» ਦੇਸ਼ਧ੍ਰੋਹ ਦਾ ਮਾਮਲਾ: ਕਨ੍ਹੱਈਆ ਤੇ ਹੋਰਨਾਂ ਖ਼ਿਲਾਫ਼ ਦੋਸ਼ ਆਇਦ » ਕੁਰਦਾਂ ਨੂੰ ਨਿਸ਼ਾਨਾ ਬਣਾਉਣ ’ਤੇ ਨਤੀਜੇ ਭੁਗਤਣ ਲਈ ਤਿਆਰ ਰਹੇ ਤੁਰਕੀ: ਟਰੰਪ » ਪ੍ਰਧਾਨ ਮੰਤਰੀ ਮੋਦੀ ਨੂੰ ਫਿਲਿਪ ਕੋਟਲਰ ਸਨਮਾਨ » ਸੀਪੀਐਮ ਅਤੇ ਕਾਂਗਰਸ ਵਿਚਾਲੇ ਸੂਬਾ ਪੱਧਰ ’ਤੇ ਚੋਣਾਂ ਸਬੰਧੀ ਸਾਂਝ ਹੋ ਸਕਦੀ ਹੈ: ਯੇਚੁਰੀ » ਮਲਿਕ ਵਲੋਂ ਅਤਿਵਾਦੀਆਂ ਦੇ ਮੁੜ ਵਸੇਬੇ ਲਈ ਹਰ ਸੰਭਵ ਯਤਨ ਦਾ ਭਰੋਸਾ » ਆਪ’ ਹਾਈਕਮਾਂਡ ਅਜੇ ਖਹਿਰਾ ਦੀ ਵਿਧਾਇਕੀ ਖੋਹਣ ਦੇ ਰੌਂਅ ’ਚ ਨਹੀਂ » ਨਵੇਂ ਸਰਪੰਚਾਂ ਤੇ ਪੰਚਾਂ ਦਾ ਨਹੀਂ ਹੋਵੇਗਾ ਡੋਪ ਟੈਸਟ » ਕੈਪਟਨ ਨੂੰ ‘ਸ਼ਰਾਬੀ’ ਅਤੇ ਮਨਪ੍ਰੀਤ ਨੂੰ ‘ਡੁਪਲੀਕੇਟ ਬਾਦਲ’ ਦੱਸਿਆ » ਨੀਰਵ ਦਾ ਬੰਗਲਾ: ਹਾਈ ਕੋਰਟ ਨੇ ਈਡੀ ਦੀ ਅਪੀਲ ’ਤੇ ਉਜਰ ਜਤਾਇਆ » ਖੈਬਰ ਪਖਤੂਨਖਵਾ ਵਿਚ ਸ਼ਮਸ਼ਾਨਘਾਟ ਅਤੇ ਕਬਰਿਸਤਾਨ ਬਣਾਉਣ ਵਾਸਤੇ ਥਾਵਾਂ ਦੀ ਨਿਸ਼ਾਨਦੇਹੀ ਕੀਤੀ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਬਾਲ ਜਗਤ

ਤੇਜ਼ ਭੱਜਣ ਵਾਲਾ ਖ਼ਰਗੋਸ਼

December 16, 2018 01:33 PM
ਸਹਾ ਛੋਟੇ ਤੇ ਤੇਜ਼ੀ ਨਾਲ ਭੱਜਣ ਵਾਲੇ ਜੰਗਲੀ ਜੀਵਾਂ ਵਿਚ ਆਮ ਨਾਂ ਹੈ। ਲੰਬੇ ਕੰਨ, ਲੰਬੀਆਂ ਪਿਛਲੀਆਂ ਲੱਤਾਂ ਅਤੇ ਲੰਬੇ ਪਿਛਲੇ ਪੈਰ ਤੇ ਛੋਟੀ ਜਿਹੀ ਪੂਛ ਨਾਲ ਟਪੂਸੀਆਂ ਮਾਰਦਾ ਇਹ ਸਭ ਨੇ ਵੇਖਿਆ ਹੋਵੇਗਾ। ਅੰਗਰੇਜ਼ੀ ਵਿਚ ਇਸਨੂੰ ‘ਹੇਅਰ’ ਕਹਿੰਦੇ ਹਨ।

ਸਹੇ ਦੇ ਸਰੀਰ ਦਾ ਉੱਪਰਲਾ ਹਿੱਸਾ ਆਮ ਤੌਰ ’ਤੇ ਭੂਰੇ ਜਾਂ ਸਲੇਟੀ ਭੂਰੇ ਰੰਗ ਵਾਲਾ ਹੁੰਦਾ ਹੈ ਤੇ ਥੱਲੇ ਤੋਂ ਪੀਲਾ ਸਫ਼ੈਦ ਹੁੰਦਾ ਹੈ। ਆਮ ਤੌਰ ’ਤੇ ਨਰ ਮਾਦਾ ਨਾਲੋਂ ਛੋਟਾ ਹੁੰਦਾ ਹੈ। ਨਰ ਦਾ ਭਾਰ 1.8 ਕਿਲੋਗ੍ਰਾਮ ਤੇ ਮਾਦਾ ਦਾ 2.2 ਕਿਲੋਗ੍ਰਾਮ ਹੁੰਦਾ ਹੈ। ਸਹੇ ਦੀਆਂ ਦੋਨੋਂ ਅੱਖਾਂ ਵੱਡੀਆਂ ਹੁੰਦੀਆਂ ਹਨ ਤਾਂ ਕਿ ਉਹ ਧੁੰਦਲੀ ਰੌਸ਼ਨੀ ਵਿਚ ਅਤੇ ਸ਼ਾਮ ਵੇਲੇ ਸਰਗਰਮੀ ਨਾਲ ਦੌੜ ਭੱਜ ਸਕੇ। ਆਪਣੇ ਆਪ ਨੂੰ ਸ਼ਿਕਾਰੀਆਂ ਤੋਂ ਬਚਾਉਣ ਲਈ ਸਹੇ ਖੇਤਾਂ ਵਿਚ ਖੁੱਡਾਂ ਵਿਚ ਲੁੱਕ ਜਾਂਦੇ ਹਨ। ਕਈ ਥਾਵਾਂ ’ਤੇ ਸਹੇ ਖੁੱਡਾਂ ਜਾਂ ਪਹਾੜਾਂ ਦੀਆਂ ਤਰੇੜਾਂ ਜਾਂ ਵਿਰਲਾਂ ਵਿਚ ਰਹਿੰਦੇ ਹਨ, ਪਰ ਆਮਤੌਰ ’ਤੇ ਇਹ ਰਹਿਣ ਲਈ ਖੁੱਡਾਂ ਨਹੀਂ ਵਰਤਦੇ ਬਲਕਿ ਬਹੁਤੇ ਘਾਹ-ਫੂਸ ਦੇ ਹੇਠਾਂ ਰਹਿੰਦੇ ਹਨ। ਇਹ ਆਪਸ ਵਿਚ ਸੰਵਾਦ ਕਰਨ ਲਈ ਆਪਣੇ ਅਗਲੇ ਦੋ ਪੈਰਾਂ ਨੂੰ ਡਰੱਮ ਦੀ ਤਰ੍ਹਾਂ ਥਪ ਥਪਾਉਂਦੇ ਹਨ। ਇਨ੍ਹਾਂ ਦੀ ਭੱਜਣ ਦੀ ਰਫ਼ਤਾਰ ਬਹੁਤ ਤੇਜ਼ ਹੈ। ਕਈ ਵਾਰ ਤਾਂ ਇਹ ਰਫ਼ਤਾਰ 80 ਕਿਲੋਮੀਟਰ ਤਕ ਪੁੱਜ ਜਾਂਦੀ ਹੈ।
ਸਹੇ ਵਿਚ ਜਣਨ ਕਿਰਿਆ ਬਾਕੀ ਜੀਵਾਂ ਨਾਲੋਂ ਬਹੁਤ ਤੇਜ਼ ਹੁੰਦੀ ਹੈ। ਬਰਸਾਤਾਂ ਵਿਚ ਜ਼ਿਆਦਾ ਮਾਦਾ ਗਰਭ ਧਾਰਨ ਕਰਦੀਆਂ ਹਨ। ਮਾਦਾ ਗਰਭ ਅਵਸਥਾ ਵਿਚ ਲਗਪਗ 50 ਦਿਨਾਂ ਬਾਅਦ ਬੱਚਿਆਂ ਨੂੰ ਮੈਦਾਨ ਵਿਚ ਕਿਸੇ ਨੀਵੇਂ ਥਾਂ ’ਤੇ ਜਨਮ ਦਿੰਦੀ ਹੈ ਅਤੇ ਉਨ੍ਹਾਂ ਨੂੰ ਉੱਥੇ ਹੀ ਛੱਡ ਦਿੰਦੀ ਹੈ। ਬੱਚਿਆਂ ਦੀ ਸੰਖਿਆ 1 ਤੋਂ 9 ਤਕ ਹੁੰਦੀ ਹੈ। ਬੱਚਿਆਂ ਦੀਆਂ ਜਨਮ ਵੇਲੇ ਅੱਖਾਂ ਖੁੱਲ੍ਹੀਆਂ ਹੁੰਦੀਆਂ ਹਨ ਅਤੇ ਵਾਲ ਹੁੰਦੇ ਹਨ। ਮਾਦਾ ਬੱਚਿਆਂ ਨੂੰ 24 ਘੰਟਿਆਂ ਵਿਚ ਇਕ ਵਾਰ ਦੁੱਧ ਪਿਲਾਉਂਦੀ ਹੈ ਅਤੇ ਤਿੰਨ ਦਿਨਾਂ ਤੋਂ ਬਾਅਦ ਬੱਚੇ ਆਪਣਾ ਟਿਕਾਣਾ ਬਦਲ ਕੇ ਚਲੇ ਜਾਂਦੇ ਹਨ। ਇਸ ਤਰ੍ਹਾਂ ਮਾਦਾ 5 ਤੋਂ 6 ਵਾਰ ਸਾਲ ਵਿਚ ਬੱਚੇ ਦਿੰਦੀ ਹੈ। ਸਹੇ ਦੇ ਬੱਚੇ 7-8 ਮਹੀਨੇ ਤੋਂ ਬਾਅਦ ਜਣਨ ਕਿਰਿਆ ਲਈ ਤਿਆਰ ਹੋ ਜਾਂਦੇ ਹਨ। ਇਹ ਆਮ ਤੌਰ ’ਤੇ ਘਾਹ ਅਤੇ ਜੜੀ-ਬੂਟੀਆਂ ਦੇ ਪੌਦੇ ਖਾਂਦੇ ਹਨ ਤੇ ਕਈ ਵਾਰੀ ਪੌਦਿਆਂ ਦੀਆਂ ਡੋਡੀਆਂ, ਫੁੱਲ ਤੇ ਰੁੱਖਾਂ ਦਾ ਸੱਕ ਵੀ ਖਾਂਦੇ ਹਨ। ਇਹ ਖਾਣ ਤੋਂ ਬਾਅਦ ਦੋ ਤਰ੍ਹਾਂ ਦੀਆਂ ਮੀਂਗਣਾਂ ਕਰਦੇ ਹਨ-ਗਿੱਲੀਆਂ ਤੇ ਸੁੱਕੀਆਂ। ਗਿੱਲੀਆਂ ਮੀਂਗਣਾਂ ਨੂੰ ਉਹ ਦੁਬਾਰਾ ਖਾ ਜਾਂਦੇ ਹਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਬਾਲ ਜਗਤ ਵਿੱਚ ਹੋਰ
ਤੱਕਲਿਆਂ ਵਾਲੀ ਸੇਹ

ਸੇਹ ਕੁਤਰਨ ਵਾਲੇ ਜੀਵਾਂ ਵਿਚ ਆਉਂਦੀ ਹੈ। ਸੇਹ ਦਾ ਛੋਟਾ ਚਿਹਰਾ, ਛੋਟੇ ਕੰਨ, ਛੋਟੀਆਂ ਲੱਤਾਂ ਅਤੇ ਇਕ ਮੋਟੀ ਅਤੇ ਛੋਟੀ ਪੂਛ ਹੁੰਦੀ ਹੈ। ਇਸ ਦੇ ਪੱਧਰੇ ਪੈਰ ’ਤੇ ਤਿੱਖੇ, ਪਰ ਗੋਲ ਨਹੁੰ ਹੁੰਦੇ ਹਨ ਜੋ ਕੁਦਰਤ ਨੇ ਇਸ ਤਰ੍ਹਾਂ ਬਣਾਏ ਹੁੰਦੇ ਹਨ ਕਿ ਇਹ ਰੁੱਖਾਂ ’ਤੇ ਵੀ ਚੜ੍ਹ ਸਕਦੀ ਹੈ। ਸੇਹ ਦੀ ਨਜ਼ਰ ਤੇਜ਼ ਨਹੀਂ ਹੁੰਦੀ, ਉਹ ਜ਼ਿਆਦਾ ਸੁੰਘ ਕੇ ਹੀ ਆਪਣਾ ਕੰਮ ਕਰਦੀ ਹੈ।
ਇਸਦਾ ਨੱਕ, ਲੱਤਾਂ ਅਤੇ ਸਰੀਰ ਦਾ ਹੇਠਲਾ ਹਿੱਸਾ ਹੀ ਅਸੁਰੱਖਿਅਤ ਰਹਿੰਦੇ ਹਨ, ਅੱਖਾਂ ਦੇ ਭਰਵਟਿਆਂ ਤੋਂ ਲੈ ਕੇ ਪੂਛ ਤਕ ਬਾਕੀ ਦੇ ਸਰੀਰ ਨੂੰ ਤਿੱਖੇ ਤੱਕਲਿਆਂ ਨਾਲ ਢਕਿਆ ਹੁੰਦਾ ਹੈ। ਸਭ ਤੋਂ ਲੰਬੇ, ਵੱਡੇ ਅਤੇ ਬਹੁਤ ਸਾਰੇ ਤੱਕਲੇ ਪਿੱਠ ਅਤੇ ਪੂਛ ’ਤੇ ਮਿਲਦੇ ਹਨ।

ਜ਼ਾਲਮ ਸ਼ੇਰਨੀ ਅਤੇ ਬੱਚੇ

ਇਕ ਜੰਗਲ ਵਿਚ ਸ਼ੇਰ ਅਤੇ ਸ਼ੇਰਨੀ ਰਹਿੰਦੇ ਸਨ। ਸ਼ੇਰਨੀ ਦੀ ਆਪਣੀ ਕੋਈ ਔਲਾਦ ਨਹੀਂ ਸੀ। ਸ਼ਾਇਦ ਇਸੇ ਕਰਕੇ ਹੀ ਉਹ ਬਹੁਤ ਚਿੜਚਿੜੀ, ਜ਼ਾਲਮ ਅਤੇ ਖ਼ਤਰਨਾਕ ਸੀ। ਉਹ ਕਿਸੇ ਛੋਟੇ ਤੋਂ ਛੋਟੇ ਜਾਨਵਰ ’ਤੇ ਜ਼ਰਾ ਵੀ ਤਰਸ ਨਹੀਂ ਕਰਦੀ ਸੀ। ਸਾਰੇ ਜਾਨਵਰ ਉਸ ਦੇ ਆਤੰਕ ਤੋਂ ਬਹੁਤ ਤੰਗ ਸਨ। ਜਿੰਨੀ ਉਹ ਜ਼ਾਲਮ ਸੀ, ਸ਼ੇਰ ਓਨਾ ਹੀ ਦਿਆਲੂ ਸੀ।

ਸ਼ਿਕਾਰੀ ਪੰਛੀ ਸ਼ਿਕਰਾ

ਪੰਛੀ ਸਾਡੇ ਵਾਤਾਵਰਨ ਦਾ ਅਨਿੱਖੜਵਾਂ ਅੰਗ ਹਨ। ਪੰਛੀ ਕੀੜੇ-ਮਕੌੜੇ ਖਾ ਕੇ ਮਿੱਟੀ ਨੂੰ ਵਧੇਰੇ ਉਪਜਾਊ ਬਣਾਉਂਦੇ ਹਨ। ਇਸ ਤਰ੍ਹਾਂ ਪੰਛੀ ਕਈ ਤਰੀਕਿਆਂ ਨਾਲ ਮਨੁੱਖ ਅਤੇ ਕੁਦਰਤੀ ਵਾਤਾਵਰਨ ਨੂੰ ਲਾਭ ਪਹੁੰਚਾਉਂਦੇ ਹਨ। ਇਨ੍ਹਾਂ ਵਿਚ ਸ਼ਿਕਰਾ ਵੀ ਸ਼ਾਮਲ ਹੈ ਜੋ ਆਮ ਤੌਰ ’ਤੇ ਸਾਡੇ ਆਲੇ-ਦੁਆਲੇ ਰਹਿੰਦਾ ਹੈ।

ਜਾਨਵਰ ਸਰਦੀ ਤੋਂ ਕਿਵੇਂ ਬਚਦੇ ਹਨ?

ਬੱਚਿਓ! ਕੰਬਦੀ ਸਰਦੀ ਵਿਚ ਅਸੀਂ ਗਰਮ ਕੱਪੜੇ ਪਾ ਕੇ, ਅੱਗ ਸੇਕ ਕੇ ਜਾਂ ਹੀਟਰ ਆਦਿ ਲਗਾ ਕੇ ਸਰਦੀ ਤੋਂ ਆਪਣਾ ਬਚਾਅ ਕਰ ਲੈਂਦੇ ਹਾਂ, ਪਰ ਕੁਦਰਤ ਨੇ ਜਾਨਵਰਾਂ ਨੂੰ ਅਜਿਹੇ ਸਾਧਨ ਦਿੱਤੇ ਹਨ ਜਿਸ ਕਾਰਨ ਉਹ ਸਰਦੀ ਤੋਂ ਬਚੇ ਰਹਿੰਦੇ ਹਨ।

ਜੌੜੇ ਬੱਚੇ ਕਿਉਂ ਪੈਦਾ ਹੁੰਦੇ ਹਨ?

ਬੱਚਿਓ! ਔਰਤ ਆਮ ਤੌਰ ’ਤੇ ਇਕ ਬੱਚੇ ਨੂੰ ਜਨਮ ਦਿੰਦੀ ਹੈ। ਇਹ ਬੱਚਾ ਕੁੜੀ ਜਾਂ ਮੁੰਡਾ ਹੋ ਸਕਦਾ ਹੈ। ਕਦੇ ਦੋ ਬੱਚੇ ਵੀ ਪੈਦਾ ਹੋ ਜਾਂਦੇ ਹਨ। ਇਕੋ ਮਾਂ ਵੱਲੋਂ ਇਕੋ ਸਮੇਂ ਦੋ ਬੱਚਿਆਂ ਨੂੰ ਜਨਮ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਜੌੜੇ ਬੱਚੇ ਕਹਿੰਦੇ ਹਨ।

ਅਹਿਸਾਨ ਦਾ ਬਦਲਾ - ਬਾਲ ਕਹਾਣੀ

ਜੰਗਲ ਵਿਚ ਇਕ ਰੁੱਖ ’ਤੇ ਤੋਤਿਆਂ ਦਾ ਪਰਿਵਾਰ ਰਹਿੰਦਾ ਸੀ। ਉਸੇ ਰੁੱਖ ਦੇ ਮੁੱਢ ਵਿਚਲੀ ਖੁੱਡ ਵਿਚ ਤੋਤਿਆਂ ਦੀ ਜੋੜੀ ਆਂਡੇ ਦਿੰਦੀ ਅਤੇ ਬੱਚੇ ਪਾਲਦੀ। ਤੋਤਾ ਭੋਜਨ ਦੀ ਭਾਲ ਵਿਚ ਉਡਾਰੀ ਭਰਦਾ ਅਤੇ ਜੰਗਲ ਦੇ ਕਿਸੇ ਨਾ ਕਿਸੇ ਹਿੱਸੇ ਵਿਚੋਂ ਖਾਣ ਲਈ ਫ਼ਲ ਭਾਲ ਹੀ ਲੈਂਦਾ। ਉੱੱਥੇ ਬੈਠ ਕੇ ਆਪ ਫ਼ਲਾਂ ਦਾ ਆਨੰਦ ਲੈਂਦਾ ਅਤੇ ਆਪਣੇ ਪਰਿਵਾਰ ਲਈ ਪੰਜਿਆਂ ਵਿਚ ਫ਼ਲ ਫੜ ਕੇ ਆਪਣੇ ਬਸੇਰੇ ਵੱਲ ਹੋ ਤੁਰਦਾ।

ਚੰਗਾ ਤੈਰਾਕ ਵੀ ਹੈ ਸਾਂਬਰ ਹਿਰਨ

ਸਾਂਬਰ ਹਿਰਨ ਦੱਖਣੀ ਅਤੇ ਦੱਖਣ-ਪੂਰਬੀ ਏਸ਼ੀਆ ਵਿਚ ਮਿਲਣ ਵਾਲੇ ਹਿਰਨ ਦੀ ਇਕ ਕਿਸਮ ਹੈ। ਇਸ ਦੇ ਸਿੰਗ ਵੱਡੇ ਅਤੇ ਮਜ਼ਬੂਤ ਹੁੰਦੇ ਹਨ ਅਤੇ ਉਹ ਬਹੁਤ ਸਾਰੀਆਂ ਸ਼ਾਖਾਵਾਂ ਵਿਚ ਹੁੰਦੇ ਹਨ। ਇਕ ਵੱਡੇ ਨਰ ਸਾਂਬਰ ਦੇ ਸਿੰਗ 110 ਸੈਂਟੀਮੀਟਰ ਤਕ ਲੰਬੇ ਹੋ ਜਾਂਦੇ ਹਨ। ਸਿੰਗ ਸਿਰਫ਼ ਨਰ ਹਿਰਨ ਦੇ ਹੀ ਹੁੰਦੇ ਹਨ। ਸਾਂਬਰ ਹਿਰਨ ਜੰਗਲਾਂ ਵਿਚ ਰਹਿੰਦੇ ਹਨ ਅਤੇ ਸਥਾਨਕ ਵਾਤਾਵਰਨ ਅਨੁਸਾਰ ਘਾਹ, ਪੱਤੀਆਂ, ਪੌਦੇ, ਬੀਜ, ਫ਼ਲ, ਪਾਣੀ ਦੇ ਪੌਦੇ ਵਰਗੀਆਂ ਕਈ ਕਿਸਮਾਂ ਦੀਆਂ ਬਨਸਪਤੀਆਂ ਆਦਿ ਖਾਂਦੇ ਹਨ। ਉਹ ਕਈ ਕਿਸਮਾਂ ਦੀਆਂ ਝਾੜੀਆਂ ਤੇ ਰੁੱਖਾਂ ਦੇ ਪੱਤੇ ਵੀ ਖਾਂਦੇ ਹਨ। ਉਹ ਕਈ ਬਾਰ ਰੁੱਖਾਂ ਦੇ ਛਿੱਲੜ ਵੀ ਖਾਂਦੇ ਹਨ ਤੇ ਵੱਖ-ਵੱਖ ਕਿਸਮ ਦੇ ਫ਼ਲ ਖਾਣਾ ਵੀ ਪਸੰਦ ਕਰਦੇ ਹਨ।

ਵੱਡਾ ਟੀ.ਵੀ.ਤੇ ਕਿਊਟੀ - ਬਾਲ ਕਹਾਣੀ

ਕੋਮਲ ਤੇ ਰਾਜੂ ਦੇ ਘਰ ਜਿਸ ਦਿਨ ਤੋਂ ਐੱਲ.ਈ.ਡੀ. ਟੈਲੀਵਿਜ਼ਨ ਆ ਗਿਆ ਤਾਂ ਉਨ੍ਹਾਂ ਦਾ ਪੂਰਾ ਪਰਿਵਾਰ ਬੜਾ ਖੁਸ਼ ਸੀ। ਉਹ ਦੋਵੇਂ ਭੈਣ ਭਰਾ ਹਾਲੀ ਛੋਟੀਆਂ ਜਮਾਤਾਂ ’ਚ ਹੀ ਪੜ੍ਹਦੇ ਸਨ। ਉਨ੍ਹਾਂ ਦੇ ਪਾਪਾ ਬੈਂਕ ’ਚ ਨੌਕਰੀ ਕਰਦੇ ਸਨ ਜਿਨ੍ਹਾਂ ਨੇ ਪਿਛਲੇ ਸਾਲ ਕੋਮਲ ਤੇ ਰਾਜੂ ਨਾਲ ਵਾਅਦਾ ਕੀਤਾ ਸੀ ਕਿ ਐਤਕੀਂ ਦੀਵਾਲੀ ਦੇ ਨੇੜੇ ਉਨ੍ਹਾਂ ਨੂੰ ਐੱਲ.ਈ.ਡੀ. ਟੈਲੀਵਿਜ਼ਨ, ਜਿਸ ਨੂੰ ਦੋਵੇਂ ਭੈਣ-ਭਰਾ ਵੱਡਾ ਟੀ.ਵੀ. ਕਹਿੰਦੇ ਸਨ, ਲੈ ਕੇ ਦੇਣਗੇ। ਦੀਵਾਲੀ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਘਰ ਵੱਡਾ ਟੀ.ਵੀ. ਆ ਗਿਆ।

ਸੰਕਟ ਦੇ ਸਾਏ ਹੇਠ ਨੀਲਗਿਰੀ ਥਾਰ

ਦੁਨੀਆਂ ਵਿਚ ਨੀਲਗਿਰੀ ਥਾਰ ਦੀ ਅੱਧੀ ਨਾਲੋਂ ਜ਼ਿਆਦਾ ਆਬਾਦੀ ਇਸ ਵੇਲੇ ਭਾਰਤ ਵਿਚ ਹੈ। ਇਸ ਦੀ ਜ਼ਿਆਦਾ ਗਿਣਤੀ ਕੇਰਲ ਰਾਜ ਦੇ ਮੁਨਾਰ ਰਾਸ਼ਟਰੀ ਪਾਰਕ ਵਿਚ ਹੈ। ਇਹ ਲੋਪ ਹੋ ਰਿਹਾ ਜੰਗਲੀ ਜਾਨਵਰ ਘਰੇਲੂ ਬੱਕਰੀਆਂ (ਐਂਟੀਲੋਪ) ਦੇ ਪਰਿਵਾਰ ਵਿਚੋਂ ਹੈ। ਇਹ ਇਸ ਵੇਲੇ ਦੇਸ਼ ਦੇ ਪੱਛਮੀ ਘਾਟ ਅਤੇ ਨੀਲਗੀਰ ਦੇ ਖੇਤਰ ਵਿਚ ਜੰਗਲਾਂ ਵਿਚ ਖੁੱਲ੍ਹੇ ਛੱਜੇਦਾਰ ਘਾਹ ਵਿਚ ਰਹਿੰਦਾ ਹੈ। ਇਹ ਥਾਂ 1,200 ਤੋਂ 2,600 ਮੀਟਰ ਦੀ ਉੱਚਾਈ ਵਾਲੇ ਜੰਗਲਾਤ ਖੇਤਰ ਨਾਲ ਘਿਰੀ ਹੋਈ ਹੈ। ਇਸ ਖੇਤਰ ਨੂੰ ਸਥਾਨਕ ਤੌਰ ’ਤੇ ‘ਸ਼ੋਲਾ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੱਥੇ ਉੱਚੇ ਘਾਹ ਦੇ ਮੈਦਾਨ ਤੇ ਸੰਘਣੇ ਜੰਗਲ ਹਨ।

ਲੰਬੀਆਂ ਲੱਤਾਂ ਵਾਲਾ ਲਕ ਲਕ ਢੀਂਗ

ਪੰਜਾਬ ਵਿਚ ਛੋਟੇ-ਛੋਟੇ ਪੰਛੀਆਂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਪੰਛੀ ਹੁੰਦੇ ਹਨ ਜੋ 75 ਤੋਂ 106 ਸੈਂਟੀਮੀਟਰ (39-43 ਇੰਚ) ਤਕ ਲੰਬੇ ਹੁੰਦੇ ਹਨ। ਇਨ੍ਹਾਂ ਦੀਆਂ ਲੱਤਾਂ ਲੰਬੀਆਂ ਅਤੇ ਚੁੰਝ ਆਮ ਪੰਛੀਆਂ ਨਾਲੋਂ ਕਾਫ਼ੀ ਲੰਬੀ ਹੁੰਦੀ ਹੈ। ਇਹ ਪੰਛੀ ਇਕੱਲੇ ਜਾਂ ਟੋਲੀਆਂ ਵਿਚ ਦੇਖਣ ਨੂੰ ਮਿਲਦੇ ਹਨ। ਬਗਲਾ ਜਾਤੀ ਦੇ ਇਨ੍ਹਾਂ ਪੰਛੀਆਂ ਨੂੰ ਆਮ ਪੰਛੀਆਂ ਨਾਲੋਂ ਲੰਬੇ ਹੋਣ ਕਰਕੇ ਇਨ੍ਹਾਂ ਦੇ ਕਈ ਸਾਥੀਆਂ ਨੂੰ ਪੰਜਾਬੀ ਵਿਚ ਚਿਤਰਾ ਲਮਢੀਂਗ, ਵਿਰਲ- ਚੁੰਝਾ ਢੀਂਗ, ਕਾਲਾ ਲਮਢੀਂਗ, ਬਢੀਂਗ ਅਤੇ ਲਕ ਲਕ ਢੀਂਗ ਨਾਵਾਂ ਨਾਲ ਜਾਣਿਆ ਜਾਂਦਾ ਹੈ।

ਉਲਕਾ ਪਿੰਡ ਕੀ ਹੈ?

ਬੱਚਿਓ! ਉਲਕਾ ਅਸਲ ਵਿਚ ਧੂਮਕੇਤੂ (ਪੂਛਲ ਤਾਰੇ) ਤੋਂ ਵੱਖ ਹੋਏ ਟੁਕੜੇ ਹਨ। ਜਦੋਂ ਕੋਈ ਟੁਕੜਾ ਸੂਰਜ ਦੇ ਆਲੇ ਦੁਆਲੇ ਘੁੰਮਦਾ ਧਰਤੀ ਦੇ ਨੇੜੇ ਆ ਜਾਂਦਾ ਹੈ ਤਾਂ ਇਹ ਧਰਤੀ ਦੀ ਗਰੂਤਾ ਖਿੱਚ ਕਾਰਨ ਧਰਤੀ ਵੱਲ ਨੂੰ ਖਿੱਚਿਆ ਜਾਂਦਾ ਹੈ। ਧਰਤੀ ਦੀ ਖਿੱਚ ਇਸ ਦੀ ਗਤੀ ਨੂੰ ਵਧਾਉਂਦੀ ਹੈ। ਜਿਸ ਕਾਰਨ ਇਸ ਦੀ ਵਾਯੂਮੰਡਲ ਦੀ ਹਵਾ ਨਾਲ ਰਗੜ ਬਹੁਤ ਵਧ ਜਾਂਦੀ ਹੈ। ਇਹ ਹਵਾ ਦੀ ਰਗੜ ਨਾਲ ਗਰਮ ਹੋ ਕੇ ਅੱਗ ਫੜ ਲੈਂਦੇ ਹਨ ਅਤੇ ਪ੍ਰਕਾਸ਼ ਦੀ ਧਾਰੀ ਬਣਾਉਂਦੇ ਹਨ ਜਿਸ ਨੂੰ ਉਲਕਾ ਕਹਿੰਦੇ ਹਨ।

ਅੱਖਾਂ ਵੱਡੀਆਂ ਕਰਨ ਵਾਲੀ ਸ਼ਰਮੀਲੀ ਬਿੱਲੀ

ਸ਼ਰਮੀਲੀ-ਬਿੱਲੀ ਬਹੁਤ ਪਿਆਰਾ ਜਾਨਵਰ ਹੈ ਜਿਸਨੂੰ ਅੰਗਰੇਜ਼ੀ ਵਿੱਚ ‘ਸਲੋ ਲੌਰਿਸ’ ਕਹਿੰਦੇ ਹਨ। ਇਹ ਜਾਨਵਰ ਕਿਸੇ ਬਿੱਲੀ ਦੇ ਪਰਿਵਾਰ ਨਾਲ ਸਬੰਧ ਨਹੀਂ ਰੱਖਦਾ ਬਲਕਿ ਇਹ ਬਾਂਦਰ ਦੇ ਪਰਿਵਾਰ ਦਾ ਜੰਗਲੀ ਜਾਨਵਰ ਹੈ। ਇਹ ਦੱਖਣੀ ਭਾਰਤ ਵਿੱਚ ਕਰਨਾਟਕ, ਕੇਰਲਾ ਅਤੇ ਤਾਮਿਲਨਾਡੂ ਰਾਜਾਂ ਵਿੱਚ ਅਤੇ ਸ਼੍ਰੀਲੰਕਾ ਦੇ ਜੰਗਲਾਂ ਵਿੱਚ ਮਿਲਦਾ ਹੈ। ਇਹ ਚੁਸਤ ਰਹਿਣ ਵਾਲਾ ਜੰਗਲੀ ਜਾਨਵਰ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਕਿਸੇ ਵੀ ਚੀਜ਼ ਨੂੰ ਸਹੀ ਡੂੰਘਾਈ ਵਿੱਚ ਵੇਖਣ ਲਈ ਆਪਣੀਆਂ ਅੱਖਾਂ ਨੂੰ ਵੱਡੀਆਂ ਕਰ ਲੈਂਦਾ ਹੈ। ਵੱਡੀਆਂ-ਵੱਡੀਆਂ ਅੱਖਾਂ ਤੇ ਛੋਟਾ ਜਿਹਾ ਮੁੜਿਆ ਨੱਕ ਇਸ ਨੂੰ ਬਹੁਤ ਸੁੰਦਰ ਦਿੱਖ ਪ੍ਰਦਾਨ ਕਰਦਾ ਹੈ। ਸ਼ਰਮੀਲੀ ਬਿੱਲੀ ਦੀਆਂ ਉਂਗਲੀਆਂ ਲੰਬੀਆਂ, ਕੰਨ ਗੋਲ ਤੇ ਪਤਲੇ ਹੁੰਦੇ ਹਨ ਜਿਨ੍ਹਾਂ ਦੇ ਕਿਨਾਰਿਆਂ ’ਤੇ ਬਾਲ ਨਹੀਂ ਹੁੰਦੇ। ਇਸਦੀ ਲੰਬਾਈ ਲਗਪਗ 20 ਤੋਂ 25 ਸੈਂਟੀਮੀਟਰ ਹੁੰਦੀ ਹੈ ਅਤੇ ਇਸ ਦੀਆਂ ਬਾਹਵਾਂ ਵੀ ਲੰਮੀਆਂ ਤੇ ਪਤਲੀਆਂ ਹੁੰਦੀਆਂ ਹਨ। ਇਸ ਦਾ ਭਾਰ 350 ਗ੍ਰਾਮ ਦੇ ਲਗਪਗ ਹੁੰਦਾ ਹੈ।

ਦੂਜੀ ਦੌੜ - ਬਾਲ ਕਹਾਣੀ

ਕੱਛੂ ਕੋਲੋਂ ਦੌੜ ਵਿੱਚ ਮਿਲੀ ਹਾਰ ਤੋਂ ਖਰਗੋਸ਼ ਮਨ ਹੀ ਮਨ ਸ਼ਰਮਿੰਦਾ ਸੀ। ਜੰਗਲ ਦੇ ਕਈ ਜੀਵ ਉਸਦਾ ਮਜ਼ਾਕ ਉਡਾਉਂਦੇ ਸਨ ਕਿ ਉਹ ਤੇਜ਼ ਗਤੀ ਨਾਲ ਦੌੜਨ ਵਾਲਾ ਜੀਵ ਹੋ ਕੇ ਇੱਕ ਮੰਦ ਚਾਲ ਵਾਲੇ ਜੰਤੂ ਤੋਂ ਦੌੜ ਵਿੱਚ ਹਾਰ ਗਿਆ। ਖਰਗੋਸ਼ ਇਸ ਅਪਮਾਨ ਦਾ ਬਦਲਾ ਲੈਣਾ ਚਾਹੁੰਦਾ ਸੀ। ਉਸਨੇ ਸੋਚਿਆ ਕਿਉਂ ਨਾ ਇੱਕ ਵਾਰ ਫਿਰ ਕੱਛੂ ਨੂੰ ਦੌੜ ਲਈ ਉਕਸਾਇਆ ਜਾਵੇ। ਇਸ ਵਾਰ ਉਹ ਪੁਰਾਣੀ ਗ਼ਲਤੀ ਦਾਂ ਕਰੇਗਾ ਨਹੀਂ। ਕੱਛੂ ਨੂੰ ਦੌੜ ਵਿੱਚ ਹਰਾ ਕੇ ਉਹ ਆਪਣੇ ਉੱਪਰ ਲੱਗੇ ਹਾਰ ਦੇ ਕਲੰਕ ਨੂੰ ਜ਼ਰੂਰ ਮਿਟਾ ਦੇਵੇਗਾ।

ਵਿੱਦਿਆ ਦਾ ਮੰਦਰ

ਹੈੱਡ ਮਾਸਟਰ ਪਿਆਰਾ ਸਿੰਘ ਦੀ ਬਦਲੀ 15 ਕਿਲੋਮੀਟਰ ਦੂਰ ਪਿੰਡ ਦੀ ਹੋ ਗਈ ਸੀ। ਅੱਧੀ ਛੁੱਟੀ ਤੋਂ ਬਾਅਦ ਬਦਲੀ ਦੇ ਆਦੇਸ਼ ਆਏ ਤੇ ਉਨ੍ਹਾਂ ਨੂੰ ਦੋ ਦਿਨਾਂ ਬਾਅਦ ਨਵੇਂ ਸਕੂਲ ਵਿੱਚ ਹਾਜ਼ਰ ਹੋਣ ਨੂੰ ਕਿਹਾ ਗਿਆ। ਸ਼ਾਮ ਤਕ ਬਦਲੀ ਦੀ ਖ਼ਬਰ ਸਾਰੇ ਪਿੰਡ ਵਿੱਚ ਫੈਲ ਗਈ।

ਪਹਾੜਾਂ ਦਾ ਵਾਸੀ ਚੀਰੂ ਹਿਰਨ

ਚੀਰੂ ਹਿਰਨ 3,250 ਤੋਂ 5,500 ਮੀਟਰ ਉੱਚਾਈ ਵਾਲੇ ਖੁੱਲ੍ਹੇ ਪਹਾੜੀ ਇਲਾਕਿਆਂ ਅਤੇ ਠੰਢੇ ਮਾਹੌਲ ਵਿੱਚ ਵਾਸ ਕਰਦਾ ਹੈ। ਇਹ ਜ਼ਿਆਦਾ ਕਰਕੇ ਸਾਡੇ ਦੇਸ਼ ਵਿੱਚ ਉੱਤਰ-ਪੂਰਬੀ ਲੱਦਾਖ ਵਿੱਚ ਤਿੱਬਤ ਤੇ ਚੀਨ ਤੋਂ ਪਰਵਾਸ ਕਰਦਾ ਹੈ, ਪਰ ਇਸ ਦਾ ਅਸਲ ਵਾਸ ਤਿੱਬਤ ਤੇ ਚੀਨ ਵਿੱਚ ਹੈ। ਇਸ ਪ੍ਰਜਾਤੀ ਦਾ ਮੁੱਖ ਗੜ੍ਹ ਉੱਤਰ-ਪੱਛਮੀ ਤਿੱਬਤ ਦੇ ਚਾਂਗ ਟਾਂਗ ਖੇਤਰ ਵਿੱਚ ਹੈ।

ਧੋਖੇਬਾਜ਼ ਸ਼ੇਰ : ਬਾਲ ਕਹਾਣੀ

ਇੱਕ ਸ਼ੇਰ ਪਿੰਜਰੇ ਵਿੱਚ ਬੰਦ ਸੀ। ਜਿਹੜਾ ਵੀ ਰਾਹਗੀਰ ਉੱਧਰੋਂ ਲੰਘਦਾ, ਉਸਨੂੰ ਉਹ ਬਹੁਤ ਫ਼ਰਿਆਦ ਕਰਦਾ ਅਤੇ ਪਿੰਜਰੇ ਦੀ ਕੁੰਡੀ ਖੋਲ੍ਹਣ ਲਈ ਕਹਿੰਦਾ। ਉਸਦੀ ਫ਼ਰਿਆਦ ਸੁਣਕੇ ਲੋਕ ਉਸ ’ਤੇ ਤਰਸ ਕਰਦੇ, ਪਰ ਕਿਸੇ ਦੀ ਵੀ ਕੁੰਡੀ ਖੋਲ੍ਹਣ ਦੀ ਹਿੰਮਤ ਨਾ ਪੈਂਦੀ।
ਇੱਕ ਦਿਨ ਇੱਕ ਬਹੁਤ ਹੀ ਸਿੱਧਾ ਅਤੇ ਸ਼ਰੀਫ ਆਦਮੀ ਜਿਹੜਾ ਕਿ ਰਾਜੇ ਦੇ ਮਹਿਲ ਵਿੱਚ ਨੌਕਰੀ ਕਰਦਾ ਸੀ, ਉੱਧਰੋਂ ਲੰਘਿਆ। ਸ਼ੇਰ ਨੇ ਉਸਨੂੰ ਫ਼ਰਿਆਦ ਕਰਦਿਆਂ ਕਿਹਾ, ‘ਕਿਰਪਾ ਕਰਕੇ ਪਿੰਜਰਾ ਖੋਲ੍ਹ ਦਿਓ। ਮੈਂ ਤੁਹਾਡਾ ਅਹਿਸਾਨ ਕਦੇ ਨਹੀਂ ਭੁੱਲਾਂਗਾ।’

ਮਨਮੋਹਣਾ ਪੰਛੀ ਨੀਲਕੰਠ

ਨੀਲਕੰਠ ਭਾਰਤੀ ਪੰਛੀ ਹੈ। ਇਸ ਦਾ ਆਕਾਰ ਮੈਨਾ ਜਿੰਨਾ ਹੁੰਦਾ ਹੈ। ਇਸਨੂੰ ਅੰਗਰੇਜ਼ੀ ਵਿੱਚ ‘ਇੰਡੀਅਨ ਰੋਲਰ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਵੱਲੋਂ ਹਵਾਈ ਕਲਾਬਾਜ਼ੀਆਂ ਲਾਉਣ ਵਿੱਚ ਨਿਪੁੰਨ ਹੋਣ ਕਰਕੇ ਇਸਨੂੰ ਇਹ ਨਾਂ ਦਿੱਤਾ ਗਿਆ ਹੈ। ਇਹ ਬਹੁਤ ਸੋਹਣਾ ਨੀਲੇ ਰੰਗ ਦਾ ਪੰਛੀ ਹੈ। ਇਸਦੇ ਸੀਨੇ ਦਾ ਰੰਗ ਲਾਲ ਜੋ ਵਿੱਚੋਂ ਬਾਦਾਮੀ ਭਾਹ ਮਾਰਦਾ ਹੈ। ਪੇਟ ਅਤੇ ਪੂਛ ਦੇ ਹੇਠਲੇ ਪਾਸੇ ਦਾ ਰੰਗ ਹਲਕਾ ਨੀਲਾ ਹੁੰਦਾ ਹੈ। ਇਸਦਾ ਸਿਰ ਵੱਡਾ ਅਤੇ ਚੁੰਝ ਭਾਰੀ ਹੁੰਦੀ ਹੈ।

ਸਕਿੰਟ ਵੀ ਬੋਲ ਪਿਆ

ਘੰਟੀ ਵੱਜਦਿਆਂ ਹੀ ਪੀ.ਟੀ. ਆਈ ਨੇ ਲੰਬੀ ਵਿਸਲ ਵਜਾਈ। ਬੱਚੇ ਪ੍ਰਾਰਥਨਾ ਗਰਾਊਂਡ ਵਿੱਚ ਕਤਾਰਾਂ ਬੰਨ੍ਹ ਕੇ ਖੜ੍ਹ ਗਏ। ਕੁਝ ਬੱਚੇ ਦੌੜ ਕੇ ਆ ਰਹੇ ਸਨ। ਅਧਿਆਪਕ ਵੀ ਗਰਾਊਂਡ ਵਿੱਚ ਪਹੁੰਚ ਗਏ। ਪ੍ਰਾਰਥਨਾ ਖ਼ਤਮ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਬਿਠਾ ਦਿੱਤਾ ਗਿਆ। ‘ਅੱਜ ਦਾ ਵਿਚਾਰ’ ਬੋਲਣ ਉਪਰੰਤ ਸਾਇੰਸ ਅਧਿਆਪਕ ਨੇ ਬਹੁਤ ਹੀ ਪ੍ਰਭਾਵਸ਼ਾਲੀ ਲੈਕਚਰ ਦਿੱਤਾ ਜਿਸਦਾ ਇਕੱਲਾ-ਇਕੱਲਾ ਵਾਕ ਬੱਚਿਆਂ ਦੀ ਜ਼ਿੰਦਗੀ ਲਈ ਕੀਮਤੀ ਸੀ। ਫਿਰ ਦੋ ਕੁ ਮਿੰਟ ਮੁੱਖ ਅਧਿਆਪਕ ਜੀ ਬੋਲੇ। ਇਸ ਤੋਂ ਬਾਅਦ ਬੱਚਿਆਂ ਨੂੰ ਜਮਾਤਾਂ ਵਿੱਚ ਭੇਜ ਦਿੱਤਾ। ਮੁੱਖ ਅਧਿਆਪਕ ਗੇਟ ’ਤੇ ਪਹੁੰਚ ਗਏ। ਕੁਝ ਲੇਟ ਆਉਣ ਵਾਲੇ ਬੱਚੇ ਗੇਟ ਤੋਂ ਬਾਹਰ ਖੜ੍ਹੇ ਸਨ। ਮੁੱਖ ਅਧਿਆਪਕ ਨੇ ਉਨ੍ਹਾਂ ਨੂੰ ਸਮਝਾ-ਬੁਝਾ ਕੇ ਜਮਾਤਾਂ ਵਿੱਚ ਭੇਜ ਦਿੱਤਾ। ਪਹਿਲੇ ਪੀਰੀਅਡ ਦੇ ਖ਼ਤਮ ਹੋਣ ਦੀ ਘੰਟੀ ਵੱਜੀ। ਕੁਝ ਸ਼ਰਾਰਤੀ ਵਿਦਿਆਰਥੀ ਚਾਰ-ਦੀਵਾਰੀ ਟੱਪ ਕੇ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੇ ਸਨ। ਮੁੱਖ ਅਧਿਆਪਕ ਦੀ ਨਜ਼ਰ ਪੈ ਗਈ। ਪੁੱਛ ਗਿੱਛ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਨ੍ਹਾਂ ਨੇ ਹਿਸਾਬ ਵਾਲੀ ਮੈਡਮ ਤੋਂ ਡਰਦਿਆਂ ਪੀਰੀਅਡ ਮਿਸ ਕਰ ਦਿੱਤਾ ਸੀ। ਮੁੱਖ ਅਧਿਆਪਕ ਨੇ ਉਨ੍ਹਾਂ ਨੂੰ ਥੋੜ੍ਹਾ ਜਿਹਾ ਝਿੜਕ ਕੇ ਅਤੇ ਸਮਝਾ ਕੇ ਜਮਾਤ ਵਿੱਚ ਭੇਜ ਦਿੱਤਾ।

ਮਨਮੋਹਣਾ ਪੰਛੀ ਨੀਲਕੰਠ

ਨੀਲਕੰਠ ਭਾਰਤੀ ਪੰਛੀ ਹੈ। ਇਸ ਦਾ ਆਕਾਰ ਮੈਨਾ ਜਿੰਨਾ ਹੁੰਦਾ ਹੈ। ਇਸਨੂੰ ਅੰਗਰੇਜ਼ੀ ਵਿੱਚ ‘ਇੰਡੀਅਨ ਰੋਲਰ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਵੱਲੋਂ ਹਵਾਈ ਕਲਾਬਾਜ਼ੀਆਂ ਲਾਉਣ ਵਿੱਚ ਨਿਪੁੰਨ ਹੋਣ ਕਰਕੇ ਇਸਨੂੰ ਇਹ ਨਾਂ ਦਿੱਤਾ ਗਿਆ ਹੈ। ਇਹ ਬਹੁਤ ਸੋਹਣਾ ਨੀਲੇ ਰੰਗ ਦਾ ਪੰਛੀ ਹੈ। ਇਸਦੇ ਸੀਨੇ ਦਾ ਰੰਗ ਲਾਲ ਜੋ ਵਿੱਚੋਂ ਬਾਦਾਮੀ ਭਾਹ ਮਾਰਦਾ ਹੈ। ਪੇਟ ਅਤੇ ਪੂਛ ਦੇ ਹੇਠਲੇ ਪਾਸੇ ਦਾ ਰੰਗ ਹਲਕਾ ਨੀਲਾ ਹੁੰਦਾ ਹੈ। ਇਸਦਾ ਸਿਰ ਵੱਡਾ ਅਤੇ ਚੁੰਝ ਭਾਰੀ ਹੁੰਦੀ ਹੈ। ਖੰਭਾਂ ਦਾ ਰੰਗ ਹਲਕਾ ਅਤੇ ਗੂੜ੍ਹਾ ਨੀਲਾ ਹੈ ਜੋ ਉੱਡਣ ਵੇਲੇ ਚਮਕਦਾਰ ਧਾਰੀਆਂ ਵਾਂਗ ਦਿਖਦਾ ਹੈ। ਇਹ ਅਕਸਰ ਖੇਤਾਂ ਵਿੱਚ ਦੇਖਿਆ ਜਾਂਦਾ ਹੈ। ਇਹ ਬਿਜਲੀ ਦੀਆਂ ਤਾਰਾਂ ’ਤੇ ਬੈਠਾ ਹੁੰਦਾ ਹੈ। ਬੀਂਡੇ, ਟਿੱਡੇ, ਮੱਕੜੀਆਂ, ਭੁਮੱਕੜ ਅਤੇ ਹੋਰ ਅਜਿਹੇ ਕੀੜੇ ਇਸ ਦੀ ਮੁੱਖ ਖੁਰਾਕ ਹਨ। ਕਦੇ ਕਦੇ ਇਹ ਡੱਡੂ, ਕਿਰਲੇ ਅਤੇ ਚੂਹਿਆਂ ਨੂੰ ਵੀ ਖ਼ੁਸ਼ ਹੋ ਕੇ ਖਾਂਦਾ ਹੈ। ਇਹ ਕਈ ਬਾਰ ਦਿਨ ਵੇਲੇ ਇਨ੍ਹਾਂ ਕੀੜਿਆਂ ਨੂੰ ਖਾਣ ਲਈ ਜ਼ਮੀਨ ’ਤੇ ਵੀ ਉਤਰ ਜਾਂਦਾ ਹੈ।

ਕੁਦਰਤ ਦੀ ਖ਼ੂਬਸੂਰਤ ਰਚਨਾ ਵੀਰ ਵਹੁਟੀ

ਬਰਸਾਤ ਦੇ ਮੌਸਮ ਵਿੱਚ ਚੀਜ ਵਹੁਟੀ ਨਾਂ ਦਾ ਕੀੜਾ ਆਮ ਵੇਖਣ ਨੂੰ ਮਿਲਦਾ ਹੈ। ਕਈ ਥਾਵਾਂ ’ਤੇ ਇਸ ਨੂੰ ਵੀਰ ਵਹੁਟੀ ਵੀ ਕਿਹਾ ਜਾਂਦਾ ਹੈ। ਇਸਨੂੰ ਹਿੰਦੀ ਵਿੱਚ ‘ਲਾਲ ਗਾਇ’ ਜਾਂ ‘ਗੋਕੁਲ ਗਾਇ’ ਕਿਹਾ ਜਾਂਦਾ ਹੈ। ਅੰਗਰੇਜ਼ੀ ਵਿੱਚ ਇਸ ਨੂੰ ‘ਰੈੱਡ ਵੈਲਵਟ ਮਾਈਟ’ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਦੀਆਂ 45000 ਤੋਂ ਵੀ ਵੱਧ ਕਿਸਮਾਂ ਹਨ। ਇਹ ਲਾਲ ਮਖਮਲੀ, ਚਮਕੀਲੇ, ਲਾਲ ਰੰਗ ਲਈ ਜਾਣੇ ਜਾਂਦੇ ਹਨ। ਚੀਜ ਵਹੁਟੀ ਮਿੱਟੀ ਵਿੱਚ 33 ਫੁੱਟ ਦੀ ਡੂੰਘਾਈ ਤਕ ਚਲੇ ਜਾਂਦੀ ਹੈ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0070188312
Copyright © 2018, Panjabi Times. All rights reserved. Website Designed by Mozart Infotech