ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਮਨੌਰੰਜਨ

ਸਹਿਜ ਢੰਗ ਨਾਲ ਰਾਇ ਪ੍ਰਗਟਾਉਣੀ ਜ਼ਰੂਰੀ: ਆਸ਼ੂਤੋਸ਼ ਰਾਣਾ

January 07, 2019 02:06 PM

ਮੁੰਬਈ,6 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਤੇ ਲੇਖਕ ਆਸ਼ੂਤੋਸ਼ ਰਾਣਾ ਦਾ ਮੰਨਣਾ ਹੈ ਕਿ ਆਪਣੀ ਰਾਇ ਜਾਂ ਵਿਚਾਰ ਸਹਿਜ ਤੇ ਯੋਗ ਢੰਗ ਨਾਲ ਪ੍ਰਗਟਾਉਣ ਚਾਹੀਦੇ ਹਨ। ਉਹ ਅਦਾਕਾਰ ਨਸੀਰੂਦੀਨ ਸ਼ਾਹ ਵੱਲੋਂ ‘ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ’ ਬਾਰੇ ਦਿੱਤੇ ਬਿਆਨ ’ਤੇ ਟਿੱਪਣੀ ਕਰ ਰਹੇ ਹਨ। ਸ਼ਾਹ ਨੇ ਸ਼ੁੱਕਰਵਾਰ ਨੂੰ ਐਮਨੈਸਟੀ ਇੰਡੀਆ ਦੀ ਇਕ ਵੀਡੀਓ ਸਾਂਝੀ ਕਰਕੇ ਕਿਹਾ ਸੀ ਕਿ ਭਾਰਤ ਵਿਚ ਜੋ ਵੀ ਕੋਈ ਅਨਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਿਹਾ ਹੈ, ਉਸ ਨੂੰ ਹਰ ਹੱਥਕੰਡਾ ਵਰਤ ਕੇ ਚੁੱਪ ਕਰਾਇਆ ਜਾ ਰਿਹਾ ਹੈ।
ਆਸ਼ੂਤੋਸ਼ ਰਾਣਾ ਨੇ ਕਿਹਾ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਮੁਤਾਬਕ ਦੋ ਜਣਿਆਂ ਦੀ ਰਾਇ ਵੱਖ-ਵੱਖ ਹੋ ਸਕਦੀ ਹੈ ਤੇ ਇਸ ਦਾ ਸਨਮਾਨ ਕਰਦਾ ਬਣਦਾ ਹੈ, ਪਰ ਇਸ ਨੂੰ ਸਹਿਜਤਾ ਨਾਲ ਲੈਣਾ ਜ਼ਰੂਰੀ ਹੈ ਨਹੀਂ ਤਾਂ ਇਹ ਵਿਵਾਦ ਦਾ ਸਬੱਬ ਬਣ ਜਾਂਦਾ ਹੈ। ਆਸ਼ੂਤੋਸ਼ ਰਾਣਾ ਨੇ ਹਾਲੀਆ ਰਿਲੀਜ਼ ਫ਼ਿਲਮ ‘ਸਿੰਬਾ’ ਵਿਚ ਅਹਿਮ ਕਿਰਦਾਰ ਨਿਭਾਇਆ ਹੈ ਤੇ ਇਹ ਸਫ਼ਲ ਰਹੀ ਹੈ। ਰਾਣਾ ਨੇ ਨਾਲ ਹੀ ਕਿਹਾ ਕਿ ਉਹ ਖ਼ੁਦ ‘ਖੁੱਲ੍ਹ ਕੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ’ ਦੇ ਹਾਮੀ ਹਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮਨੌਰੰਜਨ ਵਿੱਚ ਹੋਰ
ਰਣਬੀਰ ਨੂੰ ਫਿਲਮਾਂ ਦੀ ਚੋਣ ਕਰਨੀ ਬਾਖੂਬੀ ਆਉਂਦੀ ਹੈ: ਕਾਰਤਿਕ ਆਰੀਅਨ

ਮੁੰਬਈ,13 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਹਾਲੀਆ ਰਿਲੀਜ਼ ਫ਼ਿਲਮ ‘ਲੁਕਾ ਛੁੱਪੀ’ ਦੀ ਸਫ਼ਲਤਾ ਤੋਂ ਬਾਗੋ ਬਾਗ ਅਦਾਕਾਰ ਕਾਰਤਿਕ ਆਰੀਅਨ ਦਾ ਕਹਿਣਾ ਹੈ ਕਿ ਉਹ ਇਸ ਗੱਲ ਤੋਂ ਭਲੀਭਾਂਤ ਵਾਕਿਫ਼ ਹੈ ਕਿ ਇੰਡਸਟਰੀ ਵਿੱਚ ਫ਼ਿਲਮਾਂ ਦੀ ਚੋਣ ਬਾਰੇ ਉਸ ਨੂੰ ਵਧੇਰੇ ਚੌਕਸ ਰਹਿਣ ਦੀ ਲੋੜ ਹੈ। ਅਦਾਕਾਰ ਨੇ ਕਿਹਾ ਰਣਬੀਰ ਕਪੂਰ ਹੀ ਉਹ ਇਕੋ ਇਕ ਅਦਾਕਾਰ ਜਿਸ ਤੋਂ ਉਹ ਇਸ ਲਈ ਰਸ਼ਕ ਕਰਦਾ ਹੈ ਕਿਉਂਕਿ ਉਸ (ਰਣਬੀਰ) ਨੂੰ ਫ਼ਿਲਮਾਂ ਦੀ ਚੋਣ ਕਰਨ ਦੀ ਕਲਾ ਬਾਖੂਬੀ ਆਉਂਦੀ ਹੈ। ਇਸ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਦੌਰਾਨ ਕਾਰਤਿਕ ਨੇ ਕਿਹਾ, ‘ਫਿਲਮ ‘ਸੋਨੂ ਕੇ ਟੀਟੂ ਕੀ ਸਵੀਟੀ’ ਦੀ ਸਫ਼ਲਤਾ ਮਗਰੋਂ ਉਸ ’ਤੇ ਕਾਫ਼ੀ ਦਬਾਅ ਸੀ। ਲੋਕਾਂ ਨੂੰ ਉਡੀਕ ਸੀ ਕਿ ਹੁਣ ਮੈਂ ਅੱਗੇ ਕੀ ਕਰਾਂਗਾ। 

‘ਦਿ ਸਕਾਈ ਇਜ਼ ਪਿੰਕ’ ਦੀ ਸ਼ੂਟਿੰਗ ਮੁਕੰਮਲ

ਮੁੰਬਈ,13 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਿਯੰਕਾ ਚੋਪੜਾ ਤੇ ਫ਼ਰਹਾਨ ਅਖ਼ਤਰ ਦੀ ਅਦਾਕਾਰੀ ਵਾਲੀ ਫ਼ਿਲਮ ‘ਦਿ ਸਕਾਈ ਇਜ਼ ਪਿੰਕ’ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ। ਫ਼ਿਲਮ ਦੀ ਡਾਇਰੈਕਟਰ ਸ਼ੋਨਾਲੀ ਬੋਸ ਨੇ ਇਹ ਖ਼ਬਰ ਲੰਘੇ ਦਿਨ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਫ਼ਿਲਮ ਦੇ ਹੋਰਨਾਂ ਕਲਾਕਾਰਾਂ ਵਿੱਚ ਜ਼ਾਇਰਾ ਵਸੀਮ ਤੇ ਰੋਹਿਤ ਸਰਾਫ਼ ਸ਼ਾਮਲ ਹਨ। ਸ਼ੋਨਾਲੀ ਨੇ ਇੰਸਟਾਗ੍ਰਾਮ ’ਤੇ ਫਿਲਮ ਦੀਆਂ ਕੁਝ ਤਸਵੀਰਾਂ ਸਾਂਝੀ ਕਰਦਿਆਂ ਲਿਖਿਆ, ‘ਫ਼ਿਲਮ ‘ਦਿ ਸਕਾਈ ਇਜ਼ ਪਿੰਕ’ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ। ਅਸੀਂ ਪਿਛਲੇ ਨੌਂ ਮਹੀਨਿਆਂ ਤੋਂ ਫਿਲਮ ਦੀ ਸ਼ੂਟਿੰਗ ਕਰ ਰਹੇ ਸੀ…ਇਸ ਦੌਰਾਨ ਮੇਰੇ ਅਦਾਕਾਰ ਵਿਆਹਾਂ ਤੇ ਐਲਬਮ ਰਿਲੀਜ਼ ਵਿੱਚ ਵੀ ਰੁੱਝੇ ਰਹੇ।’ ਸ਼ੋਨਾਲੀ ਨੇ ਅੱਗੇ ਲਿਖਿਆ

ਬੌਲੀਵੁੱਡ ’ਚ ਕੰਮ ਹਾਸਲ ਕਰਨ ਦੀ ਕੋਈ ਕਾਹਲ ਨਹੀਂ: ਸ਼੍ਰਧਾ ਸ੍ਰੀਨਾਥ

ਨਵੀਂ ਦਿੱਲੀ,13 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਫ਼ਿਲਮ ‘ਮਿਲਨ ਟਾਕੀਜ਼’ ਨਾਲ ਬੌਲੀਵੁੱਡ ਵਿੱਚ ਦਾਖ਼ਲ ਹੋ ਰਹੀ ਅਦਾਕਾਰਾ ਸ਼੍ਰਧਾ ਸ੍ਰੀਨਾਥ ਦਾ ਕਹਿਣਾ ਹੈ ਕਿ ਉਸ ਨੂੰ ਹਿੰਦੀ ਫ਼ਿਲਮ ਇੰਡਸਟਰੀ ਦੀ ਚਕਾਚੌਂਧ ਤੇ ਆਕਰਸ਼ਣ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ। ਅਦਾਕਾਰਾ ਨੇ ਕਿਹਾ ਕਿ ਬੌਲੀਵੁੱਡ ਵਿੱਚ ਪੈਰ ਧਰਨ ਤੋਂ ਪਹਿਲਾਂ ਦੱਖਣ ਫ਼ਿਲਮ ਇੰਡਸਟਰੀ ਵਿੱਚ ਉਹਦਾ ਕੰਮ ਚੰਗਾ ਚੱਲ ਰਿਹਾ ਸੀ ਤੇ ਉਹਨੂੰ ਬੌਲੀਵੁੱਡ ਵਿੱਚ ਕੰਮ ਹਾਸਲ ਕਰਨ ਦੀ ਕੋਈ ਕਾਹਲ ਨਹੀਂ ਹੈ। ਉਂਜ ਅਦਾਕਾਰਾ ਨੇ ਕਿਹਾ ਕਿ ਉਹ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਕਦਮ ਫੂਕ ਫੂਕ ਕੇ ਰੱਖੇਗੀ। ਸ਼੍ਰਧਾ ਕੰਨੜ ਤੇ ਤਾਮਿਲ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ ਅਤੇ ‘ਯੂ ਟਰਨ’, ‘ਕਾਤਰੂ ਵੈਲੀਯੀਦਾਇ’ ਤੇ ‘ਦਿ ਵਿਲੇਨ’ ਵਰਗੀਆਂ ਫ਼ਿਲਮਾਂ ਉਹਦੀ ਝੋਲੀ ਵਿੱਚ ਹਨ।

ਪ੍ਰਧਾਨ ਮੰਤਰੀ ਨੇ ‘ਵਿਸ਼ਾ ਵਸਤੂ’ ਚੁਣਨ ਲਈ ਦਿੱਤੀ ਸਲਾਹ: ਰਣਵੀਰ

ਮੁੰਬਈ,13 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਰਣਵੀਰ ਸਿੰਘ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫ਼ਿਲਮ ਇੰਡਸਟਰੀ ਦੇ ਯੁਵਾ ਮੈਂਬਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਜਿਹੇ ਵਿਸ਼ਾ-ਵਸਤੂ ਦੀ ਚੋਣ ਕਰਨ ਜੋ ‘ਇਕ ਭਾਰਤ’ ਦਾ ਸੁਨੇਹਾ ਦਿੰਦਾ ਹੋਵੇ। ਰਣਵੀਰ ਨੇ ਸਾਲ ਦੀ ਸ਼ੁਰੂਆਤ ਵਿੱਚ ਇੰਡਸਟਰੀ ਦੇ ਹੋਰਨਾਂ ਕਲਾਕਾਰਾਂ ਆਲੀਆ ਭੱਟ, ਰਣਬੀਰ ਕਪੂਰ, ਵਿੱਕੀ ਕੌਸ਼ਲ, ਆਯੂਸ਼ਮਾਨ ਖੁਰਾਨਾ ਆਦਿ ਸਮੇਤ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਸੀ।

ਵੱਡੇ ਅਦਾਕਾਰਾਂ ਪਿੱਛੇ ਨਹੀਂ ਭੱਜਿਆ: ਤਿਗਮਾਂਸ਼ੂ

ਮੁੰਬਈ,10 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਫ਼ਿਲਮਸਾਜ਼ ਤਿਗਮਾਂਸ਼ੂ ਧੂਲੀਆ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਉਹ ਕੀ ਕਰਨਾ ਚਾਹੁੰਦਾ ਹੈ। ਉਹ ਜਾਣਦਾ ਹੈ ਕਿ ਉਸ ਨੇ ਅਜਿਹੀਆਂ ਫ਼ਿਲਮਾਂ ਦਾ ਨਿਰਮਾਣ ਕਰਨਾ ਹੈ ਜਿਨ੍ਹਾਂ ਦਾ ਆਪਣਾ ਵੱਖਰਾ ਅੰਦਾਜ਼ ਹੋਵੇਗਾ। 

ਹਮੇਸ਼ਾ ਜਿੱਤਣਾ ਜ਼ਰੂੁਰੀ ਨਹੀਂ ਹੁੰਦਾ: ਕਰਨ ਦਿਓਲ

ਨਵੀਂ ਦਿੱਲੀ,10 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਸੰਨੀ ਦਿਓਲ ਅਤੇ ਉਸਦੇ ਪੁੱਤਰ ਕਰਨ ਦਿਓਲ ਨੇ ਅੱਜ ਮਹਿਲਾਵਾਂ ਦੀ ਬਾਈਕ ਰੈਲੀ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਕਰਨ ਦਿਓਲ ਨੇ ਕਿਹਾ ਕਿ ਜਿੱਤਣ ਨਾਲੋਂ ਜ਼ਿਆਦਾ ਜ਼ਰੂਰੀ ਦੌੜ ਵਿੱਚ ਹਿੱਸਾ ਲੈਣਾ ਹੁੰਦਾ ਹੈ। ਇਸ ਰੈਲੀ ਵਿੱਚ ਬੀਐੱਸਐੱਫ, ਪੁਲੀਸ ਬਲਾਂ ਅਤੇ ਸੀਆਈਐੱਸਐੱਫ ਦੀਆਂ ਮਹਿਲਾਵਾਂ ਨੇ ਭਾਗ ਲਿਆ। ਸੰਨੀ ਨੇ ਮਹਿਲਾਵਾਂ ਨੂੰ ਰੂੜ੍ਹੀਵਾਦੀ ਪ੍ਰੰਪਰਾਵਾਂ ਤੋੜ ਕੇ ਅੱਗੇ ਵਧਣ ਲਈ ਉਤਸ਼ਾਹਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।

ਖ਼ੁਦ ਨੂੰ ਅਦਾਕਾਰੀ ਤਕ ਸੀਮਤ ਨਹੀਂ ਰੱਖ ਸਕਦਾ: ਰਘੂ ਰਾਮ

ਮੁੰਬਈ,10 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਐਮਟੀਵੀ ‘ਰੋਡੀਜ਼’ ਫੇਮ ਟੈਲੀਵਿਜ਼ਨ ਨਿਰਮਾਤਾ ਤੇ ਅਦਾਕਾਰ ਰਘੂ ਰਾਮ, ਜੋ ਵੈੱਬ ਲੜੀ ‘ਆਇਸ਼ਾ’ ਦੇ ਨਵੇਂ ਸੀਜ਼ਨ ਵਿੱਚ ਵਿਖਾਈ ਦੇਵੇਗਾ, ਦਾ ਕਹਿਣਾ ਹੈ ਕਿ ਉਹ ਖ਼ੁਦ ਨੂੰ ਅਦਾਕਾਰੀ ਤਕ ਸੀਮਤ ਨਹੀਂ ਰੱਖ ਸਕਦਾ। ਅਦਾਕਾਰ ਨੇ ਕਿਹਾ ਕਿ ਉਹ ਕਹਾਣੀ ਦੱਸਣ ਦੇ ਪੂਰੇ ਸਿਰਜਣਾਤਮਕ ਅਮਲ ਨਾਲ ਜੁੜਿਆ ਰਹਿਣਾ ਚਾਹੁੰਦਾ ਹੈ। ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਰਘੂ ਨੇ ਕਿਹਾ, ‘ਮੈਂ ਇਕ ਅਦਾਕਾਰ ਨਾਲੋਂ ਖੁ਼ਦ ਨੂੰ ਕਹਾਣੀ ਦੱਸਣ ਦੇ ਅਮਲ ਵਿੱਚ ਵੇਖਦਾ ਹਾਂ। ਮੈਂ ਪਿਛਲੇ ਕਈ ਸਾਲਾਂ ਤੋਂ ਪ੍ਰੋਡਕਸ਼ਨ ਦੇ ਕੰਮ ਨਾਲ ਟੈਲੀਵਿਜ਼ਨ ਲਈ ਵਿਸ਼ਾ-ਵਸਤੂ ਦਾ ਨਿਰਮਾਣ ਕਰ ਰਿਹਾ ਹਾਂ। ਲਿਖਣ ਦਾ ਕੰਮ ਉਦੋਂ ਹੀ ਮੁਕੰਮਲ ਹੋ ਗਿਆ ਸੀ,

ਅੰਧਾਧੁਨ’ ਨਾਲ ਹੋਵੇਗੀ ਭਾਰਤੀ ਫ਼ਿਲਮ ਮੇਲੇ ਦੀ ਸ਼ੁਰੂਆਤ

ਲਾਸ ਏਂਜਲਸ,1 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਇੱਥੇ ਹੋਣ ਵਾਲਾ 17ਵਾਂ ਸਾਲਾਨਾ ਭਾਰਤੀ ਫ਼ਿਲਮ ਮੇਲਾ ਫ਼ਿਲਮ ‘ਅੰਧਾਧੁਨ’ ਦੀ ਸਕਰੀਨਿੰਗ ਨਾਲ ਆਰੰਭ ਹੋਵੇਗਾ। ਇਸ ਮੌਕੇ ਫ਼ਿਲਮ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਤੱਬੂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ‘ਅੰਧਾਧੁਨ’ ਨੂੰ ਆਲੋਚਕਾਂ ਤੇ ਦਰਸ਼ਕਾਂ ਦੀ ਚੰਗੀ ਵਾਹ-ਵਾਹੀ ਮਿਲੀ ਸੀ। ਫ਼ਿਲਮ ਵਿਚ ਤੱਬੂ ਨੇ ਸਿਮੀ ਦਾ ਕਿਰਦਾਰ ਅਦਾ ਕੀਤਾ ਸੀ। ਇਸ ਤੋਂ ਇਲਾਵਾ ਅਦਾਕਾਰ ਆਯੂਸ਼ਮਾਨ ਖੁਰਾਨਾ ਤੇ ਰਾਧਿਕਾ ਆਪਟੇ ਨੇ ਵੀ ਫ਼ਿਲਮ ਵਿਚ ਨਿੱਗਰ ਅਭਿਨੈ ਕੀਤਾ ਸੀ। ਇਸ ਫ਼ਿਲਮ ਮੇਲੇ ਦੇ ਕਾਰਜਕਾਰੀ ਨਿਰਦੇਸ਼ਕ ਕ੍ਰਿਸਟੀਨਾ ਮਾਰੂਦਾ ਨੇ ਕਿਹਾ ਕਿ ਤੱਬੂ ਨੂੰ ਸਨਮਾਨਿਤ ਕਰਨ ’ਤੇ ਲੰਮੇ ਸਮੇਂ ਤੋਂ ਵਿਚਾਰ ਹੋ ਰਿਹਾ ਸੀ।

ਫਿਲਮ ‘ਸੋਨਚਿੜੀਆ’ ਨੇ ਝੰਜੋੜਿਆ: ਭੂਮੀ

ਮੁੰਬਈ,28 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰਾ ਭੂਮੀ ਪੇਡਨੇਕਰ ਦਾ ਕਹਿਣਾ ਹੈ ਕਿ ਫਿਲਮ ‘ਸੋਨਚਿੜੀਆ’ ਵਿੱਚ ਫਿਲਮਸਾਜ਼ ਅਭਿਸ਼ੇਕ ਚੌਬੇ ਵਲੋਂ ਜਾਤੀਵਾਦ ਬਾਰੇ ਕੀਤੀ ਗਈ ਕੁਮੈਂਟਰੀ ਨੇ ਉਸ ਨੂੰ ਝੰਜੋੜ ਕੇ ਰੱਖ ਦਿੱਤਾ ਸੀ।

ਫ਼ਿਲਮਾਂ ਬਾਰੇ ਦਰਸ਼ਕਾਂ ਦਾ ਜ਼ਾਇਕਾ ਵਿਗੜਿਆ: ਧੂਲੀਆ

ਮੁੰਬਈ,28 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਦਰਮਿਆਨੇ ਬਜਟ ਦੀਆਂ ਫਿਲਮਾਂ ਵੱਲੋਂ ਬਾਕਸ ਆਫਿਸ ’ਤੇ ਚੰਗੀ ਕਮਾਈ ਕਰਨ ਦੀ ਚਰਚਾ ਭਾਵੇਂ ਅੱਜਕੱਲ੍ਹ ਆਮ ਹੈ, ਪਰ ਫਿਲਮਸਾਜ਼ ਤਿਗਮਾਂਸ਼ੂ ਧੂਲੀਆ ਦਾ ਮੰਨਣਾ ਹੈ ਕਿ ਅਜਿਹੀਆਂ ਫ਼ਿਲਮਾਂ ਇਕ ਅੱਧ ਹੀ ਹੁੰਦੀਆਂ ਹਨ। ‘ਪਾਨ ਸਿੰਘ ਤੋਮਰ’ ਤੇ ‘ਸਾਹਿਬ ਬੀਵੀ ਔਰ ਗ਼ੈਗਸਟਰ’ ਜਿਹੀਆਂ ਫ਼ਿਲਮਾਂ ਬਣਾਉਣ ਵਾਲੇ ਫ਼ਿਲਮਸਾਜ਼ ਨੇ ਕਿਹਾ ਕਿ ਆਮ ਧਾਰਨਾ ਤੋਂ ਉਲਟ ਉਹ ਇਹ ਮੰਨਦਾ ਹੈ ਕਿ ਦਰਸ਼ਕਾਂ ਦਾ ਫ਼ਿਲਮਾਂ ਨੂੰ ਲੈ ਕੇ ਸੁਆਦ ਖਰਾਬ ਹੋ ਚੁੱਕਾ ਹੈ।

ਲੀਲਾ’ ਦੀ ਸ਼ੂਟਿੰਗ ਚੁਣੌਤੀਪੂਰਨ ਸੀ: ਹੁਮਾ ਕੁਰੈਸ਼ੀ

ਨਵੀਂ ਦਿੱਲੀ,28 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰਾ ਹੁਮਾ ਕੁਰੈਸ਼ੀ ਨੇ ਕਿਹਾ ਕਿ ਫ਼ਿਲਮਸਾਜ਼ ਦੀਪਾ ਮਹਿਤਾ ਦੇ ਸ਼ੋਅ ‘ਲੀਲਾ’ ਦੀ ਸ਼ੂਟਿੰਗ ਕਾਫ਼ੀ ਚੁਣੌਤੀਪੂਰਨ ਸੀ। ਇਸ ਸ਼ੋਅ ਲਈ ਹੁਮਾ ਨੇ ਕਈ ਪੇਸ਼ਕਸ਼ਾਂ ਨੂੰ ਨਾਂਹ ਕੀਤੀ ਤੇ ਲਗਾਤਾਰ ਛੇ ਮਹੀਨੇ ਇਸ ਨੂੰ ਸਮਰਪਿਤ ਕਰ ਦਿੱਤੇ। ਹੁਮਾ ਨੇ ਇਕ ਬਿਆਨ ਵਿੱਚ ਕਿਹਾ, ‘ਸ਼ੋਅ ਦੀ ਸ਼ੂਟ ਕਾਫੀ ਮੁਸ਼ਕਲ ਸੀ, ਕਿਉਂਕਿ ਸਾਨੂੰ ਲਗਾਤਾਰ 14 ਤੋਂ 16 ਘੰਟਿਆਂ ਤਕ ਸ਼ੂਟ ਕਰਨੀ ਪੈਂਦੀ ਸੀ।’ ਅੱਜਕੱਲ੍ਹ ਦਿੱਲੀ ਵਿੱਚ ਸ਼ੋਅ ਦੀ ਸ਼ੂਟਿੰਗ ਕਰ ਰਹੀ 

ਨਵਾਜ਼ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ: ਸ਼ਵੇਤਾ

ਮੁੰਬਈ,28 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰਾ ਸ਼ਵੇਤਾ ਤ੍ਰਿਪਾਠੀ ਸ਼ਰਮਾ ਜਲਦੀ ਹੀ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨਾਲ ਇਕ ਫ਼ਿਲਮ ਵਿੱਚ ਨਜ਼ਰ ਆਏਗੀ। ਸਾਲ 2017 ਵਿੱਚ ਰਿਲੀਜ਼ ਹੋਈ ਫ਼ਿਲਮ ‘ਹਰਾਮਖੋਰ’ ਤੋਂ ਬਾਅਦ ਇਸ ਜੋੜੀ ਦੀ ਇਹ ਦੂਜੀ ਫ਼ਿਲਮ ਹੈ। ਸ਼ਵੇਤਾ ਨੇ ਹਾਲ ਹੀ ਵਿੱਚ ਆਪਣੀ ਪਲੇਠੀ ਤਾਮਿਲ ਫ਼ਿਲਮ ‘ਮਹਿੰਦੀ ਸਰਕਸ’ ਦੀ ਸ਼ੂਟਿੰਗ ਮੁਕੰਮਲ ਕੀਤੀ ਹੈ ਤੇ ਅਦਾਕਾਰਾ ਨਵਾਜ਼ੂਦੀਨ ਨਾਲ ਫ਼ਿਲਮ ‘ਰਾਤ ਅਕੇਲੀ ਹੈ’ ਵਿੱਚ ਵਿਖਾਈ ਦੇਵੇਗੀ।

ਸਾਰਾਗੜ੍ਹੀ ਦੇ ਮਿਸਾਲੀ ਯੁੱਧ ਨੂੰ ਪਰਦੇ ’ਤੇ ਰੂਪਮਾਨ ਕਰੇਗੀ ‘ਕੇਸਰੀ’

ਨਵੀਂ ਦਿੱਲੀ,24 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਅਕਸ਼ੈ ਕੁਮਾਰ ਦੀ ਫ਼ਿਲਮ ‘ਕੇਸਰੀ’ ਦੇ ਟਰੇਲਰ ਨੇ ਲੋਕ ਮਨਾਂ ਵਿਚ ਸਾਰਾਗੜ੍ਹੀ ਦੇ ਇਤਿਹਾਸਕ ਯੁੱਧ ਦਾ ਪਿਛੋਕੜ ਜਾਣਨ ਬਾਰੇ ਦਿਲਚਸਪੀ ਪੈਦਾ ਕਰ ਦਿੱਤੀ ਹੈ। ਟਰੇਲਰ ਨੂੰ ਲੰਘੇ 24 ਘੰਟਿਆਂ ਵਿਚ ਯੂ-ਟਿਊਬ ਉੱਤੇ ਕਰੀਬ ਦੋ ਕਰੋੜ ਲੋਕਾਂ ਨੇ ਦੇਖਿਆ ਹੈ। ਫ਼ਿਲਮ ਦੀ ਕਹਾਣੀ 12 ਸਤੰਬਰ 1897 ਨੂੰ ਉੱਤਰ ਪੱਛਮੀ ਸਰਹੱਦੀ ਸੂਬੇ (ਹੁਣ ਖੈਬਰ ਪਖ਼ਤੂਨਖਵਾ, ਪਾਕਿਸਤਾਨ) ਵਿਚ ਲੜੇ ਯੁੱਧ ਦੀ ਹੈ।

ਬੌਲੀਵੁੱਡ ਤੇ ਜ਼ਿੰਦਗੀ ਦੀ ਦੂਜੀ ਪਾਰੀ ਹੈ: ਮਨੀਸ਼ਾ ਕੋਇਰਾਲਾ

ਨਵੀਂ ਦਿੱਲੀ,24 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਫ਼ਿਲਮ ‘ਲਸਟ ਸਟੋਰੀਜ਼’ ਵਿੱਚ ਵਿਆਹ ਤੋਂ ਨਾਖੁਸ਼ ਪਤਨੀ ਅਤੇ ‘ਸੰਜੂ’ ਵਿੱਚ ਨਰਗਿਸ ਦੱਤ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਮਨੀਸ਼ਾ ਕੋਇਰਾਲਾ, ਬੌਲੀਵੁੱਡ ਵਿੱਚ ਵਾਪਸੀ ਨੂੰ ਆਪਣੀ ਦੂਜੀ ਪਾਰੀ ਦੱਸਦੀ ਹੈ ਤੇ ਅਦਾਕਾਰਾ ਇਸ ਪਾਰੀ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੁੰਦੀ ਹੈ। ਇਸ ਖ਼ਬਰ ਏਜੰਸੀ ਨਾਲ ਫੋਨ ’ਤੇ ਉੱਤੇ ਗੱਲਬਾਤ ਕਰਦਿਆਂ ਕੋਇਰਾਲਾ ਨੇ ਕਿਹਾ, ‘ਯਕੀਨੀ ਤੌਰ ’ਤੇ ਇਹ ਮੇਰੀ ਜ਼ਿੰਦਗੀ ਤੇ ਬੌਲੀਵੁੱਡ ਵਿੱਚ ਕੰਮ ਪੱਖੋਂ ਦੂਜੀ ਪਾਰੀ ਹੈ

ਬੌਲੀਵੁੱਡ ਤੇ ਜ਼ਿੰਦਗੀ ਦੀ ਦੂਜੀ ਪਾਰੀ ਹੈ: ਮਨੀਸ਼ਾ ਕੋਇਰਾਲਾ

ਨਵੀਂ ਦਿੱਲੀ,22 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਫ਼ਿਲਮ ‘ਲਸਟ ਸਟੋਰੀਜ਼’ ਵਿੱਚ ਵਿਆਹ ਤੋਂ ਨਾਖੁਸ਼ ਪਤਨੀ ਅਤੇ ‘ਸੰਜੂ’ ਵਿੱਚ ਨਰਗਿਸ ਦੱਤ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਮਨੀਸ਼ਾ ਕੋਇਰਾਲਾ, ਬੌਲੀਵੁੱਡ ਵਿੱਚ ਵਾਪਸੀ ਨੂੰ ਆਪਣੀ ਦੂਜੀ ਪਾਰੀ ਦੱਸਦੀ ਹੈ ਤੇ ਅਦਾਕਾਰਾ ਇਸ ਪਾਰੀ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੁੰਦੀ ਹੈ। ਇਸ ਖ਼ਬਰ ਏਜੰਸੀ ਨਾਲ ਫੋਨ ’ਤੇ ਉੱਤੇ ਗੱਲਬਾਤ ਕਰਦਿਆਂ ਕੋਇਰਾਲਾ ਨੇ ਕਿਹਾ, ‘ਯਕੀਨੀ ਤੌਰ ’ਤੇ ਇਹ ਮੇਰੀ ਜ਼ਿੰਦਗੀ ਤੇ ਬੌਲੀਵੁੱਡ ਵਿੱਚ ਕੰਮ ਪੱਖੋਂ ਦੂਜੀ ਪਾਰੀ ਹੈ। 

ਰਵੀਨਾ ਟੰਡਨ ਨੇ ਸ਼ਹੀਦਾਂ ਦੇ ਬੱਚਿਆਂ ਦੀ ਸਿੱਖਿਆ ਲਈ ਹੱਥ ਵਧਾਇਆ

ਮੁੰਬਈ,21 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰਾ ਰਵੀਨਾ ਟੰਡਨ ਨੇ ਕਿਹਾ ਕਿ ਉਹ ਸ਼ਹੀਦ ਜਵਾਨਾਂ ਦੇ ਬੱਚਿਆਂ ਦੀ ਸਿੱਖਿਆ ਦੇ ਪ੍ਰਬੰਧ ਵਿੱਚ ਮਦਦ ਕਰੇਗੀ। ਰਵੀਨਾ ਨੇ ਇਹ ਗੱਲ ਲੰਘੇ ਦਿਨ ਫੈਮਿਨਾ ਬਿਊਟੀ ਐਵਾਰਡਜ਼ ਸਮਾਗਮ ਤੋਂ ਇਕਪਾਸੇ ਗੱਲਬਾਤ ਕਰਦਿਆਂ ਕਹੀ। ਅਦਾਕਾਰਾ ਨੇ ਕਿਹਾ, ‘ਇਹ ਅਜਿਹਾ ਸਮਾਂ ਹੈ ਜਦੋਂ ਹਰ ਕਿਸੇ ਨੂੰ ਅੱਗੇ ਆ ਕੇ ਛੋਟਾ ਜਾਂ ਵੱਡਾ ਹਰ ਤਰ੍ਹਾਂ ਦਾ ਯੋਗਦਾਨ ਪਾਉਣਾ ਚਾਹੀਦਾ ਹੈ। ਮੈਂ ਲੜਕੀਆਂ ਨੂੰ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਚੁੱਕੀ ਹੈ, ਪਰ ਇਹ ਉਨ੍ਹਾਂ ਤਕ ਹੀ ਸੀਮਤ ਨਹੀਂ ਰਹੇਗੀ।’ ਰਵੀਨਾ ਨੇ ਕਿਹਾ, ‘ਇਹ ਸਿਰਫ਼ ਲੜਕੀਆਂ ਲਈ ਨਹੀਂ, ਬਲਕਿ ਸ਼ਹੀਦਾਂ ਦੇ ਬੱਚਿਆਂ ਲਈ ਸਿੱਖਿਆ ਦੇ ਪ੍ਰਬੰਧ ਵਿੱਚ ਮਦਦ ਕੀਤੀ ਜਾਵੇਗੀ। 

ਮਹਿਲਾ ਅਦਾਕਾਰਾਂ ਨੂੰ ਵੀ ਪੁਰਸ਼ਾਂ ਦੇ ਬਰਾਬਰ ਅਦਾਇਗੀ ਹੋਵੇ: ਪੂਜਾ ਹੇਗੜੇ

ਹੈਦਰਾਬਾਦ,21 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰਾ ਪੂਜਾ ਹੇਗੜੇ ਦਾ ਕਹਿਣਾ ਹੈ ਕਿ ਮਹਿਲਾਵਾਂ ਦੁਆਲੇ ਕੇਂਦਰਤ ਫ਼ਿਲਮਾਂ ਵੀ ਬੌਲੀਵੁੱਡ ਵਿੱਚ ਮੋਟੀ ਕਮਾਈ ਕਰਨ ਲੱਗੀਆਂ ਹਨ ਤੇ ਇਹ ਇਕ ਰੁਝਾਨ ਬਣਨ ਲੱਗਾ ਹੈ। ਅਦਾਕਾਰਾ ਨੇ ਆਸ ਜਤਾਈ ਕਿ ਉਹ ਦਿਨ ਦੂਰ ਨਹੀਂ ਜਦੋਂ ਫ਼ਿਲਮ ਦੀ ਨਾਇਕਾਵਾਂ ਨੂੰ ਵੀ ਆਪਣੇ ਪੁਰਸ਼ ਹਮਰੁਤਬਾਵਾਂ ਦੇ ਬਰਾਬਰ ਅਦਾਇਗੀ ਹੋਣ ਲੱਗੇਗੀ। ਫ਼ਿਲਮ ‘ਮੋਹਨਜੋਦਾਰੋ’ ਤੇ ‘ਹਾਊਸਫੁੱਲ 4’ ਫੇਮ ਅਦਾਕਾਰਾ ਨੇ ਕਿਹਾ ਕਿ ਫ਼ਿਲਮ ਇੰਡਸਟਰੀ ਦੇ ਕੰਮ ਕਰਨ ਦੇ ਢੰਗ ਤਰੀਕੇ ਨੂੰ ਵੇਖ ਕੇ ਦੁੱਖ ਹੁੰਦਾ ਹੈ।

ਬੌਲੀਵੁੱਡ ਨੇ ਕਈ ਚੀਜ਼ਾਂ ’ਚ ਹੱਥ ਅਜ਼ਮਾਉਣ ਦੇ ਯੋਗ ਬਣਾਇਆ: ਮਾਧੁਰੀ

ਨਵੀਂ ਦਿੱਲੀ,21 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰਾ ਮਾਧੁਰੀ ਦੀਕਸ਼ਿਤ ਦਾ ਮੰਨਣਾ ਹੈ ਕਿ ਬੌਲੀਵੁੱਡ ਵਿੱਚ ਪਿਛਲੇ ਕਈ ਸਾਲਾਂ ਵਿੱਚ ਬਦਲਾਅ ਆਇਆ ਹੈ ਤੇ ਇਸੇ ਤਬਦੀਲੀ ਨੇ ਉਸ ਵਰਗੇ ਕਈ ਅਦਾਕਾਰਾਂ ਨੂੰ ਇੰਡਸਟਰੀ ਵਿੱਚ ਵੱਖ ਵੱਖ ਚੀਜ਼ਾਂ ਵਿੱਚ ਹੱਥ ਅਜ਼ਮਾਉਣ ਦੇ ਯੋਗ ਬਣਾਇਆ ਹੈ। ਅਦਾਕਾਰੀ ਤੋਂ ਇਲਾਵਾ ਮਾਧੁਰੀ ਨੇ ਪ੍ਰੋਡਕਸ਼ਨ ਵਿੱਚ ਵੀ ਹੱਥ ਅਜ਼ਮਾਇਆ ਤੇ ਹੁਣ ਉਸ ਨੇ ਅੰਗਰੇਜ਼ੀ ਪੌਪ ਐਲਬਮ ਕੱਢਣ ਦੀ ਤਿਆਰੀ ਖਿੱਚੀ ਹੋਈ ਹੈ। 

ਫ਼ਿਲਮ ‘ਝੁੰਡ’ ’ਚ ਖੇਡ ਅਧਿਆਪਕ ਦੀ ਭੂਮਿਕਾ ਨਿਭਾਉਣਗੇ ਅਮਿਤਾਭ

ਮੁੰਬਈ,19 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਮਿਤਾਭ ਬੱਚਨ ਸਟਾਰਰ ਫ਼ਿਲਮ ‘ਝੁੰਡ’ ਇਸ ਸਾਲ 20 ਸਤੰਬਰ ਨੂੰ ਸਿਨਮਾਘਰਾਂ ਦਾ ਸ਼ਿੰਗਾਰ ਬਣੇਗੀ। ਇਸ ਫ਼ਿਲਮ ਨੂੰ ਨਾਗਰਾਜ ਮੰਜੁਲੇ ਨਿਰਦੇਸ਼ਿਤ ਕਰਨਗੇ, ਜਿਨ੍ਹਾਂ ਦੀ ਇਹ ਪਹਿਲੀ ਹਿੰਦੀ ਫ਼ਿਲਮ ਹੋਵੇਗੀ। ਮੰਜੁਲੇ ਮਰਾਠੀ ਬਲਾਕਬਸਟਰ ਫ਼ਿਲਮ ‘ਸੈਰਾਟ’ ਲਈ ਮਕਬੂਲ ਹਨ। ਫ਼ਿਲਮ ਵਿੱਚ ਅਮਿਤਾਭ, ਵਿਜੈ ਬਾਰਸੇ ਨਾਂ ਦੇ ਸ਼ਖ਼ਸ ਦੀ ਭੂਮਿਕਾ ਨਿਭਾਉਣਗੇ, ਜੋ ਨਾਗਪੁਰ ਅਧਾਰਿਤ ਖੇਡ ਅਧਿਆਪਕ ਹੈ, ਜੋ ਝੁੱਗੀ 

‘ਮਿਲਨ ਟਾਕੀਜ਼’ 15 ਮਾਰਚ ਨੂੰ ਹੋਵੇਗੀ ਰਿਲੀਜ਼

ਮੁੰਬਈ,19 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਫ਼ਿਲਮਸਾਜ਼ ਤਿਗਮਾਂਸ਼ੂ ਧੂਲੀਆ ਵੱਲੋਂ ਨਿਰਦੇਸ਼ਿਤ ਫ਼ਿਲਮ ‘ਮਿਲਨ ਟਾਕੀਜ਼’ 15 ਮਾਰਚ ਨੂੰ ਰਿਲੀਜ਼ ਹੋਵੇਗੀ। ਪੀ.ਐੱਸ. ਛੱਤਵਾਲ ਅਤੇ ਫ਼ਿਲਮ ਕੀੜਾ ਪ੍ਰੋਡਕਸ਼ਨਜ਼ ਵੱਲੋਂ ਨਿਰਮਤ ਇਸ ਫ਼ਿਲਮ ਵਿੱਚ ਅਲੀ ਫ਼ਜ਼ਲ ਤੇ ਸ਼੍ਰਧਾ ਸ੍ਰੀਨਾਥ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਧੂਲੀਆ ਨੇ ਇਕ ਬਿਆਨ ਵਿੱਚ ਕਿਹਾ, ‘‘ਮਿਲਨ ਟਾਕੀਜ਼’ ਮੇਰੇ ਦਿਲ ਦੇ ਕਾਫ਼ੀ ਕਰੀਬ ਹੈ। ਇਹ ਇਕ ਖੂਬਸੂਰਤ ਦੇਸੀ ਰੋਮਾਂਟਿਕ ਪ੍ਰੇਮ ਕਹਾਣੀ ਹੈ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0073171979
Copyright © 2019, Panjabi Times. All rights reserved. Website Designed by Mozart Infotech