ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਖੇਡ ਸੰਸਾਰ

ਫਾਈਨਲ ’ਚ ਲੁਧਿਆਣਾ ਨੂੰ 6-5 ਨਾਲ ਹਰਾ ਕੇ ਸੰਗਰੂਰ ਜਿੱਤਿਆ

December 06, 2018 01:00 AM

ਲੁਧਿਆਣਾ, 5 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) :  64ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਲੁਧਿਆਣਾ ਵਿੱਚ ਚੱਲ ਰਹੇ ਖੋ-ਖੋ ਮੁਕਾਬਲਿਆਂ ਦੌਰਾਨ ਅੱਜ ਲੜਕੀਆਂ ਦੇ ਸੈਮੀ ਫਾਈਨਲ ਅਤੇ ਫਾਈਨਲ ਮੁਕਾਬਲੇ ਹੋਏ। ਫਾਈਨਲ ਮੁਕਾਬਲੇ ਵਿੱਚ ਸੰਗਰੂਰ ਦੀ ਟੀਮ ਨੇ ਲੁਧਿਆਣਾ ਨੂੰ 6-5 ਨਾਲ ਹਰਾ ਕੇ ਜਿੱਤ ਦਰਜ ਕੀਤੀ। ਇਸ ਤੋਂ ਇਲਾਵਾ ਲੜਕਿਆਂ ਦੇ ਪੂਲ ਮੁਕਾਬਲੇ ਵੀ ਕਰਵਾਏ ਗਏ।
ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਵਾਹਰ ਨਗਰ (ਲੜਕੇ) ਅਤੇ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਾਰਤ ਨਗਰ ਚੌਕ ਵਿੱਚ ਚੱਲ ਰਹੇ ਲੜਕੀਆਂ ਦੇ ਖੋ-ਖੋ ਮੁਕਾਬਲੇ ਅੱਜ ਸਮਾਪਤ ਹੋ ਗਏ। ਸਵੇਰ ਸਮੇਂ ਹੋਏ ਸੈਮੀ ਫਾਈਨਲ ਮੁਕਾਬਲਿਆਂ ਵਿੱਚ ਲੁਧਿਆਣਾ ਨੇ ਫਿਰੋਜ਼ਪੁਰ ਨੂੰ ਅਤੇ ਸੰਗਰੂਰ ਨੇ ਜਲੰਧਰ ਦੀਆਂ ਟੀਮਾਂ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਉਪਰੰਤ ਫਾਈਨਲ ਮੁਕਾਬਲੇ ਵਿੱਚ ਸੰਗਰੂਰ ਨੇ ਲੁਧਿਆਣਾ ਨੂੰ 6-5 ਨਾਲ ਹਰਾ ਦਿੱਤਾ। ਫਿਰੋਜ਼ਪੁਰ ਦੀ ਟੀਮ ਨੇ ਜਲੰਧਰ ਨੂੰ 7-6 ਅੰਕਾਂ ਦੇ ਫਰਕ ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਨ੍ਹਾਂ ਤੋਂ ਇਲਾਵਾ ਅੱਜ ਲੜਕਿਆਂ ਦੀਆਂ ਟੀਮਾਂ ਦੇ ਪੂਲ ਮੁਕਾਬਲੇ ਵੀ ਕਰਵਾਏ ਗਏ। ਇਨ੍ਹਾਂ ’ਚ ਫਰੀਦਕੋਟ ਨੇ ਮੁਹਾਲੀ ਨੂੰ 12-0 ਨਾਲ, ਮਾਨਸਾ ਨੇ ਫਿਰੋਜ਼ਪੁਰ ਨੂੰ 10-2 ਨਾਲ, ਹੁਸ਼ਿਆਰਪੁਰ ਨੇ ਤਰਨ ਤਾਰਨ ਨੂੰ 11-3 ਨਾਲ, ਰੋਪੜ ਨੇ ਬਰਨਾਲਾ ਨੂੰ 13-8 ਨਾਲ, ਅੰਮ੍ਰਿਤਸਰ ਨੇ ਪਠਾਨਕੋਟ ਨੂੰ 11-1 ਨਾਲ, ਕਪੂਰਥਲਾ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ 8-7 ਨਾਲ, ਲੁਧਿਆਣਾ ਨੇ ਮੋਗਾ ਨੂੰ 14-2 ਨਾਲ, ਜਲੰਧਰ ਨੇ ਬਠਿੰਡਾ ਨੂੰ 19-14 ਨਾਲ, ਮਾਨਸਾ ਨੇ ਮੁਹਾਲੀ ਨੂੰ 15-3 ਨਾਲ, ਫਿਰੋਜ਼ਪੁਰ ਨੇ ਫਰੀਦਕੋਟ ਨੂੰ 10-0 ਨਾਲ, ਬਰਨਾਲਾ ਨੇ ਪਠਾਨਕੋਟ ਨੂੰ 9-2 ਨਾਲ, ਅੰਮ੍ਰਿਤਸਰ ਨੇ ਰੋਪੜ ਨੂੰ 9-5 ਨਾਲ, ਜਲੰਧਰ ਨੇ ਹੁਸ਼ਿਆਰਪੁਰ ਨੂੰ 7-1 ਨਾਲ, ਬਠਿੰਡਾ ਨੇ ਤਰਨ ਤਾਰਨ ਨੂੰ 8-2 ਨਾਲ, ਪਟਿਆਲਾ ਨੇ ਅੰਮ੍ਰਿਤਸਰ ਨੂੰ 9-2 ਨਾਲ, ਮੋਗਾ ਨੇ ਸ਼ਹੀਦ ਭਗਤ ਸਿੰਘ ਨੂੰ 11-7 ਨਾਲ, ਲੁਧਿਆਣਾ ਨੇ ਕਪੂਰਥਲਾ ਨੂੰ 11-3 ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ। ਹੁਣ ਲੜਕਿਆਂ ਦੇ ਪ੍ਰੀ-ਕੁਆਰਟਰ ਅਤੇ ਕੁਆਰਟਰ ਮੁਕਾਬਲੇ 6 ਦਸੰਬਰ ਨੂੰ ਖੇਡੇ ਜਾਣਗੇ।


ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਭਾਰਤ ਲੜਖੜਾਇਆ, ਆਸਟਰੇਲੀਆ ਜਿੱਤ ਦੇ ਨੇੜੇ

ਪਰਥ, 17 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਆਸਟਰੇਲੀਆ ਨੇ ਦੂਜੇ ਕ੍ਰਿਕਟ ਟੈਸਟ ਦੇ ਚੌਥੇ ਦਿਨ 287 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੇ ਭਾਰਤ ਦੀਆਂ ਅੱਜ ਦੂਜੀ ਪਾਰੀ ਵਿੱਚ ਪੰਜ ਵਿਕਟਾਂ 112 ਦੌੜਾਂ ’ਤੇ ਹੀ ਲੈ ਲਈਆਂ। ਇਸ ਲਈ ਉਸ ਨੂੰ ਜਿੱਤ ਲਈ ਪੰਜ ਵਿਕਟਾਂ ਦੀ ਲੋੜ ਹੈ। ਨਾਥਨ ਲਿਓਨ ਅਤੇ ਜੋਸ਼ ਹੇਜ਼ਲਵੁੱਡ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਦੂਜੇ ਪਾਸੇ ਭਾਰਤ ਨੇ ਜਿੱਤ ਲਈ 175 ਦੌੜਾਂ ਬਣਾਉਣੀਆਂ ਹਨ, ਜਦਕਿ ਉਸ ਦੀਆਂ ਪੰਜ ਵਿਕਟਾਂ ਹੀ ਬਚੀਆਂ ਹਨ। ਦਿਨ ਦੀ ਖੇਡ ਖ਼ਤਮ ਹੋਣ ਤੱਕ ਹਨੁਮਾ ਵਿਹਾਰੀ 24, ਜਦਕਿ ਰਿਸ਼ਭ ਪੰਤ ਨੌਂ ਦੌੜਾਂ ਬਣਾ ਕੇ ਖੇਡ ਰਹੇ ਸਨ।

ਹਾਕੀ ਵਿਸ਼ਵ ਰੈਂਕਿੰਗ: ਬੈਲਜੀਅਮ ਅੱਵਲ ਟੀਮ ਬਣੀ

ਭੁਬਨੇਸ਼ਵਰ, 17 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਹਾਕੀ ਦਾ ਵਿਸ਼ਵ ਖ਼ਿਤਾਬ ਜਿੱਤਣ ਤੋਂ ਬਾਅਦ ਬੈਲਜੀਅਮ ਦੀ ਟੀਮ ਦੁਨੀਆਂ ਦੀ ਨੰਬਰ ਇੱਕ ਟੀਮ ਬਣ ਗਈ ਹੈ। ਪਿਛਲੇ ਕਈ ਸਾਲਾਂ ਤੋਂ ਨੰਬਰ ਇੱਕ ’ਤੇ ਟਿਕੀ ਹੋਈ ਆਸਟਰੇਲੀਆ ਦੀ ਟੀਮ ਹੁਣ ਦੂਜੇ ਸਥਾਨ ’ਤੇ ਖਿਸਕ ਗਈ ਹੈ। ਐਫਆਈਐਚ ਨੇ ਇੱਥੇ ਖ਼ਤਮ ਹੋਏ ਵਿਸ਼ਵ ਕੱਪ ਵਿੱਚ ਟੀਮਾਂ ਦੀ ਕਾਰਗੁਜ਼ਾਰੀ ਤੋਂ ਬਾਅਦ ਨਵੀਂ ਦਰਜਾਬੰਦੀ ਸੂਚੀ ਜਾਰੀ ਕੀਤੀ ਹੈ।

ਵੈਸਟ ਇੰਡੀਜ਼ ਨੇ ਬੰਗਲਾਦੇਸ਼ ਨੂੰ ਅੱਠ ਵਿਕਟਾਂ ਨਾਲ ਹਰਾਇਆ

ਸਿਲਹਟ, 17 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਤੇਜ਼ ਗੇਂਦਬਾਜ਼ ਸ਼ੇਲਡਨ ਕੋਟਰਲ ਦੀਆਂ ਚਾਰ ਵਿਕਟਾਂ ਮਗਰੋਂ ਫਾਰਮ ਵਿੱਚ ਚੱਲ ਰਹੇ ਸ਼ਾਈ ਹੋਪ ਦੀ ਤੇਜ਼ ਤਰਾਰ ਨੀਮ ਸੈਂਕੜਾ ਪਾਰੀ ਦੀ ਬਦੌਲਤ ਵੈਸਟ ਇੰਡੀਜ਼ ਨੇ ਪਹਿਲੇ ਟੀ-20 ਕੌਮਾਂਤਰੀ ਕ੍ਰਿਕਟ ਮੁਕਾਬਲੇ ਵਿੱਚ ਅੱਜ ਇੱਥੇ ਬੰਗਲਾਦੇਸ਼ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਬਣਾ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ ਪੂਰੀ ਟੀਮ 19 ਓਵਰਾਂ ਵਿੱਚ 129 ਦੌੜਾਂ ’ਤੇ ਆਊਟ ਹੋ ਗਈ।

ਤਾਮਿਲ ਨਾਡੂ ਨਾਲ ਡਰਾਅ ਖੇਡਣ ਕਾਰਨ ਪੰਜਾਬ ਨੂੰ ਤਿੰਨ ਅੰਕ

ਮੁਹਾਲੀ,, 17 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪੰਜ ਬੱਲੇਬਾਜ਼ਾਂ ਦੇ ਨੀਮ ਸੈਂਕੜਿਆਂ ਦੇ ਦਮ ’ਤੇ ਤਾਮਿਲ ਨਾਡੂ ਨੇ ਅੱਜ ਇੱਥੇ ਮੇਜ਼ਬਾਨ ਪੰਜਾਬ ਖ਼ਿਲਾਫ਼ ਰਣਜੀ ਟਰਾਫੀ ਇਲੀਟ ਗਰੁੱਪ ‘ਬੀ’ ਮੈਚ ਡਰਾਅ ਕਰਵਾਇਆ, ਪਰ ਮੇਜ਼ਬਾਨ ਟੀਮ ਪਹਿਲੀ ਪਾਰੀ ਦੀ ਲੀਡ ਦੇ ਆਧਾਰ ’ਤੇ ਤਿੰਨ ਅੰਕ ਲੈਣ ਵਿੱਚ ਕਾਮਯਾਬ ਰਹੀ। ਤਾਮਿਲ ਨਾਡੂ ਨੂੰ ਇੱਕ ਅੰਕ ਨਾਲ ਸਬਰ ਕਰਨਾ ਪਿਆ। ਪਹਿਲੀ ਪਾਰੀ ਵਿੱਚ 264 ਦੌੜਾਂ ਤੋਂ ਪੱਛੜਣ ਵਾਲੀ ਤਾਮਿਲ ਨਾਡੂ ਦੀ ਟੀਮ ਅੱਜ ਤਿੰਨ ਵਿਕਟਾਂ ’ਤੇ 166 ਦੌੜਾਂ ਤੋਂ ਅੱਗੇ ਖੇਡਣ ਉਤਰੀ ਅਤੇ ਕਪਤਾਨ ਅਪਰਾਜਿਤ (93 ਦੌੜਾਂ), ਦਿਨੇਸ਼ ਕਾਰਤਿਕ (74 ਦੌੜਾਂ) ਅਤੇ ਵਿਜੈ ਸ਼ੰਕਰ (ਨਾਬਾਦ 51 ਦੌੜਾਂ) ਦੀਆਂ ਪਾਰੀਆਂ ਦੀ ਬਦੌਲਤ ਛੇ ਵਿਕਟਾਂ ’ਤੇ 383 ਦੌੜਾਂ ਬਣਾਉਣ ਵਿੱਚ ਸਫਲ ਰਹੀ, ਜਿਸ ਮਗਰੋਂ ਦੋਵੇਂ ਕਪਤਾਨ ਮੈਚ ਡਰਾਅ ’ਤੇ ਖ਼ਤਮ ਕਰਨ ਲਈ ਸਹਿਮਤ ਹੋਏ।

ਸਿੰਧੂ ਨੇ ਵਿਸ਼ਵ ਟੂਰ ਫਾਈਨਲਜ਼ ਦਾ ਖ਼ਿਤਾਬ ਜਿੱਤ ਕੇ ਇਤਿਹਾਸ ਰਚਿਆ

ਗੁਆਂਗਝੂ, 16 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਦੀ ਸਟਾਰ ਖਿਡਾਰਨ ਪੀਵੀ ਸਿੰਧੂ ਨੇ ਐਤਵਾਰ ਨੂੰ ਚੀਨ ਦੇ ਸ਼ਹਿਰ ਗੁਵਾਂਗਝੂ ਵਿਚ ਵਿਸ਼ਵ ਟੂਰ ਫਾਈਨਲਜ਼ ਦਾ ਖ਼ਿਤਾਬ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਫਾਈਨਲ ਦੇ ਖ਼ਿਤਾਬੀ ਭੇੜ ਵਿਚ ਉਸ ਨੇ 2017 ਦੀ ਵਿਸ਼ਵ ਚੈਂਪੀਅਨ ਨੋਯੋਮੀ ਓਕੂਹਾਰਾ ਨੂੰ ਹਰਾ ਕੇ ਵਿਸ਼ਵ ਟੂਰ ਫਾਈਨਲਜ਼ ਵਿਚ ਲੰਬੇ ਸਮੇਂ ਬਾਅਦ ਕਿਸੇ ਵੱਡੇ ਟੂਰਨਾਮੈਂਟ ਵਿਚ ਸੋਨ ਤਗ਼ਮਾ ਜਿੱਤਿਆ ਹੈ।
ਲਗਾਤਾਰ ਸੱਤ ਫਾਈਨਲਜ਼ ਹਾਰਨ ਤੋਂ ਬਾਅਦ ਸਿੰਧੂ ਨੇ ਸਿੱਧੀਆਂ ਗੇਮਾਂ ਵਿਚ ਜਿੱਤ ਦਰਜ ਕੀਤੀ ਅਤੇ ਵਿਸ਼ਵ ਟੂਰ ਫਾਈਨਲਜ਼ ਦਾ ਖ਼ਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ। ਲਗਾਤਾਰ ਤੀਜੀ ਵਾਰ ਫਾਈਨਲ ਵਿਚ ਖੇਡ

ਸਿੰਧੂ ਵਿਸ਼ਵ ਟੂਰ ਫਾੲੀਨਲਜ਼ ਦੇ ਫਾਈਨਲ­­ ’ਚ ਪੁੱਜੀ

ਗਵਾਂਗਝੂ, 15 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦਿਆਂ ਇੱਥੇ ਅੱਜ ਦੂਜੀ ਵਾਰ ਵਿਸ਼ਵ ਟੂਰ ਫਾਈਨਲਜ਼ ਦੇ ਖ਼ਿਤਾਬੀ ਮੁਕਾਬਲੇ ਵਿਚ ਥਾਂ ਬਣਾ ਲਈ ਹੈ ਪਰ ਪੁਰਸ਼ਾਂ ਦੇ ਸਿੰਗਲਜ਼ ਵਰਗ ਵਿਚ ਭਾਰਤ ਦੇ ਸਮੀਰ ਵਰਮਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਸਾੳੂਥੀ ਨੇ ਪੰਜ ਵਿਕਟਾਂ ਲੈ ਕੇ ਸ੍ਰੀਲੰਕਾ ਦੀ ਬੱਲੇਬਾਜ਼ੀ ਕੀਤੀ ਢਹਿ-ਢੇਰੀ

ਵੇਲਿੰਗਟਨ, 15 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਨਿੳੂਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾੳੂਥੀ ਨੇ ਸ੍ਰੀਲੰਕਾ ਦੇ ਸਿਖ਼ਰਲੇ ਕ੍ਰਮ ਨੂੰ ਢਹਿ ਢੇਰੀ ਕਰਦਿਆਂ ਪਹਿਲੇ ਟੈਸਟ ਮੈਚ ਦੇ ਸ਼ੁਰੂਆਤੀ ਦਿਨ ਸ਼ਨਿਚਰਵਾਰ ਨੂੰ ਇੱਥੇ ਨਿੳੂਜ਼ੀਲੈਂਡ ਦਾ ਪੱਲਡ਼ਾ ਭਾਰੀ ਰੱਖਿਆ। ਸਾੳੂਥੀ ਨੇ 67 ਦੌਡ਼ਾਂ ਬਦਲੇ ਪੰਜ ਵਿਕਟਾਂ ਲਈਆਂ ਹਨ। ਉਸ ਨੇ ਆਪਣੇ ਪਹਿਲੇ ਸਪੈੱਲ ਵਿਚ ਤਿੰਨ ਵਿਕਟਾਂ ਲੈ ਕੇ ਸ੍ਰੀਲੰਕਾ ਦਾ ਸਕੋਰ ਤਿੰਨ ਵਿਕਟਾਂ ਉੱਤੇ 9 ਦੌਡ਼ਾਂ ਕਰ ਦਿੱਤਾ ਸੀ। ਇਸ ਤੋਂ ਬਾਅਦ ਸਾੳੂਥੀ ਨੇ ਤੀਜੇ ਸੈਸ਼ਨ ਵਿਚ ਦੋ ਅਹਿਮ ਵਿਕਟ ਲਏ। ਸ੍ਰੀਲੰਕਾ ਨੇ ਪਹਿਲੇ ਦਿਨ ਦੀ ਖੇਡ ਸਮਾਪਤ ਹੋਣ ਤੱਕ 9 ਵਿਕਟਾਂ ੳੁੱਤੇ 275 ਦੌਡ਼ਾਂ ਬਣਾਈਆਂ ਹਨ। ਉਸ ਦੀਆਂ ਉਮੀਦਾਂ ਨਿਰੋਸ਼ਨ ਡਿਕਵੇਲਾ ਉੱਤੇ ਟਿਕੀਆਂ ਹਨ, ਉਹ 73 ਦੌਡ਼ਾਂ ਉੱਤੇ ਖੇਡ ਰਿਹਾ ਹੈ। ਇਸ ਤੋਂ ਇਲਾਵਾ ਸਿਰਫ ਅੈਂਜਲੋ ਮੈਥਿਓਜ਼ (83) ਅਤੇ ਦਿਮੁਥ ਕਰੁਣਾਰਤਨੇ (79) ਹੀ ਚੰਗੀ ਬੱਲੇਬਾਜ਼ੀ ਕਰ ਸਕੇ ਹਨ। ਇਨ੍ਹਾਂ ਦੋਨਾਂ ਨੇ ਚੌਥੇ ਵਿਕਟ ਲਈ 131 ਦੌਡ਼ਾਂ ਜੋਡ਼ ਕੇ ਸ੍ਰੀਲੰਕਾ ਨੂੰ ਸਾੳੂਥੀ ਦੇ ਝਟਕਿਆਂ ਵਿਚੋਂ ਉਭਾਰਿਆ।

ਕੋਹਲੀ ਤੇ ਰਹਾਣੇ ਨੇ ਸੰਭਾਲੀ ਪਾਰੀ; ਭਾਰਤ ਦੀਆਂ ਤਿੰਨ ਵਿਕਟਾਂ ਉੱਤੇ 172 ਦੌੜਾਂ

ਪਰਥ, 15 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਕਪਤਾਨ ਵਿਰਾਟ ਕੋਹਲੀ ਅਤੇ ਅਜਿੰਕਿਆ ਰਹਾਣੇ ਨੇ ਆਸਟਰੇਲੀਆ ਦੀ ਅਨੁਸ਼ਾਸਿਤ ਅਤੇ ਕਸੀ ਹੋਈ ਗੇਂਦਬਾਜ਼ੀ ਦਾ ਸਾਹਮਣਾ ਕਰਦਿਆਂ ਸ਼ਨਿਚਰਵਾਰ ਨੂੰ ਆਪਣੇ ਸੰੰਜਮ ਤੇ ਸਬਰ ਦਾ ਵਧੀਆ ਪ੍ਰਦਰਸ਼ਨ ਕਰਦਿਆਂ ਪਹਿਲੀ ਪਾਰੀ ਵਿਚ ਭਾਰਤ ਦੀਆਂ ਵੱਡੇ ਸਕੋਰ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ। ਭਾਰਤ ਨੇ ਦੂਜੀ ਟੈਸਟ ਦੇ ਦੂਜੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਆਪਣੀ ਪਹਿਲੀ ਪਾਰੀ ਵਿਚ ਤਿੰਨ ਵਿਕਟਾਂ ਉੱਤੇ 172 ਦੌੜਾਂ ਬਣਾਈਆਂ। ਭਾਰਤ ਆਸਟਰੇਲੀਆ ਦੇ ਪਹਿਲੀ ਪਾਰੀ ਦੇ ਸਕੋਰ 326 ਦੌੜਾਂ ਤੋਂ ਅਜੇ ਵੀ 154 ਦੌੌੜਾਂ ਪਿੱਛੇ ਹੈ। ਕੋਹਲੀ (82) ਅਤੇ ਰਹਾਣੇ (51) ਦੌੜਾਂ ਬਣਾ ਕੇ ਖੇਡ ਰਹੇ ਹਨ। ਦੋਵਾਂ ਨੇ ਹੁਣ ਤੱਕ ਚੌਥੇ ਵਿਕਟ ਲਈ 30.4 ਓਵਰਾਂ ਵਿਚ 90 ਦੌੜਾਂ ਜੋੜੀਆਂ ਹਨ।

ਕਬੱਡੀ: ਬਨੀ ਸਮਾਣਾ ਅਤੇ ਲੋਧੜ ਦਿੜਬਾ ਬੈਸਟ ਰੇਡਰ ਐਲਾਨੇ

ਮੋਰਿੰਡਾ, 15 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪਿੰਡ ਮੜੌਲੀ ਕਲਾਂ ਅਤੇ ਮੜੌਲੀ ਖੁਰਦ ਵੱਲੋਂ ਐੱਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਐੱਨਆਰਆਈ ਭਰਾਵਾਂ ਵੱਲੋਂ ਲਗਪਗ 8 ਲੱਖ ਰੁਪਏ ਦੇ ਇਨਾਮ ਖਿਡਾਰੀਆਂ ਵਿੱਚ ਵੰਡੇ ਗਏ। ਇਸ ਸਬੰਧੀ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਇੱਕ ਪਿੰਡ ਓਪਨ ਅਤੇ ਤਿੰਨ ਖਿਡਾਰੀ ਬਾਹਰਲੇ ਦੇ ਕਬੱਡੀ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿੱਚ ਦਿੜਬਾ ਮੰਡੀ ਦੀ ਟੀਮ ਜੇਤੂ ਰਹੀ, ਜਦੋਂ ਕਿ ਬਾਬਾ ਗਾਜੀਦਾਸ ਕਲੱਬ ਧਨੌਰੀ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜੇਤੂ ਰਹੀ ਟੀਮ ਨੂੰ 81 ਹਜ਼ਾਰ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਆ ਗਿਆ, ਜਦੋਂ ਕਿ ਦੂਜੇ ਸਥਾਨ ’ਤੇ ਰਹਿਣ ਵਾਲੀ

ਵਿਸ਼ਵ ਕੱਪ ਹਾਕੀ ਦੇ ਸੈਮੀ ਫਾਈਨਲ ਮੈਚ ਅੱਜ

ਭੁਬਨੇਸ਼ਵਰ, 14 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪੁਰਸ਼ਾਂ ਦੇ 14ਵੇਂ ਵਿਸ਼ਵ ਹਾਕੀ ਕੱਪ ਦੇ ਸੈਮੀ ਫਾਈਨਲ ਮੈਚ ਸ਼ਨਿੱਚਵਾਰ ਤੋਂ ਇੱਥ ਕਲਿੰਗਾ ਸਟੇਡੀਅਮ ਵਿੱਚ ਖੇਡੇ ਜਾਣਗੇ। ਵਿਸ਼ਵ ਦੀ ਦੂਜੇ ਨੰਬਰ ਦੀ ਟੀਮ ਤੇ ਰੀਓ ਓਲੰਪਿਕ ਦੀ ਉਪ ਜੇਤੂ ਬੈਲਜੀਅਮ ਅਤੇ ਇੰਗਲੈਂਡ ਵਿਚਾਲੇ ਪਹਿਲਾ ਸੈਮੀ ਫਾਈਨਲ ਮੈਚ ਸ਼ਾਮ ਚਾਰ ਵਜੇ ਖੇਡਿਆ ਜਾਵੇਗਾ, ਜਦੋਂਕਿ ਵਿਸ਼ਵ ਖ਼ਿਤਾਬ ਦੀ ਹੈਟ੍ਰਿਕ ਲਾਉਣ ਲਈ ਉਤਰੀ ਆਸਟਰੇਲੀਆ ਦਾ ਸਾਹਮਣਾ ਪਿਛਲੀ ਵਾਰ ਦੀ ਉਪ ਜੇਤੂ ਨੈਂਦਰਲੈਂਡਜ਼ ਨਾਲ ਸਾਢੇ ਛੇ ਵਜੇ ਹੋਵੇਗਾ। ਦੋਵੇਂ ਸੈਮੀ ਫਾਈਨਲ ਮੈਚ ਦਿਲਸਚਪ ਰਹਿਣ ਦੀ ਸੰਭਾਵਨਾ ਹੈ।

ਵਿਸ਼ਵ ਟੂਰ ਫਾਈਨਲਜ਼: ਸਿੰਧੂ ਨੇ ਤਾਈ ਜ਼ੂ ਯਿੰਗ ਨੂੰ ਹਰਾਇਆ

ਗੁਆਂਗਝੂ, 13 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਓਲੰਪਿਕ ਚਾਂਦੀ ਤਗ਼ਮਾ ਜੇਤੂ ਪੀਵੀ ਸਿੰਧੂ ਨੇ ਪਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਦੁਨੀਆਂ ਦੀ ਨੰਬਰ ਇਕ ਖਿਡਾਰੀ ਤਾਈ ਜ਼ੂ ਯਿੰਗ ਨੂੰ ਹਰਾਇਆ ਜਦੋਂਕਿ ਸਮੀਰ ਵਰਮਾ ਨੇ ਵੀ ਵਿਸ਼ਵ ਟੂਰ ਫਾਈਨਲਜ਼ ’ਚ ਵੀਰਵਾਰ ਨੂੰ ਇੱਥੇ ਇੰਡੋਨੇਸ਼ੀਆ ਦੇ ਟੋਮੀ ਸੁਗਿਆਰਤੋ ਨੂੰ ਮਾਤ ਦਿੱਤੀ।

ਵਿਸ਼ਵ ਹਾਕੀ ਕੱਪ: ਨੈਦਰਲੈਂਡਜ਼ ਨੇ ਤੋੜਿਆ ਭਾਰਤ ਦਾ ਸੁਫ਼ਨਾ

ਭੁਬਨੇਸ਼ਵਰ , 13 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : 43 ਸਾਲਾਂ ਬਾਅਦ ਵਿਸ਼ਵ ਕੱਪ ਨੂੰ ਜਿੱਤਣ ਦੀਆਂ ਭਾਰਤੀ ਆਸਾਂ ’ਤੇ ਪਾਣੀ ਫੇਰਦਿਆਂ ਪਿਛਲੇ ਸਾਲ ਦੀ ਉਪ ਜੇਤੂ ਟੀਮ ਨੈਦਰਲੈਂਡਜ਼ ਨੇ ਮੇਜ਼ਬਾਨ ਭਾਰਤ ਨੂੰ 2-1 ਦੇ ਫ਼ਰਕ ਨਾਲ ਹਰਾ ਦਿੱਤਾ ਹੈ। ਘਰੇਲੂ ਮੈਦਾਨ ਉੱਤੇ ਭਾਰਤੀ ਟੀਮ ਕੋਲ ਇਹ ਸੁਨਹਿਰੀ ਮੌਕਾ ਸੀ ਪਰ ਨੈਦਰਲੈਂਡਜ਼ ਦੀ ਰਣਨੀਤੀ ਅੱਗੇ ਭਾਰਤੀ ਟੀਮ ਢਹਿ ਢੇਰੀ ਹੋ ਗਈ। ਇਸ ਮੈਚ ਨੂੰ ਦੇਖਣ ਪੁੱਜੇ ਦਰਸ਼ਕਾਂ ਨੂੰ ਵੀ ਨਿਰਾਸ਼ ਪਰਤਣਾ ਪਿਆ।

ਭਾਰਤ ਤੇ ਆਸਟਰੇਲੀਆ ਵਿਚਾਲੇ ਦੂਜਾ ਕ੍ਰਿਕਟ ਟੈਸਟ ਮੈਚ ਅੱਜ

ਪਰਥ, 13 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪਿੱਚ ’ਤੇ ਜ਼ਿਆਦਾ ਘਾਹ ਦੇਖ ਕੇ ਪਹਿਲਾਂ ਭਾਰਤ ਦੀਆਂ ਜ਼ਿਆਦਾਤਰ ਟੀਮਾਂ ਚਿੰਤਤ ਹੋ ਜਾਂਦੀਆਂ ਸਨ ਪਰ ਵਿਰਾਟ ਕੋਹਲੀ ਦੀ ਟੀਮ ਭਲਕੇ ਸ਼ੁੱਕਰਵਾਰ ਨੂੰ ਜਦੋਂ ਇੱਥੇ ਨਵੇਂ ਆਪਟਸ ਸਟੇਡੀਅਮ ਦੀ ਤੇਜ਼ ਅਤੇ ਉਛਾਲ ਵਾਲੀ ਪਿੱਚ ’ਤੇ ਖੇਡਣ ਲਈ ਉਤਰੇਗੀ ਤਾਂ ਉਸ ਦਾ ਟੀਚਾ ਆਸਟਰੇਲੀਆ ਨੂੰ ਉਸੇ ਦੇ ਜਾਲ ਵਿੱਚ ਫਸਾ ਕੇ ਚਾਰ ਮੈਚਾਂ ਦੀ ਲੜੀ ’ਚ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰੱਖਣਾ ਹੋਵੇਗਾ। ਇਸ ਨਵੇਂ ਟੈਸਟ ਸਥੱਲ ਦੀ ਪਿੱਚ ’ਤੇ ਹਰੀ ਘਾਹ ਦੇਖ ਕੇ ਭਾਰਤੀ ਟੀਮ ਚਿੰਤਤ ਨਹੀਂ ਹੋਈ ਬਲਕਿ ਉਹ ਇਸ ਨੂੰ ਇਕ ਮੌਕੇ ਦੇ ਰੂਪ ਵਿੱਚ ਦੇਖ ਰਿਹਾ ਸੀ।

ਕਿੱਕ ਬਾਕਸਿੰਗ: ਸੋਨ ਤਗਮਾ ਜੇਤੂ ਮਰਵਾਹਾ ਦਾ ਕਾਲਜ ਪੁੱਜਣ ’ਤੇ ਸਨਮਾਨ

ਮਸਤੂਆਣਾ ਸਾਹਿਬ, 13 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੇ ਵਿਦਿਆਰਥੀ ਅਰਸ਼ਦੀਪ ਮਰਵਾਹਾ ਨੇ ਪਿਛਲੇ ਦਿਨੀਂ ਕਲਕੱਤਾ ’ਚ ਹੋਈ ਵਾਕੋ ਇੰਡੀਆ ਸੀਨੀਅਰ ਨੈਸ਼ਨਲ ਕਿੱਕ ਬੌਕਸਿੰਗ ਚੈਂਪੀਅਨਸ਼ਿੱਪ ਵਿਚੋਂ ਲਗਾਤਾਰ ਦੋ ਵਾਰ ਸੋਨੇ ਦਾ ਤਗਮਾ ਜਿੱਤਿਆ।

ਓਲੰਪਿਕ ਚੈਂਪੀਅਨ ਅਰਜਨਟੀਨਾ ਵਿਸ਼ਵ ਕੱਪ ’ਚੋਂ ਬਾਹਰ

ਭੁਬਨੇਸ਼ਵਰ, 12 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਓਲੰਪਿਕ ਚੈਂਪੀਅਨ ਅਰਜਨਟੀਨਾ ਵਿਸ਼ਵ ਹਾਕੀ ਕੱਪ ‘ਚੋਂ ਬਾਹਰ ਹੋ ਗਿਆ ਹੈ। ਅੱਜ ਖੇਡੇ ਗਏ ਫਸਵੇਂ ਕੁਆਰਟਰ ਫਾਈਨਲ ਮੈਚ ਵਿੱਚ ਵਿਸ਼ਵ ਦੀ ਸੱਤਵੇਂ ਨੰਬਰ ਦੀ ਟੀਮ ਇੰਗਲੈਂਡ ਨੇ ਵੱਡਾ ਉਲਟਫੇਰ ਕਰਦਿਆਂ ਦੂਜੇ ਨੰਬਰ ਦੀ ਟੀਮ ਅਰਜਨਟੀਨਾ ਨੂੰ 3-2 ਦੇ ਫਰਕ ਨਾਲ਼ ਹਰਾ ਦਿੱਤਾ ਹੈ। ਸੈਮੀ ਫਾਈਨਲ ਵਿੱਚ ਇੰਗਲੈਂਡ ਦਾ ਮੁਕਾਬਲਾ ਹੁਣ ਜਰਮਨੀ ਅਤੇ ਬੈਲਜੀਅਮ ਦੇ ਮੈਚ ‘ਚੋਂ ਜੇਤੂ ਰਹਿਣ ਵਾਲ਼ੀ ਟੀਮ ਨਾਲ15 ਦਸੰਬਰ ਨੂੰ ਹੋਵੇਗਾ।

ਸਿੰਧੂ ਦੀ ਵਿਸ਼ਵ ਟੂਰ ਫਾਈਨਲ ਵਿਚ ਜਿੱਤ ਨਾਲ ਸ਼ੁਰੂਆਤ

ਗੁਆਂਗਝੂ, 12 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਓਲੰਪਿਕ ਵਿਚੋਂ ਚਾਂਦੀ ਦਾ ਤਗ਼ਮਾ ਜੇਤੂ ਭਾਰਤੀ ਖਿਡਾਰਨ ਪੀਵੀ ਸਿੰਧੂ ਨੇ ਵਿਸ਼ਵ ਟੂਰ ਫਾਈਨਲਜ਼ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਗਰੁੱਪ (ਏ) ਦੇ ਪਹਿਲੇ ਮੈਚ ਵਿਚ ਬੁੱਧਵਾਰ ਨੂੰ ਇਥੇ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਆਪਣੀ ਮੁਹਿੰਮ ਦੀ ਜਿੱਤ ਦੇ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਭਾਰਤ ਦੇ ਸਮੀਰ ਵਰਮਾ ਨੂੰ ਪੁਰਸ਼ਾਂ ਦੇ ਸਿੰਗਲਜ਼ ਵਰਗ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੁਬਈ ਵਿਚ ਪਿਛਲੀ ਵਾਰ ਉਪ ਜੇਤੂ ਰਹੀ ਸਿੰਧੂ ਨੇ ਸੰਜਮ ਅਤੇ ਹਮਲਾਵਰ ਸ਼ੈਲੀ ਦੇ ਬਹੁਤ ਵਧੀਆ ਸੁਮੇਲ ਦਾ ਪ੍ਰਦਰਸ਼ਨ ਕੀਤਾ। ਉਸ ਨੇ ਵਿਸ਼ਵ ਦੀ ਨੰਬਰ ਦੋ ਅਤੇ ਮੌਜੂਦਾ ਚੈਂਪੀਅਨ ਯਾਮਾਗੁਚੀ ਨੂੰ 24-22, 22-15 ਅੰਕਾਂ ਦੇ ਅੰਤਰ ਨਾਲ ਹਰਾ ਦਿੱਤਾ।

ਵਿਸ਼ਵ ਹਾਕੀ ਕੱਪ ਵਿਚ ਪੰਜਾਬੀ ਸੰਗੀਤ ਦੀ ਬੱਲੇ-ਬੱਲੇ

ਭੁਬਨੇਸ਼ਵਰ,, 12 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਕਲਿੰਗਾ ਸਟੇਡੀਅਮ ਦੇ ਬਿਲਕੁਲ ਨਾਲ ਉਸਾਰੇ ਗਏ ‘ਫੈਨ ਵਿਲੇਜ’ਵਿੱਚ ਹਾਕੀ ਤੋਂ ਇਲਾਵਾ ਬਹੁਤ ਕੁੱਝ ਹੈ, ਜੋ ਹਾਕੀ ਪ੍ਰੇਮੀਆਂ ਨੂੰ ਖਿੱਚਣ ਵਿੱਚ ਪੂਰੀ ਤਰਾਂ ਕਾਮਯਾਬ ਰਿਹਾ ਹੈ।ਇਸ ਵਿੱਚ 20 ਫੁੱਟ ਉੱਚੀ ਤੇ 25 ਫੁੱਟ ਚੌੜੀ ਸਕਰੀਨ ਲਗਾਈ ਗਈ ਹੈ। ਸਟੇਡੀਅਮ ਤੋਂ ਬਾਹਰ ਇਸ ਵੱਡੀ ਸਕਰੀਨ ਅੱਗੇ ਭੀੜ ਜੁੜੀ ਰਹਿੰਦੀ ਹੈ। ਵਿਹਲ ਦੇ ਸਮੇਂ ਵਿੱਚ ਇਸ ਸਕਰੀਨ ਉੱਤੇ ਨਿਰੋਲ ਪੰਜਾਬੀ ਸੰਗੀਤ ਵੱਜਦਾ ਹੈ, ਜਿਸ ’ਤੇ ਉੜੀਸਾ ਵਾਸੀ

ਭਾਰਤੀ ਕਪਤਾਨਾਂ ਵਿਚੋਂ ਕੋਹਲੀ ਸਿਖ਼ਰ ਉੱਤੇ ਪੁੱਜਣ ਦੇ ਨੇੜੇ

ਨਵੀਂ ਦਿੱਲੀ, 12 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਵਿਰਾਟ ਕੋਹਲੀ ਨੂੰ ਭਾਰਤ ਦਾ ਸਭ ਤੋਂ ਸਫ਼ਲ ਕਪਤਾਨ ਬਣਨ ਲਈ ਹੁਣ ਸਿਰਫ ਤਿੰਨ ਜਿੱਤਾਂ ਦੀ ਲੋੜ ਹੈ। ਜੇ ਆਸਟਰੇਲੀਆ ਦੇ ਵਿਰੁੱਧ ਮੌਜੂਦਾ ਲੜੀ ਵਿਚ ਟੀਮ ਕਲੀਨ ਸਵੀਪ ਕਰਨ ਵਿਚ ਸਫਲ ਰਹਿੰਦੀ ਹੈ ਤਾਂ ਉਹ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਕੇ ਕਪਤਾਨੀ ਵਿਚ ਵੀ ਸਿਖ਼ਰ ਉੱਤੇ ਪੁੱਜ ਜਾਵੇਗਾ। ਵਿਸ਼ਵ ਦੇ ਨੰਬਰ ਇੱਕ ਬੱਲੇਬਾਜ਼ ਕੋਹਲੀ ਦੀ ਅਗਵਾਈ ਵਿਚ ਭਾਰਤ ਨੇ ਹੁਣ ਤੱਕ 43 ਟੈਸਟ ਮੈਚ ਖੇਡੇ ਹਨ।

ਹਮਲਾਵਰ ਹਾਕੀ ਭਾਰਤ ਦਾ ਮਜ਼ਬੂਤ ਪੱਖ: ਮਨਪ੍ਰੀਤ

ਭੁਬਨੇਸ਼ਵਰ,, 11 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਨੈਦਰਲੈਂਡ ਨਾਲ ਮੁਕਾਬਲੇ ਦੀ ਉਮੀਦ ਕਰ ਰਹੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਅੱਜ ਇੱਥੇ ਕਿਹਾ ਕਿ ਉਹ ਹਮਲਾਵਰ ਹਾਕੀ ਖੇਡਣਾ ਜਾਰੀ ਰੱਖਣਗੇ ਕਿਉਂਕਿ ਹੁਣ ਟੂਰਨਾਮੈਂਟ ਵਿੱਚ ਗ਼ਲਤੀ ਕਰਨ ਦੀ ਕੋਈ ਗੁੰਜ਼ਾਇਸ਼ ਨਹੀਂ ਰਹੀ। ਕੁਆਰਟਰ ਫਾਈਨਲ ਵਿੱਚ ਭਾਰਤ ਦਾ ਸਾਹਮਣਾ ਨੈਦਰਲੈਂਡ ਨਾਲ ਹੋ ਸਕਦਾ ਹੈ।
ਜ਼ਿਆਦਾਤਰ ਲੋਕਾਂ ਨੂੰ ਲਗਦਾ ਹੈ

ਨਾਮਵਰ ਗੋਲਚੀਆਂ ’ਚ ਸ਼ੁਮਾਰ ਪੀਆਰ ਸ੍ਰੀਜੇਸ਼

, 11 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਦੱਖਣੀ ਏਸ਼ਿਆਈ ਖੇਡਾਂ-2006 (ਕੋਲੰਬੋ) ਰਾਹੀਂ ਸੀਨੀਅਰ ਕੌਮੀ ਹਾਕੀ ਟੀਮ ਵਿੱਚ ਪੈਰ ਧਰਨ ਵਾਲਾ ਪੀਆਰ ਸ੍ਰੀਜੇਸ਼ ਇਸ ਸਮੇਂ ਦੁਨੀਆਂ ਦੇ ਮੰਨੇ-ਪ੍ਰਮੰਨੇ ਗੋਲਕੀਪਰਾਂ ਵਿੱਚ ਸ਼ੁਮਾਰ ਹੈ। ਸ੍ਰੀਜੇਸ਼ ਨੇ ਹਾਕੀ ਚੁੱਕਣ ਤੋਂ ਪਹਿਲਾਂ ਫਰਾਟਾ ਦੌੜਾਕ ਅਤੇ ਲੰਬੀ ਛਾਲ ਦਾ ਅਥਲੀਟ ਬਣਨ ਤੋਂ ਇਲਾਵਾ ਵਾਲੀਬਾਲ ਵਿੱਚ ਵੀ ਹੱਥ ਅਜ਼ਮਾਇਆ। ਸ੍ਰੀਜੇਸ਼ ਨੂੰ 2004 ’ਚ ਪਰਥ ਜੂਨੀਅਰ ਕੌਮੀ ਟੀਮ ਨਾਲ ਆਸਟਰੇਲੀਆ ਵਿਰੁੱਧ ਪਹਿਲੀ ਵਾਰ ਕੌਮਾਂਤਰੀ ਹਾਕੀ ਮੈਚ ਖੇਡਣ ਦਾ ਮੌਕਾ ਮਿਲਿਆ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0068793178
Copyright © 2018, Panjabi Times. All rights reserved. Website Designed by Mozart Infotech