ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਮੁਲਾਕਾਤਾਂ

ਦਲਜੀਤ ਕੌਰ ਦੀ ਅਦਾਕਾਰੀ ਦੇ ਦੀਵਾਨੇ ਸਨ ਪੰਜਾਬੀ ਦਰਸ਼ਕ

February 04, 2019 05:25 PM

ਕੋਈ ਸਮਾਂ ਸੀ ਜਦੋਂ ਪੰਜਾਬੀ ਦਰਸ਼ਕ ਦਲਜੀਤ ਕੌਰ ਦੀ ਅਦਾਕਾਰੀ ਦੇ ਦੀਵਾਨੇ ਸਨ। ਲੰਮ-ਸਲੰਮੀ ਤੇ ਸੋਹਣੀ-ਸੁਨੱਖੀ ਦਲਜੀਤ ਕੌਰ ਉਸ ਦੌਰ ਦੀਆਂ ਪੰਜਾਬੀ ਫ਼ਿਲਮਾਂ ਵਿਚ ਪੂਰੀ ਤਰ੍ਹਾਂ ਛਾਈ ਹੋਈ ਸੀ। ਉਸਦੀ ਫ਼ਿਲਮ ਦੇਖਣ ਲੋਕ ਸਿਨਮਾ ਘਰਾਂ ਵੱਲ ਵਹੀਰਾਂ ਘੱਤੀ ਆਉਂਦੇ ਸਨ। ਦਲਜੀਤ ਕੌਰ ਦਾ ਜਨਮ ਪੱਛਮੀ ਬੰਗਾਲ ਦੇ ਸਿਲੀਗੁੜੀ ਇਲਾਕੇ ਵਿਚ ਉਸ ਪਰਿਵਾਰ ਵਿਚ ਹੋਇਆ ਜੋ ਟ੍ਰਾਂਸਪੋਰਟ ਦਾ ਕਾਰੋਬਾਰ ਕਰਦਾ ਸੀ। ਉਸਨੇ ਦਾਰਜੀਲਿੰਗ ਦੇ ਕੌਨਵੈਂਟ ਸਕੂਲ ਸੇਂਟ ਹੇਲੇਨਸ ਤੋਂ ਪੜ੍ਹਾਈ ਕੀਤੀ। ਸਕੂਲ ਸਮੇਂ ਤੋਂ ਹੀ ਅਦਾਕਾਰੀ ਦਾ ਸ਼ੌਕ ਹੋਣ ਕਰਕੇ ਉਹ ਪੜ੍ਹਾਈ ਤੇ ਖੇਡਾਂ ਦੇ ਨਾਲ ਨਾਲ ਸਕੂਲ ਵਿਚ ਹੁੰਦੇ ਡਾਂਸ ਤੇ ਡਰਾਮਿਆਂ ਵਿਚ ਹਿੱਸਾ ਲੈਂਦੀ ਸੀ। ਉਹ ਪਹਿਲਾਂ ਤਾਂ ਪੜ੍ਹਾਈ ਪੂਰੀ ਕਰਕੇ ਸਿਵਲ ਸਰਵਿਸ ਵਿਚ ਜਾਣਾ ਚਾਹੁੰਦੀ ਸੀ, ਪਰ ਦਿੱਲੀ ਦੇ ਪ੍ਰਸਿੱਧ ਸ੍ਰੀ ਰਾਮ ਕਾਲਜ ਵਿਚ ਦਾਖਲਾ ਲੈਣ ਉਪਰੰਤ ਉਸਦਾ ਮੇਲ ਉਨ੍ਹਾਂ ਵਿਦਿਆਰਥਣਾਂ ਨਾਲ ਹੋਇਆ ਜੋ ਕਲਾ ਦੇ ਖੇਤਰ ਵਿਚ ਅੱਗੇ ਆਈਆਂ ਸਨ। ਇਸ ਕਾਲਜ ਵਿਚ ਬੀ.ਏ. ਆਨਰਜ਼ ਕਰਨ ਸਮੇਂ ਉਸਨੂੰ ਅਦਾਕਾਰੀ ਵਿਚ ਜਾਣ ਲਈ ਕਾਫ਼ੀ ਪ੍ਰੇਰਨਾ ਮਿਲੀ ਤੇ ਉਸਨੇ ਕਾਲਜ ਦੀ ਪੜ੍ਹਾਈ ਵਿਚ ਹੀ ਛੱਡ ਕੇ ਪੂਨਾ ਦੇ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਵਿਚ ਦਾਖਲਾ ਲੈਣ ਲਈ ਫਾਰਮ ਭਰ ਦਿੱਤਾ। ਭਾਵੇਂ ਉਸਦੇ ਪਿਤਾ ਉਸਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ ਤੇ ਉਸਦੇ ਫ਼ਿਲਮਾਂ ਵਿਚ ਜਾਣ ਦੇ ਸਖ਼ਤ ਵਿਰੋਧੀ ਸਨ, ਪਰ ਜਦੋਂ ਉਸਨੂੰ ਪੂਨਾ ਦਾਖਲਾ ਮਿਲ ਗਿਆ ਤਾਂ ਪਰਿਵਾਰ ਨੂੰ ਵੀ ਉਸਦੀ ਗੱਲ ਮੰਨਣੀ ਪਈ। ਦਲਜੀਤ ਕੌਰ ਬਿਹਤਰੀਨ ਅਦਾਕਾਰਾ ਹੋਣ ਦੇ ਨਾਲ ਨਾਲ ਚੰਗੀ ਗਾਇਕਾ ਵੀ ਸੀ। ਪਹਿਲੇ ਸਾਲ ਹੀ ਉਸਨੇ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਅੰਦਰ ਬਣ ਰਹੀ ਕੁੰਦਨ ਸ਼ਾਹ ਅਤੇ ਵਿਨੋਦ ਚੋਪੜਾ ਦੀ ਲਘੂ ਫ਼ਿਲਮ ‘ਬੌਂਗਾ’ ’ਚ ਕੰਮ ਕੀਤਾ। ਉਨ੍ਹੀਂ ਦਿਨੀਂ ਹਿੰਦੀ ਫ਼ਿਲਮਾਂ ਦੇ ਨਿਰਮਾਤਾ ਨਿਰਦੇਸ਼ਕ ਪੂਨਾ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਵਿਚ ਨਵੇਂ ਕਲਾਕਾਰਾਂ ਨੂੰ ਚੁਣਨ ਆਉਂਦੇ ਸਨ। ਸ਼ੁਰੂਆਤੀ ਦਿਨਾਂ ਵਿਚ ਉਸਨੂੰ ਕਈ ਹਿੰਦੀ ਫ਼ਿਲਮਾਂ ਲਈ ਚੁਣਿਆ ਗਿਆ, ਪਰ ਫ਼ਿਲਮਾਂ ਪੂਰੀਆਂ ਹੋਣ ਵਿਚ ਦੇਰੀ ਹੋਣ ਕਰਕੇ ਉਹ ਪੰਜਾਬੀ ਫ਼ਿਲਮਾਂ ਵੱਲ ਆ ਗਈ। ਇਹ ਦਲਜੀਤ ਕੌਰ ਦੀ ਮਾੜੀ ਕਿਸਮਤ ਕਹਿ ਲਵੋ ਜਾਂ ਪੰਜਾਬੀ ਸਿਨਮਾ ਦੇ ਚੰਗੇ ਭਾਗ ਕਿ ਉਸਨੂੰ ਜੋ ਵੀ ਹਿੰਦੀ ਫ਼ਿਲਮਾਂ ਦੇ ਪ੍ਰੋਜੈਕਟ ਮਿਲੇ ਉਨ੍ਹਾਂ ਵਿਚੋਂ ਬਹੁਤੇ ਪੂਰੇ ਨਹੀਂ ਹੋ ਸਕੇ। ਦੂਜੀ ਤਰਫ਼ ਪੰਜਾਬੀ ਸਿਨਮਾ ਵਿਚ ਉਸਦੀ ਅਦਾਕਾਰੀ ਦੀ ਬੱਲੇ ਬੱਲੇ ਹੋ ਗਈ।
ਦਲਜੀਤ ਕੌਰ ਦੇ ਪਰਿਵਾਰ ਦੀ ਪੰਜਾਬ ਵਿਚ ਜ਼ਿਲ੍ਹਾ ਜਲੰਧਰ ਦੇ ਪਿੰਡ ਐਤੀਆਣਾ ਵਿਚ ਪੁਰਾਣੀ ਹਵੇਲੀ ਅਤੇ ਜ਼ਮੀਨ ਸੀ, ਇਸ ਕਰਕੇ ਉਹ ਅਕਸਰ ਪੰਜਾਬ ਆਉਂਦੀ ਰਹਿੰਦੀ ਸੀ। ਜ਼ਿਲ੍ਹਾ ਬਠਿੰਡਾ ਦੇ ਪਿੰਡ ਗੁੰਮਟੀ ਖੁਰਦ ਵਿਚ ਉਸਦੇ ਨਾਨਕੇ ਹਨ। ਉਹ ਪੰਜਾਬੀ ਫ਼ਿਲਮਾਂ ਕਰਨਾ ਤਾਂ ਨਹੀਂ ਚਾਹੁੰਦੀ ਸੀ, ਪਰ ਜਦੋਂ ਉਸਨੂੰ ਹਿੰਦੀ ਫ਼ਿਲਮਾਂ ਵਿਚ ਮਨਪਸੰਦ ਕਿਰਦਾਰ ਨਾ ਮਿਲੇ ਤਾਂ ਉਸਨੇ ਆਪਣਾ ਧਿਆਨ ਪੰਜਾਬੀ ਫ਼ਿਲਮਾਂ ਵੱਲ ਕੇਂਦਰਿਤ ਕਰ ਲਿਆ ਜਿਸ ਕਰਕੇ ਮੁੰਬਈ ਦੇ ਕਈ ਨਿਰਮਾਤਾਵਾਂ ਨੇ ਬੁਰਾ ਵੀ ਮਨਾਇਆ। ਹੀਰੋ ਧੀਰਜ ਕੁਮਾਰ ਨਾਲ ਉਸਦੀ ਪਹਿਲੀ ਪੰਜਾਬੀ ਫ਼ਿਲਮ ‘ਦਾਜ’ ਆਈ ਜੋ ਸੁਪਰ ਹਿੱਟ ਰਹੀ। ਫ਼ਿਲਮ ‘ਸੈਦਾ ਜੋਗਣ’ ਵਿਚ ਉਸਨੇ ਵਣਜਾਰਨ ਤੇ ਸ਼ਹਿਰੀ ਕੁੜੀ ਦੇ ਕਿਰਦਾਰ ਨਿਭਾਏ ਜੋ ਦੂਹਰੇ ਕਿਰਦਾਰ ਵਾਲੀਆਂ ਪੰਜਾਬੀ ਫ਼ਿਲਮਾਂ ਵਿਚੋਂ ਸਭ ਤੋਂ ਜ਼ਿਆਦਾ ਹਿੱਟ ਸਾਬਤ ਹੋਈ। ਪੰਜਾਬੀ ਤੋਂ ਇਲਾਵਾ ਉਸਨੇ ਹਿੰਦੀ ਤੇ ਦੂਜੀਆਂ ਭਾਰਤੀ ਭਾਸ਼ਾਵਾਂ ਵਿਚ ਵੀ ਫ਼ਿਲਮਾਂ ਕੀਤੀਆਂ।
ਚੂਹੜ ਚੱਕ ਵਾਲੇ ਜਗਜੀਤ ਸਿੰਘ ਦੀ ਸੁਪਰਹਿੱਟ ਪੰਜਾਬੀ ਫ਼ਿਲਮ ‘ਪੁੱਤ ਜੱਟਾਂ ਦੇ’ ਵਿਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਕੇ ਦਲਜੀਤ ਕੌਰ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਗਈ ਸੀ। ਬੰਗਾਲ ਦੀ ਜੰਮੀ ਪਲੀ ਹੋਣ ਕਰਕੇ ਉਸ ਲਈ ਪੰਜਾਬ ਦਾ ਪੇਂਡੂ ਸੱਭਿਆਚਾਰ ਨਵਾਂ ਸੀ, ਪਰ ਉਸਨੇ ਆਪਣੇ ਕਿਰਦਾਰਾਂ ਨੂੰ ਸ਼ਿੱਦਤ ਨਾਲ ਨਿਭਾਇਆ। ਦਲਜੀਤ ਕੌਰ ਨੂੰ ਸਫ਼ਲ ਪੰਜਾਬੀ ਫ਼ਿਲਮਾਂ ਦਾ ਹਿੱਸਾ ਬਣਨ ਕਰਕੇ ਪੰਜਾਬੀ ਫ਼ਿਲਮਾਂ ਦੀ ਹੇਮਾ ਮਾਲਿਨੀ ਦਾ ਦਰਜਾ ਦਿੱਤਾ ਗਿਆ ਸੀ। ਉਸਨੇ ਇਕ ਤੋਂ ਬਾਅਦ ਇਕ ਸਫ਼ਲ ਪੰਜਾਬੀ ਫ਼ਿਲਮਾਂ ਕੀਤੀਆਂ ਜਿਨ੍ਹਾਂ ਵਿਚੋਂ ‘ਦਾਜ’, ‘ਪੁੱਤ ਜੱਟਾਂ ਦੇ’, ‘ਗਿੱਧਾ’, ‘ਮਾਮਲਾ ਗੜਬੜ ਹੈ’, ‘ਸੈਦਾ ਜੋਗਣ’, ‘ਸਰਪੰਚ’, ‘ਸ਼ੇਰਾਂ ਦੇ ਪੁੱਤ ਸ਼ੇਰ’, ‘ਇਸ਼ਕ ਨਿਮਾਣਾ’, ‘ਸੁਹਾਗ ਚੂੜਾ’, ‘ਨਿੰਮੋ’, ‘ਜੱਟ ਦਾ ਗੰਡਾਸਾ’, ‘ਜੱਟ ਪੰਜਾਬ ਦਾ’, ‘ਜੱਗਾ ਡਾਕੂ’, ‘ਜ਼ੋਰਾ ਜੱਟ’, ‘ਸਾਲੀ ਅੱਧੀ ਘਰਵਾਲੀ’, ‘ਉਡੀਕਾਂ ਸਾਉਣ ਦੀਆਂ’, ‘ਦੂਜਾ ਵਿਆਹ’, ‘ਜੱਟ ਪੰਜਾਬ ਦਾ’, ‘ਅਣਖ ਜੱਟਾਂ ਦੀ’, ‘ਟਾਕਰੇ ਜੱਟਾਂ ਦੇ’, ‘ਰੂਪ ਸ਼ੌਕੀਨਣ ਦਾ’, ‘ਲਾਜੋ’, ‘ਬਟਵਾਰਾ’, ‘ਵੈਰੀ ਜੱਟ’, ‘ਪਟੋਲਾ’, ‘ਪੰਚਾਇਤ’, ‘ਸੋਹਣੀ ਮਹੀਵਾਲ’, ‘ਕੀ ਬਣੂੰ ਦੁਨੀਆਂ ਦਾ’, ‘ਮਾਹੌਲ ਠੀਕ ਹੈ’, ‘ਜੀ ਆਇਆਂ ਨੂੰ’, ‘ਸੱਜਣਾ ਵੇ ਸੱਜਣਾ’, ‘ਜ਼ਮੀਨ ਜੱਟ ਦੀ ਜਾਨ’ ਅਤੇ ‘ਪੰਜਾਬ ਬੋਲਦਾ’ ਆਦਿ ਪ੍ਰਮੁੱਖ ਹਨ।
ਪੰਜਾਬ ਵਿਚ ਛਾਏ ਕਾਲੇ ਦਿਨਾਂ ਦੌਰਾਨ ਜਦੋਂ ਵਰਿੰਦਰ ਦੀ ਮੌਤ ਤੋਂ ਬਾਅਦ ਪੰਜਾਬੀ ਸਿਨਮਾ ਦਾ ਮਾੜਾ ਦੌਰ ਸ਼ੁਰੂ ਹੋਇਆ ਤੇ ਪੰਜਾਬੀ ਫ਼ਿਲਮਾਂ ਬਣਾਉਣ ਵਾਲੇ ਨਿਰਮਾਤਾ ਨਿਰਦੇਸ਼ਕਾਂ ਨੇ ਮੁੰਬਈ ਵੱਲ ਰੁਖ਼ ਕਰ ਲਿਆ,ਜਿੱਥੇ ਉਹ ਬੀ ਗਰੇਡ ਫ਼ਿਲਮਾਂ ਕਰਨ ਲੱਗੇ ਤਾਂ ਦਲਜੀਤ ਕੌਰ ਨੇ ਉਨ੍ਹਾਂ ਮਾੜੇ ਹਾਲਤਾਂ ਵਿਚ ਆਪਣੇ ਨਾਲ ਕੰਮ ਕਰਨ ਵਾਲੇ ਨਿਰਮਾਤਾਵਾਂ ਨੂੰ ਹੌਸਲਾ ਦੇ ਕੇ ਮੁੜ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਸ਼ੁਰੂ ਕਰਵਾਇਆ। ਗੁੱਗੂ ਗਿੱਲ ਤੇ ਯੋਗਰਾਜ ਜੋ ਖ਼ਲਨਾਇਕ ਦਾ ਕਿਰਦਾਰ ਨਿਭਾਉਂਦੇ ਸਨ ਉਨ੍ਹਾਂ ਨਾਲ ਦਲਜੀਤ ਕੌਰ ਨਾਇਕਾ ਵੱਜੋਂ ਆਈ। ਫ਼ਿਲਮ ‘ਅਣਖ ਜੱਟਾਂ ਦੀ’ ਤੇ ‘ਜੱਗਾ ਡਾਕੂ’ ਨਾਲ ਉਸਨੇ ਪੰਜਾਬੀ ਫ਼ਿਲਮ ਸਨਅੱਤ ਨੂੰ ਦੋ ਕਾਮਯਾਬ ਨਾਇਕ ਦਿੱਤੇ।
ਦਲਜੀਤ ਕੌਰ ਦਾ ਵਿਆਹ ਪੰਜਾਬ ਦੇ ਹੀ ਜ਼ਿਮੀਂਦਾਰ ਹਰਮਿੰਦਰ ਸਿੰਘ ਦਿਓਲ ਨਾਲ ਹੋਇਆ। ਫ਼ਿਲਮਾਂ ਵਿਚ ਆਪਣੀ ਉਮਰ ਮੁਤਾਬਕ ਕਿਰਦਾਰ ਨਾ ਮਿਲਣ ਕਰਕੇ ਉਸਨੇ ਕੰਮ ਘਟਾ ਦਿੱਤਾ, ਪਰ ਹਰ ਸਾਲ ਲਗਪਗ ਇਕ ਦੋ ਫ਼ਿਲਮਾਂ ਤਾਂ ਉਸ ਦੀਆਂ ਆਉਂਦੀਆਂ ਹੀ ਰਹਿੰਦੀਆਂ ਸਨ। ਜਦੋਂ ਪੰਜਾਬੀ ਸਿਨਮਾ ਦੁਬਾਰਾ ਪੱਛੜ ਰਿਹਾ ਸੀ ਤਾਂ ਪਤੀ ਨਾਲ ਮਿਲਕੇ ਉਸਨੇ ਗੰਭੀਰ ਵਿਸ਼ੇ ਵਾਲੀ ਫ਼ਿਲਮ ‘ਬਾਗੀ’ ਦਾ ਨਿਰਮਾਣ ਕੀਤਾ ਜੋ ਕਾਫ਼ੀ ਦੇਰ ਲਟਕਦੀ ਰਹੀ ਤੇ ਸੈਂਸਰ ਦੇ ਵਿਵਾਦਾਂ ਵਿਚ ਘਿਰੀ ਰਹੀ। ‘ਮਾਹੌਲ ਠੀਕ ਹੈ’ ਤੇ ‘ਜੀ ਆਇਆਂ ਨੂੰ’ ਦੋ ਫ਼ਿਲਮਾਂ ਨਾਲ ਪੰਜਾਬੀ ਸਿਨਮਾ ਦੁਬਾਰਾ ਲੀਹ ’ਤੇ ਪੈ ਗਿਆ ਤੇ ਦਲਜੀਤ ਇਨ੍ਹਾਂ ਦੋਵਾਂ ਫ਼ਿਲਮਾਂ ਦਾ ਹਿੱਸਾ ਸੀ। ਫਿਰ ‘ਬਾਗੀ’ ਨੂੰ ਕੌਮਾਂਤਰੀ ਐਵਾਰਡ ਮਿਲਿਆ, ਪਰ ਪਤੀ ਦੀ ਸੜਕ ਹਾਦਸੇ ਵਿਚ ਮੌਤ ਤੋਂ ਬਾਅਦ ਉਹ ਵਾਪਸ ਮੁੰਬਈ ਚਲੀ ਗਈ। ਕੈਨੇਡੀਅਨ ਪ੍ਰੋਜੈਕਟ ਟੀਵੀ ਸੀਰੀਅਲ ਤਾਂ ਉਹ ਕਰ ਹੀ ਰਹੀ ਸੀ, ਪਰ ਉਹ ਜਦੋਂ ਵੀ ਕਿਸੇ ਜਤਨਕ ਪ੍ਰੋਗਰਾਮ ਵਿਚ ਹੁੰਦੀ ਸੀ ਤਾਂ ਲੋਕ ਅਕਸਰ ਉਸਨੂੰ ਫ਼ਿਲਮਾਂ ਬਾਰੇ ਪੁੱਛਦੇ ਸਨ, ਇਸ ਕਰਕੇ ਉਹ ਮੁੜ ਪੰਜਾਬੀ ਫ਼ਿਲਮਾਂ ਵਿਚ ਸਰਗਰਮ ਹੋ ਗਈ। ਉਸਨੇ ਮਾਂ ਨੂੰ ਦਰਸਾਉਣ ਵਾਲੇ ਕੁਝ ਕਿਰਦਾਰ ਵੀ ਕੀਤੇ। ‘ਮੋਗਾ ਟੂ ਮੈਲਬੋਰਨ ਵਾਇਆ ਚੰਡੀਗੜ੍ਹ’, ‘ਹੀਰ ਰਾਂਝਾ’, ‘ਜੱਟ ਬੌਇਜ਼‘, ‘ਸਿੰਘ ਵਰਸਿਜ਼ ਕੌਰ’, ‘ਐਸ਼ ਕਰ ਲੈ’ ਅਤੇ ‘ਦੇਸੀ ਮੁੰਡੇ’ ਉਸ ਦੀਆਂ ਪਿਛਲੇ ਕੁਝ ਸਾਲਾਂ ਵਿਚ ਆਈਆਂ ਮਹੱਤਵਪੂਰਨ ਫ਼ਿਲਮਾਂ ਹਨ। 1976 ਤੋਂ ਲੈ ਕੇ 2016 ਤਕ ਪੂਰੇ 40 ਸਾਲ ਉਹ ਪੰਜਾਬੀ ਸਿਨਮਾ ਨਾਲ ਨਿਰੰਤਰ ਜੁੜੀ ਰਹੀ, ਪਰ ਪਿਛਲੇ ਦੋ ਤਿੰਨ ਸਾਲਾਂ ਤੋਂ ਉਹ ਹੌਲੀ ਹੌਲੀ ਯਾਦ ਸ਼ਕਤੀ ਨੂੰ ਭੁਲਾ ਦੇਣ ਵਾਲੀ ਬਿਮਾਰੀ ਨਾਲ ਜੂਝ ਰਹੀ ਹੈ। ਪਤੀ ਦੀ ਮੌਤ ਤੇ ਗੋਦ ਸੁੰਨੀ ਹੀ ਰਹਿਣ ਦਾ ਉਸਨੂੰ ਬਹੁਤ ਜ਼ਿਆਦਾ ਦੁੱਖ ਹੈ। ਉਹ ਇਸ ਸਮੇਂ ਮੁੰਬਈ ਰਹਿ ਰਹੀ ਹੈ। ਹੁਣ ਉਸਨੂੰ ਚਾਰ ਦਹਾਕੇ ਪੁਰਾਣੀਆਂ ਪੰਜਾਬੀ ਫ਼ਿਲਮਾਂ ਨਾਲ ਜੁੜੀਆਂ ਗੱਲਾਂ ਵੀ ਯਾਦ ਨਹੀਂ ਰਹੀਆਂ। ਉਸਨੂੰ ਆਪਣੇ ਸਮੇਂ ਵਿਚ ਤਾਂ ਕਈ ਸਟੇਟ ਐਵਾਰਡ ਮਿਲੇ ਸਨ, ਪਰ ਅੱਜ ਚੰਗਾ ਹੋਵੇ ਜੇਕਰ ਐਵਾਰਡ ਦੇਣ ਵਾਲੀਆਂ ਸੰਸਥਾਵਾਂ ਉਸਨੂੰ ਪੰਜਾਬੀ ਸਿਨਮਾ ਵਿਚ ਪਾਏ ਅਣਮੁੱਲੇ ਯੋਗਦਾਨ ਲਈ ਯਾਦ ਕਰਕੇ ਉਸਦੀ ਸਾਰ ਲੈਣ। ਉਸਦਾ ਪੰਜਾਬੀ ਸਿਨਮਾ ਸਨਅੱਤ ਵਿਚ ਬਹੁਤ ਵੱਡਾ ਯੋਗਦਾਨ ਰਿਹਾ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮੁਲਾਕਾਤਾਂ ਵਿੱਚ ਹੋਰ
ਇਕ ਮਹਾਨ ਔਰਤ ਦੀ ਕਹਾਣੀ

ਲੇਖਕ : ਸਾਂਵਲ ਧਾਮੀ , ਸੋਰਸ : ਇੰਟਰਨੇਟ

ਬਾਬਾ ਸਰਨ ਦਾਸ ਨੇ ਸੌ ਵਰ੍ਹਿਆਂ ਤੋਂ ਵੱਧ ਦੀ ਉਮਰ ਭੋਗ ਲਈ ਏ। ਉੱਨੀਂਵੀ ਸਦੀ ਦੇ ਅੱਧ ਤਕ ਇਨ੍ਹਾਂ ਦੇ ਬਜ਼ੁਰਗ ਜਲੰਧਰ ਜ਼ਿਲ੍ਹੇ ਦੇ ਕੁੱਕੜ ਪਿੰਡ ’ਚ ਰਹਿੰਦੇ ਸਨ। ਉੱਥੇ ਪਲੇਗ ਪੈ ਗਈ। ਲੋਕ ਮਰਨ ਲੱਗੇ ਤਾਂ ਇਕ ਬਜ਼ੁਰਗ ਨੇ ਪਿੰਡ ਦੇ ਨੌਜਵਾਨਾਂ ਨੂੰ ਉੱਥੋਂ ਦੁੜਾ ਦਿੱਤਾ। ਉਹ ਚੜ੍ਹਦੇ ਪਾਸੇ ਵੱਲ ਤੁਰ ਪਏ। ਤੁਰਦੇ-ਤੁਰਦੇ ਉਹ ਕੰਢੀ ਦੇ ਇਲਾਕੇ ’ਚ ਪਹੁੰਚ ਗਏ। ਇਕ ਥਾਂ ਉਨ੍ਹਾਂ ਨੇ ਕਿਸੇ ਸਾਧ ਨੂੰ ਕੁੱਲੀ ਪਾ ਕੇ ਰਹਿੰਦਾ ਵੇਖਿਆ। ਉਸ ਸਾਧ ਨੇ ਇਨ੍ਹਾਂ ਨੂੰ ਭੋਜਨ ਛਕਾਇਆ। ਕੁੱਕੜ-ਪਿੰਡੀਆਂ ਨੇ ਵੀ ਇੱਥੇ ਹੀ ਕੁੱਲੀਆਂ ਪਾ ਲਈਆਂ।

ਅਦਾਕਾਰ ਤੇ ਨਿਰਦੇਸ਼ਕ ਬੌਬ ਖਹਿਰਾ
ਲੇਖਕ :  ਰਜਿੰਦਰ ਸਿੰਘ ਬੰਟੂ , ਸੋਰਸ : ਇੰਟਰਨੇਟ

ਬੌਬ ਖਹਿਰਾ ਅਦਾਕਾਰ ਹੋਣ ਦੇ ਨਾਲ ਨਾਲ ਕਈ ਪੰਜਾਬੀ ਫ਼ਿਲਮਾਂ ਦਾ ਡਾਇਰੈਕਟਰ ਵੀ ਹੈ। ਆਪਣੇ ਫ਼ਿਲਮੀ ਸਫ਼ਰ ਦੌਰਾਨ ਕਈ ਅਦਾਕਾਰ ਬਣਾ ਚੁੱਕਿਆ ਇਹ ਸ਼ਖ਼ਸ ਇਕ ਵੱਖਰੀ ਕਹਾਣੀ ਨੂੰ ਜਨਮ ਦਿੰਦਾ ਰਹਿੰਦਾ ਹੈ। ਉਸਦੀ ਖ਼ਾਸੀਅਤ ਹੈ ਕਿ ਉਹ ਫ਼ਿਲਮ ਬਣਾਉਣ ਲੱਗਿਆਂ ਜਲਦਬਾਜ਼ੀ ਨਹੀਂ ਕਰਦਾ ਤੇ ਅਦਾਕਾਰੀ ਕਰਨ ਲੱਗਿਆ ਵੀ ਕਿਰਦਾਰ ਵਿਚ ਮਸਤ ਹੋ ਜਾਂਦਾ ਹੈ ਜਿਸ ਕਰਕੇ ਉਸਨੇ ਇਸ ਖੇਤਰ ਵਿਚ ਚੰਗਾ ਨਾਂ ਕਮਾਇਆ ਹੈ।
ਅੱਜਕੱਲ੍ਹ ਪੰਜਾਬ ਵਿਚ ਸ਼ੂਟਿੰਗ ਕਰ ਰਹੇ ਬੌਬ ਖਹਿਰਾ ਨੇ ਦੱਸਿਆ ਕਿ ਉਸਨੇ 31 ਸਾਲਾਂ ਵਿਚ ਫ਼ਿਲਮਾਂ ਵਿਚ ਬਹੁਤ ਤਰ੍ਹਾਂ ਦੇ ਅਲੱਗ ਅਲੱਗ ਕਿਰਦਾਰ ਨਿਭਾਏ ਹਨ। ਭਾਵੇਂ ਉਸਨੇ ਆਪਣੇ ਫ਼ਿਲਮੀ ਸਫ਼ਰ ’ਚ ਫ਼ਿਲਮਾਂ ਘੱਟ ਕੀਤੀਆਂ ਹਨ, ਪਰ ਉਸਨੇ ਜੋ ਵੀ ਕੀਤਾ ਨਿੱਠ ਕੇ ਕੀਤਾ ਹੈ।

ਸ਼ਾਇਰੀ ਦਾ ਉੱਭਰਦਾ ਹਸਤਾਖਰ

ਕੁਲਦੀਪ ਸਿੰਘ ਧਨੌਲਾ

ਸ਼ਾਇਰ ਦੀ ਜ਼ਿੰਦਗੀ ਵਿਚ
ਮੁਹੱਬਤ ਦਾ ਹੋਣਾ ਜ਼ਰੂਰੀ ਹੈ
ਹੋ ਕੇ ਟੁੱਟ ਜਾਣਾ

ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ

ਅਮਰਬੀਰ ਸਿੰਘ ਚੀਮਾ

ਪਿੰਡ ਚੁੱਪਕੀਤੀ, ਜ਼ਿਲ੍ਹਾ ਮੋਗਾ ਵਿਖੇ 45 ਕੁ ਸਾਲ ਪਹਿਲਾਂ ਤਾਰਾ ਸਿੰਘ ਤੇ ਭਗਵਾਨ ਕੌਰ ਦੇ ਘਰ ਇਕ ਬੱਚੇ ਦਾ ਜਨਮ ਹੋਇਆ। ਮੱਧਵਰਗੀ ਤੇ ਸਾਧਾਰਨ ਪਰਿਵਾਰ ’ਚ ਜਨਮੇ ਇਸ ਬੱਚੇ ਦਾ ਨਾਂ ਮਾਪਿਆਂ ਨੇ ਬੜੇ ਲਾਡਾਂ ਨਾਲ ਰਣਜੀਤ ਸਿੰਘ ਧਾਲੀਵਾਲ ਰੱਖਿਆ। ਗਾਇਕੀ ਦੇ ਖੇਤਰ ਵਿਚ ਉਸਨੇ ਰਣਜੀਤ ਮਣੀ ਵਜੋਂ ਪਛਾਣ ਬਣਾਈ। ਬਚਪਨ ਤੋਂ ਹੀ ਗਾਇਕੀ ਦੀ ਚਿਣਗ ਤੇ ਜਨੂੰਨ ਕਰਕੇ ਆਪਣੇ ਸੁਪਨਿਆਂ ਨੂੰ ਉਡਾਣ ਦੇਣ ਦੇ ਮੰਤਵ ਹਿੱਤ ਸਿਰਫ਼ 17 ਕੁ ਸਾਲਾਂ ਦੀ ਉਮਰ ਵਿਚ ਹੀ ਉਸਨੇ ਪਿੰਡ ਛੱਡ ਲੁਧਿਆਣਾ ਆ ਕੇ ਅਮਰ ਸਿੰਘ ਚਮਕੀਲਾ ਨੂੰ ਆਪਣਾ ਉਸਤਾਦ ਧਾਰ ਲਿਆ, ਪਰ ਬਦਕਿਸਮਤੀ ਨਾਲ ਚਮਕੀਲੇ ਦਾ ਸਾਥ ਸਾਲ ਭਰ ਹੀ ਨਸੀਬ ਹੋਇਆ। 1988 ਵਿਚ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਦੀ

ਲੋਕ ਗਾਥਾਵਾਂ ਦਾ ਬਾਦਸ਼ਾਹ ਕੁਲਦੀਪ ਮਾਣਕ

ਲੇਖਕ :  ਗੁਰਮੇਲ ਸਿੰਘ ਗਿੱਲ
ਮਾਲਵੇ ਦੇ ਰੇਤਲੇ ਇਲਾਕੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਜਲਾਲ ਦੀ ਟਿੱਬਿਆਂ ਵਾਲੀ ਜਰਖੇਜ਼ ਭੂਮੀ ਵਿਚ ਜਨਮਿਆ ਪੰਜਾਬੀ ਗਾਇਕੀ ਦਾ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਲੋਕ ਗਾਇਕ ਕੁਲਦੀਪ ਮਾਣਕ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਫੱਕਰ ਸੁਭਾਅ ਦੀ ਸ਼ਖ਼ਸੀਅਤ ਦੇ ਮਾਲਕ ਕੁਲਦੀਪ ਮਾਣਕ ਦਾ ਬਚਪਨ ਦਾ ਨਾਂ ਲਤੀਫ਼ ਮੁਹੰਮਦ ਸੀ। ਜਦੋਂ ਉਹ ਕੁਝ ਮਹੀਨਿਆਂ ਦਾ ਸੀ ਤਾਂ ਉਸਦੇ ਪਿਤਾ ਨਿੱਕਾ ਖ਼ਾਨ ਉਰਫ਼ ਨਿੱਕਾ ਸਿੰਘ ਦੀ ਮੌਤ ਹੋ ਗਈ। ਮਾਤਾ ਬਚਨ ਕੌਰ ਨੇ ਕੰਮ ਕਾਰ ਕਰਕੇ ਲਤੀਫ਼ ਮੁਹੰਮਦ ਅਤੇ ਉਸਦੇ ਵੱਡੇ ਭੈਣ-ਭਰਾਵਾਂ ਨੂੰ ਪਾਲਿਆ। 

ਪੰਜਾਬੀ ਸਿਨਮਾ ਦਾ ਸਰਦਾਰ ਸੋਹੀ

ਲੇਖਕ : ਜਗਰੂਪ ਸਿੰਘ ਮਾਨ
ਜੇ ਪੰਜਾਬੀ ਸਿਨਮਾ ਦੇ ਅਤੀਤ ਤੇ ਵਰਤਮਾਨ ਦੀ ਗੱਲ ਕਰਨੀ ਹੈ ਤਾਂ ਉਸ ਵਿਚੋਂ ਸਰਦਾਰ ਸੋਹੀ ਕਦੇ ਵੀ ਮਨਫ਼ੀ ਨਹੀਂ ਹੋਏਗਾ। ਜੇ ਕੋਈ ਜਾਣ ਬੁੱਝ ਕੇ ਇਸ ਸ਼ਖ਼ਸੀਅਤ ਨੂੰ ਅਣਗੌਲਿਆਂ ਕਰਨ ਦੀ ਕੋਸ਼ਿਸ਼ ਵੀ ਕਰੇਗਾ ਤਾਂ ਉਹ ਕਾਰਜ ਅਧੂਰਾ ਹੋਵੇਗਾ। ਬੀਤੇ ਸਮੇਂ ਦੀ ਸਭ ਤੋਂ ਹਿੱਟ ਪੰਜਾਬੀ ਫ਼ਿਲਮ ‘ਲੌਂਗ ਦਾ ਲਿਸ਼ਕਾਰਾ’ ਤੋਂ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕਰਨ ਵਾਲਾ ਇਹ ਜੱਟਾਂ ਦਾ ਮੁੰਡਾ ਇਕ ਦਿਨ ਪੰਜਾਬੀ ਸਿਨਮਾ ਦੀ ਰੀੜ੍ਹ ਦੀ ਹੱਡੀ ਬਣ ਕੇ ਤਰੱਕੀ ਦੀਆਂ ਬੁਲੰਦੀਆਂ ਛੂਹੇਗਾ, ਇਹ ਕਿਸੇ ਨੇ ਸੋਚਿਆ ਵੀ ਨਹੀਂ ਸੀ। ਸ਼ਾਇਦ ਸੋਹੀ ਸਾਹਿਬ ਨੇ ਖ਼ੁਦ ਵੀ ਨਹੀਂ।

ਗਿਆਨ ਦਾ ਖ਼ਜ਼ਾਨਾ ਦੇਣ ਵਾਲੀ ਸ਼ਖ਼ਸੀਅਤ ਦਾ ਚਲਾਣਾ

ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਚ ਬੀ.ਏ. ਆਨਰਜ਼ ਦੇ ਪਹਿਲੇ ਸਾਲ ਦਾ ਪਹਿਲਾ ਦਿਨ ਸੀ। ਨਵੇਂ ਕੋਰਸ ਦੇ ਚਾਅ ਵਿਚ ਅਸੀਂ ਜਵਾਨੀ ਦੀ ਦਹਿਲੀਜ਼ ’ਤੇ ਪੈਰ ਧਰਦਿਆਂ ਸੌ ਪੌੜੀਆਂ ਵਾਲੇ ਵਿਭਾਗ ਵਿਚ ਪਹੁੰਚੇ ਸੀ। ਪਹਿਲਾ ਪੀਰੀਅਡ ਸਭਿਆਚਾਰ ਪੜ੍ਹਾਉਣ ਵਾਲੇ ਸ਼ਾਇਸਤਾ ਸੁਭਾਅ ਵਾਲੇ ਇਕ ਅਧਿਆਪਕ ਨੇ ਰਸਮੀ ਜਿਹੀ ਜਾਣ-ਪਛਾਣ ਨਾਲ ਬਿਤਾਇਆ। ਦੂਜੇ ਪੀਰੀਅਡ ਵਿਚ ਅਜੇ ਜਦੋਂ ਕੋਈ ਪੜ੍ਹਾਉਣ ਨਹੀਂ ਸੀ ਆਇਆ, ਅਸੀਂ ਆਪਸੀ ਵਾਕਫ਼ੀਅਤ ਵਿਚ ਰੁੱਝ ਗਏ। ਅਚਾਨਕ ਦਰਵਾਜ਼ੇ ਬਾਹਰੋਂ ਕਿਸੇ ਦੇ ਜ਼ੋਰ ਦੀ ਹੱਸਣ ਦੀ ਆਵਾਜ਼ ਆਈ ਜਿਵੇਂ ਤੱਤੀ ਰੇਤ ਵਿਚ ਪਾਏ ਮੱਕੀ ਦੇ ਦਾਣੇ ਖਿੜ-ਖਿੜ ਕਰਕੇ ਖਿੜ ਗਏ ਹੋਣ। ਇਉਂ ਜਾਪਿਆ ਜਿਵੇਂ ਨਵੇਂ ਵਿਦਿਆਰਥੀਆਂ ਦੇ ਸਵਾਗਤ ਵਿਚ ਵਿਭਾਗ ਵਿਚ ਕਿਸੇ ਨੇ ਸੱਤ ਰੰਗਾ ਅਨਾਰ ਚਲਾ ਦਿੱਤਾ। ਰੂਹ ਖੇੜੇ ਨਾਲ ਭਰ ਗਈ।

ਸੋਭਾ ਸਿੰਘ ਦੇ ਜੀਵਨ ਵਿਚਲੇ ਦੋ ਨਾਨਕ ਸਿੰਘ

ਸੋਭਾ ਸਿੰਘ ਆਰਟਿਸਟ ਦਾ ਪਿਤਾ ਦੇਵਾ ਸਿੰਘ ਮਿਲਟਰੀ ਰਸਾਲੇ ਵਿਚ ਕੈਵਲਰੀ ਸਰਵੇਅਰ ਸੀ। ਉਹ ਆਪ ਵੀ ਥੋੜ੍ਹੀਆਂ-ਬਹੁਤੀਆਂ ਮੂਰਤਾਂ ਬਣਾ ਲੈਂਦਾ ਸੀ। ਉਸ ਦੀਆਂ ਮੂਰਤਾਂ ਨੂੰ ਵੇਖ ਕੇ ਸੋਭਾ ਸਿੰਘ ਅੰਦਰ ਵੀ ਮੂਰਤਾਂ ਬਣਾਉਣ ਦਾ ਸ਼ੌਕ ਉੱਠਦਾ ਸੀ।

ਉਮੰਗ ਮੁੜ ‘ਇੰਡੀਅਨ ਆਈਡਲ’ ਨਾਲ ਜੁੜਿਆ

‘ਇੰਡੀਅਨ ਆਈਡਲ’ ਭਾਰਤ ਦਾ ਗਾਇਕੀ ਦਾ ਬਹੁਪੱਖੀ ਰਿਐਲਿਟੀ ਸ਼ੋਅ ਹੈ ਜਿਸਨੇ ਬੌਲੀਵੁੱਡ ਨੂੰ ਚੰਗੇ ਗਾਇਕ ਦਿੱਤੇ ਹਨ। ਹੁਣ ਇਹ ਇਕ ਹੋਰ ਸੀਜ਼ਨ ਨਾਲ ਵਾਪਸ ਆ ਰਿਹਾ ਹੈ। ਇਸ ਦੇ 11ਵੇਂ ਸੀਜ਼ਨ ਲਈ ਪ੍ਰਸਿੱਧ ਕਲਾ ਨਿਰਦੇਸ਼ਕ ਉਮੰਗ ਕੁਮਾਰ ਨੂੰ ਕਲਾ ਨਿਰਦੇਸ਼ਕ ਦੇ ਰੂਪ ਵਿਚ ਮੁੜ ਤੋਂ ਚੁਣਿਆ ਗਿਆ ਹੈ। 

ਸ਼ਵੇਤਾ ਤਿਵਾੜੀ ਦੀ ਟੀਵੀ ’ਤੇ ਵਾਪਸੀ

‘ਮੇਰੇ ਡੈਡ ਕੀ ਦੁਲਹਨ’ ਸ਼ੋਅ ਜਲਦੀ ਹੀ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ’ਤੇ ਪ੍ਰਸਾਰਿਤ ਹੋਵੇਗਾ। ਅਭਿਨੇਤਰੀ ਸ਼ਵੇਤਾ ਤਿਵਾੜੀ ਇਸ ਸ਼ੋਅ ਨਾਲ ਟੀਵੀ ’ਤੇ ਵਾਪਸੀ ਕਰ ਰਹੀ ਹੈ ਜਿਸ ਵਿਚ ਉਹ ਪੰਜਾਬੀ ਕਿਰਦਾਰ ਵਿਚ ਨਜ਼ਰ ਆਵੇਗੀ।

ਨਿੱਤ ਨਵੇਂ ‘ਪਟਾਕੇ’ ਪਾਉਣ ਵਾਲੀ ਸੁਨੰਦਾ ਸ਼ਰਮਾ

ਸੁਨੰਦਾ ਸ਼ਰਮਾ ਪੰਜਾਬੀ ਗਾਇਕੀ ਅਤੇ ਅਦਾਕਾਰੀ ਦੇ ਖੇਤਰ ਵਿਚ ਨਿੱਤ ਨਵੀਆਂ ਮੰਜ਼ਿਲਾਂ ਸਰ ਕਰ ਰਹੀ ਹੈ। ਉਸ ਦੇ ਹੁਣ ਤਕ ਦੇ ਸਫ਼ਰ ਨੇ ਸਾਬਤ ਕਰ ਦਿੱਤਾ ਹੈ ਕਿ ਉਸ ਦੀ ਮੰਜ਼ਿਲ ਆਸਮਾਨ ਹੈ। ਜੇਕਰ ਇਮਾਨਦਾਰੀ ਨਾਲ ਉਸ ਦੀ ਸ਼ਖ਼ਸੀਅਤ ਦਾ ਮੁਲਾਂਕਣ ਕੀਤਾ ਜਾਵੇ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਉਹ ਬਣੀ ਹੀ ਕਲਾ ਲਈ ਹੈ। ਦੂਜੇ ਪਾਸੇ ਇਹ ਵੀ ਮੰਨਣਾ ਪਵੇਗਾ ਕਿ ਉਹ ਕਿਸਮਤ ਵਾਲੀ ਵੀ ਬਹੁਤ ਹੈ। ਸਾਕਾਰਾਤਮਕਤਾ ਸੁਨੰਦਾ ਸ਼ਰਮਾ ਦਾ ਗੁਣ ਆਖਿਆ ਜਾ ਸਕਦਾ ਹੈ। ਲੱਖਾਂ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਦੇ ਨਾਲ ਨਾਲ ਉਹ ਪਿਛਲੇ ਸਮੇਂ ਦੌਰਾਨ ਕੁਝ ਪਰਿਵਾਰਕ ਦਰਦਾਂ ਨਾਲ ਵੀ ਦੋ-ਚਾਰ ਹੁੰਦੀ ਰਹੀ ਹੈ, ਪਰ ਉਹ ਪਹਿਲਾਂ ਦੇ ਮੁਕਾਬਲਤਨ ਹੋਰ ਮਜ਼ਬੂਤ ਹੋ ਕੇ ਨਿਕਲਦੀ ਰਹੀ ਹੈ। ਇਸ ਵੇਲੇ ਉਸ ਨੂੰ ਦੌਲਤ ਤੇ ਸ਼ੋਹਰਤ ਦੀ ਕੋਈ ਕਮੀ ਨਹੀਂ, ਪਰ ਕੁਦਰਤ ਦੀ ਰਹਿਮਤ ਇਹ ਵੀ ਹੈ ਕਿ ਉਹ ਬਹੁਤ ਹਲੀਮੀ ਤੇ ਨਿਮਰਤਾ ਬਰਕਰਾਰ ਰੱਖਣ ਵਾਲੀ ਕੁੜੀ ਸਾਬਤ ਹੋਈ ਹੈ।

ਟੌਹਰ ਨਾਲ ਲਿਖਣ ਵਾਲਾ ਸਰਬਾ ਮਾਨ

ਜਿਹੜੇ ਇਨਸਾਨ ਸਮੇਂ ਦੀ ਕਦਰ ਕਰਦੇ ਹਨ ਅਤੇ ਉਸ ਨਾਲ ਆਪਣੇ ਕਦਮ ਮਿਲਾ ਕੇ ਚੱਲਦੇ ਹਨ। ਉਹ ਆਪਣੀਆਂ ਮਿੱਥੀਆਂ ਹੋਈਆਂ ਮੰਜ਼ਿਲਾਂ ’ਤੇ ਪਹੁੰਚ ਜਾਂਦੇ ਹਨ। ਉਹ ਇਕ-ਨਾ-ਇਕ ਦਿਨ ਪ੍ਰਾਪਤੀਆਂ ਦੇ ਆਨੰਦਮਈ ਪਲਾਂ ਨੂੰ ਜ਼ਰੂਰ ਮਾਣਦੇ ਹਨ। ਉਨ੍ਹਾਂ ਵਿਚੋਂ ਹੀ ਇਕ ਹੈ ਭਗਤਪੁਰੇ ਦਾ ਸੁਪਰਹਿੱਟ ਗੀਤਾਂ ਦਾ ਰਚੇਤਾ ਸਰਬਾ ਮਾਨ।

ਵਾਮਿਕਾ ਗੱਬੀ ਦੀ ਮਿਹਨਤ ਆਈ ਰਾਸ

ਵਾਮਿਕਾ ਗੱਬੀ ਪੰਜਾਬੀ ਸਿਨਮਾ ਦੀ ਉਹ ਅਦਾਕਾਰਾ ਹੈ ਜਿਸ ਨੇ ਬਾਲ ਵਰੇਸੇ ਹੀ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਉਹ ਜਨਮ-ਜਾਤ ਅਦਾਕਾਰਾ ਹੈ। ਨਾਮਵਰ ਲੇਖਕ ਗੋਵਰਧਨ ਗੱਬੀ ਦੀ ਇਹ ਲਾਡਲੀ ਧੀ ਇਸ ਵੇਲੇ ਪੰਜਾਬੀ ਦੇ ਨਾਲ ਨਾਲ ਹਿੰਦੀ ਅਤੇ ਦੱਖਣੀ ਸਿਨਮਾ ਦੀ ਸਰਗਰਮ ਅਭਿਨੇਤਰੀ ਹੈ। ਹਿੰਦੀ ਫ਼ਿਲਮ ‘ਜਬ ਵੂਈ ਮੈਟ’ ਅਤੇ ‘ਮੌਸਮ’ ਵਿਚ ਬਾਲ ਅਦਾਕਾਰਾ ਵਜੋਂ ਕੰਮ ਕਰ ਚੁੱਕੀ ਵਾਮਿਕਾ ਬਾਰੇ ਉਦੋਂ ਸ਼ਾਇਦ ਕਿਸੇ ਨੇ ਇਹ ਕਿਆਸਿਆ ਵੀ ਨਹੀਂ ਹੋਵੇਗਾ ਕਿ ਉਹ ਇਕ ਦਮਦਾਰ ਅਦਾਕਾਰਾ ਵਜੋਂ ਪਰਦੇ ’ਤੇ ਅਜਿਹੀ ਦਸਤਕ ਦੇਵੇਗੀ ਕਿ ਨਿਰਮਾਤਾ, ਨਿਰਦੇਸ਼ਕ ਉਸ ਨੂੰ ਆਪਣੀ ਫ਼ਿਲਮ ’ਚ ਲੈਣ ਲਈ ਆਪਣੀਆਂ ਫ਼ਿਲਮਾਂ ਦੀਆਂ ਤਰੀਕਾਂ ਤਕ ਬਦਲ ਦੇਣਗੇ।

ਇਤਿਹਾਸ ਨੂੰ ਸੁਰਾਂ ’ਚ ਢਾਲਣ ਵਾਲੀ ਗਾਇਕਾ ਨਰਿੰਦਰ ਬੀਬਾ

ਪੰਜਾਬੀ ਗਾਇਕੀ ਦੇ ਉਸ ਸੁਨਹਿਰੀ ਦੌਰ ਨੂੰ ਯਾਦ ਕਰੀਏ ਤਾਂ ਨਰਿੰਦਰ ਬੀਬਾ ਦਾ ਨਾਮ ਆਪ ਮੁਹਾਰੇ ਜ਼ੁਬਾਨ ’ਤੇ ਆ ਜਾਂਦਾ ਹੈ। ਉਸ ਦੌਰ ਵਿਚ ਜਿਸ ਤਰ੍ਹਾਂ ਲਾਲ ਚੰਦ ਯਮਲਾ ਜੱਟ, ਅਮਰ ਸਿੰਘ ਚਮਕੀਲਾ ਤੇ ਅਮਰਜੋਤ ਤੇ ਕਈ ਹੋਰਨਾਂ ਕਲਾਕਾਰਾਂ ਨੇ ਸਿੱਖ ਇਤਿਹਾਸ ਨੂੰ ਬੜੀ ਸ਼ਿੱਦਤ ਨਾਲ ਗਾਇਆ, ਉਸੇ ਤਰ੍ਹਾਂ ਔਰਤਾਂ ਵਿਚੋਂ ਜੇਕਰ ਕਿਸੇ ਗਾਇਕਾ ਨੂੰ ਧਾਰਮਿਕ ਗਾਇਕੀ ਲਈ ਜ਼ਿਆਦਾ ਮਾਣ ਸਤਿਕਾਰ ਮਿਲਿਆ ਹੈ ਤਾਂ ਉਹ ਸਿਰਫ਼ ਨਰਿੰਦਰ ਬੀਬਾ ਹੀ ਹੈ।

ਨਵੀਆਂ ਮੰਜ਼ਿਲਾਂ ਸਰ ਕਰ ਰਿਹਾ ਸੁਵਿੰਦਰ ਵਿੱਕੀ

‘ਕੇਸਰੀ’ ਫ਼ਿਲਮ ਵਿਚ ਹੀਰੋ ਅਕਸ਼ੈ ਕੁਮਾਰ ਜਦੋਂ ਸਾਰਾਗੜ੍ਹੀ ਵਿਚ ਦਾਖਲ ਹੁੰਦਾ ਹੈ ਤਾਂ ਉਸਦਾ ਸਾਹਮਣਾ ਨਾਇਕ ਲਾਲ ਸਿੰਘ ਨਾਲ ਹੁੰਦਾ ਹੈ ਜਿਹੜਾ ਫਿਰ ਪੂਰੀ ਕਹਾਣੀ ਵਿਚ ਨਾਲ ਨਾਲ ਚੱਲਦਾ ਹੈ। ਇਸ ਕਿਰਦਾਰ ਵਿਚ ਆਪਣੀ ਅਦਾਕਾਰੀ ਦੀ ਗਹਿਰੀ ਛਾਪ ਛੱਡਣ ਵਾਲਾ ਕਲਾਕਾਰ ਸੁਵਿੰਦਰ ਵਿੱਕੀ ਹੈ। ਉਸਨੇ ਦਮਦਾਰ ਆਵਾਜ਼ ਅਤੇ ਸ਼ਾਨਦਾਰ ਅਦਾਕਾਰੀ ਨਾਲ ਆਪਣੀ ਕਲਾ ਦਾ ਲੋਹਾ ਨਾ ਕੇਵਲ ਪੌਲੀਵੁੱਡ ਸਗੋਂ ਬੌਲੀਵੁੱਡ ਦੀਆਂ ਫ਼ਿਲਮਾਂ ਵਿਚ ਪਹਿਲਾਂ ਵੀ ਮਨਵਾਇਆ ਹੈ। ‘ਚੌਥੀ ਕੂਟ’, ‘ਸੁਪਰ ਸਿੰਘ’, ‘ਉੜਤਾ ਪੰਜਾਬ’, ‘ਸਲੱਮ ਸਟਾਰ’ ਅਤੇ ‘ਜੰਗ-ਏ-ਆਜ਼ਾਦੀ’ ਫ਼ਿਲਮਾਂ ਦਾ ਉਸਦਾ ਸਫ਼ਰ ‘ਕੇਸਰੀ’ ਫ਼ਿਲਮ ਰਾਹੀਂ ਉਸਦੀ ਅਦਾਕਾਰੀ ਦੇ ਸਿਖਰ ਵੱਲ ਇਕ ਹੋਰ ਪੁਲਾਂਘ ਹੈ।

ਗਾਇਕੀ ਦੇ ਅੰਬਰ ’ਤੇ ਨਵੀਂ ਪਰਵਾਜ਼

‘ਉੱਗਣ ਵਾਲੇ ਉੱਗ ਪੈਂਦੇ ਨੇ, ਸੀਨਾ ਪਾੜ ਕੇ ਪੱਥਰਾਂ ਦਾ’ ਕਹਾਵਤ ਨੂੰ ਸੱਚ ਕਰ ਵਿਖਾਉਣ ਵਾਲੀ ਮੁਟਿਆਰ ਗਾਇਕਾ ਗਿੰਨੀ ਗੁਰਸਾਜ਼ ਕਿਸੇ ਜਾਣ-ਪਛਾਣ ਦੀ ਮੁਹਤਾਜ ਨਹੀਂ। ਪਟਿਆਲਾ ਦੇ ਆਮ ਜਿਹੇ ਪਰਿਵਾਰ ’ਚ ਪਿਤਾ ਸੁਰਜੀਤ ਸਿੰਘ ਭੰਮ ਤੇ ਮਾਤਾ ਰਣਜੀਤ ਕੌਰ ਦੇ ਘਰ ਪੈਦਾ ਹੋਈ ਗਿੰਨੀ ਦਾ ਅਸਲੀ ਨਾਮ ਗੁਰਪ੍ਰੀਤ ਕੌਰ ਹੈ, ਜਿਸਨੇ ਸ਼ਹਿਰ ਦੀ ਭੀੜ ’ਚੋਂ ਉੱੱਠ ਕੇ ਆਪਣੀ ਆਵਾਜ਼ ਦੇ ਦਮ ’ਤੇ ਪੰਜਾਬੀ ਗਾਇਕੀ ਦੇ ਖੇਤਰ ’ਚ ਵੱਖਰੀ ਪਛਾਣ ਬਣਾਈ ਹੈ।

ਲਹਿੰਦੇ ਪੰਜਾਬ ਦਾ ਪਹਿਲਾ ਸੁਪਰਸਟਾਰ

ਅਭਿਨੇਤਾ ਸੁਧੀਰ ਨੂੰ ਪਾਕਿਸਤਾਨੀ ਫ਼ਿਲਮਾਂ ਦੇ ਪਹਿਲੇ ਸੁਪਰਸਟਾਰ ਹੋਣ ਦਾ ਮਾਣ ਹਾਸਲ ਹੈ। ਸ਼ਾਹ ਜ਼ਮਾਨ ਖ਼ਾਨ ਅਫ਼ਰੀਦੀ ਉਰਫ਼ ਸੁਧੀਰ ਦਾ ਜਨਮ 25 ਜਨਵਰੀ, 1922 ਨੂੰ ਲਾਹੌਰ ਵਿਚ ਹੋਇਆ। ਮੂਲ ਰੂਪ ਵਿਚ ਪਸ਼ਤੋ ਇਲਾਕੇ ਦਾ ਰਹਿਣ ਵਾਲਾ ਇਹ ਨਾਇਕ ਪਾਕਿਸਤਾਨੀ ਫ਼ਿਲਮਾਂ ਦਾ ਪਹਿਲਾ ਐਕਸ਼ਨ ਹੀਰੋ ਸੀ। ਉਹ ਪੰਜਾਬੀ ਤੇ ਉਰਦੂ ਫ਼ਿਲਮਾਂ ਦਾ ਆਪਣੇ ਸਮੇਂ ਦਾ ਹਿੱਟ ਨਾਂ ਸੀ।

ਸੱਚੀ ਦੋਸਤੀ ਦੀ ਅਹਿਮੀਅਤ ਦਰਸਾਉਂਦੀ ‘ਹਾਈਐਂਡ ਯਾਰੀਆਂ’

ਕਾਮੇਡੀ ਤੇ ਵਿਆਹ ਕਲਚਰ ਦੀਆਂ ਫ਼ਿਲਮਾਂ ਵੇਖ-ਵੇਖ ਕੇ ਅੱਕ ਚੁੱਕੇ ਦਰਸ਼ਕਾਂ ਲਈ ਹੁਣ ਪੰਜਾਬੀ ਸਿਨਮਾ ਨਵੇਂ ਵਿਸ਼ੇ ਦੀਆਂ ਦਿਲਚਸਪ ਫ਼ਿਲਮਾਂ ਲੈ ਕੇ ਆ ਰਿਹਾ ਹੈ। ਸਾਲ ਦੇ ਆਰੰਭ ’ਚ ਜਿੱਥੇ ਕੁਝ ਫ਼ਿਲਮਾਂ ਨੇ ਪੰਜਾਬ ਦੀਆਂ ਸਮੱਸਿਆਵਾਂ ਦੀ ਮਨੋਰੰਜਨ ਰਾਹੀਂ ਗੱਲ ਕੀਤੀ, ਉੱਥੇ ਨਵੀਂ ਉਮਰ ਦੇ ਨਿਰਦੇਸ਼ਕ ਪੰਕਜ ਬੱਤਰਾ ਨੇ ਆਪਣੀ ਨਵੀਂ ਫ਼ਿਲਮ ‘ਹਾਈਐਂਡ ਯਾਰੀਆਂ’ ਨਾਲ ਵਿਦੇਸ਼ ਰਹਿੰਦੇ ਤਿੰਨ ਨੌਜਵਾਨਾਂ ਦੀ ਸੱਚੀ ਦੋਸਤੀ ਦੀ ਅਹਿਮੀਅਤ ਨੂੰ ਪਰਦੇ ’ਤੇ ਉਤਾਰਿਆ ਹੈ ਜੋ ਅੱਜ ਦੇ ਦੌਰ ਦੀ ਇਕ ਦਿਲਚਸਪ ਕਹਾਣੀ ਹੈ।

ਜ਼ਮੀਨੀ ਮੁੱਦਿਆਂ ਨਾਲ ਜੁੜਿਆ ਫ਼ਿਲਮਸਾਜ਼ ਰਾਕੇਸ਼ ਮਹਿਤਾ

ਕਿਸੇ ਵੇਲੇ ਆਪਣੀਆਂ ਲਘੂ ਫ਼ਿਲਮਾਂ ‘ਖ਼ੁਦਕੁਸ਼ੀ’ ਅਤੇ ‘ਡਰਪੋਕ’ ਨੂੰ ਲੈ ਕੇ ਕੌਮਾਂਤਰੀ ਪੱਧਰ ’ਤੇ ਚਰਚਾ ’ਚ ਰਿਹਾ ਨਿਰਦੇਸ਼ਕ ਰਾਕੇਸ਼ ਮਹਿਤਾ ਹੁਣ ਪੰਜਾਬੀ ਫ਼ਿਲਮ ਸਨਅਤ ’ਚ ਸਰਗਰਮ ਹੈ। ਅਦਾਕਾਰ ਹਰੀਸ਼ ਵਰਮਾ ਤੇ ਗੁਲਸ਼ਨ ਗਰੋਵਰ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਵਾਪਸੀ’ ਨਾਲ ਪੰਜਾਬੀ ਸਿਨਮਾ ਦਾ ਹਿੱਸਾ ਬਣੇ ਰਾਕੇਸ਼ ਦੀ ਹਾਲ ਹੀ ਵਿਚ ਪੰਜਾਬੀ ਫ਼ਿਲਮ ‘ਰੰਗ ਪੰਜਾਬ’ ਵੀ ਰਿਲੀਜ਼ ਹੋਈ ਸੀ। ਗੈਂਗਸਟਰ ਅਤੇ ਪੁਲੀਸ ਤੰਤਰ ਦੁਆਲੇ ਘੁੰਮਦੀ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਰਲਵਾ ਮਿਲਵਾਂ ਹੁੰਗਾਰਾ ਮਿਲਿਆ। ਉਸ ਦੀਆਂ ਇਹ ਦੋਵੇਂ ਫ਼ਿਲਮਾਂ ਵਿਸ਼ੇ ਤੇ ਤਕਨੀਕ ਪੱਖੋਂ ਇਕ ਦੂਜੇ ਤੋਂ ਵਿਪਰੀਤ ਸਨ।

ਕਾਮੇਡੀ ਤੇ ਵਿਆਹਾਂ ਦੇ ਸ਼ੋਰ ’ਚ ਗੁਆਚਿਆ ਪੰਜਾਬੀ ਸਿਨਮਾ

ਸਾਲ 2018 ਨੂੰ ਪੰਜਾਬੀ ਸਿਨਮਾ ਲਈ ਕੋਈ ਬਹੁਤੀ ਵੱਡੀ ਪ੍ਰਾਪਤੀ ਵਾਲਾ ਨਹੀਂ ਕਹਿ ਸਕਦੇ। ਇਸ ਸਾਲ ਬਹੁਤ ਫ਼ਿਲਮਾਂ ਰਿਲੀਜ਼ ਹੋਈਆਂ, ਪਰ ਕੋਈ ਅਜਿਹੀ ਫ਼ਿਲਮ ਨਹੀਂ ਬਣੀ ਜੋ ਪੰਜਾਬੀ ਸਿਨਮਾ ਵਿਚ ਮੀਲ ਪੱਥਰ ਸਾਬਤ ਹੋਈ ਹੋਵੇ। ਇੰਜ ਕਹਿ ਸਕਦੇ ਹਾਂ ਕਿ ਭੇਡਚਾਲ ਦੇ ਰਾਹ ਤੁਰੇ ਫ਼ਿਲਮਸਾਜ਼ ਕਾਮੇਡੀ ਅਤੇ ਵਿਆਹਾਂ ਦੀ ਘੁੰਮਣਘੇਰੀ ਵਿਚ ਹੀ ਫਸੇ ਰਹੇ। ‘ਅੰਗਰੇਜ’ ਅਤੇ ‘ਮੰਜੇ ਬਿਸਤਰੇ’ ਨਾਲ ਉੱਠੀ ਵਿਆਹਾਂ ਦੀ ਹਨੇਰੀ ਵਿਚ ਕਈ ਚੰਗੇ ਵਿਸ਼ੇ ਵਾਲੀਆਂ ਅਰਥ ਭਰਪੂਰ ਫ਼ਿਲਮਾਂ ਵੀ ਗੁਆਚ ਗਈਆਂ। ਹਲਕੇ ਮਨੋਰੰਜਨ ਵਾਲੀਆਂ ਫ਼ਿਲਮਾਂ ਨੇ ਚੰਗੀ ਕਮਾਈ ਕੀਤੀ, ਜਦੋਂਕਿ ਚੰਗੀਆਂ ਫ਼ਿਲਮਾਂ ਜਿਵੇਂ ‘ਦਾਣਾ ਪਾਣੀ’, ‘ਆਸੀਸ’, ‘ਸੰਨ ਆਫ ਮਨਜੀਤ ਸਿੰਘ’ ਵਰਗੀਆਂ ਫ਼ਿਲਮਾਂ ਆਪਣੇ ਖ਼ਰਚ ਵੀ ਪੂਰੇ ਨਾ ਕਰ ਸਕੀਆਂ। ਆਓ, ਸਾਲ ਭਰ ਵਿਚ ਰਿਲੀਜ਼ ਹੋਈਆਂ ਇਨ੍ਹਾਂ ਫ਼ਿਲਮਾਂ ’ਤੇ ਝਾਤ ਮਾਰਦੇ ਹਾਂ:

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0097405554
Copyright © 2020, Panjabi Times. All rights reserved. Website Designed by Mozart Infotech