ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

ਜਰਮਨੀ-ਯੂਰੋਪ
ਜਰਮਨੀ /ਯੂਰੋਪ ਵਿੱਚ ਹੋਰ »
 
 
 
 
ਰਾਸ਼ਟਰੀ

ਕੋਲਗੇਟ: ਸਾਬਕਾ ਕੋਲਾ ਸਕੱਤਰ ਗੁਪਤਾ ਸਮੇਤ ਪੰਜ ਨੂੰ ਸਜ਼ਾ

December 06, 2018 12:06 AM

ਨਵੀਂ ਦਿੱਲੀ, 5 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਦਿੱਲੀ ਦੀ ਇਕ ਅਦਾਲਤ ਨੇ ਯੂਪੀਏ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਕੋਲਾ ਬਲਾਕਾਂ ਦੀ ਵੰਡ ਦੌਰਾਨ ਹੋਏ ਘੁਟਾਲੇ ਦੇ ਮਾਮਲੇ ਵਿੱਚ ਸਾਬਕਾ ਕੋਲਾ ਸਕੱਤਰ ਐੱਚ.ਸੀ. ਗੁਪਤਾ ਤੇ ਦੋ ਹੋਰਨਾਂ ਨੌਕਰਸ਼ਾਹਾਂ ਕੇ.ਐਸ. ਕਰੋਫਾ ਤੇ ਕੇ.ਸੀ.ਸਾਮਰੀਆ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਨਹੀਂ ਤਿੰਨਾਂ ਨੌਕਰਸ਼ਾਹਾਂ ਨੂੰ ਪੰਜਾਹ-ਪੰਜਾਹ ਹਜ਼ਾਰ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਉਂਜ ਸਜ਼ਾ ਦੀ ਮਿਆਦ ਚਾਰ ਸਾਲ ਤੋਂ ਘੱਟ ਹੋਣ ਕਰਕੇ ਮੁਜਰਮਾਂ ਨੂੰ ਮਗਰੋਂ ਜ਼ਮਾਨਤ ਦੇ ਦਿੱਤੀ ਗਈ।
ਵਿਸ਼ੇਸ਼ ਜੱਜ ਭਾਰਤ ਪ੍ਰਾਸ਼ਰ ਨੇ ਕੇਸ ਵਿੱਚ ਸ਼ਾਮਲ ਹੋਰਨਾਂ ਦੋੋਸ਼ੀਆਂ ਵਿਕਾਸ ਮੈਟਲਜ਼ ਤੇ ਪਾਵਰ ਲਿਮਟਿਡ (ਵੀਐਮਪੀਐਲ) ਦੇ ਐਮਡੀ ਵਿਕਾਸ ਪਾਟਨੀ ਤੇ ਕੰਪਨੀ ਦੇ ਅਧਿਕਾਰਤ ਸਿਗਨੇਟਰੀ ਆਨੰਦ ਮਲਿਕ ਨੂੰ ਚਾਰ-ਚਾਰ ਸਾਲ ਦੀ ਸਜ਼ਾ ਸੁਣਾਈ ਹੈ। ਪਾਟਨੀ ਨੂੰ 25 ਲੱਖ ਜਦੋਂਕਿ ਮਲਿਕ ਨੂੰ ਦੋ ਲੱਖ ਰੁਪਏ ਦਾ ਜੁਰਮਾਨਾ ਵੀ ਅਦਾ ਕਰਨ ਲਈ ਕਿਹਾ ਗਿਆ ਹੈ। ਸਜ਼ਾ ਦੇ ਐਲਾਨ ਤੋਂ ਫੌਰੀ ਮਗਰੋਂ ਦੋਵਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਅਦਾਲਤ ਨੇ ਕੰਪਨੀ ’ਤੇ ਵੀ ਇਕ ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਕੋਲ ਬਲਾਕਾਂ ਦੀ ਅਲਾਟਮੈਂਟ ਵਿੱਚ ਬੇਨੇਮੀਆਂ ਦਾ ਇਹ ਮਾਮਲਾ ਵੀਐਮਪੀਐਲ ਕੰਪਨੀ ਨੂੰ ਪੱਛਮੀ ਬੰਗਾਲ ਦੇ ਮੋਇਰਾ ਤੇ ਮਧੂਜੋਰੇ (ਉੱਤਰੀ ਤੇ ਦੱਖਣੀ) ਵਿੱਚ ਅਲਾਟ ਹੋਏ ਕੋਲਾ ਬਲਾਕਾਂ ਨਾਲ ਸਬੰਧਤ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਰਾਸ਼ਟਰੀ ਵਿੱਚ ਹੋਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਦਾਰਨਾਥ ਵਿੱਚ ਲਾਇਆ ਧਿਆਨ

ਦੇਹਰਾਦੂਨ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਕਰੀਬ ਡੇਢ ਮਹੀਨੇ ਤੱਕ ਚੱਲੀ ਲੋਕ ਸਭਾ ਚੋਣਾਂ ਦੀ ਕਵਾਇਦ ਤੇ ਨਤੀਜੇ ਆਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨਿਚਰਵਾਰ ਕੇਦਾਰਨਾਥ ਧਾਮ ਪੁੱਜੇ। ਉਨ੍ਹਾਂ ਭਗਵਾਨ ਸ਼ਿਵ ਦਾ ਰੁਦਰਾਭਿਸ਼ੇਕ ਕਰ ਕੇ ਪੂਜਾ ਕੀਤੀ। ਪ੍ਰਧਾਨ ਮੰਤਰੀ ਹੈਲੀਕਾਪਟਰ ਤੋਂ ਉਤਰਨ ਤੋਂ ਬਾਅਦ ਸਲੇਟੀ ਰੰਗ ਦੇ ਪਹਾੜੀ ਵਸਤਰਾਂ ਤੇ ਪਹਾੜੀ ਟੋਪੀ ਪਹਿਨ ਕੇ ਲੱਕ ’ਤੇ ਕੇਸਰੀ ਗਮਛਾ ਬੰਨ੍ਹ ਕੇ ਕੇਦਾਰਨਾਥ ਧਾਮ ਆਏ। ਹੈਲੀਪੈਡ ਤੋਂ ਮੰਦਰ ਪੁੱਜਣ ’ਤੇ ਕੇਦਾਰਨਾਥ ਦੇ ਤੀਰਥ ਪੁਰੋਹਿਤਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਗੱਠਜੋੜ ਲਈ ਵਿਰੋਧੀ ਆਗੂ ਪੱਬਾਂ ਭਾਰ

ਨਵੀਂ ਦਿੱਲੀ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਲੋਕ ਸਭਾ ਚੋਣਾਂ ਦੇ ਆਖਰੀ ਗੇੜ ਤੋਂ ਇਕ ਦਿਨ ਪਹਿਲਾਂ ਵਿਰੋਧੀ ਧਿਰਾਂ ਦੇ ਆਗੂਆਂ ਨੇ ਗੱਠਜੋੜ ਬਣਾਉਣ ਦੀਆਂ ਕੋਸ਼ਿਸ਼ਾਂ ਆਰੰਭ ਦਿੱਤੀਆਂ ਹਨ। ਤੇਲਗੂ ਦੇਸਮ ਪਾਰਟੀ (ਟੀਡੀਪੀ) ਦੇ ਮੁਖੀ ਐੱਨ ਚੰਦਰਬਾਬੂ ਨਾਇਡੂ ਨੇ ਇਥੇ ਕਾਂਗਰਸ, ਸੀਪੀਆਈ, ਐਨਸੀਪੀ ਅਤੇ ਹੋਰ ਪਾਰਟੀਆਂ ਦੇ ਆਗੂਆਂ ਨਾਲ ਬੈਠਕਾਂ ਕਰਕੇ ਰਣਨੀਤੀ ਬਾਰੇ ਵਿਚਾਰਾਂ ਕੀਤੀਆਂ। ਚੋਣ ਨਤੀਜਿਆਂ ਦੇ 23 ਮਈ ਨੂੰ ਐਲਾਨ ਤੋਂ ਪਹਿਲਾਂ ਵਿਰੋਧੀ ਧਿਰ ਦੇ ਵੱਖ ਵੱਖ ਆਗੂਆਂ ਵਿਚਕਾਰ ਬੈਠਕਾਂ ਦਾ ਦੌਰ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਸ੍ਰੀ ਨਾਇਡੂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮਿਲ ਕੇ ਵਿਰੋਧੀ ਪਾਰਟੀਆਂ ਦੇ ਇਕਜੁੱਟ ਹੋ ਕੇ ਗੱਠਜੋੜ ਬਣਾਉਣ ਦੀ ਸੰਭਾਵਨਾ ਬਾਰੇ ਵਿਚਾਰ ਵਟਾਂਦਰਾ ਕੀਤਾ।

ਭਵਿੱਖ ਦੀ ਰਣਨੀਤੀ ਤਿਆਰ ਕਰਨ ਲਈ ਸੋਨੀਆ ਗਾਂਧੀ ਵੱਲੋਂ ਮੀਟਿੰਗਾਂ

ਨਵੀਂ ਦਿੱਲੀ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਕੇਂਦਰ ਵਿੱਚ ਆਉਣ ਵਾਲੇ ਦਿਨਾਂ ਵਿੱਚ ਨਵੀਂ ਸਰਕਾਰ ਬਣਾਉਣ ਲਈ ਕਾਂਗਰਸ ਪਾਰਟੀ ਦੇ ਆਗੂਆਂ ਦੇ ਨਾਲ ਯੂਪੀਏ ਦੀ ਚੇਅਰਪਰਸਨ ਸੋਨੀਆਂ ਗਾਂਧੀ ਨੇ ਸ਼ਨਿੱਚਰਵਾਰ ਨੂੰ ਮੀਟਿੰਗਾਂ ਕੀਤੀਆਂ।

ਵਾਦੀ ’ਚ ਦੋ ਮੁਕਾਬਲੇ, ਚਾਰ ਅਤਿਵਾਦੀ ਹਲਾਕ

ਸ੍ਰੀਨਗਰ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਜੰਮੂ ਕਸ਼ਮੀਰ ਦੇ ਪੁਲਵਾਮਾ ਤੇ ਬਾਰਾਮੂਲਾ ਜ਼ਿਲ੍ਹਿਆਂ ’ਚ ਦੋ ਵੱਖ-ਵੱਖ ਮੁਕਾਬਲਿਆਂ ਚਾਰ ਅਤਿਵਾਦੀ ਮਾਰੇ ਗਏ ਹਨ। ਹਲਾਕ ਅਤਿਵਾਦੀਆਂ ’ਚੋਂ ਇਕ ਪਿਛਲੇ ਵਰ੍ਹੇ ਫ਼ੌਜੀ ਜਵਾਨ ਔਰੰਗਜ਼ੇਬ ਦੀ ਹੱਤਿਆ ਕਰਨ ਵਾਲੇ ਗਰੁੱਪ ਵਿਚ ਸ਼ਾਮਲ ਸੀ। ਪੁਲੀਸ ਤਰਜਮਾਨ ਮੁਤਾਬਕ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਤਿੰਨ ਅਤਿਵਾਦੀ ਦੱਖਣੀ ਕਸ਼ਮੀਰ ਦੇ ਪੁਲਵਾਮਾ ’ਚ ਸੁਰੱਖਿਆ ਬਲਾਂ ਨਾਲ ਸ਼ਨਿਚਰਵਾਰ ਸੁਵੱਖਤੇ ਹੋਏ ਮੁਕਾਬਲੇ ਵਿਚ ਮਾਰੇ ਗਏ।

ਲਵਾਸਾ ਦਾ ਪ੍ਰਤੀਕਰਮ ਬੇਲੋੜਾ: ਅਰੋੜਾ

ਨਵੀਂ ਦਿੱਲੀ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਚੋਣ ਜ਼ਾਬਤੇ ਦੇ ਕੇਸਾਂ ਦੀ ਸੁਣਵਾਈ ਤੋਂ ਆਪਣੇ ਆਪ ਨੂੰ ਲਾਂਭੇ ਕਰਨ ਦੇ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਵੱਲੋਂ ਲਏ ਫੈਸਲੇ ਦੇ ਇੱਕ ਦਿਨ ਬਾਅਦ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਸ਼ਨਿੱਚਰਵਾਰ ਨੂੰ ਕਿਹਾ ਹੈ ਕਿ ਚੋਣ ਕਮਿਸ਼ਨ ਦੇ ਮੈਂਬਰਾਂ ਦੇ ਵਿਚਾਰਾਂ ਵਿੱਚ ਵਖਰੇਵਾਂ ਹੋਣਾ ਕੁਦਰਤੀ ਵਰਤਾਰਾ ਹੈ ਅਤੇ ਮੈਂਬਰ ਇੱਕ ਦੂਜੇ ਦੇ ‘ਕਲੋਨ’ ਨਹੀਂ ਹੋ ਸਕਦੇ।

ਮਾਇਆਵਤੀ ਨੂੰ ਵਾਰਾਨਸੀ ’ਚ ਇਤਿਹਾਸ ਸਿਰਜੇ ਜਾਣ ਦੀ ਉਮੀਦ

ਲਖਨਊ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲੇ ਜਾਰੀ ਰਖਦਿਆਂ ਸ਼ਨਿਚਰਵਾਰ ਨੂੰ ਕਿਹਾ ਕਿ ਕੀ ਮੋਦੀ ਦੀ ਉਮੀਦਵਾਰੀ ਵਾਲਾ ਲੋਕ ਸਭਾ ਹਲਕਾ ਵਾਰਾਨਸੀ 1977 ’ਚ ਵਾਪਰੀ ਰਾਏਬਰੇਲੀ ਵਾਲੀ ਕਹਾਣੀ ਦੁਹਰਾਉਣ ਜਾ ਰਿਹਾ ਹੈ? ਮਾਇਆਵਤੀ ਨੇ ਟਵੀਟ ਕਰਕੇ ਕਿਹਾ,‘‘ਪ੍ਰਧਾਨ ਮੰਤਰੀ ਸ੍ਰੀ ਮੋਦੀ ਦਾ ਗੁਜਰਾਤ ਮਾਡਲ ਯੂਪੀ ਦੇ ਪੂਰਵਾਂਚਲ ਦੀ ਅਤਿ ਗਰੀਬੀ, ਬੇਰੁਜ਼ਗਾਰੀ ਅਤੇ ਪਛੜੇਪਣ ਨੂੰ

ਪ੍ਰੈੱਸ ਕਾਨਫਰੰਸ ਦੇ ਮੁੱਦੇ ’ਤੇ ਵਿਰੋਧੀ ਧਿਰਾਂ ਨੇ ਮੋਦੀ ਨੂੰ ਘੇਰਿਆ

ਨਵੀਂ ਦਿੱਲੀ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਵਿਰੋਧੀ ਧਿਰਾਂ ਦੇ ਆਗੂਆਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਨਾ ਦੇਣ ਤੇ ਸਾਰੇ ਜਵਾਬ ਦੇਣ ਦੀ ਜ਼ਿੰਮੇਵਾਰੀ ਭਾਜਪਾ ਮੁਖੀ ਅਮਿਤ ਸ਼ਾਹ ਨੂੰ ਸੌਂਪਣ ਦੀ ਆਲੋਚਨਾ ਕੀਤੀ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਹੱਥਾਂ ਨਾਲ ਅੱਖਾਂ, ਕੰਨ ਤੇ ਮੂੰਹ ਬੰਦ ਕਰਕੇ ਬੈਠੇ ਤਿੰਨ ਬਾਂਦਰਾਂ ਦੀ ਤਸਵੀਰ ਟਵਿੱਟਰ ’ਤੇ ਪਾਉਂਦਿਆਂ ਲਿਖਿਆ, ‘ਵਿਕਾਸ ਪੁੱਛਦਾ ਹੈ: ਕੀ ਤੁਸੀਂ ਪ੍ਰਧਾਨ ਮੰਤਰੀ ਦੀ ਪਹਿਲੀ ਪ੍ਰੈੱਸ ਕਾਨਫਰੰਸ ਦੇਖੀ। ਇਹ ਰੇਡੀਓ ਦੀ ਥਾਂ ਟੈਲੀਵਿਜ਼ਨ ’ਤੇ ਮਨ ਕੀ ਬਾਤ ਦੇ ਪ੍ਰਸਾਰਨ ਵਰਗੀ ਸੀ।

ਜਲ ਸੈਨਾ ਮੁਖੀ ਦੀ ਨਿਯੁਕਤੀ ਵਿਰੁੱਧ ਬਿਮਲ ਵਰਮਾ ਦੀ ਪਟੀਸ਼ਨ ਰੱਦ

ਨਵੀਂ ਦਿੱਲੀ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਰੱਖਿਆ ਮੰਤਰਾਲੇ ਨੇ ਵਾਈਸ ਐਡਮਿਰਲ ਕਰਮਬੀਰ ਸਿੰਘ ਦੀ ਅਗਲੇ ਜਲ ਸੈਨਾ ਮੁਖੀ ਵਜੋਂ ਨਿਯੁਕਤੀ ਨੂੰ ਵਾਈਸ ਐਡਮਿਰਲ ਬਿਮਲ ਵਰਮਾ ਵੱਲੋਂ ਚੁਣੌਤੀ ਦੇਣ ਲਈ ਦਰਜ ਪਟੀਸ਼ਨ ਰੱਦ ਕਰ ਦਿੱਤੀ ਹੈ ਵਾਈਸ ਐਡਮਿਰਲ ਵਰਮਾ ਨੇ ਦੋਸ਼ ਲਾਇਆ ਸੀ ਕਿ ਇਹ ਨਿਯੁਕਤੀ ਉਨ੍ਹਾਂ ਦੀ ਸੀਨੀਅਰਤਾ ਦੀ ਅਣਦੇਖੀ ਕਰਕੇ ਕੀਤੀ ਗਈ ਹੈ।

ਇੰਦਰਾ ਗਾਂਧੀ ਵਾਂਗ ਮੇਰਾ ਵੀ ਕਤਲ ਹੋ ਸਕਦੈ: ਕੇਜਰੀਵਾਲ

ਨਵੀਂ ਦਿੱਲੀ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਵਾਂਗ ਇਕ ਉਨ੍ਹਾਂ ਦਾ ਵੀ ਕਤਲ ਕਰਵਾਇਆ ਜਾ ਸਕਦਾ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਉਨ੍ਹਾਂ ਦੀ ਜਾਨ ਦੇ ਪਿੱਛੇ ਪਈ ਹੋਈ ਹੈ।

ਸਿਰਫ਼ ਸਿਆਸੀ ਮਿੱਥ ਹੈ ਕਸ਼ਮੀਰ ਮਸਲਾ: ਜਿਤੇਂਦਰ

ਨਵੀਂ ਦਿੱਲੀ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਕਸ਼ਮੀਰ ਮਸਲਾ ਇੱਕ ‘ਸਿਆਸੀ ਮਿੱਥ’ ਹੈ ਜਿਸ ਨੂੰ ਕਾਂਗਰਸ, ਨੈਸ਼ਨਲ ਕਾਨਫਰੰਸ ਅਤੇ ਇਨ੍ਹਾਂ ਵਰਗੇ ਹੋਰ ਸਿਆਸੀ ਸਮੂਹਾਂ ਨੇ ਪੈਦਾ ਕੀਤਾ ਹੈ ਤੇ ਇਨ੍ਹਾਂ ਦੇ ਹਿੱਤ ਇਸ ਖੇਤਰ ਦੀਆਂ ਵੋਟਾਂ ਨਾਲ ਜੁੜੇ ਹੋਏ ਹਨ। ਜੰਮੂ ਕਸ਼ਮੀਰ ਭਾਰਤੀ ਸੰਘ ਦੇ ਕਿਸੇ ਵੀ ਹੋਰ ਦੂਜੇ ਸੂਬੇ ਦੀ ਤਰ੍ਹਾਂ ਹੀ ਹੈ।
ਉਨ੍ਹਾਂ ਕਿਹਾ, ‘ਕਸ਼ਮੀਰ ਮਸਲੇ ਵਰਗਾ ਕੋਈ ਵੀ ਮੁੱਦਾ ਨਹੀਂ ਹੈ ਅਤੇ ਇਸ ਮੁੱਦੇ ਨੂੰ ਪੈਦਾ ਕਰਨ ਵਾਲੇ ਸਿਆਸੀ ਆਗੂਆਂ ਦੇ ਆਪੋ-ਆਪਣੇ ਸਵਾਰਥ ਹਨ। ਕਸ਼ਮੀਰ ਦਾ ਸਿਆਸੀ ਮੁੱਦਾ ਕਾਂਗਰਸ, ਨੈਸ਼ਨਲ ਕਾਨਫਰੰਸ ਅਤੇ ਇਨ੍ਹਾਂ ਵਰਗੀਆਂ ਹੋਰ ਸਿਆਸੀ ਪਾਰਟੀਆਂ ਦੀ ਉਪਜ ਹੈ।’

ਕਾਂਗਰਸ ਨੇ ਲਵਾਸਾ ਵੱਲੋਂ ਉਠਾਏ ਮਾਮਲਿਆਂ ਦੀ ਜਾਂਚ ਮੰਗੀ

ਨਵੀਂ ਦਿੱਲੀ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਕਾਂਗਰਸ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦਾ ਚੋਣ ਕਮਿਸ਼ਨ ਉੱਤੇ ਦਬਾਅ ਹੈ। ਚੋਣ ਕਮਿਸ਼ਨਰ ਅਸ਼ੋਕ ਲਵਾਸਾ ਵੱਲੋਂ ਲਾਏ ਦੋਸ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ। ਕਾਂਗਰਸ ਨੇ ਕਿਹਾ ਸੰਸਥਾਵਾਂ ਦੀ ਮਾਣ ਮਰਿਆਦਾ ਨੂੰ

ਲਖਨਊ ’ਚ ਅਖਿਲੇਸ਼ ਅਤੇ ਮਾਇਆਵਤੀ ਨੂੰ ਮਿਲੇ ਨਾਇਡੂ

ਲਖਨਊ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : : ਤੇਲਗੂ ਦੇਸਮ ਪਾਰਟੀ ਦੇ ਮੁਖੀ ਐਨ ਚੰਦਰਬਾਬੂ ਨਾਇਡੂ ਨੇ ਸ਼ਨਿਚਰਵਾਰ ਸ਼ਾਮ ਨੂੰ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਅਤੇ ਬਸਪਾ ਸੁਪਰੀਮੋ ਮਾਇਆਵਤੀ ਨਾਲ ਮੁਲਾਕਾਤ ਕੀਤੀ।

ਚੰਡੀਗੜ੍ਹ, ਬੰਗਾਲ ਤੇ ਯੂਪੀ ’ਚ ਵੀ ਪੈਣਗੀਆਂ ਵੋਟਾਂ

ਨਵੀਂ ਦਿੱਲੀ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਆਖਰੀ ਗੇੜ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਕੇ ਵਾਰਾਨਸੀ ਸਮੇਤ 59 ਸੀਟਾਂ ’ਤੇ ਐਤਵਾਰ ਨੂੰ ਵੋਟਾਂ ਪੈਣਗੀਆਂ। ਦੇਸ਼ ’ਚ ਵੋਟਾਂ ਪੈਣ ਦਾ ਅਮਲ ਕੱਲ ਮੁਕੰਮਲ ਹੋਣ ਮਗਰੋਂ 23 ਮਈ ਨੂੰ ਉਨ੍ਹਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਨਤੀਜੇ ਆਉਣਗੇ। ਪੱਛਮੀ ਬੰਗਾਲ ਦੀਆਂ 9 ਸੀਟਾਂ ’ਤੇ ਵੀ ਵੋਟਿੰਗ ਹੋਣੀ ਹੈ ਜਿਥੇ ਭਾਜਪਾ ਅਤੇ ਹੁਕਮਰਾਨ ਤ੍ਰਿਣਮੂਲ ਕਾਂਗਰਸ ’ਚ ਤਿੱਖੇ ਮੁਕਾਬਲੇ ਦੇ ਆਸਾਰ ਹਨ। ਪਿਛਲੇ ਦਿਨਾਂ ’ਚ ਦੋਵੇਂ ਪਾਰਟੀਆਂ ਦੇ ਵਰਕਰਾਂ ’ਚ ਟਕਰਾਅ ਕਾਰਨ ਉਥੇ ਮਾਹੌਲ ਗਰਮ ਹੈ ਜਿਸ ਕਾਰਨ ਚੋਣ ਕਮਿਸ਼ਨ ਨੇ ਮਿੱਥੇ ਸਮੇਂ ਤੋਂ ਕਰੀਬ 20 ਘੰਟੇ ਪਹਿਲਾਂ ਪ੍ਰਚਾਰ ਬੰਦ ਕਰ ਦਿੱਤਾ ਸੀ

ਚੋਣ ਕਮਿਸ਼ਨ ਬੰਗਾਲ ਵਿੱਚ ਸ਼ਾਂਤਮਈ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਏ: ਮਮਤਾ

ਕੋਲਕਾਤਾ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : : ਤ੍ਰਿਣਮੂਲ ਕਾਂਗਰਸ ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਭਾਜਪਾ ਦੇ ਦਖ਼ਲ ਤੋਂ ਬਿਨਾਂ ਪੱਛਮੀ ਬੰਗਾਲ ਵਿੱਚ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਯਕੀਨੀ ਬਣਾਈਆਂ ਜਾਣ।

ਮੋਦੀ ਨੇ ਪੱਤਰਕਾਰਾਂ ਦੇ ਸਵਾਲਾਂ ਤੋਂ ਵੱਟਿਆ ਟਾਲਾ

ਨਵੀਂ ਦਿੱਲੀ ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : 2014 ਵਿੱਚ ਸੱਤਾ ’ਚ ਆਉਣ ਤੋਂ ਬਾਅਦ ਪਹਿਲੀ ਵਾਰ ਪ੍ਰੈੱਸ ਕਾਨਫਰੰਸ ਵਿੱਚ ਦਿਖਾਈ ਦਿੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਚੋਣਾਂ ਤੋਂ ਬਾਅਦ ਭਾਜਪਾ ਆਪਣੇ ਬਲਬੂਤੇ ਪੂਰਨ ਬਹੁਮੱਤ ਦੇ ਨਾਲ ਸਰਕਾਰ ਬਣਾਏਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਰਟੀ ਅਨੁਸ਼ਾਸਨ ਤਹਿਤ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਟਾਲਾ ਵੱਟ ਲਿਆ। ਉਨ੍ਹਾਂ ਨੇ ਇਹ ਗੱਲ ਵੀ ਜ਼ੋਰ ਨਾਲ ਆਖੀ ਕਿ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਜਦੋਂ ਪੂਰਨ ਬਹੁਮੱਤ ਵਾਲੀ ਸਰਕਾਰ ਪੰਜ ਸਾਲ ਪੂਰੇ ਕਰਨ ਬਾਅਦ ਦੋਬਾਰਾ ਜਿੱਤ ਕੇ ਆਵੇਗੀ।

ਪਹਿਲੀ ਪ੍ਰੈੱਸ ਕਾਨਫਰੰਸ ਕਰਨ ’ਤੇ ਮੋਦੀ ਨੂੰ ਵਧਾਈ ਦੇ ਕੇ ਰਾਹੁਲ ਨੇ ਕੱਸਿਆ ਤਨਜ਼

ਨਵੀਂ ਦਿੱਲੀ ,17 ਮਈ (ਪੰਜਾਬੀ ਟਾਈਮਜ਼ ਬਿਊਰੋ ) :  ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਹਿਲੀ ਵਾਰ ਪ੍ਰੈੱਸ ਕਾਨਫਰੰਸ ਕਰਨ ਉੱਤੇ ਵਿਅੰਗ ਕਰਦਿਆਂ ਮੋਦੀ ਨੂੰ ਵਧਾਈ ਦਿੱਤੀ। ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਾ ਦੇਣ ਉੱਤੇ ਤਿੱਖਾ ਵਿਅੰਗ ਕੀਤਾ। ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ, ‘ ਮੋਦੀ ਜੀ ਵਧਾਈ ਹੋਵੇ। ਪਹਿਲੀ ਵਾਰ ਪ੍ਰੈੱਸ ਕਾਨਫੰਰਸ ਵਿੱਚ ਦਿਖਾਈ ਦੇ ਰਹੇ ਹੋ ਤੇ ਚਲੋ ਖੈਰ ਅਧੂਰਾ ਹੀ ਸਹੀ ਪਰ ਪਹਿਲੀ

ਗੋਡਸੇ ਨੂੰ ‘ਦੇਸ਼ਭਗਤ’ ਆਖਣ ਲਈ ਪ੍ਰੱਗਿਆ ਨੂੰ ਮੁਆਫ਼ ਨਹੀਂ ਕਰਾਂਗਾ: ਮੋਦੀ

ਖਰਗੌਨ ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : ਭਾਜਪਾ ਉਮੀਦਵਾਰ ਪ੍ਰੱਗਿਆ ਸਿੰਘ ਠਾਕੁਰ ਵੱਲੋਂ ਮਹਾਤਮਾ ਗਾਂਧੀ ਦੇ ਹਤਿਆਰੇ ਨੱਥੂਰਾਮ ਗੋਡਸੇ ਨੂੰ ਸੱਚਾ ਦੇਸ਼ਭਗਤ ਆਖੇ ਜਾਣ ’ਤੇ ਸਿਆਸਤ ਭਖਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪ੍ਰੱਗਿਆ ਦੀ ਆਲੋਚਨਾ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਮਹਾਤਮਾ ਗਾਂਧੀ ਦਾ ਅਪਮਾਨ ਕਰਨ ਲਈ ਪ੍ਰੱਗਿਆ ਠਾਕੁਰ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ। ਇਥੇ ਆਖਰੀ ਚੋਣ ਰੈਲੀ ਦੌਰਾਨ ਟੀਵੀ ਚੈਨਲ ਨੂੰ ਇੰਟਰਵਿਊ ਦੌਰਾਨ ਸ੍ਰੀ ਮੋਦੀ ਨੇ ਕਿਹਾ,‘‘ਗਾਂਧੀ ਜਾਂ ਗੋਡਸੇ ਬਾਰੇ ਜਿਹੜੇ ਬਿਆਨ ਆ ਰਹੇ ਹਨ, ਉਹ ਮਾੜੇ ਹਨ ਅਤੇ ਨਫ਼ਰਤ ਕਰਨ ਦੇ ਬਰਾਬਰ ਹਨ। ਸੱਭਿਅਕ ਸਮਾਜ ’ਚ ਅਜਿਹੀ ਭਾਸ਼ਾ ਜਾਇਜ਼ ਨਹੀਂ ਹੈ। ਅਜਿਹੀ ਸੋਚ ਕੰਮ ਨਹੀਂ ਕਰੇਗੀ। ਇਸ ਲਈ ਜਿਹੜੇ ਅਜਿਹਾ ਕੁਝ ਮਾੜਾ ਬੋਲ ਰਹੇ ਹਨ, ਉਨ੍ਹਾਂ ਨੂੰ ਸੌ ਵਾਰ ਸੋਚਣਾ ਪਏਗਾ। ਉਂਜ ਉਸ ਨੇ ਮੁਆਫ਼ੀ ਮੰਗ ਲਈ ਹੈ ਪਰ ਮੈਂ ਉਸ ਨੂੰ ਦਿਲੋਂ ਮੁਆਫ਼ ਨਹੀਂ ਕਰ ਸਕਾਂਗਾ।’’

ਪ੍ਰਿਯੰਕਾ ਗਾਂਧੀ ਸਿੱਖਾਂ ਦੇ ਕਾਤਲ ਬਾਰੇ ਪੱਖ ਸਪੱਸ਼ਟ ਕਰੇ: ਭਾਜਪਾ

ਨਵੀਂ ਦਿੱਲੀ ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : ਦਿੱਲੀ ਭਾਜਪਾ ਦੇ ਆਗੂ ਤਜਿੰਦਰ ਪਾਲ ਬੱਗਾ ਨੇ ਅੱਜ ਮਹਾਤਮਾ ਗਾਂਧੀ ਦੀ ਹੱਤਿਆ ਤੇ 1984 ਦੇ ਸਿੱਖ ਕਤਲੇਆਮ ਵਿਚਾਲੇ ਤੁਲਨਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਦੋਵਾਂ ਘਟਨਾਵਾਂ ’ਚ ਸ਼ਾਮਲ ਵਿਅਕਤੀ ਦੇਸ਼ ਭਗਤ ਨਹੀਂ ਸੀ। ਬੱਗਾ ਨੇ ਨਾਲ ਹੀ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਕਿਹਾ ਕਿ ਉਹ ਸਿੱਖਾਂ ਦੇ ਕਾਤਲ ਪ੍ਰਤੀ ਆਪਣਾ ਪੱਖ ਸਪੱਸ਼ਟ ਕਰਨ।
ਬੱਗਾ ਪ੍ਰਿਯੰਕਾ ਗਾਂਧੀ ਦੇ ਉਸ ਟਵੀਟ ’ਤੇ ਪ੍ਰਤੀਕਿਰਿਆ ਜ਼ਾਹਿਰ ਕਰ ਰਹੇ ਸੀ ਜਿਸ ’ਚ ਉਨ੍ਹਾਂ ਭੋਪਾਲ ਤੋਂ ਭਾਜਪਾ ਉਮੀਦਵਾਰ ਪ੍ਰੱਗਿਆ ਸਿੰਘ ਠਾਕੁਰ ਦੇ ਨੱਥੂ ਰਾਮ ਗੋਡਸੇ ਨੂੰ ‘ਦੇਸ਼ ਭਗਤ’ ਦੱਸਣ ਵਾਲੇ ਬਿਆਨ ਲਈ ਭਾਜਪਾ ਨੂੰ ਆਪਣਾ ਪੱਖ ਸਪੱਸ਼ਟ ਕਰਨ ਦੀ ਚੁਣੌਤੀ ਦਿੱਤੀ ਸੀ।

ਵੱਖਵਾਦੀਆਂ ਦੀ ਹੜਤਾਲ ਕਾਰਨ ਕਸ਼ਮੀਰ ’ਚ ਜਨ-ਜੀਵਨ ਪ੍ਰਭਾਵਿਤ

ਸ੍ਰੀਨਗਰ ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪੁਲਵਾਮਾ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਅਤੇ ਦਹਿਸ਼ਤਗਰਦਾਂ ਵਿਚਕਾਰ ਮੁਕਾਬਲੇ ਦੌਰਾਨ ਆਮ ਨਾਗਰਿਕ ਦੀ ਮੌਤ ਦੇ ਵਿਰੋਧ ’ਚ ਵੱਖਵਾਦੀਆਂ ਵੱਲੋਂ ਦਿੱਤੇ ਹੜਤਾਲ ਦੇ ਸੱਦੇ ਕਾਰਨ ਸ਼ੁੱਕਰਵਾਰ ਨੂੰ ਕਸ਼ਮੀਰ ’ਚ ਜਨਜੀਵਨ ਪ੍ਰਭਾਵਿਤ ਹੋਇਆ। ਅਧਿਕਾਰੀਆਂ ਨੇ ਕਿਹਾ ਕਿ ਸ੍ਰੀਨਗਰ ’ਚ ਜ਼ਿਆਦਾਤਰ ਦੁਕਾਨਾਂ, ਪੈਟਰੋਲ ਪੰਪ ਅਤੇ ਹੋਰ ਕਾਰੋਬਾਰੀ ਅਦਾਰੇ ਬੰਦ ਰਹੇ। ਆਵਾਜਾਈ ਦੇ ਸਰਕਾਰੀ ਸਾਧਨ ਸੜਕਾਂ ’ਤੇ ਨਹੀਂ ਉਤਰੇ ਪਰ ਸ਼ਹਿਰ ਦੇ ਕੁਝ ਇਲਾਕਿਆਂ ’ਚ

ਅਸ਼ੋਕ ਲਵਾਸਾ ਵੱਲੋਂ ਚੋਣ ਕਮਿਸ਼ਨ ਦੀ ਕਾਰਵਾਈ ’ਚ ਹਿੱਸਾ ਨਾ ਲੈਣ ਦਾ ਫ਼ੈਸਲਾ

ਨਵੀਂ ਦਿੱਲੀ ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : ਲੋਕ ਸਭਾ ਚੋਣਾਂ ਲਈ ਵੋਟਾਂ ਦੇ ਸੱਤਵੇਂ ਤੇ ਆਖਰੀ ਗੇੜ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਆਦਰਸ਼ ਚੋਣ ਜ਼ਾਬਤੇ (ਐੱਮਸੀਸੀ) ਨੂੰ ਲਾਗੂ ਕਰਨ ਦੇ ਮਾਮਲੇ ’ਚ ਦੋਫਾੜ ਦਿਖਾਈ ਦੇ ਰਿਹਾ ਹੈ ਕਿਉਂਕਿ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਕਮਿਸ਼ਨ ਦੀ ਕਾਰਵਾਈ ’ਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਕੀਤਾ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0075882455
Copyright © 2019, Panjabi Times. All rights reserved. Website Designed by Mozart Infotech