ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

ਜਰਮਨੀ-ਯੂਰੋਪ
ਜਰਮਨੀ /ਯੂਰੋਪ ਵਿੱਚ ਹੋਰ »
 
 
 
 
ਮਨੌਰੰਜਨ

ਗੌਡਫਾਦਰ’ ਦੀ ਨਜ਼ਰ-ਏ-ਇਨਾਇਤ

November 11, 2018 03:29 PM

ਮੁੰਬਈ ,10 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਬੌਲੀਵੁੱਡ ਵਿਚ ਕਈ ਵਾਰ ਕੁਝ ਸੈਲੇਬ੍ਰਿਟੀ ਆਪਣੇ ਚਹੇਤੇ ਅਦਾਕਾਰਾਂ ਨੂੰ ਉਭਾਰਨ ਲਈ ਵੱਧ ਚੜ੍ਹ ਕੇ ਸਹਿਯੋਗ ਦਿੰਦੇ ਹਨ। ਇਹ ਰੁਝਾਨ ਹਿੰਦੀ ਸਿਨਮਾ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਦੇਖਣ ਨੂੰ ਮਿਲਿਆ ਹੈ। ਯਾਦ ਕਰੋ ਕਿਵੇਂ ਉੱਘੇ ਫ਼ਿਲਮਸਾਜ਼ ਮਹਿਬੂਬ ਖ਼ਾਨ ਨੇ ਆਪਣੇ ਮੁਤਬੰਨੇ ਪੁੱਤਰ ਮਾਸਟਰ ਸਾਜਿਦ ਖ਼ਾਨ ਨੂੰ ਅੱਗੇ ਲਿਆਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਸੀ। ਹਾਲ ਦੇ ਸਾਲਾਂ ਵਿਚ ਕਰਨ ਜੌਹਰ, ਸੰਜੈ ਲੀਲਾ ਭੰਸਾਲੀ, ਸਲਮਾਨ ਖ਼ਾਨ ਵਰਗੇ ਸੈਲੀਬ੍ਰਿਟੀ ਆਪਣੇ ਪਸੰਦੀਦਾ ਅਦਾਕਾਰਾਂ ਨੂੰ ਉਭਾਰ ਰਹੇ ਹਨ। ਇਕ ਤਰ੍ਹਾਂ ਨਾਲ ਉਹ ਇਨ੍ਹਾਂ ਅਦਾਕਾਰਾਂ ਦੇ ਅਣਐਲਾਨੇ ਗੌਡਫਾਦਰ ਬਣ ਗਏ ਹਨ।
ਅੱਜਕੱਲ੍ਹ ਸਟਾਰਡਮ ਦੀ ਬੁਲੰਦੀ ’ਤੇ ਪਹੁੰਚ ਚੁੱਕੇ ਅਭਿਨੇਤਾ ਰਣਵੀਰ ਸਿੰਘ ਦੇ ਕਰੀਅਰ ਨੂੰ ਨਵੀਂ ਸੇਧ ਦੇਣ ਲਈ ਫ਼ਿਲਮਸਾਜ਼ ਸੰਜੈ ਲੀਲਾ ਭੰਸਾਲੀ ਦਾ ਵੱਡਾ ਹੱਥ ਰਿਹਾ ਹੈ। ਖ਼ੁਦ ਰਣਵੀਰ ਵੀ ਮੰਨਦਾ ਹੈ ਕਿ ਭੰਸਾਲੀ ਦੀ ਫ਼ਿਲਮ ‘ਗੋਲੀਓਂ ਕੀ ਰਾਸਲੀਲਾ-ਰਾਮਲੀਲਾ’ ਉਸਦੇ ਕਰੀਅਰ ਲਈ ਇਕ ਵੱਡਾ ਪੜਾਅ ਬਣੀ ਸੀ। ਰਣਵੀਰ ਕਹਿੰਦਾ ਹੈ, ‘ਇਸਦੇ ਬਾਅਦ ਮੈਂ ਪੂਰੇ ਤੌਰ ’ਤੇ ਆਪਣੇ ਆਪ ਨੂੰ ਭੰਸਾਲੀ ਸਰ ਦੇ ਸਪੁਰਦ ਕਰ ਦਿੱਤਾ। ਮੈਨੂੰ ਯਕੀਨ ਸੀ ਕਿ ਉਹ, ਉਹ ਨਿਰਦੇਸ਼ਕ ਹਨ ਜੋ ਮੈਨੂੰ ਇਕ ਨਵੀਂ ਸੇਧ ਦੇ ਸਕਦੇ ਹਨ। ਅਤੇ ਹੋਇਆ ਵੀ ਅਜਿਹਾ…‘ਬਾਜੀਰਾਵ ਮਸਤਾਨੀ’ ਅਤੇ ‘ਪਦਮਾਵਤ’ ਮੇਰੇ ਕਰੀਅਰ ਦੀਆਂ ਦੋ ਅਹਿਮ ਫ਼ਿਲਮਾਂ ਬਣੀਆਂ। ਜਿੱਥੋਂ ਤਕ ਭੰਸਾਲੀ ਨਾਲ ਮੇਰੇ ਰਿਸ਼ਤਿਆਂ ਦਾ ਸਵਾਲ ਹੈ, ਉਨ੍ਹਾਂ ਨਾਲ ਮੈਂ ਰਾਤ ਨੂੰ ਦੋ ਵਜੇ ਵੀ ਫੋਨ ਕਰਕੇ ਆਪਣੇ ਕਿਰਦਾਰ ਬਾਰੇ ਚਰਚਾ ਕਰ ਸਕਦਾ ਹਾਂ। ਮੈਨੂੰ ਯਾਦ ਹੈ ਸਿਰਫ਼ ਅਲਾਊਦੀਨ ਖਿਲਜੀ ਦੀ ਆਪਣੀ ਦਿੱਖ ਬਾਰੇ ਅਸੀਂ ਘੰਟਿਆਂ ਬੱਧੀ ਚਰਚਾ ਕੀਤੀ ਹੈ। ਕੱਲ੍ਹ ਨੂੰ ਮੈਂ ਸ਼ਾਇਦ ਉਨ੍ਹਾਂ ਦੀ ਕਿਸੇ ਫ਼ਿਲਮ ਵਿਚ ਕੰਮ ਨਾ ਕਰਾਂ, ਪਰ ਇਸ ਨਾਲ ਸਾਡੇ ਫ਼ਿਲਮੀ ਰਿਸ਼ਤਿਆਂ ’ਤੇ ਕੋਈ ਅਸਰ ਨਹੀਂ ਪਏਗਾ। ਮੈਂ ਹਮੇਸ਼ਾਂ ਉਨ੍ਹਾਂ ਨਾਲ ਕੰਮ ਕਰਨ ਲਈ ਤਿਆਰ ਰਹਾਂਗਾ।’ ਖ਼ੁਦ ਭੰਸਾਲੀ ਵੀ ਮੰਨਦੇ ਹਨ ਕਿ ਰਣਵੀਰ ਨਾਲ ਕੰਮ ਕਰਨਾ ਉਨ੍ਹਾਂ ਨੂੰ ਬਹੁਤ ਚੰਗਾ ਲੱਗਦਾ ਹੈ। ਉਹ ਕਹਿੰਦੇ ਹਨ, ‘ਉਹ ਮੇਰੇ ਲਈ ਇਕ ਅਜਿਹਾ ਅਦਾਕਾਰ ਹੈ ਜਿਸ ਨੂੰ ਕਦੇ ਡਾਂਟ ਕੇ ਅਤੇ ਕਦੇ ਪਿਆਰ ਨਾਲ ਆਪਣੇ ਮੁਤਾਬਿਕ ਸ਼ਾਟ ਕੱਢ ਸਕਦਾ ਹਾਂ। ਸਾਡੇ ਦੋਨਾਂ ਵਿਚਕਾਰ ਸਹਿਜ ਤਾਲਮੇਲ ਹੈ।’

ਜਹਾਨਵੀ ਕਪੂਰ

ਹੁਣ ਇਹ ਕਹਿਣਾ ਗ਼ਲਤ ਨਹੀਂ ਹੋਏਗਾ ਕਿ ਸਿਤਾਰਿਆਂ ਵਿਚਕਾਰ ਕਰਨ ਜੌਹਰ ਦੀ ਚੰਗੀ ਸਾਖ ਹੈ। ਆਲੀਆ ਭੱਟ ਤੋਂ ਲੈ ਕੇ ਜਹਾਨਵੀ ਕਪੂਰ ਅਤੇ ਵਰੁਣ ਧਵਨ ਤੋਂ ਲੈ ਕੇ ਵਿੱਕੀ ਕੌਸ਼ਲ ਤਕ ਨਵੇਂ ਦੌਰ ਦੇ ਜ਼ਿਆਦਾਤਰ ਅਦਾਕਾਰ ਕਰਨ ਦੀ ਸ਼ਰਨ ਵਿਚ ਜਾਣਾ ਚਾਹੁੰਦੇ ਹਨ, ਪਰ ਕਰਨ ਸਿਰਫ਼ ਆਪਣੇ ਲੋਕਾਂ ਨੂੰ ਹੀ ਪ੍ਰੋਤਸਾਹਨ ਦੇਣਾ ਚਾਹੁੰਦਾ ਹੈ। ਸ਼ਾਇਦ ਇਸ ਲਈ ਫ਼ਿਲਮ ਸਨਅੱਤ ਤੋਂ ਬਾਹਰਲੇ ਲੋਕਾਂ ਦਾ ਮੰਨਣਾ ਹੈ ਕਿ ਨਵੇਂ ਕਲਾਕਾਰਾਂ ਨੂੰ ਪ੍ਰੋਤਸਾਹਨ ਦੇਣ ਦੇ ਬਹਾਨੇ ਕਰਨ ਨੇ ਭਾਈ ਭਤੀਜਾਵਾਦ ਨੂੰ ਵੀ ਬਹੁਤ ਪ੍ਰੋਤਸਾਹਨ ਦਿੱਤਾ ਹੈ। ਟਰੇਡ ਵਿਸ਼ਲੇਸ਼ਕ ਆਮੋਦ ਮਹਿਰਾ ਤਾਂ ਕਰਨ ਜੌਹਰ ਨੂੰ ਨਵੀਂ ਪੀੜ੍ਹੀ ਦਾ ਸਭ ਤੋਂ ਵੱਡਾ ਗੌਡਫਾਦਰ ਮੰਨਦੇ ਹਨ। ਉਹ ਕਹਿੰਦੇ ਹਨ ਕਿ ਇਸ ਬਹਾਨੇ ਕਰਨ ਨੇ ਭਾਈ ਭਤੀਜਾਵਾਦ ਨੂੰ ਵੀ ਖ਼ੂਬ ਸੰਜੀਵਨੀ ਦਿੱਤੀ ਹੈ। ਉਹ ਫ਼ਿਲਮੀ ਪਰਿਵਾਰ ਦਾ ਇਕ ਅਹਿਮ ਮੈਂਬਰ ਹੈ। ਇਸ ਲਈ ਪਰਿਵਾਰ ਦੇ ਦੂਜੇ ਮੈਂਬਰਾਂ ਵੱਲ ਹੀ ਉਸਦੀ ਨਜ਼ਰ ਜਾਂਦੀ ਹੈ। ਉਨ੍ਹਾਂ ਨੂੰ ਇਸ ਪਰਿਵਾਰ ਦੇ ਬੱਚਿਆਂ ਆਲੀਆ, ਵਰੁਣ, ਸੋਨਾਕਸ਼ੀ, ਜਹਾਨਵੀ ਨੂੰ ਹੀ ਪੇਸ਼ ਕਰਨ ਵਿਚ ਮਜ਼ਾ ਆਉਂਦਾ ਹੈ। ਉਹ ਇਨ੍ਹਾਂ ਬੱਚਿਆਂ ਦੇ ਗੌਡਫਾਦਰ ਬਣਕੇ ਬਹੁਤ ਖੁਸ਼ ਹਨ। ਕੁੱਲ ਮਿਲਾ ਕੇ ਉਸਨੂੰ ਆਪਣੇ ਫ਼ਿਲਮੀ ਪਰਿਵਾਰ ਦੇ ਸਬੰਧਾਂ ਨੂੰ ਜੋੜਨਾ ਪਸੰਦ ਹੈ।’ ਠੀਕ ਵੀ ਹੈ ਇਹ ਗੱਲ ਨਾਂ ਦੇ ਬਰਾਬਰ ਸੁਣਨ ਨੂੰ ਮਿਲਦੀ ਹੈ ਕਿ ਉਸਨੇ ਫ਼ਿਲਮੀ ਸਨਅੱਤ ਤੋਂ ਬਾਹਰ ਦੇ ਕਿਸੇ ਕਲਾਕਾਰ ਨੂੰ ਪ੍ਰੋਤਸਾਹਨ ਦਿੱਤਾ ਹੋਵੇ। ਜ਼ਿਆਦਾ ਹੋਇਆ ਤਾਂ ਕਦੇ ਕਦੇ ਉਹ ਪਾਕਿਸਤਾਨੀ ਕਲਾਕਾਰਾਂ ਨੂੰ ਸਹਾਰਾ ਦੇਣ ਲਈ ਅੱਗੇ ਵੱਧ ਕੇ ਕੋਸ਼ਿਸ਼ ਕਰਦੇ ਹਨ। ਕਰਨ ਦਾ ਕਹਿਣਾ ਹੈ, ‘ਮੈਂ ਇਸ ਤਰ੍ਹਾਂ ਦੀ ਸੋਚ ਨੂੰ ਜ਼ਿਆਦਾ ਤਵੱਜੋ ਨਹੀਂ ਦਿੰਦਾ ਹਾਂ। ਚੰਗੀ ਪ੍ਰਤਿਭਾ ਨੂੰ ਪੇਸ਼ ਕਰਨਾ ਮੇਰੀ ਆਦਤ ਹੈ।’
ਜਹਾਨਵੀ ਕਪੂਰ ਦੇ ਕਰੀਅਰ ਵਿਚ ਕਰਨ ਜੌਹਰ ਦੀ ਕਿੰਨੀ ਅਹਿਮੀਅਤ ਹੈ, ਇਸ ਬਾਰੇ ਉਸ ਤੋਂ ਚੰਗਾ ਕੌਣ ਬਿਆਨ ਕਰ ਸਕਦਾ ਹੈ? ‘ਧੜਕ’ ਤੋਂ ਬਾਅਦ ਜਹਾਨਵੀ ਦੇ ਕਰੀਅਰ ਦੀ ਲਗਾਮ ਨੂੰ ਲਗਭਗ ਹੁਣ ਵੀ ਕਰਨ ਨੇ ਫੜ ਕੇ ਰੱਖਿਆ ਹੋਇਆ ਹੈ। ਆਪਣੀ ਅਗਲੀ ਫ਼ਿਲਮ ‘ਤਖ਼ਤ’ ਵਿਚ ਵੀ ਉਸਨੇ ਜਹਾਨਵੀ ਨੂੰ ਇਕ ਅਹਿਮ ਕਿਰਦਾਰ ਦਿੱਤਾ ਹੈ। ਜਹਾਨਵੀ ਬੇਹੱਦ ਜਜ਼ਬਾਤੀ ਹੋ ਕੇ ਕਹਿੰਦੀ ਹੈ, ‘ਕਰਨ ਸਰ ਮੇਰੇ ਪਰਿਵਾਰ ਦੀ ਤਰ੍ਹਾਂ ਹਨ। ‘ਧੜਕ’ ਦੇ ਸੈੱਟ

ਆਥਿਆ ਸ਼ੈਟੀ, ਸਲਮਾਨ ਖ਼ਾਨ

’ਤੇ ਉਹ ਅਕਸਰ ਮੈਨੂੰ ਪੁੱਛਦੇ ਸਨ-ਕੋਈ ਪਰੇਸ਼ਾਨੀ ਹੋਵੇ ਤਾਂ ਦੱਸਣਾ…ਇਨ੍ਹਾਂ ਸਾਰੀਆਂ ਗੱਲਾਂ ਨੂੰ ਸੁਣਕੇ ਅਜਿਹਾ ਲੱਗਦਾ ਸੀ ਕਿ ਅਸੀਂ ਆਪਣੇ ਪਰਿਵਾਰ ਵਿਚ ਹੀ ਘੁੰਮ ਰਹੇ ਹਾਂ।’ ਪਰਿਵਾਰ ਵਾਲੀ ਇਹ ਗੱਲ ਵਰੁਣ, ਆਲੀਆ, ਸਿਧਾਰਥ ਮਲਹੋਤਰਾ ਆਦਿ ਕਈ ਅਦਾਕਾਰ ਆਪਣੀ ਗੱਲਬਾਤ ਵਿਚ ਦੁਹਰਾਉਂਦੇ ਹਨ। ਸਿਧਾਰਥ ਦੇ ਕਰੀਅਰ ਨੂੰ ਅੱਗੇ ਵਧਾਉਣ ਵਿਚ ਕਰਨ ਦਾ ਵੱਡਾ ਹੱਥ ਸੀ।
ਸਲਮਾਨ ਖ਼ਾਨ ਵੀ ਕਾਫ਼ੀ ਹੱਦ ਤਕ ਕਰਨ ਦੀ ਰਾਹ ’ਤੇ ਅੱਗੇ ਵਧ ਰਿਹਾ ਹੈ। ਆਪਣੀ ਹੋਮ ਪ੍ਰੋਡਕਸ਼ਨ ਵਿਚ ਆਪਣੇ ਸਕੇ ਸਬੰਧੀਆਂ ਦੇ ਬੱਚਿਆਂ ਨੂੰ ਮੌਕਾ ਦੇਣ ਤੋਂ ਉਹ ਕਦੇ ਪਿੱਛੇ ਨਹੀਂ ਹਟਿਆ। ਆਦਿੱਤਿਆ ਪੰਚੋਲੀ ਦੇ ਬੇਟੇ ਸੂਰਜ ਪੰਚੋਲੀ, ਸੁਨੀਲ ਸ਼ੈਟੀ ਦੀ ਬੇਟੀ ਆਥਿਆ ਸ਼ੈਟੀ, ਭੈਣ ਅਰਪਿਤਾ ਦੇ ਪਤੀ ਆਯੂਸ਼ ਸ਼ਰਮਾ ਸਮੇਤ ਕਈ ਫ਼ਿਲਮੀ ਪਰਿਵਾਰ ਦੇ ਬੱਚਿਆਂ ਨੂੰ ਉਸਨੇ ਐਲਾਨੇ ਅਤੇ ਅਣਐਲਾਨੇ ਤੌਰ ’ਤੇ ਮੌਕਾ ਦਿੱਤਾ ਹੈ। ਇਹ ਇਕ ਚੰਗੀ ਗੱਲ ਹੈ ਕਿ ‘ਲਵਯਾਤਰੀ’ ਵਿਚ ਉਸਨੇ ਆਯੂਸ਼ ਨਾਲ ਨਵੀਂ ਅਭਿਨੇਤਰੀ ਵਾਰਿਨਾ ਹੁਸੈਨ ਨੂੰ ਵੀ ਮੌਕਾ ਦਿੱਤਾ ਹੈ, ਪਰ ਉਸਦਾ ਪੂਰਾ ਧਿਆਨ ਆਯੂਸ਼ ’ਤੇ ਹੀ ਸੀ।

ਆਲੀਆ ਭੱਟ ਤੇ ਕਰਨ ਜੌਹਰ

ਆਪਣੀ ਫ਼ਿਲਮ ‘ਦੰਗਲ’ ਦੀ ਅਭਿਨੇਤਰੀ ਫਾਤਿਮਾ ਸਨਾ ਸ਼ੇਖ ਦੀ ਆਮਿਰ ਖ਼ਾਨ ਅੱਜਕੱਲ੍ਹ ਅਣਐਲਾਨੇ ਤੌਰ ’ਤੇ ਕਾਫ਼ੀ ਮਦਦ ਕਰ ਰਹੇ ਹਨ। ਫ਼ਿਲਮ ‘ਠੱਗਜ਼ ਆਫ ਹਿੰਦੁਸਤਾਨ’ ਵਿਚ ਉਸਨੇ ਨਿੱਜੀ ਰੁਚੀ ਲੈ ਕੇ ਫਾਤਿਮਾ ਦੇ ਕਿਰਦਾਰ ਨੂੰ ਕਟਰੀਨਾ ਤੋਂ ਜ਼ਿਆਦਾ ਤਵੱਜੋ ਦਿੱਤੀ ਹੈ। ਦੋਨਾਂ ਦੇ ਪ੍ਰੇਮ ਪ੍ਰਸੰਗ ਦੇ ਕਿੱਸੇ ਵੀ ਖ਼ੂਬ ਸੁਣਨ ਨੂੰ ਮਿਲ ਰਹੇ ਹਨ। ਟਰੇਡ ਵਿਸ਼ਲੇਸ਼ਕ ਕੋਮਲ ਨਾਹਟਾ ਕਹਿੰਦੇ ਹਨ, ‘ਤੁਸੀਂ ਸਿਰਫ਼ ਫਾਤਿਮਾ ਦਾ ਜ਼ਿਕਰ ਹੀ ਕਿਉਂ ਕਰ ਰਹੇ ਹੋ? ਆਮਿਰ ਨੇ ਆਪਣੇ ਭਾਣਜੇ ਇਮਰਾਨ ਖ਼ਾਨ, ਜਾਇਰਾ ਖ਼ਾਨ, ਦਰਸ਼ੀਲ ਸਫਾਰੀ, ਨਿਰਦੇਸ਼ਕ ਅਦਵੈਤ ਵੰਦਨ ਵਰਗੀਆਂ ਕਈ ਪ੍ਰਤਿਭਾਵਾਂ ਨੂੰ ਨਾ ਸਿਰਫ਼ ਬਹੁਤ ਪ੍ਰੋਤਸਾਹਿਤ ਕੀਤਾ ਬਲਕਿ ਉਨ੍ਹਾਂ ਨੂੰ ਚੰਗੇ ਮੌਕੇ ਦਿੱਤੇ ਹਨ।’ ਪਰ ਫਾਤਿਮਾ ਇਸ ਮਾਮਲੇ ਵਿਚ ਬਹੁਤ ਕਿਸਮਤ ਵਾਲੀ ਸਾਬਤ ਹੋਈ ਹੈ। ‘ਦੰਗਲ’ ਦੇ ਸਮੇਂ ਤੋਂ ਹੀ ਆਮਿਰ ਨੇ ਉਸ ’ਤੇ ਕੁਝ ਜ਼ਿਆਦਾ ਹੀ ਧਿਆਨ ਦਿੱਤਾ ਹੈ। ਫਾਤਿਮਾ ਬਹੁਤ ਹੀ ਸੰਖੇਪ ਜਵਾਬ ਦਿੰਦੀ ਹੈ, ‘ਆਮਿਰ ਸਰ ਅਤੇ ਮੇਰੇ ਵਿਚਕਾਰ ਇਕ ਨਿਰਦੇਸ਼ਕ ਅਤੇ ਅਦਾਕਾਰ ਦਾ ਰਿਸ਼ਤਾ ਹੈ। ਉਨ੍ਹਾਂ ਦੀ ਕੰਮਕਾਜੀ ਸ਼ੈਲੀ ਦਾ ਮੈਂ 10 ਫ਼ੀਸਦੀ ਵੀ ਅਪਣਾ ਲੈਂਦੀ ਹਾਂ, ਤਾਂ ਮੇਰਾ ਕੰਮ ਆਸਾਨ ਹੋ ਜਾਏਗਾ। ਬਾਕੀ ਸਾਡੇ ਰਿਸ਼ਤੇ ਬਾਰੇ ਕੀ ਗੱਪਾਂ ਚੱਲਦੀਆਂ ਹਨ, ਮੇਰੇ ਲਈ ਉਹ ਗੱਲਾਂ ਜ਼ਿਆਦਾ ਮਾਅਨੇ ਨਹੀਂ ਰੱਖਦੀਆਂ।’
ਫ਼ਿਲਮਸਾਜ਼ ਯਸ਼ ਚੋਪੜਾ ਨੇ ਆਪਣੇ ਫ਼ਿਲਮੀ ਜੀਵਨ ਦੇ ਲਗਪਗ ਹਰ ਦੌਰ ਵਿਚ ਕਈ ਅਦਾਕਾਰਾਂ ਦੇ ਕਰੀਅਰ ਨੂੰ ਨਿੱਜੀ ਰੁਚੀ ਲੈ ਕੇ ਸੰਵਾਰਿਆ ਹੈ। ਆਮੋਦ ਮਹਿਰਾ ਤਾਂ ਬੇਝਿਜਕ ਮੰਨਦੇ ਹਨ ਕਿ ਸ਼ਾਹਰੁਖ਼ ਖ਼ਾਨ ਨੂੰ ਸੁਪਰ ਸਟਾਰ ਬਣਾਉਣ ਵਿਚ ਯਸ਼ ਚੋਪੜਾ ਦੀਆਂ ਫ਼ਿਲਮਾਂ ਹਮੇਸ਼ਾਂ ਅੱਗੇ ਰਹੀਆਂ। ਉਹ ਦੱਸਦੇ ਹਨ, ‘ਕਦੇ ਅਮਿਤਾਭ ਬੱਚਨ ਨੂੰ ‘ਐਂਗਰੀ ਯੰਗਮੈਨ’ ਦਾ ਸਿਹਰਾ ਦੇਣ ਵਿਚ ਉਨ੍ਹਾਂ ਦੀਆਂ ਫ਼ਿਲਮਾਂ ਦਾ ਵੱਡਾ ਹੱਥ ਰਿਹਾ ਹੈ। ਇਸਤੋਂ ਬਾਅਦ ਸ਼ਾਹਰੁਖ਼ ਖ਼ਾਨ ਨੂੰ ‘ਕਿੰਗ ਆਫ ਰੁਮਾਂਸ’ ਬਣਾਉਣ ਵਿਚ ਉਨ੍ਹਾਂ ਦੀਆਂ ਫ਼ਿਲਮਾਂ ਦਾ ਕੋਈ ਜਵਾਬ ਨਹੀਂ ਸੀ।’ ਖ਼ੁਦ ਸ਼ਾਹਰੁਖ਼ ਖ਼ਾਨ ਕਹਿੰਦਾ ਹੈ, ‘ਯਸ਼ ਜੀ ਦੀਆਂ ਫ਼ਿਲਮਾਂ ਨੇ ਹਮੇਸ਼ਾਂ ਮੇਰੇ ਕਰੀਅਰ ਨੂੰ ਹੁਲਾਰਾ ਦਿੱਤਾ ਹੈ। ਯਸ਼ ਜੀ ਮੇਰੇ ਲਈ ਕਿਸੇ ਗੌਡਫਾਦਰ ਤੋਂ ਜ਼ਿਆਦਾ ਸਨ।’
ਫ਼ਿਲਮਸਾਜ਼ ਰਾਮਗੋਪਾਲ ਵਰਮਾ ’ਤੇ ਵੀ ਕਦੇ ਗੌਡਫਾਦਰ ਬਣਨ ਦਾ ਭੂਤ ਸਵਾਰ ਹੋਇਆ ਸੀ। ਉਰਮਿਲਾ ਮਾਤੋਂਡਕਰ ਦਾ ਕਰੀਅਰ ਸੰਵਾਰਨ ਵਿਚ ਉਸਦਾ ਵੱਡਾ ਯੋਗਦਾਨ ਸੀ। ਫਿਰ ਅੰਤਰਾ ਮਾਲੀ, ਨਿਸ਼ਾ ਕੋਠਾਰੀ, ਮਨੋਜ ਵਾਜਪਈ, ਰਾਜਪਾਲ ਯਾਦਵ ਦੇ ਸਰਪ੍ਰਸਤ ਦੇ ਤੌਰ ’ਤੇ ਵੀ ਕਾਫ਼ੀ ਚਰਚਾ ਵਿਚ ਰਹੇ। ਇਸਦੇ ਨਾਲ ਹੀ ਅੰਤਰਾ, ਉਰਮਿਲਾ ਅਤੇ ਨਿਸ਼ਾ ਆਦਿ ਅਭਿਨੇਤਰੀਆਂ ਨਾਲ ਉਨ੍ਹਾਂ ਦੇ ਕਰੀਬੀ ਸਬੰਧਾਂ ਦੀ ਵੀ ਖ਼ੂਬ ਚਰਚਾ ਹੋਈ। .

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮਨੌਰੰਜਨ ਵਿੱਚ ਹੋਰ
ਦਿਨੇਸ਼ ਵਿਜਨ ਦੀ ਨਵੀਂ ਫਿਲਮ ਪ੍ਰੇਮ ਕਥਾ ’ਤੇ ਆਧਾਰਿਤ ਹੋਵੇਗੀ

ਮੁੰਬਈ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਫਿਲਮਸਾਜ਼ ਦਿਨੇਸ਼ ਵਿਜਨ ਦੀ ਨਵੀਂ ਫਿਲਮ ਪ੍ਰੇਮ ਕਥਾ ’ਤੇ ਆਧਾਰਿਤ ਹੋਵੇਗੀ। ਫਿਲਮ ’ਚ ਡਾਇਨਾ ਪੈਂਟੀ, ਰਾਧਿਕਾ ਆਪਟੇ, ਸਨੀ ਕੌਸ਼ਲ ਅਤੇ ਮੋਹਿਤ ਰੈਣਾ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਫਿਲਮ ਦੀ ਸ਼ੂਟਿੰਗ ਪੰਜਾਬ, ਪੈਰਿਸ ਅਤੇ ਲੰਡਨ ’ਚ ਕੀਤੀ ਜਾਵੇਗੀ। ‘ਹਿੰਦੀ ਮੀਡੀਅਮ’, ‘ਸਤ੍ਰੀ’ ਅਤੇ ‘ਲੁੱਕਾ ਛੁਪੀ’ ਜਿਹੀਆਂ ਫਿਲਮਾਂ ਬਣਾ ਚੁੱਕੇ ਵਿਜਨ ਦੀ ਆਉਣ ਵਾਲੀ ਫਿਲਮ ਦਾ ਨਾਮ ‘ਸ਼ਿੱਦਤ: ਜਰਨੀ ਬਿਓਂਡ ਲਵ’ ਹੋਵੇਗਾ।

ਕਾਨ ਫਿਲਮ ਮੇਲੇ ’ਚ ਭਾਰਤ ਨੂੰ ਹੋਰ ਰਚਨਾਤਮਕ ਹਾਜ਼ਰੀ ਲਵਾਉਣ ਦੀ ਲੋੜ: ਪ੍ਰਸੂਨ ਜੋਸ਼ੀ

ਕਾਨ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਗੀਤਕਾਰ ਅਤੇ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ (ਸੀਬੀਐਫਸੀ) ਦੇ ਮੁਖੀ ਪ੍ਰਸੂਨ ਜੋਸ਼ੀ ਨੇ ਕਿਹਾ ਹੈ ਕਿ ਭਾਰਤ ਨੂੰ ਕਾਨ ਫਿਲਮ ਮੇਲੇ ’ਚ ਆਪਣੀ ਰਚਨਾਤਮਕ ਹਾਜ਼ਰੀ ਦਰਜ ਕਰਾਉਣ ਦੀ ਲੋੜ ਹੈ।

ਪ੍ਰਿਯੰਕਾ ਚੋਪੜਾ ਦੇ ਇੰਸਟਾਗ੍ਰਾਮ ’ਤੇ ਪ੍ਰਸ਼ੰਸਕਾਂ ਦੀ ਗਿਣਤੀ 4 ਕਰੋੜ ਤੋਂ ਟੱਪੀ

ਮੁੰਬਈ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਦੇ ਇੰਸਟਾਗ੍ਰਾਮ ’ਤੇ ਪ੍ਰਸ਼ੰਸਕਾਂ ਦੀ ਗਿਣਤੀ 4 ਕਰੋੜ ਤੋਂ ਵੱਧ ਹੋ ਗਈ ਹੈ। ਪ੍ਰਿਯੰਕਾ ਨੇ ਆਪਣੀ ਤਸਵੀਰ ਸਾਂਝੀ ਕਰਦਿਆਂ ਆਪਣੇ ਪ੍ਰਸ਼ੰਸਕਾਂ ਦਾ ਦਿਲੋਂ ਧੰਨਵਾਦ ਕੀਤਾ ਹੈ ਅਤੇ ਹਮਸਫ਼ਰ ਬਣਨ ਲਈ ਹਰੇਕ ਨੂੰ ਪਿਆਰ ਭੇਜਿਆ ਹੈ।

ਵਿੱਕੀ ਕੌਸ਼ਲ ਵੱਲੋਂ ਅਮਰੀਕਾ ’ਚ ਰਿਸ਼ੀ ਨਾਲ ਮੁਲਾਕਾਤ

ਨਿਊਯਾਰਕ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ ’ਚ ਜਨਮ ਦਿਨ ਮਨਾਉਣ ਪੁੱਜੇ ਅਦਾਕਾਰ ਵਿੱਕੀ ਕੌਸ਼ਲ ਨੇ ਇਥੇ ਉਘੇ ਅਦਾਕਾਰ ਰਿਸ਼ੀ ਕਪੂਰ ਅਤੇ ਉਨ੍ਹਾਂ ਦੀ ਪਤਨੀ ਨੀਤੂ ਕਪੂਰ ਨਾਲ ਮੁਲਾਕਾਤ ਕੀਤੀ। ‘ਮਸਾਨ’ ਅਦਾਕਾਰ ਦੀਆਂ ਕਪੂਰ ਜੋੜੇ ਨਾਲ ਖਿੱਚੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ ਰਿਸ਼ੀ ਕਪੂਰ ਇਲਾਜ ਲਈ ਨਿਊਯਾਰਕ ਆਏ ਹੋਏ ਹਨ। ਪਿਛਲੇ ਮਹੀਨੇ ਉਨ੍ਹਾਂ ਦੇ ਭਰਾ ਰਣਧੀਰ ਕਪੂਰ ਨੇ ਕਿਹਾ ਸੀ

ਅੱਜ ਪੀਟੀਸੀ ’ਤੇ ਦਿਖਾਈ ਜਾਏਗੀ ‘ਇਤਫਾਕ’

ਚੰਡੀਗੜ੍ਹ, 25 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਪੀਟੀਸੀ ਵਲੋਂ ਦਿਖਾਈਆਂ ਜਾ ਰਹੀਆਂ ਛੋਟੀਆਂ ਫਿਲਮਾਂ ਦੀ ਲੜੀ ਤਹਿਤ ਅੱਜ ਸ਼ਾਮ 8 ਵਜੇ ਦਵੀ ਦਵਿੰਦਰ ਕੌਰ ਵਲੋਂ ਲਿਖੀ ਕਹਾਣੀ ’ਤੇ ਅਧਾਰਿਤ ਫ਼ਿਲਮ ‘ਇਤਫਾਕ’ ਦਿਖਾਈ ਜਾਵੇਗੀ, ਜਿਸਦਾ ਨਿਰਦੇਸ਼ਨ ਤੇ ਸੰਪਾਦਨ ਰਾਜੇਸ਼ ਭਾਟੀਆ ਵਲੋਂ ਕੀਤਾ ਗਿਆ ਹੈ।

ਸਲਮਾਨ ਕਰਕੇ ਨਹੀਂ ਆਪਣੇ ਦਮ ’ਤੇ ਕੰਮ ਮਿਲ ਰਿਹੈ: ਅਰਬਾਜ਼

ਮੁੰਬਈ, 25 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਅਰਬਾਜ਼ ਖ਼ਾਨ ਨੇ ਕਿਹਾ ਕਿ ਫ਼ਿਲਮ ਜਗਤ ਵਿੱਚ ਉਨ੍ਹਾਂ ਨੂੰ ਸਲਮਾਨ ਖ਼ਾਨ ਕਰਕੇ ਕੰਮ ਨਹੀਂ ਮਿਲਦਾ ਬਲਕਿ ਸਖ਼ਤ ਮਿਹਨਤ ਦੀ ਬਦੌਲਤ ਉਨ੍ਹਾਂ ਨੇ ਫ਼ਿਲਮ ਇੰਡਸਟਰੀ ’ਚ ਥਾਂ ਬਣਾਈ ਹੈ। ਅਰਬਾਜ਼ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੈਂ ਹੁਣ ਤਕ 70 ਫ਼ਿਲਮਾਂ ਕੀਤੀਆਂ ਹਨ। ਇੰਡਸਟਰੀ ਵਿੱਚ ਅਜਿਹੇ ਵੀ ਲੋਕ ਹਨ, ਜਿਨ੍ਹਾਂ ਨੂੰ ਦੋ ਫ਼ਿਲਮਾਂ ਮਗਰੋਂ ਕੰਮ ਨਹੀਂ ਮਿਲਦਾ।

ਦਿ ਗਰਲ ਆਨ ਦਿ ਟ੍ਰੇਨ’ ਦੇ ਹਿੰਦੀ ਰੀਮੇਕ ’ਚ ਕੰਮ ਕਰੇਗੀ ਪਰਿਨੀਤੀ

ਮੁੰਬਈ, 25 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰਾ ਪਰਿਨੀਤੀ ਚੋਪੜਾ ਹੌਲੀਵੁੱਡ ਦੀ ਥ੍ਰਿਲਰ ਫ਼ਿਲਮ ‘ਦਿ ਗਰਲ ਆਨ ਦਿ ਟਰੇਨ’ ਦੇ ਹਿੰਦੀ ਰੀਮੇਕ ਵਿੱਚ ਨਜ਼ਰ ਆਏਗੀ। ਫ਼ਿਲਮ ਦੇ ਨਿਰਮਾਤਾਵਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਪਰਿਨੀਤੀ ਫ਼ਿਲਮ ਵਿੱਚ ਨਸ਼ੇ ਦੀ ਆਦੀ ਤਲਾਕਸ਼ੁਦਾ ਮਹਿਲਾ ਦਾ ਕਿਰਦਾਰ ਨਿਭਾਏਗੀ, ਜੋ ਇਕ ਗੁੰਮਸ਼ੁਦਾ ਵਿਅਕਤੀ ਦੀ ਜਾਂਚ ਦੇ ਕੰਮ ਵਿੱਚ ਸ਼ਾਮਲ ਹੈ। ਹੌਲੀਵੁੱਡ ਵਿੱਚ ਇਸ ਕਿਰਦਾਰ ਨੂੰ ਐਮਿਲੀ ਬਲੰਟ ਨੇ ਸਾਕਾਰ ਕੀਤਾ ਸੀ। 

ਵਰੁਣ ਧਵਨ ਨਾਲ ਕੰਮ ਕਰੇਗੀ ਸਾਰਾ ਅਲੀ

ਮੁੰਬਈ, 25 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰਾ ਸਾਰਾ ਅਲੀ ਖ਼ਾਨ ‘ਕੁਲੀ ਨੰਬਰ ਵਨ’ ਫ਼ਿਲਮ ਦੇ ਰੀਮੇਕ ਵਿੱਚ ਵਰੁਣ ਧਵਨ ਨਾਲ ਕੰਮ ਕਰੇਗੀ। ਪਿਛਲੇ ਸਾਲ ਫ਼ਿਲਮ ‘ਕੇਦਾਰਨਾਥ’ ਨਾਲ ਆਪਣੇ ਕਰੀਅਰ ਦਾ ਆਗਾਜ਼ ਕਰਨ ਵਾਲੀ ਸਾਰਾ ਬਾਰੇ ਅਜਿਹੇ ਕਿਆਸ ਲਾਏ ਜਾ ਰਹੇ ਸਨ ਕਿ ਉਹ ਹਿਟ ਕਾਮੇਡੀ ਦੇ ਇਸ ਨਵੇਂ ਰੂਪ ਵਿੱਚ ਵਰੁਣ ਧਵਨ ਨਾਲ ਮੁੱਖ ਅਦਾਕਾਰਾ ਦੀ ਭੂਮਿਕਾ ਵਿੱਚ ਨਜ਼ਰ ਆਏਗੀ। ਅਸਲੀ ‘ਕੁਲੀ ਨੰਬਰ ਵਨ’ ਵਿੱਚ ਗੋਵਿੰਦਾ ਤੇ ਕ੍ਰਿਸ਼ਮਾ ਕਪੂਰ ਮੁੱਖ ਭੂਮਿਕਾ ਵਿੱਚ ਸਨ। ਨਵੀਂ ਫ਼ਿਲਮ ਦਾ ਨਿਰਦੇਸ਼ਨ ਵੀ ਫਿਲਮਸਾਜ਼ ਡੇਵਿਡ ਧਵਨ ਹੱਥ ਰਹੇਗਾ। 1

ਸਬੱਬ ਨਾਲ ਹੀ ਫਿਲਮਾਂ ’ਚ ਆ ਗਿਆ: ਆਦਿੱਤਿਆ

ਮੁੰਬਈ,18 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਆਦਿੱਤਿਆ ਰੌਇ ਕਪੂਰ ਦਾ ਕਹਿਣਾ ਹੈ ਕਿ ਉਹ ਸਬੱਬ ਨਾਲ ਹੀ ਅਦਾਕਾਰ ਬਣ ਗਿਆ। ਕਲਾਕਾਰਾਂ ਦੇ ਪਰਿਵਾਰ ਨਾਲ ਸਬੰਧ ਰੱਖਣ ਦੇ ਬਾਵਜੂਦ ਉਹ ਅਦਾਕਾਰ ਨਹੀਂ ਬਣਨਾ ਚਾਹੁੰਦਾ ਸੀ।

ਚੀਨ ’ਚ ‘ਅੰਧਾਧੁਨ’ ਦੀ ਸਫਲਤਾ ਮੇਰੇ ਲਈ ਯਾਦਗਾਰ : ਆਯੂਸ਼ਮਾਨ

ਮੁੰਬਈ,18 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ‘ਅੰਧਾਧੁਨ’ ਸਟਾਰ ਆਯੂਸ਼ਮਾਨ ਖੁਰਾਨਾ ਚੀਨ ਵਿੱਚ ਫਿਲਮ ਦੀ 200 ਕਰੋੜ ਤੋਂ ਵਧ ਦੀ ਕਮਾਈ ਤੋਂ ਖੁਸ਼ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਉਨ੍ਹਾਂ ਲਈ ਹਮੇਸ਼ਾ ‘ਯਾਦਗਾਰ’ ਰਹੇਗੀ। ਸ੍ਰੀਰਾਮ ਰਾਘਵਨ ਦੇ ਨਿਰਦੇਸ਼ਨ ਵਾਲੀ ਥ੍ਰਿਲਰ ਡਰਾਮਾ ਫਿਲਮ ਵਿੱਚ ਆਯੂਸ਼ਮਾਨ, ਤੱਬੂ ਅਤੇ ਰਾਧਿਕਾ ਆਪਟੇ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਚੀਨ ਵਿੱਚ ਇਹ ਫਿਲਮ ‘ਪਿਆਨੋ ਪਲੇਅਰ’ ਦੇ ਨਾਂ ਨਾਲ 3 ਅਪਰੈਲ ਨੂੰ ਰਿਲੀਜ਼ ਹੋਈ ਸੀ। ਆਯੂਸ਼ਮਾਨ ਨੇ ਇਕ ਬਿਆਨ ਵਿੱਚ ਕਿਹਾ,

ਲੋਕਾਂ ਨੂੰ ਕੈਂਸਰ ਬਾਰੇ ਜਾਗਰੂਕ ਕਰਨਾ ਜ਼ਰੂਰੀ: ਸੋਨਾਲੀ

ਮੁੰਬਈ,14 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਬੌਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਨੇ ਕਿਹਾ ਕਿ ਕੈਂਸਰ ਦਾ ਜਲਦੀ ਹੀ ਪਤਾ ਲੱਗ ਜਾਣਾ ਅਤੇ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣੀ ਬਹੁਤ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪਤਾ ਲੱਗਾ ਸੀ ਕਿ ਸੋਨਾਲੀ ਨੂੰ ਹਾਈ ਗਰੇਡ ਕੈਂਸਰ ਹੈ। 

ਵਿਲੱਖਣ ਭੂਮਿਕਾਵਾਂ ਕਰਨਾ ਚਾਹੁੰਦੀ ਹੈ ਮਾਧੁਰੀ

ਮੁੰਬਈ,14 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਫਿਲਮ ਅਦਾਕਾਰਾ ਮਾਧੁਰੀ ਦੀਕਸ਼ਿਤ ਨੇਨੇ ਨੇ ਕਿਹਾ ਕਿ ਉਹ ਉਮਰ ਸਬੰਧੀ ਰੂੜੀਵਾਦੀ ਧਾਰਨਾ ’ਚ ਯਕੀਨ ਨਹੀਂ ਕਰਦੀ ਅਤੇ ਉਹ ਫਿਲਮਾਂ ’ਚ ਅਜਿਹੀਆਂ ਭੂਮਿਕਾਵਾਂ ਕਰਨਾ ਚਾਹੁੰਦੀ ਹੈ ਜਿਨ੍ਹਾਂ ਰਾਹੀਂ ਉਸ ਨੂੰ ਕੁਝ ਵਿਲੱਖਣ ਕਰਨ ਦਾ ਮੌਕਾ ਮਿਲੇ। ਇਸ ਅਭਿਨੇਤਰੀ ਨੇ ਹੁਣ ਤੱਕ ਬੌਲੀਵੁੱਡ ਵਿੱਚ ਰਾਮ ਲਖਨ, ਤੇਜ਼ਾਬ, ਦਿਲ, ਹਮ ਆਪਕੇ ਹੈਂ ਕੌਣ, ਮ੍ਰਿਤਯੂਦੰਡ, ਪੁਕਾਰ ਅਤੇ ਦੇਵਦਾਸ ਵਰਗੀਆਂ ਫਿਲਮਾਂ ’ਚ ਵੱਖ ਵੱਖ ਭੂਮਿਕਾਵਾਂ ਨਿਭਾਅ ਕੇ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ।

ਸੀਰੀਅਲ ‘ਫ਼ੌਜੀ’ ਦੇ ਨਿਰਦੇਸ਼ਕ ਦਾ ਦੇਹਾਂਤ

ਮੁੰਬਈ,14 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਟੈਲੀਵਿਜ਼ਨ ਦੇ ਮਸ਼ਹੂਰ ਸੀਰੀਅਲ ‘ਫੌਜੀ’ ਦੇ ਨਿਰਦੇਸ਼ਕ ਕਰਨਲ ਰਾਜ ਕੁਮਾਰ ਕਪੂਰ ਦੇ ਦੇਹਾਂਤ ਮਗਰੋਂ ਅਦਾਕਾਰ ਸ਼ਾਹਰੁਖ ਖਾਨ ਨੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸ੍ਰੀ ਕਪੂਰ 87 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਦੇਹਾਂਤ ਬੁਢਾਪੇ ਨਾਲ ਸਬੰਧਤ ਬਿਮਾਰੀਆਂ ਕਾਰਨ ਹੋਇਆ। ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਸਸਕਾਰ ਕੀਤਾ ਗਿਆ।

ਮਨੋਵਿਗਿਆਨਕ ਥ੍ਰਿਲਰ ’ਚ ਨਜ਼ਰ ਆਉਣਗੇ ਅਮਿਤਾਭ ਤੇ ਇਮਰਾਨ

ਮੁੰਬਈ,14 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਮੈਗਾਸਟਾਰ ਅਮਿਤਾਭ ਬੱਚਨ ਤੇ ਇਮਰਾਨ ਹਾਸ਼ਮੀ ਜਲਦੀ ਹੀ ਇਕ ਮਨੋਵਿਗਿਆਨਕ ਥ੍ਰਿਲਰ ਵਿੱਚ ਇਕੱਠਿਆਂ ’ਚ ਨਜ਼ਰ ਆਉਣਗੇ। ਇਸ ਫ਼ਿਲਮ ਦੇ ਨਿਰਮਾਤਾ ਆਨੰਦ ਪੰਡਿਤ ਤੇ ਡਾਇਰੈਕਟਰ ਰੂਮੀ ਜਾਫ਼ਰੀ ਹੋਣਗੇ। ਪੰਡਿਤ ਨੇ ਇਕ ਬਿਆਨ ’ਚ ਕਿਹਾ, ‘ਬੱਚਨ ਸਾਹਿਬ ਨਾਲ ਮੇਰੀ ਦੋਸਤੀ ਦੋ ਦਹਾਕਿਆਂ ਪੁਰਾਣੀ ਹੈ। ਮੈਂ ਉਨ੍ਹਾਂ ਦੇ ਮੇਚ ਦਾ ਹੁਨਰ ਤੇ ਸਮਰਪਣ ਭਾਵਨਾ ਹੋਰ ਕਿਸੇ ਕਲਾਕਾਰ ’ਚ ਨਜ਼ਰ ਨਹੀਂ ਆਈ।

ਸਮਿੱਥ ਅਤੇ ਵਾਰਨਰ ’ਤੇ ਦੋ ਸਾਲ ਦੀ ਪਾਬੰਦੀ ਲੱਗਣੀ ਚਾਹੀਦੀ ਸੀ: ਐਂਬਰੋਜ਼

ਮੈਲਬਰਨ,11 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਵੈਸਟਇੰਡੀਜ਼ ਦੇ ਆਪਣੇ ਜ਼ਮਾਨੇ ਦੇ ਉੱਘੇ ਤੇਜ਼ ਗੇਂਦਬਾਜ਼ ਕਰਟਲੀ ਐਂਬਰੋਜ਼ ਦਾ ਮੰਨਣਾ ਹੈ ਕਿ ਆਸਟਰੇਲੀਆਈ ਸਟੀਵ ਸਮਿੱਥ ਅਤੇ ਡੇਵਿਡ ਵਾਰਨਰ ਸੰਗੀਨ ਅਪਰਾਧ ਕਰਕੇ ਵੀ ਬਚ ਗਏ ਅਤੇ ਉਨ੍ਹਾਂ ’ਤੇ ਗੇਂਦ ਨਾਲ ਛੇੜਛਾੜ ਦੇ ਮਾਮਲੇ ਵਿੱਚ ਦੋ ਸਾਲ ਦੀ ਪਾਬੰਦੀ ਲੱਗਣੀ ਚਾਹੀਦੀ ਸੀ।
ਸਾਬਕਾ ਕਪਤਾਨ ਸਮਿੱਥ ਅਤੇ ਉਸ ਨਾਲ ਉਪ ਕਪਤਾਨ ਰਹੇ ਵਾਰਨਰ ’ਤੇ ਕਿ੍ਕਟ ਆਸਟਰੇਲੀਆ ਨੇ ਪਿਛਲੇ ਸਾਲ ਮਾਰਚ ਵਿੱਚ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਕੇਪਟਾਊਨ ਵਿੱਚ ਤੀਜੇ ਟੈਸਟ ਮੈਚ ਦੌਰਾਨ ਗੇਂਦ ਨਾਲ ਛੇੜਛਾੜ ਵਿੱਚ ਭੂਮਿਕਾ ਲਈ ਇਕ ਸਾਲ ਦੀ ਪਾਬੰਦੀ ਲਗਾਈ ਸੀ।

ਸੰਤੋਸ਼ ਟਰਾਫੀ: ਕਰਨਾਟਕਾ ਨੇ ਸਿੱਕਿਮ ਨੂੰ 2-0 ਨਾਲ ਹਰਾਇਆ

ਲੁਧਿਆਣਾ,11 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਗੁਰੂ ਨਾਨਕ ਸਟੇਡੀਅਮ ਲੁਧਿਆਣਾ ’ਚ ਸੰਤੋਸ਼ ਟਰਾਫੀ ਲਈ ਸਵੇਰ ਸਮੇਂ ਹੋਏ ਇੱਕ ਮੈਚ ’ਚ ਕਰਨਾਟਕ ਨੇ ਸਿੱਕਿਮ ਦੀ ਟੀਮ ਨੂੰ 2-0 ਨਾਲ ਹਾਰ ਦਿੱਤੀ ਜਦਕਿ ਦੂਜੇ ਮੈਚ ਵਿੱਚ ਅਸਾਮ ਨੇ ਮਹਾਰਾਸ਼ਟਰ ਨੂੰ 3-2 ਨਾਲ ਪਛਾੜਿਆ। ਦੂਜੇ ਪਾਸੇ ਲੁਧਿਆਣਾ ’ਚ ਸੰਤੋਸ਼ ਟਰਾਫੀ ਲਈ 8 ਅਪਰੈਲ ਤੋਂ ਅੱਜ ਤੱਕ ਹੋਏ 8 ਮੁਕਾਬਲਿਆਂ ’ਚ ਸਿਰਫ 2000 ਦੇ ਕਰੀਬ ਹੀ ਦਰਸ਼ਕ ਦੇਖਣ ਪਹੁੰਚੇ।
ਕੌਮੀ ਪੱਧਰ ਦੀਆਂ ਫੁਟਬਾਲ ਟੀਮਾਂ ਦੇ ਲੁਧਿਆਣਾ ਵਿੱਚ ਹੋ ਰਹੇ ਭੇੜ ਨੂੰ ਦੇਖਣ ਲਈ ਦਰਸ਼ਕਾਂ ਦੀ ਕਮੀ ਨਾਲ ਪ੍ਰਬੰਧਕਾਂ ਅਤੇ ਖਿਡਾਰੀਆਂ ਦਾ ਕਥਿਤ ਤੌਰ ’ਤੇ ਹੌਸਲਾ ਪਸਤ ਹੈ।

ਕਿ੍ਸ ਗੇਲ ਦੇ ਪਿੱਠ ਵਿੱਚ ਦਰਦ

ਮੁੰਬਈ,11 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਧਮਾਕਾਖੇਜ਼ ਬੱਲੇਬਾਜ਼ ਕਿ੍ਸ ਗੇਲ ਦੇ ਬੁੱਧਵਾਰ ਨੂੰ ਇਥੇ ਮੁੰਬਈ ਖ਼ਿਲਾਫ਼ ਆਈਪੀਐਲ ਮੈਚ ਦੌਰਾਨ ਪਿੱਠ ਵਿੱਚ ਜਕੜਨ ਹੋਣ ਕਾਰਨ ਕਿੰਗਜ਼ ਇਲੈਵਨ ਪੰਜਾਬ ਦੀ ਪ੍ਰੇਸ਼ਾਨੀ ਵਧ ਗਈ ਹੈ ਜਿਸ ਨਾਲ ਆਖ਼ਰੀ ਗੇਂਦ ਤਕ ਖਿੱਚੇ ਇਸ ਮੈਚ ਵਿੱਚ ਤਿੰਨ ਵਿਕਟ ਨਾਲ ਹਾਰ ਝੱਲਣੀ ਪਈ ਸੀ। ਪੰਜਾਬ ਦੇ ਕਪਤਾਨ ਰਵੀਚੰਦਰਨ ਅਸ਼ਵਿਨ ਨੇ ਮੈਚ ਤੋਂ ਬਾਅਦ ਕਿਹਾ, ‘‘ਉਸ (ਗੇਲ) ਨੇ ਦੱਸਿਆ ਕਿ ਉਸ ਦੀ ਪਿੱਠ ਵਿੱਚ ਦਰਦ ਹੈ।

ਦੀਪਾ ਨੂੰ ਸਰ ਐਡਮੰਡ ਹਿਲੇਰੀ ਫੈਲੋਸ਼ਿਪ

ਨਵੀਂ ਦਿੱਲੀ,11 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਰਿਓ ਓਲੰਪਿਕ ਦੀ ਚਾਂਦੀ ਦਾ ਤਗਮਾ ਜੇਤੂ ਦੀਪਾ ਮਲਿਕ ਨੂੰ ਵੀਰਵਾਰ ਨੂੰ ਉਸ ਦੀ ਪ੍ਰੇਰਣਾਦਾਇਕ ਪ੍ਰਾਪਤੀ ਲਈ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਵੱਲੋਂ ਸਰ ਐਡਮੰਡ ਫੈਲੋਸ਼ਿਪ 2019 ਲਈ ਚੁਣਿਆ ਗਿਆ। ਰਿਓ ਓਲੰਪਿਕ 2016 ਵਿੱਚ ਗੋਲਾ ਸੁੱਟਣ ਦੀ ਐਡ 53 ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਛ ਵਾਲੀ 48 ਸਾਲਾ ਦੀਪਾ ਭਾਰਤ ਅਤੇ ਨਿਊਜ਼ੀਲੈਂਡ ਵਿੱਚ ਖੇਡ, ਸੰਸਕਿ੍ਤੀ ਅਤੇ ਲੋਕਾਂ ਵਿੱਚ ਆਪਸੀ ਸਬੰਧ ਗੁੂੜ੍ਹੇ ਕਰਨ ਲਈ ਕੰਮ ਕਰੇਗੀ।

ਇਰਫ਼ਾਨ ਵੱਲੋਂ ‘ਅੰਗਰੇਜ਼ੀ ਮੀਡੀਅਮ’ ਦੀ ਸ਼ੂਟਿੰਗ ਸ਼ੁਰੂ

ਉਦੇਪੁਰ,5 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਇਰਫ਼ਾਨ ਖ਼ਾਨ, ਜਿਸ ਨੂੰ ਪਿਛਲੇ ਸਾਲ ਦਿਮਾਗ ਦਾ ਕੈਂਸਰ ਡਾਇਗਨੋਸ ਹੋਇਆ ਸੀ, ਹੁਣ ਫ਼ਿਲਮ ਦੇ ਸੈੱਟ ’ਤੇ ਪਰਤ ਆਇਆ ਹੈ। ਅਦਾਕਾਰ ਨੇ ਅੱਜ ਤੋਂ ਉਦੇਪੁਰ ’ਚ ਫ਼ਿਲਮ ‘ਅੰਗਰੇਜ਼ੀ ਮੀਡੀਅਮ’ ਦੀ ਸ਼ੂਟਿੰਗ ਆਰੰਭ ਦਿੱਤੀ ਹੈ। ਇਰਫ਼ਾਨ ਦੀ ਇਹ ਨਵੀਂ ਫ਼ਿਲਮ ਸਾਲ 2017 ਵਿੱਚ ਰਿਲੀਜ਼ ਹੋਈ ਫ਼ਿਲਮ ‘ਹਿੰਦੀ ਮੀਡੀਅਮ’ ਦਾ ਹੀ ਸਿਕੁਇਲ ਹੋਵੇਗੀ। ਹਫ਼ਤੇ ਦੀ ਸ਼ੁਰੂਆਤ ’ਚ ਅਦਾਕਾਰ ਨੂੰ ਮੁੰਬਈ ਹਵਾਈ ਅੱਡੇ ’ਤੇ ਵੇਖਿਆ ਗਿਆ ਸੀ ਤੇ ਉਦੋਂ ਤੋਂ ਹੀ ਉਹਦੀ ਫ਼ਿਲਮੀ ਪਰਦੇ ’ਤੇ ਵਾਪਸੀ ਦੀਆਂ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ। ਨਿਰਮਾਤਾ ਦਿਨੇਸ਼ ਵਿਜਨ ਨੇ ਅੱਜ ਇਕ ਤਸਵੀਰ ਜਾਰੀ ਕਰਦਿਆਂ ਇਰਫ਼ਾਨ ਦੀ ਸੈੱਟ ’ਤੇ ਵਾਪਸੀ ਦੀ ਪੁਸ਼ਟੀ ਕੀਤੀ ਹੈ। ਤਸਵੀਰ ਵਿੱਚ ਵਿਜਨ, ਫ਼ਿਲਮਸਾਜ਼ ਹੋਮੀ ਅਦਜਾਨੀਆ, ਅਦਾਕਾਰ ਦੀਪਕ ਡੋਬਰਿਆਲ, ਸਿਨੇਮਾਟੋਗ੍ਰਾਫ਼ਰ ਅਨਿਲ ਮਹਿਤਾ ਤੇ ਇਰਫ਼ਾਨ ਇਕੱਠਿਆਂ ਨਜ਼ਰ ਆ ਰਹੇ ਹਨ।

ਸੋਨਾਕਸ਼ੀ ਸਿਨਹਾ ਨੇ ਦਬੰਗ-3 ਦੀ ਸ਼ੂਟਿੰਗ ਸ਼ੁਰੂ ਕੀਤੀ

ਮੁੰਬਈ,5 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਬੌਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਆਪਣੀ ਨਵੀਂ ਫਿਲਮ ‘ਦਬੰਗ 3’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਐਕਸ਼ਨ ਫਿਲਮਾਂ ਦੀ ਲੜੀ ’ਚ ਰੱਜੋ ਦੀ ਭੂਮਿਕਾ ਨਿਭਾਅ ਰਹੀ ਇਸ 31 ਸਾਲਾ ਅਭਿਨੇਤਰੀ ਨੇ ਟਵਿੱਟਰ ’ਤੇ ਇਸ ਦੀ ਸੂਚਨਾ ਦਿੱਤੀ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0075883520
Copyright © 2019, Panjabi Times. All rights reserved. Website Designed by Mozart Infotech