ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਜਰਮਨੀ / ਯੂਰੋਪ

ਹੁਣ ਬਿ੍ਟਿਸ਼ ਯੂਨੀਵਰਸਿਟੀਆਂ ਭਾਰਤੀ ਵਿਦਿਆਰਥੀਆਂ ਨੂੰ ਵੱਡੀ ਗਿਣਤੀ 'ਚ ਦੇ ਸਕਦੀਆਂ ਹਨ ਦਾਖ਼ਲਾ

January 08, 2019 02:33 PM

ਲੈਸਟਰ,7 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਇੰਗਲੈਂਡ 'ਚ ਪੜ੍ਹਾਈ ਕਰਨ ਲਈ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਸਾਲ 2019 ਇਕ ਨਵੀਂ ਆਸ ਦੀ ਕਿਰਨ ਲੈ ਕੇ ਆਇਆ ਹੈ, ਇੰਗਲੈਂਡ 'ਚ ਪੜ੍ਹਨ ਦੀ ਇੱਛਾ ਰੱਖਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਇਕ ਚੰਗੀ ਖ਼ਬਰ ਹੈ ਕਿ ਬਰਤਾਨੀਆ ਵਿਚ ਬ੍ਰੈਗਜ਼ਿਟ ਦੇ ਬਾਅਦ ਫ਼ੰਡ ਦੀ ਕਮੀ ਨੂੰ ਲੈ ਕੇ ਭੈ-ਭੀਤ ਕੁਝ ਪ੍ਰਮੁੱਖ ਯੂਨੀਵਰਸਿਟੀਆਂ ਹੁਣ ਵੱਡੀ ਗਿਣਤੀ 'ਚ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖ਼ਲਾ ਦੇ ਸਕਦੀਆਂ ਹਨ | ਅਜਿਹੇ ਵਿਚ ਸਭ ਤੋਂ ਜ਼ਿਆਦਾ ਭਾਰਤ ਅਤੇ ਚੀਨ ਦੇ ਵਿਦਿਆਰਥੀਆਂ ਨੂੰ ਦਾਖ਼ਲਾ ਮਿਲਣ ਦੀ ਆਸ ਹੈ | ਵਿਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀ ਸਥਾਨਕ ਵਿਦਿਆਰਥੀਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਫੀਸ ਦਿੰਦੇ ਹਨ | ਯੂਨੀਵਰਸਿਟੀ ਪ੍ਰਮੁੱਖਾਂ ਨੂੰ ਉਮੀਦ ਹੈ ਕਿ ਭਾਰਤ ਅਤੇ ਚੀਨ ਦੇ ਵਿਦਿਆਰਥੀ ਬਿ੍ਟਿਸ਼ ਵਿਦਿਆਰਥੀਆਂ ਦੇ ਮੁਕਾਬਲੇ ਵੱਡੀ ਗਿਣਤੀ ਵਿਚ ਦਾਖ਼ਲਾ ਲੈ ਸਕਦੇ ਹਨ | ਇਸ ਸਬੰਧੀ ਗਲਾਸਗੋ ਯੂਨੀਵਰਸਿਟੀ ਦੇ ਕੁਲਪਤੀ ਅਤੇ ਰਸੇਲ ਗਰੁੱਪ ਦੇ ਪ੍ਰਧਾਨ ਐਾਟੋਨ ਮੈਸਕੇਲਾ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ 'ਚ ਕਿਹਾ ਗਿਆ ਕਿ ਪ੍ਰਮੁੱਖ ਯੂਨੀਵਰਸਿਟੀਆਂ ਹੁਣ ਕਈ ਹੋਰ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਦੀ ਕੋਸ਼ਿਸ਼ ਕਰ ਸਕਦੀਆਂ ਹਨ | ਉਹ ਬ੍ਰੈਗਜ਼ਿਟ ਦੇ ਬਾਅਦ ਸਾਹਮਣੇ ਆਉਣ ਵਾਲੀਆਂ ਵਿੱਤੀ ਚੁਣੌਤੀਆਂ ਤੋਂ ਨਜਿੱਠਣ ਲਈ ਅਜਿਹਾ ਕਰ ਸਕਦੀਆਂ ਹਨ | ਮੈਸਕੇਲਾ ਯੂ.ਕੇ. ਦੇ 24 ਪ੍ਰਮੁੱਖ ਅਦਾਰਿਆਂ ਦੀ ਨੁਮਾਇੰਦਗੀ ਕਰਦੇ ਹਨ | ਉਹ ਗਲਾਸਗੋ ਯੂਨੀਵਰਸਿਟੀ ਵਿਚ ਯੂਰਪੀ ਯੂਨੀਅਨ ਅਤੇ ਵਿਦੇਸ਼ੀ ਵਿਦਿਆਰਥੀਆਂ ਦੇ ਅਨੁਪਾਤ ਨੂੰ ਵਧਾ ਕੇ ਕੁੱਲ ਅੱਧਾ ਕਰਨ 'ਤੇ ਵਿਚਾਰ ਕਰ ਰਹੇ ਹਨ | ਰਿਪੋਰਟ ਮੁਤਾਬਿਕ ਬਰਤਾਨੀਆ ਜੇ ਬਿਨਾਂ ਕਿਸੇ ਸਮਝੌਤੇ ਦੇ ਯੂਰਪੀ ਯੂਨੀਅਨ ਤੋਂ ਬਾਹਰ ਹੋ ਜਾਂਦਾ ਹੈ ਤਾਂ ਬਰਤਾਨੀਆ ਦਾ ਉੱਚ ਸਿੱਖਿਆ ਖੇਤਰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰੇਗਾ | ਯੂਰਪੀ ਯੂਨੀਅਨ ਵਲੋਂ ਖੋਜ ਲਈ ਦਿੱਤਾ ਜਾਣ ਵਾਲਾ 1.3 ਅਰਬ ਪੌਾਡ ਦਾ ਵਿੱਤ ਪੋਸ਼ਣ ਬੰਦ ਹੋ ਜਾਵੇਗਾ ਅਤੇ ਨਾਲ ਹੀ ਯੂਰਪੀ ਯੂਨੀਅਨ ਦੇ ਵਿਦਿਆਰਥੀਆਂ ਦੀ ਗਿਣਤੀ ਵਿਚ ਗਿਰਾਵਟ ਆਵੇਗੀ | ਇਸ ਦੇ ਇਲਾਵਾ ਉਮੀਦ ਹੈ ਕਿ ਫੀਸ ਘੱਟ ਕਰਨ ਲਈ ਯੂਨੀਵਰਸਿਟੀ ਬਿ੍ਟਿਸ਼ ਵਿਚਕਾਰਲੇ ਗ੍ਰੈਜੂਏਟਾਂ ਤੋਂ ਸਾਲਾਨਾ 6,500 ਪੌਾਡ ਤੋਂ ਘੱਟ ਫੀਸ ਲਵੇਗੀ | ਵਰਨਣਯੋਗ ਹੈ ਕਿ ਪ੍ਰਮੁੱਖ ਯੂਨੀਵਰਸਿਟੀਆਂ 'ਚ ਵਿਦੇਸ਼ੀ ਵਿਦਿਆਰਥੀ 5 ਸਾਲ ਦੀ ਮੈਡੀਕਲ ਡਿਗਰੀ ਲਈ ਹਰੇਕ ਸਾਲ 30,000 ਪੌਾਡ ਤੋਂ ਵੱਧ ਦੀ ਅਦਾਇਗੀ ਕਰਦੇ ਹਨ ਜੋ ਕਿ ਸਥਾਨਕ ਵਿਦਿਆਰਥੀਆਂ ਦੇ ਮੁਕਾਬਲੇ ਵਿਚ 4 ਗੁਣਾ ਵੱਧ ਹੈ |

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਚੰਨ ਮੋਮੀ ਦੇ ਨਾਵਲ 'ਮੋਈ ਮਿੱਟੀ ਜਿਊਾਦਾ ਮਾਸ' ਦਾ ਲੋਕ ਅਰਪਣ 30 ਨੂੰ

ਵੀਨਸ ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਚੰਨ ਮੋਮੀ ਦੇ ਨਵੇਂ ਨਾਵਲ 'ਮੋਈ ਮਿੱਟੀ ਜਿਊਾਦਾ ਮਾਸ' ਦਾ ਲੋਕ ਅਰਪਣ 30 ਜੂਨ ਨੂੰ ਇਟਲੀ ਦੇ ਸ਼ਹਿਰ ਸਨਬੋਨੀਫਾਚੋ ਵਿਖੇ ਜਾਰੀ ਕੀਤਾ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਇਟਲੀ ਦੇ ਪ੍ਰਸਿੱਧ ਸਾਹਿਤਕਾਰ ਬਿੰਦਰ ਕੋਲਿਆਂਵਾਲ ਨੇ ਦੱਸਿਆ ਕਿ ਚੰਨ ਮੋਮੀ ਦਾ ਨਵਾਂ ਨਾਵਲ ਪੰਜਾਬ ਦੇ ਪੁਰਾਤਨ ਅਮੀਰ ਸੱਭਿਆਚਾਰਕ ਵਿਰਸੇ ਦੀ ਬਾਤ ਪਾਉਂਦਾ ਹੈ | ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀਆਂ ਦੋ ਪੁਤਸਕਾਂ ਇਟਲੀ 'ਚ ਹੀ ਰਲੀਜ਼ ਕੀਤੀਆਂ ਜਾ ਚੁੱਕੀਆਂ ਹਨ | 

ਬਰਤਾਨੀਆ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਬੌਰਿਸ ਜੌਹਨਸਨ ਦੀ ਸਾਥਣ ਦੇ ਘਰ ਆਈ ਪੁਲਿਸ

ਲੰਡਨ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਦੇ ਪ੍ਰਧਾਨ ਮੰਤਰੀ ਪਦ ਦੇ ਦਾਅਵੇਦਾਰ ਸਾਬਕਾ ਵਿਦੇਸ਼ ਮੰਤਰੀ ਬੌਰਿਸ ਜੌਹਨਸਨ ਦੀ ਸਾਥਣ ਕੈਰੀ ਸੇਮੰਡ ਦੇ ਫਲੈਟ 'ਚੋਂ ਆਵਾਜ਼ਾਂ ਸੁਣ ਕੇ ਗੁਆਂਢੀ ਟੌਮ ਪਿੰਨ ਵਲੋਂ ਪੁਲਿਸ ਬੁਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਟੌਮ ਪਿੰਨ ਨੇ ਯੂ. ਕੇ. ਦੇ ਅਖ਼ਬਾਰ ਗਾਰਡੀਅਨ ਨੂੰ ਦੱਸਿਆ ਕਿ ਘਰ 'ਚੋਂ ਕਿਸੇ ਦੇ ਚੀਕਣ ਦੀਆਂ ਆਵਾਜ਼ਾਂ ਸੁਣੀਆਂ ਅਤੇ ਉਨ੍ਹਾਂ ਬਾਅਦ 'ਚ ਆਪਣੀ ਪਤਨੀ ਨਾਲ ਘਰ ਦਾ ਮੁੱਖ ਦਰਵਾਜ਼ਾ ਵੀ ਖੜਕਾਇਆ, ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲਿ੍ਹਆ | ਆਖਰ ਉਨ੍ਹਾਂ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਿਸ ਨੁੰ ਸੂਚਿਤ ਕੀਤਾ | ਮੌਕੇ 'ਤੇ ਪਹੁੰਚੀ ਪੁਲਿਸ ਨੇ ਕਿਹਾ ਹੈ ਕਿ ਘਰ 'ਚ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਨਹੀਂ ਹੋਈ |

ਦਲਜੀਤ ਸਿੰਘ ਸਹੋਤਾ ਦਾ ਯੂ. ਕੇ. ਪਹੁੰਚਣ 'ਤੇ ਭਰਵਾਂ ਸਵਾਗਤ

ਲੰਡਨ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਐਨ.ਆਰ.ਆਈ. ਕਮਿਸ਼ਨ ਪੰਜਾਬ ਦੇ ਆਨਰੇਰੀ ਮੈਂਬਰ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਦਲਜੀਤ ਸਿੰਘ ਸਹੋਤਾ ਦਾ ਯੂ. ਕੇ. ਪਹੁੰਚਣ 'ਤੇ ਉਨ੍ਹਾਂ ਦੇ ਸਮਰਥਕਾਂ ਅਤੇ ਹਿਤੈਸ਼ੀਆਂ ਵਲੋਂ ਪ੍ਰਭਜੋਤ ਸਿੰਘ ਮੋਹੀ, ਗੁਰਬੀਰ ਸਿੰਘ ਅਟਕੜ, ਮਹਿੰਦਰ ਸਿੰਘ ਕੰਗ, ਰਛਪਾਲ ਸਿੰਘ ਸੰਘਾ, ਉਮਰਾਓ ਸਿੰਘ ਅਟਵਾਲ, ਜਸਬੀਰ ਸਿੰਘ, ਹਰਜੀਤ ਸਿੰਘ ਘਟੋਰਾ ਆਦਿ ਨੇ ਹੀਥਰੋ ਹਵਾਈ ਅੱਡੇ 'ਤੇ ਭਰਵਾਂ ਸਵਾਗਤ ਕੀਤਾ |

ਬਰਤਾਨਵੀ ਬਸਤੀਵਾਦ ਬਾਰੇ ਜਾਣਕਾਰੀ ਦੇਵੇਗਾ ਗੁਰਿੰਦਰ ਚੱਢਾ ਦਾ ਸ਼ੋਅ

ਲੰਡਨ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨਵੀ ਭਾਰਤੀ ਫਿਲਮਸਾਜ਼ ਗੁਰਿੰਦਰ ਚੱਢਾ ਦਾ ਨਵਾਂ ਸ਼ੋਅ ਜੋ ਬਰਤਾਨੀਆ ਵਿੱਚ ਐਤਵਾਰ ਨੂੰ ਸ਼ੁਰੂ ਹੋ ਰਿਹਾ ਹੈ, ਬਰਤਾਨੀਆ ਦੀ ਨਵੀਂ ਪੀੜ੍ਹੀ ਨੂੰ ਮੁਲਕ ਦੇ ਬਸਤੀਵਾਦੀ ਪਿਛੋਕੜ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰੇਗਾ।

ਐਂਡਰਿਊ ਸਕੌਟ ਦਾ ਜੇਮਜ਼ ਬਾਂਡ ਨਾਲੋਂ ਤੋੜ ਵਿਛੋੜਾ

ਲੰਡਨ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਲੜੀਵਾਰ‘ਫਲੀਬੈਗ’ ਦੇ ਸਟਾਰ ਐਂਡਰੀਓ ਸਕੌਟ ਦਾ ਮੰਨਣਾ ਹੈ ਕਿ ਉਸਨੂੰ ਜੇਮਜ਼ ਬਾਂਡ ਦੀ ਅਗਲੀ ਪ੍ਰੋਡਕਸ਼ਨ ਵਿੱਚ ਕੰਮ ਕਰਨ ਲਈ ਨਹੀ ਕਿਹਾ ਜਾਵੇਗਾ। ਸਕੌਟ ਨੇ ‘ਦਿ ਗਾਰਡੀਅਨ’ ਨਾਲ ਗੱਲਬਾਤ ਕਰਦਿਆਂ ਪ੍ਰਗਟਾਵਾ ਕੀਤਾ ਹੈ ਕਿ ਉਸ ਦਾ ਵਿਚਾਰ ਹੈ ਕਿ ਉਸਨੂੰ ਜੇਮਜ਼ ਬਾਂਡ ਦੀ ਅਗਲੀ ਫਿਲਮ ਲਈ ਨਹੀਂ ਕਿਹਾ ਜਾਵੇਗਾ। ਉਸ ਨੇ ਦਰਸ਼ਕਾਂ ਵੱਲੋਂ ਮਿਲੇ ਜ਼ਬਰਦਸਤ ਹੁੰਗਾਰੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਅਗਲਾ ਬਾਂਡ ਕੌਣ ਹੋਵੇਗਾ,

ਬੋਰਿਸ ਜੌਹਨਸਨ ਦੀ ਸਾਥਣ ਨਾਲ ਲੜਾਈ ਸੁਰਖ਼ੀਆਂ ਵਿੱਚ

ਲੰਡਨ,22 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨਵੀ ਮੀਡੀਆ ਮੁਤਾਬਕ ਸ਼ੁੱਕਰਵਾਰ ਨੂੰ ਇਕ ਵਿਵਾਦ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਬੋਰਿਸ ਜੌਹਨਸਨ ਅਤੇ ਉਨ੍ਹਾਂ ਦੀ ਸਾਥਣ ਦੇ ਘਰ ਪੁਲੀਸ ਬੁਲਾਈ ਗਈ। ਇਹ ਘਟਨਾ ਬਰਤਾਨੀਆ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿਚ ਜੌਹਨਸਨ ਦੇ ਆਖ਼ਰੀ ਦੋ ਵਿਚ ਥਾਂ ਬਣਾਉਣ ਦੇ ਕੁਝ ਘੰਟਿਆਂ ਬਾਅਦ ਹੋਈ ਹੈ। ‘ਦਿ ਗਾਰਡੀਅਨ’ ਦੀ ਖ਼ਬਰ ਮੁਤਾਬਕ ਜੌਹਨਸਨ ਦੇ ਗੁਆਂਢੀ ਨੇ ਬੋਰਿਸ ਦੀ ਸਾਥਣ ਦੇ ਦੱਖਣੀ ਲੰਡਨ ਸਥਿਤ ਘਰੋਂ ਚੀਕਣ,

ਆਇਰਲੈਂਡ 'ਚ ਰੇਲ ਸਫ਼ਰ ਦੌਰਾਨ ਭਾਰਤੀ ਪਰਿਵਾਰ ਨਾਲ ਨਸਲੀ ਦੁਰਵਿਵਹਾਰ

ਲੰਡਨ,,21 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਛੁੱਟੀਆਂ ਬਿਤਾਉਣ ਗਏ ਇਕ ਭਾਰਤੀ ਪਰਿਵਾਰ ਨਾਲ ਡਬਲਿਨ ਜਾ ਰਹੀ ਇਕ ਰੇਲ 'ਚ ਸਫ਼ਰ ਦੌਰਾਨ ਨਸ਼ੇ 'ਚ ਗੁਲਤਾਨ ਵਿਅਕਤੀ ਵਲੋਂ ਰੰਗ, ਲਹਿਜ਼ੇ ਅਤੇ ਰਾਸ਼ਟਰੀਅਤਾ ਦੇ ਅਧਾਰ 'ਤੇ ਨਸਲੀ ਦੁਰਵਿਵਹਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਤਿੰਨ ਦਿਨਾਂ ਲਈ ਆਇਰਲੈਂਡ ਘੁੰਮਣ ਗਏ ਪ੍ਰਸੁਨ ਭੱਟਾਚਾਰਜੀ ਦੇ ਨਾਲ ਉਨ੍ਹਾਂ ਦਾ ਪਰਿਵਾਰ ਵੀ ਸੀ | ਉਹ ਬੈਲਫਾਸਟ ਤੋਂ ਡਬਲਿਨ ਜਾ ਰਹੀ ਰੇਲ 'ਚ ਸਵਾਰ ਸਨ, ਕਿ ਇਸ ਸਫ਼ਰ ਦੌਰਾਨ ਉਨ੍ਹਾਂ ਨਾਲ ਨਸਲੀ ਘਟਨਾ ਵਾਪਰੀ | ਮੀਡੀਆ ਰਿਪੋਰਟ ਅਨੁਸਾਰ ਭੱਟਾਚਾਰਜੀ ਨੇ ਕਿਹਾ ਕਿ ਉਕਤ ਵਿਅਕਤੀ ਨੇ ਉਸਦੇ ਪਰਿਵਾਰ ਦੇ ਰੰਗ, ਰਾਸ਼ਟਰੀਅਤਾ ਤੇ ਹੋਰ ਚੀਜ਼ਾਂ ਨੂੰ ਲੈ ਕੇ ਨਸਲੀ ਟਿੱਪਣੀਆਂ ਕੀਤੀਆਂ | ਭੱਟਾਚਾਰਜੀ ਦਾ ਕਹਿਣਾ ਹੈ ਕਿ ਵਿਅਕਤੀ ਨੇ ਬੀਅਰ ਪੀ ਰੱਖੀ ਸੀ, ਇਸ ਲਈ ਉਹ ਨਸ਼ੇ ਦੀ ਹਾਲਤ 'ਚ ਸੀ | ਉਨ੍ਹਾਂ ਅੱਗੇ ਦੱਸਿਆ ਕਿ ਪੂਰਾ ਸਫ਼ਰ ਉਹ ਉਨ੍ਹਾਂ ਨਾਲ ਬੈਠਾ ਰਿਹਾ ਤੇ ਉਸ ਦੇ ਪਰਿਵਾਰ 'ਤੇ ਅਜਿਹੀਆਂ ਟਿੱਪਣੀਆਂ ਕਰਦਾ ਆਇਆ, ਜਿਸ ਨਾਲ ਉਨ੍ਹਾਂ ਨੂੰ ਬੁਰਾ ਲੱਗਿਆ |

ਸਹੋਤਾ ਦੇ ਐਨ. ਆਰ. ਆਈ. ਕਮਿਸ਼ਨ ਪੰਜਾਬ ਦੇ ਆਨਰੇਰੀ ਮੈਂਬਰ ਬਣਨ 'ਤੇ ਖੁਸ਼ੀ ਦਾ ਪ੍ਰਗਟਾਵਾ

ਲੰਡਨ,21 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਯੂ.ਕੇ. ਵਾਸੀ ਦਲਜੀਤ ਸਿੰਘ ਸਹੋਤਾ ਨੂੰ ਪੰਜਾਬ ਸਰਕਾਰ ਵਲੋਂ ਐਨ. ਆਰ. ਆਈ. ਕਮਿਸ਼ਨ ਪੰਜਾਬ ਦੇ ਆਨਰੇਰੀ ਮੈਂਬਰ ਬਣਾਏ ਜਾਣ 'ਤੇ ਯੂ.ਕੇ. ਦੇ ਪੰਜਾਬੀਆਂ 'ਚ ਭਾਰੀ ਉਤਸ਼ਾਹ ਹੈ | ਇੰਗਲੈਂਡ ਕਬੱਡੀ ਫੈਡਰੇਸ਼ਨ ਯੂ.ਕੇ. ਦੇ ਸਾਬਕਾ ਪ੍ਰਧਾਨ ਸਤਿੰਦਰ ਸਿੰਘ ਗੋਲਡੀ, ਕਮਲਜੀਤ ਸਿੰਘ ਕੂਨਰ, 

ਭਾਰਤੀ ਪਰਿਵਾਰ ਨਸਲੀ ਟਿੱਪਣੀਆਂ ਦਾ ਸ਼ਿਕਾਰ

ਲੰਡਨ,21 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ‘ਆਇਰਿਸ਼ ਟਾਈਮਜ਼’ ਵਿਚ ਛਪੀ ਇਕ ਖ਼ਬਰ ਅਨੁਸਾਰ ਆਇਰਲੈਂਡ ਵਿਚ ਛੁੱਟੀਆਂ ਮਨਾਉਣ ਗਏ ਇਕ ਭਾਰਤੀ ਪਰਿਵਾਰ ਨਾਲ ਡਬਲਿਨ ਜਾਣ ਵਾਲੀ ਰੇਲ ਗੱਡੀ ਵਿਚ ਇਕ ਵਿਅਕਤੀ ਨੇ ਉਨ੍ਹਾਂ ਦੀ ਬੋਲੀ, ਰੰਗ ਅਤੇ

ਹੋਰਮੁਜ਼ ਖੇਤਰ ਤੋਂ ਲੰਘਣ ਵਾਲੀਆਂ ਉਡਾਣਾਂ ਰੱਦ

ਲੰਡਨ:,21 ਜੂਨ (ਪੰਜਾਬੀ ਟਾਈਮਜ਼ ਬਿਊਰੋ ) :  ਡਰੋਨ ਮਾਮਲੇ ’ਤੇ ਅਮਰੀਕਾ ਤੇ ਇਰਾਨ ਵਿਚ ਤਣਾਅਪੂਰਨ ਸਥਿਤੀ ਬਣਨ ਕਰਕੇ ਵਿਸ਼ਵ ਪੱਧਰ ਦੀਆਂ ਏਅਰਲਾਈਨ ਕੰਪਨੀਆਂ ’ਚ ਸ਼ਾਮਲ ਬ੍ਰਿਟਿਸ਼ ਏਅਰਵੇਜ਼, ਕੰਟਾਸ ਅਤੇ ਸਿੰਗਾਪੁਰ ਏਅਰਲਾਈਨਜ਼ ਨੇ

ਤਣਾਅ ਘਟਾਉਣ ਲਈ ਫਰਾਂਸੀਸੀ ਨੁਮਾਇੰਦਾ ਤਹਿਰਾਨ ਪੁੱਜਾ

ਪੈਰਿਸ,20 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਆਪਣੇ ਸਿਖ਼ਰਲੇ ਕੂਟਨੀਤਕ ਸਲਾਹਕਾਰ ਨੂੰ ਤਹਿਰਾਨ ਤੇ ਵਾਸ਼ਿੰਗਟਨ ਵਿਚਾਲੇ ਤਣਾਅ ਘਟਾਉਣ ਲਈ ਇਰਾਨ ਭੇਜਿਆ ਹੈ। ਸਲਾਹਕਾਰ ਇਮੈਨੂਅਲ ਬੌਨ ਨੇ ਬੁੱਧਵਾਰ ਨੂੰ ਤਹਿਰਾਨ ਵਿਚ ‘ਉੱਚ ਪੱਧਰੀ  

ਫਿਊਜ਼ਨ ਫੈਸਟੀਵਲ ਮੌਕੇ ਢੋਲ ਦੇ ਡਗੇ ਨੇ ਨੱਚਾਏ ਗੋਰੇ-ਗੋਰੀਆਂ

ਲੰਡਨ,19 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਗ੍ਰੇਵਜ਼ੈਂਡ ਵਿਖੇ ਫਿਊਜ਼ਨ ਤਿਊਹਾਰ ਮੌਕੇ ਪੰਜਾਬੀਆਂ ਵਲੋਂ ਢੋਲ ਦੇ ਡਗੇ 'ਤੇ ਖੂਬ ਰੌਣਕਾਂ ਲਾਈਆਂ | ਕੋਹੇਜ਼ਨ ਪਲੱਸ ਵਲੋਂ ਫਿਊਜ਼ਨ ਫੈਸਟੀਵਲ ਮਨਾਉਂਦਿਆਂ ਗ੍ਰੇਵਜ਼ੈਂਡ ਦੇ ਟਾਊਨ ਸੈਂਟਰ ਅਤੇ ਸ਼ਹਿਰ ਦੀਆਂ ਵੱਖ-ਵੱਖ ਗਲੀਆਂ 'ਚੋਂ ਲੰਘਦਿਆਂ ਭੰਗੜਾ, ਸਾਮਬਾ, ਰੋਮਿੰਗ ਹਾਥੀ ਆਦਿ ਸਮੇਤ ਵੱਖ-ਵੱਖ ਕਲਾ ਕਿ੍ਤਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ | ਇਸ ਤਿਉਹਾਰ ਦਾ ਮੁੱਖ ਮਕਸਦ ਵੱਖ-ਵੱਖ ਸੱਭਿਆਚਾਰਾਂ ਨੂੰ ਇਕੱਠਿਆਂ ਸਥਾਨਿਕ ਲੋਕਾਂ ਸਾਹਮਣੇ ਪੇਸ਼ ਕਰਨਾ ਹੁੰਦਾ ਹੈ | ਗ੍ਰੇਵਸ਼ੈਮ ਦੇ ਮੇਅਰ ਗੁਰਦੀਪ ਬੰਗੜ ਅਤੇ ਡਿਪਟੀ ਲਾਰਡ ਲੈਫਟੀਨੈਂਟ ਡਾ: ਭਾਗਵਾੜਾ ਵਾਸੂਦੇਵਨ ਸਮੇਤ ਵੱਖ-ਵੱਖ ਭਾਈਚਾਰਿਆਂ ਦੇ ਆਗੂਆਂ ਅਤੇ ਲੋਕਾਂ ਨੇ ਝਲਕੀਆਂ ਦਾ ਅਨੰਦ ਮਾਣਿਆ | 

ਚੜ੍ਹਦੀਕਲਾ ਸਿੱਖ ਸੰਸਥਾ ਗ੍ਰੇਵਜ਼ੈਂਡ ਵਲੋਂ ਸਿੱਖ ਇਤਿਹਾਸ ਸਬੰਧੀ ਸੈਮੀਨਾਰ

ਲੰਡਨ,19 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਚੜ੍ਹਦੀਕਲਾ ਸਿੱਖ ਆਰਗੇਨਾਈਜ਼ੇਸ਼ਨ ਗ੍ਰੇਵਜ਼ੈਂਡ ਵਲੋਂ ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਗ੍ਰੇਵਜ਼ੈਂਡ ਵਿਖੇ ਲੈਕਚਰ ਥੀਏਟਰ 'ਚ ਸਿੱਖ ਇਤਿਹਾਸ ਬਾਰੇ ਜਥੇਦਾਰ ਮਹਿੰਦਰ ਸਿੰਘ ਖਹਿਰਾ ਵਲੋਂ ਪਰਚਾ ਪੜਿ੍ਹਆ ਗਿਆ | ਇਸ ਸੈਮੀਨਾਰ 'ਚ ਜਥੇਦਾਰ ਮਹਿੰਦਰ ਸਿੰਘ ਵਲੋਂ ਬੰਦਾ ਸਿੰਘ ਬਹਾਦਰ ਤੋਂ ਲੈ ਕੇ 1947 ਤੱਕ ਅਤੇ 1947 ਤੋਂ ਲੈ ਲੇ 1984 ਤੱਕ ਸਿੱਖ ਇਤਿਹਾਸ ਦੀਆਂ ਡੂੰਘੀਆਂ ਪਰਤਾਂ ਨੂੰ ਖੋਲਿ੍ਹਆ ਗਿਆ | ਉਨ੍ਹਾਂ ਗੁਰੂ ਨਾਨਕ ਦੇ ਸਿਧਾਂਤ ਦੀ ਘੇਰਾਬੰਦੀ ਸਬੰਧੀ ਅਤੇ ਇਨ੍ਹਾਂ ਸਿਧਾਤਾਂ 'ਤੇ ਹੁੰਦੇ ਮਾਰੂ ਹਮਲਿਆਂ ਬਾਰੇ ਵਿਸਥਾਰਪੂਰਵਕ ਵਿਚਾਰਾਂ ਕੀਤੀਆਂ | ਚੜ੍ਹਦੀਕਲਾ ਸੰਸਥਾ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ 

ਭਾਰਤੀ ਮੂਲ ਦੇ ਇਮਾਮ ਦੀਆਂ ਟਿੱਪਣੀਆਂ ਨਾਲ ਯੂਕੇ ’ਚ ਵਿਵਾਦ

ਲੰਡਨ,19 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਮੂਲ ਦੇ ਇਮਾਮ ਅਬਦੁੱਲਾ ਪਟੇਲ ਵੱਲੋਂ ਬੀਬੀਸੀ ਦੇ ਸਿੱਧੇ ਪ੍ਰਸਾਰਣ ਦੌਰਾਨ ਕੀਤੇ ਗਏ ਸੁਆਲਾਂ ਨਾਲ ਵਿਵਾਦ ਪੈਦਾ ਹੋ ਗਿਆ ਹੈ। ਇਮਾਮ ਨੂੰ ਇੰਗਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰਾਂ ਨਾਲ ਸੁਆਲ-ਜੁਆਬ ਕਰਨ ਲਈ ਉਚੇਚੇ ਤੌਰ ’ਤੇ ਚੁਣਿਆ ਗਿਆ ਸੀ। ਉਸ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ’ਚ ਸਭ ਤੋਂ ਮੂਹਰੇ ਚਲ ਰਹੇ ਬੋਰਿਸ ਜੌਹਨਸਨ ਅਤੇ ਕੰਜ਼ਰਵੇਟਿਵ ਪਾਰਟੀ ਦੇ ਚਾਰ ਹੋਰ ਬਾਕੀ ਉਮੀਦਵਾਰਾਂ ਨੂੰ ਬ੍ਰਿਟੇਨ ’ਚ ਇਸਲਾਮ ਦੇ ਵਧਦੇ ਖ਼ੌਫ਼ ਨਾਲ ਨਜਿੱਠਣ ਲਈ ਉਠਾਏ ਜਾਣ ਵਾਲੇ ਕਦਮਾਂ ਬਾਰੇ ਜਾਨਣਾ ਚਾਹਿਆ ਸੀ। ਜੌਹਨਸਨ ਨੇ ਕਿਹਾ ਕਿ ਉਨ੍ਹਾਂ ਬੁਰਕੇ ਵਾਲੀ ਮੁਸਲਮਾਨ ਮਹਿਲਾ ਦੇ ‘ਲੈਟਰ ਬਾਕਸ’ ਅਤੇ ‘ਬੈਂਕ ਡਕੈਤਾਂ’ ਵਾਂਗ ਲੱਗਣ ਬਾਰੇ ਦਿੱਤੇ ਬਿਆਨਾਂ ਲਈ ਮੁਆਫ਼ੀ ਮੰਗ ਲਈ ਸੀ ਜਦਕਿ ਪਾਕਿਸਤਾਨੀ ਮੂਲ ਦੇ ਮੰਤਰੀ ਸਾਜਿਦ ਜਾਵੇਦ ਨੇ ਸਾਰੇ ਸਾਥੀ ਉਮੀਦਵਾਰਾਂ ਨੂੰ ਕਿਹਾ ਕਿ ਉਹ ਟੋਰੀ ਪਾਰਟੀ ’ਚ ਇਸਲਾਮ ਦੇ ਵਧਦੇ ਖ਼ੌਫ਼ ਦੇ ਮੁੱਦੇ ’ਤੇ ਆਪਣੇ ਅੰਦਰ ਝਾਤੀ ਮਾਰਨ।

ਬੋਰਿਸ ਨੇ ਬ੍ਰੈਗਜ਼ਿਟ ਦੀ ਹਮਾਇਤ ਕਰਨ ਵਾਲੇ ਵਿਰੋਧੀ ਨੂੰ ਪੱਖ ’ਚ ਕੀਤਾ

ਲੰਡਨ,19 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨਵੀ ਲੀਡਰਸ਼ਿਪ ਲਈ ਪਸੰਦੀਦਾ ਆਗੂ ਬੋਰਿਸ ਜੌਹਨਸਨ ਨੇ ਬ੍ਰੈਗਜ਼ਿਟ ਦੇ ਹੱਕ ਵਿਚ ਖੜ੍ਹੇ ਆਪਣੇ ਇਕ ਅਹਿਮ ਵਿਰੋਧੀ ਦੀ ਹਮਾਇਤ ਹਾਸਲ ਕਰ ਲਈ ਹੈ। ਹਾਲਾਂਕਿ ਨਾਲ ਹੀ ਜੌਹਨਸਨ ’ਤੇ ਇਹ ਵੀ ਦੋਸ਼ ਲਾਏ ਜਾ ਰਹੇ ਹਨ ਕਿ ਉਨ੍ਹਾਂ ਯੂਰੋਪੀਅਨ ਯੂਨੀਅਨ ਛੱਡਣ ਬਾਰੇ ਆਪਣੀ ਸੁਰ ਕੁਝ ਨਰਮ ਕਰ ਲਈ ਹੈ। ਬਰਤਾਨਵੀ ਸੰਸਦ ਵਿਚ ਵੋਟਿੰਗ ਦੇ ਇਕ ਹੋਰ ਗੇੜ ਤੋਂ ਪਹਿਲਾਂ ਸਾਬਕਾ ਬ੍ਰੈਗਜ਼ਿਟ ਸਕੱਤਰ ਡੌਮੀਨਿਕ ਰਾਬ

ਦਿੱਲੀ ਪੁਲਿਸ ਦੀ ਸਿੱਖ ਪਿਤਾ-ਪੁੱਤਰ ਨਾਲ ਕੁੱਟਮਾਰ ਦੀ ਯੂ. ਕੇ. ਦੇ ਸਿੱਖ ਆਗੂਆਂ ਵਲੋਂ ਨਿੰਦਾ

ਲੰਡਨ ,17 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਦਿੱਲੀ ਵਿਚ ਪੁਲਿਸ ਵਲੋਂ ਸਿੱਖ ਡਰਾਈਵਰ ਅਤੇ ਉਸ ਦੇ ਪੁੱਤਰ ਦੀ ਕੀਤੀ ਕੁੱਟ-ਮਾਰ ਦੀ ਯੂ. ਕੇ. ਦੇ ਸਿੱਖ ਆਗੂਆਂ ਵਲੋਂ ਸਖ਼ਤ ਨਿੰਦਾ ਕੀਤੀ ਗਈ ਹੈ | ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜੇਸ਼ਨਜ਼ ਯੂ. ਕੇ. ਭਾਈ ਕੁਲਦੀਪ ਸਿੰਘ ਚਹੇੜੂ ਅਤੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਕਿਹਾ ਕਿ ਇਸ ਨਿੰਦਣਯੋਗ ਘਟਨਾ ਨੇ ਸਾਬਤ ਕਰ ਕਰ ਦਿੱਤਾ ਕਿ ਭਾਰਤ ਦੀ ਪੁਲਿਸ ਸਿੱਖਾਂ ਦੀ ਸੁਰੱਖਿਆ ਵਾਸਤੇ ਨਹੀਂ ਬਲਕਿ ਉਨ੍ਹਾਂ 

ਪਿ੍ੰਸ ਹੈਰੀ ਨੂੰ ਮੇਗਨ ਮਾਰਕਲ ਨਾਲ ਵਿਆਹ ਨਾ ਕਰਨ ਦੀ ਦਾਦੇ ਨੇ ਦਿੱਤੀ ਸੀ ਸਲਾਹ

ਲੰਡਨ ,17 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਦੇ ਪਿ੍ੰਸ ਹੈਰੀ ਨੂੰ ਉਸ ਦੇ ਦਾਦੇ ਫਿਲਪ ਨੇ ਅਮਰੀਕੀ ਅਦਾਕਾਰਾ ਮੇਗਨ ਮਾਰਕਲ ਨਾਲ ਵਿਆਹ ਨਾ ਕਰਨ ਦੀ ਸਲਾਹ ਦਿੱਤੀ ਸੀ | ਇਸ ਗੱਲ ਦਾ ਦਾਅਵਾ ਬਰਤਾਨੀਆ ਦੇ ਇਕ ਅਖ਼ਬਾਰ ਨੇ ਕੀਤਾ ਹੈ |

ਕਾਂਗਰਸ ਸਰਕਾਰ ਦੀ ਨਾਲਾਇਕੀ ਦੀ ਬਲੀ ਚੜ੍ਹਿਆ ਫਤਿਹਵੀਰ: ਅਟਵਾਲ

ਰੋਮ (ਇਟਲੀ),17 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪਿਛਲੇ ਦਿਨੀਂ ਪੰਜਾਬ ਦੇ ਹਲਕਾ ਫਰੀਦਕੋਟ ਵਿਖੇ ਬੋਰਵੈੱਲ ‘ਚ ਡਿੱਗਣ ਨਾਲ ਮਾਸੂਮ ਫਤਿਹਵੀਰ ਸਿੰਘ ਦੀ ਹੋਈ ਮੌਤ ਕਾਂਗਰਸ ਸਰਕਾਰ ਦੀ ਨਲਾਇਕੀ ਦਾ ਸਬੂਤ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਹੀਦ ਭਗਤ ਸਿੰਘ ਸਭਾ ਦੇ ਸਰਪ੍ਰਸਤ ਕੁਲਵਿੰਦਰ ਸਿੰਘ ਬੌਬੀ ਅਟਵਾਲ ਨੇ ਕੀਤਾ। ਸ੍ਰੀ ਅਟਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੀ ਅਣਗਹਿਲੀ ਅਤੇ ਲਾਪ੍ਰਵਾਹੀ ਕਾਰਨ ਲਗਾਤਾਰ 6 ਦਿਨ ਦਾ ਡਰਾਮਾ ਕੀਤਾ ਗਿਆ, ਜਿਸ ਦੀ ਬਲੀ ਫਤਿਹਵੀਰ ਨੂੰ ਚੜ੍ਹਨਾ ਪਿਆ। ਉਨ੍ਹਾਂ ਕਿਹਾ ਕਿ ਰਾਜਸੀ ਸਿਆਸੀ ਪਾਰਟੀਆਂ ਵੀ ਇਸ ਘਟਨਾ ‘ਤੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਤੋਂ ਪਿੱਛੇ ਨਹੀਂ ਰਹੀਆਂ।

ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਮਨਾਈ

ਇਟਲੀ,17 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਸਾਲਾਨਾ ਬਰਸੀ ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਰਾਮ ਦਾਸ ਸਾਹਿਬ (ਕਿਆਂਪੋ) ਵਿਚੈਂਸਾਂ ਵਿਖੇ ਸਮੂਹ ਇਲਾਕੇ ਦੀ ਸੰਗਤ ਅਤੇ ਗੁਰੂ ਘਰ ਦੀ ਕਮੇਟੀ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਇਸ ਦੌਰਾਨ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਲਗਾਤਾਰ ਤਿੰਨ ਦਿਨ ਕੀਰਤਨ ਦਰਬਾਰ ਵੀ ਸਜਾਇਆ ਗਿਆ ਅਤੇ ਪ੍ਰਸਿੱਧ ਢਾਡੀ ਜਥਾ ਭਾਈ ਮੋਹਨ ਸਿੰਘ ਖਿਆਲੀ 

ਫੇਸਬੁੱਕ ਨਵੀਂ ਕ੍ਰਿਪਟੋਕਰੰਸੀ ਲਿਆਉਣ ਦੀ ਤਿਆਰੀ ’ਚ

ਲੰਡਨ,17 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਦੁਨੀਆਂ ਦੀ ਸਭ ਤੋਂ ਵੱਡੀ ਸੋਸ਼ਲ ਨੈੱਟਵਰਕਿੰਗ ਕੰਪਨੀ ਫੇਸਬੁੱਕ ਕ੍ਰਿਪਟੋਕਰੰਸੀ ਨਾਲ ਭੁਗਤਾਨ ਕਰਨ ਨੂੰ ਮੁੱਖ ਧਾਰਾ ਵਿਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੰਪਨੀ ਸਰਕਾਰ ਅਤੇ ਵਿੱਤੀ ਖੇਤਰ ਦੇ ਮਾਹਿਰਾਂ ਦੇ ਸਹਿਯੋਗ ਨਾਲ ਨਵੀਂ ਕਰੰਸੀ ਲਿਆਉਣਾ ਚਾਹੁੰਦੀ ਹੈ। 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0078027078
Copyright © 2019, Panjabi Times. All rights reserved. Website Designed by Mozart Infotech