ਨਿਊਯਾਰਕ,3 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਛੋਟੇ ਕਿਸਾਨਾਂ ਲਈ ਐਲਾਨੀ ਗਈ 500 ਰੁਪਏ ਮਹੀਨਾ ਸਹਾਇਤਾ ਰਾਸ਼ੀ ਭਵਿੱਖ ਵਿੱਚ ਵਧਣ ਦੇ ਸੰਕੇਤ ਦਿੰਦਿਆਂ ਕਿਹਾ ਕਿ ਰਾਜ ਵੀ ਆਪਣੀਆਂ ਸਹਿਯੋਗੀ ਸਕੀਮਾਂ ਰਾਹੀਂ ਇਹ ਰਾਸ਼ੀ ਵਧਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ 6000 ਰੁਪਏ ਦੀ ਸਹਾਇਤਾ ਰਾਸ਼ੀ 12 ਕਰੋੜ ਛੋਟੇ ਕਿਸਾਨਾਂ ਨੂੰ ਹਰ ਸਾਲ ਪਹਿਲਾਂ ਤੋਂ ਦਿੱਤੀਆਂ ਜਾਂਦੀਆਂ ਹੋਰ ਸਕੀਮਾਂ ਦੇ ਨਾਲ ਮਿਲੇਗੀ।