ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਲਾਈਫ ਸਟਾਇਲ

ਸੁਣ ਨੀ ਕੁੜੀਏ ਸੱਗੀ ਵਾਲੀਏ…

November 18, 2018 01:13 AM

ਸਿਰ-ਮੱਥੇ ’ਤੇ ਸ਼ਿੰਗਾਰ ਲਈ ਪੇਂਡੂ ਔਰਤਾਂ ਦਾ ਬਹੁ-ਚਰਚਿਤ ਤੇ ਬਹੁ-ਚਹੇਤਾ ਗਹਿਣਾ ‘ਸੱਗੀ ਫੁੱਲ’ ਰਿਹਾ ਹੈ। ਇਹ ਗਹਿਣਾ ਤਿੰਨ ਗਹਿਣਿਆਂ ਦਾ ਇਕੱਠ ਹੈ। ਭਾਵ ਇਕ ਸੱਗੀ ਅਤੇ ਦੋ ਫੁੱਲ। ਭਾਵੇਂ ਸੱਗੀ ਫੁੱਲਾਂ ਨਾਲ ਹੀ ਸੰਪੂਰਨ ਹੁੰਦੀ ਹੈ, ਪਰ ਆਮ ਤੌਰ ’ਤੇ ਇਕੱਲਾ ਸੱਗੀ ਹੀ ਕਹਿ ਲਿਆ ਜਾਂਦਾ ਹੈ ਅਤੇ ਇਹ ਸੱਗੀ ਫੁੱਲ ਦਾ ਪੂਰਕ ਹੋ ਨਿੱਬੜਦਾ ਹੈ। ਸੱਗੀ ਫੁੱਲ ਸਿਰ ਦੇ ਸ਼ਿੰਗਾਰ ਦਾ ਸੋਨੇ ਤੇ ਚਾਂਦੀ ਦੇ ਪੱਤਰੇ ਦਾ ਬਣਿਆ ਇਕ ਨਿੱਕੇ ਜਿਹੇ ਗੁੰਬਦ ਦੀ ਸ਼ਕਲ ਦਾ ਗਹਿਣਾ ਹੈ। ਸੁਹਾਗ ਦੇ ਪ੍ਰਤੀਕ ਇਸ ਗਹਿਣੇ ਦੀ ਸ਼ਕਲ ਖੋਪੇ ਦੀ ਮੂਧੀ ਮਾਰੀ ਠੂਠੀ ਵਰਗੀ ਵੀ ਆਖੀ ਜਾ ਸਕਦੀ ਹੈ। ਸੱਗੀ ਆਕਾਰ ਵਿਚ ਵੱਡੀ ਤੇ ਫੁੱਲ ਛੋਟੇ ਹੁੰਦੇ ਹਨ। ਇਨ੍ਹਾਂ ਤਿੰਨਾਂ ਦੀ ਬਣਤਰ ਇਕੋ ਜਿਹੀ ਹੁੰਦੀ ਹੈ, ਬਸ ਆਕਾਰ ਦਾ ਫਰਕ ਹੁੰਦਾ ਹੈ। ਚਾਂਦੀ ਦੇ ਪਤਲੇ ਪੱਤਰੇ ’ਤੇ ਸੋਨੇ ਦਾ ਪੱਤਰਾ ਚੜ੍ਹਾ ਕੇ ਸੱਗੀ ਫੁੱਲ ਬਣਾਏ ਜਾਂਦੇ ਜੋ ਅੰਦਰੋਂ ਖੋਖਲੇ ਹੁੰਦੇ। ਸੱਗੀ ਫੁੱਲਾਂ ਦੇ ਸਿਰੇ ’ਤੇ ਨਿੱਕੀ ਜਿਹੀ ਡੋਡੀ ਹੁੰਦੀ। ਸੱਗੀ ਫੁੱਲਾਂ ਦੇ ਅੰਦਰ ਛੋਟੇ-ਛੋਟੇ ਕੁੰਡੇ ਬਣਾਏ ਹੁੰਦੇ ਜਿਨ੍ਹਾਂ ਵਿਚ ਡੋਰ ਪਾ ਕੇ ਸੱਗੀ ਫੁੱਲ ਗੁੰਦੇ ਹੁੰਦੇ। ਸੱਗੀ ਪਾਉਣ ਨੂੰ ‘ਸਿਰ ਗੁੰਦਣਾ’ ਜਾਂ ‘ਸਿਰ ਉੱਚਾ ਕਰਨਾ’ ਵੀ ਕਿਹਾ ਜਾਂਦਾ। ਸੱਗੀ ਪਾਉਣੀ ਜਾਂ ਸਿਰ ਗੁੰਦਣਾ ਹਾਰੀ-ਸਾਰੀ ਦਾ ਕੰਮ ਨਹੀਂ ਸੀ ਹੁੰਦਾ। ਵਿਆਹ ਵੇਲੇ ਜਾਂ ਉਂਜ ਤਿਓਹਾਰ ’ਤੇ ਪਿੰਡ ਦੀ ਨੈਣ ਜਾਂ ਝੂਰੀ ਹੀ ਸੱਗੀ ਗੁੰਦਦੀ। ਉਹ ਮੁਟਿਆਰਾਂ ਲਈ ਸਸਤਾ ਅਤੇ ਚਲਦਾ-ਫਿਰਦਾ ‘ਬਿਊਟੀ ਪਾਰਲਰ’ ਹੁੰਦੀ।
ਸੱਗੀ ਦੇ ਅੰਦਰ ਉੱਪਰਲੇ ਸਿਰੇ ਲੱਗੇ ਕੁੰਡੇ ਵਿਚ ਕਾਲੀ ਟਸਰ ਦੀ ਵੱਟੀ ਹੋਈ ਡੋਰ ਜਾਂ ਦੂਹਰਾ ਕਰਕੇ ਕਾਲਾ ਫੀਤਾ ਪਾਇਆ ਜਾਂਦਾ। ਸਿੱਧੀ ਚੀਰਵੀਂ (ਚੀਰ) ਕੱਢਕੇ, ਸਿਰ ਵਿਚਕਾਰ ਕਰਕੇ ਸੱਗੀ ਟਿਕਾਈ ਜਾਂਦੀ ਅਤੇ ਕੰਨਾਂ ਤੋਂ ਜ਼ਰਾ ਕੁ ਉੱਪਰ ਜਾਂ ਥੋੜ੍ਹੇ ਪਿੱਛੇ ਹਟਵੇਂ ਫੁੱਲਾਂ ਦੇ ਅੰਦਰ ਲੱਗੇ ਚਾਂਦੀ ਦੇ ਕੁੰਡੇ ਵਿਚੋਂ ਉਹੀ ਡੋਰ ਜਾਂ ਫੀਤਾ ਪਾਇਆ ਜਾਂਦਾ। ਸੱਗੀ ਵਾਲੀ ਡੋਰ ਦੋਵੇਂ ਪਾਸੇ ਦੇ ਫੁੱਲਾਂ ਵਿਚੋਂ ਦੋਵੇਂ ਸਿਰਿਆਂ ਤੋਂ ਲੰਘਾ ਕੇ ਕੇਸਾਂ ਵਿਚ ਰਲਾ ਲਈ ਜਾਂਦੀ ਤੇ ਗੁੱਤ ਨਾਲ ਗੁੰਦੀ ਜਾਂਦੀ। ਡੋਰ ਨਾਲ ਸੱਗੀ ਫੁੱਲ ਸਿਰ ’ਤੇ ਕਸੇ ਜਾਂਦੇ ਤੇ ਟਿਕੇ ਰਹਿੰਦੇ। ਵਿਆਹ ਮੌਕੇ ਲਾਲ ਰੰਗ ਦਾ ਪਰਾਂਦਾ ਪਾਇਆ ਜਾਂਦਾ। ਪੇਂਡੂ ਭਾਈਚਾਰੇ ਵਿਚ ਕਿਸੇ ਦੀ ਬਹੁਤੀ ਨੇੜਤਾ ਦੇਖ ਕੇ ਆਮ ਹੀ ਕਿਹਾ ਜਾਂਦਾ ਹੈ ‘ਇਹ ਤਾਂ ਸੱਗੀ ਨਾਲ ਪਰਾਂਦਾ ਹੈ।’ ਲਾਲ ਪਰਾਂਦੇ ਦਾ ਜ਼ਿਕਰ ਆਸਾ ਸਿੰਘ ਮਸਤਾਨਾ ਦੇ ਗਾਏ ਪੰਜਾਬੀ ਗੀਤ ਵਿਚ ਵੀ ਮਿਲਦਾ ਹੈ:
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀਂ
ਰੂਪ ਦੀਏ ਰਾਣੀਏਂ ਤੂੰ ਰੂਪ ਨੂੰ ਸੰਭਾਲ ਨੀਂ …
ਗੁੱਤ ਅਤੇ ਲਾਲ ਪਰਾਂਦੀ ਦਾ ਜ਼ਿਕਰ ਪੰਨਾ ਲਾਲ ਪਟੇਲ ਦੇ ਲਿਖੇ ਅਤੇ ਅੰਮ੍ਰਿਤਾ ਪ੍ਰੀਤਮ ਦੇ ਅਨੁਵਾਦ ਕੀਤੇ ਬਹੁਤ ਹੀ ਉਦਾਸ ਗੁਜਰਾਤੀ ਨਾਵਲ ‘ਜੀਵੀ’ ਵਿਚ ਮਿਲਦਾ ਹੈ। ਨਾਵਲ ਦੇ ਨਾਇਕ ਕਾਨ੍ਹ ਜੀ ਦੇ ਮੂੰਹੋਂ ਗਾਏ ਦਿਲ ਟੁੰਬਵੇਂ ਦੋਹੇ ਰੂਹ ’ਚ ਉੱਤਰਦੇ ਜਾਂਦੇ ਹਨ-
ਅੱਖਾਂ ਮੇਰੀਆਂ ਬੌਰੀਆਂ,
ਲੰਬੀ ਗੁੱਤ ਦੀ ਆਸ
ਸੋਚਾਂ, ਆਵੇਗੀ ਕਦੋਂ,
ਆਪਣੀ ਬਾਰੀ ਪਾਸ
ਕਿਹੜੇ ਰਾਹ ’ਤੇ ਮਿਲੀ ਸੀ?
ਕਿਹੋ ਜਿਹੀ ਸੀ ਰੁੱਤ
ਦਿਲ ਨੂੰ ਵਲਦੀ ਪਈ ਏ,
ਲੰਮ ਸਲੰਮੀ ਗੁੱਤ
ਕੱਜਲ ਵਾਲੀ ਅੱਖ ਸੀ,
ਫੋਲਾ ਪੈ ਗਿਆ ਆਣ
ਲਾਲ ਪਰਾਂਦੀ, ਲਾਲਸਾ,
ਸਭ ਕੁਝ ਧੁੰਦਲਾ ਜਾਣ
ਅਜੋਕੇ ਸਮੇਂ ਸਟੇਜ ਸ਼ੋਅ ਵੇਲੇ ਘੱਗਰੇ-ਕੁੜਤੀ ਦੇ ਨਾਲ ਦੇ ਰੰਗ ਦਾ ਪਰਾਂਦਾ ਪਾਇਆ ਜਾਂਦਾ ਹੈ, ਜਦੋਂ ਕਿ ਪੁਰਾਣੇ ਸਮੇਂ ਲਾਲ ਤੇ ਕਾਲਾ ਪਰਾਂਦਾ ਹੀ ਹੁੰਦਾ ਸੀ। ਕੁੜੀਆਂ ਕਾਲੀ ਟਸਰ ਸ਼ਹਿਰੋਂ ਮੰਗਵਾ ਕੇ ਆਪ ਵੀ ਬੜੀਆਂ ਸੋਹਣੀਆਂ ਡੋਰੀਆਂ ਬਣਾ ਲੈਂਦੀਆਂ। ਡੋਰੀ ਦੀਆਂ ਤਿੰਨਾਂ ਲੜੀਆਂ ਦੇ ਸਿਰੇ ਉੱਤੇ ਜਾਲ਼ੀ ਗੁੰਦ ਲੈਂਦੀਆਂ ਅਤੇ ਕਾਲੀ ਟਸਰ ਤੋਂ ਬਿਨਾਂ ਕਾਲੀ ਲੋਗੜੀ ਦੇ ਮੋਟੇ-ਮੋਟੇ ਫੂੰਦੇ ਜਾਂ ਗੋਲ ਲੱਡੂ ਜਿਹੇ ਬਣਾ ਕੇ ਲਗਾ ਲੈਂਦੀਆਂ ਜੋ ਬਹੁਤ ਖ਼ੂਬਸੂਰਤ ਲੱਗਦੇ।
ਸੱਗੀ ਪਾਉਣਾ ਜਾਂ ਸਿਰ ਗੁੰਦਣਾ ਆਮ ਘਰੇਲੂ ਸੁਆਣੀਆਂ ਦੇ ਵਸ ਦਾ ਰੋਗ ਨਹੀਂ ਸੀ ਹੁੰਦਾ। ਜੇ ਸੱਗੀ ਦੀ ਡੋਰ ਜ਼ਰਾ ਵੱਧ ਕਸ ਲਈ ਜਾਂਦੀ ਤਾਂ ਪਹਿਨਣ ਵਾਲੀ ਦਾ ਸਿਰ ਦਰਦ ਕਰਨ ਲੱਗ ਜਾਂਦਾ। ਅੱਜ ਫੈਸ਼ਨ ਲਈ ਇਹ ਸੱਗੀ ਮੱਥੇ ਦੇ ਨੇੜੇ ਪਾਈ ਜਾਂਦੀ ਹੈ, ਪਰ ਇਸ ਦਾ ਅਸਲ ਥਾਂ ਸਿਰ ਦੇ ਵਿਚਕਾਰ ਸੀ। ਅਜਿਹੇ ਵੇਲੇ ਹੀ ਕੋਈ ਮੁਟਿਆਰ ਕਹਿ ਉੱਠਦੀ ਹੈ:
ਸਿਰ ਮੇਰਾ ਦੁਖਦਾ ਸੱਗੀ ਮੇਰੀ ਭਾਰੀ
ਹੌਲੀ ਹੌਲੀ ਤੁਰਾਂ ਨੀਂ ਸ਼ਰਮ ਦੀ ਮਾਰੀ
ਸੱਗੀ ਫੁੱਲ ਵੀ ਸਾਰੀਆਂ ਮੁਟਿਆਰਾਂ ਨੂੰ ਨਸੀਬ ਨਹੀਂ ਹੁੰਦੇ ਸਨ ਕਿਉਂਕਿ ਪੇਂਡੂ ਕਿਸਾਨ ਤਬਕਾ ਕਈ ਵਾਰ ਐਨੀ ਪਹੁੰਚ ਨਹੀਂ ਸੀ ਰੱਖਦਾ। ਸੱਗੀ ਵਾਲੀ ਮੁਟਿਆਰ ਦੀ ਵੱਖਰੀ ਗੱਲ ਹੁੰਦੀ। ਉਸ ਦਾ ਸਿਰ ਕੁਝ ਤਾਂ ਸੱਗੀ ਦੇ ਮਾਣ ਨਾਲ ਉੱਚਾ ਹੋ ਜਾਂਦਾ ਅਤੇ ਕੁਝ ਦੁਪੱਟੇ ਜਾਂ ਫੁਲਕਾਰੀ ਨਾਲ ਕੱਜੇ ਸੱਗੀ ਫੁੱਲ ਉਸ ਦਾ ਕੱਦ ਵੀ ਰਤਾ ਉੱਚਾ ਕਰ ਦਿਖਾਉਂਦੇ।
ਜਿੱਥੇ ਸੱਗੀ ਵਾਲੀਆਂ ਨਾਰਾਂ-ਮੁਟਿਆਰਾਂ ਦੀ ਤਾਰੀਫ਼ ਕੀਤੀ ਜਾਂਦੀ ਹੈ:
ਸੱਗੀ ਫੁੱਲ ਸਿਰਾਂ ’ਤੇ ਸੋਂਹਦੇ
ਪੈਰੀ ਝਾਂਜਰਾਂ ਪਾਈਆਂ
ਸੂਬੇਦਾਰਨੀ ਨੱਚਣ ਗਿੱਧੇ ਵਿਚ ਆਈਆਂ
 
ਉੱਥੇ ਸੱਗੀ ਜਾਂ ਸਿਰ ਗੁੰਦਣ ਵਾਲੀਆਂ ਵੀ ਸ਼ਲਾਘਾ ਦੀਆਂ ਪੂਰੀਆਂ ਹੱਕਦਾਰ ਹਨ। ਪਿੰਡ ਦੀ ਕੋਈ ਲਾਗਣ ਸਿਰ ਗੁੰਦਣ ਦੀ ਮਾਹਰ ਹੁੰਦੀ। ਇਨ੍ਹਾਂ ਲਾਗੀਆਂ ਦਾ ਭਾਵੇਂ ਜ਼ਿਮੀਂਦਾਰ ਪਰਿਵਾਰਾਂ ਵੱਲੋਂ ਆਦਰ ਕੀਤਾ ਜਾਂਦਾ ਤੇ ਤਿੱਥ-ਤਿਓਹਾਰ ਜਾਂ ਵਿਆਹ-ਸ਼ਾਦੀ ਵੇਲੇ ਬਣਦਾ ਲਾਗ ਵੀ ਦਿੱਤਾ ਜਾਂਦਾ। ਕੁੜੀ ਦੀ ਡੋਲੀ ਨਾਲ ਗਈ ਲਾਗਣ ਨੂੰ ਕੋਈ ਰੱਜੇ-ਪੁੱਜੇ ਰਿਸ਼ਤੇਦਾਰ ਸੋਨੇ-ਚਾਂਦੀ ਦਾ ਗਹਿਣਾ ਵੀ ਪਾ ਦਿੰਦੇ, ਕੱਪੜਾ-ਲੀੜਾ ਤਾਂ ਆਮ ਹੀ ਦਿੱਤਾ ਜਾਂਦਾ। ਇਨ੍ਹਾਂ ਬਿਨਾਂ ਸਾਰੇ ਕਾਰਜ ਅਧੂਰੇ ਹੁੰਦੇ, ਪਰ ਫਿਰ ਵੀ ਇਨ੍ਹਾਂ ਮਿਹਨਤਕਸ਼ ਕੰਮੀਆਂ ਨੂੰ ਨੀਵੇਂ ਹੀ ਸਮਝਿਆ ਜਾਂਦਾ। ਇਹ ਬੋਲੀ ਇਸ ਗੱਲ ਦੀ ਸੂਚਕ ਹੈ :
ਸਿਰ ਗੁੰਦ ਦੇ ਕਪੱਤੀਏ ਨੈਣੇ
ਉੱਤੇ ਪਾ ਦੇ ਡਾਕ ਬੰਗਲਾ
ਅੱਗੋਂ ਨੈਣ ਕੰਮੀਆਂ ਦੀ ਆਦਤ ਜਾਂ ਮਜਬੂਰੀ ਵਸ ਕਰਨ ਵਾਲੀ ‘ਜੀ ਹਜ਼ੂਰੀ’ ਨੂੰ ਨਕਾਰਦਿਆਂ ਆਪਣੇ ਹੁਨਰ ’ਤੇ ਮਾਣ ਕਰਦਿਆਂ ਕਰਾਰਾ ਜਵਾਬ ਦਿੰਦੀ ਹੋਈ ਕਹਿੰਦੀ ਹੈ:
ਸਾਥੋਂ ਡਾਕ ਬੰਗਲਾ ਨਹੀਂ ਪੈਂਦਾ
ਉੱਤੇ ਪਾ ਦੂੰ ਮੋਰ ਘੁੱਗੀਆਂ
ਭਾਵੇਂ ਨਾਰੀ ਮਨ ਵਿਚ ਸਜਣ ਸੰਵਰਨ ਦੀ ਰੀਝ ਕੁਦਰਤੀ ਹੁੰਦੀ ਹੈ, ਪਰ ਸੱਗੀ ਲਈ ਤਾਂ ਅੱਲ੍ਹੜ ਉਮਰ ਤੋਂ ਹੀ ਕੁੜੀਆਂ ਚਾਹਵਾਨ ਹੁੰਦੀਆਂ ਹਨ। ਜਦੋਂ ਸਮਾਜਿਕ ਬੰਧਨ ਜਾਂ ਮਜਬੂਰੀਆਂ ਕਾਰਨ ਉਹ ਸੱਗੀ ਪਹਿਨਣ ਨੂੰ ਤਰਸਦੀਆਂ ਹਨ ਤਾਂ ਉਹ ਭਾਵਨਾਵਾਂ ਲੋਕ-ਕਾਵਿ ਵਿਚ ਢਲ ਜਾਂਦੀਆਂ ਹਨ। ਦਰਦ ਭਰਿਆ ਵਿਢੜਾ (ਲੰਮਾ ਗੌਣ) ਹੈ:
ਅੱਡ ਹੋ ਮਾਹੀ ਵੇ ਚਿੱਤ ਵਸਣੇ ਨੂੰ ਲੋਚੇ
ਸੱਗੀ ਕਰਾ ਮਾਹੀ ਵੇ,
ਤਰਸਾਂ ਜਦ ਪੇਕੇ ਕੁੜੀ ਸੀ
ਹੁਣ ਪਹਿਨਣ ਨਾ ਦੇਵੇ ਤੇਰੀ ਮਾਂ ਵੇ
ਪੇਕੇ ਭਾਬੋ ਬੁਰੀ ਸੀ
ਅੱਡ ਹੋ ਮਾਹੀ ਵੇ
ਚਿੱਤ ਵਸਣੇ ਨੂੰ ਲੋਚੇ…
ਜਿਸ ਮੁਟਿਆਰ ਦਾ ਸਿਰ ਸੱਗੀ ਫੁੱਲ ਤੋਂ ਸੱਖਣਾ ਹੁੰਦਾ, ਉਹ ਆਪਣੀਆਂ ਆਰਥਿਕ ਮਜਬੂਰੀਆਂ ਵਾਰੇ ਸੋਚਦਿਆਂ ਉਦਾਸ ਹੋ ਜਾਂਦੀ। ਉਸ ਦੀ ਉਦਾਸੀ ਹਾਣੀ ਤੋਂ ਦੇਖੀ ਨਾ ਜਾਂਦੀ ਤੇ ਉਹ ਕਹਿ ਉੱਠਦਾ:
ਬੇਰੀ ਹੇਠ ਖਲੋਤੜੀਏ ਕਿਉਂ ਹੋਈ ਏਂ ਦਿਲਗੀਰ ਕੁੜੀਏ
ਸਿਰ ਮੇਰੇ ਨੂੰ ਸੱਗੀ ਨਾ ਤਾਂ ਹੋਈਆਂ ਦਿਲਗੀਰ ਮੁੰਡਿਆ
ਸੱਗੀ ਕਰਾਵਾਂ ਤੇਰੇ ਸਿਰ ਪਾਵਾਂ…
ਹੁਣ ਕਿਉਂ ਜਾਂਦੀ ਨੱਸ ਕੁੜੀਏ ਨਜ਼ਰ ਸਾਹਮਣੇ ਵੱਸ ਕੁੜੀਏ…
ਕਈ ਵਾਰ ਸੱਗੀ ਦਾ ਪੱਟਿਆ ਗੱਭਰੂ ਜੋਗੀ ਹੋ ਜਾਂਦਾ ਤੇ ਮੌਕਾ ਤੱਕ ਕੇ ਆਪਣੀ ਹੀਰ ਲਈ ਸੱਗੀ ਦਾ ਜੁਗਾੜ ਕਰਨ ਲਈ ਪੁੱਠੇ ਕੰਮ ਵੀ ਕਰਦਾ। ਗਿੱਧੇ ਦਾ ਗੀਤ ਹੈ:
ਤੇਰੇ ਪਿੱਛੇ ਸੋਹਣੀਏਂ ਮੈਂ ਜੋਗੀ ਹੋਇਆ
ਤੇਰੀ ਸੱਗੀ ਦਾ ਮੈਂ ਮਾਰਿਆ
ਸੁਨਿਆਰੇ ਦਾ ਘਰ ਪਾੜਿਆ
ਮੈਂ ਜੋਗੀ ਹੋਇਆ…
ਜਦੋਂ ਕੋਈ ਮੁਟਿਆਰ ਸੱਗੀ ਪਹਿਨ ਕੇ ਉਸ ਦਾ ਬੇਲੋੜਾ ਦਿਖਾਵਾ ਕਰਦੀ ਤਾਂ ਉਸ ਨੂੰ ਸਮਾਜਿਕ ਕਦਰਾਂ-ਕੀਮਤਾਂ ਦਾ ਧਿਆਨ ਰੱਖਣ ਲਈ ਚੇਤੰਨ ਕੀਤਾ ਜਾਂਦਾ :
ਸੁਣ ਨੀ ਕੁੜੀਏ ਸੱਗੀ ਵਾਲੀਏ ਸੱਗੀ ਨਾ ਚਮਕਾਈਏ
ਖੂਹ ਟੋਭੇ ’ਤੇ ਚਰਚਾ ਹੁੰਦੀ ਚਰਚਾ ਨਾ ਕਰਵਾਈਏ
ਆਪਣੇ ਮਾਪਿਆਂ ਦੀ ਫੁੱਲ ਵਰਗੀ ਰੱਖ ਜਾਈਏ…
ਕਿਧਰੇ ਸੱਗੀ ਵਾਲੀ ਮੁਟਿਆਰ ਝੂਰਦੀ ਹੈ :
ਉੱਡਿਆ ਸੀ ਤਿਲੀਅਰ ਤੋਤਾ
ਸੱਗੀ ’ਤੇ ਬਹਿ ਗਿਆ ਨੀਂ
ਸੱਗੀ ਦੀ ਆਬ ਗੁਆ ਗਿਆ
ਰਸ ਫੁੱਲਾਂ ਦਾ ਲੈ ਗਿਆ ਨੀਂ
ਇਸ ਖ਼ੂਬਸੂਰਤ ਗਹਿਣੇ ਨਾਲ ਔਰਤ ਦੀਆਂ ਬਹੁਤ ਡੂੰਘੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਪਰ ਇਹ ਵੀ ਔਰਤ ਦੀ ਖ਼ੂਬੀ ਹੈ ਕਿ ਉਹ ਲੋਹੜੇ ਦੀ ਸਹਿਣਸ਼ੀਲਤਾ ਵੀ ਰੱਖਦੀ ਹੈ। ਸੱਗੀ ਪਹਿਨਣ ਦੀ ਦਬਾਈ ਹੋਈ ਰੀਝ ਦੀ ਵੇਦਨਾ ਨੂੰ ਲੋਕ-ਕਾਵਿ ਵਿਚਲਾ ਵਿਢੜਾ ਸੁੰਦਰ ਸ਼ਬਦਵਾਲੀ ਵਿਚ ਬਿਆਨ ਕਰਦਾ ਹੈ :
ਸੱਗੀ ਘੜਾਈ ਵੇ ਸਿੰਘ ਜੀ
ਪਹਿਨਣ ਦੇ ਵਾਸਤੇ
ਪਹਿਨਣ ਨਾ ਦੇਂਦੀ ਸੌਂਕਣ
ਵੱਸਦੀ ਲਲਕਾਰ ਕੇ
ਸਬਰ ਸਬੂਰੀ ਗੋਰੀਏ
ਸਤਿਗੁਰ ਦੇ ਵਾਸਤੇ…















ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਲਾਈਫ ਸਟਾਇਲ ਵਿੱਚ ਹੋਰ
ਸੰਭਾਲੋ ਭਵਿੱਖ ਦੇ ਵਾਰਸਾਂ ਨੂੰ

ਕਿਹਾ ਜਾਂਦਾ ਹੈ ਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ। ਬੱਚੇ ਮਨ ਦੇ ਸੱਚੇ ਹੁੰਦੇ ਹਨ, ਜਿਨ੍ਹਾਂ ਦੀਆਂ ਪਿਆਰੀਆਂ ਪਿਆਰੀਆਂ ਤੋਤਲੀਆਂ ਗੱਲਾਂ ਸੁਣ ਕੇ ਆਪ ਮੁਹਾਰੇ ਖੁੱਲ੍ਹ ਕੇ ਹੱਸਣ ਨੂੰ ਜੀਅ ਕਰ ਆਉਂਦਾ ਹੈ, ਪਰ ਬੱਚਿਆਂ ਦੀ ਇਹ ਅਵਸਥਾ ਕੇਵਲ ਦੋ ਸਾਲ ਦੀ ਉਮਰ ਤਕ ਹੀ ਰਹਿੰਦੀ ਹੈ। ਬੱਚੇ ਕੋਲੋਂ ਉਸ ਦਾ ਬਚਪਨ ਉਦੋਂ ਹੀ ਖੁੱਸ ਜਾਂਦਾ ਹੈ, ਜਦੋਂ ਉਹ ਵਿੱਦਿਅਕ ਅਦਾਰਿਆਂ ਵਿਚ ਦਾਖਲੇ ਦੀ ਦੌੜ ਤੇ ਮਾਪਿਆਂ ਦੀ ਆਰਥਿਕਤਾ ਦਾ ਸ਼ਿਕਾਰ ਹੋ ਜਾਂਦਾ ਹੈ।

ਪੀੜਾਂ ’ਚੋਂ ਪੀੜ ਅਨੋਖੀ

ਗ਼ਰੀਬੀ ਦਾ ਸੰਤਾਪ ਹੰਢਾਉਣ ਵਾਲੇ ਵਿਅਕਤੀ ਦੀਆਂ ਵੇਦਨਾਵਾਂ ਨੂੰ ਕਿਸੇ ਸਿਆਣੇ ਨੇ ਕਿੰਨੀ ਖ਼ੂਬਸੂਰਤੀ ਨਾਲ ਚਿਤਰਿਆ ਹੈ:
ਪੀੜਾਂ ਵਿਚੋਂ ਪੀੜ ਅਨੋਖੀ 
ਨਾਮ ਹੈ ਉਸ ਦਾ ਗ਼ਰੀਬੀ
ਔਖੇ ਵੇਲੇ ਕੰਧ ਕਰ ਲੈਂਦੇ
ਰਿਸ਼ਤੇਦਾਰ ਕਰੀਬੀ।

ਜਦ ਸਿਹਰਾ ਸਿਰ ’ਤੇ ਸਜਦਾ ਏ…

ਪੰਜਾਬੀ ਵਿਆਹ ਨਾਲ ਸਬੰਧਿਤ ਰੀਤੀ ਰਿਵਾਜਾਂ ਵਿਚੋਂ ਇਕ ਅਹਿਮ ਰਸਮ ਸਿਹਰਾਬੰਦੀ ਹੁੰਦੀ ਹੈ। ਪੁਰਾਤਨ ਸਮਿਆਂ ਤੋਂ ਚੱਲੀ ਆ ਰਹੀ ਇਸ ਰਸਮ ਬਿਨਾਂ ਵਿਆਹ ਅਧੂਰਾ ਮੰਨਿਆ ਜਾਂਦਾ ਹੈ। ਵਿਆਹ ਵੇਲੇ ਮੁੰਡੇ ਦੇ ਘੋੜੀ ਚੜ੍ਹਨ ਤੋਂ ਪਹਿਲਾਂ ਉਸ ਨੂੰ ਸਿਹਰਾ ਸਜਾਇਆ ਜਾਂਦਾ ਹੈ। ਬੇਸ਼ੱਕ ਵਿਆਹਾਂ ’ਤੇ ਆਧੁਨਿਕਤਾ ਦੀ ਪਰਤ ਚੜ੍ਹ ਗਈ ਹੈ, ਪਰ ਸਿਹਰਾ ਬੰਨ੍ਹਣ ਦੀ ਪੁਰਾਣੀ ਰਸਮ ਅੱਜ ਵੀ ਪ੍ਰਚੱਲਿਤ ਤਾਂ ਹੈ, ਪਰ ਹੁਣ ਪਹਿਲਾਂ ਵਾਲਾ ਉਤਸ਼ਾਹ ਗਾਇਬ ਹੈ।
ਵਿਆਹ ਵਾਲੇ ਦਿਨ ਸਵੇਰੇ ਵਿਆਹ ਵਾਲੇ ਲੜਕੇ ਦੀ ਨ੍ਹਾਈ ਧੋਈ ਦੀ ਰਸਮ ਕਰਨ ਤੋਂ ਬਾਅਦ ਉਸਨੂੰ ਸਿਹਰਾ ਬੰਨ੍ਹਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਸਿਹਰਾ ਬੰਨ੍ਹਣ ਦੀ ਰਮਸ ਲਾੜੇ ਦੀ ਭੈਣ ਵੱਲੋਂ ਨਿਭਾਈ ਜਾਂਦੀ ਹੈ। ਪੁਰਾਤਨ ਸਮਿਆਂ ਵਿਚ ਮੁੰਡੇ ਦੇ ਪਰਿਵਾਰ ਵੱਲੋਂ ਸਿਹਰਾਬੰਦੀ ਦਾ ਗੀਤ ਲਿਖ ਕੇ ਉਸ ਨੂੰ ਛਪਾਇਆ ਜਾਂਦਾ ਸੀ ਤੇ ਜਿਸ ਦਿਨ ਇਹ ਰਸਮ ਹੁੰਦੀ ਤਾਂ ਉਸ ਗੀਤ ਨੂੰ ਗਾਇਆ ਜਾਂਦਾ।

ਲੋਕ-ਕਾਵਿ ਦੀ ਖੱਟੀ-ਮਿੱਠੀ ਵਿਧਾ ਸਿੱਠਣੀਆਂ

ਮੂਲ ਰੂਪ ਵਿਚ ਕਿਸੇ ਵੀ ਖੇਤਰ, ਸੂਬੇ ਜਾਂ ਦੇਸ਼ ਦਾ ਲੋਕ-ਕਾਵਿ ਉੱਥੋਂ ਦੇ ਵਸਨੀਕਾਂ ਦੇ ਧੁਰ ਅੰਦਰ ਦੀ ਸਿੱਧੀ-ਸਾਦੀ ਭਾਸ਼ਾ ਵਿਚ ਪ੍ਰਗਟਾਈ ਆਵਾਜ਼ ਹੈ। ਇਨ੍ਹਾਂ ਲੋਕ ਗੀਤਾਂ ਨੂੰ ਸਿਰਜਣ ਵਾਲੇ ਅਨੇਕ ਲੋਕ ਹਨ। ਇਹ ਕਿਸੇ ਇਕ ਵਿਅਕਤੀ ਵਿਸ਼ੇਸ਼ ਦੀ ਕਿਰਤ ਨਹੀਂ ਹਨ। ਸਮੇਂ ਦੇ ਨਾਲ ਕਈ ਵਾਰ ਇਨ੍ਹਾਂ ਵਿਚ ਫੇਰ-ਬਦਲ ਵੀ ਹੁੰਦਾ ਰਹਿੰਦਾ ਹੈ। ਆਮ ਤੌਰ ’ਤੇ ਲੋਕ-ਕਾਵਿ ਪੇਂਡੂ ਰਹਿਤਲ ਨਾਲ ਜੁੜਿਆ ਹੋਇਆ ਹੈ। ਇਸ ਕਾਵਿ ਦੀ ਖਾਸੀਅਤ ਹੈ ਕਿ ਇਹ ਭਾਵੇਂ ਬਹੁਤਾ ਨਾਰੀ ਮਨ ਵਿਚੋਂ ਹੂਕ ਵਾਂਗ ਜਾਂ ਹੇਕ ਵਾਂਗ ਨਿਕਲਿਆ ਹੈ, ਪਰ ਇਹ ਨਿੱਜ ਤੋਂ ਪਰ ਤਕ ਦਾ ਸਫ਼ਰ ਤੈਅ ਕਰਦਾ ਘਰ-ਪਰਿਵਾਰ ਤੋਂ ਸੂਬੇ ਤੇ ਦੇਸ਼ ਵਿਚ ਉਡਾਰੀਆਂ ਲਾਉਂਦਾ ਵਿਸ਼ਵ ਪੱਧਰ ਤਕ ਦੀ ਗੱਲ ਵੀ ਕਰ ਜਾਂਦਾ ਹੈ। ਜਿੱਥੇ ਇਹ ਗਹਿਰ-ਗੰਭੀਰ ਵਿਸ਼ਿਆਂ ਉੱਤੇ ਪਕੜ ਰੱਖਦਾ ਹੈ ਉੱਥੇ ਹਲਕੇ-ਫੁਲਕੇ, ਹਾਸੇ-ਠੱਠੇ ਅਤੇ ਵਿਅੰਗਮਈ ਰਸ ਨਾਲ ਵੀ ਭਰਪੂਰ ਹੈ। ਇਸੇ ਖੱਟੇ-ਮਿੱਠੇ ਰਸ ਨਾਲ ਲਬਾਲਬ ਭਰੀਆਂ ਹਨ ‘ਸਿੱਠਣੀਆਂ’। ਸਿੱਠਣੀ ਲੋਕ-ਕਾਵਿ ਦੀ ਤਿੱਖੀ ਮਜ਼ਾਕੀਆ ਵਿਧਾ ਹੈ ਜਿਸ ਦਾ ਰਿਵਾਜ ਲੋਕਧਾਰਾ ਵਿਚ ਸਦੀਆਂ ਤੋਂ ਚੱਲਿਆ ਆ ਰਿਹਾ ਹੈ। ਕੁਝ ਵਿਦਵਾਨਾਂ ਅਨੁਸਾਰ ‘ਸਿਠ’ ਸ਼ਬਦ ਦਾ ਅਰਥ ਹਾਸਾ-ਠੱਠਾ ਜਾਂ ਮਜ਼ਾਕ ਹੈ। ਇਹ ਵੀ ਹੋ ਸਕਦਾ ਹੈ ਸਿੱਠਣੀ ਸ਼ਬਦ ਸਿਠ ਤੋਂ ਹੀ ਬਣਿਆ ਹੋਵੇ।

ਪ੍ਰਸੰਸਾ ਕਰਕੇ ਤਾਂ ਦੇਖੋ

ਪ੍ਰਸੰਸਾ ਭਰੇ ਸ਼ਬਦ ਊਰਜਾ ਨਾਲ ਭਰਪੂਰ ਹੁੰਦੇ ਹਨ ਜਿਨ੍ਹਾਂ ਨਾਲ ਸਰੀਰਿਕ ਥਕਾਵਟ ਹੀ ਦੂਰ ਨਹੀਂ ਹੁੰਦੀ ਸਗੋਂ ਮਾਨਸਿਕ ਤ੍ਰਿਪਤੀ ਵੀ ਮਿਲਦੀ ਹੈ। ਜਿਹੜਾ ਵਿਅਕਤੀ ਪ੍ਰਸੰਸਾ ਨੂੰ ਊਰਜਾ ਬਣਾ ਕੇ ਆਪਣੇ ਕੰਮ ਵਿਚ ਸੁਧਾਰ ਲਿਆਉਂਦਾ ਹੈ, ਉਹ ਜਲਦੀ ਹੀ ਆਪਣੇ ਮਿਸ਼ਨ ਵਿਚ ਸਫਲ ਹੋ ਜਾਂਦਾ ਹੈ। ਪ੍ਰਸੰਸਾ ਸਾਨੂੰ ਜੀਵਨ ਵਿਚ ਹੋਰ ਬਿਹਤਰ ਬਣਨ ਦੀ ਜ਼ਿੰਮੇਵਾਰੀ ਵੀ ਦਿੰਦੀ ਹੈ। ਸੱਚੇ ਦਿਲ ਨਾਲ ਕੀਤੀ ਗਈ ਪ੍ਰਸੰਸਾ ਪ੍ਰਸੰਸਕ ਨੂੰ ਵੀ ਆਤਮਿਕ ਸੁੱਖ ਦਿੰਦੀ ਹੈ। ਛੋਟੀਆਂ-ਛੋਟੀਆਂ ਤਾਰੀਫ਼ਾਂ ਖ਼ੁਸ਼ੀਆਂ ਦੇ ਨਾਲ-ਨਾਲ ਸਾਨੂੰ ਬਹੁਤ ਸਾਰਾ ਉਤਸ਼ਾਹ ਤੇ ਜਿਊਣ ਦਾ ਹੌਸਲਾ ਦਿੰਦੀਆਂ ਹਨ। ਪ੍ਰਸੰਸਾ ਕਰਨ ਤੋਂ ਪਹਿਲਾਂ ਇਹ ਜਾਂਚ ਲੈਣਾ ਜ਼ਰੂਰੀ ਹੁੰਦਾ ਹੈ ਕਿ ਵਿਅਕਤੀ ਪ੍ਰਸੰਸਾ ਦੇ ਪੈਮਾਨੇ ਵਿਚ ਸਹੀ ਵੀ ਉੱਤਰਦਾ ਹੈ ਜਾਂ ਨਹੀਂ।

ਤੇਰੇ ਲੌਂਗ ਦਾ ਪਿਆ ਲਿਸ਼ਕਾਰਾ…

ਪੰਜਾਬੀ ਔਰਤਾਂ ਜਿੱਥੇ ਸੱਗੀ ਨਾਲ ਗੂੜ੍ਹੀ ਪ੍ਰੀਤ ਰੱਖਦੀਆਂ ਸਨ। ਉੱਥੇ ਛੋਟੇ-ਛੋਟੇ ਗਹਿਣੇ ਪਾ ਕੇ ਵੀ ਖ਼ੁਸ਼ ਹੁੰਦੀਆਂ। ਇਹ ਨਿਮਨ ਵਰਗ ਦੀ ਪਹੁੰਚ ਵਾਲੇ ਗਹਿਣੇ ਵੀ ਹੁੰਦੇ। ਨੱਕ ਵਿਚ ਪਾਉਣ ਵਾਲੇ ਗਹਿਣਿਆਂ ਵਿਚ ਲੌਂਗ, ਤੀਲ੍ਹੀ, ਰੇਖ ਤੇ ਕੋਕਾ ਆਦਿ ਨਿੱਕੇ ਗਹਿਣੇ ਹੁੰਦੇ। ਨੱਕ ਤੇ ਕੰਨ ਆਮ ਤੌਰ ’ਤੇ ਸੁਨਿਆਰੇ ਤੋਂ ਵਿੰਨ੍ਹਾਏ ਜਾਂਦੇ, ਪਰ ਕੋਈ ਮਾਹਿਰ ਔਰਤ ਵੀ ਇਹ ਕੰਮ ਕਰ ਲੈਂਦੀ। ਸੁਨਿਆਰਾ ਤਾਂ ਚਾਂਦੀ ਦੀ ਇਕ ਸਿਰੇ ਤੋਂ ਤਿੱਖੀ ਪਤਲੀ ਜਿਹੀ ਤਾਰ ਨਾਲ ਨੱਕ ਵਿੰਨ੍ਹਦਾ ਸੀ ਤੇ ਇਸ ਨੂੰ ਨੱਕ ਦੇ ਬਾਹਰ ਦੂਜੇ ਸਿਰੇ ਨਾਲ ਮਰੋੜੀ ਦੇ ਕੇ ਬੰਦ ਕਰ ਦਿੰਦਾ। ਇਸ ਗੋਲ ਮੋੜੀ ਤਾਰ ਨੂੰ ‘ਮੁਰਕੀ’ ਕਿਹਾ ਜਾਂਦਾ। ਕੁਝ ਸਮੇਂ ਬਾਅਦ ਜਦੋਂ ਨੱਕ ਵਿਚ ਛੇਕ ਠੀਕ ਹੋ ਜਾਂਦਾ ਤਾਂ ਮੁਰਕੀ ਕੱਢ ਵੀ ਦਿੱਤੀ ਜਾਂਦੀ। ਛੋਟੀ ਉਮਰ ਦੀਆਂ ਕੁੜੀਆਂ ਤਾਂ ਬਾਂਸ ਦੀ ਸੂਹਣੀ (ਝਾੜੂ) ਦੀ ਤੀਲ੍ਹ ਦਾ ਤਿੱਖਾ ਸਿਰਾ ਤੋੜ ਕੇ ਨੱਕ ਵਿਚਲੇ ਛੇਕ ਵਿਚ ਪਾ ਲੈਂਦੀਆਂ। ਨਿੰਮ ਦਾ ਪਤਲਾ ਜਿਹਾ ਡੱਕਾ ਵੀ ਨੱਕ ਵਿਚ ਪਾ ਲਿਆ ਜਾਂਦਾ, ਉਸ ਨਾਲ ਨੱਕ ਦਾ ਛੇਕ ਪੱਕਦਾ ਜਾਂ ਦੁਖਦਾ ਨਹੀਂ ਸੀ। ਇਹ ਡੱਕੇ-ਤੀਲ੍ਹੇ ਨੱਕ ਦਾ ਛੇਕ ਬਰਕਰਾਰ ਰੱਖਣ ਲਈ ਪਾਏ ਜਾਂਦੇ। ਕੁਆਰੀਆਂ ਕੁੜੀਆਂ ਨੱਕ ਦਾ ਛੇਕ ਬੰਦ ਹੋਣ ਦੇ ਡਰੋਂ ਚਾਂਦੀ ਦੀ ਨਿੱਕੀ ਜਿਹੀ ਮੇਖ, ਰੇਖ ਜਾਂ ਤੀਲ੍ਹੀ ਵੀ ਨੱਕ ਵਿਚ ਪਾ ਲੈਂਦੀਆਂ।

ਤੈਰਨ ਲਈ ਕਿਨਾਰੇ ਛੱਡਣੇ ਲਾਜ਼ਮੀ

ਨਿਸ਼ਾਨੇ ਦੀ ਪੂਰਤੀ ਲਈ ਯਤਨ ਹੀ ਇਕੋ ਇਕ ਸਹਾਰਾ ਹੁੰਦੇ ਹਨ। ਯਤਨਾਂ ਤੋਂ ਬਿਨਾਂ ਸਫਲਤਾ ਦੀ ਉਮੀਦ ਕਰਨਾ ਵਿਅਰਥ ਹੈ। ਇਨ੍ਹਾਂ ਯਤਨਾਂ ਜਾਂ ਕੋਸ਼ਿਸ਼ਾਂ ਦਾ ਛੋਟੇ ਜਾਂ ਵੱਡੇ ਰੂਪ ਵਿਚ ਸਾਡੀ ਜ਼ਿੰਦਗੀ ਵਿਚ ਹੋਣਾ ਬਹੁਤ ਜ਼ਰੂਰੀ ਹੈ। ਕਮਾਈ ਕਰਨ ਨਾਲ ਹੀ ਪੈਸਾ ਜੁੜਦਾ ਹੈ ਅਤੇ ਸਮਝ ਕੇ ਖਰਚਣ ਨਾਲ ਇਹ ਬਚਦਾ ਹੈ। ਗ਼ੈਰਜ਼ਰੂਰੀ ਸ਼ੌਕਾਂ ਦਾ ਤਿਆਗ ਮਨ ਨੂੰ ਸਕੂਨ ਦਿੰਦਾ ਹੈ ਅਤੇ ਮਿਹਨਤ ਵਿਚ ਬਰਕਤ ਪਾਉਂਦਾ ਹੈ। ਇਸ ਲਈ ਮਿਹਨਤ ਲਈ ਤਿਆਗ ਦੀ ਭਾਵਨਾ ਬੇਹੱਦ ਜ਼ਰੂਰੀ ਹੈ।

ਨਿੰਦਾ ਭਲੀ ਕਿਸੈ ਕੀ ਨਾਹੀ

ਮਨੁੱਖ ਨੇ ਖ਼ੁਦ ਵਿਚ ਕੁਝ ਅਜਿਹੀਆਂ ਅਸੱਭਿਅਕ ਆਦਤਾਂ ਵਿਕਸਤ ਕਰ ਲਈਆਂ ਹਨ ਜੋ ਮਨੁੱਖਤਾ ਦੇ ਪੱਖ ਵਿਚ ਨਹੀਂ ਭੁਗਤਦੀਆਂ। ਆਪਣੀਆਂ ਇਨ੍ਹਾਂ ਆਦਤਾਂ ਕਰਕੇ ਹੀ ਮੋਹ ਭਰੇ ਰਿਸ਼ਤਿਆਂ ਵਿਚ ਤਰੇੜਾਂ ਪੈ ਗਈਆਂ ਹਨ, ਜੋ ਉਨ੍ਹਾਂ ਨੂੰ ਦੁਸ਼ਮਣੀ ਦੀ ਸੂਲੀ ’ਤੇ ਟੰਗ ਰਹੀਆਂ ਹਨ। ਇਨ੍ਹਾਂ ਆਦਤਾਂ ਨੂੰ ਆਪਣੇ ਜੀਵਨ ਵਿਚ ਅਹਿਮ ਸਥਾਨ ਦੇਣ ਕਰਕੇ ਹੀ ਮਨੁੱਖ ਨੇ ਆਪਣੇ ਆਪ ਨੂੰ ਅਸ਼ਿਸ਼ਟਾਚਾਰੀ ਸਿੱਧ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਕਹਿਣ ਨੂੰ ਤਾਂ ਮਨੁੱਖ ਨੇ ਬਹੁਤ ਵਿਕਾਸ ਕਰ ਲਿਆ ਹੈ,

ਹੁਣ ਨਹੀਂ ਭਾਉਂਦਾ ਹੱਥੀਂ ਬੁਣੀਆਂ ਕੋਟੀਆਂ ਦਾ ਨਿੱਘ

ਪਹਿਲਾਂ ਪੂਰਾ ਸਾਲ ਔਰਤਾਂ ਕੋਟੀਆਂ ਸਵੈਟਰ ਬੁਣਨ ਦੇ ਕੰਮ ਵਿਚ ਲੱਗੀਆਂ ਰਹਿੰਦੀਆਂ ਸਨ। ਸਰਦੀਆਂ ਵਿਚ ਇਸਦੀ ਰਫ਼ਤਾਰ ਜ਼ਿਆਦਾ ਤੇਜ਼ ਹੋ ਜਾਂਦੀ ਸੀ, ਪਰ ਹੁਣ ਸਮੇਂ ਦੀ ਤੇਜ਼ ਰਫ਼ਤਾਰ ਨੇ ਬਹੁਤ ਕੁਝ ਬਦਲ ਦਿੱਤਾ ਹੈ। ਹਰ ਚੀਜ਼ ਰੇਡੀਮੇਡ ਮਿਲਣ ਲੱਗ ਪਈ ਹੈ, ਪਰ ਜੋ ਨਿੱਘ ਮਾਵਾਂ, ਦਾਦੀਆਂ, ਨਾਨੀਆਂ, ਮਾਸੀਆਂ, ਭੂਆ, ਚਾਚੀਆਂ-ਤਾਈਆਂ ਆਦਿ ਦੇ ਹੱਥਾਂ ਦੇ ਬਣੇ ਕੋਟੀਆਂ ਸਵੈਟਰ ਪਾ ਕੇ ਆਉਂਦਾ ਸੀ। ਉਹ ਨਿੱਘ ਬਾਜ਼ਾਰੂ ਮਸ਼ੀਨੀ ਬਣੇ ਕੋਟੀਆਂ ਸਵੈਟਰਾਂ ਆਦਿ ਵਿਚੋਂ ਨਾ ਤਾਂ ਕਦੇ ਮਿਲਿਆ ਹੈ ਤੇ ਨਾ ਹੀ ਕਦੇ ਮਿਲੇਗਾ।

ਸਭਿਆਚਾਰ ਦੇ ਨਿਖੜਵੇਂ ਲੱਛਣ

ਸੱਭਿਆਚਾਰ ਸ਼ਬਦ ਦੋ ਸ਼ਬਦਾਂ ‘ਸਭਿਅ’ ਤੇ ‘ਆਚਾਰ’ ਦੇ ਮੇਲ ਨਾਲ ਬਣਿਆ ਹੈ। ‘ਸਭਿਅ’ ਦਾ ਅਰਥ ਹੈ ਚੰਗਾ ਜਾਂ ਸਾਊ ਤੇ ‘ਆਚਾਰ’ ਦਾ ਅਰਥ ਹੈ ਵਿਵਹਾਰ ਜਾਂ ਵਤੀਰਾ। ਸੱਭਿਆਚਾਰ ਸ਼ਬਦ ਦਾ ਅਰਥ ਹੈ ਚੰਗਾ ਜਾਂ ਸਾਊ ਵਿਵਹਾਰ ਜਾਂ ਵਤੀਰਾ। ਸਾਡੇ ਜ਼ਿਆਦਾਤਰ ਲੋਕ ਪੰਜਾਬੀ ਗੀਤ, ਚਾਟੀਆਂ, ਮਧਾਣੀਆਂ ਤੇ ਚਰਖੇ ਆਦਿ ਨੂੰ ਹੀ ਪੰਜਾਬੀ ਸੱਭਿਆਚਾਰ ਸਮਝ ਰਹੇ ਹਨ। ਸੱਭਿਆਚਾਰ ਦੀ ਇਸ ਗ਼ਲਤ ਪੇਸ਼ਕਾਰੀ ਲਈ ਆਪਣੇ ਆਪ ਨੂੰ ਸੱਭਿਆਚਾਰ ਦੇ ਵਾਰਿਸ ਕਹਾਉਣ ਵਾਲੇ ਜ਼ਿੰਮੇਵਾਰ ਹਨ। ਵਾਰਿਸਾਂ ਨੂੰ ਇਹ ਨਹੀਂ ਪਤਾ ਕਿ ਚੰਗਾ ਵਿਹਾਰ ਹੀ ਸਾਡਾ ਸੱਭਿਆਚਾਰ ਹੈ ਤੇ ਚਾਟੀਆਂ, ਮਧਾਣੀਆਂ ਤੇ ਚਰਖੇ ਆਦਿ ਵਸਤੂਆਂ ਤਾਂ ਪੰਜਾਬੀ ਸੱਭਿਅਤਾ ਦੀਆਂ ਨਿਸ਼ਾਨੀਆਂ ਜਾਂ ਯਾਦਾਂ ਹਨ।

ਸਮੇਂ ਨਾਲ ਬਦਲਦੇ ਰਿਵਾਜ

ਪੰਜਾਬੀਆਂ ਦੇ ਵਿਆਹਾਂ ਦੀ ਧਮਕ ਦੂਰ-ਦੂਰ ਤਕ ਪੈਂਦੀ ਰਹੀ ਹੈ, ਪਰ ਪਿਛਲੇ ਦਹਾਕਿਆਂ ਦੌਰਾਨ ਚੱਲੇ ਪੈਲੇਸ ਸੱਭਿਆਚਾਰ ਕਾਰਨ ਵਿਆਹਾਂ ਦੀ ਰੌਣਕ ਗਾਇਬ ਹੋ ਗਈ ਹੈ। ਪਿੰਡਾਂ ਵਿਚ ਜਿਉਂ ਹੀ ਕਿਸੇ ਦੇ ਵਿਆਹ ਦਾ ਦਿਨ ਨਿਰਧਾਰਤ ਕੀਤਾ ਜਾਂਦਾ ਸੀ ਤਾਂ ਸਾਕ-ਸ਼ਰੀਕੇ ਵਾਲਿਆਂ ਦੀਆਂ ਤਿਆਰੀਆਂ ਵੇਖਣ ਵਾਲੀਆਂ ਹੁੰਦੀਆਂ ਸਨ। ਇਕ-ਦੂਜੇ ਨਾਲ ਸਾੜਾ ਕਰਨ ਵਾਲੇ ਸ਼ਰੀਕ ਵੀ ਵਿਆਹਾਂ ਵਿਚ ਸਜ-ਧਜ ਕੇ ਸ਼ਿਰਕਤ ਕਰਦੇ ਸਨ। ਕੜਾਹੀ ਵਾਲੇ ਦਿਨ ਤੋਂ ਪਿੰਡ ਦੇ ਮੁੰਡੇ ਕੰਮ ਕਰਨ ਲਈ ਹਾਜ਼ਰ ਹੋ ਜਾਂਦੇ ਸਨ। ਕੜਾਹੀ ਵਾਲੇ ਦਿਨ ਤੋਂ ਵਿਆਹ ਤਕ ਜਿਹੜੀ ਰੌਣਕ ਲੱਗਦੀ, ਉਸ ਦਾ ਵਰਨਣ ਸ਼ਬਦਾਂ ਵਿਚ ਕਰਨਾ ਨਾਮੁਮਕਿਨ ਹੈ। ਵਿਆਹ ਦੀਆਂ ਰਸਮਾਂ ਤਕ ਭਰਜਾਈਆਂ ਜਾਂ ਹੋਰ ਲਾਡਲੇ ਰਿਸ਼ਤਿਆਂ ਵਿਚ ਚਲਦੀ ਨੋਕ-ਝੋਕ ਵੱਖਰਾ ਹੀ ਆਲਮ ਸਿਰਜ ਦਿੰਦੀ ਸੀ।

ਮਾਣੋ ਜ਼ਿੰਦਗੀ ਦੇ ਰੰਗ

ਇਨਸਾਨ ਕਿੰਨੀ ਵੀ ਲੰਬੀ ਉਮਰ ਭੋਗ ਲਵੇ, ਪਰ ਉਸ ਦਾ ਮਰਨ ਨੂੰ ਦਿਲ ਨਹੀਂ ਕਰਦਾ। ਕਈ 80, 90 ਸਾਲ ਦੇ ਬਜ਼ੁਰਗ ਸੋਟੀ ਦੇ ਸਹਾਰੇ ਤੁਰਦੇ ਜਾਂ ਪੈਰ ਘਸੀਟਦੇ ਆਮ ਵੇਖੇ ਜਾ ਸਕਦੇ ਹਨ, ਪਰ ਇਸ ਦੇ ਉਲਟ ਪਹਾੜਾਂ ’ਤੇ ਉੱਗੇ ਚੈਰੀ ਦੇ ਫੁੱਲ ਪੂਰੇ ਜੋਬਨ ’ਤੇ ਆ ਕੇ ਹਾਸੇ ਵੰਡਦੇ ਹਨ ਤੇ ਫਿਰ ਚੁੱਪ-ਚੁਪੀਤੇ ਗਰਮੀ ਦੀ ਰੁੱਤ ਵਿਚ ਟਾਹਣੀਆਂ ਨਾਲੋਂ ਵੱਖ ਹੋ ਕੇ ਧਰਤੀ ’ਤੇ ਡਿੱਗ ਪੈਂਦੇ ਹਨ।

ਲੋਪ ਹੋਇਆ ਬੂਟੀਆਂ ਵਾਲਾ ਝੋਲਾ

ਖੱਦਰ ਜਾਂ ਕੇਸਮੈਂਟ ਦਾ ਬੂਟੀਆਂ ਵਾਲਾ ਝੋਲਾ ਪੰਜਾਬੀ ਸੱਭਿਆਚਾਰ ਦੀ ਅਹਿਮ ਵੰਨਗੀ ਰਿਹਾ ਹੈ। ਸਮੇਂ ਦੇ ਨਾਲ ਨਾਲ ਪੰਜਾਬ ਦੇ ਅਮੀਰ ਵਿਰਸੇ ਵਿਚੋਂ ਇਹ ਵੰਨਗੀ ਵੀ ਲੋਪ ਹੋ ਗਈ। ਬੀਤੇ ਹੋਏ ਦੌਰ ਵਿਚ ਇਹ ਬਹੁਤ ਪ੍ਰਚੱਲਿਤ ਹੁੰਦਾ ਸੀ।

ਨਵੇਂ ਪਰਿਵਾਰ ਦਾ ਰੂਪ ਲੈ ਰਹੀ ਦੋਸਤੀ

ਹੁਣ ਦੋਸਤ ਕੇਵਲ ਦੋਸਤ ਹੀ ਨਹੀਂ ਹਨ, ਇਕ ਨਵੇਂ ਪਰਿਵਾਰ ਦਾ ਰੂਪ ਲੈ ਚੁੱਕੇ ਹਨ। ਹੁਣ ਦੋਸਤਾਂ ਨੇ ਦੂਜੇ ਪਰਿਵਾਰ ਵਾਂਗ ਆਪਣੀ ਜਗ੍ਹਾ ਬਣਾ ਲਈ ਹੈ। ਕਿਤੇ-ਕਿਤੇ ਤਾਂ ਨੇੜਲੇ ਰਿਸ਼ਤੇਦਾਰਾਂ ਤੋਂ ਵੀ ਨੇੜੇ ਹੋਣ ਲੱਗ ਪਏ ਹਨ ਅਤੇ ਨਾਲ ਹੀ ਪਰਿਵਾਰ ਦੀ ਕਮੀ ਨੂੰ ਵੀ ਪੂਰਾ ਕਰਨ ਲੱਗੇ ਹਨ। ਇਕੱਠਿਆਂ ਖਾਣਾ-ਪੀਣਾ, ਇਕੱਠਿਆਂ ਮੌਜਾਂ ਮਾਣਨੀਆਂ, ਹਰ ਤਿਉਹਾਰ, ਰਲ-ਮਿਲ ਕੇ ਮਨਾਉਣਾ, ਇਕੱਠਿਆਂ ਬਹਿ ਕੇ ਛੁੱਟੀਆਂ ਦੀ ਯੋਜਨਾ ਬਣਾਉਣੀ, ਘੁੰਮਣਾ-ਫਿਰਨਾ ਅਤੇ ਛੁੱਟੀਆਂ ’ਚ ਇਕ-ਦੂਜੇ ਕੋਲ ਬੱਚਿਆਂ ਨੂੰ ਭੇਜਣਾ। ਇਹ ਵਰਤਾਰਾ ਪੁਰਾਣੀ ਵਿਚਾਰਧਾਰਾ ਵਾਲਿਆਂ ਨੂੰ ਅਜੀਬ ਜਾਂ ਆਪਣੀ ਸੰਸਕ੍ਰਿਤੀ ਅਤੇ ਪਰਿਵਾਰਕ ਪਰੰਪਰਾ ਤੋਂ ਕੁਝ ਵੱਖਰਾ ਜਿਹਾ ਲੱਗ ਸਕਦਾ ਹੈ ਅਤੇ ਨਾਰਾਜ਼ਗੀ ਦਾ ਕਾਰਨ ਵੀ ਬਣ ਸਕਦਾ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਦੋਸਤੀ ਅੱਜ ਕਿਉਂ ਖੂਨ ਦੇ ਰਿਸ਼ਤਿਆਂ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੋ ਰਹੀ ਹੈ? ਜਦਕਿ ਹਮੇਸ਼ਾਂ ਇਹੀ ਕਿਹਾ ਜਾਂਦਾ ਰਿਹਾ ਹੈ ਕਿ ਖੂਨ ਦਾ ਰਿਸ਼ਤਾ ਬਹੁਤ ਗਹਿਰਾ ਰਿਸ਼ਤਾ ਹੁੰਦਾ ਹੈ। ਅੱਜ ਇਹ ਦੋਸਤੀ ਦੇ ਰਿਸ਼ਤੇ ਕਿਉਂ ਬਹੁਤ ਜ਼ਿਆਦਾ ਗੁੜ੍ਹੇ ਹੁੰਦੇ ਜਾ ਰਹੇ ਹਨ?

ਵਿਰੋਧੀ ਦਿਸ਼ਾਵਾਂ ਵਿਚ ਤੁਰਦੀਆਂ ਪੀੜ੍ਹੀਆਂ

ਅੱਜ ਦੀ ਤੜਕ-ਭੜਕ ਅਤੇ ਸ਼ੋਰ-ਸ਼ਰਾਬੇ ਵਾਲੀ ਜ਼ਿੰਦਗੀ ਵਿਚ ਕੀ ਕਦੇ ਤੁਹਾਡਾ ਮਨ ਕਾਹਲਾ ਨਹੀਂ ਪੈਂਦਾ, ਕੀ ਤੁਸੀਂ ਕਿਸੇ ਦੇ ਵਿਆਹ ਵਾਲੇ ਦਿਨ ਮੈਰਿਜ ਪੈਲੇਸਾਂ ਦੇ ਅੰਦਰੋਂ ਆਉਂਦੀ ਉਚੀ ਆਵਾਜ਼ ਤੋਂ ਉਕਤਾ ਕੇ ਕੁਝ ਸਮਾਂ ਰਾਹਤ ਦਾ ਬਿਤਾਉਣ ਲਈ ਪੈਲੇਸ ਤੋਂ ਬਾਹਰ ਨਹੀਂ ਆਉਂਦੇ? ਜੇ ਇਨ੍ਹਾਂ ਪ੍ਰਸ਼ਨਾਂ ਸਬੰਧੀ ਤੁਹਾਡਾ ਉੱਤਰ ‘ਹਾਂ’ ਵਿਚ ਹੈ ਤਾਂ ਜ਼ਰਾ ਸੋਚੋ ਇਸ ਯੁੱਗ ਬਾਰੇ ਜਿਸ ਵਿਚ ਅਸੀਂ ਜੀ ਰਹੇ ਹਾਂ।

ਖੋਲ੍ਹ ਲੈਂਦਾ ਦਿਲ ਜੇ ਤੂੰ ਯਾਰਾਂ ਦੇ ਨਾਲ …

ਮਨੁੱਖ ਨੂੰ ਆਪਣੀਆਂ ਰੋਜ਼ਮਰ੍ਹਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਦੂਜੇ ਲੋਕਾਂ ਨਾਲ ਤਾਲਮੇਲ ਰੱਖਣਾ ਪੈਂਦਾ ਹੈ। ਇਹ ਸਮਾਜਿਕ ਦਾਇਰਾ ਹੀ ਉਸਦੀ ਸ਼ਖ਼ਸੀਅਤ ਨੂੰ ਨਿਖਾਰਨ ਜਾਂ ਨਿਘਾਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਤੁਸੀਂ ਚੰਗੇ ਦੋਸਤ ਤੋਂ ਬਿਨਾਂ ਜ਼ਿੰਦਗੀ ਦੀ ਦੌੜ ਦਾ ਪੰਧ ਪੂਰਾ ਨਹੀਂ ਕਰ ਸਕਦੇ। ਭਾਵੇਂ ਦੋਸਤੀ ਦੀ ਪਛਾਣ ਤਾਂ ਜ਼ਿੰਦਗੀ ਦੇ ਇਕ ਰਿਸ਼ਤੇ ਵਜੋਂ ਹੀ ਹੁੰਦੀ ਹੈ, ਪਰ ਇਸਦਾ ਨਿੱਘ ਸਾਰੇ ਰਿਸ਼ਤਿਆਂ ਦੀਆਂ ਵਲਗਣਾਂ ਤੋਂ ਆਜ਼ਾਦ ਫ਼ਿਜ਼ਾ ਵਰਗਾ ਹੁੰਦਾ ਹੈ। ਸਮਾਂ ਬੀਤਣ ਨਾਲ ਧਨ-ਦੌਲਤ ਦੀ ਕੀਮਤ ਤਾਂ ਘੱਟਦੀ ਜਾਂਦੀ ਹੈ, ਪਰ ਸੱਚੀ ਦੋਸਤੀ ਸਮੇਂ ਦੇ ਬੀਤਣ ਨਾਲ ਵੱਧਦੀ-ਫੁੱਲਦੀ ਅਤੇ ਹੋਰ ਵੀ ਗੂੜ੍ਹੀ ਹੁੰਦੀ ਜਾਂਦੀ ਹੈ।
ਇਹ ਸੱਚਾਈ ਹੈ ਕਿ ਅੱਜਕੱਲ੍ਹ ਸੱਚੇ ਦੋਸਤ ਬਹੁਤ ਘੱਟ ਮਿਲਦੇ ਹਨ। ਦੋਸਤੀ ਕਰਨੀ ਅਤੇ ਇਸ ਰਿਸ਼ਤੇ ਨੂੰ ਲੰਮੇ ਸਮੇਂ ਤਕ ਨਿਭਾਉਣਾ ਬੜਾ ਔਖਾ ਕੰਮ ਹੈ। ਅੱਜ ਲੋਕ ਇਕੱਲਤਾ ਦਾ ਸ਼ਿਕਾਰ ਹਨ। ਅਖ਼ਬਾਰਾਂ ਵਿਚ ਦੋਸਤ ਬਣਾਉਣ ਦੇ ਇਸ਼ਤਿਹਾਰਾਂ ਦੀ ਭਰਮਾਰ ਤੋਂ ਪਤਾ ਲੱਗਦਾ ਹੈ ਕਿ ਲੋਕ ਚੰਗੇ ਦੋਸਤ ਦੇ ਸਾਥ ਲਈ ਤੜਫ਼ ਰਹੇ ਹਨ।

ਰਿਸ਼ਤਿਆਂ ਦੇ ਬਦਲਦੇ ਸਮੀਕਰਨ

ਜਿਨ੍ਹਾਂ ਰਿਸ਼ਤਿਆਂ-ਨਾਤਿਆਂ ’ਤੇ ਪੰਜਾਬੀ ਸਮਾਜ ਕਦੇ ਮਾਣ ਕਰਦਾ ਸੀ, ਅਸੀਂ ਹੁਣ ਇਨ੍ਹਾਂ ਦਾ ਘਾਣ ਕਰ ਰਹੇ ਹਾਂ। ਇਸੇ ਕਰਕੇ ਇਨ੍ਹਾਂ ਦੇ ਸਮੀਕਰਨ ਹੁਣ ਬਿਖ਼ਰ ਹੀ ਨਹੀਂ ਰਹੇ ਹਨ, ਸਗੋਂ ਬਦਲ ਹੀ ਗਏ ਹਨ।
ਸਾਡੇ ਖ਼ੂਨ ਦੇ ਰਿਸ਼ਤੇ ਭਾਵੇਂ ਪ੍ਰਮੁੱਖ ਹੁੰਦੇ ਸਨ, ਪਰ ਇਸ ਦੇ ਨਾਲ ਹੀ ਅੱਗੇ ਇਸ ਦੇ ਕਰੀਬੀ ਰਿਸ਼ਤਿਆਂ ਵਿੱਚ ਵੀ ਮੋਹ ਦੀਆਂ ਤੰਦਾਂ ਅੰਤਾਂ ਦੀਆਂ ਪੀਡੀਆਂ ਹੁੰਦੀਆਂ ਸਨ। ਪਤੀ ਪਤਨੀ ਦੇ ‘ਏਕ ਜੋਤਿ ਦੋਇ ਮੂਰਤੀ’ ਦੇ ਰਿਸ਼ਤੇ ਤੋਂ ਅੱਗੇ ਫੁੱਫੜ, ਮਾਸੜ, ਚਾਚੀ, ਤਾਈ, ਭਾਬੀ, ਜੀਜਾ, ਸਾਲੀ ਆਦਿ ਰਿਸ਼ਤੇ ਖ਼ੂਨ ਦੇ ਰਿਸ਼ਤੇ ਨਾ ਹੁੰਦੇ ਹੋਏ ਵੀ ਇਨ੍ਹਾਂ ਵਿੱਚ ਖ਼ੂਨ ਦੇ ਰਿਸ਼ਤਿਆਂ ਵਰਗੀ ਹੀ ਅਪਣੱਤ ਹੁੰਦੀ ਸੀ। ਸੰਤ ਰਾਮ ਉਦਾਸੀ ਵਰਗਾ ਕਵੀ ਜਦੋਂ ‘ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ’ ਬੋਲਾਂ ਵਾਲਾ ਗੀਤ ਲਿਖਦਾ ਹੈ ਤਾਂ ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਕੰਮ-ਕਾਜੀ ਰਿਸ਼ਤਿਆਂ ਵਿੱਚ ਵੀ ਖ਼ੂਨ ਜਾਂ ਫਿਰ ਸਮਾਜਿਕ ਰਿਸ਼ਤਿਆਂ ਵਰਗਾ ਹੀ ਆਪਣਾਪਣ ਹੁੰਦਾ ਸੀ। ਪੰਜਾਬ ਵਿੱਚ ਜਿਵੇਂ ਹੀ ‘ਵਿਕਾਸ ਦੀ ਹਨੇਰੀ’ ਵਗੀ ਤਿਵੇਂ ਹੀ ਰਿਸ਼ਤਿਆਂ ਦੇ ਸਮੀਕਰਨਾਂ ਦਾ ਰੁਪਾਂਤਰਨ ਹੁੰਦਾ ਹੋਇਆ ਹੁਣ ਇਹ ਸਮਾਪਤੀ ਦੇ ਕੰਢਿਆਂ ਨੂੰ ਛੂਹ ਰਿਹਾ ਹੈ। ਬਹੁਤ ਸਾਰੇ ਰਿਸ਼ਤੇ ਤਾਂ ਸਮਾਪਤ ਹੋ ਗਏ ਹਨ ਅਤੇ ਕੁੱਝ ਦਾ ਮੁਹਾਂਦਰਾ ਹੀ ਬਦਲ ਗਿਆ ਹੈ।

ਬੁਢਾਪਾ ਕਰੋ ਸੁਖਾਲਾ

ਮਨੁੱਖੀ ਜੀਵਨ ਯਾਤਰਾ ਦੇ ਆਖਰੀ ਪੜਾਅ ਜਾਂ ਅਵਸਥਾ ਨੂੰ ਬੁਢਾਪਾ ਕਿਹਾ ਜਾਂਦਾ ਹੈ। ਇਸ ਉਮਰ ਵਿੱਚ ਹਰ ਵਿਅਕਤੀ ਨੂੰ ਸਵੀਕਾਰਨਾ ਚਾਹੀਦਾ ਹੈ ਕਿ ਇੱਥੋੋਂ ਤਕ ਪਹੁਚੰਣ ਲਈ ਉਸਨੇ ਜੋੋ ਪੈਂਡਾ ਤੈਅ ਕੀਤਾ ਹੈ, ਉਹ ਮੁਕਾਬਲਤਨ ਬਹੁਤ ਲੰਬਾ ਸੀ। ਉਦੋੋਂ ਉਹ ਕਦੇ ਰੁਕਿਆ ਨਹੀਂ, ਚੱਲਦਾ ਹੀ ਰਿਹਾ ਕਿਉਂਕਿ ਜੀਵਨ ਵਹਿੰਦੇ ਦਰਿਆ ਦੀ ਤਰ੍ਹਾਂ ਹੈ ਜੋੋ ਹਰ ਤਰ੍ਹਾਂ ਦੀਆਂ ਰੁਕਾਵਟਾਂ ਵਿੱਚੋਂ ਲੰਘਦਾ ਹੋਇਆ ਰਸਤਾ ਬਣਾ ਲੈਂਦਾ ਹੈ ਤੇ ਹੁਣ ਵੀ ਇਸਨੇ ਆਪਣੇ ਰਸਤੇ ਖ਼ੁਦ ਬਣਾ ਲੈਣੇ ਹਨ। ਹੁਣ ਤਕ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਤੇ ਉਲਝਣਾਂ ਸਾਡੇ ਅੰਗ-ਸੰਗ ਸਨ। ਉਨ੍ਹਾਂ ਨਾਲ ਜੂਝਦੇ ਹੋੋਏ ਕੌੌੜੇ ਮਿੱਠੇ ਤਜਰਬੇ ਅੱਜ ਸਾਡਾ ਹਾਸਲ ਹਨ। ਹੁਣ ਇਸ ਸਫ਼ਰ ਤੇ ਇਮਾਨਦਾਰੀ ਸੁਹਿਰਦਤਾ ਤੇ ਪਰਿਪੱਕਤਾ ਨਾਲ ਆਖਰੀ ਮੰਜ਼ਿਲ ਵੱਲ ਵਧਦੇ ਜਾਵਾਂਗੇ। ਮਨੁੱਖ ਨੂੰ ਇਸ ਉਮਰ ਵਿੱਚ ਸਮੇਂ ਦਾ ਸਦਉਪਯੋਗ ਕਰਨਾ ਚਾਹੀਦਾ ਹੈ।

ਕੁੜੀਆਂ ਤੇ ਚਿੜੀਆਂ ਦੀ ਹੋਣੀ…

ਬਚਪਨ ਵਿੱਚ ਰਾਤ ਨੂੰ ਸਾਡੀ ਦਾਦੀ ਮਾਂ ਸਾਨੂੰ ਬਾਤਾਂ ਸੁਣਾਉਂਦੀ ਅਤੇ ਅਸੀਂ ਸਾਰੇ ਭੈਣ ਭਰਾ ਵਾਰ- ਵਾਰ ਇੱਕ ਹੀ ਬਾਤ ਸੁਣਨ ਦੀ ਜ਼ਿੱਦ ਕਰਦੇ। ਉਹ ਬਾਤ ਸੀ ‘ਇੱਕ ਸੀ ਚਿੜੀ ਤੇ ਇੱਕ ਸੀ ਕਾਂ।’ ਕਹਾਣੀ ਇਸ ਤਰ੍ਹਾਂ ਸੀ- ਇੱਕ ਵਾਰ ਚਿੜੀ ਤੇ ਕਾਂ ਨੂੰ ਬਾਜਰੇ ਦਾ ਦਾਣਾ ਲੱਭ ਜਾਂਦਾ ਹੈ। ਚਿੜੀ ਕਾਂ ਨਾਲ ਉਸ ਨੂੰ ਬੀਜਣ ਦੀ ਸਲਾਹ ਕਰਦੀ ਹੈ। ਕਾਂ ਸਹਿਮਤ ਤਾਂ ਹੋ ਜਾਂਦਾ ਹੈ, ਪਰ ਕੰਮ ਕੋਈ ਨਹੀਂ ਕਰਦਾ। ਚਿੜੀ ਇਕੱਲਿਆਂ ਹੀ ਸਾਰਾ ਕੰਮ ਨਿਪਟਾਉਂਦੀ ਹੈ ਤੇ ਫ਼ਸਲ ਵੰਡਣ ਦਾ ਸਮਾਂ ਆ ਜਾਂਦਾ ਹੈ। ਹੁਣ ਵਿਹਲੜ ਕਾਂ ਚੌਧਰੀ ਬਣ ਕੇ ਪਹੁੰਚ ਜਾਂਦਾ ਹੈ। ਚਿੜੀ ਨਿਰਾਸ਼ੇ ਮਨ ਨਾਲ ਤੂਤੜੇ ਦੇ ਢੇਰ ਉੱਪਰ ਬੈਠੀ ਆਪਣੀ ਹੋਣੀ ਨੂੰ ਕੋਸ ਰਹੀ ਹੁੰਦੀ ਹੈ। ਕੁਦਰਤ ਇਨਸਾਫ ਕਰਦੀ ਹੈ। ਜ਼ੋਰਦਾਰ ਮੀਂਹ ਸ਼ੁਰੂ ਹੁੰਦਾ ਹੈ ਅਤੇ ਗੜੇ ਪੈਣ ਲੱਗਦੇ ਹਨ। ਚਿੜੀ ਤੂਤੜੇ ਵਿੱਚ ਲੁਕ ਜਾਂਦੀ ਹੈ ਜਦੋਂਕਿ ਕਾਂ ਸਿਰ ਵਿੱਚ ਗੜਾ ਵੱਜਣ ਕਾਰਨ ਉੱਥੇ ਹੀ ਮਰ ਜਾਂਦਾ ਹੈ। ਮੀਂਹ ਹਟਦਾ ਹੈ ਤੇ ਚਿੜੀ ਨੂੰ ਬਾਜਰਾ ਅਤੇ ਤੂਤੜਾ ਦੋਨੋਂ ਹੀ ਮਿਲ ਜਾਂਦੇ ਹਨ।

ਬਜ਼ੁਰਗ ਵੀ ਦਿਖਾਉਣ ਵਡੱਪਣ

ਆਧੁਨਿਕ ਦੌਰ ਵਿੱਚ ਹਰ ਰਿਸ਼ਤੇ ’ਚ ਤਰੇੜਾਂ ਆ ਰਹੀਆਂ ਹਨ। ਅਕਸਰ ਹੀ ਬੁਢਾਪੇ ’ਚ ਮਾਂ-ਬਾਪ ਆਪਣੇ ਆਪ ਨੂੰ ਅਣਗੌਲਿਆ ਮਹਿਸੂਸ ਕਰਦੇ ਹਨ। ਕਈ ਬੱਚੇ ਆਪਣੇ ਮਾਂ-ਬਾਪ ਨੂੰ ਬ੍ਰਿਧ-ਆਸ਼ਰਮਾਂ ’ਚ ਛੱਡਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਅਜਿਹਾ ਸਮਾਜਿਕ ਵਰਤਾਰਾ ਨਿੰਦਣਯੋਗ ਹੀ ਨਹੀਂ ਸਗੋਂ ਸ਼ਰਮਨਾਕ ਹੈ। ਬੁਜ਼ਰਗਾਂ ਦੀ ਅਣਦੇਖੀ ਕਰਕੇ ਅਸੀਂ ਨਰੋਏ ਸਮਾਜ ਦੀ ਸਿਰਜਣਾ ਨਹੀਂ ਕਰ ਸਕਦੇ। ਭਾਵੇਂ ਨਵੀਂ ਪੀੜ੍ਹੀ ’ਤੇ ਅੱਜ ਪਦਾਰਥਵਾਦੀ ਕਦਰਾਂ-ਕੀਮਤਾਂ ਭਾਰੂ ਪੈ ਰਹੀਆਂ ਹਨ। ਫਿਰ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਹਮੇਸ਼ਾਂ ਬੱਚੇ ਹੀ ਗ਼ਲਤ ਹੁੰਦੇ ਹਨ। ਬਹੁਤ ਵਾਰ ਮਾਂ-ਬਾਪ ਦਾ ਕਸੂਰ ਵੀ ਦੇਖਣ ਨੂੰ ਮਿਲਦਾ ਹੈ। ਅਜਿਹੇ ਵਿੱਚ ਪਰਿਵਾਰਕ ਮਾਹੌਲ ਤਣਾਅ ਭਰਪੂਰ ਹੋ ਜਾਂਦਾ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0074416960
Copyright © 2019, Panjabi Times. All rights reserved. Website Designed by Mozart Infotech