ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਰਾਸ਼ਟਰੀ

ਭਾਰਤ ਬੰਦ: ਕਈ ਥਾਵਾਂ ’ਤੇ ਹਿੰਸਕ ਪ੍ਰਦਰਸ਼ਨ

January 10, 2019 04:09 PM

ਨਵੀਂ ਦਿੱਲੀ,9 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਬੰਦ ਦੇ ਦੂਜੇ ਦਿਨ ਬੁੱਧਵਾਰ ਨੂੰ ਪੱਛਮੀ ਬੰਗਾਲ ਅਤੇ ਕੇਰਲਾ ’ਚ ਹਿੰਸਾ ਦੀਆਂ ਘਟਨਾਵਾਂ ਸਮੇਤ ਕਈ ਹੋਰ ਸੂਬਿਆਂ ’ਚ ਰੇਲਾਂ ਰੋਕੀਆਂ ਗਈਆਂ। ਬੰਦ ਕਾਰਨ ਬੈਂਕਿੰਗ ਅਤੇ ਬੀਮਾ ਸੇਵਾਵਾਂ ’ਤੇ ਅੰਸ਼ਕ ਅਸਰ ਪਿਆ। ਹੜਤਾਲ ਦਾ ਸੱਦਾ 10 ਕੇਂਦਰੀ ਟਰੇਡ ਯੂਨੀਅਨਾਂ ਨੇ ਦਿੱਤਾ ਸੀ ਜਿਸ ਕਾਰਨ ਖਣਨ, ਬੱਸਾਂ ਅਤੇ ਬਿਜਲੀ ਸਪਲਾਈ ’ਤੇ ਮਾੜਾ ਅਸਰ ਪਿਆ। ਟਰੇਡ ਯੂਨੀਅਨਾਂ ਨੇ ਸਰਕਾਰ ਦੀ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਰੋਸ ਵਜੋਂ ਬੰਦ ਦਾ ਸੱਦਾ ਦਿੱਤਾ ਸੀ। ਪੱਛਮੀ ਬੰਗਾਲ ਦੇ ਵੱਖ ਵੱਖ ਹਿੱਸਿਆਂ ’ਚ ਬੁੱਧਵਾਰ ਨੂੰ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ। ਹਾਵੜਾ ਜ਼ਿਲ੍ਹੇ ’ਚ ਸਕੂਲ ਬੱਸਾਂ ’ਤੇ ਪਥਰਾਅ ਕੀਤਾ ਗਿਆ। ਮੰਗਲਵਾਰ ਨੂੰ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਸਨ। ਕੇਰਲਾ ਦੇ ਤਿਰੂਵਨੰਤਪੁਰਮ ’ਚ ਭਾਰਤੀ ਸਟੇਟ ਬੈਂਕ ਦੀ ਸ਼ਾਖਾ ’ਤੇ ਹਮਲਾ ਕੀਤਾ ਗਿਆ। ਸੂਬੇ ’ਚ ਕਈ ਥਾਵਾਂ ’ਤੇ ਰੇਲਾਂ ਵੀ ਰੋਕੀਆਂ ਗਈਆਂ। ਸੂਬੇ ’ਚ ਬਹੁਤੀਆਂ ਥਾਵਾਂ ’ਤੇ ਦੁਕਾਨਾਂ, ਕਾਰੋਬਾਰੀ ਅਦਾਰੇ ਬੰਦ ਰਹੇ ਅਤੇ ਸੜਕਾਂ ’ਤੇ ਬੱਸਾਂ ਤੇ ਆਟੋ ਰਿਕਸ਼ਾ ਨਹੀਂ ਚੱਲੇ। ਤਾਮਿਲਨਾਡੂ ’ਚ ਕੁਝ ਥਾਵਾਂ ’ਤੇ ਪ੍ਰਦਰਸ਼ਨਕਾਰੀਆਂ ਨੇ ਰੇਲਾਂ ਰੋਕੀਆਂ ਜਦਕਿ ਤਿਲੰਗਾਨਾ ’ਚ ਕੁਝ ਸਰਕਾਰੀ ਬੈਕਾਂ ਦੀਆਂ ਸੇਵਾਵਾਂ ’ਤੇ ਅਸਰ ਪਿਆ। ਗੋਆ ’ਚ ਵੀ ਹੜਤਾਲ ਦਾ ਅਸਰ ਦੇਖਣ ਨੂੰ ਮਿਲਿਆ ਅਤੇ ਪ੍ਰਾਈਵੇਟ ਬੱਸਾਂ ਅਤੇ ਟੈਕਸੀਆਂ ਨਹੀਂ ਚਲੀਆਂ। ਮੁੰਬਈ ’ਚ ‘ਬੈਸਟ’ ਦੀ ਹੜਤਾਲ ਕਰਕੇ ਬੱਸਾਂ ’ਚ ਸਫ਼ਰ ਕਰਨ ਵਾਲੇ ਲੱਖਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬੰਗਲੌਰ ’ਚ ਖੱਬੇ ਪੱਖੀ ਟਰੇਡ ਯੂਨੀਅਨਾਂ ਦੇ ਪ੍ਰਦਰਸ਼ਨਕਾਰੀਆਂ ਨੇ ਸੈਂਟਰਲ ਬੱਸ ਸਟੈਂਡ ’ਤੇ ਬੱਸ ਸੇਵਾਵਾਂ ’ਚ ਅੜਿੱਕਾ ਪਾਇਆ। ਜਾਣਕਾਰੀ ਮੁਤਾਬਕ ਹੜਤਾਲ ਕਰਕੇ ਮੰਗਲਵਾਰ ਨੂੰ 20 ਹਜ਼ਾਰ ਕਰੋੜ ਰੁਪਏ ਦੇ ਕਰੀਬ ਚੈੱਕ ਕਲੀਅਰ ਨਹੀਂ ਹੋ ਸਕੇ। ਹਿੰਦ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਹਰਭਜਨ ਸਿੰਘ ਸਿੱਧੂ ਨੇ ਕਿਹਾ ਕਿ ਅਸਾਮ, ਬਿਹਾਰ, ਉੜੀਸਾ, ਮਨੀਪੁਰ, ਮੇਘਾਲਿਆ, ਮਹਾਰਾਸ਼ਟਰ ਅਤੇ ਗੋਆ ’ਚ ਹੜਤਾਲ 100 ਫ਼ੀਸਦੀ ਰਹੀ। ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਸਨਅਤੀ ਇਲਾਕਿਆਂ ’ਚ ਹੜਤਾਲ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਦਿੱਲੀ ’ਚ ਮੰਡੀ ਹਾਊਸ ਤੋਂ ਸੰਸਦ ਵੱਲ ਕਰੀਬ ਚਾਰ ਹਜ਼ਾਰ ਵਰਕਰਾਂ ਨੇ ਰੋਸ ਮਾਰਚ ਕੱਢਿਆ।


ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਰਾਸ਼ਟਰੀ ਵਿੱਚ ਹੋਰ
1200 ਰੁਪਏ ਦੀ ਵਿਕ ਰਹੀ ਹੈ ‘ਅੰਬਾਂ ਦੀ ਮਹਾਰਾਣੀ’

ਇੰਦੌਰ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ‘ਅੰਬਾਂ ਦੀ ਮਹਾਰਾਣੀ’ ਵਜੋਂ ਮਸ਼ਹੂਰ ‘ਨੂਰਜਹਾਂ’ ਕਿਸਮ ਦੇ ਅੰਬਾਂ ਦਾ ਔਸਤ ਭਾਰ ਇਸ ਵਾਰ ਮੌਸਮ ਦੀ ਮਿਹਰਬਾਨੀ ਨਾਲ ਵਧ ਕੇ 2.75 ਕਿਲੋਗ੍ਰਾਮ ਤਕ ਪੁੱਜ ਗਿਆ ਹੈ। ਇਸੇ ਕਾਰਨ ਅੰਬ ਦੀ ਇਸ ਦੁਰਲੱਭ ਕਿਸਮ ਦੇ ਮੁਰੀਦ ਸਿਰਫ਼ ਇਕ ਅੰਬ ਲੈਣ ਲਈ 1200 ਰੁਪਏ ਖਰਚਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ।

ਮੀਂਹ ਦੀ ਆਮਦ ਮਗਰੋਂ ਦਿਮਾਗੀ ਬੁਖਾਰ ਨੂੰ ਪਈ ਠੱਲ੍ਹ

ਪਟਨਾ/ਮੁਜ਼ੱਫਰਪੁਰ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਮੀਂਹ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਅੱਜ ਮੁਜ਼ੱਫਰਪੁਰ ਵਿਚ ਦਿਮਾਗੀ ਬੁਖਾਰ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਉਧਰ ਸਿਹਤ ਵਿਭਾਗ ਨੇ ਬਿਮਾਰੀ ਤੋਂ ਪ੍ਰਭਾਵਿਤ ਇਸ ਜ਼ਿਲ੍ਹੇ ਵਿਚ ਡਿਊਟੀ ’ਤੇ ਨਾ ਆਉਣ ਵਾਲੇ ਪੀਐੱਮਸੀਐੱਚ ਦੇ ਇਕ ਡਾਕਟਰ ਖ਼ਿਲਾਫ਼ ਕਾਰਵਾਈ ਕੀਤੀ ਹੈ।

ਘੱਟ ਗਿਣਤੀਆਂ ਬਾਰੇ ਅਮਰੀਕੀ ਰਿਪੋਰਟ ਭਾਰਤ ਨੇ ਰੱਦ ਕੀਤੀ

ਨਵੀਂ ਦਿੱਲੀ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਨੇ ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਜਾਰੀ ਉਸ ਰਿਪੋਰਟ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ, ਜਿਸ ਵਿਚ ਮੁਲਕ ਵਿਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਗੱਲ ਆਖੀ ਗਈ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਕਿਸੇ ਵੀ ਵਿਦੇਸ਼ੀ ਸੰਸਥਾ ਜਾਂ ਸਰਕਾਰ ਨੂੰ ਮੁਲਕ ਦੇ ਸੰਵਿਧਾਨ ਵੱਲੋਂ ਪ੍ਰਾਪਤ ਅਧਿਕਾਰਾਂ ਵਾਲੇ ਸਾਡੇ ਨਾਗਰਿਕਾਂ ਬਾਰੇ ਕੋਈ ਐਲਾਨ ਕਰਨ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਵਿਦੇਸ਼ੀ ਰਿਪੋਰਟ ਵਿਚ ਕੋਈ ਵੀ ਸਚਾਈ ਨਜ਼ਰ ਨਹੀਂ ਆ ਰਹੀ। ਉਨ੍ਹਾਂ ਕਿਹਾ, ‘‘ਭਾਰਤ ਨੂੰ ਆਪਣੀ ਧਰਮ ਨਿਰਪੱਖਤਾ ’ਤੇ ਮਾਣ ਹੈ। ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਜਮਹੂਰੀ ਦੇਸ਼ ਹੈ। ਭਾਰਤ ਦਾ ਸੰਵਿਧਾਨ ਸਾਰੇ ਨਾਗਰਿਕਾਂ ਨੂੰ ਉਨ੍ਹਾਂ ਦੇ ਮੁੱਢਲੇ ਅਧਿਕਾਰਾਂ ਦੀ ਗਾਰੰਟੀ ਦਿੰਦਾ ਹੈ, ਜਿਨ੍ਹਾਂ ਵਿਚ ਘੱਟ ਗਿਣਤੀ ਵਰਗ ਵੀ ਸ਼ਾਮਲ ਹਨ।’’

ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਚਾਰ ਅਤਿਵਾਦੀ ਹਲਾਕ

ਸ੍ਰੀਨਗਰ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਐਤਵਾਰ ਨੂੰ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਹੋਏ ਮੁਕਾਬਲੇ ਵਿੱਚ ਚਾਰ ਦਹਿਸ਼ਤਗਰਦ ਮਾਰੇ ਗਏ। ਫੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਅਤਿਵਾਦੀਆਂ ਦੇ ਹੋਣ ਦੀ ਸੂਚਨਾ ਮਿਲਣ ਤੇ ਮੁਹਿੰਮ ਚਲਾਈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਦੀ ਤਲਾਸ਼ੀ ਮੁਹਿੰਮ ਦੌਰਾਨ ਉਥੇ ਲੁਕੇ ਅਤਿਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਨੋਇਡਾ ਵਿਚ ਮਹਿਲਾ ਪੱਤਰਕਾਰ ’ਤੇ ਹਮਲਾ

ਨਵੀਂ ਦਿੱਲੀ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪੂਰਬੀ ਦਿੱਲੀ ਦੇ ਅਸ਼ੋਕ ਨਗਰ ਇਲਾਕੇ ਵਿਚ ਬੀਤੀ ਰਾਤ ਦੋ ਨਕਾਬਪੋਸ਼ ਵਿਅਕਤੀਆਂ ਨੇ ਮਹਿਲਾ ਪੱਤਰਕਾਰ ਉੱਪਰ ਗੋਲੀਆਂ ਚਲਾਈਆਂ ਤੇ ਉਸ ਦੀ ਕਾਰ ਉੱਪਰ ਅੰਡੇ ਸੁੱਟੇ ਗਏ। ਉਸ ਦੀ ਬਾਂਹ ’ਤੇ ਗੋਲੀ ਲੱਗੀ ਹੈ ਤੇ ਉਹ ਜ਼ੇਰੇ ਇਲਾਜ ਹੈ। ਨੋਇਡਾ ਵਿਚ ਇਕ ਟੀਵੀ ਚੈਨਲ ਵਿਚ ਕੰਮ ਕਰਦੀ ਮਿਤਾਲੀ ਚੰਦੋਲਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਸ਼ਨਿਚਰਵਾਰ ਰਾਤ ਕਰੀਬ 12.30 ਵਜੇ ਜਦੋਂ ਉਹ ਆਪਣੀ ਕਾਰ ’ਤੇ

ਸੰਸਦ ਵਿਚ ਹੋਵੇਗੀ ਜੰਮੂ ਕਸ਼ਮੀਰ ਨਾਲ ਸਬੰਧਿਤ ਦੋ ਤਜਵੀਜ਼ਾਂ ’ਤੇ ਚਰਚਾ

ਨਵੀਂ ਦਿੱਲੀ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਸੰਸਦ ਦੇ ਬਜਟ ਸੈਸ਼ਨ ਦੌਰਾਨ ਇਸ ਹਫ਼ਤੇ ਜੰਮੂ ਕਸ਼ਮੀਰ ਨਾਲ ਸਬੰਧਤ ਦੋ ਮਹੱਤਵਪੂਰਨ ਤਜਵੀਜ਼ਾਂ ’ਤੇ ਚਰਚਾ ਹੋਵੇਗੀ। ਇਨ੍ਹਾਂ ਵਿਚੋਂ ਇਕ ਜੰਮੂ ਕਸ਼ਮੀਰ ਵਿਚ ਰਾਸ਼ਟਰਪਤੀ ਦੁਆਰਾ ਲਗਾਈ ਗਈ ਧਾਰਾ 356 ਨੂੰ ਜਾਰੀ ਰੱਖਣ ਤੇ ਦੂਜੀ ਜੰਮੂ ਕਸ਼ਮੀਰ ਰਾਖਵਾਂਕਰਨ ਸੋਧ ਬਿੱਲ 2019 ਬਾਰੇ ਹੈ। ਸੰਸਦ ਦੇ ਦੋਵਾਂ ਸਦਨਾਂ ਵਿਚ ਤੀਹਰੇ ਤਲਾਕ ’ਤੇ ਰੋਕ ਲਾਉਣ ਦਾ ਸਮਰਥਨ ਕਰਨ ਵਾਲੇ ਮੁਸਲਿਮ ਮਹਿਲਾ ਵਿਵਾਦ ਅਧਿਕਾਰ ਸੁਰੱਖਿਆ ਬਿੱਲ ’ਤੇ ਚਰਚਾ ਹੋਵੇਗੀ, ਜੋ ਸੰਸਦ ਵਿਚ ਪਾਸ ਹੋਣ ਮਗਰੋਂ ਆਰਡੀਨੈਂਸ ਦੀ ਥਾਂ ਲਵੇਗਾ।

ਪਾਕਿਸਤਾਨ ਵੱਲ ਵਗ ਰਿਹੈ ਭਾਰਤ ਦਾ ਹਜ਼ਾਰਾਂ ਕਿਊਸਿਕ ਪਾਣੀ

ਜੈਪੁਰ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਦੇਸ਼ ਵਿੱਚ ਪਾਣੀ ਕਾਰਨ ਜਿਥੇ ਹਾਹਾਕਾਰ ਮਚੀ ਹੋਈ ਹੈ ਉਥੇ ਦੂਜੇ ਪਾਸੇ ਹਾਲਤ ਇਹ ਹੈ ਕਿ ਰਾਜਸਥਾਨ ਅਤੇ ਪੰਜਾਬ ਵਿੱਚ ਖੇਤਾਂ ਦੀ ਸਿੰਜਾਈ ਦੇ ਕੰਮ ਆ ਸਕਣ ਵਾਲਾ ਹਜ਼ਾਰਾਂ ਕਿਊਸਿਕ ਪਾਣੀ ਸਿਰਫ ਇਸ ਲਈ ਪਾਕਿਸਤਾਨ ਵੱਲ ਵਗ ਰਿਹਾ ਹੈ ਕਿਉਂਕਿ ਸਾਡੀਆਂ ਨਹਿਰਾਂ ਕਮਜ਼ੋਰ ਹੋਣ ਕਾਰਨ ਆਪਣੀ ਪੂਰੀ ਸਮੱਰਥਾ ਅਨੁਸਾਰ ਪਾਣੀ ਖੇਤਾਂ ਤਕ ਨਹੀਂ ਪਹੁੰਚਾ ਰਹੀਆਂ। ਅਜਿਹਾ ਹਰ ਸਾਲ ਹੁੰਦਾ ਹੈ। ਰਾਜਸਥਾਨ ਸਰਕਾਰ ਨੇ ਇਸ ਸਬੰਧੀ ਸਥਿਤੀ ਰਿਪੋਰਟ ਮੰਗੀ ਹੈ। ਕਿਸਾਨ ਆਗੂਆਂ ਅਨੁਸਾਰ ਇਕ ਮਹੀਨੇ ਤੋਂ ਔਸਤਨ ਹਰ ਦਿਨ ਪੰਜ ਤੋਂ ਛੇ ਹਜ਼ਾਰ ਕਿਊਸਿਕ ਪਾਣੀ ਪਾਕਿਸਤਾਨ ਜਾ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਥੋਂ ਬਿਨਾਂ ਵਜ੍ਹਾ ਪਾਕਿਸਤਾਨ ਜਾਣ ਵਾਲੇ ਪਾਣੀ ਨੂੰ ਭਾਵੇਂ ਪੂਰੀ ਤਰ੍ਹਾਂ ਨਹੀਂ ਰੋਕਿਆ ਜਾ ਸਕਦਾ ਪਰ ਨਹਿਰਾਂ ਦੀ ਹਾਲਤ ਵਿੱਚ ਸੁਧਾਰ ਕਰ ਕੇ ਇਸ ਨੂੰ ਘਟਾਇਆ ਜ਼ਰੂਰ ਜਾ ਸਕਦਾ ਹੈ। ਪਾਕਿਸਤਾਨ ਜਾਣ ਵਾਲਾ ਪਾਣੀ ਅਸਲ ਵਿੱਚ ਪੰਜਾਬ ਵਿੱਚ ਬਿਆਸ ਅਤੇ ਸਤਲੁਜ ਨਦੀ ’ਤੇ ਬਣੇ ਹਰੀਕੇ ਬੈਰਾਜ ਤੋਂ ਛੱਡਿਆ ਜਾਂਦਾ ਹੈ। ਇਹ ਪਾਣੀ ਹੁਸੈਨੀਵਾਲਾ ਹੈੱਡ ਤੋਂ ਹੁੰਦਾ ਹੋਇਆ ਪਾਕਿਸਤਾਨ ਚਲਾ ਜਾਂਦਾ ਹੈ।

ਸ਼ਿਆਮਾ ਪ੍ਰਸਾਦ ਮੁਖਰਜੀ ਦੀ ਮੌਤ ਬਾਰੇ ਨਹਿਰੂ ਨੇ ਨਹੀਂ ਦਿੱਤਾ ਸੀ ਜਾਂਚ ਦਾ ਹੁਕਮ: ਨੱਢਾ

ਨਵੀਂ ਦਿੱਲੀ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਨੇਤਾਵਾਂ ਨੇ ਐਤਵਾਰ ਨੂੰ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬਲੀਦਾਨ ਦਿਵਸ ’ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇ ਪੀ ਨੱਢਾ ਨੇ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ’ਤੇ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਮੌਤ ਦੇ ਮਾਮਲੇ ਦੀ ਜਾਂਚ ਦਾ ਹੁਕਮ ਨਾ ਦੇਣ ਦਾ ਦੋਸ਼ ਲਾਇਆ। ਨੱਢਾ ਨੇ ਜ਼ੋਰ ਦੇ ਕੇ ਕਿਹਾ ਕਿ ਪੂਰਾ ਮੁਲਕ ਡਾ. ਮੁਖਰਜੀ ਦੀ ਮੌਤ ਦੀ ਜਾਂਚ ਦੀ ਮੰਗ ਕਰ ਰਿਹਾ ਸੀ ਪਰ ਤਤਕਾਲੀ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ ਜਾਂਚ ਦਾ ਹੁਕਮ ਨਹੀਂ ਦਿੱਤਾ ਸੀ। ਉਨ੍ਹਾਂ ਕਿਹਾ ਕਿ ਡਾ. ਮੁਖਰਜੀ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ।

ਸਮਾਗਮ ਦੌਰਾਨ ਪੰਡਾਲ ਟੁੱਟਿਆ; 14 ਹਲਾਕ, 50 ਜ਼ਖ਼ਮੀ

ਬਾੜਮੇਰ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿੱਚ ਧਾਰਮਿਕ ਸਮਾਗਮ ਦੌਰਾਨ ਤੇਜ਼ ਹਵਾ ਚੱਲਣ ਕਾਰਨ ਪੰਡਾਲ ਟੁੱਟ ਗਿਆ ਤੇ ਇਸ ਹੇਠਾਂ ਆਉਣ ਕਾਰਨ 14 ਵਿਅਕਤੀਆਂ ਦੀ ਮੌਤ ਹੋ ਗਈ ਤੇ 50 ਹੋਰ ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ ਜ਼ਿਲ੍ਹੇ ਦੇ ਜਸੋਲ ਇਲਾਕੇ ਵਿੱਚ ‘ਰਾਮ ਕਥਾ’ ਹੋ ਰਹੀ ਸੀ ਕਿ ਇਸੇ ਦੌਰਾਨ ਤੇਜ਼ ਹਵਾ ਨਾਲ ਪੰਡਾਲ ਉਖੜ ਗਿਆ ਤੇ ਉਸ ਹੇਠਾਂ ਬੈਠੇ ਲੋਕ ਪੰਡਾਲ ਹੇਠਾਂ ਆ ਗਏ। ਵਧੀਕ ਐਸਪੀ ਕਿਨਵ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿੱਚ 14 ਲੋਕਾਂ ਦੀ ਮੌਤ ਹੋਈ ਹੈ, ਜਦੋਂ ਕਿ 50 ਹੋਰ ਜ਼ਖ਼ਮੀ ਹੋਏ ਹਨ। ਐਸਪੀ ਰਤਨ ਲਾਲ ਭਾਰਗਵ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਕਰਾਇਆ ਗਿਆ ਹੈ। 

ਮਾਇਆਵਤੀ ਨੇ ਭਰਾ ਤੇ ਭਤੀਜੇ ਨੂੰ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪੀਆਂ

ਲਖਨਊ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੁਪਰੀਮੋ ਮਾਇਆਵਤੀ ਨੇ ਪਾਰਟੀ ਸੰਗਠਨ ਵਿਚ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਕੌਮੀ ਕੋਆਰਡੀਨੇਟਰ ਤੇ ਭਰਾ ਆਨੰਦ ਕੁਮਾਰ ਨੂੰ ਕੌਮੀ ਉਪ-ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਹੈ। ਪਾਰਟੀ ਸੂਤਰਾਂ ਅਨੁਸਾਰ ਦੇਸ਼ ਦੇ ਸਾਰੇ ਰਾਜਾਂ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਕਾਸ਼ ਆਨੰਦ ਨੂੰ ਇਹ ਮਹੱਤਵਪੂਰਨ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਸਬੰਧੀ ਹੋਈ ਮੀਟਿੰਗ ਵਿਚ ਸ਼ਾਮਲ ਹੋਏ ਪਾਰਟੀ ਦੇ ਇਕ ਵੱਡੇ ਆਗੂ ਨੇ ਇਨ੍ਹਾਂ ਨਿਯੁਕਤੀਆਂ ਬਾਰੇ ਜਾਣਕਾਰੀ ਦਿੱਤੀ। ਪਾਰਟੀ ਆਗੂ ਨੇ ਦੱਸਿਆ ਕਿ ਅਮਰੋਹਾ ਸੰਸਦੀ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਦਾਨਿਸ਼ ਅਲੀ ਨੂੰ ਲੋਕ ਸਭਾ ਵਿਚ ਪਾਰਟੀ ਦਾ ਆਗੂ ਤੇ ਸੰਸਦ ਮੈਂਬਰ ਗਿਰੀਸ਼ ਚੰਦਰ ਨੂੰ ਮੁੱਖ ਵ੍ਹਿਪ ਬਣਾਇਆ ਗਿਆ ਹੈ। ਬਸਪਾ ਸੁਪਰੀਮੋ ਦੇ ਐਲਾਨ ਮਗਰੋਂ ਆਕਾਸ਼ ਆਨੰਦ ਹੁਣ ਪਾਰਟੀ ਨੂੰ ਕੌਮੀ ਪੱਧਰ ’ਤੇ ਮਜ਼ਬੂਤ ਕਰਨ ਲਈ ਕੰਮ ਕਰਨਗੇ। ਕਿਹਾ ਜਾ ਰਿਹਾ ਹੈ ਕਿ ਬਸਪਾ ਵਿਚ ਆਕਾਸ਼ ਦੇ ਆਉਣ ਮਗਰੋਂ ਪਾਰਟੀ ਵਿਚ ਕਈ ਬਦਲਾਅ ਆਏ ਹਨ।

ਗੈਰ ਗਾਂਧੀ ਵੀ ਹੋ ਸਕਦੈ ਕਾਂਗਰਸ ਦਾ ਮੁਖੀ: ਅਈਅਰ

ਨਵੀਂ ਦਿੱਲੀ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਰਾਹੁਲ ਗਾਂਧੀ ਦੇ ਕਾਂਗਰਸ ਪ੍ਰਧਾਨ ਬਣੇ ਰਹਿਣ ’ਤੇ ਦੁਚਿੱਤੀ ਦੇ ਚੱਲਦਿਆਂ ਸੀਨੀਅਰ ਆਗੂ ਮਣੀ ਸ਼ੰਕਰ ਅਈਅਰ ਨੇ ਐਤਵਾਰ ਨੂੰ ਕਿਹਾ ਕਿ ‘ਗੈਰ ਗਾਂਧੀ’ ਪਾਰਟੀ ਪ੍ਰਧਾਨ ਹੋ ਸਕਦਾ ਹੈ ਪਰ ਗਾਂਧੀ ਪਰਿਵਾਰ ਨੂੰ ਸੰਸਥਾ ਵਿੱਚ ਸਰਗਰਮ ਰਹਿਣਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਮੁਕਤ ਭਾਰਤ ਲਈ ਭਾਜਪਾ ਦਾ ਉਦੇਸ਼ ‘ਗਾਂਧੀ ਮੁਕਤ ਕਾਂਗਰਸ ਹੈ’। ਉਨ੍ਹਾਂ ਕਿਹਾ ਕਿ ਇਹ ਚੰਗਾ ਹੋਵੇਗਾ ਕਿ ਰਾਹੁਲ ਪਾਰਟੀ ਦੇ ਮੁਖੀ ਰਹਿਣ ਅਤੇ ਇਸ ਦੇ ਨਾਲ ਹੀ ਰਾਹੁਲ ਦੀਆਂ ਆਪਣੀਆਂ ਭਾਵਨਾਵਾਂ ਦਾ ਵੀ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਪੀਟੀਆਈ ਨੂੰ ਦਿੱਤੇ ਇੰਟਰਵਿਉੂ ਵਿੱਚ ਕਿਹਾ, ‘‘ਮੈਨੂੰ ਯਕੀਨ ਹੈ ਕਿ ਅਸੀਂ ਨਹਿਰੂ ਗਾਂਧੀ ਪਰਿਵਾਰ ਦੇ ਪਾਰਟੀ ਮੁਖੀ ਬਿਨਾਂ ਵੀ ਕੰਮ ਚਲਾ ਲਵਾਂਗੇ ਅਤੇ ਗੰਭੀਰ ਮਤਭੇਦਾਂ ਵਾਲੇ ਮੁੱਦਿਆਂ ਨੂੰ ਸੁਲਝਾ ਲਵਾਂਗੇ। ’’ ਉਨ੍ਹਾਂ ਕਿਹਾ ਕਿ ਰਾਹੁਲ ਨੇ ਮਹੀਨਾ ਪਹਿਲਾਂ ਪਾਰਟੀ ਨੂੰ ਆਪਣਾ ਬਦਲ ਲੱਭਣ ਲਈ ਕਿਹਾ ਸੀ।

ਪਤਨੀ ਤੇ ਤਿੰਨ ਬੱਚਿਆਂ ਦਾ ਬੇਰਹਿਮੀ ਨਾਲ ਕਤਲ

ਨਵੀਂ ਦਿੱਲੀ,22 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਦੱਖਣੀ ਦਿੱਲੀ ਦੇ ਮਹਿਰੌਲੀ ਇਲਾਕੇ ’ਚ ਇੱਕ ਵਿਅਕਤੀ ਨੇ ਆਪਣੀ ਪਤਨੀ ਤੇ ਤਿੰਨ ਬੱਚਿਆਂ ਨੂੰ ਘਰ ਅੰਦਰ ਚਾਕੂ ਨਾਲ ਕਤਲ ਕਰ ਦਿੱਤਾ ਹੈ। ਪੁਲੀਸ ਨੇ ਦੱਸਿਆ ਕਿ ਇਸ ਘਟਨਾ ਦੇ ਮੁਲਜ਼ਮ ਉਪੇਂਦਰ ਸ਼ੁਕਲਾ ਜੋ ਕਿ ਪੇਸ਼ੇ ਤੋਂ ਪ੍ਰਾਈਵੇਟ ਟਿਊਟਰ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਖਣੀ ਦਿੱਲੀ ਪੁਲੀਸ ਦੇ ਡਿਪਟੀ ਕਮਿਸ਼ਨਰ ਵਿਜੈ ਕੁਮਾਰ ਨੇ ਦੱਸਿਆ ਕਿ ਉਪੇਂਦਰ ਨੇ ਆਪਣੀ ਪਤਨੀ ਅਰਚਨਾ, ਦੋ ਮਹੀਨੇ ਦੀ ਧੀ,

ਸੁਰੱਖਿਆ ਚੁਣੌਤੀਆਂ ਦੇ ਟਾਕਰੇ ਲਈ ਫ਼ੌਜਾਂ ਤਿਆਰ: ਜਨਰਲ ਰਾਵਤ

ਜੰਮੂ,22 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਸਰਹੱਦੀ ਖੇਤਰਾਂ ਵਿੱਚ ਫ਼ੌਜ ਨੂੰ ਦਿੱਤੇ ਸਹਿਯੋਗ ਤੇ ਚੌਕਸੀ ਵਰਤਣ ਲਈ ਮੁਕਾਮੀ ਲੋਕਾਂ ਦੀ ਤਾਰੀਫ਼ ਕਰਦਿਆਂ ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਅੱਜ ਕਿਹਾ ਕਿ ਸੁਰੱਖਿਆ ਬਲ ਉਭਰਦੀਆਂ ਸੁਰੱਖਿਆ ਚੁਣੌਤੀਆਂ ਨਾਲ ਸਿੱਝਣ ਲਈ ਪੂਰੀ ਤਰ੍ਹਾਂ ਤਿਆਰ ਹਨ। ਇਥੇ ਅਖਨੂਰ ਸੈਕਟਰ ਦੀ ਫੇਰੀ ’ਤੇ ਆਏ ਜਨਰਲ ਰਾਵਤ ਨੇ ਕਿਹਾ, ‘ਮੈਨੂੰ ਫ਼ੌਜ ਵੱਲੋਂ ਸੁਰੱਖਿਆ ਚੁਣੌਤੀਆਂ ਦੇ ਟਾਕਰੇ ਲਈ ਕੀਤੀਆਂ ਅਪਰੇਸ਼ਨਲ ਤਿਆਰੀਆਂ ਬਾਬਤ ਪੂਰੀ ਤਸੱਲੀ ਹੈ।’

ਕਰਤਾਰਪੁਰ ਲਾਂਘਾ: ਪਾਕਿਸਤਾਨ ਨੇ ਲਾਈਆਂ ਸ਼ਰਤਾਂ

ਨਵੀਂ ਦਿੱਲੀ,22 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਚਾਲੂ ਕਰਨ ਲਈ ਕਈ ਸ਼ਰਤਾਂ ਲਾ ਦਿੱਤੀਆਂ ਹਨ ਅਤੇ ਭਾਰਤ ਵੱਲੋਂ ਪੇਸ਼ ਕੀਤੀਆਂ ਸਾਰੀਆਂ ਪੇਸ਼ਕਸ਼ਾਂ ਜਿਨ੍ਹਾਂ ਵਿੱਚ ਲਾਂਘਾ ਸਿੱਖ ਸ਼ਰਧਾਲੂਆਂ ਲਈ ਸਾਰਾ ਸਾਲ ਖੋਲ੍ਹਣ ਦੀ ਤਜ਼ਵੀਜ ਵੀ ਸ਼ਾਮਲ ਹੈ, ਦਾ ਵਿਰੋਧ ਕੀਤਾ ਹੈ। ਇਹ ਜਾਣਕਾਰੀ ਸਰਕਾਰੀ ਅਧਿਕਾਰੀਆਂ ਨੇ ਅੱਜ ਦਿੱਤੀ ਹੈ।

ਮੋਦੀ ਵੱਲੋਂ ਅਰਥਸ਼ਾਸਤਰੀਆਂ ਤੇ ਸਨਅਤ ਮਾਹਿਰਾਂ ਨਾਲ ਮੀਟਿੰਗ

ਨਵੀਂ ਦਿੱਲੀ,22 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਅਗਲੇ ਮਹੀਨੇ ਪੇਸ਼ ਕੀਤੇ ਜਾਣ ਵਾਲੇ ਕੇਂਦਰੀ ਬਜਟ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਰਥਸ਼ਾਸਤਰੀਆਂ ਤੇ ਸਨਅਤ ਮਾਹਿਰਾਂ ਦੇ ਰੂਬਰੂ ਹੁੰਦਿਆਂ ਮੌਜੂਦਾ ਆਰਥਿਕ ਹਾਲਾਤ ਦਾ ਜਾਇਜ਼ਾ ਲਿਆ ਤੇ ਉਨ੍ਹਾਂ ਵੱਲੋਂ ਦਿੱਤੇ ਸੁਝਾਵਾਂ ’ਤੇ ਗੌਰ ਕੀਤੀ। ਨੀਤੀ ਆਯੋਗ ਵੱਲੋਂ ‘ਇਕਨੌਮਿਕ ਪਾਲਿਸੀ- ਦਿ ਰੋਡ ਅਹੈੱਡ’ ਤਹਿਤ ਵਿਉਂਤੇ ਇਸ ਰੂਬਰੂ ਸੈਸ਼ਨ ਵਿਚ 40 ਤੋਂ ਵੱਧ ਅਰਥਸ਼ਾਸਤਰੀਆਂ ਤੇ ਹੋਰਨਾਂ ਮਾਹਿਰਾਂ ਨੇ ਸ਼ਮੂਲੀਅਤ ਕੀਤੀ।

ਪਿਲੈਟਸ ਜਹਾਜ਼ ਸੌਦਾ: ਸੰਜੈ ਭੰਡਾਰੀ ਤੇ ਹੋਰਾਂ ਖ਼ਿਲਾਫ਼ ਕੇਸ ਦਰਜ

ਨਵੀਂ ਦਿੱਲੀ,22 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਸੀਬੀਆਈ ਨੇ ਭਾਰਤੀ ਹਵਾਈ ਸੈਨਾ ਲਈ ਸਾਲ 2009 ’ਚ ਤਕਰੀਬਨ 2895 ਕਰੋੜ ਰੁਪਏ ਦੀ ਲਾਗਤ ਨਾਲ 75 ਪਿਲੈਟਸ ਬੇਸਿਕ ਟਰੇਨਰ ਜਹਾਜ਼ ਖਰੀਦੇ ਜਾਣ ਨਾਲ ਸਬੰਧਤ ਸੌਦੇ ’ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਵਿਵਾਦਤ ਹਥਿਆਰ ਕਾਰੋਬਾਰੀ ਸੰਜੈ ਭੰਡਾਰੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਅੱਜ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੀਬੀਆਈ ਨੇ ਸੌਦੇ ਦੇ ਸਬੰਧ ਵਿੱਚ ਭੰਡਾਰੀ ਦੀ ਰਿਹਾਇਸ਼ ਤੇ ਦਫ਼ਤਰ ’ਚ ਛਾਪੇ ਵੀ ਮਾਰੇ ਹਨ। ਉਨ੍ਹਾਂ ਕਿਹਾ ਕਿ ਏਜੰਸੀ ਨੇ ਫਿਲਹਾਲ ਹੋਰ ਟਿਕਾਣਿਆਂ ’ਤੇ ਛਾਪੇ ਮਾਰਨ ਸਬੰਧੀ ਵੇਰਵੇ ਨਹੀਂ ਦਿੱਤੇ ਹਨ। ਇਹ ਕਾਰਵਾਈ ਸੀਬੀਆਈ ਵੱਲੋਂ ਤਿੰਨ ਸਾਲ ਪੁਰਾਣੀ ਜਾਂਚ ਦੇ ਨਤੀਜਿਆਂ ਤੋਂ ਬਾਅਦ ਕੀਤੀ ਗਈ। ਜਾਂਚ ਏਜੰਸੀ ਨੇ ਭਾਰਤੀ ਹਵਾਈ ਸੈਨਾ ਤੇ ਰੱਖਿਆ ਮੰਤਰਾਲੇ ਦੇ ਇੱਕ ਅਣਪਛਾਤੇ ਅਧਿਕਾਰੀ ਦੇ ਨਾਲ ਹੀ ਸਵਿੱਟਜ਼ਰਲੈਂਡ ਸਥਿਤ ਪਿਲੈਟਸ ਏਅਰਕ੍ਰਾਫਟ ਲਿਮਟਡ ਦੇ ਬੇਨਾਮ ਅਧਿਕਾਰੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਸਵਿੱਸ ਕੰਪਨੀ 2009 ’ਚ ਮੰਗੇ ਗਏ ਗਏ ਟੈਂਡਰਾਂ ਲਈ ਅਰਜ਼ੀਆਂ ਦੇਣ ਵਾਲਿਆਂ ’ਚ ਸ਼ਾਮਲ ਸੀ। ਸੀਬੀਆਈ ਨੇ ਦੋਸ਼ ਲਗਾਇਆ ਕਿ ਕੰਪਨੀ ਨੇ ਆਫਸੈੱਟ ਇੰਡੀਆ ਸਲਿਊਸ਼ਨਜ਼ ਪ੍ਰਾਈਵੇਟ ਲਿਮਟਡ ਦੇ ਡਾਇਰੈਕਟਰਾਂ ਭੰਡਾਰੀ ਅਤੇ ਬਿਮਲ ਸਰੀਨ ਨਾਲ ਮਿਲ ਕੇ ਅਪਰਾਧਿਕ ਸਾਜ਼ਿਸ਼ ਰਚੀ ਅਤੇ ਭੰਡਾਰੀ ਨਾਲ ਜੂਨ 2010 ’ਚ ਬੇਈਮਾਨੀ ਤੇ ਧੋਖੇ ਨਾਲ ਸੇਵਾ ਦੇਣ ਸਬੰਧੀ ਸਮਝੌਤੇ ’ਤੇ ਦਸਤਖਤ ਕੀਤੇ ਜੋ ਰੱਖਿਆ ਖਰੀਦ ਪ੍ਰਕਿਰਿਆ 2008 ਦੀ ਉਲੰਘਣਾ ਸੀ।

ਹਲਵੇ ਦੀ ਰਸਮ ਨਾਲ ਬਜਟ ਦਸਤਾਵੇਜ਼ਾਂ ਦਾ ਪ੍ਰਕਾਸ਼ਨ ਸ਼ੁਰੂ

ਨਵੀਂ ਦਿੱਲੀ,22 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਦੇ ਪਹਿਲੇ ਬਜਟ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਵਿੱਤ ਮੰਤਰਾਲੇ ’ਚ ਅੱਜ ਰਵਾਇਤੀ ਹਲਵਾ ਰਸਮ ਨਾਲ ਵਿੱਤੀ ਵਰ੍ਹੇ 2019-20 ਦੇ ਬਜਟ ਦਸਤਾਵੇਜ਼ਾਂ ਦੇ ਪ੍ਰਕਾਸ਼ਨ ਦੀ ਸ਼ੁਰੂਆਤ ਹੋ ਗਈ।

ਭਾਰਤ ਦੇ ਚੀਫ਼ ਜਸਟਿਸ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ

ਨਵੀਂ ਦਿੱਲੀ,22 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਦੇ ਚੀਫ਼ ਜਸਟਿਸ ਰੰਜਨ ਗੋਗੋਈ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਿੰਨ ਵੱਖੋ ਵੱਖਰੇ ਪੱਤਰ ਲਿਖ ਕੇ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਨਫ਼ਰੀ ਵਧਾਉਣ ਤੇ ਹਾਈ ਕੋਰਟ ਦੇ ਜੱਜਾਂ ਨੂੰ 65 ਸਾਲ ਦੀ ਉਮਰ ਵਿੱਚ ਸੇਵਾ ਮੁਕਤ ਕੀਤੇ ਜਾਣ ਦੀ ਮੰਗ ਕੀਤੀ ਹੈ। ਸ੍ਰੀ ਗੋਗੋਈ ਨੇ ਪ੍ਰਧਾਨ ਮੰਤਰੀ ਨੂੰ ਇਹ ਗੁਜ਼ਾਰਿਸ਼ ਵੀ ਕੀਤੀ ਕਿ ਸਾਲਾਂਬੱਧੀ ਬਕਾਇਆ ਪਏ ਕੇਸਾਂ ਦੇ ਨਿਬੇੜੇ ਲਈ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਸੇਵਾ ਮੁਕਤ ਜੱਜਾਂ ਨੂੰ ਕ੍ਰਮਵਾਰ ਸੰਵਿਧਾਨ ਦੀ ਧਾਰਾ 128 ਤੇ 224ਏ ਤਹਿਤ ਨਿਰਧਾਰਿਤ ਅਰਸੇ ਲਈ ਨਿਯੁਕਤ ਕੀਤਾ ਜਾਵੇ।

ਚੋਕਸੀ ਨੂੰ ਵਾਪਸ ਲਿਆਉਣ ਲਈ ਈਡੀ ਵੱਲੋਂ ਹਵਾਈ ਐਂਬੂਲੈਂਸ ਦੀ ਪੇਸ਼ਕਸ਼

ਨਵੀਂ ਦਿੱਲੀ,22 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਐਨਫੋਰਸਮੈਂਟ ਡਾਇਰੈਕਟੋਰੇਟ(ਈਡੀ) ਨੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਦੀ ਉਸ ਤੋਂ ਐਂਟੀਗਾ ਵਿੱਚ ਪੁੱਛਗਿੱਛ ਕੀਤੇ ਜਾਣ ਦੀ ਅਪੀਲ ਨੂੰ ਅੱਜ ਖਾਰਜ ਕਰ ਦਿੱਤਾ। ਜਾਂਚ ਏਜੰਸੀ ਨੇ ਕਿਹਾ ਕਿ ਉਹ ਚੋਕਸੀ ਦੀ ਨਾਸਾਜ਼ ਸਿਹਤ ਦੇ ਚਲਦਿਆਂ ਉਸ ਨੂੰ ਵਾਪਸ ਭਾਰਤ ਲਿਆਉਣ ਲਈ ਮੈਡੀਕਲ ਮਾਹਿਰਾਂ ਸਮੇਤ ਹਵਾਈ ਐਂਬੂਲੈਂਸ ਦਾ ਪ੍ਰਬੰਧ ਕਰ ਸਕਦੀ ਹੈ। ਚੋਕਸੀ, ਪੀਐੱਨਬੀ ਧੋਖਾਧੜੀ ਕੇਸ ਵਿੱਚ ਪੁੱਛਗਿੱਛ ਲਈ ਈਡੀ ਨੂੰ ਲੋੜੀਂਦਾ ਹੈ। ਕੇਸ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਚੋਕਸੀ ਨੇ ਇਸ ਕੈਰੇਬਿਆਈ ਮੁਲਕ ਵਿੱਚ ਸ਼ਰਨ ਲਈ ਹੋਈ ਹੈ।
ਪੰਜਾਬ ਨੈਸ਼ਨਲ ਬੈਂਕ ਨਾਲ 14 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਮਾਮਲੇ ਵਿੱਚ ਲੋੜੀਂਦੇ ਚੋਕਸੀ ਨੇ ਬੰਬੇ ਹਾਈ ਕੋਰਟ ਤਕ ਰਸਾਈ ਕਰਦਿਆਂ ਕਿਹਾ ਸੀ ਕਿ ਉਹ

ਫਰਨੀਚਰ ਬਾਜ਼ਾਰ ’ਚ ਅੱਗ ਨਾਲ ਦੁਕਾਨਾਂ ਦਾ ਸਾਮਾਨ ਸਵਾਹ

ਨਵੀਂ ਦਿੱਲੀ,21 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਦਿੱਲੀ ਦੇ ਕਾਲਿੰਦੀ ਕੁੰਜ ਮੈਟਰੋ ਸਟੇਸ਼ਨ ਦੇ ਨੇੜੇ ਅੱਜ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਇਸ ਇਲਾਕੇ ਦੇ ਫਰਨੀਚਰ ਦੇ ਬਾਜ਼ਾਰ ਵਿੱਚ ਬਣੀਆਂ ਦੁਕਾਨਾਂ ਦਾ ਸਮਾਨ ਸਵਾਹ ਹੋ ਗਿਆ। ਸੂਚਨਾ ਮਿਲਦੇ ਹੀ ਦਿੱਲੀ ਫਾਇਰ ਸਰਵਿਸ ਦੀਆਂ 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0078030337
Copyright © 2019, Panjabi Times. All rights reserved. Website Designed by Mozart Infotech