ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਰਾਸ਼ਟਰੀ

ਲੋਕ ਸਭਾ ਵਲੋਂ ਕੋਟਾ ਸੋਧ ਬਿੱਲ ਉੱਤੇ ਮੋਹਰ

January 09, 2019 12:18 PM

ਨਵੀਂ ਦਿੱਲੀ,8 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਉੱਚ ਜਾਤੀਆਂ ਦੇ ਪੱਛੜੇ ਵਰਗਾਂ ਲਈ ਨੌਕਰੀਆਂ ਤੇ ਸਿਖਿਆ ਵਿਚ ਦਸ ਫ਼ੀਸਦ ਰਾਖਵਾਂਕਰਨ ਬਾਰੇ ਬਿੱਲ ਅੱਜ ਲੋਕ ਸਭਾ ਨੇ ਪਾਸ ਕਰ ਦਿੱਤਾ ਹੈ। ਜ਼ਿਆਦਾਤਰ ਪਾਰਟੀਆਂ ਨੇ ਬਿੱਲ ਦੀ ਹਮਾਇਤ ਕੀਤੀ ਤੇ ਸਰਕਾਰ ਨੇ ਇਸ ਨੂੰ ਦੇਸ਼ ਦੇ ਹਿੱਤ ਵਿਚ ਇਤਿਹਾਸਕ ਕਦਮ ਕਰਾਰ ਦਿੱਤਾ।
323 ਮੈਂਬਰਾਂ ਨੇ ਬਿੱਲ ਦੇ ਹੱਕ ਵਿਚ ਵੋਟ ਪਾਈ ਅਤੇ ਸਿਰਫ ਤਿੰਨ ਵੋਟਾਂ ਹੀ ਇਸ ਦੇ ਖਿਲਾਫ਼ ਭੁਗਤੀਆਂ। ਕਰੀਬ ਸਾਢੇ ਚਾਰ ਘੰਟੇ ਚੱਲੀ ਬਹਿਸ ਦਾ ਜਵਾਬ ਦਿੰਦਿਆਂ ਸਮਾਜਕ ਨਿਆਂ ਮੰਤਰੀ ਥਾਵਰਚੰਦ ਗਹਿਲੋਤ ਨੇ ਬਿੱਲ ਦੀ ਹੋਣੀ ਨੂੰ ਲੈ ਕੇ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਉਠਾਏ ਤੌਖਲਿਆਂ ਨੂੰ ਦੂਰ ਕਰਨ ਦਾ ਯਤਨ ਕੀਤਾ ਕਿ ਜੇ ਬਿੱਲ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਗਈ ਤਾਂ ਉਨ੍ਹਾਂ ਨੂੰ ਉਮੀਦ ਹੈ ਕਿ ਅਦਾਲਤ ਇਸ ਨੂੰ ਪ੍ਰਵਾਨ ਕਰ ਲਵੇਗੀ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਮੰਗਲਵਾਰ ਨੂੰ ਉਚ ਜਾਤੀਆਂ ’ਚੋਂ ਗ਼ਰੀਬ ਲੋਕਾਂ ਲਈ ਦਸ ਫ਼ੀਸਦ ਰਾਖਵਾਂਕਰਨ ਦੇਣ ਬਾਰੇ ਬਿੱਲ ਪਾਸ ਕਰਨ ਦੀ ਜ਼ੋਰਦਾਰ ਪੈਰਵੀ ਕਰਦਿਆਂ ਕਿਹਾ ਕਿ ਕਾਂਗਰਸ ਸਮੇਤ ਲਗਭਗ ਹਰੇਕ ਪਾਰਟੀ ਨੇ ਆਪੋ ਆਪਣੇ ਚੋਣ ਮਨੋਰਥ ਪੱਤਰ ਵਿਚ ਇਹ ਵਾਅਦਾ ਕੀਤਾ ਸੀ। ਕੇਂਦਰੀ ਮੰਤਰੀ ਥਾਵਰਚੰਦ ਗਹਿਲੋਤ ਵਲੋਂ ਲੋਕ ਸਭਾ ਵਿਚ ਪੇਸ਼ ਕੀਤੇ ਇਸ ਸੰਵਿਧਾਨਕ ਸੋਧ ਬਿੱਲ ’ਤੇ ਬਹਿਸ ਵਿਚ ਹਿੱਸਾ ਲੈਂਦਿਆਂ ਸ੍ਰੀ ਜੇਤਲੀ ਨੇ ਇਹ ਧਾਰਨਾ ਰੱਦ ਕਰ ਦਿੱਤੀ ਕਿ ਇਹ ਬਿੱਲ ਸੁਪਰੀਮ ਕੋਰਟ ਦੇ ਉਸ ਫ਼ੈਸਲੇ ਦੇ ਪੈਮਾਨੇ
’ਤੇ ਪੂਰਾ ਨਹੀਂ ਉਤਰ ਸਕੇਗਾ ਜਿਸ ਤਹਿਤ ਕੁੱਲ ਕੋਟੇ ’ਤੇ 50 ਫ਼ੀਸਦ ਦੀ ਬੰਦਿਸ਼ ਲਾਈ ਗਈ ਸੀ। ਉਨ੍ਹਾਂ ਦਲੀਲ ਦਿੱਤੀ ਕਿ ਜਾਤੀ ਆਧਾਰਤ ਕੋਟੇ ’ਤੇ ਇਹ ਬੰਦਸ਼ ਲਾਗੂ ਹੁੰਦੀ ਹੈ ਜਦਕਿ ਸੋਧ ਬਿੱਲ ਤਹਿਤ ਆਮ ਵਰਗਾਂ ਦੇ ਕਮਜ਼ੋਰ ਤਬਕਿਆਂ ਲਈ ਕੋਟਾ ਦੇਣ ਦੀ ਗੱਲ ਕਹੀ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਵਲੋਂ ਪਹਿਲਾਂ ਵੀ ਇਸ ਸਬੰਧ ਵਿਚ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਪਰ ਇਹ ਨਾਕਾਮ ਇਸ ਲਈ ਹੋਏ ਕਿਉਂਕਿ ਇਹ ਸਾਧਾਰਨ ਕਾਨੂੰਨੀ ਧਾਰਾਵਾਂ ਜਾਂ ਨੋਟੀਫਿਕੇਸ਼ਨਾਂ ਰਾਹੀਂ ਲਿਆਂਦੇ ਗਏ ਸਨ। ਸ੍ਰੀ ਜੇਤਲੀ ਨੇ ਵਿਰੋਧੀ ਧਿਰ ਵਲੋਂ ਬਿੱਲ ਨੂੰ ‘ਜੁਮਲਾ’ ਕਹਿਣ ’ਤੇ ਨਾਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਕੀ ਉਨ੍ਹਾਂ ਦੇ ਚੋਣ ਮਨੋਰਥ ਪੱਤਰ ਵਿਚ ਇਸ ਸਬੰਧੀ ਕੀਤਾ ਵਾਅਦਾ ਵੀ ਜੁਮਲਾ ਹੀ ਸੀ। ਕਾਂਗਰਸ ਦੇ ਕੇ ਵੀ ਥੌਮਸ ਨੇ ਲੋਕ ਸਭਾ ਵਿਚ ਆਖਿਆ ਕਿ ਤਿੰਨ ਹਿੰਦੀ ਭਾਸ਼ੀ ਰਾਜਾਂ ਵਿਚ ਭਾਜਪਾ ਦੀ ਹਾਰ ਤੋਂ ਬਾਅਦ ਸਰਕਾਰ ਕਾਹਲ ਵਿਚ ਇਹ ਬਿੱਲ ਲੈ ਕੇ ਆਈ ਹੈ ਜਦਕਿ ਬਿੱਲ ਨਿਰਖ ਪਰਖ ਲਈ ਸਾਂਝੀ ਸੰਸਦੀ ਕਮੇਟੀ ਕੋਲ ਭੇਜਿਆ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਇਹ ਇਕ ਅਹਿਮ ਬਿੱਲ ਹੈ ਤੇ ਇਸ ਨੂੰ ਸਿਆਸੀ ਤਮਾਸ਼ਾ ਨਹੀਂ ਬਣਾਇਆ ਜਾਣਾ ਚਾਹੀਦਾ। ਉਂਜ ਉਨ੍ਹਾਂ ਆਮ ਵਰਗਾਂ ਦੇ ਗਰੀਬਾਂ ਲਈ ਕੋਟੇ ਰੱਖਣ ਦੀ ਹਮਾਇਤ ਕੀਤੀ।
ਸੀਪੀਆਈਐਮ ਨੇ ਆਖਿਆ ਕਿ ਸਰਕਾਰ ਫਿਰਕੂ ਸਫ਼ਬੰਦੀ ਦੇ ਨਾਲ ਜਾਤੀ ਉਨਮਾਦ ਪੈਦਾ ਕਰ ਕੇ ਸਿਆਸੀ ਲਾਹਾ ਹਾਸਲ ਕਰਨਾ ਚਾਹੁੰਦੀ ਹੈ। ਪਾਰਟੀ ਦੇ ਨੇਤਾ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਮੋਦੀ ਸਰਕਾਰ ਸਾਢੇ ਚਾਰ ਸਾਲ ਇਸ ਬਾਰੇ ਖਾਮੋਸ਼ ਰਹੀ ਤੇ ਹੁਣ ਚੋਣਾਂ ਤੋਂ ਪਹਿਲਾਂ ਇਹ ਬਿੱਲ ਲੈ ਕੇ ਆ ਰਹੀ ਹੈ ਜਿਸ ਨੂੰ ਪਾਸ ਕਰਾਉਣ ਲਈ ਲੰਬੀ ਪ੍ਰਕਿਰਿਆ ’ਚੋਂ ਗੁਜ਼ਰਨਾ ਪੈਣਾ ਹੈ। ਬਸਪਾ ਦੇ ਮੁਖੀ ਮਾਇਆਵਤੀ ਨੇ ਲਖਨਊ ਵਿਚ ਇਕ ਬਿਆਨ ਜਾਰੀ ਕਰ ਕੇ ਆਖਿਆ ਕਿ ਇਹ ਬਿੱਲ ਭਾਜਪਾ ਦਾ ਚੁਣਾਵੀ ਸਟੰਟ ਹੈ ਪਰ ਤਾਂ ਵੀ ਉਹ ਆਮ ਵਰਗਾਂ ਦੇ ਗਰੀਬਾਂ ਲਈ ਕੋਟੇ ਦੀ ਹਮਾਇਤ ਕਰਨਗੇ। ਤਿਲੰਗਾਨਾ ਰਾਸ਼ਟਰ ਸਮਿਤੀ ਨੇ ਕੇਂਦਰ ਨੂੰ ਇਸ ਬਿੱਲ ਵਿਚ ਪਿਛੜੇ ਮੁਸਲਮਾਨਾਂ ਤੇ ਜਨਜਾਤੀਆਂ ਲਈ ਰਾਖਵਾਂਕਰਨ ਦਾ ਪ੍ਰਸਤਾਵ ਸ਼ਾਮਲ ਕਰਨਾ ਚਾਹੀਦਾ ਹੈ। ਕੋਟਾ ਸੋਧ ਬਿੱਲ ਪਾਸ ਹੋਣ ਤੋਂ ਬਾਅਦ ਇਸ ਨੂੰ ਹੁਣ ਰਾਜ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਬਿੱਲ ਦੀ ਵੋਟਿੰਗ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਦਨ ਵਿੱਚ ਹਾਜ਼ਰ ਸਨ। ਬਿੱਲ ਪਾਸ ਹੋਣ ਮਗਰੋਂ ਪ੍ਰਧਾਨ ਮੰਤਰੀ ਨੇ ਹਮਾਇਤ ਲਈ ਸਭ ਦਾ ਧੰਨਵਾਦ ਕੀਤਾ।
ਨਾਗਰਿਕਤਾ ਸੋਧ ਬਿੱਲ 2018 ਤੇ ਸੰਵਿਧਾਨਕ ਸੋਧ ਬਿੱਲ ਪਾਸ ਹੋਣ ਮਗਰੋਂ ਅੱਜ ਲੋਕ ਸਭਾ ਅਣਮਿੱਥੇ ਸਮੇਂ ਲਈ ਉਠਾ ਦਿੱਤੀ ਗਈ। ਇਸ 16ਵੀਂ ਲੋਕ ਸਭਾ ਦਾ ਆਖਰੀ ਪੂਰਾ ਸੈਸ਼ਨ ਸੀ। ਲੋਕ ਸਭਾ ਦੇ ਇਸ ਸੈਸ਼ਨ ਦੌਰਾਨ ਕੁੱਲ 16 ਬਿੱਲ ਪਾਸ ਹੋਏ ਹਨਇਸ ਖ਼ਬਰ ਤੇ ਤੁਹਾਡੀ ਟਿੱਪਣੀ
ਰਾਸ਼ਟਰੀ ਵਿੱਚ ਹੋਰ
ਅਡਵਾਨੀ ਦੇ ਚੋਣ ਲੜਨ ਬਾਰੇ ਭੇਤ ਕਾਇਮ

ਅਹਿਮਦਾਬਾਦ,20 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਭਾਜਪਾ ਦੇ ਮਾਰਗਦਰਸ਼ਕ ਤੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ (91) ਦੇ ਲੋਕ ਸਭਾ ਚੋਣ ਲੜਨ ਜਾਂ ਨਾ ਲੜਨ ਬਾਰੇ ਅਜੇ ਭੇਤ ਬਣਿਆ ਹੋਇਆ ਹੈ। ਗ੍ਰਹਿ ਮੰਤਰੀ ਤੇ ਉਪ ਪ੍ਰਧਾਨ ਮੰਤਰੀ ਰਹਿ ਚੁੱਕੇ ਬਜ਼ੁਰਗ ਆਗੂ ਗਾਂਧੀਨਗਰ ਸੀਟ ਤੋਂ ਛੇ ਵਾਰ ਜੇਤੂ ਰਹਿ ਚੁੱਕੇ ਹਨ। ਅਡਵਾਨੀ ਦੇ ਨਿੱਜੀ ਸਕੱਤਰ ਦੀਪਕ ਚੋਪੜਾ ਨੇ ਕਿਹਾ ਕਿ ਇਸ ਬਾਰੇ ਫ਼ਿਲਹਾਲ ਕੁਝ ਤੈਅ ਨਹੀਂ ਹੈ ਤੇ ਜੇ ‘ਸੱਦਾ’ ਆਉਂਦਾ ਹੈ ਤਾਂ ਸੋਚਿਆ ਜਾਵੇਗਾ। 

ਏਕਤਾ ਕਪੂਰ ਦਾ ਪਿੱਛਾ ਕਰਨ ਵਾਲਾ ਗ੍ਰਿਫ਼ਤਾਰ

ਮੁੰਬਈ,20 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਫਿਲਮ ਅਤੇ ਟੀਵੀ ਨਿਰਮਾਤਾ ਏਕਤਾ ਕਪੂਰ ਦਾ ਪਿਛਲੇ ਇਕ ਸਾਲ ਤੋਂ ਪਿੱਛਾ ਕਰਨ ਵਾਲੇ 32 ਸਾਲਾਂ ਦੇ ਕੈਬ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਰਿਆਣਾ ਵਾਸੀ ਸੁਧੀਰ ਸਿੰਘ ਰਾਜੇਂਦਰ ਸਿੰਘ ਸਾਂਗਵਾਨ ਨੂੰ

ਸਾਵੰਤ ਵੱਲੋਂ ਗੋਆ ਅਸੈਂਬਲੀ ਵਿੱਚ ਬਹੁਮੱਤ ਸਾਬਤ

ਪਣਜੀ,20 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਅੱਜ ਸੂਬਾਈ ਅਸੈਂਬਲੀ ਵਿੱਚ ਆਸਾਨੀ ਨਾਲ ਬਹੁਮੱਤ ਸਾਬਤ ਕਰ ਦਿੱਤਾ। ਭਾਜਪਾ ਦੀ ਅਗਵਾਈ ਵਾਲੀ ਦੋ ਦਿਨ ਪੁਰਾਣੀ ਸਾਵੰਤ ਸਰਕਾਰ ਦੀ ਹਮਾਇਤ ਵਿੱਚ 20 ਜਦੋਂਕਿ ਵਿਰੋਧ ਵਿੱਚ 15 ਵੋਟਾਂ ਪਈਆਂ। 40 ਮੈਂਬਰੀ ਗੋਆ ਵਿਧਾਨ ਸਭਾ ਵਿੱਚ ਦੋ ਵਿਧਾਇਕਾਂ ਦੇ ਅਕਾਲ ਚਲਾਣੇ ਤੇ ਦੋ ਵਿਧਾਇਕਾਂ ਦੇ ਅਸਤੀਫ਼ਿਆਂ ਕਰਕੇ ਅਸੈਂਬਲੀ ਦੀ ਮੌਜੂਦਾ ਸਮਰੱਥਾ 36 ਹੈ। ਸ੍ਰੀ ਸਾਵੰਤ ਨੇ ਬਹੁਮੱਤ ਸਾਬਤ ਕਰਨ ਤੋਂ ਫੌਰੀ ਮਗਰੋਂ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਪਰੀਕਰ ਵੱਲੋਂ ਦਿੱਤੇ ਸੁਨੇਹੇ ਮੁਤਾਬਕ ‘ਸਾਕਾਰਾਤਮਕ’ ਰਹਿਣ। ਸ੍ਰੀ ਪਰੀਕਰ ਦਾ ਐਤਵਾਰ ਨੂੰ ਉਨ੍ਹਾਂ ਦੀ ਨਿੱਜੀ ਰਿਹਾਇਸ਼ ’ਤੇ ਦੇਹਾਂਤ ਹੋ ਗਿਆ ਸੀ। ਉਹ ਪਾਚਕ ਗ੍ਰੰਥੀਆਂ ਦੇ ਕੈਂਸਰ ਤੋਂ

ਮਾਇਆਵਤੀ ਵੱਲੋਂ ਲੋਕ ਸਭਾ ਚੋਣ ਲੜਨ ਤੋਂ ਇਨਕਾਰ

ਲਖਨਊ,20 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਅੱਜ ਐਲਾਨ ਕੀਤਾ ਕਿ ਉਹ ਆਗਾਮੀ ਲੋਕ ਸਭਾ ਚੋਣਾਂ ਨਹੀਂ ਲੜੇਗੀ, ਪਰ ਬਸਪਾ ਆਗੂ ਨੇ ਜ਼ਿਮਨੀ ਚੋਣ ਰਾਹੀਂ ਪਾਰਲੀਮੈਂਟ ’ਚ ਦਾਖ਼ਲੇ ਦੇ ਬਦਲ ਨੂੰ ਜ਼ਰੂਰ ਖੁੱਲ੍ਹਾ ਰੱਖਿਆ ਹੈ। ਮਾਇਆਵਤੀ ਨੇ ਕਿਹਾ ਸਮੇਂ ਦਾ ਤਕਾਜ਼ਾ ਇਹੀ ਕਹਿੰਦਾ ਹੈ ਕਿ ਉਹ ਲੋਕ ਸਭਾ ਚੋਣ ਨਾ ਲੜੇ। ਉਂਜ ਬਸਪਾ ਮੁਖੀ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਇਸ ਫੈਸਲੇ ਤੋਂ ਨਿਰਾਸ਼ ਨਾ ਹੋਣ। ਮਾਇਆਵਤੀ ਨੇ ਕਿਹਾ, 

ਕਾਂਗਰਸ ਤੇ ਨੈਸ਼ਨਲ ਕਾਨਫਰੰਸ ਦਾ ਜੰਮੂ ਕਸ਼ਮੀਰ ’ਚ ਗੱਠਜੋੜ

ਨਵੀਂ ਦਿੱਲੀ,20 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਕਾਂਗਰਸ ਅਤੇ ਨੈਸ਼ਨਲ ਕਾਨਫਰੰਸ (ਐਨਸੀ) ਨੇ ਲੋਕ ਸਭਾ ਚੋਣਾਂ ਲਈ ਜੰਮੂ ਕਸ਼ਮੀਰ ’ਚ ਅੱਜ ਗਠਜੋੜ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਕੌਮ ਦੇ ਹਿੱਤ ’ਚ ਕੀਤਾ ਗਿਆ ਹੈ। ਦੋਵੇਂ ਪਾਰਟੀਆਂ ਮੁਤਾਬਕ ਗਠਜੋੜ ਧਰਮ ਨਿਰਪੱਖ ਤਾਕਤਾਂ ਨੂੰ ਮਜ਼ਬੂਤ ਕਰਨ ’ਚ ਸਹਾਈ ਹੋਵੇਗਾ। ਕਾਂਗਰਸ ਆਗੂ ਗ਼ੁਲਾਮ ਨਬੀ ਆਜ਼ਾਦ ਅਤੇ ਐਨਸੀ ਸਰਪ੍ਰਸਤ ਫਾਰੂਕ ਅਬਦੁੱਲਾ ਨੇ ਇਕੱਠਿਆਂ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਾਂਗਰਸ ਜੰਮੂ

ਮਹਿਬੂਬਾ ਨੂੰ ਦੋਹਰੇ ਮਾਪਦੰਡ ਅਪਣਾਏ ਜਾਣ ’ਤੇ ਉਜਰ

ਸ੍ਰੀਨਗਰ,20 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਸਮਝੌਤਾ ਐੈਕਸਪ੍ਰੈੱਸ ਧਮਾਕਾ ਕੇਸ ਵਿੱਚ ਸਵਾਮੀ ਅਸੀਮਾਨੰਦ ਤੇ ਤਿੰਨ ਹੋਰ ਮੁਲਜ਼ਮਾਂ ਨੂੰ ਬਰੀ ਕਰਨ ਦੇ ਫੈਸਲੇ ’ਤੇ ਉਜਰ ਜਤਾਉਂਦਿਆਂ ਭਗਵਾ ਦਹਿਸ਼ਤਗਰਦੀ ਖ਼ਿਲਾਫ਼ ਦੋਹਰੇ ਮਾਪਦੰਡ ਤੇ ਨਰਮ ਰੁਖ਼ ਅਖ਼ਤਿਆਰ ਕਰਨ ’ਤੇ ਸਵਾਲ ਉਠਾਇਆ ਹੈ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ, ‘ਕੇਸ ਵਿੱਚ ਆਰਐਸਐਸ ਦੇ ਸਾਬਕਾ ਮੈਂਬਰ ਸਮੇਤ ਹੋਰਨਾਂ ਮੁਲਜ਼ਮਾਂ ਖ਼ਿਲਾਫ ਕਾਫ਼ੀ 

ਨੀਰਵ ਦੀਆਂ ਪੇਂਟਿੰਗਾਂ ਤੇ ਵਾਹਨ ਨੀਲਾਮ ਕਰੇਗਾ ਈਡੀ

ਨਵੀਂ ਦਿੱਲੀ,20 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਮੁੰਬਈ ਦੀ ਵਿਸ਼ੇਸ਼ ਅਦਾਲਤ ਤੋਂ ਅੱਜ ਇਜਾਜ਼ਤ ਮਿਲਣ ਤੋਂ ਐਨਫੋਰਸਮੈਂਟ ਡਾਇਰੈਕਟੋਰੇਟ ਨੀਰਵ ਮੋਦੀ ਦੀਆਂ 173 ਪੇਂਟਿੰਗਾਂ ਤੇ 11 ਵਾਹਨਾਂ ਦੀ ਨੀਲਾਮੀ ਕਰੇਗਾ। ਅਧਿਕਾਰੀਆਂ ਨੇ ਦੱਸਿਆ ਕਿ ਇਸੇ ਅਦਾਲਤ ਨੇ ਹੀ ਨੀਰਵ ਮੋਦੀ ਦੀ ਪਤਨੀ ਅਮੀ ਖ਼ਿਲਾਫ਼ ਵੀ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਈਡੀ ਨੇ ਪਿੱਛੇ ਜਿਹੇ ਪੀਐੱਨਬੀ ਘੁਟਾਲੇ ’ਚ ਉਸ ਦੀ ਭੂਮਿਕਾ ਬਾਰੇ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਸੀ। ਈਡੀ ਮੋਦੀ ਦੀਆਂ 57.72 ਕਰੋੜ  

‘ਚੌਕੀਦਾਰ ਦੇਸ਼ਭਗਤੀ ਅਤੇ ਇਮਾਨਦਾਰੀ ਦਾ ਸਮ-ਅਰਥੀ ਬਣਿਆ’

ਨਵੀਂ ਦਿੱਲੀ,20 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਹੁਲ ਗਾਂਧੀ ਵੱਲੋਂ ‘ਚੌਕੀਦਾਰ ਚੋਰ ਹੈ’ ਦੇ ਤਨਜ਼ ’ਤੇ ਹਮਲਾ ਬੋਲਦਿਆਂ ਅੱਜ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਚੌਕੀਦਾਰ ਵਜੋਂ ਕੰਮ ਕਰ ਰਹੇ ਲੋਕਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਚੌਕੀਦਾਰ’ 

ਆਰਐਸਐਸ ਦੇ ਥਾਪੜੇ ਬਿਨਾਂ ਕੋਈ ਵੀ ਅਹੁਦੇ ’ਤੇ ਤਾਇਨਾਤ ਨਹੀਂ ਹੁੰਦਾ: ਕਾਂਗਰਸ

ਨਵੀਂ ਦਿੱਲੀ,20 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਂਗਰਸ ’ਤੇ ਕੁਨਬੇ ਦੀ ਸਿਆਸਤ ਕਰਨ ਦੇ ਦਿੱਤੇ ਬਿਆਨ ਮਗਰੋਂ ਸੀਨੀਅਰ ਕਾਂਗਰਸ ਆਗੂ ਕਪਿਲ ਸਿੱਬਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਖੁਦ ਸੰਘ ਪਰਿਵਾਰ ਤੋਂ ਆਉਂਦੇ ਹਨ ਜਿਨ੍ਹਾਂ ਦੇ

ਮਾਇਆਵਤੀ ਦੇ ਸਾਬਕਾ ਸਕੱਤਰ ਦੇ ਅਸਾਸੇ ਜ਼ਬਤ

ਨਵੀਂ ਦਿੱਲੀ,20 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਆਮਦਨ ਕਰ ਵਿਭਾਗ ਨੇ ਟੈਕਸ ਚੋਰੀ ਦੇ ਇਕ ਮਾਮਲੇ ਵਿੱਚ ਉੱਤਰ ਪ੍ਰਦੇਸ਼ ਦੇ ਸੇਵਾ ਮੁਕਤ ਆਈਏਐਸ ਅਧਿਕਾਰੀ ਨੇਤ ਰਾਮ ਤੇ ਉਸਦੇ ਸਹਾਇਕਾਂ ਦੇ 225 ਕਰੋੜ ਰੁਪਏ ਦੇ ਅਸਾਸਿਆਂ ਨੂੰ ਕੇਸ ਨਾਲ ਜੋੜ ਦਿੱਤਾ ਹੈ। 

ਜਦੋਂ ਛੋਟਾ ਮੋਦੀ ਭੱਜਿਆ ਤਾਂ ਵੱਡਾ ਮੋਦੀ ਸੌਂ ਰਿਹਾ ਸੀ: ਕਾਂਗਰਸ

ਨਵੀਂ ਦਿੱਲੀ,20 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : : ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਗ੍ਰਿਫ਼ਤਾਰੀ ਹੋਣ ’ਤੇ ਟਿੱਪਣੀ ਕਰਦਿਆਂ ਕਾਂਗਰਸ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਸਮੇਂ ਸੁੱਤੇ ਪਏ ਸਨ ਜਦੋਂ ਨੀਰਵ ਮੋਦੀ ਦੇਸ਼ ਛੱਡ ਕੇ ਭੱਜ ਗਿਆ।

ਸਿੱਖ ਕਤਲੇਆਮ ਸੀ ਮਾਨਵਤਾ ਖ਼ਿਲਾਫ਼ ਅਪਰਾਧ: ਸੀਬੀਆਈ

ਨਵੀਂ ਦਿੱਲੀ,19 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਸੀਬੀਆਈ ਨੇ 1984 ਦੇ ਸਿੱਖ ਕਤਲੇਆਮ ਦੀ ਨਾਜ਼ੀਆਂ ਵਲੋਂ ਯਹੂਦੀਆਂ ਦੇ ਨਰਸੰਹਾਰ, ਬੰਗਲਾਦੇਸ਼ ਵਿਚ ਪਾਕਿਸਤਾਨੀ ਫ਼ੌਜ ਵਲੋਂ ਕੀਤੇ ਕਤਲੇਆਮ ਅਤੇ ਕੁਰਦਾਂ ਤੁਰਕਾਂ ਵਲੋਂ ਅਰਮੀਨਿਆਈਆਂਂ ਦੇ ਘੱਲੂਘਾਰੇ ਨਾਲ ਤੁਲਨਾ ਕਰਦਿਆਂ ਇਸ ਨੂੰ ‘ਮਾਨਵਤਾ ਖਿਲਾਫ਼ ਅਪਰਾਧ’ ਕਰਾਰ ਦਿੱਤਾ ਹੈ। ਸਿੱਖ ਕਤਲੇਆਮ ਦੇ ਕੇਸ ਵਿਚ ਸਾਬਕਾ ਕਾਂਗਰਸ ਆਗੂ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਸੀਬੀਆਈ ਨੇ ਸੁਪਰੀਮ ਕੋਰਟ ਨੂੰ ਦੱਸਿਆ ‘‘ ਇਸ ਤਰ੍ਹਾਂ ਇਹ ਕੇਸ ਸਿੱਖ ਕਤਲੇਆਮ ਦੇ ਵਡੇਰੇ ਸੰਦਰਭ ਵਿਚ ਦੇਖਣਾ ਪਵੇਗਾ ਤੇ ਆਮ ਹੱਤਿਆ ਤੇ ਦੰਗੇ ਦੇ ਕੇਸ ਨਾਲੋਂ ਵੱਖਰੀ ਪਹੁੰਚ ਅਪਣਾਉਣੀ ਪਵੇਗੀ।’’ ਸੱਜਣ ਕੁਮਾਰ ਨੇ ਦੱਖਣ ਪੱਛਮੀ ਦਿੱਲੀ ਦੀ ਪਾਲਮ ਕਲੋਨੀ ਦੇ ਰਾਜ ਨਗਰ-1 ਇਲਾਕੇ ਵਿਚ ਪੰਜ ਸਿੱਖਾਂ ਨੂੰ ਕਤਲ ਕਰਨ ਦੇ ਦੋਸ਼ ਹੇਠ ਦੋਸ਼ੀ ਕਰਾਰ ਦੇ ਕੇ ਉੁਮਰ ਕੈਦ ਦੀ ਸਜ਼ਾ ਸੁਣਾਉਣ ਦੇ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ। ਕੁਮਾਰ ਨੇ ਸਜ਼ਾ ਭੁਗਤਣ ਲਈ ਲੰਘੀ 31 ਦਸੰਬਰ ਨੂੰ ਦਿੱਲੀ ਦੀ ਇਕ ਅਦਾਲਤ ਵਿਚ ਆਤਮ ਸਮਰਪਣ ਕੀਤਾ ਸੀ। ਦਿੱਲੀ ਵਿਚ ਉਦੋਂ ਤਿੰਨ ਹਜ਼ਾਰ ਦੇ ਕਰੀਬ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ।

ਸਾਵੰਤ ਸਰਕਾਰ ਦੀ ਅਸੈਂਬਲੀ ’ਚ ਪਰਖ ਅੱਜ

ਪਣਜੀ,19 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਮੁੱਖ ਮੰਤਰੀ ਪ੍ਰਮੋਦ ਸਾਵੰਤ ਦੀ ਅਗਵਾਈ ਵਾਲੀ ਨਵੀਂ ਸਰਕਾਰ ਭਲਕੇ ਬੁੱਧਵਾਰ ਨੂੰ ਗੋਆ ਅਸੈਂਬਲੀ ਵਿੱਚ ਬਹੁਮਤ ਸਾਬਤ ਕਰੇਗੀ। ਰਾਜਪਾਲ ਮ੍ਰਿਦੁਲਾ ਸਿਨਹਾ ਨੇ ਭਲਕੇ ਸਵੇਰੇ ਸਾਢੇ ਗਿਆਰਾਂ ਵਜੇ ਅਸੈਂਬਲੀ ਦਾ ਵਿਸ਼ੇਸ਼ ਸੈਸ਼ਨ ਸੱਦ ਲਿਆ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬੀਤੀ ਰਾਤ ਰਾਜਪਾਲ ਨੂੰ ਜਿਹੜੀ ਸੂਚੀ ਸੌਂਪੀ ਸੀ, ਉਸ ਵਿੱਚ 21 ਵਿਧਾਇਕਾਂ (ਭਾਜਪਾ 12, ਜੀਐਫਪੀ ਤੇ ਐਮਜੀਪੀ ਤਿੰਨ-ਤਿੰਨ , ਤਿੰਨ ਆਜ਼ਾਦ ਵਿਧਾਇਕ) ਦੀ ਹਮਾਇਤ ਹੋਣ ਦਾ ਦਾਅਵਾ ਕੀਤਾ ਗਿਆ ਸੀ। 40 ਮੈਂਬਰੀ ਗੋਆ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਮਨੋਹਰ ਪਰੀਕਰ ਤੇ ਭਾਜਪਾ ਵਿਧਾਇਕ ਫਰਾਂਸਿਸ ਡਿਸੂਜ਼ਾ ਦੀ ਮੌਤ ਅਤੇ ਦੋ ਕਾਂਗਰਸੀ ਵਿਧਾਇਕਾਂ ਸੁਭਾਸ਼ ਸ਼ਿਰੋਡਕਰ ਤੇ ਦਯਾਨੰਦ ਸੋਪਤੇ ਵੱਲੋਂ ਦਿੱਤੇ ਅਸਤੀਫਿਆਂ ਕਰਕੇ ਅਸੈਂਬਲੀ ਦੀ ਕੁੱਲ ਸਮਰੱਥਾ ਘਟ ਕੇ

ਵਾਦੀ ਵਿਚ ਸਕੂਲ ਅਧਿਆਪਕ ਦੀ ਪੁਲੀਸ ਹਿਰਾਸਤ ’ਚ ਮੌਤ

ਸ੍ਰੀਨਗਰ,19 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਨਾਲ ਸਬੰਧਤ 28 ਸਾਲਾ ਸਕੂਲ ਅਧਿਆਪਕ, ਜਿਸ ਨੂੰ ਦਹਿਸ਼ਤਗਰਦੀ ਨਾਲ ਜੁੜੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਦੀ ਸ੍ਰੀਨਗਰ ਵਿਚ ਪੁਲੀਸ ਹਿਰਾਸਤ ’ਚ ਮੌਤ ਹੋ ਗਈ ਹੈ। ਅਧਿਆਪਕ ਦੀ ਮੌਤ ਤੋਂ ਬਾਅਦ ਉਸ ਦੇ ਕਸਬੇ ਅਵੰਤੀਪੋਰਾ ਵਿਚ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ। ਅਧਿਆਪਕ ਰਿਜ਼ਵਾਨ ਪੰਡਿਤ ਦੀ ਮੌਤ ਪਿਛਲੇ ਕਾਰਨਾਂ ਦੀ ਜਾਂਚ ਲਈ ਰਾਜ ਸਰਕਾਰ ਨੇ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਇਕ ਸੀਨੀਅਰ ਪੁਲੀਸ ਅਧਿਕਾਰੀ ਮੁਤਾਬਕ ਰਿਜ਼ਵਾਨ ਦੀ ਮੌਤ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਹੋਈ ਹੈ। ਉਹ ਇਕ ਪ੍ਰਾਈਵੇਟ ਸਕੂਲ ਵਿਚ ਅਧਿਆਪਕ ਸੀ ਤੇ ਉਸ ਨੂੰ ਸੁਰੱਖਿਆ ਏਜੰਸੀਆਂ ਨੇ ਤਿੰਨ ਦਿਨ ਪਹਿਲਾਂ ਹਿਰਾਸਤ ਵਿਚ ਲਿਆ ਸੀ। ਪੁਲੀਸ ਦੇ ਤਰਜਮਾਨ ਨੇ ਕਿਹਾ ਕਿ ਘਟਨਾ ਦੀ ਜਾਂਚ

ਸਕੂਲ ਅਧਿਆਪਕ ਰਿਜ਼ਵਾਨ ਅਸਦ ਪੰਡਿਤ ਦੀ ਪੁਲੀਸ ’ਚ ਮੌਤ ਹੋਣ ਤੋਂ ਬਾਅਦ ਰੋਹ ’ਚ ਆਏ ਕਸ਼ਮੀਰੀ ਮੁਜ਼ਾਹਰਾਕਾਰੀਆਂ ਨੂੰ ਖਦੇੜਦੇ ਹੋਏ ਸੁਰੱਖਿਆ ਦਸਤੇ।

ਸ੍ਰੀਨਗਰ,19 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨੀ ਫ਼ੌਜ ਨੇ ਅੱਜ ਲਗਾਤਾਰ ਤੀਜੇ ਦਿਨ ਜੰਮੂ ਕਸ਼ਮੀਰ ਦੇ ਅਖ਼ਨੂਰ ਤੇ ਸੁੰਦਰਬਨੀ ਸੈਕਟਰ ਵਿਚ ਕੰਟਰੋਲ ਰੇਖਾ ’ਤੇ ਗੋਲੀਬੰਦੀ ਦੀ ਉਲੰਘਣਾ ਕੀਤੀ। ਭਾਰਤ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ।

31 ਮਾਰਚ ਨੂੰ ਲੋਕਾਂ ਦੇ ਰੂਬਰੂ ਹੋਵੇਗਾ ‘ਚੌਕੀਦਾਰ’

ਨਵੀਂ ਦਿੱਲੀ,19 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਮਾਰਚ ਨੂੰ ‘ਮੈਂ ਭੀ ਚੌਕੀਦਾਰ’ ਮੁਹਿੰਮ ਨਾਲ ਜੁੜਨ ਵਾਲੇ ਲੋਕਾਂ ਦੇ ਰੂਬਰੂ ਹੋਣਗੇ। ਇਸ ਪ੍ਰੋਗਰਾਮ ਤਹਿਤ ਉਹ ਵੀਡੀਓ ਕਾਨਫਰੰਸਿੰਗ ਜ਼ਰੀਏ ਪੰਜ ਸੌ ਥਾਵਾਂ ਤੋਂ ਲੋਕਾਂ ਨਾਲ ਜੁੜਨਗੇ। ਸੀਨੀਅਰ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਇਸ ਮੁਹਿੰਮ ਨੇ ‘ਲੋਕਾਂ ਦੀ ਮੁਹਿੰਮ’ ਦਾ ਰੂਪ ਲੈ ਲਿਆ ਹੈ ਤੇ ‘ਮੈਂ ਭੀ ਚੌਕੀਦਾਰ’ ਹੈਸ਼ਟੈਗ ਹੁਣ ਤਕ 20 ਲੱਖ ਵਾਰ ਟਵੀਟ ਕੀਤਾ ਜਾ ਚੁੱਕਾ ਹੈ। ਪ੍ਰਧਾਨ ਮੰਤਰੀ ਨੇ ਸ਼ਨਿਚਰਵਾਰ ਨੂੰ ਇਕ ਟਵੀਟ ਕਰਕੇ ਆਪਣੇ ਹਮਾਇਤੀਆਂ ਨੂੰ ਅਪੀਲ ਕੀਤੀ ਸੀ ਕਿ ਉਹ ‘ਮੈਂ ਭੀ ਚੌਕੀਦਾਰ’ ਦੀ ਸਹੁੰ ਚੁੱਕਣ। ਸ੍ਰੀ ਮੋਦੀ ਨੇ ਕਿਹਾ ਸੀ ਕਿ ਸਮਾਜਿਕ ਅਲਾਮਤਾਂ ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਲੜਾਈ ਵਿੱਚ ਉਹ ਇਕੱਲੇ ਨਹੀਂ ਹਨ। ਪ੍ਰਧਾਨ ਮੰਤਰੀ ਦੀ ਇਸ ਅਪੀਲ ਮਗਰੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਕੇਂਦਰੀ ਮੰਤਰੀਆਂ ਨੇ ਆਪਣੇ ਟਵਿੱਟਰ ਹੈਂਡਲਾਂ ਅੱਗੇ ‘ਚੌਕੀਦਾਰ’ ਸ਼ਬਦ ਜੋੜ ਲਿਆ ਸੀ।

‘ਚਾਹਵਾਲੇ’ ਤੋਂ ‘ਚੌਕੀਦਾਰ’ ਬਣੇ ਮੋਦੀ, ਸ਼ਾਬਾਸ਼!: ਮਾਇਆਵਤੀ

ਲਖਨਊ,19 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਬਸਪਾ ਮੁਖੀ ਮਾਇਆਵਤੀ ਨੇ ਭਾਜਪਾ ਦੀ ‘ਮੈਂ ਭੀ ਚੌਕੀਦਾਰ’ ਮੁਹਿੰਮ ’ਤੇ ਤਨਜ਼ ਕਸਦਿਆਂ ਕਿਹਾ ਕਿ ‘ਚਾਏਵਾਲਾ’ ਪ੍ਰਧਾਨ ਮੰਤਰੀ ਹੁਣ ‘ਚੌਕੀਦਾਰ’ ਬਣ ਗਿਆ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਇਸ ਸਰਕਾਰ ਦੀ ਅਗਵਾਈ ਅਧੀਨ ਮੁਲਕ ਵਿੱਚ ਕਿੰਨੀ ‘ਤਬਦੀਲੀ’ ਆਈ ਹੈ। ਵਿਰੋਧੀ ਧਿਰ ਵੱਲੋਂ ਹੱਲੇ ਦੀ ਅਗਵਾਈ ਕਰਦਿਆਂ ਮਾਇਆਵਤੀ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਮੋਦੀ ਹੁਣ ‘ਚਾਹਵਾਲੇ’ ਤੋਂ ‘ਚੌਕੀਦਾਰ’ ਬਣ ਗਏ ਹਨ।

ਭਾਰਤੀ ਲੀਡਰਸ਼ਿਪ ਅਤਿਵਾਦ ਦਾ ਟਾਕਰਾ ਕਰਨ ਦੇ ਸਮਰੱਥ: ਡੋਵਲ

ਗੁੜਗਾਉਂ,19 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਲ ਨੇ ਅੱਜ ਕਿਹਾ ਕਿ ਮੁਲਕ ਦੀ ਲੀਡਰਸ਼ਿਪ ਦਹਿਸ਼ਤਗਰਦੀ ਦੀ ਕਿਸੇ ਵੀ ਕਾਰਵਾਈ ਅਤੇ ਇਸ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਤਾਕਤਾਂ ਨਾਲ ਨਜਿੱਠਣ ਦੇ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਕਿਹਾ ਕਿ ਦੇਸ਼, ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਦਹਿਸ਼ਤੀ ਹਮਲੇ ਨੂੰ ਨਾ ਭੁੱਲਿਆ ਹੈ ਤੇ ਨਾ ਭੁੱਲੇਗਾ। ਪਿਛਲੇ ਮਹੀਨੇ 14 ਫਰਵਰੀ ਨੂੰ ਪਾਕਿਸਤਾਨ ਆਧਾਰਿਤ ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਵੱਲੋਂ ਸੀਆਰਪੀਐਫ਼ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਇਸ ਹਮਲੇ ਵਿੱਚ ਸੀਆਰਪੀਐਫ਼ ਦੇ 40 ਜਵਾਨ ਸ਼ਹੀਦ ਹੋ ਗਏ ਸਨ।

ਮੋਦੀ ਦੇ ਰਾਜ ’ਚ ਕੋਈ ਵਰਗ ਵੀ ਖੁਸ਼ ਨਹੀਂ: ਪ੍ਰਿਯੰਕਾ

ਭਦੋਹੀ (ਉੱਤਰ ਪ੍ਰਦੇਸ਼),19 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ’ਤੇ ਹੱਲਾ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਵਿੱਚ ਕੋਈ ਵੀ ਖੁਸ਼ ਨਹੀਂ। ਪ੍ਰਿਯੰਕਾ ਨੇ ਮੋਦੀ ਨੂੰ ਆਪਣੀਆਂ ਪੰਜ ਸਾਲ ਦੀਆਂ ਪ੍ਰਾਪਤੀਆਂ ਗਿਣਾਉਣ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਰਾਜ ’ਚ ਕਿਸਾਨ, ਨੌਜਵਾਨ ਜਾਂ ਕੋਈ ਵੀ ਵਰਗ ਖੁਸ਼ ਨਹੀਂ ਹੈ। ਇਸ ਵਾਰ ਉਹ ਸਾਰੇ ਮਿਲ ਕੇ ਸਰਕਾਰ ਬਦਲ ਦੇਣਗੇ। ਪ੍ਰਿਯੰਕਾ ਗਾਂਧੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਿਸ਼ਤੀ ਰਾਹੀਂ ਗੰਗਾ ਕਿਨਾਰੇ ਦੇ ਇਲਾਕਿਆਂ ਦੇ ਤਿੰਨ ਰੋਜ਼ਾ ਦੌਰੇ ’ਤੇ ਹੈ ਜੋ 20 ਮਾਰਚ ਨੂੰ ਵਾਰਾਣਸੀ ’ਚ ਸਮਾਪਤ ਹੋਵੇਗੀ। ਉਨ੍ਹਾਂ ਇੱਥੇ 

ਰਾਸ਼ਟਰਪਤੀ ਨੇ ਸੁਰੱਖਿਆ ਕਰਮੀਆਂ ਨੂੰ ਬਹਾਦਰੀ ਪੁਰਸਕਾਰ ਵੰਡੇ

ਨਵੀਂ ਦਿੱਲੀ,19 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੰਗਲਵਾਰ ਨੂੰ ਜੰਮੂ ਕਸ਼ਮੀਰ ਅਤੇ ਉੱਤਰ ਪੂਰਬ ਵਿਚ ਫ਼ੌਜੀ ਅਪਰੇਸ਼ਨਾਂ ਦੌਰਾਨ ਜਾਨਾਂ ਕੁਰਬਾਨ ਕਰਨ ਵਾਲੇ ਦੋ ਫ਼ੌਜੀਆਂ ਨੂੰ ਕੀਰਤੀ ਚੱਕਰ ਤੇ ਦੋ ਨੂੰ ਸ਼ੌਰਿਆ ਚੱਕਰ ਪ੍ਰਦਾਨ ਕੀਤੇ ਹਨ। ਕੀਰਤੀ ਚੱਕਰ ਆਰਮਰਡ ਕੋਰ ਦੇ ਸੋਵਾਰ ਵਿਜੈ ਕੁਮਾਰ ਅਤੇ ਸੀਆਰਪੀਐਫ ਦੇ ਸਿਪਾਹੀ ਪ੍ਰਦੀਪ ਕੁਮਾਰ ਪਾਂਡਾ ਨੂੰ ਦਿੱਤੇ ਗਏ। ਦੋਵੇਂ ਜੰਮੂ ਕਸ਼ਮੀਰ ਵਿਚ ਵੱਖੋ ਵੱਖਰੇ ਥਾਈਂ ਹੋਏ ਮੁਕਾਬਲਿਆਂ ਵਿਚ ਸ਼ਹੀਦ ਹੋ ਗਏ ਸਨ। 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0073172003
Copyright © 2019, Panjabi Times. All rights reserved. Website Designed by Mozart Infotech