ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਮੁਲਾਕਾਤਾਂ

‘ਜੋਰਾ ਬਾਈ’ ਉਰਫ਼ ਦੀਪ ਸਿੱਧੂ

November 18, 2018 01:14 AM

ਗਾਇਕਾਂ ਦੇ ਹੱਥਾਂ ’ਤੇ ਖੇਡ ਰਹੀ ਪੰਜਾਬੀ ਫ਼ਿਲਮ ਸਨਅੱਤ ’ਚ ਕਿਸੇ ਗ਼ੈਰ ਗਾਇਕ ਅਦਾਕਾਰ ਵੱਲੋਂ ਆਪਣੀ ਪਛਾਣ ਸਥਾਪਤ ਕਰਨਾ ਬਹੁਤ ਵੱਡੀ ਗੱਲ ਹੈ। ਸ਼ੁਰੂਆਤ ’ਚ ਅਦਾਕਾਰ ਦੀਪ ਸਿੱਧੂ ਨੂੰ ਵੀ ਕਈ ਔਖਿਆਈ ਦਾ ਸਾਹਮਣਾ ਕਰਨਾ ਪਿਆ, ਪਰ ਉਸਨੇ ਆਪਣੇ ਹੌਸਲੇ ਅਤੇ ਹੁਨਰ ਨਾਲ ਆਖਰ ਆਪਣੀ ਵੱਖਰੀ ਪੰਗਡੰਡੀ ਤਿਆਰ ਕਰ ਲਈ ਜੋ ਉਸ ਨੂੰ ਨਿਰੰਤਰ ਮੰਜ਼ਿਲ ਵੱਲ ਲੈ ਕੇ ਜਾ ਰਹੀ ਹੈ। ਦੀਪ ਸਿੱਧੂ ਨੂੰ ਪੰਜਾਬੀ ਦਰਸ਼ਕ ਹੁਣ ‘ਜੋਰੇ ਬਾਈ’ ਦੇ ਨਾਂ ਨਾਲ ਵੀ ਜਾਣਦੇ ਹਨ।
ਪੰਜਾਬੀ ਦਾ ਇਹ ਐਕਸ਼ਨ ਹੀਰੋ ਲਗਾਤਾਰ ਉਨ੍ਹਾਂ ਵਿਸ਼ਿਆਂ ਤੇ ਕਿਰਦਾਰਾਂ ਨੂੰ ਹੱਥ ਪਾ ਰਿਹੈ, ਜੋ ਪਰਦੇ ’ਤੇ ਉਤਾਰਨੇ ਕਦੇ ਵੀ ਸੌਖੇ ਨਹੀਂ ਸਮਝੇ ਗਏ।
ਪੰਜਾਬ ਤੋਂ ਮੁੰਬਈ ਅਤੇ ਫਿਰ ਮੁੰਬਈ ਤੋਂ ਪੰਜਾਬੀ ਫ਼ਿਲਮ ਸਨਅੱਤ ਨਾਲ ਜੁੜਿਆ ਦੀਪ ਇੱਥੋਂ ਦੇ ਲੋਕਾਂ ਲਈ ਇਕ ਅਦਾਕਾਰ ਹੈ, ਪਰ ਮੁੰਬਈ ਵਾਲਿਆਂ ਲਈ ਉਹ ਅਦਾਕਾਰ ਦੇ ਨਾਲ ਨਾਲ ਇਕ ਨਾਮੀਂ ਵਕੀਲ ਵੀ ਹੈ, ਜੋ ਦੇਸ਼ ਦੇ ਕਈ ਵੱਡੇ ਫ਼ਿਲਮੀ ਘਰਾਣਿਆਂ ਦਾ ਬਿਜਨਸ ਐਡਵੋਕੇਟ ਹੈ। ਇਹ ਉਸਦੀ ਸਿਆਣਪ ਹੀ ਹੈ ਕਿ ਉਸਨੇ ‘ਅੱਗਾ ਚੌੜ ਤੇ ਪਿੱਛਾ ਦੌੜ’ ਵਾਲਾ ਕੰਮ ਨਾ ਕਰਦਿਆਂ ਸਮੇਂ ਦੀ ਲੋੜ ਨੂੰ ਸਮਝਿਆ ਅਤੇ ਪਹਿਲਾਂ ਖ਼ੁਦ ਨੂੰ ਫ਼ਿਲਮ ਨਗਰੀ ’ਚ ਸਥਾਪਤ ਕੀਤਾ। ਭਾਵੇਂ ਅਦਾਕਾਰ ਬਣਨਾ ਉਸਦੀ ਮੁੱਢ ਤੋਂ ਪ੍ਰਬਲ ਇੱਛਾ ਸੀ, ਪਰ ਵਿਰਾਸਤ ’ਚ ਮਿਲੀ ਵਕਾਲਤ ਨੂੰ ਉਸ ਨੇ ਰੋਜ਼ੀ ਰੋਟੀ ਦਾ ਸਾਧਨ ਬਣਾਇਆ, ਖ਼ੁਦ ਨੂੰ ਆਰਥਿਕ ਅਤੇ ਸਮਾਜਿਕ ਪੱਖ ਤੋਂ ਮਜ਼ਬੂਤ ਕੀਤਾ ਅਤੇ ਫਿਰ ਆਪਣੇ ਸ਼ੌਕ ਵੱਲ ਹੋਇਆ।
ਦੀਪ ਦੀ ਪਹਿਲੀ ਫ਼ਿਲਮ ‘ਰਮਤਾ ਜੋਗੀ’ ਸੀ। ਬੌਲੀਵੁੱਡ ਫ਼ਿਲਮਸਾਜ਼ ਗੱਡੂ ਧਨੌਆ ਦੀ ਇਹ ਫ਼ਿਲਮ ਭਾਵੇਂ ਸਫਲਤਾ ਹਾਸਲ ਨਹੀਂ ਕਰ ਸਕੀ, ਪਰ ਦੀਪ ਮੁਤਾਬਕ ਇਸ ਫ਼ਿਲਮ ਨੇ ਉਸਨੂੰ ਕੈਮਰੇ ਦੇ ਅੱਗੇ ਅਤੇ ਪਿੱਛੇ ਵਾਲਾ ਫਰਕ ਸਮਝਾਇਆ। ਗੀਤਕਾਰ, ਲੇਖਕ ਅਤੇ ਫ਼ਿਲਮਸਾਜ਼ ਅਮਰਦੀਪ ਸਿੰਘ ਗਿੱਲ ਦੀ ਪਲੇਠੀ ਫ਼ਿਲਮ ‘ਜੋਰਾ 10 ਨੰਬਰੀਆ’ ਨੇ ਦੀਪ ਨੂੰ ਪੰਜਾਬੀ ਫ਼ਿਲਮ ਸਨਅੱਤ ਨਾਲ ਪੱਕੇ ਤੌਰ ’ਤੇ ਜੋੜਿਆ। ਇਸ ਫ਼ਿਲਮ ਨੇ ਉਸ ਅੰਦਰਲਾ ਅਦਾਕਾਰ ਸਾਹਮਣੇ ਲਿਆਂਦਾ। ਬਹੁਤੇ ਦਰਸ਼ਕ ਉਸਨੂੰ ਹੁਣ ਇਸ ਫ਼ਿਲਮ ਵਿਚਲੇ ਉਸਦੇ ਕਿਰਦਾਰ ‘ਜੋਰਾ ਬਾਈ’ ਦੇ ਤੌਰ ’ਤੇ ਹੀ ਜਾਣਦੇ ਹਨ।
ਅੱਜਕੱਲ੍ਹ ਉਹ ਆਪਣੀ ਫ਼ਿਲਮ ‘ਰੰਗ ਪੰਜਾਬ’ ਨੂੰ ਲੈ ਕੇ ਸਰਗਰਮ ਹੈ। ਫ਼ਿਲਮ ਦਾ ਪੋਸਟਰ ਅਤੇ ਟਰੇਲਰ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਆਇਆ ਹੈ, ਜਿਸ ਨੇ ਫ਼ਿਲਮ ਅਤੇ ਦੀਪ ਪ੍ਰਤੀ ਫ਼ਿਲਮੀ ਹਲਕਿਆਂ ’ਚ ਚਰਚਾ ਛੇੜੀ ਹੋਈ ਹੈ। 23 ਨਵੰਬਰ ਨੂੰ ਪਰਦਾਪੇਸ਼ ਹੋ ਰਹੀ ‘ਬਠਿੰਡੇ ਆਲੇ ਬਾਈ ਫ਼ਿਲਮਸਜ਼’ ਦੀ ਪੇਸ਼ਕਸ਼ ਇਹ ਫ਼ਿਲਮ ਪੰਜਾਬ ਦੀ ਉਸ ਸੱਚਾਈ ’ਤੇ ਆਧਾਰਿਤ ਹੈ, ਜਿਸ ਬਾਰੇ ਪਤਾ ਸਭ ਨੂੰ ਹੈ, ਪਰ ਆਵਾਜ਼ ਕੋਈ ਨਹੀਂ ਉਠਾਉਂਦਾ। ਪੰਜਾਬ ਦੇ ਵੱਖ ਵੱਖ ਰੰਗਾਂ ਨੂੰ ਦਰਸਾਉਂਦੀ ਇਸ ਫ਼ਿਲਮ ’ਚ ਦੀਪ ਆਪਣੀ ਪਹਿਲੀ ਫ਼ਿਲਮ ‘ਜੋਰਾ 10 ਨੰਬਰੀਆ’ ਨਾਲੋਂ ਬਿਲਕੁਲ ਉਲਟ ਪੁਲੀਸ ਅਫ਼ਸਰ ਦੇ ਕਿਰਦਾਰ ’ਚ ਨਜ਼ਰ ਆਵੇਗਾ। ਉਹ ਇਸ ਫ਼ਿਲਮ ’ਚ ਗ਼ਰੀਬ ਪਰਿਵਾਰ ਦੇ ਉਸ ਮੁੰਡੇ ਦਾ ਕਿਰਦਾਰ ਨਿਭਾ ਰਿਹਾ ਹੈ, ਜੋ ਤੰਗੀਆਂ ਝੱਲਦਾ ਹੋਇਆ ਆਪਣੀ ਪੜ੍ਹਾਈ ਦੇ ਬਲਬੂਤੇ ਪੁਲੀਸ ’ਚ ਸਿੱਧਾ ਐੱਸ.ਪੀ. ਭਰਤੀ ਹੁੰਦਾ ਹੈ। ਦੀਪ ਮੁਤਾਬਕ ਇਹ ਕਿਰਦਾਰ ਨਿਭਾਉਣਾ ਉਸ ਲਈ ਵੱਡੀ ਚੁਣੌਤੀ ਸੀ। ਉਸ ਮੁਤਾਬਕ ਪੰਜਾਬ ’ਚ ਭਾਵੇਂ ਫਿਲਹਾਲ ਕਾਮੇਡੀ ਕਿਸਮ ਦੀਆਂ ਫ਼ਿਲਮਾਂ ਦਾ ਰੁਝਾਨ ਹੈ, ਪਰ ਉਹ ਇਸ ਰੁਝਾਨ ਦਾ ਹਿੱਸਾ ਬਣਨ ਦੀ ਥਾਂ ਇਸ ਮਿੱਥ ਨੂੰ ਤੋੜਨ ਦਾ ਉਪਰਾਲਾ ਕਰ ਰਿਹਾ ਹੈ ਕਿ ਪੰਜਾਬੀ ਦਰਸ਼ਕ ਸੰਜੀਦਾ ਫ਼ਿਲਮਾਂ ਪਸੰਦ ਨਹੀਂ ਕਰਦੇ। ਦੀਪ ਮੁਤਾਬਕ ਪੰਜਾਬੀ ਫ਼ਿਲਮ ਸਨਅੱਤ ਨੇ ਅਜੇ ਸੇਰ ’ਚੋਂ ਪੂਣੀ ਮਸਾਂ ਕੱਤੀ ਹੈ। ਉਸਦੀ ਕੋਸ਼ਿਸ਼ ਹੈ ਕਿ ਉਹ ਆਪਣੀ ਹਰ ਫ਼ਿਲਮ ’ਚ ਪੰਜਾਬ ਦੀ ਗੱਲ ਕਰੇ ਨਾ ਕਿ ਪੰਜਾਬੀ ਫ਼ਿਲਮ ਦੇ ਨਾਂ ’ਤੇ ਮੁੰਬਈਆ ਫਾਰਮੂਲੇ ਦਰਸ਼ਕਾਂ ’ਤੇ ਥੋਪੇ। ‘ਰੰਗ ਪੰਜਾਬ’ ਤੋਂ ਬਾਅਦ ਉਸਦੀ ਅਗਲੀ ਫ਼ਿਲਮ ‘ਪਿੰਡ’ ਅਤੇ ‘ਜੋਰਾ 10 ਨੰਬਰੀਆ 2’ ਵੀ ਪੰਜਾਬ ਦੇ ਅਸਲ ਖਾਕੇ ਦੀ ਪੇਸ਼ਕਾਰੀ ਹੋਣਗੀਆਂ। ਉਹ ਪਰਦੇ ’ਤੇ ਉਹੀ ਕਿਰਦਾਰ ਨਿਭਾਉਣਾ ਪਸੰਦ ਕਰਦਾ ਹੈ, ਜਿਸ ਤਰ੍ਹਾਂ ਦੇ ਕਿਰਦਾਰ ਪੰਜਾਬੀ ਮੁੰਡਿਆਂ ਦੇ ਹੁੰਦੇ ਹਨ। ਇਹ ਜ਼ਰੂਰੀ ਨਹੀਂ ਕਿ ਹਰ ਪੰਜਾਬੀ ਮੁੰਡਾ ਕਿਸੇ ਖ਼ੂਬਸੂਰਤ ਕੁੜੀ ਦਾ ਹੀ ਸੁਪਨਾ ਦੇਖੇ, ਉਸਦੇ ਸੁਪਨੇ ਅਤੇ ਅਕੀਦੇ ਹੋਰ ਵੀ ਹੋ ਸਕਦੇ ਹਨ। ਇਸੇ ਤਰ੍ਹਾਂ ਉਸਦੇ ਸੁਪਨੇ ਅਤੇ ਅਕੀਦੇ ਕੁਝ ਹੋਰ ਹਨ, ਜਿਨ੍ਹਾਂ ਦੀ ਪੂਰਤੀ ਲਈ ਉਹ ਲਗਾਤਾਰ ਗਤੀਸ਼ੀਲ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮੁਲਾਕਾਤਾਂ ਵਿੱਚ ਹੋਰ
ਗਿਆਨ ਦਾ ਖ਼ਜ਼ਾਨਾ ਦੇਣ ਵਾਲੀ ਸ਼ਖ਼ਸੀਅਤ ਦਾ ਚਲਾਣਾ

ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਚ ਬੀ.ਏ. ਆਨਰਜ਼ ਦੇ ਪਹਿਲੇ ਸਾਲ ਦਾ ਪਹਿਲਾ ਦਿਨ ਸੀ। ਨਵੇਂ ਕੋਰਸ ਦੇ ਚਾਅ ਵਿਚ ਅਸੀਂ ਜਵਾਨੀ ਦੀ ਦਹਿਲੀਜ਼ ’ਤੇ ਪੈਰ ਧਰਦਿਆਂ ਸੌ ਪੌੜੀਆਂ ਵਾਲੇ ਵਿਭਾਗ ਵਿਚ ਪਹੁੰਚੇ ਸੀ। ਪਹਿਲਾ ਪੀਰੀਅਡ ਸਭਿਆਚਾਰ ਪੜ੍ਹਾਉਣ ਵਾਲੇ ਸ਼ਾਇਸਤਾ ਸੁਭਾਅ ਵਾਲੇ ਇਕ ਅਧਿਆਪਕ ਨੇ ਰਸਮੀ ਜਿਹੀ ਜਾਣ-ਪਛਾਣ ਨਾਲ ਬਿਤਾਇਆ। ਦੂਜੇ ਪੀਰੀਅਡ ਵਿਚ ਅਜੇ ਜਦੋਂ ਕੋਈ ਪੜ੍ਹਾਉਣ ਨਹੀਂ ਸੀ ਆਇਆ, ਅਸੀਂ ਆਪਸੀ ਵਾਕਫ਼ੀਅਤ ਵਿਚ ਰੁੱਝ ਗਏ। ਅਚਾਨਕ ਦਰਵਾਜ਼ੇ ਬਾਹਰੋਂ ਕਿਸੇ ਦੇ ਜ਼ੋਰ ਦੀ ਹੱਸਣ ਦੀ ਆਵਾਜ਼ ਆਈ ਜਿਵੇਂ ਤੱਤੀ ਰੇਤ ਵਿਚ ਪਾਏ ਮੱਕੀ ਦੇ ਦਾਣੇ ਖਿੜ-ਖਿੜ ਕਰਕੇ ਖਿੜ ਗਏ ਹੋਣ। ਇਉਂ ਜਾਪਿਆ ਜਿਵੇਂ ਨਵੇਂ ਵਿਦਿਆਰਥੀਆਂ ਦੇ ਸਵਾਗਤ ਵਿਚ ਵਿਭਾਗ ਵਿਚ ਕਿਸੇ ਨੇ ਸੱਤ ਰੰਗਾ ਅਨਾਰ ਚਲਾ ਦਿੱਤਾ। ਰੂਹ ਖੇੜੇ ਨਾਲ ਭਰ ਗਈ।

ਸੋਭਾ ਸਿੰਘ ਦੇ ਜੀਵਨ ਵਿਚਲੇ ਦੋ ਨਾਨਕ ਸਿੰਘ

ਸੋਭਾ ਸਿੰਘ ਆਰਟਿਸਟ ਦਾ ਪਿਤਾ ਦੇਵਾ ਸਿੰਘ ਮਿਲਟਰੀ ਰਸਾਲੇ ਵਿਚ ਕੈਵਲਰੀ ਸਰਵੇਅਰ ਸੀ। ਉਹ ਆਪ ਵੀ ਥੋੜ੍ਹੀਆਂ-ਬਹੁਤੀਆਂ ਮੂਰਤਾਂ ਬਣਾ ਲੈਂਦਾ ਸੀ। ਉਸ ਦੀਆਂ ਮੂਰਤਾਂ ਨੂੰ ਵੇਖ ਕੇ ਸੋਭਾ ਸਿੰਘ ਅੰਦਰ ਵੀ ਮੂਰਤਾਂ ਬਣਾਉਣ ਦਾ ਸ਼ੌਕ ਉੱਠਦਾ ਸੀ।

ਉਮੰਗ ਮੁੜ ‘ਇੰਡੀਅਨ ਆਈਡਲ’ ਨਾਲ ਜੁੜਿਆ

‘ਇੰਡੀਅਨ ਆਈਡਲ’ ਭਾਰਤ ਦਾ ਗਾਇਕੀ ਦਾ ਬਹੁਪੱਖੀ ਰਿਐਲਿਟੀ ਸ਼ੋਅ ਹੈ ਜਿਸਨੇ ਬੌਲੀਵੁੱਡ ਨੂੰ ਚੰਗੇ ਗਾਇਕ ਦਿੱਤੇ ਹਨ। ਹੁਣ ਇਹ ਇਕ ਹੋਰ ਸੀਜ਼ਨ ਨਾਲ ਵਾਪਸ ਆ ਰਿਹਾ ਹੈ। ਇਸ ਦੇ 11ਵੇਂ ਸੀਜ਼ਨ ਲਈ ਪ੍ਰਸਿੱਧ ਕਲਾ ਨਿਰਦੇਸ਼ਕ ਉਮੰਗ ਕੁਮਾਰ ਨੂੰ ਕਲਾ ਨਿਰਦੇਸ਼ਕ ਦੇ ਰੂਪ ਵਿਚ ਮੁੜ ਤੋਂ ਚੁਣਿਆ ਗਿਆ ਹੈ। 

ਸ਼ਵੇਤਾ ਤਿਵਾੜੀ ਦੀ ਟੀਵੀ ’ਤੇ ਵਾਪਸੀ

‘ਮੇਰੇ ਡੈਡ ਕੀ ਦੁਲਹਨ’ ਸ਼ੋਅ ਜਲਦੀ ਹੀ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ’ਤੇ ਪ੍ਰਸਾਰਿਤ ਹੋਵੇਗਾ। ਅਭਿਨੇਤਰੀ ਸ਼ਵੇਤਾ ਤਿਵਾੜੀ ਇਸ ਸ਼ੋਅ ਨਾਲ ਟੀਵੀ ’ਤੇ ਵਾਪਸੀ ਕਰ ਰਹੀ ਹੈ ਜਿਸ ਵਿਚ ਉਹ ਪੰਜਾਬੀ ਕਿਰਦਾਰ ਵਿਚ ਨਜ਼ਰ ਆਵੇਗੀ।

ਨਿੱਤ ਨਵੇਂ ‘ਪਟਾਕੇ’ ਪਾਉਣ ਵਾਲੀ ਸੁਨੰਦਾ ਸ਼ਰਮਾ

ਸੁਨੰਦਾ ਸ਼ਰਮਾ ਪੰਜਾਬੀ ਗਾਇਕੀ ਅਤੇ ਅਦਾਕਾਰੀ ਦੇ ਖੇਤਰ ਵਿਚ ਨਿੱਤ ਨਵੀਆਂ ਮੰਜ਼ਿਲਾਂ ਸਰ ਕਰ ਰਹੀ ਹੈ। ਉਸ ਦੇ ਹੁਣ ਤਕ ਦੇ ਸਫ਼ਰ ਨੇ ਸਾਬਤ ਕਰ ਦਿੱਤਾ ਹੈ ਕਿ ਉਸ ਦੀ ਮੰਜ਼ਿਲ ਆਸਮਾਨ ਹੈ। ਜੇਕਰ ਇਮਾਨਦਾਰੀ ਨਾਲ ਉਸ ਦੀ ਸ਼ਖ਼ਸੀਅਤ ਦਾ ਮੁਲਾਂਕਣ ਕੀਤਾ ਜਾਵੇ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਉਹ ਬਣੀ ਹੀ ਕਲਾ ਲਈ ਹੈ। ਦੂਜੇ ਪਾਸੇ ਇਹ ਵੀ ਮੰਨਣਾ ਪਵੇਗਾ ਕਿ ਉਹ ਕਿਸਮਤ ਵਾਲੀ ਵੀ ਬਹੁਤ ਹੈ। ਸਾਕਾਰਾਤਮਕਤਾ ਸੁਨੰਦਾ ਸ਼ਰਮਾ ਦਾ ਗੁਣ ਆਖਿਆ ਜਾ ਸਕਦਾ ਹੈ। ਲੱਖਾਂ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਦੇ ਨਾਲ ਨਾਲ ਉਹ ਪਿਛਲੇ ਸਮੇਂ ਦੌਰਾਨ ਕੁਝ ਪਰਿਵਾਰਕ ਦਰਦਾਂ ਨਾਲ ਵੀ ਦੋ-ਚਾਰ ਹੁੰਦੀ ਰਹੀ ਹੈ, ਪਰ ਉਹ ਪਹਿਲਾਂ ਦੇ ਮੁਕਾਬਲਤਨ ਹੋਰ ਮਜ਼ਬੂਤ ਹੋ ਕੇ ਨਿਕਲਦੀ ਰਹੀ ਹੈ। ਇਸ ਵੇਲੇ ਉਸ ਨੂੰ ਦੌਲਤ ਤੇ ਸ਼ੋਹਰਤ ਦੀ ਕੋਈ ਕਮੀ ਨਹੀਂ, ਪਰ ਕੁਦਰਤ ਦੀ ਰਹਿਮਤ ਇਹ ਵੀ ਹੈ ਕਿ ਉਹ ਬਹੁਤ ਹਲੀਮੀ ਤੇ ਨਿਮਰਤਾ ਬਰਕਰਾਰ ਰੱਖਣ ਵਾਲੀ ਕੁੜੀ ਸਾਬਤ ਹੋਈ ਹੈ।

ਟੌਹਰ ਨਾਲ ਲਿਖਣ ਵਾਲਾ ਸਰਬਾ ਮਾਨ

ਜਿਹੜੇ ਇਨਸਾਨ ਸਮੇਂ ਦੀ ਕਦਰ ਕਰਦੇ ਹਨ ਅਤੇ ਉਸ ਨਾਲ ਆਪਣੇ ਕਦਮ ਮਿਲਾ ਕੇ ਚੱਲਦੇ ਹਨ। ਉਹ ਆਪਣੀਆਂ ਮਿੱਥੀਆਂ ਹੋਈਆਂ ਮੰਜ਼ਿਲਾਂ ’ਤੇ ਪਹੁੰਚ ਜਾਂਦੇ ਹਨ। ਉਹ ਇਕ-ਨਾ-ਇਕ ਦਿਨ ਪ੍ਰਾਪਤੀਆਂ ਦੇ ਆਨੰਦਮਈ ਪਲਾਂ ਨੂੰ ਜ਼ਰੂਰ ਮਾਣਦੇ ਹਨ। ਉਨ੍ਹਾਂ ਵਿਚੋਂ ਹੀ ਇਕ ਹੈ ਭਗਤਪੁਰੇ ਦਾ ਸੁਪਰਹਿੱਟ ਗੀਤਾਂ ਦਾ ਰਚੇਤਾ ਸਰਬਾ ਮਾਨ।

ਵਾਮਿਕਾ ਗੱਬੀ ਦੀ ਮਿਹਨਤ ਆਈ ਰਾਸ

ਵਾਮਿਕਾ ਗੱਬੀ ਪੰਜਾਬੀ ਸਿਨਮਾ ਦੀ ਉਹ ਅਦਾਕਾਰਾ ਹੈ ਜਿਸ ਨੇ ਬਾਲ ਵਰੇਸੇ ਹੀ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਉਹ ਜਨਮ-ਜਾਤ ਅਦਾਕਾਰਾ ਹੈ। ਨਾਮਵਰ ਲੇਖਕ ਗੋਵਰਧਨ ਗੱਬੀ ਦੀ ਇਹ ਲਾਡਲੀ ਧੀ ਇਸ ਵੇਲੇ ਪੰਜਾਬੀ ਦੇ ਨਾਲ ਨਾਲ ਹਿੰਦੀ ਅਤੇ ਦੱਖਣੀ ਸਿਨਮਾ ਦੀ ਸਰਗਰਮ ਅਭਿਨੇਤਰੀ ਹੈ। ਹਿੰਦੀ ਫ਼ਿਲਮ ‘ਜਬ ਵੂਈ ਮੈਟ’ ਅਤੇ ‘ਮੌਸਮ’ ਵਿਚ ਬਾਲ ਅਦਾਕਾਰਾ ਵਜੋਂ ਕੰਮ ਕਰ ਚੁੱਕੀ ਵਾਮਿਕਾ ਬਾਰੇ ਉਦੋਂ ਸ਼ਾਇਦ ਕਿਸੇ ਨੇ ਇਹ ਕਿਆਸਿਆ ਵੀ ਨਹੀਂ ਹੋਵੇਗਾ ਕਿ ਉਹ ਇਕ ਦਮਦਾਰ ਅਦਾਕਾਰਾ ਵਜੋਂ ਪਰਦੇ ’ਤੇ ਅਜਿਹੀ ਦਸਤਕ ਦੇਵੇਗੀ ਕਿ ਨਿਰਮਾਤਾ, ਨਿਰਦੇਸ਼ਕ ਉਸ ਨੂੰ ਆਪਣੀ ਫ਼ਿਲਮ ’ਚ ਲੈਣ ਲਈ ਆਪਣੀਆਂ ਫ਼ਿਲਮਾਂ ਦੀਆਂ ਤਰੀਕਾਂ ਤਕ ਬਦਲ ਦੇਣਗੇ।

ਇਤਿਹਾਸ ਨੂੰ ਸੁਰਾਂ ’ਚ ਢਾਲਣ ਵਾਲੀ ਗਾਇਕਾ ਨਰਿੰਦਰ ਬੀਬਾ

ਪੰਜਾਬੀ ਗਾਇਕੀ ਦੇ ਉਸ ਸੁਨਹਿਰੀ ਦੌਰ ਨੂੰ ਯਾਦ ਕਰੀਏ ਤਾਂ ਨਰਿੰਦਰ ਬੀਬਾ ਦਾ ਨਾਮ ਆਪ ਮੁਹਾਰੇ ਜ਼ੁਬਾਨ ’ਤੇ ਆ ਜਾਂਦਾ ਹੈ। ਉਸ ਦੌਰ ਵਿਚ ਜਿਸ ਤਰ੍ਹਾਂ ਲਾਲ ਚੰਦ ਯਮਲਾ ਜੱਟ, ਅਮਰ ਸਿੰਘ ਚਮਕੀਲਾ ਤੇ ਅਮਰਜੋਤ ਤੇ ਕਈ ਹੋਰਨਾਂ ਕਲਾਕਾਰਾਂ ਨੇ ਸਿੱਖ ਇਤਿਹਾਸ ਨੂੰ ਬੜੀ ਸ਼ਿੱਦਤ ਨਾਲ ਗਾਇਆ, ਉਸੇ ਤਰ੍ਹਾਂ ਔਰਤਾਂ ਵਿਚੋਂ ਜੇਕਰ ਕਿਸੇ ਗਾਇਕਾ ਨੂੰ ਧਾਰਮਿਕ ਗਾਇਕੀ ਲਈ ਜ਼ਿਆਦਾ ਮਾਣ ਸਤਿਕਾਰ ਮਿਲਿਆ ਹੈ ਤਾਂ ਉਹ ਸਿਰਫ਼ ਨਰਿੰਦਰ ਬੀਬਾ ਹੀ ਹੈ।

ਨਵੀਆਂ ਮੰਜ਼ਿਲਾਂ ਸਰ ਕਰ ਰਿਹਾ ਸੁਵਿੰਦਰ ਵਿੱਕੀ

‘ਕੇਸਰੀ’ ਫ਼ਿਲਮ ਵਿਚ ਹੀਰੋ ਅਕਸ਼ੈ ਕੁਮਾਰ ਜਦੋਂ ਸਾਰਾਗੜ੍ਹੀ ਵਿਚ ਦਾਖਲ ਹੁੰਦਾ ਹੈ ਤਾਂ ਉਸਦਾ ਸਾਹਮਣਾ ਨਾਇਕ ਲਾਲ ਸਿੰਘ ਨਾਲ ਹੁੰਦਾ ਹੈ ਜਿਹੜਾ ਫਿਰ ਪੂਰੀ ਕਹਾਣੀ ਵਿਚ ਨਾਲ ਨਾਲ ਚੱਲਦਾ ਹੈ। ਇਸ ਕਿਰਦਾਰ ਵਿਚ ਆਪਣੀ ਅਦਾਕਾਰੀ ਦੀ ਗਹਿਰੀ ਛਾਪ ਛੱਡਣ ਵਾਲਾ ਕਲਾਕਾਰ ਸੁਵਿੰਦਰ ਵਿੱਕੀ ਹੈ। ਉਸਨੇ ਦਮਦਾਰ ਆਵਾਜ਼ ਅਤੇ ਸ਼ਾਨਦਾਰ ਅਦਾਕਾਰੀ ਨਾਲ ਆਪਣੀ ਕਲਾ ਦਾ ਲੋਹਾ ਨਾ ਕੇਵਲ ਪੌਲੀਵੁੱਡ ਸਗੋਂ ਬੌਲੀਵੁੱਡ ਦੀਆਂ ਫ਼ਿਲਮਾਂ ਵਿਚ ਪਹਿਲਾਂ ਵੀ ਮਨਵਾਇਆ ਹੈ। ‘ਚੌਥੀ ਕੂਟ’, ‘ਸੁਪਰ ਸਿੰਘ’, ‘ਉੜਤਾ ਪੰਜਾਬ’, ‘ਸਲੱਮ ਸਟਾਰ’ ਅਤੇ ‘ਜੰਗ-ਏ-ਆਜ਼ਾਦੀ’ ਫ਼ਿਲਮਾਂ ਦਾ ਉਸਦਾ ਸਫ਼ਰ ‘ਕੇਸਰੀ’ ਫ਼ਿਲਮ ਰਾਹੀਂ ਉਸਦੀ ਅਦਾਕਾਰੀ ਦੇ ਸਿਖਰ ਵੱਲ ਇਕ ਹੋਰ ਪੁਲਾਂਘ ਹੈ।

ਗਾਇਕੀ ਦੇ ਅੰਬਰ ’ਤੇ ਨਵੀਂ ਪਰਵਾਜ਼

‘ਉੱਗਣ ਵਾਲੇ ਉੱਗ ਪੈਂਦੇ ਨੇ, ਸੀਨਾ ਪਾੜ ਕੇ ਪੱਥਰਾਂ ਦਾ’ ਕਹਾਵਤ ਨੂੰ ਸੱਚ ਕਰ ਵਿਖਾਉਣ ਵਾਲੀ ਮੁਟਿਆਰ ਗਾਇਕਾ ਗਿੰਨੀ ਗੁਰਸਾਜ਼ ਕਿਸੇ ਜਾਣ-ਪਛਾਣ ਦੀ ਮੁਹਤਾਜ ਨਹੀਂ। ਪਟਿਆਲਾ ਦੇ ਆਮ ਜਿਹੇ ਪਰਿਵਾਰ ’ਚ ਪਿਤਾ ਸੁਰਜੀਤ ਸਿੰਘ ਭੰਮ ਤੇ ਮਾਤਾ ਰਣਜੀਤ ਕੌਰ ਦੇ ਘਰ ਪੈਦਾ ਹੋਈ ਗਿੰਨੀ ਦਾ ਅਸਲੀ ਨਾਮ ਗੁਰਪ੍ਰੀਤ ਕੌਰ ਹੈ, ਜਿਸਨੇ ਸ਼ਹਿਰ ਦੀ ਭੀੜ ’ਚੋਂ ਉੱੱਠ ਕੇ ਆਪਣੀ ਆਵਾਜ਼ ਦੇ ਦਮ ’ਤੇ ਪੰਜਾਬੀ ਗਾਇਕੀ ਦੇ ਖੇਤਰ ’ਚ ਵੱਖਰੀ ਪਛਾਣ ਬਣਾਈ ਹੈ।

ਲਹਿੰਦੇ ਪੰਜਾਬ ਦਾ ਪਹਿਲਾ ਸੁਪਰਸਟਾਰ

ਅਭਿਨੇਤਾ ਸੁਧੀਰ ਨੂੰ ਪਾਕਿਸਤਾਨੀ ਫ਼ਿਲਮਾਂ ਦੇ ਪਹਿਲੇ ਸੁਪਰਸਟਾਰ ਹੋਣ ਦਾ ਮਾਣ ਹਾਸਲ ਹੈ। ਸ਼ਾਹ ਜ਼ਮਾਨ ਖ਼ਾਨ ਅਫ਼ਰੀਦੀ ਉਰਫ਼ ਸੁਧੀਰ ਦਾ ਜਨਮ 25 ਜਨਵਰੀ, 1922 ਨੂੰ ਲਾਹੌਰ ਵਿਚ ਹੋਇਆ। ਮੂਲ ਰੂਪ ਵਿਚ ਪਸ਼ਤੋ ਇਲਾਕੇ ਦਾ ਰਹਿਣ ਵਾਲਾ ਇਹ ਨਾਇਕ ਪਾਕਿਸਤਾਨੀ ਫ਼ਿਲਮਾਂ ਦਾ ਪਹਿਲਾ ਐਕਸ਼ਨ ਹੀਰੋ ਸੀ। ਉਹ ਪੰਜਾਬੀ ਤੇ ਉਰਦੂ ਫ਼ਿਲਮਾਂ ਦਾ ਆਪਣੇ ਸਮੇਂ ਦਾ ਹਿੱਟ ਨਾਂ ਸੀ।

ਸੱਚੀ ਦੋਸਤੀ ਦੀ ਅਹਿਮੀਅਤ ਦਰਸਾਉਂਦੀ ‘ਹਾਈਐਂਡ ਯਾਰੀਆਂ’

ਕਾਮੇਡੀ ਤੇ ਵਿਆਹ ਕਲਚਰ ਦੀਆਂ ਫ਼ਿਲਮਾਂ ਵੇਖ-ਵੇਖ ਕੇ ਅੱਕ ਚੁੱਕੇ ਦਰਸ਼ਕਾਂ ਲਈ ਹੁਣ ਪੰਜਾਬੀ ਸਿਨਮਾ ਨਵੇਂ ਵਿਸ਼ੇ ਦੀਆਂ ਦਿਲਚਸਪ ਫ਼ਿਲਮਾਂ ਲੈ ਕੇ ਆ ਰਿਹਾ ਹੈ। ਸਾਲ ਦੇ ਆਰੰਭ ’ਚ ਜਿੱਥੇ ਕੁਝ ਫ਼ਿਲਮਾਂ ਨੇ ਪੰਜਾਬ ਦੀਆਂ ਸਮੱਸਿਆਵਾਂ ਦੀ ਮਨੋਰੰਜਨ ਰਾਹੀਂ ਗੱਲ ਕੀਤੀ, ਉੱਥੇ ਨਵੀਂ ਉਮਰ ਦੇ ਨਿਰਦੇਸ਼ਕ ਪੰਕਜ ਬੱਤਰਾ ਨੇ ਆਪਣੀ ਨਵੀਂ ਫ਼ਿਲਮ ‘ਹਾਈਐਂਡ ਯਾਰੀਆਂ’ ਨਾਲ ਵਿਦੇਸ਼ ਰਹਿੰਦੇ ਤਿੰਨ ਨੌਜਵਾਨਾਂ ਦੀ ਸੱਚੀ ਦੋਸਤੀ ਦੀ ਅਹਿਮੀਅਤ ਨੂੰ ਪਰਦੇ ’ਤੇ ਉਤਾਰਿਆ ਹੈ ਜੋ ਅੱਜ ਦੇ ਦੌਰ ਦੀ ਇਕ ਦਿਲਚਸਪ ਕਹਾਣੀ ਹੈ।

ਦਲਜੀਤ ਕੌਰ ਦੀ ਅਦਾਕਾਰੀ ਦੇ ਦੀਵਾਨੇ ਸਨ ਪੰਜਾਬੀ ਦਰਸ਼ਕ

ਕੋਈ ਸਮਾਂ ਸੀ ਜਦੋਂ ਪੰਜਾਬੀ ਦਰਸ਼ਕ ਦਲਜੀਤ ਕੌਰ ਦੀ ਅਦਾਕਾਰੀ ਦੇ ਦੀਵਾਨੇ ਸਨ। ਲੰਮ-ਸਲੰਮੀ ਤੇ ਸੋਹਣੀ-ਸੁਨੱਖੀ ਦਲਜੀਤ ਕੌਰ ਉਸ ਦੌਰ ਦੀਆਂ ਪੰਜਾਬੀ ਫ਼ਿਲਮਾਂ ਵਿਚ ਪੂਰੀ ਤਰ੍ਹਾਂ ਛਾਈ ਹੋਈ ਸੀ। ਉਸਦੀ ਫ਼ਿਲਮ ਦੇਖਣ ਲੋਕ ਸਿਨਮਾ ਘਰਾਂ ਵੱਲ ਵਹੀਰਾਂ ਘੱਤੀ ਆਉਂਦੇ ਸਨ। ਦਲਜੀਤ ਕੌਰ ਦਾ ਜਨਮ ਪੱਛਮੀ ਬੰਗਾਲ ਦੇ ਸਿਲੀਗੁੜੀ ਇਲਾਕੇ ਵਿਚ ਉਸ ਪਰਿਵਾਰ ਵਿਚ ਹੋਇਆ ਜੋ ਟ੍ਰਾਂਸਪੋਰਟ ਦਾ ਕਾਰੋਬਾਰ ਕਰਦਾ ਸੀ। ਉਸਨੇ ਦਾਰਜੀਲਿੰਗ ਦੇ ਕੌਨਵੈਂਟ ਸਕੂਲ ਸੇਂਟ ਹੇਲੇਨਸ ਤੋਂ ਪੜ੍ਹਾਈ ਕੀਤੀ। ਸਕੂਲ ਸਮੇਂ ਤੋਂ ਹੀ ਅਦਾਕਾਰੀ ਦਾ ਸ਼ੌਕ ਹੋਣ ਕਰਕੇ ਉਹ ਪੜ੍ਹਾਈ ਤੇ ਖੇਡਾਂ ਦੇ ਨਾਲ ਨਾਲ ਸਕੂਲ ਵਿਚ ਹੁੰਦੇ ਡਾਂਸ ਤੇ ਡਰਾਮਿਆਂ ਵਿਚ ਹਿੱਸਾ ਲੈਂਦੀ ਸੀ। ਉਹ ਪਹਿਲਾਂ ਤਾਂ ਪੜ੍ਹਾਈ ਪੂਰੀ ਕਰਕੇ ਸਿਵਲ ਸਰਵਿਸ ਵਿਚ ਜਾਣਾ ਚਾਹੁੰਦੀ ਸੀ, ਪਰ ਦਿੱਲੀ ਦੇ ਪ੍ਰਸਿੱਧ ਸ੍ਰੀ ਰਾਮ ਕਾਲਜ ਵਿਚ ਦਾਖਲਾ ਲੈਣ ਉਪਰੰਤ ਉਸਦਾ ਮੇਲ ਉਨ੍ਹਾਂ ਵਿਦਿਆਰਥਣਾਂ ਨਾਲ ਹੋਇਆ ਜੋ ਕਲਾ ਦੇ ਖੇਤਰ ਵਿਚ ਅੱਗੇ ਆਈਆਂ ਸਨ। ਇਸ ਕਾਲਜ ਵਿਚ ਬੀ.ਏ. ਆਨਰਜ਼ ਕਰਨ ਸਮੇਂ ਉਸਨੂੰ ਅਦਾਕਾਰੀ ਵਿਚ ਜਾਣ ਲਈ ਕਾਫ਼ੀ ਪ੍ਰੇਰਨਾ ਮਿਲੀ ਤੇ ਉਸਨੇ ਕਾਲਜ ਦੀ ਪੜ੍ਹਾਈ ਵਿਚ ਹੀ ਛੱਡ ਕੇ ਪੂਨਾ ਦੇ ਫ਼ਿਲਮ ਅਤੇ ਟੈਲੀਵਿਜ਼ਨ 

ਜ਼ਮੀਨੀ ਮੁੱਦਿਆਂ ਨਾਲ ਜੁੜਿਆ ਫ਼ਿਲਮਸਾਜ਼ ਰਾਕੇਸ਼ ਮਹਿਤਾ

ਕਿਸੇ ਵੇਲੇ ਆਪਣੀਆਂ ਲਘੂ ਫ਼ਿਲਮਾਂ ‘ਖ਼ੁਦਕੁਸ਼ੀ’ ਅਤੇ ‘ਡਰਪੋਕ’ ਨੂੰ ਲੈ ਕੇ ਕੌਮਾਂਤਰੀ ਪੱਧਰ ’ਤੇ ਚਰਚਾ ’ਚ ਰਿਹਾ ਨਿਰਦੇਸ਼ਕ ਰਾਕੇਸ਼ ਮਹਿਤਾ ਹੁਣ ਪੰਜਾਬੀ ਫ਼ਿਲਮ ਸਨਅਤ ’ਚ ਸਰਗਰਮ ਹੈ। ਅਦਾਕਾਰ ਹਰੀਸ਼ ਵਰਮਾ ਤੇ ਗੁਲਸ਼ਨ ਗਰੋਵਰ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਵਾਪਸੀ’ ਨਾਲ ਪੰਜਾਬੀ ਸਿਨਮਾ ਦਾ ਹਿੱਸਾ ਬਣੇ ਰਾਕੇਸ਼ ਦੀ ਹਾਲ ਹੀ ਵਿਚ ਪੰਜਾਬੀ ਫ਼ਿਲਮ ‘ਰੰਗ ਪੰਜਾਬ’ ਵੀ ਰਿਲੀਜ਼ ਹੋਈ ਸੀ। ਗੈਂਗਸਟਰ ਅਤੇ ਪੁਲੀਸ ਤੰਤਰ ਦੁਆਲੇ ਘੁੰਮਦੀ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਰਲਵਾ ਮਿਲਵਾਂ ਹੁੰਗਾਰਾ ਮਿਲਿਆ। ਉਸ ਦੀਆਂ ਇਹ ਦੋਵੇਂ ਫ਼ਿਲਮਾਂ ਵਿਸ਼ੇ ਤੇ ਤਕਨੀਕ ਪੱਖੋਂ ਇਕ ਦੂਜੇ ਤੋਂ ਵਿਪਰੀਤ ਸਨ।

ਕਾਮੇਡੀ ਤੇ ਵਿਆਹਾਂ ਦੇ ਸ਼ੋਰ ’ਚ ਗੁਆਚਿਆ ਪੰਜਾਬੀ ਸਿਨਮਾ

ਸਾਲ 2018 ਨੂੰ ਪੰਜਾਬੀ ਸਿਨਮਾ ਲਈ ਕੋਈ ਬਹੁਤੀ ਵੱਡੀ ਪ੍ਰਾਪਤੀ ਵਾਲਾ ਨਹੀਂ ਕਹਿ ਸਕਦੇ। ਇਸ ਸਾਲ ਬਹੁਤ ਫ਼ਿਲਮਾਂ ਰਿਲੀਜ਼ ਹੋਈਆਂ, ਪਰ ਕੋਈ ਅਜਿਹੀ ਫ਼ਿਲਮ ਨਹੀਂ ਬਣੀ ਜੋ ਪੰਜਾਬੀ ਸਿਨਮਾ ਵਿਚ ਮੀਲ ਪੱਥਰ ਸਾਬਤ ਹੋਈ ਹੋਵੇ। ਇੰਜ ਕਹਿ ਸਕਦੇ ਹਾਂ ਕਿ ਭੇਡਚਾਲ ਦੇ ਰਾਹ ਤੁਰੇ ਫ਼ਿਲਮਸਾਜ਼ ਕਾਮੇਡੀ ਅਤੇ ਵਿਆਹਾਂ ਦੀ ਘੁੰਮਣਘੇਰੀ ਵਿਚ ਹੀ ਫਸੇ ਰਹੇ। ‘ਅੰਗਰੇਜ’ ਅਤੇ ‘ਮੰਜੇ ਬਿਸਤਰੇ’ ਨਾਲ ਉੱਠੀ ਵਿਆਹਾਂ ਦੀ ਹਨੇਰੀ ਵਿਚ ਕਈ ਚੰਗੇ ਵਿਸ਼ੇ ਵਾਲੀਆਂ ਅਰਥ ਭਰਪੂਰ ਫ਼ਿਲਮਾਂ ਵੀ ਗੁਆਚ ਗਈਆਂ। ਹਲਕੇ ਮਨੋਰੰਜਨ ਵਾਲੀਆਂ ਫ਼ਿਲਮਾਂ ਨੇ ਚੰਗੀ ਕਮਾਈ ਕੀਤੀ, ਜਦੋਂਕਿ ਚੰਗੀਆਂ ਫ਼ਿਲਮਾਂ ਜਿਵੇਂ ‘ਦਾਣਾ ਪਾਣੀ’, ‘ਆਸੀਸ’, ‘ਸੰਨ ਆਫ ਮਨਜੀਤ ਸਿੰਘ’ ਵਰਗੀਆਂ ਫ਼ਿਲਮਾਂ ਆਪਣੇ ਖ਼ਰਚ ਵੀ ਪੂਰੇ ਨਾ ਕਰ ਸਕੀਆਂ। ਆਓ, ਸਾਲ ਭਰ ਵਿਚ ਰਿਲੀਜ਼ ਹੋਈਆਂ ਇਨ੍ਹਾਂ ਫ਼ਿਲਮਾਂ ’ਤੇ ਝਾਤ ਮਾਰਦੇ ਹਾਂ:

ਹੌਲੀਵੁੱਡ ਫ਼ਿਲਮਾਂ ਦਾ ਪੰਜਾਬੀ ਖ਼ਲਨਾਇਕ

ਸਨਅਤੀ ਸ਼ਹਿਰ ਲੁਧਿਆਣਾ ਵਿਚ ਪੈਦਾ ਹੋਇਆ ਤੇ ਇੰਗਲੈਂਡ ਵਿਚ ਪਲਿਆ ਪੰਜਾਬੀ ਨੌਜਵਾਨ ਅਮਰਪਾਲ ਸਿੰਘ ਸਨੀ ਹੌਲੀਵੁੱਡ ਫ਼ਿਲਮਾਂ ਵਿਚ ਆਪਣੇ ਐਕਸ਼ਨ ਤੇ ਅਦਾਕਾਰੀ ਰਾਹੀਂ ਧੁੰਮਾਂ ਪਾ ਰਿਹਾ ਹੈ। ਉਸਨੂੰ ਰੋਥਰੌਕ ਮਾਰਸ਼ਲ ਆਰਟ ਦੇ ਸੱਤ ਸਟਾਈਲਾਂ ਵਿਚ ਬਲੈਕ ਬੈਲਟ ਹਾਸਲ ਹੈ ਉਸਨੇ ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਕੈਨੇਡਾ ਦੀਆਂ ਤਿੰਨ ਵਾਰ ਕੌਮਾਂਤਰੀ ਪੁਲੀਸ ਖੇਡਾਂ ’ਚ ਗੋਲਡ ਮੈਡਲ ਜਿੱਤੇ ਹਨ ਤੇ ਹੁਣ ਉਹ ਹੌਲੀਵੁੱਡ ਫ਼ਿਲਮਾਂ ਵਿਚ ਆਪਣੀ ਅਦਾਕਾਰੀ ਦੇ ਜਲਵੇ ਦਿਖਾ ਰਿਹਾ ਹੈ।

ਛੜਿਆਂ ਦੀ ਹੋਣੀ ਬਿਆਨਦੀ ਫ਼ਿਲਮ ‘ਭੱਜੋ ਵੀਰੋ ਵੇ’

ਛੜਾ ਸਾਡੇ ਸਮਾਜ ਦਾ ਅਹਿਮ ਪਾਤਰ ਰਿਹਾ ਹੈ। ਪੰਜਾਬੀ ਲੋਕ ਗਾਇਕੀ ਵਿਚ ਛੜਿਆਂ ਦੀ ਜ਼ਿੰਦਗੀ ਦਾ ਬਹੁਤ ਜ਼ਿਕਰ ਹੋਇਆ ਹੈ, ਪਰ ਫ਼ਿਲਮੀ ਪਰਦੇ ’ਤੇ ਹੁਣ ਲੇਖਕ, ਨਿਰਦੇਸ਼ਕ ਤੇ ਅਦਾਕਾਰ ਅੰਬਰਦੀਪ ਸਿੰਘ ਨੇ ਆਪਣੀ ਨਵੀਂ ਫ਼ਿਲਮ ‘ਭੱਜੋ ਵੀਰੋ ਵੇ’ ਵਿਚ ਛੜੇ ਬੰਦੇ ਦੀ ਕਹਾਣੀ ਦਾ ਫ਼ਿਲਮੀਕਰਨ ਕੀਤਾ ਹੈ। ਫ਼ਿਲਮ ‘ਅੰਗਰੇਜ਼’ ਨਾਲ ਫ਼ਿਲਮੀ ਲੇਖਕ ਵਜੋਂ ਚਰਚਾ ਵਿਚ ਆਇਆ ਅੰਬਰਦੀਪ ਸਿੰਘ ਅੱਜ ਪੌਲੀਵੁੱਡ ਵਿਚ ਬਤੌਰ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਵੱਡੀ ਪਛਾਣ ਰੱਖਦਾ ਹੈ।

ਸੱਭਿਅਕ ਤੇ ਸਦਾਬਹਾਰ ਗੀਤਾਂ ਦਾ ਸਿਰਜਕ

ਪੰਜਾਬੀ ਗਾਇਕੀ ਵਿਚ ਇਕ ਸਮਾਂ ਅਜਿਹਾ ਵੀ ਸੀ ਜਦੋਂ ਕੰਪਨੀ ਵਾਲੇ ਗਾਇਕ ਨੂੰ ਰਿਕਾਰਡ ਕਰਨ ਤੋਂ ਪਹਿਲਾਂ ਆਵਾਜ਼ ਅਤੇ ਗਾਇਕ ਦੇ ਮਿਆਰ ਨੂੰ ਵੀ ਪਰਖਦੇ ਸਨ। ਸਮਾਜਿਕ ਦਾਇਰੇ ਤੋਂ ਬਾਹਰ ਜਾਂ ਅਸ਼ਲੀਲ ਸ਼ਬਦਾਵਲੀ ਵਾਲੇ ਦੋਹਰੇ ਅਰਥਾਂ ਵਾਲੇ ਗੀਤਾਂ ਨੂੰ ਰਿਕਾਰਡ ਨਹੀਂ ਕੀਤਾ ਜਾਂਦਾ ਸੀ ਜਦੋਂਕਿ ਅੱਜ ਦੀ ਗਾਇਕੀ ਲਈ ਅਜਿਹਾ ਕੋਈ ਮਾਪਦੰਡ ਨਹੀਂ ਰਿਹਾ। ਮੁਹੰਮਦ ਸਦੀਕ-ਰਣਜੀਤ ਕੌਰ ਦੀ ਜੋੜੀ ਪੰਜਾਬੀ ਦੋਗਾਣਾ ਗਾਇਕੀ ਦੀ ਸਾਫ਼-ਸੁਥਰੀ ਤੇ ਮਿਆਰੀ ਗਾਇਕ ਜੋੜੀ ਹੈ। ਇਸ ਗਾਇਕ ਜੋੜੀ ਲਈ ਗੀਤ ਲਿਖਣ ਵਾਲੇ ਲਿਖਾਰੀਆਂ ਦੀ ਗੱਲ ਕਰੀਏ ਤਾਂ ਬਹੁਤ ਹੀ ਸੁਲਝੇ ਹੋਏ, ਕਾਬਲ, ਸ਼ਬਦਾਂ ਦੀ ਸਹੀ ਮਾਪਤੋਲ ਕਰਨ ਵਾਲੇ ਕਲਮਕਾਰ ਇਸ ਜੋੜੀ ਦਾ ਹਿੱਸਾ ਬਣੇ। ਬਾਬੂ ਸਿੰਘ ਮਾਨ ਮਰਾੜਾਂ ਵਾਲਾ, ਦੀਦਾਰ ਸੰਧੂ, ਜਨਕ ਸ਼ਰਮੀਲਾ, ਸੁਰੇਸ ਬਾਂਸਲ ਆਦਿ।

ਸਹਿਜ ਨਾਲ ਤੁਰਨ ਵਾਲਾ

ਹਰਬੰਸ ਮਾਲਵਾ ਦੇ ਗੀਤ ਮੈਨੂੰ ਲੰਮੇ ਸਮੇਂ ਤੋਂ ਪ੍ਰਭਾਵਿਤ ਕਰਦੇ ਰਹੇ ਹਨ। ਉਸ ਕੋਲ ਹਰ ਵੇਲੇ ਕਹਿਣ ਲਈ ਕੋਈ ਸੱਜਰਾ ਅਨੁਭਵ ਤੇ ਅੰਦਾਜ਼ ਹੁੰਦਾ ਹੈ। ਮੈਂ ਹਮੇਸ਼ਾਂ ਚਾਹਿਆ ਹੈ ਕਿ ਇਹ ਸੁਰੀਲਾ ਸ਼ਾਇਰ ਮੁੱਖ ਧਾਰਾ ਦੇ ਗੀਤਕਾਰਾਂ ਵਿਚ ਸ਼ੁਮਾਰ ਹੋਵੇ, ਪਰ ਹਰਬੰਸ ਆਪ ਹੀ ਪਿੱਛੇ ਸਰਕ ਜਾਂਦਾ ਹੈ।

ਮਲਿਕਾ-ਏ-ਗ਼ਜ਼ਲ ਫ਼ਰੀਦਾ ਖਾਨੁਮ

‘ਆਜ ਜਾਨੇ ਕੀ ਜ਼ਿੱਦ ਨਾ ਕਰੋ’ ਗ਼ਜ਼ਲ ਨੂੰ 1973 ਵਿਚ ਪਹਿਲੀ ਵਾਰ ਪਾਕਿਸਤਾਨ ਦੀ ਫ਼ਿਲਮ ‘ਬਾਦਲ ਔਰ ਬਿਜਲੀ’ ਵਿਚ ਇਕ ਗੀਤ ਵਾਂਗ ਫ਼ਿਲਮਾਇਆ ਗਿਆ ਸੀ। ਇਹ ਫ਼ਿਲਮ ਤਾਂ ਅਸਫਲ ਰਹੀ, ਪਰ ਇਹ ਗੀਤ ਕਾਮਯਾਬ ਹੋ ਗਿਆ। ਇਸ ਗੀਤ ਦੀ ਅਸਲੀ ਮਕਬੂਲੀਅਤ ਦਾ ਦੌਰ ਉਸ ਸਮੇਂ ਆਇਆ ਜਦੋਂ ਇਕ ਮਹਿਫ਼ਲ ’ਚ ਆਪਣੇ ਖਸੂਸੀ ਅੰਦਾਜ਼ ਵਿਚ ਫ਼ਰੀਦਾ ਖਾਨੁਮ ਨੇ ਗਾਇਆ। ਫਿਰ ਇਹ ਗ਼ਜ਼ਲ ਇੰਨੀ ਮਕਬੂਲ ਹੋ ਗਈ ਕਿ ਸੰਗੀਤ ਪ੍ਰੇਮੀ ਇਸਨੂੰ ਫਰੀਦਾ ਖਾਨੁਮ ਦੇ ਨਾਂ ਨਾਲ ਜਾਣਨ ਲੱਗੇ। ਬਾਅਦ ਵਿਚ ਭਾਵੇਂ ਇਸ ਗੀਤ ਨੂੰ ਕਈ ਨਾਮਵਰ ਫਨਕਾਰਾਂ ਆਸ਼ਾ ਭੌਸਲੇ,ਤਲਤ ਅਜ਼ੀਜ਼, ਏ ਆਰ ਰਹਿਮਾਨ, ਸ਼ਫ਼ਕਤ ਅਮਾਨਤ ਅਲੀ ਆਦਿ ਨੇ ਗਾਇਆ ਸੀ, ਪਰ ਲੋਕਾਂ ਨੇ ਇਸ ਗੀਤ ਨੂੰ ਗੁਲੂਕਾਰਾ ਫ਼ਰੀਦਾ ਦੇ ਨਾਮ ਕਰ ਛੱਡਿਆ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0086387661
Copyright © 2019, Panjabi Times. All rights reserved. Website Designed by Mozart Infotech