ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਖੇਡ ਸੰਸਾਰ

ਕੇਸਾਧਾਰੀ ਗੋਲਡ ਕੱਪ ਹਾਕੀ: ਸੁਰਜੀਤ ਅਕੈਡਮੀ ਨੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਨੂੰ ਹਰਾਇਆ

February 02, 2019 06:27 PM

ਐਸ.ਏ.ਐਸ. ਨਗਰ (ਮੁਹਾਲੀ),1 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਇੱਥੋਂ ਦੇ ਪੀਆਈਐਸ ਹਾਕੀ ਸਟੇਡੀਅਮ ਵਿੱਚ ਕਰਵਾਏ ਜਾ ਰਹੇ ਅੰਡਰ-19 ਪਹਿਲੇ ਪੰਜ ਰੋਜ਼ਾ ਕੇਸਾਧਾਰੀ ਗੋਲਡ ਕੱਪ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਅੱਜ ਸੁਰਜੀਤ ਹਾਕੀ ਅਕੈਡਮੀ ਜਲੰਧਰ, ਖਡੂਰ ਸਾਹਿਬ ਅਕੈਡਮੀ ਅਤੇ ਸ਼ਾਹਬਾਦ ਅਕੈਡਮੀ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤਾਂ ਦਰਜ ਕਰਵਾਈਆਂ। ਇਸ ਦੌਰਾਨ ਹੋਏ ਇਕ ਹੋਰ ਮੁਕਾਬਲੇ ਵਿੱਚ ਪੀਆਈਐਸ ਮੁਹਾਲੀ ਅਤੇ ਪੀਆਈਐਸ ਲੁਧਿਆਣਾ ਦੀਆਂ ਟੀਮਾਂ ਬਰਾਬਰ ਰਹੀਆਂ। ਟੂਰਨਾਮੈਂਟ ਦੇ ਦੂਜੇ ਦਿਨ ਦਾ ਉਦਘਾਟਨ ਡਾਇਰੈਕਟਰ ਟਰੇਨਿੰਗ ਪੰਜਾਬ (ਪੀਆਈਐਸ) ਸੁਖਬੀਰ ਸਿੰਘ ਗਰੇਵਾਲ ਨੇ ਕੀਤਾ। ਉਨ੍ਹਾਂ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਸੰਸਥਾ ਦੇ ਪ੍ਰਧਾਨ ਜਸਬੀਰ ਸਿੰਘ ਅਤੇ ਡਾਇਰੈਕਟਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੱਸਿਆ ਕਿ ਅੱਜ ਦੂਜੇ ਦਿਨ ਦਾ ਪਹਿਲਾ ਮੈਚ ਪੀਆਈਐਸ ਮੁਹਾਲੀ ਅਤੇ ਪੀਆਈਐਸ ਲੁਧਿਆਣਾ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਇਸ ਦੌਰਾਨ ਪੀਆਈਐਸ ਮੁਹਾਲੀ ਵੱਲੋਂ ਵਿਸ਼ਾਲਦੀਪ ਸਿੰਘ ਨੇ ਮੈਚ ਦੇ 28ਵੇਂ ਤੇ 35ਵੇਂ ਮਿੰਟਾਂ ਵਿੱਚ ਗੋਲ ਕਰ ਕੇ ਆਪਣੀ ਟੀਮ ਨੂੰ ਦੋ ਗੋਲਾਂ ਦੀ ਬੜ੍ਹਤ ਦਿਵਾਈ ਪ੍ਰੰਤੂ ਪੀਆਈਐਸ ਲੁਧਿਆਣਾ ਨੇ ਖੇਡ ਵਿੱਚ ਤੇਜ਼ੀ ਲਿਆ ਕੇ ਆਪਣੇ ਹੱਕ ਵਿੱਚ ਮਿਲੇ ਦੋਵੇਂ ਪੈਨਲਟੀ ਕਾਰਨਰਾਂ ਨੂੰ ਗੋਲਾਂ ਵਿੱਚ ਬਦਲਣ ’ਚ ਕੋਈ ਗਲਤੀ ਨਹੀਂ ਕੀਤੀ। ਲੁਧਿਆਣਾ ਦੀ ਟੀਮ ਵੱਲੋਂ ਮੈਚ ਦੇ 47ਵੇਂ ਮਿੰਟ ਵਿੱਚ ਓਂਕਾਰ ਸਿੰਘ ਅਤੇ ਅਮਨਜੀਤ ਸਿੰਘ ਨੇ 54ਵੇਂ ਮਿੰਟ ਗੋਲ ਕੀਤੇ। ਆਖ਼ਰਕਾਰ ਇਹ ਫਸਵਾਂ ਮੈਚ 2-2 ਦੀ ਬਰਾਬਰੀ ’ਤੇ ਸਮਾਪਤ ਹੋਇਆ। ਇਸ ਮੈਚ ਵਿੱਚ ਮੁਹਾਲੀ ਦੇ ਵਿਸ਼ਾਲਦੀਪ ਸਿੰਘ ਨੂੰ ‘ਮੈਨ ਆਫ਼ ਦਿ ਮੈਚ’ ਦਾ ਖਿਤਾਬ ਦਿੱਤਾ ਗਿਆ।
ਦੂਜੇ ਮੈਚ ਵਿੱਚ ਸੁਰਜੀਤ ਹਾਕੀ ਅਕੈਡਮੀ ਜਲੰਧਰ ਨੇ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਅੰਮ੍ਰਿਤਸਰ ਨੂੰ 9-0 ਨਾਲ ਬੂਰੀ ਤਰ੍ਹਾਂ ਮਧੋਲ ਕੇ ਰੱਖ ਦਿੱਤਾ ਅਤੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਮੈਚ ਵਿੱਚ ਸੁਰਜੀਤ ਹਾਕੀ ਅਕੈਡਮੀ ਜਲੰਧਰ ਦੇ ਖਿਡਾਰੀ ਜਸਪ੍ਰੀਤ ਸਿੰਘ ਨੂੰ ‘ਮੈਨ ਆਫ਼ ਦਿ ਮੈਚ’ ਦਾ ਪੁਰਸਕਾਰ ਦੇ ਕੇ ਨਿਵਾਜਿਆ ਗਿਆ।
ਤੀਜੇ ਮੈਚ ਵਿੱਚ ਬਾਬਾ ਉੱਤਮ ਸਿੰਘ ਹਾਕੀ ਅਕੈਡਮੀ ਖਡੂਰ ਸਾਹਿਬ ਨੇ ਨਾਮਧਾਰੀ ਇਲੈਵਨ ਭੈਣੀ ਸਾਹਿਬ ਨੂੰ 7-0 ਗੋਲਾਂ ਦੇ ਵੱਡੇ ਫਰਕ ਨਾਲ ਹਰਾਇਆ। ਇਸ ਮੈਚ ਵਿੱਚ ਖਡੂਰ ਸਾਹਿਬ ਦੇ ਜਸਪਾਲ ਸਿੰਘ ਨੂੰ ‘ਮੈਨ ਆਫ਼ ਦਿ ਮੈਚ’ ਦਾ ਐਵਾਰਡ ਦਿੱਤਾ ਗਿਆ। ਚੌਥਾ ਤੇ ਆਖ਼ਰੀ ਮੈਚ ਸ਼ਾਹਬਾਦ (ਹਰਿਆਣਾ) ਹਾਕੀ ਅਕੈਡਮੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਕੀ ਅਕੈਡਮੀ ਅੰਮ੍ਰਿਤਸਰ ਵਿਚਾਲੇ ਖੇਡਿਆ ਗਿਆ। ਇਹ ਮੈਚ ਬਹੁਤ ਹੀ ਦਿਲਚਸਪ ਰਿਹਾ ਅਤੇ ਇਸ ਮੈਚ ਵਿੱਚ ਸ਼ਾਹਬਾਦ ਨੇ ਸ਼੍ਰੋਮਣੀ ਕਮੇਟੀ ਦੀ ਟੀਮ ਨੂੰ 2-1 ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਸ਼ਾਹਬਾਦ ਅਕੈਡਮੀ ਦੇ ਹਰਮਨਪ੍ਰੀਤ ਸਿੰਘ ਨੂੰ ‘ਮੈਨ ਆਫ਼ ਦਿ ਮੈਚ’ ਐਲਾਨਿਆ ਗਿਆ।
ਪ੍ਰਬੰਧਕਾਂ ਨੇ ਦੱਸਿਆ ਕਿ ਇਸ ਗੋਲਡ ਕੱਪ ਦੀ ਜੇਤੂ ਟੀਮ ਨੂੰ ਗੋਲਡ ਕੱਪ ਸਮੇਤ ਇਕ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ ਜਦੋਂ ਕਿ ਪਹਿਲੀ ਉਪ ਜੇਤੂ ਟੀਮਾਂ ਨੂੰ ਟਰਾਫ਼ੀ ਤੇ 51 ਹਜ਼ਾਰ ਰੁਪਏ ਅਤੇ ਦੂਜੀ ਉਪ ਜੇਤੂ ਟੀਮ ਨੂੰ ਟਰਾਫ਼ੀ ਤੇ 21 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਚੌਥੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ ਫੇਅਰ- ਪਲੇਅ ਟਰਾਫ਼ੀ ਤੇ 11 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।
ਟੂਰਨਾਮੈਂਟ ਦੇ ਸਰਵੋਤਮ ਖਿਡਾਰੀ, ਸਰਵੋਤਮ ਗੋਲ ਕੀਪਰ ਤੇ ਸਰਵੋਤਮ ਸਕੋਰਰ ਨੂੰ ਵਿਸ਼ੇਸ਼ ਪੁਰਸਕਾਰ ਦਿੱਤੇ ਜਾਣਗੇ। ਇਸ ਮੌਕੇ ਮਨਮੋਹਨ ਸਿੰਘ, ਜਸਨੂਰਪਾਲ ਸਿੰਘ, ਸੁਖਨੂਰਪਾਲ ਸਿੰਘ, ਮੱਖਣ ਸਿੰਘ, ਪਰਮਜੀਤ ਸਿੰਘ ਲੌਂਗੀਆ ਆਦਿ ਵੀ ਹਾਜ਼ਰ ਸਨ।




ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਸਿੰਧੂ ਨੂੰ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮੇ ਦੀ ਉਮੀਦ

ਬਾਸੇਲ (ਸਵਿਟਜ਼ਰਲੈਂਡ),18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਦੋ ਵਾਰ ਉਪ ਜੇਤੂ ਰਹਿ ਚੁੱਕੀ ਭਾਰਤੀ ਸ਼ਟਲਰ ਪੀਵੀ ਸਿੰਧੂ ਨੂੰ ਸੋਮਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੀ ਬੀਡਬਲਯੂਐੱਫ ਵਿਸ਼ਵ ਚੈਂਪੀਅਨਸ਼ਿਪ ਵਿੱਚ ਇਸ ਵਾਰ ਸੋਨ ਤਗ਼ਮਾ ਜਿੱਤਣ ਦੀ ਉਮੀਦ ਹੈ।

ਸਿਨਸਿਨਾਟੀ: ਜੋਕੋਵਿਚ ਅਤੇ ਬਾਰਟੀ ਉਲਟ-ਫੇਰ ਦਾ ਸ਼ਿਕਾਰ

ਸਿਨਸਿਨਾਟੀ,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਦੁਨੀਆਂ ਦੇ ਅੱਵਲ ਨੰਬਰ ਖਿਡਾਰੀ ਨੋਵਾਕ ਜੋਕੋਵਿਚ ਅਤੇ ਸਿਖਰਲੀ ਆਸਟਰੇਲਿਆਈ ਖਿਡਾਰਨ ਐਸ਼ਲੇ ਬਾਰਟੀ ਨੂੰ ਸਿਨਸਿਨਾਟੀ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਸੈਮੀ-ਫਾਈਨਲ ਦੇ ਕ੍ਰਮਵਾਰ ਏਟੀਪੀ ਅਤੇ ਡਬਲਯੂਟੀਏ ਵਿੱਚ ਉਲਟ-ਫੇਰ ਦਾ ਸ਼ਿਕਾਰ ਹੋਣਾ ਪਿਆ। ਰੂਸ ਦੇ ਨੌਵਾਂ ਦਰਜਾ ਪ੍ਰਾਪਤ ਖਿਡਾਰੀ ਦਾਨਿਲ ਮੈਦਵੇਦੇਵ ਨੇ ਸਰਬਿਆਈ ਸਟਾਰ ਖਿਡਾਰੀ ਜੋਕੋਵਿਚ ਨੂੰ ਏਟੀਪੀ ਮਾਸਟਰਜ਼ ਦੇ ਆਖ਼ਰੀ ਚਾਰ ਵਿੱਚ 3-6, 6-3, 6-3 ਨਾਲ ਸ਼ਿਕਸਤ ਦਿੱਤੀ।

ਭਾਰਤੀ ਮਹਿਲਾ ਹਾਕੀ ਟੀਮ ਨੇ ਆਸਟਰੇਲੀਆ ਨੂੰ ਬਰਾਬਰੀ ’ਤੇ ਰੋਕਿਆ

ਟੋਕੀਓ,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਮਹਿਲਾ ਹਾਕੀ ਟੀਮ ਨੇ ਦੋ ਗੋਲਾਂ ਨਾਲ ਪੱਛੜਣ ਮਗਰੋਂ ਵਾਪਸੀ ਕਰਦਿਆਂ ਅੱਜ ਇੱਥੇ ਓਲੰਪਿਕ ਟੈਸਟ ਟੂਰਨਾਮੈਂਟ ਦੇ ਰਾਊਂਡ ਰੌਬਿਨ ਲੀਗ ਮੈਚ ਵਿੱਚ ਦੁਨੀਆਂ ਦੀ ਦੂਜੇ ਨੰਬਰ ਦੀ ਟੀਮ ਆਸਟਰੇਲੀਆ ਨੂੰ 2-2 ਗੋਲਾਂ ਨਾਲ ਬਰਾਬਰੀ ’ਤੇ ਰੋਕ ਦਿੱਤਾ।
ਟੂਰਨਾਮੈਂਟ ਦੇ ਦੂਜੇ ਮੈਚ ਵਿੱਚ ਭਾਰਤ ਲਈ ਵੰਦਨਾ ਕਟਾਰੀਆ (36ਵੇਂ ਮਿੰਟ) ਅਤੇ ਗੁਰਜੀਤ ਕੌਰ (59ਵੇਂ ਮਿੰਟ) ਨੇ ਗੋਲ ਕੀਤੇ। ਆਸਟਰੇਲੀਆ ਵੱਲੋਂ ਕੈਟਲਿਨ ਨੋਬਸ ਨੇ 14ਵੇਂ ਅਤੇ ਗ੍ਰੇਸ ਸਟੀਵਰਟ ਨੇ 43ਵੇਂ ਮਿੰਟ ਵਿੱਚ ਗੋਲ ਦਾਗ਼ੇ। ਭਾਰਤ ਨੇ ਕੱਲ੍ਹ ਪਹਿਲੇ ਮੈਚ ਵਿੱਚ ਮੇਜ਼ਬਾਨ ਜਾਪਾਨ ਨੂੰ 2-1 ਗੋਲਾਂ ਨਾਲ ਸ਼ਿਕਸਤ ਦਿੱਤੀ ਸੀ।

ਅਭਿਆਸ ਮੈਚ: ਭਾਰਤ ਨੇ ਪਹਿਲੇ ਦਿਨ ਬਣਾਈਆਂ 297 ਦੌੜਾਂ

ਕੂਲਿਜ (ਐਂਟੀਗਾ),18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਚੇਤੇਸ਼ਵਰ ਪੁਜਾਰਾ ਦੇ ਸ਼ਾਨਦਾਰ ਸੈਂਕੜੇ ਅਤੇ ਰੋਹਿਤ ਸ਼ਰਮਾ ਦੀਆਂ 68 ਦੌੜਾਂ ਦੀ ਮਦਦ ਨਾਲ ਭਾਰਤ ਨੇ ਸ਼ੁਰੂਆਤੀ ਝਟਕਿਆਂ ਤੋਂ ਉਭਰਦਿਆਂ ਵੈਸਟ ਇੰਡੀਜ਼ ‘ਏ’ ਖ਼ਿਲਾਫ਼ ਤਿੰਨ ਰੋਜ਼ਾ ਅਭਿਆਸ ਮੈਚ ਦੇ ਸ਼ੁਰੂਆਤੀ ਦਿਨ ਇੱਥੇ ਪੰਜ ਵਿਕਟਾਂ ’ਤੇ 297 ਦੌੜਾਂ ਬਣਾਈਆਂ। ਪੁਜਾਰਾ ਅਤੇ ਰੋਹਿਤ ਨੇ ਚੌਥੀ ਵਿਕਟ ਲਈ ਮਿਲ ਕੇ 132 ਦੌੜਾਂ ਦੀ ਭਾਈਵਾਲੀ ਕੀਤੀ, ਜਿਸ ਨਾਲ ਭਾਰਤੀ ਟੀਮ ਮਜ਼ਬੂਤ ਸਥਿਤੀ ਵਿੱਚ ਪਹੁੰਚ ਗਈ।

ਹਿਮਾ ਦਾਸ ਤੇ ਮੁਹੰਮਦ ਅਨਸ ਨੇ ਸੋਨ ਤਗ਼ਮੇ ਜਿੱਤੇ

ਨਵੀਂ ਦਿੱਲੀ,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਦੇ ਚੋਟੀ ਦੇ ਦੌੜਾਕ ਹਿਮਾ ਦਾਸ ਅਤੇ ਮੁਹੰਮਦ ਅਨਸ ਨੇ ਚੈੱਕ ਗਣਰਾਜ ਵਿੱਚ ਅਥਲੈਟਿਕੀ ਮਿਤਿੰਕ ਰੀਟਰ ਟੂਰਨਾਮੈਂਟ ਵਿੱਚ ਕ੍ਰਮਵਾਰ ਪੁਰਸ਼ ਅਤੇ ਮਹਿਲਾ 300 ਮੀਟਰ ਮੁਕਾਬਲੇ ਵਿੱਚ ਸੋਨ ਤਗ਼ਮੇ ਜਿੱਤੇ। ਦੋ ਜੁਲਾਈ ਤੋਂ ਯੂਰੋਪੀ ਮੁਕਾਬਲਿਆਂ ਵਿੱਚ ਇਹ ਹਿਮਾ ਦਾ ਛੇਵਾਂ ਸੋਨ ਤਗ਼ਮਾ ਹੈ। ਉਸ ਨੇ ਆਪਣਾ ਆਖ਼ਰੀ ਸੋਨ ਤਗ਼ਮਾ 20 ਜੁਲਾਈ ਨੂੰ ਚੈੱਕ ਗਣਰਾਜ ਦੇ ਨੋਵ ਮੈਸਤੋ ਵਿੱਚ 400 ਮੀਟਰ ਦੌੜ ਵਿੱਚ ਹਾਸਲ ਕੀਤਾ ਸੀ।

ਰਵੀ ਹੀ ਸਿਖਾਏਗਾ ਖਿਡਾਰੀਆਂ ਨੂੰ ਕ੍ਰਿਕਟ ਸ਼ਾਸਤਰ

ਮੁੰਬਈ,16 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਮੌਜੂਦਾ ਕੋਚ ਰਵੀ ਸ਼ਾਸਤਰੀ ਨੂੰ ਅੱਜ ਕਪਿਲ ਦੇਵ ਦੀ ਅਗਵਾਈ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ ਨੇ ਮੁੜ ਤੋਂ ਭਾਰਤੀ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਹੈ। ਕਪਤਾਨ ਵਿਰਾਟ ਕੋਹਲੀ ਦੇ ਸਮਰਥਨ ਮਗਰੋਂ ਇਹ ਫ਼ੈਸਲਾ ਤੈਅ ਮੰਨਿਆ ਜਾ ਰਿਹਾ ਸੀ। ਉਸ ਦਾ ਦੋ ਸਾਲ ਦਾ ਕਾਰਜਕਾਲ ਭਾਰਤ ਵਿੱਚ 2021 ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੱਕ ਹੋਵੇਗਾ। ਸ਼ਾਸਤਰੀ ਦਾ ਭਾਰਤੀ ਕ੍ਰਿਕਟ ਟੀਮ ਨਾਲ ਇਹ ਚੌਥਾ ਕਾਰਜਕਾਲ ਹੋਵੇਗਾ। ਉਹ ਬੰਗਲਾਦੇਸ਼ ਦੇ 2007 ਦੇ ਦੌਰੇ ਸਮੇਂ ਕੁੱਝ ਸਮੇਂ ਲਈ ਕੋਚ ਬਣਿਆ ਸੀ। ਇਸ ਮਗਰੋਂ ਉਹ 2014 ਤੋਂ 2016 ਤੱਕ ਟੀਮ ਨਿਰਦੇਸ਼ਕ ਅਤੇ 2017 ਤੋਂ 2019 ਤੱਕ ਮੁੱਖ ਕੋਚ ਰਿਹਾ।

ਸੌਰਭ ਨੇ ਹੈਦਰਾਬਾਦ ਓਪਨ ਦਾ ਖ਼ਿਤਾਬ ਜਿੱਤਿਆ

ਹੈਦਰਾਬਾਦ,11 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਮੌਜੂਦਾ ਕੌਮੀ ਚੈਂਪੀਅਨ ਸੌਰਭ ਵਰਮਾ ਨੇ ਅੱਜ ਇੱਥੇ ਹੈਦਰਾਬਾਦ ਓਪਨ ਬੀਡਬਲਯੂਐੱਫ ਟੂਰ ਸੁਪਰ 100 ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਸਿੰਗਾਪੁਰ ਦੇ ਲੋਹ ਕੀਨ ਯੀਅ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ। ਇਸੇ ਤਰ੍ਹਾਂ ਮਹਿਲਾ ਡਬਲਜ਼ ਦੇ ਫਾਈਨਲ ਵਿੱਚ ਅਸ਼ਵਿਨੀ ਪੋਨੱਪਾ ਅਤੇ ਐੱਨ ਸਿੱਕੀ ਰੈਡੀ ਦੀ ਭਾਰਤੀ ਜੋੜੀ ਨੂੰ ਹਾਰ ਕਾਰਨ ਉਪ ਜੇਤੂ ਰਹਿ ਕੇ ਸਬਰ ਕਰਨਾ ਪਿਆ।

ਕੋਹਲੀ ਨੇ ਵੈਸਟ ਇੰਡੀਜ਼ ਖ਼ਿਲਾਫ਼ ਮੀਆਂਦਾਦ ਦਾ ਰਿਕਾਰਡ ਤੋੜਿਆ

ਪੋਰਟ ਆਫ ਸਪੇਨ,11 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅੱਜ ਪਾਕਿਸਤਾਨ ਦੇ ਖਿਡਾਰੀ ਜਾਵੇਦ ਮੀਆਂਦਾਦ ਦਾ 26 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਅਤੇ ਉਹ ਵੈਸਟ ਇੰਡੀਜ਼ ਦੇ ਖ਼ਿਲਾਫ਼ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ। ਕੋਹਲੀ ਲੜੀ ਦੇ ਦੂਜੇ ਇੱਕ ਰੋਜ਼ਾ ਤੋਂ ਪਹਿਲਾਂ ਵੈਸਟ ਇੰਡੀਜ਼ ਖ਼ਿਲਾਫ਼ ਮੀਆਂਦਾਦ ਦੀਆਂ ਬਣਾਈਆਂ 1930 ਦੌੜਾਂ ਤੋਂ ਸਿਰਫ਼ 19 ਦੌੜਾਂ ਦੂਰ ਸੀ।

ਕ੍ਰਿਸ ਗੇਲ ਨੇ 300ਵਾਂ ਇੱਕ ਰੋਜ਼ਾ ਮੈਚ ਖੇਡ ਕੇ ਲਾਰਾ ਨੂੰ ਪਛਾੜਿਆ

ਪੋਰਟ ਆਫ ਸਪੇਨ,11 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਕ੍ਰਿਸ ਗੇਲ ਭਾਰਤ ਖ਼ਿਲਾਫ਼ ਦੂਜੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਉਤਰਨ ਦੇ ਨਾਲ ਹੀ 300 ਇੱਕ ਰੋਜ਼ਾ ਖੇਡਣ ਵਾਲਾ ਵੈਸਟ ਇੰਡੀਜ਼ ਦਾ ਪਹਿਲਾ ਖਿਡਾਰੀ ਬਣ ਗਿਆ। ਭਾਰਤ ਖ਼ਿਲਾਫ਼ ਹੀ ਸਤੰਬਰ 1999 ਵਿੱਚ ਟੋਰਾਂਟੋ ਵਿੱਚ ਆਪਣੇ ਇੱਕ ਰੋਜ਼ਾ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਗੇਲ ਨੇ ਮਹਾਨ ਖਿਡਾਰੀ ਬਰਾਇਨ ਲਾਰਾ ਦਾ ਰਿਕਾਰਡ ਤੋੜਿਆ, ਜਿਸ ਨੇ 1990 ਤੋਂ 2007 ਦੌਰਾਨ 299 ਇੱਕ ਰੋਜ਼ਾ ਮੈਚ ਖੇਡੇ ਸਨ। ਗੇਲ ਨੇ ਕਿਹਾ, ‘‘ਇਹ ਬਹੁਤ ਵੱਡੀ ਉਪਲਬਧੀ ਹੈ। ਮੈਂ ਸੋਚਿਆ ਵੀ ਨਹੀਂ ਸੀ ਕਿ ਮੈਂ ਕਦੇ ਇਸ ਮੁਕਾਮ ’ਤੇ ਪਹੁੰਚਾਂਗਾ। ਮੈਂ ਰੱਬ ਦਾ ਸ਼ੁਕਰੀਆ ਕਰਦਾ ਹਾਂ ਕਿ ਮੈਂ ਆਪਣਾ 300ਵਾਂ ਮੈਚ ਖੇਡ ਰਿਹਾ ਹਾਂ।

ਕ੍ਰਿਕਟਰ ਹਰਭਜਨ ਸਿੰਘ ਦੇ ਕੇਸ ਵਿੱਚ ਪੰਜਾਬ ਸਰਕਾਰ ਨੇ ਜਾਂਚ ਦੇ ਹੁਕਮ ਦਿੱਤੇ

ਚੰਡੀਗੜ੍ਹ, 1 ਅਗਸਤ (ਪੰਜਾਬੀ ਟਾਇਮਜ਼ ) : ਪੰਜਾਬ ਸਰਕਾਰ ਨੇ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਦੇ ਇਨ੍ਹਾਂ ਦੋਸ਼ਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ ਕਿ ਰਾਜ ਦੇ ਖੇਡ ਵਿਭਾਗ ਦੀ ਪ੍ਰਸ਼ਾਸਨਿਕ ਦੇਰੀ ਉਨ੍ਹਾਂ ਨੂੰ ਵੱਕਾਰੀ ਖੇਡ ਰਤਨ ਪੁਰਸਕਾਰ ਨਾ ਮਿਲਣ ਸਕਣ ਦਾ ਕਾਰਨ ਹੈ। ਖੇਡ ਰਤਨ ਪੁਰਸਕਾਰ ਦੇ ਲਈ ਇਸ ਕ੍ਰਿਕਟਰ ਦੀ ਨਾਮਜ਼ਦਗੀ ਨੂੰ ਕੇਂਦਰੀ ਖੇਡ ਤੇ ਯੁਵਾ ਮਾਮਲਿਆਂ ਦੇ ਮੰਤਰਾਲੇ ਨੇ ਇਸ ਆਧਾਰ 'ਤੇ ਰੱਦ ਕਰ ਦਿੱਤਾ ਸੀ ਕਿ ਉਨ੍ਹਾਂ ਦੇ ਦਸਤਾਵੇਜ਼ ਲੇਟ ਪਹੁੰਚੇ ਹਨ। ਹਰਭਜਨ ਸਿੰਘ ਨੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਇਸ ਵਿੱਚ ਦਖਲ ਦੀ ਅਪੀਲ ਕੀਤੀ ਤੇ ਮੰਤਰੀ ਨੇ ਇਸ ਕ੍ਰਿਕਟਰ ਦੇ ਦਸਤਾਵੇਜ਼ ਕੇਂਦਰ ਨੂੰ ਦੇਰ ਨਾਲ ਭੇਜਣ ਦੇ ਮਾਮਲੇ ਦੀ ਜਾਂਚ ਦਾ ਹੁਕਮ ਦਿੱਤਾ ਹੈ। ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ, ਮੈਂ ਇਸ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਡਾਇਰੈਕਟਰ (ਖੇਡ) ਨੂੰ ਸੌਂਪੀ ਹੈ।

ਕੋਹਲੀ ਨੂੰ ਕੋਚ ਚੁਣਨ ਸਬੰਧੀ ਆਪਣੀ ਰਾਇ ਦੇਣ ਦਾ ਹੱਕ: ਗਾਂਗੁਲੀ

ਕੋਲਕਾਤਾ,31 ਜੁਲਾਈ (ਪੰਜਾਬੀ ਟਾਇਮਜ਼ ) : ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਨੇ ਅੱਜ ਕਿਹਾ ਕਿ ਟੀਮ ਦਾ ਕਪਤਾਨ ਹੋਣ ਦੇ ਨਾਤੇ ਵਿਰਾਟ ਕੋਹਲੀ ਨੂੰ ਕੋਚ ਚੋਣ ਪ੍ਰਕਿਰਿਆ ਸਬੰਧੀ ਆਪਣੀ ਰਾਇ ਦੇਣ ਦਾ ਪੂਰਾ ਹੱਕ ਹੈ।
ਭਾਰਤ ਦੇ ਵਿਸ਼ਵ ਕੱਪ ਸੈਮੀ-ਫਾਈਨਲ ’ਚੋਂ ਬਾਹਰ ਹੋਣ ਮਗਰੋਂ ਪਹਿਲੀ ਵਾਰ ਮੀਡੀਆ ਦੇ ਰੂਬਰੂ ਹੁੰਦਿਆ ਕੋਹਲੀ ਨੇ ਭਾਰਤੀ ਟੀਮ ਦੇ ਮੁੱਖ ਕੋਚ ਲਈ ਰਵੀ ਸ਼ਾਸਤਰੀ ਨੂੰ ਬਰਕਰਾਰ ਰੱਖਣ ਦਾ ਸਮਰਥਨ ਕੀਤਾ ਸੀ,

ਸਾਡੀ ਦੂਰਅੰਦੇਸ਼ੀ ਕਾਰਨ ਹੀ ਹਾਰਦਿਕ ਤੇ ਬੁਮਰਾਹ ਟੈਸਟ ਕ੍ਰਿਕਟ ’ਚ: ਪ੍ਰਸਾਦ

ਨਵੀਂ ਦਿੱਲੀ,31 ਜੁਲਾਈ (ਪੰਜਾਬੀ ਟਾਇਮਜ਼ ) : ਜੇਕਰ ਅਸੀਂ ਦੂਰਅੰਦੇਸ਼ ਨਾ ਹੁੰਦੇ ਤਾਂ ਰਿਸ਼ਭ ਪੰਤ ਕਿਵੇਂ ਇੰਨੇ ਥੋੜ੍ਹੇ ਸਮੇਂ ਵਿੱਚ ਟੈਸਟ ਟੀਮ ਵਿੱਚ ਥਾਂ ਬਣਾ ਸਕਦਾ ਸੀ ਕਿਉਂਕਿ ਕਿਸੇ ਨੇ ਸੋਚਿਆ ਨਹੀਂ ਸੀ ਕਿ ਉਸ ਨੂੰ ਇਸ ਵਿੱਚ ਥਾਂ ਮਿਲ ਜਾਵੇਗੀ। ਅਸੀਂ ਸਾਰਿਆਂ ਨੇ ਵੇਖਿਆ ਕਿ ਉਸ ਨੇ ਇੰਗਲੈਂਡ ਅਤੇ ਆਸਟਰੇਲੀਆ ਵਿੱਚ ਵਿਕਟ ਦੇ ਅੱਗੇ ਅਤੇ ਪਿੱਛੇ ਚੰਗਾ ਪ੍ਰਦਰਸ਼ਨ ਕੀਤਾ ਹੈ। ਭਾਰਤੀ ਦੀ ਮੌਜੂਦਾ ਚੋਣ ਕਮੇਟੀ ’ਤੇ ਦੂਰਅੰਦੇਸ਼ੀ ਨਾ ਹੋਣ ਦੇ ਦੋਸ਼ ਲਗਦੇ ਰਹੇ ਹਨ, ਪਰ ਇਸ ਪੈਨਲ ਦੇ ਪ੍ਰਧਾਨ ਐੱਮਐੱਸਕੇ ਪ੍ਰਸਾਦ ਦਾ ਮੰਨਣਾ ਹੈ ਕਿ ਜੇਕਰ ਅਜਿਹਾ ਹੁੰਦਾ ਤਾਂ ਜਸਪ੍ਰੀਤ ਬੁਮਰਾਹ ਟੈਸਟ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਨਾ ਕਰ ਪਾਉਂਦਾ ਅਤੇ ਨਾ ਹੀ ਹਾਰਦਿਕ ਪਾਂਡਿਆ ਵਰਗਾ ਖਿਡਾਰੀ ਟੀ-20 ਤੋਂ ਉਭਰ ਕੇ ਟੈਸਟ ਕ੍ਰਿਕਟਰ ਬਣਨਾ ਸੀ।

ਓਵਰ-ਥਰੋਅ ਦੀਆਂ ਚਾਰ ਦੌੜਾਂ ਹਟਾਉਣ ਨੂੰ ਨਹੀਂ ਕਿਹਾ: ਸਟੋਕਸ

ਲੰਡਨ,31 ਜੁਲਾਈ (ਪੰਜਾਬੀ ਟਾਇਮਜ਼ ) : ਇੰਗਲੈਂਡ ਦੇ ਵਿਸ਼ਵ ਕੱਪ ਹੀਰੋ ਬੈਨ ਸਟੋਕਸ ਨੇ ਕਿਹਾ ਕਿ ਨਿਊਜ਼ੀਲੈਂਡ ਖ਼ਿਲਾਫ਼ ਇਤਿਹਾਸਕ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਫਾਈਨਲ ਦੌਰਾਨ ਉਸ ਨੇ ਅੰਪਾਇਰਾਂ ਨੂੰ ਓਵਰ-ਥਰੋਅ ਦੀਆਂ ਚਾਰ ਦੌੜਾਂ ਇੰਗਲੈਂਡ ਦੇ ਸਕੋਰ ਤੋਂ ਹਟਾਉਣ ਲਈ ਕਦੇ ਨਹੀਂ ਕਿਹਾ। ਟਰੈਂਟ ਬੋਲਟ ਦੇ ਆਖ਼ਰੀ ਓਵਰ ਦੀ ਚੌਥੀ ਗੇਂਦ ਦੌਰਾਨ ਹੋਏ ਇਸ ਓਵਰ-ਥਰੋਅ ਨੇ ਲਾਰਡਜ਼ ਦੇ ਮੈਦਾਨ ’ਤੇ 14 ਜੁਲਾਈ ਨੂੰ ਖੇਡੇ ਗਏ ਫਾਈਨਲ ਮੈਚ ਦਾ ਰੁਖ਼ ਬਦਲ ਦਿੱਤਾ ਸੀ।

ਸਿਮਰਜੀਤ ਕੌਰ ਨੇ ਸੋਨ ਤਗ਼ਮਾ ਜਿੱਤਿਆ

ਲੰਬੀ,31 ਜੁਲਾਈ (ਪੰਜਾਬੀ ਟਾਇਮਜ਼ ) : ਵਿਸ਼ਵ ਪੱਧਰ ‘ਤੇ ਨਿਸ਼ਾਨੇਬਾਜ਼ੀ ਵਿੱਚ ਨਾਮਣਾ ਖੱਟਣ ਵਾਲਾ ਦਸਮੇਸ਼ ਵਿੱਦਿਅਕ ਅਦਾਰਾ ਬਾਦਲ ਹੁਣ ਮੁੱਕੇਬਾਜ਼ੀ ਦੇ ਖੇਡ ਵਿੱਚ ਵੀ ਕੌਮਾਂਤਰੀ ਪੱਧਰ ’ਤੇ ਚਮਕਣ ਲੱਗਿਆ ਹੈ। ਦਸਮੇਸ਼ ਗਰਲਜ਼ ਕਾਲਜ ਬਾਦਲ ਦੀ ਬੀਏ ਸਾਲ ਦੂਜਾ ਦੀ ਵਿਦਿਆਰਥਣ ਅਤੇ ਮੁੱਕੇਬਾਜ਼ ਸਿਮਰਨਜੀਤ ਕੌਰ ਨੇ ਇੰਡੋਨੇਸ਼ੀਆ ਦੇ ਸ਼ਹਿਰ ਲਾਬੂਆਣ ਬਾਜੂ ਵਿੱਚ ਪ੍ਰੈਜੀਡੈਂਟ ਕੱਪ ਇੰਟਰਨੈਸ਼ਨਲ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ਹੈ।

ਅੰਜੁਮ ਨੇ ਲਾਇਆ ਸੋਨੇ ’ਤੇ ਨਿਸ਼ਾਨਾ

ਨਵੀਂ ਦਿੱਲੀ,29 ਜੁਲਾਈ (ਪੰਜਾਬੀ ਟਾਇਮਜ਼ ) : ਅੰਜੁਮ ਮੌਦਗਿਲ ਨੇ 12ਵੇਂ ਸਰਦਾਰ ਸੱਜਣ ਸਿੰਘ ਸੇਠੀ ਯਾਦਗਾਰੀ ਮਾਸਟਰਜ਼ ਨਿਸ਼ਾਨੇਬਾਜ਼ੀ ਟੂਰਨਾਮੈਂਟ ਵਿੱਚ ਅੱਜ ਇੱਥੇ ਪਹਿਲੇ ਦਿਨ ਮਹਿਲਾਵਾਂ ਦੇ ਦਸ ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਵਿਸ਼ਵ ਕੱਪ ਦੇ ਫਾਈਨਲਜ਼ ਵਿੱਚ ਬਣੇ ਰਿਕਾਰਡ ਨਾਲੋਂ ਬਿਹਤਰ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਫੁੰਡਿਆ।

ਕੈਪਟਨ ਅਮਰਿੰਦਰ ਵੱਲੋਂ ਮੁੱਕੇਬਾਜ਼ ਸਿਮਰਨਜੀਤ ਕੌਰ ਨੂੰ ਵਧਾਈ

ਲੁਧਿਆਣਾ,29 ਜੁਲਾਈ (ਪੰਜਾਬੀ ਟਾਇਮਜ਼ ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖੇਡ ਤੇ ਯੁਵਕ ਸੇਵਾਵਾਂ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੁੱਕੇਬਾਜ਼ ਸਿਮਰਨਜੀਤ ਕੌਰ ਨੂੰ ਇੰਡੋਨੇਸ਼ੀਆ ਵਿੱਚ ਹੋਏ ਪ੍ਰੈਜ਼ੀਡੈਂਟ ਕੱਪ ਵਿੱਚ ਸੋਨ ਤਗ਼ਮਾ ਜਿੱਤਣ ’ਤੇ ਵਧਾਈ ਦਿੱਤੀ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚਕਰ ਦੀ ਸਿਮਰਨਜੀਤ ਕੌਰ ਨੇ ਇਹ ਉਪਲੱਬਧੀ ਬੀਤੇ ਦਿਨ ਇੰਡੋਨੇਸ਼ੀਆ ਦੇ ਸ਼ਹਿਰ ਲਾਬੂਆਨ ਬਾਜੂ ਵਿੱਚ ਸਮਾਪਤ ਹੋਏ 23ਵੇਂ ਪ੍ਰੈਜ਼ੀਡੈਂਟ ਕੱਪ ਕੌਮਾਂਤਰੀ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਹਾਸਲ ਕੀਤੀ ਹੈ।

ਕੋਟਰੇਲ ਨੇ ਮਹਿੰਦਰ ਸਿੰਘ ਧੋਨੀ ਨੂੰ ਸੱਚਾ ਦੇਸ਼ ਭਗਤ ਦੱਸਿਆ

ਨਵੀਂ ਦਿੱਲੀ,29 ਜੁਲਾਈ (ਪੰਜਾਬੀ ਟਾਇਮਜ਼ ) : ਵੈਸਟ ਇੰਡੀਜ਼ ਦੇ ਤੇਜ਼ ਗੇਂਦਬਾਜ਼ ਸ਼ੈਲਡਨ ਕੋਟਰੇਲ ਨੇ ਭਾਰਤੀ ਖੇਤਰੀ ਫ਼ੌਜ ਵਿੱਚ ਲੈਫ਼ਟੀਨੈਂਟ ਕਰਨਲ ਦੀ ਭੂਮਿਕਾ ਲਈ ਮਹਿੰਦਰ ਸਿੰਘ ਧੋਨੀ ਦੀ ਪ੍ਰਸ਼ੰਸਾ ਕਰਦਿਆਂ ਭਾਰਤ ਦੇ ਸਾਬਕਾ ਵਿਸ਼ਵ ਕੱਪ

ਰੋਨਾਲਡੋ ਦੇ ਨਾ ਖੇਡਣ ਤੋਂ ਕੋਰਿਆਈ ਪ੍ਰਸ਼ੰਸਕ ਨਿਰਾਸ਼

ਸੋਲ,29 ਜੁਲਾਈ (ਪੰਜਾਬੀ ਟਾਇਮਜ਼ ) : ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਦੇ ਮੈਦਾਨ ’ਤੇ ਨਾ ਉਤਰਨ ਤੋਂ ਨਿਰਾਸ਼ ਦੱਖਣੀ ਕੋਰੀਆ ਦੇ ਲਗਪਗ 2000 ਫੁਟਬਾਲ ਪ੍ਰਸ਼ੰਸਕ ਪ੍ਰਬੰਧਕਾਂ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਤਿਆਰੀ ਕਰ ਰਹੇ ਹਨ।

ਜਾਪਾਨ ਓਪਨ: ਸਾਈ ਦੇ ਹਾਰਨ ਨਾਲ ਭਾਰਤੀ ਚੁਣੌਤੀ ਸਮਾਪਤ

ਟੋਕੀਓ,27 ਜੁਲਾਈ (ਪੰਜਾਬੀ ਟਾਇਮਜ਼ ) : ਸਾਈ ਪ੍ਰਣੀਤ ਦੇ ਸ਼ਨਿਚਰਵਾਰ ਨੂੰ ਇਥੇ ਸੈਮੀਫਾਈਨਲ ਦੇ ਸਿਖਰਲੇ ਦਰਜਾ ਪ੍ਰਾਪਤ ਅਤੇ ਸਥਾਨਕ ਚੈਂਪੀਅਨਸ਼ਿਪ ਦੀ ਜਿੱਤ ਦੇ ਦਾਅਵੇਦਾਰ ਕੇਂਟੋ ਮੋਮੋਟਾ ਤੋਂ ਹਾਰਨ ਤੋਂ ਬਾਅਦ ਭਾਰਤ ਦੀ ਜਾਪਾਨ ਓਪਨ ’ਚ ਚੁਣੌਤੀ ਸਮਾਪਤ ਹੋ ਗਈ। ਭਾਰਤੀ ਖਿਡਾਰੀ ਨੂੰ 45 ਮਿੰਟ ਤਕ ਚੱਲੇ ਅੰਤਿਮ ਚਾਰ ਮੁਕਾਬਲੇ ’ਚ 18-21, 12-21 ਨਾਲ ਹਾਰ ਦਾ ਮੂੰਹ ਦੇਖਣਾ ਪਿਆ।

27 ਸਾਲ ਦੀ ਉਮਰੇ ਟੈਸਟ ਤੋਂ ਸੰਨਿਆਸ ਲੈਣ ਕਾਰਨ ਆਮਿਰ ਦੀ ਆਲੋਚਨਾ

ਕਰਾਚੀ,27 ਜੁਲਾਈ (ਪੰਜਾਬੀ ਟਾਇਮਜ਼ ) : ਪਾਕਿਸਤਾਨ ਦੇ ਮਹਾਨ ਤੇਜ਼ ਗੇਂਦਬਾਜ਼ ਵਸੀਮ ਅਕਰਮ ਅਤੇ ਸ਼ੋਏਬ ਅਖ਼ਤਰ ਨੇ 27 ਸਾਲ ਦੀ ਉਮਰ ਵਿੱਚ ਟੈਸਟ ਕਿ੍ਕਟ ਨੂੰ ਅਲਵਿਦਾ ਕਹਿਣ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਦੀ ਆਲੋਚਨਾ ਕੀਤੀ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0081223079
Copyright © 2019, Panjabi Times. All rights reserved. Website Designed by Mozart Infotech