ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਬਾਲ ਜਗਤ

ਸੰਕਟ ਦੇ ਸਾਏ ਹੇਠ ਨੀਲਗਿਰੀ ਥਾਰ

November 11, 2018 03:12 PM

ਦੁਨੀਆਂ ਵਿਚ ਨੀਲਗਿਰੀ ਥਾਰ ਦੀ ਅੱਧੀ ਨਾਲੋਂ ਜ਼ਿਆਦਾ ਆਬਾਦੀ ਇਸ ਵੇਲੇ ਭਾਰਤ ਵਿਚ ਹੈ। ਇਸ ਦੀ ਜ਼ਿਆਦਾ ਗਿਣਤੀ ਕੇਰਲ ਰਾਜ ਦੇ ਮੁਨਾਰ ਰਾਸ਼ਟਰੀ ਪਾਰਕ ਵਿਚ ਹੈ। ਇਹ ਲੋਪ ਹੋ ਰਿਹਾ ਜੰਗਲੀ ਜਾਨਵਰ ਘਰੇਲੂ ਬੱਕਰੀਆਂ (ਐਂਟੀਲੋਪ) ਦੇ ਪਰਿਵਾਰ ਵਿਚੋਂ ਹੈ। ਇਹ ਇਸ ਵੇਲੇ ਦੇਸ਼ ਦੇ ਪੱਛਮੀ ਘਾਟ ਅਤੇ ਨੀਲਗੀਰ ਦੇ ਖੇਤਰ ਵਿਚ ਜੰਗਲਾਂ ਵਿਚ ਖੁੱਲ੍ਹੇ ਛੱਜੇਦਾਰ ਘਾਹ ਵਿਚ ਰਹਿੰਦਾ ਹੈ। ਇਹ ਥਾਂ 1,200 ਤੋਂ 2,600 ਮੀਟਰ ਦੀ ਉੱਚਾਈ ਵਾਲੇ ਜੰਗਲਾਤ ਖੇਤਰ ਨਾਲ ਘਿਰੀ ਹੋਈ ਹੈ। ਇਸ ਖੇਤਰ ਨੂੰ ਸਥਾਨਕ ਤੌਰ ’ਤੇ ‘ਸ਼ੋਲਾ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੱਥੇ ਉੱਚੇ ਘਾਹ ਦੇ ਮੈਦਾਨ ਤੇ ਸੰਘਣੇ ਜੰਗਲ ਹਨ।
ਨੀਲਗਿਰੀ ਥਾਰ ਪਹਿਲਾਂ ਵੱਡੇ ਝੁੰਡਾਂ ਵਿਚ ਇਨ੍ਹਾਂ ਘਾਹ ਦੇ ਮੈਦਾਨੀ ਇਲਾਕਿਆਂ ਵਿਚ ਰਹਿੰਦੇ ਸਨ, ਪਰ 19ਵੀਂ ਸਦੀ ਵਿਚ ਸ਼ਿਕਾਰ ਨੇ ਇਨ੍ਹਾਂ ਦੀ ਗਿਣਤੀ ਘਟਾ ਦਿੱਤੀ। ਇਸਦੀ ਖੁਰਾਕ ਘਾਹ ਅਤੇ ਰੁੱਖਾਂ ਦੇ ਹਰੇ ਭਰੇ ਪੱਤੇ ਹੁੰਦੀ ਹੈ। ਇਹ ਮਨੁੱਖ ਨਾਲ ਬਹੁਤ ਜਲਦੀ ਪਿਆਰ ਪਾ ਲੈਂਦੇ ਹਨ, ਪਰ ਮਨੁੱਖ ਇਸਦਾ ਫਾਇਦਾ ਉਠਾਉਂਦੇ ਹੋਏ ਇਨ੍ਹਾਂ ਦਾ ਸ਼ਿਕਾਰ ਕਰ ਲੈਂਦਾ ਹੈ।

ਨੀਲਗਿਰੀ ਥਾਰ ਇਕ ਛੋਟੇ ਬੱਕਰੇ ਦੀ ਤਰ੍ਹਾਂ ਹੈ, ਜਿਸਦੀ ਛੋਟੀ ਨਰਮ ਜਿਹੀ ਖੱਲ ਅਤੇ ਧੌਣ ’ਤੇ ਜੱਤ ਹੁੰਦੀ ਹੈ। ਨਰ ਮਾਦਾ ਨਾਲੋਂ ਥੋੜ੍ਹਾ ਵੱਡਾ ਹੁੰਦਾ ਹੈ ਅਤੇ ਗੂੜ੍ਹੇ ਭੂਰੇ ਰੰਗ ਵਿਚ ਹੁੰਦਾ ਹੈ। ਨਰ ਮਾਦਾ ਦੋਨਾਂ ਦੇ ਸਿੰਗ ਮੁੜੇ ਹੋਏ ਹੁੰਦੇ ਹਨ ਜੋ ਨਰ ਦੇ 40 ਸੈਂਟੀਮੀਟਰ ਅਤੇ ਮਾਦਾ ਦੇ 30 ਸੈਂਟੀਮੀਟਰ ਤਕ ਪਹੁੰਚਦੇ ਹਨ। ਪ੍ਰਜਣਨ ਵੇਲੇ ਨਰ ਨੀਲਗਿਰੀ ਥਾਰ ਆਪਸ ਵਿਚ ਮਾਦਾ ਪਿੱਛੇ ਲੜਦੇ ਹਨ। ਦੋ ਨਰਾਂ ਦਾ ਆਪਸ ਵਿਚ ਮੁਕਾਬਲਾ ਹੁੰਦਾ ਹੈ। ਆਪਸੀ ਲੜਾਈ ਵਿਚ ਕਈ ਬਾਰ ਨਰ ਜ਼ਖ਼ਮੀ ਵੀ ਹੋ ਜਾਂਦੇ ਹਨ ਤੇ ਮਾੜਾ ਮੈਦਾਨ ਛੱਡ ਕੇ ਭੱਜ ਜਾਂਦਾ ਹੈ। ਨੀਲਗਿਰੀ ਥਾਰ ਦਾ ਮੁੱਖ ਪ੍ਰਜਣਨ ਸੀਜ਼ਨ ਜੂਨ ਤੋਂ ਅਗਸਤ ਤਕ ਮੌਨਸੂਨ ਦੌਰਾਨ ਹੁੰਦਾ ਹੈ। ਮਾਦਾ 178 ਤੋਂ 190 ਦਿਨਾਂ ਬਾਅਦ ਬੱਚੇ ਨੂੰ ਜਨਮ ਦਿੰਦੀ ਹੈ। ਮਾਂ ਆਪਣੇ ਬੱਚੇ ਦੀ ਬਹੁਤ ਸੁਰੱਖਿਆ ਕਰਦੀ ਹੈ। ਜੇਕਰ ਕੋਈ ਜਾਨਵਰ ਕੋਲ ਵੀ ਆਉਂਦਾ ਹੈ ਤਾਂ ਮਾਦਾ ਡਰਾਉਣ ਵਾਲੇ ਚਿਹਰੇ ਬਣਾ ਕੇ ਉਸਨੂੰ ਡਰਾਉਂਦੀ ਹੈ ਜਾਂ ਭਜਾਉਂਦੀ ਹੈ। ਕੁਝ ਦਿਨਾਂ ਤਕ ਬੱਚੇ ਨੂੰ ਮਾਂ ਵੱਲੋਂ ਛੁਪਾ ਕੇ ਰੱਖਿਆ ਜਾਂਦਾ ਹੈ, ਪਰ ਦੋ ਮਹੀਨਿਆਂ ਦੀ ਉਮਰ ਤੋਂ ਬਾਅਦ ਬੱਚਾ ਆਪਣੀ ਮਾਂ ਦੇ ਪਿੱਛੇ ਪਿੱਛੇ ਚੱਲਣਾ ਸ਼ੁਰੂ ਕਰ ਦਿੰਦਾ ਹੈ।
ਆਈ.ਯੂ. ਸੀ.ਐੱਨ. ਨੇ ਨੀਲਗਿਰੀ ਥਾਰ ਨੂੰ ਜੰਗਲੀ ਜੀਵਾਂ ਦੀ ਖਤਰੇ ਵਾਲੀ ਕਿਸਮ ਐਲਾਨਿਆ ਹੋਇਆ ਹੈ। ਇਸਨੂੰ ਬੇਸ਼ੱਕ ਭਾਰਤ ਸਰਕਾਰ ਵੱਲੋਂ ਮੁਕੰਮਲ ਸੁਰੱਖਿਆ ਦਿੱਤੀ ਗਈ ਹੈ ਅਤੇ ਜੰਗਲੀ ਜੀਵ (ਸੁਰੱਖਿਆ) ਐਕਟ,1972 ਦੇ ਸ਼ਡਿਊਲ-1 ਵਿਚ ਰੱਖਿਆ ਗਿਆ ਹੈ, ਪਰ ਫਿਰ ਵੀ ਇਨ੍ਹਾਂ ਦਾ ਨਾਜਾਇਜ਼ ਸ਼ਿਕਾਰ ਇਸ ਲਈ ਵੱਡਾ ਖਤਰਾ ਬਣਿਆ ਹੋਇਆ ਹੈ। ਇਸਨੂੰ ਤਾਮਿਲ ਨਾਡੂ ਦੀ ਸਰਕਾਰ ਨੇ ਆਪਣਾ ਰਾਜ ਜੰਗਲੀ ਜਾਨਵਰ ਐਲਾਨਿਆ ਹੋਇਆ ਹੈ।


ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਬਾਲ ਜਗਤ ਵਿੱਚ ਹੋਰ
ਸ਼ਿਕਾਰੀ ਪੰਛੀ ਸ਼ਿਕਰਾ

ਪੰਛੀ ਸਾਡੇ ਵਾਤਾਵਰਨ ਦਾ ਅਨਿੱਖੜਵਾਂ ਅੰਗ ਹਨ। ਪੰਛੀ ਕੀੜੇ-ਮਕੌੜੇ ਖਾ ਕੇ ਮਿੱਟੀ ਨੂੰ ਵਧੇਰੇ ਉਪਜਾਊ ਬਣਾਉਂਦੇ ਹਨ। ਇਸ ਤਰ੍ਹਾਂ ਪੰਛੀ ਕਈ ਤਰੀਕਿਆਂ ਨਾਲ ਮਨੁੱਖ ਅਤੇ ਕੁਦਰਤੀ ਵਾਤਾਵਰਨ ਨੂੰ ਲਾਭ ਪਹੁੰਚਾਉਂਦੇ ਹਨ। ਇਨ੍ਹਾਂ ਵਿਚ ਸ਼ਿਕਰਾ ਵੀ ਸ਼ਾਮਲ ਹੈ ਜੋ ਆਮ ਤੌਰ ’ਤੇ ਸਾਡੇ ਆਲੇ-ਦੁਆਲੇ ਰਹਿੰਦਾ ਹੈ।

ਤੇਜ਼ ਭੱਜਣ ਵਾਲਾ ਖ਼ਰਗੋਸ਼

ਸਹਾ ਛੋਟੇ ਤੇ ਤੇਜ਼ੀ ਨਾਲ ਭੱਜਣ ਵਾਲੇ ਜੰਗਲੀ ਜੀਵਾਂ ਵਿਚ ਆਮ ਨਾਂ ਹੈ। ਲੰਬੇ ਕੰਨ, ਲੰਬੀਆਂ ਪਿਛਲੀਆਂ ਲੱਤਾਂ ਅਤੇ ਲੰਬੇ ਪਿਛਲੇ ਪੈਰ ਤੇ ਛੋਟੀ ਜਿਹੀ ਪੂਛ ਨਾਲ ਟਪੂਸੀਆਂ ਮਾਰਦਾ ਇਹ ਸਭ ਨੇ ਵੇਖਿਆ ਹੋਵੇਗਾ। ਅੰਗਰੇਜ਼ੀ ਵਿਚ ਇਸਨੂੰ ‘ਹੇਅਰ’ ਕਹਿੰਦੇ ਹਨ।

ਜਾਨਵਰ ਸਰਦੀ ਤੋਂ ਕਿਵੇਂ ਬਚਦੇ ਹਨ?

ਬੱਚਿਓ! ਕੰਬਦੀ ਸਰਦੀ ਵਿਚ ਅਸੀਂ ਗਰਮ ਕੱਪੜੇ ਪਾ ਕੇ, ਅੱਗ ਸੇਕ ਕੇ ਜਾਂ ਹੀਟਰ ਆਦਿ ਲਗਾ ਕੇ ਸਰਦੀ ਤੋਂ ਆਪਣਾ ਬਚਾਅ ਕਰ ਲੈਂਦੇ ਹਾਂ, ਪਰ ਕੁਦਰਤ ਨੇ ਜਾਨਵਰਾਂ ਨੂੰ ਅਜਿਹੇ ਸਾਧਨ ਦਿੱਤੇ ਹਨ ਜਿਸ ਕਾਰਨ ਉਹ ਸਰਦੀ ਤੋਂ ਬਚੇ ਰਹਿੰਦੇ ਹਨ।

ਜੌੜੇ ਬੱਚੇ ਕਿਉਂ ਪੈਦਾ ਹੁੰਦੇ ਹਨ?

ਬੱਚਿਓ! ਔਰਤ ਆਮ ਤੌਰ ’ਤੇ ਇਕ ਬੱਚੇ ਨੂੰ ਜਨਮ ਦਿੰਦੀ ਹੈ। ਇਹ ਬੱਚਾ ਕੁੜੀ ਜਾਂ ਮੁੰਡਾ ਹੋ ਸਕਦਾ ਹੈ। ਕਦੇ ਦੋ ਬੱਚੇ ਵੀ ਪੈਦਾ ਹੋ ਜਾਂਦੇ ਹਨ। ਇਕੋ ਮਾਂ ਵੱਲੋਂ ਇਕੋ ਸਮੇਂ ਦੋ ਬੱਚਿਆਂ ਨੂੰ ਜਨਮ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਜੌੜੇ ਬੱਚੇ ਕਹਿੰਦੇ ਹਨ।

ਅਹਿਸਾਨ ਦਾ ਬਦਲਾ - ਬਾਲ ਕਹਾਣੀ

ਜੰਗਲ ਵਿਚ ਇਕ ਰੁੱਖ ’ਤੇ ਤੋਤਿਆਂ ਦਾ ਪਰਿਵਾਰ ਰਹਿੰਦਾ ਸੀ। ਉਸੇ ਰੁੱਖ ਦੇ ਮੁੱਢ ਵਿਚਲੀ ਖੁੱਡ ਵਿਚ ਤੋਤਿਆਂ ਦੀ ਜੋੜੀ ਆਂਡੇ ਦਿੰਦੀ ਅਤੇ ਬੱਚੇ ਪਾਲਦੀ। ਤੋਤਾ ਭੋਜਨ ਦੀ ਭਾਲ ਵਿਚ ਉਡਾਰੀ ਭਰਦਾ ਅਤੇ ਜੰਗਲ ਦੇ ਕਿਸੇ ਨਾ ਕਿਸੇ ਹਿੱਸੇ ਵਿਚੋਂ ਖਾਣ ਲਈ ਫ਼ਲ ਭਾਲ ਹੀ ਲੈਂਦਾ। ਉੱੱਥੇ ਬੈਠ ਕੇ ਆਪ ਫ਼ਲਾਂ ਦਾ ਆਨੰਦ ਲੈਂਦਾ ਅਤੇ ਆਪਣੇ ਪਰਿਵਾਰ ਲਈ ਪੰਜਿਆਂ ਵਿਚ ਫ਼ਲ ਫੜ ਕੇ ਆਪਣੇ ਬਸੇਰੇ ਵੱਲ ਹੋ ਤੁਰਦਾ।

ਚੰਗਾ ਤੈਰਾਕ ਵੀ ਹੈ ਸਾਂਬਰ ਹਿਰਨ

ਸਾਂਬਰ ਹਿਰਨ ਦੱਖਣੀ ਅਤੇ ਦੱਖਣ-ਪੂਰਬੀ ਏਸ਼ੀਆ ਵਿਚ ਮਿਲਣ ਵਾਲੇ ਹਿਰਨ ਦੀ ਇਕ ਕਿਸਮ ਹੈ। ਇਸ ਦੇ ਸਿੰਗ ਵੱਡੇ ਅਤੇ ਮਜ਼ਬੂਤ ਹੁੰਦੇ ਹਨ ਅਤੇ ਉਹ ਬਹੁਤ ਸਾਰੀਆਂ ਸ਼ਾਖਾਵਾਂ ਵਿਚ ਹੁੰਦੇ ਹਨ। ਇਕ ਵੱਡੇ ਨਰ ਸਾਂਬਰ ਦੇ ਸਿੰਗ 110 ਸੈਂਟੀਮੀਟਰ ਤਕ ਲੰਬੇ ਹੋ ਜਾਂਦੇ ਹਨ। ਸਿੰਗ ਸਿਰਫ਼ ਨਰ ਹਿਰਨ ਦੇ ਹੀ ਹੁੰਦੇ ਹਨ। ਸਾਂਬਰ ਹਿਰਨ ਜੰਗਲਾਂ ਵਿਚ ਰਹਿੰਦੇ ਹਨ ਅਤੇ ਸਥਾਨਕ ਵਾਤਾਵਰਨ ਅਨੁਸਾਰ ਘਾਹ, ਪੱਤੀਆਂ, ਪੌਦੇ, ਬੀਜ, ਫ਼ਲ, ਪਾਣੀ ਦੇ ਪੌਦੇ ਵਰਗੀਆਂ ਕਈ ਕਿਸਮਾਂ ਦੀਆਂ ਬਨਸਪਤੀਆਂ ਆਦਿ ਖਾਂਦੇ ਹਨ। ਉਹ ਕਈ ਕਿਸਮਾਂ ਦੀਆਂ ਝਾੜੀਆਂ ਤੇ ਰੁੱਖਾਂ ਦੇ ਪੱਤੇ ਵੀ ਖਾਂਦੇ ਹਨ। ਉਹ ਕਈ ਬਾਰ ਰੁੱਖਾਂ ਦੇ ਛਿੱਲੜ ਵੀ ਖਾਂਦੇ ਹਨ ਤੇ ਵੱਖ-ਵੱਖ ਕਿਸਮ ਦੇ ਫ਼ਲ ਖਾਣਾ ਵੀ ਪਸੰਦ ਕਰਦੇ ਹਨ।

ਵੱਡਾ ਟੀ.ਵੀ.ਤੇ ਕਿਊਟੀ - ਬਾਲ ਕਹਾਣੀ

ਕੋਮਲ ਤੇ ਰਾਜੂ ਦੇ ਘਰ ਜਿਸ ਦਿਨ ਤੋਂ ਐੱਲ.ਈ.ਡੀ. ਟੈਲੀਵਿਜ਼ਨ ਆ ਗਿਆ ਤਾਂ ਉਨ੍ਹਾਂ ਦਾ ਪੂਰਾ ਪਰਿਵਾਰ ਬੜਾ ਖੁਸ਼ ਸੀ। ਉਹ ਦੋਵੇਂ ਭੈਣ ਭਰਾ ਹਾਲੀ ਛੋਟੀਆਂ ਜਮਾਤਾਂ ’ਚ ਹੀ ਪੜ੍ਹਦੇ ਸਨ। ਉਨ੍ਹਾਂ ਦੇ ਪਾਪਾ ਬੈਂਕ ’ਚ ਨੌਕਰੀ ਕਰਦੇ ਸਨ ਜਿਨ੍ਹਾਂ ਨੇ ਪਿਛਲੇ ਸਾਲ ਕੋਮਲ ਤੇ ਰਾਜੂ ਨਾਲ ਵਾਅਦਾ ਕੀਤਾ ਸੀ ਕਿ ਐਤਕੀਂ ਦੀਵਾਲੀ ਦੇ ਨੇੜੇ ਉਨ੍ਹਾਂ ਨੂੰ ਐੱਲ.ਈ.ਡੀ. ਟੈਲੀਵਿਜ਼ਨ, ਜਿਸ ਨੂੰ ਦੋਵੇਂ ਭੈਣ-ਭਰਾ ਵੱਡਾ ਟੀ.ਵੀ. ਕਹਿੰਦੇ ਸਨ, ਲੈ ਕੇ ਦੇਣਗੇ। ਦੀਵਾਲੀ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਘਰ ਵੱਡਾ ਟੀ.ਵੀ. ਆ ਗਿਆ।

ਲੰਬੀਆਂ ਲੱਤਾਂ ਵਾਲਾ ਲਕ ਲਕ ਢੀਂਗ

ਪੰਜਾਬ ਵਿਚ ਛੋਟੇ-ਛੋਟੇ ਪੰਛੀਆਂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਪੰਛੀ ਹੁੰਦੇ ਹਨ ਜੋ 75 ਤੋਂ 106 ਸੈਂਟੀਮੀਟਰ (39-43 ਇੰਚ) ਤਕ ਲੰਬੇ ਹੁੰਦੇ ਹਨ। ਇਨ੍ਹਾਂ ਦੀਆਂ ਲੱਤਾਂ ਲੰਬੀਆਂ ਅਤੇ ਚੁੰਝ ਆਮ ਪੰਛੀਆਂ ਨਾਲੋਂ ਕਾਫ਼ੀ ਲੰਬੀ ਹੁੰਦੀ ਹੈ। ਇਹ ਪੰਛੀ ਇਕੱਲੇ ਜਾਂ ਟੋਲੀਆਂ ਵਿਚ ਦੇਖਣ ਨੂੰ ਮਿਲਦੇ ਹਨ। ਬਗਲਾ ਜਾਤੀ ਦੇ ਇਨ੍ਹਾਂ ਪੰਛੀਆਂ ਨੂੰ ਆਮ ਪੰਛੀਆਂ ਨਾਲੋਂ ਲੰਬੇ ਹੋਣ ਕਰਕੇ ਇਨ੍ਹਾਂ ਦੇ ਕਈ ਸਾਥੀਆਂ ਨੂੰ ਪੰਜਾਬੀ ਵਿਚ ਚਿਤਰਾ ਲਮਢੀਂਗ, ਵਿਰਲ- ਚੁੰਝਾ ਢੀਂਗ, ਕਾਲਾ ਲਮਢੀਂਗ, ਬਢੀਂਗ ਅਤੇ ਲਕ ਲਕ ਢੀਂਗ ਨਾਵਾਂ ਨਾਲ ਜਾਣਿਆ ਜਾਂਦਾ ਹੈ।

ਉਲਕਾ ਪਿੰਡ ਕੀ ਹੈ?

ਬੱਚਿਓ! ਉਲਕਾ ਅਸਲ ਵਿਚ ਧੂਮਕੇਤੂ (ਪੂਛਲ ਤਾਰੇ) ਤੋਂ ਵੱਖ ਹੋਏ ਟੁਕੜੇ ਹਨ। ਜਦੋਂ ਕੋਈ ਟੁਕੜਾ ਸੂਰਜ ਦੇ ਆਲੇ ਦੁਆਲੇ ਘੁੰਮਦਾ ਧਰਤੀ ਦੇ ਨੇੜੇ ਆ ਜਾਂਦਾ ਹੈ ਤਾਂ ਇਹ ਧਰਤੀ ਦੀ ਗਰੂਤਾ ਖਿੱਚ ਕਾਰਨ ਧਰਤੀ ਵੱਲ ਨੂੰ ਖਿੱਚਿਆ ਜਾਂਦਾ ਹੈ। ਧਰਤੀ ਦੀ ਖਿੱਚ ਇਸ ਦੀ ਗਤੀ ਨੂੰ ਵਧਾਉਂਦੀ ਹੈ। ਜਿਸ ਕਾਰਨ ਇਸ ਦੀ ਵਾਯੂਮੰਡਲ ਦੀ ਹਵਾ ਨਾਲ ਰਗੜ ਬਹੁਤ ਵਧ ਜਾਂਦੀ ਹੈ। ਇਹ ਹਵਾ ਦੀ ਰਗੜ ਨਾਲ ਗਰਮ ਹੋ ਕੇ ਅੱਗ ਫੜ ਲੈਂਦੇ ਹਨ ਅਤੇ ਪ੍ਰਕਾਸ਼ ਦੀ ਧਾਰੀ ਬਣਾਉਂਦੇ ਹਨ ਜਿਸ ਨੂੰ ਉਲਕਾ ਕਹਿੰਦੇ ਹਨ।

ਅੱਖਾਂ ਵੱਡੀਆਂ ਕਰਨ ਵਾਲੀ ਸ਼ਰਮੀਲੀ ਬਿੱਲੀ

ਸ਼ਰਮੀਲੀ-ਬਿੱਲੀ ਬਹੁਤ ਪਿਆਰਾ ਜਾਨਵਰ ਹੈ ਜਿਸਨੂੰ ਅੰਗਰੇਜ਼ੀ ਵਿੱਚ ‘ਸਲੋ ਲੌਰਿਸ’ ਕਹਿੰਦੇ ਹਨ। ਇਹ ਜਾਨਵਰ ਕਿਸੇ ਬਿੱਲੀ ਦੇ ਪਰਿਵਾਰ ਨਾਲ ਸਬੰਧ ਨਹੀਂ ਰੱਖਦਾ ਬਲਕਿ ਇਹ ਬਾਂਦਰ ਦੇ ਪਰਿਵਾਰ ਦਾ ਜੰਗਲੀ ਜਾਨਵਰ ਹੈ। ਇਹ ਦੱਖਣੀ ਭਾਰਤ ਵਿੱਚ ਕਰਨਾਟਕ, ਕੇਰਲਾ ਅਤੇ ਤਾਮਿਲਨਾਡੂ ਰਾਜਾਂ ਵਿੱਚ ਅਤੇ ਸ਼੍ਰੀਲੰਕਾ ਦੇ ਜੰਗਲਾਂ ਵਿੱਚ ਮਿਲਦਾ ਹੈ। ਇਹ ਚੁਸਤ ਰਹਿਣ ਵਾਲਾ ਜੰਗਲੀ ਜਾਨਵਰ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਕਿਸੇ ਵੀ ਚੀਜ਼ ਨੂੰ ਸਹੀ ਡੂੰਘਾਈ ਵਿੱਚ ਵੇਖਣ ਲਈ ਆਪਣੀਆਂ ਅੱਖਾਂ ਨੂੰ ਵੱਡੀਆਂ ਕਰ ਲੈਂਦਾ ਹੈ। ਵੱਡੀਆਂ-ਵੱਡੀਆਂ ਅੱਖਾਂ ਤੇ ਛੋਟਾ ਜਿਹਾ ਮੁੜਿਆ ਨੱਕ ਇਸ ਨੂੰ ਬਹੁਤ ਸੁੰਦਰ ਦਿੱਖ ਪ੍ਰਦਾਨ ਕਰਦਾ ਹੈ। ਸ਼ਰਮੀਲੀ ਬਿੱਲੀ ਦੀਆਂ ਉਂਗਲੀਆਂ ਲੰਬੀਆਂ, ਕੰਨ ਗੋਲ ਤੇ ਪਤਲੇ ਹੁੰਦੇ ਹਨ ਜਿਨ੍ਹਾਂ ਦੇ ਕਿਨਾਰਿਆਂ ’ਤੇ ਬਾਲ ਨਹੀਂ ਹੁੰਦੇ। ਇਸਦੀ ਲੰਬਾਈ ਲਗਪਗ 20 ਤੋਂ 25 ਸੈਂਟੀਮੀਟਰ ਹੁੰਦੀ ਹੈ ਅਤੇ ਇਸ ਦੀਆਂ ਬਾਹਵਾਂ ਵੀ ਲੰਮੀਆਂ ਤੇ ਪਤਲੀਆਂ ਹੁੰਦੀਆਂ ਹਨ। ਇਸ ਦਾ ਭਾਰ 350 ਗ੍ਰਾਮ ਦੇ ਲਗਪਗ ਹੁੰਦਾ ਹੈ।

ਦੂਜੀ ਦੌੜ - ਬਾਲ ਕਹਾਣੀ

ਕੱਛੂ ਕੋਲੋਂ ਦੌੜ ਵਿੱਚ ਮਿਲੀ ਹਾਰ ਤੋਂ ਖਰਗੋਸ਼ ਮਨ ਹੀ ਮਨ ਸ਼ਰਮਿੰਦਾ ਸੀ। ਜੰਗਲ ਦੇ ਕਈ ਜੀਵ ਉਸਦਾ ਮਜ਼ਾਕ ਉਡਾਉਂਦੇ ਸਨ ਕਿ ਉਹ ਤੇਜ਼ ਗਤੀ ਨਾਲ ਦੌੜਨ ਵਾਲਾ ਜੀਵ ਹੋ ਕੇ ਇੱਕ ਮੰਦ ਚਾਲ ਵਾਲੇ ਜੰਤੂ ਤੋਂ ਦੌੜ ਵਿੱਚ ਹਾਰ ਗਿਆ। ਖਰਗੋਸ਼ ਇਸ ਅਪਮਾਨ ਦਾ ਬਦਲਾ ਲੈਣਾ ਚਾਹੁੰਦਾ ਸੀ। ਉਸਨੇ ਸੋਚਿਆ ਕਿਉਂ ਨਾ ਇੱਕ ਵਾਰ ਫਿਰ ਕੱਛੂ ਨੂੰ ਦੌੜ ਲਈ ਉਕਸਾਇਆ ਜਾਵੇ। ਇਸ ਵਾਰ ਉਹ ਪੁਰਾਣੀ ਗ਼ਲਤੀ ਦਾਂ ਕਰੇਗਾ ਨਹੀਂ। ਕੱਛੂ ਨੂੰ ਦੌੜ ਵਿੱਚ ਹਰਾ ਕੇ ਉਹ ਆਪਣੇ ਉੱਪਰ ਲੱਗੇ ਹਾਰ ਦੇ ਕਲੰਕ ਨੂੰ ਜ਼ਰੂਰ ਮਿਟਾ ਦੇਵੇਗਾ।

ਵਿੱਦਿਆ ਦਾ ਮੰਦਰ

ਹੈੱਡ ਮਾਸਟਰ ਪਿਆਰਾ ਸਿੰਘ ਦੀ ਬਦਲੀ 15 ਕਿਲੋਮੀਟਰ ਦੂਰ ਪਿੰਡ ਦੀ ਹੋ ਗਈ ਸੀ। ਅੱਧੀ ਛੁੱਟੀ ਤੋਂ ਬਾਅਦ ਬਦਲੀ ਦੇ ਆਦੇਸ਼ ਆਏ ਤੇ ਉਨ੍ਹਾਂ ਨੂੰ ਦੋ ਦਿਨਾਂ ਬਾਅਦ ਨਵੇਂ ਸਕੂਲ ਵਿੱਚ ਹਾਜ਼ਰ ਹੋਣ ਨੂੰ ਕਿਹਾ ਗਿਆ। ਸ਼ਾਮ ਤਕ ਬਦਲੀ ਦੀ ਖ਼ਬਰ ਸਾਰੇ ਪਿੰਡ ਵਿੱਚ ਫੈਲ ਗਈ।

ਪਹਾੜਾਂ ਦਾ ਵਾਸੀ ਚੀਰੂ ਹਿਰਨ

ਚੀਰੂ ਹਿਰਨ 3,250 ਤੋਂ 5,500 ਮੀਟਰ ਉੱਚਾਈ ਵਾਲੇ ਖੁੱਲ੍ਹੇ ਪਹਾੜੀ ਇਲਾਕਿਆਂ ਅਤੇ ਠੰਢੇ ਮਾਹੌਲ ਵਿੱਚ ਵਾਸ ਕਰਦਾ ਹੈ। ਇਹ ਜ਼ਿਆਦਾ ਕਰਕੇ ਸਾਡੇ ਦੇਸ਼ ਵਿੱਚ ਉੱਤਰ-ਪੂਰਬੀ ਲੱਦਾਖ ਵਿੱਚ ਤਿੱਬਤ ਤੇ ਚੀਨ ਤੋਂ ਪਰਵਾਸ ਕਰਦਾ ਹੈ, ਪਰ ਇਸ ਦਾ ਅਸਲ ਵਾਸ ਤਿੱਬਤ ਤੇ ਚੀਨ ਵਿੱਚ ਹੈ। ਇਸ ਪ੍ਰਜਾਤੀ ਦਾ ਮੁੱਖ ਗੜ੍ਹ ਉੱਤਰ-ਪੱਛਮੀ ਤਿੱਬਤ ਦੇ ਚਾਂਗ ਟਾਂਗ ਖੇਤਰ ਵਿੱਚ ਹੈ।

ਧੋਖੇਬਾਜ਼ ਸ਼ੇਰ : ਬਾਲ ਕਹਾਣੀ

ਇੱਕ ਸ਼ੇਰ ਪਿੰਜਰੇ ਵਿੱਚ ਬੰਦ ਸੀ। ਜਿਹੜਾ ਵੀ ਰਾਹਗੀਰ ਉੱਧਰੋਂ ਲੰਘਦਾ, ਉਸਨੂੰ ਉਹ ਬਹੁਤ ਫ਼ਰਿਆਦ ਕਰਦਾ ਅਤੇ ਪਿੰਜਰੇ ਦੀ ਕੁੰਡੀ ਖੋਲ੍ਹਣ ਲਈ ਕਹਿੰਦਾ। ਉਸਦੀ ਫ਼ਰਿਆਦ ਸੁਣਕੇ ਲੋਕ ਉਸ ’ਤੇ ਤਰਸ ਕਰਦੇ, ਪਰ ਕਿਸੇ ਦੀ ਵੀ ਕੁੰਡੀ ਖੋਲ੍ਹਣ ਦੀ ਹਿੰਮਤ ਨਾ ਪੈਂਦੀ।
ਇੱਕ ਦਿਨ ਇੱਕ ਬਹੁਤ ਹੀ ਸਿੱਧਾ ਅਤੇ ਸ਼ਰੀਫ ਆਦਮੀ ਜਿਹੜਾ ਕਿ ਰਾਜੇ ਦੇ ਮਹਿਲ ਵਿੱਚ ਨੌਕਰੀ ਕਰਦਾ ਸੀ, ਉੱਧਰੋਂ ਲੰਘਿਆ। ਸ਼ੇਰ ਨੇ ਉਸਨੂੰ ਫ਼ਰਿਆਦ ਕਰਦਿਆਂ ਕਿਹਾ, ‘ਕਿਰਪਾ ਕਰਕੇ ਪਿੰਜਰਾ ਖੋਲ੍ਹ ਦਿਓ। ਮੈਂ ਤੁਹਾਡਾ ਅਹਿਸਾਨ ਕਦੇ ਨਹੀਂ ਭੁੱਲਾਂਗਾ।’

ਮਨਮੋਹਣਾ ਪੰਛੀ ਨੀਲਕੰਠ

ਨੀਲਕੰਠ ਭਾਰਤੀ ਪੰਛੀ ਹੈ। ਇਸ ਦਾ ਆਕਾਰ ਮੈਨਾ ਜਿੰਨਾ ਹੁੰਦਾ ਹੈ। ਇਸਨੂੰ ਅੰਗਰੇਜ਼ੀ ਵਿੱਚ ‘ਇੰਡੀਅਨ ਰੋਲਰ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਵੱਲੋਂ ਹਵਾਈ ਕਲਾਬਾਜ਼ੀਆਂ ਲਾਉਣ ਵਿੱਚ ਨਿਪੁੰਨ ਹੋਣ ਕਰਕੇ ਇਸਨੂੰ ਇਹ ਨਾਂ ਦਿੱਤਾ ਗਿਆ ਹੈ। ਇਹ ਬਹੁਤ ਸੋਹਣਾ ਨੀਲੇ ਰੰਗ ਦਾ ਪੰਛੀ ਹੈ। ਇਸਦੇ ਸੀਨੇ ਦਾ ਰੰਗ ਲਾਲ ਜੋ ਵਿੱਚੋਂ ਬਾਦਾਮੀ ਭਾਹ ਮਾਰਦਾ ਹੈ। ਪੇਟ ਅਤੇ ਪੂਛ ਦੇ ਹੇਠਲੇ ਪਾਸੇ ਦਾ ਰੰਗ ਹਲਕਾ ਨੀਲਾ ਹੁੰਦਾ ਹੈ। ਇਸਦਾ ਸਿਰ ਵੱਡਾ ਅਤੇ ਚੁੰਝ ਭਾਰੀ ਹੁੰਦੀ ਹੈ।

ਸਕਿੰਟ ਵੀ ਬੋਲ ਪਿਆ

ਘੰਟੀ ਵੱਜਦਿਆਂ ਹੀ ਪੀ.ਟੀ. ਆਈ ਨੇ ਲੰਬੀ ਵਿਸਲ ਵਜਾਈ। ਬੱਚੇ ਪ੍ਰਾਰਥਨਾ ਗਰਾਊਂਡ ਵਿੱਚ ਕਤਾਰਾਂ ਬੰਨ੍ਹ ਕੇ ਖੜ੍ਹ ਗਏ। ਕੁਝ ਬੱਚੇ ਦੌੜ ਕੇ ਆ ਰਹੇ ਸਨ। ਅਧਿਆਪਕ ਵੀ ਗਰਾਊਂਡ ਵਿੱਚ ਪਹੁੰਚ ਗਏ। ਪ੍ਰਾਰਥਨਾ ਖ਼ਤਮ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਬਿਠਾ ਦਿੱਤਾ ਗਿਆ। ‘ਅੱਜ ਦਾ ਵਿਚਾਰ’ ਬੋਲਣ ਉਪਰੰਤ ਸਾਇੰਸ ਅਧਿਆਪਕ ਨੇ ਬਹੁਤ ਹੀ ਪ੍ਰਭਾਵਸ਼ਾਲੀ ਲੈਕਚਰ ਦਿੱਤਾ ਜਿਸਦਾ ਇਕੱਲਾ-ਇਕੱਲਾ ਵਾਕ ਬੱਚਿਆਂ ਦੀ ਜ਼ਿੰਦਗੀ ਲਈ ਕੀਮਤੀ ਸੀ। ਫਿਰ ਦੋ ਕੁ ਮਿੰਟ ਮੁੱਖ ਅਧਿਆਪਕ ਜੀ ਬੋਲੇ। ਇਸ ਤੋਂ ਬਾਅਦ ਬੱਚਿਆਂ ਨੂੰ ਜਮਾਤਾਂ ਵਿੱਚ ਭੇਜ ਦਿੱਤਾ। ਮੁੱਖ ਅਧਿਆਪਕ ਗੇਟ ’ਤੇ ਪਹੁੰਚ ਗਏ। ਕੁਝ ਲੇਟ ਆਉਣ ਵਾਲੇ ਬੱਚੇ ਗੇਟ ਤੋਂ ਬਾਹਰ ਖੜ੍ਹੇ ਸਨ। ਮੁੱਖ ਅਧਿਆਪਕ ਨੇ ਉਨ੍ਹਾਂ ਨੂੰ ਸਮਝਾ-ਬੁਝਾ ਕੇ ਜਮਾਤਾਂ ਵਿੱਚ ਭੇਜ ਦਿੱਤਾ। ਪਹਿਲੇ ਪੀਰੀਅਡ ਦੇ ਖ਼ਤਮ ਹੋਣ ਦੀ ਘੰਟੀ ਵੱਜੀ। ਕੁਝ ਸ਼ਰਾਰਤੀ ਵਿਦਿਆਰਥੀ ਚਾਰ-ਦੀਵਾਰੀ ਟੱਪ ਕੇ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੇ ਸਨ। ਮੁੱਖ ਅਧਿਆਪਕ ਦੀ ਨਜ਼ਰ ਪੈ ਗਈ। ਪੁੱਛ ਗਿੱਛ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਨ੍ਹਾਂ ਨੇ ਹਿਸਾਬ ਵਾਲੀ ਮੈਡਮ ਤੋਂ ਡਰਦਿਆਂ ਪੀਰੀਅਡ ਮਿਸ ਕਰ ਦਿੱਤਾ ਸੀ। ਮੁੱਖ ਅਧਿਆਪਕ ਨੇ ਉਨ੍ਹਾਂ ਨੂੰ ਥੋੜ੍ਹਾ ਜਿਹਾ ਝਿੜਕ ਕੇ ਅਤੇ ਸਮਝਾ ਕੇ ਜਮਾਤ ਵਿੱਚ ਭੇਜ ਦਿੱਤਾ।

ਮਨਮੋਹਣਾ ਪੰਛੀ ਨੀਲਕੰਠ

ਨੀਲਕੰਠ ਭਾਰਤੀ ਪੰਛੀ ਹੈ। ਇਸ ਦਾ ਆਕਾਰ ਮੈਨਾ ਜਿੰਨਾ ਹੁੰਦਾ ਹੈ। ਇਸਨੂੰ ਅੰਗਰੇਜ਼ੀ ਵਿੱਚ ‘ਇੰਡੀਅਨ ਰੋਲਰ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਵੱਲੋਂ ਹਵਾਈ ਕਲਾਬਾਜ਼ੀਆਂ ਲਾਉਣ ਵਿੱਚ ਨਿਪੁੰਨ ਹੋਣ ਕਰਕੇ ਇਸਨੂੰ ਇਹ ਨਾਂ ਦਿੱਤਾ ਗਿਆ ਹੈ। ਇਹ ਬਹੁਤ ਸੋਹਣਾ ਨੀਲੇ ਰੰਗ ਦਾ ਪੰਛੀ ਹੈ। ਇਸਦੇ ਸੀਨੇ ਦਾ ਰੰਗ ਲਾਲ ਜੋ ਵਿੱਚੋਂ ਬਾਦਾਮੀ ਭਾਹ ਮਾਰਦਾ ਹੈ। ਪੇਟ ਅਤੇ ਪੂਛ ਦੇ ਹੇਠਲੇ ਪਾਸੇ ਦਾ ਰੰਗ ਹਲਕਾ ਨੀਲਾ ਹੁੰਦਾ ਹੈ। ਇਸਦਾ ਸਿਰ ਵੱਡਾ ਅਤੇ ਚੁੰਝ ਭਾਰੀ ਹੁੰਦੀ ਹੈ। ਖੰਭਾਂ ਦਾ ਰੰਗ ਹਲਕਾ ਅਤੇ ਗੂੜ੍ਹਾ ਨੀਲਾ ਹੈ ਜੋ ਉੱਡਣ ਵੇਲੇ ਚਮਕਦਾਰ ਧਾਰੀਆਂ ਵਾਂਗ ਦਿਖਦਾ ਹੈ। ਇਹ ਅਕਸਰ ਖੇਤਾਂ ਵਿੱਚ ਦੇਖਿਆ ਜਾਂਦਾ ਹੈ। ਇਹ ਬਿਜਲੀ ਦੀਆਂ ਤਾਰਾਂ ’ਤੇ ਬੈਠਾ ਹੁੰਦਾ ਹੈ। ਬੀਂਡੇ, ਟਿੱਡੇ, ਮੱਕੜੀਆਂ, ਭੁਮੱਕੜ ਅਤੇ ਹੋਰ ਅਜਿਹੇ ਕੀੜੇ ਇਸ ਦੀ ਮੁੱਖ ਖੁਰਾਕ ਹਨ। ਕਦੇ ਕਦੇ ਇਹ ਡੱਡੂ, ਕਿਰਲੇ ਅਤੇ ਚੂਹਿਆਂ ਨੂੰ ਵੀ ਖ਼ੁਸ਼ ਹੋ ਕੇ ਖਾਂਦਾ ਹੈ। ਇਹ ਕਈ ਬਾਰ ਦਿਨ ਵੇਲੇ ਇਨ੍ਹਾਂ ਕੀੜਿਆਂ ਨੂੰ ਖਾਣ ਲਈ ਜ਼ਮੀਨ ’ਤੇ ਵੀ ਉਤਰ ਜਾਂਦਾ ਹੈ।

ਕੁਦਰਤ ਦੀ ਖ਼ੂਬਸੂਰਤ ਰਚਨਾ ਵੀਰ ਵਹੁਟੀ

ਬਰਸਾਤ ਦੇ ਮੌਸਮ ਵਿੱਚ ਚੀਜ ਵਹੁਟੀ ਨਾਂ ਦਾ ਕੀੜਾ ਆਮ ਵੇਖਣ ਨੂੰ ਮਿਲਦਾ ਹੈ। ਕਈ ਥਾਵਾਂ ’ਤੇ ਇਸ ਨੂੰ ਵੀਰ ਵਹੁਟੀ ਵੀ ਕਿਹਾ ਜਾਂਦਾ ਹੈ। ਇਸਨੂੰ ਹਿੰਦੀ ਵਿੱਚ ‘ਲਾਲ ਗਾਇ’ ਜਾਂ ‘ਗੋਕੁਲ ਗਾਇ’ ਕਿਹਾ ਜਾਂਦਾ ਹੈ। ਅੰਗਰੇਜ਼ੀ ਵਿੱਚ ਇਸ ਨੂੰ ‘ਰੈੱਡ ਵੈਲਵਟ ਮਾਈਟ’ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਦੀਆਂ 45000 ਤੋਂ ਵੀ ਵੱਧ ਕਿਸਮਾਂ ਹਨ। ਇਹ ਲਾਲ ਮਖਮਲੀ, ਚਮਕੀਲੇ, ਲਾਲ ਰੰਗ ਲਈ ਜਾਣੇ ਜਾਂਦੇ ਹਨ। ਚੀਜ ਵਹੁਟੀ ਮਿੱਟੀ ਵਿੱਚ 33 ਫੁੱਟ ਦੀ ਡੂੰਘਾਈ ਤਕ ਚਲੇ ਜਾਂਦੀ ਹੈ

ਬਾਲ ਕਿਆਰੀ - ਨਿਓਲਾ

ਖੁੱਲ੍ਹੇ ਖੇਤੀਂ ਸੁੰਨੇ ਥਾਵੀਂ
ਨਦੀ ਨਾਲਿਆਂ ਲਾਗੇ ਰਹਿੰਦਾ
ਨਿੱਕੇ ਪੌਚਿਆਂ ਨਾਲ ਨਿਓਲਾ
ਡੂੰਘੀਆਂ ਖੁੱਡਾਂ ਪੁੱਟ ਲੈਂਦਾ।

ਤਿੱਖੀ ਆਵਾਜ਼ ਵਾਲੀ ਪੀਲੀ ਟਟੀਹਰੀ

ਪੀਲੀ ਟਟੀਹਰੀ ਆਮ ਤੌਰ ’ਤੇ ਭਾਰਤੀ ਉਪ-ਮਹਾਂਦੀਪ ਵਿੱਚ ਪਾਈ ਜਾਂਦੀ ਹੈ। ਇਹ ਸੁੱਕੇ ਮੈਦਾਨਾਂ ਵਿੱਚ  ਟੋਭਿਆਂ ਅਤੇ ਤਲਾਬਾਂ ਆਦਿ ਦੇ ਨੇੜੇ ਘੁੰਮਦੀ ਵੇਖੀ ਜਾ ਸਕਦੀ ਹੈ। ਇਸ ਨੂੰ ਹਿੰਦੀ ਵਿੱਚ ਜਿਰਦੀ ਅਤੇ ਪੰਜਾਬੀ ਵਿੱਚ ਪੀਲੀ ਟਟੀਹਰੀ ਕਹਿੰਦੇ ਹਨ। ਇਹ ਤਿੱਖੀ ਆਵਾਜ਼ ਅਤੇ ਤੇਜ਼ ਉਡਾਣ ਲਈ ਪ੍ਰਸਿੱਧ ਹੈ, ਪਰ ਇਹ ਪਰਵਾਸ ਨਹੀਂ ਕਰਦੀ। ਬਾਕੀ ਦੀਆਂ ਹੋਰ ਟਟੀਹਰੀਆਂ ਅਤੇ ਮਰਵਾ (ਪਲੋਵਰ) ਦੀ ਤਰ੍ਹਾਂ ਇਹ ਜ਼ਮੀਨ ’ਤੇ ਰਹਿਣ ਤੇ ਆਂਡੇ ਦੇਣ ਵਾਲੇ ਪੰਛੀਆਂ ਵਿੱਚ ਆਉਂਦੀ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0068795092
Copyright © 2018, Panjabi Times. All rights reserved. Website Designed by Mozart Infotech