ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਜਰਮਨੀ / ਯੂਰੋਪ

ਭੰਗੜੇ ਨੂੰ ਵਿਦੇਸ਼ਾਂ 'ਚ ਪ੍ਰਫੁਲਿੱਤ ਕਰ ਰਿਹਾ ਹੈ 'ਭੰਗੜਾ ਬੁਆਇਜ਼ ਐਾਡ ਗਰਲਜ਼ ਗਰੁੱਪ ਇਟਲੀ'

February 09, 2019 06:42 PM

ਵੀਨਸ , 8 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : -ਪੰਜਾਬੀ ਲੋਕ ਨਾਚ ਭੰਗੜੇ ਨੂੰ ਵਿਦੇਸ਼ਾਂ ਦੀ ਧਰਤੀ ਤੇ ਪ੍ਰਫੁਲਿੱਤ ਕਰਨ ਵਾਲਾ ਇਟਲੀ ਦਾ 'ਭੰਗੜਾ ਬੁਆਇਜ਼ ਐਾਡ ਗਰਲਜ਼ ਗਰੁੱਪ ਇਟਲੀ' 'ਚ ਇਕੱਲੇ ਪੰਜਾਬੀ ਭੰਗੜਚੀ ਹੀ ਨਹੀ ਸਗੋਂ ਇਟਾਲੀਅਨ ਕੁੜੀਆਂ ਵੀ ਹਨ | ਇਟਲੀ ਦੇ ਪਾਦੋਵਾ 'ਚ ਵਸਦੇ ਭੰਗੜਾ ਕੋਚ ਵਰਿੰਦਰਦੀਪ ਸਿੰਘ ਰਵੀ ਦੀ ਅਗਵਾਈ 'ਚ ਚੱਲ ਰਹੇ ਇਸ ਗਰੁੱਪ ਦੀ ਇਟਲੀ ਸਣੇ ਯੂਰਪ 'ਚ ਵਿਲੱਖਣ ਪਹਿਚਾਣ ਹੈ | ਯੂਰਪ ਭਰ 'ਚ ਹੁੰਦੇ ਵੱਖ ਵੱਖ ਸੱਭਿਆਚਾਰਕ ਪ੍ਰੋਗਰਾਮਾਂ ਤੇ ਵਿਆਹ ਸਮਾਗਮਾਂ 'ਚ ਇਸ ਗਰੁੱਪ ਨੂੰ ਸੱਦਿਆ ਜਾਂਦਾ ਹੈ | ਇਟਾਲੀਅਨ ਕੁੜੀਆਂ ਢੋਲ ਦੇ ਡੱਗੇ ਅਤੇ ਪੰਜਾਬੀ ਗੀਤਾਂ ਤੇ ਭੰਗੜਾ ਪਾਉਂਦੀਆਂ ਹਨ | ਇਸ ਦਾ ਸਿਹਰਾ ਇਸ ਗਰੁੱਪ ਦੇ ਕਰਤਾ ਧਰਤਾ ਵਰਿੰਦਰਦੀਪ ਸਿੰਘ ਰਵੀ ਸਿਰ ਜਾਂਦਾ ਹੈ | ਵਰਿੰਦਰਦੀਪ ਸਿੰਘ ਨੇ ਦੱਸਿਆ ਕਿ ਇਟਾਲੀਅਨ ਲੋਕ ਭੰਗੜੇ ਨੂੰ ਰੀਝ ਨਾਲ ਦੇਖਦੇ ਹਨ | ਉਨਾਂ੍ਹ ਦੱਸਿਆ ਕਿ ਸਾਡੇ ਗਰੁੱਪ ਦੇ ਕੁੱਲ 15 ਮੈਂਬਰ ਹਨ | ਉਨ੍ਹਾਂ ਦੱਸਿਆ ਕਿ ਇਹ ਗਰੁੱਪ ਵੱਖ-ਵੱਖ ਦੇਸ਼ਾਂ 'ਚ ਭੰਗੜਾ ਪਾ ਕੇ ਅਨੇਕਾਂ ਿਖ਼ਤਾਬ ਵੀ ਹਾਸਲ ਕਰ ਚੁੱਕਾ ਹੈ |

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਲੱਖਾਂ ਲੋਕ ‘123456’ ਅੰਕ ਨੂੰ ਬਣਾਉਂਦੇ ਹਨ ਸੁਰੱਖਿਆ ਪਾਸਵਰਡ

ਲੰਡਨ, 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਹਾਲ ਹੀ ’ਚ ਕੀਤੇ ਗਏ ਅਧਿਐਨ ’ਚ ਪਤਾ ਲੱਗਾ ਹੈ ਕਿ ਲੱਖਾਂ ਲੋਕ ਹੁਣ ਵੀ ਸੰਵੇਦਨਸ਼ੀਲ ਖਾਤਿਆਂ ’ਤੇ ਆਸਾਨੀ ਨਾਲ ਯਾਦ ਰੱਖੇ ਜਾਣ ਵਾਲੇ ਪਾਸਵਰਡ ਜਿਵੇਂ ‘123456’ ਅਤੇ ‘ਕਵਰਟੀ’ ਦੀ ਵਰਤੋਂ ਕਰ ਰਹੇ ਹਨ। ਕੰਪਿਊਟਰ ਕੀ-ਬੋਰਡ ਦੇ ਅੱਖਰਾਂ ਦੀ ਪਹਿਲੀ ਕਤਾਰ ’ਚ ਖੱਬੇ ਤੋਂ ਸੱਜੇ ਲਿਖੇ ਪੰਜ ਅੱਖਰ (ਕਿਊ, ਡਬਲਿਊ, ਈ, ਆਰ ਤੇ ਟੀ) ਨੂੰ ਕਵਰਟੀ ਕਿਹਾ ਜਾਂਦਾ ਹੈ।

ਧਮਾਕਿਆਂ ਦੀ ਵਿਸ਼ਵ ਭਰ ਦੇ ਆਗੂਆਂ ਵੱਲੋਂ ਨਿਖੇਧੀ

ਲੰਡਨ, 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਦੁਨੀਆਂ ਭਰ ਦੇ ਮੁਲਕਾਂ ਜਿਨ੍ਹਾਂ ਵਿੱਚ ਅਮਰੀਕਾ, ਯੂਕੇ, ਰੂਸ, ਨਿਊਜ਼ੀਲੈਂਡ, ਪਾਕਿਸਤਾਨ, ਨੇਪਾਲ ਅਤੇ ਬੰਗਲਾਦੇਸ਼ ਸ਼ਾਮਲ ਹਨ ਨੇ ਸ੍ਰੀਲੰਕਾ ਵਿੱਚ ਗਿਰਜਾ ਘਰਾਂ ਅਤੇ ਹੋਟਲਾਂ ਵਿੱਚ ਹੋਏ ਬੰਬ ਧਮਾਕਿਆਂ ਦੀ ਨਿਖੇਧੀ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਵੀਟ ਕਰਕੇ ਸ੍ਰੀਲੰਕਾ ਦੇ ਲੋਕਾਂ ਨਾਲ ਦੁੱਖ ਵੰਡਾਇਆ। ਉਨ੍ਹਾਂ ਕਿਹਾ, ‘‘ਅਸੀਂ ਮਦਦ ਲਈ ਤਿਆਰ ਖੜ੍ਹੇ ਹਾਂ।’’ ਬਰਤਾਨਵੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਟਵੀਟ ਕੀਤਾ,

ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਰੋਮ, 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਇਟਲੀ ਦੇ ਜ਼ਿਲ੍ਹਾ ਬਰੇਸੀਆ ਵਿਚ ਸਥਿਤ ਗੁਰਦੁਆਰਾ ਸਿੰਘ ਸਭਾ ਫਲੇਰੋ ਦੀ ਪ੍ਰਬੰਧਕ ਕਮੇਟੀ ਤੇ ਸੰਗਤ ਦੇ ਸਹਿਯੋਗ ਨਾਲ ਖ਼ਾਲਸਾ ਪੰਥ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਵਿਚ ਯੂਰੋਪ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਪਹੁੰਚੀ।
ਇਸ ਨਗਰ ਕੀਰਤਨ ਦੀ ਸ਼ੁਰੂਆਤ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਹੋਈ। ਨਗਰ ਕੀਰਤਨ ਜਿਹੜਾ ਕਿ ਬਰੇਸੀਆ ਸਹਿਰ ਦੀ ਪਰਿਕਰਮਾ ਕਰਦਾ ਹੋਇਆ ਸ਼ਾਮ ਸਮੇਂ ਵਾਪਸ ਗੁਰੂਘਰ ਵਿਚ ਸਮਾਪਤ ਹੋਇਆ

ਈਸਟਰ ਮੌਕੇ ਮਹਾਰਾਣੀ 93 ਵਰ੍ਹਿਆਂ ਦੀ ਹੋਈ

ਲੰਡਨ, 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) :  ਮਹਾਰਾਣੀ ਐਲਿਜ਼ਾਬੈੱਥ ਦੂਜੀ ਦਾ ਐਤਵਾਰ ਨੂੰ 93ਵਾਂ ਜਨਮਦਿਨ ਸੀ। ਇਸ ਸਾਲ 21 ਅਪਰੈਲ ਨੂੰ ਈਸਟਰ ਸੰਡੇ ਵੀ ਸੀ। ਇਸ ਦੌਰਾਨ ਮਹਾਰਾਣੀ ਨੇ ਵਿੰਡਸਰ ਕੈਸਲ ਦੇ ਸੇਂਟ ਜਾਰਜ ਗਿਰਜਾਘਰ ’ਚ ਈਸਟਰ ਮੌਕੇ ਹੋਈ ਪ੍ਰਾਰਥਨਾ ’ਚ ਸ਼ਮੂਲੀਅਤ ਕੀਤੀ।

ਇਟਲੀ 'ਚ ਗੱਡੀ ਚਲਾਉਂਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਕਰਨਾ ਲੋਕਾਾ ਲਈ ਬਣਿਆ ਜਾਨ ਦਾ ਖੋਅ

ਇਟਲੀ, 20 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਪੂਰੀ ਦੁਨੀਆ ਵਿਚ ਗੱਡੀ ਚਲਾਉਂਦੇ ਸਮੇਂ ਡਰਾਈਵਰ ਵਲੋਂ ਫ਼ੋਨ ਦੀ ਵਰਤੋਂ ਕਰਨਾ ਆਮ ਜਿਹੀ ਗੱਲ ਹੈ ਚਾਹੇ ਕਿ ਸਭ ਦੇਸ਼ਾਂ ਦੇ ਟ੍ਰੈਫਿਕ ਨਿਯਮ ਗੱਡੀ ਚਲਾਉਂਦੇ ਫ਼ੋਨ ਵਰਤੋਂ ਦੀ ਇਜਾਜ਼ਤ ਨਹੀਂ ਦਿੰਦੇ, ਪਰ ਇਸ ਦੇ ਬਾਵਜੂਦ ਵੀ ਡਰਾਈਵਰ ਫ਼ੋਨ ਦੀ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕਰਦੇ ¢ ਡਰਾਈਵਰ ਦੀ ਇਸ ਗੁਸਤਾਖ਼ੀ ਕਾਰਨ ਕਈ ਵਾਰ ਅਜਿਹੇ ਵੱਡੇ ਸੜਕ ਹਾਦਸੇ ਘੱਟ ਜਾਾਦੇ ਹਨ ਜਿਹੜੇ ਕਿ ਅਣਗਿਣਤ ਨਿਰਦੋਸ਼ ਲੋਕਾਂ ਦੀ ਜਾਨ ਦਾ ਖੋਅ ਬਣ ਜਾਾਦੇ ਹਨ ¢ ਇਟਲੀ ਵਿਚ ਵੀ ਗੱਡੀ ਚਲਾਉਂਦੇ ਸਮੇਂ ਡਰਾਈਵਰ ਵਲੋਂ ਫ਼ੋਨ ਦੀ ਵਰਤੋਂ ਦੇ ਕਾਰਨ ਹਾਦਸਿਆਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ, ਜਿਸ ਦੇ ਮੱਦੇਨਜ਼ਰ ਇਟਲੀ ਦੇ ਟਰਾਾਸਪੋਰਟ ਮੰਤਰੀ ਦਾਨੀਲੋ ਤੂਨੀਨੇਲੀ ਬਹੁਤ ਹੀ ਗੰਭੀਰਤਾ ਨਾਲ ਲੋਕਾਂ ਦੀ ਜਾਨ ਬਚਾਉਣ ਲਈ ਡਰਾਈਵਿੰਗ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਨੂੰ ਮੁਕੰਮਲ ਬੰਦ ਕਰਨ ਲਈ ਯਤਨਸ਼ੀਲ ਹਨ ¢ ਇਸ ਕਾਰਵਾਈ ਅਧੀਨ ਹੀ ਇਟਲੀ ਦੇ ਹਾਈਵੇ ਕੋਡਾਂ ਵਿਚ ਵੱਡੇ ਬਦਲਾਅ ਕੀਤੇ ਜਾ ਰਹੇ ਹਨ,

ਯੂਸੀਐੱਲ ਨੂੰ ਦੱਸੇ ਬਿਨਾਂ ਕੈਂਬ੍ਰਿਜ ਤੋਂ ਤਨਖ਼ਾਹ ਲੈਂਦਾ ਰਿਹਾ ਭਾਰਤੀ ਪ੍ਰੋਫੈਸਰ

ਲੰਡਨ, 20 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਮੂਲ ਦੇ ਇਕ ਮੈਡੀਕਲ ਪ੍ਰੋਫੈਸਰ ਖ਼ਿਲਾਫ਼ ਮੌਜੂਦਾ ਯੂਨੀਵਰਸਿਟੀ ਦੀ ਜਾਣਕਾਰੀ ਤੋਂ ਬਿਨਾਂ ਇਕ ਹੋਰ ’ਵਰਸਿਟੀ ਵਿਚ ਕੰਮ ਕਰਨ ਤੇ ਤਨਖ਼ਾਹ ਲੈਣ ਦੇ ਦੋਸ਼ ਦੀ ਜਾਂਚ ਲਈ ਟ੍ਰਿਬਿਊਨਲ ਜਾਂਚ ਦੇ ਹੁਕਮ ਦਿੱਤੇ ਗਏ ਹਨ। ਉਹ ਦੋਵਾਂ ਥਾਵਾਂ ਤੋਂ ਸਾਲ ਤੋਂ ਵੱਧ ਸਮੇਂ ਤੋਂ ਤਨਖ਼ਾਹ ਲੈ ਰਿਹਾ ਸੀ। ਅਖਿਲੇਸ਼ ਰੈੱਡੀ (44) ਨੇ ਕਬੂਲਿਆ ਹੈ ਕਿ ਉਹ ਕੈਂਬ੍ਰਿਜ ਯੂਨੀਵਰਸਿਟੀ ਤੇ ਯੂਨੀਵਰਸਿਟੀ ਕਾਲਜ ਲੰਡਨ (ਯੂਸੀਐਲ) ਨਾਲ ਸਤੰਬਰ 2015 ਤੋਂ ਨਵੰਬਰ 2016 ਤੱਕ ਕੰਮ ਕਰ ਰਿਹਾ ਸੀ। ਰੈੱਡੀ ਖ਼ਿਲਾਫ਼ ਮਾਮਲੇ ਦੀ ਜਾਂਚ ਇਸੇ ਮਹੀਨੇ ਯੂਕੇ ਮੈਡੀਕਲ ਪ੍ਰੈਕਟੀਸ਼ਨਰਜ਼ ਵੱਲੋਂ ਕੀਤੀ ਜਾਵੇਗੀ। ਉਸ ’ਤੇ ਦੋਸ਼ ਹੈ ਕਿ ਉਹ ਯੂਸੀਐਲ ਨੂੰ ਦੱਸੇ ਬਿਨਾਂ ਕੈਂਬ੍ਰਿਜ ਲਈ ਵੀ ਕੰਮ ਕਰਦਾ ਰਿਹਾ ਤੇ ਤਨਖ਼ਾਹ ਲੈਂਦਾ ਰਿਹਾ।

ਕਰਦਾਤਿਆਂ ਦਾ ਪੈਸਾ ਬਰਬਾਦ ਕਰ ਰਿਹੈ ਐੱਸਬੀਆਈ: ਮਾਲਿਆ

ਲੰਡਨ,19 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਮੁਸ਼ਕਲਾਂ ਵਿਚ ਘਿਰੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੇ ਇਕ ਵਾਰ ਫੇਰ ਕਰਜ਼ਾ ਮੋੜਨ ਦੀ ਪੇਸ਼ਕਸ਼ ਦੁਹਰਾਉਣ ਲਈ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਸਟੇਟ ਬੈਂਕ (ਐੱਸਬੀਆਈ) ਕਰਦਾਤਾ ਦਾ ਪੈਸਾ ਬਰਤਾਨੀਆ ਵਿਚ ਮੁਕੱਦਮੇ ਉੱਤੇ ਬਰਬਾਦ ਕਰ ਰਹੀ ਹੈ।

ਪਿ੍ੰਸ ਫਿਲਪ ਸ਼ਾਹੀ ਪਰਿਵਾਰ ਦੇ ਸਭ ਤੋਂ ਜ਼ਿਆਦਾ ਉਮਰ ਭੋਗਣ ਵਾਲੇ ਤੀਜੇ ਮੈਂਬਰ ਅਤੇ ਪਹਿਲੇ ਮਰਦ

ਲੰਡਨ,19 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਮਹਾਰਾਣੀ ਐਲਿਜ਼ਾਬੈੱਥ ਦੂਜੀ ਦੇ ਪਤੀ ਅਤੇ ਡਿਊਕ ਆਫ਼ ਈਡਨਬਰਗ ਪਿ੍ੰਸ ਫਿਲਪ ਸ਼ਾਹੀ ਪਰਿਵਾਰ ਦੇ ਤੀਜੇ ਸਭ ਤੋਂ ਲੰਮੀ ਉਮਰ ਭੋਗਣ ਵਾਲੇ ਮੈਂਬਰ ਅਤੇ ਪਹਿਲੇ ਮਰਦ ਮੈਂਬਰ ਬਣੇ ਹਨ |

ਸਰਬਜੀਤ ਕੌਰ ਦੇ ਕਤਲ ਕੇਸ 'ਚ ਅਦਾਲਤ ਨੂੰ ਮੌਕੇ ਦੀਆਂ ਤਸਵੀਰਾਂ ਵਿਖਾਈਆਂ

ਲੰਡਨ,19 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਆਪਣੀਆਂ ਦੋ ਪਤਨੀਆਂ ਦੇ ਕਥਿਤ ਕਤਲ ਕੇਸ ਦਾ ਸਾਹਮਣਾ ਕਰ ਰਹੇ ਪੰਜਾਬੀ ਕਾਰੋਬਾਰੀ ਗੁਰਪ੍ਰੀਤ ਸਿੰਘ ਸਬੰਧੀ ਕਤਲ ਮੌਕੇ ਦੀਆਂ ਤਸਵੀਰਾਂ ਅਦਾਲਤ ਨੂੰ ਵਿਖਾਈਆਂ ਗਈਆਂ ਜਿਸ ਅਧੀਨ ਉਸ ਨੂੰ ਕਾਤਲ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਅਦਾਲਤ ਵਿਚ ਦੱਸਿਆ ਗਿਆ ਕਿ ਵਾਰਦਾਤ ਵਾਲੇ ਦਿਨ ਇੱਕ ਅਣਪਛਾਤੀ ਔਰਤ ਨਾਲ ਘਰੋਂ ਬਾਹਰ ਨਿਕਲਣ ਬਾਅਦ ਗੁਰਪ੍ਰੀਤ ਸਿੰਘ ਅੱਖਰ ਵਿਲੀਅਰਜ਼ ਸਟਰੀਟ ਸਥਿਤ ਗੁਰਦੁਆਰੇ ਗਿਆ ਸੀ ਜਿੱਥੇ ਉਸ ਨੇ ਸਵਾ 8 ਅਤੇ 9 ਵਜੇ ਤੱਕ ਆਪਣਾ ਸਮਾਂ ਬਤੀਤ ਕੀਤਾ ਸੀ | ਜਿਸ ਤੋਂ ਬਾਅਦ ਉਹ ਆਪਣੇ ਮੂਰ ਸਟਰੀਟ ਸਥਿਤ ਕੰਮ ਵੱਲ ਰਵਾਨਾ ਹੋਇਆ ਸੀ, ਪਰ ਇਸੇ ਦੌਰਾਨ ਉਸ ਨੂੰ ਆਪਣੇ ਹੱਥ ਸਾਫ਼ ਕਰਦੇ ਦੇਖਿਆ ਗਿਆ ਸੀ ਜਦਕਿ ਅਸਲੀਅਤ ਵਿਚ ਇਹ ਵੀ ਹੋ ਸਕਦਾ ਹੈ ਕਿ ਉਸ ਨੇ ਕੜਾਹ ਪ੍ਰਸ਼ਾਦ ਵਾਲੇ ਹੱਥ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੋਵੇ | ਅਦਾਲਤ ਨੂੰ ਦੱਸਿਆ ਗਿਆ ਕਿ ਜਦ ਉਹ ਵਾਰਦਾਤ ਵਾਲੇ ਦਿਨ ਸ਼ਾਮੀ 4 ਵਜੇ ਆਪਣੇ ਬੱਚਿਆਂ ਨੂੰ ਲੈ ਕੇ ਘਰ ਪਹੁੰਚਿਆ ਸੀ ਤਦ ਉਸ ਨੇ ਆਮ ਵਾਂਗ ਆਪਣੀ ਪਤਨੀ ਨੂੰ ਦਰਵਾਜ਼ਾ ਖੋਲ੍ਹਣ ਲਈ ਘੰਟੀ ਨਹੀਂ ਸੀ ਵਜਾਈ ਸਗੋਂ ਆਪ ਘਰ ਵਿਚ ਦਾਖ਼ਲ ਹੋ ਗਿਆ ਸੀ ਜਿੱਥੇ ਉਸ ਨੇ ਆਪਣੀ ਪਤਨੀ ਨੂੰ ਮਿ੍ਤਕ ਹਾਲਤ ਵਿਚ ਦੇਖਦਿਆਂ ਆਪਣੇ ਪੱਟਾਂ ਵਿਚ ਲੈ ਲਿਆ ਸੀ ਅਤੇ ਉਸ ਦੇ ਬੱਚੇ ਗੁਆਂਢੀਆਂ ਨੂੰ ਦੱਸਣ ਚਲੇ ਗਏ ਸਨ ਕਿ ਉਨ੍ਹਾਂ ਦੀ ਮਾਂ ਦੀ ਹੱਤਿਆ ਹੋ ਗਈ ਹੈ |

ਇਟਲੀ ਵਿਖੇ ਸੰਤ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਦੇ ਦੀਵਾਨ ਅੱਜ ਤੋਂ

ਇਟਲੀ,19 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) :  ਗੁਰਦੁਆਰਾ ਸੰਤਸਰ ਸਾਹਿਬ ਸੈਕਟਰ 38 ਵੈਸਟ ਚੰਡੀਗੜ੍ਹ ਵਿਖੇ ਖਾਲਸੇ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 'ਪ੍ਰਗਟਿਓ ਖ਼ਾਲਸਾ' ਅਤੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ ਅਤੇ ਸੰਤ ਬਾਬਾ ਕਰਤਾਰ ਸਿੰਘ ਭੈਰੋਂਮਾਜਰੇ ਵਾਲਿਆਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਬੜੀ ਚੜ੍ਹਦੀਕਲਾ ਵਿਚ ਸਮਾਪਤੀ ਉਪਰੰਤ ਬਾਬਾ ਸਰੂਪ ਸਿੰਘ ਸੰਤਸਰ ਵਾਲਿਆਂ ਵਲੋਂ ਪੰਜਾਬ ਤੋਂ ਇਲਾਵਾ ਹੋਰਨਾਂ ਰਾਜਾਂ ਵਿਚ ਵੀ

ਸੈਲਾਨੀਆਂ ਨਾਲ ਭਰੀ ਬੱਸ ਹਾਦਸਾਗ੍ਰਸਤ

ਰੋਮ (ਇਟਲੀ),18 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਪੁਰਤਗਾਲ ਦੇ ਮਦੀਰਾ ਟਾਪੂ ’ਤੇ ਸੈਲਾਨੀਆਂ ਨਾਲ ਭਰੀ ਇਕ ਬੱਸ ਹਾਦਸਾਗ੍ਰਸਤ ਹੋ ਗਈ। ਹਾਦਸੇ ਵਿੱਚ 29 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 28 ਹੋਰ ਜ਼ਖ਼ਮੀ ਹੋ ਗਏ। 

ਵਾਤਾਵਰਨ ਪ੍ਰੇਮੀਆਂ ਦਾ ਮੁਜ਼ਾਹਰਾ ਚੌਥੇ ਦਿਨ ਵੀ ਜਾਰੀ

ਲੰਡਨ,18 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਦੀ ਰਾਜਧਾਨੀ ਲੰਡਨ ’ਚ ਵਾਤਾਵਰਨ ਤਬਦੀਲੀ ਨੂੰ ਲੈ ਕੇ ਕੀਤਾ ਜਾ ਰਿਹਾ ਰੋਸ ਮੁਜ਼ਾਹਰਾ ਚੌਥੇ ਦਿਨ ਵੀ ਜਾਰੀ ਰਿਹਾ, ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੋਈ ਤੇ ਬਰਤਾਨਵੀ ਰਾਜਧਾਨੀ ਦੇ ਕੁਝ ਹਿੱਸਿਆਂ ’ਚ ਤਕਰੀਬਨ ਖੜੋਤ ਆ ਗਈ ਹੈ। ਇਸ ਸਬੰਧੀ ਹੁਣ ਤੱਕ ਕਰੀਬ 300 ਤੋਂ ਵੱਧ ਮੁਜ਼ਾਹਰਾਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਪੈਰਿਸ,18 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਗੁਰਦੁਆਰਾ ਸਿੰਘ ਸਭਾ ਬੋਬੀਨੀ ਵੱਲੋਂ ਫਰਾਂਸ ਦੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸੰਗਤ ਦੇ ਸਹਿਯੋਗ ਨਾਲ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਵਿੱਚ ਯੂਰੋਪ ਦੇ ਵੱਖ-ਵੱਖ ਮੁਲਕਾਂ ਦੀ ਸੰਗਤ ਸਣੇ ਵੱਡੀ ਗਿਣਤੀ ਵਿੱਚ ਗੋਰਿਆਂ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਭਾਰਤ ਤੋਂ ਵਿਸ਼ੇਸ ਤੌਰ ’ਤੇ ਪਹੁੰਚੇ ਬਾਬਾ ਬਿਧੀ ਚੰਦ ਦੇ ਜਾਨਸੀਨ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਸ੍ਰੀ ਸਾਹਿਬ ਤੇ ਬਾਬਾ ਬਿਧੀ ਚੰਦ ਦੇ ਗਾਤਰੇ ਦੀ ਕਿਰਪਾਨ ਦੇ ਸੰਗਤ ਨੂੰ ਦਰਸ਼ਨ ਕਰਵਾਏ ਗਏ

ਵਿਸ਼ਵ ਪ੍ਰੈੱਸ ਆਜ਼ਾਦੀ ਸੂਚੀ ’ਚ ਭਾਰਤ ਦਾ ਦਰਜਾ ਡਿੱਗਿਆ

ਲੰਡਨ,18 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਵਿਸ਼ਵ ਪ੍ਰੈੱਸ ਆਜ਼ਾਦੀ ਇੰਡੈਕਸ ’ਚ ਭਾਰਤ ਦਾ ਰੁਤਬਾ ਦੋ ਰੈਂਕ ਡਿੱਗ ਕੇ 140ਵੇਂ ਨੰਬਰ ’ਤੇ ਪਹੁੰਚ ਗਿਆ ਹੈ। ‘ਰਿਪੋਰਟਰਜ਼ ਵਿਦਆਊਟ ਬਾਰਡਰਜ਼’ ਦਾ ਸਾਲਾਨਾ ਅਧਿਐਨ ਵੀਰਵਾਰ ਨੂੰ ਜਾਰੀ ਕੀਤਾ ਗਿਆ। ਅਧਿਐਨ ’ਚ ਖ਼ਦਸ਼ਾ ਜ਼ਾਹਰ ਕੀਤਾ ਗਿਆ ਹੈ ਕਿ ਭਾਰਤ ’ਚ ਆਮ ਚੋਣਾਂ ਪੱਤਰਕਾਰਾਂ ਲਈ ਖ਼ਤਰਨਾਕ ਸਮਾਂ ਹਨ। ਵਿਸ਼ਵ ਪ੍ਰੈੱਸ ਆਜ਼ਾਦੀ ਸੂਚੀ 2019 ’ਚ ਨਾਰਵੇ ਨੇ 180 ਮੁਲਕਾਂ ’ਚੋਂ ਮੋਹਰੀ ਸਥਾਨ ਮੱਲ੍ਹਿਆ ਹੈ। ਦੂਜੇ ਨੰਬਰ ’ਤੇ ਫਿਨਲੈਂਡ, ਤੀਜੇ ’ਤੇ ਸਵੀਡਨ ਅਤੇ ਚੌਥੇ ’ਤੇ ਨੈਦਰਲੈਂਡਜ਼ ਆਇਆ ਹੈ। ਸੂਚੀ ’ਚ ਪਾਕਿਸਤਾਨ 142ਵੇਂ ਅਤੇ ਬੰਗਲਾਦੇਸ਼ 150 ਵੇਂ ਨੰਬਰ ’ਤੇ ਹੈ। ਚੀਨ ਨੂੰ 177ਵਾਂ, ਉੱਤਰੀ ਕੋਰੀਆ ਨੂੰ 179ਵਾਂ ਅਤੇ ਤੁਰਕਮੇਨਿਸਤਾਨ ਨੂੰ ਆਖਰੀ ਸਥਾਨ ਮਿਲਿਆ ਹੈ।

ਪੈਰਿਸ 'ਚ ਖ਼ਾਲਸਾ ਸਾਜਨਾ ਦਿਵਸ ਮੌਕੇ ਸਜਾਇਆ ਵਿਸ਼ਾਲ ਨਗਰ ਕੀਤਰਨ

ਪੈਰਿਸ,17 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਨਿਵਾਜੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ 'ਬੋਬਿਨੀ' ਤੋਂ ਸਮੂਹ ਗੁਰਦੁਆਰਿਆਂ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪੂਰੇ ਖ਼ਾਲਸਾਈ ਜਾਹੋ-ਜਲਾਲ ਨਾਲ ਸਜਾਇਆ ਗਿਆ | 'ਬੋਬਿਨੀ' ਵਿਖੇ ਪੂਰਾ ਹਫ਼ਤਾ ਦੀਵਾਨ ਸਜਾਏ ਗਏ, ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ |

ਮਾਲਿਆ ਵੱਲੋਂ ਗੋਇਲ ਨਾਲ ਇਕਜੁੱਟਤਾ ਦਾ ਪ੍ਰਗਟਾਵਾ

ਲੰਡਨ,17 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਸੰਕਟ ਵਿਚ ਘਿਰੇ ਕਾਰੋਬਾਰੀ ਵਿਜੇ ਮਾਲਿਆ ਨੇ ਜੈੱਟ ਏਅਰਵੇਜ਼ ਦੇ ਬਾਨੀ ਨਰੇਸ਼ ਗੋਇਲ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਭਾਰਤੀ ਬੈਂਕਾਂ ਤੋਂ ਲਏ ਕਰਜ਼ੇ ਨੂੰ ਵਾਪਸ ਮੋੜਨ ਦੀ ਆਪਣੀ ਪੇਸ਼ਕਸ਼ ਵੀ ਦੁਹਰਾਈ। ਕਰੀਬ 9,000 ਕਰੋੜ ਰੁਪਏ ਦੀ ਵਿੱਤੀ ਧੋਖਾਧੜੀ ਤੇ ਕਾਲੇ ਧਨ ਦੇ ਮਾਮਲਿਆਂ ਵਿਚ ਘਿਰੇ ਕਾਰੋਬਾਰੀ ਨੇ ਦਾਅਵਾ ਕੀਤਾ ਕਿ ਸਰਕਾਰ ਪ੍ਰਾਈਵੇਟ ਏਅਰਲਾਈਨ ਕੰਪਨੀਆਂ ਨਾਲ ਪੱਖਪਾਤ ਕਰ ਰਹੀ ਹੈ।

ਵਾਤਾਵਰਨ ਤਬਦੀਲੀ ਖ਼ਿਲਾਫ਼ ਪ੍ਰਦਰਸ਼ਨ ਕਰਦੇ 300 ਗ੍ਰਿਫ਼ਤਾਰ

ਲੰਡਨ,17 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) :  ਲੰਡਨ ਵਿਚ ਵਾਤਾਵਰਨ ਤਬਦੀਲੀ ਬਾਰੇ ਜਾਰੀ ਰੋਸ ਮੁਜ਼ਾਹਰਿਆਂ ਦੌਰਾਨ ਕਰੀਬ 300 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਪ੍ਰਦਰਸ਼ਨਾਂ ਨਾਲ ਰਾਜਧਾਨੀ ਲੰਡਨ ਵਿਚ ਜਨਜੀਵਨ ਪ੍ਰਭਾਵਿਤ ਹੋਇਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਸੋਮਵਾਰ ਨੂੰ ਇਕ ਪੁਲ਼, ਸੜਕਾਂ ਤੇ ਚੌਕਾਂ ਨੂੰ ਜਾਮ ਕਰ ਦਿੱਤਾ। ਯੂਰੋਪ ਦੇ ਕਈ ਹਿੱਸਿਆਂ ਵਿਚ ਵੀ ਮੁਜ਼ਾਹਰੇ ਕੀਤੇ ਗਏ ਹਨ। ਇਨ੍ਹਾਂ ਪ੍ਰਦਰਸ਼ਨਾਂ ਦੀ ਅਗਵਾਈ ‘

ਵਿਦੇਸ਼ਾਂ ਵਿਚ ਖਾਲਸਾ ਸਾਜਨਾ ਦਿਵਸ ਦੀਆਂ ਰੌਣਕਾਂ

ਲੰਡਨ,16 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਡਰਬੀ ਵਿਖੇ ਗੁਰਦੁਆਰਾ ਗੁਰੂ ਅਰਜਨ ਦੇਵ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰਦੁਆਰਾ ਰਾਮਗੜ੍ਹੀਆ ਸਭਾ ਤੇ ਸ੍ਰੀ ਗੁਰੂ ਰਵਿਦਾਸ ਸਭਾ ਵਲੋਂ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਧੂਮ-ਧਾਮ ਤੇ ਸ਼ਰਧਾ ਨਾਲ ਮਨਾਏ ਗਏ ਤੇ ਨਗਰ ਕੀਰਤਨ ਸਜਾਏ ਗਏ ਜਿਸ ਦੌਰਾਨ ਸਥਾਨਕ ਰਾਗੀ ਅਤੇ ਪ੍ਰਚਾਰਕ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਤੇ ਪ੍ਰਚਾਰਕਾਂ ਨੇ ਵਿਸਾਖੀ ਸਬੰਧੀ ਚਾਨਣਾ ਪਾਇਆ, ਜਿੱਥੇ ਵੱਡੀ ਗਿਣਤੀ 'ਚ ਸੰਗਤ ਨੇ ਹਾਜ਼ਰੀ ਭਰੀ | ਨਗਰ ਕੀਰਤਨ ਦੀ ਆਰੰਭਤਾ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਹੋਈ, ਜੋ ਡਰਬੀ ਦੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਸਮਾਪਤ ਹੋਇਆ |

ਸ੍ਰੀ ਗੁਰੂ ਸਿੰਘ ਸਭਾ ਸਾਊਥਾਲ 'ਚ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਸਬੰਧੀ ਸਮਾਗਮ

ਲੰਡਨ,16 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਸ੍ਰੀ ਗੁਰੂ ਸਿੰਘ ਸਭਾ ਸਾਊਥਾਲ 'ਚ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਸਬੰਧੀ ਵਿਸ਼ੇਸ਼ ਸਮਾਗਮ ਕਰਵਾਏ ਗਏ | ਇਸ ਮੌਕੇ ਗੁਰਦੁਆਰਾ ਹੈਵਲਾਕ ਰੋਡ ਤੇ ਗੁਰਦੁਆਰਾ ਪਾਰਕ ਐਵੇਨਿਊ 'ਚ ਵੱਖ-ਵੱਖ ਸਮਾਗਮ ਹੋਏ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਾਰਾ ਦਿਨ ਗੁਰਬਾਣੀ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਸਿੱਖ ਸੰਗਤ ਨੂੰ ਕੀਰਤਨੀ ਜਥਿਆਂ ਤੇ ਕਥਾ ਵਾਚਕਾਂ ਨੇ ਨਿਹਾਲ ਕੀਤਾ | ਗੁਰ ਇਤਿਹਾਸ ਤੇ ਖ਼ਾਲਸਾ ਪੰਥ ਦੀ ਸਾਜਨਾ ਕਿਉਂ ਤੇ ਕਿਵੇਂ ਕੀਤੀ ਗਈ ਬਾਰੇ ਵਿਚਾਰਾਂ ਹੋਈਆਂ |

ਪੰਜਾਬੀ ਏਕਤਾ ਪਾਰਟੀ ਦੇ ਵੈਸਟ ਲੰਡਨ ਯੂਨਿਟ ਦਾ ਗਠਨ

ਲੰਡਨ,16 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬੀ ਏਕਤਾ ਪਾਰਟੀ ਦੀ ਦਿਨੋਂ ਦਿਨ ਵਿਦੇਸ਼ਾਂ 'ਚ ਸਰਗਰਮੀ ਵੱਧ ਰਹੀ ਹੈ | ਇਸ ਪਾਰਟੀ ਨਾਲ ਜੁੜੇ ਉਹੀ ਲੋਕ ਜ਼ਿਆਦਾ ਗਿਣਤੀ 'ਚ ਹਨ ਜਿਨ੍ਹਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਭਰਪੂਰ ਹਮਾਇਤ ਕੀਤੀ ਸੀ | ਯੂ.ਕੇ. ਵਿਚ ਆਮ ਆਦਮੀ ਪਾਰਟੀ ਨੂੰ ਵੱਡਾ ਧੱਕਾ ਲੱਗਾ ਹੈ, ਜਿੱਥੋਂ ਵੱਡੀ ਗਿਣਤੀ ਵਿਚ 'ਆਪ' ਦੇ ਸਮਰਥਕ ਸੁਖਪਾਲ ਸਿੰਘ ਖਹਿਰਾ ਦੀ ਮਦਦ 'ਤੇ ਆ ਗਏ ਹਨ | 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0074511419
Copyright © 2019, Panjabi Times. All rights reserved. Website Designed by Mozart Infotech