦੇ ਆ ਰਹੇ ਅਧਿਆਪਕਾਂ ਦੇ ਆਗੂਆਂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਚਿਤਾਵਨੀ ਦਿੱਤੀ ਕਿ ਉਹ ਚੋਣਾਂ ਦੌਰਾਨ ਸੂਬਾ ਸਰਕਾਰ ਦੀਆਂ ਨੀਤੀਆਂ ਦਾ ਪਰਦਾਫਾਸ਼ ਕਰਨਗੇ ਤੇ ਹੋਰ ਰਾਜਾਂ ਵਿੱਚ ਪ੍ਰਚਾਰ ਕਰਨ ਤੋਂ ਵੀ ਗੁਰੇਜ਼ ਕਰਨਗੇ ਅਤੇ ਲੋੜ ਪਈ ਤਾਂ ਰਾਹੁਲ ਗਾਂਧੀ ਦੀ ਕੋਠੀ ਵੀ ਘੇਰੀ ਜਾਵੇਗੀ। ਸਥਾਨਕ ਪ੍ਰੈੱਸ ਕਲੱਬ ਆਫ ਇੰਡੀਆ ਵਿੱਚ ਐੱਸਐੱਸਏ/ਆਰਐੱਮਐੱਸਏ ਅਧਿਆਪਕ ਯੂਨੀਅਨ ਪੰਜਾਬ ਦੇ ਆਗੂ ਪ੍ਰੇਮ ਸਿੰਘ ਤੇ ਹੋਰਨਾਂ ਨੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਆਉਣ ’ਤੇ ਅਧਿਆਪਕਾਂ ਨੂੰ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਬ-ਕਮੇਟੀਆਂ ਭੰਗ

ਨਵੀਂ ਦਿੱਲੀ,17  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਰੀਆਂ ਸਬ-ਕਮੇਟੀਆਂ ਭੰਗ ਕਰ ਦਿੱਤੀਆਂ ਗਈਆਂ ਹਨ। ਬੀਤੇ ਦਿਨਾਂ ਦੌਰਾਨ ਦਿੱਲੀ ਕਮੇਟੀ ਦੇ ਪ੍ਰਧਾਨ ਤੇ ਜਨਰਲ ਸਕੱਤਰ ਦਰਮਿਆਨ ਬਣੀਆਂ ਦੂਰੀਆਂ ਮੇਟਣ ਤੇ ‘ਸਭ ਕੁਝ’ ਠੀਕ ਕਰਨ ਲਈ ਬਣਾਈ ਪੰਜ ਮੈਂਬਰੀ ਕਮੇਟੀ ਨੇ ਕਈ ਸਖ਼ਤ ਕਦਮ ਚੁੱਕੇ ਹਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0067584907
Copyright © 2018, Panjabi Times. All rights reserved. Website Designed by Mozart Infotech