ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਮੁਲਾਕਾਤਾਂ

ਹੌਲੀਵੁੱਡ ਫ਼ਿਲਮਾਂ ਦਾ ਪੰਜਾਬੀ ਖ਼ਲਨਾਇਕ

January 13, 2019 02:36 PM

ਸਨਅਤੀ ਸ਼ਹਿਰ ਲੁਧਿਆਣਾ ਵਿਚ ਪੈਦਾ ਹੋਇਆ ਤੇ ਇੰਗਲੈਂਡ ਵਿਚ ਪਲਿਆ ਪੰਜਾਬੀ ਨੌਜਵਾਨ ਅਮਰਪਾਲ ਸਿੰਘ ਸਨੀ ਹੌਲੀਵੁੱਡ ਫ਼ਿਲਮਾਂ ਵਿਚ ਆਪਣੇ ਐਕਸ਼ਨ ਤੇ ਅਦਾਕਾਰੀ ਰਾਹੀਂ ਧੁੰਮਾਂ ਪਾ ਰਿਹਾ ਹੈ। ਉਸਨੂੰ ਰੋਥਰੌਕ ਮਾਰਸ਼ਲ ਆਰਟ ਦੇ ਸੱਤ ਸਟਾਈਲਾਂ ਵਿਚ ਬਲੈਕ ਬੈਲਟ ਹਾਸਲ ਹੈ ਉਸਨੇ ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਕੈਨੇਡਾ ਦੀਆਂ ਤਿੰਨ ਵਾਰ ਕੌਮਾਂਤਰੀ ਪੁਲੀਸ ਖੇਡਾਂ ’ਚ ਗੋਲਡ ਮੈਡਲ ਜਿੱਤੇ ਹਨ ਤੇ ਹੁਣ ਉਹ ਹੌਲੀਵੁੱਡ ਫ਼ਿਲਮਾਂ ਵਿਚ ਆਪਣੀ ਅਦਾਕਾਰੀ ਦੇ ਜਲਵੇ ਦਿਖਾ ਰਿਹਾ ਹੈ।
ਹੁਣ ਕੈਨੇਡਾ ਵਾਸੀ ਸਨੀ ਨੇ ਆਪਣੇ ਫ਼ਿਲਮੀ ਸਫ਼ਰ ਦੌਰਾਨ ਕਾਫ਼ੀ ਵੱਡੇ ਪ੍ਰਾਜੈਕਟ ਕੀਤੇ ਹਨ। ਉਸ ਦੀ ਹੌਲੀਵੁੱਡ ਫ਼ਿਲਮ ‘ਜਨ’ ਵਿਚ ਨਿਭਾਈ ਦਮਦਾਰ ਭੂਮਿਕਾ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਉਸਨੇ ਹੌਲੀਵੁੱਡ ਦੀਆਂ ਫ਼ਿਲਮਾਂ ਵਿਚ ਐਕਸ਼ਨ ਦ੍ਰਿਸ਼, ਐਕਸ਼ਨ ਕੋਰੀਓਗ੍ਰਾਫਰ ਅਤੇ ਖ਼ਲਨਾਇਕ ਦੀਆਂ ਭੂਮਿਕਾਵਾਂ ਨਿਭਾਈਆਂ ਹਨ। ਜਿਨ੍ਹਾਂ ਨੂੰ ਪ੍ਰਸਿੱਧ ਨਿਰਦੇਸ਼ਕ ਸਿਮੋਨ ਥੌਮਸ ਵੱਲੋਂ ਨਿਰਦੇਸ਼ਿਤ ਕੀਤਾ ਗਿਆ। ਸਿੰਥੀਆ ਰੋਥਰੌਕ ਦੀ ਫ਼ਿਲਮ ‘ਟੂ ਡੇਜ਼ ਐਂਡ ਟੂ ਕਿਲਜ਼’ ਵਿਚ ਵੀ ਉਹ ਕੰਮ ਕਰ ਰਿਹਾ ਹੈ। ਉਹ ਤਾਇਕਵਾਂਡੋ ਦੇ 150 ਤੋਂ ਵੱਧ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਮੁਕਾਬਲਿਆਂ ਵਿਚ ਹਿੱਸਾ ਲੈ ਚੁੱਕਿਆ ਹੈ। ਆਪਣੀ ਲੜਾਕੂ ਯੁੱਧ ਕਲਾ ਨੂੰ ਹੋਰ ਨਿਖਾਰਨ ਲਈ ਉਹ 2005 ਵਿਚ ਇੰਗਲੈਂਡ ਤੋਂ ਕੈਨੇਡਾ ਆ ਗਿਆ। ਕੈਲਗਰੀ ਦੇ ਸਾਬਕਾ ਪੁਲੀਸ ਮੁਖੀ ਅਤੇ ਲੜਾਕੂ ਯੁੱਧ ਕਲਾ ਦੇ ਮਾਹਿਰ ਸਨੀ ਸਿੰਘ ਨੂੰ ਕੈਲੇਫੋਰਨੀਆ ਵਿਚ ‘ਲੈਜੇਂਡ ਆਫ ਦਿ ਮਾਰਸ਼ਲ ਆਰਟ ਆਫ ਦਿ ਯੀਅਰ’ ਸਨਮਾਨ ਤੇ ਓਬਾਮਾ ਪ੍ਰਸ਼ਾਸਨ ਵੱਲੋਂ ‘ਲਾਈਫ ਟਾਈਮ ਅਚੀਵਮੈਂਟ’ ਸਨਮਾਨ ਨਾਲ ਸਨਮਾਨਤ ਕੀਤਾ ਗਿਆ।
ਇਹ ਪੰਜਾਬੀ ਗੱਭਰੂ ਹੌਲੀਵੁੱਡ ਫ਼ਿਲਮਾਂ ਵਿਚ ਲਗਾਤਾਰ ਸਰਗਰਮ ਹੈ। ਅੱਜਕੱਲ੍ਹ ਵੀ ਉਹ ਕੰਮ ਵਿਚ ਕਾਫ਼ੀ ਰੁੱਝਿਆ ਹੋਇਆ ਹੈ। ਉਸ ਦੀਆਂ
ਆਉਣ ਵਾਲੀਆਂ ਫ਼ਿਲਮਾਂ ਵਿਚ ‘ਦਿ ਲਾਸਟ ਵਿਸ਼’, ‘ਅਨਟਾਇਰਸ’, ‘ਰਾਈਜ਼ ਆਫ ਕਿੱਟ ਬੌਕਸਰ’, ‘ਦਿ ਜਿਨ ਯੈਂਗ ਐਂਡ ਦਿ ਟ੍ਰੀਸੁਰ’, ‘ਅਮੈਰੀਕਨ ਗੁਨਲਿੰਨਗਰਸ’,‘ਟੂ ਡੇਅ ਟੂ ਡਾਈ’ ਅਤੇ ‘ਓਪਰੇਸ਼ਨ ਲੋਨੀ ਬਿਨ’ ’ਚ ਉਹ ਜਲਦੀ ਹੀ ਆਪਣੀ ਐਕਸ਼ਨ ਭਰਪੂਰ ਅਦਾਕਾਰੀ ਕਰਦਾ ਨਜ਼ਰ ਆਏਗਾ।
ਉਹ ਬੌਲੀਵੁੱਡ ਤੇ ਪੰਜਾਬੀ ਫ਼ਿਲਮਾਂ ਵਿਚ ਕੰਮ ਕਰਨ ਦਾ ਚਾਹਵਾਨ ਹੈ। ਹਾਲ ਹੀ ਵਿਚ ਉਸਨੇ ਦੋ ਪੰਜਾਬੀ ਫ਼ਿਲਮਾਂ ਵਿਚ ਕੰਮ ਕਰਨ ਦੀ ਹਾਮੀ ਭਰੀ ਹੈ ਜਿਨ੍ਹਾਂ ਦੀ ਜਲਦੀ ਹੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ। ਉਹ ਪੰਜਾਬ ਵਿਚ ਤਾਇਕਵਾਂਡੋ ਅਕਾਦਮੀ ਬਣਾਉਣ ਦਾ ਵੀ ਚਾਹਵਾਨ ਹੈ ਤਾਂ ਕਿ ਨੌਜਵਾਨਾਂ ਦਾ ਧਿਆਨ ਗ਼ਲਤ ਰੁਝਾਨਾਂ ਤੋਂ ਹਟਾ ਕੇ ਇਸ ਵੱਲ ਲਗਾਇਆ ਜਾ ਸਕੇ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮੁਲਾਕਾਤਾਂ ਵਿੱਚ ਹੋਰ
ਗਿਆਨ ਦਾ ਖ਼ਜ਼ਾਨਾ ਦੇਣ ਵਾਲੀ ਸ਼ਖ਼ਸੀਅਤ ਦਾ ਚਲਾਣਾ

ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਚ ਬੀ.ਏ. ਆਨਰਜ਼ ਦੇ ਪਹਿਲੇ ਸਾਲ ਦਾ ਪਹਿਲਾ ਦਿਨ ਸੀ। ਨਵੇਂ ਕੋਰਸ ਦੇ ਚਾਅ ਵਿਚ ਅਸੀਂ ਜਵਾਨੀ ਦੀ ਦਹਿਲੀਜ਼ ’ਤੇ ਪੈਰ ਧਰਦਿਆਂ ਸੌ ਪੌੜੀਆਂ ਵਾਲੇ ਵਿਭਾਗ ਵਿਚ ਪਹੁੰਚੇ ਸੀ। ਪਹਿਲਾ ਪੀਰੀਅਡ ਸਭਿਆਚਾਰ ਪੜ੍ਹਾਉਣ ਵਾਲੇ ਸ਼ਾਇਸਤਾ ਸੁਭਾਅ ਵਾਲੇ ਇਕ ਅਧਿਆਪਕ ਨੇ ਰਸਮੀ ਜਿਹੀ ਜਾਣ-ਪਛਾਣ ਨਾਲ ਬਿਤਾਇਆ। ਦੂਜੇ ਪੀਰੀਅਡ ਵਿਚ ਅਜੇ ਜਦੋਂ ਕੋਈ ਪੜ੍ਹਾਉਣ ਨਹੀਂ ਸੀ ਆਇਆ, ਅਸੀਂ ਆਪਸੀ ਵਾਕਫ਼ੀਅਤ ਵਿਚ ਰੁੱਝ ਗਏ। ਅਚਾਨਕ ਦਰਵਾਜ਼ੇ ਬਾਹਰੋਂ ਕਿਸੇ ਦੇ ਜ਼ੋਰ ਦੀ ਹੱਸਣ ਦੀ ਆਵਾਜ਼ ਆਈ ਜਿਵੇਂ ਤੱਤੀ ਰੇਤ ਵਿਚ ਪਾਏ ਮੱਕੀ ਦੇ ਦਾਣੇ ਖਿੜ-ਖਿੜ ਕਰਕੇ ਖਿੜ ਗਏ ਹੋਣ। ਇਉਂ ਜਾਪਿਆ ਜਿਵੇਂ ਨਵੇਂ ਵਿਦਿਆਰਥੀਆਂ ਦੇ ਸਵਾਗਤ ਵਿਚ ਵਿਭਾਗ ਵਿਚ ਕਿਸੇ ਨੇ ਸੱਤ ਰੰਗਾ ਅਨਾਰ ਚਲਾ ਦਿੱਤਾ। ਰੂਹ ਖੇੜੇ ਨਾਲ ਭਰ ਗਈ।

ਸੋਭਾ ਸਿੰਘ ਦੇ ਜੀਵਨ ਵਿਚਲੇ ਦੋ ਨਾਨਕ ਸਿੰਘ

ਸੋਭਾ ਸਿੰਘ ਆਰਟਿਸਟ ਦਾ ਪਿਤਾ ਦੇਵਾ ਸਿੰਘ ਮਿਲਟਰੀ ਰਸਾਲੇ ਵਿਚ ਕੈਵਲਰੀ ਸਰਵੇਅਰ ਸੀ। ਉਹ ਆਪ ਵੀ ਥੋੜ੍ਹੀਆਂ-ਬਹੁਤੀਆਂ ਮੂਰਤਾਂ ਬਣਾ ਲੈਂਦਾ ਸੀ। ਉਸ ਦੀਆਂ ਮੂਰਤਾਂ ਨੂੰ ਵੇਖ ਕੇ ਸੋਭਾ ਸਿੰਘ ਅੰਦਰ ਵੀ ਮੂਰਤਾਂ ਬਣਾਉਣ ਦਾ ਸ਼ੌਕ ਉੱਠਦਾ ਸੀ।

ਉਮੰਗ ਮੁੜ ‘ਇੰਡੀਅਨ ਆਈਡਲ’ ਨਾਲ ਜੁੜਿਆ

‘ਇੰਡੀਅਨ ਆਈਡਲ’ ਭਾਰਤ ਦਾ ਗਾਇਕੀ ਦਾ ਬਹੁਪੱਖੀ ਰਿਐਲਿਟੀ ਸ਼ੋਅ ਹੈ ਜਿਸਨੇ ਬੌਲੀਵੁੱਡ ਨੂੰ ਚੰਗੇ ਗਾਇਕ ਦਿੱਤੇ ਹਨ। ਹੁਣ ਇਹ ਇਕ ਹੋਰ ਸੀਜ਼ਨ ਨਾਲ ਵਾਪਸ ਆ ਰਿਹਾ ਹੈ। ਇਸ ਦੇ 11ਵੇਂ ਸੀਜ਼ਨ ਲਈ ਪ੍ਰਸਿੱਧ ਕਲਾ ਨਿਰਦੇਸ਼ਕ ਉਮੰਗ ਕੁਮਾਰ ਨੂੰ ਕਲਾ ਨਿਰਦੇਸ਼ਕ ਦੇ ਰੂਪ ਵਿਚ ਮੁੜ ਤੋਂ ਚੁਣਿਆ ਗਿਆ ਹੈ। 

ਸ਼ਵੇਤਾ ਤਿਵਾੜੀ ਦੀ ਟੀਵੀ ’ਤੇ ਵਾਪਸੀ

‘ਮੇਰੇ ਡੈਡ ਕੀ ਦੁਲਹਨ’ ਸ਼ੋਅ ਜਲਦੀ ਹੀ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ’ਤੇ ਪ੍ਰਸਾਰਿਤ ਹੋਵੇਗਾ। ਅਭਿਨੇਤਰੀ ਸ਼ਵੇਤਾ ਤਿਵਾੜੀ ਇਸ ਸ਼ੋਅ ਨਾਲ ਟੀਵੀ ’ਤੇ ਵਾਪਸੀ ਕਰ ਰਹੀ ਹੈ ਜਿਸ ਵਿਚ ਉਹ ਪੰਜਾਬੀ ਕਿਰਦਾਰ ਵਿਚ ਨਜ਼ਰ ਆਵੇਗੀ।

ਨਿੱਤ ਨਵੇਂ ‘ਪਟਾਕੇ’ ਪਾਉਣ ਵਾਲੀ ਸੁਨੰਦਾ ਸ਼ਰਮਾ

ਸੁਨੰਦਾ ਸ਼ਰਮਾ ਪੰਜਾਬੀ ਗਾਇਕੀ ਅਤੇ ਅਦਾਕਾਰੀ ਦੇ ਖੇਤਰ ਵਿਚ ਨਿੱਤ ਨਵੀਆਂ ਮੰਜ਼ਿਲਾਂ ਸਰ ਕਰ ਰਹੀ ਹੈ। ਉਸ ਦੇ ਹੁਣ ਤਕ ਦੇ ਸਫ਼ਰ ਨੇ ਸਾਬਤ ਕਰ ਦਿੱਤਾ ਹੈ ਕਿ ਉਸ ਦੀ ਮੰਜ਼ਿਲ ਆਸਮਾਨ ਹੈ। ਜੇਕਰ ਇਮਾਨਦਾਰੀ ਨਾਲ ਉਸ ਦੀ ਸ਼ਖ਼ਸੀਅਤ ਦਾ ਮੁਲਾਂਕਣ ਕੀਤਾ ਜਾਵੇ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਉਹ ਬਣੀ ਹੀ ਕਲਾ ਲਈ ਹੈ। ਦੂਜੇ ਪਾਸੇ ਇਹ ਵੀ ਮੰਨਣਾ ਪਵੇਗਾ ਕਿ ਉਹ ਕਿਸਮਤ ਵਾਲੀ ਵੀ ਬਹੁਤ ਹੈ। ਸਾਕਾਰਾਤਮਕਤਾ ਸੁਨੰਦਾ ਸ਼ਰਮਾ ਦਾ ਗੁਣ ਆਖਿਆ ਜਾ ਸਕਦਾ ਹੈ। ਲੱਖਾਂ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਦੇ ਨਾਲ ਨਾਲ ਉਹ ਪਿਛਲੇ ਸਮੇਂ ਦੌਰਾਨ ਕੁਝ ਪਰਿਵਾਰਕ ਦਰਦਾਂ ਨਾਲ ਵੀ ਦੋ-ਚਾਰ ਹੁੰਦੀ ਰਹੀ ਹੈ, ਪਰ ਉਹ ਪਹਿਲਾਂ ਦੇ ਮੁਕਾਬਲਤਨ ਹੋਰ ਮਜ਼ਬੂਤ ਹੋ ਕੇ ਨਿਕਲਦੀ ਰਹੀ ਹੈ। ਇਸ ਵੇਲੇ ਉਸ ਨੂੰ ਦੌਲਤ ਤੇ ਸ਼ੋਹਰਤ ਦੀ ਕੋਈ ਕਮੀ ਨਹੀਂ, ਪਰ ਕੁਦਰਤ ਦੀ ਰਹਿਮਤ ਇਹ ਵੀ ਹੈ ਕਿ ਉਹ ਬਹੁਤ ਹਲੀਮੀ ਤੇ ਨਿਮਰਤਾ ਬਰਕਰਾਰ ਰੱਖਣ ਵਾਲੀ ਕੁੜੀ ਸਾਬਤ ਹੋਈ ਹੈ।

ਟੌਹਰ ਨਾਲ ਲਿਖਣ ਵਾਲਾ ਸਰਬਾ ਮਾਨ

ਜਿਹੜੇ ਇਨਸਾਨ ਸਮੇਂ ਦੀ ਕਦਰ ਕਰਦੇ ਹਨ ਅਤੇ ਉਸ ਨਾਲ ਆਪਣੇ ਕਦਮ ਮਿਲਾ ਕੇ ਚੱਲਦੇ ਹਨ। ਉਹ ਆਪਣੀਆਂ ਮਿੱਥੀਆਂ ਹੋਈਆਂ ਮੰਜ਼ਿਲਾਂ ’ਤੇ ਪਹੁੰਚ ਜਾਂਦੇ ਹਨ। ਉਹ ਇਕ-ਨਾ-ਇਕ ਦਿਨ ਪ੍ਰਾਪਤੀਆਂ ਦੇ ਆਨੰਦਮਈ ਪਲਾਂ ਨੂੰ ਜ਼ਰੂਰ ਮਾਣਦੇ ਹਨ। ਉਨ੍ਹਾਂ ਵਿਚੋਂ ਹੀ ਇਕ ਹੈ ਭਗਤਪੁਰੇ ਦਾ ਸੁਪਰਹਿੱਟ ਗੀਤਾਂ ਦਾ ਰਚੇਤਾ ਸਰਬਾ ਮਾਨ।

ਵਾਮਿਕਾ ਗੱਬੀ ਦੀ ਮਿਹਨਤ ਆਈ ਰਾਸ

ਵਾਮਿਕਾ ਗੱਬੀ ਪੰਜਾਬੀ ਸਿਨਮਾ ਦੀ ਉਹ ਅਦਾਕਾਰਾ ਹੈ ਜਿਸ ਨੇ ਬਾਲ ਵਰੇਸੇ ਹੀ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਉਹ ਜਨਮ-ਜਾਤ ਅਦਾਕਾਰਾ ਹੈ। ਨਾਮਵਰ ਲੇਖਕ ਗੋਵਰਧਨ ਗੱਬੀ ਦੀ ਇਹ ਲਾਡਲੀ ਧੀ ਇਸ ਵੇਲੇ ਪੰਜਾਬੀ ਦੇ ਨਾਲ ਨਾਲ ਹਿੰਦੀ ਅਤੇ ਦੱਖਣੀ ਸਿਨਮਾ ਦੀ ਸਰਗਰਮ ਅਭਿਨੇਤਰੀ ਹੈ। ਹਿੰਦੀ ਫ਼ਿਲਮ ‘ਜਬ ਵੂਈ ਮੈਟ’ ਅਤੇ ‘ਮੌਸਮ’ ਵਿਚ ਬਾਲ ਅਦਾਕਾਰਾ ਵਜੋਂ ਕੰਮ ਕਰ ਚੁੱਕੀ ਵਾਮਿਕਾ ਬਾਰੇ ਉਦੋਂ ਸ਼ਾਇਦ ਕਿਸੇ ਨੇ ਇਹ ਕਿਆਸਿਆ ਵੀ ਨਹੀਂ ਹੋਵੇਗਾ ਕਿ ਉਹ ਇਕ ਦਮਦਾਰ ਅਦਾਕਾਰਾ ਵਜੋਂ ਪਰਦੇ ’ਤੇ ਅਜਿਹੀ ਦਸਤਕ ਦੇਵੇਗੀ ਕਿ ਨਿਰਮਾਤਾ, ਨਿਰਦੇਸ਼ਕ ਉਸ ਨੂੰ ਆਪਣੀ ਫ਼ਿਲਮ ’ਚ ਲੈਣ ਲਈ ਆਪਣੀਆਂ ਫ਼ਿਲਮਾਂ ਦੀਆਂ ਤਰੀਕਾਂ ਤਕ ਬਦਲ ਦੇਣਗੇ।

ਇਤਿਹਾਸ ਨੂੰ ਸੁਰਾਂ ’ਚ ਢਾਲਣ ਵਾਲੀ ਗਾਇਕਾ ਨਰਿੰਦਰ ਬੀਬਾ

ਪੰਜਾਬੀ ਗਾਇਕੀ ਦੇ ਉਸ ਸੁਨਹਿਰੀ ਦੌਰ ਨੂੰ ਯਾਦ ਕਰੀਏ ਤਾਂ ਨਰਿੰਦਰ ਬੀਬਾ ਦਾ ਨਾਮ ਆਪ ਮੁਹਾਰੇ ਜ਼ੁਬਾਨ ’ਤੇ ਆ ਜਾਂਦਾ ਹੈ। ਉਸ ਦੌਰ ਵਿਚ ਜਿਸ ਤਰ੍ਹਾਂ ਲਾਲ ਚੰਦ ਯਮਲਾ ਜੱਟ, ਅਮਰ ਸਿੰਘ ਚਮਕੀਲਾ ਤੇ ਅਮਰਜੋਤ ਤੇ ਕਈ ਹੋਰਨਾਂ ਕਲਾਕਾਰਾਂ ਨੇ ਸਿੱਖ ਇਤਿਹਾਸ ਨੂੰ ਬੜੀ ਸ਼ਿੱਦਤ ਨਾਲ ਗਾਇਆ, ਉਸੇ ਤਰ੍ਹਾਂ ਔਰਤਾਂ ਵਿਚੋਂ ਜੇਕਰ ਕਿਸੇ ਗਾਇਕਾ ਨੂੰ ਧਾਰਮਿਕ ਗਾਇਕੀ ਲਈ ਜ਼ਿਆਦਾ ਮਾਣ ਸਤਿਕਾਰ ਮਿਲਿਆ ਹੈ ਤਾਂ ਉਹ ਸਿਰਫ਼ ਨਰਿੰਦਰ ਬੀਬਾ ਹੀ ਹੈ।

ਨਵੀਆਂ ਮੰਜ਼ਿਲਾਂ ਸਰ ਕਰ ਰਿਹਾ ਸੁਵਿੰਦਰ ਵਿੱਕੀ

‘ਕੇਸਰੀ’ ਫ਼ਿਲਮ ਵਿਚ ਹੀਰੋ ਅਕਸ਼ੈ ਕੁਮਾਰ ਜਦੋਂ ਸਾਰਾਗੜ੍ਹੀ ਵਿਚ ਦਾਖਲ ਹੁੰਦਾ ਹੈ ਤਾਂ ਉਸਦਾ ਸਾਹਮਣਾ ਨਾਇਕ ਲਾਲ ਸਿੰਘ ਨਾਲ ਹੁੰਦਾ ਹੈ ਜਿਹੜਾ ਫਿਰ ਪੂਰੀ ਕਹਾਣੀ ਵਿਚ ਨਾਲ ਨਾਲ ਚੱਲਦਾ ਹੈ। ਇਸ ਕਿਰਦਾਰ ਵਿਚ ਆਪਣੀ ਅਦਾਕਾਰੀ ਦੀ ਗਹਿਰੀ ਛਾਪ ਛੱਡਣ ਵਾਲਾ ਕਲਾਕਾਰ ਸੁਵਿੰਦਰ ਵਿੱਕੀ ਹੈ। ਉਸਨੇ ਦਮਦਾਰ ਆਵਾਜ਼ ਅਤੇ ਸ਼ਾਨਦਾਰ ਅਦਾਕਾਰੀ ਨਾਲ ਆਪਣੀ ਕਲਾ ਦਾ ਲੋਹਾ ਨਾ ਕੇਵਲ ਪੌਲੀਵੁੱਡ ਸਗੋਂ ਬੌਲੀਵੁੱਡ ਦੀਆਂ ਫ਼ਿਲਮਾਂ ਵਿਚ ਪਹਿਲਾਂ ਵੀ ਮਨਵਾਇਆ ਹੈ। ‘ਚੌਥੀ ਕੂਟ’, ‘ਸੁਪਰ ਸਿੰਘ’, ‘ਉੜਤਾ ਪੰਜਾਬ’, ‘ਸਲੱਮ ਸਟਾਰ’ ਅਤੇ ‘ਜੰਗ-ਏ-ਆਜ਼ਾਦੀ’ ਫ਼ਿਲਮਾਂ ਦਾ ਉਸਦਾ ਸਫ਼ਰ ‘ਕੇਸਰੀ’ ਫ਼ਿਲਮ ਰਾਹੀਂ ਉਸਦੀ ਅਦਾਕਾਰੀ ਦੇ ਸਿਖਰ ਵੱਲ ਇਕ ਹੋਰ ਪੁਲਾਂਘ ਹੈ।

ਗਾਇਕੀ ਦੇ ਅੰਬਰ ’ਤੇ ਨਵੀਂ ਪਰਵਾਜ਼

‘ਉੱਗਣ ਵਾਲੇ ਉੱਗ ਪੈਂਦੇ ਨੇ, ਸੀਨਾ ਪਾੜ ਕੇ ਪੱਥਰਾਂ ਦਾ’ ਕਹਾਵਤ ਨੂੰ ਸੱਚ ਕਰ ਵਿਖਾਉਣ ਵਾਲੀ ਮੁਟਿਆਰ ਗਾਇਕਾ ਗਿੰਨੀ ਗੁਰਸਾਜ਼ ਕਿਸੇ ਜਾਣ-ਪਛਾਣ ਦੀ ਮੁਹਤਾਜ ਨਹੀਂ। ਪਟਿਆਲਾ ਦੇ ਆਮ ਜਿਹੇ ਪਰਿਵਾਰ ’ਚ ਪਿਤਾ ਸੁਰਜੀਤ ਸਿੰਘ ਭੰਮ ਤੇ ਮਾਤਾ ਰਣਜੀਤ ਕੌਰ ਦੇ ਘਰ ਪੈਦਾ ਹੋਈ ਗਿੰਨੀ ਦਾ ਅਸਲੀ ਨਾਮ ਗੁਰਪ੍ਰੀਤ ਕੌਰ ਹੈ, ਜਿਸਨੇ ਸ਼ਹਿਰ ਦੀ ਭੀੜ ’ਚੋਂ ਉੱੱਠ ਕੇ ਆਪਣੀ ਆਵਾਜ਼ ਦੇ ਦਮ ’ਤੇ ਪੰਜਾਬੀ ਗਾਇਕੀ ਦੇ ਖੇਤਰ ’ਚ ਵੱਖਰੀ ਪਛਾਣ ਬਣਾਈ ਹੈ।

ਲਹਿੰਦੇ ਪੰਜਾਬ ਦਾ ਪਹਿਲਾ ਸੁਪਰਸਟਾਰ

ਅਭਿਨੇਤਾ ਸੁਧੀਰ ਨੂੰ ਪਾਕਿਸਤਾਨੀ ਫ਼ਿਲਮਾਂ ਦੇ ਪਹਿਲੇ ਸੁਪਰਸਟਾਰ ਹੋਣ ਦਾ ਮਾਣ ਹਾਸਲ ਹੈ। ਸ਼ਾਹ ਜ਼ਮਾਨ ਖ਼ਾਨ ਅਫ਼ਰੀਦੀ ਉਰਫ਼ ਸੁਧੀਰ ਦਾ ਜਨਮ 25 ਜਨਵਰੀ, 1922 ਨੂੰ ਲਾਹੌਰ ਵਿਚ ਹੋਇਆ। ਮੂਲ ਰੂਪ ਵਿਚ ਪਸ਼ਤੋ ਇਲਾਕੇ ਦਾ ਰਹਿਣ ਵਾਲਾ ਇਹ ਨਾਇਕ ਪਾਕਿਸਤਾਨੀ ਫ਼ਿਲਮਾਂ ਦਾ ਪਹਿਲਾ ਐਕਸ਼ਨ ਹੀਰੋ ਸੀ। ਉਹ ਪੰਜਾਬੀ ਤੇ ਉਰਦੂ ਫ਼ਿਲਮਾਂ ਦਾ ਆਪਣੇ ਸਮੇਂ ਦਾ ਹਿੱਟ ਨਾਂ ਸੀ।

ਸੱਚੀ ਦੋਸਤੀ ਦੀ ਅਹਿਮੀਅਤ ਦਰਸਾਉਂਦੀ ‘ਹਾਈਐਂਡ ਯਾਰੀਆਂ’

ਕਾਮੇਡੀ ਤੇ ਵਿਆਹ ਕਲਚਰ ਦੀਆਂ ਫ਼ਿਲਮਾਂ ਵੇਖ-ਵੇਖ ਕੇ ਅੱਕ ਚੁੱਕੇ ਦਰਸ਼ਕਾਂ ਲਈ ਹੁਣ ਪੰਜਾਬੀ ਸਿਨਮਾ ਨਵੇਂ ਵਿਸ਼ੇ ਦੀਆਂ ਦਿਲਚਸਪ ਫ਼ਿਲਮਾਂ ਲੈ ਕੇ ਆ ਰਿਹਾ ਹੈ। ਸਾਲ ਦੇ ਆਰੰਭ ’ਚ ਜਿੱਥੇ ਕੁਝ ਫ਼ਿਲਮਾਂ ਨੇ ਪੰਜਾਬ ਦੀਆਂ ਸਮੱਸਿਆਵਾਂ ਦੀ ਮਨੋਰੰਜਨ ਰਾਹੀਂ ਗੱਲ ਕੀਤੀ, ਉੱਥੇ ਨਵੀਂ ਉਮਰ ਦੇ ਨਿਰਦੇਸ਼ਕ ਪੰਕਜ ਬੱਤਰਾ ਨੇ ਆਪਣੀ ਨਵੀਂ ਫ਼ਿਲਮ ‘ਹਾਈਐਂਡ ਯਾਰੀਆਂ’ ਨਾਲ ਵਿਦੇਸ਼ ਰਹਿੰਦੇ ਤਿੰਨ ਨੌਜਵਾਨਾਂ ਦੀ ਸੱਚੀ ਦੋਸਤੀ ਦੀ ਅਹਿਮੀਅਤ ਨੂੰ ਪਰਦੇ ’ਤੇ ਉਤਾਰਿਆ ਹੈ ਜੋ ਅੱਜ ਦੇ ਦੌਰ ਦੀ ਇਕ ਦਿਲਚਸਪ ਕਹਾਣੀ ਹੈ।

ਦਲਜੀਤ ਕੌਰ ਦੀ ਅਦਾਕਾਰੀ ਦੇ ਦੀਵਾਨੇ ਸਨ ਪੰਜਾਬੀ ਦਰਸ਼ਕ

ਕੋਈ ਸਮਾਂ ਸੀ ਜਦੋਂ ਪੰਜਾਬੀ ਦਰਸ਼ਕ ਦਲਜੀਤ ਕੌਰ ਦੀ ਅਦਾਕਾਰੀ ਦੇ ਦੀਵਾਨੇ ਸਨ। ਲੰਮ-ਸਲੰਮੀ ਤੇ ਸੋਹਣੀ-ਸੁਨੱਖੀ ਦਲਜੀਤ ਕੌਰ ਉਸ ਦੌਰ ਦੀਆਂ ਪੰਜਾਬੀ ਫ਼ਿਲਮਾਂ ਵਿਚ ਪੂਰੀ ਤਰ੍ਹਾਂ ਛਾਈ ਹੋਈ ਸੀ। ਉਸਦੀ ਫ਼ਿਲਮ ਦੇਖਣ ਲੋਕ ਸਿਨਮਾ ਘਰਾਂ ਵੱਲ ਵਹੀਰਾਂ ਘੱਤੀ ਆਉਂਦੇ ਸਨ। ਦਲਜੀਤ ਕੌਰ ਦਾ ਜਨਮ ਪੱਛਮੀ ਬੰਗਾਲ ਦੇ ਸਿਲੀਗੁੜੀ ਇਲਾਕੇ ਵਿਚ ਉਸ ਪਰਿਵਾਰ ਵਿਚ ਹੋਇਆ ਜੋ ਟ੍ਰਾਂਸਪੋਰਟ ਦਾ ਕਾਰੋਬਾਰ ਕਰਦਾ ਸੀ। ਉਸਨੇ ਦਾਰਜੀਲਿੰਗ ਦੇ ਕੌਨਵੈਂਟ ਸਕੂਲ ਸੇਂਟ ਹੇਲੇਨਸ ਤੋਂ ਪੜ੍ਹਾਈ ਕੀਤੀ। ਸਕੂਲ ਸਮੇਂ ਤੋਂ ਹੀ ਅਦਾਕਾਰੀ ਦਾ ਸ਼ੌਕ ਹੋਣ ਕਰਕੇ ਉਹ ਪੜ੍ਹਾਈ ਤੇ ਖੇਡਾਂ ਦੇ ਨਾਲ ਨਾਲ ਸਕੂਲ ਵਿਚ ਹੁੰਦੇ ਡਾਂਸ ਤੇ ਡਰਾਮਿਆਂ ਵਿਚ ਹਿੱਸਾ ਲੈਂਦੀ ਸੀ। ਉਹ ਪਹਿਲਾਂ ਤਾਂ ਪੜ੍ਹਾਈ ਪੂਰੀ ਕਰਕੇ ਸਿਵਲ ਸਰਵਿਸ ਵਿਚ ਜਾਣਾ ਚਾਹੁੰਦੀ ਸੀ, ਪਰ ਦਿੱਲੀ ਦੇ ਪ੍ਰਸਿੱਧ ਸ੍ਰੀ ਰਾਮ ਕਾਲਜ ਵਿਚ ਦਾਖਲਾ ਲੈਣ ਉਪਰੰਤ ਉਸਦਾ ਮੇਲ ਉਨ੍ਹਾਂ ਵਿਦਿਆਰਥਣਾਂ ਨਾਲ ਹੋਇਆ ਜੋ ਕਲਾ ਦੇ ਖੇਤਰ ਵਿਚ ਅੱਗੇ ਆਈਆਂ ਸਨ। ਇਸ ਕਾਲਜ ਵਿਚ ਬੀ.ਏ. ਆਨਰਜ਼ ਕਰਨ ਸਮੇਂ ਉਸਨੂੰ ਅਦਾਕਾਰੀ ਵਿਚ ਜਾਣ ਲਈ ਕਾਫ਼ੀ ਪ੍ਰੇਰਨਾ ਮਿਲੀ ਤੇ ਉਸਨੇ ਕਾਲਜ ਦੀ ਪੜ੍ਹਾਈ ਵਿਚ ਹੀ ਛੱਡ ਕੇ ਪੂਨਾ ਦੇ ਫ਼ਿਲਮ ਅਤੇ ਟੈਲੀਵਿਜ਼ਨ 

ਜ਼ਮੀਨੀ ਮੁੱਦਿਆਂ ਨਾਲ ਜੁੜਿਆ ਫ਼ਿਲਮਸਾਜ਼ ਰਾਕੇਸ਼ ਮਹਿਤਾ

ਕਿਸੇ ਵੇਲੇ ਆਪਣੀਆਂ ਲਘੂ ਫ਼ਿਲਮਾਂ ‘ਖ਼ੁਦਕੁਸ਼ੀ’ ਅਤੇ ‘ਡਰਪੋਕ’ ਨੂੰ ਲੈ ਕੇ ਕੌਮਾਂਤਰੀ ਪੱਧਰ ’ਤੇ ਚਰਚਾ ’ਚ ਰਿਹਾ ਨਿਰਦੇਸ਼ਕ ਰਾਕੇਸ਼ ਮਹਿਤਾ ਹੁਣ ਪੰਜਾਬੀ ਫ਼ਿਲਮ ਸਨਅਤ ’ਚ ਸਰਗਰਮ ਹੈ। ਅਦਾਕਾਰ ਹਰੀਸ਼ ਵਰਮਾ ਤੇ ਗੁਲਸ਼ਨ ਗਰੋਵਰ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਵਾਪਸੀ’ ਨਾਲ ਪੰਜਾਬੀ ਸਿਨਮਾ ਦਾ ਹਿੱਸਾ ਬਣੇ ਰਾਕੇਸ਼ ਦੀ ਹਾਲ ਹੀ ਵਿਚ ਪੰਜਾਬੀ ਫ਼ਿਲਮ ‘ਰੰਗ ਪੰਜਾਬ’ ਵੀ ਰਿਲੀਜ਼ ਹੋਈ ਸੀ। ਗੈਂਗਸਟਰ ਅਤੇ ਪੁਲੀਸ ਤੰਤਰ ਦੁਆਲੇ ਘੁੰਮਦੀ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਰਲਵਾ ਮਿਲਵਾਂ ਹੁੰਗਾਰਾ ਮਿਲਿਆ। ਉਸ ਦੀਆਂ ਇਹ ਦੋਵੇਂ ਫ਼ਿਲਮਾਂ ਵਿਸ਼ੇ ਤੇ ਤਕਨੀਕ ਪੱਖੋਂ ਇਕ ਦੂਜੇ ਤੋਂ ਵਿਪਰੀਤ ਸਨ।

ਕਾਮੇਡੀ ਤੇ ਵਿਆਹਾਂ ਦੇ ਸ਼ੋਰ ’ਚ ਗੁਆਚਿਆ ਪੰਜਾਬੀ ਸਿਨਮਾ

ਸਾਲ 2018 ਨੂੰ ਪੰਜਾਬੀ ਸਿਨਮਾ ਲਈ ਕੋਈ ਬਹੁਤੀ ਵੱਡੀ ਪ੍ਰਾਪਤੀ ਵਾਲਾ ਨਹੀਂ ਕਹਿ ਸਕਦੇ। ਇਸ ਸਾਲ ਬਹੁਤ ਫ਼ਿਲਮਾਂ ਰਿਲੀਜ਼ ਹੋਈਆਂ, ਪਰ ਕੋਈ ਅਜਿਹੀ ਫ਼ਿਲਮ ਨਹੀਂ ਬਣੀ ਜੋ ਪੰਜਾਬੀ ਸਿਨਮਾ ਵਿਚ ਮੀਲ ਪੱਥਰ ਸਾਬਤ ਹੋਈ ਹੋਵੇ। ਇੰਜ ਕਹਿ ਸਕਦੇ ਹਾਂ ਕਿ ਭੇਡਚਾਲ ਦੇ ਰਾਹ ਤੁਰੇ ਫ਼ਿਲਮਸਾਜ਼ ਕਾਮੇਡੀ ਅਤੇ ਵਿਆਹਾਂ ਦੀ ਘੁੰਮਣਘੇਰੀ ਵਿਚ ਹੀ ਫਸੇ ਰਹੇ। ‘ਅੰਗਰੇਜ’ ਅਤੇ ‘ਮੰਜੇ ਬਿਸਤਰੇ’ ਨਾਲ ਉੱਠੀ ਵਿਆਹਾਂ ਦੀ ਹਨੇਰੀ ਵਿਚ ਕਈ ਚੰਗੇ ਵਿਸ਼ੇ ਵਾਲੀਆਂ ਅਰਥ ਭਰਪੂਰ ਫ਼ਿਲਮਾਂ ਵੀ ਗੁਆਚ ਗਈਆਂ। ਹਲਕੇ ਮਨੋਰੰਜਨ ਵਾਲੀਆਂ ਫ਼ਿਲਮਾਂ ਨੇ ਚੰਗੀ ਕਮਾਈ ਕੀਤੀ, ਜਦੋਂਕਿ ਚੰਗੀਆਂ ਫ਼ਿਲਮਾਂ ਜਿਵੇਂ ‘ਦਾਣਾ ਪਾਣੀ’, ‘ਆਸੀਸ’, ‘ਸੰਨ ਆਫ ਮਨਜੀਤ ਸਿੰਘ’ ਵਰਗੀਆਂ ਫ਼ਿਲਮਾਂ ਆਪਣੇ ਖ਼ਰਚ ਵੀ ਪੂਰੇ ਨਾ ਕਰ ਸਕੀਆਂ। ਆਓ, ਸਾਲ ਭਰ ਵਿਚ ਰਿਲੀਜ਼ ਹੋਈਆਂ ਇਨ੍ਹਾਂ ਫ਼ਿਲਮਾਂ ’ਤੇ ਝਾਤ ਮਾਰਦੇ ਹਾਂ:

ਛੜਿਆਂ ਦੀ ਹੋਣੀ ਬਿਆਨਦੀ ਫ਼ਿਲਮ ‘ਭੱਜੋ ਵੀਰੋ ਵੇ’

ਛੜਾ ਸਾਡੇ ਸਮਾਜ ਦਾ ਅਹਿਮ ਪਾਤਰ ਰਿਹਾ ਹੈ। ਪੰਜਾਬੀ ਲੋਕ ਗਾਇਕੀ ਵਿਚ ਛੜਿਆਂ ਦੀ ਜ਼ਿੰਦਗੀ ਦਾ ਬਹੁਤ ਜ਼ਿਕਰ ਹੋਇਆ ਹੈ, ਪਰ ਫ਼ਿਲਮੀ ਪਰਦੇ ’ਤੇ ਹੁਣ ਲੇਖਕ, ਨਿਰਦੇਸ਼ਕ ਤੇ ਅਦਾਕਾਰ ਅੰਬਰਦੀਪ ਸਿੰਘ ਨੇ ਆਪਣੀ ਨਵੀਂ ਫ਼ਿਲਮ ‘ਭੱਜੋ ਵੀਰੋ ਵੇ’ ਵਿਚ ਛੜੇ ਬੰਦੇ ਦੀ ਕਹਾਣੀ ਦਾ ਫ਼ਿਲਮੀਕਰਨ ਕੀਤਾ ਹੈ। ਫ਼ਿਲਮ ‘ਅੰਗਰੇਜ਼’ ਨਾਲ ਫ਼ਿਲਮੀ ਲੇਖਕ ਵਜੋਂ ਚਰਚਾ ਵਿਚ ਆਇਆ ਅੰਬਰਦੀਪ ਸਿੰਘ ਅੱਜ ਪੌਲੀਵੁੱਡ ਵਿਚ ਬਤੌਰ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਵੱਡੀ ਪਛਾਣ ਰੱਖਦਾ ਹੈ।

ਸੱਭਿਅਕ ਤੇ ਸਦਾਬਹਾਰ ਗੀਤਾਂ ਦਾ ਸਿਰਜਕ

ਪੰਜਾਬੀ ਗਾਇਕੀ ਵਿਚ ਇਕ ਸਮਾਂ ਅਜਿਹਾ ਵੀ ਸੀ ਜਦੋਂ ਕੰਪਨੀ ਵਾਲੇ ਗਾਇਕ ਨੂੰ ਰਿਕਾਰਡ ਕਰਨ ਤੋਂ ਪਹਿਲਾਂ ਆਵਾਜ਼ ਅਤੇ ਗਾਇਕ ਦੇ ਮਿਆਰ ਨੂੰ ਵੀ ਪਰਖਦੇ ਸਨ। ਸਮਾਜਿਕ ਦਾਇਰੇ ਤੋਂ ਬਾਹਰ ਜਾਂ ਅਸ਼ਲੀਲ ਸ਼ਬਦਾਵਲੀ ਵਾਲੇ ਦੋਹਰੇ ਅਰਥਾਂ ਵਾਲੇ ਗੀਤਾਂ ਨੂੰ ਰਿਕਾਰਡ ਨਹੀਂ ਕੀਤਾ ਜਾਂਦਾ ਸੀ ਜਦੋਂਕਿ ਅੱਜ ਦੀ ਗਾਇਕੀ ਲਈ ਅਜਿਹਾ ਕੋਈ ਮਾਪਦੰਡ ਨਹੀਂ ਰਿਹਾ। ਮੁਹੰਮਦ ਸਦੀਕ-ਰਣਜੀਤ ਕੌਰ ਦੀ ਜੋੜੀ ਪੰਜਾਬੀ ਦੋਗਾਣਾ ਗਾਇਕੀ ਦੀ ਸਾਫ਼-ਸੁਥਰੀ ਤੇ ਮਿਆਰੀ ਗਾਇਕ ਜੋੜੀ ਹੈ। ਇਸ ਗਾਇਕ ਜੋੜੀ ਲਈ ਗੀਤ ਲਿਖਣ ਵਾਲੇ ਲਿਖਾਰੀਆਂ ਦੀ ਗੱਲ ਕਰੀਏ ਤਾਂ ਬਹੁਤ ਹੀ ਸੁਲਝੇ ਹੋਏ, ਕਾਬਲ, ਸ਼ਬਦਾਂ ਦੀ ਸਹੀ ਮਾਪਤੋਲ ਕਰਨ ਵਾਲੇ ਕਲਮਕਾਰ ਇਸ ਜੋੜੀ ਦਾ ਹਿੱਸਾ ਬਣੇ। ਬਾਬੂ ਸਿੰਘ ਮਾਨ ਮਰਾੜਾਂ ਵਾਲਾ, ਦੀਦਾਰ ਸੰਧੂ, ਜਨਕ ਸ਼ਰਮੀਲਾ, ਸੁਰੇਸ ਬਾਂਸਲ ਆਦਿ।

ਸਹਿਜ ਨਾਲ ਤੁਰਨ ਵਾਲਾ

ਹਰਬੰਸ ਮਾਲਵਾ ਦੇ ਗੀਤ ਮੈਨੂੰ ਲੰਮੇ ਸਮੇਂ ਤੋਂ ਪ੍ਰਭਾਵਿਤ ਕਰਦੇ ਰਹੇ ਹਨ। ਉਸ ਕੋਲ ਹਰ ਵੇਲੇ ਕਹਿਣ ਲਈ ਕੋਈ ਸੱਜਰਾ ਅਨੁਭਵ ਤੇ ਅੰਦਾਜ਼ ਹੁੰਦਾ ਹੈ। ਮੈਂ ਹਮੇਸ਼ਾਂ ਚਾਹਿਆ ਹੈ ਕਿ ਇਹ ਸੁਰੀਲਾ ਸ਼ਾਇਰ ਮੁੱਖ ਧਾਰਾ ਦੇ ਗੀਤਕਾਰਾਂ ਵਿਚ ਸ਼ੁਮਾਰ ਹੋਵੇ, ਪਰ ਹਰਬੰਸ ਆਪ ਹੀ ਪਿੱਛੇ ਸਰਕ ਜਾਂਦਾ ਹੈ।

ਮਲਿਕਾ-ਏ-ਗ਼ਜ਼ਲ ਫ਼ਰੀਦਾ ਖਾਨੁਮ

‘ਆਜ ਜਾਨੇ ਕੀ ਜ਼ਿੱਦ ਨਾ ਕਰੋ’ ਗ਼ਜ਼ਲ ਨੂੰ 1973 ਵਿਚ ਪਹਿਲੀ ਵਾਰ ਪਾਕਿਸਤਾਨ ਦੀ ਫ਼ਿਲਮ ‘ਬਾਦਲ ਔਰ ਬਿਜਲੀ’ ਵਿਚ ਇਕ ਗੀਤ ਵਾਂਗ ਫ਼ਿਲਮਾਇਆ ਗਿਆ ਸੀ। ਇਹ ਫ਼ਿਲਮ ਤਾਂ ਅਸਫਲ ਰਹੀ, ਪਰ ਇਹ ਗੀਤ ਕਾਮਯਾਬ ਹੋ ਗਿਆ। ਇਸ ਗੀਤ ਦੀ ਅਸਲੀ ਮਕਬੂਲੀਅਤ ਦਾ ਦੌਰ ਉਸ ਸਮੇਂ ਆਇਆ ਜਦੋਂ ਇਕ ਮਹਿਫ਼ਲ ’ਚ ਆਪਣੇ ਖਸੂਸੀ ਅੰਦਾਜ਼ ਵਿਚ ਫ਼ਰੀਦਾ ਖਾਨੁਮ ਨੇ ਗਾਇਆ। ਫਿਰ ਇਹ ਗ਼ਜ਼ਲ ਇੰਨੀ ਮਕਬੂਲ ਹੋ ਗਈ ਕਿ ਸੰਗੀਤ ਪ੍ਰੇਮੀ ਇਸਨੂੰ ਫਰੀਦਾ ਖਾਨੁਮ ਦੇ ਨਾਂ ਨਾਲ ਜਾਣਨ ਲੱਗੇ। ਬਾਅਦ ਵਿਚ ਭਾਵੇਂ ਇਸ ਗੀਤ ਨੂੰ ਕਈ ਨਾਮਵਰ ਫਨਕਾਰਾਂ ਆਸ਼ਾ ਭੌਸਲੇ,ਤਲਤ ਅਜ਼ੀਜ਼, ਏ ਆਰ ਰਹਿਮਾਨ, ਸ਼ਫ਼ਕਤ ਅਮਾਨਤ ਅਲੀ ਆਦਿ ਨੇ ਗਾਇਆ ਸੀ, ਪਰ ਲੋਕਾਂ ਨੇ ਇਸ ਗੀਤ ਨੂੰ ਗੁਲੂਕਾਰਾ ਫ਼ਰੀਦਾ ਦੇ ਨਾਮ ਕਰ ਛੱਡਿਆ।

ਅਲਫ਼ਾਜ਼ ਬਣਿਆ ‘ਵੱਡਾ ਕਲਾਕਾਰ’

ਫ਼ਿਲਮੀ ਹਸਤੀਆਂ ਤੋਂ ਪ੍ਰਭਾਵਿਤ ਹੋ ਕੇ ਫ਼ਿਲਮਾਂ ਵੱਲ ਜਾਣ ਵਾਲਿਆਂ ਦੇ ਬਹੁਤ ਕਿੱਸੇ ਹਨ ਜੋ ਉਨ੍ਹਾਂ ਦੀ ਸੰਘਰਸ਼ ਅਤੇ ਸ਼ੋਸ਼ਣ ਭਰੀ ਗਾਥਾ ਬਿਆਨਦੇ ਹਨ। ਅਜਿਹੇ ਰੌਚਕ ਅਤੇ ਸੰਘਰਸ਼ ਭਰੇ ਕਿੱਸਿਆਂ ਨੂੰ ਜੱਗ ਜ਼ਾਹਰ ਕਰਦੀ ਗਾਇਕ ਅਲਫ਼ਾਜ਼ ਦੀ ਫ਼ਿਲਮ ‘ਵੱਡਾ ਕਲਾਕਾਰ’ ਕੱਲ੍ਹ ਹੀ ਰਿਲੀਜ਼ ਹੋਈ ਹੈ। ਇਸ ਦਾ ਨਾਇਕ ਫ਼ਿਲਮੀ ਅਦਾਕਾਰ ਧਰਮਿੰਦਰ ਦਾ ਦੀਵਾਨਾ ਹੈ ਤੇ ਮਨ ਹੀ ਮਨ ਉਸਨੂੰ ਆਪਣਾ ਗੁਰੂ ਧਾਰ ਕੇ ਮੁੰਬਈ ਪਹੁੰਚ ਜਾਂਦਾ ਹੈ ਤੇ ਅੱਗੇ ਉਸ ਨਾਲ ਕੀ ਕੀ ਹੁੰਦਾ ਹੈ? ਇਹ ਇਸ ਫ਼ਿਲਮ ਰਾਹੀਂ ਬਹੁਤ ਹੀ ਕਾਮੇਡੀ ਅੰਦਾਜ਼ ਵਿਚ ਪਰਦੇ ’ਤੇ ਪੇਸ਼ ਕੀਤਾ ਗਿਆ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0086565138
Copyright © 2019, Panjabi Times. All rights reserved. Website Designed by Mozart Infotech