ਆਸਟਯੋਪੋਰੋਸਿਸ ਹੱਡੀਆਂ ਨੂੰ ਭੁਰਭੁਰੀ ਅਤੇ ਖੋਖਲੀ ਬਣਾ ਦੇਣ ਵਾਲਾ ਅਜਿਹਾ ਰੋਗ ਹੈ ਜਿਸ ਕਾਰਨ ਹੱਡੀਆਂ ਸੌਖਿਆਂ ਹੀ ਟੁੱਟ ਜਾਂਦੀਆਂ ਹਨ। ਇਸ ਨੂੰ ਖਾਮੋਸ਼ ਰੋਗ ਵੀ ਕਿਹਾ ਜਾਂਦਾ ਹੈ। ਆਮ ਤੌਰ ‘ਤੇ ਜਦੋਂ ਤੱਕ ਰੋਗੀ ਨੂੰ ਫਰੈਕਚਰ ਨਹੀਂ ਹੋ ਜਾਂਦਾ, ਤਦ ਤੱਕ ਇਸ ਦਾ ਪਤਾ ਨਹੀਂ ਲੱਗਦਾ। ਇਸ ਰੋਗ ਵਿਚ ਹੱਡੀਆਂ ਇਸ ਹੱਦ ਤੱਕ ਕਮਜ਼ੋਰ ਹੋ ਜਾਂਦੀਆਂ ਹਨ ਕਿ ਹਲਕਾ ਜਹੇ ਝੱਟਕਾ ਲੱਗਣ, ਡਿੱਗਣ ਅਤੇ ਇੱਥੋਂ ਤੱਕ ਕਿ ਛਿੱਕ ਆਉਣ ਜਾਂ ਖੰਘਣ ਨਾਲ ਵੀ ਰੀੜ੍ਹ ਦੀ ਹੱਡੀ ਫਰੈਕਚਰ ਹੋ ਸਕਦੀ ਹੈ। ਇਹ ਹਾਲਤ ਅਚਾਨਕ ਪੈਦਾ ਨਹੀਂ ਹੁੰਦੀ ਹੈ ਸਗੋਂ ਉਮਰ ਵਧਣ ਨਾਲ ਵਿਕਸਿਤ ਹੁੰਦੀ ਹੈ ਤੇ ਤੇਜ਼ੀ ਨਾਲ ਵਧਦੀ ਹੈ। ਆਸਟਯੋਪੋਰੋਸਿਸ ਹੁਣ ਵੱਡੇਰੀ ਉਮਰ ਦੇ ਟਾਕਰੇ ਵਿਚ ਜਵਾਨ ਲੋਕਾਂ ਨੂੰ ਵੀ ਹੋ ਰਹੀ ਹੈ।ਮਾਹਿਰ ਦੱਸਦੇ ਹਨ ਕਿ ਭਾਰਤੀਆਂ ਵਿਚ ਜੀਵਨ ਆਸਰਾ ਵਧਣ ਦੇ ਨਾਲ ਨਾਲ ਔਰਤਾਂ ਵਿਚ ਵਿਟਾਮਿਨ-ਡੀ ਦੀ ਕਮੀ ਦਾ ਕਹਿਰ ਵੀ ਵਧ ਰਿਹਾ ਹੈ। ਵਿਟਾਮਿਨ-ਡੀ ਦੀ ਕਮੀ ਦੀ ਵਿਆਪਕ ਸਮੱਸਿਆ ਦੇ ਨਾਲ ਨਾਲ ਘੱਟ ਮਾਤਰਾ ਵਿਚ ਕੈਲਸ਼ੀਅਮ ਦੇ ਸੇਵਨ, ਆਸਟਯੋਪੋਰੋਸਿਸ ਬਾਰੇ ਵਿਚ ਬਹੁਤ ਘੱਟ ਜਾਗਰੂਕਤਾ ਅਤੇ ਭਾਰਤੀ ਔਰਤਾਂ ਵਿਚ ਆਸਟਯੋਪੋਰੋਸਿਸ ਦੀ ਪਛਾਣ ਵਿਚ ਮੁਸ਼ਕਿਲ ਵਰਗੇ ਕਾਰਨਾਂ ਕਰਕੇ ਭਾਰਤ, ਖਾਸ ਕਰਕੇ ਪੰਜਾਬ ਦੀਆਂ ਔਰਤਾਂ ਵਿਚ ਆਸਟਯੋਪੋਰੋਸਿਸ ਮੁੱਖ ਸਿਹਤ ਸਮੱਸਿਆ ਬਣ ਗਈ ਹੈ।
ਇਹ ਰੋਗ ਪਰੰਪਰਾਗਤ ਰੂਪ ਨਾਲ ਮਾਹਵਾਰੀ ਤੱਕ ਪੁੱਜਣ ਦੇ ਬਾਅਦ ਔਰਤਾਂ ਵਿਚ ਜ਼ਿਆਦਾ ਹੁੰਦੀ ਹੈ। ਅੰਕੜੀਆਂ ਅਨੁਸਾਰ ਭਾਰਤ ਵਿਚ ਤਕਰੀਬਨ 80 ਫ਼ੀਸਦੀ ਔਰਤਾਂ, ਅਰਥਾਤ ਹਰ ਚਾਰ ਵਿਚੋਂ ਤਿੰਨ ਤੋਂ ਜ਼ਿਆਦਾ ਔਰਤਾਂ ਆਸਟਯੋਪੋਰੋਸਿਸ ਨਾਲ ਪੀੜਿਤ ਹਨ।
ਕਾਰਟਿਲੇਜ ਸਸਾਇਟੀ ਦੱਸਦੀ ਕਿ 30 ਫ਼ੀਸਦੀ ਬਜ਼ੁਰਗਾਂ ਆਸਟਯੋਪੋਰੋਸਿਸ ਨਾਲ ਪੀੜਿਤ ਹੁੰਦੇ ਹਨ। ਆਰਥਰਾਇਟਿਸ ਕੇਅਰ ਦੇ ਮੈਡੀਕਲ ਕੈਪਾਂ ਵਿਚ ਆਉਣ ਵਾਲੇ ਹੁਣ 35-40 ਸਾਲ ਦੀ ਉਮਰ ਦੇ ਜਵਾਨ ਲੋਕਾਂ ਵਿਚ ਵੀ ਬੋਨ ਮਿਨਰਲ ਡੈਂਸਿਟੀ ਘੱਟ ਨਿਕਲੀ ਹੈ ਜਿਸ ਕਾਰਨ ਉਨ੍ਹਾਂ ਵਿਚ ਆਸਟਯੋਪੋਰੋਸਿਸ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।ਇਸ ਰੋਗ ਬਾਰੇ ਮਨੁੱਖ ਨੂੰ ਜਾਣਕਾਰੀ ਉਦੋਂ ਮਿਲਦੀ ਹੈ ਜਦੋਂ ਕਦੇ ਉਸ ਨੂੰ ਕੋਈ ਫਰੈਕਚਰ ਹੁੰਦਾ ਹੈ, ਨਹੀਂ ਤਾਂ ਆਪਣੇ ਮੁਲਕ ਵਿਚ ਜਾਣਕਾਰੀ ਪ੍ਰਾਪਤ ਕਰਨ ਦਾ ਰਿਵਾਜ਼ ਹੀ ਨਹੀਂ ਹੈ। ਬਿਨਾਂ ਟੈਸਟਾਂ ਤੋਂ ਇਸ ਬਿਮਾਰੀ ਬਾਰੇ ਪਤਾ ਨਹੀਂ ਲੱਗਦਾ। ਮੈਡੀਕਲ ਕੈਪਾਂ ਵਿਚ ਕੀਤੇ ਜਾਂਦੇ ਬੀਐੱਮਡੀ ਦੇ ਟੈਸਟ ਬਹੁਤੇ ਕਾਰਗਾਰ ਨਹੀਂ ਹੁੰਦੇ। ਇਸ ਲਈ ਸੰਪੂਰਨ ਟੈਸਟ ਕਰਵਾਉਣੇ ਚਾਹੀਦੇ ਹਨ। ਡੈਕਸਾਸਥੈਨ ਬਹੁਤ ਜ਼ਰੂਰੀ ਹੈ।ਆਸਟਯੋਪੋਰੋਸਿਸ ਤੋਂ ਬਚਣ ਲਈ ਵਿਸ਼ੇਸ਼ ਰੂਪ ਤੋਂ ਕੈਲਸ਼ੀਅਮ, ਪ੍ਰੋਟੀਨ, ਮੈਗਨੀਸ਼ੀਅਮ ਅਤੇ ਵਿਟਾਮਿਨ-ਡੀ ਭਰਭੂਰ ਖਾਣਾ ਚਾਹੀਦਾ ਹੈ। ਤੰਮਾਕੂ ਅਤੇ ਸ਼ਰਾਬ ਦੇ ਸੇਵਨ ਨੂੰ ਜਿੰਨਾ ਸੰਭਵ ਹੋ ਸਕੇ, ਘੱਟ ਕਰਨਾ ਚਾਹੀਦਾ ਹੈ। ਲਾਲ ਮਾਸ ਅਤੇ ਕੈਫੀਨ ਤੋਂ ਵੀ ਬਚਣਾ ਚਾਹੀਦਾ ਹੈ। ਇਸ ਤੋਂ ਇਲਾਵਾ ਡਾਕਟਰ ਦੀ ਸਲਾਹ ਨਾਲ ਕੈਲਸ਼ੀਅਮ ਅਤੇ ਵਿਟਾਮਿਨ-ਡੀ ਸਪਲੀਮੈਂਟ ਵੀ ਲੈਣੇ ਚਾਹੀਦੇ ਹਨ।ਹਾਲਾਂਕਿ ਕਸਰਤ ਨਾਲ ਹੱਡੀ ਘਣਤਾ ਵਿਚ ਵਾਧਾ ਨਹੀਂ ਹੁੰਦਾ ਲੇਕਿਨ ਇਹ ਕਈ ਪ੍ਰਕਾਰ ਨਾਲ ਸਿਹਤ ਵਿਚ ਸੁਧਾਰ ਕਰਦਾ ਹੈ ਅਤੇ ਆਸਟਯੋਪੋਰੋਸਿਸ ਨੂੰ ਰੋਕਣ ਵਿਚ ਵੀ ਮਦਦ ਕਰਦਾ ਹੈ। ਸਰੀਰਕ ਸਰਗਰਮੀ ਵਧਾਓ ਅਤੇ ਰੋਜ਼ ਕਸਰਤ ਕਰੋ। ਯੋਗ ਅਭਿਆਸ ਕਰੋ। ਇਹ ਸਰੀਰ ਵਿਚ ਲਚੀਲਾਪਨ ਅਤੇ ਤਾਕਤ ਵਧਾਉਂਦਾ ਹੈ।ਇਕ ਗਲ ਹੋਰ, ਮਨੁੱਖ ਨੂੰ ਦਿਨ ਵਿਚ ਇਕ ਵਾਰ ਪੌੜੀਆਂ ਚੜ੍ਹਨੀਆਂ ਤੇ ਉਤਰਨੀਆਂ ਚਾਹੀਦੀਆਂ ਹਨ। ਹੱਡੀ ਅਤੇ ਮਨੁੱਖੀ ਪਿੰਜਰ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿਚ ਸਮਰੱਥ ਤੇ ਤੰਦੁਰੁਸਤ ਖਾਣਾ, ਮਾਹਿਰ ਦੀ ਦੇਖ ਰੇਖ ਵਿਚ ਕਸਰਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਤੰਦਰੁਸਤ ਖਾਣਾ ਅਤੇ ਸਰਗਰਮ ਜੀਵਨਸ਼ੈਲੀ ਦਾ ਪਾਲਣ ਕਰਕੇ ਆਸਟਯੋਪੋਰੋਸਿਸ ਤੋਂ ਬਚਿਆ ਤਾਂ ਨਹੀਂ ਜਾ ਸਕਦਾ ਪਰ ਘੱਟ ਤੋਂ ਘੱਟ ਇਸ ਦੀ ਸ਼ੁਰੂਆਤ ਵਿਚ ਦੇਰੀ ਕੀਤੀ ਜਾ ਸਕਦੀ ਹੈ। ਸੰਸਾਰ ਵਿਚ ਰੋਗ ਹਨ ਤਾਂ ਉਨ੍ਹਾਂ ਦੀ ਦਵਾ ਦਾਰੂ ਵੀ ਹੈ; ਬਸ ਜ਼ਰੂਰਤ ਇਹ ਹੈ ਕਿ ਆਪਣੇ ਰੋਗ ਬਾਰੇ ਆਪਣੇ ਡਾਕਟਰ ਨਾਲ ਤੁਰੰਤ ਸੰਪਰਕ ਕਰੋ।