ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਚੀਨ ਦੀ ਯਾਤਰਾ ਕਰਨ ਵਾਲੇ ਅਮਰੀਕੀ ਨਾਗਰਿਕਾਂ ਨੂੰ ਚੌਕਸ ਰਹਿਣ ਦੀ ਸਲਾਹ

January 05, 2019 01:44 PM

ਵਾਸ਼ਿੰਗਟਨ, 4 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਚੀਨ ਵਿੱਚ ਦੋ ਕੈਨੇਡਿਆਈ ਨਾਗਰਿਕਾਂ ਨੂੰ ਹਿਰਾਸਤ ਵਿੱਚ ਲਏ ਜਾਣ ਮਗਰੋਂ ਅਮਰੀਕਾ ਨੇ ਚੀਨ ਦੀ ਯਾਤਰਾ ਕਰਨ ਵਾਲੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ‘ਪੱਖਪਾਤੀ ਮੁਕਾਮੀ ਕਾਨੂੰਨਾਂ’ ਦੇ ਮੱਦੇਨਜ਼ਰ ਯਾਤਰਾ ਦੌਰਾਨ ਵਧੇਰੇ ਚੌਕਸ ਰਹਿਣ। ਅਮਰੀਕੀ ਵਿਦੇਸ਼ ਵਿਭਾਗ ਨੇ ਇਸ ਨਵੀਂ ਯਾਤਰਾ ਸਲਾਹ ਵਿੱਚ ਕਿਹਾ ਹੈ ਕਿ ਮੁਲਕ ਛੱਡਣ ਵਾਲੇ ਅਮਰੀਕੀ ਨਾਗਰਿਕਾਂ ਦੇ ਰਾਹ ਵਿੱਚ ਅੜਿੱਕਾ ਡਾਹੁਣ ਲਈ ਚੀਨ ਵੱਲੋਂ ‘ਐਗਜ਼ਿਟ ਬੈਨ’ (ਮੁਲਕ ਛੱਡਣ ਦੀ ਪਾਬੰਦੀ) ਦੀ ਵਰਤੋਂ ਕੀਤੀ ਜਾ ਰਹੀ ਹੈ। ਵਿਭਾਗ ਨੇ ਕਿਹਾ ਕਿ ਕਈ ਵਾਰ ਤਾਂ ਇਸ ਪਾਬੰਦੀ ਤਹਿਤ ਅਮਰੀਕੀ ਨਾਗਰਿਕਾਂ ਨੂੰ ਚੀਨ ਵਿੱਚ ਸਾਲਾਂਬੱਧੀ ਰੱਖਿਆ ਜਾਂਦਾ ਹੈ। ਵਿਭਾਗ ਨੇ ਕਿਹਾ ਕਿ ਚੀਨ ‘ਐਗਜ਼ਿਟ ਬੈਨ’ ਦੀ ਕਥਿਤ ਵਰਤੋਂ ਇਸ ਲਈ ਕਰਦਾ ਹੈ ਤਾਂ ਕਿ ਚੀਨ ਸਰਕਾਰ ਵੱਲੋਂ ਵਿੱਢੀ ਜਾਂਚ ਵਿੱਚ ਸ਼ਾਮਲ ਹੋਣ ਲਈ ਅਮਰੀਕੀ ਨਾਗਰਿਕਾਂ ਨੂੰ ਮਜਬੂਰ ਕੀਤਾ ਜਾ ਸਕੇ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਇਮਰਾਨ ਨੇ ਹਿੰਦੂ ਭਾਈਚਾਰੇ ਨੂੰ ਹੋਲੀ ਦੀ ਵਧਾਈ ਦਿੱਤੀ

ਇਸਲਾਮਾਬਾਦ,20 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਮੁਲਕ ਵਿੱਚ ਰਹਿੰਦੇ ਹਿੰਦੂਆਂ ਨੂੰ ਹੋਲੀ ਦੀ ਵਧਾਈ ਦਿੱਤੀ ਹੈ। ਖ਼ਾਨ ਨੇ ਇਕ ਟਵੀਟ ’ਚ ਕਿਹਾ, ‘ਹਿੰਦੂ ਭਾਈਚਾਰੇ ਨੂੰ ਰੰਗਾਂ ਦੇ ਤਿਉਹਾਰ ਦੀ ਵਧਾਈ। ਦੁਆ ਕਰਦਾ ਹਾਂ ਕਿ ਇਹ ਤਿਉਹਾਰ ਉਨ੍ਹਾਂ ਲਈ ਖੁਸ਼ੀਆਂ ਤੇ ਅਮਨ ਭਰਿਆ ਰਹੇ।’ ਹੋਲੀ ਦਾ ਤਿਉਹਾਰ ਸਰਦੀਆਂ ਦੇ ਖ਼ਤਮ ਹੋਣ ਤੇ ਬਸੰਤ ਦੀ ਸ਼ੁਰੂਆਤ ਦਾ ਸੰਕੇਤ ਹੈ ਤੇ ਇਸ ਨੂੰ ‘ਰੰਗਾਂ ਦੇ ਤਿਉਹਾਰ’ ਜਾਂ ‘ਪਿਆਰ ਦੇ ਤਿਉਹਾਰ’ ਨਾਲ ਵੀ ਜਾਣਿਆ ਜਾਂਦਾ ਹੈ। ਉਧਰ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਚੇਅਰਪਰਸਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਵੀ ਟਵੀਟ ਕਰਕੇ ਅਵਾਮ ਨੂੰ ਹੋਲੀ ਦੇ ਤਿਓਹਾਰ ਦੀ ਵਧਾਈ ਦਿੱਤੀ। ਬਿਲਾਵਲ ਨੇ ਲਿਖਿਆ, 

ਭਾਰਤ ਵੱਲੋਂ ਚੀਨ ਦੀ ‘ਬੈਲਟ ਤੇ ਰੋਡ ਫੋਰਮ’ ਦੇ ਬਾਈਕਾਟ ਦਾ ਸੰਕੇਤ

ਪੇਈਚਿੰਗ,20 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਨੇ ਅੱਜ ਸੰਕੇਤ ਦਿੱਤਾ ਹੈ ਕਿ ਚੀਨ ਦੀ ‘ਬੈਲਟ ਤੇ ਰੋਡ ਫੋਰਮ’ (ਬੀਆਰਐਫ) ਦਾ ਲਗਾਤਾਰ ਦੂਜੀ ਵਾਰ ਬਾਈਕਾਟ ਕੀਤਾ ਜਾ ਸਕਦਾ ਹੈ। ਭਾਰਤ ਦਾ ਕਹਿਣਾ ਹੈ ਕਿ ਕੋਈ ਵੀ ਦੇਸ਼ ਅਜਿਹੇ ਕਿਸੇ ਉੱਦਮ ਵਿਚ ਸਹਿਯੋਗ ਨਹੀਂ ਕਰੇਗਾ ਜੋ ਸੁਤੰਤਰ ਮੁਲਕ ਵਜੋਂ ਇਸ ਦੇ ਮੁੱਢਲੇ ਹਿੱਤਾਂ ਅਤੇ ਖੇਤਰੀ ਇਕਜੁੱਟਤਾ ਨੂੰ ਦਰਕਿਨਾਰ ਕਰਦਾ ਹੋਵੇ। ਭਾਰਤ ਨੇ ਪਹਿਲੀ ਬੀਆਰਐਫ ਦਾ ਵੀ 2017 ਵਿਚ ਬਾਈਕਾਟ ਕੀਤਾ ਸੀ। ਪੇਈਚਿੰਗ ਕੋਲ ਵਿਵਾਦਤ ਚੀਨ-ਪਾਕਿਸਤਾਨ ਆਰਥਿਕ ਕੌਰੀਡੋਰ (ਸੀਪੀਈਸੀ) ਬਾਰੇ ਵਿਰੋਧ ਵੀ ਦਰਜ ਕਰਾਇਆ ਗਿਆ ਸੀ।

ਹਿੰਦੂ ਸਾਡੇ ਦੁਸ਼ਮਣ: ਪੀਪੀਪੀ ਵਿਧਾਇਕ

ਪੇਸ਼ਾਵਰ,20 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਖੈਬਰ ਪਖਤੂਨਖਵਾ ਦੀ ਸੂਬਾਈ ਅਸੈਂਬਲੀ ਵਿੱਚ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਵਿਧਾਇਕ ਵੱਲੋਂ ‘ਹਿੰਦੂਆਂ ਨੂੰ ਦੁਸ਼ਮਣ’ ਦੱਸੇ ਜਾਣ ਮਗਰੋਂ ਘੱਟਗਿਣਤੀ ਭਾਈਚਾਰੇ ਨਾਲ ਸਬੰਧਤ ਦੋ ਮੈਂਬਰ ਅਸੈਂਬਲੀ ’ਚੋਂ ਵਾਕਆਊਟ ਕਰ ਗਏ। ਪੀਪੀਪੀ ਆਗੂ ਸ਼ੇਰ ਆਜ਼ਮ ਵਜ਼ੀਰ ਨੇ ਅਸੈਂਬਲੀ ’ਚ ਆਪਣੇ ਸੰਬੋਧਨ ਦੌਰਾਨ ਕਿਹਾ, ‘ਹਿੰਦੂ ਸਾਡੇ ਦੁਸ਼ਮਣ ਹਨ।’ ਵਜ਼ੀਰ ਨੇ ਹਾਲਾਂਕਿ ਸ਼ਬਦਾਂ ਦੀ ਚੋਣ ਨੂੰ ਲੈ ਕੇ ਮਗਰੋਂ ਮੁਆਫ਼ੀ ਮੰਗਦਿਆਂ ਕਿਹਾ ਕਿ 

ਕਰਤਾਰਪੁਰ ਲਾਂਘਾ: ਪਾਕਿ ਦੇ ਪਿੰਡ ਵਾਸੀ ਜ਼ਮੀਨ ਨਾ ਦੇਣ ਲਈ ਅੜੇ

ਲਾਹੌਰ,20 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਕਰਤਾਰਪੁਰ ਲਾਂਘੇ ਦੇ ਨਿਰਮਾਣ ਲਈ ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲ ਰਹੀ ਗੱਲਬਾਤ ਦੌਰਾਨ ਇੱਕ ਪਿੰਡ ਦੇ ਵਸਨੀਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਲਾਂਘੇ ਦੀ ਉਸਾਰੀ ਲਈ ਐਕੁਆਇਰ ਕੀਤੀ ਜਾ ਰਹੀ ਉਨ੍ਹਾਂ ਦੀ ਜ਼ਮੀਨ ਦਾ ਉਨ੍ਹਾਂ ਨੂੰ ਬਾਜ਼ਾਰ ਦੀ ਕੀਮਤ ਅਨੁਸਾਰ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਉਹ ਇਸ ਕੰਮ ਦਾ ਵਿਰੋਧ ਕਰਨਗੇ।

ਕ੍ਰਾਈਸਟਚਰਚ ਵੀਡੀਓ: ਅਮਰੀਕੀ ਪੈਨਲ ਵੱਲੋਂ ਫੇਸਬੁੱਕ ਤੇ ਹੋਰਨਾਂ ਦੀ ਜਵਾਬਤਲਬੀ

ਵਾਸ਼ਿੰਗਟਨ,20 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕੀ ਕਾਨੂੰਨਘਾੜਿਆਂ ਦੇ ਇਕ ਪੈਨਲ ਨੇ ਨਿਊਜ਼ੀਲੈਂਡ ਵਿੱਚ ਹੋਏ ਦਹਿਸ਼ਤੀ ਹਮਲੇ ਦੀ ‘ਖੌਫਨਾਕ’ ਵੀਡੀਓ ਪਹਿਲਾਂ ਫੇਸਬੁੱਕ ਤੇ ਮਗਰੋਂ ਹੋਰਨਾਂ ਆਨਲਾਈਨ ਮੰਚਾਂ ’ਤੇ ਨਸ਼ਰ ਹੋਣ ਸਬੰਧੀ ਮੁਕਾਮੀ ਟੈੱਕ ਫਰਮਾਂ ਦੇ ਸਿਖਰਲੇ ਅਧਿਕਾਰੀਆਂ ਤੋਂ ਜਵਾਬ ਮੰਗਿਆ ਹੈ। ਉਧਰ ਨਿਊਜ਼ੀਲੈਂਡ ਪੁਲੀਸ ਨੇ ਦਹਿਸ਼ਤੀ ਹਮਲੇ ਦੀ ਲਾਈਵ ਵੀਡੀਓ ਨੂੰ ਅੱਗੇ ਸਾਂਝਿਆਂ ਕਰਨ ਲਈ ਫਿਲਿਮ ਅਰਪਸ (44) ਨਾਂ ਦੇ ਵਿਅਕਤੀ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ। ਅਰਪਸ ਦੂਜਾ ਵਿਅਕਤੀ ਹੈ ਜਿਸ ਖ਼ਿਲਾਫ ਅਜਿਹੇ ਦੋਸ਼ ਆਇਦ ਹੋਏ ਹਨ।

ਪਾਕਿ ਵੱਲੋਂ ਭਾਰਤੀ ਸਫ਼ੀਰ ਤਲਬ

ਇਸਲਾਮਾਬਾਦ,20 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਨੇ ਅੱਜ ਭਾਰਤ ਦੇ ਹਾਈ ਕਮਿਸ਼ਨਰ ਅਜੈ ਬਿਸਾੜੀਆ ਨੂੰ ਤਲਬ ਕਰਕੇ ਸਮਝੌਤਾ ਐਕਸਪ੍ਰੈੱਸ ਧਮਾਕਾ ਕੇਸ ਦੇ ਸਾਰੇ ਮੁਲਜ਼ਮਾਂ ਨੂੰ ਬਰੀ ਕਰਨ ’ਤੇ ਉਜਰ ਜਤਾਇਆ।

ਬੰਦੂਕਧਾਰੀ ਨੂੰ ਸਲਾਖਾਂ ਪਿੱਛੇ ਕੱਟਣਾ ਪੈ ਸਕਦਾ ਹੈ ਇਕਲਾਪਾ

ਕ੍ਰਾਈਸਟਚਰਚ,20 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਨਿਊਜ਼ੀਲੈਂਡ ਦਹਿਸ਼ਤੀ ਹਮਲੇ ਨੂੰ ਅੰਜਾਮ ਦੇਣ ਵਾਲੇ ਗੋਰੇ ਕੱਟੜਵਾਦੀ ਬਰੈਂਟਨ ਟੈਰੰਟ ਖ਼ਿਲਾਫ਼ ਜੇਕਰ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਸ ਨੂੰ ਸਾਰੀ ਉਮਰ ਸਲਾਖਾਂ ਪਿੱਛੇ ਇਕਲਾਪਾ ਕੱਟਣਾ ਪੈ ਸਕਦਾ ਹੈ। 

ਨਿਊਜ਼ੀਲੈਂਡ ਹਮਲਾ: ਛੇ ਮ੍ਰਿਤਕਾਂ ਦੀਆਂ ਦੇਹਾਂ ਪਰਿਵਾਰਾਂ ਨੂੰ ਸੌਂਪੀਆਂ

ਕ੍ਰਾਈਸਟਚਰਚ,19 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਨਿਊਜ਼ੀਲੈਂਡ ਵਿਚ ਵਾਪਰੇ ਕਤਲੇਆਮ ਵਿਚ ਮਾਰੇ ਗਏ ਛੇ ਮ੍ਰਿਤਕਾਂ ਦੀਆਂ ਦੇਹਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਨਿਊਜ਼ੀਲੈਂਡ ਪੁਲੀਸ ਮੁਤਾਬਕ ਮਾਰੇ ਗਏ 50 ਜਣਿਆਂ ਵਿਚੋਂ ਕੁਝ ਦੀ ਹੀ ਪੂਰੀ ਤਰ੍ਹਾਂ ਸ਼ਨਾਖ਼ਤ ਹੋ ਸਕੀ ਹੈ। ਪੁਲੀਸ ਵੱਲੋਂ ਕੀਤੀ ਜਾ ਰਹੀ ਦੇਰੀ ਕਾਰਨ ਰਿਸ਼ਤੇਦਾਰਾਂ ਨਿਰਾਸ਼ ਹਨ। ਲੰਘੇ ਸ਼ੁੱਕਰਵਾਰ ਗੋਰੇ ਕੱਟੜਵਾਦੀ ਵੱਲੋਂ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ਉੱਤੇ ਕੀਤੇ ਹਮਲੇ ਵਿਚ ਮਾਰੇ ਗਏ ਮੁਸਲਿਮ ਭਾਈਚਾਰੇ ਦੇ ਜ਼ਿਆਦਾਤਰ ਵਿਅਕਤੀਆਂ ਦੀਆਂ ਦੇਹਾਂ ਹਾਲੇ ਵੀ ਫੋਰੈਂਸਿਕ ਜਾਂਚ ਲਈ ਏਜੰਸੀਆਂ ਕੋਲ ਹਨ ਜਦਕਿ ਇਸਲਾਮਿਕ ਰਵਾਇਤਾਂ ਮੁਤਾਬਕ ਇਨ੍ਹਾਂ ਨੂੰ ਜਲਦੀ ਦਫ਼ਨਾਇਆ ਜਾਣਾ ਹੁੰਦਾ ਹੈ। ਪੁਲੀਸ ਮੁਤਾਬਕ 12 ਜਣਿਆਂ ਦੀ ਹੀ ਪੂਰੀ ਤਰ੍ਹਾਂ ਸ਼ਨਾਖ਼ਤ ਹੋਈ ਹੈ ਤੇ ਜਲਦੀ ਸਾਰੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ। ਜਦਕਿ ਸਰਕਾਰੀ ਕਾਰਵਾਈ ’ਚ ਦੇਰੀ ’ਤੇ ਸਵਾਲ ਵੀ ਚੁੱਕੇ ਜਾ ਰਹੇ ਹਨ।

ਪ੍ਰਿਅੰਕਾ ਗਾਂਧੀ ਨੇ ਮੰਦਰ 'ਚ ਪ੍ਰਾਰਥਨਾ ਕਰ ਕੇ 3 ਦਿਨਾ ਯੂ.ਪੀ. ਦੌਰੇ ਦੀ ਕੀਤੀ ਸ਼ੁਰੂਆਤ

ਇਲਾਹਾਬਾਦ,18 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ 'ਚ ਲੋਕ ਸਭਾ ਚੋਣਾਂ ਲਈ ਪਾਰਟੀ ਦੀ ਮੁਹਿੰਮ ਸੰਗਮ ਦੇ ਨੇੜੇ ਲੇਟੇ ਹਨੂਮਾਨ ਮੰਦਰ ਵਿਖੇ ਪੂਜਾ ਕਰ ਕੇ ਸੋਮਵਾਰ ਨੂੰ ਸ਼ੁਰੂ ਕੀਤੀ। ਆਪਣੇ ਤਿੰਨ ਦਿਨਾ ਦੌਰੇ ਦੌਰਾਨ ਪ੍ਰਿਅੰਕਾ ਇਲਾਹਾਬਾਦ ਤੋਂ ਵਾਰਾਣਸੀ (ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਸਦੀ ਹਲਕਾ) ਤੱਕ ਦਾ 100 ਕਿੱਲੋਮੀਟਰ ਦਾ ਪੈਂਡਾ ਗੰਗਾ 'ਚ ਕਿਸ਼ਤੀ ਰਾਹੀਂ ਇਕ ਮੰਦਰ ਤੋਂ ਦੂਜੇ ਮੰਦਰ ਜਾਂਦਿਆਂ ਤੈਅ ਕਰੇਗੀ। ਉਸ ਦੀ ਗੰਗਾ ਯਾਤਰਾ ਨੂੰ ਸਿਆਸੀ ਮਾਹਿਰਾਂ ਵਲੋਂ ਸੂਬੇ 'ਚ ਆਪਣੀ ਪਾਰਟੀ ਨੂੰ ਲਗਪਗ 3 ਦਹਾਕਿਆਂ ਦੇ ਸੋਕੇ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਕਾਂਗਰਸ ਦੀ ਪੂਰਬੀ ਉੱਤਰ ਪ੍ਰਦੇਸ਼ ਦੀ ਜਨਰਲ ਸਕੱਤਰ ਇੰਚਾਰਜ ਨੇ ਸੰਗਮ ਦੇ ਕੰਢਿਆਂ 'ਤੇ ਪ੍ਰਾਰਥਨਾ ਕੀਤੀ।

ਪਾਕਿ 'ਚ ਦੋ ਹਿੰਦੂਆਂ ਦਾ ਕਤਲ

ਅੰਮ੍ਰਿਤਸਰ,18 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :   ਪਾਕਿਸਤਾਨ ਦੇ ਸੂਬਾ ਸਿੰਧ 'ਚ ਘੱਟ ਭਾਈਚਾਰੇ ਦੇ ਲੋਕਾਂ ਨੂੰ ਅਗਵਾ ਅਤੇ ਕਤਲ ਕੀਤੇ ਜਾਣ ਦੀਆਂ ਘਟਨਾਵਾਂ ਲਗਾਤਾਰ ਜ਼ੋਰ ਫੜਦੀਆਂ ਜਾ ਰਹੀਆਂ ਹਨ। ਤਾਜ਼ਾ ਘਟਨਾ 'ਚ ਸਿੰਧ ਦੇ ਕੁਨਰੀ ਸ਼ਹਿਰ ਦੇ ਨਿਵਾਸੀ ਘਣਸ਼ਾਮ ਦਾਸ ਦਾ ਉਸ ਦੇ ਘਰ ਦੇ ਨਜ਼ਦੀਕ ਯਸੀਨ ਜੱਟ ਨਾਮੀ ਵਿਅਕਤੀ ਵਲੋਂ ਬੇਰਹਿਮੀ ਨਾਲ ਕੁੱਟਮਾਰ ਕਰਕੇ ਕਤਲ ਕੀਤਾ ਗਿਆ। ਜਾਣਕਾਰੀ ਅਨੁਸਾਰ ਘਣਸ਼ਾਮ ਦਾਸ ਮਜ਼ਦੂਰ ਸੀ ਅਤੇ ਪਿੰਡ ਦੇ ਜ਼ਿਮੀਂਦਾਰ ਦੇ ਖੇਤਾਂ 'ਚ ਕੰਮ ਕਰਦਾ ਸੀ। ਪਿਛਲੇ ਕੁਝ ਦਿਨਾਂ ਤੋਂ ਤੇਜ਼ ਬੁਖ਼ਾਰ ਹੋਣ ਕਰਕੇ ਉਹ ਕੰਮ 'ਤੇ ਨਹੀਂ ਜਾ ਸਕਿਆ। 

ਪਿਤਾ ਨੇ ਕੀਤੀ ਸਜ਼ਾ ਦੇਣ ਦੀ ਵਕਾਲਤ

ਇਸਤਾਂਬੁਲ,18 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਤੁਰਕੀ ਦੇ ਜੰਮਪਲ ਸ਼ੱਕੀ ਹਮਲਾਵਰ ਗੋਕਮੇਨ ਤਾਨਿਸ ਦੇ ਪਿਤਾ ਨੇ ਕਿਹਾ ਹੈ ਕਿ ਜੇਕਰ ਉਸ ਦੇ ਬੇਟੇ ਨੇ ਅਪਰਾਧ ਕੀਤਾ ਹੈ ਤਾਂ ਉਸ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਤੁਰਕੀ ਦੀ ਖ਼ਬਰ ਏਜੰਸੀ ਡੀ.ਐਚ.ਏ. ਨੇ ਗੋਕਮੇਨ ਦੇ ਪਿਤਾ ਮਹਿਮਤ ਤਾਨਿਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। 

ਲਿਖਾਰੀਆਂ ਦਾ ਮਾਨ-ਸਨਮਾਨ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਵਿਖੇ ਸਾਹਿਤਕਾਰ ਹਰਗੋਬਿੰਦ ਸਿੰਘ ਸ਼ੇਖਪੁਰੀਆ ਦਾ ਵਤਨ ਵਾਪਿਸੀ 'ਤੇ ਮਾਨ-ਸਨਮਾਨ

ਔਕਲੈਂਡ 18 ਮਾਰਚ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਧਾਰਮਿਕ ਅਦਾਰੇ ਜਿੱਥੇ ਲਾਇਬ੍ਰੇਰੀ ਦੇ ਰੂਪ ਵਿਚ ਸਿੱਖ ਇਤਿਹਾਸ ਅਤੇ ਹੋਰ ਸਾਹਿਤ ਦਾ ਖਜ਼ਾਨਾ ਸਾਂਭਦੇ ਹਨ ਉਥੇ ਆਏ ਸਾਹਿਤਕਾਰਾਂ ਦਾ ਮਾਨ-ਸਨਮਾਨ ਵੀ ਕਰਦੇ ਹਨ। ਬੀਤੇ ਐਤਵਾਰ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਹਫਤਾਵਾਰੀ ਦੀਵਾਨ ਦੇ ਵਿਚ ਪਹਿਲਾਂ ਕ੍ਰਾਈਸਟਚਰਚ ਵਿਖੇ ਮਾਰੇ ਗਏ ਨਿਰਦੋਸ਼ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ ਉਥੇ ਰਾਗੀ ਭਾਈ ਰਣਜੀਤ ਸਿੰਘ ਨੇ ਵੈਰਾਗਮਈ ਕੀਰਤਨ ਦੇ ਨਾਲ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਸਮਾਪਤੀ ਉਪਰੰਤ ਗੁਰਦੁਆਰਾ ਮੈਨੇਜਮੈਂਟ ਵੱਲੋਂ ਨਿਊਜ਼ੀਲੈਂਡ ਦੌਰੇ 'ਤੇ ਪਹੁੰਚੇ ਹੋਏ ਸ. ਹਰਗੋਬਿੰਦ ਸਿੰਘ ਸ਼ੇਖਪੁਰੀਆ ਦਾ ਸਿਰੋਪਾਓ ਪਾ ਕੇ ਮਾਨ-ਸਨਮਾਨ ਕੀਤਾ ਗਿਆ

ਵਿਸਮਾਦ ਟੂਰ: ਮਤਲਬ ਗੀਤ-ਸੰਗੀਤ, ਸੰਜੀਦਾ ਸਰੋਤੇ ਫੁੱਲ ਸਰੂਰ

ਔਕਲੈਂਡ 18 ਮਾਰਚ (ਹਰਜਿੰਦਰ ਸਿੰਘ ਬਸਿਆਲਾ)-ਪਰਿਵਾਰਕ ਗੀਤ, ਮਧੁਰ ਸੰਗੀਤ, ਸਹਿਜਤਾ ਭਰੀ ਸਟੇਜ ਅਤੇ ਸੰਜੀਦਾ ਸਰੋਤਿਆਂ ਦਾ ਪੰਡਾਲ ਹੋਵੇ ਤਾਂ ਜਿਸ ਕਲਾਕਾਰ ਨੂੰ ਸਟੇਜ ਉਤੇ ਵੇਖਣ ਦੀ ਚਾਹ ਹੋਵੇਗੀ ਉਸਦਾ ਨਾਂਅ ਸਤਿੰਦਰ ਸਰਤਾਜ ਹੋਵੇਗਾ। ਜਿਵੇਂ-ਜਿਵੇਂ ਆਧੁਨਿਕਤਾ ਬਦਲਦੀ ਹੈ ਉਵੇਂ-ਉਵੇਂ ਕਲਾਕਾਰਾਂ ਦੇ ਸੰਗੀਤਕ ਉਪਕਰਣ ਵੀ ਬਿਹਤਰੀਨ ਥੀਏਟਰ ਦੀ ਮੰਗ ਕਰਦੇ ਹਨ ਜਿੱਥੇ ਸੰਗੀਤ ਦੇ ਸੁਰ ਮੋਤੀਆਂ ਵਾਂਗ ਤੁਹਾਡੇ ਕੰਨਾਂ ਦੇ ਵਿਚ ਸੰਗੀਤਕ ਰਸ ਘੋਲਣ। ਇਕ ਅਜਿਹਾ ਹੀ ਸ਼ਾਨਦਾਰ ਸ਼ੋਅ ਜਿਸ ਨੂੰ ਵਿਸਮਾਦ ਟੂਰ ਦਾ ਨਾਂਅ ਦਿੱਤਾ ਗਿਆ ਹੈ, ਲੈ ਕੇ ਆ ਰਹੇ ਸੰਨੀ ਸਿੰਘ ਵਰਲਡ ਟਰੈਵਲ ਅਤੇ ਵਰਲਡ ਵਾਈਡ ਇਮੀਗ੍ਰੇਸ਼ਨ ਵਾਲੇ ਸੰਨੀ ਸਿੰਘ ਜਿਨ੍ਹਾਂ ਦਾ ਸਾਥ ਦੇ ਰਹੇ ਹਨ ਹਰਪਾਲ ਸਿੰਘ ਪਾਲ ਲੋਹੀ। ਇਸ ਸ਼ੋਅ ਦੇ ਵਿਚ ਗੀਤ-ਸੰਗੀਤ ਦੇ ਨਾਲ-ਨਾਲ ਸੰਜੀਦਾ ਸਰੋਤੇ ਭਰਪੂਰ ਸਰੂਰ ਦਾ ਆਨੰਦ ਮਾਨਣਗੇ। ਪਰਿਵਾਰਕ ਸ਼ੋਆਂ ਦੇ ਲਈ ਗਾਇਕ ਸਤਿੰਦਰ ਸਰਤਾਜ ਦਾ ਇਕ ਵੱਖਰਾ ਮੁਕਾਮ ਹੈ।

ਵਤਨੋ ਦੂਰ - ਗੁਰਬਾਣੀ ਕੀਰਤਨ ਸੇਵਾ ਗੁਰਦੁਆਰਾ ਮਾਤਾ ਸਾਹਿਬ ਕੌਰ ਹਮਿਲਟਨ ਵਿਖੇ ਕੀਰਤਨੀ ਜੱਥੇ ਨੂੰ ਨਿੱਘੀ ਵਿਦਾਇਗੀ-ਸਾਲ ਭਰ ਤੋਂ ਸੀ ਸੇਵਾ ਵਿਚ

ਔਕਲੈਂਡ 18 ਮਾਰਚ (ਹਰਜਿੰਦਰ ਸਿੰਘ ਬਸਿਆਲਾ)-ਵਤਨੋਂ ਦੂਰ ਜਿੱਥੇ ਪ੍ਰਵਾਸੀ ਲੋਕ ਆਪਣੇ ਰੁਜ਼ਗਾਰ ਪ੍ਰਾਪਤੀ ਵਾਸਤੇ ਸੱਤ ਸਮੁੰਦਰੋ ਪਾਰ ਆ ਡੇਰੇ ਲਾਉਂਦੇ ਹਨ ਉਥੇ ਆਪਣੇ ਧਾਰਮਿਕ ਅਸਥਾਨਾਂ ਉਤੇ ਵੀ ਮਰਿਯਾਦਾ ਅਨੁਸਾਰ ਧਾਰਮਿਕ ਰਸਮਾਂ ਦੇ ਲਈ ਪੰਜਾਬ ਤੋਂ ਸਿੱਖਿਆ ਪ੍ਰਾਪਤ ਰਾਗੀ ਜੱਥੇ ਮੰਗਵਾਉਂਦੇ ਹਨ। ਅੱਜ ਗੁਰਦੁਆਰਾ ਮਾਤਾ ਸਾਹਿਬ ਕੌਰ ਹਮਿਲਟਨ ਸ਼ਹਿਰ ਵਿਖੇ ਹੋਏ ਹਫਤਾਵਾਰੀ ਸਮਾਗਮ ਦੇ ਵਿਚ ਬੀਤੇ ਇਕ ਸਾਲ ਤੋਂ ਹਜ਼ੂਰੀ ਰਾਗੀ ਵੱਜੋਂ ਸੇਵਾ ਕਰ ਰਹੇ ਭਾਈ ਅਮਰੀਕ ਸਿੰਘ ਮੋਰਾਂਵਾਲੀ, ਭਾਈ ਜਗਦੀਸ਼ ਸਿੰਘ ਬਸਿਆਲਾ ਅਤੇ ਭਾਈ ਮਨਵੀਰ ਸਿੰਘ ਅਲਾਚੌਰ ਤਬਲਾ ਵਾਦਕ ਨੂੰ ਅੱਜ ਨਿੱਘੀ ਵਿਦਾਇਗੀ ਦਿੱਤੀ ਗਈ। ਇਹ ਜੱਥਾ ਜਿੱਥੇ ਗੁਰਬਾਣੀ ਕੀਰਤਨ ਸਰਵਣ ਕਰਵਾਉਂਦਾ ਸੀ ਉਥੇ ਸਵੇਰੇ ਸ਼ਾਮ

ਸਿੱਖ ਸੰਗਤ ਨਿਊਜ਼ੀਲੈਂਡ ਟਰੱਸਟ ਦਾ ਉਦਮ ਕ੍ਰਾਈਸਟਚਰਚ ਵਿਖੇ ਸਹਾਇਤਾ ਲਈ ਪਹੁੰਚੇ ਸਿੱਖ ਨੁਮਾਇੰਦੇ-ਖਾਣ-ਪੀਣ ਦੀਆਂ ਵਸਤਾਂ ਲੋੜ ਤੋਂ ਵੱਧ-ਹੋਰ ਲੋੜ ਨਹੀਂ

ਔਕਲੈਂਡ 18 ਮਾਰਚ (ਹਰਜਿੰਦਰ ਸਿੰਘ ਬਸਿਆਲਾ)-ਕ੍ਰਾਈਸਟਚਰਚ ਵਿਖੇ ਸ਼ੁੱਕਰਵਾਰ ਨੂੰ  ਹੋਏ ਅੱਤਵਾਦੀ ਹਮਲੇ ਤੋਂ ਬਾਅਦ ਵੱਖ-ਵੱਖ ਅਦਾਰਿਆਂ ਨੇ ਸਹਾਇਤਾ ਵਾਲੇ ਹੱਥ ਪੀੜ੍ਹਤ ਪਰਿਵਾਰਾਂ ਵੱਲ ਵਧਾਏ ਹਨ। ਸਿੱਖ ਭਾਈਚਾਰਾ ਵੀ ਆਪਣੇ ਪੱਧਰ ਉਤੇ ਸਹਾਇਤਾ ਕਰਨ ਦੇ ਲਈ ਪਹੁੰਚਿਆ। ਜਿਸ ਰਫਤਾਰ ਦੇ ਨਾਲ ਸਿੱਖ ਭਾਈਚਾਰਾ ਘੱਟ-ਗਿਣਤੀ ਦੇ ਨਾਲ ਸਾਥ ਦੇ ਸਕਦਾ ਸੀ, ਉਹ ਭਾਵੇਂ ਨਹੀਂ ਹੋਇਆ ਜਾਪਦਾ ਪਰ ਫਿਰ ਵੀ ਇਨ੍ਹਾਂ ਪੀੜ੍ਹਤ ਪਰਿਵਾਰਾਂ ਤੱਕ ਹੁਣ ਪਹੁੰਚ ਬਣਾ ਲਈ ਗਈ ਹੈ। 

ਸੁਸ਼ਮਾ ਸਵਰਾਜ ਵਲੋਂ ਮਾਲਦੀਵ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ

ਮਾਲੇ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਨੇ ਐਤਵਾਰ ਨੂੰ ਆਪਣੇ ਮਾਲਦੀਵਿਆਈ ਹਮਰੁਤਬਾ ਅਬਦੁੱਲ੍ਹਾ ਸ਼ਾਹਿਦ ਨਾਲ ਮੁਲਾਕਾਤ ਕੀਤੀ ਅਤੇ ਪਿਛਲੇ ਸਾਲ ਸਦਰ ਇਬਰਾਹੀਮ ਸੋਲਿਹ ਦੇ ਭਾਰਤ ਦੌਰੇ ਵੇਲੇ ਤੈਅ ਪਾਏ ਮੁੱਦਿਆਂਂ ’ਤੇ ਅਮਲ ਸਮੇਤ ਮਹੱਤਵਪੂਰਨ ਦੁਵੱਲੇ ਮੁੱਦਿਆਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਬੀਬੀ ਸਵਰਾਜ ਐਤਵਾਰ ਨੂੰ ਦੋ ਰੋਜ਼ਾ ਦੌਰੇ ’ਤੇ ਇੱਥੇ ਪੁੱਜੀ ਸੀ । ਪਿਛਲੇ ਸਾਲ ਨਵੰਬਰ ਵਿਚ ਸੋਲੀਹ ਦੇ ਸੱਤਾ ਵਿਚ ਆਉਣ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਪੂਰਾ-ਸੂਰਾ ਦੁਵੱਲਾ ਦੌਰਾ ਹੈ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਟਵੀਟ ਵਿਚ ਆਖਿਆ ‘‘ ਵਿਦੇਸ਼ ਮਾਮਲਿਆਂ ਬਾਰੇ ਮੰਤਰੀ

ਭਾਰਤੀ ਅਮਰੀਕੀਆਂ ਵੱਲੋਂ ਪਾਕਿਸਤਾਨ ਖ਼ਿਲਾਫ਼ ਰੋਸ ਮੁਜ਼ਾਹਰਾ

ਹਿਊਸਟਨ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਇੱਥੇ ਵੱਡੀ ਗਿਣਤੀ ਭਾਰਤੀ ਅਮਰੀਕੀਆਂ ਨੇ ਅੱਜ ਪਾਕਿਸਤਾਨ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਉਹ ਪੁਲਵਾਮਾ ਹਮਲੇ ਲਈ ਪਾਕਿਸਤਾਨ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਕਰ ਰਹੇ ਸਨ। ਇਸ ਤੋਂ ਇਲਾਵਾ ਉਨ੍ਹਾਂ ਪਾਕਿ ਉੱਤੇ ‘ਘੱਟ ਗਿਣਤੀਆਂ ਦਾ ਘਾਣ’ ਕਰਨ ਅਤੇ ‘ਅਤਿਵਾਦ ਨੂੰ ਸ਼ਹਿ’ ਦੇਣ ਦਾ ਦੋਸ਼ ਲਾਉਂਦਿਆਂ ਆਲਮੀ ਭਾਈਚਾਰੇ ਨੂੰ ਪਾਕਿਸਤਾਨ ਦੀ ਜਵਾਬਤਲਬੀ ਕਰਨ ਦਾ ਸੱਦਾ ਦਿੱਤਾ। ਭਾਰਤੀ ਮੂਲ ਦੇ ਕਰੀਬ 300 ਵਿਅਕਤੀਆਂ ਨੇ ਇਕੱਠੇ ਹੋ ਕੇ ਕਸ਼ਮੀਰੀ ਪੰਡਿਤਾਂ ਦਾ ਮੁੱਦਾ ਵੀ ਉਠਾਇਆ ਅਤੇ ਪਾਕਿ ਉੱਤੇ ਅਤਿਵਾਦੀ ਸੰਗਠਨਾਂ ਨੂੰ ਪਨਾਹ ਦੇਣ ਦਾ ਦੋਸ਼ ਲਾਇਆ। ਉਨ੍ਹਾਂ ਪੁਲਵਾਮਾ ਹਮਲੇ ਨੂੰ ਭਾਰਤ ਉੱਤੇ ਹਮਲਾ ਗਰਦਾਨਿਆ।

ਪਾਕਿ ਰੇਲ ਪਟੜੀ ਧਮਾਕੇ ’ਚ ਚਾਰ ਹਲਾਕ, 8 ਜ਼ਖ਼ਮੀ

ਕਰਾਚੀ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਅੱਜ ਇਕ ਮੁਸਾਫ਼ਰ ਰੇਲਗੱਡੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਧਮਾਕੇ ਵਿੱਚ ਮਾਂ-ਧੀ ਸਮੇਤ ਚਾਰ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਜਦੋਂਕਿ ਅੱਠ ਜਣੇ ਜ਼ਖ਼ਮੀ ਹੋ ਗਏ। ਰੇਲ ਮੰਤਰੀ ਤੇ ਸੂਬੇ ਦੇ ਮੁੱਖ ਮੰਤਰੀ ਨੇ ਹਮਲੇ ਦੀ ਨਿਖੇਧੀ ਕੀਤੀ ਹੈ। ਅਜੇ ਤਕ ਕਿਸੇ ਵੀ ਜਥੇਬੰਦੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਵਲਪਿੰਡੀ ਤੋਂ ਕੋਇਟਾ ਆ ਰਹੀ ਜਫ਼ਰ ਐਕਸਪ੍ਰੈੱਸ ਗੱਡੀ ਨੂੰ ਨਿਸ਼ਾਨਾ ਬਣਾਉਣ ਲਈ ਬਲੋਚਿਸਤਾਨ ਦੇ ਡੇਰਾ ਮੁਰਾਦ ਜਮਾਲੀ ਖੇਤਰ ਵਿੱਚ ਰੇਲਵੇ ਟਰੈਕ ’ਤੇ ਧਮਾਕਾਖੇਜ਼ ਸਮੱਗਰੀ ਪਲਾਂਟ ਕੀਤੀ ਗਈ ਸੀ। ਮੁਸਾਫ਼ਰ ਗੱਡੀ ਜਿਉਂ ਹੀ ਡੇਰਾ ਮੁਰਾਦ ਜਮਾਲੀ ਪੁੱਜੀ

ਭਾਰਤ ਨਾਲ ਡੂੰਘੀ ਰਣਨੀਤਕ ਸਾਂਝ: ਅਮਰੀਕਾ

ਵਾਸ਼ਿੰਗਟਨ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਦੇ ਵਿਦੇਸ਼ ਸਕੱਤਰ ਵਿਜੇ ਗੋਖ਼ਲੇ ਦਾ ਅਮਰੀਕਾ ਦੌਰਾ ਖ਼ਤਮ ਹੋਣ ਮਗਰੋਂ ਅੱਜ ਇਕ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਰਣਨੀਤਕ ਭਾਈਵਾਲੀ ‘ਵੱਡੇ ਪੱਧਰ ਉੱਤੇ ਇਕਸਾਰ, ਢਾਂਚਾਗਤ ਤੇ ਡੂੰਘੀ’ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਸਬੰਧ ਅਗਾਂਹ ਹੋਰ ਵੀ ਮਜ਼ਬੂਤ ਹੋਣਗੇ। ਗੋਖ਼ਲੇ ਨੇ ਤਿੰਨ ਰੋਜ਼ਾ ਦੌਰਾ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨਾਲ ਮੁਲਾਕਾਤ ਕਰ ਕੇ ਆਰੰਭਿਆ ਸੀ 

ਸਾਂਝੇ ਉੱਦਮ ਨਾਲ ਰੱਖਿਆ ਸਾਜ਼ੋ-ਸਾਮਾਨ ਬਣਾਉਣ ਬਾਰੇ ਚਰਚਾ

ਵਾਸ਼ਿੰਗਟਨ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕੀ ਰੱਖਿਆ ਹੈੱਡਕੁਆਰਟਰ ਪੈਂਟਾਗਨ ਨਾਲ ਸਬੰਧਤ ਇਕ ਅਧਿਕਾਰੀ ਨੇ ਦੱਸਿਆ ਹੈ ਕਿ ਭਾਰਤ ਦੇ ਅਮਰੀਕਾ ਹਲਕੇ ਪੱਧਰ ਦੇ ਮਨੁੱਖ ਰਹਿਤ ਹਵਾਈ ਵਾਹਨ (ਯੂਏਵੀ) ਤੇ ਹੋਰ ਰੱਖਿਆ ਉਪਕਰਨਾਂ ’ਤੇ ਭਾਈਵਾਲੀ 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0073168163
Copyright © 2019, Panjabi Times. All rights reserved. Website Designed by Mozart Infotech