ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

ਜਰਮਨੀ-ਯੂਰੋਪ
ਜਰਮਨੀ /ਯੂਰੋਪ ਵਿੱਚ ਹੋਰ »
 
 
 
 
ਰਾਸ਼ਟਰੀ

ਭਾਰਤੀ ਸੈਟੇਲਾਈਟ ਜੀਸੈਟ-11 ਸਫ਼ਲਤਾਪੂਰਬਕ ਲਾਂਚ

December 06, 2018 12:02 AM

ਬੰਗਲੌਰ, 5 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਦੇ ਸਭ ਤੋਂ ਵਜ਼ਨਦਾਰ ਸੈਟੇਲਾਈਟ ਜੀਸੈਟ-11 ਨੂੰ ਬੁੱਧਵਾਰ ਤੜਕੇ ਫਰੈਂਚ ਗੁਇਆਨਾ ਤੋਂ ਐਰੀਆਨੇਸਪੇਸ ਰਾਕੇਟ ਰਾਹੀਂ ਸਫ਼ਲਤਾਪੂਰਬਕ ਦਾਗ਼ਿਆ ਗਿਆ। ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਕਿਹਾ ਕਿ ਜੀਸੈਟ-11 ਨਾਲ ਮੁਲਕ ’ਚ ਬ੍ਰਾਡਬੈਂਡ ਸੇਵਾਵਾਂ ਨੂੰ ਹੁਲਾਰਾ ਮਿਲੇਗਾ ਯਾਨੀ ਇੰਟਰਨੈੱਟ ਹੋਰ ਤੇਜ਼ੀ ਨਾਲ ਚਲਿਆ ਕਰੇਗਾ। ਦੱਖਣੀ ਅਮਰੀਕਾ ਦੇ ਉੱਤਰ ਪੂਰਬੀ ਕੰਢੇ ਨਾਲ ਲਗਦੇ ਫਰਾਂਸੀਸੀ ਇਲਾਕੇ ਕੌਰੂ ਦੇ ਐਰੀਆਨੇ ਲਾਂਚ ਕੰਪਲੈਕਸ ਤੋਂ ਜੀਸੈਟ-11 ਸੈਟੇਲਾਈਟ ਨੂੰ ਅੱਧੀ ਰਾਤ ਤੋਂ ਬਾਅਦ 2:07 ਵਜੇ (ਆਈਐਸਟੀ) ਛੱਡਿਆ ਗਿਆ। ਕਰੀਬ 33 ਮਿੰਟਾਂ ਮਗਰੋਂ ਜੀਸੈਟ-11 ਗ੍ਰਹਿ ਪੰਧ ’ਤੇ ਸਥਾਪਤ ਹੋ ਗਿਆ ਸੀ। ਬੰਗਲੌਰ ਸਥਿਤ ਇਸਰੋ ਦੇ ਸਦਰਮੁਕਾਮ ਤੋਂ ਦੱਸਿਆ ਗਿਆ ਕਿ ਉਨ੍ਹਾਂ ਐਰੀਆਨੇ-5 ਰਾਕੇਟ ਦੀ ਸਹਾਇਤਾ ਲਈ ਕਿਉਂਕਿ ਜੀਐਸਐਲਵੀ ਐਮਕੇ111 ਸਿਰਫ਼ ਚਾਰ ਟਨ ਤਕ ਵਜ਼ਨ ਵਾਲੇ ਉਪਗ੍ਰਹਿ ਹੀ ਲਾਂਚ ਕਰ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਸੈਟੇਲਾਈਟ ਸਫ਼ਲਤਾਪੂਰਬਕ ਦਾਗ਼ਣ ’ਤੇ ਇਸਰੋ ਦੀ ਸ਼ਲਾਘਾ ਕੀਤੀ ਹੈ। ਇਸਰੋ ਦੇ ਚੇਅਰਮੈਨ ਕੇ ਸਿਵਾਨ ਨੇ ਕਿਹਾ ਕਿ ਭਾਰਤ ਵੱਲੋਂ ਸਭ ਤੋਂ ਭਾਰੀ, ਸਭ ਤੋਂ ਵੱਡੇ ਅਤੇ ਸਭ ਤੋਂ ਤਾਕਤਵਰ ਸੈਟੇਲਾਈਟ ਨੂੰ ਅੱਜ ਸਫ਼ਲਤਾਪੂਰਬਕ ਦਾਗ਼ਿਆ ਗਿਆ। ਉਨ੍ਹਾਂ ਕਿਹਾ ਕਿ ਜੀਸੈਟ-11 ਭਾਰਤ ਦੀ ਬਿਹਤਰੀਨ ਪੁਲਾੜ ਸੰਪਤੀ ਹੈ। ਇਸਰੋ ਵੱਲੋਂ ਬਣਾਏ ਗਏ ਇਸ ਸੈਟੇਲਾਈਟ ਦਾ ਵਜ਼ਨ ਕਰੀਬ 5854 ਕਿਲੋਗ੍ਰਾਮ ਹੈ ਅਤੇ ਇਸ ਦਾ ਜੀਵਨ ਕਾਲ 15 ਸਾਲ ਤੋਂ ਵਧ ਦਾ ਦੱਸਿਆ ਗਿਆ ਹੈ। ਇਸਰੋ ਮੁਖੀ ਨੇ ਕਿਹਾ ਕਿ ਇਹ ਸੈਟੇਲਾਈਟ ਭਾਰਤ ’ਚ 16 ਜੀਬੀਪੀਐਸ ਡੇਟਾ ਸਪੀਡ ਮੁਹੱਈਆ ਕਰਾਉਣ ਦੇ ਸਮਰੱਥ ਹੋਵੇਗਾ। ਉਨ੍ਹਾਂ ਦੱਸਿਆ ਕਿ ਚਾਰ ਸੰਚਾਰ ਸੈਟੇਲਾਈਟਾਂ ਰਾਹੀਂ ਮੁਲਕ ’ਚ 100 ਜੀਬੀਪੀਐਸ ਡੇਟਾ ਸਪੀਡ ਮੁਹੱਈਆ ਕਰਾਉਣ ਦਾ ਟੀਚਾ ਰੱਖਿਆ ਗਿਆ ਹੈ। -

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਰਾਸ਼ਟਰੀ ਵਿੱਚ ਹੋਰ
ਚੰਡੀਗੜ੍ਹ, ਬੰਗਾਲ ਤੇ ਯੂਪੀ ’ਚ ਵੀ ਪੈਣਗੀਆਂ ਵੋਟਾਂ

ਨਵੀਂ ਦਿੱਲੀ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਆਖਰੀ ਗੇੜ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਕੇ ਵਾਰਾਨਸੀ ਸਮੇਤ 59 ਸੀਟਾਂ ’ਤੇ ਐਤਵਾਰ ਨੂੰ ਵੋਟਾਂ ਪੈਣਗੀਆਂ। ਦੇਸ਼ ’ਚ ਵੋਟਾਂ ਪੈਣ ਦਾ ਅਮਲ ਕੱਲ ਮੁਕੰਮਲ ਹੋਣ ਮਗਰੋਂ 23 ਮਈ ਨੂੰ ਉਨ੍ਹਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਨਤੀਜੇ ਆਉਣਗੇ। ਪੱਛਮੀ ਬੰਗਾਲ ਦੀਆਂ 9 ਸੀਟਾਂ ’ਤੇ ਵੀ ਵੋਟਿੰਗ ਹੋਣੀ ਹੈ ਜਿਥੇ ਭਾਜਪਾ ਅਤੇ ਹੁਕਮਰਾਨ ਤ੍ਰਿਣਮੂਲ ਕਾਂਗਰਸ ’ਚ ਤਿੱਖੇ ਮੁਕਾਬਲੇ ਦੇ ਆਸਾਰ ਹਨ। ਪਿਛਲੇ ਦਿਨਾਂ ’ਚ ਦੋਵੇਂ ਪਾਰਟੀਆਂ ਦੇ ਵਰਕਰਾਂ ’ਚ ਟਕਰਾਅ ਕਾਰਨ ਉਥੇ ਮਾਹੌਲ ਗਰਮ ਹੈ ਜਿਸ ਕਾਰਨ ਚੋਣ ਕਮਿਸ਼ਨ ਨੇ ਮਿੱਥੇ ਸਮੇਂ ਤੋਂ ਕਰੀਬ 20 ਘੰਟੇ ਪਹਿਲਾਂ ਪ੍ਰਚਾਰ ਬੰਦ ਕਰ ਦਿੱਤਾ ਸੀ

ਚੋਣ ਕਮਿਸ਼ਨ ਬੰਗਾਲ ਵਿੱਚ ਸ਼ਾਂਤਮਈ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਏ: ਮਮਤਾ

ਕੋਲਕਾਤਾ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : : ਤ੍ਰਿਣਮੂਲ ਕਾਂਗਰਸ ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਭਾਜਪਾ ਦੇ ਦਖ਼ਲ ਤੋਂ ਬਿਨਾਂ ਪੱਛਮੀ ਬੰਗਾਲ ਵਿੱਚ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਯਕੀਨੀ ਬਣਾਈਆਂ ਜਾਣ।

ਮੋਦੀ ਨੇ ਪੱਤਰਕਾਰਾਂ ਦੇ ਸਵਾਲਾਂ ਤੋਂ ਵੱਟਿਆ ਟਾਲਾ

ਨਵੀਂ ਦਿੱਲੀ ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : 2014 ਵਿੱਚ ਸੱਤਾ ’ਚ ਆਉਣ ਤੋਂ ਬਾਅਦ ਪਹਿਲੀ ਵਾਰ ਪ੍ਰੈੱਸ ਕਾਨਫਰੰਸ ਵਿੱਚ ਦਿਖਾਈ ਦਿੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਚੋਣਾਂ ਤੋਂ ਬਾਅਦ ਭਾਜਪਾ ਆਪਣੇ ਬਲਬੂਤੇ ਪੂਰਨ ਬਹੁਮੱਤ ਦੇ ਨਾਲ ਸਰਕਾਰ ਬਣਾਏਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਰਟੀ ਅਨੁਸ਼ਾਸਨ ਤਹਿਤ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਟਾਲਾ ਵੱਟ ਲਿਆ। ਉਨ੍ਹਾਂ ਨੇ ਇਹ ਗੱਲ ਵੀ ਜ਼ੋਰ ਨਾਲ ਆਖੀ ਕਿ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਜਦੋਂ ਪੂਰਨ ਬਹੁਮੱਤ ਵਾਲੀ ਸਰਕਾਰ ਪੰਜ ਸਾਲ ਪੂਰੇ ਕਰਨ ਬਾਅਦ ਦੋਬਾਰਾ ਜਿੱਤ ਕੇ ਆਵੇਗੀ।

ਪਹਿਲੀ ਪ੍ਰੈੱਸ ਕਾਨਫਰੰਸ ਕਰਨ ’ਤੇ ਮੋਦੀ ਨੂੰ ਵਧਾਈ ਦੇ ਕੇ ਰਾਹੁਲ ਨੇ ਕੱਸਿਆ ਤਨਜ਼

ਨਵੀਂ ਦਿੱਲੀ ,17 ਮਈ (ਪੰਜਾਬੀ ਟਾਈਮਜ਼ ਬਿਊਰੋ ) :  ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਹਿਲੀ ਵਾਰ ਪ੍ਰੈੱਸ ਕਾਨਫਰੰਸ ਕਰਨ ਉੱਤੇ ਵਿਅੰਗ ਕਰਦਿਆਂ ਮੋਦੀ ਨੂੰ ਵਧਾਈ ਦਿੱਤੀ। ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਾ ਦੇਣ ਉੱਤੇ ਤਿੱਖਾ ਵਿਅੰਗ ਕੀਤਾ। ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ, ‘ ਮੋਦੀ ਜੀ ਵਧਾਈ ਹੋਵੇ। ਪਹਿਲੀ ਵਾਰ ਪ੍ਰੈੱਸ ਕਾਨਫੰਰਸ ਵਿੱਚ ਦਿਖਾਈ ਦੇ ਰਹੇ ਹੋ ਤੇ ਚਲੋ ਖੈਰ ਅਧੂਰਾ ਹੀ ਸਹੀ ਪਰ ਪਹਿਲੀ

ਗੋਡਸੇ ਨੂੰ ‘ਦੇਸ਼ਭਗਤ’ ਆਖਣ ਲਈ ਪ੍ਰੱਗਿਆ ਨੂੰ ਮੁਆਫ਼ ਨਹੀਂ ਕਰਾਂਗਾ: ਮੋਦੀ

ਖਰਗੌਨ ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : ਭਾਜਪਾ ਉਮੀਦਵਾਰ ਪ੍ਰੱਗਿਆ ਸਿੰਘ ਠਾਕੁਰ ਵੱਲੋਂ ਮਹਾਤਮਾ ਗਾਂਧੀ ਦੇ ਹਤਿਆਰੇ ਨੱਥੂਰਾਮ ਗੋਡਸੇ ਨੂੰ ਸੱਚਾ ਦੇਸ਼ਭਗਤ ਆਖੇ ਜਾਣ ’ਤੇ ਸਿਆਸਤ ਭਖਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪ੍ਰੱਗਿਆ ਦੀ ਆਲੋਚਨਾ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਮਹਾਤਮਾ ਗਾਂਧੀ ਦਾ ਅਪਮਾਨ ਕਰਨ ਲਈ ਪ੍ਰੱਗਿਆ ਠਾਕੁਰ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ। ਇਥੇ ਆਖਰੀ ਚੋਣ ਰੈਲੀ ਦੌਰਾਨ ਟੀਵੀ ਚੈਨਲ ਨੂੰ ਇੰਟਰਵਿਊ ਦੌਰਾਨ ਸ੍ਰੀ ਮੋਦੀ ਨੇ ਕਿਹਾ,‘‘ਗਾਂਧੀ ਜਾਂ ਗੋਡਸੇ ਬਾਰੇ ਜਿਹੜੇ ਬਿਆਨ ਆ ਰਹੇ ਹਨ, ਉਹ ਮਾੜੇ ਹਨ ਅਤੇ ਨਫ਼ਰਤ ਕਰਨ ਦੇ ਬਰਾਬਰ ਹਨ। ਸੱਭਿਅਕ ਸਮਾਜ ’ਚ ਅਜਿਹੀ ਭਾਸ਼ਾ ਜਾਇਜ਼ ਨਹੀਂ ਹੈ। ਅਜਿਹੀ ਸੋਚ ਕੰਮ ਨਹੀਂ ਕਰੇਗੀ। ਇਸ ਲਈ ਜਿਹੜੇ ਅਜਿਹਾ ਕੁਝ ਮਾੜਾ ਬੋਲ ਰਹੇ ਹਨ, ਉਨ੍ਹਾਂ ਨੂੰ ਸੌ ਵਾਰ ਸੋਚਣਾ ਪਏਗਾ। ਉਂਜ ਉਸ ਨੇ ਮੁਆਫ਼ੀ ਮੰਗ ਲਈ ਹੈ ਪਰ ਮੈਂ ਉਸ ਨੂੰ ਦਿਲੋਂ ਮੁਆਫ਼ ਨਹੀਂ ਕਰ ਸਕਾਂਗਾ।’’

ਪ੍ਰਿਯੰਕਾ ਗਾਂਧੀ ਸਿੱਖਾਂ ਦੇ ਕਾਤਲ ਬਾਰੇ ਪੱਖ ਸਪੱਸ਼ਟ ਕਰੇ: ਭਾਜਪਾ

ਨਵੀਂ ਦਿੱਲੀ ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : ਦਿੱਲੀ ਭਾਜਪਾ ਦੇ ਆਗੂ ਤਜਿੰਦਰ ਪਾਲ ਬੱਗਾ ਨੇ ਅੱਜ ਮਹਾਤਮਾ ਗਾਂਧੀ ਦੀ ਹੱਤਿਆ ਤੇ 1984 ਦੇ ਸਿੱਖ ਕਤਲੇਆਮ ਵਿਚਾਲੇ ਤੁਲਨਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਦੋਵਾਂ ਘਟਨਾਵਾਂ ’ਚ ਸ਼ਾਮਲ ਵਿਅਕਤੀ ਦੇਸ਼ ਭਗਤ ਨਹੀਂ ਸੀ। ਬੱਗਾ ਨੇ ਨਾਲ ਹੀ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਕਿਹਾ ਕਿ ਉਹ ਸਿੱਖਾਂ ਦੇ ਕਾਤਲ ਪ੍ਰਤੀ ਆਪਣਾ ਪੱਖ ਸਪੱਸ਼ਟ ਕਰਨ।
ਬੱਗਾ ਪ੍ਰਿਯੰਕਾ ਗਾਂਧੀ ਦੇ ਉਸ ਟਵੀਟ ’ਤੇ ਪ੍ਰਤੀਕਿਰਿਆ ਜ਼ਾਹਿਰ ਕਰ ਰਹੇ ਸੀ ਜਿਸ ’ਚ ਉਨ੍ਹਾਂ ਭੋਪਾਲ ਤੋਂ ਭਾਜਪਾ ਉਮੀਦਵਾਰ ਪ੍ਰੱਗਿਆ ਸਿੰਘ ਠਾਕੁਰ ਦੇ ਨੱਥੂ ਰਾਮ ਗੋਡਸੇ ਨੂੰ ‘ਦੇਸ਼ ਭਗਤ’ ਦੱਸਣ ਵਾਲੇ ਬਿਆਨ ਲਈ ਭਾਜਪਾ ਨੂੰ ਆਪਣਾ ਪੱਖ ਸਪੱਸ਼ਟ ਕਰਨ ਦੀ ਚੁਣੌਤੀ ਦਿੱਤੀ ਸੀ।

ਵੱਖਵਾਦੀਆਂ ਦੀ ਹੜਤਾਲ ਕਾਰਨ ਕਸ਼ਮੀਰ ’ਚ ਜਨ-ਜੀਵਨ ਪ੍ਰਭਾਵਿਤ

ਸ੍ਰੀਨਗਰ ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪੁਲਵਾਮਾ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਅਤੇ ਦਹਿਸ਼ਤਗਰਦਾਂ ਵਿਚਕਾਰ ਮੁਕਾਬਲੇ ਦੌਰਾਨ ਆਮ ਨਾਗਰਿਕ ਦੀ ਮੌਤ ਦੇ ਵਿਰੋਧ ’ਚ ਵੱਖਵਾਦੀਆਂ ਵੱਲੋਂ ਦਿੱਤੇ ਹੜਤਾਲ ਦੇ ਸੱਦੇ ਕਾਰਨ ਸ਼ੁੱਕਰਵਾਰ ਨੂੰ ਕਸ਼ਮੀਰ ’ਚ ਜਨਜੀਵਨ ਪ੍ਰਭਾਵਿਤ ਹੋਇਆ। ਅਧਿਕਾਰੀਆਂ ਨੇ ਕਿਹਾ ਕਿ ਸ੍ਰੀਨਗਰ ’ਚ ਜ਼ਿਆਦਾਤਰ ਦੁਕਾਨਾਂ, ਪੈਟਰੋਲ ਪੰਪ ਅਤੇ ਹੋਰ ਕਾਰੋਬਾਰੀ ਅਦਾਰੇ ਬੰਦ ਰਹੇ। ਆਵਾਜਾਈ ਦੇ ਸਰਕਾਰੀ ਸਾਧਨ ਸੜਕਾਂ ’ਤੇ ਨਹੀਂ ਉਤਰੇ ਪਰ ਸ਼ਹਿਰ ਦੇ ਕੁਝ ਇਲਾਕਿਆਂ ’ਚ

ਅਸ਼ੋਕ ਲਵਾਸਾ ਵੱਲੋਂ ਚੋਣ ਕਮਿਸ਼ਨ ਦੀ ਕਾਰਵਾਈ ’ਚ ਹਿੱਸਾ ਨਾ ਲੈਣ ਦਾ ਫ਼ੈਸਲਾ

ਨਵੀਂ ਦਿੱਲੀ ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : ਲੋਕ ਸਭਾ ਚੋਣਾਂ ਲਈ ਵੋਟਾਂ ਦੇ ਸੱਤਵੇਂ ਤੇ ਆਖਰੀ ਗੇੜ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਆਦਰਸ਼ ਚੋਣ ਜ਼ਾਬਤੇ (ਐੱਮਸੀਸੀ) ਨੂੰ ਲਾਗੂ ਕਰਨ ਦੇ ਮਾਮਲੇ ’ਚ ਦੋਫਾੜ ਦਿਖਾਈ ਦੇ ਰਿਹਾ ਹੈ ਕਿਉਂਕਿ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਕਮਿਸ਼ਨ ਦੀ ਕਾਰਵਾਈ ’ਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਕੀਤਾ ਹੈ।

ਯੋਗੀ ਸਰਕਾਰ ਤੋਰ ਕੇ ਹੀ ਦਮ ਲਵਾਂਗੇ: ਮਾਇਆਵਤੀ

ਮਿਰਜ਼ਾਪੁਰ/ਚੰਦੋਲੀ (ਯੂਪੀ) ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : ਬਸਪਾ ਮੁਖੀ ਮਾਇਆਵਤੀ ਨੇ ਅੱਜ ਕਿਹਾ ਕਿ ਸਪਾ ਤੇ ਰਾਸ਼ਟਰੀ ਲੋਕ ਦਲ ਨਾਲ ਉਨ੍ਹਾਂ ਦਾ ਮਹਾਂਗੱਠਜੋੜ ਵਿਚਾਰਾਂ ਦੀ ਸਾਂਝ ਹੈ ਅਤੇ ਇਹ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤੋਂ ਇਲਾਵਾ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਨੂੰ ਵੀ ਸੱਤਾ ਤੋਂ ਬਾਹਰ ਕਰਨ ਤੱਕ ਚੁੱਪ ਨਹੀਂ ਬੈਠੇਗਾ।

ਸ਼ਾਰਦਾ ਘੁਟਾਲਾ: ਰਾਜੀਵ ਕੁਮਾਰ ਨੂੰ ਗ੍ਰਿਫ਼ਤਾਰੀ ਤੋਂ ਦਿੱਤੀ ਛੋਟ ਵਾਪਸ ਲਈ

ਨਵੀਂ ਦਿੱਲੀ ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸੁਪਰੀਮ ਕੋਰਟ ਨੇ ਸ਼ਾਰਦਾ ਚਿੱਟ ਫ਼ੰਡ ਘੁਟਾਲਾ ਮਾਮਲੇ ਵਿੱਚ ਕੋਲਕਾਤਾ ਦੇ ਸਾਬਕਾ ਪੁਲੀਸ ਕਮਿਸ਼ਨਰ ਰਾਜੀਵ ਕੁਮਾਰ ਨੂੰ ਗ੍ਰਿਫ਼ਤਾਰੀ ਤੋਂ ਪਹਿਲਾਂ ਸੱਤ ਦਿਨ ਦਾ ਅਗਾਊਂ ਨੋਟਿਸ ਦੇਣ ਸਬੰਧੀ ਛੋਟ ਅੱਜ ਵਾਪਸ ਲੈ ਲਈ। ਉਂਜ ਸਿਖਰਲੀ ਅਦਾਲਤ ਨੇ ਕਿਹਾ 5 ਫਰਵਰੀ ਨੂੰ ਕੀਤੇ ਹੁਕਮਾਂ ਤਹਿਤ ਦਿੱਤੀ ਇਹ ਛੋਟ ਅੱਜ ਤੋਂ ਸੱਤ ਦਿਨ ਤਕ ਅਮਲ ਵਿੱਚ ਰਹੇਗੀ ਤਾਂ ਕਿ ਉਹ ਰਾਹਤ ਲਈ ਸਮਰੱਥ ਅਦਾਲਤ ਤਕ ਰਸਾਈ ਕਰ ਸਕੇ।

ਮੋਦੀ ਲੀਡਰ ਨਹੀਂ, ਐਕਟਰ: ਪ੍ਰਿਯੰਕਾ

ਮਿਰਜ਼ਾਪੁਰ/ ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਇੱਥੇ ਰੋਡ ਸ਼ੋਅ ਦੌਰਾਨ ਕਿਹਾ ਕਿ ਨਰਿੰਦਰ ਮੋਦੀ ਇੱਕ ਐਕਟਰ ਹਨ ਤੇ ਉਨ੍ਹਾਂ ਦੀ ਥਾਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਅਮਿਤਾਭ ਬੱਚਨ ਜ਼ਿਆਦਾ ਵਧੀਆ ਹਨ।

ਚੋਣ ਕਮਿਸ਼ਨ ਦਾ ਫੈਸਲਾ ਨਿਆਂ ਦੇ ਖ਼ਿਲਾਫ਼’

ਨਵੀਂ ਦਿੱਲੀ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਵਿਰੋਧੀ ਪਾਰਟੀਆਂ ਨੇ ਪੱਛਮੀ ਬੰਗਾਲ ਵਿੱਚ ਲੋਕ ਸਭਾ ਚੋਣਾਂ ਲਈ ਪ੍ਰਚਾਰ ਦੇ ਸਮੇਂ ’ਚ ਕਟੌਤੀ ਦੇ ਚੋਣ ਕਮਿਸ਼ਨ ਦੇ ਫ਼ੈਸਲੇ ਨੂੰ ਨਿਆਂ ਦੇ ਖ਼ਿਲਾਫ਼ ਦੱਸਦਿਆਂ ਕਮਿਸ਼ਨ ਤੋਂ ਚੋਣ ਪ੍ਰਚਾਰ ਦੇ ਸਮੇਂ ਵਿੱਚ ਅੱਧੇ ਦਿਨ ਦੀ ਛੋਟ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਗ਼ਲਤੀ ਦਾ ਖਮਿਆਜ਼ਾ ਐਨਡੀਏ ਤੋਂ ਬਾਹਰਲੀਆਂ ਪਾਰਟੀਆਂ ਸਿਰ ਮੜਿਆ ਜਾ ਰਿਹੈ। ਆਗੂਆਂ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਫੈਸਲੇ ਖ਼ਿਲਾਫ਼ ਅਦਾਲਤ ਤੱਕ ਰਸਾਈ ਸਮੇਤ ਹੋਰ ਬਦਲ ਮੌਜੂਦ ਹਨ।

56 ਇੰਚ ਕੀ ਛਾਤੀ ਹੈ, ਸਾਤ ਦਿਨ ਬਾਕੀ ਹੈਂ: ਰਾਹੁਲ

ਨਵੀਂ ਦਿੱਲੀ/ਕੁਸ਼ੀਨਗਰ (ਯੂਪੀ) ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਨਜ਼ ਕੱਸਦਿਆਂ ਕਿਹਾ ਕਿ ‘56 ਇੰਚ ਕੀ ਛਾਤੀ ਹੈ, ਬਸ ਸੱਤ ਦਿਨ ਬਾਕੀ ਹੈ।’ ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨੇ ਪਿਛਲੇ ਪੰਜ ਸਾਲਾਂ ’ਚ ਇਕ ਵਾਅਦਾ ਪੂਰਾ ਨਹੀਂ ਕੀਤਾ। ਇਸ ਦੌਰਾਨ ਰਾਹੁਲ ਨੇ ਇਕ ਟਵੀਟ ਵਿੱਚ ਕਿਹਾ ਕਿ ਅੱਜਕੱਲ੍ਹ ਆਲਮੀ ਪੱਧਰ ’ਤੇ ਡਿਕਸ਼ਨਰੀ ਵਿੱਚ ਇਕ ਨਵਾਂ ਸ਼ਬਦ ‘ਮੋਦੀਲਾਈ’ (ਮੋਦੀ ਦਾ ਝੂਠ) ਕਾਫ਼ੀ ਮਕਬੂਲ ਹੈ।

ਮੋਦੀ ਦਾ ਕਾਰਜਕਾਲ ਕਾਲੇ ਧੱਬੇ ਵਰਗਾ ਰਿਹਾ: ਮਾਇਆਵਤੀ

ਲਖਨਊ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਬਸਪਾ ਸੁਪਰੀਮੋ ਮਾਇਆਵਤੀ ਨੇ ਬੁੱਧਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਰਹਿੰਦਿਆਂ ਉਨ੍ਹਾਂ ਦੀ ਵਿਰਾਸਤ ਗੁਜਰਾਤ ਲਈ ‘ਕਾਲਾ ਧੱਬਾ’ ਅਤੇ ਭਾਜਪਾ ਦੇ ਨਾਲ ਨਾਲ ਮੁਲਕ ਦੇ ਫਿਰਕੂ ਇਤਿਹਾਸ ਲਈ ‘ਬੋਝ’ ਹੈ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਮੋਦੀ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ‘ਅਣਫਿਟ’ ਸਨ ਅਤੇ ਉਨ੍ਹਾਂ ਦੇ ਕਾਰਜਕਾਲ ’ਚ ਅਰਾਜਕਤਾ ਅਤੇ ਨਫ਼ਰਤ ਭਾਰੂ ਰਹੀ।

‘ਭਾਜਪਾ ਦੇ ਗੁੰਡਿਆਂ’ ਨੇ ਵਿਦਿਆਸਾਗਰ ਦਾ ਬੁੱਤ ਤੋੜਿਆ: ਤ੍ਰਿਣਮੂਲ ਕਾਂਗਰਸ

ਨਵੀਂ ਦਿੱਲੀ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਭਗਵਾਂ ਪਾਰਟੀ ’ਤੇ ਹਮਲੇ ਤੇਜ਼ ਕਰਦਿਆਂ ਤ੍ਰਿਣਮੂਲ ਕਾਂਗਰਸ (ਟੀਐਮਸੀ) ਨੇ ਬੁੱਧਵਾਰ ਨੂੰ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਕਿ ‘ਭਾਜਪਾ ਦੇ ਗੁੰਡਿਆਂ’ ਨੇ ਸਮਾਜ ਸੁਧਾਰਕ ਈਸ਼ਵਰ ਚੰਦਰ ਵਿਦਿਆਸਾਗਰ ਦੇ ਬੁੱਤ ਨੂੰ ਤੋੜਿਆ। ਤ੍ਰਿਣਮੂਲ ਦੇ ਸੰਸਦ ਮੈਂਬਰਾਂ ਡੈਰੇਕ ਓ’ਬ੍ਰਾਇਨ, ਸੁਕੇਂਦੂ ਸ਼ੇਖਰ ਰੇਅ, ਮਨੀਸ਼ ਗੁਪਤਾ ਅਤੇ ਨਦੀਮਉੱਲ ਹੱਕ ਨੇ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਕੇ ਮੰਗਲਵਾਰ ਨੂੰ ਭਾਜਪਾ ਵੱਲੋਂ ਕੋਲਕਾਤਾ ’ਚ ਕੀਤੀ ਗਈ ਕਥਿਤ ਹਿੰਸਾ ਦੇ ਸਬੂਤ ਵੀ ਸੌਂਪੇ। ਇਸ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟੀਐਮਸੀ ਆਗੂ ਓ’ਬ੍ਰਾਇਨ ਨੇ ਕਿਹਾ,‘‘ਵੀਡੀਓ ਨਾਲ ਨਾ ਸਿਰਫ਼ ਭਾਜਪਾ ਵੱਲੋਂ ਕੀਤਾ ਗਿਆ ਕਾਰਾ ਸਪੱਸ਼ਟ ਹੋ ਗਿਆ ਹੈ

ਬੰਗਾਲ ’ਚ ਹਿੰਸਾ ਲਈ ਅਮਿਤ ਸ਼ਾਹ ਨੇ ਮਮਤਾ ਨੂੰ ਜ਼ਿੰਮੇਵਾਰ ਦੱਸਿਆ

ਨਵੀਂ ਦਿੱਲੀ, ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਦਾਅਵਾ ਕੀਤਾ ਕਿ ਭਾਜਪਾ ਨੇ ਲੋਕ ਸਭਾ ਚੋਣਾਂ ਦਾ ਛੇਵਾਂ ਗੇੜ ਮੁਕੰਮਲ ਹੋਣ ਮਗਰੋਂ ਕੇਂਦਰ ਵਿੱਚ ਸਰਕਾਰ ਬਣਾਉਣ ਲਈ ਲੋੜੀਂਦਾ ਬਹੁਮਤ ਪਹਿਲਾਂ ਹੀ ਹਾਸਲ ਕਰ ਲਿਆ ਹੈ। ਵਿਰੋਧੀ ਪਾਰਟੀਆਂ ਵੱਲੋਂ ਵਿਉਂਤੀ ਤਜਵੀਜ਼ਤ ਮੀਟਿੰਗ ’ਤੇ ਤਨਜ਼ ਕਸਦਿਆਂ ਸ਼ਾਹ ਨੇ ਕਿਹਾ ਕਿ ਇਹ ਮੀਟਿੰਗ ਵਿਰੋਧੀ ਧਿਰ ਦੇ ਆਗੂ ਦੀ ਚੋਣ ਲਈ ਹੋ ਰਹੀ ਹੈ। ਭਾਜਪਾ ਪ੍ਰਧਾਨ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ।

ਪੱਛਮੀ ਬੰਗਾਲ ਦੀਆਂ ਘਟਨਾਵਾਂ ਖ਼ਿਲਾਫ਼ ਮੌਨ ਰੋਸ ਪ੍ਰਦਰਸ਼ਨ

ਨਵੀਂ ਦਿੱਲੀ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਦਿੱਲੀ ਪ੍ਰਦੇਸ਼ ਭਾਜਪਾ ਤੇ ਕੇਂਦਰੀ ਆਗੂਆਂ ਵੱਲੋਂ ਅੱਜ ਪੱਛਮੀ ਬੰਗਾਲ ਦੀਆਂ ਘਟਨਾਵਾਂ ਸਬੰਧੀ ਜੰਤਰ-ਮੰਤਰ ’ਤੇ ਮੌਨ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਅਮਿਤ ਸ਼ਾਹ ਦੀ ਰੈਲੀ ਦੌਰਾਨ ਹਮਲਾ ਕੀਤਾ ਗਿਆ। ਕੇਂਦਰੀ ਮੰਤਰੀ ਨਿਰਮਲਾ ਸੀਤਾਰਾਮਨ, ਜਤਿੰਦਰ ਸਿੰਘ, ਵਿਜੈ ਗੋਇਲ ਤੇ ਡਾ. ਹਰਸ਼ਵਰਧਨ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਤੇ ਬੁੱਲ੍ਹਾਂ ’ਤੇ ਉਂਗਲੀਆਂ ਧਰ ਮੰਚ ਉੱਪਰ ਰੋਸ ਜ਼ਾਹਿਰ ਕੀਤਾ। ਇਸ ਦੌਰਾਨ ਆਗੂਆਂ ਤੇ ਕਾਰਕੁਨਾਂ ਨੇ ‘ਸੇਵ ਬੰਗਾਲ, ਸੇਵ ਡੈਮੋਕ੍ਰੇਸੀ’ ਦੇ ਨਾਅਰੇ ਲਿਖੀਆਂ ਤਖ਼ਤੀਆਂ ਵੀ ਫੜੀਆਂ ਹੋਈਆਂ ਸਨ ਤੇ ਉਹ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਖ਼ਿਲਾਫ਼ਤ ਕਰ ਰਹੇ ਸਨ। ਆਗੂਆਂ ਨੇ ਕਿਹਾ ਕਿ ਬੈਨਰਜੀ ਵੱਲੋਂ ਲੋਕਤੰਤਰ ਦਾ ਗਲ ਘੁੱਟਿਆ ਜਾ ਰਿਹਾ ਹੈ।

ਮੋਦੀ ਨੇ ਲੋਕ ਸਭਾ ਚੋਣਾਂ ਨੂੰ ‘ਨਿੱਜੀ ਚੋਣ’ ਬਣਾਇਆ: ਸਿਨਹਾ

ਪਟਨਾ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਕਿਹਾ ਕਿ ਸ੍ਰੀ ਮੋਦੀ ਨੇ ਲੋਕ ਸਭਾ ਚੋਣਾਂ ਨੂੰ ਆਪਣਾ ‘ਨਿੱਜੀ ਮਤਦਾਨ’ ਬਣਾ ਛੱਡਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਜਿਸ ਤਰੀਕੇ ਨਾਲ ਹਰੇਕ ਵੋਟ ਆਪਣੇ ਖਾਤੇ ਵਿੱਚ ਪਾਉਣ ਲਈ ਝੋਲੀ ਅੱਡ ਰਹੇ ਹਨ, ਉਸ ਤੋਂ ਇਹੀ ਪ੍ਰਭਾਵ ਜਾਂਦਾ ਹੈ। ਸ੍ਰੀ ਸਿਨਹਾ ਪਟਨਾ ਸਾਹਿਬ ਤੋਂ ਮਹਾਂਗੱਠਬੰਧਨ ਦੇ ਉਮੀਦਵਾਰ ਸ਼ਤਰੂਘਣ ਸਿਨਹਾ ਦੇ ਹੱਕ ’ਚ ਚੋਣ ਪ੍ਰਚਾਰ ਕਰ ਰਹੇ ਸਨ।

ਸਿੱਖ ਗਾਂਧੀ ਪਰਿਵਾਰ ਨੂੰ ਕਦੇ ਮੁਆਫ ਨਹੀਂ ਕਰਨਗੇ: ਸਿਰਸਾ

ਨਵੀਂ ਦਿੱਲੀ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਪ੍ਰਿਅੰਕਾ ਗਾਂਧੀ ਪੰਜਾਬ ਅੰਦਰ ਭਾਵੁਕ ਭਾਸ਼ਣ ਦੇ ਕੇ ਆਪਣੀ ਦਾਦੀ ਇੰਦਰਾ ਗਾਂਧੀ ਤੇ ਪਿਤਾ ਰਾਜੀਵ ਗਾਂਧੀ ਵੱਲੋਂ ਕੀਤੇ ਗੁਨਾਹਾਂ ਨੂੰ ਨਹੀਂ ਛੁਪਾ ਸਕਦੀ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਨੇ ਅਕਾਲ ਤਖਤ ਸਾਹਿਬ ’ਤੇ ਹਮਲਾ ਕਰਵਾ ਕੇ ਅਤੇ ਹੋਰ ਗੁਰੂ ਘਰਾਂ ਨੂੰ ਢਾਹੁਣ ਦੇ ਹੁਕਮ ਦੇ ਕੇ ਜੋ ਗੁਨਾਹ ਕੀਤਾ ਹੈ,

ਨਵੀਂ ਵਹੁਟੀ ਨਾਲ ਮੋਦੀ ਦੀ ਤੁਲਨਾ ਕਰਨ ਵਾਲੇ ਬਿਆਨ ’ਤੇ ਸਿੱਧੂ ਨੂੰ ਕਲੀਨ ਚਿੱਟ

ਇੰਦੌਰ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਨਵੀਂ ਵਹੁਟੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਵਾਲੇ ਵਿਵਾਦਤ ਬਿਆਨ ’ਤੇ ਸਾਬਕਾ ਕ੍ਰਿਕਟਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਜ਼ਿਲ੍ਹਾ ਚੋਣ ਦਫ਼ਤਰ ਨੇ ਕਲੀਨ ਚਿੱਟ ਦੇ ਦਿੱਤੀ ਹੈ। ਜ਼ਿਲ੍ਹਾ ਚੋਣ ਅਧਿਕਾਰੀ ਲੋਕੇਸ਼ ਕੁਮਾਰ ਜਾਟਵ ਨੇ ਵੀਰਵਾਰ ਨੂੰ ਖ਼ਬਰ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਸਿੱਧੂ ਦੇ ਸਬੰਧਤ ਬਿਆਨ ਦੀ ਜਾਂਚ ਕੀਤੀ। ‘ਜਾਂਚ ਮਗਰੋਂ ਅਸੀਂ ਇਸ ਸਿੱਟੇ ’ਤੇ ਪੁੱਜੇ ਕਿ ਇਸ ਬਿਆਨ ਨਾਲ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਹੁੰਦੀ ਹੈ।’

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0075881247
Copyright © 2019, Panjabi Times. All rights reserved. Website Designed by Mozart Infotech