ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਅਫਗਾਨਿਸਤਾਨ ਵਿਚ ਹਵਾਈ ਹਮਲੇ; 21 ਸ਼ਹਿਰੀ ਹਲਾਕ

February 11, 2019 03:53 PM

ਕਾਬੁਲ, 10 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਫ਼ਗਾਨਿਸਤਾਨ ਦੇ ਦੱਖਣੀ ਹਿਲਮਾਂਦ ਸੂਬੇ ਦੇ ਇਕ ਕਾਨੂੰਨਸਾਜ਼ ਨੇ ਕਿਹਾ ਕਿ ਹਵਾਈ ਹਮਲਿਆਂ ਵਿਚ 21 ਆਮ ਨਾਗਰਿਕ ਮਾਰੇ ਗਏ ਹਨ। ਮੁਹੰਮਦ ਹਾਸ਼ਿਮ ਅਲਕੋਜ਼ਈ ਨੇ ਕਿਹਾ ਕਿ ਇਕ ਹਮਲੇ ਵਿਚ 13 ਅਤੇ ਇਕ ਹੋਰ ਹਮਲੇ ਵਿਚ ਅੱਠ ਵਿਅਕਤੀ ਮਾਰੇ ਗਏ ਹਨ। ਦੋਵੇਂ ਹਮਲੇ ਸ਼ੁੱਕਰਵਾਰ ਦੇਰ ਰਾਤੀਂ ਸੰਗੀਨ ਜ਼ਿਲੇ ਵਿਚ ਕੀਤੇ ਗਏ ਜਿੱਥੇ ਨਾਟੋ ਦੀ ਹਮਾਇਤ ਯਾਫ਼ਤਾ ਅਫ਼ਗਾਨ ਫੌਜ ਅਤੇ ਤਾਲਿਬਾਨ ਦਰਮਿਆਨ ਗਹਿਗੱਚ ਲੜਾਈ ਚੱਲ ਰਹੀ ਸੀ। ਉਨ੍ਹਾਂ ਕਿਹਾ ‘‘ ਇਨ੍ਹਾਂ ਹਵਾਈ ਹਮਲਿਆਂ ਵਿਚ ਸਿਰਫ ਤੇ ਸਿਰਫ਼ ਬੇਦੋਸ਼ੇ ਨਾਗਰਿਕ, ਔਰਤਾਂ ਤੇ ਬੱਚੇ ਹੀ ਨਿਸ਼ਾਨਾ ਬਣੇ ਹਨ ਅਤੇ ਫੌਜੀ ਹਮਲਿਆਂ ਕਾਰਨ ਲੋਕਾਂ ਅੰਦਰ ਰੋਸ ਫੈਲ ਗਿਆ ਹੈ।’’ ਸੂਬੇ ਦੇ ਗਵਰਨਰ ਦੇ ਤਰਜਮਾਨ ਉਮਰ ਜ਼ੌਕ ਨੇ ਕਿਹਾ ਕਿ ਬਾਗ਼ੀਆਂ ਨੇ ਇਕ ਰਿਹਾਇਸ਼ੀ ਇਲਾਕੇ ’ਚੋਂ ਅਫ਼ਗਾਨ ਦਸਤਿਆਂ ’ਤੇ ਹਮਲਾ ਕੀਤਾ ਸੀ।ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਕਮਿਊਨਿਟੀ ਸੇਵਾ Via ਕਮਿਊਨਿਟੀ ਬੋਰਡ ਓਮੋਕੋਰੋਆ ਕਮਿਊਨਿਟੀ ਬੋਰਡ (ਵੈਸਟਰਨ ਬੇਅ ਆਫ ਪਲੈਂਟੀ) ਚੋਣਾਂ 'ਚ ਸ. ਪੂਰਨ ਭਾਗ ਸਿੰਘ ਦੇ ਖੁੱਲ੍ਹ ਸਕਦੇ ਹਨ ਭਾਗ

ਔਕਲੈਂਡ 18 ਅਗਸਤ (ਹਰਜਿੰਦਰ ਸਿੰਘ ਬਸਿਆਲਾ)- ਬੇਅ ਆਫ ਪਲੈਂਟੀ ਦੇ ਇਕ ਜਿਲ੍ਹੇ 'ਵੈਸਟਰਨ ਬੇਅ ਆਫ ਪਲੈਂਟੀ'  ਵਿਖੇ ਹੋਣ ਵਾਲੀਆਂ ਕੌਂਸਿਲ ਚੋਣਾਂ ਦੀਆਂ ਨਾਮਜ਼ਦਗੀਆਂ ਦਾ ਕੰਮ ਖਤਮ ਹੋ ਚੁੱਕਾ ਹੈ। ਮੇਅਰ, 11 ਕੌਂਸਲਰ ਅਤੇ 20 ਵੱਖ-ਵੱਖ ਹਲਕਿਆਂ ਦੇ ਕਮਿਊਨਿਟੀ ਬੋਰਡ ਮੈਂਬਰ ਚੁਣੇ ਜਾਣੇ ਹਨ। ਟੌਰੰਗਾ ਖੇਤਰ ਅਤੇ ਆਸ ਪਾਸ ਵਸਦੇ ਪੰਜਾਬੀਆਂ ਲਈ ਖੁਸ਼ੀ ਦੀ ਗੱਲ ਹੈ ਕਿ ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਦੇ ਪ੍ਰਧਾਨ ਸ. ਪੂਰਨ ਭਾਗ ਸਿੰਘ  'ਓਮੋਕੋਰੋਆ ਕਮਿਊਨਿਟੀ ਬੋਰਡ' ਦੇ ਲਈ ਆਪਣੀ ਚੋਣ ਲੜ ਰਹੇ ਹਨ। ਇਸ ਹਲਕੇ ਤੋਂ ਕੁੱਲ 4 ਮੈਂਬਰ ਚੁਣੇ ਜਾਣੇ ਹਨ ਅਤੇ ਇਸ ਵੇਲੇ ਕੁੱਲ 5 ਉਮੀਦਵਾਰ ਹੀ ਮੈਦਾਨ ਦੇ ਵਿਚ ਹਨ। ਜਿਨ੍ਹਾਂ ਵਿਚੋ ਇਕ ਪਤੀ-ਪਤਨੀ ਵੀ ਹਨ।

ਪਹਿਲਾਂ ਮੰਗ-ਪੱਤਰ:..ਤਾਂ ਕਿ ਗੱਲ ਬਣੇ ਸਲੀਕੇ ਨਾਲ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਕਮੇਟੀ ਅਤੇ 9 ਹੋਰ ਸੰਸਥਾਵਾਂ ਨੇ ਸਾਂਝਾ ਮੰਗ ਪੱਤਰ 'ਕੌਂਸਲੇਟ ਆਫ ਇੰਡੀਆ' ਨੂੰ ਸੌਂਪਿਆ

ਔਕਲੈਂਡ 18 ਅਗਸਤ (ਹਰਜਿੰਦਰ ਸਿੰਘ ਬਸਿਆਲਾ)- ਦਿੱਲੀ ਦੇ ਤੁਗਲਕਾਬਾਦ ਇਲਾਕੇ 'ਚ ਸਥਿਤ ਪੁਰਾਤਨ ਸ੍ਰੀ ਗੁਰੂ ਰਵਿਦਾਸ ਮੰਦਰ ਨੂੰ ਤੋੜ ਕੇ ਹਟਾ ਦਿੱਤਾ ਗਿਆ ਸੀ, ਜਿਸਦਾ ਲਗਾਤਾਰ ਵਿਰੋਧ ਦੇਸ਼-ਵਿਦੇਸ਼ 'ਚ ਹੋ ਰਿਹਾ ਹੈ। ਵਿਰੋਧ ਵਿਚ ਪੰਜਾਬ ਬੰਦ ਵੀ ਰਿਹਾ ਤੇ ਦਿੱਲੀ ਬੰਦ ਦਾ ਵੀ ਸੱਦਾ ਦਿੱਤਾ ਗਿਆ। 21 ਅਗਸਤ ਨੂੰ ਜੰਤਰ-ਮੰਤਰ ਵਿਖੇ ਰੋਸ ਪ੍ਰਦਰਸ਼ਨ ਹੋਣਾ ਹੈ। ਇਸ ਸਬੰਧੀ ਨਿਊਜ਼ੀਲੈਂਡ ਦੇ ਵਿਚ ਵੀ ਵਿਰੋਧ ਦੀ ਸੁਰ ਤੇਜ਼ ਹੋ ਰਹੀ ਹੈ। ਬੀਤੇ ਦਿਨੀਂ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ ਅਤੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਹੇਸਟਿੰਗਜ਼ ਵਿਖੇ ਵੀ ਇਕ ਸਾਂਝੀ ਮੀਟਿੰਗ  ਕੀਤੀ ਜਾ ਚੁੱਕੀ ਹੈ।  ਪ੍ਰਧਾਨ ਪਰਮਜੀਤ ਮਹਿਮੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਸ਼ਾਮ 5 ਵਜੇ ਆਨਰੇਰੀ ਕੌਂਸਿਲ 

ਵਾਹ ਬਾਈ! ਪੱਕਾ ਮੈਂ ਹੋਵਾਂ-ਇੰਗਲਿਸ਼ ਟੈਸਟ ਕੋਈ ਹੋਰ ਦੇਵੇ 26 ਸਾਲਾ ਭਾਰਤੀ ਨੂੰ ਪੀ. ਆਰ. ਦੇਣ ਵੇਲੇ ਹੋਈ ਮਨਾਹੀ-ਇੰਗਲਿਸ਼ ਦਾ ਟੈਸਟ ਨਿਕਲਿਆ ਨਕਲੀ

ਔਕਲੈਂਡ 18 ਅਗਸਤ (ਹਰਜਿੰਦਰ ਸਿੰਘ ਬਸਿਆਲਾ)- ਇਕ 26 ਸਾਲਾ ਭਾਰਤੀ ਵਿਅਕਤੀ ਦੀ 'ਪਰਮਾਨੈਟ ਰੈਜੀਡੈਂਸੀ'  ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਇਸ ਕਰਕੇ ਰੱਦ ਕਰ ਦਿੱਤੀ ਹੈ ਕਿਉਂਕਿ ਉਸਦਾ ਇੰਗਲਿਸ਼ ਟੈਸਟ ਨਕਲੀ ਮਤਲਬ ਕਿ ਕਿਸੀ ਹੋਰ ਨੇ ਦਿੱਤਾ ਸੀ। ਅਜਿਹੀ ਨਾਂਹ ਪਹਿਲੀ ਵਾਰ ਨਹੀਂ ਹੋਈ ਇਸ ਤੋਂ ਪਹਿਲਾਂ ਵੀ ਉਹ ਬਗੈਰ ਕਾਨੂੰਨੀ ਹੱਕ ਦੇ ਕੰਮ ਕਰਦਾ ਰਿਹਾ ਹੈ। ਉਸਦਾ 'ਗੁੱਡ ਕਰੈਕਟਰ' ਇਮੀਗ੍ਰੇਸ਼ਨ ਨੂੰ 'ਬੈਡ' ਲੱਗਿਆ ਅਤੇ ਫਿਰ ਪੀ.ਆਰ. ਉਤੇ ਬੈਨ ਲੱਗ ਗਿਆ। ਇਸ ਵਿਅਕਤੀ ਦੀ ਜਦੋਂ ਫੋਨ ਉਤੇ ਇੰਟਰਵਿਊ ਹੋਈ ਸੀ ਤਾਂ ਉਸਨੇ ਕਿਸੀ ਹੋਰ ਨੂੰ ਫੋਨ ਦੇ ਕੇ ਇੰਗਲਿਸ਼ ਵਿਚ ਇੰਟਰਵਿਊ ਕਰਵਾ ਦਿੱਤੀ ਸੀ। ਨਿਊਜ਼ੀਲੈਂਡ ਦੇ ਵਿਚ ਇਨਟਰਮ ਵੀਜ਼ੇ ਉਤੇ ਹੋਣ ਦੇ ਬਾਵਜੂਦ ਕੰਮ ਕਰਦਾ ਰਿਹਾ। 

ਸੋਨੇ-ਚਾਂਦੀ ਦੀ ਚਮਕ ਨਾਲੋਂ ਹਰਾ ਦਰੱਖਤ ਜਿਆਦਾ ਸ਼ਾਨਦਾਰ

ਔਕਲੈਂਡ 18 ਅਗਸਤ (ਹਰਜਿੰਦਰ ਸਿੰਘ ਬਸਿਆਲਾ)- ਹਮਿਲਟਨ ਸਿਟੀ ਕੌਂਸਿਲ ਨੇ ਅੱਜ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ 'ਮਲਟੀ ਕਲਚਰਲ ਟ੍ਰੀ ਪਲਾਂਟੇਸ਼ਨ' ਦਾ ਆਯੋਜਨ ਕੀਤਾ। ਜਿਸ ਦੌਰਾਨ ਬਹੁਤ ਸਾਰੇ ਪੌਦੇ ਇਥੇ ਦੇ ਚਿੜੀਆਘਰ ਦੇ ਲਾਗੇ ਖਾਲੀ ਜਗ੍ਹਾ ਦੇ ਉਤੇ ਵੱਖ-ਵੱਖ ਕਿਸਮਾਂ ਦੇ ਲਾਏ ਗਏ। ਹਜ਼ਾਰਾਂ ਦੀ ਗਿਣਤੀ ਦੇ ਵਿਚ ਪੌਦਿਆਂ ਨੂੰ ਲਗਾਉਣ ਵਾਸਤੇ ਵੱਖ-ਵੱਖ ਕੌਮਾਂ ਦੇ ਲੋਕ ਇਥੇ ਬੱਚਿਆਂ ਸਮੇਤ ਪਹੁੰਚੇ ਹੋਏ ਸਨ। ਇਸ ਮੌਕੇ ਪੰਜਾਬੀਆਂ ਨੇ ਵੀ ਆਪਣੀ ਹਾਜ਼ਰੀ ਲਗਵਾਈ। 

ਮਕਬੂਜ਼ਾ ਕਸ਼ਮੀਰ ’ਚ ਪਹਾੜੀ ਖਿਸਕਣ ਕਾਰਨ 7 ਮੌਤਾਂ

ਮੁਜ਼ੱਫਰਾਬਾਦ,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਭਾਰੀ ਮੀਂਹ ਮਗਰੋਂ ਪਹਾੜੀ ਖਿਸਕਣ ਕਾਰਨ ਇੱਕ ਪਰਿਵਾਰ ਦੇ ਸੱਤ ਜੀਆਂ ਦੀ ਮੌਤ ਹੋ ਗਈ। ਪੁਲੀਸ ਦੇ ਬੁਲਾਰੇ ਰਾਜਾ ਜੁਲਕਰਨੈਣ ਨੇ ਐਤਵਾਰ ਨੂੰ

ਪਾਕਿ: ਧਮਾਕੇ ’ਚ ਪੰਜ ਹਲਾਕ

ਪਿਸ਼ਾਵਰ,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਐਤਵਾਰ ਨੂੰ ਰਿਮੋਟ ਕੰਟਰੋਲ ਨਾਲ ਕੀਤੇ ਧਮਾਕੇ ’ਚ 5 ਜਣੇ ਹਲਾਕ ਅਤੇ 6 ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਅਣਪਛਾਤੇ ਹਮਲਾਵਰਾਂ ਨੇ ਉਪਰੀ ਦੀਰ ਜ਼ਿਲ੍ਹੇ 

ਕਾਬੁਲ: ਖੁਦਕੁਸ਼ ਬੰਬਾਰ ਵੱਲੋਂ ਕੀਤੇ ਧਮਾਕੇ ਕਾਰਨ 63 ਮੌਤਾਂ

ਕਾਬੁਲ,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਇਥੋਂ ਦੇ ਵਿਆਹ ਸਮਾਗਮ ਵਿਚ ਖੁਦਕੁਸ਼ ਬੰਬਾਰ ਵਲੋਂ ਕੀਤੇ ਗਏ ਧਮਾਕੇ ਨਾਲ 63 ਜਣਿਆਂ ਦੀ ਮੌਤ ਹੋ ਗਈ ਤੇ 182 ਜ਼ਖ਼ਮੀ ਹੋ ਗਏ। ਇਹ ਬੰਬ ਧਮਾਕਾ ਪੱਛਮੀ ਕਾਬੁਲ ਵਿਚ ਉਸ ਵੇਲੇ ਹੋਇਆ ਜਦੋਂ ਅਮਰੀਕਾ ਵਲੋਂ ਅਫਗਾਨਿਸਤਾਨ ਵਿਚ ਫੌਜ ਦੀ ਨਫਰੀ ਘਟਾਉਣ ਲਈ ਤਾਲਿਬਾਨ ਨਾਲ ਸਮਝੌਤਾ ਆਖਰੀ ਪੜਾਅ ’ਤੇ ਹੈ। ਲਾੜੇ ਮੀਰਵਾਇਜ਼ ਨੇ ਸਥਾਨਕ ਤੋਲੋ ਨਿਊਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਇਸ ਧਮਾਕੇ ਕਾਰਨ ਉਸ ਦੀ

ਭੂਟਾਨ ਦੇ ਨੌਜਵਾਨਾਂ ’ਚ ਵਿਲੱਖਣ ਪ੍ਰਾਪਤੀਆਂ ਦੀ ਸਮਰੱਥਾ: ਮੋਦੀ

ਥਿੰਫੂ,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭੂਟਾਨ ਦੌਰੇ ਦੇ ਆਖ਼ਰੀ ਦਿਨ ਅੱਜ ਉੱਥੋਂ ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭੂਟਾਨ ਦੇ ਵਿਦਿਆਰਥੀਆਂ ਵਿਚ ਵਿਲੱਖਣ ਪ੍ਰਾਪਤੀਆਂ ਦੀ ਸਮਰੱਥਾ ਹੈ ਜੋ ਕਿ ਭਵਿੱਖੀ ਪੀੜ੍ਹੀਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।

ਹਾਂਗਕਾਂਗ ਦੇ ਅੰਦੋਲਨਕਾਰੀਆਂ ਨੇ ਸੜਕਾਂ ਉੱਤੇ ਲਿਆਂਦਾ ਹੜ੍ਹ

ਹਾਂਗਕਾਂਗ,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਹਾਂਗ ਕਾਂਗ ਵਿੱਚ ਸ਼ਹਿਰਵਾਸੀਆਂ ਦੇ ਵੱਧ ਅਧਿਕਾਰਾਂ ਦੀ ਲੜਾਈ ਲੜ ਰਹੇ ਅੰਦੋਲਨਕਾਰੀਆਂ ਨੇ ਐਤਵਾਰ ਨੂੰ ਆਪਣਾ ਅੰਦੋਲਨ ਹੋਰ ਪ੍ਰਚੰਡ ਕਰ ਦਿੱਤਾ ਹੈ ਅਤੇ ਇਸ ਦੇ ਸ਼ਾਂਤਮਈ ਚਿਹਰੇ ਮੋਹਰੇ ਨੂੰ ਬਰਕਰਾਰ ਰੱਖਿਆ। ਐਤਵਾਰ ਨੂੰ ਸ਼ਹਿਰ ਦੀਆਂ ਸੜਕਾਂ ਉੱਤੇ ਅੰਦੋਲਨਕਾਰੀਆਂ ਦਾ ਹੜ੍ਹ ਆ ਗਿਆ ਹੈ ਅਤੇ ਲੋਕਾਂ ਨੇ ਸ਼ਾਂਤਮਈ ਤਰੀਕੇ ਨਾਲ ਆਪਣੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ। ਅੰਦੋਲਨ ਨੂੰ ਸ਼ਹਿਰ ਵਾਸੀਆਂ ਦੀ ਪੂਰਨ ਹਮਾਇਤ ਮਿਲ ਰਹੀ ਹੈ।

ਪਾਕਿਸਤਾਨ ’ਚ ਪੁੱਜ ਚੁੱਕੀਆਂ ਭਾਰਤੀ ਵਸਤਾਂ ਵੇਚਣ ਦੀ ਇਜਾਜ਼ਤ ਮੰਗੀ

ਇਸਲਾਮਾਬਾਦ,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨੀਆਂ ਦੀ ਤਰਜਮਾਨੀ ਕਰਦੀ ਸੰਸਥਾ ਨੇ ਪਾਕਿ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੇਸ਼ ਦੇ ਹਵਾਈ ਅੱਡਿਆਂ ਤੇ ਬੰਦਰਗਾਹਾਂ ਵਿਚ ਪਹਿਲਾਂ ਤੋਂ ਹੀ ਪੁੱਜ ਚੁੱਕੀਆਂ ਭਾਰਤੀ ਵਸਤਾਂ ਨੂੰ ਸਥਾਨਕ ਮਾਰਕੀਟਾਂ ਵਿਚ ਵੇਚਣ ਦੀ ਆਗਿਆ ਦਿੱਤੀ ਜਾਵੇ। ਇਸ ਸਬੰਧੀ ਲਾਹੌਰ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਨੇ ਵਣਜ ਮੰਤਰਾਲੇ ਦੇ ਡਾਇਰੈਕਟਰ ਜਨਰਲ ਨੂੰ ਪੱਤਰ ਵੀ ਲਿਖਿਆ ਹੈ।
ਦੱਸਣਾ ਬਣਦਾ ਹੈ ਕਿ ਭਾਰਤ ਵਲੋਂ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਵਪਾਰ ਬੰਦ ਕਰ ਦਿੱਤਾ ਸੀ। ਐਂਪਲਾਈਜ਼ ਫੈਡਰੇਸ਼ਨ ਆਫ ਪਾਕਿਸਤਾਨ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਪਰ ਨਾਲ ਹੀ

ਹਾਂਗਕਾਂਗ ’ਚ ਚੀਨ ਪੱਖੀ ਅਤੇ ਵਿਰੋਧੀ ਰੈਲੀਆਂ ਨਾਲ ਮਾਹੌਲ ਭਖਿਆ

ਹਾਂਗਕਾਂਗ,17 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਹਾਂਗਕਾਂਗ ’ਚ ਲੋਕਤੰਤਰ ਹਮਾਇਤੀ ਕਾਰਕੁਨਾਂ ਨੇ ਫਿਰ ਤੋਂ ਵੱਡਾ ਮਾਰਚ ਕੱਢਿਆ ਹੈ। ਇਸ ਵਾਰ ਦੀਆਂ ਰੈਲੀਆਂ ਅੰਦੋਲਨ ਲਈ ਵੱਡਾ ਇਮਤਿਹਾਨ ਸਾਬਿਤ ਹੋਣਗੀਆਂ ਕਿਉਂਕਿ ਹਫ਼ਤੇ ਦੇ ਸ਼ੁਰੂ ’ਚ ਹਵਾਈ ਅੱਡੇ ’ਤੇ ਪ੍ਰਦਰਸ਼ਨ ਦੀ ਕਾਫੀ ਆਲੋਚਨਾ ਹੋਈ ਸੀ। ਇਸ ਦੇ ਨਾਲ ਚੀਨ ਦੇ ਅਗਲੇ ਕਦਮ ਨੂੰ ਲੈ ਕੇ ਵੀ ਫਿਕਰ ਵੱਧ ਗਿਆ ਹੈ।

ਸਤਿਆਰਥੀ ਵੱਲੋਂ ਬਾਲ ਜਿਨਸੀ ਸੋਸ਼ਣ ਰੋਕਣ ਲਈ ਸੰਮੇਲਨ ਬੁਲਾਉਣ ਦੀ ਅਪੀਲ

ਸਿੰਗਾਪੁਰ,17 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਨੋਬੇਲ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਨੇ ਡਿਜੀਟਲ ਬਾਲ ਜਿਨਸੀ ਸੋਸ਼ਣ ਤੇ ਤਸਕਰੀ ਰੋਕਣ ਲਈ ਸੰਯੁਕਤ ਰਾਸ਼ਟਰ ਨੂੰ ਸੰਮੇਲਨ ਬੁਲਾਉਣ ਦੀ ਅਪੀਲ ਕੀਤੀ ਹੈ। ਇਥੋਂ ਦੀ ਅਲੂਮਨੀ ਪੈਨ-ਆਈਆਈਐਮ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਸ੍ਰੀ ਸਤਿਆਰਥੀ ਨੇ ਕਿਹਾ ਕਿ ਇਸ ਸੋਸ਼ਣ ਨੂੰ ਰੋਕਣ ਲਈ ਸੰਯੁਕਤ ਰਾਸ਼ਟਰ ਪਹਿਲਕਦਮੀ ਕਰੇ। ਉਨ੍ਹਾਂ ਕਿਹਾ ਕਿ ਉਹ ਇਸ ਖੇਤਰ ਵਿਚ ਕੰਮ ਵੀ ਕਰ ਰਹੇ ਹਨ। ਉਹ ਇਸ ਬਾਰੇ ਭਾਰਤ ਸਰਕਾਰ ਨਾਲ ਵੀ

ਭਾਰਤੀ ਸਫ਼ੀਰ ਨੇ ਪਾਕਿ ਪੱਤਰਕਾਰਾਂ ਵੱਲ ਦੋਸਤੀ ਦਾ ਹੱਥ ਵਧਾਇਆ

ਸੰਯੁਕਤ ਰਾਸ਼ਟਰ,17 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਸਈਅਦ ਅਕਬਰੂਦੀਨ ਨੇ ਯੂਐਨ ਸੁਰੱਖਿਆ ਪਰਿਸ਼ਦ ਦੀ ਬੈਠਕ ਤੋਂ ਬਾਅਦ ਪਾਕਿਸਤਾਨੀ ਪੱਤਰਕਾਰਾਂ ਨਾਲ ਹੱਥ ਮਿਲਾ ਕੇ ਦੋਸਤੀ ਦਾ ਹੱਥ ਵਧਾਇਆ। ਇਹ ਬੈਠਕ ਯੂਐਨ ਦੇ ਸਥਾਈ ਮੈਂਬਰ ਚੀਨ ਦੀ ਮੰਗ ’ਤੇ ਕੀਤੀ ਗਈ ਜਿਸ ਵਿਚ ਕਸ਼ਮੀਰ ਵਿਚੋਂ ਧਾਰਾ-370 ਹਟਾਉਣ ਤੋਂ ਬਾਅਦ ਪੈਦਾ ਹੋਈ ਸਥਿਤੀ ਬਾਰੇ ਵਟਾਂਦਰਾ ਕੀਤਾ ਗਿਆ। ਇਸ ਬੈਠਕ ਤੋਂ ਬਾਅਦ ਸੰਯੁਕਤ ਰਾਸ਼ਟਰ ਵਿਚ ਚੀਨ ਦੇ ਸਫੀਰ ਜਾਂਗ ਜੁਨ ਤੇ ਪਾਕਿਸਤਾਨ ਦੀ ਸਫੀਰ ਮਲੀਹਾ ਲੋਧੀ ਨੇ ਵੀ ਪੱਤਰਕਾਰਾਂ ਨੂੰ ਸੰਬੋਧਨ ਜ਼ਰੂਰ ਕੀਤਾ ਪਰ ਉਹ ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਦਿੱਤੇ ਬਿਨਾਂ ਹੀ ਚਲੇ ਗਏ। ਇਸ ਤੋਂ ਬਾਅਦ ਅਕਬਰੂਦੀਨ ਯੂਐਨ ਸਕਿਉਰਿਟੀ ਕੌਂਸਲ ਸਟੇਕਆਊਟ ’ਤੇ ਆਏ ਤੇ ਕਸ਼ਮੀਰ ਤੇ ਧਾਰਾ-370 ਬਾਰੇ ਵਿਚਾਰ ਪ੍ਰਗਟਾਏ।

ਇਮਰਾਨ ਖ਼ਾਨ ਵੱਲੋਂ ਸਲਾਮਤੀ ਕੌਂਸਲ ਦੀ ਮੀਟਿੰਗ ਦਾ ਸਵਾਗਤ

 ਇਸਲਾਮਾਬਾਦ,17 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵੱਲੋਂ ਕਸ਼ਮੀਰ ਮਸਲੇ ਬਾਰੇ ਕੀਤੀ ਬੰਦ ਕਮਰਾ ਮੀਟਿੰਗ ਦਾ ਸਵਾਗਤ ਕੀਤਾ ਹੈ।

ਭਾਰਤ ਵੱਲੋਂ ਭੂਟਾਨ ਨਾਲ ਸਹਿਯੋਗ ਲਈ ਸਮਝੌਤਿਆਂ ’ਤੇ ਦਸਤਖ਼ਤ

ਥਿੰਫੂ,17 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭੂਟਾਨ ਦੇ ਦੋ ਦਿਨਾ ਦੌਰੇ ’ਤੇ ਪੁੱਜ ਗਏ ਹਨ। ਉਨ੍ਹਾਂ ਭੂਟਾਨ ਦੇ ਰਾਜਾ ਜਿਗਮੇ ਖੇਸਰ ਨਮਗਯੇਲ ਨਾਲ ਮੁਲਾਕਾਤ ਕੀਤੀ। ਸ਼ਾਹੀ ਮਹਿਲ ਵਿਚ ਸ੍ਰੀ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਆਪਣੇ ਭੂਟਾਨੀ ਹਮਰੁਤਬਾ ਲੌਟੇ ਸ਼ੇਰਿੰਗ ਨਾਲ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ। ਇਸ ਮੌਕੇ ਵੱਖ-ਵੱਖ ਖੇਤਰਾਂ ਵਿਚ ਦੁਵੱਲੀ ਭਾਈਵਾਲੀ ਵਧਾਉਣ ਬਾਰੇ ਚਰਚਾ ਹੋਈ ਤੇ ਕਰੀਬ 10 ਸਮਝੌਤਾ ਪੱਤਰ ਸਹੀਬੰਦ ਕੀਤੇ ਗਏ।

ਪ੍ਰਮਾਣੂ ਹਥਿਆਰਾਂ ਬਾਰੇ ਰਾਜਨਾਥ ਦੇ ਬਿਆਨ ਦੀ ਕੁਰੈਸ਼ੀ ਵੱਲੋਂ ਨਿਖੇਧੀ

ਇਸਲਾਮਾਬਾਦ,17 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਬਾਰੇ ਦਿੱਤੇ ਗਏ ਬਿਆਨ ਨੂੰ ‘ਗ਼ੈਰਜ਼ਿੰਮੇਵਾਰਾਨਾ’ ਅਤੇ ‘ਮੰਦਭਾਗਾ’ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਰਾਜਨਾਥ ਸਿੰਘ ਨੇ ਪੋਖਰਣ ਦੇ ਦੌਰੇ ਮੌਕੇ ਕਿਹਾ ਸੀ ਕਿ ਭਾਰਤ ਪ੍ਰਮਾਣੂ ਹਥਿਆਰਾਂ ਦੀ ਪਹਿਲਾਂ ਵਰਤੋਂ ਨਾ ਕਰਨ ਦੇ ਫ਼ੈਸਲੇ ਦਾ ਹਮੇਸ਼ਾ ਪਾਲਣ ਕਰਦਾ ਆ ਰਿਹਾ ਹੈ ਪਰ ‘ਭਵਿੱਖ ’ਚ ਕੀ ਕੁਝ ਹੋਵੇਗਾ, ਇਹ ਹਾਲਾਤ ਉੱਤੇ ਨਿਰਭਰ ਕਰੇਗਾ।’

ਤਣਾਅ ਘਟਾਉਣ ਲਈ ਭਾਰਤ ਨਾਲ ਵਾਰਤਾ ਕਰੇ ਪਾਕਿ: ਟਰੰਪ

ਵਾਸ਼ਿੰਗਟਨ,17 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਨੂੰ ਵਾਰਤਾ ਰਾਹੀਂ ਤਣਾਅ ਘਟਾਉਣ ’ਤੇ ਜ਼ੋਰ ਦਿੱਤਾ ਹੈ। ਵ੍ਹਾਈਟ ਹਾਊਸ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਕੱਲ ਸ੍ਰੀ ਟਰੰਪ ਨੂੰ ਕੀਤੇ ਗਏ ਫੋਨ ਦੌਰਾਨ ਉਨ੍ਹਾਂ ਨੂੰ ਇਹ ਸੁਨੇਹਾ ਦਿੱਤਾ ਗਿਆ। ਸੰਯੁਕਤ ਰਾਸ਼ਟਰ ਸਲਾਮਤੀ ਪ੍ਰੀਸ਼ਦ ਵੱਲੋਂ ਕਸ਼ਮੀਰ ਬਾਰੇ ਬੰਦ ਕਮਰਾ ਬੈਠਕ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਦੋਵੇਂ ਆਗੂਆਂ ਵਿਚਕਾਰ ਫੋਨ ’ਤੇ ਗੱਲਬਾਤ ਹੋਈ ਸੀ। ਉਂਜ ਇਸਲਾਮਾਬਾਦ ’ਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਦਾਅਵਾ ਕੀਤਾ ਸੀ ਕਿ ਇਮਰਾਨ ਖ਼ਾਨ ਨੇ ਸੰਯੁਕਤ ਰਾਸ਼ਟਰ ਸਲਾਮਤੀ ਪ੍ਰੀਸ਼ਦ ਦੀ ਕਸ਼ਮੀਰ ਮੁੱਦੇ ਬਾਰੇ ਬੈਠਕ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੂੰ ਭਰੋਸੇ ’ਚ ਲੈ ਲਿਆ ਹੈ।

ਪਾਕਿ ਫ਼ੌਜ ਕਿਸੇ ਵੀ ਚੁਣੌਤੀ ਦਾ ਮੁਕਾਬਲਾ ਕਰਨ ਲਈ ਤਿਆਰ: ਮੇਜਰ ਜਨਰਲ ਗਫ਼ੂਰ

ਇਸਲਾਮਾਬਾਦ,17 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਫ਼ੌਜ ਭਾਰਤ ਦੀ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫ਼ੌਜ ਦੇ ਤਰਜਮਾਨ ਮੇਜਰ ਜਨਰਲ ਆਸਿਫ਼ ਗਫ਼ੂਰ

ਸਲਾਮਤੀ ਕੌਂਸਲ ਨੇ ਵਿਚਾਰਿਆ ਕਸ਼ਮੀਰ ਮੁੱਦਾ

ਸੰਯੁਕਤ ਰਾਸ਼ਟਰ,16 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੇ ਭਾਰਤ ਵੱਲੋਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਵਾਪਸ ਲਏ ਜਾਣ ਦੇ ਮੁੱਦੇ ’ਤੇ ਅੱਜ ਇਥੇ ‘ਬੰਦ ਕਮਰਾ’ ਮੀਟਿੰਗ ਕੀਤੀ। ਸਲਾਮਤੀ ਕੌਂਸਲ ਦੀ ਇਹ ਮੀਟਿੰਗ ਪਾਕਿਸਤਾਨ ਦੇ ਗੂੜ੍ਹੇ ਮਿੱਤਰ ਤੇ ਕੌਂਸਲ ਦੇ ਸਥਾਈ ਮੈਂਬਰ ਚੀਨ ਦੀ ਉਸ ਅਪੀਲ ’ਤੇ ਹੋਈ, ਜਿਸ ਵਿੱਚ ਉਸ ਨੇ ਇਸ ਮੁੱਦੇ ’ਤੇ ‘ਬੰਦ ਕਮਰਾ ਸਲਾਹ-ਮਸ਼ਵਰੇ’ ਲਈ ਕਿਹਾ ਸੀ। ਉਂਜ ਇਸ ਮੀਟਿੰਗ ਦਾ ਨਤੀਜਾ ਗੈਰ-ਰਸਮੀ ਹੋਵੇਗਾ, ਕਿਉਂਕਿ ਸਬੰਧਤ ਮੁਲਕ (ਭਾਰਤ ਤੇ ਪਾਕਿਸਤਾਨ) ਮੀਟਿੰਗ ਵਿੱਚ ਸ਼ਾਮਲ ਨਹੀਂ ਹਨ। ਸਲਾਮਤੀ ਕੌਂਸਲ ਦੀ ਮੀਟਿੰਗ ਵਿੱਚ ਪੰਜ ਸਥਾਈ ਮੁਲਕਾਂ ਤੋਂ ਇਲਾਵਾ ਦਸ ਅਸਥਾਈ ਮੈਂਬਰ ਮੁਲਕ ਸ਼ਾਮਲ ਸਨ।

ਲਹਿੰਦੇ ਪੰਜਾਬ ਵੱਲੋਂ 36 ਸੜਕਾਂ ਅਤੇ 5 ਪਾਰਕਾਂ ਦੇ ਨਾਮ ਕਸ਼ਮੀਰ ’ਤੇ ਰੱਖਣ ਦਾ ਫ਼ੈਸਲਾ

ਲਾਹੌਰ,16 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਕਸ਼ਮੀਰੀ ਲੋਕਾਂ ਨਾਲ ਇਕਜੁੱਟਤਾ ਦੇ ਪ੍ਰਗਟਾਵੇ ਲਈ 36 ਸੜਕਾਂ ਅਤੇ ਪੰਜ ਪ੍ਰਮੁੱਖ ਪਾਰਕਾਂ ਦੇ ਨਾਮ ਕਸ਼ਮੀਰ ’ਤੇ ਰੱਖਣ ਦਾ ਫ਼ੈਸਲਾ ਲਿਆ ਹੈ। ਭਾਰਤ ਵੱਲੋਂ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਰੱਦ ਕਰਨ ਮਗਰੋਂ ਇਹ ਕਦਮ ਉਠਾਇਆ ਗਿਆ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0081223151
Copyright © 2019, Panjabi Times. All rights reserved. Website Designed by Mozart Infotech