ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਧਰਮ

ਕਰਤਾਰਪੁਰ ਲਾਂਘਾ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ

February 04, 2019 05:20 PM

ਪਿਛਲੇ ਦਿਨੀਂ ਇਕ ਅਖ਼ਬਾਰ ਵਿਚ ਕਰਤਾਰਪੁਰ ਲਾਂਘੇ ਸਬੰਧੀ ਵਿਸ਼ੇਸ਼ ਸਟੋਰੀ ਛਪੀ ਸੀ। ਜਿਸ ਵਿਚ ਡੇਰਾ ਬਾਬਾ ਨਾਨਕ ਵਿਚ ਮਠਿਆਈ ਦੀ ਦੁਕਾਨ ਦੇ ਮਾਲਕ ਕਰਤਾਰ ਚੰਦ ਦੇ ਵਿਚਾਰ ਸਾਂਝੇ ਕੀਤੇ ਹੋਏ ਸਨ। ਉਸ ਵਿਚ ਕਰਤਾਰ ਚੰਦ ਕਹਿੰਦਾ ਹੈ ਕਿ ਉਹ ਕਰਤਾਰਪੁਰ ਦੇ ਦਰਸ਼ਨ ਉਵੇਂ ਹੀ ਕਰਨਾ ਚਾਹੁੰਦਾ ਹੈ ਜਿਵੇਂ 1947 ਤੋਂ ਪਹਿਲਾਂ ਕਰਦਾ ਰਿਹਾ ਹੈ। ਕਰਤਾਰ ਚੰਦ, ਜੋ ਹੁਣ ਉਮਰ ਦੇ ਅੱਸੀਵਿਆਂ ਵਿਚੋਂ ਗੁਜ਼ਰ ਰਿਹਾ ਹੈ, ਦਾ ਕਹਿਣਾ ਹੈ ਕਿ ਜਿਉਂ ਹੀ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਨਵਾਂ ਲਾਂਘਾ ਖੁਲ੍ਹਿਆ ਤਾਂ ਉਹ ਕਸਬੇ ਵਿਚੋਂ ਕਿਸੇ ਨੌਜਵਾਨ ਦੇ ਮੋਟਰਸਾਈਕਲ ਪਿੱਛੇ ਬੈਠ ਕੇ ਦਰਸ਼ਨ ਕਰਨ ਜ਼ਰੂਰ ਜਾਵੇਗਾ। ਪਰ ਉਹ ਇਹ ਗੱਲ ਜਾਣ ਕੇ ਖੁਸ਼ ਨਹੀਂ ਹੈ ਕਿ ਸਰਹੱਦੋਂ ਪਾਰ ਦਰਸ਼ਨ ਕਰਨ ਜਾਣ ਲਈ ਉਸ ਨੂੰ ਪਾਸਪੋਰਟ ਦੀ ਜ਼ਰੂਰਤ ਪਵੇਗੀ। ਉਸ ਦਾ ਕਹਿਣਾ ਹੈ ਕਿ ਉਹ ਹੁਣ ਬੁੱਢਾ ਹੋ ਗਿਆ ਹੈ ਅਤੇ ਪਾਸਪੋਰਟ ਬਣਾਉਣ ਲਈ ਅੰਮ੍ਰਿਤਸਰ ਨਹੀਂ ਜਾ ਸਕਦਾ।
ਉਸ ਨੂੰ ਕਰਤਾਰਪੁਰ ਜਾਣ ਦੀ ਉਸੇ ਤਰ੍ਹਾਂ ਆਗਿਆ ਹੋਣੀ ਚਾਹੀਦੀ ਹੈ ਜਿਵੇਂ ਉਹ 1947 ਤੋਂ ਪਹਿਲਾਂ ਜਾਂਦਾ ਹੁੰਦਾ ਸੀ। ਕਰਤਾਰ ਚੰਦ, ਜੋ ਹਿੰਦੂ ਦੁਕਾਨਦਾਰ ਹੈ, ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀਆਂ 1947 ਤੋਂ ਪਹਿਲਾਂ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਦਾ ਹੈ ਕਿ ਵੰਡ ਤੋਂ ਪਹਿਲਾਂ ਉਹ ਅਕਸਰ ਉਥੇ ਵਿਸਾਖੀ ਦੇ ਮੇਲੇ ’ਤੇ ਦਰਸ਼ਨ ਕਰਨ ਜਾਇਆ ਕਰਦਾ ਸੀ। ਡੇਰਾ ਬਾਬਾ ਨਾਨਕ ਤੋਂ ਹਰ ਕੋਈ ਕਿਸ਼ਤੀ ’ਤੇ ਗੁਰਦੁਆਰੇ ਜਾਣ ਲਈ ਰਾਵੀ ਪਾਰ ਕਰਿਆ ਕਰਦਾ ਸੀ। ਕਿਸ਼ਤੀਆਂ ਦੇ ਮਾਲਕ ਦੋ ਮੁਸਲਮਾਨ ਭਰਾ ਹੁੰਦੇ ਸਨ। ਡੇਰਾ ਬਾਬਾ ਨਾਨਕ ਵਿਚ ਬਹੁਤ ਸਾਰੇ ਮੁਸਲਮਾਨਾਂ ਦੀਆਂ ਦੁਕਾਨਾਂ ਵੀ ਸਨ ਤੇ ਸਾਰੇ ਬਹੁਤ ਹੀ ਅਮਨ-ਚੈਨ ਨਾਲ ਰਹਿੰਦੇ ਸੀ, ਪਰ ਫਿਰ 1947 ਆਇਆ ਤਾਂ ਸਭ ਕੁੱਝ ਹੀ ਵਿਗੜ ਗਿਆ ਅਤੇ ਉਹ ਮੁੜ ਕਦੀ ਵੀ ਕਰਤਾਰਪੁਰ ਦੀ ਯਾਤਰਾ ਨਹੀਂ ਕਰ ਸਕਿਆ।
ਕਰਤਾਰ ਚੰਦ ਨਾਲ ਹੋਈ ਉਪਰ ਦੱਸੀ ਗੱਲ ਬਾਤ ਤੋਂ ਦੋ ਨੁਕਤਿਆਂ ’ਤੇ ਗੌਰ ਕਰਨੀ ਜ਼ਰੂਰੀ ਜਾਪਦੀ ਹੈ; ਪਹਿਲੀ ਇਹ ਕਿ ਦਰਸ਼ਨ ਕਰਨ ਦੇ ਅਭਿਲਾਸ਼ੀਆਂ ਲਈ ਇਹ ਰੋਕ ਟੋਕ ਨਹੀਂ ਹੋਣੀ ਚਾਹੀਦੀ ਕਿ ਉਹ ਕਿਸ ਭਾਈਚਾਰੇ ਨਾਲ ਸਬੰਧਤ ਹਨ, ਜਿਵੇਂ ਕਰਤਾਰ ਚੰਦ ਧਰਮ ਕਰਕੇ ਹਿੰਦੂ ਹੈ ਪਰ ਕਰਤਾਰਪੁਰ ਦੇ ਮੁੜ ਦਰਸ਼ਨ ਕਰਨ ਦੀ ਤਾਂਘ ਉਸ ਦੇ ਮਨ ਵਿਚ ਉਸੇ ਤਰ੍ਹਾਂ ਠਾਠਾਂ ਮਾਰ ਰਹੀ ਹੈ ਜਿਵੇਂ ਉਹ ਵੰਡ ਤੋਂ ਪਹਿਲਾਂ ਆਪਣੇ ਬਚਪਨ ਵਿਚ ਵਿਸਾਖੀ ਦੇ ਮੇਲੇ ’ਤੇ ਜਾਇਆ ਕਰਦਾ ਸੀ। ਦੂਸਰੀ ਗੱਲ ਉਹ ਕਰਤਾਰਪੁਰ ਦੇ ਬਿਲਕੁਲ ਨੇੜੇ ਰਾਵੀ ਦੇ ਉਰਲੇ ਪਾਰ ਵਸੇ ਡੇਰਾ ਬਾਬਾ ਨਾਨਕ ਵਿੱਖੇ ਰਹਿ ਰਿਹਾ ਹੈ ਅਤੇ ਉਸ ਲਈ ਪਾਸਪੋਰਟ ਬਣਾਉਣ ਵਾਸਤੇ ਅੰਮ੍ਰਿਤਸਰ ਜਾਣਾ ਉਮਰ ਦੇ ਇਨ੍ਹਾਂ ਲਹਿੰਦੇ ਵਰ੍ਹਿਆਂ ਵਿਚ ਬਹੁਤ ਔਖਾ ਹੈ।
ਖ਼ਬਰਾਂ ਤੋਂ ਪਤਾ ਲਗਦਾ ਹੈ ਕਿ ਪਾਕਿਸਤਾਨ ਸਰਕਾਰ ਨੇ ਨਿਯਮਾਂ ਸਬੰਧੀ ਜੋ ਡਰਾਫਟ ਬਣਾ ਕੇ ਭੇਜਿਆ ਹੈ ਉਸ ਅਨੁਸਾਰ ਸਿੱਖ ਯਾਤਰੂ ਹੀ ਕਰਤਾਰਪੁਰ ਲਾਂਘੇ ਰਾਹੀਂ ਦਰਸ਼ਨ ਕਰਨ ਜਾ ਸਕਦੇ ਹਨ। ਗੁਰੂ ਨਾਨਕ ਦੀ ਬਾਣੀ ਸਰਬਸਾਂਝੀਵਾਲਤਾ ਦਾ ਸੁਨੇਹਾ ਦਿੰਦੀ ਹੈ। ਇਸ ਲਈ ਇਹ ਤਸਲੀਮ ਕਰਕੇ ਚੱਲਣਾ ਚਾਹੀਦਾ ਹੈ ਕਿ ਬਾਬੇ ਨਾਨਕ ਦਾ ਦਰ ਹਰ ਮਾਈ ਭਾਈ ਲਈ, ਭਾਵੇਂ ਉਹ ਸਿੱਖ, ਹਿੰਦੂ, ਮੁਸਲਮਾਨ, ਈਸਾਈ ਜਾਂ ਕੋਈ ਵੀ ਹੈ, ਲਈ ਖੁੱਲ੍ਹਾ ਹੈ। ਸਕਿਓਰਟੀ ਚੈੱਕ ਵਗੈਰਾ ਦੀਆਂ ਸ਼ਰਤਾਂ ਭਾਵੇਂ ਲਗਾਈਆਂ ਜਾਣ ਪਰ ਧਰਮ ਆਦਿ ਦੇ ਵਖਰੇਵੇਂ ਵਾਲੀ ਗੱਲ ਗੁਰੂ ਫਲਸਫੇ ਨਾਲ ਮੇਲ ਨਹੀਂ ਖਾਂਦੀ।
ਦੂਸਰਾ ਮਸਲਾ ਪਾਸਪੋਰਟ ਅਤੇ ਪਾਕਿਸਤਾਨੀ ਵੀਜ਼ਾ ਲੈਣ ਦਾ ਹੈ। ਪਾਸਪੋਰਟ ਬਣਾਉਣ ਲਈ ਕਈ ਕੁੱਝ ਕਰਨਾ ਪੈਂਦਾ ਹੈ ਪਰ ਗੁਰੂ ਦਰਬਾਰ ਦੇ ਦਰਸ਼ਨ ਕਰਨ ਦਾ ਮਨ ਤਾਂ ਹਰ ਇਕ ਦਾ ਕਰਦਾ ਹੈ। ਸਧਾਰਨ ਅਤੇ ਅਨਪੜ੍ਹ ਮਨੁੱਖ ਲਈ ਪਾਸਪੋਰਟ ਬਣਾਉਣਾ ਤੇ ਵੀਜ਼ਾ ਲੈਣਾ ਕੋਈ ਸੌਖਾ ਕੰਮ ਨਹੀਂ ਹੈ। ਪਿੰਡਾਂ ਵਿਚੋਂ ਉੱਠ ਕੇ ਕੋਈ ਬਜ਼ੁਰਗ, ਜਾਂ ਬਿਨਾ ਤਾਲੀਮ ਦੇ ਮਨੁੱਖ ਕਿੱਥੇ ਪਾਸਪੋਰਟ ਬਣਾਉਣ ਜਾਵੇਗਾ ਅਤੇ ਕਿਵੇਂ ਵੀਜ਼ਾ ਹਾਸਲ ਕਰੇਗਾ। ਵਿਅਕਤੀਗਤ ਸ਼ਨਾਖਤ ਲਈ ਕੋਈ ਹੋਰ ਰਾਹ ਲੱਭਿਆ ਜਾ ਸਕਦਾ ਹੈ। ਵੀਜ਼ੇ ਦੀ ਥਾਂ ਸਰਹੱਦ ਨੇੜੇ ਅੰਦਰ ਜਾਣ ਦੀ ਆਗਿਆ ਦੇਣ ਦਾ ਕੋਈ ਹੋਰ ਤਰੀਕਾ ਤਲਾਸ਼ਿਆ ਜਾ ਸਕਦਾ ਹੈ। ਤੀਸਰਾ ਨੁਕਤਾ, ਜੋ ਗੱਲਬਾਤ ਵਿਚੋਂ ਸਿੱਧਾ ਤਾਂ ਉਜਾਗਰ ਨਹੀਂ ਹੁੰਦਾ ਪਰ ਜਿਸ ਨੂੰ ਇਸੇ ਸੰਦਰਭ ਵਿਚ ਸਮਝਿਆ ਜਾ ਸਕਦਾ ਹੈ, ਉਹ ਕਰਤਾਰ ਚੰਦ ਦੇ ਇਸ ਫਿਕਰੇ ਵਿਚੋਂ ਲੱਭਦਾ ਹੈ ਕਿ ਉਹ ਪਿੰਡ ਦੇ ਕਿਸੇ ਮੁੰਡੇ ਦੇ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਦਰਸ਼ਨ ਕਰਨ ਚਲਿਆ ਜਾਵੇਗਾ। ਖ਼ਬਰਾਂ ਤੋਂ ਕਨਸੋਅ ਮਿਲਦੀ ਹੈ ਕਿ ਸ਼ਰਧਾਲੂਆਂ ਦੇ ਜਥੇ ਵਿਚ ਘੱਟੋ ਘੱਟ 15 ਵਿਅਕਤੀਆਂ ਦਾ ਹੋਣਾ ਜ਼ਰੂਰੀ ਹੈ। ਇਹ ਸ਼ਰਤ ਵੀ ਬਹੁਤੀ ਵਾਜਬ ਨਹੀਂ ਜਾਪਦੀ ਕਿਉਂਕਿ ਕਿਸੇ ਵੇਲੇ ਕਿਸੇ ਪਰਿਵਾਰ ਦਾ ਜਾਂ, ਜਿਵੇਂ ਕਰਤਾਰ ਚੰਦ ਨੇ ਕਿਹਾ ਹੈ ਦੋ ਬੰਦਿਆਂ ਦਾ ਵੀ ਜਾਣ ਨੂੰ ਮਨ ਕਰ ਸਕਦਾ ਹੈ। ਇਸ ਲਈ ਗਿਣਤੀ ਦੀ ਬੰਦਸ਼ ਨਹੀਂ ਹੋਣੀ ਚਾਹੀਦੀ।
ਇੱਥੇ ਕੈਨੇਡਾ ਵਿਚ ਮੇਰੇ ਫੈਮਿਲੀ ਫਿਜੀਸ਼ੀਅਨ ਦਾ ਪਿਛੋਕੜ ਪਾਕਿਸਤਾਨ ਦਾ ਹੈ। ਉਸ ਦੇ ਦਾਦਾ ਜੀ ਲੁਧਿਆਣੇ ਨਾਲ ਸਬੰਧਤ ਸਨ, ਜਿਨ੍ਹਾਂ ਨੂੰ ਵੰਡ ਕਾਰਨ ਪਾਕਿਸਤਾਨ ਜਾਣਾ ਪਿਆ। ਉਸ ਦੇ ਦੱਸਣ ਅਨੁਸਾਰ ਉਸ ਦੇ ਦਾਦਾ ਜੀ ਹੁਣ ਵੀ ਲੁਧਿਆਣੇ ਨੂੰ ਯਾਦ ਕਰਕੇ ਰੋਣ ਲੱਗ ਪੈਂਦੇ ਹਨ। ਕਰਤਾਰਪੁਰ ਲਾਂਘੇ ਦਾ ਪਾਕਿਸਤਾਨ ਸਰਕਾਰ ਵੱਲੋਂ ਐਲਾਨ ਹੋ ਜਾਣ ਮਗਰੋਂ ਜਿਸ ਦਿਨ ਮੈਂ ਡਾਕਟਰ ਕੋਲ ਦਵਾਈ ਮਨਜ਼ੂਰ ਕਰਾਉਣ ਗਈ ਤਾਂ ਉਸ ਦੇ ਚਿਹਰੇ ਦੀ ਖੁਸ਼ੀ ਦੇਖਣ ਵਾਲੀ ਸੀ। ਉਸ ਨੇ ਮੈਨੂੰ ਦੱਸਣਾ ਸ਼ੁਰੂ ਕੀਤਾ ਕਿ ਪਾਕਿਸਤਾਨ ਦੇ ਲੋਕ ਬਾਬਾ ਨਾਨਕ ਦਾ ਕਿੰਨਾ ਸਤਿਕਾਰ ਕਰਦੇ ਹਨ। ਜਦੋਂ ਵੀ ਮੈਂ ਕਦੀ ਡਾਕਟਰ ਕੋਲ ਜਾਂਦੀ ਹਾਂ ਤਾਂ ਉਹ ਹਮੇਸ਼ਾ ਦੱਸਣ ਲੱਗ ਪੈਂਦਾ ਹੈ ਕਿ ਉਨ੍ਹਾਂ ਵੱਲੋਂ ਕਿੰਨੀ ਤੇਜ਼ੀ ਨਾਲ ਲਾਂਘੇ ਦਾ ਕੰਮ ਹੋ ਰਿਹਾ ਹੈ। ਇਸ ਪੱਖੋਂ ਦੋਵਾਂ ਮੁਲਕਾਂ ਦੇ ਆਮ ਅਵਾਮ ਅੰਦਰ, ਖਾਸ ਕਰਕੇ ਪੰਜਾਬੀਆਂ ਅੰਦਰ ਬਹੁਤ ਉਤਸ਼ਾਹ ਹੈ ਅਤੇ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਅਵਾਮ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਿਆਂ ਸ਼ਰਤਾਂ ਨਰਮ ਕਰਨੀਆਂ ਚਾਹੀਦੀਆਂ ਹਨ। ਸਕਿਓਰਟੀ ਚੈੱਕ ਦੇ ਹੋਰ ਬਥੇਰੇ ਸਾਧਨ ਹਨ, ਜੋ ਜੁਟਾਏ ਜਾ ਸਕਦੇ ਹਨ। ਂ


ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਧਰਮ ਵਿੱਚ ਹੋਰ
ਗੁਰੂ ਅਰਜਨ ਦੇਵ ਅਤੇ ਭਾਈ ਗੁਰਦਾਸ ਦਾ ਕੰਧ-ਚਿੱਤਰ

19ਵੀਂ ਸਦੀ ਦੇ ਪੰਜਾਬ ਵਿਚ ਜੋ ਕੰਧ-ਚਿੱਤਰ ਸਿੱਖ ਧਰਮ ਨਾਲ ਸਬੰਧਤ ਚਿੱਤਰੇ ਗਏ ਸਨ, ਉਨ੍ਹਾਂ ਵਿਚੋਂ ਬਹੁਤੇ ਗੁਰੂ ਸਾਹਿਬਾਨ ਦੇ ਸਨ। ਇਹ ਉਨ੍ਹਾਂ ਨੂੰ ਵਧੇਰੇ ਪਾਰਟਰੇਟ ਰੂਪ ਵਿਚ ਦਰਸਾਉਂਦੇ ਸਨ। ਅਜਿਹੇ ਕੰਧ-ਚਿੱਤਰ ਬਹੁਤ ਘਟ ਉਲੀਕੇ ਗਏ, ਜੋ ਸਿੱਖ ਗੁਰੂ ਸਾਹਿਬਾਨ ਦੇ ਜੀਵਨ ਵਿਚ ਵਾਪਰੀਆਂ ਘਟਨਾਵਾਂ ਜਾਂ ਵਿਸ਼ੇਸ਼ ਪ੍ਰਾਪਤੀਆਂ ਨਾਲ ਸਬੰਧਤ ਹੋਣ।

ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ-11

ਇਥੇ ਬੇਬੇ ਨਾਨਕੀ ਦਾ ਸਹੁਰਾ ਘਰ ਹੁੰਦਾ ਸੀ। ਬੇਬੇ ਨਾਨਕੀ ਆਪਣੇ ਪਤੀ ਜੈ ਰਾਮ ਨਾਲ ਇਸੇ ਘਰ ਵਿਚ ਨਿਵਾਸ ਕਰਦੇ ਸਨ। ਉਂਜ ਤਾਂ ਬਾਬਾ ਨਾਨਕ ਆਪਣੀ ਵੱਡੀ ਭੈਣ ਬੇਬੇ ਨਾਨਕੀ ਕੋਲ ਪਹਿਲਾਂ ਵੀ ਕਈ ਵਾਰ ਸੁਲਤਾਨਪੁਰ ਲੋਧੀ ਆਏ ਹੋਣਗੇ ਪਰ

ਗੁਰਦੁਆਰਿਆਂ ਦੇ ਨਵੀਨੀਕਰਨ ਦੀਆਂ ਸਮੱਸਿਆਵਾਂ

ਕਰਤਾਰਪੁਰ ਸਾਹਿਬ ਅਮਨ ਲਾਂਘੇ ਦੀ ਚਮਕ-ਦਮਕ ਤੋਂ ਦੂਰ ਅਤੇ ਲਾਹੌਰ ਦੇ ਬਾਹਰਵਾਰ ਭਾਰਤ-ਪਾਕਿਸਤਾਨ ਸਰਹੱਦ ਨੂੰ ਛੂਹੰਦਾ ਗੁਰੂ ਨਾਨਕ ਦੇਵ ਨਾਲ ਸਬੰਧਤ ਇਕ ਹੋਰ ਗੁਰਦੁਆਰਾ ਵੀ ਸਥਿਤ ਹੈ। ਵੇਲ-ਬੂਟਿਆਂ ਦੀ ਸੰਘਣੀ ਛਾਂ ਇਸ ਨੂੰ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਅਤੇ ਫਲੱਡ ਲਾਈਟਾਂ ਦੀ ਤੇਜ਼ ਰੌਸ਼ਨੀ ਤੋਂ ਬਚਾਉਂਦੀ ਹੈ। ਰੁੱਖਾਂ ਦੀਆਂ ਟਾਹਣੀਆਂ ਦੀ ਛਤਰੀ ਦੇ ਪਿਛਵਾੜਓਂ, ਕੁਝ ਇਮਾਰਤਾਂ ਅਤੇ ਥੰਮ੍ਹ ਦਿਖਾਈ ਦਿੰਦੇ ਹਨ, ਜਿਹੜੇ ਇਥੋਂ ਨੇੜੇ ਪੈਂਦੇ ਭਾਰਤੀ (ਚੜ੍ਹਦੇ ਪੰਜਾਬ ਦੇ) ਪਿੰਡ ਨਾਲ ਸਬੰਧਤ ਹਨ। ਇਨ੍ਹਾਂ ਇਮਾਰਤਾਂ ਵਿਚੋਂ ਇਕ ਇਮਾਰਤ ਗੁਰਦੁਆਰੇ ਦੀ ਵੀ ਹੈ, ਪਰ ਉਸ ਗੁਰਦੁਆਰੇ ਦੀ ਆਭਾ ਅੱਗੇ ਇੱਧਰ ਲਹਿੰਦੇ ਪੰਜਾਬ ਵਾਲੇ ਪਾਸੇ ਸਥਿਤ ਗੁਰਦੁਆਰੇ ਦਾ ਖ਼ਸਤਾਹਾਲ ਢਾਂਚਾ ਕਿਤੇ ਵੀ ਨਹੀਂ ਖੜ੍ਹਦਾ। ਲਹਿੰਦੇ ਪਾਸੇ ਵਾਲਾ ਗੁਰਦੁਆਰਾ ਪਿੰਡ ਝਾਮਣ ਦੇ ਬਾਹਰਵਾਰ (ਚੜ੍ਹਦੇ ਪੰਜਾਬ ਦੀ ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ ਨੇੜੇ) ਸਥਿਤ ਹੈ।

ਗੁਰੂ ਹਰਗੋਬਿੰਦ ਸਾਹਿਬ ਤੇ ਮੀਆਂ ਮੀਰ ਦਾ ਚਿੱਤਰ

ਅੰਮ੍ਰਿਤਸਰ ਦੇ ਕਟੜਾ ਰਾਮਗੜ੍ਹੀਆ ਵਿਚ ‘ਅਖਾੜਾ ਪਰਾਗ ਦਾਸ’ ਦੀ ਨੀਂਹ ਇਸ ਅਖਾੜੇ ਦੇ ਬਾਨੀ ਮਹੰਤ ਮੰਗਨੀ ਰਾਮ ਨੇ ਬਿਕ੍ਰਮੀ ਸੰਮਤ 1862 ਵਿਚ ਰੱਖੀ ਸੀ। ਇਸ ਅਖਾੜੇ ਦੇ ਪਿਛਲੇ ਪਾਸੇ ਮਹੰਤ ਮੰਗਨੀ ਰਾਮ ਦੀ ਸਮਾਧ ਸਥਿਤ ਹੈ, ਜਿਸ ਦੀਆਂ ਕੰਧਾਂ ’ਤੇ 19ਵੀਂ ਸਦੀ ਵਿਚ ਚਿੱਤਰਕਾਰੀ ਕੀਤੀ ਗਈ ਸੀ। ਇੱਥੇ ਪ੍ਰਕਾਸ਼ਿਤ ਕੀਤਾ ਗਿਆ ਕੰਧ-ਚਿੱਤਰ ਇਸ ਸਮਾਧ ਵਿਚੋਂ ਹੈ, ਜਿਸ ਦੀ ਫੋਟੋ ਲੇਖਕ ਨੇ ਜੂਨ 1971 ਵਿਚ ਖਿੱਚੀ ਸੀ।
ਇਸ ਕੱਧ-ਚਿੱਤਰ ਵਿਚ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੂੰ ਮੁਸਲਿਮ ਦਰਵੇਸ਼ ਮੀਆਂ ਮੀਰ ਨਾਲ ਕਿਸੇ ਅਹਿਮ ਮਸਲੇ ’ਤੇ ਵਿਚਾਰ ਵਟਾਂਦਰਾ ਕਰਦਿਆਂ ਚਿੱਤਰਿਆ ਗਿਆ ਹੈ। ਭਾਈ ਕਾਨ੍ਹ ਸਿੰਘ ਨਾਭਾ ਦੇ ‘ਗੁਰੂਸ਼ਬਦ ਰਤਨਕਾਰ ਮਹਾਨ ਕੋਸ਼’ ਅਨੁਸਾਰ ਲਾਹੌਰ ਦਾ ਰਹਿਣ ਵਾਲਾ ਮੀਆਂ ਮੀਰ ਗੁਰੂ ਅਰਜਨ ਦੇਵ ਅਤੇ ਗੁਰੂ ਹਰਗੋਬਿੰਦ ਸਾਹਿਬ ਦਾ ਪਰਮ ਸਨੇਹੀ ਸੀ।

ਗੁਰਦੁਆਰਾ ਕਿਆਰਾ ਸਾਹਿਬ

ਜਵਾਨ ਹੋਣ ’ਤੇ ਬਾਬਾ ਨਾਨਕ ਖੇਤਾਂ ਵਿਚ ਮੱਝੀਆਂ ਚਰਾਉਣ ਜਾਂਦੇ। ਮੱਝੀਆਂ ਚਰਾਉਂਦਿਆਂ ਇਕ ਵਾਰ ਬਾਬਾ ਨਾਨਕ ਪ੍ਰਭੂ ਭਗਤੀ ਵਿਚ ਲੀਨ ਹੋ ਗਏ। ਮੱਝੀਆਂ ਨਾਲ ਵਾਲੇ ਖੇਤ ਵਿਚ ਜਾ ਵੜੀਆਂ ਅਤੇ ਕਿਸਾਨ ਦੀ ਸਾਰੀ ਫ਼ਸਲ ਉਜਾੜ ਦਿੱਤੀ। ਕਿਸਾਨ ਨੇ ਜਦ ਆ ਕੇ ਇਹ ਸਭ ਦੇਖਿਆ ਤਾਂ ਉਸ ਨੇ ਬਾਬਾ ਨਾਨਕ ਨੂੰ ਕੁਝ ਨਹੀਂ ਕਿਹਾ ਪਰ ਖੇਤ ’ਚੋਂ ਮੱਝੀਆਂ ਕੱਢ ਕੇ ਪਿੰਡ ਦੇ ਚੌਧਰੀ ਰਾਏ ਬੁਲਾਰ ਕੋਲ ਸ਼ਿਕਾਇਤ ਕਰ ਦਿੱਤੀ।
ਰਾਏ ਬੁਲਾਰ ਨੂੰ ਉਸ ਦਾ ਯਕੀਨ ਨਾ ਆਇਆ ਅਤੇ ਕਿਸਾਨ ਨਾਲ ਆਪ ਉਸ ਦੇ ਖੇਤਾਂ ਵਿਚ ਉਸ ਦੀ ਉਜਾੜੀ ਹੋਈ ਫ਼ਸਲ ਵੇਖਣ ਆ ਗਿਆ।

ਸਰਦਾਰ ਬਘੇਲ ਸਿੰਘ ਦੀ ਸਮਾਧ

 
ਕੰਧ ਚਿੱਤਰਾਂ ਦੀ ਖੋਜ ਕਰਦਿਆਂ ਲੇਖਕ ਨੇ ਪੰਜਾਬ ਅਤੇ ਹਰਿਆਣਾ ਵਿਚ ਅਨੇਕਾਂ ਸਮਾਧਾਂ ਦੀਆਂ ਕੰਧਾਂ ’ਤੇ ਚਿੱਤਰ ਬਣੇ ਦੇਖੇ ਸਨ, ਜਿਨ੍ਹਾਂ ਵਿਚੋਂ ਬਹੁਤੇ ਕੰਧ-ਚਿੱਤਰ ਸਮੇਂ ਨਾਲ ਨਸ਼ਟ ਹੋ ਚੁੱਕੇ ਹਨ। ਕੰਧ-ਚਿੱਤਰਾਂ ਨਾਲ ਅਲੰਕਰਤ ਕੀਤੀਆਂ ਗਈਆਂ ਸਮਾਧਾਂ ਵਿਚੋਂ ਪ੍ਰਮੁੱਖ ਸਨ- ਅੰਮ੍ਰਿਤਸਰ ਵਿਚ ਅਖਾੜਾ ਪਰਾਗ ਦਾਸ ਵਿਚ ਬਣੀ ਮਹੰਤ ਮੰਗਨੀ ਰਾਮ ਦੀ ਸਮਾਧ, ਤਰਨ ਤਾਰਨ ਨੇੜੇ ਪਿੰਡ ਨੌਰੰਗਾਬਾਦ ਵਿਚ ਬਣੀ ਬਾਬਾ ਖੁਦਾ ਸਿੰਘ ਦੀ ਸਮਾਧ, ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਵਿਚ ਨਿਰਮਲਾ ਸਾਧੂਆਂ ਦੇ ਡੇਰੇ ਵਿਚ ਬਣੀ ਬਾਬਾ ਮੋਹਰ ਸਿੰਘ ਦੀ ਸਮਾਧ, ਨਵਾਂਸ਼ਹਿਰ ਨੇੜੇ ਰਾਹੋਂ ਵਿਚ ਬਣੀ ਤਾਰਾ ਸਿੰਘ ਗੈਹਬਾ ਦੀ ਸਮਾਧ, ਜ਼ਿਲ੍ਹਾ ਜਲੰਧਰ ਦੇ ਕਰਤਾਰਪੁਰ ਵਿਚ ਬਣੀ ਬੀਬੀ ਭਾਨੀ ਦੀ ਸਮਾਧ ਅਤੇ ਬਰਨਾਲਾ ਵਿਚ ਬਾਬਾ ਦਿਆਲ ਦਾਸ ਦੀ ਸਮਾਧ।

ਗੁਰੂ ਨਾਨਕ ਅਤੇ ਕਿਰਤ ਦਾ ਸੰਕਲਪ

ਯੁਗਪੁਰਸ਼ ਗੁਰੂ ਨਾਨਕ ਦੇਵ ਦੀ ਦਾ ਜਦੋਂ ਇਸ ਸੰਸਾਰ ਵਿਚ ਆਗਮਨ ਹੋਇਆ, ਉਦੋਂ ਸਮਾਜ ਜਾਤੀ ਬੰਧਨ ਵਿਚ ਬੁਰੀ ਤਰ੍ਹਾਂ ਜਕੜਿਆ ਹੋਇਆ ਸੀ। ਬਹੁਗਿਣਤੀ ਲੋਕੀ ਜਿਹੜੇ ਕਿਰਤੀ ਸਨ, ਉਨ੍ਹਾਂ ਨੂੰ ਕਮੀ, ਕਮੀਣ ਤੇ ਅਛੂਤ ਆਖ ਦੁਰਕਾਰਿਆ ਜਾਂਦਾ ਸੀ। ਇਸ ਵਰਗ ਨੂੰ ਉੱਚੀ ਕੁੱਲ ਦੇ ਲੋਕਾਂ ਦੀ ਸੇਵਾ ਕਰਨ ਦਾ ਹੁਕਮ ਸੁਣਾਇਆ ਜਾਂਦਾ ਸੀ। ਉਨ੍ਹਾਂ ਨਾਲ ਗੁਲਾਮਾਂ ਤੋਂ ਵੀ ਭੈੜਾ ਸਲੂਕ ਕੀਤਾ ਜਾਂਦਾ ਸੀ। ਇਥੋਂ ਤਕ ਕਿ ਉਨ੍ਹਾਂ ਦੀ ਦਸ਼ਾ ਡੰਗਰਾਂ ਤੋਂ ਵੀ ਭੈੜੀ ਹੋ ਗਈ ਸੀ। ਸਾਰਾ ਦਿਨ ਸਖ਼ਤ ਮਿਹਨਤ ਕਰਨ ਪਿਛੋਂ ਵੀ ਢਿਡ ਭਰਨ ਲਈ ਭਰਵੀਂ ਰੋਟੀ ਅਤੇ ਤਨ ਲਈ ਕਪੜਾ ਨਸੀਬ ਨਹੀਂ ਸੀ ਹੁੰਦਾ। ਗੁਰੂ ਸਾਹਿਬ ਨੇ ਇਨ੍ਹਾਂ ਦੱਬੇ ਕੁਚਲੇ ਜਾ ਰਹੇ ਲੋਕਾਂ ਦੀ ਬਾਂਹ ਫੜੀ ਤੇ ਖੁਦ ਉਨ੍ਹਾਂ ਦੇ ਨਾਲ ਖੜੇ ਹੋਏ। ਉਨ੍ਹਾਂ ਜ਼ਾਲਮ ਨੂੰ ਲਲਕਾਰਿਆ, ਧਾਰਮਿਕ ਆਗੂਆਂ ਨੂੰ ਫਿਟਕਾਰਿਆ ਅਤੇ ਦੱਬੇ ਕੁਚਲੇ ਲੋਕਾਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਜੂਝਣ ਵਾਸਤੇ ਵੰਗਾਰਿਆ।
ਜੇ ਜੀਵੈ ਪਤਿ ਲੱਥੀ ਜਾਇ॥

ਲੱਕੜ ਵਿਚ ਉਭਾਰ ਮੂਰਤ ਨਿਹੰਗ ਸਿੰਘ

ਲੱਕੜੀ ਦਾ ਬਹੁਤਾ ਕਲਾਤਮਕ ਕੰਮ ਦਰਵਾਜ਼ਿਆਂ ਅਤੇ ਚੁਗਾਠਾਂ ਲਈ ਕੀਤਾ ਜਾਂਦਾ ਸੀ। ਬਹੁਤਾ ਧਿਆਨ ਦਰਵਾਜ਼ੇ ਦੀ ਉਪਰਲੀ ਚੁਗਾਠ ਵੱਲ ਦਿੱਤਾ ਜਾਂਦਾ ਸੀ, ਪਰ ਕਈ ਵਾਰ ਦਰਵਾਜ਼ੇ ਦੇ ਪੱਲਿਆਂ ਦੇ ਇਕ ਭਾਗ ਜਾਂ ਦੋਵਾਂ ਭਾਗਾਂ ਦੀ ਪੂਰੀ ਲੰਬਾਈ ਵਿਚ ਵੀ ਆਕ੍ਰਿਤੀਆਂ ਬਣਾ ਦਿੱਤੀਆਂ ਜਾਂਦੀਆਂ ਸਨ। ਅਜਿਹੇ ਕੰਮ ਦੀ ਇਕ ਪ੍ਰਤੀਨਿਧ ਉਦਾਹਰਨ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹਰੀਆਂ ਵੇਲਾਂ ਵਿਚ ਨਿਹੰਗ ਸਿੰਘਾਂ ਦੇ ਇਕ ਡੇਰੇ ਦੇ ਗੁਰਦੁਆਰੇ ਦੇ ਦਰਵਾਜ਼ੇ ਉੱਤੇ ਨਿਹੰਗ ਸਿੰਘ ਦੀ ਬਣੀ ਇਕ ਆਕ੍ਰਿਤੀ ਹੈ,

ਆਰਫ਼ ਕਾ ਸੁਣ ਵਾਜਾ ਰੇ

ਪੰਜਾਬੀ ਸ਼ਾਇਰੀ ਦੀ ਸੁਰ ਨਾਬਰੀ ਵਾਲੀ ਹੈ ਇਹ ਜ਼ਿੰਦਗੀ ਦਾ ਜਸ਼ਨ ਵੀ ਮਨਾਉਂਦੀ ਹੈ ਤੇ ਪੰਜਾਬ ਤੇ ਪੰਜਾਬੀਆਂ ਦੇ ਸੁੱਖਾਂ-ਦੁੱਖਾਂ ਦੇ ਨਾਲ ਨਾਲ ਵੀ ਤੁਰਦੀ ਹੈ। ਉਪਰਲੀ ਸਤਰ, ਬੁੱਲ੍ਹੇ ਸ਼ਾਹ ਦੀ ਹੈ : ‘‘ਆਓ ਫ਼ਕੀਰੋ ਮੇਲੇ ਚਲੀਏ, ਆਰਫ਼ ਕਾ ਸੁਣ ਵਾਜਾ ਰੇ।’’ ਖ਼ੂਬਸੂਰਤੀ ਵੇਖੋ, ਬੁੱਲ੍ਹੇ ਸ਼ਾਹ ਫ਼ਕੀਰਾਂ ਨੂੰ ਮੇਲੇ ਚੱਲਣ ਦਾ ਸੱਦਾ ਦੇ ਰਿਹਾ ਹੈ ਤੇ ਉੱਥੇ ਜਾ ਕੇ ਆਰਫ਼ (ਭਾਵ ਗਿਆਨੀ, ਵਿਦਵਾਨ) ਦਾ ਵਾਜਾ ਸੁਣਨ ਲਈ ਕਹਿ ਰਿਹਾ ਹੈ। ਇਸ ਕਾਲਮ ਵਿਚਲੀਆਂ ਲਿਖਤਾਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਕਿਰਪਾਲ ਕਜ਼ਾਕ (9872644428) ਦੀ ਕਲਮ ਤੋਂ ਨਿਕਲੀਆਂ ਹਨ ਤੇ ਅਸੀਂ ‘ਪੰਜਾਬੀ ਟ੍ਰਿਬਿਊਨ’ ਦੇ ਪਾਠਕਾਂ ਨੂੰ ਇਸ ਆਰਫ਼ ਦਾ ਵਾਜਾ ਸੁਣਨ ਦੀ ਗੁਜ਼ਾਰਿਸ਼ ਕਰਦੇ ਹਾਂ।

ਗੁਰੂ ਰਾਮਦਾਸ ਅਤੇ ਸਮਕਾਲੀ ਸਮਾਜ

ਗੁਰੂ ਨਾਨਕ ਦੀ ਚੌਥੀ ਜੋਤ ਗੁਰੂ ਰਾਮਦਾਸ ਦਾ ਜਨਮ 26 ਅੱਸੂ (ਕੱਤਕ ਵਦੀ 2) ਸੰਮਤ 1591 (ਸੰਨ 1534) ਨੂੰ ਪਿਤਾ ਹਰਦਾਸ ਸੋਢੀ ਅਤੇ ਮਾਤਾ ਦਯਾ ਕੌਰ (ਮਹਾਨ ਕੋਸ਼ ਅਨੁਸਾਰ) ਦੇ ਘਰ ਚੂਨਾ ਮੰਡੀ ਲਾਹੌਰ ‘ਚ ਹੋਇਆ। ਮਾਤਾ-ਪਿਤਾ ਦੀ ਪਲੇਠੀ ਸੰਤਾਨ ਹੋਣ ਕਰਕੇ ਉਨ੍ਹਾਂ ਨੂੰ ਜੇਠਾ ਕਹਿ ਕੇ ਪੁਕਾਰਿਆ ਜਾਂਦਾ। ਉਨ੍ਹਾਂ ਦਾ ਸਮਾਂ 1534 ਤੋਂ 1581 ਤੱਕ ਦਾ ਹੈ। ਦਿਲਚਸਪ ਤੱਥ ਇਹ ਹੈ ਕਿ ਉਨ੍ਹਾਂ ਦੇ ਜਨਮ ਵੇਲੇ ਗੁਰੂ ਨਾਨਕ ਆਪਣੀਆਂ ਉਦਾਸੀਆਂ ਤੋਂ ਸੁਰਖਰੂ ਹੋ ਕੇ ਕਰਤਾਰਪੁਰ ‘ਚ ਕਿਰਤ ਕਰ ਰਹੇ ਸਨ। ਭਾਈ ਜੇਠਾ ਦੇ ਜਨਮ ਤੋਂ ਦੋ ਸਾਲ ਪਹਿਲਾਂ ਬਾਬਾ ਲਹਿਣਾ ਗੁਰੂ ਨਾਨਕ ਦੀ ਸੰਗਤ ਦਾ ਆਨੰਦ ਮਾਣਦਿਆਂ ਪ੍ਰੀਖਿਆ ਦੀ ਕੁਠਾਲੀ ‘ਚੋਂ ਲੰਘ ਰਹੇ ਸਨ। ਉਸ ਸਮੇਂ ਭਾਈ ਅਮਰ ਦਾਸ ਦੀ ਅਉਧ 55 ਵਰ੍ਹੇ ਦੀ ਸੀ। ਇਉਂ ਜੇਠਾ ਜੀ ਦੇ ਜਨਮ ਸਮੇਂ ਪਹਿਲੇ ਤਿੰਨ ਗੁਰੂ ਸਰੀਰਕ ਰੂਪ ‘ਚ ਮੌਜੂਦ ਸਨ।

ਪਹਿਲਾ ਪਿਆਰਾ ਭਾਈ ਦਇਆ ਸਿੰਘ

ਦੀਨਾ ਕਾਂਗੜ ਵਿੱਚ ਗੁਰੂ ਗੋਬਿੰਦ ਸਿੰਘ ਨੇ ਮੁਗਲਾਂ ਵੱਲੋਂ ਝੂਠੀਆਂ ਸੌਂਹਾਂ ਖਾਂ ਕੇ ਉਨ੍ਹਾਂ ਨੂੰ ਧੋਖਾ ਦੇਣ ਅਤੇ ਸਿੰਘਾਂ ਨਾਲ ਕੀਤੀਆਂ ਨਾ-ਇਨਸਾਫੀਆਂ ਨੂੰ ਬਿਆਨ ਕਰਦਾ ਫਾਰਸੀ ਭਾਸ਼ਾ ਵਿੱਚ ਇੱਕ ਪੱਤਰ, ਜਿਸ ਦਾ ਨਾਂ ‘ਜ਼ਫਰਨਾਮਾ’ ਸੀ, ਔਰੰਗਜ਼ੇਬ ਨੂੰ ਲਿਖਿਆ ਅਤੇ ਆਪਣੇ ਹੱਥੀਂ ਔਰੰਗਜ਼ੇਬ ਤੱਕ ਪਹੁੰਚਾਉਣ ਲਈ ਆਪਣੇ ਸਭ ਤੋਂ ਯੋਗ ਤੇ ਹਿੰਮਤੀ ਸਿੰਘ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੂੰ ਚੁਣਿਆ। ਜ਼ਫਰਨਾਮੇ ਵਿੱਚ ਗੁਰੂ ਸਾਹਿਬ ਨੇ ਲਿਖਿਆ:

ਸਿੱਖੀ ਪ੍ਰਚਾਰ ’ਚੋਂ ਮਨਫ਼ੀ ਹੋ ਰਿਹਾ ਹੈ ਕਿਰਤ ਦਾ ਸਿਧਾਂਤ

ਸਿੱਖ ਧਰਮ ਵਿੱਚ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸਿਧਾਂਤ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਧਰਮ ਅੰਦਰ ਫੋਕੇ ਰੀਤੀ ਰਿਵਾਜਾਂ, ਕਰਮ-ਕਾਂਡਾਂ, ਵਹਿਮ-ਭਰਮਾਂ, ਮੂਰਤੀ ਪੂਜਾ, ਮੜੀ-ਮਸਾਣਾਂ ਦੀ ਪੂਜਾ ਸਮੇਤ ਹਰ ਤਰ੍ਹਾਂ ਦੇ ਪਾਖੰਡਾਂ ਤੋਂ ਸਿੱਖਾਂ ਨੂੰ ਸਖਤੀ ਨਾਲ ਵਰਜਿਆ ਗਿਆ ਹੈ। ਸਿੱਖਾਂ ਦੇ ਦਸ ਗੁਰੂ ਸਾਹਿਬਾਨ ਨੇ ਹੀ ਇਨ੍ਹਾਂ ਕੁਰੀਤੀਆਂ ਨੂੰ ਬੰਦ ਕਰਨ ਦਾ ਉਪਦੇਸ਼ ਦਿੱਤਾ। ਗੁਰੂ ਗੋਬਿੰਦ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਸੌਂਪ ਕੇ ਦੇਹ ਧਾਰੀ ਗੁਰੂ ਜਾਂ ਬਾਬਾ ਵਾਦ ਦੇ ਪ੍ਰਚਲਣ ਨੂੰ ਵੀ ਸਿੱਖੀ ਵਿੱਚੋਂ ਕੱਢ ਦਿੱਤਾ, ਤਾਂ ਕਿ ਧੀਰ ਮੱਲੀਆਂ ਜਾਂ ਰਾਮਰਾਈਆਂ ਦੇ ਚੇਲਿਆਂ ਵਾਂਗ ਕਿੱਧਰੇ ਸਿੱਖ ਵੀ ਅਖੌਤੀ ਬਾਬਿਆਂ ਦੇ ਪੂਜਕ ਬਣ ਕੇ ਆਪਣੇ ਵਿਗਿਆਨਕ ਸਿਧਾਂਤ ਤੋਂ ਥਿੜਕ ਨਾ ਜਾਣ।

ਮਾਲਵੇ ਦਾ ਮਸ਼ਹੂਰ ਮੇਲਾ ਛਪਾਰ - ਗੁਰਭਿੰਦਰ ਸਿੰਘ ਗੁਰੀ

ਕਿਤੇ ਢੋਲ ਵੱਜਦਾ ਵੇ ਕਿਤੇ ਚਿਮਟਾ..........


ਪੰਜਾਬ ਮੇਲਿਆਂ ਅਤੇ ਤਿਓਹਾਰਾਂ ਦਾ ਦੇਸ਼ ਹੈ। ਇਹ ਮੇਲੇ ਪੰਜਾਬ ਦੇ ਸਾਂਝੇ ਧਾਰਮਿਕ ਅਤੇ ਸੱਭਿਆਚਾਰ ਦਾ ਪ੍ਰਤੀਕ ਹਨ। ਮੇਲੇ, ਬੋਲੀ, ਨਸਲ, ਧਰਮ ਦੇ ਵਿਤਕਰੇ ਤੋਂ ਉਪਰ ਉੱਠ ਕੇ ਪੰਜਾਬ ਦੇ ਸੱਭਿਆਚਾਰ ਦਾ ਮਨ- ਭਾਉਂਦਾ ਬਿੰਬ ਪੇਸ਼ ਕਰਦੇ ਹਨ। ਪੰਜਾਬ ਵਿਚਲੇ ਪਿੰਡ ਛਪਾਰ ਦਾ ਮੇਲਾ ਦੁਨੀਆਂ ਦੇ ਕੋਨੇ- ਕੋਨੇ 'ਚ ਪ੍ਰਸਿੱਧ ਹੈ। ਸਾਰੇ ਮੇਲਿਆਂ ਦਾ ਸ਼ਹਿਰੀਕਰਨ ਹੋ ਰਿਹਾ ਹੈ। ਇਹ ਮੇਲਾ ਵੀ ਸ਼ਹਿਰੀਕਰਨ ਦੇ ਪ੍ਰਭਾਵ ਤੋਂ ਬੱਚ ਨਹੀਂ ਸਕਿਆ। ਜਿੱਥੇ ਸਮਾਜਿਕ ਤਬਦੀਲੀ ਹੋਵੇਗੀ, ਉੱਥੇ ਸਮਾਜ ਦੇ ਸਾਰੇ ਪਹਿਲੂਆਂ 'ਚ ਤਬਦੀਲੀਆਂ ਜ਼ਰੂਰ ਹੋਣਗੀਆਂ।

ਸਿੱਖੀ ਪ੍ਰਚਾਰ ’ਚੋਂ ਮਨਫ਼ੀ ਹੋ ਰਿਹਾ ਹੈ ਕਿਰਤ ਦਾ ਸਿਧਾਂਤ

ਸਿੱਖ ਧਰਮ ਵਿੱਚ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸਿਧਾਂਤ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਧਰਮ ਅੰਦਰ ਫੋਕੇ ਰੀਤੀ ਰਿਵਾਜਾਂ, ਕਰਮ-ਕਾਂਡਾਂ, ਵਹਿਮ-ਭਰਮਾਂ, ਮੂਰਤੀ ਪੂਜਾ, ਮੜੀ-ਮਸਾਣਾਂ ਦੀ ਪੂਜਾ ਸਮੇਤ ਹਰ ਤਰ੍ਹਾਂ ਦੇ ਪਾਖੰਡਾਂ ਤੋਂ ਸਿੱਖਾਂ ਨੂੰ ਸਖਤੀ ਨਾਲ ਵਰਜਿਆ ਗਿਆ ਹੈ। ਸਿੱਖਾਂ ਦੇ ਦਸ ਗੁਰੂ ਸਾਹਿਬਾਨ ਨੇ ਹੀ ਇਨ੍ਹਾਂ ਕੁਰੀਤੀਆਂ ਨੂੰ ਬੰਦ ਕਰਨ ਦਾ ਉਪਦੇਸ਼ ਦਿੱਤਾ। ਗੁਰੂ ਗੋਬਿੰਦ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਸੌਂਪ ਕੇ ਦੇਹ ਧਾਰੀ ਗੁਰੂ ਜਾਂ ਬਾਬਾ ਵਾਦ ਦੇ ਪ੍ਰਚਲਣ ਨੂੰ ਵੀ ਸਿੱਖੀ ਵਿੱਚੋਂ ਕੱਢ ਦਿੱਤਾ, ਤਾਂ ਕਿ ਧੀਰ ਮੱਲੀਆਂ ਜਾਂ ਰਾਮਰਾਈਆਂ ਦੇ ਚੇਲਿਆਂ ਵਾਂਗ ਕਿੱਧਰੇ ਸਿੱਖ ਵੀ ਅਖੌਤੀ ਬਾਬਿਆਂ ਦੇ ਪੂਜਕ ਬਣ ਕੇ ਆਪਣੇ ਵਿਗਿਆਨਕ ਸਿਧਾਂਤ ਤੋਂ ਥਿੜਕ ਨਾ ਜਾਣ।

ਸਾਹਿਬਜ਼ਾਦਿਆਂ ਦਾ ਕੰਧ-ਚਿੱਤਰ

ਗੁਰ ਹਰਸਹਾਇ ਨਗਰ ਦੀ ਨੀਂਹ ਗੁਰੂ ਰਾਮਦਾਸ ਦੀ ਪੀੜ੍ਹੀ ਵਿੱਚ ਸਤਵੀਂ ਪੁਸ਼ਤ ਦੇ ਜੀਵਨ ਮੱਲ ਸੋਢੀ ਨੇ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦਾ ਹਰਸਹਾਇ ਦੇ ਨਾਂ ’ਤੇ ਰੱਖੀ ਸੀ। ਜੀਵਨ ਮੱਲ ਦੇ ਸਮੇਂ ਤੋਂ ਹੀ ਇੱਥੇ ਇਕ ਗੱਦੀ ਚੱਲੀ ਆ ਰਹੀ ਹੈ ਅਤੇ ਇਸ ਗੱਦੀ ਦਾ ਮੁਖੀ ਇੱਥੇ ਰੱਖੀ ਗੁਰੂ ਨਾਨਕ ਦੇਵ ਦੀ ਪੋਥੀ ਅਤੇ ਮਾਲਾ ਦਾ ਰਖਿਅਕ ਚੱਲਿਆ ਆ ਰਿਹਾ ਸੀ, ਪਰ ਦੁੱਖ ਦੀ ਗੱਲ ਹੈ ਕਿ ਇਹ ਪੋਥੀ ਅਤੇ ਮਾਲਾ ਕਾਫੀ ਵਰ੍ਹੇ ਪਹਿਲਾਂ ਚੋਰੀ ਹੋ ਗਈ ਸੀ। ਇੱਥੇ ਰੱਖੀ ਇਸ ਪੋਥੀ ਅਤੇ ਮਾਲਾ ਕਾਰਨ ਹੀ

ਬੁੱਧ ਧਰਮ ਅਤੇ ਬਿਰਖ਼-ਬਗ਼ੀਚੇ

ਮਨੁੱਖ ਅਤੇ ਰੁੱਖ ਦੀ ਸਾਂਝ ਮੁੱਢ ਕਦੀਮ ਤੋਂ ਹੈ। ਜੰਗਲਾਂ ਵਿੱਚ ਜਨਮਿਆ ਮਨੁੱਖ ਸਮੇਂ ਦੇ ਚੱਲਦਿਆਂ ਕੰਕਰੀਟ ਦੇ ਜੰਗਲਾਂ ਵਿੱਚ ਰਹਿਣ ਲੱਗਿਆ ਹੈ। ਮਨੁੱਖ ਅਤੇ ਰੁੱਖ ਦੀ ਸਾਂਝ ਦੀ ਤਰ੍ਹਾਂ ਮਨੁੱਖ ਅਤੇ ਧਰਮ ਦੀ ਸਾਂਝ ਵੀ ਮਨੁੱਖਤਾ ਦੀ ਹੋਂਦ ਜਿੰਨੀ ਹੀ ਪੁਰਾਣੀ ਹੈ। ਸੁਣਨ ਵਿੱਚ ਤਾਂ ਇਹ ਵੀ ਆਉਂਦਾ ਹੈ ਕਿ ਮਨੁੱਖ ਨੇ ਸਭ ਤੋਂ ਪਹਿਲਾਂ ਰੱਬੀ ਆਸਰਾ ਰੁੱਖ ਵਿੱਚ ਹੀ ਤੱਕਿਆ। ਜਿਵੇਂ-ਜਿਵੇਂ ਵਕਤ ਦਾ ਪਹੀਆ ਚੱਲਦਾ ਗਿਆ ਮਨੁੱਖੀ ਜੀਵਨ ਵਿੱਚ ਅਨੇਕਾਂ ਬਦਲਾਅ ਆਏ ਅਤੇ ਉਹ ਬਦਲਾਅ ਅਨੇਕਾਂ ਧਰਮਾਂ ਦੇ ਸੰਦਰਭ ਵਿੱਚ ਵੀ ਹੋਏ। ਸੰਸਾਰ ਦੇ ਅਨੇਕਾਂ ਧਰਮਾਂ ਵਿੱਚੋਂ ਬੁੱਧ ਧਰਮ ਦਾ ਬੜਾ ਹੀ ਅਹਿਮ ਸਥਾਨ ਹੈ। ਇਸ ਧਰਮ ਦੀਆਂ ਅਨੇਕਾਂ ਹੀ ਸਿੱਖਿਆਵਾਂ ਦੇ ਨਾਲ-ਨਾਲ ਮਨੁੱਖ ਨੂੰ ਕੁਦਰਤ ਅਤੇ ਕੁਦਰਤ ਦੀਆਂ ਨਿਆਮਤਾਂ ਸੰਗ ਜੁੜਨ ਦਾ ਰਾਹ ਦਸੇਰਾ ਵੀ ਹੈ। ਇਤਿਹਾਸ ਦੇ ਪੰਨੇ ਫਰੋਲਦਿਆਂ ਸਾਡੇ ਸਾਹਮਣੇ ਅਨੇਕਾਂ ਅਜਿਹੇ ਤੱਥ ਨਜ਼ਰ ਆਉਂਦੇ ਹਨ, ਜੋ ਬੁੱਧ ਧਰਮ ਅਤੇ ਬਿਰਖ਼-ਬਗ਼ੀਚਿਆਂ ਦੀ ਮਨੁੱਖਤਾ ਨਾਲ ਸਾਂਝ ਦੀ ਗਵਾਹੀ ਭਰਦੇ ਹਨ।

ਸ਼ਹੀਦ ਬੋਤਾ ਸਿੰਘ ਤੇ ਗਰਜਾ ਸਿੰਘ

ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਇੱਕ ਕਿਸਾਨੀ ਪਰਿਵਾਰ ਨਾਲ ਸਬੰਧਤ ਸਨ ਤੇ ਬਚਪਨ ਤੋਂ ਹੀ ਨਿਡਰ ਤੇ ਫੁਰਤੀਲੇ ਸਨ। ਬਾਬਾ ਬੋਤਾ ਸਿੰਘ ਸਵਾ ਛੇ ਫੁੱਟ ਜਵਾਨ ਵੇਖਣੀ-ਪਾਖਣੀ ਰੋਹਬਦਾਰ ਤੇ ਭਰਵੇਂ ਜੁੱਸੇ ਵਾਲਾ ਸੀ। ਉਸ ਸਮੇਂ ਮੁਗਲ ਹਕੂਮਤ ਦਾ ਦਬਦਬਾ ਸੀ। ਉਸ ਸਮੇਂ ਮੁਗਲਾਂ ਨੇ ਸਿੱਖ ਕੌਮ ਨੂੰ ਖਤਮ ਕਰਨ ਲਈ ਜ਼ੁਲਮ ਦੀ ਅੱਤ ਚੁੱਕੀ ਹੋਈ ਸੀ। ਜਦੋਂ ਨਾਦਰਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨੀਆਂ ਨੂੰ ਲੁੱਟ ਕੇ ਵਾਪਸ ਜਾਂਦੇ ਤਾਂ ਉਨ੍ਹਾਂ ਨੂੰ ਪੰਜਾਬ ਵਿੱਚ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਕਈ ਵਾਰ ਤਾਂ ਸਿੰਘਾਂ ਨੇ ਇਨ੍ਹਾਂ ਤੋਂ ਲੁੱਟਿਆ ਹੋਇਆ ਮਾਲ ਵੀ ਖੋਹਿਆ ਸੀ। ਇਸ ਤੋਂ ਤੰਗ ਪ੍ਰੇਸ਼ਾਨ ਹੋ ਜ਼ਕਰੀਆਂ ਖਾਂ ਨੇ ਖਾਲਸੇ ਦਾ ਖੁਰਾ ਖੋਜ ਮਿਟਾਉਣ ਲਈ ਸਿੱਖਾਂ ਦੇ ਸਿਰਾਂ ਦੇ ਇਨਾਮ ਰੱਖ

ਗੁਰੂ ਕਾ ਬਾਗ’ ਦਾ ਮੋਰਚਾ

ਸਿੱਖ ਤਵਾਰੀਖ਼ ਦਾ ਸ਼ਾਇਦ ਹੀ ਕੋਈ ਪੰਨਾ ਅਜਿਹਾ ਹੋਵੇ ਜੋ ਸ਼ਹਾਦਤਾਂ ਦੀ ਗਵਾਹੀ ਨਾ ਭਰਦਾ ਹੋਵੇ। ਸਿੱਖ ਸੰਗਤ ਆਪਣੇ ਧਾਰਮਿਕ ਸਥਾਨਾਂ ਨਾਲ ਅਥਾਹ ਪਿਆਰ, ਸਤਿਕਾਰ ਅਤੇ ਸ਼ਰਧਾ ਭਾਵਨਾ ਰੱਖਦੀ ਹੈ। ਗੁਰਦੁਆਰਾ ਸਾਹਿਬਾਨ ਤੋਂ ਹੀ ਸਿੱਖ ਨੂੰ ਹੱਕ-ਸੱਚ ਲਈ ਜੂਝਣ ਦੀ ਪ੍ਰੇਰਨਾ ਮਿਲਦੀ ਹੈ। ਇਹੋ ਹੀ ਕਾਰਨ ਰਿਹਾ ਹੈ ਕਿ ਹਮੇਸ਼ਾ ਸਮੇਂ ਦੇ ਹਾਕਮਾਂ ਦਾ ਇਹ ਰੁਝਾਨ ਰਿਹਾ ਹੈ ਕਿ ਸਿੱਖ ਧਰਮ ਦੇ ਇਨ੍ਹਾਂ ਗੁਰਧਾਮਾਂ ਤੋਂ ਸਿੱਖ ਸੰਗਤ ਨੂੰ ਕਿਸੇ ਨਾ ਕਿਸੇ ਤਰੀਕੇ ਤੋੜਿਆ ਜਾਵੇ। ਇਹੋ ਜਿਹੀ ਚਾਲ ਅੰਗਰੇਜ਼ੀ ਹਕੂਮਤ ਨੇ ਵੀ ਖੇਡੀ। ਉਨ੍ਹਾਂ ਨੇ ਗੁਰਦੁਆਰੇ ’ਤੇ ਕਾਬਜ਼ ਮਹੰਤਾਂ ਨੂੰ ਸਰਕਾਰੀ ਸ਼ਹਿ ਦਿੱਤੀ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਮਹੰਤ ਸ਼ਰੇਆਮ ਗੁਰੂ ਘਰਾਂ ਵਿੱਚ ਗੁਰਮਤਿ ਦੇ ਉਲਟ ਗਤੀਵਿਧੀਆਂ ਕਰਨ ਲੱਗ ਪਏ ਸਨ।

ਵਿਆਖਿਆ ਸ੍ਰੀ ਜਪੁ ਜੀ ਸਾਹਿਬ

ਜਦੋਂ ਪੱਛਮ ਵਾਲੇ ਸੁਖਮਨਾ ਪਥ ਤੋਂ (ਨਾਭਿ ਕੁੰਡ ਦਾ) ਸੂਰਜ ਉੱਪਰ ਚੜ੍ਹਦਾ ਹੈ ਤਾਂ ਇਸਦੀ ਤਪ ਤਾਉ ਵਾਲੇ ਅਗਨਿ 'ਚ ਮੋਹ ਮਾਇਆ, ਰੋਗ, ਵਿਕਾਰ ਸਭ ਦਗਧ ਹੋ ਜਾਂਦੇ ਹਨ ਅਤੇ ਫਿਰ ਸੂਰਜ (ਅਤੇ ਇਸਦਾ ਤਾਪ) ਦਸਮ ਦੁਆਰ 'ਚ ਪੁੱਜ ਕੇ ਅਜਰੁ ਨੂੰ ਪਿਘਲਾ ਕੇ ਅੰਮ੍ਰਿਤ ਝਰਨੇ ਦਾ ਮੀਂਹ ਬਰਸਾਉਂਦਾ ਹੈ। ਇਸ ਤੋਂ ਬਾਅਦ ਪਰਮੇਸ਼ਵਰ ਜਗੰਨਾਥ ਨਾਲ ਸਿੱਖ ਦਾ ਮਿਲਾਪ ਹੁੰਦੈ। ਬਿਨਾ ਤਪ ਤਾਉ ਦੇ ਕਾਇਆ ਰੂਪੀ ਭਾਂਡਾ ਸ਼ੁੱਧ ਨਹੀਂ ਹੁੰਦਾ, ਇਸ 'ਚ ਵਿਕਾਰਾਂ ਅਤੇ ਰੋਗਾਂ ਦਾ ਵਾਸਾ ਬਣਿਆ ਹੀ ਰਹਿੰਦੈ।

ਸਾਈਂ ਬਾਬਾ ਬੁੱਢਣ ਸ਼ਾਹ ਜੀ ਜਗ੍ਹਾ ਵੀ ਤੇਰੀ ਅਤੇ ਮੈਂ ਵੀ ਤੇਰਾ'

ਮਾਈ ਦੇ ਅੜੀਅਲ ਰਵੱਈਏ ਤੋਂ ਬਾਬਾ ਜੀ ਬੜੀ ਚਿੰਤਾ 'ਚ ਡੁੱਬ ਗਏ ਅਤੇ ਉਹ ਆਪਣੇ ਮਨ ਹੀ ਮਨ 'ਚ ਕਹਿਣ ਲੱਗੇ ਕਿ ਹੁਣ ਕੀ ਕੀਤਾ ਜਾਵੇ। ਉਨ੍ਹਾਂ ਸਾਹਮਣੇ ਤਿੰਨ ਪਹਿਲੂ ਖੜ੍ਹੇ ਹੋ ਗਏ। ਇਕ ਤਾਂ ਬੁੱਢੀ ਮਾਈ ਦੀ ਮਰੀ ਹੋਈ ਗਊ ਨੂੰ ਜੀਵਤ ਕਰਨ ਦੀ ਅਤੇ ਦੂਜੀ ਸੀ ਪਹਾੜੀ ਰਾਜਿਆਂ ਤੋਂ ਆਪਣੇ ਸਿੰਘਾਂ ਨੂੰ ਛੁਡਾਉਣ ਦੀ। ਇਸ ਤੋਂ ਬਾਅਦ, ਬਾਤ ਸੀ ਗਊ ਦੇ ਬਛੜੇ ਅਤੇ ਬੁੱਢੀ ਮਾਈ ਵਲੋਂ ਮਰੀ ਹੋਈ ਗਊ ਦੇ ਵਿਰਲਾਪ ਤੇ ਗਮ 'ਚ ਆਪਣੀ ਜਾਨ ਦੇ ਦੇਣ ਦੀ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0077589851
Copyright © 2019, Panjabi Times. All rights reserved. Website Designed by Mozart Infotech