ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਪੰਜਾਬ

ਮਜਬੂਰੀ ਮਰਨ ਤੇ ਬਿਮਾਰੀ ਜੀਣ ਨਾ ਦਿੰਦੀ

January 05, 2019 01:39 PM

ਕੋਟ ਫੱਤਾ, 4 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਨਜ਼ਦੀਕੀ ਪਿੰਡ ਬੰਗੇਹਰ ਚੜ੍ਹਤ ਸਿੰਘ ਦੇ ਛੋਟੇ ਜਿਹੇ ਘਰ ਵਿੱਚ ਰਹਿ ਰਹੀ ਅਤੇ ਗਰੀਬੀ ਕੱਟ ਰਹੀ ਚਰਨਜੀਤ ਕੌਰ ਪਤਨੀ ਲੱਖਾ ਸਿੰਘ ਬਲੱਡ ਕੈਂਸਰ ਦੀ ਸ਼ਿਕਾਰ ਹੈ, ਜਿਸ ਨੂੰ ਬੀਤੇ ਦਿਨ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ।ਉਸ ਦੀ ਲੜਕੀ ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਉਹ ਬਹੁਤ ਗਰੀਬ ਹਨ। ਇੱਕ ਹੀ ਕਮਰੇ ਵਿੱਚ ਰਹਿ ਰਹੇ ਹਨ। ਉਹ ਚਾਰ ਭੈਣਾਂ ਨਾਨਕੀ ਕੌਰ ਡੇਢ ਸਾਲ, ਸੁਮਨਦੀਪ ਕੌਰ 17 ਸਾਲ, ਖੁਸ਼ੀ ਕੌਰ 16 ਸਾਲ ਹਨ। ਗਰੀਬੀ ਕਾਰਨ ਉਨ੍ਹਾਂ ਨੂੰ ਪੜਾਈ ਤੋਂ ਹਟਾ ਲਿਆ ਗਿਆ ਸੀ। ਹੁਣ ਇਸ ਨਾਮੁਰਾਦ ਬਿਮਾਰੀ ਨੇ ਉਨ੍ਹਾਂ ਦੀ ਮਾਤਾ ਨੂੰ ਲਪੇਟ ਵਿੱਚ ਐਸਾ ਲਿਆ ਕੇ ਉਹ ਪਿੰਡ ਵਿੱਚੋਂ ਪੈਸਾ ਮੰਗ ਕਿ ਵੀ ਲਾ ਚੁੱਕੇ ਹਨ। ਪਰਿਵਾਰ ਕੋਲ ਦੋ ਵਕਤ ਦੀ ਰੋਟੀ ਖਾਣ ਲਈ ਪੈਸੇ ਨਹੀਂ ਹਨ। ਅੰਮ੍ਰਿਤਪਾਲ ਕੌਰ ਨੇ ਸਰਕਾਰ ਅਤੇ ਸੰਸਥਾਵਾਂ ਅੱਗੇ ਫਰਿਆਦ ਕੀਤੀ ਹੈ ਕੇ ਉਹ ਉਸਦੀ ਮਾਂ ਦੀ ਜਾਨ ਬਚਾਉਂਣ ਲਈ ਸਹਾਇਤਾ ਕਰਨ ਤਾਂ ਜੋ ਮਾਂ ਦੇ ਸਹਾਰੇ ਦਿਨ ਕਟੀਆਂ ਕਰਦੇ ਰਹਿ ਸਕੀਏ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਮੁਹਾਲੀ ਨਿਗਮ ਕਮਿਊਨਿਟੀ ਸੈਂਟਰਾਂ ਦੇ ਕਿਰਾਏ ਵਧਾਉਣ ਦੇ ਰੌਂਅ ’ਚ

ਐਸ.ਏ.ਐਸ. ਨਗਰ (ਮੁਹਾਲੀ),23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਮੁਹਾਲੀ ਨਗਰ ਨਿਗਮ ਦੀ ਸੋਮਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਜਿੱਥੇ ਸ਼ਹਿਰ ਦੇ ਵਿਕਾਸ ਲਈ ਕਈ ਮਤੇ ਹਾਊਸ ਵਿੱਚ ਪੇਸ਼ ਕੀਤੇ ਜਾਣਗੇ, ਉਥੇ ਵੱਖ ਵੱਖ ਫੇਜ਼ਾਂ ਅਤੇ ਸੈਕਟਰਾਂ ਵਿੱਚ ਸਥਿਤ ਕਮਿਊਨਿਟੀ ਸੈਂਟਰਾਂ ਦੀ ਕਾਇਆ ਕਲਪ ਕਰਨ ਅਤੇ ਕਿਰਾਇਆ ਵਧਾਉਣ ਲਈ ਹਾਊਸ ਵਿੱਚ ਚਰਚਾ ਕੀਤੀ ਜਾਵੇਗੀ। ਕਮਿਊਨਿਟੀ ਸੈਂਟਰਾਂ ਦਾ ਕਿਰਾਇਆ ਵਧਾ ਕੇ 51 ਹਜ਼ਾਰ ਰੁਪਏ ਅਤੇ ਵੱਖਰੇ ਤੌਰ ’ਤੇ ਜੀਐਸਟੀ ਲਗਾਉਣ ਦਾ ਮਤਾ ਪੇਸ਼ ਕੀਤਾ ਜਾਵੇਗਾ। ਮੌਜੂਦਾ ਸਮੇਂ ਵਿੱਚ ਕਮਿਊਨਿਟੀ ਸੈਂਟਰਾਂ ਦਾ ਕਿਰਾਇਆ 10500 ਅਤੇ 7500 ਰੁਪਏ ਹੈ ਜਿਸ ’ਤੇ ਜੀਐਸਟੀ ਵੱਖਰਾ ਲੱਗਦਾ ਹੈ। ਇਸ ਤੋਂ ਇਲਾਵਾ ਬੁਕਿੰਗ ਲਈ ਸਕਿਉਰਿਟੀ ਦੀ ਰਾਸ਼ੀ 5 ਹਜ਼ਾਰ ਤੋਂ ਵਧਾ ਕੇ 20 ਹਜ਼ਾਰ ਕਰਨ ਦੀ ਤਜਵੀਜ਼ ਹੈ।

ਹਰਮਿਲਾਪ ਨਗਰ: ਰੇਲਵੇ ਅੰਡਰਪਾਥ ਲਈ ਸਰਵੇਖਣ ਮੁਕੰਮਲ

ਜ਼ੀਰਕਪੁਰ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਇਥੋਂ ਦੇ ਬਲਟਾਣਾ ਖੇਤਰ ਵਿੱਚ ਹਰਮਿਲਾਪ ਨਗਰ ਰੇਲਵੇ ਫਾਟਕ ਤੇ ਅੰਡਰਪਾਥ ਬਣਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਰਵੇਖਣ ਮੁਕੰਮਲ ਕਰ ਲਿਆ ਗਿਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਹ ਸਰਵੇਖਣ ਇਕ ਨਿੱਜੀ ਕੰਪਨੀ ਵੱਲੋਂ ਕਰਵਾਇਆ ਗਿਆ ਹੈ ਜਿਸਨੇ ਰਿਪੋਰਟ ਚੰਡੀਗੜ੍ਹ ਪ੍ਰਸਾਸ਼ਨ ਨੂੰ ਸੌਂਪ ਦਿੱਤੀ ਹੈ। ਸਰਵੇਖਣ ਮੁਤਾਬਕ ਇਹ ਅੰਡਰਪਾਥ ਚੰਡੀਗੜ੍ਹ ਦੀ ਜ਼ਮੀਨ ਤੇ ਬਣੇਗਾ ਜਿਸ ਨਾਲ ਪੰਜਾਬ ਦੀ ਕਿਸੇ ਵੀ ਇਮਾਰਤ ਨੂੰ ਕੋਈ ਵੀ ਨੁਕਸਾਨ ਨਹੀ ਪਹੁੰਚੇਗਾ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਲਟਾਣਾ ਹਰਮਿਲਾਪ ਨਗਰ ਵਿਖੇ ਰੇਲਵੇ ਫਾਟਕ ਫਾਟਕ ਬੰਦ ਹੋਣ ਕਾਰਨ ਇੱਥੇ ਜਾਮ ਲੱਗ ਜਾਂਦਾ ਹੈ ਅਤੇ ਸਥਾਨਕ ਲੋਕਾਂ ਨੂੰ ਭਾਰੀ

ਪੰਜਾਬ ’ਚ ਬਿਜਲੀ ਹੋਰਨਾਂ ਸੂਬਿਆਂ ਨਾਲੋਂ ਮਹਿੰਗੀ: ਧਨੋਆ

ਐਸ.ਏ.ਐਸ. ਨਗਰ (ਮੁਹਾਲੀ),,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਅਕਾਲੀ ਦਲ ਦੇ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਕੈਪਟਨ ਸਰਕਾਰ ਸੂਬੇ ਦੇ ਲੋਕਾਂ ਤੋਂ ਚਾਰ ਗੁਣਾ ਵੱਧ ਬਿਜਲੀ ਬਿੱਲ ਅਤੇ ਗਮਾਡਾ ਵੱਲੋਂ ਪਾਣੀ ਸਪਲਾਈ ਦੇ ਸਾਢੇ ਪੰਜ ਗੁਣਾ ਵੱਧ ਬਿੱਲ ਵਸੂਲੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਵਿੱਚ ਬਿਜਲੀ ਦੇ ਰੇਟ 2.29 ਰੁਪਏ ਪ੍ਰਤੀ ਯੂਨਿਟ ਹਨ। ਚੰਡੀਗੜ੍ਹ ਵਿੱਚ ਬਿਜਲੀ ਦੇ ਰੇਟ 4.15 ਰੁਪਏ ਪ੍ਰਤੀ ਯੂਨਿਟ ਹਨ। ਹਿਮਾਚਲ ਵਿੱਚ ਬਿਜਲੀ ਦੇ ਰੇਟ 2.69 ਰੁਪਏ ਪ੍ਰਤੀ ਯੂਨਿਟ ਹਨ ਪਰ 

ਨਸ਼ਾ ਪੀੜਤਾਂ ਦੇ ਇਲਾਜ ’ਚ ਲਾਹੇਵੰਦ ਸਿੱਧ ਹੋ ਰਿਹੈ ਡੇਰਾਬੱਸੀ ਦਾ ਓਟ ਸੈਂਟਰ

ਡੇਰਾਬੱਸੀ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਸਰਕਾਰ ਵੱਲੋਂ ਡੇਰਾਬੱਸੀ ਸਰਕਾਰੀ ਹਸਪਤਾਲ ਵਿਚ ਖੋਲ੍ਹਿਆ ਗਿਆ ਓਟ ਸੈਂਟਰ ਨਸ਼ਾ ਪੀੜਤਾਂ ਨੂੰ ਦਲਦਲ ’ਚੋਂ ਕੱਢਣ ਦੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਸੂਤਰਾਂ ਅਨੁਸਾਰ ਪਿੰਡ ਪੱਧਰ ’ਤੇ ਨਸ਼ੇ ਦੇ ਆਦੀ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਅਤੇ ਇਲਾਜ ਮੁਹੱਈਆ ਕਰਵਾਉਣ ਲਈ ਸੂਬੇ ਦੇ ਸਿਹਤ ਕੇਂਦਰਾਂ ਵਿਚ ਓਓਏਟੀ ਕਲੀਨਿਕਸ ਖੋਲ੍ਹੇ ਜਾ ਰਹੇ ਹਨ, ਜਿਸ ਵਿਚ ਨਸ਼ੇ ਦੇ ਆਦੀ ਮਰੀਜ਼ ਹਸਪਤਾਲ ਵਿਚ ਬਿਨਾਂ ਦਾਖ਼ਲ ਹੋਏ ਨਸ਼ੇ ਤੋਂ ਨਿਜਾਤ ਪਾਉਣ ਲਈ ਆਪਣਾ ਇਲਾਜ ਕਰਵਾ ਸਕਦੇ ਹਨ।

ਪ੍ਰਾਪਰਟੀ ਡੀਲਰ 51 ਗਰਾਮ ਹੈਰੋਇਨ ਸਣੇ ਗ੍ਰਿਫ਼ਤਾਰ

ਐਸ.ਏ.ਐਸ. ਨਗਰ (ਮੁਹਾਲੀ),23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਨੇ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪ੍ਰਾਪਰਟੀ ਡੀਲਰ ਨੂੰ 51 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ 45 ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਹੋਈ। ਐੱਸਟੀਐਫ਼ ਦੇ ਏਆਈਜੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਐਸਟੀਐਫ਼ ਮੁਹਾਲੀ ਦੀ ਟੀਮ ਨੇ ਏਅਰਪੋਰਟ ਚੌਕ ਨੇੜੇ ਨਾਕਾਬੰਦੀ ਦੌਰਾਨ ਏਐੱਸਆਈ ਅਵਤਾਰ ਸਿੰਘ ਸੋਹੀ ਨੇ ਮੁਲਜ਼ਮ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 51 ਗਰਾਮ ਹੈਰੋਇਨ ਅਤੇ 45 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਮੁਲਜ਼ਮ ਦੇ ਖ਼ਿਲਾਫ਼ ਐਸਟੀਐਫ਼ ਥਾਣਾ ਫੇਜ਼-4 ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੁਲੀਸ ਵੱਲੋਂ ਡੇਰਾਬੱਸੀ ’ਚ ਨਸ਼ਾ-ਵਿਰੋਧੀ ਜਾਗਰੂਕਤਾ ਕੈਂਪ

ਡੇਰਾਬੱਸੀ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪੁਲੀਸ ਵੱਲੋਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਕੈਂਪ ਲਾਇਆ ਗਿਆ। ਸਥਾਨਕ ਇਕ ਹੋਟਲ ਵਿੱਚ ਲਗਾਏ ਕੈਂਪ ਦੌਰਾਨ ਥਾਣਾ ਮੁਖੀ ਸਹਾਇਕ ਇੰਸਪੈਕਟਰ ਸਤਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ। ਇਸ ਦੌਰਾਨ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਕੌਂਸਲਰ ਤੇ ਹੋਰ ਸੁਸਾਇਟੀਆਂ ਦੇ ਨੁਮਾਇੰਦੇ ਹਾਜ਼ਰ ਸਨ।
ਥਾਣਾ ਮੁਖੀ ਸਤਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਵਚਨਬੱਧ ਹੈ। ਪੁਲੀਸ ਵੱਲੋਂ ਹਰੇਕ ਸ਼ਹਿਰ ਵਿੱਚ ਮੀਟਿੰਗਾਂ ਕਰ ਕੇ ਲੋਕਾਂ ਨੂੰ ਇਸ ਕੋਹੜ ਨੂੰ ਖ਼ਤਮ ਕਰਨ ਲਈ ਮਦਦ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।

ਬਿੱਟੂ ਹੱਤਿਆ ਕਾਂਡ: ਡੇਰਾ ਸਲਾਬਤਪੁਰਾ ਦੀ ਸੁਰੱਖਿਆ ਵਧਾਈ

ਭਾਈਰੂਪਾ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲਿਆਂ ’ਚ ਨਾਭਾ ਜੇਲ੍ਹ ’ਚ ਬੰਦ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਪ੍ਰਮੁੱਖ ਮੈਂਬਰ ਮਹਿੰਦਰਪਾਲ ਬਿੱਟੂ ਦਾ ਨਾਭਾ ਜੇਲ੍ਹ ’ਚ ਦੋ ਕੈਦੀਆਂ ਵੱਲੋਂ ਬੀਤੇ ਦਿਨ ਕੀਤੇ ਕਤਲ ਕਾਰਨ ਕਿਸੇ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਪੁਲੀਸ ਪ੍ਰਸ਼ਾਸਸਨ ਨੇ ਬਰਨਾਲਾ ਬਾਜਾਖਾਨਾ ਸੜਕ ’ਤੇ ਸਥਿਤ ਡੇਰਾ ਸਿਰਸਾ ਦੇ ਪੰਜਾਬ ਵਿਚਲੇ ਸਭ ਤੋਂ ਵੱਡੇ ਡੇਰੇ ਸਲਾਬਤਪੁਰਾ ਦੇ ਆਸ ਪਾਸ ਬਾਰਡਰ ਸਕਿਊਰਿਟੀ ਫੋਰਸ ਤੇ ਪੰਜਾਬ ਪੁਲੀਸ ਦੇ ਵੱਡੀ ਗਿਣਤੀ ਜਵਾਨ ਤਾਇਨਾਤ ਕੀਤੇ ਗਏ ਹਨ।

ਨਸ਼ਿਆਂ ਦੀ ਵਿਕਰੀ ’ਚ ਐਸਟੀਐਫ ਦੇ ਰਾਡਾਰ ’ਤੇ ਥਾਣਾ ਸਿਟੀ ਬਰਨਾਲਾ

ਬਰਨਾਲਾ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਕੈਪਟਨ ਸਰਕਾਰ ਵੱਲੋਂ ਸੂਬੇ ’ਚ ਨਸ਼ਿਆਂ ਨੂੰ ਜੜ੍ਹੋ ਖ਼ਤਮ ਕਰਨ ਲਈ ਬਣਾਈ ਸਪੈਸ਼ਲ ਟਾਸਕ ਫੋਰਸ ਨੇ ਸੂਬੇ ਦੇ 124 ਥਾਣਿਆਂ ਦੀ ਪਛਾਣ ਕੀਤੀ ਹੈ। ਇਨ੍ਹਾਂ ਥਾਣਿਆਂ ’ਚ ਨਸ਼ਿਆਂ ਦੀ ਵਿਕਰੀ ਬਹੁਤ ਜ਼ਿਆਦਾ ਹੋ ਰਹੀ ਹੈ। ਇਨ੍ਹਾਂ 124 ਥਾਣਿਆਂ ’ਚ ਜ਼ਿਲ੍ਹਾ ਬਰਨਾਲਾ ਦਾ ਇੱਕੋ ਇੱਕ ਮਾਡਲ ਥਾਣਾ ਸਿਟੀ ਬਰਨਾਲਾ ਸਪੈਸ਼ਲ ਟਾਸਕ ਫੋਰਸ ਦੇ ਰਾਡਾਰ ’ਤੇ ਆ ਗਿਆ ਹੈ। ਥਾਣਾ ਸਿਟੀ ਦੀ ਪੁਲੀਸ ਨੇ ਆਪਣੀ ਗੁਆਚ ਰਹੀ ਸਾਖ ਨੂੰ ਬਚਾਉਣ ਲਈ ਪਿਛਲੇ ਕੁਝ ਦਿਨਾਂ ਤੋਂ ਨਸ਼ਾ ਤਸਕਰਾਂ ਖ਼ਿਲਾਫ਼ ਸ਼ਿੰਕਜਾ ਕੱਸਿਆ ਹੋਇਆ ਹੈ। ਨਸ਼ਿਆਂ ਦੀ ਸਪਲਾਈ ਸਬੰਧੀ ਸੂਬੇ ਦੇ ਜਿਹੜੇ ਥਾਣੇ ਸਪੈਸ਼ਲ ਟਾਸਕ ਫੋਰਸ ਦੇ ਰਾਡਾਰ ’ਤੇ ਹਨ, ਕਿਸੇ ਵੇਲੇ ਵੀ ਐਸਟੀਐਫ ਉਸ ਥਾਣੇ ਨਾਲ ਸਬੰਧਿਤ ਅਧਿਕਾਰੀਆਂ ’ਤੇ ਕਾਰਵਾਈ ਕਰ ਸਕਦੀ ਹੈ। ਸਪੈਸ਼ਲ ਟਾਸਕ ਫੋਰਸ ਦੀ ਸੂਚੀ ’ਚ ਥਾਣਾ ਸਿਟੀ ਬਰਨਾਲਾ ਦਾ ਨਾਂ ਆਉਣ ਦਾ ਕਾਰਨ ਥਾਣੇ ਲਾਗੇ ਸੈਂਸੀ ਬਸਤੀ ’ਚ ਵੱਡੇ ਪੱਧਰ ’ਤੇ ਹਰ ਤਰ੍ਹਾਂ ਦੇ ਨਸ਼ੇ ਦੀ ਸਪਲਾਈ ਦਾ ਮਿਲਣਾ ਹੈ।

ਗੈਰਕਾਨੂੰਨੀ ਆਟਾ ਚੱਕੀ ਵਿੱਚ ਪਿਸੇ ਨਗਰ ਕਮਿਸ਼ਨਰ ਤੇ ਮੇਅਰ

ਮੋਗਾ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਇਥੇ ਸਿਵਲ ਅਦਾਲਤ ਨੇ ਗੈਰ-ਕਾਨੂੰਨੀ ਕਰਾਰ ਦਿੱਤੀ ਆਟਾ ਚੱਕੀ ਬੰਦ ਕਰਵਾਉਣ ਦੇ ਹੁਕਮ ਦੀ ਪਾਲਣਾ ਨਾ ਕਰਨ ਤੋਂ ਸਥਾਨਕ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਨੂੰ ਹੁਕਮ ਦੀ ਤੌਹੀਨ ਦੇ ਦਾਇਰ ਕੇਸ ਵਿੱਚ ਤਲਬ ਕੀਤਾ ਗਿਆ ਹੈ। ਅਦਾਲਤ ਨੇ ਹੁਕਮ ਦੀ ਤੌਹੀਨ ਦੇ ਇਸ ਕੇਸ ਦੀ ਅਗਲੀ ਸੁਣਵਾਈ ਲਈ 16 ਜੁਲਾਈ ਮੁਕਰਰ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਥੇ ਲਾਲ ਸਿੰਘ ਰੋਡ ਦੇ ਵਾਸੀ ਮੱਘਰ ਸਿੰਘ ਨੇ ਆਪਣੇ ਗੁਆਂਢੀ ਅੰਗਰੇਜ਼ ਸਿੰਘ ਖ਼ਿਲਾਫ਼ ਉਸਦੀ ਮੁਹੱਲੇ ’ਚ ਚੱਲ ਰਹੀ ਆਟਾ ਚੱਕੀ ਖ਼ਿਲਾਫ਼ ਸਥਾਨਕ ਸਿਵਲ ਅਦਾਲਤ ’ਚ 7 ਅਗਸਤ 2016 ਨੂੰ ਦਾਵਾ ਦਾਇਰ ਕੀਤਾ ਸੀ। ਕੇਸ ’ਚ ਮੱਘਰ ਸਿੰਘ ਨੇ ਨਗਰ ਨਿਗਮ ਕਮਿਸ਼ਨਰ ਤੇ ਮੇਅਰ ਨੂੰ ਵੀ ਧਿਰ ਬਣਾਇਆ ਸੀ। ਇਸ ਕੇਸ ’ਚ ਸ੍ਰੀ ਅਰੁਨ ਸ਼ੋਰੀ ਸਿਵਲ ਜੱਜ (ਜੁਨੀਅਰ ਡਿਵੀਜ਼ਨ) ਦੀ ਅਦਾਲਤ ਨੇ 19 ਦਸੰਬਰ 2018 ਨੂੰ ਇਹ ਆਟਾ ਚੱਕੀ ਨੂੰ ਗੈਰ-ਕਾਨੂੰਨੀ ਕਰਾਰ ਦਿੰਦੇ ਹੋਏ ਨਗਰ ਨਿਗਮ ਕਮਿਸ਼ਨਰ ਨੂੰ ਹਦਾਇਤ ਕੀਤੀ ਸੀ ਕਿ ਉਹ ਇਸ ਗੈਰ-ਕਾਨੂੰਨੀ ਚੱਕੀ ਲਗਵਾਉਣ ਲਈ ਜ਼ਿੰਮੇਵਾਰ ਮੁਲਾਜ਼ਮਾਂ ਦੀ ਪੜਤਾਲ ਕਰਕੇ ਕਾਰਵਾਈ ਕਰਨ।

ਵੱਡਾ ਤਸਕਰ 22 ਲੱਖ ਦੀ ਹੈਰੋਇਨ ਤੇ ਮਹਿੰਗੀ ਗੱਡੀ ਸਣੇ ਗ੍ਰਿਫ਼ਤਾਰ

ਮੋਗਾ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਇਥੇ ਸੀਆਈਏ ਸਟਾਫ ਨੇ ਨਸ਼ਿਆਂ ਲਈ ਬਦਨਾਮ ਪਿੰਡ ਦੌਲੇਵਾਲਾ ਦੇ ਨਾਮੀ ਤਸਕਰ ਨੂੰ 22 ਲੱਖ ਮੁੱਲ ਦੀ 550 ਗ੍ਰਾਮ ਹੈਰੋਇਨ ਤੇ ਲਗਜ਼ਰੀ ਗੱਡੀ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਇਸ ਨਾਮੀ ਤਸਕਰੀ ਤੋਂ ਹੈਰੋਇਨ ਤਸਕਰੀ ਦੀ ਵੱਟਤ ਦੇ 7.50 ਲੱਖ ਰੁਪਏ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਪਾਣੀਆਂ ਦੇ ਮਾਮਲੇ ’ਚ ਵ੍ਹਾਈਟ ਪੇਪਰ ਜਾਰੀ ਕਰੇ ਸਰਕਾਰ: ਚੰਦੂਮਾਜਰਾ

ਪਟਿਆਲਾ/ਦੇਵੀਗੜ੍ਹ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਵੱਲੋਂ ਵਾਟਰ ਰੈਗੂੁਲੇਟਰੀ ਅਥਾਰਿਟੀ ਬਣਾਉਣ ਦੀ ਤਜਵੀਜ਼ ਦਾ ਅਕਾਲੀ ਦਲ ਹਮਾਇਤ ਕਰਦਾ ਹੈ ਪਰ ਇਸ ਤੋਂ ਪਹਿਲਾਂ ਸਰਕਾਰ ਨੂੰ ਪਾਣੀਆਂ ਦੇ ਮਸਲੇ ’ਤੇ ਵਾੲ੍ਹੀਟ ਪੇਪਰ ਜਾਰੀ ਕਰਕੇ ਪੂਰੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਗੁਰਦੁਆਰਾ ਦੁਖ ਨਿਵਾਰਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵੇਲੇ ਪਾਣੀ ਦਾ ਮਸਲਾ ਸਭ ਤੋਂ ਗੰਭੀਰ ਹੈ। ਸਰਕਾਰ ਨੂੰ ਵਾੲ੍ਹੀਟ ਪੇਪਰ ਜਾਰੀ ਕਰਨ ਤੋਂ ਬਾਅਦ ਪਾਣੀ ਨੂੰ ਬਚਾਉਣ ਅਤੇ ਬਦਲਵੇਂ ਹੱਲ ਲੱਭਣ ਲਈ ਮਾਸਟਰ ਪਲਾਨ ਵੀ ਤਿਆਰ ਕਰਨਾ ਚਾਹੀਦਾ ਹੈ ਜਿਸ ਵਿਚ ਇੱਕ ਕਮੇਟੀ ਦਾ ਗਠਨ ਕਰਕੇ ਮਾਹਿਰਾਂ ਨੂੰ ਸ਼ਾਮਲ ਕੀਤਾ ਜਾਵੇ। ਜੇਕਰ ਸਰਕਾਰ ਨੇ ਪਾਣੀ ਦੀ ਵਰਤਮਾਨ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਸ ਮਸਲੇ ਦਾ ਸਿਆਸੀਕਰਨ ਨਾ ਕੀਤਾ ਤਾਂ ਅਕਾਲੀ ਦਲ ਅੱਗੇ ਹੋ ਕੇ ਇਸ ਮਾਮਲੇ ਵਿਚ ਕੰਮ ਕਰਨ ਨੂੰ ਤਿਆਰ ਹੈ।

ਡੇਰਾ ਪ੍ਰੇਮੀਆਂ ਨੂੰ ਪਹਿਲਾਂ ਹੀ ਹਮਲੇ ਬਾਰੇ ਸੀ ਖਦਸ਼ਾ

ਫਰੀਦਕੋਟ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਨਾਭਾ ਜੇਲ੍ਹ ਵਿੱਚ ਕਤਲ ਕੀਤੇ ਗਏ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਅਤੇ ਉਸ ਦੇ ਬਾਕੀ ਤਿੰਨ ਸਾਥੀ ਹਵਾਲਾਤੀਆਂ ਨੇ ਆਪਣੇ ਉੱਪਰ ਕਾਤਲਾਨਾ ਹਮਲਾ ਹੋਣ ਦੀ ਸੰਭਾਵਨਾ ਹਾਦਸੇ ਤੋਂ ਪਹਿਲਾਂ ਹੀ ਜਿਤਾਈ ਸੀ ਅਤੇ ਆਪਣੀ ਸਰੁੱਖਿਆ ਯਕੀਨੀ ਬਣਾਉਣ ਲਈ ਪੁਖ਼ਤਾ ਪ੍ਰਬੰਧਾਂ ਦੀ ਮੰਗ ਕੀਤੀ ਸੀ। ਇਸ ਦੇ ਬਾਵਜੂਦ ਪ੍ਰਬੰਧ ਨਾ ਹੋਣ ਕਰਕੇ ਕੱਲ ਨਾਭਾ ਜੇਲ੍ਹ ਵਿੱਚ ਮਹਿੰਦਰਪਾਲ ਬਿੱਟੂ ਦਾ ਕਤਲ ਹੋ ਗਿਆ। ਇਸ ਤੋਂ ਪਹਿਲਾਂ ਉਹ ਫ਼ਰੀਦਕੋਟ ਜੇਲ੍ਹ ਵਿੱਚ ਨਜ਼ਰਬੰਦ ਸੀ। ਉਸ ਦੇ ਨਾਲ ਡੇਰਾ ਪ੍ਰੇਮੀ ਸ਼ਕਤੀ ਸਿੰਘ, ਸਨੀ ਅਤੇ ਮਹਿੰਦਰਪਾਲ ਸਿੰਘ ਨਜ਼ਰਬੰਦ ਸਨ। ਫਰੀਦਕੋਟ ਜੇਲ੍ਹ ਨੇ ਸੰਭਾਵੀ ਖਤਰੇ ਨੂੰ ਦੇਖਦਿਆਂ ਬੇਅਦਬੀ ਨਾਲ ਜੁੜੇ ਡੇਰਾ ਪ੍ਰੇਮੀਆਂ ਨੂੰ ਵਿਸ਼ੇਸ਼ ਸੈੱਲ ਵਿੱਚ ਨਜ਼ਰਬੰਦ ਕੀਤਾ ਹੋਇਆ ਸੀ ਪਰੰਤੂ ਦੋ ਮਹੀਨੇ ਪਹਿਲਾਂ ਮਹਿੰਦਰਪਾਲ ਬਿੱਟੂ ਨੂੰ ਬਾਕੀ ਸਾਥੀਆਂ ਸਮੇਤ ਨਾਭੇ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਸੀ। ਕਤਲ ਹੋਣ ਤੋਂ ਪਹਿਲਾਂ ਮਹਿੰਦਰਪਾਲ ਬਿੱਟੂ ਨੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨੂੰ ਛੇ ਅਰਜ਼ੀਆਂ ਲਿਖੀਆਂ ਸਨ ਅਤੇ ਖ਼ਦਸ਼ਾ ਜਾਹਰ ਕੀਤਾ ਸੀ ਕਿ ਉਨ੍ਹਾਂ ਉੱਪਰ ਹਮਲਾ ਸਕਦਾ ਹੈ। ਇਸੇ ਅਧਾਰ ’ਤੇ ਮਹਿੰਦਰਪਾਲ ਬਿੱਟੂ ਨੇ ਜ਼ਮਾਨਤ ਦੀ ਵੀ ਮੰਗ ਕੀਤੀ ਸੀ, ਜਿਸ ਦਾ ਫੈਸਲਾ ਹਾਈਕੋਰਟ ਨੇ ਅਜੇ ਕਰਨਾ ਸੀ।

ਜੇਲ੍ਹ ’ਚ ਉਮਰ ਕੈਦ ਭੁਗਤ ਰਿਹਾ ਹੈ ਗੁਰਸੇਵਕ

ਐਸ.ਏ.ਐਸ. ਨਗਰ (ਮੁਹਾਲੀ),23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਨਾਭਾ ਜੇਲ੍ਹ ਵਿੱਚ ਬੰਦ ਬਰਗਾੜੀ ਕਾਂਡ ਦੇ ਮੁੱਖ ਮੁਲਜ਼ਮ ਅਤੇ ਡੇਰਾ ਸਿਰਸਾ ਦੇ ਪੈਰੋਕਾਰ ਮਹਿੰਦਰਪਾਲ ਬਿੱਟੂ ਦੀ ਹੱਤਿਆ ਤੋਂ ਬਾਅਦ ਪੂਰੇ ਪੰਜਾਬ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਡੇਰਾ ਪ੍ਰੇਮੀਆਂ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਦਰਿਆਵਾਂ ਕੰਢੇ ਵੱਸਦੇ ਪਿੰਡਾਂ ਦੀ ਸਾਰ ਨਹੀਂ ਲੈਂਦੀਆਂ ਸਰਕਾਰਾਂ

ਜਲੰਧਰ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਵਿੱਚ ਹੜ੍ਹਾਂ ਦੀ ਰੋਕਥਾਮ ਲਈ ਡਰੇਨੇਜ ਵਿਭਾਗ ਵੱਲੋਂ ਮੰਗੇ ਜਾਂਦੇ ਲੋੜੀਂਦੇ ਪੈਸਿਆਂ ਵਿੱਚੋਂ ਸਰਕਾਰ ਨੇ ਕਦੇ ਵੀ ਪੂਰੇ ਪੈਸੇ ਨਹੀਂ ਭੇਜੇ ਸਗੋਂ ਵਿਭਾਗ ਤੱਕ ਮਸਾਂ ਅੱਧੇ ਪੈਸੇ ਹੀ ਪਹੁੰਚੇ ਹਨ। ਹੜ੍ਹਾਂ ਦੇ ਪ੍ਰਬੰਧ ਕਰਨ ਲਈ ਸਰਕਾਰ ਦੀ ਮਾਲੀ ਹਾਲਤ ਪਤਲੀ ਹੋਣ ਕਾਰਨ ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ ਕਦੇ ਵੀ ਵਿਭਾਗ ਨੂੰ ਪੂਰਾ ਪੈਸਾ ਨਹੀਂ ਮਿਲਿਆ। ਸਤਲੁਜ ਦਰਿਆ ਦੋਆਬੇ ਦੇ ਤਿੰਨ ਜ਼ਿਲ੍ਹਿਆਂ ਨੂੰ ਛੂਹ ਕੇ ਲੰਘਦਾ ਹੈ ਤੇ ਤਿੰਨ੍ਹਾਂ ਜ਼ਿਲ਼੍ਹਿਆਂ ਵਿੱਚ ਹੀ ਧੁੱਸੀ ਬੰਨ੍ਹ ਦੀਆਂ ਅਜਿਹੀਆਂ ਨਾਜ਼ੁਕ ਥਾਵਾਂ ਹਨ ਜਿੱਥੋਂ ਇਸ ਦੇ ਟੁੱਟਣ ਦੀਆਂ ਸੰਭਾਵਨਾਵਾਂ ਅਕਸਰ ਬਣੀਆਂ ਰਹਿੰਦੀਆਂ ਹਨ। ਸਰਕਾਰ ਕੋਲ ਬੰਨ੍ਹ ਟੁੱਟਣ ਦੀ ਹਾਲਤ ਨਾਲ ਨਜਿੱਠਣ ਦੇ ਪੁਖਤਾ ਪ੍ਰਬੰਧ ਨਹੀਂ ਹਨ। ਸਰਕਾਰ ਵਲੋਂ ਹਰ ਸਾਲ ਸਿਰਫ ਨਾਂ ਦਾ ਹੀ ‘ਫਲੱਡ ਕੰਟਰੋਲ’ ਦਫਤਰ ਬਣਾਇਆ ਜਾਂਦਾ ਹੈ ਪਰ ਉਸ ਵਿਚ ਦਿੱਤੇ ਗਏ ਟੈਲੀਫੋਨ ਨੰਬਰਾਂ ਨੂੰ ਕੋਈ ਨਹੀਂ ਚੁੱਕਦਾ। ਪ੍ਰਬੰਧਾਂ ਵਿੱਚ ਖਾਮੀਆਂ ਇਸ ਕਦਰ ਹਨ ਕਿ ਨਾ ਤਾਂ ਲੋੜੀਂਦੀਆਂ ਮੋਟਰ ਬੋਟ ਹੁੰਦੀਆਂ ਹਨ ਤੇ ਨਾ ਹੀ ਲੱਕੜ ਦੀਆਂ ਕਿਸ਼ਤੀਆਂ ਹੁੰਦੀਆਂ ਹਨ। ਜਿਹੜੀਆਂ ਕਿਸ਼ਤੀਆਂ ਮੌਜੂਦ ਵੀ ਹੁੰਦੀਆਂ ਹਨ ਉਨ੍ਹਾਂ ਦੀ ਖਸਤਾ ਹਾਲਤ ਹੀ ਲੋਕਾਂ ਨੂੰ ਡੋਬਣ ਲਈ ਕਾਫ਼ੀ ਹੁੰਦੀ ਹੈ।

ਲੋਕ-ਸ਼ਕਤੀ ਨਾਲ ਕੀਤਾ ਜਾ ਸਕਦੈ ਫਾਸ਼ੀਵਾਦ ਦਾ ਟਾਕਰਾ: ਤੈਲਤੁੰਬੜੇ

ਜਲੰਧਰ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਦੇਸ਼ ਭਗਤ ਯਾਦਗਾਰ ਹਾਲ ’ਚ ਚੱਲ ਰਹੇ ਸਾਲਾਨਾ ਸਿਖਿਆਰਥੀ ਚੇਤਨਾ ਕੈਂਪ ਦੇ ਹਾਜ਼ਰ ਹੋਏ ਇੰਸਟੀਚੀਊਟ ਆਫ਼ ਮੈਨੇਜਮੈਂਟ, ਗੋਆ ਦੇ ਪ੍ਰੋ. ਆਨੰਦ ਤੈਲਤੁੰਬੜੇ ਨੇ ‘ਵਰਤਮਾਨ ਹਾਲਾਤ ਅਤੇ ਫਾਸ਼ੀਵਾਦ’ ਵਿਸ਼ੇ ਉਪਰ ਬੋਲਦਿਆਂ ਕਿਹਾ ਕਿ ਦੇਸ਼ ਭਰ ਦੇ ਦਲਿਤ ਭਾਈਚਾਰੇ ਨੂੰ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਡਾ. ਭੀਮ ਰਾਓ ਅੰਬੇਡਕਰ ਜੋ ਕੁੱਝ ਸਮੂਹ ਪੀੜਤ ਵਰਗ ਲਈ ਕਰਨਾ ਚਾਹੁੰਦੇ ਸੀ ਉਹ ਕੁੱਝ ਵੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੀ ਆੜ ਵਿੱਚ ਖਾਸ ਕਰਕੇ ਦਲਿਤ ਵਰਗ ਨੂੰ ਦੇਸ਼ ਦੀਆਂ ਹਾਕਮ ਜਮਾਤਾਂ ਗ਼ੁਲਾਮੀ ਦੇ ਸੰਗਲਾਂ ’ਚ ਨੂੜ ਕੇ ਰੱਖ ਰਹੀਆਂ ਹਨ। ਉਨ੍ਹਾਂ ਨੂੰ ਆਪਣੀ ਤਕਦੀਰ ਖ਼ੁਦ ਲਿਖਣ ਲਈ ਨਵੇਂ ਰਾਹ ਤੁਰਨਾ ਹੋਏਗਾ।

ਵਧੀਆ ਸੇਵਾਵਾਂ ਬਦਲੇ ਡਾ. ਘੁੰਮਣ ਦਾ ਕੋਲੰਬੀਆ ’ਚ ਸਨਮਾਨ

ਪਟਿਆਲਾ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਹਨ ਹੌਰਗਨ ਅਤੇ ਸਰੀ-ਫਲੀਟਵੁੱਡ ਤੋਂ ਅਸੈਂਬਲੀ ਮੈਂਬਰ ਜਗਰੂਪ ਬਰਾੜ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੂੰ ਸ਼ਾਨਦਾਰ ਅਕਾਦਮਿਕ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਪ੍ਰਸ਼ੰਸਾ ਪੱਤਰ ਨਾਲ ਸਨਮਾਨਣ ਦਾ ਇਹ ਪ੍ਰੋਗਰਾਮ ਬ੍ਰਿਟਿਸ਼ ਕੋਲੰਬੀਆ ਪਾਰਲੀਮੈਂਟ ਬਿਲਡਿੰਗ, ਵਿਕਟੋਰੀਆ ਵਿਖੇ ਹੋਇਆ। ਇਸ ਦੌਰਾਨ ਡਾ.ਘੁੰਮਣ ਨੇ ਬ੍ਰਿਟਿਸ਼ ਕੋਲੰਬੀਆ ਦੀ ਲੈਜਿਸਟੇਟਿਵ ਅਸੈਂਬਲੀ ਦੇ ਸਪੀਕਰ ਡਾ. ਡੈਰਾਈਲ ਪਲੈਕਸ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਡਾ. ਪਲੈਕਸ ਨੇ ਪੰਜਾਬੀ ਯੂਨੀਵਰਸਿਟੀ ਪੁੱਜਣ ਦੇ ਸੱਦੇ ਨੂੰ ਸਵੀਕਾਰ ਵੀ ਕੀਤਾ।

ਬੇਅਦਬੀ ਦੇ ਰੋਸ ਵਜੋਂ ਹੋਈ ਡੇਰਾ ਪ੍ਰੇਮੀ ਦੀ ਹੱਤਿਆ: ਸੁਖਬੀਰ

ਅੰਮ੍ਰਿਤਸਰ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਾਭਾ ਜੇਲ੍ਹ ਵਿਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਹੱਤਿਆ ਨੂੰ ਲੋਕਾਂ ਵਿਚ ਬੇਅਦਬੀ ਅਤੇ ਬਰਗਾੜੀ ਕਾਂਡ ਦੇ ਰੋਸ ਦਾ ਸਿੱਟਾ ਦੱਸਿਆ ਹੈ। ਉਹ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਚ ਪਰਿਵਾਰ ਵਲੋਂ ਰਖਵਾਏ ਅਖੰਡ ਪਾਠ ਦੇ ਭੋਗ ਵਿਚ ਸ਼ਮੂਲੀਅਤ ਕਰਨ ਪੁੱਜੇ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਜੇਲ੍ਹ ਵਿਚ ਡੇਰਾ ਪ੍ਰੇਮੀ ਦੀ ਕੀਤੀ ਗਈ ਹੱਤਿਆ ਦੀ ਨਿੰਦਾ ਕਰਦਿਆਂ ਇਸ ਦੀ ਜਾਂਚ ਦੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਇਹ ਘਟਨਾ ਸਾਬਤ ਕਰਦੀ ਹੈ ਕਿ ਬੇਅਦਬੀ ਅਤੇ ਬਰਗਾੜੀ ਕਾਂਡ ਨੂੰ ਲੈ ਕੇ ਲੋਕਾਂ ਦਾ ਰੋਸ ਅਜੇ ਵੀ ਸ਼ਾਂਤ ਨਹੀਂ ਹੋਇਆ। ਸਿੱਖ ਨੌਜਵਾਨ ਦੇ ਝੂਠੇ ਪੁਲੀਸ ਮੁਕਾਬਲੇ ਵਿਚ ਸਜ਼ਾ ਯਾਫਤਾ ਚਾਰ ਪੁਲੀਸ ਕਰਮਚਾਰੀਆਂ ਦੀ ਸਜ਼ਾ ਮੁਆਫੀ ਦਾ ਵਿਰੋਧ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਕਦੇ ਵੀ ਇਨ੍ਹਾਂ ਦੀ ਰਿਹਾਈ ਸਬੰਧੀ ਸਿਫਾਰਸ਼ ਨਹੀਂ ਕੀਤੀ ਗਈ। ਇਸ ਸਬੰਧੀ ਕਾਂਗਰਸ ਸਰਕਾਰ ਵਲੋਂ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ।

ਕਿਸੇ ਸਰਕਾਰ ਨੇ ਪਾਰ ਨਾ ਲਾਈ ਸਰਹੱਦੀ ਲੋਕਾਂ ਦੀ ਬੇੜੀ

ਅੰਮ੍ਰਿਤਸਰ/ਅਜਨਾਲਾ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਅਤੇ ਪਰ ਸਰਕਾਰ ਵੱਲੋਂ ਬਰਸਾਤਾਂ ਦੌਰਾਨ ਦਰਿਆਵਾਂ ਵਿੱਚ ਹੜ੍ਹ ਰੋਕਣ ਲਈ ਕੀਤੇ ਜਾਂਦੇ ਪ੍ਰਬੰਧ ਫਿਲਹਾਲ ਮੁਕੰਮਲ ਨਹੀਂ ਹੋਏ। ਸੰਸਦੀ ਚੋਣਾਂ ਕਾਰਨ ਸਾਰਾ ਸਰਕਾਰੀ ਤੰਤਰ ਚੋਣ ਅਮਲ ਵਿੱਚ ਰੁੱਝਿਆ ਰਿਹਾ ਅਤੇ ਹੜ੍ਹ ਰੋਕੂ ਪ੍ਰਬੰਧ ਕਰਨ ਵਿੱਚ ਲੇਟ ਹੋ ਗਿਆ। ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਕਈ ਪਿੰਡ ਰਾਵੀ ਦਰਿਆ ਨਾਲ ਲੱਗਦੇ ਹਨ, ਜਿੱਥੇ ਬਰਸਾਤ ਦੇ ਦਿਨਾਂ ਵਿੱਚ ਦਰਿਆ ਵਿਚ ਵਧੇਰੇ ਪਾਣੀ ਆਉਣ ਕਾਰਨ ਲੋਕ ਹਰ ਸਾਲ ਹੜ੍ਹਾਂ ਵਰਗੀ ਸਥਿਤੀ ’ਚੋਂ ਲੰਘਦੇ ਹਨ। ਅਜਨਾਲਾ ਹਲਕੇ ਦੇ ਪਿੰਡ ਬੇਦੀ ਛੰਨਾ, ਕੋਟ ਰਜਾਦਾ, ਦਰਿਆ ਮੂਸਾ, ਸ਼ਾਹਪੁਰ, ਚਾਹੜਪੁਰ, ਗਾਲਬ, ਦੂਜੋਵਾਲ ਲਹਦਿ ਆਦਿ ਦਰਿਆ ਨਾਲ ਲੱਗਦੇ ਹਨ। ਇਨ੍ਹਾਂ ਪਿੰਡਾਂ ਦੇ ਲੋਕਾਂ ਕਈ ਵਾਰ ਪਾਣੀ ਕਾਰਨ ਨੁਕਸਾਨ ਹੋ ਚੁੱਕਾ ਹੈ। 

ਕਰਤਾਰਪੁਰ ਲਾਂਘਾ: ਭਾਰਤ ਸਰਕਾਰ ’ਤੇ ਅੜਿੱਕੇ ਪਾਉਣ ਦੇ ਦੋਸ਼

ਬਟਾਲਾ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਵੱਲੋਂ ਉਥੇ ਦੀ ਸਰਕਾਰ ’ਤੇ ਪੰਜ ਹਜ਼ਾਰ ਸ਼ਰਧਾਲੂਆਂ ਦੇ ਜਾਣ ਸਮੇਤ ਹੋਰ ਸ਼ਰਤਾਂ ਲਾਉਣ ’ਤੇ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਦੇ ਆਗੂਆਂ ਨੇ ਆਖਿਆ ਕਿ ਅਸਲ ’ਚ ਭਾਰਤ ਸਰਕਾਰ ਕਰਤਾਰਪੁਰ ਲਾਂਘੇ ਦੇ ਕੰਮਾਂ ’ਚ ਜਾਣਬੁੱਝ ਕੇ ਅੜਿੱਕੇ ਢਾਹ ਰਹੀ ਹੈ। ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਨੇਕ ਕਾਰਜ ਦੇ ਸ਼ੁਰੂਆਤੀ ਦੌਰ ’ਚ ਸੱਤ ਸੌ ਸ਼ਰਧਾਲੂਆਂ ਦੀ ਪ੍ਰਵਾਨਗੀ ਘੱਟ ਨਹੀਂ ਹੈ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਤੋਂ ਐਸਜੀਪੀਸੀ ਮੈਂਬਰ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਨੇ ਆਖਿਆ ਕਿ ਕੇਂਦਰ ਸਰਕਾਰ ਪਾਕਿਸਤਾਨ ’ਤੇ ਵੱਖ ਵੱਖ ਸ਼ਰਤਾਂ ਲਗਾ ਰਹੀ ਹੈ ਪਰ ਇਹ ਸ਼ਰਤਾਂ ਪ੍ਰਾਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਕਿਉਂ ਨਹੀਂ ਲਾਈਆਂ ਗਈਆਂ ਤਾਂ ਕਿਸੇ ਤਰ੍ਹਾਂ ਦਾ ਰੌਲਾ ਨਾ ਪੈਂਦਾ। ਇਸੇ ਤਰ੍ਹਾਂ ਨਾਨਕਲੇਵਾ ਸੰਗਤਾਂ ਨੇ ਕਰਤਾਰਪੁਰ ਲਾਂਘੇ ’ਚ ਦੋਵਾਂ ਦੇਸ਼ਾਂ ਵਲੋਂ ਸ਼ਰਤਾਂ ਲਗਾਉਣ ’ਤੇ ਵੀ ਹੈਰਾਨੀ ਜਤਾਈ। ਉਨ੍ਹਾਂ ਆਖਿਆ ਕਿ ਭਾਰਤ ਦੇ ਸ਼ਰਧਾਲੂਆਂ ਨੇ ਪਾਕਿਸਤਾਨ ਵਿਚ ਜਾਣਾ ਹੈ, ਇਸ ਲਈ ਉਨ੍ਹਾਂ ਦੀਆਂ ਕੁਝ ਸ਼ਰਤਾਂ ਅਨੁਸਾਰ ਹੀ ਚੱਲਣਾ ਪਵੇਗਾ।

ਸਮਲਿੰਗੀਆਂ ਦੇ ਹੱਕਾਂ ਸਬੰਧੀ ਜਾਗਰੂਕਤਾ ਮਾਰਚ

ਅੰਮ੍ਰਿਤਸਰ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਇਥੇ ਨੌਜਵਾਨਾਂ ਤੇ ਸਵੈ ਸੇਵੀ ਜਥੇਬੰਦੀਆਂ ਵੱਲੋਂ ਸਮਲਿੰਗੀਆਂ ਦੇ ਹੱਕਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਮਾਰਚ ਕੱਢਿਆ ਗਿਆ। ਇਸ ਜਾਗਰੂਕਤਾ ਮਾਰਚ ਨੂੰ ਪੰਜਾਬ ਦਾ ਪਹਿਲਾ ‘ਪਰਾਈਡ ਮਾਰਚ’ ਦੱਸਿਆ ਗਿਆ। ਇਸ ਮਾਰਚ ਨੂੰ ਨੌਜਵਾਨ ਰਿਧਮ ਚੱਢਾ ਅਤੇ ਰਮਿਤਾ ਸੇਠ ਵੱਲੋਂ ਲੁਧਿਆਣਾ ਦੀ ਐਨਜੀਓ ਕੁਸ਼ਲ ਦੇ ਸਹਿਯੋਗ ਨਾਲ ਐਵੀਨਿਊ ਸਥਿਤ ਰੋਜ਼ ਗਾਰਡਨ ਤੋਂ ਅਰੰਭ ਕੀਤਾ ਗਿਆ। ਰਿਧਮ ਚੱਢਾ ਨੇ ਕਿਹਾ ਕਿ ਇਸ ਮਾਰਚ ਵਿਚ ਸੌ ਤੋਂ ਵਧੇਰੇ ਨੌਜਵਾਨਾਂ ਨੇ ਹਿੱਸਾ ਲਿਆ, ਜੋ ਕਿ ਸਮਲਿੰਗੀਆਂ ਦੇ ਹੱਕਾਂ ਦੀ ਰਾਖੀ ਦੇ ਸਮਰਥਕ ਹਨ। ਉਸ ਨੇ ਕਿਹਾ ਕਿ ਸਮਾਜ ’ਚ ਸਮਲਿੰਗੀਆਂ ਨੂੰ ਵੀ ਹੋਰਨਾਂ ਦੀ ਤਰ੍ਹਾਂ ਬਰਾਬਰ ਦੇ ਹੱਕ ਮਿਲਣੇ ਚਾਹੀਦੇ ਹਨ ਤੇ ਉਨ੍ਹਾਂ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ। ਕੌਮੀ ਲੋਕ ਅਦਾਲਤ ਦੀ ਮੈਂਬਰ ਅਤੇ ਸਮਲਿੰਗੀਆਂ ਦੀ ਸਮਰਥਕ ਮੋਹਨੀ ਮਹੰਤ ਨੇ ਆਖਿਆ ਕਿ ਇਨ੍ਹਾਂ ਨੂੰ ਸਮਾਜ ’ਚੋਂ ਵੱਖ ਕੀਤਾ ਜਾ ਰਿਹਾ ਹੈ। ਇਨ੍ਹਾਂ ਨਾਲ ਮਾੜਾ ਵਤੀਰਾ ਕੀਤਾ ਜਾਂਦਾ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0078026993
Copyright © 2019, Panjabi Times. All rights reserved. Website Designed by Mozart Infotech