ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਜਰਮਨੀ / ਯੂਰੋਪ

ਰੀਨਤ ਸੰਧੂ ਨਾਲ ਬਰਿਆਣਾ ਨੇ ਉਠਾਏ ਗੈਰ-ਕਾਨੂੰਨੀ ਪ੍ਰਵਾਸ ਦੇ ਮੁੱਦੇ

December 06, 2018 10:11 AM

ਬਰੇਸ਼ੀਆ(ਇਟਲੀ), 5 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਪੱਤਰਕਾਰ ਪਰਮਿੰਦਰ ਸਿੰਘ ਬਰਿਆਣਾ ਅਤੇ ਉਨ੍ਹਾਂ ਦੀ ਪਤਨੀ ਡਾ.ਬਲਵਿੰਦਰ ਕੌਰ ਬਰਿਆਣਾ ਨੇ ਰੋਮ ਸਥਿਤ ਭਾਰਤੀ ਦੂਤਾਵਾਸ ਵਿਖੇ ਰਾਜਦੂਤ ਮੈਡਮ ਰੀਨਤ ਸੰਧੂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ | ਇਸ ਮੁਲਾਕਾਤ ਦੌਰਾਨ ਉਨ੍ਹਾਂ ਵਲੋਂ ਇਟਲੀ 'ਚ ਗੈਰ-ਕਾਨੂੰਨੀ ਪ੍ਰਵਾਸ ਕਰ ਰਹੇ ਭਾਰਤੀਆਂ ਦੇ ਮਸਲੇ ਨੂੰ ਉਠਾਉਂਦਿਆਂ ਮੰਗ ਕੀਤੀ ਕਿ ਇਟਲੀ ਸਰਕਾਰ ਨਾਲ ਗੱਲਬਾਤ ਕਰਕੇ ਵਿਦਿਆਰਥੀਆਂ ਨੂੰ ਕਾਨੂੰਨੀ ਤਰੀਕੇ ਨਾਲ ਪ੍ਰਵਾਸ ਕਰਨ ਲਈ ਰਾਸਤਾ ਕੱਢਿਆ ਜਾਵੇ ਤਾਂ ਜੋ ਏਜੰਟਾਂ ਦੇ ਚੱਕਰ 'ਚ ਆਪਣੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਕੇ ਪਹੁੰਚ ਰਹੇ ਨੌਜਵਾਨਾਂ ਨੂੰ ਸਹੀ ਦਿਸ਼ਾ ਮਿਲ ਸਕੇ | ਇਸ ਦੇ ਜੁਆਬ 'ਚ ਮੈਡਮ ਨੇ ਦੱਸਿਆ ਕਿ ਇਟਾਲੀਅਨ ਸਰਕਾਰ ਵਲੋਂ ਹੁਣ ਕੁੱਝ ਕੋਰਸ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ 'ਚ ਭਾਰਤੀ ਬੱਚੇ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਦਾਖਲਾ ਲੈ ਸਕਦੇ ਹਨ ਅਤੇ ਇਨ੍ਹਾਂ ਕੋਰਸਾਂ 'ਚ ਸਾਊਥ ਭਾਰਤ ਦੇ ਸੈਂਕੜੇ ਵਿਦਿਆਰਥੀ ਦਾਖਲ ਹੋ ਚੁੱਕੇ ਹਨ | ਸ਼ਾਇਦ ਉੱਤਰ ਭਾਰਤ 'ਚ ਇਨ੍ਹਾਂ ਕੋਰਸਾਂ ਦੀ ਜਾਣਕਾਰੀ ਨਾ ਹੋਣ ਕਰਕੇ ਪੰਜਾਬ ਜਾਂ ਹੋਰ ਪ੍ਰਦੇਸ਼ਾਂ ਦੇ ਵਿਦਿਆਰਥੀਆਂ ਦੀ ਇਨ੍ਹਾਂ 'ਚ ਦਿਲਚਸਪੀ ਘੱਟ ਹੈ | ਡਾ. ਬਲਵਿੰਦਰ ਕੌਰ ਬਰਿਆਣਾ, ਜੋ ਕਿ ਦੂਜੇ ਵਿਸ਼ਵ ਯੁੱਧ 'ਚ ਭਾਰਤੀ ਫੌਜ ਵਲੋਂ ਨਿਭਾਏ ਰੋਲ 'ਤੇ ਰਿਸਰਚ ਕਰ ਰਹੇ ਹਨ, ਨੂੰ ਮੈਡਮ ਵਲੋਂ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਆਪਣੀ ਪੁਸਤਕ ਪੂਰੀ ਕਰਨ ਬਾਰੇ ਇਟਲੀ ਦੇ ਫੌਜੀਆਂ ਦੀ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ | ਸਿੱਖ ਧਰਮ ਨਾਲ ਸਬੰਧਤ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਇਟਲੀ ਭਰ 'ਚ ਧੂੁਮ ਧਾਮ ਨਾਲ ਮਨਾਉਣ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ |

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਭੇਤਭਰੀ ਹਾਲਤ ’ਚ ਪੰਜਾਬੀ ਨੌਜਵਾਨ ਦੀ ਮੌਤ

ਰੋਮ, ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਬੀਤੇ ਦਿਨ ਇਟਲੀ ਦੇ ਸ਼ਹਿਰ ਰਜੋਕਲਾਬਰੀਆ ਵਿਚ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨਾਲ ਸਬੰਧਿਤ ਨੌਜਵਾਨ ਦੀ ਭੇਤਭਰੀ ਹਾਲਤ ਵਿਚ ਮੌਤ ਹੋ ਗਈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪ੍ਰਵੀਨ ਕੁਮਾਰ ਉਰਫ਼ ਭੀਮਾ ਪੁੱਤਰ ਸਤਪਾਲ ਵਾਸੀ ਲੱਖਪੁਰ ਨੇੜੇ ਬੰਗਾ ਜਿਹੜਾ ਕਿ ਕਰੀਬ ਪਿਛਲੇ ਇੱਕ ਦਹਾਕੇ ਤੋਂ ਇਟਲੀ ਵਿਚ ਰਹਿੰਦਾ ਸੀ, ਬੀਤੇ ਦਿਨ ਉਸ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ।

ਕਾਮੇਡੀਅਨ ਜ਼ੇਲੈਂਸਕੀ ਯੂਕਰੇਨ ਦੇ ਰਾਸ਼ਟਰਪਤੀ ਬਣੇ

ਕੀਵ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਕਾਮੇਡੀਅਨ ਵੋਲੋਦਿਮੀਰ ਜ਼ੇਲੈਂਸਕੀ ਅੱਜ ਯੂਕਰੇਨ ਦੇ ਰਾਸ਼ਟਰਪਤੀ ਬਣ ਗਏ ਹਨ ਤੇ ਉਨ੍ਹਾਂ ਸੰਸਦ ਭਵਨ ’ਚ ਰੱਖੇ ਗਏ ਸਮਾਗਮ ਦੌਰਾਨ ਆਪਣੇ ਅਹੁਦੇ ਦੀ ਸਹੁੰ ਚੁੱਕੀ। ਉਨ੍ਹਾਂ ਪਿਛਲੇ ਮਹੀਨੇ ਚੋਣਾਂ ’ਚ ਪੈਤਰੋ ਪੋਰੋਸ਼ੇਨਕੋ ਖ਼ਿਲਾਫ਼ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ।

ਗੁਰੂ ਅਮਰਦਾਸ ਦਾ ਪ੍ਰਕਾਸ਼ ਪੁਰਬ ਮਨਾਇਆ

ਰੋਮ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਇਟਲੀ ਦੇ ਸ਼ਹਿਰ ਵਿਚੈਂਸਾ ਦੇ ਗੁਰਦੁਆਰਾ ਗੁਰੂ ਸਿੰਘ ਸਭਾ ਕਸ਼ਤਲਗੰਬੈਰਤੋ ਵਿਚੈਂਸਾ ਵਿਚ ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਸਾਹਿਬ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਕਰਵਾਏ ਗਏ। ਇਹ ਸਮਾਗਮ ਸਮੂਹ ਇਲਾਕੇ ਦੀ ਸੰਗਤ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ। ਇਸ ਮੌਕੇ ਸਮਾਗਮ ਦੌਰਾਨ ਅਖੰਡ ਪਾਠ ਦੇ ਭੋਗ ਉਪਰੰਤ ਬੱਚਿਆਂ ਵਲੋਂ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿਚ ਸੰਗਤ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ।

ਇਟਲੀ ਦੀ ਸਿਆਸਤ ਵਿੱਚ ਕਿਸਮਤ ਅਜ਼ਮਾ ਰਹੇ ਨੇ ਪੰਜਾਬੀ

ਰੋਮ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬੀ ਕਈ ਦੇਸ਼ਾਂ ਦੀ ਸਿਆਸਤ ਵਿੱਚ ਵੱਡਾ ਰੋਲ ਨਿਭਾਅ ਰਹੇ ਹਨ। ਹੁਣ ਇਟਲੀ ਦੀ ਸਿਆਸਤ ਵਿੱਚ ਭਾਰਤ ਦੇ ਪੰਜਾਬੀ ਲੋਕ ਨਵਾਂ ਇਨਕਲਾਬ ਲਿਆਉਣ ਲਈ ਪੱਬਾਂ ਭਾਰ ਹਨ। ਇਟਲੀ ਦੇ ਪੰਜਾਬੀ ਇੱਥੋਂ ਦੀ ਸਿਆਸਤ ਵਿੱਚ ਕੁਝ ਨਵਾਂ ਕਰਨ ਲਈ ਇਸ ਵਾਰ ਇਟਲੀ ਦੀਆਂ ਸਿੰਦਾਕੋ ਭਾਵ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਇਟਲੀ ਦੇ ਵੱਖ-ਵੱਖ ਇਲਾਕਿਆਂ ਤੋਂ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕਰ ਰਹੇ ਹਨ। ਇਹ ਚੋਣਾਂ ਇਟਲੀ ਦੇ ਕਈ ਇਲਾਕਿਆਂ ਵਿੱਚ 26 ਮਈ ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿੱਚ ਭਾਗ ਲੈ ਰਹੀ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਲਵਪ੍ਰੀਤ ਕੌਰ ਨੇ ਇਟਲੀ ਦੇ ਜ਼ਿਲ੍ਹਾ ਮਚੇਰਾਤਾ ਅਧੀਨ ਆਉਂਦੇ ਸ਼ਹਿਰ ਸੇਫਰੋ ਤੋਂ ਨਗਰ ਕੌਂਸਲ ਦੀਆਂ ਚੋਣਾਂ ਲੜ ਰਹੀ ਹੈ।

ਆਈਐੱਸਆਈਐੱਸ ਦੇ ਹਮਾਇਤੀ ਭਾਰਤੀ ਨੂੰ 14 ਸਾਲ ਦੀ ਕੈਦ

ਲੰਡਨ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਕੁਝ ਸਾਲ ਪਹਿਲਾਂ ਇਸਲਾਮਿਕ ਸਟੇਟ (ਆਈਐੱਸਐੱਸ) ਅਤਿਵਾਦੀ ਸਮੂਹ ’ਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀ ਮੂਲ ਦੇ ਵਿਅਕਤੀ ਜਿਸ ਨੂੰ ਬਰਤਾਨੀਆ ਦੀ ਅਦਾਲਤ ਨੇ 14 ਸਾਲ ਕੈਦ ਦੀ ਸਜ਼ਾ ਸੁਣਾਈ ਸੀ, ਨੂੰ ਅੱਜ ਜੇਲ੍ਹ ਭੇਜ ਦਿੱਤਾ ਹੈ। ਬਰਤਾਨੀਆ ਦੇ ਸ਼ਹਿਰ ਲੀਸੈਸਟਰ ਦੇ ਰਹਿਣ ਵਾਲੇ ਹੰਜ਼ਾਲਾ ਪਟੇਲ ਨੇ ਹਾਲਾਂਕਿ ਆਪਣੇ ’ਤੇ ਲਗਾਏ ਗਏ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਪਰ ਬਰਮਿੰਘਮ ਕਰਾਊਨ ਕੋਰਟ ਕਾਰਵਾਈ ਦੌਰਾਨ ਉਹ ਦੋਸ਼ੀ ਪਾਇਆ ਗਿਆ।

ਦਸਤਾਰ ਸਬੰਧੀ ਇਸ਼ਤਿਹਾਰ ਨੂੰ ਲੈ ਕੇ ਅਮਰੀਕੀ ਕੰਪਨੀ ਨਾਰਦਸਟ੍ਰਾਮ ਨੇ ਮੰਗੀ ਸਿੱਖਾਂ ਤੋਂ ਮੁਆਫ਼ੀ

ਫੀਨਿਕਸ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕੀ ਕੰਪਨੀ ਨਾਰਦਸਟ੍ਰਾਮ ਨੇ ਦਸਤਾਰਾਂ ਨਾਲ ਜੁੜੇ ਆਪਣੇ ਇਸ਼ਤਿਹਾਰ ਨੂੰ ਲੈ ਕੇ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗੀ ਹੈ | ਹਾਲਾਂਕਿ ਅਮਰੀਕਾ 'ਚ ਸਿੱਖ ਭਾਈਚਾਰੇ ਦੇ ਨਾਗਰਿਕ ਅਧਿਕਾਰ ਸੰਗਠਨ ਦੇ ਇਕ ਚੋਟੀ ਦੇ ਪ੍ਰਤੀਨਿਧੀ ਨੇ ਸਨਿਚਰਵਾਰ ਨੂੰ ਕਿਹਾ ਹੈ ਕਿ ਹੁਣ ਵੀ ਇਨ੍ਹਾਂ ਦਸਤਾਰਾਂ ਨੂੰ ਤਿਆਰ ਕਰਨ ਵਾਲੀ ਕੰਪਨੀ 'ਗੁੱਚੀ' ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਕਰ ਰਹੇ ਹਾਂ | ਨਿਊਯਾਰਕ ਸਥਿਤ ਇਕ ਸਿੱਖ ਸੰਗਠਨ ਦੇ ਸੀਨੀਅਰ ਅਧਿਕਾਰੀ ਸਿਮਰਨਜੀਤ ਸਿੰਘ ਨੇ ਕਿਹਾ ਹੈ ਕਿ ਦੁਨੀਆ ਭਰ ਦੇ ਲੋਕਾਂ ਨੂੰ ਪਿਆਰੀਆਂ ਤੇ ਪਵਿੱਤਰ ਵਸਤੂਆਂ ਨੂੰ ਕੰਪਨੀਆਂ ਉਪਭੋਗ ਵਸਤੂਆਂ ਦੇ ਰੂਪ 'ਚ ਪੇਸ਼ ਕਰ ਪੈਸਾ ਬਣਾ ਰਹੀਆਂ ਹਨ | ਉਨ੍ਹਾਂ ਨੇ ਕਿਹਾ ਹੈ ਕਿ ਦਸਤਾਰ ਉਨ੍ਹਾਂ ਦੇ ਭਾਈਚਾਰੇ ਦੇ ਲੋਕਾਂ ਲਈ ਡੂੰਘੀ ਸ਼ਰਧਾ ਦਾ ਵਿਸ਼ਾ ਹੈ | 

ਭਾਰਤੀ ਮੂਲ ਦੀ ਬਿਮਾਰ ਮਹਿਲਾ ਭਾਵਨੀ ਐਸਪਥੀ ਦੇ ਹੱਕ 'ਚ ਆਏ ਇਕ ਲੱਖ 50 ਹਜ਼ਾਰ ਤੋਂ ਵੱਧ ਲੋਕ

ਲੰਡਨ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ 'ਚ ਕ੍ਰੋਹਨ ਰੋਗ ਨਾਲ ਪੀੜਤ ਭਾਰਤੀ ਮੂਲ ਦੀ ਮਹਿਲਾ ਭਾਵਨੀ ਐਸਪਥੀ ਦੇ ਦੇਸ਼ ਨਿਕਾਲੇ ਦੇ ਹੁਕਮਾਂ ਨੂੰ ਰੱਦ ਕਰਵਾਉਣ ਲਈ ਆਨਲਾਈਨ ਪਾਈ ਇਕ ਪਟੀਸ਼ਨ 'ਤੇ 1 ਲੱਖ 50 ਹਜ਼ਾਰ ਤੋਂ ਵੱਧ ਲੋਕਾਂ ਨੇ ਦਸਤਖ਼ਤ ਕਰਕੇ ਸਰਕਾਰ ਨੂੰ ਆਪਣਾ ਫ਼ੈਸਲਾ ਬਦਲਣ ਲਈ ਅਪੀਲ ਕੀਤੀ ਹੈ | ਪਟੀਸ਼ਨ 'ਚ ਕਿਹਾ ਗਿਆ ਹੈ ਕਿ ਭਾਵਨੀ ਦਾ ਯੂ. ਕੇ. 'ਚ ਇਲਾਜ ਚੱਲ ਰਿਹਾ ਹੈ ਅਤੇ ਡਾਕਟਰਾਂ ਵਲੋਂ ਵੀ ਉਸ ਨੂੰ ਇੱਥੇ ਰੱਖਣ ਦੀ ਗੱਲ ਕਹੀ ਗਈ ਹੈ, ਜਦਕਿ ਗ੍ਰਹਿ ਵਿਭਾਗ ਉਸ ਨੂੰ ਜ਼ਬਰਦਸਤੀ ਮੌਤ ਦੇ ਮੂੰਹ 'ਚ ਧੱਕ ਰਿਹਾ ਹੈ | ਪਟੀਸ਼ਨ 'ਚ ਭਾਵਨੀ ਨੂੰ ਯੂ. ਕੇ. ਰਹਿਣ ਦੀ ਇਜਾਜ਼ਤ ਦੇਣ ਦੀ ਅਤੇ ਇਲਾਜ ਜਾਰੀ ਰੱਖਣ ਦੀ ਅਪੀਲ ਕੀਤੀ ਗਈ ਹੈ |

ਅੰਗ ਦਾਨ ਕਰੋ ਮੁਹਿੰਮ ਦਾ ਯੂ. ਕੇ. 'ਚ ਅਨੋਖਾ ਸੰਗੀਤਕ ਪ੍ਰਚਾਰ

ਲੰਡਨ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) :  ਯੂ. ਕੇ. 'ਚ ਵੱਸਦੇ ਏਸ਼ੀਆਈ ਭਾਈਚਾਰਿਆਂ 'ਚ ਅੰਗ ਦਾਨ ਕਰਨ ਦਾ ਰੁਝਾਨ ਘੱਟ ਹੋਣ ਕਰਕੇ ਬਹੁਤ ਸਾਰੇ ਲੋੜਵੰਦਾਂ ਨੂੰ ਪੇ੍ਰਸ਼ਾਨੀਆਂ 'ਚੋ ਲੰਘਣਾ ਪੈ ਰਿਹਾ ਹੈ | ਆਰਗਨ ਅਵੇਅਰਨੈੱਸ ਦੀ ਸੰਸਥਾਪਕ ਅਨੀਤਾ ਸੰਧੂ ਦੀ ਅਗਵਾਈ 'ਚ ਲੰਡਨ ਵਿਖੇ ਪੰਜਾਬ ਰੇਡੀਓ ਦੇ ਕਾਨਫ਼ਰੰਸ ਹਾਲ 'ਚ ਕਰਵਾਈ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਗਿਆ ਕਿ ਅੰਗ ਦਾਨ ਲਈ ਭਾਰਤੀਆਂ ਸਮੇਤ ਏਸ਼ੀਆਈ ਭਾਈਚਾਰਿਆਂ ਦੇ ਲੋਕਾਂ ਨੂੰ ਹੋਰ ਜਾਗਰੂਕ ਕਰਨ ਦੀ ਲੋੜ ਹੈ |

ਭਾਈ ਬਲਜੀਤ ਸਿੰਘ ਦਾਦੂਵਾਲ ਇਟਲੀ ਵਿਖੇ 26 ਨੂੰ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ

ਇਟਲੀ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਚਾਰ ਹਿਤ ਇਟਲੀ ਪਹੁੰਚੇ ਪ੍ਰਸਿੱਧ ਪ੍ਰਚਾਰਕ ਭਾਈ ਬਲਜੀਤ ਸਿੰਘ ਦਾਦੂਵਾਲ 26 ਮਈ ਨੂੰ ਇਟਲੀ ਦੇ ਵਿਚੈਂਸਾ ਜ਼ਿਲ੍ਹੇ 'ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ ਵਿਖੇ ਸਿੱਖ ਇਤਿਹਾਸ ਸਰਵਣ ਕਰਵਾਉਣਗੇ ਅਤੇ ਵਡਮੁੱਲੀਆਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ | 

ਬਰਤਾਨੀਆ 'ਚ ਦੁਰਲੱਭ ਬਿਮਾਰੀ ਨਾਲ ਪੀੜਤ ਔਰਤ ਦੇ ਹੱਕ 'ਚ ਖੜ੍ਹੇ ਹੋਏ ਹਜ਼ਾਰਾਂ ਲੋਕ

ਲੰਡਨ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ 'ਚ ਦੁਰਲੱਭ ਬਿਮਾਰੀ ਨਾਲ ਜੂਝ ਰਹੀ ਭਾਰਤੀ ਔਰਤ ਦੇ ਹੱਕ 'ਚ ਹਜ਼ਾਰਾਂ ਲੋਕ ਖੜ੍ਹੇ ਹੋ ਗਏ। ਇਕ ਆਨਲਾਈਨ ਪਟੀਸ਼ਨ 'ਤੇ ਲੋਕਾਂ ਨੇ ਹਸਤਾਖ਼ਰ ਕਰਦਿਆਂ ਗ੍ਰਹਿਮੰਤਰਾਲੇ ਤੋਂ ਪੀੜਤਾ ਨੂੰ ਬ੍ਰਿਟੇਨ 'ਚ ਰੁਕਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ। ਭਵਾਨੀ ਐਸਪਾਥੀ ਦੁਰਲੱਭ ਬਿਮਾਰੀ 'ਕ੍ਰੋਨਸ' ਨਾਲ ਪੀੜਤ ਹੈ। ਇਹ ਪਾਚਨਤੰਤਰ ਨਾਲ ਜੁੜਿਆ ਰੋਗ ਹੈ, ਜਿਸ ਦਾ ਇਲਾਜ ਫਿਲਹਾਲ ਭਾਰਤ 'ਚ ਉਪਲਬਧ ਨਹੀਂ ਹੈ।ਭਵਾਨੀ ਦੇ ਸਮਰਥਨ 'ਚ ਪਟੀਸ਼ਨ 'ਤੇ ਚੇਂਜਡਾਟਓਆਰਜੀ 'ਤੇ ਤਕਰੀਬਨ ਡੇਢ ਲੱਖ ਲੋਕਾਂ ਨੇ ਹਸਤਾਖ਼ਰ ਕੀਤੇ ਹਨ। ਪਟੀਸ਼ਨ ਦੀ ਸ਼ੁਰੂਆਤ 31 ਸਾਲਾ ਕਲਾਕਾਰ ਦੇ ਮੰਗੇਤਰ ਮਾਰਟਿਨ ਮੈਂਗਲਰ ਨੇ ਕੀਤੀ ਹੈ। ਉਹ ਜਰਮਨੀ ਦੇ ਨਾਗਰਿਕ ਹਨ।

ਗੁਰਦੁਆਰਾ ਸੰਗਤ ਸਭਾ ਦੀ ਚੋਣ 'ਚ ਸਲਿੰਦਰ ਸਿੰਘ ਡਾਨਸੀਵਾਲ ਦੂਜੀ ਵਾਰ ਪ੍ਰਧਾਨ ਨਿਯੁਕਤ

ਬਰੇਸ਼ੀਆ (ਇਟਲੀ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਦੱਖਣੀ ਇਟਲੀ ਦੇ ਗੁਰਦੁਆਰਾ ਸੰਗਤ ਸਭਾ, ਬੱਤੀਪਾਲੀਆ ਦੀ ਚੋਣ ਪ੍ਰਕਿਰਿਆ ਪੂਰਨ ਸ਼ਾਂਤਮਈ ਢੰਗ ਨਾਲ ਕਰਕੇ ਇਲਾਕੇ ਦੀਆ ਸੰਗਤਾਂ ਨੇ ਇਕ ਵਾਰ ਫਿਰ ਆਪਣੀ ਕਾਬਲੀਅਤ ਦਾ ਸਬੂਤ ਪੇਸ਼ ਕੀਤਾ ਹੈ ¢ ਸੰਗਤਾਂ ਦੀ ਮੌਜੂਦਗੀ ਅੰਦਰ ਸਰਬਸੰਮਤੀ ਨਾਲ ਹੋਈ ਚੋਣ 'ਚ ਭਾਈ ਸਲਿੰਦਰ ਸਿੰਘ ਸੋਨੀ ਡਾਨਸੀਵਾਲ ਨੂੰ ਇਕ ਵਾਰ ਫਿਰ ਤੋਂ ਪ੍ਰਧਾਨ ਚੁਣ ਕੇ ਮੁੜ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ |

ਮਹਾਰਾਣੀ ਵਿਕਟੋਰੀਆ ਦੇ ਜਨਮ ਦਿਨ ਮੌਕੇ 'ਵਿਕਟੋਰੀਆ: ਔਰਤ ਅਤੇ ਤਾਜ' ਪ੍ਰਦਰਸ਼ਨੀ ਭਾਰਤ 'ਤੇ ਕੇਂਦਰਿਤ ਰਹੇਗੀ

ਲੰਡਨ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਮਹਾਰਾਣੀ ਵਿਕਟੋਰੀਆ ਦੇ 200ਵੇਂ ਜਨਮ ਦੇ ਸਬੰਧੀ ਅਗਲੇ ਸ਼ੁੱਕਰਵਾਰ ਤੋਂ 'ਵਿਕਟੋਰੀਆ: ਔਰਤ ਅਤੇ ਤਾਜ' ਕਿੰਗਸਟਨ ਪੈਲੇਸ ਲੰਡਨ ਵਿਖੇ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ | ਇਸ ਪ੍ਰਦਰਸ਼ਨੀ ਮੌਕੇ ਮਹਾਰਾਣੀ ਵਿਕਟੋਰੀਆ ਦੇ ਭਾਰਤ 'ਤੇ ਰਾਜ ਕਰਨ ਅਤੇ ਭਾਰਤ ਨਾਲ ਰਿਸ਼ਤਿਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ | ਮੁੱਖ ਰੂਪ ਵਿਚ ਇਹ ਪ੍ਰਦਰਸ਼ਨੀ ਭਾਰਤ 'ਤੇ ਕੇਂਦਰਿਤ ਹੋਵੇਗੀ | ਜ਼ਿਕਰਯੋਗ ਹੈ ਕਿ ਮਹਾਰਾਣੀ ਵਿਕਟੋਰੀਆ ਦਾ ਜਨਮ 24 ਮਈ 1819 ਨੂੰ ਕਿੰਗਸਟਨ ਪੈਲੇਸ ਵਿਖੇ ਹੀ ਹੋਇਆ ਸੀ | ਇਸ ਮੌਕੇ ਮਹਾਰਾਜਾ ਦਲੀਪ ਸਿੰਘ 1850 ਤੋਂ ਲੈ ਕੇ ਮੁਨਸ਼ੀ ਅਬਦੁਲ ਕਰੀਮ 1888 ਤੱਕ ਮਹਾਰਾਣੀ ਦੇ ਭਾਰਤ ਸਬੰਧੀ ਸਨੇਹ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ |

ਵਿਲੀਅਮ ਲਈ ‘ਨਾ-ਸਹਿਣਯੋਗ ਦਰਦ’ ਸੀ ਡਾਇਨਾ ਦੀ ਮੌਤ

ਲੰਡਨ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਦੇ ਸ਼ਹਿਜ਼ਾਦੇ ਵਿਲੀਅਮ ਨੇ ਆਪਣੀ ਮਾਂ ਰਾਜਕੁਮਾਰੀ ਡਾਇਨਾ ਦੀ ਮੌਤ ਬਾਰੇ ਗੱਲ ਕਰਦਿਆਂ ਉਸ ਦੇ ਵਿਛੋੜੇ ਨੂੰ ‘ਨਾ ਸਹਿਣਯੋਗ ਦਰਦ’ ਸਮਾਨ ਦੱਸਿਆ ਹੈ। ਮਾਨਸਿਕ ਤਣਾਅ (ਡਿਪਰੈਸ਼ਨ) ਬਾਰੇ ਬ੍ਰਿਟਿਸ਼ ਬਰਾਡਕਾਸਟਿੰਗ ਸਰਵਿਸ (ਬੀਬੀਸੀ) ਦੀ ਇਕ ਡਾਕੂਮੈਂਟਰੀ ’ਚ ਵਿਲੀਅਮ ਨੇ ਕਿਹਾ ਕਿ ਏਅਰ ਐਂਬੂਲੈਂਸ ਲਈ ਪਾਇਲਟ ਵੱਜੋਂ ਕੰਮ ਕਰਦਿਆਂ ਉਸ ਨੂੰ ਅਹਿਸਾਸ ਹੋਇਆ ਕਿ ਮੌਤ ‘ਕਦੇ ਵੀ ਆ ਸਕਦੀ ਹੈ’।

ਯੂਕੇ ’ਚ ਘਾਤਕ ਹਥਿਆਰਾਂ ਬਾਰੇ ਨਵੇਂ ਐਕਟ ’ਚੋਂ ਕ੍ਰਿਪਾਨ ਬਾਹਰ

ਲੰਡਨ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ’ਚ ਚਾਕੂ ਨਾਲ ਹਮਲਿਆਂ ਦੇ ਵੱਧ ਰਹੇ ਮਾਮਲਿਆਂ ਨਾਲ ਨਜਿੱਠਣ ਦੇ ਉਦੇਸ਼ ਨਾਲ ਨਵਾਂ ਘਾਤਕ ਹਥਿਆਰ ਬਿੱਲ ਸੰਸਦ ’ਚ ਪਾਸ ਹੋ ਗਿਆ ਹੈ। ਮਹਾਰਾਣੀ ਐਲਿਜ਼ਾਬੈੱਥ ਦੂਜੀ ਵੱਲੋਂ ਇਸ ਹਫ਼ਤੇ ਬਿੱਲ ’ਤੇ ਮੋਹਰ ਲਾਏ ਜਾਣ ਮਗਰੋਂ ਇਹ ਐਕਟ ਹੋਂਦ ’ਚ ਆ ਗਿਆ ਹੈ। ਬਿੱਲ ’ਚ ਪਿਛਲੇ ਵਰ੍ਹੇ ਸੋਧ ਕੀਤੀ ਗਈ ਸੀ ਤਾਂ ਜੋ ਬ੍ਰਿਟਿਸ਼ ਸਿੱਖ ਭਾਈਚਾਰੇ ’ਤੇ ਇਸ ਦਾ ਕੋਈ ਅਸਰ ਨਾ ਪਏ। ਗ੍ਰਹਿ ਮੰਤਰਾਲੇ ਦੇ ਤਰਜਮਾਨ ਨੇ ਕਿਹਾ,‘‘ਅਸੀਂ ਕ੍ਰਿਪਾਨ ਦੇ ਮੁੱਦੇ ’ਤੇ ਸਿੱਖਾਂ ਨਾਲ ਸੰਪਰਕ ਬਣਾ ਕੇ ਰੱਖਿਆ ਹੈ। ਨਤੀਜੇ ਵਜੋਂ ਅਸੀਂ ਬਿੱਲ ’ਚ ਸੋਧ ਕਰਕੇ ਇਹ ਯਕੀਨੀ ਬਣਾਇਆ ਕਿ ਸਿੱਖ ਧਾਰਮਿਕ ਸਮਾਗਮਾਂ ਲਈ ਵੱਡੀਆਂ ਕ੍ਰਿਪਾਨਾਂ ਦੀ ਵਰਤੋਂ ਕਰ ਸਕਣ ਅਤੇ ਉਨ੍ਹਾਂ ਦੀ ਵਿਕਰੀ ਹੋ ਸਕੇ।’’ ਬ੍ਰਿਟਿਸ਼ ਸਿੱਖਾਂ ਲਈ ਸਰਬ ਪਾਰਟੀ ਸੰਸਦੀ ਗਰੁੱਪ ਦੇ ਵਫ਼ਦ ਨੇ ਗ੍ਰਹਿ ਮੰਤਰਾਲੇ ਕੋਲ ਪਹੁੰਚ ਕਰਕੇ ਮੰਗ ਕੀਤੀ ਸੀ ਕਿ ਜਦੋਂ ਵੀ ਨਵਾਂ ਬਿੱਲ ਹੋਂਦ ’ਚ ਆਵੇ ਤਾਂ ਕ੍ਰਿਪਾਨ ਨੂੰ ਉਸ ਦੇ ਘੇਰੇ ਤੋਂ ਬਾਹਰ ਰੱਖਿਆ ਜਾਵੇ। ਗਰੁੱਪ ਦੀ ਮੁਖੀ ਲੇਬਰ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਉਸ ਨੂੰ ਸਰਕਾਰ ਵੱਲੋਂ ਕੀਤੀ ਗਈ ਸੋਧ ਨੂੰ ਦੇਖ ਕੇ ਖੁਸ਼ੀ ਹੋਈ ਹੈ ਜਿਸ ’ਚ ਸਿੱਖਾਂ ਵੱਲੋਂ ਵੱਡੀਆਂ ਕ੍ਰਿਪਾਨਾਂ ਦੀ ਵਿਕਰੀ ਜਾਂ ਉਸ ਨੂੰ ਕੋਲ ਰੱਖਣਾ ਕੋਈ ਜੁਰਮ ਨਹੀਂ ਕਰਾਰ ਦਿੱਤਾ ਗਿਆ ਹੈ।

ਯੂ. ਕੇ. 'ਚ ਵੱਡੀ ਅਤੇ ਛੋਟੀ ਕਿ੍ਪਾਨ ਰੱਖਣ ਦੀ ਸਿੱਖਾਂ ਨੂੰ ਮੁਕੰਮਲ ਆਜ਼ਾਦੀ

ਲੰਡਨ ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : - ਹਥਿਆਰਾਂ ਸਬੰਧੀ ਨਵਾਂ ਬਿੱਲ ਬਰਤਾਨੀਆ ਦੇ ਹੇਠਲੇ ਸਦਨ (ਹਾਊਸ ਆਫ਼ ਕਾਮਨਜ਼) ਅਤੇ ਉੱਪਰਲੇ ਸਦਨ (ਹਾਊਸ ਆਫ਼ ਲਾਰਡ) 'ਚ ਪਾਸ ਹੋਣ ਤੋਂ ਬਾਅਦ ਇਸ ਨੂੰ ਕਾਨੂੰਨੀ ਮਾਨਤਾ ਮਿਲ ਗਈ ਹੈ | ਇਸ ਬਿੱਲ ਵਿਚ ਸਿੱਖਾਂ ਨੂੰ ਵੱਡੀ ਅਤੇ ਛੋਟੀ ਕਿ੍ਪਾਨ ਲਈ ਵਿਸ਼ੇਸ਼ ਛੋਟ ਦਿੱਤੀ ਗਈ ਹੈ | ਇਸ ਬਿੱਲ 'ਤੇ ਸੰਸਦ 'ਚ ਬਹਿਸ ਦੌਰਾਨ ਐਮ. ਪੀ. ਪ੍ਰੀਤ ਕੌਰ ਗਿੱਲ, ਐਮ. ਪੀ. ਤਨਮਨਜੀਤ ਸਿੰਘ ਢੇਸੀ, ਐਮ. ਪੀ. ਪੈਟ ਫੈਬੀਅਨ,

ਦੀਪਕ ਬਜਾਜ ਬਣੇ ਸਭ ਤੋਂ ਛੋਟੀ ਉਮਰ ਦੇ ਲੈਸਟਰ ਸਿਟੀ ਕੌਾਸਲ ਦੇ ਪੰਜਾਬੀ ਡਿਪਟੀ ਲਾਰਡ ਮੇਅਰ

ਲੈਸਟਰ (ਇੰਗਲੈਂਡ) ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪਿਛਲੇ ਦਿਨੀਂ ਇੰਗਲੈਂਡ ਦੇ ਸ਼ਹਿਰ ਲੈਸਟਰ ਦੀਆਂ ਸਿਟੀ ਕੌਾਸਲ 'ਚੋਣਾਂ ''ਚ ਵੱਡੇ ਫ਼ਰਕ ਨਾਲ ਜੇਤੂ ਰਹੀ ਲੇਬਰ ਪਾਰਟੀ ਵਲੋਂ ਪਾਰਟੀ ਪ੍ਰਤੀ ਵਧੀਆ ਸੇਵਾਵਾਂ ਨਿਭਾਉਣ ਬਦਲੇ ਲੰਮੇ ਸਮੇਂ ਤੋ ਕੌਾਸਲਰ ਬਣਦੇ ਆ ਰਹੇ ਪੰਜਾਬੀ ਦੀਪਕ ਬਜਾਜ ਨੂੰ ਅੱਜ ਲੈਸਟਰ ਸਿਟੀ ਕੌਾਸਲ ਦਾ ਡਿਪਟੀ ਲਾਰਡ ਮੇਅਰ ਨਿਯੁਕਤ ਕੀਤਾ ਗਿਆ ¢ ਦੀਪਕ ਬਜਾਜ ਇਕ ਸਾਲ ਡਿਪਟੀ ਲਾਰਡ ਮੇਅਰ ਵਜੋਂ ਸੇਵਾਵਾਂ ਨਿਭਾਉਣ ਤੋਂ ਬਾਅਦ ਲਾਰਡ

ਮਹਿਲਾ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਭਾਰਤੀ ਮੂਲ ਦੇ ਰੋਹਿਤ ਸ਼ਰਮਾ ਨੂੰ ਕੈਦ

ਲੰਡਨ, 17 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ. ਕੇ. ਵਿਚ 28 ਸਾਲਾ ਭਾਰਤੀ ਮੂਲ ਦੇ ਰੋਹਿਤ ਸ਼ਰਮਾ ਨੂੰ 29 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ | ਆਈਜ਼ਲਵਰਥ ਕਰਾਊਨ ਕੋਰਟ 'ਚ ਚੱਲੇ ਕੇਸ ਦੌਰਾਨ ਦੱਸਿਆ ਗਿਆ ਕਿ ਉਕਤ ਵਿਅਕਤੀ 20 ਸਾਲਾ ਲੜਕੀ ਜੋ ਲੰਡਨ ਦੀ ਇਕ ਦੁਕਾਨ 'ਚ ਕੰਮ ਕਰਦੀ ਸੀ, ਦੀ ਉਸੇ ਦੁਕਾਨ 'ਚ ਮੁਲਾਕਾਤ ਹੋਈ ਸੀ | ਰੋਹਿਤ ਨੇ ਉਸੇ ਦਿਨ ਆਪਣੇ ਪਿਤਾ ਨਾਲ ਦੁਕਾਨ 'ਤੇ ਜਾ ਕੇ ਵਿਆਹ ਦੀ ਗੱਲ ਕੀਤੀ | ਪ੍ਰੇਸ਼ਾਨ ਹੋ ਕੇ ਪੀੜਤਾ ਨੇ ਨੌਕਰੀ ਬਦਲ ਲਈ,

ਅਵਤਾਰ ਕੌਰ ਚੀਮਾ ਸਲੋਹ ਅਤੇ ਗੁਰਦੀਪ ਰਾਮ ਬੰਗੜ ਗ੍ਰੇਵਸ਼ੈਮ ਦੇ ਮੇਅਰ ਬਣੇ


ਲੰਡਨ ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : ਕੌਾਸਲਰ ਅਵਤਾਰ ਕੌਰ ਚੀਮਾ ਨੇ ਸਲੋਹ ਕੌਾਸਲ ਅਤੇ ਕੌਾਸਲਰ ਗੁਰਦੀਪ ਰਾਮ ਬੰਗੜ ਨੇ ਗ੍ਰੇਵਸ਼ੈਮ ਕੌਾਸਲ ਦੇ ਮੇਅਰ ਵਜੋਂ ਕੱਲ੍ਹ ਸਹੁੰ ਚੁੱਕੀ | ਸਲੋਹ ਕੌਾਸਲ ਦੇ ਸਹੁੰ ਚੁੱਕ ਸਮਾਗਮ ਵਿਚ ਐਮ ਪੀ ਤਨਮਨਜੀਤ ਸਿੰਘ ਢੇਸੀ, ਹਰਮੋਹਿੰਦਰਪਾਲ ਸਿੰਘ ਸੋਹਲ ਤੋਂ ਇਲਾਵਾ ਸਥਾਨਕ ਕੌਾਸਲਰ ਅਤੇ ਵੱਖ-ਵੱਖ ਭਾਈਚਾਰਿਆਂ ਦੇ ਨੁਮਾਇੰਦੇ ਹਾਜ਼ਰ ਸਨ | ਅਵਤਾਰ ਕੌਰ ਚੀਮਾ ਦੀ ਬੇਟੀ ਹਰਪ੍ਰੀਤ ਕੌਰ ਚੀਮਾ ਜਿਸ ਨੂੰ ਸਲੋਹ ਦੀ ਸਭ ਤੋਂ ਛੋਟੀ ਉਮਰ ਦੀ ਕੌਾਸਲਰ ਹੋਣ ਦਾ ਮਾਣ ਪ੍ਰਾਪਤ ਹੈ, ਨੂੰ ਮੇਅਰਿਸ ਦੀ ਉਪਾਧੀ ਨਾਲ ਨਿਵਾਜਿਆ ਗਿਆ | ਜਲੰਧਰ ਜ਼ਿਲ੍ਹੇ ਦੇ ਪਿੰਡ ਚੀਮਾ ਦੀ ਅਵਤਾਰ ਕੌਰ ਚੀਮਾ 1985 ਵਿਚ ਯੂ ਕੇ ਆਏ ਅਤੇ ਉਹ 2012 ਵਿਚ ਪਹਿਲੀ ਵਾਰ ਪੈਰਿਸ ਕੌਾਸਲ ਦੀ ਕੌਾਸਲਰ ਬਣੀ ਅਤੇ 2014 ਵਿਚ ਬਾਰੋ ਕੌਾਸਲਰ ਬਣੀ | ਉਨ੍ਹਾਂ ਲਾਇਸੰਸਿੰਗ ਦੀ ਚੇਅਰ ਵਜੋਂ ਵੀ ਸੇਵਾਵਾਂ ਦਿੱਤੀਆਂ | ਗੁਰਦੀਪ ਰਾਮ ਬੰਗੜ ਨੇ ਕੱਲ੍ਹ ਗ੍ਰੇਵਸ਼ੈਮ ਕੌਾਸਲ ਵਿਚ ਮੇਅਰ ਵਜੋਂ ਅਹੁਦਾ ਸੰਭਾਲਿਆ ਹੈ |

ਵਰਲਡ ਸਿੱਖ ਪਾਰਲੀਮੈਂਟ ਦੀ ਬਰਮਿੰਘਮ ਦੀ ਕੌਾਸਲ ਚੈਂਬਰ 'ਚ ਕਾਨਫ਼ਰੰਸ ਮੌਕੇ ਖ਼ਾਲਿਸਤਾਨ ਦੀ ਮੰਗ

ਲੰਡਨ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) :  ਬਰਮਿੰਘਮ ਦੇ ਕੌਾਸਲ ਚੈਂਬਰ ਵਿਖੇ ਹੋਈ ਇਸ ਅੰਤਰਰਾਸ਼ਟਰੀ ਕਾਨਫ਼ਰੰਸ ਦੌਰਾਨ ਸੰਯੁਕਤ ਰਾਸ਼ਟਰ ਦੇ ਨੁਮਾਇੰਦਿਆਂ, ਯੂਰਪੀ-ਯੂ. ਕੇ. ਸਿਆਸੀ ਪਾਰਟੀ ਨੁਮਾਇੰਦਿਆਂ, ਵਿਦਵਾਨਾਂ ਅਤੇ ਪੰਜਾਬ ਤੋਂ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਕਨਵੀਨਰ ਤੋਂ ਇਲਾਵਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਵਕੀਲ ਐਡਵੋਕੇਟ ਅਮਰ ਸਿੰਘ ਚਾਹਲ ਆਦਿ ਸ਼ਾਮਿਲ ਹੋਏ |

ਯੂੂ. ਕੇ. 'ਚ ਲੜਕੀਆਂ ਤੋਂ ਦਾਜ ਲੈਣ ਸਬੰਧੀ ਕਾਨੂੰਨ ਬਣਾਉਣ ਲਈ ਸੀਮਾ ਮਲਹੋਤਰਾ ਵਲੋਂ ਐਡ. ਦਲਜੀਤ ਕੌਰ ਨੂੰ ਸਹਿਯੋਗ ਦਾ ਭਰੋਸਾ

ਲੰਡਨ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) :  ਔਰਤਾਂ ਦੇ ਹੱਕਾਂ ਲਈ ਲੜ੍ਹਨ ਵਾਲੀ ਭਾਰਤ ਦੀ ਹਾਈਕੋਰਟ ਦੀ ਵਕੀਲ ਐਡਵੋਕੇਟ ਦਲਜੀਤ ਕੌਰ ਵਲੋਂ ਬੀਤੇ ਕੁਝ ਸਮੇਂ ਤੋਂ ਯੂ. ਕੇ. 'ਚ ਦਾਜ ਦਹੇਜ ਅਤੇ ਹੋਰ ਪਰਿਵਾਰਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੀਆਂ ਲੜਕੀਆਂ ਨੂੰ ਇਨਸਾਫ਼ ਦਿਵਾਉਣ ਦਾ ਬੀੜਾ ਚੁੱਕਿਆ ਹੋਇਆ ਹੈ |

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0076037940
Copyright © 2019, Panjabi Times. All rights reserved. Website Designed by Mozart Infotech