ਨਵੀਂ ਦਿੱਲੀ,1 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਦੇਸ਼ ਦੇ ਸਭ ਤੋਂ ਅਹਿਮ ਸੈਕਟਰ ਸਿਹਤ ਲਈ ਬਜਟ ਵਿੱਚ 61,398 ਕਰੋੜ ਰੁਪਏ ਦੀ ਵਿਵਸਥਾ ਕਰਦਿਆਂ ਵਿੱਤ ਮੰਤਰੀ ਪਿਯੂਸ਼ ਗੋਇਲ ਨੇ ਕੇਂਦਰ ਦੀ ਉਤਸ਼ਾਹਪੂਰਨ ਏਬੀ-ਪੀਐਮਜੇਏਵਾਈ ਸਿਹਤ ਬੀਮਾ ਸਕੀਮ ਲਈ ਵਿਸ਼ੇਸ਼ ਤੌਰ ’ਤੇ 6400 ਕਰੋੜ ਰੁਪਏ ਅਲਾਟ ਕੀਤੇ ਹਨ। ਪਿਛਲੇ ਦੋ ਵਿੱਤੀ ਸਾਲਾਂ ਦੇ ਬਜਟ ਦੇ ਮੁਕਾਬਲੇ ਐਤਕੀਂ ਸਿਹਤ ਸੈਕਟਰ ਲਈ ਜਿਹੜੀ ਰਾਸ਼ੀ ਰੱਖੀ ਗਈ ਹੈ, ਉਹ ਸਭ ਤੋਂ ਵਧ ਤੇ ਵਿੱਤੀ ਸਾਲ 2018-19 ਦੇ ਮੁਕਾਬਲੇ 16 ਫੀਸਦ ਵੱਧ ਹੈ। ਕੇਂਦਰ ਦੀ ਆਯੂਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਲਈ ਕੇਂਦਰੀ ਬਜਟ ਵਿੱਚ 6400 ਕਰੋੜ ਰੁਪਏ ਰੱਖੇ ਗਏ ਹਨ।