» ਅਮਰੀਕਾ ਦੀ ਐੱਮਪੀ ਤੁਲਸੀ ਗਬਾਰਡ ਨੇ ਹਿਲੇਰੀ 'ਤੇ ਕੀਤਾ ਮਾਣਹਾਨੀ ਦਾ ਕੇਸ » ਪਾਕਿਸਤਾਨ 'ਚ ਅੱਤਿਆਚਾਰ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ ਮਹਿਲਾ ਸੰਭਾਲ ਕੇਂਦਰ ਭੇਜੀ ਨਾਬਾਲਗ ਹਿੰਦੂ ਕੁੜੀ » 1 ਫਰਵਰੀ ਨੂੰ ਤੈਅ ਹੈ ਚਾਰਾਂ ਦੋਸ਼ੀਆਂ ਦੀ ਫਾਂਸੀ, ਹੁਣ ਤਕ ਨਹੀਂ ਦੱਸੀ ਆਖਰੀ ਇੱਛਾ » ਅਜ਼ਹਰੂਦੀਨ ਨੇ ਧੋਖਾਧੜੀ ਦਾ ਦੋਸ਼ ਨਕਾਰਿਆ, ਸੌ ਕਰੋੜ ਦੇ ਮਾਣਹਾਨੀ ਕੇਸ ਦੀ ਦਿੱਤੀ ਧਮਕੀ » ਕਾਗ਼ਜ਼ਾਂ 'ਚ ਜ਼ਿੰਦਾ ਔਰਤ ਦੀ ਜਮ੍ਹਾਂ ਹੁੰਦੀ ਰਹੀ LIC ਕਿਸ਼ਤ, ਚਾਰ ਸਾਲ ਬਾਅਦ ਮਰੀ ਦੱਸ ਕੇ ਹਾਸਲ ਕੀਤਾ 25 ਲੱਖ ਦਾ ਕਲੇਮ » ਬੰਗਾਲ 'ਚ ਬੈਲੇਟ ਪੇਪਰ ਨਾਲ ਹੋਣਗੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ » ਰਾਸ਼ਟਰਪਤੀ ਵੱਲੋਂ 49 ਬੱਚਿਆਂ ਦਾ ਬਾਲ ਸ਼ਕਤੀ ਪੁਰਸਕਾਰ ਨਾਲ ਸਨਮਾਨ » ਹੈਰਿਸ ਕਾਊਂਟੀ ’ਚ ਪਹਿਲਾ ਦਸਤਾਰਧਾਰੀ ਸਿੱਖ ਡਿਪਟੀ ਕਾਂਸਟੇਬਲ ਬਣਿਆ » ਅਮਰੀਕੀ ਵਿਚੋਲਗੀ ਦਾ ਸੁਆਲ ਹੀ ਨਹੀਂ: ਭਾਰਤ » ਭਾਰਤ ਦੀ ਸਾਖ ਡਿੱਗੀ; 51ਵੇਂ ਸਥਾਨ ’ਤੇ ਪੁੱਜਿਆ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਸਿਹਤ ਖਜ਼ਾਨਾ

ਮਨੁੱਖ ਦੇ ਨਿਰਸਵਾਰਥ ਮਿੱਤਰ

February 04, 2019 05:20 PM

ਰੋਗ ਇਕ ਅਜਿਹਾ ਸ਼ਬਦ ਹੈ ਜਿਸਨੂੰ ਸੁਣਦਿਆਂ ਹੀ ਅਸੀਂ ਸਾਰੇ ਚੁਕੰਨੇ ਜਿਹੇ ਹੋ ਜਾਂਦੇ ਹਾਂ ਤੇ ਡਰ ਜਾਂਦੇ ਹਾਂ। ਲੇਕਿਨ ਕੀ ਅਸੀਂ ਜਾਣਦੇ ਹਾਂ ਕਿ ਜੇਕਰ ਇਹ ਰੋਗ ਨਾ ਹੋਣ ਤਾਂ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਸਾਡੇ ਸਰੀਰ ਦੇ ਅੰਦਰ ਕੋਈ ਵਿਕਾਰ ਪੈਦਾ ਹੋ ਗਿਆ ਹੈ। ਰੋਗ ਤਾਂ ਬਿਨਾਂ ਸੁਆਰਥ ਇਕ ਮਿੱਤਰ ਬਣ ਕੇ ਸਾਨੂੰ ਸੰਭਲ ਜਾਣ ਦੀ ਚੇਤਾਵਨੀ ਦਿੰਦੇ ਹਨ ਤਾਂ ਕਿ ਅਸੀਂ ਸੁਚੇਤ ਹੋ ਜਾਈਏ ਅਤੇ ਉਸ ਵਿਕਾਰ ਨੂੰ ਦੂਰ ਕਰਨ ਲਈ ਆਪਣੀ ਕੋਸ਼ਿਸ਼ ਆਰੰਭ ਕਰ ਦੇਈਏ। ਰੋਗ ਸਾਨੂੰ ਕੁਦਰਤ ਦੇ ਨਿਯਮਾਂ ’ਤੇ ਚੱਲਣ, ਭਾਵ ਸਿਹਤਮੰਦ ਰਹਿਣ ਦੀ ਸਿੱਖਿਆ ਦਿੰਦੇ ਹਨ।
ਨੇਚਰੋਪੈਥੀ ਅਨੁਸਾਰ ਸਾਰੇ ਰੋਗਾਂ ਦੀ ਜੜ੍ਹ ਸਰੀਰ ਦੇ ਅੰਦਰ ਬਾਹਰੀ ਤੱਤਾਂ ਦਾ ਜਮ੍ਹਾਂ ਹੋਣਾ ਹੈ। ਇਹ ਬਾਹਰੀ ਤੱਤ ਸਾਡੇ ਗਲਤ ਖਾਣ-ਪਾਣ, ਗਲਤ ਜੀਵਨ-ਸ਼ੈਲੀ, ਗਲਤ ਆਦਤਾਂ ਕਰਕੇ ਪੈਦਾ ਹੁੰਦੇ ਹਨ। ਜਿਵੇਂ ਜਿਵੇਂ ਇਹ ਬਾਹਰੀ ਤੱਤ ਸਰੀਰ ਦੇ ਅੰਦਰ ਵਧਦੇ ਜਾਂਦੇ ਹਨ, ਤਿਵੇਂ ਤਿਵੇਂ ਰੋਗਾਣੂਆਂ-ਜੀਵਾਣੂਆਂ ਨੂੰ ਵਧਣ-ਫੁੱਲਣ ਲਈ ਢੁੱਕਵਾਂ ਵਾਤਾਵਰਣ ਮਿਲਣ ਲੱਗ ਜਾਂਦਾ ਹੈ ਅਤੇ ਉਨ੍ਹਾਂ ਦੀ ਸੰਖਿਆ ਤੇਜ਼ੀ ਨਾਲ ਵਧਣ ਲੱਗ ਜਾਂਦੀ ਹੈ। ਆਮ ਹਾਲਤਾਂ ਵਿਚ ਸਾਡੇ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਸਰੀਰ ਅੰਦਰ ਦਾਖਲ ਹੋਣ ਵਾਲੇ ਰੋਗਾਣੂਆਂ-ਜੀਵਾਣੂਆਂ ਨੂੰ ਖਤਮ ਕਰਨ ਲਈ ਕਾਫੀ ਹੁੰਦੀ ਹੈ; ਪਰੰਤੂ ਬਾਹਰੀ ਤੱਤਾਂ ਦੇ ਵਧਣ ਨਾਲ ਇਹ ਸ਼ਕਤੀ ਕਮਜ਼ੋਰ ਪੈ ਜਾਂਦੀ ਹੈ ਅਤੇ ਵੱਖੋ-ਵੱਖਰੇ ਰੋਗਾਂ ਦਾ ਜਨਮ ਹੁੰਦਾ ਹੈ। ਭਗਵਤ ਗੀਤਾ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਕਹਿੰਦੇ ਹਨ:
ਯੁਕਤਾਹਾਰਵਿਹਾਰਸਯੈ ਯੁਕਤਾਚੇਸ਼ਟਸਯੈ ਕਰਮਸੁ। 
ਯੁਕਤਾਸਵਪਨਾਵਬੋਧਸਯੈ ਯੋਗੋ ਭਵਤਿ ਦੁਖਹਾ।।
ਅਰਥਾਤ ”ਜਿਹੜਾ ਮਨੁੱਖ ਸਹੀ ਮਾਤਰਾ ਵਿਚ ਭੋਜਨ ਕਰਦਾ ਹੈ, ਜਿਸਦਾ ਵਿਹਾਰ ਸਹੀ ਹੈ, ਜਿਹੜਾ ਸਮੇਂ ’ਤੇ ਸੌਂਦਾ ਅਤੇ ਜਾਗਦਾ ਹੈ, ਅਤੇ ਜਿਸ ਦਾ ਨਿੱਤ ਦਾ ਕਾਰ-ਵਿਹਾਰ ਨਿਯਮਿਤ ਹੈ, ਉਸ ਵਿਅਕਤੀ ਵਿਚ ਯੋਗ, ਭਾਵ ਅਨੁਸ਼ਾਸਨ ਆ ਜਾਂਦਾ ਹੈ। ਅਜਿਹਾ ਵਿਅਕਤੀ ਦੁੱਖਾਂ ਅਤੇ ਰੋਗਾਂ ਤੋਂ ਦੂਰ ਰਹਿੰਦਾ ਹੈ।” ਪਰੰਤੂ ਜਿਹੜਾ ਵਿਅਕਤੀ ਇਨ੍ਹਾਂ ਗੱਲਾਂ ਦਾ ਧਿਆਨ ਨਹੀਂ ਰੱਖਦਾ, ਉਹ ਰੋਗਾਂ ਨਾਲ ਗ੍ਰਸਿਆ ਰਹਿੰਦਾ ਹੈ। ਅਜਿਹੇ ਵਿਅਕਤੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਆਲੋਚਨਾ ਕੀਤੀ ਗਈ ਹੈ:
ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ।।
ਜਾਂ ਫਿਰ
ਖਾਤ ਪੀਤ ਅਨੇਕ ਬਿੰਜਨ ਜੈਸੇ ਭਾਰ ਬਾਹਕ ਖੋਤ।।
ਸਰੀਰ ਵਿਚੋਂ ਬਾਹਰੀ ਤੱਤਾਂ ਨੂੰ ਕੱਢਣ ਲਈ ਕੁਦਰਤ ਤੀਬਰ ਰੋਗਾਂ ਦਾ ਸਹਾਰਾ ਲੈਂਦੀ ਹੈ। ਤੀਬਰ ਰੋਗ ਉਹ ਰੋਗ ਹਨ ਜਿਹੜੇ ਆਉਂਦੇ ਤਾਂ ਬਹੁਤ ਤੇਜ਼ੀ ਨਾਲ ਹਨ ਪਰੰਤੂ ਬਹੁਤ ਥੋੜ੍ਹੀ ਦੇਰ ਲਈ ਰਹਿੰਦੇ ਹਨ। ਖਾਂਸੀ, ਜੁਕਾਮ, ਬੁਖਾਰ, ਉਲਟੀਆਂ, ਦਸਤ, ਧੱਫੜ ਹੋਣਾ ਜਾਂ ਫੋੜਾ ਨਿਕਲਣਾ ਆਦਿ ਕੁਝ ਮੁੱਖ ਤੀਬਰ ਰੋਗ ਹਨ। ਪਰੰਤੂ ਜੇਕਰ ਅਸੀਂ ਇਨ੍ਹਾਂ ਤੀਬਰ ਰੋਗਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਤਾਂ ਇਹ ਘਾਤਕ ਰੋਗਾਂ ਜਿਵੇਂ ਕਿ ਦਮਾ, ਬਲੱਡ ਪ੍ਰੈੱਸ਼ਰ, ਸ਼ੂਗਰ, ਦਿਲ ਦੇ ਰੋਗ, ਕੈਂਸਰ, ਅਲਜ਼ਾਈਮਰ ਆਦਿ ਦਾ ਰੂਪ ਲੈ ਲੈਂਦੇ ਹਨ ਅਤੇ ਮੌਤ ਦਾ ਕਾਰਨ ਤਕ ਬਣ ਜਾਂਦੇ ਹਨ।
ਉਪਰੋਕਤ ਰੋਗਾਂ ਦੇ ਲੱਛਣਾਂ ਦੇ ਉਭਰਨ ’ਤੇ ਐਲੋਪੈਥਿਕ ਪ੍ਰਣਾਲੀ ਵਿਚ ਦਵਾਈਆਂ ਨਾਲ ਉਨ੍ਹਾਂ ਨੂੰ ਦਬਾ ਦਿੱਤਾ ਜਾਂਦਾ ਹੈ, ਜਿਸ ਨਾਲ ਰੋਗੀ ਨੂੰ ਲਗਦਾ ਹੈ ਕਿ ਉਹ ਸਿਹਤਮੰਦ ਹੋ ਗਿਆ ਹੈ ਜਦਕਿ ਇਨ੍ਹਾਂ ਦਵਾਈਆਂ ਨਾਲ ਰੋਗ ਦਾ ਕਾਰਨ ਦੂਰ ਨਹੀਂ ਹੁੰਦਾ ਬਲਕਿ ਉਸ ਦੇ ਬਾਹਰੀ ਲੱਛਣ ਹੀ ਦੂਰ ਹੁੰਦੇ ਹਨ। ਲੇਕਿਨ ਜਦੋਂ ਦਵਾਈਆਂ ਦਾ ਪ੍ਰਭਾਵ ਖ਼ਤਮ ਹੋ ਜਾਂਦਾ ਹੈ ਤਾਂ ਇਹ ਲੱਛਣ ਕਿਸੇ ਦੂਜੇ ਰੂਪ ਵਿਚ ਪ੍ਰਗਟ ਹੁੰਦੇ ਹਨ ਅਤੇ ਰੋਗੀ ਕਦੇ ਵੀ ਰੋਗਾਂ ਤੋਂ ਛੁਟਕਾਰਾ ਨਹੀਂ ਪਾਉਂਦਾ ਹੈ। ਇਸਦੇ ਉਲਟ ਨੇਚਰੋਪੈਥੀ ਪੰਜ ਤੱਤਾਂ ਧਰਤੀ, ਜਲ, ਵਾਯੂ, ਆਕਾਸ਼ ਅਤੇ ਅਗਨੀ, ਜਿਨ੍ਹਾਂ ਨਾਲ ਇਸ ਸਰੀਰ ਦੀ ਰਚਨਾ ਹੋਈ ਹੈ (ਪੰਚ ਤਤੁ ਮਿਲਿ ਕਾਇਆ ਕੀਨੀ), ਦੀ ਵਰਤੋਂ ਨਾਲ ਹੀ ਰੋਗੀ ਦੀ ਤੰਦਰੁਸਤੀ ਨੂੰ ਬਹਾਲ ਕਰਦੀ ਹੈ ਅਤੇ ਉਸ ਨੂੰ ਮਾਨਸਿਕ ਅਤੇ ਆਤਮਿਕ ਪੱਖੋਂ ਵੀ ਨਿਰੋਗ ਕਰਦੀ ਹੈ। ਜੰਗਲ ਵਿਚ ਰਹਿੰਦੇ ਪੰਛੀ ਜਾਂ ਜਾਨਵਰ ਆਪਣੀ ਸੰਪੂਰਣ ਜ਼ਿੰਦਗੀ ਵਿਚ ਤੰਦਰੁਸਤ ਰਹਿੰਦੇ ਹਨ ਕਿਉਂਕਿ ਉਹ ਜ਼ਮੀਨ ’ਤੇ ਸੌਂਦੇ ਹਨ, ਤਾਜ਼ਾ ਪਾਣੀ ਪੀਂਦੇ ਹਨ, ਸਾਫ਼-ਸੁਥਰੀ ਹਵਾ ਲੈਂਦੇ ਹਨ, ਖੁੱਲ੍ਹੇ ਅਸਮਾਨ ਥੱਲੇ ਵਿਚਰਦੇ ਹਨ, ਸੂਰਜ ਦੀ ਰੌਸ਼ਨੀ ਵਿਚ ਰਹਿੰਦੇ ਹਨ ਅਤੇ ਕੁਦਰਤ ਦੁਆਰਾ ਪੈਦਾ ਕੀਤੀਆਂ ਵਸਤਾਂ ਜਿਵੇਂ ਘਾਹ, ਫਲ, ਪੱਤੇ ਆਦਿ ਖਾਂਦੇ ਹਨ। ਕੁਦਰਤ ਆਪ ਹੀ ਉਨ੍ਹਾਂ ਦਾ ਧਿਆਨ ਰੱਖਦੀ ਹੈ। ਉਨ੍ਹਾਂ ਨੂੰ ਆਪਣੀ ਤੰਦਰੁਸਤੀ ਨੂੰ ਕਾਇਮ ਰੱਖਣ ਲਈ ਕਿਸੇ ਡਾਕਟਰ, ਵੈਦ ਜਾਂ ਹਸਪਤਾਲ ਦੀ ਲੋੜ ਨਹੀਂ ਪੈਂਦੀ।
ਨਿਯਮਿਤ ਤੌਰ ’ਤੇ ਕੁਦਰਤ ਪਿਸ਼ਾਬ, ਪਸੀਨੇ, ਪਖਾਨੇ ਅਤੇ ਪ੍ਰਾਣਾਂ (ਸਾਹ) ਰਾਹੀਂ ਬਾਹਰੀ ਤੱਤਾਂ ਨੂੰ ਸਾਡੇ ਸਰੀਰ ਵਿਚੋਂ ਬਾਹਰ ਕੱਢਦੀ ਹੈ। ਨੇਚਰੋਪੈਥੀ ਸਾਨੂੰ ਇਹੀ ਸਿਖਾਉਂਦੀ ਹੈ ਕਿ ਬਿਮਾਰੀਆਂ ਤੋਂ ਕਿਵੇਂ ਬਚੀਏ ਅਤੇ ਦਵਾਈਆਂ ਲੈਣ ਦੀ ਥਾਂ ਕੁਦਰਤੀ ਤਰੀਕਿਆਂ ਨਾਲ ਹੀ ਆਪਣੀ ਤੰਦਰੁਸਤੀ ਨੂੰ ਬਹਾਲ ਕਰੀਏ। ਆਓ ਹੁਣ ਦੇਖੀਏ ਕਿ ਕਿਵੇਂ ਅਸੀਂ ਕੁਦਰਤੀ ਤਰੀਕਿਆਂ ਨਾਲ ਸਾਡੇ ਰੋਜ਼ਮੱਰ੍ਹਾ ਦੀ ਜ਼ਿੰਦਗੀ ਵਿਚ ਆਉਣ ਵਾਲੇ ਰੋਗਾਂ ਦਾ ਇਲਾਜ ਕਰ ਸਕਦੇ ਹਾਂ ਅਤੇ ਤੰਦਰੁਸਤ ਰਹਿ ਸਕਦੇ ਹਾਂ।
ਕਬਜ਼: ਸਰ ਵਿਲੀਅਮ ਆਰਬੁਟਨੋਟ ਲੇਨ (ਬ੍ਰਿਟਿਸ਼ ਡਾਕਟਰ ਅਤੇ ਸਰਜਨ) ਦੇ ਅਨੁਸਾਰ ‘ਕਬਜ਼ ਆਧੁਨਿਕ ਸਮਾਜ ਵਿਚ ਪੈਦਾ ਹੋਣ ਵਾਲੀਆਂ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ’। ਕਬਜ਼ ਤੋਂ ਰਾਹਤ ਪਾਉਣ ਲਈ ਸਭ ਤੋਂ ਪਹਿਲਾਂ ਤਾਂ ਜੀਭ ਦੇ ਸੁਆਦ ’ਤੇ ਲਗਾਮ ਲਗਾਉਣੀ ਪਵੇਗੀ। ਆਚਾਰ, ਮਿਰਚ-ਮਸਾਲੇ, ਤਲੀਆਂ ਵਸਤਾਂ, ਮੈਦਾ ਆਦਿ ਤੋਂ ਪ੍ਰਹੇਜ਼ ਕਰਨਾ ਪਵੇਗਾ। ਇਸ ਤੋਂ ਇਲਾਵਾ ਰੋਜ਼ ਸਵੇਰੇ ਉੱਠ ਕੇ ਖਾਲੀ ਪੇਟ ਦੋ ਗਿਲਾਸ ਗਰਮ ਪਾਣੀ ਨਿੰਬੂ ਪਾ ਕੇ ਪੀਓ। ਸਵੇਰੇ-ਸ਼ਾਮ 4-5 ਚਮਚ ਚੋਕਰ (ਛਾਣ-ਬੂਰਾ) ਦੇ ਖਾਓ। ਦਿਨ ਵਿਚ ਵੀ 4-5 ਗਲਾਸ ਗਰਮ ਪਾਣੀ ਨੀਂਬੂ ਪਾ ਕੇ ਪੀਓ। ਫਲਾਂ ਅਤੇ ਸਬਜ਼ੀਆਂ ਦੀ ਵੱਧ ਤੋਂ ਵੱਧ ਵਰਤੋਂ ਕਰੋ। ਪੇਟ ’ਤੇ ਸਵੇਰੇ-ਸ਼ਾਮ ਖਾਣੇ ਤੋਂ ਬਾਅਦ 2 ਘੰਟੇ ਗਿੱਲੀ ਪੱਟੀ ਲਪੇਟੀ ਜਾ ਸਕਦੀ ਹੈ। ਬਹੁਤ ਪੁਰਾਣੀ ਕਬਜ਼ ਹੋਵੇ ਤਾਂ ਇਹ ਪੱਟੀ ਸਾਰੀ ਰਾਤ ਲਪੇਟੀ ਜਾ ਸਕਦੀ ਹੈ। ਇਸ ਤੋਂ ਇਲਾਵਾ ਧੁੰਨੀ ਦੇ ਆਲੇ-ਦੁਆਲੇ ਸੱਜੇ ਤੋਂ ਖੱਬੇ (ਘੜੀ ਦੀ ਦਿਸ਼ਾ ਵਿਚ) 10-15 ਮਿੰਟ ਸੁੱਕੀ ਮਾਲਿਸ਼ ਕਰੋ।
ਜ਼ੁਕਾਮ: ਜ਼ੁਕਾਮ ਦਾ ਸਭ ਤੋਂ ਵੱਡਾ ਕਾਰਨ ਕਬਜ਼ ਜਾਂ ਵੱਡੀ ਅੰਤੜੀ ਵਿਚ ਮਲ ਦਾ ਭਰਿਆ ਰਹਿਣਾ ਹੈ। ਇਸ ਤੋਂ ਇਲਾਵਾ ਗੰਦੀ ਹਵਾ ਵਿਚ ਰਹਿਣ ਨਾਲ, ਕਮਰੇ ਦੇ ਸਾਰੇ ਦਰਵਾਜ਼ੇ ਬੰਦ ਕਰਕੇ ਸੌਣ ਨਾਲ ਅਤੇ ਤਾਜ਼ੀ ਹਵਾ ਨਾ ਮਿਲਣ ਕਰਕੇ ਹੁੰਦਾ ਹੈ। ਜ਼ੁਕਾਮ ਤੋਂ ਰਾਹਤ ਪਾਉਣ ਲਈ ਸਵੇਰੇ ਉਠ ਕੇ ਵਮਨ/ਕੁੰਜਲ ਕਿਰਿਆ (2-3 ਗਲਾਸ ਕੋਸੇ ਪਾਣੀ ਦੇ ਨਮਕ ਪਾ ਕੇ ਪੀਣਾ ਅਤੇ ਫੇਰ ਨਾਲ ਹੀ ਉਸ ਨੂੰ ਉਲਟੀ ਕਰ ਕੇ ਕੱਢ ਦੇਣਾ) ਕਰੋ। ਕੁਝ ਮਿੰਟ ਤਾਜ਼ਾ ਹਵਾ ਵਿਚ ਪ੍ਰਾਣਾਯਾਮ ਅਤੇ ਅਨੁਲੋਮ-ਵਿਲੋਮ ਕਰੋ। ਸਵੇਰੇ 8-9 ਵਜੇ ਧੁੱਪ-ਇਸ਼ਨਾਨ ਕਰੋ। ਦਿਨ ਵਿਚ 2-3 ਵਾਰ ਭਾਫ ਲਓ (ਪਾਣੀ ਵਿਚ 2-3 ਬੂੰਦਾਂ ਨੀਲਗਿਰੀ/ ਯੂਕਲਿਪਟਸ ਤੇਲ ਦੀਆਂ ਪਾ ਸਕਦੇ ਹੋ)। ਬਰਾਬਰ ਮਾਤਰਾ ਵਿਚ ਤੁਲਸੀ ਦਾ ਰਸ, ਅਦਰਕ ਦਾ ਰਸ ਅਤੇ ਸ਼ਹਿਦ ਮਿਲਾ ਕੇ ਉਸ ਵਿਚ ਚੁਟਕੀ ਕੁ ਕਾਲੀ ਮਿਰਚ ਅਤੇ ਸੇਂਧਾ ਨਮਕ ਮਿਲਾ ਕੇ ਦਿਨ ਵਿਚ 2-2 ਘੰਟੇ ਬਾਅਦ ਇਕ ਛੋਟਾ ਚਮਚ ਲੈਣ ਨਾਲ ਛੇਤੀ ਹੀ ਆਰਾਮ ਆ ਜਾਵੇਗਾ।
ਖਾਂਸੀ: ਖਾਂਸੀ ਕੁਦਰਤ ਦੁਆਰਾ ਸਾਹ ਦੀ ਨਾਲੀ ਜਾਂ ਗਲੇ ਵਿਚ ਫਸੇ ਹੋਏ ਰੇਸ਼ੇ ਨੂੰ ਹਵਾ ਦੇ ਝਟਕੇ ਨਾਲ ਬਾਹਰ ਕੱਢਣ ਲਈ ਕੁਦਰਤ ਦੁਆਰਾ ਅਪਣਾਇਆ ਗਿਆ ਢੰਗ ਹੈ। ਜਿੰਨਾ ਵੱਧ ਰੇਸ਼ਾ ਹੋਵੇਗਾ, ਓਨੀ ਵੱਧ ਆਵਾਜ਼ ਹੋਵੇਗੀ। ਖਾਂਸੀ ਦੇ ਇਲਾਜ ਲਈ ਦਿਨ ਵਿਚ 2-3 ਵਾਰ ਗਰਮ ਪਾਣੀ ਵਿਚ ਸੇਂਧਾ ਨਮਕ ਪਾ ਕੇ ਗਰਾਰੇ ਕਰੋ। ਇਸੇ ਤਰ੍ਹਾਂ ਅੱਧਾ ਚਮਚ ਹਲਦੀ ਸ਼ਹਿਦ ਵਿਚ ਮਿਲਾ ਕੇ 2-3 ਵਾਰ ਖਾਉ। ਜੇਕਰ ਖਾਂਸੀ ਲਗਾਤਾਰ ਆ ਰਹੀ ਹੋਵੇ ਤਾਂ ਅਦਰਕ ਜਾਂ ਮੁਲੱਠੀ ਦਾ ਇਕ ਟੁਕੜਾ ਮੂੰਹ ਵਿਚ ਪਾ ਕੇ ਚੂਸਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਅਦਰਕ, ਮੋਟੀ ਇਲਾਇਚੀ, ਦਾਲ ਚੀਨੀ, ਮੁਲੱਠੀ, ਕਾਲੀ ਮਿਰਚ ਪਾ ਕੇ ਕਾੜ੍ਹਾ ਬਣਾ ਸਕਦੇ ਹੋ ਜਿਸ ਨੂੰ ਸੇਂਧਾ ਨਮਕ ਜਾਂ ਸ਼ਹਿਦ ਪਾ ਕੇ ਦਿਨ ਵਿਚ 3-4 ਵਾਰ ਚਾਹ ਦੀ ਤਰ੍ਹਾਂ ਗਰਮ-ਗਰਮ ਪੀਤਾ ਜਾਵੇ। ਜੇਕਰ ਖਾਂਸੀ ਨਾਲ ਸਾਹ ਵਗੈਰਾ ਚੜ੍ਹਦਾ ਹੋਵੇ ਤਾਂ ਇਕ ਚਮਚ ਮੇਥੇ ਪਾਣੀ ਵਿਚ ਉਬਾਲ ਕੇ ਸ਼ਹਿਦ ਪਾ ਕੇ ਗਰਮ-ਗਰਮ ਪੀਤਾ ਜਾ ਸਕਦਾ ਹੈ।
ਦਸਤ ਅਤੇ ਉਲਟੀਆਂ: ਦਸਤ ਜਾਂ ਉਲਟੀਆਂ ਰਾਹੀਂ ਕੁਦਰਤ ਸਾਡੇ ਪੇਟ ਦੀ ਸਫਾਈ ਕਰਦੀ ਹੈ ਅਤੇ ਰੋਗ ਦੇ ਕਾਰਨਾਂ ਨੂੰ ਪੇਟ ਵਿਚੋਂ ਬਾਹਰ ਕੱਢ ਕੇ ਵਿਅਕਤੀ ਨੂੰ ਨਿਰੋਗ ਬਣਾਉਂਦੀ ਹੈ। ਦਸਤ ਜਾਂ ਉਲਟੀ ਆਉਣ ਤੋਂ ਬਾਅਦ ਰੋਗੀ ਨੂੰ ਪਾਣੀ ਵਿਚ ਨਿੰਬੂ ਦਾ ਰਸ, ਹਲਕਾ ਸੇਂਧਾ ਨਮਕ ਅਤੇ ਦੇਸੀ ਖੰਡ ਮਿਲਾ ਕੇ ਪਿਲਾਉ। ਢਿੱਡ ਦੇ ਉਪਰ ਮਿੱਟੀ ਜਾਂ ਪਾਣੀ ਦੀ ਗਿੱਲੀ ਪੱਟੀ ਦਾ ਪ੍ਰਯੋਗ ਕਰੋ। ਜੇਕਰ ਬਦਹਜ਼ਮੀ ਹੋਈ ਹੋਵੇ ਤਾਂ ਵਮਨ/ਕੁੰਜਲ ਕਿਰਿਆ ਨਾਲ ਪੇਟ ਦੀ ਸਫਾਈ ਕਰ ਲੈਣੀ ਚਾਹੀਦੀ ਹੈ। ਦਸਤ ਲੱਗਣ ’ਤੇ ਦਿਨ ਵਿਚ 5-6 ਵਾਰ ਦਹੀਂ ਜਾਂ ਲੱਸੀ ਪੀਣ ਨਾਲ ਰੋਗੀ ਨੂੰ ਛੇਤੀ ਹੀ ਆਰਾਮ ਆ ਜਾਵੇਗਾ।
ਬੁਖਾਰ: ਜਦੋਂ ਵੀ ਬੁਖਾਰ ਆਵੇ ਤਾਂ ਸਮਝ ਲਉ ਕਿ ਸਰੀਰ ਦੇ ਅੰਦਰ ਬਾਹਰੀ ਤੱਤਾਂ ਦੀ ਮਾਤਰਾ ਵੱਧ ਗਈ ਹੈ ਅਤੇ ਕੁਦਰਤ ਨੇ ਸਾਡੇ ਸਰੀਰ ਦਾ ਤਾਪਮਾਨ ਵਧਾ ਕੇ ਅੰਦਰ ਪੈਦਾ ਹੋ ਰਹੇ ਕੀਟਾਣੂਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਹੈ। ਜੇਕਰ ਅਸੀਂ ਬੁਖਾਰ ਨੂੰ ਰੋਕ ਦਿੰਦੇ ਹਾਂ ਤਾਂ ਉਹ ਬਾਹਰੀ ਤੱਤ ਸਰੀਰ ਦੇ ਕਿਸੇ ਵੀ ਹਿੱਸੇ ’ਤੇ ਅਸਰ ਕਰ ਦਿੰਦੇ ਹਨ ਅਤੇ ਦੂਸਰਾ ਰੋਗ ਪੈਦਾ ਕਰ ਦਿੰਦੇ ਹਨ। ਬੁਖਾਰ ਤੇਜ਼ ਹੋਵੇ ਤਾਂ ਗਿੱਲੀ ਪੱਟੀ ਸਿਰ ’ਤੇ ਅਤੇ ਪੇਟ ’ਤੇ ਰੱਖਣੀ ਚਾਹੀਦੀ ਹੈ। ਪੂਰੇ ਪਿੰਡੇ ਨੂੰ ਗਿੱਲੇ ਕੱਪੜੇ ਨਾਲ ਪੂੰਝਦੇ ਰਹਿਣਾ ਚਾਹੀਦਾ ਹੈ। ਜੇਕਰ ਬੁਖਾਰ ਠੰਢ ਲੱਗ ਕੇ ਚੜ੍ਹ ਰਿਹਾ ਹੋਵੇ ਤਾਂ ਗਰਮ ਪਾਣੀ ਵਿਚ ਨਿੰਬੂ ਅਤੇ ਚੁਟਕੀ ਕੁ ਕਾਲੀ ਮਿਰਚ ਪਾ ਕੇ ਥੋੜ੍ਹੀ-ਥੋੜ੍ਹੀ ਦੇਰ ਬਾਅਦ ਪਿਆਉਂਦੇ ਰਹੋ। ਜੇਕਰ ਬੁਖਾਰ ਠੰਢ ਲੱਗ ਕੇ ਨਾ ਚੜਿ੍ਹਆ ਹੋਵੇ ਤਾਂ ਗਰਮ ਦੀ ਥਾਂ ਤਾਜ਼ੇ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਐਸੀਡਿਟੀ: ਅਨਿਯਮਿਤ, ਅਣ-ਉਚਿਤ ਮੇਲ, ਜ਼ਿਆਦਾ ਮਿਰਚ-ਮਸਾਲਿਆਂ ਵਾਲੇ ਭੋਜਨ ਖਾਣ ਨਾਲ ਐਸੀਡਿਟੀ ਹੁੰਦੀ ਹੈ। ਐਸੀਡਿਟੀ ਹੋਣ ’ਤੇ ਵਮਨ ਜਾਂ ਕੁੰਜਲ ਰਾਹੀਂ ਪੇਟ ਦੀ ਸਫਾਈ ਕਰਨੀ ਚਾਹੀਦੀ ਹੈ। ਦਿਨ ਵਿਚ 3-4 ਵਾਰੀ ਕੋਸੇ ਪਾਣੀ ਵਿਚ ਨਿੰਬੂ ਦਾ ਰਸ ਅਤੇ ਸ਼ਹਿਦ ਪਾ ਕੇ ਪੀਓ। ਜਿਵੇਂ-ਜਿਵੇਂ ਠੀਕ ਹੋਣ ਲੱਗੋ ਤਾਂ ਕੋਸੇ ਪਾਣੀ ਦੀ ਥਾਂ ਤਾਜ਼ੇ ਪਾਣੀ ਦੀ ਵਰਤੋਂ ਕਰੋ। ਕੱਚਾ ਠੰਢਾ ਦੁੱਧ ਜਾਂ ਲੱਸੀ ਥੋੜ੍ਹੀ-ਥੋੜ੍ਹੀ ਦੇਰ ਬਾਅਦ ਘੁੱਟ-ਘੁੱਟ ਭਰ ਕੇ ਪੀਓ। ਮੂੰਹ ਵਿਚ 1-2 ਲੌਂਗ ਜਾਂ ਅਦਰਕ ਦਾ ਟੁਕੜਾ ਪਾ ਕੇ ਚੂਸਦੇ ਰਹੋ। ਜੇਕਰ ਪੇਟ ਵਿਚ ਗੈਸ ਹੋਵੇ ਤਾਂ ਇਕ ਛੋਟਾ ਜਿਹਾ ਟੁਕੜਾ ਹੀਂਗ ਦਾ ਕੋਸੇ ਪਾਣੀ ਨਾਲ ਲੈ ਸਕਦੇ ਹੋ।
ਤੁਸੀਂ ਦੇਖਿਆ ਹੋਵੇਗਾ ਕਿ ਉਪਰ ਦਿੱਤੇ ਹਰੇਕ ਰੋਗ ਦਾ ਇਲਾਜ ਕਾਫੀ ਹੱਦ ਤਕ ਇੱਕੋ ਤਰ੍ਹਾਂ ਦਾ ਹੈ ਅਤੇ ਇਕ ਬੀਮਾਰੀ ਦਾ ਇਲਾਜ ਕਰਨ ’ਤੇ ਦੂਜੀ ਆਪਣੇ ਆਪ ਹੀ ਠੀਕ ਹੋ ਜਾਂਦੀ ਹੈ। ਇਹੀ ਨੇਚਰੋਪੈਥੀ ਦੀ ਵਿਸ਼ੇਸ਼ਤਾ ਹੈ ਕਿ ਇਹ ਰੋਗ ਦਾ ਨਹੀਂ, ਸਗੋਂ ਰੋਗੀ ਦਾ ਇਲਾਜ ਕਰਦੀ ਹੈ। ਨੇਚਰੋਪੈਥੀ ਦਾ ਇਕ ਸਭ ਤੋਂ ਮਹੱਤਵਪੂਰਣ ਸਿਧਾਂਤ ”ਸਾਰੇ ਰੋਗ ਇਕ, ਉਨ੍ਹਾਂ ਦਾ ਕਾਰਨ ਇਕ ਅਤੇ ਉਨ੍ਹਾਂ ਦਾ ਇਲਾਜ ਵੀ ਇਕ” ਹੈ। ਇਸ ਲੇਖ ਦਾ ਮਕਸਦ ਪਾਠਕਾਂ ਨੂੰ ਨਾ ਸਿਰਫ ਇਲਾਜ ਦੀ ਇਸ ਪ੍ਰਣਾਲੀ ਬਾਰੇ ਜਾਣੂ ਕਰਵਾਉਣਾ ਹੈ, ਸਗੋਂ ਇਹ ਵੀ ਯਤਨ ਕਰਨਾ ਹੈ ਕਿ ਪਾਠਕ ਇਸ ਪ੍ਰਣਾਲੀ ਨੂੰ ਜਿੰਨਾ ਵੱਧ ਹੋ ਸਕੇ, ਅਪਨਾਉਣ। ਇਸ ਲਈ ਸਭ ਤੋਂ ਜ਼ਰੂਰੀ ਇਸ ਪ੍ਰਣਾਲੀ ਉਤੇ ਵਿਸ਼ਵਾਸ ਕਰਨਾ ਹੈ। ਜਿੰਨਾ ਸਬਰ ਨਾਲ ਅਸੀਂ ਇਸ ਪ੍ਰਣਾਲੀ ਨੂੰ ਅਪਣਾਵਾਂਗੇ, ਓਨਾ ਹੀ ਵੱਧ ਦਵਾਈਆਂ ਦੇ ਮਾਰੂ ਪ੍ਰਭਾਵਾਂ ਤੋਂ ਬਚਾਂਗੇ ਅਤੇ ਆਪਣੇ ਤਨ ਅਤੇ ਮਨ ਨੂੰ ਨਿਰੋਗ ਬਣਾਵਾਂਗੇ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਸਿਹਤ ਖਜ਼ਾਨਾ ਵਿੱਚ ਹੋਰ
ਸਿਆਲ ਵਿੱਚ ਸਾਹ ਪ੍ਰਣਾਲੀ ਦੀਆਂ ਸਮੱਸਿਆਵਾਂ

ਡਾ. ਮਨਜੀਤ ਸਿੰਘ ਬੱਲ

ਕੁਦਰਤ ਦੁਆਰਾ ਮਨੁੱਖ ਨੂੰ ਬਖਸ਼ੀ ਹੋਈ ਸਾਹ-ਪ੍ਰਣਾਲੀ ਵਿਚ ਸਾਹ ਰੋਗ, ਦੋ (ਸੱਜੀ ਤੇ ਖੱਬੀ) ਮੁੱਖ ਸਾਹ ਨਾਲੀਆਂ ਅਤੇ ਦੋ ਫੇਫੜੇ ਆਉਂਦੇ ਹਨ। ਫੇਫੜਿਆਂ ਅੰਦਰ ਸਾਹ ਨਾਲੀਆਂ ਦੀਆਂ ਛੋਟੀਆਂ-ਛੋਟੀਆਂ ਸ਼ਾਖਾਵਾਂ ਹੁੰਦੀਆਂ ਹਨ, ਜੋ ਆਖਰ ਵਿਚ ਹਵਾ ਨਾਲੀਆਂ ਵਿਚ ਖੁੱਲ੍ਹਦੀਆਂ ਹਨ।

ਨਾਮੁਰਾਦ ਰੋਗ ਖ਼ਿਲਾਫ਼ ਪਲਸ ਪੋਲੀਓ ਮੁਹਿੰਮ

ਲਾਲ ਚੰਦ ਸਿੰਘ
ਕੋਈ ਵੀ ਮਾਂ-ਬਾਪ ਇਹ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਬੱਚੇ ਕਮਜ਼ੋਰ ਜਾਂ ਬਿਮਾਰ ਹੋਣ ਸਗੋਂ ਹਰ ਮਾਂ ਦੀ ਇਹ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਸਰੀਰਕ ਪੱਖੋਂ ਰਿਸ਼ਟ ਪੁਸ਼ਟ ਅਤੇ ਤੰਦਰੁਸਤ ਹੋਣ। ਹਰ ਮਾਂ-ਪਿਓ ਬੱਚਿਆਂ ਦੀ ਸਲਾਮਤੀ/ਤੰਦਰੁਸਤੀ ਵਿੱਚ ਹੀ ਆਪਣੀ ਸਲਾਮਤੀ ਸਮਝਦਾ ਹੈ। ਦਰਅਸਲ ਤੰਦਰੁਸਤ/ਅਰੋਗ ਅਤੇ ਰਿਸ਼ਟ ਪੁੱਸ਼ਟ ਬੱਚੇ ਕਿਸੇ ਦੇਸ਼, ਕੌਮ ਅਤੇ ਸਮਾਜ ਦਾ ਵੱਡਮੁੱਲਾ ਸਰਮਾਇਆ ਹੁੰਦੇ ਹਨ। ਇਹੀ ਬੱਚੇ ਅੱਗੇ ਜਾ ਕੇ ਭਵਿੱਖ ਦੇ ਵਾਰਿਸ ਅਤੇ ਉਸ ਦੇਸ਼, ਕੌਮ ਅਤੇ ਸਮਾਜ ਦੇ ਸਰਬਪੱਖੀ ਵਿਕਾਸ ਦਾ ਆਧਾਰ ਬਣਦੇ ਹਨ। ਆਪਣੇ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣਾ ਹਰ ਮਾਂ-ਬਾਪ ਦਾ ਸਭ ਤੋਂ ਅਹਿਮ ਤੇ ਮੁੱਢਲਾ ਫਰਜ਼ ਹੁੰਦਾ ਹੈ ਕਿਉਂਕਿ ਜੇਕਰ ਬਚਪਨ ਹੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਤਾਂ ਬਾਅਦ ਦੀ ਉਮਰ ਵਿੱਚ ਵੀ ਲਗਾਤਾਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਡਰ ਅਕਸਰ ਬਣਿਆਂ ਰਹਿੰਦਾ ਹੈ।

ਬਹੁਤ ਲਾਭ ਹਨ ਗਾਜਰ ਦੇ

ਗਾਜਰ ਜ਼ਮੀਨ ਅੰਦਰ ਉੱਗਣ ਵਾਲੀ ਸਬਜ਼ੀ ਹੈ। ਇਸ ਦੀਆਂ ਮੂਸਲਾ ਜੜ੍ਹਾਂ ਜ਼ਮੀਨ ਅੰਦਰੋਂ ਖਾਧ ਪਦਾਰਥ ਇਕੱਠੇ ਕਰ ਕੇ ਜੜ੍ਹ ਦੇ ਰੂਪ ਵਿਚ ਬਦਲ ਜਾਂਦੀ ਹੈ। ਇਹ ਠੰਢੇ ਮੌਸਮ ਦਾ ਸਸਤਾ, ਗੁਣਕਾਰੀ ਭੋਜਨ ਹੈ। ਜੇਕਰ ਠੰਢੇ ਮੌਸਮ ਵਿਚ ਇਸ ਦਾ ਨਿਯਮਤ ਸੇਵਨ ਕੀਤਾ ਜਾਵੇ ਤਾਂ ਅਨੇਕਾਂ ਰੋਗਾਂ ਤੋਂ ਸਾਡੀ ਰੱਖਿਆ ਹੋਵੇਗੀ ਅਤੇ ਸਰੀਰਕ ਸੁੰਦਰਤਾ ਵੀ ਵਧੇਗੀ। ਇਸ ਗੁਣਕਾਰੀ ਭੋਜਨ ਦੇ ਕੁਝ ਚਮਤਕਾਰੀ ਲਾਭ ਹੇਠ ਦਿੱਤੇ ਜਾ ਰਹੇ ਹਨ :-
* ਗਾਜਰ ਵਿਚ ਫਾਈਬਰ ਭਰਪੂਰ ਮਾਤਰਾ ਵਿਚ ਹੁੰਦਾ ਹੈ ਜੋ ਅੰਤੜੀਆਂ ਨੂੰ ਸਾਫ਼ ਕਰਦਾ ਹੈ। ਜੇਕਰ ਨਿਯਮਤ ਰੂਪ ਨਾਲ ਗਾਜਰ ਚਬਾ-ਚਬਾ ਕੇ ਖਾਧੀ ਜਾਵੇ ਤਾਂ ਕਬਜ਼ ਅਤੇ ਅੰਤੜੀ ਵਿਚ ਸੜਨ ਤੋਂ ਛੁਟਕਾਰਾ ਮਿਲਦਾ ਹੈ। ਅੰਤੜੀਆਂ ਵਿਚੋਂ ਮਲ ਨਿਕਲ ਕੇ ਅੰਤੜੀਆਂ ਸਾਫ਼ ਹੋ ਜਾਂਦੀਆਂ ਹਨ।

ਘਾਤਕ ਹੋ ਸਕਦਾ ਹੈ ਲੰਮੇ ਸਮੇਂ ਤੱਕ ਲੇਟੇ ਰਹਿਣਾ

ਕਈ ਵਾਰ ਮਜਬੂਰੀ ਵਿਚ ਕਿਸੇ ਰੋਗ ਦੇ ਕਾਰਨ ਘਰ ਵਿਚ ਜਾਂ ਹਸਪਤਾਲ ਵਿਚ ਮਰੀਜ਼ ਨੂੰ ਲੰਬੇ ਸਮੇਂ ਤੱਕ ਲੇਟੇ ਰਹਿਣਾ ਪੈ ਸਕਦਾ ਹੈ ਪਰ ਇਹ ਕਾਫੀ ਖ਼ਤਰਨਾਕ ਹੋ ਸਕਦਾ ਹੈ, ਕਿਉਂਕਿ ਪੈਰਾਂ ਦੇ ਲਗਾਤਾਰ ਸਥਿਰ ਰਹਿਣ ਕਾਰਨ ਨਸਾਂ ਵਿਚ ਬਣੇ ਖੂਨ ਦੇ ਥੱਕੇ ਫੇਫੜਿਆਂ ਵਿਚ ਪਹੁੰਚ ਕੇ ਆਦਮੀ ਦੀ ਜਾਨ ਲੈ ਸਕਦੇ ਹਨ।

ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ
ਲੇਖਕ : ਅਮਨਦੀਪ ਅੱਗਰਵਾਲ


ਖ਼ੂਨ ਵਿੱਚ ਪਲੇਟਲੈੱਟ ਘੱਟਣ ਦਾ ਮਤਲਬ ਸਿਰਫ ਡੇਂਗੂ ਨਹੀਂ ਹੁੰਦਾ। ਡਾਕਟਰ ਹੋਣ ਦੇ ਨਾਤੇ ਹਮੇਸ਼ਾ ਲੋਕਾਂ ਨੂੰ ਸਰੀਰ ਵਿਚ ਪਾਣੀ ਦੀ ਘਾਟ ਤੋਂ ਬਚਣ ਅਤੇ ਡੇਂਗੂ ਤੋਂ ਬਚਣ ਲਈ ਚੰਗੀ ਸਫ਼ਾਈ ਬਣਾਏ ਰੱਖਣ ਲਈ ਭਰਪੂਰ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਬੁਖਾਰ ਦੇ ਮਾਮਲੇ ਵਿੱਚ ਮਰੀਜ਼ਾਂ ਨੂੰ ਪੇਰਾਸਿਟਾਮੋਲ ਲੈਣਾ ਚਾਹੀਦਾ ਹੈ ਅਤੇ ਬਲੱਡ ਪ੍ਰੈਸ਼ਰ, ਪਲੱਸ ਰੇਟ ਵਿੱਚ ਵਾਧਾ ਅਤੇ ਜੇਕਰ ਪੀਸੀਵੀ ਬਲੱਡ ਕਾਊਂਟ 50 ਤੋਂ ਜ਼ਿਆਦਾ ਹੋ ਜਾਂਦਾ ਹੈ ਤਾਂ ਇਸ ਉੱਤੇ ਬਰੀਕੀ ਨਜ਼ਰ ਰੱਖਣੀ ਚਾਹੀਦੀ ਹੈ। ਪਲੇਟਲੈੱਟ ਕਾਊਂਟ ਪੂਰੀ ਤਰ੍ਹਾਂ ਨਾਲ ਭਰੋਸੇਯੋਗ ਨਹੀਂ ਹਨ ਅਤੇ ਕੁੱਝ ਵੀ ਨਿਰਣਾਇਕ ਨਹੀਂ ਦੱਸਦੇ। ਦੂਜੇ ਸ਼ਬਦਾਂ ਵਿੱਚ, ਪਲੇਟਲੈੱਟ ਦੀ ਕਮੀ ਚਿੰਤਾਜਨਕ ਨਹੀਂ ਹੈ, ਨਾ ਹੀ ਕੇਵਲ ਪਲੇਟਲੈੱਟ ਟਰਾਂਸਫਿਊਜ਼ਨ ਹੀ ਕਿਸੇ ਦੇ ਜੀਵਨ ਨੂੰ ਬਚਾ ਸਕਦਾ ਹੈ।

ਡਾਇਬੀਟੀਜ਼ ਦਾ ਵੱਧਦਾ ਖਤਰਾ

ਲੇਖਕ :  ਡਾ. ਮਨੀਸ਼ਾ ਬੱਤਰਾ
ਅਜੋਕੇ ਸਮੇਂ ਭਾਰਤ ਤੋਂ ਲੈ ਕਿ ਵਿਸ਼ਵ ਦੇ ਹਰ ਮੁਲਕ ਵਿੱਚ ਰਹਿ ਰਹੇ ਬਹੁ-ਗਿਣਤੀ ਕੈਂਸਰ ਵਰਗੀ ਖ਼ਤਰਨਾਕ ਬੀਮਾਰੀ, ਜਿਸ ਨੂੰ ਡਾਇਬੀਟੀਜ਼ ਜਾਂ ਸ਼ੂਗਰ ਕਿਹਾ ਜਾਂਦਾ ਹੈ, ਤੋਂ ਪੀੜਤ ਹਨ। ਇਹ ਬੀਮਾਰੀ ਸੁਣਨ ਵਿਚ ਜਿੰਨੀ ਸਾਧਾਰਨ ਲੱਗਦੀ ਹੈ ਅਸਲ ਵਿੱਚ ਇਸ ਦਾ ਪ੍ਰਭਾਵ ਕਿਸੇ ਵਿਅਕਤੀ ਦੀ ਹੱਸਦੀ-ਖੇਡਦੀ ਜ਼ਿੰਦਗੀ ਨੂੰ ਤਬਾਹ ਕਰ ਦਿੰਦਾ ਹੈ। ਡਾਇਬੀਟੀਜ਼ ਇਕ ਪ੍ਰਕਾਰ ਦਾ ਧੀਮਾ ਜ਼ਹਿਰ ਹੈ, ਜੋ ਹੌਲੀ-ਹੌਲੀ ਤੰਦਰੁਸਤ ਵਿਅਕਤੀ ਨੂੰ ਮੌਤ ਦੇ ਘੇਰੇ ਤੱਕ ਲੈ ਜਾਂਦਾ ਹੈ। ਲੋਕਾਂ ਵਿਚ ਇਸ ਬੀਮਾਰੀ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 14 ਨਵੰਬਰ ਨੂੰ “ਵਿਸ਼ਵ ਡਾਇਬੀਟੀਜ਼ ਦਿਵਸ” ਮਨਾਇਆ ਜਾਂਦਾ ਹੈ|

ਜਰਕਾਨ, ਸ਼ਰਾਬ ਤੇ ਜਿਗਰ ਦੀ ਸੋਜ

ਸ਼ਰਾਬ, ਸਿਰਫ਼ ਭਾਰਤ ਵਿੱਚ ਹੀ ਨਹੀਂ, ਪੂਰੀ ਦੁਨੀਆਂ ਵਿੱਚ ਪੀਤੀ ਜਾਂਦੀ ਹੈ। ਆਰੰਭ ਵਿੱਚ, ਆਮ ਕਰਕੇ ਲੋਕ ਸ਼ੌਕੀਆ ਤੌਰ ’ਤੇ ਪੀਣੀ ਸ਼ੁਰੂ ਕਰਦੇ ਹਨ, ਪਰ ਬਾਅਦ ਵਿੱਚ ਇਹੀ ਸ਼ਰਾਬ, ਬੰਦੇ ਨੂੰ ਆਪਣਾ ਗ਼ੁਲਾਮ ਬਣਾ ਲੈਂਦੀ ਹੈ। ਇਕ ਪੁਰਾਣਾ ਗਾਣਾ ਹੈ:
‘‘ਬੋਤਲਾਂ ’ਚ ਰੋਲ੍ਹੀ ਏ ਤੂੰ ਸਾਰੀ ਜ਼ਿੰਦਗਾਨੀ ਓਇ
ਲੱਖਾਂ ਦੀ ਇੱਜ਼ਤ ਤੇਰੀ ਐਵੇਂ ਚਲੀ ਜਾਣੀ ਓਇ
ਹੋਸ਼ ਕਰ ਜ਼ਿੰਦਗੀ ਨਹੀਂ ਵਾਰ ਵਾਰ ਆਣੀ ਓਇ
ਬੋਤਲਾਂ ਨੇ ਕੀਤੇ ਲੱਖਾਂ ਵਾਲੇ ਵੀ ਕੰਗਾਲ ਓਇ

ਕੀ ਹੈ ਐਕੂਪੰਕਚਰ ਦੀ ਇਲਾਜ ਵਿਧੀ

ਜਿਵੇਂ ਕਿ ਨਾਮ ਤੋਂ ਹੀ ਸਪਸ਼ਟ ਹੈ। ‘ਐਕੁਸ’ (Acus) ਇਕ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਸੂਈ ਅਤੇ ‘ਪੰਕਚੁਰਾ’ (Punctura) ਦਾ ਅਰਥ ਹੈ ਸੂਈ ਨਾਲ ਛੇਦਣਾ ਜਾਂ ਚੋਭਣਾ। ਇਸ ਤਰ੍ਹਾਂ ਐਕੂਪੰਕਚਰ ਇਕ ਬਹੁਤ ਪੁਰਾਣੀ ਚੀਨ ਦੀ ਕੁਦਰਤੀ ਇਲਾਜ ਪ੍ਰਣਾਲੀ ਹੈ। ਚੀਨੀ ਭਾਸ਼ਾ ਵਿਚ ਇਸ ਨੂੰ (Chen) ਜਾਂ ਜੇਨ (Zhen) ਆਖਿਆ ਜਾਂਦਾ ਹੈ। ਇਸ ਦਾ ਇਤਿਹਾਸ ਪੰਜ ਹਜ਼ਾਰ ਸਾਲ ਤੋਂ ਵੀ ਪੁਰਾਣਾ ਹੈ। ਅਜੋਕੀਆਂ ਸੂਈਆਂ ਤੋਂ ਪਹਿਲਾਂ ਤਿੱਖੇ ਪੱਥਰ ਜਾਂ ਪੱਥਰ ਦੀਆਂ ਬਣੀਆਂ ਸੂਈਆਂ ਨੂੰ ਇਲਾਜ ਲਈ ਵਰਤਿਆ ਜਾਂਦਾ ਹੈ। ਉਸ ਸਮੇਂ ਇਸ ਵਿਧੀ ਨੂੰ ਬੀਨ (2ien) ਜਾਂ ਪੀਨ (Pien) ਆਖਿਆ ਜਾਂਦਾ ਹੈ। ਫਿਰ ਹੱਡੀਆਂ ਅਤੇ ਬਾਂਸ ਤੋਂ ਬਣੀਆਂ ਸੂਈਆਂ ਦੀ ਵਰਤੋਂ ਹੋਣ ਲੱਗੀ। 2697-2596 ਬੀ.ਸੀ. ਦੇ ਸਮੇਂ ਤੋਂ ਧਾਤੂ ਦੀਆਂ ਬਣੀਆਂ ਸੂਈਆਂ ਦੀ ਵਰਤੋਂ ਹੋਣ ਲੱਗ ਪਈ। ਇਸ ਦਾ ਜ਼ਿਕਰ ‘ਹੂਆਂਗ ਦੀ ਫੂ ਸੀ’ ਦੀ ਪ੍ਰਸਿੱਧ ਪੁਸਤਕ (The yellow emperors classic of internal medicine) ‘ਦੀ ਯੈਲੋ ਇਮਪੈਰਰਸ ਕਲਾਸਿਕ ਆਫ ਇੰਟਰਨਲ ਮੈਡੀਸਿਨ’ ਵਿਚ ਬਾਖੂਬੀ ਗਵਾਹੀ ਸਹਿਤ ਦਰਜ ਹੈ। ਕਈ ਤਰ੍ਹਾਂ ਦੇ ਆਸ਼ਰਤ ਅਨੁਭਵ, ਪਰਿਕਲਪਨਾ, ਮਨੌਤਾਂ ਅਤੇ 

ਨਸ਼ਾ ਕਾਰੋਬਾਰ ਦੀ ਸਿੰਗਲ ਵਿੰਡੋ ਸੇਵਾ

ਕਦੇ ਨਸ਼ਿਆਂ ਦਾ ਇਕ ਦੌਰ ਅਜਿਹਾ ਵੀ ਹੁੰਦਾ ਸੀ। ਇਸ ਕਾਰੋਬਾਰ ਦੀਆਂ ਤਿੰਨ ਪ੍ਰਤੱਖ ਧਿਰਾਂ ਹੁੰਦੀਆਂ ਸਨ। ਇਕ ਧਿਰ ਨਸ਼ਾ ਵੇਚਣ ਵਾਲਿਆਂ ਜਾਂ ਨਸ਼ਾ ਮੁਹੱਈਆ ਕਰਵਾਉਣ ਵਾਲਿਆਂ ਦੀ ਹੁੰਦੀ ਸੀ। ਦੂਜੀ ਧਿਰ ਨਸ਼ੇ ਦੇ ਉਪਭੋਗੀਆਂ ਦੀ ਹੁੰਦੀ ਸੀ ਤੇ ਤੀਜੀ ਧਿਰ ਪੁਲੀਸ ਦੀ ਹੁੰਦੀ ਸੀ, ਜਿਹੜੀ ਇਸ ਗੈਰ-ਕਾਨੂੰਨੀ ਕਾਰੋਬਾਰ ਨੂੰ ਖਤਮ ਕਰਨ ਦੀ ਭੂਮਿਕਾ ਨਿਭਾਉਂਦੀ ਸੀ। ਇਨ੍ਹਾਂ ਤਿੰਨਾਂ ਧਿਰਾਂ ਨਾਲ ਜੁੜੇ ਬੰਦੇ ਇਕ-ਦੂਜੇ ਨਾਲੋਂ ਵੱਖਰੇ ਕਿਰਦਾਰ ਵਾਲੇ ਹੁੰਦੇ ਸਨ ਭਾਵ ਤਿੰਨਾਂ ਧਿਰਾਂ ਦੇ ਕਿਰਦਾਰ ਚੰਗੀ ਤਰ੍ਹਾਂ ਪਰਿਭਾਸ਼ਿਤ ਹੁੰਦੇ ਸਨ। ਨਸ਼ਾ ਤਸਕਰ ਨੂੰ ਬਲੈਕੀਏ ਦੇ ਰੂਪ ਵਿਚ ਪਛਾਣਿਆ ਜਾਂਦਾ ਸੀ ਤੇ ਨਸ਼ਾ ਕਰਨ ਵਾਲੇ ਨੂੰ ਨਸ਼ੇੜੀ ਦੇ ਰੂਪ ਵਿਚ ਅਤੇ ਪੁਲੀਸ ਵਾਲੇ ਨੂੰ ਕਾਨੂੰਨ ਦੇ ਰਖਵਾਲੇ ਵਜੋਂ। ਅੱਜ ਵੀ ਸਾਨੂੰ ਫਿਲਮਾਂ 

ਦਮੇ ਦੀ ਬੀਮਾਰੀ: ਕਾਰਨ ਲੱਛਣ ਅਤੇ ਬਚਾਅ

ਫੇਫੜਿਆਂ ਤੋਂ ਹੋ ਕੇ ਜਾਂਦੀ ਸਾਹ ਨਾਲੀ ’ਚ ਕੋਈ ਅੜਿੱਕਾ ਪੈਦਾ ਹੋ ਜਾਣ ਨਾਲ ਸਾਹ ਲੈਣ ’ਚ ਤਕਲੀਫ਼ ਹੁੰਦੀ ਹੈ। ਜੇ ਇਹ ਤਕਲੀਫ਼ ਵੱਧ ਪੁਰਾਣੀ ਹੋ ਜਾਵੇ ਤਾਂ ਇਸ ਨੂੰ ਦਮੇ ਦੀ ਬੀਮਾਰੀ ਭਾਵ ਅਸਥਮਾ (ਸੀਓਪੀਡੀ) ਕਿਹਾ ਜਾਂਦਾ ਹੈ। ਦਮੇ ਦੀ ਬੀਮਾਰੀ ਦੀਆਂ ਕਈ ਕਿਸਮਾਂ ਹੁੰਦੀਆਂ ਹਨ।
ਇਹ ਦਮੇ ਦਾ ਇੱਕ ਉਹ ਰੋਗ ਹੈ ਜੋ ਅਲਰਜੀ ਕਾਰਨ ਪੈਦਾ ਹੁੰਦਾ ਹੈ। ਇਸ ਵਿੱਚ ਸਾਹ ਨਾਲੀਆਂ ਵਾਰ ਵਾਰ ਸੁੰਗੜਦੀਆਂ ਰਹਿੰਦੀਆਂ ਹਨ ਅਤੇ ਬੰਦੇ ਨੂੰ ਵਾਰ ਵਾਰ ਤਕਲੀਫ਼ ਹੁੰਦੀ ਰਹਿੰਦੀ ਹੈ।ਆਮ ਤੌਰ ’ਤੇ ਦਮੇ ਦੀ ਬੀਮਾਰੀ ਦੋ ਕਿਸਮ ਦੀ ਹੁੰਦੀ ਹੈ, ਬਾਹਰੀ ਦਮਾ ਅਤੇ ਅੰਦਰੂਨੀ ਦਮਾ। ਬਾਹਰੀ ਦਮੇ ਨੂੰ ਪ੍ਰਾਸੰਗਿਕ ਦਮਾ ਵੀ ਕਿ

ਪੀਲੀਆ ਦੇ ਕਾਰਨ, ਲੱਛਣ, ਇਲਾਜ ਤੇ ਉਪਾਅ

ਅੱਖਾਂ, ਨਹੁੰ, ਚਮੜੀ ਤੇ ਪੇਸ਼ਾਬ ਜਦੋਂ ਪੀਲੇ ਹੋ ਜਾਣ ਤਾਂ ਉਸ ਨੂੰ ਪੀਲੀਆ ਕਿਹਾ ਜਾਂਦਾ ਹੈ। ਇਹ ਇਕ ਲੱਛਣ ਹੈ ਰੋਗ ਨਹੀਂ। ਅੱਜ ਕਲ ਖਾਣ-ਪੀਣ ਦੀ ਹਫੜਾ ਤਫੜੀ, ਦੂਸ਼ਿਤ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਲਗਾਤਾਰ ਵੱਧ ਰਹੀ ਹੈ, ਜਿਸ ਕਰ ਕੇ ਲੋਕ ਕਈ ਤਰ੍ਹਾਂ ਦੇ ਵਿਗਾੜਾਂ ਦਾ ਸ਼ਿਕਾਰ ਬਣੇ ਰਹੇ ਹਨ। ਪੱਛਮੀ ਦੇਸ਼ਾਂ ਦੀ ਤਰਜ਼ ’ਤੇ ਖਾਣ-ਪੀਣ ਤੇ ਰਹਿਣ-ਸਹਿਣ ਨੂੰ ਤੇਜ਼ੀ ਨਾਲ ਅਪਣਾਉਣ ਦਾ ਸਿੱਟਾ ਇਹ ਨਿਕਲਿਆ ਹੈ ਕਿ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਸਾਡਾ ਭਵਿੱਖ ਜੀਵਨ ਤੇ ਸਿਹਤ ਹੈ।ਇੱਕ ਮਾੜੇ ਆਚਰਨ ਦਾ ਘਾਤਕ ਸਿੱਟਾ ਪੀਲੀਆ ਹੈ।

ਵੱਡੀ ਉਮਰ ਦਾ ਗੱਠੀਆ (ਓਸਟੀਓ ਆਰਥਰਾਈਟਿਸ)

ਸਰੀਰ ਦੀਆਂ ਹੱਡੀਆਂ ਦੇ ਜੋੜਾਂ ’ਚ ਹੋਣ ਵਾਲੀ ਸੋਜ ਨੂੰ ਗਠੀਆ (ਆਰਥਰਾਈਟਿਸ) ਕਿਹਾ ਜਾਂਦਾ ਹੈ। ਅੱਜ ਦੇ ਪ੍ਰਚੱਲਤ ਡਾਕਟਰੀ ਵਿਗਿਆਨ ਨੇ ਆਰਥਰਾਈਟਿਸ (ਗੱਠੀਏ) ਦੇ ਕਈ ਭੇਤ ਦੱਸੇ ਹਨ ਜਿਵੇਂ ਕਿ ਆਮ ਗੱਠੀਆ (ਰਿਊਮੇਟਾਇਡ ਆਰਥਰਾਈਟਿਸ), ਗਨੋਰੀਅਲ ਆਰਥਰਾਈਟਿਸ,ਜੁਵੇਨਾਈਲ ਆਰਥਰਾਈਟਿਸ, ਵੱਡੀ ਉਮਰ ਦਾ ਗਠੀਆ (ਓਸਟੀਓ ਆਰਥਰਾਈਟਿਸ), ਨਿਊਰੋ ਟ੍ਰਾਪਿਕ ਆਰਥਰਾਈਟਿਸ ਆਦਿ ਤੋਂ ਇਲਾਵਾ ਕੁਝ ਹੋਰ ਵੀ ਕਿਸਮਾਂ ਹਨ। ਅੱਜ ਕੱਲ ਗੋਡੇ ਬਦਲਣੇ ਆਮ ਗੱਲ ਹੋ ਗਈ ਹੈ। ਹੱਡੀਆਂ ਦੇ ਜੋੜ ਦੋ ਕਿਸਮ ਦੇ ਹੁੰਦੇ ਹਨ। ਇੱਕ ਕਿਸਮ ਤਾਂ ਅਜਿਹੀ ਹੁੰਦੀ ਹੈ, ਜਿਸ ਵਿੱਚ ਹੱਡੀਆਂ ਦੇ ਜੋੜ ਉੱਪਰੋਂ ਹੇਠਾਂ, ਖੱਬੇ ਸੱਜੇ ਸਭ ਪਾਸੇ ਮੁੜਦੇ ਹਨ। ਇਸ ਕਰ ਕੇ ਅਸੀਂ ਤੁਰ-ਫੇਰ ਸਕਦੇ ਹਾਂ, ਦੌੜ ਸਕਦੇ ਹਾਂ, ਪਾਣੀ ਵਿੱਚ ਤੈਰ ਸਕਦੇ ਹਾਂ।

ਦੁੱਧ ਦੇ ਦੰਦ ਕਿਉਂ ਡਿੱਗਦੇ ਹਨ?

ਬੱਚੇ ਦੇ ਮੂੰਹ ਵਿਚ 20 ਦੰਦ ਹੁੰਦੇ ਹਨ। ਇਹ 5 ਤੋਂ 7 ਮਹੀਨੇ ਬਾਅਦ ਨਿਕਲਣੇ ਸ਼ੁਰੂ ਹੁੰਦੇ ਹਨ। ਇਨ੍ਹਾਂ ਦੰਦਾਂ ਨੂੰ ਦੁੱਧ ਦੇ ਦੰਦ ਕਹਿੰਦੇ ਹਨ। ਇਨ੍ਹਾਂ ਦੀਆਂ ਜੜਾਂ ਕਮਜ਼ੋਰ ਅਤੇ ਬਹੁਤ ਪਤਲੀਆਂ ਹੁੰਦੀਆਂ ਹਨ।
ਬੱਚੇ ਦਾ ਜਬਾੜਾ 5 ਤੋਂ 6 ਸਾਲ ਬਾਅਦ ਲੰਬਾ ਅਤੇ ਸਖ਼ਤ ਹੋ 

ਜੌੜੇ ਬੱਚੇ ਕਿਉਂ ਪੈਦਾ ਹੁੰਦੇ ਹਨ?

 ਬੱਚਿਓ! ਔਰਤ ਆਮ ਤੌਰ ’ਤੇ ਇਕ ਬੱਚੇ ਨੂੰ ਜਨਮ ਦਿੰਦੀ ਹੈ। ਇਹ ਬੱਚਾ ਕੁੜੀ ਜਾਂ ਮੁੰਡਾ ਹੋ ਸਕਦਾ ਹੈ। ਕਦੇ ਦੋ ਬੱਚੇ ਵੀ ਪੈਦਾ ਹੋ ਜਾਂਦੇ ਹਨ। ਇਕੋ ਮਾਂ ਵੱਲੋਂ ਇਕੋ ਸਮੇਂ ਦੋ ਬੱਚਿਆਂ ਨੂੰ ਜਨਮ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਜੌੜੇ ਬੱਚੇ ਕਹਿੰਦੇ ਹਨ।

ਗੁਣਕਾਰੀ ਕੁਆਰ ਅਤੇ ਆਂਵਲਾ

ਲੇਖ਼ਕ  : ਇਸ਼ਟ ਪਾਲ ਵਿੱਕੀ ,   ਸੋਰਸ - ਇੰਟਰਨੇਟ
ਭਾਰਤ ਦੇਸ਼ ਵਿੱਚ ਔਸ਼ਧੀਆਂ ਦਾ ਭੰਡਾਰ ਭਰਿਆ ਪਿਆ ਹੈ। ਦੇਸ਼ ਦੇ ਹਰ ਕੋਨੇ ਵਿੱਚ ਸਾਨੂੰ ਆਮ ਹੀ ਇਹ ਔਸ਼ਧੀਆਂ ਜਿਨ੍ਹਾਂ ਨੂੰ ਅਸੀਂ ਦਵਾਈਆਂ ਦੇ ਤੌਰ ’ਤੇ ਵੀ ਜਾਣਦੇ ਹਾਂ, ਮਿਲ ਜਾਣਗੀਆਂ। ਅਸੀਂ ਆਮ ਤੌਰ ’ਤੇ ਵੇਖਿਆ ਹੈ ਕਿ ਐਲੋਪੈਥੀ ਵਿੱਚ ਕੈਮੀਕਲਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜੋ ਸਾਡੇ ਸਰੀਰ ਅੰਦਰ ਜਾ ਕਿ ਤਰ੍ਹਾਂ-ਤਰ੍ਹਾਂ ਦੀਆਂ ਹੋਰ ਬਿਮਾਰੀਆਂ ਵੀ ਉਤਪੰਨ ਕਰਦੀਆਂ ਹਨ। ਇਹ ਐਲੋਪੈਥੀ ਦਵਾਈਆਂ ਇੱਕ ਵਾਰ ਤਾਂ ਸਾਡੇ ਸਰੀਰ ਨੂੰ ਲੱਗੇ ਕਿਸੇ ਭਿਆਨਕ ਰੋਗ ਤੋਂ ਛੁਟਕਾਰਾ ਦਿਵਾ ਦਿੰਦੀਆਂ ਹਨ ਪਰ ਉਸ ਰੋਗ ਦੀ ਜੜ੍ਹ ਨੂੰ ਨਹੀਂ ਖਤਮ ਕਰ ਪਾਉਂਦੀਆ। ਮਹਿੰਗੀਆਂ-ਮਹਿੰਗੀਆਂ ਦਵਾਈਆਂ, ਟੈਸਟ ਅਤੇ ਡਾਕਟਰਾਂ ਦੀਆ ਫੀਸਾਂ ਹਰੇਕ ਦੇ ਨੱਕ ਵਿੱਚ ਦਮ ਕਰ ਦਿੰਦੀਆਂ ਹਨ। ਭੱਜ ਦੌੜ ਦੀ ਜ਼ਿੰਦਗੀ ਵਿੱਚ ਕਈ ਵਾਰ ਇਨਸਾਨ ਨੂੰ ਇਹ ਵੀ ਹੁੰਦਾ ਹੈ ਕਿ ਉਹ ਬੱਸ ਇੱਕ ਦੋ ਵਾਰ ਇਹ ਐਲੋਪੈਥੀ ਦੀ ਕੋਈ ਦਵਾਈ ਖਾ ਕੇ ਠੀਕ ਹੋ ਜਾਣ।

ਮਨੋਤੰਤੂ ਰੋਗ ਕੀ ਹੈ ?

ਲੇਖ਼ਕ  : ਡਾ. ਆਗਿਆਜੀਤ ਸਿੰਘ ,   ਸੋਰਸ - ਇੰਟਰਨੇਟ
ਮਨੋਤੰਤੂ ਰੋਗ ਜਿਸ ਨੂੰ ਮਨਸੰਤਾਪ ਵੀ ਕਿਹਾ ਜਾਂਦਾ ਹੈ, ਇਕ ਭਾਵਾਤਮਕ ਵਿਕਾਰ ਹੈ, ਜਿਹੜਾ ਇਕ ਵਿਅਕਤੀ ਨੂੰ ਵਾਰ-ਵਾਰ ਤੰਗ ਕਰਦਾ ਰਹਿੰਦਾ ਹੈ ਅਤੇ ਇਸ ਦੀ ਉਤੇਜਣਾ ਇਕ ਤੀਬਰ ਵਿਸ਼ਾਦ ਤੇ ਡਰ ਵਾਲੀ ਹਾਲਤ ਤੋਂ ਹੁੰਦੀ ਹੈ। ਮਨਸੰਤਾਪੀ ਵਿਅਕਤੀ ਆਪਣੀਆਂ ਲੋੜਾਂ ਤੇ ਖਾਹਿਸ਼ਾਂ ਨੂੰ ਸੰਤੁਸ਼ਟ ਕਰਨ ਲਈ ਅਤੇ ਸਮਾਜਿਕ ਜ਼ਿੰਮੇਵਾਰੀਆਂ ਤੇ ਫਰਜ਼ਾਂ ਅਤੇ ਰੋਜ਼ਮਰਾ ਦੀ ਜ਼ਿੰਦਗੀ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਔਕੜਾਂ ਤੇ ਦਿੱਕਤਾਂ ਮਹਿਸੂਸ ਕਰਦਾ ਹੈ। ਉਸ ਨੂੰ ਪਤਾ ਹੁੰਦਾ ਹੈ ਕਿ ਉਸ ਵਿੱਚ ਕੁਝ ਨੁਕਸ ਹਨ ਪਰ ਉਸ ਨੂੰ ਇਹ ਪਤਾ ਨਹੀਂ ਹੁੰਦਾ ਕਿ ਇਹ ਕੀ ਹਨ। ਕਈ ਵਾਰ ਉਸ ਨੂੰ ਇਹ ਪਤਾ ਹੁੰਦਾ ਹੈ ਕਿ ਉਸ ਦੀਆਂ ਦਿੱਕਤਾਂ ਤੇ ਤਕਲੀਫ਼ਾਂ ਉਸ ਦੇ ਅੰਦਰੂਨੀ ਸੰਘਰਸ਼ਾਂ ਕਰ ਕੇ ਹੁੰਦੀਆਂ ਹਨ। ਦੂਜੇ ਸ਼ਬਦਾਂ ਵਿੱਚ ਆਮ ਤੌਰ ’ਤੇ

ਬਰਸਾਤ ਦੇ ਮੌਸਮ ’ਚ ਸਾਵਧਾਨ!

ਲੇਖਕ :   ਨਰਿੰਦਰ ਪਾਲ ਸਿੰਘ ,  ਸੋਰਸ - ਇੰਟਰਨੇਟ

ਬਰਸਾਤ ਦੇ ਮੌਸਮ ਵਿੱਚ ਤਾਪਮਾਨ ਵਿਚ ਭਾਰੀ ਉਤਾਰ ਚੜ੍ਹਾਅ ਆਉਂਦੇ ਹਨ। ਇਸ ਨਾਲ ਸਰੀਰ ਬੈਕਟੀਰੀਆ ਅਤੇ ਵਾਇਰਲ ਹਮਲੇ ਲਈ ਅਤਿ ਸੰਵੇਦਨਸ਼ੀਲ ਹੋ ਜਾਂਦਾ ਹੈ ਅਤੇ ਵਿਅਕਤੀ ਨੂੰ ਸਰਦੀ ਜ਼ੁਕਾਮ, ਬੁਖਾਰ ਅਤੇ ਪੇਟ ਦੇ ਰੋਗ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਅਜਿਹੇ ਮੌਸਮ ਵਿਚ ਤੰਦਰੁਸਤ ਰਹਿਣ ਲਈ ਖਾਸ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ।

ਨਸ਼ਿਆਂ ਦਾ ਕਹਿਰ ਰੋਕਣ ਲਈ ਹੀਲਾ

ਲੇਖਕ :   ਡਾ. ਸਰਦੂਲ ਸਿੰਘ ,  ਸੋਰਸ - ਇੰਟਰਨੇਟ

ਪੰਜਾਬ ’ਚ ਵਗ ਰਹੇ ਨਸ਼ੇ ਦੇ ਛੇਵੇ ਦਰਿਆ ਨੇ ਪਿੰਡਾਂ ਦੇ ਪਿੰਡ ਅਤੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ। ਪਤਾ ਨਹੀਂ ਇਹ ਆਪਣੇ ਨਾਲ ਕਿੰਨੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਅਤੇ ਕਿੰਨੇ ਘਰਾਂ ਦੀਆਂ ਖੁਸ਼ੀਆਂ ਵਹਾ ਕੇ ਲੈ ਗਿਆ। ਨਸ਼ੇ ਦਾ ਇਹ ਦੈਂਤ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ‘ਮਕਬੂਲਪੂਰੇ’ ਨੂੰ ਨਿਗਲ ਗਿਆ। ਇਕੱਲੇ ਇਸ ਪਿੰਡ ਵਿਚ ਨਸ਼ੇ ਨੇ 450 ਤੋਂ ਵੱਧ ਘਰਾਂ ਵਿਚ ਸੱਥਰ ਵਛਾ ਦਿੱਤੇ ਹਨ। ਇਸ ਪਿੰਡ ਨੂੰ ‘ਚਿੱਟੀਆਂ ਚੁੰਨੀਆਂ ਦਾ ਪਿੰਡ’ ਕਿਹਾ ਜਾਣ ਲੱਗ ਪਿਆ ਹੈ।

ਸਰੀਰ ’ਚ ਆਤਮਾ ਨਹੀਂ, ਤਾਲਮੇਲ ਪ੍ਰਣਾਲੀ ਕਾਰਜ ਕਰਦੀ ਹੈ…

ਲੇਖਕ :  ਮੇਘ ਰਾਜ ਮਿੱਤਰ, ਸੋਰਸ : ਇੰਟਰਨੇਟ 
ਅੱਜ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੁੱਟ ਦੇ ਹਥਿਆਰ ‘ਆਤਮਾ’ ਬਾਰੇ ਗੱਲ ਕਰਾਂਗੇ। ਇਸ ਸਵਾਲ ਨਾਲ ਹੋਰ ਬਹੁਤ ਸਾਰੇ ਅੰਧਵਿਸ਼ਵਾਸ ਜੁੜੇ ਹੋਏ ਹਨ; ਜਿਵੇਂ ਮੁਕਤੀ, ਭੂਤ, ਪ੍ਰੇਤ, ਯਮਦੂਤ, ਧਰਮਰਾਜ, ਸਵਰਗ-ਨਰਕ, ਪੁਨਰ ਜਨਮ ਆਦਿ। ਧਰਮ ਦੇ ਨਾਂ ‘ਤੇ ਜਿਹੜੀ ਲੁੱਟ-ਖਸੁੱਟ ਹੁੰਦੀ ਹੈ, ਉਸ ਵਿਚ ਆਤਮਾ ਦਾ ਵੱਡਾ ਰੋਲ ਹੈ। ਕਹਿੰਦੇ ਹਨ ਕਿ ਆਤਮਾ ਇੰਨੀ ਸ਼ਕਤੀਸ਼ਾਲੀ ਹੁੰਦੀ ਹੈ ਕਿ ਕੋਈ ਤਲਵਾਰ ਇਸ ਨੂੰ ਕੱਟ ਨਹੀਂ ਸਕਦੀ। ਜਿੱਥੋਂ ਤੱਕ ਮੁਕਤੀ ਦਾ ਸਵਾਲ ਹੈ, ਕਰੋੜਾਂ ਲੋਕ ਮੁਕਤੀ ਭਾਲਦੇ ਹਨ ਅਤੇ ਮਰਨ ਕਿਨਾਰੇ ਹੋ ਕੇ ਡਾਕਟਰਾਂ ਕੋਲ ਜਾ ਕੇ ਉਮਰ ਵਧਾਉਣਾ ਲੋਚਦੇ ਹਨ। ਮੁਕਤ ਹੋਣਾ ਕੋਈ ਨਹੀਂ ਚਾਹੁੰਦਾ। ਮੁਕਤੀ ਲੱਭਣ ਵਾਲਿਆਂ ਦਾ ਜੇ 10 ਫ਼ੀਸਦੀ ਬੰਦਾ ਵੀ ਜਿੰਨਾ ਸਮਾਂ ਮੁਕਤੀ ਭਾਲਣ ਲਈ ਲਾਉਂਦਾ ਹੈ, ਓਨਾ ਸਮਾਂ ਨਿਜ਼ਾਮ ਬਦਲਣ ਲਈ ਤਿਆਰ ਹੋ ਜਾਵੇ ਤਾਂ ਗਲੇ-ਸੜੇ ਪ੍ਰਬੰਧ ਤੋਂ ਚਾਰ-ਪੰਜ ਸਾਲਾਂ ਵਿਚ ਹੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਆਓ ਦੇਖੀਏ, ਕੀ ਸਰੀਰ ਵਿਚ ਆਤਮਾ ਹੁੰਦੀ ਹੈ? ਜੇ ਹੁੰਦੀ ਹੈ ਤਾਂ ਇਹ ਕਿੱਥੇ ਰਹਿੰਦੀ ਹੈ?

ਦਿਮਾਗੀ ਬੁਖਾਰ: ਲੱਛਣ ਅਤੇ ਰੋਕਥਾਮ

ਲੇਖਕ :  ਡਾ. ਅੰਮ੍ਰਿਤਪਾਲ ਸਿੰਘ ਕਾਲੇਕਾ/ਸੰਦੀਪ ਕੌਰ ਥਿੰਦ , ਸੋਰਸ : ਇੰਟਰਨੇਟ 
ਦਿਮਾਗੀ ਬੁਖਾਰ ਜਾਂ ਕਹਿ ਲਵੋ ਚਮਕੀ ਬੁਖਾਰ ਅੱਜਕੱਲ੍ਹ ਸੁਰਖੀਆ ਵਿਚ ਹੈ। ਇੰਸੇਫਲਾਈਟਿਸ, ਭਾਵ ਦਿਮਾਗੀ ਬੁਖਾਰ ਦਾ ਮਤਲਬ ਹੈ ਦਿਮਾਗ ਦੀ ਸੋਜਿਸ਼। ਇਹ ਬੁਖਾਰ ਜ਼ਿਆਦਾਤਰ ਕੁਪੋਸ਼ਤ ਬੱਚਿਆਂ, ਬਜ਼ੁਰਗਾਂ ਜਾਂ ਫਿਰ ਸਰੀਰ ਦੇ ਕਮਜ਼ੋਰ ਰੱਖਿਆ ਤੰਤਰ ਵਾਲੇ ਲੋਕਾਂ ਵਿਚ ਹੁੰਦਾ ਹੈ। ਇਹ ਬੁਖਾਰ ਇਨ੍ਹਾਂ ਲੋਕਾਂ ਦੀ ਮੌਤ ਦਾ ਕਾਰਨ ਵੀ ਬਣਦਾ ਹੈ। ਅਜਿਹੀਆਂ ਮੰਦਭਾਗੀ ਘਟਨਾਵਾਂ ਦੀਆਂ ਰਿਪੋਰਟਾਂ ਅੱਜਕਲ੍ਹ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਬਹੁਤ ਸਾਰੇ ਜ਼ਿਲ੍ਹਿਆਂ ਤੋਂ ਆ ਰਹੀਆਂ ਹਨ। ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਾ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਨਾਲ ਸਬੰਧਤ ਹਨ। 100 ਤੋਂ ਵੀ ਜ਼ਿਆਦਾ ਬੱਚੇ ਇਸ ਬਿਮਾਰੀ ਕਾਰਨ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0090530449
Copyright © 2020, Panjabi Times. All rights reserved. Website Designed by Mozart Infotech