ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਸੰਪਾਦਕੀ

ਅਜ਼ਾਦੀ ਦਾ ਮਸੀਹਾ ਸ਼ਹੀਦ ਅਜੀਤ ਸਿੰਘ(ਚਾਚਾ ਸ਼ਹੀਦ ਭਗਤ ਸਿੰਘ) (ਭਾਗ ਚੌਥਾ ਅਤੇ ਆਖਰੀ) ਲੇਖਕਾ ਅੰਜੂਜੀਤ ਸ਼ਰਮਾ ਜਰਮਨੀ

April 06, 2014 03:47 AM

ਮੈਨੂੰ ਇਟਲੀ ਦੇ ਸ਼ਹਿਰ ਮਿਲਾਨ ਵਿਚੋਂ ਦੋ ਮਈ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਮੇਰਾ ਸਾਥੀ ''ਮੁਹੰਮਦ ਇਕਬਾਲ ਸ਼ੈਦਾਈ ''ਜਿਹੜਾ ਰੇਡਿਓ ਦੇ ਪ੍ਰੋਗਰਾਮ ਕਰਨ ਵਿੱਚ ਭਾਰਤੀ ਫੌਜੀਆਂ ਤਕ ਅਜ਼ਾਦੀ ਦਾ ਸੁਨੇਹਾ ਪੁਹੰਚਾਉਣ ਵਿੱਚ ਮੇਰੀ ਮਦਦ ਕਰਦਾ ਸੀ ਉਹ ਕਿਸੇ ਤਰ੍ਹਾਂ ਬਚ ਨਿਕਲਣ ਵਿੱਚ ਸਫਲ ਹੋ ਗਿਆ। ਮੇਰੇ ਸਿਰ ਇਹ ਇਲਜ਼ਾਮ ਸੀ ਕਿ ਮੈਂ ਰੇਡਿਓ ਰਾਹੀ ਅੰਗਰੇਜ਼ਾ ਵਿਰੁੱਧ ਭਾਸ਼ਨ ਦਿੰਦਾ ਹਾਂ ਇਸ ਕਰਕੇ ਮੈਨੂੰ ਸਜ਼ਾ ਪੱਖੋ ਗੋਲੀ ਮਾਰੀ ਜਾਵੇਗੀ। ਫੜਨ ਮਗਰੋਂ ਮੈਨੂੰ ਇੱਕ ਤਸੀਹਾ ਕੇਂਦਰ ਵਿੱਚ ਲਿਜਾਇਆ ਗਿਆ ਅਤੇ ਅਗਲੇ ਦਿਨ ਮੈਨੂੰ ਅੰਗ੍ਰਰੇਜ਼ੀ ਕੈਂਪ ਵਿੱਚ ਲਿਆਂਦਾ ਗਿਆ ਉਥੇ ਮੈਨੂੰ ਸੈੱਲ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਜ਼ਮੀਨ ਉੱਤੇ ਸੁਲਾਇਆ ਗਿਆ ਸੀ।

 

ਫਿਰ ਮੈਨੂੰ ਰੋਮ ਸ਼ਹਿਰ ਦੀ ਪੁਰਾਣੀ ਜੇਲ ਜਿਸ ਦਾ ਨਾਂ ''ਸੈਮ ਮਾਈਕਲ'' ਸੀ ਉਸ ਘੁੱਪ ਹਨੇਰ ਭਰੀ ਛੋਟੀ ਜਿਹੀ ਕੋਠੜੀ ਵਿੱਚ ਮੈਨੂੰ ਬੰਦ ਕੀਤਾ ਗਿਆ ਉਸ ਕੋਠੜੀ ਵਿੱਚ ਇੰਨਾ ਹਨੇਰ ਸੀ ਕਿ ਲੈਂਪ ਜਗਾਉਣ ਦੀ ਵੀ ਇਜ਼ਾਜ਼ਤ ਨਹੀ ਸੀ ਅਤੇ ਉਥੇ ਬਹੁਤ ਬਦਬੂ ਸੀ ਜਿਸ ਕਾਰਣ ਮੈਨੂੰ ਸਾਹ ਲੈਣਾ ਬਹੁਤ ਮੁਸ਼ਿਕਲ ਹੋ ਰਿਹਾ ਸੀ। ਉਸ ਕੋਠੜੀ ਵਿੱਚੋਂ ਮੈਨੂੰ ਦਿਨ ਵਿੱਚ ਸਿਰਫ ਚਾਰ ਮਿੰਟ ਲਈ ਤਾਜ਼ੀ ਹਵਾ ਲਈ ਬਾਹਰ ਕੱਢਦੇ ਸਨ। ਮੇਰੀ ਸਿਹਤ ਭਗਤ ਸਿੰਘ ਦੀ ਫਾਂਸੀ ਮਗਰੋਂ ਬਹੁਤ ਖਰਾਬ ਹੋ ਗਈ ਸੀ। ਫਿਰ ਐਸੀਆਂ ਜੇਲਾਂ ਦੇ ਤਸੀਹਿਆਂ ਨੇ ਮੈਨੂੰ ਹੋਰ ਬਿਮਾਰ ਕਰ ਦਿੱਤਾ। ਫਿਰ ਤਿੰਨ ਅਗਸਤ ਨੂੰ ਇੰਡੀਅਨ ਸਿਕਿਉੂਰਟੀ ਡਿਪਾਰਟਮੈਂਟ ਤੋਂ ਕੈਪਟਨ ਮਿਚੈਲ ਮੇਰੇ ਕੋਲ ਆਇਆ ਅਤੇ ਮੈਨੂੰ ਆਪਣੇ ਨਾਲ ਹਵਾਈ ਸਫਰ ਰਾਹੀ ਨਾਲ ਚੱਲਣ ਨੂੰ ਕਿਹਾ। ਜਦੋਂ ਮੈਂ ਪੁੱਛਿਆ ਕਿ ਤੁਸੀ ਮੈਨੂੰ ਕਿਥੇ ਲਿਜਾ ਰਹੇ ਹੋ ਤਾਂ ਉਸਨੇ ਕਿਹਾ ਹੋ ਸਕਦਾ ਹੈ ਇੰਡੀਆ,ਪਰ ਜਦੋਂ ਅਸੀ ਆਪਣੀ ਮੰਜ਼ਲ ਤੇ ਪੁੱਜੇ ਤਾਂ ਪਤਾ ਲੱਗਾ ਕਿ ਇਹ ਤਾਂ ਜਰਮਨ ਦਾ ਪ੍ਰਸਿਧ ਸ਼ਹਿਰ ਫਰੈਂਕਫਰਟ ਹੈ। ਇਥੇ ਦੀ ਮੈਨੂੰ ਤਸੀਹਾ ਜੇਲ ਵਿੱਚ ਰੱਖਿਆ ਗਿਆ ਅਤੇ ਫਿਰ ਮੈਨੂੰ ਜਰਮਨ ਦੀ ਮਸ਼ਹੂਰ ਤਸੀਹਾ ਜੇਲ ''ਪਾਦਰਬੋਨ'' ਵਿੱਚ ਰੱਖਿਆ ਗਿਆ।

 

ਇੱਕ ਜੇਲ ਤੋਂ ਦੂਜੀ ਜੇਲ ਤਕ ਅਤੇ ਤਸੀਹੇ ਝੱਲ ਝੱਲ ਕੇ ਮੇਰੀ ਸਿਹਤ ਬਹੁਤ ਕਮਜੋਰ ਅਤੇ ਵਿਗੜ ਚੁੱਕੀ ਸੀ ਅਤੇ ਮੇਰੇ ਬਾਰੇ ਤਰਾਂ ਤਰਾਂ ਦੀਆਂ ਖਬਰਾ ਹਿੰਦੋਸਤਾਨ ਦੀਆਂ ਅਖਬਾਰਾਂ ਵਿੱਚ ਛਪ ਰਹੀਆਂ ਸਨ। ਕੋਈ ਆਖਦਾ ਸੀ ਕਿ ਹੁਣ ਅੰਗਰੇਜ਼ ਮੈਨੂੰ ਗੋਲੀ ਮਾਰ ਦੇਣਗੇ ਅਤੇ ਕੋਈ ਆਖਦੇ ਸਨ ਕਿ ਹੋ ਸਕਦਾ ਹੈ ਗੋਰੀ ਸਰਕਾਰ ਮੇਰੀ ਵਿਗੜਦੀ ਹਾਲਤ ਵੇਖ ਕੇ ਮੈਨੂੰ ਰਿਹਾਅ ਕਰ ਦੇਣਗੇ ਤਰਾਂ ਤਰਾਂ ਦੇ ਮੇਰੇ ਬਾਰੇ ਕਿਆਸ ਲਗਾਏ ਜਾ ਰਹੇ ਸਨ। ਮੇਰੀ ਪਤਨੀ ਹਰਨਾਮ ਕੌਰ ਮੇਰੇ ਵਾਪਸੀ ਦੀ ਉਡੀਕ ਵਿੱਚ ਸੀ। ਅੱਗੇ ਜਾ ਕੇ ਅਜੀਤ ਸਿੰਘ ਜੀ ਦੀ ਪਤਨੀ ਦਾ ਦੱਸਣਾ ਹੈ ਕਿ ਜਦੋਂ ਇਕ ਦਿਨ ਸਾਨੂੰ ਸਰਦਾਰ ਜੀ ਦੀ ਰਿਹਾਈ ਦੀ ਖਬਰ ਮਿਲੀ ਕਿ ਸਰਦਾਰ ਅਜੀਤ ਸਿੰਘ ਰਿਹਾਅ ਹੋ ਕੇ ਹਿੰਦੋਸਤਾਨ ਆ ਰਹੇ ਹਨ ਤਾਂ ਅਸੀ ਸਾਰੇ ਪਰਿਵਾਰ ਵਾਲੇ ਬੜੀ ਉਤਸੁਕਤਾ ਨਾਲ ਸਰਦਾਰ ਜੀ ਦੀ ਉਡੀਕ ਕਰਨ ਲੱਗ ਪਏ ਕਿ ਸਰਦਾਰ ਜੀ ਨੇ ਕਿਸ ਦਿਨ ਕਿਸ ਤਰੀਕ ਨੂੰ ਹਿੰਦੋਸਤਾਨ ਆਉਣਾ ਹੈ । ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀ ਸੀ। ਸਿਰਫ ਅਖਬਾਰ ਰਾਹੀ ਉਹਨਾਂ ਦੀ ਵਾਪਸੀ ਦੀ ਖਬਰ ਹਿੰਦੋਸਤਾਨ ਨੂੰ ਦਿੱਤੀ ਗਈ ਸੀ।

 

ਹੁਣ ਸਾਰਾ ਹਿੰਦੋਸਤਾਨ ਸਰਦਾਰ ਜੀ ਨੂੰ ਉਡੀਕ ਰਿਹਾ ਸੀ। ਉਧਰੋਂ ਅੰਗਰੇਜ਼ ਵੀ ਹਿੰਦੋਸਤਾਨ ਨੂੰ ਛੱਡ ਕੇ ਜਾ ਰਹੇ ਸਨ। ਦੇਸ਼ ਦੀ ਅਜ਼ਾਦ ਹੋ ਰਿਹਾ ਸੀ। ਅੱਗੇ ਜਾ ਕੇ ਹਰਨਾਮ ਕੌਰ ਜੀ ਦਸਦੇ ਹਨ ਕਿ ਫਿਰ ਇੱਕ ਦਿਨ ਉਹ ਭਾਗਾਂ ਵਾਲਾ ਦਿਨ ਵੀ ਆ ਗਿਆ ਜਿਸ ਦਿਨ ਸਰਦਾਰ ਜੀ ਜੇਲਾਂ ਅਤੇ ਤਸੀਹਿਆਂ ਦਾ ਸਫਰ ਕੱਟ ਕੇ ਕਰਾਚੀ ਪਹੁੰਚ ਗਏ।ਜਦੋਂ ਸਰਦਾਰ ਜੀ ਦੇ ਪਹੁੰਚਣ ਦੀ ਸਾਨੂੰ ਖਬਰ ਮਿਲੀ ਤਾਂ ਮੇਰਾ ਦਿਲ ਧਕ ਧਕ ਕਰ ਰਿਹਾ ਸੀ। ਸਰਦਾਰ ਜੀ ਦੇ ਕਰਾਚੀ ਪਹੁੰਚਣ ਉੱਤੇ ਕੀਤੇ ਗਏ ਸਵਾਗਤ ਦੀ ਤਸਵੀਰ ਅਖਬਾਰ ਵਿੱਚ ਛਪੀ ਸੀ। ਉਸ ਤਸਵੀਰ ਵਿੱਚਲੇ ਸਰਦਾਰ ਜੀ ਹੁਣ ਬਹੁਤ ਕਮਜੋਰ ਹੋ ਚੁੱਕੇ ਸਨ। ਉਹਨਾਂ ਦੇ ਹੱਥ ਵਿਚਲੀ ਖੂੰਡੀ ਸਰੀਰ ਨੂੰ ਸਹਾਰਾ ਦੇਣ ਦਾ ਚਿੰਨ ਦਿਖਾਈ ਦੇ ਰਹੀ ਸੀ। ਸਾਡੇ ਸਾਰਿਆਂ ਦੇ ਦਿਲ ਵਿੱਚ ਇਕੋ ਸਵਾਲ ਸੀ ਸਰਦਾਰ ਜੀ ਸਾਨੂੰ ਕਿਥੇ ਅਤੇ ਕਦੋਂ ਮਿਲਣਗੇ। ਹੁਣ ਸਾਡਾ ਘਰ ਖੁਸ਼ੀਆਂ ਵਧਾਈਆਂ ਦੀਆਂ ਰੌਣਕਾ ਨਾਲ ਫਿਰ ਭਰ ਗਿਆ ਸੀ। ਸਰਦਾਰ ਜੀ ਉਸ ਢੁੱਕਵੇਂ ਸਮੇਂ ਉੱਤੇ ਹਿੰਦੋਸਤਾਨ ਵਾਪਸ ਆ ਰਹੇ ਸਨ ਜਦੋਂ ਦੇਸ਼ ਅਜ਼ਾਦ ਹੋ ਰਿਹਾ ਸੀ।

 

ਸਾਡੇ ਪਿੰਡ ਵਾਲਿਆਂ ਵੱਲੋਂ ਸਰਦਾਰ ਜੀ ਦੀ ਤੰਦਰੁਸਤੀ ਵਾਸਤੇ ਅਖੰਡਪਾਠ ਰੱਖੇ ਗਏ। ਸਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਸਨ। ਫਿਰ ਇਕ ਦਿਨ ਲਾਇਲਪੁਰ ਤੋਂ ਡੀ.ਸੀ ਇਕ ਸਰਕਾਰੀ ਬੰਦਾ ਸਾਡੇ ਘਰ ਸੁਨੇਹਾ ਲੈ ਕੇ ਆਇਆ ਉਸ ਨੇ ਦੱਸਿਆ ਕਿ ਸਰਦਾਰ ਜੀ ਦਿੱਲੀ ਜਾ ਰਹੇ ਹਨ ਜਿੱਥੇ ਉਹਨਾਂ ਦੀ ਰਿਹਾਇਸ਼ ਦਾ ਪ੍ਰਬੰਧ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਹੁਣਾ ਨੇ ਕੀਤਾ ਹੈ। ਉਸ ਡੀ.ਸੀ ਨੇ ਦਿੱਲੀ ਪਹੁੰਚਣ ਵਾਸਤੇ ਸਾਡੀਆਂ ਰੇਲ ਟਿਕਟਾਂ ਅਤੇ ਦਿੱਲੀ ਸਟੇਸ਼ਨ ਤੋਂ ਜਿਥੇ ਸਰਦਾਰ ਜੀ ਦਾ ਸਰਕਾਰੀ ਬੰਗਲੇ ਵਿੱਚ ਰਿਹਾਇਸ਼ ਦਾ ਪ੍ਰਬੰਧ ਕੀਤਾ ਸੀ ਉਥੇ ਤਕ ਪਹੁੰਚਣ ਲਈ ਸਾਡੇ ਵਾਸਤੇ ਗੱਡੀ (ਕਾਰ)ਦਾ ਪ੍ਰਬੰਧ ਕੀਤਾ ਗਿਆ ਸੀ। ਜਦ ਅਸੀ ਦਿੱਲੀ ਪਹੁੰਚੇ ਤਾਂ ਸਾਡੀ ਕਾਰ ਅਤੇ ਹੋਰ ਸਰਕਾਰੀ ਕਾਰਾਂ ਦਾ ਕਾਫਲਾ ਸਰਦਾਰ ਜੀ ਦੀ ਕਾਰ ਦੇ ਅਗੇ ਪਿੱਛੇ ਸੀ। ਉਹਨਾਂ ਨੂੰ ਬੰਗਲੇ ਤਕ ਲਿਆਾਂਦਾ ਗਿਆ ਅਤੇ ਬੰਗਲੇ ਵਿੱਚ ਬਹੁਤ ਸਾਰੇ ਲੋਕਾਂ ਦੀ ਭੀੜ ਲੱਗੀ ਹੋਈ ਸੀ। ਸਭ ਲੋਕ ਸਰਦਾਰ ਜੀ ਨੂੰ ਮਿਲਣ ਲਈ ਆ ਰਹੇ ਸੀ। ਬੰਗਲੇ ਦੀ ਸੜਕ ਅਤੇ ਬਗੀਚਾ ਲੋਕਾਂ ਦੀ ਭੀੜ ਨਾਲ ਭਰਿਆ ਸੀ।

 

ਜਦੋਂ ਕਾਰਾਂ ਬੰਗਲੇ ਦੇ ਮੂਹਰੇ ਆ ਕੇ ਰੁਕੀਆਂ ਤਾਂ ਉਹਨਾਂ ਵਿੱਚੋਂ ਇੱਕ ਚਿੱਟੀ ਕਾਰ ਵਿੱਚੋਂ ਸਰਦਾਰ ਜੀ ਆਪਣੀ ਖੂੰਡੀ ਸਮੇਤ ਬਾਹਰ ਨਿਕਲੇ ਤਾਂ ਮੇਰਾ ਦਿਲ ਬੇ-ਕਾਬੂ ਹੋ ਗਿਆ। ਮੈਂ ਆਪਣੇ ਆਪ ਉੱਤੇ ਕਾਬੂ ਪਾ ਕੇ ਅੱਗੇ ਵੱਧ ਕੇ ਸਰਦਾਰ ਜੀ ਦੇ ਗਲ ਵਿੱਚ ਹਾਰ ਪਾਇਆ ਅਤੇ ਹਿੰਦੋਸਤਾਨ ਦੀ ਧਰਤੀ ਉੱਤੇ ਉਹਨਾਂ ਨੂੰ ,' ਜੀ ਆਇਆਂ ਨੂੰ ਕਿਹਾ' ਸਾਡੀਆਂ ਅੱਖਾਂ ਮਿਲੀਆਂ ਉਹਨਾਂ ਮੇਰੀ ਪਿੱਠ ਥਾਪੜੀ ਪਰ ਉਹ ਕੁਝ ਬੋਲ ਨਾ ਸਕੇ। ਮੈਂ ਸੋਚ ਰਹੀ ਸੀ ਅੱਜ ਉਹ ਦੋ ਰੂਹਾਂ ਅਠੱਤੀ 38 ਸਾਲਾਂ ਮਗਰੋਂ ਦੁਬਾਰਾ ਮਿਲ ਰਹੀਆਂ ਹਨ ਜਿਹੜੀਆਂ ਚੜ੍ਹਦੀ ਦੁਪਹਿਰ ਵੇਲੇ ਵੱਖ ਵੱਖ ਹੋ ਗਈਆਂ ਸਨ ਅਤੇ ਜ਼ਿੰਦਗੀ ਦੀ ਸ਼ਾਮ ਨੂੰ ਮੁੜ ਮਿਲ ਰਹੀਆਂ ਹਨ। ਇਹ ਕਿਸ ਤਰਾਂ ਦਾ ਮਿਲਣ ਸੀ। ਸਰਦਾਰ ਜੀ ਪੂਰੇ ਅਠੱਤੀ 38 ਸਾਲਾ ਦੀ ਜਲਾਵਤਨੀ ਕੱਟ ਕੇ ਮੁੜ ਹਿੰਦੋਸਤਾਨ ਪਰਤੇ ਸਨ। ਅਸੀ ਰਾਤ ਦੀ ਰੋਟੀ ਤੋਂ ਮਗਰੋਂ ਸਾਰੇ ਜਣੇ ਸਰਦਾਰ ਜੀ ਨੂੰ ਚੰਗੀ ਤਰਾਂ ਮਿਲੇ ਅਤੇ ਦਿਲ ਦੀਆਂ ਗੱਲਾਂ ਕੀਤੀਆਂ ਹੁਣ ਪਰਿਵਾਰ ਦੇ ਬੱਚੇ ਵੀ ਸਭ ਵੱਡੇ ਹੋ ਚੁੱਕੇ ਸਨ। ਸਾਰੇ ਸਰਦਾਰ ਜੀ ਤੋਂ ਉਹਨਾਂ ਦੀ ਜੀਵਨ ਗਾਥਾ ਸੁਣਨ ਦੇ ਚਾਹਵਾਨ ਸਨ।

 

ਅਗਲੀ ਸਵੇਰ ਨੂੰ ਸਰਦਾਰ ਜੀ ਨੇ ਪੰਡਿਤ ਨਹਿਰੂ ਨੂੰ ਫੂਨ ਕਰਕੇ ਦੇਸ਼ ਦੀ ਤਰੱਕੀ ਅਤੇ ਉਦਯੋਗਿਕ ਢਾਂਚੇ ਨੂੰ ਬੇਹਤਰ ਬਣਾਉਣ ਬਾਰੇ ਆਪਣੇ ਅਠੱਤੀ 38 ਸਾਲਾਂ ਦੇ ਬਾਹਰਲੇ ਦੇਸ਼ਾ ਨਾਲ ਹੋਏ ਤਜ਼ਰਬੇ ਅਤੇ ਆਪਣੇ ਵਿਚਾਰ ਦੱਸੇ। ਸਰਦਾਰ ਜੀ ਦਾ ਨਹਿਰੂ ਜੀ ਨੂੰ ਇਹ ਸਭ ਦੱਸਣ ਦਾ ਭਾਵ ਸੀ ਕਿ ਕਿਸ ਤਰਾਂ ਯੂਰਪ ਦੇਸ਼ ਤਰੱਕੀ ਕਰ ਰਹੇ ਹਨ ਅਤੇ ਉਹਨਾਂ ਵਰਗਾ ਸਿਸਟਮ ਭਾਰਤ ਦੇਸ਼ ਵਿੱਚ ਵੀ ਹੋਵੇ ਜਿਸ ਨਾਲ ਅਜਾਦੀ ਤੋਂ ਮਗਰੋਂ ਅਸੀ ਤਰੱਕੀ ਵੱਲ ਵੱਧ ਸਕਦੇ ਹਾਂ। ਸਾਨੂੰ ਉਹਨਾ ਦੇਸ਼ਾ ਤੋਂ ਕੁਝ ਸਿੱਖਣਾ ਚਾਹੀਦਾ ਹੈ। ਪਰ ਪੰਡਿਤ ਜੀ ਨੇ ਸਰਦਾਰ ਨੂੰ ਕਿਹਾ ਹੁਣ ਇਸ ਵਕਤ ਮੇਰੇ ਪਾਸ ਸਮਾਂ ਨਹੀ ਹੈ ਕਿਉਂਕਿ ਨਵੀ ਸਰਕਾਰ ਬਣ ਰਹੀ ਹੈ। ਨਵੀ ਸਰਕਾਰ ਬਣਨ ਮਗਰੋਂ ਜਦੋਂ ਮੇਰੇ ਕੋਲ ਸਮਾਂ ਹੋਵੇਗਾ ਆਪਾ ਮਿਲ ਬੈਠਾਂਗੇ ਉਦਯੋਗ ਦੇ ਵਿਕਾਸ ਬਾਰੇ ਸਲਾਹ ਮਸ਼ਵਰਾ ਕਰਨ ਵਾਸਤੇ। ਅੱਗੇ ਜਾ ਕੇ ਸਰਦਾਰ ਜੀ ਆਪਣੀ ਜ਼ੁਬਾਨੀ ਦੱਸਦੇ ਹਨ ਕਿ ਮੈਂ ਹਿੰਦੋਸਤਾਨ ਪਰਤ ਕੇ ਮਹਿਸੂਸ ਕੀਤਾ ਕਿ ਦੇਸ਼ ਨੂੰ ਵੰਡਣ ਦੀਆਂ ਚਾਲਾਂ ਦੀ ਖਤਰਨਾਕ ਖੇਡ ਖੇਡੀ ਜਾ ਰਹੀ ਹੈ। ਉਧਰ ਪੰਜਾਬ ਵਿਚ ਵੀ ਦੰਗੇ ਭੜਕ ਉੱਠੇ ਸਨ। ਪੰਜਾਬ ਵਿਸਫੋਟਕ ਹਾਲਾਤ ਦੀ ਲਪੇਟ ਵਿੱਚ ਆ ਗਿਆ ਸੀ। ਰੇਲਵੇ ਸਟੇਸ਼ਨ ਕੀੜੀਆਂ ਦੇ ਵਾਂਗ ਭਰੇ ਸੀ ਕੋਈ ਹਿੰਦੋਸਤਾਨ ਛੱਡੇ ਕੇ ਜਾ ਰਿਹਾ ਸੀ। ਕੋਈ ਹਿੰਦੋਸਤਾਨ ਵਿੱਚ ਆ ਰਿਹਾ ਸੀ।

 

ਮੈਂ ਸੋਚਦਾ ਸੀ ਕਿ ਪੰਡਤ ਨਹਿਰੂ ਅਤੇ ਮੁਹੰਮਦ ਅਲੀ ਜਿਨਾਹ ਦੇਸ਼ ਦੇ ਟੋਟੇ ਟੋਟੇ ਨਹੀ ਹੋਣ ਦੇਣਗੇ ਸਿਆਣਪ ਤੋਂ ਕੰਮ ਲੈਣਗੇ। ਮੈਨੂੰ ਇਸ ਵਕਤ ਦਿੱਲੀ ਦੇ ਸਰਕਾਰੀ ਬੰਗਲੇ ਦੀ ਐਸ਼ਪ੍ਰਸਤ ਜਿੰਦਗੀ ਵੱਢ ਵੱਢ ਖਾਹ ਰਹੀ ਸੀ। ਨਹਿਰੂ ਕੋਲ ਮੇਰੇ ਨਾਲ ਗੱਲ ਕਰਨ ਦਾ ਸਮਾਂ ਨਹੀ ਸੀ। ਉਧਰੋਂ ਮੇਰਾ ਪੰਜਾਬ ਮੈਨੂੰ ਹਾਕਾਂ ਮਾਰ ਰਿਹਾ ਸੀ। ਮੈਂ ਪੰਡਤ ਜੀ ਨੂੰ ਦੱਸੇ ਬਗੈਰ ਆਪਣੇ ਪਰਿਵਾਰ ਸਮੇਤ ਲਾਹੌਰ ਦੀ ਗੱਡੀ ਫੜ ਕੇ ਆ ਗਿਆ। ਮੈਂ ਆਪਣੇ ਜੱਦੀ ਘਰ ਪਹੁੰਚਿਆ ਜਿਥੇ ਮੈਨੂੰ ਮੈਨੂੰ ਮੇਰੀ ਭਾਬੀ ਵਿਦਿਆ ਵਤੀ ਭਗਤ ਸਿੰਘ ਦੀ ਮਾਤਾ ਅਤੇ ਭਰਾ ਕਿਸ਼ਨ ਸਿੰਘ ਭਗਤ ਸਿੰਘ ਦੇ ਪਿਤਾ ਮੈਨੂੰ ਅਠੱਤੀ 38 ਸਾਲਾਂ ਬਾਅਦ ਮਿਲੇ। ਅੱਜ ਇਸ ਮਿਲਾਪ ਵਿੱਚ ਇੱਕ ਦਰਦ ਸੀ ਵੀਰਾਂ ਦੀਆਂ ਗੱਲਵੱਕੜੀਆਂ ਵਿੱਚ ਇੱਕ ਭਾਵੁਕਤਾ ਸੀ ਲੋਹੜਿਆਂ ਦਾ ਪਿਆਰ ਸੀ। ਹੁਣ ਮੇਰਾ ਨਿੱਕਾ ਜਿਹਾ ਪਰਿਵਾਰ ਸੀ। ਮੇਰੀ ਸਿਹਤ ਦੇਸ਼ ਦੀ ਫਿਕਰਮੰਦੀ ਨਾਲ ਹੋਰ ਵਿਗੜ ਗਈ ਸੀ। ਦੇਸ਼ ਦੇ ਹਾਲਤ ਭਿਆਨਕਾਰ ਬਣ ਚੁੱਕੇ ਸਨ। ਭਗਤ ਸਿੰਘ ਦੇ ਨਕਸ਼ੇ ਕਦਮ ਉੱਤੇ ਚੱਲਣ ਵਾਲੇ ਨੌਜਵਾਨ ਭਗਤ ਸਿੰਘ ਜਿੰਦਾਬਾਦ ਸਾਮਰਾਜ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਗੁਲਾਮ ਦੇਸ਼ ਦੇ ਨੌਜਵਾਨ ਆਪਣੀ ਕੌਮੀ ਅਜ਼ਾਦੀ ਲਈ ਸਿਰਾਂ ਉੱਤੇ ਕਫਨ ਬੰਨ੍ਹ ਕੇ ਮੈਦਾਨ ਵਿੱਚ ਨਿੱਤਰੇ ਹੋਏ ਸਨ। ਮੈਂ ਸੋਚਦਾ ਸੀ ਅਜ਼ਾਦੀ ਪ੍ਰਾਪਤ ਕਰਨੀ ਜਿੰਨੀ ਕਠਿਨ ਹੈ ਉਸਨੂੰ ਕਾਇਮ ਰੱਖਣਾ ਉਸ ਨਾਲੋਂ ਵੀ ਕਠਿਨ ਹੈ।

 

ਨੌਜਵਾਨਾ ਅੰਦਰ ਜੋਸ਼ ਸੀ ਮੈਂ ਇਹਨਾਂ ਨੌਜਵਾਨਾ ਦੇ ਜੋਸ਼ਿਲੇ ਕਾਫਲਿਆ ਨੂੰ ਅਜ਼ਾਦੀ ਦੇ ਭਾਸ਼ਣ ਦਿੱਤੇ ਅਤੇ ਬਾਕੀ ਦੀ ਸੁੱਤੀ ਕੌਂਮ ਨੂੰ ਜਾਗਣ ਦਾ ਸੱਦਾ ਦਿੱਤਾ । ਮੈਂ ਫਿਰਕਾਪ੍ਰਸਤੀ ਤੋਂ ਬਚਣ ਦਾ ਸੱਦਾ ਦਿੱਤਾ ਦੇਸ਼ ਦੀ ਉਨਤੀ ਦਾ ਸੱਦਾ ਦਿੱਤਾ। ਫਿਰ ਨੌ 9 ਅਪ੍ਰੈਲ 1947 ਨੂੰ ਇਕ ਮਹੱਤਵਪੂਰਨ ਪ੍ਰੈੱਸ ਕਾਨਫਰੰਸ ਰੱਖੀ ਗਈ ਜਿਸ ਵਿੱਚ ਮੈਂ ਲੋਕਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਬਾਬ ਦਿੱਤੇ ਅਤੇ ਮੈਂ ਨਾਲ ਹੀ ਉਹਨਾ ਸਭਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਤੁਸੀ ਮੈਨੂੰ ਬਨਵਾਸੀ ਨੂੰ ਮੁੜ ਘਰ ਆਏ ਨੂੰ ਜੀ ਆਇਆਂ ਆਖਿਆ ਹੈ। ਮੈਥੋਂ ਮੇਰੀ ਜਲਾਵਤਨੀ ਜਿੰਦਗੀ ਦੀ ਕਹਾਣੀ ਸੁਣੀ ਗਈ ਅਤੇ ਮੈਂ ਇਕ ਤੋਂ ਮਗਰੋਂ ਇਕ ਇਕ ਗੱਲ ਉਹਨਾਂ ਨੂੰ ਦੱਸਦਾ ਗਿਆ। ਹੁਣ ਮੇਰੀ ਸਿਹਤ ਐਨੀ ਖਰਾਬ ਅਤੇ ਕਮਜੋਰ ਸੀ ਕਿ ਮੇਰੀ ਸਿਹਤ ਦਾ ਘੋੜਾ ਪਿਛਲ ਖੁਰੀ ਦੌੜ ਪਿਆ ਸੀ। ਉਧਰ ਅੰਗਰੇਜ਼ਾ ਨੇ ਰਾਜ ਸੱਤਾ ਸੌਂਪਣ ਦਾ ਦਿਨ ਮਿਥ ਲਿਆ ਸੀ ਪਰ ਹਿੰਦੋਸਤਾਨ ਵੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਹੁਣ ਹਿੰਦੋਸਤਾਨ ਉੱਤੇ ਅਜ਼ਾਦੀ ਦੀ ਹਵਾ ਸੁੰਘਦਾ ਅਜ਼ਾਦੀ ਦਾ ਸਾਹ ਲੈਂਦਾ ਕੌਮੀ ਝੰਡਾ ਲਹਿਰਾਇਆ ਜਾਣਾ ਸੀ।

 

ਕੌਮੀ ਝੰਡਾ ਮਾਤ ਭੂਮੀ ਦੇ ਮਾਣ ਅਤੇ ਸ਼ਾਨ ਦਾ ਗੌਰਵਮਈ ਚਿੰਨ੍ਹ ਹੈ। ਇਸ ਨੂੰ ਉੱਚਾ ਰੱਖਣਾ ਇਸ ਦੀ ਰੱਖਿਆ ਕਰਨਾ ਦੇਸ਼ਵਾਸੀ ਦਾ ,ਸਰਬ,ਧਰਮ ਅਤੇ ਮੂਲ ਫਰਜ ਹੈ। ਅੱਗੇ ਜਾ ਕੇ ਹਰਨਾਮ ਕੌਰ ਜੀ ਦੱਸਦੇ ਹਨ ਕਿ ਸਾਮਰਾਜ ਖਤਮ ਹੋ ਗਿਆ ਸੀ ਅਤੇ ਹਿੰਦੋਸਤਾਨ ਅਜ਼ਾਦ ਹੋ ਗਿਆ ਸੀ। ਚੌਦਾਂ ਅਤੇ ਪੰਦਰਾਂ 15 ਅਗਸਤ ਦੀ ਰਾਤ ਸੀ । ਚੌਦਾਂ 14 ਤਰੀਖ ਨੂੰ ਪਾਕਿਸਤਾਨ ਵਿੱਚ ਇਸਲਾਮਿਕ ਝੰਡਾ ਚੜ੍ਹ ਗਿਆ ਅਤੇ 15 ਅਗਸਤ ਦੀ ਸਵੇਰ ਨੂੰ ਸਰਦਾਰ ਜੀ ਨੇ ਪੰਜਾਬ ਦੀ ਰਾਜਧਾਨੀ ਵਿੱਚ ਝੰਡਾ ਚੜਾਉਣਾ ਸੀ। ਅਸੀ ਸਾਰੇ ਚੌਦਾਂ ਤਰੀਕ ਰਾਤ ਨੂੰ ਖਾਣਾ ਖਾਹ ਕੇ ਸਵੇਰ 15 ਅਗਸਤ ਨੂੰ ਰਾਜਧਾਨੀ ਜਾਣ ਦਾ ਪ੍ਰੋਗਰਾਮ ਬਣਾ ਕੇ ਸੌਂ ਗਏ। ਅਸੀ ਸਭ ਬਹੁਤ ਖੁਸ਼ ਸੀ ਪਰ ਉਸੇ ਰਾਤ ਜਾਣੀ ਪੰਦਰਾਂ 15 ਤਰੀਕ 1947 ਨੂੰ ਤੜਕੇ ਚਾਰ ਵਜੇ ਸਰਦਾਰ ਜੀ ਕੁਝ ਬੇਅਰਾਮੀ ਜਹੀ ਮਹਿਸੂਸ ਕਰ ਰਹੇ ਸੀ। ਉਹਨਾਂ ਨੇ ਡਾਕਟਰ ਨੂੰ ਬੁਲਾਇਆ ਡਾਕਟਰ ਨੇ ਚੈੱਕ ਕੀਤਾ ਅਤੇ ਕਿਹਾ ਸਭ ਠੀਕ ਹੈ ਘਬਰਾਉਣ ਵਾਲੀ ਗੱਲ ਨਹੀ ਹੈ।

 

ਪਰ ਸਰਦਾਰ ਜੀ ਨੇ ਆਪਣੇ ਸੈਕਟਰੀ ਨੂੰ ਸੱਦ ਲਿਆ ਅਤੇ ਕਿਹਾ ਮੇਰੇ ਬਹੁਤ ਸਾਰੇ ਮਿੱਤਰ ਦੁਨੀਆਂ ਵਿੱਚ ਰਹਿੰਦੇ ਹਨ ਮੈਂ ਉਹਨਾਂ ਨੂੰ ਆਪਣਾ ਆਖਰੀ ਸੁਨੇਹਾ ਦੇਣਾ ਚਾਹੁੰਦਾ ਹਾਂ ਤੁਸੀ ਜਲਦੀ ਜਲਦੀ ਮੇਰਾ ਆਖਰੀ ਸੁਨੇਹਾ ਲਿਖ ਲਉ ਉਸ ਵੇਲੇ ਜਿੰਨੇ ਵੀ ਮੈਂਬਰ ਉਹਨਾਂ ਕੋਲ ਹਾਜ਼ਰ ਸਨ ਸਭ ਨੇ ਕਿਹਾ ,ਅਖਰੀ ਸੁਨੇਹਾ ਅਸੀ ਨਹੀ ਲਿਖਣ ਦੇਵਾਂਗੇ ਐਵੇਂ ਵਹਿਮ ਪੈ ਜਾਵੇਗਾ''ਸਭ ਨੇ ਸਰਦਾਰ ਨੂੰ ਕਿਹਾ ਤੁਸੀ ਬਿਲਕੁਲ ਠੀਕ ਹੋ ਕੋਈ ਐਸੀ ਗੱਲ ਨਹੀ ਹੈ। ਫਿਰ ਸਰਦਾਰ ਜੀ ਨੇ ਕਿਹਾ ਜਿਵੇਂ,''ਤੁਹਾਡੀ ਮਰਜ਼ੀ ਪਰ ਇਸ ਦਾ ਇਲਜ਼ਾਮ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਹੀ ਆਵੇਗਾ'' ਫਿਰ ਸਰਦਾਰ ਜੀ ਨੇ ਮੈਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਹਰਨਾਮ ਕੌਰੇ,'' ਮੈਂ ਤੇ ਤੇਰੇ ਨਾਲ ਵਿਆਹ ਕਰਾ ਕੇ ਦੁੱਖਾਂ ਤੋਂ ਇਲਾਵਾ ਤੈਨੂੰ ਹੋਰ ਕੁਝ ਨਹੀ ਦਿੱਤਾ ਸਰਦਾਰ ਜੀ ਦੇ ਬੋਲਾਂ ਵਿੱਚ ਇਕ ਦਰਦ ਸੀ।

 

ਜਿਵੇਂ ਇਕ ਪਛਤਾਵਾ ਸੀ ਸ਼ਾਇਦ ਉਹ ਕਹਿਣਾ ਚਾਹੁੰਦੇ ਸਨ ਦੇਸ਼ ਨੂੰ ਅਜ਼ਾਦ ਕਰਾਉਣ ਦੀ ਖਾਤਿਰ ਮੈਂ ਤੇਰੇ ਨਾਲ ਕੀਤੇ ਸਾਰੇ ਬਚਨ ਭੁੱਲ ਗਿਆ ਸੀ ਅਤੇ ਉਹ ਹੰਝੂਆਂ ਭਿੱਜੀਆਂ ਅੱਖਾਂ ਨਾਲ ਮੈਨੂੰ ਆਖ ਰਹੇ ਸੀ ਹਰਨਾਮ ਕੌਰੇ ਮੈਨੂੰ ਮੁਆਫ ਕਰੀਂ ਮੈਂ ਤੈਨੂੰ ਦੁੱਖਾਂ ਤੋਂ ਬਿੰਨਾ ਕੁਝ ਨਹੀ ਦੇ ਸਕਿਆ ।ਇਹੈ ਕਹਿੰਦਿਆ ਕਹਿੰਦਿਆ ਸਰਦਾਰ ਜੀ ਨੇ ਮੇਰੇ ਪੈਰ ਛੁਹ ਲਏ।ਮੇਰੀ ਇਕ ਦੰਮ ਚੀਕ ਨਿਕਲ ਗਈ ਅਤੇ ਕਿਹਾ,'' ਸਰਦਾਰ ਜੀ ਤੁਸੀ ਇਹ ਕੀ ਕਰ ਰਹੇ ਹੋ''ਮੈਂ ਉਹਨਾਂ ਨੂੰ ਮੰਜੇ ਉੱਤੇ ਲਿਟਾ ਦਿੱਤਾ ਉਹਨਾਂ ਨੇ ਅੱਧੀਆਂ ਖੁੱਲ਼ੀਆ ਬੰਦ ਅੱਖਾਂ ਨਾਲ ਮੈਨੂੰ ਆਖਰੀ ਬਾਰ ਦੇਖਿਆ ਅਤੇ ਕੰਬਦੇ ਅਤੇ ਕਮਜੋਰ ਹੱਥਾਂ ਨਾਲ ਹੱਥ ਜੋੜ ਕੇ ਮੈਨੂੰ ਆਖਰੀ ਬਾਰੀ ,'' ਜੈ ਹਿੰਦ'' ਬੁਲਾਈ ਅਤੇ ਫਿਰ ਸਦਾ ਲਈ ਖਮੋਸ਼ ਹੋ ਗਏ।

 

ਉਧਰ 15 ਅਗਸਤ 1947 ਨੂੰ ਦੇਸ਼ ਅਜ਼ਾਦ ਹੋ ਰਿਹਾ ਸੀ ਇਧਰ ਅਜ਼ਾਦੀ ਦਾ ਮਸੀਹਾ ਘੁੱਪ ਹਨੇਰ ਅਤੇ ਗੁਲਾਮੀ ਕੱਟਦੇ ਹਿੰਦੋਸਤਾਨ ਨੂੰ ਅਜ਼ਾਦੀ ਦੀ ਰੌਸ਼ਨੀ ਦਿਖਾਉਣ ਵਾਲਾ ਆਪ ਅਜ਼ਾਦੀ ਨੂੰ ਆਖਰੀ ਸਲਾਮ ਕਰਕੇ ਅਗਲੇ ਸਫਰ ਨੂੰ ਟੁਰ ਗਿਆ ਸੀ। ਮੋਏ ਹਿੰਦੋਸਤਾਨ ਦਾ ਮੁੜ ਨਵਾ ਜਨਮ ਹੋ ਰਿਹਾ ਸੀ ਹਿੰਦੋਸਤਾਨ ਨੂੰ ਨਵੇਕਲੀ ਜਿੰਦਗੀ ਬਖਸ਼ ਕੇ ਇਹੈ ਅਜ਼ਾਦੀ ਦਾ ਮਸੀਹਾ 15 ਅਗਸਤ 1947 ਨੂੰ ਸਾਡੇ ਤੋਂ ਹਮੇਸ਼ਾ ਹਮੇਸ਼ਾ ਲਈ ਵਿਛੜ ਗਿਆ।

ਅੰਜੂਜੀਤ ਸ਼ਰਮਾ

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਸੰਪਾਦਕੀ ਵਿੱਚ ਹੋਰ
ਔਰਤਾਂ ’ਤੇ ਹਿੰਸਾ: ਸਮੁੱਚਾ ਸਮਾਜ ਸਵਾਲਾਂ ਦੇ ਘੇਰੇ ’ਚ

ਔਰਤ ਖ਼ਿਲਾਫ਼ ਹਿੰਸਾ ਜਾਂ ਲਿੰਗਕ ਹਿੰਸਾ ਨਵਾਂ ਵਰਤਾਰਾ ਨਹੀਂ। ਇਹ ਹਿੰਸਾ ਸਦੀਆਂ ਤੋਂ ਬਦਲਵੇਂ ਰੂਪਾਂ ਵਿਚ ਲਗਾਤਾਰ ਜਾਰੀ ਹੈ। ਇਹ ਹਿੰਸਾ ਸਰੀਰਕ, ਆਤਮਿਕ ਤੇ ਮਾਨਸਿਕ ਪੱਧਰਾਂ ਉੱਪਰ ਕਈ ਢੰਗ-ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਆਮ ਕਰਕੇ ਲਿੰਗਕ ਹਿੰਸਾ ਨੂੰ ਮਰਦਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਲੇਕਿਨ ਆਪਣੇ ਅਸਲੇ ਵਿਚ ਇਹ ਪਿੱਤਰੀ ਸਮਾਜਿਕ ਢਾਂਚੇ ਅੰਦਰ ਬਹੁਤ ਸੂਖਮ ਪੱਧਰ ਉੱਪਰ ਪੱਸਰੀ ਅਮਾਨਵੀ ਹਿੰਸਾ ਨਾਲ ਸਬੰਧਿਤ ਹੈ। ਇਹ ਕਹਿਣਾ ਵਾਜਿਬ ਹੋਵੇਗਾ ਕਿ ਲਿੰਗਕ ਹਿੰਸਾ ਦੇ ਕਾਰਨ ਮਨੁੱਖਾਂ ਵਜੋਂ ਮਰਦਾਂ ਨਾਲ ਓਨੇ ਸੰਬੰਧਿਤ ਨਹੀਂ ਹਨ ਜਿੰਨੇ ਸ਼ਕਤੀ, ਸ਼ਕਤੀ ਸਬੰਧਾਂ ਤੇ ਸ਼ਕਤੀ ਦੇ ਕੰਟਰੋਲ ਨਾਲ ਸਬੰਧਿਤ ਹਨ। ਇਹੀ ਕਾਰਨ ਹੈ ਕਿ ਨਾ ਕੇਵਲ ਔਰਤਾਂ ਸਗੋਂ ਪਿੱਤਰ ਸੱਤਾ ਦੁਆਰਾ ਮਰਦ ਦੀ ਤੈਅ ਕੀਤੀ ਪਰਿਭਾਸ਼ਾ ਤੋਂ ਵੱਖਰੀ ਹਰ ਲਿੰਗਕ ਪਛਾਣ ਨੂੰ ਇਸ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ, ਫਿਰ ਚਾਹੇ ਉਹ ਜਨਾਨੜੇ ਕਹੇ ਜਾਂਦੇ ਮਰਦ ਹੀ ਕਿਉਂ ਨਾ ਹੋਣ।
ਅਜਿਹੇ ਪ੍ਰਬੰਧ ਵਿਚ ਮਨੁੱਖੀ ਨਸਲ ਦੀ ਉਤਪਾਦਕ ਹੋਣ ਕਰਕੇ ਔਰਤ ਨੂੰ ਕਿਸੇ ਨਾ ਕਿਸੇ ਰੂਪ ਵਿਚ ਫਿਰ ਵੀ ਥੋੜ੍ਹੀ ਰਾਹਤ ਮਿਲ ਜਾਂਦੀ ਹੈ ਲੇਕਿਨ ਬਾਕੀ ਲਿੰਗਕ ਪਛਾਣਾਂ ਜਿਵੇਂ ਹਿਜੜਾ, ਸਮਲਿੰਗੀ, ਦੋਲਿੰਗੀ ਆਦਿ ਨੂੰ ਪੂਰੀ ਤਰ੍ਹਾਂ ਹਾਸ਼ੀਆਗਤ ਕਰ ਦਿੱਤਾ ਜਾਂਦਾ ਹੈ। 

ਖ਼ਤਰੇ ਵਿਚ ਹੈ ਭਾਰਤ ਦੀ ਧਰਮ ਨਿਰਪੱਖਤਾ ਦਾ ਸੰਵਿਧਾਨਕ ਸੰਕਲਪ -

ਮੱਖਣ ਕੁਹਾੜ
 
ਭਾਰਤ ਦੇ ਸੰਵਿਧਾਨ ਦੀ ਭੂਮਿਕਾ ਵਿਚ ਲਿਖਿਆ ਹੋਇਆ ਹੈ, ''ਅਸੀਂ ਭਾਰਤ ਦੇ ਲੋਕ ਭਾਰਤ ਨੂੰ ਸੰਪੂਰਨ ਪਰਭੂਤਵ-ਸੰਪਨ, ਸਮਾਜਵਾਦੀ, ਧਰਮ ਨਿਰਪੇਖ ਲੋਕਤੰਤਰ ਗਣਰਾਜ ਬਣਾਉਣ ਲਈ ਅਤੇ ਉਸ ਦੇ ਸਾਰੇ ਨਾਗਰਿਕਾਂ ਨੂੰ : ਸਮਾਜਕ, ਆਰਥਕ ਅਤੇ ਰਾਜਨੀਤਕ ਨਿਆਂ, ਵਿਚਾਰ ਪ੍ਰਗਟਾਵੇ, ਵਿਸ਼ਵਾਸ, ਧਰਮ ਅਤੇ ਉਪਾਸਨਾ ਦੀ ਸਵਤੰਤਰਤਾ, ਪ੍ਰਤਿਸ਼ਠਾ ਅਤੇ ਮੌਕਿਆਂ ਦੀ ਬਰਾਬਰਤਾ ਪ੍ਰਾਪਤ ਕਰਾਉਣ ਵਾਸਤੇ ਅਤੇ ਉਨਾਂ ਸਭਨਾਂ ਵਿਚ ਵਿਅਕਤੀ ਦੀ ਗਰਿਮਾ ਅਤੇ (ਰਾਸ਼ਟਰ ਦੀ ਏਕਤਾ ਤੇ ਅਖੰਡਤਾ) ਸੁਨਿਸ਼ਚਤ ਕਰਨ ਵਾਲੀ ਪ੍ਰਤੀਬੱਧਤਾ ਵਧਾਉਣ ਦੇ ਲਈ ਦ੍ਰਿੜ ਸੰਕਲਪ ਹੋ ਕੇ ਆਪਣੀ ਇਸ ਸੰਵਿਧਾਨ ਸਭਾ ਵਿਚ ੨੬ ਨਵੰਬਰ ੧੯੪੯ ਨੂੰ ਇਸ ਸੰਵਿਧਾਨ ਨੂੰ ਅੰਗੀਕ੍ਰਿਤ, ਅਧਿਨਿਯਮਤ ਅਤੇ ਆਤਮ-ਅਰਪਿਤ ਕਰਦੇ ਹਾਂ।''

ਰੰਗਲੇ ਪੰਜਾਬ ਦੇ ਫਿੱਕੇ-ਫਿੱਕੇ ਰੰਗ

ਵਿਸ਼ਵ ਬੈਂਕ ਨੇ 2015 ਵਿਚ ਭਾਰਤ ਦੇ ਜਿਨ੍ਹਾਂ ਦਸ ਰਾਜਾਂ ਨੂੰ ਵਿਕਾਸਸ਼ੀਲ ਐਲਾਨਿਆ ਸੀ ਉਨ੍ਹਾਂ ਵਿਚ ‘ਰੰਗਲਾ ਪੰਜਾਬ’ ਕਿਤੇ ਵੀ ਨਹੀਂ ਸੀ! ਸੰਯੁਕਤ ਰਾਸ਼ਟਰ ਵੱਲੋਂ ‘ਮਨੁੱਖੀ ਵਿਕਾਸ ਇੰਡੈਕਸ 2015’ ਅਨੁਸਾਰ ਭਾਰਤ ਦੇ 29 ਰਾਜਾਂ ਅਤੇ ਸੱਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਪੰਜਾਬ ਦਾ ਅੱਠਵਾਂ ਸਥਾਨ ਸੀ! ਬੰਗਲੂਰੂ ਦੀ ਇਕ ਸੰਸਥਾ ਵੱਲੋਂ ਭਾਰਤ ਦੇ ਰਾਜਾਂ ਦੇ ਵਿਕਾਸ ਦੇ ਆਧਾਰ ’ਤੇ ਕੀਤੇ ਗਏ ਸਰਵੇਖਣ ਵਿਚ ਪੰਜਾਬ ਦਾ ਸਥਾਨ ਛੇਵਾਂ ਸੀ। ਕਿਸੇ ਵਕਤ ਭਾਰਤੀ ਰਾਜਾਂ ਵਿਚੋਂ ਪੰਜਾਬ ਸਭ ਤੋਂ ਉਪਰ ਹੁੰਦਾ ਸੀ, ਪਰ ਹੁਣ ਵਿਕਾਸ ਦੇ ਆਧਾਰ ’ਤੇ ਦੇਸ਼ ਵਿਚ ਕੇਰਲਾ, ਤਾਮਿਲਨਾਡੂ, ਕਰਨਾਟਕ, ਮਹਾਂਰਾਸ਼ਟਰ ਅਤੇ ਗੁਜਰਾਤ ਇਸ ਤੋਂ ਅੱਗੇ ਹਨ। ਕੇਂਦਰ ਸਰਕਾਰ ਦੇ ਅੰਕੜਿਆਂ ਅਨੁਸਾਰ ਪੰਜਾਬ ਵਿਚ 15 ਲੱਖ ਲੋਕ ਬੇਰੁਜ਼ਗਾਰ ਹਨ। 2015 ਵਿਚ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਪੰਜਵੇਂ ਸਰਵੇਖਣ ਅਨੁਸਾਰ ਪੰਜਾਬ ਵਿਚ ਇਕ ਹਜ਼ਾਰ ਦੀ ਆਬਾਦੀ ਪਿੱਛੇ 60 ਵਿਅਕਤੀ ਬੇਰੁਜ਼ਗਾਰ ਸਨ।

ਦੰਗਿਆਂ ਦੀ ਵਹਿਸ਼ਤ ਤੇ ਮੁਹੱਲੇਦਾਰੀ

ਦੋ ਦਿਨ ਦਾ ਕਹਿ ਕੇ 8 ਅਗਸਤ ਨੂੰ ਲੁਧਿਆਣੇ ਗਿਆ ਸੀ। ਮੁੜਿਆ ਤੇ ਸਤੰਬਰ ਦੀ ਕੋਈ ਤਾਰੀਖ਼ ਸੀ। ਦੁਪਹਿਰ ਦੀ ਲੁਧਿਆਣਿਓਂ ਚੱਲੀ ਸਾਡੀ ਗੱਡੀ ਅੱਧੀ ਰਾਤੀਂ ਲਾਹੌਰ ਦੇ ਰੇਲਵੇ ਯਾਰਡ ਵਿਚ ਖੜ੍ਹੀ ਸੀ। ਟੈਕਨੀਕਲ ਸਕੂਲ ਲੁਧਿਆਣੇ ਦੇ ਮੀਲ ਪੱਥਰ ਤੋਂ ਲਾਹੌਰ 120 ਜਾਂ 124 ਮੀਲ ਏ। ਥਾਂ ਥਾਂ ਰੁਕਦੀ। ਦਸ ਮੀਲ ਘੰਟਾ ਰਫ਼ਤਾਰ ਹੋਣੀ ਏਹਦੀ। ਲੋਕੀ ਚੁੱਪ ਬੈਠੇ ਗੱਡੀ ਵਿਚ ਤੇ ਉੱਤੇ ਵੀ।

ਔਰਤਾਂ ਨਾਲ ਪੁਲੀਸ ਦਾ ਵਿਹਾਰ

ਅੰਮ੍ਰਿਤਸਰ ਜ਼ਿਲ੍ਹੇ ਦੇ ਕੱਥੂਨੰਗਲ ਥਾਣੇ ਵਿਚ ਪੈਂਦੇ ਪਿੰਡ ਸ਼ਹਿਜ਼ਾਦਾ ਦੀ ਔਰਤ ਜਸਵਿੰਦਰ ਕੌਰ ਨਾਲ ਕੀਤਾ ਅਣਮਨੁੱਖੀ ਵਿਹਾਰ ਪੁਲੀਸ ਟੀਮ ਦੀ ਔਰਤਾਂ ਬਾਰੇ ਮਾਨਸਿਕਤਾ ਨੂੰ ਦਰਸਾਉਂਦਾ ਹੈ। ਪੁਲੀਸ ਗੱਡੀ ਦੀ ਛੱਤ ਉੱਤੇ ਤਕਰੀਬਨ ਢਾਈ ਕਿਲੋਮੀਟਰ ਤੱਕ ਪਿੰਡ ਦਾ ਚੱਕਰ ਕੱਢਣ ਤੋਂ ਬਾਅਦ ਸੜਕ ਉੱਤੇ ਡਿੱਗੀ ਜਸਵਿੰਦਰ ਦੀ ਦਰਦਨਾਕ ਵੀਡੀਓ ਸੋਸ਼ਲ ਮੀਡੀਆ ਉੱਤੇ ਦੁਨੀਆਂ ਭਰ ਵਿੱਚ ਦੇਖੀ ਗਈ। ਉਹ ਅੰਮ੍ਰਿਤਸਰ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਪੀੜਤ ਵੱਲੋਂ ਦਿੱਤੇ ਬਿਆਨ ਅਨੁਸਾਰ ਉਹ ਪੁਲੀਸ ਟੀਮ ਤੋਂ ਇੰਨਾ ਪੁੱਛਣ ਦੀ ਗੁਸਤਾਖ਼ੀ ਕਰ ਰਹੀ ਸੀ ਕਿ ਉਸ ਦੇ ਪਰਿਵਾਰ ਦੇ ਜਿਸ ਮੈਂਬਰ ਨੂੰ ਗ੍ਰਿਫ਼ਤਾਰ ਕਰਨ ਆਏ ਹਨ, ਉਸ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਰੰਟ ਕਿੱਥੇ ਹਨ? ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਲੱਗਾ ਕਿ ਪੀੜਤ ਢਾਈ ਕਿਲੋਮੀਟਰ ਤੱਕ ਗੱਡੀ ਦੀ ਛੱਤ ਉੱਤੇ ਬੈਠੀ ਰਹੀ ਹੈ। ਕਾਨੂੰਨ ਦੇ ਰਖਵਾਲਿਆਂ ਅਤੇ ਉਨ੍ਹਾਂ ਦੇ ਸੱਤਾਧਾਰੀ ਸਿਆਸੀ ਆਕਾਵਾਂ ਨੂੰ ਭਾਵੇਂ ਇਹ ਗੱਲ ਦਰੁਸਤ ਜਾਪਦੀ ਹੋਵੇ ਪਰ ਇਹ ਦਲੀਲ ਜਨ ਸਾਧਾਰਨ ਦੇ ਹਲਕ ਤੋਂ ਹੇਠਾਂ ਨਹੀਂ ਉੱਤਰ ਰਹੀ।

ਸੁਪਰੀਮ ਕੋਰਟ ਦਾ ਸਰਬਉੱਚ ਐਲਾਨ

ਸੁਪਰੀਮ ਕੋਰਟ ਵੱਲੋਂ ਅੱਜਕੱਲ੍ਹ ਵੱਖ ਵੱਖ ਵਰਗਾਂ ਦੇ ਹੱਕਾਂ ਬਾਰੇ ਧੜਾ-ਧੜ ਆ ਰਹੇ ਫ਼ੈਸਲਿਆਂ ਵਿੱਚ ਸ਼ੁੱਕਰਵਾਰ ਨੂੰ ਇੱਕ ਹੋਰ ਫ਼ੈਸਲਾ ਜੁੜ ਗਿਆ ਹੈ ਜਿਸ ਦੀ ਸਮਾਜਿਕ ਅਤੇ ਧਾਰਮਿਕ ਪ੍ਰਸੰਗਾਂ ਤੋਂ ਬੇਹੱਦ ਅਹਿਮੀਅਤ ਹੈ। ਅਦਾਲਤ ਵੱਲੋਂ ਹਾਲ ਹੀ ਵਿੱਚ ਧਾਰਾ 377 (ਐੱਲਜੀਬੀਟੀ ਦੇ ਹੱਕਾਂ) ਅਤੇ ਧਾਰਾ 497 (ਵਿਆਹ ਬਾਹਰੇ ਸਬੰਧਾਂ) ਬਾਰੇ ਫ਼ੈਸਲੇ ਸੁਣਾਏ ਗਏ ਹਨ। ਹੁਣ ਕੇਰਲਾ ਹਿੰਦੂ ਸਥਾਨ (ਦਾਖ਼ਲਾ) ਰੂਲਜ਼-1965 ਬਾਰੇ ਮੁਲਕ ਦੀ ਸੁਪਰੀਮ ਕੋਰਟ ਨੇ 4:1 ਨਾਲ ਫ਼ੈਸਲਾ ਸੁਣਾਇਆ ਹੈ। ਇਨ੍ਹਾਂ ਰੂਲਜ਼ ਤਹਿਤ 12ਵੀਂ ਸਦੀ ਦੌਰਾਨ ਬਣੇ ਸ਼ਬਰੀਮਾਲਾ ਮੰਦਰ ਵਿੱਚ 10 ਤੋਂ 50 ਸਾਲ ਤੱਕ ਦੀਆਂ ਮਹਿਲਾਵਾਂ ਦੇ ਦਾਖ਼ਲੇ ਉੱਤੇ ਪਾਬੰਦੀ ਲਾਈ ਹੋਈ ਸੀ। ਅਦਾਲਤ ਨੇ ਇਸ ਪਾਬੰਦੀ ਨੂੰ ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ ਗਰਦਾਨਿਆ ਹੈ

ਸਿੱਖਿਆ ਨੂੰ ਪਈਆਂ ਵੰਗਾਰਾਂ ਓਟਣ ਦੀ ਲੋੜ

ਪੰਜ ਸਤੰਬਰ ਦਾ ਦਿਨ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ (5 ਸਤੰਬਰ 1888-17 ਅਪਰੈਲ 1975) ਦੇ ਜਨਮ ਦਿਨ ਨੂੰ ਮੁੱਖ ਰੱਖ ਕੇ ਅਧਿਆਪਕ ਦਿਵਸ ਵਜੋਂ ਮਨਾਉਣ ਲਈ ਰਾਖਵਾਂ ਰੱਖਿਆ ਗਿਆ ਹੈ। ਇਸ ਦਿਨ ਜਦੋਂ ਅਸੀਂ ਇਸ ਮਹਾਨ ਦਾਰਸ਼ਨਿਕ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਆਪਣਾ ਜੀਵਨ ਸੁਧਾਰਨ ਦਾ ਯਤਨ ਕਰਦੇ ਹਾਂ ਤਾਂ ਨਾਲ ਹੀ ਅੱਜ ਦੇ ਭਾਰਤ ਵਿਚ ਸਿੱਖਿਆ ਸੰਸਾਰ ਅੰਦਰ ਸਮੱਸਿਆਵਾਂ ਦੇ ਹੱਲ ਲਈ ਹੰਭਲਾ ਮਾਰਨ ਦਾ ਯਤਨ ਵੀ ਕਰਦੇ ਹਾਂ।

ਸਮਾਰਟ ਤੰਤਰ ਦੀਆਂ ਖ਼ਾਮੀਆਂ

ਸਮਾਰਟ ਗਵਰਨੈਂਸ। ਇਹ ਅਜੋਕੀਆਂ ਹਕੂਮਤਾਂ ਦਾ ਨਾਅਰਾ ਹੈ, ਪਰ ਜ਼ਮੀਨੀ ਪੱਧਰ ’ਤੇ ਜੋ ਕੁਝ ਵਾਪਰ ਰਿਹਾ ਹੈ, ਉਹ ਬਿਲਕੁਲ ਉਲਟ ਹੈ। ਇੱਕ ਮੀਡੀਆ ਰਿਪੋਰਟ ਅਨੁਸਾਰ ਅਠਾਰਾਂ ਲੱਖ ਰੁਪਏ ਦੇ ਫਰਾਡ ਕੇਸ ’ਚ ਗੁਰਦਾਸਪੁਰ ਕੇਂਦਰੀ ਜੇਲ੍ਹ ਵਿੱਚ 13 ਮਹੀਨਿਆਂ ਤੋਂ ਬੰਦ ਪੰਜਾਬ ਸਿੱਖਿਆ ਵਿਭਾਗ ਦੇ ਇੱਕ ਕਲਰਕ ਨੂੰ ਦੋ ਹੋਰ ਸਕੂਲਾਂ ਦਾ ‘ਚਾਰਜ’ ਦੇ ਦਿੱਤਾ ਗਿਆ ਹੈ। ਇਸ ਸਬੰਧੀ ਹੁਕਮ 8 ਅਗਸਤ ਨੂੰ ਜਾਰੀ ਹੋਏ ਜਨ੍ਹਿ‌ਾਂ ਰਾਹੀਂ ਉਸ ਦਾ ਹੈੱਡਕੁਆਰਟਰ ਵੀ ਜਲੰਧਰ ਤਬਦੀਲ ਕਰ ਦਿੱਤਾ ਗਿਆ। ਜ਼ਾਹਿਰ ਹੈ ਕਿ ਸਿੱਖਿਆ ਵਿਭਾਗ ਦੇ ਹਰ ਪ੍ਰਕਾਰ ਦੇ ਕੰਪਿਊਟਰੀਕਰਨ ਦੇ ਦਾਅਵਿਆਂ ਦੇ ਬਾਵਜੂਦ ਹਕੀਕੀ ਤੌਰ ’ਤੇ ਕੰਪਿਊਟਰੀਕਰਨ ਨਹੀਂ ਕੀਤਾ ਗਿਆ। ਗੁਰਦਾਸਪੁਰ ਜ਼ਲ੍ਹਿ‌ੇ ਨਾਲ ਸਬੰਧਤ ਇੱਕ ਸਿੱਖਿਆ ਅਧਿਕਾਰੀ ਦਾ ਕਹਿਣਾ ਹੈ ਕਿ ਰਿਕਾਰਡ ਕਈ ਮਹੀਨੇ ਪਹਿਲਾਂ ਅਪਡੇਟ ਕੀਤਾ ਗਿਆ ਸੀ। ਕੀ ਵਾਧੂ ਚਾਰਜ ਉਸ ‘ਅਪਡੇਟਿਡ’ ਰਿਕਾਰਡ ਦੇ ਆਧਾਰ ’ਤੇ ਦਿੱਤਾ ਗਿਆ? ਜਾਂ ਸ਼ਾਇਦ ‘ਕਈ ਮਹੀਨੇ’ ਉਸ 13 ਮਹੀਨਿਆਂ ਤੋਂ ਵੀ ਪਹਿਲਾਂ ਦੇ ਸਨ?

ਸਫਲਤਾ ਦੀ ਨੀਂਹ ਅਸਫਲਤਾ

ਜ਼ਿੰਦਗੀ ਵਿੱਚ ਹਾਰ ਮਿਲਣ ਕਾਰਨ ਕਈ ਮਨੁੱਖ ਅਕਸਰ ਟੁੱਟ ਜਾਂਦੇ ਹਨ। ਕਈ ਵਾਰ ਮਨੁੱਖ ਏਨਾ ਉਦਾਸ ਹੋ ਜਾਂਦਾ ਹੈ ਕਿ ਉਹ ਕੋਸ਼ਿਸ਼ ਕਰਨੀ ਹੀ ਛੱਡ ਦਿੰਦਾ ਹੈ, ਪਰ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਹਾਰ ਦੇ ਪਿੱਛੇ ਹੀ ਜਿੱਤ ਛੁਪੀ ਹੁੰਦੀ ਹੈ। ਜੇਕਰ ਅਸਫਲਤਾ ਨੂੰ ਸਫਲਤਾ ਤਕ ਜਾਣ ਦਾ ਰਸਤਾ ਸਮਝ ਲਿਆ ਜਾਵੇ ਤਾਂ ਹਾਰ ਤੋਂ ਡਰ ਕੇ ਮਾਯੂਸ ਨਹੀਂ ਹੋਣਾ ਪੈਂਦਾ। ਭਾਵੇਂ ਕਿ ਜਿੱਤ ਪ੍ਰਾਪਤ ਕਰਕੇ ਖ਼ੁਸ਼ੀ ਮਿਲਦੀ ਹੈ, ਪਰ ਹਾਰ ਜਾਣ ਕਾਰਨ ਇੱਕ ਸਬਕ ਮਿਲਦਾ ਹੈ, ਜਿਸ ਤੋਂ ਮਨੁੱਖ ਨੂੰ ਅੱਗੇ ਤੋਂ ਦ੍ਰਿੜਤਾ ਨਾਲ ਮਿਹਨਤ ਕਰਨ ਦੀ ਪ੍ਰੇਰਨਾ ਮਿਲਦੀ ਹੈ। ਅਸਲ ਵਿੱਚ ਹਾਰਾਂ ਤੋਂ ਡਰ ਕੇ ਕੋਸ਼ਿਸ਼ ਛੱਡ ਦੇਣ ਵਾਲਾ ਮਨੁੱਖ ਕਾਇਰ ਹੁੰਦਾ ਹੈ।

ਜਿ਼ੰਦਗੀ ਦਾ ਰਾਜ਼: ਸਭ ਭਲਾ, ਜੇਕਰ ਅੰਤ ਭਲਾ…

ਚੌਰਾਨਵੇਂ ਵਰ੍ਹਿਆਂ ਦੇ ਦਿਨ ਗਿਣ ਰਹੇ ਜਾਰਜ ਬਰਨਾਰਡ ਸ਼ਾਅ ਨੂੰ ਇੱਕ ਦਿਨ ਲੱਗਾ ਕਿ ਉਹ ਸੁਅਸਥ ਨਹੀਂ ਅਤੇ ਉਸੇ ਦਿਨ ਭਾਵੇਂ ਉਸ ਦਾ ਅੰਤ ਹੋਣ ਜਾ ਰਿਹਾ ਸੀ। ਆਪਣਾ ਇਹ ਅਨੁਭਵ ਜਦੋਂ ਉਸ ਨੇ ਵੇਖਣ ਆਏ ਡਾਕਟਰ ਨੂੰ ਦੱਸਿਆ ਤਾਂ ਡਾਕਟਰ ਨੇ ਸਮਝਾਇਆ: ‘‘ਅਜਿਹਾ ਨਹੀਂ ਹੋ ਸਕਦਾ। ਅੰਤਲੇ ਸਮੇਂ ਤਾਂ ਵਿਅਕਤੀ ਸਗੋਂ ਅਰੋਗ ਹੋਇਆ ਮਹਿਸੂਸ ਕਰਨ ਲੱਗਦਾ ਹੈ।’’ ਡਾਕਟਰ ਸਹੀ ਸੀ ਕਿਉਂਕਿ ਅੰਤਲੇ ਸਮੇਂ ਦਿਮਾਗ਼ ਅੰਦਰ ਰਿਸਦੇ ਐਂਡਾਰਫਨ ਅਣੂਆਂ ਦਾ ਹੜ੍ਹ ਆ ਜਾਂਦਾ ਹੈ। ਇਹ ਅਣੂ ਮਰ ਰਹੇ ਵਿਅਕਤੀ ਨੂੰ ਨਾ ਪੀੜ ਮਹਿਸੂਸ ਹੋਣ ਦਿੰਦੇ ਹਨ ਅਤੇ ਨਾ ਓਦਰਨ ਦਿੰਦੇ ਹਨ। ਇਨ੍ਹਾਂ ਦੇ ਪ੍ਰਭਾਵ ਅਧੀਨ ਵਿਅਕਤੀ ਕਾਇਰ ਨਹੀਂ, ਨਿਡਰ ਅਤੇ ਦਲੇਰ ਬਣਿਆ ਖਿਸਕਦੇ ਜਾ ਰਹੇ ਜੀਵਨ ਨੂੰ ਅਲਵਿਦਾ ਕਹਿ ਰਿਹਾ ਹੁੰਦਾ ਹੈ। ਇਸੇ ਅਵਸਥਾ ਨੂੰ ਸਿਆਣਪ ਸੰਚਾਰੀ ਗੰਭੀਰਤਾ ਨਾਲ ਵਿਚਾਰਨ ਦੀ ਬਜਾਏ ਅਸੀਂ ਇਸ ਨੂੰ ਵਿਵੇਕਹੀਣ ਰਵਾਇਤੀ ਨਜ਼ਰੀਏ ਨਾਲ ਨਿਹਾਰਨ ਦੇ ਆਦੀ ਹਾਂ। ਜੀਵਨ ਦੇ ਅੰਤ ਨੂੰ ਅਸੀਂ ਦਹਿਲਾ ਦੇਣ ਵਾਲੇ ਹੌਲਨਾਕ ਅਵਸਰ ਦਾ ਰੂਪ ਦੇ ਰੱਖਿਆ ਹੈ। ਜੇਕਰ ਨੀਂਦਰ ਭਲੀ ਹੈ ਤਾਂ ਸਦੀਵੀ ਨੀਂਦਰ ਭਲੀ ਕਿਉਂ ਨਹੀਂ?

ਬੁੱਢੇ ਦਰਿਆ ਦੀ ਪ੍ਰਦੂਸ਼ਣ ਮੁਕਤੀ ਲਈ ਆਜ਼ਾਦੀ ਦੌੜ

ਕਿਸੇ ਗ੍ਰਹਿ ਜਾਂ ਉਪਗ੍ਰਹਿ ‘ਤੇ ਜੀਵਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਉੱਥੇ ਪਾਣੀ ਦੀ ਹੋਂਦ ਬਾਰੇ ਖੋਜ ਕੀਤੀ ਜਾਂਦੀ ਹੈ। ਪਾਣੀ ਹੈ ਤਾਂ ਜੀਵਨ ਹੋ ਸਕਦਾ ਹੈ। ਪਾਣੀ ਸਿਰਫ਼ ਬੁੱਲ੍ਹਾਂ ਦੀ ਪਿਆਸ ਮਿਟਾਉਣ ਜੋਗਾ ਹੀ ਨਹੀਂ, ਇਹ ਅੱਖਾਂ ਲਈ ਦ੍ਰਿਸ਼ ਅਤੇ ਕੰਨਾਂ ਲਈ ਸੰਗੀਤ ਵੀ ਸਿਰਜਦਾ ਹੈ। ਪਾਣੀ ਸੌਂਦਰਯ ਵੀ ਹੈ ਤੇ ਸ਼ਕਤੀ ਵੀ। ਇਹ ਰੁੱਤਾਂ ਅਤੇ ਮੌਸਮਾਂ ਦੀ ਖੇਡ ਦਾ ਮੁੱਖ ਪਾਤਰ ਵੀ ਹੈ ਤੇ ਕੁਦਰਤ ਦੇ ਹੋਰ ਬੇਅੰਤ ਕੌਤਕਾਂ ਦਾ ਮਾਧਿਅਮ ਵੀ। ਸਾਡੀ ਧਰਤੀ ਹੇਠਲੇ ਅਤੇ ਸਮੁੰਦਰ ਵਿਚਲੇ ਪਾਣੀ ਨੂੰ ਕੁਦਰਤ ਨੇ ਸਥਾਈ ਤੌਰ ‘ਤੇ ਨਹੀਂ ਟਿਕਾਇਆ ਹੋਇਆ। ਸਮੁੰਦਰ ‘ਚੋਂ ਪਾਣੀ ਵਾਸ਼ਪ ਬਣ ਉੱਡਦਾ, ਬੱਦਲ਼ ਬਣਦਾ, ਬਰਸਦਾ, ਧਰਤੀ ਉਤਲੀ ਬਨਸਪਤੀ ਨੂੰ ਸਿੰਜਦਾ, ਦਰਿਆ-ਨਦੀ-ਨਾਲ਼ਾ ਬਣ ਵਗਦਾ, ਪਸ਼ੂ ਪੰਛੀਆਂ ਦੀ ਪਿਆਸ ਬੁਝਾਉਂਦਾ, ਧਰਤੀ ਵਿਚ ਜੀਰਦਾ, ਤੇ ਬਾਕੀ ਫਿਰ ਸਮੁੰਦਰ ਵਿਚ ਜਾ ਮਿਲਦਾ ਹੈ। ਪਾਣੀ ਦੀ ਇਹ ਗਤੀਸ਼ੀਲਤਾ ਹੀ ਜ਼ਿੰਦਗੀ ਦੀ ਲਗਾਤਾਰਤਾ ਬਣਾਈ ਰੱਖਦੀ ਹੈ। ਧਰਤੀ ‘ਤੇ ਜੀਵਨ ਦੇ ਚਲਦੇ ਰਹਿਣ ਲਈ ਇਹ ਨਦੀਆਂ ਨਾਲੇ ਉਸੇ ਤਰ੍ਹਾਂ ਹਨ ਜਿਵੇਂ ਜਿਉਂਦੇ ਆਦਮੀ ਦੇ ਸਰੀਰ ਦੀਆਂ ਨਾੜਾਂ ਵਿਚ ਵਗਦਾ ਲਹੂ।

ਜਾਅਲੀ ਏਜੰਟ: ਸਖ਼ਤੀ ਦੀ ਲੋੜ

ਪੰਜਾਬੀਆਂ ਵਿੱਚ ਵਿਦੇਸ਼ੀ ਭੂਮੀ ’ਤੇ ਜਾਣ ਅਤੇ ਉੱਥੇ ਮੋਟੀ ਕਮਾਈ ਕਰਨ ਦਾ ਮੋਹ ਸੱਤ ਦਹਾਕਿਆਂ ਤੋਂ ਵੱਧ ਸਮਾਂ ਪੁਰਾਣਾ ਹੈ ਅਤੇ ਘਟਣ ਦੀ ਥਾਂ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ। ਗੋਰਿਆਂ ਦੇ ਮੁਲਕਾਂ ਵਿੱਚ ਜਾ ਕੇ ਗੋਰਿਆਂ ਦੇ ‘ਹਾਣ’ ਦਾ ਬਣਨ ਦੇ ਸੁਪਨੇ ਸੰਜੋਣ ਵਾਲਿਆਂ ਦੀ ਗਿਣਤੀ ਕਦੇ ਵੀ ਘੱਟ ਨਹੀਂ ਰਹੀ। ਇਹ ਸੁਪਨੇ ਖੰਡਿਤ ਵੀ ਬੇਕਿਰਕੀ ਨਾਲ ਹੁੰਦੇ ਰਹੇ ਹਨ ਜਿਸ ਦੇ ਨਤੀਜੇ ਵਜੋਂ ਮੌਤਾਂ ਹੋਣੀਆਂ, ਜਬਰੀ ਵਾਪਸੀ, ਜਬਰੀ ਬੇਦਖ਼ਲੀ ਅਤੇ ਗ਼ੈਰਕਾਨੂੰਨੀ ਦਾਖ਼ਲੇ ਦੇ ਦੋਸ਼ਾਂ ਹੇਠ ਵਰ੍ਹਿਆਂ ਤਕ ਵਿਦੇਸ਼ੀ ਜੇਲ੍ਹਾਂ ਵਿੱਚ ਨਜ਼ਰਬੰਦੀ ਦੀਆਂ ਘਟਨਾਵਾਂ ਸਾਡੇ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣਦੀਆਂ ਆਈਆਂ ਹਨ। 1996 ਵਿੱਚ ਮਾਲਟਾ ਕਿਸ਼ਤੀ ਦੁਖਾਂਤ ਵਿੱਚ 238 ਨੌਜਵਾਨ ਆਪਣੀਆਂ ਜਾਨਾਂ ਗੁਆ ਬੈਠੇ ਸਨ। ਉਹ ਗ਼ੈਰਕਾਨੂੰਨੀ ਤੌਰ ’ਤੇ ਇਟਲੀ ਜਾ ਰਹੇ ਸਨ।

ਵਿਕਾਸ ਦੇ ਜਰਜਰ ਪੈਮਾਨੇ

ਬਰਸਾਤਾਂ ਦੌਰਾਨ ਸੜਕਾਂ ਵਿੱਚ ਵੱਡੇ ਵੱਡੇ ਟੋਏ ਪੈਣੇ ਸਾਡੇ ਸ਼ਹਿਰੀ ਜੀਵਨ ਦਾ ਹਿੱਸਾ ਹਨ, ਪਰ ਜਿਸ ਤਰ੍ਹਾਂ ਸੜਕਾਂ ਬੈਠਣ ਜਾਂ ਇਮਾਰਤਾਂ ਡਿੱਗਣ ਦੀਆਂ ਘਟਨਾਵਾਂ ਆਮ ਹੀ ਵਾਪਰਨੀਆਂ ਸ਼ੁਰੂ ਹੋ ਗਈਆਂ ਹਨ, ਉਹ ਚਿੰਤਾਜਨਕ ਰੁਝਾਨ ਹੈ। ਚਾਰ ਦਿਨ ਪਹਿਲਾਂ ਗਾਜ਼ੀਆਬਾਦ ਵਿੱਚ ਸੜਕ ਖ਼ਤਰਨਾਕ ਢੰਗ ਨਾਲ ਧਸਣ ਅਤੇ ਉਸ ਤੋਂ ਉਸ ਦੇ ਆਸ ਪਾਸ ਸਥਿਤ ਦੋ ਅਪਾਰਟਮੈਂਟ ਕੰਪਲੈਕਸਾਂ ਦੀਆਂ ਨੀਹਾਂ ਨੂੰ ਖ਼ਤਰਾ ਖੜ੍ਹਾ ਹੋਣ ਦੀ ਘਟਨਾ ਨੇ ਸਾਡੀ ਸ਼ਹਿਰੀ ਯੋਜਨਾਬੰਦੀ ਦੀਆਂ ਕਮਜ਼ੋਰੀਆਂ ਨੂੰ ਇੱਕ ਵਾਰ ਫਿਰ ਬੇਪਰਦ ਕਰ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ ਦੋਵਾਂ ਕੰਪਲੈਕਸਾਂ ਦੇ ਡਿੱਗਣ ਦੇ ਖ਼ਤਰੇ ਦੇ ਮੱਦੇਨਜ਼ਰ ਦੋਵਾਂ ਨੂੰ ਖਾਲੀ ਕਰਵਾਉਣਾ ਪਿਆ। ਅਜਿਹੀ ਕਵਾਇਦ ਦੌਰਾਨ ਉਨ੍ਹਾਂ ਦੇ ਵਸਨੀਕਾਂ ਨਾਲ ਕੀ ਬੀਤੀ ਹੋਵੇਗੀ, ਇਹ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।

ਔਰਤ ਦੀ ਤੌਹੀਨ ਕਦੋਂ ਤਕ?

ਦੇਹ ਵਪਾਰ ਮਨੁੱਖੀ ਸਮਾਜ ਦਾ ਇੱਕ ਘਿਣਾਉਣਾ ਵਰਤਾਰਾ ਹੈ। ਪੁਰਾਤਨ ਸਮੇਂ ਤੋਂ ਹੀ ਇਹ ਸਾਡੇ ਸਮਾਜ ਦਾ ਹਿੱਸਾ ਰਿਹਾ ਹੈ। ਪਹਿਲੇ ਸਮਿਆਂ ਵਿੱਚ ਇਹ ਦੇਵਦਾਸੀ ਪ੍ਰਥਾ ਦੇ ਰੂਪ ਵਿੱਚ ਧਰਮ ਦੀ ਓਹਲੇ ਹੇਠ ਵਾਪਰਦਾ ਰਿਹਾ। ਦੱਖਣੀ ਭਾਰਤ ਦੇ ਮੰਦਰਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਇਹ ਅੱਜ ਵੀ ਪ੍ਰਚੱਲਿਤ ਹੈ। ਜਾਗੀਰਦਾਰੀ ਪ੍ਰਬੰਧ ਵੇਲੇ ਦੇਵਦਾਸੀਆਂ ਪੁਜਾਰੀ ਵਰਗ ਦੇ ਨਾਲ ਨਾਲ ਜਾਗੀਰਦਾਰਾਂ ਦੀ ਹਵਸ ਦੀਆਂ ਸ਼ਿਕਾਰ ਬਣਦੀਆਂ ਰਹੀਆਂ।

ਭਾਰਤ ਤੇ ਪਾਕਿਸਤਾਨ: ਦੋਸਤ ਜਾਂ ਦੁਸ਼ਮਣ?

ਬ੍ਰਿਟਿਸ਼ ਸਾਮਰਾਜਵਾਦੀਆਂ ਨੇ ਲੰਬਾ ਸਮਾਂ ਭਾਰਤ ’ਤੇ ਰਾਜ ਕੀਤਾ। ਦੂਜੀ ਆਲਮੀ ਜੰਗ ਦੇ ਕਈ ਫ਼ੈਸਲਾਕੁੰਨ ਨਤੀਜਿਆਂ ਸਦਕਾ ਗੁਲਾਮ ਮੁਲਕਾਂ ਨੂੰ ਆਜ਼ਾਦ ਹੋਣ ਦੀ ਆਸ ਬੱਝਦੀ ਨਜ਼ਰ ਆਉਣ ਲੱਗੀ। ਇਸ ਦੇ ਨਾਲ ਹੀ ਆਜ਼ਾਦੀ ਦੀ ਮੰਗ ਲਈ ਜਨਤਕ ਘੋਲ ਤਿੱਖੇ ਹੋਣ ਲੱਗੇ ਸਨ। ਫਿਰ ਵੀ ਸਾਡੇ ਦੇਸ਼ ਨੂੰ ਮਿਲੀ ਆਜ਼ਾਦੀ ਲਈ ਵੰਡ ਦੇ ਰੂਪ ਵਿੱਚ ਵੱਡੀ ਕੀਮਤ ਤਾਰਨੀ ਪਈ। ਲੋਕਾਂ ਨੂੰ ਆਪਣਾ ਸਭ ਕੁਝ ਛੱਡ ਕੇ ਏਧਰੋਂ ਓਧਰ ਆਉਣ ਜਾਣ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਹੋਈ ਕਤਲੋਗਾਰਤ ਅਤੇ ਉਧਾਲਿਆਂ ਆਦਿ ਬਾਰੇ ਪੜ੍ਹ ਕੇ ਅੱਜ ਵੀ ਲੂ ਕੰਡੇ ਖੜ੍ਹੇ ਹੋ ਜਾਂਦੇ ਹਨ।

ਹਰ ਵਿਅਕਤੀ ਕੇਵਲ ਆਪਣੇ ਆਪ ਜਿਹਾ ਕਿਉਂ ?

ਦੋ ਜੀਵਾਂ ਦੇ ਇੱਕ-ਦੂਜੇ ਨਾਲ ਸਬੰਧ ਬਣਾਉਣ ਲਈ ਅੰਦਰੋਂ ਉਮੜੀ ਆਵੇਗੀ ਉਮੰਗ ਨਿਰੋਲ ਕਾਮੁਕੀ ਉਤੇਜਨਾ ਨਹੀਂ, ਇਹ ਜੀਵਨ ਨੂੰ ਚਲਦਿਆਂ ਰੱਖਣ ਦਾ ਸਾਧਨ ਹੈ। ਦੋ ਜਣਿਆਂ ਦਾ ਸਹਿਵਾਸ ਜੀਵਾਂ ਵਿੱਚ ਇਕਸੁਰਤਾ ਨੂੰ ਭੰਗ ਕਰਦੀ ਪ੍ਰਕਿਰਿਆ ਹੈ। ਇਸੇ ਕਾਰਨ ਇਹ ਕੁਦਰਤ ਨੂੰ ਸਵੀਕਾਰ ਹੈ, ਹਾਲਾਂਕਿ ਸੈਕਸ ਬਿਨਾਂ ਵੀ ਜੀਵ ਪ੍ਰਜਣਨ ਦੇ ਵੀ ਯੋਗ ਹਨ। ਸੈਕਸ-ਰਹਿਤ ਪ੍ਰਜਣਨ ਆਪਣੇ ਆਪ ’ਚ ਅਤਿ ਸਰਲ ਪ੍ਰਕ੍ਰਿਆ ਹੈ ਜਿਸ ਲਈ ਦੋ ਜੀਵਾਂ ਦੇ ਇੱਕ ਥਾਂ ਇਕੱਠੇ ਹੋਣ ਦੀ ਵੀ ਲੋੜ ਨਹੀਂ। ਫਿਰ ਵੀ ਕੁਦਰਤ ’ਚ ਨਰ ਅਤੇ ਮਦੀਨ ਦੁਆਰਾ ਪ੍ਰਜਣਨ ਨੂੰ ਤਰਜੀਹ ਮਿਲੀ ਅਤੇ ਰੁੱਖ-ਬੂਟਿਆਂ ’ਚ ਅਤੇ ਪ੍ਰਾਣੀਆਂ ’ਚ ਪ੍ਰਜਣਨ ਦਾ ਇਹੋ ਸਾਧਨ ਸੁਤੇ-ਸਿੱਧ ਵਿਕਸਿਤ ਹੁੰਦਾ ਰਿਹਾ। ਪਰ ਕਿਉਂ?

ਕਿਸਾਨੀ ਸੰਕਟ ਦਾ ਰੁਦਨ

ਇੱਕ ਸ਼ਹਿਰ ਦਾ ਰੇਲਵੇ ਸਟੇਸ਼ਨ।
ਬੈਂਚ ਉਪਰ ਸੱਠ ਕੁ ਸਾਲਾਂ ਦਾ ਇੱਕ ਵਿਅਕਤੀ ਆਪਣੇ ਗੋਡਿਆਂ ਵਿੱਚ ਸਿਰ ਦੇਈ ਬੈਠਾ ਹੈ। ਦਿੱਲੀ ਤੋਂ ਆਉਣ ਵਾਲੀ ਰੇਲ ਗੱਡੀ ਵਿੱਚ ਲਗਭਗ ਦੋ ਘੰਟੇ ਹਨ, ਜੇ ਸਹੀ ਵਕਤ ’ਤੇ ਆ ਜਾਵੇ। ਨਹੀਂ ਤਾਂ, ਪਤਾ ਨਹੀਂ, ਕਦੋਂ ਸੂਚਨਾ ਮਿਲਣ ਲੱਗ ਜਾਵੇ ਕਿ ‘ਲਖਨਊ ਸੇ ਦਿੱਲੀ ਹੋਕੇ ਆਨੇ ਵਾਲੀ ਗਾੜੀ ਚਾਰ ਘੰਟੇ ਲੇਟ ਹੈ। ਇਸ ਅਸੁਵਿਧਾ ਕੇ ਲੀਏ ਹਮੇਂ ਖੇਦ ਹੈ।’

ਪੂਰਬ ਦਾ ਉਭਾਰ ਅਤੇ ਪੱਛਮ ਦਾ ਨਿਘਾਰ

ਪਿੱਛੇ ਜਿਹੇ ਦੋ ਸਿਖਰ ਸੰਮੇਲਨ ਸੰਪੰਨ ਹੋਏ। ਇੱਕ ਚੀਨ ਦੇ ਸ਼ਹਿਰ ਕਿੰਗਦਾਉ ਵਿੱਚ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਦਾ ਸਿਖਰ ਸੰਮੇਲਨ ਹੋਇਆ ਅਤੇ ਦੂਜਾ ਕੈਨੇਡਾ ਦੇ ਪ੍ਰਾਂਤ ਕਿਊਬੈੱਕ ਵਿੱਚ ਜੀ-7 ਦੇਸ਼ਾਂ ਦਾ ਸਿਖਰ ਸੰਮੇਲਨ ਹੋਇਆ। ਇਹ ਦੋਵੇਂ ਸਿਖਰ ਸੰਮੇਲਨ ਇੱਕ ਦੂਜੇ ਤੋਂ ਬਿਲਕੁਲ ਵੱਖਰੇ ਸਨ। ਕਿੰਗਦਾਉ ਸਿਖਰ ਸੰਮੇਲਨ ਵਿੱਚ ਮਿੱਤਰਤਾ, ਸਹਿਯੋਗ, ਸਦਭਾਵਨਾ ਅਤੇ ਇਕਸੁਰਤਾ ਵਰਗੀਆਂ ਭਾਵਨਾਵਾਂ ਦੇਖਣ ਨੂੰ ਮਿਲੀਆਂ। ਦੂਜੇ ਪਾਸੇ ਕਿਊਬੈੱਕ ਸਿਖਰ ਸੰਮੇਲਨ ਵਿੱਚ ਇਸ ਤੋਂ ਬਿਲਕੁਲ ਉਲਟ ਭਾਵਨਾਵਾਂ ਜਿਵੇਂ ਕਲੇਸ਼, ਦੁਸ਼ਮਣੀ, ਵਿਵਾਦ ਅਤੇ ਲੜਾਈ ਦੇਖਣ ਨੂੰ ਮਿਲੀਆਂ। ਅਜਿਹਾ ਫ਼ਰਕ ਕਿਉਂ? ਇਸ ਦਾ ਕਾਰਨ ਹੈ ਕਿ ਪੂਰਬ ਅਤੇ ਪੱਛਮ ਵੱਖ ਵੱਖ ਦਿਸ਼ਾਵਾਂ ਵੱਲ ਜਾ ਰਹੇ ਹਨ। ਪੂਰਬ ਉਭਾਰ ਦੀ ਅਵਸਥਾ ਵਿੱਚ ਹੈ ਅਤੇ ਪੱਛਮ ਨਿਘਾਰ ਦੀ ਅਵਸਥਾ ਵਿੱਚ। ਇਹ ਦੋਵੇਂ ਰੁਝਾਨ ਹਰ ਰੋਜ਼ ਜ਼ਿਆਦਾ ਸਪਸ਼ਟ ਹੋ ਰਹੇ ਹਨ।

ਬਚਪਨ, ਗ਼ਰੀਬੀ ਅਤੇ ਗਰਮੀ ਦੀਆਂ ਛੁੱਟੀਆਂ

ਬੱਚਿਆਂ ਲਈ ਗਰਮੀ ਦੀਆਂ ਛੁੱਟੀਆਂ ਕਿਸੇ ਸੌਗਾਤ ਤੋਂ ਘੱਟ ਨਹੀਂ ਹੁੰਦੀਆਂ ਜਦੋਂਕਿ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਲਈ ਇਹ ਛੁੱਟੀਆਂ ਦਿਹਾੜੀ ਜੋਤਾ ਕਰਕੇ ਆਪਣੇ ਮਾਂ ਬਾਪ ਦੀ ਆਰਥਿਕ ਮਦਦ ਕਰਨ ਦਾ ਮੌਕਾ ਹੁੰਦੀਆਂ ਹਨ। ਬਚਪਨ ਅਤੇ ਗ਼ਰੀਬੀ ਇੱਕ ਅਜੀਬ ਤਰ੍ਹਾਂ ਦਾ ਅਹਿਸਾਸ ਹੈ। ਬਚਪਨ ਬਾਰੇ ਹਰ ਕੋਈ ਕਹਿੰਦਾ ਹੈ ਕਿ ਉਸ ਦਾ ਬਚਪਨ ਵਾਪਸ ਆ ਜਾਵੇ ਜਦੋਂਕਿ ਗ਼ਰੀਬੀ ਤੋਂ ਹਰ ਕੋਈ ਛੁਟਕਾਰਾ ਚਾਹੁੰਦਾ ਹੈ। ਵਕਤ ਦੀ ਚਾਲ ਦੇ ਨਾਲ ਨਾਲ ਜਦੋਂ ਇਨਸਾਨ ਬਚਪਨ ਤੋਂ ਜਵਾਨੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਜ਼ਿਆਦਾਤਰ ਲੋਕ ਆਪਣੇ ਬਚਪਨ ਨੂੰ ਯਾਦ ਕਰਦੇ ਹਨ। ਪਰ ਮੇਰੇ ਮਾਮਲੇ ਵਿੱਚ ਅਜਿਹਾ ਨਹੀਂ ਹੈ। ਜਦੋਂ ਵੀ ਮੈਂ ਆਪਣੇ ਬਚਪਨ ਨੂੰ ਯਾਦ ਕਰਦਾ ਹਾਂ ਤਾਂ ਅੰਤਾਂ ਦੀ ਗ਼ਰੀਬੀ ਅਤੇ ਤੰਗੀਆਂ ਤੁਰਸ਼ੀਆਂ ਦੀ ਯਾਦ ਮੈਨੂੰ ਡਰਾ ਦਿੰਦੀ ਹੈ।

ਭਾਂਬੜ, ਨੰਦੂ ਤੇ ਅਸੀਂ

ਸੱਥ ਵਿੱਚ ਖੜ੍ਹਾ ਬਜ਼ੁਰਗ ਬੋਲ ਰਿਹਾ ਸੀ, “ਸਾਡੇ ਨਾਲ ਇੱਕ ਸੀਰੀ ਹੁੰਦਾ ਸੀ- ਭਾਂਬੜ। ਆਵਦੇ ਨਾਂ ਵਾਂਗੂੰ ਜਮ੍ਹਾਂ ਈ ਅੱਗ ਦੀ ਨਾਲ਼। ਛੇ ਫੁੱਟ ਤੋਂ ਉੱਚਾ,  ਪੂਰਾ ਛੋਹਲਾ, ਪਤਲਾ ਛੀਂਟਕਾ ਜਿਹਾ। ਤੂੜੀ ਦੀਆਂ ਪੰਡਾਂ ਚਿਣ ਚਿਣ ‘ਕੱਲਾ ਈ ਗੱਡਾ ਲੱਦ ਦਿੰਦਾ। ਉਦੋਂ ਦੋੜਿਆਂ ਦੀਆਂ ਪੰਡਾਂ ਹੁੰਦੀਆਂ। ਹੁਣ ਵਾਂਗੂੰ ਰੇਹ ਵਾਲੀਆਂ ਬੋਰੀਆਂ ਨੀ ਸੀ ਕਿ ਇੱਕ ਦੂਜੀ ਤੋਂ ਤਿਲ੍ਹਕ ਜਾਣਗੀਆਂ। ਹਾਲੇ ਵਿਆਹਿਆ ਹੋਇਆ ਵੀ ਨਹੀਂ ਸੀ। ਇੱਕ ਦਿਨ ਬਾਪੂ ਨੂੰ ਕਹਿੰਦਾ, ਪੱਚੀ ਰੁਪਈਏ ਨਕਦ ਚਾਹੀਦੇ। ਬਾਪੂ ਹੈਰਾਨ। ਕਹਿੰਦਾ- ‘ਕੀ ਕਰਨੇ ਐਨੇ ਰੁਪਈਏ?’… ਭਾਂਬੜ ਪੂਰੇ ਦਿਲ-ਚਿੱਤ ਨਾਲ ਕਹਿੰਦਾ- ‘ਜਦੋਂ ਦਾ ਕਾਮਰੇਡਾਂ ਦਾ ਡਰਾਮਾ ਦੇਖਿਆ, ਦਿਲ ‘ਚ ਲਾਂਬੂ ਉਠ ਉਠ ਜਾਂਦੇ ਨੇ। ਤੇ ਲਲਕਾਰਾ ਮਾਰਨਾ ਪਿੰਡ ‘ਚ, ਪਹਿਲਾਂ ਜੁਰਮਾਨਾ ਭਰ ਕੇ’ (ਪਿੰਡ ‘ਚ ਨੇਮ ਬਣਾਇਆ ਹੋਇਆ ਸੀ, ਜੇ ਕੋਈ ਸ਼ਰਾਬੀ ਜਾਂ ਕੋਈ ਹੋਰ ਪਿੰਡ ਵਿਚ ਲਲਕਾਰਾ ਮਾਰੇ ਤਾਂ ਉਸ ਨੂੰ 25 ਰੁਪਏ ਨਕਦ ਜੁਰਮਾਨਾ ਭਰਨਾ ਪੈਂਦਾ ਸੀ)।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0071621290
Copyright © 2019, Panjabi Times. All rights reserved. Website Designed by Mozart Infotech