ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਦਰਦ ਪਰਾਇਆ ਜਾਣੇ ਕੌਣ -- 21 ਦਸੰਬਰ ਨੂੰ ਹੇਸਟਿੰਗਜ਼ ਵਿਖੇ ਝਰਨੇ 'ਚ ਨਹਾਉਂਦੇ ਸਮੇਂ ਮਾਰੇ ਗਏ ਅਮਨ ਕੁਮਾਰ ਦਾ ਪਰਿਵਾਰ ਭਾਰੀ ਕਰਜ਼ੇ ਥੱਲੇ

January 05, 2019 01:57 PM

ਔਕਲੈਂਡ 4 ਜਨਵਰੀ  (ਹਰਜਿੰਦਰ ਸਿੰਘ ਬਸਿਆਲਾ)-21 ਦਸੰਬਰ 2018 ਨੂੰ ਇਥੇ ਪਾਇਲਟ ਬਨਣ ਆਏ ਨਵੀਂ ਦਿੱਲੀ ਦੇ 20 ਸਾਲਾ ਨੌਜਵਾਨ ਦੀ ਹੇਸਟਿੰਗਜ਼ ਦੇ ਇਕ ਝਰਨੇ ਉਤੇ ਨਹਾਉਂਦਿਆਂ ਡੁੱਬ ਕੇ ਮੌਤ ਹੋ ਗਈ ਸੀ। ਇਸ ਪਰਿਵਾਰ ਨੇ ਮਾਲੀ ਮਦਦ ਦੀ ਗੁਹਾਰ ਲਾ ਕੇ ਭਾਰਤ ਦੇ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕੀਤੀ ਅਤੇ ਮ੍ਰਿਤਕ ਸਰੀਰ ਇੰਡੀਆ ਭੇਜਣ ਵਾਸਤੇ ਵਿਦੇਸ਼ ਮੰਤਰੀ ਤੱਕ ਨੂੰ ਚਿੱਠੀ ਲਿਖਵਾਈ। ਇੰਸ਼ੋਰੈਂਸ ਅਤੇ ਏ.ਸੀ.ਸੀ. ਦੀ ਮਦਦ ਨਾਲ ਲਗਪਗ 12,000 ਡਾਲਰ ਅਦਾ ਕਰਕੇ ਉਸਦਾ ਮ੍ਰਿਤਕ ਸਰੀਰ 31 ਦਸੰਬਰ ਨੂੰ ਇੰਡੀਆ ਭੇਜ ਦਿੱਤਾ ਗਿਆ। ਹੇਸਟਿੰਗਜ਼ ਰਹਿੰਦੇ ਉਸਦੇ ਦੋਸਤਾਂ ਨੇ ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ ਤੋਂ ਉਸ ਲਈ ਅਰਦਾਸ ਵੀ ਕਰਵਾਈ ਸੀ, ਪਰ ਕਿਸੇ ਮਦਦ ਲਈ ਉਨ੍ਹਾਂ ਨੇ ਸਿੱਖ ਕਮਿਊਨਿਟੀ ਨਾਲ ਸ਼ਾਇਦ ਸੰਪਰਕ ਨਹੀਂ ਕੀਤਾ। ਅੱਜ ਇਕ ਖਬਰ ਨਿਊਜ਼ੀਲੈਂਡ ਹੈਰਲਡ ਵਿਚ ਪ੍ਰਕਾਸ਼ਿਤ ਹੋਈ ਹੈ ਕਿ ਪਰਿਵਾਰ ਇਕ ਲੱਖ ਡਾਲਰ ਦੇ ਕਰਜ਼ੇ ਥੱਲੇ ਹੈ। ਇਸ ਤੋਂ ਪਹਿਲਾਂ ਇਹ ਖਬਰ ਪ੍ਰਕਾਸ਼ਿਤ ਸੀ ਕਿ ਮ੍ਰਿਤਕ ਦੇ ਵਾਰਸਾਂ ਕੋਲ ਮ੍ਰਿਤਕ ਦੇਹ ਭਾਰਤ ਮੰਗਵਾਉਣ ਦਾ ਖਰਚਾ ਨਹੀਂ ਸੀ। ਇਸ ਸਬੰਧੀ ਬਹੁਤ ਸਾਰੇ ਲੋਕਾਂ ਨੇ ਖਾਸ ਕਰ ਦੂਜੇ ਧਰਮਾਂ ਦੇ ਲੋਕਾਂ ਨੇ ਚੰਗੇ ਮਾੜ ਕੁਮੈਂਟ ਪਾਏ ਹਨ। ਕਈਆਂ ਨੇ ਲਿਖਿਆ ਹੈ ਕਿ ਨਿਊਜ਼ੀਲੈਂਡਰਾਂ ਦੇ ਟੈਕਸ ਦਾ ਪੈਸਾ ਅਜਿਹੀਆਂ ਘਟਨਾਵਾਂ ਵਿਚ ਨਹੀਂ ਵਰਤਣਾ ਚਾਹੀਦਾ। ਜਿਵੇਂ 'ਕਹਿੰਦੇ ਨੇ ਦਰਦ ਪਰਾਇਆ ਜਾਣੇ ਕੌਣ' ਵਾਲੀ ਕਹਾਵਤ ਕਈ ਵਾਰ ਸਾਬਿਤ ਹੁੰਦੀ ਦਿਸਦੀ ਹੈ। ਇਸ ਮੁੰਡੇ ਦੀਆਂ ਦੋ ਭੈਣਾਂ ਹਨ ਅਤੇ ਇਹ ਇਕੱਲਾ ਪੁੱਤਰ ਸੀ ਮਾਪਿਆਂ ਦਾ। 

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਬਾਗ਼ੀ ਇਲਾਕੇ 'ਚ ਸੀਰੀਆਈ ਸੈਨਾ 'ਤੇ ਹਮਲਾ- 8 ਲੋਕਾਂ ਦੀ ਮੌਤ

ਬੈਰੂਤ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪੱਛਮ-ਉੱਤਰ ਸੀਰੀਆ 'ਚ ਸਰਕਾਰ ਵਿਰੋਧੀ ਇਲਾਕੇ 'ਚ ਸੀਰੀਆਈ ਸੈਨਾ ਦੇ ਹਵਾਈ ਹਮਲੇ 'ਚ ਬੀਤੇ ਦਿਨ 3 ਬੱਚਿਆਂ ਸਮੇਤ 8 ਨਾਗਰਿਕ ਮਾਰੇ ਗਏ | ਬਿ੍ਟੇਨ ਦੀ ਸਥਿਤ ਸੰਸਥਾ ਸੀਰੀਅਨ ਆਬਜ਼ਰਵੇਟਰੀ ਫ਼ਾਰ ਹਿਊਮਨ ਰਾਇਟਸ ਦਾ ਕਹਿਣਾ ਹੈ ਕਿ ਹਵਾਈ ਹਮਲੇ 'ਚ ਸਾਰਾਕੀਬ ਸ਼ਹਿਰ 'ਚ 3 ਨਾਗਰਿਕ ਮਾਰੇ ਗਏ ਹਨ |  

ਅਮਰੀਕਾ 'ਚ ਟਰੱਕ ਨੇ 7 ਮੋਟਰਸਾਈਕਲ ਸਵਾਰਾਂ ਨੂੰ ਕੁਚਲਿਆ

ਵਾਸ਼ਿੰਗਟਨ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ ਦੇ ਉੱਤਰੀ-ਪੂਰਬੀ ਸੂਬੇ ਨਿਊ ਹੇਮਸ਼ੇਅਰ 'ਚ 2 ਮਾਰਗੀ ਹਾਈਵੇਅ 'ਤੇ ਇਕ ਪਿਕ ਅੱਪ ਟਰੱਕ ਨੇ 7 ਮੋਟਰਸਾਈਕਲ ਸਵਾਰਾਂ ਨੂੰ ਕੁਚਲ ਦਿੱਤਾ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ | ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ਦੇ ਬਾਅਦ ਨੇੜਲੇ ਜੰਗਲੀ ਇਲਾਕੇ 'ਚ ਅੱਗ ਲੱਗ ਗਈ | 

ਆਸਟ੍ਰੇਲੀਆ ਦੀ ਤਰਜ਼ 'ਤੇ ਨਿਊਜ਼ੀਲੈਂਡ 'ਚ ਕਰਵਾਈਆਂ ਜਾਣਗੀਆਂ ਨਿਊਜ਼ੀਲੈਂਡ ਸਿੱਖ ਖੇਡਾਂ

ਆਕਲੈਂਡ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਬੀਤੇ ਕਰੀਬ 125 ਸਾਲਾਂ ਤੋਂ ਨਿਊਜ਼ੀਲੈਂਡ 'ਚ ਰਹਿ ਰਹੇ ਸਿੱਖ ਪਰਿਵਾਰਾਂ ਨੇ ਜਿਥੇ ਸਖ਼ਤ ਮਿਹਨਤ ਕਰ ਕੇ ਨਿਊਜ਼ੀਲੈਂਡ ਦੀ ਤਰੱਕੀ 'ਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ, ਉਥੇ ਹੀ ਆਪਣੇ ਸੱਭਿਆਚਾਰ, ਵਿਰਸੇ, ਆਪਣੀਆਂ ਖੇਡਾਂ ਆਦਿ ਨੂੰ ਜਿਊਾਦਾ ਰੱਖਣ ਲਈ ਇਸ ਧਰਤੀ 'ਤੇ ਵੱਖ-ਵੱਖ ਸਮੇਂ ਸਮਾਰੋਹ ਅਤੇ ਖੇਡ ਮੇਲੇ ਵੀ ਕਰਵਾਏ ਹਨ | ਗੁਆਂਢੀ ਮੁਲਕ ਆਸਟ੍ਰੇਲੀਆ ਵਿਖੇ ਹਰ ਸਾਲ ਕਰਵਾਈਆਂ ਜਾਂਦੀਆਂ ਸਿੱਖ ਖੇਡਾਂ ਦੀ ਤਰਜ਼ 'ਤੇ ਹੁਣ ਨਿਊਜ਼ੀਲੈਂਡ ਵਾਸੀਆਂ ਨੇ ਵੀ ਨਿਊਜ਼ੀਲੈਂਡ ਸਿੱਖ ਖੇਡਾਂ ਆਕਲੈਂਡ 2019 ਕਰਵਾਉਣ ਦਾ ਅੱਜ ਰਸਮੀ ਐਲਾਨ ਕਰ ਦਿੱਤਾ | ਸਥਾਨਕ ਪੁਲਮਨ ਪਾਰਕ ਟਾਕਾਨੀਨੀ ਵਿਖੇ ਪ੍ਰਬੰਧਕਾਂ ਵਲੋਂ ਰੱਖੇ ਗਏ ਵਿਸ਼ੇਸ਼ ਸਮਾਰੋਹ 'ਚ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਪਾਪਾਟੋਏਟੋਏ ਨੇ 6 ਮੈਂਬਰੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਜਿਨ੍ਹਾਂ 'ਚ ਤਾਰਾ ਸਿੰਘ ਬੈਂਸ, ਦਲਜੀਤ ਸਿੰਘ ਸਿੱਧੂ, ਗੁਰਵਿੰਦਰ ਸਿੰਘ ਔਲਖ, ਦਲਬੀਰ ਸਿੰਘ ਲਸਾੜਾ, ਸੁਰਿੰਦਰ ਸਿੰਘ ਢੀਂਡਸਾ,

ਐਡੀਲੇਡ 'ਚ ਯੋਗ ਦਿਵਸ ਦੀ ਪੰਜਵੀਂ ਵਰ੍ਹੇਗੰਢ ਮਨਾਈ

ਐਡੀਲੇਡ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਕੌਮਾਂਤਰੀ ਯੋਗ ਦਿਵਸ ਦੀ ਪੰਜਵੀਂ ਵਰ੍ਹੇਗੰਢ ਸਬੰਧੀ ਸਮਾਗਮ ਆਰਟ ਆਫ਼ ਲਿਵਿੰਗ ਐਡੀਲੇਡ ਸਾਊਥ ਆਸਟ੍ਰੇਲੀਆ 'ਚ ਕੌਾਸਲੇਟ ਜਨਰਲ ਆਫ਼ ਇੰਡੀਆ ਸਿਡਨੀ ਮੁਨੀਸ਼ ਗੁਪਤਾ ਦੀ ਅਗਵਾਈ 'ਚ ਆਯੋਜਿਤ ਕੀਤਾ ਗਿਆ | ਸਮਾਗਮ 'ਚ ਐਸ. ਕੇ. ਵਰਮਾ, ਕੌਾਸਲਰ ਸੁਰਿੰਦਰਪਾਲ ਚਾਹਲ, ਕੌਾਸਲਰ ਹੈਲਰ ਦੋਨੋਵਾਲ ਸਮੇਤ ਵੱਖ-ਵੱਖ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ | ਰੈਚਲ ਸਿਡਰਸਨ ਮਨਿਸਟਰ ਆਫ਼ ਚਾਇਲਡ ਪ੍ਰੋਟੈਕਸ਼ਨ ਪ੍ਰੀਮੀਅਰ ਨੂੰ ਰਿਪ੍ਰੀਜ਼ੈਂਟ ਕਰਨ ਲਈ ਵਿਸ਼ੇਸ਼ ਤੌਰ '

ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਗੁਰੂ ਨਾਨਕ ਡਾਕੂਮੈਂਟਰੀ ਦੀ ਹਮਾਇਤ 'ਚ ਹਿੱਸਾ ਲਿਆ

ਨਿਊਯਾਰਕ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਸਿਆਟਲ 'ਚ ਲੌਾਗ ਆਈਲੈਂਡ ਦੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਗੁਰੂ ਨਾਨਕ ਡਾਕੂਮੈਂਟਰੀ ਦੀ ਹਮਾਇਤ 'ਚ ਹਿੱਸਾ ਲਿਆ ਅਤੇ ਇਸ ਪ੍ਰੋਜੈਕਟ ਦੀ ਸਹਾਇਤਾ ਲਈ 65,000 ਡਾਲਰ ਇਕੱਠੇ ਕੀਤੇ | ਨੈਸ਼ਨਲ ਸਿੱਖ ਕੈਂਪੇਨ ਗੁਰੂ ਨਾਨਕ ਦੇਵ ਜੀ 'ਤੇ ਇਕ ਘੰਟੇ ਦੀ ਡਾਕੂਮੈਂਟਰੀ ਫ਼ਿਲਮ ਬਣਾਉਣ ਲਈ ਇਕ ਫ਼ਿਲਮ ਕੰਪਨੀ ਔਉਤੂਰ ਪ੍ਰੋਡਕਸ਼ਨਜ਼ ਨਾਲ ਕੰਮ ਕਰ ਰਹੀ ਹੈ ਅਤੇ ਇਹ ਸਾਰੇ ਅਮਰੀਕਾ 'ਚ ਪੀ.ਬੀ.ਐਸ. 200 ਟੀ.ਵੀ. ਸਟੇਸ਼ਨਾਂ 'ਤੇ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਵਰ੍ਹੇਗੰਢ ਮਨਾਉਂਦਿਆਂ ਵਿਖਾਈ ਜਾਵੇਗੀ | ਲੌਾਗ ਆਈਲ਼ੈਂਡ ਦੇ ਤਿੰਨੇ ਗੁਰਦੁਆਰਿਆਂ ਦੇ ਮੈਂਬਰਾਂ ਨੇ ਆਪਣਾ ਸਮਰਥਨ ਪ੍ਰਗਟਾਇਆ | 

ਦੁਬਈ ’ਚ ਕਤਲ ਕੀਤੇ ਨੌਜਵਾਨ ਦੀ ਲਾਸ਼ ਵਤਨ ਪੁੱਜੀ

ਅੰਮ੍ਰਿਤਸਰ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਸੁਨਹਿਰੇ ਭਵਿੱਖ ਦੀ ਤਲਾਸ਼ ’ਚ ਦੁਬਈ ਗਏ 32 ਸਾਲਾ ਕੁਲਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਜਲੰਧਰ ਦਾ ਬੀਤੇ ਦਿਨੀਂ ਕਤਲ ਕਰ ਦਿੱਤਾ ਗਿਆ ਸੀ। ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਕੁਲਦੀਪ ਦੀ ਲਾਸ਼ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਪੁੱਜੀ, ਜਿਥੇ ਟਰਸੱਟ ਆਗੂਆਂ ਨੇ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਜਲੰਧਰ ਦੇ ਬਸਤੀ ਬਾਵਾ ਖੇਲ ਨਾਲ ਸਬੰਧਤ ਕੁਲਦੀਪ ਸਿੰਘ 

ਸ੍ਰੀਲੰਕਾ ਵਿਚ ਸੋਨੇ ਦੀ ਤਸਕਰੀ ਕਰਦੇ ਛੇ ਭਾਰਤੀ ਗ੍ਰਿਫ਼ਤਾਰ

ਕੋਲੰਬੋ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਸ੍ਰੀਲੰਕਾ ਦੇ ਅਧਿਕਾਰੀਆਂ ਨੇ ਛੇ ਭਾਰਤੀਆਂ ਨੂੰ ਸੋਨੇ ਦੀ ਤਸਕਰੀ ਕਰਦਿਆਂ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਕੀਮਤ ਭਾਰਤ ਵਿਚ 30 ਲੱਖ ਰੁਪਏ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਭਾਰਤੀਆਂ ਨੂੰ ਭੰਡਾਰਾਨਾਇਕੇ ਕੌਮਾਂਤਰੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੇ ਬੈਗਾਂ ’ਚੋਂ ਸੋਨੇ ਦੇ ਬਿਸਕੁਟ ਬਰਾਮਦ ਹੋਏ ਹਨ। ਕਸਟਮ ਵਿਭਾਗ ਦੇ ਬੁਲਾਰੇ ਡਿਪਟੀ ਡਾਇਰੈਕਟਰ ਸੁਨੀਲ ਯੈਆਰਤਨ ਨੇ ਆਪਣੀ ਰਿਪੋਰਟ

ਪੌਂਪੀਓ ਦੀ ਭਾਰਤ ਫੇਰੀ ਅੱਜ ਤੋਂ

ਅਮਰੀਕਾ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਭਲਕ ਤੋਂ ਦੋ ਰੋਜ਼ਾ ਦੌਰੇ ਲਈ ਭਾਰਤ ਆਉਣਗੇ। ਪੌਂਪੀਓ ਦੀ ਇਸ ਫੇਰੀ ਦੌਰਾਨ ਭਾਰਤ ਤੇ ਅਮਰੀਕਾ ਸਹਿਯੋਗ ਨਾਲ ਸਬੰਧਤ ਖੇਤਰਾਂ ਵਿੱਚ ਵਣਜ ਨੂੰ ਲੈ ਕੇ ਉਪਜੇ ਝਗੜੇ ਝੇੜਿਆਂ ਨੂੰ ਖ਼ਤਮ ਕਰਨ ਦਾ ਯਤਨ ਕਰਨਗੇ। ਏਸ਼ੀਆ ਪ੍ਰਸ਼ਾਂਤ ਖਿੱਤੇ ਵਿੱਚ ਚੀਨ ਦੇ ਵਧਦੇ ਅਧਾਰ ਨੂੰ ਖ਼ਤਮ ਕਰਨ ਲਈ ਅਮਰੀਕਾ ਨੂੰ ਭਾਰਤ ਸਮੇਤ ਆਸਟਰੇਲੀਆ ਤੇ ਜਪਾਨ ਤੋਂ ਹਮਾਇਤ ਦੀ ਦਰਕਾਰ ਰਹੇਗੀ। 

ਅਤਿਵਾਦ ਦੇ ਕੇਸ ’ਚ ਕੈਦ

ਇੰਡਿਆਨਾਪੋਲਿਸ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਇੱਥੇ ਇੱਕ ਨਾਗਰਿਕ ਨੂੰ ਜਿਸ ਨੇ ਵਿਦੇਸ਼ ਵਿਚਲੀ ਇਸਲਾਮਿਕ ਸਟੇਟ ਜਥੇਬੰਦੀ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਸੀ, ਨੂੰ ਅਦਾਲਤ ਨੇ ਅੱਠ ਸਾਲ ਚਾਰ ਮਹੀਨੇ ਜੇਲ੍ਹ ਦੀ ਸ਼ਜਾ ਸੁਣਾਈ ਹੈ। 

ਅਮਰੀਕਾ ਨੇ ਇਰਾਨ ’ਤੇ ਸਾਈਬਰ ਹਮਲਾ ਕੀਤਾ

ਵਾਸ਼ਿੰਗਟਨ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕੀ ਅਖ਼ਬਾਰ ਵਾਸ਼ਿੰਗਟਨ ਪੋਸਟ ਅਨੁਸਾਰ ਅਮਰੀਕਾ ਨੇ ਇਰਾਨ ਵੱਲੋਂ ਉਸ ਦਾ ਜਾਸੂਸੀ ਡਰੋਨ ਡੇਗੇ ਜਾਣ ਮਗਰੋਂ ਇਰਾਨ ਦੇ ਮਿਜ਼ਾਈਲ ਕੰਟਰੋਲ ਸਿਸਟਮ ਅਤੇ ਇਕ ਜਾਸੂਸੀ ਨੈੱਟਵਰਕ ’ਤੇ ਸਾਈਬਰ ਹਮਲੇ ਕੀਤੇ ਹਨ। ਅਖ਼ਬਾਰ ਅਨੁਸਾਰ ਹਮਲੇ ਨਾਲ ਰਾਕੇਟ ਅਤੇ ਮਿਜ਼ਾਈਲ ਦਾਗਣ ਵਿਚ ਵਰਤੇ ਜਾਣ ਵਾਲੇ ਕੰਪਿਊਟਰਾਂ ਨੂੰ ਨੁਕਸਾਨ ਪੁੱਜਿਆ ਹੈ। ਅਮਰੀਕਾ ਦੇ ਰੱਖਿਆ ਅਧਿਕਾਰੀਆਂ ਨੇ ਅਖ਼ਬਾਰ ਦੀ ਇਸ ਰਿਪੋਰਟ ਦੀ ਪੁਸ਼ਟੀ ਨਹੀਂ ਕੀਤੀ ਹੈ।

ਅਮਰੀਕਾ ਦੀ ਸਮਝਦਾਰੀ ਨੂੰ ਕਮਜ਼ੋਰੀ ਨਾ ਸਮਝੇ ਇਰਾਨ: ਬੋਲਟਨ

ਯੇਰੂਸ਼ੱਲਮ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਜੌਹਨ ਬੋਲਟਨ ਨੇ ਇਰਾਨ ਨੂੰ ਅੱਜ ਚਿਤਾਵਨੀ ਦਿੱਤੀ ਕਿ ਉਹ ਤਹਿਰਾਨ ’ਤੇ ਜਵਾਬੀ ਹਮਲੇ ਨੂੰ ਆਖ਼ਰੀ ਪਲਾਂ ਵਿਚ ਰੱਦ ਕਰਨ ਦੇ ਰਾਸ਼ਟਰਪਤੀ ਟਰੰਪ ਦੇ ਫ਼ੈਸਲੇ ਨੂੰ ‘ਕਮਜ਼ੋਰੀ’ ਸਮਝਣ ਦੀ ਭੁੱਲ ਨਾ ਕਰੇ। ਬੋਲਟਨ ਨੇ ਯੇਰੂਸ਼ਲਮ ਵਿਚ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੀਟਿੰਗ ਤੋਂ ਪਹਿਲਾਂ ਕਿਹਾ, ‘‘ਨਾ ਹੀ ਇਰਾਨ ਤੇ ਨਾ ਹੀ 

ਸ੍ਰੀਲੰਕਾ ਵਿਚ ਐਮਰਜੈਂਸੀ ਦੀ ਮਿਆਦ ਵਧਾਈ

ਕੋਲੰਬੋ,22 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸ੍ਰੀਸੇਨਾ ਨੇ ਅੱਜ ਦੇਸ਼ ਵਿਚ ਲੱਗੀ ਐਮਰਜੈਂਸੀ ਦੀ ਮਿਆਦ ਵਿਚ ਵਾਧਾ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ। ਅਪਰੈਲ ਵਿਚ ਈਸਟਰ ਮੌਕੇ ਹੋਏ ਬੰਬ ਧਮਾਕਿਆਂ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਐਮਰਜੈਂਸੀ ਲਾਈ ਗਈ ਸੀ। ਇਨ੍ਹਾਂ ਧਮਾਕਿਆਂ ਵਿਚ 258 ਜਣੇ ਮਾਰੇ ਗਏ ਸਨ। ਸ੍ਰੀਸੇਨਾ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਮੁਲਕ ਵਿਚ ‘ਜਨਤਕ ਐਮਰਜੈਂਸੀ’ ਸੀ ਤੇ ਉਹ ਇਸ ਨੂੰ ਵਧਾ ਕੇ ਪਬਲਿਕ ਸੁਰੱਖਿਆ ਐਕਟ ਦੀਆਂ ਤਜਵੀਜ਼ਾਂ ਨੂੰ ਹੀ ਲਾਗੂ ਕਰ ਰਹੇ ਹਨ। ਜ਼ਿੰਮੇਵਾਰਾਂ ਨੂੰ ਫੜਨ ਤੇ ਹਿਰਾਸਤ ਵਿਚ ਲੈਣ ਲਈ ਪੁਲੀਸ ਤੇ ਸੁਰੱਖਿਆ ਬਲਾਂ ਨੂੰ ਵਿਆਪਕ ਹੱਕ ਦੇਣ ਵਾਲਾ ਇਹ ਸਖ਼ਤ ਕਾਨੂੰਨ ਸ਼ਨਿਚਰਵਾਰ ਨੂੰ ਹਟਾਇਆ ਜਾਣਾ ਸੀ।

ਸਕੈਂਪ ਨੇ ਜਿੱਤਿਆ ਦੁਨੀਆਂ ਦਾ ਬਦਸੂਰਤ ਕੁੱਤਾ ਹੋਣ ਦਾ ਮੁਕਾਬਲਾ

ਲਾਸ ਏਂਜਲਸ,22 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਸਕੈਂਪ ਨੂੰ ਉਸ ਦੀ ਵਿਸ਼ੇਸ਼ ਦਿੱਖ ਨੇ ਜੇਤੂ ਬਣਾ ਦਿੱਤਾ ਪਰ ਉਹ ਕਿਸੇ ਸੁੰਦਰਤਾ ਮੁਕਾਬਲੇ ਦਾ ਜੇਤੂ ਨਹੀਂ ਬਣਿਆਂ ਸਗੋਂ ਉਸ ਨੇ ਦੁਨੀਆਂ ਦਾ ਬਦਸੂਰਤ ਕੁੱਤਾ ਹੋਣ ਦਾ ਮੁਕਾਬਲਾ ਜਿੱਤਿਆ ਹੈ। ਉਸ ਨੇ ਕੈਲੇਫੋਰਨੀਆਂ ਦੇ ਪੇਟਾਲੁਮਾ ਵਿੱਚ 31ਵੇਂ ਸਾਲਾਨਾ ਸਭ ਤੋਂ ਬਦਸੂਰਤ ਕੁੱਤਾ ਮੁਕਾਬਲੇ ਵਿੱਚ ਪਹਿਲਾਂ ਸਥਾਨ ਜਿੱਤਿਆ ਹੈ। ਇਸ ਜਿੱਤ ਵਿੱਚ ਉਸ ਦੀਆਂ ਲੱਤਾਂ, ਵਾਲਾਂ ਅਤੇ ਅੱਖਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।

ਕੁਫਰ ਵਿਰੋਧੀ ਕਾਨੂੰਨ ਤਹਿਤ ਜੇਲ੍ਹਾਂ ’ਚ ਬੰਦ ਲੋਕਾਂ ਨੂੰ ਰਿਹਾਅ ਕਰੇ ਪਾਕਿ: ਪੌਂਪੀਓ

ਵਾਸ਼ਿੰਗਟਨ,22 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ ਨੇ ਪਾਕਿਸਤਾਨ ਤੋਂ ਕੁਫਰ ਤੋਲਣ ਦੇ ਮਾਮਲੇ ’ਚ ਜੇਲ੍ਹ ’ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ 40 ਤੋਂ ਵੱਧ ਮੈਂਬਰਾਂ ਨੂੰ ਰਿਹਾਅ ਕਰਨ ਤੇ ਦੇਸ਼ ’ਚ ਵੱਖ ਵੱਖ ਧਰਮਾਂ ਦੇ ਲੋਕਾਂ ਦੀ ਧਾਰਮਿਕ ਆਜ਼ਾਦੀ ਸਬੰਧੀ ਮਸਲੇ ਹੱਲ ਕਰਨ ਲਈ ਇੱਕ ਦੂਤ ਨਿਯੁਕਤ ਕਰਨ ਦੀ ਮੰਗ ਕੀਤੀ ਹੈ।

ਅਤਿਵਾਦ ਦੇ ਕੇਸ ’ਚ ਕੈਦ


ਇੰਡਿਆਨਾਪੋਲਿਸ,22 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਇੱਥੇ ਇੱਕ ਨਾਗਰਿਕ ਨੂੰ ਜਿਸ ਨੇ ਵਿਦੇਸ਼ ਵਿਚਲੀ ਇਸਲਾਮਿਕ ਸਟੇਟ ਜਥੇਬੰਦੀ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਸੀ, ਨੂੰ ਅਦਾਲਤ ਨੇ ਅੱਠ ਸਾਲ ਚਾਰ ਮਹੀਨੇ ਜੇਲ੍ਹ ਦੀ ਸ਼ਜਾ ਸੁਣਾਈ ਹੈ। ਸੰਘੀ ਅਦਾਲਤ ਨੇ ਬਰਊਨਜ਼ਬਰਗ ਦੇ ਅਕਰਮ ਮੁਸਲੇਹ (21) ਨੂੰ ਵੱਖਰੇ ਮਾਮਾਲੇ ਵਿੱਚ ਇਹ ਸ਼ਜਾ ਪੂਰੀ ਹੋਣ ਬਾਅਦ 11 ਸਾਲ ਅੱਠ ਮਹੀਨੇ ਦੀ ਹੋਰ ਸਜ਼ਾ ਵੀ ਸੁਣਾਈ ਹੈ।

ਇਰਾਨ ਵੱਲੋਂ ਅਮਰੀਕਾ ਨੂੰ ਨਤੀਜੇ ਭੁਗਤਣ ਦੀ ਚਿਤਾਵਨੀ

ਤਹਿਰਾਨ,22 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਇਰਾਨ ਨੇ ਅੱਜ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ ਕਿ ਇਸਲਾਮਿਕ ਗਣਤੰਤਰ ਖ਼ਿਲਾਫ਼ ਕਿਸੇ ਵੀ ਕਾਰਵਾਈ ਦਾ ਪੱਛਮੀ ਏਸ਼ੀਆ ’ਚ ਅਮਰੀਕੀ ਹਿੱਤਾਂ ਨੂੰ ਵੱਡਾ ਨੁਕਸਾਨ ਪਹੁੰਚੇਗਾ ਅਤੇ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ।

ਮਾਰਕ ਐਸਪਰ ਅਮਰੀਕਾ ਦੇ ਰੱਖਿਆ ਸਕੱਤਰ ਨਾਮਜ਼ਦ

ਵਾਸ਼ਿੰਗਟਨ,22 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੱਖਿਆ ਸਕੱਤਰ ਦੇ ਅਹੁਦੇ ਲਈ ਮਾਰਕ ਐਸਪਰ ਨੂੰ ਨਾਮਜ਼ਦ ਕੀਤਾ ਹੈ। ਵ੍ਹਾਈਟ ਹਾਊਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ।ਜਿਮ ਮੈਟਿਸ ਦੇ ਪਿਛਲੇ ਸਾਲ ਦੇ ਅੰਤ ’ਚ ਅਚਾਨਕ ਅਸਤੀਫਾ ਦੇਣ ਤੋਂ ਬਾਅਦ ਸੰਸਦ ਮੈਂਬਰਾਂ ਵੱਲੋਂ ਰਾਸ਼ਟਰਪਤੀ ’ਤੇ ਪੈਂਟਾਗਨ ’ਚ ਸਥਿਰ ਨਾਗਰਿਕ ਅਗਵਾਈ ਲਿਆਉਣ ਦੇ ਦਬਾਅ ਦੇ ਚਲਦਿਆਂ ਇਹ ਫ਼ੈਸਲਾ ਲਿਆ ਗਿਆ ਹੈ। ਐਸਪਰ ਅਜੇ ਸੈਨਾ ਦੇ ਸਕੱਤਰ ਹਨ।

ਅਮਰੀਕੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

ਵਾਸ਼ਿੰਗਟਨ,22 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਤੇ ਕਾਲਮਨਵੀਸ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ, ਹਾਲਾਂਕਿ ਰਾਸ਼ਟਰਪਤੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਿਆਂ ਇਨ੍ਹਾਂ ਨੂੰ ਫਰਜ਼ੀ ਖ਼ਬਰ ਦੱਸਿਆ ਹੈ।

ਯੂ. ਕੇ. ਦੇ ਸਿੱਖਾਂ ਵਲੋਂ ਪਹਿਲੀ ਤੇ ਦੂਸਰੀ ਜੰਗ ਦੇ ਸ਼ਹੀਦਾਂ ਦੇ ਸਮਾਰਕ ਬਣਾਉਣ ਦੀ ਮੰਗ

ਸਿੰਗਾਪੁਰ,21 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਯੂ.ਕੇ. 'ਚ ਸਿੱਖ ਭਾਈਚਾਰੇ ਨੇ ਪਹਿਲੀ ਤੇ ਦੂਸਰੀ ਸੰਸਾਰ ਜੰਗ 'ਚ ਬਿ੍ਟਿਸ਼ ਲਈ ਲ਼ੜਾਈ ਦੌਰਾਨ ਸ਼ਹੀਦ ਹੋਏ ਸਿੱਖ ਭਾਈਚਾਰੇ ਦੇ ਸ਼ਹੀਦਾਂ ਦੀ ਯਾਦ 'ਚ ਸਮਾਰਕ ਬਣਾਉਣ ਦੀ ਮੰਗ ਕੀਤੀ ਹੈ | ਜਸਵੀਰ ਸਿੰਘ ਦੀ ਪ੍ਰਧਾਨਗੀ ਵਾਲੀ ਬਿ੍ਟਿਸ਼ ਸਿੱਖ ਰਿਪੋਰਟ-2019 ਅਨੁਸਾਰ ਸਰਕਾਰ ਤੇ ਹੋਰ ਅਥਾਰਿਟੀਆਂ ਵਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ, ਕੀ ਕੇਂਦਰੀ ਲੰਡਨ 'ਚ ਯਾਗਦਾਰ ਬਣਾਉਣ ਲਈ ਜਗ੍ਹਾ ਮਿਲ ਸਕਦੀ ਹੈ | ਸਿੱਖ ਭਾਈਚਾਰੇ ਦਾ ਇਕ ਵੱਡਾ ਹਿੱਸਾ ਚਾਹੁੰਦਾ ਹੈ ਕਿ ਪਹਿਲੀ ਤੇ ਦੂਸਰੀ ਸੰਸਾਰ ਜੰਗ ਦੇ ਸਿੱਖ ਸ਼ਹੀਦਾਂ ਨੂੰ ਸਮਰਪਿਤ ਯਾਦਗਾਰ ਕੇਂਦਰੀ ਲੰਡਨ 'ਚ ਬਣਾਈ ਜਾਵੇ | ਉਨ੍ਹਾਂ ਕਿਹਾ ਕਿ ਦੇਸ਼ ਭਰ 'ਚ ਕਈ ਯਾਦਗਾਰਾਂ ਹਨ, ਜੋ ਪਹਿਲੀ ਤੇ ਦੂਸਰੀ ਜੰਗ ਦੇ ਸ਼ਹੀਦਾਂ ਦੀ ਯਾਦ 'ਚ ਬਣਾਈਆਂ ਗਈਆਂ ਹਨ | 

ਥਾਣੇ ਅਤੇ ਕਚਹਿਰੀਆਂ 'ਚ ਘੱਟ ਜਾਂਦੇ ਹਨ ਕੈਨੇਡਾ ਦੇ ਬਹੁਤੇ ਲੋਕ

ਐਡਮਿੰਟਨ,21 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਕੈਨੇਡਾ ਭਾਵੇਂ ਭਾਰਤ ਵਾਂਗ ਇਕ ਆਜ਼ਾਦ ਹੋਇਆ ਦੇਸ਼ ਹੈ ਤੇ ਉਸ ਦੀ ਆਬਾਦੀ ਪੰਜਾਬ ਨਾਲੋਂ ਵੀ ਘੱਟ ਹੈ | ਜਦੋਂ ਤੋਂ ਇਹ ਮੁਲਕ ਵਿਕਸਤ ਦੇ ਖੇਤਰ 'ਚ ਅੱਗੇ ਆਇਆ ਹੈ | ਇਸ ਨੇ ਆਪਣੇ ਕਾਅਦੇ-ਕਾਨੂੰਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਤੇ ਹਰ ਇਕ ਨਾਗਰਿਕ ਚਾਹੇ ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਜਾਂ ਆਮ ਨਾਗਰਿਕ ਹੈ, ਸਭ ਲਈ ਕਾਨੂੰਨ ਇਕ ਹੈ | ਜੋ ਵੀ ਕਾਨੂੰਨ ਦੀ ਉਲੰਘਣਾ ਕਰਦਾ ਹੈ, ਉਹ ਪੁਲਿਸ ਜਾਂ ਆਮ ਪ੍ਰਸ਼ਾਸਨ ਦੀ ਨਜ਼ਰ ਤੋਂ ਬਚ ਨਹੀਂ ਸਕਦਾ |

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0078030332
Copyright © 2019, Panjabi Times. All rights reserved. Website Designed by Mozart Infotech