» ਦੇਸ਼ਧ੍ਰੋਹ ਦਾ ਮਾਮਲਾ: ਕਨ੍ਹੱਈਆ ਤੇ ਹੋਰਨਾਂ ਖ਼ਿਲਾਫ਼ ਦੋਸ਼ ਆਇਦ » ਕੁਰਦਾਂ ਨੂੰ ਨਿਸ਼ਾਨਾ ਬਣਾਉਣ ’ਤੇ ਨਤੀਜੇ ਭੁਗਤਣ ਲਈ ਤਿਆਰ ਰਹੇ ਤੁਰਕੀ: ਟਰੰਪ » ਪ੍ਰਧਾਨ ਮੰਤਰੀ ਮੋਦੀ ਨੂੰ ਫਿਲਿਪ ਕੋਟਲਰ ਸਨਮਾਨ » ਸੀਪੀਐਮ ਅਤੇ ਕਾਂਗਰਸ ਵਿਚਾਲੇ ਸੂਬਾ ਪੱਧਰ ’ਤੇ ਚੋਣਾਂ ਸਬੰਧੀ ਸਾਂਝ ਹੋ ਸਕਦੀ ਹੈ: ਯੇਚੁਰੀ » ਮਲਿਕ ਵਲੋਂ ਅਤਿਵਾਦੀਆਂ ਦੇ ਮੁੜ ਵਸੇਬੇ ਲਈ ਹਰ ਸੰਭਵ ਯਤਨ ਦਾ ਭਰੋਸਾ » ਆਪ’ ਹਾਈਕਮਾਂਡ ਅਜੇ ਖਹਿਰਾ ਦੀ ਵਿਧਾਇਕੀ ਖੋਹਣ ਦੇ ਰੌਂਅ ’ਚ ਨਹੀਂ » ਨਵੇਂ ਸਰਪੰਚਾਂ ਤੇ ਪੰਚਾਂ ਦਾ ਨਹੀਂ ਹੋਵੇਗਾ ਡੋਪ ਟੈਸਟ » ਕੈਪਟਨ ਨੂੰ ‘ਸ਼ਰਾਬੀ’ ਅਤੇ ਮਨਪ੍ਰੀਤ ਨੂੰ ‘ਡੁਪਲੀਕੇਟ ਬਾਦਲ’ ਦੱਸਿਆ » ਨੀਰਵ ਦਾ ਬੰਗਲਾ: ਹਾਈ ਕੋਰਟ ਨੇ ਈਡੀ ਦੀ ਅਪੀਲ ’ਤੇ ਉਜਰ ਜਤਾਇਆ » ਖੈਬਰ ਪਖਤੂਨਖਵਾ ਵਿਚ ਸ਼ਮਸ਼ਾਨਘਾਟ ਅਤੇ ਕਬਰਿਸਤਾਨ ਬਣਾਉਣ ਵਾਸਤੇ ਥਾਵਾਂ ਦੀ ਨਿਸ਼ਾਨਦੇਹੀ ਕੀਤੀ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਟਰੰਪ ਨੇ ਭਾਰਤੀ ਮੂਲ ਦੇ ਪੁਲਿਸ ਅਧਿਕਾਰੀ ਰੋਨਿਲ ਸਿੰਘ ਨੂੰ ਦੱਸਿਆ ਅਮਰੀਕੀ ਨਾਇਕ

January 10, 2019 05:52 PM

ਵਾਸ਼ਿੰਗਟਨ,9 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ 26 ਦਸੰਬਰ 2018 ਨੂੰ ਡਿਊਟੀ ਦੌਰਾਨ ਮਾਰੇ ਗਏ ਭਾਰਤੀ ਮੂਲ ਦੇ ਅਮਰੀਕੀ ਪੁਲਿਸ ਅਧਿਕਾਰੀ ਰੋਨਿਲ ਸਿੰਘ ਨੂੰ ਅਮਰੀਕਾ ਦਾ ਹੀਰੋ (ਨਾਇਕ) ਦੱਸਿਆ | ਟਰੰਪ ਨੇ ਕਿਹਾ ਕਿ ਕੈਲੀਫੋਰਨੀਆ ਵਿਚ 26 ਦਸੰਬਰ ਨੂੰ ਨਾਜਾਇਜ਼ ਤਰੀਕੇ ਨਾਲ ਅਮਰੀਕਾ 'ਚ ਰਹਿ ਰਹੇ ਪ੍ਰਵਾਸੀ ਨੇ ਪੁਲਿਸ ਅਧਿਕਾਰੀ ਦੀ ਹੱਤਿਆ ਕਰ ਦਿੱਤੀ ਸੀ ਅਤੇ ਇਸ ਤਰ੍ਹਾਂ ਦੇ ਪ੍ਰਵਾਸੀਆਂ ਨੂੰ ਦੇਸ਼ ਵਿਚ ਰਹਿਣ ਦਾ ਕੋਈ ਹੱਕ ਨਹੀਂ | ਟਰੰਪ ਨੇ ਕਿਹਾ ਕਿ ਕ੍ਰਿਸਮਸ ਤੋਂ ਅਗਲੀ ਸਵੇਰ ਨੂੰ ਪੂਰੇ ਅਮਰੀਕਾ ਦਾ ਦਿਲ ਉਸ ਸਮੇਂ ਟੁੱਟ ਗਿਆ ਜਦੋਂ ਇਕ ਨਾਜਾਇਜ਼ ਤਰੀਕੇ ਨਾਲ ਰਹਿ ਰਹੇ ਪ੍ਰਵਾਸੀ ਨੇ ਪੁਲਿਸ ਅਧਿਕਾਰੀ ਦੀ ਹੱਤਿਆ ਕਰ ਦਿੱਤੀ | ਟਰੰਪ ਨੇ ਕਿਹਾ ਕਿ ਅਮਰੀਕਾ ਦੇ ਹੀਰੋ ਦਾ ਜੀਵਨ ਉਸ ਤੋਂ ਉਸ ਵਿਅਕਤੀ ਨੇ ਖੋਹ ਲਿਆ ਜਿਸ ਨੂੰ ਦੇਸ਼ ਵਿਚ ਰਹਿਣ ਦਾ ਕੋਈ ਅਧਿਕਾਰ ਨਹੀਂ | ਦੱਸਣਯੋਗ ਹੈ ਕਿ ਰੋਨਿਲ ਦੀ ਹੱਤਿਆ ਤੋਂ ਬਾਅਦ ਕੈਲੀਫੋਰਨੀਆ ਪੁਲਿਸ ਨੇ ਹੱਤਿਆ ਦੇ ਦੋਸ਼ੀ ਨੂੰ ਮੈਕਸੀਕੋ ਸਰਹੱਦ ਤੋਂ ਗਿ੍ਫ਼ਤਾਰ ਕੀਤਾ ਸੀ | ਉਸ ਦੀ ਪਹਿਚਾਣ ਗੁਸਤਾਵੇ ਪੇਰੇਜ ਅਰੀਆਗਾ (33) ਵਜੋਂ ਹੋਈ | ਟਰੰਪ ਆਪਣੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਅਮਰੀਕਾ-ਮੈਕਸੀਕੋ ਸਰਹੱਦ 'ਤੇ ਕੰਧ ਦੀ ਜ਼ਰੂਰਤ ਬਾਰੇ ਦੱਸ ਰਹੇ ਸਨ | ਟਰੰਪ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਨਾਜਾਇਜ਼ ਪ੍ਰਵਾਸੀ ਲੋਕਾਂ ਨੇ ਬੇਸ਼ਕੀਮਤੀ ਜਾਨਾਂ ਲਈਆਂ ਹਨ ਅਤੇ ਇਸ ਤਰ੍ਹਾਂ ਦੇ ਲੋਕ ਸਰਹੱਦ ਟੱਪ ਕੇ ਆਉਂਦੇ ਹਨ |

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਵਾਈਟ ਹਾਊਸ ਦੇ ਬਾਹਰ ਟਰੰਪ ਦੇ ਅਸਤੀਫ਼ੇ ਵਾਲੀ ਫ਼ਰਜ਼ੀ ਅਖ਼ਬਾਰ ਵੰਡੀ ਗਈ

ਵਾਸ਼ਿੰਗਟਨ,17 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਦੁਨੀਆ ਭਰ 'ਚ ਅੱਜ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਸਤੀਫ਼ੇ ਦੀ ਫ਼ਰਜ਼ੀ ਖ਼ਬਰ ਫ਼ੈਲ ਗਈ | ਇਸ ਨੂੰ ਲੈ ਕੇ ਅਮਰੀਕਾ ਸਣੇ ਦੁਨੀਆ ਭਰ ਦੇ ਟਰੰਪ ਵਿਰੋਧੀ ਲੋਕਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ | ਦਰਅਸਲ, ਬੁੱਧਵਾਰ ਨੂੰ ਅਮਰੀਕਾ 'ਚ ਵਾਸ਼ਿੰਗਟਨ ਪੋਸਟ ਅਖ਼ਬਾਰ ਦੇ ਫ਼ਰਜ਼ੀ ਐਡੀਸ਼ਨ ਵਾਈਟ ਹਾਊਸ ਦੇ ਆਲੇ-ਦੁਆਲੇ ਅਤੇ ਵਾਸ਼ਿੰਗਟਨ ਦੇ ਵਿਅਸਤ ਇਲਾਕੇ 'ਚ ਸ਼ਰੇਆਮ ਵੰਡੇ ਗਏ |

ਲੋਕਾਂ ਦੀ ਸ਼ਿਕਾਇਤ 'ਤੇ ਜਾਪਾਨ ਦੇ ਇਕ ਹੋਟਲ ਨੇ ਰੋਬੋਟ ਸਟਾਫ਼ ਨੌਕਰੀ ਤੋਂ ਕੱਢਿਆ

ਟੋਕੀਓ,17 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਜਾਪਾਨ ਦਾ 'ਹੇਨ ਨਾ' ਦੁਨੀਆ ਦਾ ਪਹਿਲਾ ਹੋਟਲ ਹੈ ਜਿੱਥੇ ਲੋਕਾਂ ਦੀ ਸਹੂਲਤ ਲਈ 243 ਰੋਬੋਟ ਰੱਖੇ ਗਏ ਹਨ | ਇਸ ਦਾ ਨਾਂਅ ਗਿਨੀਜ਼ ਵਿਸ਼ਵ ਰਿਕਾਰਡ 'ਚ ਸ਼ਾਮਿਲ ਹੈ ਪਰ ਲੋਕਾਂ ਦੀ ਸ਼ਿਕਾਇਤ ਦੇ ਚਲਦਿਆਂ ਕਰੀਬ 123 ਰੋਬੋਟਾਂ ਨੂੰ ਹਟਾ ਦਿੱਤਾ ਗਿਆ ਹੈ | ਇੱਥੇ ਆਉਣ ਵਾਲੇ ਮਹਿਮਾਨਾਂ ਦੀ ਸ਼ਿਕਾਇਤ ਸੀ ਕਿ ਘੁਰਾੜੇ ਮਾਰਦਿਆਂ ਹੀ ਰੋਬੋਟ ਉਨ੍ਹਾਂ ਨੂੰ ਜਗਾ ਦਿੰਦੇ ਹਨ ਤੇ ਅਜਿਹਾ ਰਾਤ ਨੂੰ ਕਈ ਵਾਰ ਹੁੰਦਾ ਹੈ |

ਥਾਈਲੈਂਡ 'ਚ ਫ਼ਰਜ਼ੀ ਵਿਆਹ ਦਾ ਧੰਦਾ ਕਰਨ ਵਾਲਾ ਭਾਰਤੀ 27 ਔਰਤਾਂ ਸਣੇ ਕਾਬੂ

ਬੈਂਕਾਕ,17 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਥਾਈਲੈਂਡ ਪੁਲਿਸ ਨੇ ਆਪਣੇ ਦੇਸ਼ 'ਚ ਫ਼ਰਜ਼ੀ ਵਿਆਹ ਕਰਵਾਉਣ ਦਾ ਰੈਕੇਟ ਚਲਾ ਰਹੇ ਇਕ ਭਾਰਤੀ ਨੌਜਵਾਨ ਨੂੰ 27 ਥਾਈ ਔਰਤਾਂ ਸਣੇ ਗਿ੍ਫ਼ਤਾਰ ਕੀਤਾ ਹੈ | ਦੋਸ਼ੀ ਭਾਰਤੀ ਨੌਜਵਾਨ ਦੇਸ਼ 'ਚ ਸੈਲਾਨੀ ਵੀਜ਼ੀ 'ਤੇ ਪਹੁੰਚਣ ਵਾਲੇ ਭਾਰਤੀਆਂ ਨੂੰ ਇੱਥੇ ਨਕਲੀ ਵਿਆਹ ਰਾਹੀਂ ਰਿਹਾਇਸ਼ੀ ਵੀਜ਼ਾ ਹਾਸਲ ਕਰਨ 'ਚ ਮਦਦ ਕਰਦਾ ਸੀ | ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਸਾਰਿਆਂ 'ਤੇ ਲੰਬੇ ਸਮੇਂ ਤੋਂ ਨਜ਼ਰ ਸੀ ਤੇ ਇਨ੍ਹਾਂ ਨੂੰ ਪੂਰੀ ਜਾਂਚ ਤੋਂ ਬਾਅਦ ਗਿ੍ਫ਼ਤਾਰ ਕੀਤਾ ਗਿਆ ਹੈ |

ਟਰੰਪ ਵੱਲੋਂ ਤਿੰਨ ਭਾਰਤੀ ਅਹਿਮ ਪ੍ਰਸ਼ਾਸਨਿਕ ਅਹੁਦਿਆਂ ਲਈ ਨਾਮਜ਼ਦ

ਵਾਸ਼ਿੰਗਟਨ,17 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕੀ ਸਦਰ ਡੋਨਲਡ ਟਰੰਪ ਨੇ ਭਾਰਤੀ ਮੂਲ ਦੇ ਤਿੰਨ ਅਮਰੀਕੀਆਂ ਨੂੰ ਅਹਿਮ ਪ੍ਰਸ਼ਾਸਨਿਕ ਅਹੁਦਿਆਂ ਲਈ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿੱਚ ਪਰਮਾਣੂ ਮਾਹਿਰ ਰੀਟਾ ਬਰਨਵਾਲ ਵੀ ਸ਼ਾਮਲ ਹੈ, ਜਿਸ ਨੂੰ ਊਰਜਾ(ਪਰਮਾਣੂ ਊਰਜਾ) ਬਾਰੇ ਸਹਾਇਕ ਸਕੱਤਰ ਦੇ ਅਹੁਦੇ ਲਈ ਮਨੋਨੀਤ ਕੀਤਾ ਗਿਆ ਹੈ। ਹੋਰਨਾਂ ਦੋ ਭਾਰਤੀ-ਅਮਰੀਕੀਆਂ ਵਿੱਚੋਂ ਆਦਿੱਤਿਆ ਬਾਮਜ਼ਈ ਨੂੰ ਪ੍ਰਾਈਵੇਸੀ ਤੇ ਸਿਵਲ ਲਿਬਰਟੀਜ਼ ਓਵਰਸਾਈਟ ਬੋਰਡ ਦੇ ਮੈਂਬਰ ਅਤੇ ਬਿਮਲ ਪਟੇਲ ਨੂੰ ਟਰੈਜ਼ਰੀ (ਖ਼ਜ਼ਾਨੇ) ਦੇ ਸਹਾਇਕ ਸਕੱਤਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਤਿੰਨੇ ਨਾਂ ਅਗਲੇਰੀ ਪ੍ਰਵਾਨਗੀ ਲਈ ਸੈਨੇਟ ਨੂੰ ਭੇਜ ਦਿੱਤੇ ਗਏ ਹਨ। ਟਰੰਪ ਹੁਣ ਤਕ ਤਿੰਨ ਦਰਜਨ ਭਾਰਤੀ-ਅਮਰੀਕੀਆਂ ਨੂੰ ਅਹਿਮ ਸਰਕਾਰੀ ਅਹੁਦਿਆਂ ਲਈ ਨਾਮਜ਼ਦ ਜਾਂ ਨਿਯੁਕਤ ਕਰ ਚੁੱਕੇ ਹਨ।

ਪੰਜਾਬੀਆਂ ਬਾਰੇ ਨਸਲੀ ਟਿੱਪਣੀ ਕਰਨ ਵਾਲੀ ਕੈਰਲ ਚੋਣ ਮੈਦਾਨ ’ਚੋਂ ਬਾਹਰ

ਵੈਨਕੂਵਰ,17 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਬਰਨਬੀ ਦੱਖਣੀ ਲੋਕ ਸਭਾ ਹਲਕੇ ਦੀ ਉੱਪ ਚੋਣ ’ਚ ਨੈਸ਼ਨਲ ਡੈਮੋਕਰੈਟਿਕ ਪਾਰਟੀ ਦੇ ਪ੍ਰਧਾਨ ਜਗਮੀਤ ਸਿੰਘ ਦੇ ਉਮੀਦਵਾਰ ਵਜੋਂ ਮੈਦਾਨ ’ਚ ਉੱਤਰਨ ਕਾਰਨ ਇਹ ਚੋਣ ਕੈਨੇਡੀਅਨ ਸਿਆਸਤ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਗਮੀਤ ਸਿੰਘ ਦੇ ਮੁਕਾਬਲੇ ਵਿਰੋਧੀ ਪਾਰਟੀਆਂ (ਲਿਬਰਲ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ) ਦੇ ਪ੍ਰਭਾਵਸ਼ਾਲੀ ਉਮੀਦਵਾਰ ਮੈਦਾਨ ’ਚ ਸਨ, ਪਰ ਲਿਬਰਲ ਦੀ ਉਮੀਦਵਾਰ ਕੈਰਲ ਵਾਂਗ ਵੱਲੋਂ ਬੀਤੇ ਦਿਨ ਸੋਸ਼ਲ ਮੀਡੀਆ ਉਤੇ ਕੀਤੀ ਨਸਲੀ ਟਿੱਪਣੀ ਦੇ ਵਿਰੋਧ ਕਾਰਨ ਉਸ ਨੂੰ ਚੋਣ ਮੈਦਾਨ ’ਚੋਂ ਹਟਣਾ ਪਿਆ ਹੈ। ਆਪਣੀ ਟਿਪਣੀ ਬਾਰੇ ਕੈਰਲ ਵੱਲੋਂ ਦਿਤਾ ਗਿਆ ਸਪੱਸ਼ਟੀਕਰਨ, ‘ਮੇਰੇ ਕਹਿਣ ਦਾ ਭਾਵ ਇਹ ਨਹੀ ਸੀ’, ਲੋਕਾਂ ਦੇ ਗਲੇ ਤੋਂ ਹੇਠਾਂ ਨਹੀਂ ਉਤਰਿਆ।

ਵਿਨੀਪੈਗ ’ਚ ਪੰਜਾਬੀ ਨੌਜਵਾਨ ਦੀ ਮੌਤ

ਵਿਨੀਪੈਗ,17 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਮੈਨੀਟੋਬਾ ਦੇ ਸੂਬੇ ਵਿਨੀਪੈਗ ਵਿੱਚ ਧੂਰੀ (ਪੰਜਾਬ) ਦੇ ਰਹਿਣ ਵਾਲੇ 41 ਸਾਲਾ ਹਰਮਿੰਦਰ ਸਿੰਘ ਔਲਖ ਨਾਮੀ ਪੰਜਾਬੀ ਨੌਜਵਾਨ ਦੀ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਭਾਰਤੀ-ਅਮਰੀਕੀ ਕਾਨੂੰਨਸਾਜ਼ ਰਾਜਾ ਕ੍ਰਿਸ਼ਨਾਮੂਰਤੀ ਕਾਂਗਰਸ ਦੀ ਸੂਹੀਆ ਸੇਵਾਵਾਂ ਬਾਰੇ ਕਮੇਟੀ ਦੇ ਮੈਂਬਰ ਬਣੇ

ਵਾਸ਼ਿੰਗਟਨ,,17 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ-ਅਮਰੀਕੀ ਡੈਮੋਕਰੈਟਿਕ ਕਾਨੂੰਨਸਾਜ਼ ਰਾਜਾ ਕ੍ਰਿਸ਼ਨਾਮੂਰਤੀ ਨੂੰ ਕਾਂਗਰਸ ਦੀ ਸੂਹੀਆ ਸੇਵਾਵਾਂ ਬਾਰੇ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਉਹ ਇਸ ਸ਼ਕਤੀਸ਼ਾਲੀ ਕਮੇਟੀ ਜਿਸ ਨੂੰ ਅਮਰੀਕਾ ਦੀ ਕੌਮੀ ਸੁਰੱਖਿਆ ਮਜ਼ਬੂਤ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ, ਦੇ ਪਹਿਲੇ ਦੱਖਣੀ ਏਸ਼ੀਆਈ ਮੈਂਬਰ ਬਣੇ ਹਨ। 45 ਸਾਲਾ ਕ੍ਰਿਸ਼ਨਾਮੂਰਤੀ ਸਦਨ ਵਿਚ ਇਲੀਨੌਇ ਦੇ ਅੱਠਵੇਂ ਕਾਂਗ੍ਰੈਸ਼ਨਲ ਹਲਕੇ ਤੋਂ ਚੁਣੇ ਗਏ ਸਨ ਅਤੇ ਫਲੋਰਿਡਾ ਤੋਂ ਕਾਂਗਰਸਵਿਮੈਨ ਵਾਲ ਡੈਮਿੰਗਜ਼, ਨਿਊ ਯਾਰਕ ਤੋਂ ਸੀਆਨ ਪੈਟ੍ਰਿਕ ਮੈਲੋਨੀ ਅਤੇ ਵਰਮੌਂਟ ਤੋਂ ਪੀਟਰ ਵੈਲਸ਼ ਸਹਿਤ 116ਵੀਂ ਕਾਂਗਰਸ ਦੀ ਪ੍ਰਤੀਨਿਧ ਸਦਨ ਦੀ ਇੰਟੈਲੀਜੈਂਸ ਬਾਰੇ ਸਿਲੈਕਟ ਕਮੇਟੀ ਦੇ ਮੈਂਬਰ ਬਣੇ ਹਨ।

ਐਚ-1ਬੀ ਵੀਜ਼ਾ ਧਾਰਕ ਕਾਮਿਆਂ ਦੀਆਂ ਕੰਮਕਾਜੀ ਹਾਲਤਾਂ ਮਾੜੀਆਂ ਕਰਾਰ

ਵਾਸ਼ਿੰਗਟਨ,17 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਇਕ ਅਮਰੀਕੀ ਥਿੰਕ ਟੈਂਕ ਨੇ ਅੱਜ ਆਖਿਆ ਕਿ ਐਚ-1ਬੀ ਕਾਮਿਆਂ ਨੂੰ ਮਾੜੀਆਂ ਕੰਮਕਾਜੀ ਹਾਲਤਾਂ ਵਿਚ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਇਸ ਲਈ ਸੁਧਾਰ ਕਰਨ ਅਤੇ ਇਨ੍ਹਾਂ ਦੀਆਂ ਉਜਰਤਾਂ ਵਿਚ ਭਰਵਾਂ ਵਾਧਾ ਕਰਨ ਦੀ ਲੋੜ ਹੈ।

ਸ਼ਰੀਫ਼ ਨੂੰ ਅਯੋਗ ਠਹਿਰਾਉਣ ਵਾਲੇ ਚੀਫ਼ ਜਸਟਿਸ ਸੇਵਾਮੁਕਤ

ਇਸਲਾਮਾਬਾਦ,17 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : : ਲੋਕਾਂ ਦੇ ਜੱਜ ਵਜੋਂ ਮਕਬੂਲ ਪਾਕਿਸਤਾਨ ਦੇ ਚੀਫ਼ ਜਸਟਿਸ ਸਾਕਿਬ ਨਿਸਾਰ ਵੀਰਵਾਰ ਨੂੰ ਸੇਵਾਮੁਕਤ ਹੋ ਗਏ ਹਨ। ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਕਈ ਇਤਿਹਾਸਕ ਫ਼ੈਸਲੇ ਸੁਣਾਏ। ਇਨ੍ਹਾਂ ’ਚ ਨਵਾਜ਼ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਅਯੋਗ ਠਹਿਰਾਉਣ ਦਾ ਮਾਮਲਾ ਵੀ ਸ਼ਾਮਲ ਹੈ। ਜਸਟਿਸ ਆਸਿਫ਼ ਸਈਦ ਖੋਸਾ ਸ਼ੁੱਕਰਵਾਰ ਨੂੰ

ਮਿਸ਼ਨ ਇੰਪੌਸੀਬਲ 7 ਤੇ 8 ਉਪਰੋਥੱਲੀ ਹੋਣਗੀਆਂ ਸ਼ੂਟ

ਲਾਸ ਏਂਜਲਸ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਟੌਮ ਕਰੂਜ਼ ਦਾ ਕਹਿਣਾ ਹੈ ਕਿ ‘ਮਿਸ਼ਨ ਇੰਪੌਸੀਬਲ’ ਲੜੀ ਦਾ ਸੱਤਵਾਂ ਤੇ ਅੱਠਵਾਂ ਪਾਰਟ 2021 ਤੇ 2022 ਦੀਆਂ ਗਰਮੀਆਂ ਦੌਰਾਨ ਉਪਰੋਥੱਲੀ ਸ਼ੂਟ ਕੀਤਾ ਜਾਵੇਗਾ।

ਵਿਸ਼ਵ ਬੈਂਕ ਦਾ ਪ੍ਰਧਾਨ ਲੱਭਣ ’ਚ ਮਦਦ ਕਰੇਗੀ ਇਵਾਂਕਾ

ਵਾਸ਼ਿੰਗਟਨ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਵੱਡੀ ਧੀ ਤੇ ਉਨ੍ਹਾਂ ਦੀ ਸਲਾਹਕਾਰ ਇਵਾਂਕਾ ਟਰੰਪ ਵਿਸ਼ਵ ਬੈਂਕ ਦਾ ਨਵਾਂ ਪ੍ਰਧਾਨ ਲੱਭਣ ਵਿਚ ਮੁਲਕ ਦੀ ਮਦਦ ਕਰੇਗੀ। ਵ੍ਹਾਈਟ ਹਾਊਸ ਨੇ ਉਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਕਿ

ਕੈਨੇਡੀਅਨ ਨਾਗਰਿਕਾਂ ਨੂੰ ਚੀਨ ਜਾਣ ਵੇਲੇ ‘ਸਾਵਧਾਨੀ’ ਵਰਤਣ ਦੀ ਅਪੀਲ

ਓਟਾਵਾ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਚੀਨ ਵਿਚ ਇਕ ਕੈਨੇਡੀਅਨ ਨਾਗਰਿਕ ਨੂੰ ਨਸ਼ਾ ਤਸਕਰੀ ਦੇ ਕੇਸ ਵਿਚ ਮੌਤ ਦੀ ਸਜ਼ਾ ਦਿੱਤੇ ਜਾਣ ਮਗਰੋਂ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਚੀਨ ਜਾਣ ਵਾਲੇ ‘ਅਤਿ ਦਰਜੇ ਦੀ ਸਾਵਧਾਨੀ’ ਵਰਤਣ ਲਈ ਕਿਹਾ ਹੈ।

ਫ਼ਰਜ਼ੀ ਵਿਆਹ ਮਾਮਲੇ ’ਚ ਭਾਰਤੀ ਤੇ 27 ਥਾਈ ਔਰਤਾਂ ਗ੍ਰਿਫ਼ਤਾਰ

ਬੈਂਕਾਕ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) :  ਥਾਈਲੈਂਡ ਵਿਚ ਇਕ ਭਾਰਤੀ ਤੇ 27 ਔਰਤਾਂ ਨੂੰ ਫ਼ਰਜ਼ੀ ਵਿਆਹ ਰਜਿਸਟਰਡ ਕਰਵਾਉਣ ਦੇ ਇਕ ਮਾਮਲੇ ’ਚ ਸ਼ਮੂਲੀਅਤ ਦੇ ਸ਼ੱਕ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਵੇਰਵਿਆਂ ਮੁਤਾਬਕ ਭਾਰਤੀਆਂ ਨੂੰ ਮੁਲਕ ਵਿਚ ਆਵਾਸ ਵੀਜ਼ਾ ਲੈਣ ਵਿਚ ਮਦਦ ਕੀਤੀ ਜਾਂਦੀ ਸੀ।

ਪਾਕਿ ’ਚ ਜ਼ਮੀਨ ਖਿਸਕਣ ਕਾਰਨ 9 ਮੌਤਾਂ

ਕੋਹਿਸਤਾਨ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : : ਉੱਤਰੀ ਪਾਕਿਸਤਾਨ ਦੇ ਉੱਚੇ ਪਹਾੜੀ ਇਲਾਕੇ ’ਚ ਜ਼ਮੀਨ ਖਿਸਕਣ ਕਾਰਨ ਅੱਜ ਇਕ ਵੈਨ ਮਲਬੇ ਦੇ ਹੇਠਾਂ ਆ ਗਈ ਤੇ ਨੌਂ ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਹਾਦਸਾ ਕਰਾਕੋਰਮ ਕੌਮੀ ਮਾਰਗ ’ਤੇ ਖੁਸ਼ੀ ਪੁਆਂਇੰਟ ਕੋਲ ਵਾਪਰਿਆ।

ਵ੍ਹਾਈਟ ਹਾਊਸ ਦੇ ਡਿਪਟੀ ਤਰਜਮਾਨ ਰਾਜ ਸ਼ਾਹ ਵੱਲੋਂ ਅਸਤੀਫ਼ਾ

ਵਾਸ਼ਿੰਗਟਨ:,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਵ੍ਹਾਈਟ ਹਾਊਸ ਪ੍ਰੈੱਸ ਦਫ਼ਤਰ ਵਿਚ ਡਿਪਟੀ ਤਰਜਮਾਨ ਵੱਜੋਂ ਤਾਇਨਾਤ ਭਾਰਤੀ ਮੂਲ ਦੇ ਰਾਜ ਸ਼ਾਹ ਨੇ ਅਹੁਦਾ ਛੱਡ ਦਿੱਤਾ ਹੈ। ਉਨ੍ਹਾਂ ਇਕ ਉੱਘੀ ਸੰਚਾਰ ਕੰਪਨੀ ਵਿਚ ਨੌਕਰੀ ਕਰਨ ਦਾ ਫ਼ੈਸਲਾ ਕੀਤਾ ਹੈ।

ਹਾਦਸਾਗ੍ਰਸਤ ਜਹਾਜ਼ ਦਾ ਬਲੈਕ ਬਾਕਸ ਬਰਾਮਦ

ਜਕਾਰਤਾ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : : ਇੰਡੋਨੇਸ਼ੀਆ ਵਿਚ ਅਕਤੂਬਰ ਮਹੀਨੇ ਹਾਦਸਾਗ੍ਰਸਤ ਹੋਏ ਲਾਇਨ ਏਅਰ ਦੇ ਹਵਾਈ ਜਹਾਜ਼ ਦਾ ਕਾਕਪਿਟ ਆਵਾਜ਼ ਰਿਕਾਰਡਰ ਬਰਾਮਦ ਕਰ ਲਿਆ ਗਿਆ ਹੈ। ਬੋਇੰਗ 737 ਮੈਕਸ ਹਵਾਈ ਜਹਾਜ਼ ਜਕਾਰਤਾ ਤੋਂ ਉਡਾਨ ਭਰਨ ਤੋਂ

ਪਿਸ਼ਾਵਰ ਦੀ ਅਥਾਰਿਟੀ ਨੂੰ ਪੰਜ ਤੀਰਥ ਦਾ ਕਬਜ਼ਾ ਲੈਣ ਤੋਂ ਰੋਕਿਆ

ਪਿਸ਼ਾਵਰ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : : ਪਾਕਿਸਤਾਨ ਵਿਚ ਹਿੰਦੂ ਤੇ ਸਿੱਖਾਂ ਦੇ ਧਾਰਮਿਕ ਸਥਾਨਾਂ ਦਾ ਪ੍ਰਬੰਧ ਦੇਖਣ ਵਾਲੇ ਪ੍ਰਾਪਰਟੀ ਟਰੱਸਟ ਬੋਰਡ (ਈਪੀਟੀਬੀ) ਨੇ ਪਿਸ਼ਾਵਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੰਜ ਤੀਰਥ ਸਥਿਤ ਮੰਦਰਾਂ ਦਾ ਕਬਜ਼ਾ ਲੈਣ ਤੋਂ ਰੋਕ ਦਿੱਤਾ ਹੈ।

ਵੋਟ ਲਈ ਬੱਚੇ ਦਾ ਜਨਮ ਅੱਗੇ ਪਾਇਆ

ਬੰਗਲਾਦੇਸ਼ ,15 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਬੰਗਲਾਦੇਸ਼ ਮੂਲ ਦੀ ਬਰਤਾਨਵੀ ਕਾਨੂੰਨਸਾਜ਼ ਤੁਲਿਪ ਸਿੱਦੀਕ ਨੇ ਬ੍ਰੈਗਜ਼ਿਟ ਸਮਝੌਤੇ ਲਈ ਵੋਟ ਪਾਉਣ ਵਾਸਤੇ ਆਪਣੇ ਬੱਚੇ ਦਾ ਜਨਮ ਅੱਗੇ ਪਵਾ ਦਿੱਤਾ ਹੈ। ਤੁਲਿਪ ਸਿੱਦੀਕ ਨੂੰ ਡਾਕਟਰਾਂ ਨੇ ਸਲਾਹ ਦਿੱਤੀ ਕਿ ਉਸ ਦੇ ਬੱਚੇ ਦਾ ਜਨਮ ਵੱਡੇ ਆਪਰੇਸ਼ਨ ਰਾਹੀਂ ਹੀ ਹੋ ਸਕਦਾ ਹੈ,

ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਭਾਰਤ ਹਵਾਲੇ ਕੀਤੇ ਜਾਣ ਦੀ ‘ਪੱਕੀ ਸੰਭਾਵਨਾ’

ਵਾਸ਼ਿੰਗਟਨ,14 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : 2008 ਮੁੰਬਈ ਹਮਲੇ ਦੀ ਯੋਜਨਾ ਘੜਨ ਦੇ ਦੋਸ਼ ’ਚ ਅਮਰੀਕਾ ਵਿੱਚ 14 ਸਾਲ ਜੇਲ੍ਹ ਦੀ ਸਜ਼ਾ ਕਟ ਰਹੇ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਨਾਗਰਿਕ ਤਹੱਵੁਰ ਹੁਸੈਨ ਰਾਣਾ ਨੂੰ ਸਾਲ 2021 ਵਿੱਚ ਸਜ਼ਾ ਮੁਕੰਮਲ ਹੋਣ ਮਗਰੋਂ ਭਾਰਤ ਹਵਾਲੇ ਕਰਨ ਦੀ ‘ਪੱਕੀ ਸੰਭਾਵਨਾ’ ਹੈ। ਇਹ ਦਾਅਵਾ ਇਸ ਮਾਮਲੇ ਨਾਲ ਜੁੜੇ ਇਕ ਸੂਤਰ ਨੇ ਕੀਤਾ ਹੈ। ਸੂਤਰ ਮੁਤਾਬਕ ਟਰੰਪ ਪ੍ਰਸ਼ਾਸਨ ਵਿੱਚ ਸਿਖਰਲੇ ਪੱਧਰ ਦੇ ਅਧਿਕਾਰੀਆਂ ਨੇ ਭਾਰਤ ਨੂੰ ਰਾਣਾ ਦੀ ਹਵਾਲਗੀ ਸਬੰਧੀ ਹਰ ਜ਼ਰੂਰੀ ਕਦਮ ਚੁੱਕਣ ਦਾ ਯਕੀਨ ਦਿਵਾਇਆ ਹੈ। ਸ਼ਿਕਾਗੋ ਦੇ ਵਸਨੀਕ ਰਾਣਾ (58) ਨੂੰ 2009 ਵਿੱਚ 26/11 ਦਹਿਸ਼ਤੀ ਹਮਲੇ ਦੀ ਯੋਜਨਾ ਘੜਨ ਦੇ ਦੋੋਸ਼ ’ਚ ਗ੍ਰਿਫਤਾਰ ਕੀਤਾ ਗਿਆ ਸੀ। ਕਾਬਿਲੇਗੌਰ ਹੈ ਕਿ ਪਾਕਿਸਤਾਨ ਅਧਾਰਿਤ ਲਸ਼ਕਰ-ਏ-ਤੋਇਬਾ ਦੇ ਦਸ ਦਹਿਸ਼ਤਗਰਦਾਂ ਵੱਲੋਂ ਮੁੰਬਈ ’ਤੇ ਕੀਤੇ ਹਮਲੇ ਵਿੱਚ ਅਮਰੀਕੀ ਨਾਗਰਿਕਾਂ ਸਮੇਤ 166 ਲੋਕ ਮਾਰੇ ਗਏ ਸਨ। ਜਵਾਬੀ ਕਾਰਵਾਈ ਦੌਰਾਨ ਪੁਲੀਸ ਨੇ ਇਨ੍ਹਾਂ ਵਿੱਚੋਂ ਨੌਂ ਹਮਲਾਵਰਾਂ ਨੂੰ ਮਾਰ ਮੁਕਾਇਆ ਸੀ ਜਦੋਂਕਿ ਇਕ ਦਹਿਸ਼ਤਗਰਦ ਅਜਮਲ ਕਸਾਬ ਜਿਊਂਦਾ ਫੜਿਆ ਗਿਆ ਸੀ, ਜਿਸ ਨੂੰ ਮਗਰੋਂ ਭਾਰਤੀ ਅਦਾਲਤ ਵੱਲੋਂ ਸੁਣਾਈ ਮੌਤ ਦੀ ਸਜ਼ਾ ਤਹਿਤ ਫਾਹੇ ਟੰਗ ਦਿੱਤਾ ਗਿਆ।

ਸੀਰੀਆ-ਤੁਰਕੀ ਸਰਹੱਦ ’ਤੇ ‘ਸੇਫ਼ ਜ਼ੋਨ’ ਦਾ ਚਾਹਵਾਨ ਅਮਰੀਕਾ

ਰਿਆਧ,14 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) :  ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਇੱਥੇ ਕਿਹਾ ਕਿ ਤੁਰਕੀ ਤੇ ਕੁਰਦ ਲੜਾਕਿਆਂ ਵਿਚਾਲੇ ਤਣਾਅ ਵਾਲੇ ਉੱਤਰ-ਪੂਰਬੀ ਸੀਰੀਆ ਦੇ ਸਰਹੱਦੀ ਇਲਾਕੇ ਵਿਚ ‘ਸੇਫ਼ ਜ਼ੋਨ’ ਕਾਇਮ ਕਰਨ ਲਈ ਗੱਲਬਾਤ ਕੀਤੀ ਜਾ ਰਹੀ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0070188243
Copyright © 2018, Panjabi Times. All rights reserved. Website Designed by Mozart Infotech