ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਰਾਸ਼ਟਰੀ

ਮਹਿਬੂਬਾ ਵੱਲੋਂ ਇਮਰਾਨ ਦੀ ਸ਼ਲਾਘਾ

February 11, 2019 03:55 PM

ਸ੍ਰੀਨਗਰ, 10 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : : ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਮੁਖੀ ਮਹਿਬੂਬਾ ਮੁਫ਼ਤੀ ਨੇ ਜੰਗਲੀ ਰੱਖ ਦਾ ਨਾਮ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਦੇ ਨਾਮ ’ਤੇ ਰੱਖੇ ਜਾਣ ਦੇ ਫ਼ੈਸਲੇ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸ਼ਲਾਘਾ ਕੀਤੀ ਹੈ। ਕੇਂਦਰ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਇੰਜ ਜਾਪਦਾ ਹੈ ਕਿ ਪੁਰਾਣੇ ਸ਼ਹਿਰਾਂ ਦੇ ਨਾਮ ਬਦਲਣ ਅਤੇ ਅਯੁੱਧਿਆ ’ਚ ਰਾਮ ਮੰਦਰ ਉਸਾਰੇ ਜਾਣਾ ਭਾਰਤ ਸਰਕਾਰ ਦੀ ਪਹਿਲੀ ਪ੍ਰਾਥਮਿਕਤਾ ਬਣ ਗਿਆ ਹੈ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ,‘‘ਸਮਾਂ ਕਿਵੇਂ ਬਦਲਦਾ ਹੈ। ਕੇਂਦਰ ਦੀ ਪਹਿਲੀ ਪ੍ਰਾਥਮਿਕਤਾ ਇਤਿਹਾਸਕ ਸ਼ਹਿਰਾਂ ਦੇ ਨਾਮ ਬਦਲਣ ਅਤੇ ਰਾਮ ਮੰਦਰ ਉਸਾਰਨਾ ਜਾਪਦਾ ਹੈ। ਦੂਜੇ ਪਾਸੇ ਇਹ ਦੇਖ ਕੇ ਖੁਸ਼ੀ ਹੋਈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਬਾਲੋਕੀ ਜੰਗਲੀ ਰੱਖ ਦਾ ਨਾਮ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਰੱਖਣ ਅਤੇ ਉਨ੍ਹਾਂ ਦੇ ਨਾਮ ’ਤੇ ਯੂਨੀਵਰਸਿਟੀ ਬਣਾਏ ਜਾਣ ਲਈ ਕਦਮ ਉਠਾਇਆ ਹੈ।’’ ਜ਼ਿਕਰਯੋਗ ਹੈ ਕਿ ਇਮਰਾਨ ਖ਼ਾਨ ਨੇ ਇਕ ਸਮਾਗਮ ਦੌਰਾਨ ਇਹ ਐਲਾਨ ਕਰਦਿਆਂ ਕਿਹਾ ਸੀ ਕਿ ਪਾਕਿਸਤਾਨ ਸਾਰੇ ਨਾਗਰਿਕਾਂ ਦਾ ਹੈ ਅਤੇ ਉਹ ਯਕੀਨੀ ਬਣਾਉਣਗੇ ਕਿ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਿੱਖ ਸ਼ਰਧਾਲੂ ਆਸਾਨੀ ਨਾਲ ਮਨਾ ਸਕਣ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਰਾਸ਼ਟਰੀ ਵਿੱਚ ਹੋਰ
ਘੱਟਗਿਣਤੀ ਪਰਿਭਾਸ਼ਾ: ਸੰਵਿਧਾਨਕ ਮਾਹਿਰਾਂ ਦੀ ਰਾਇ ਲਏਗਾ ਕਮਿਸ਼ਨ

ਨਵੀਂ ਦਿੱਲੀ,17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ‘ਘੱਟਗਿਣਤੀ’ ਸ਼ਬਦ ਦੀ ਪਰਿਭਾਸ਼ਾ ਨਿਰਧਾਰਿਤ ਕਰਨ ਵਿੱਚ ਲੱਗੇ ਘੱਟਗਿਣਤੀ ਕਮਿਸ਼ਨ ਦਾ ਕਹਿਣਾ ਹੈ ਕਿ ਇਸ ਕੰਮ ਵਿੱਚ ਕੁਝ ‘ਵਿਹਾਰਕ ਮੁਸ਼ਕਲਾਂ’ ਹਨ, ਜਿਸ ਕਰਕੇ ਉਹ ਸੰਵਿਧਾਨ ਦੇ ਮਾਹਿਰਾਂ ਦੀ ਰਾਇ ਲਏਗਾ। ਉਂਜ ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਸੰਵਿਧਾਨ ਤੇ ਸਾਰਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਉਹ ਆਪਣੀ ਰਿਪੋਰਟ ਤਿੰਨ ਮਹੀਨਿਆਂ ਦੀ ਨਿਰਧਾਰਿਤ ਮਿਆਦ ਅੰਦਰ ਸਰਕਾਰ ਤੇ ਸਿਖਰਲੀ ਅਦਾਲਤ ਨੂੰ ਸੌਂਪ ਦੇਵੇਗਾ। ਘੱਟਗਿਣਤੀ ਕਮਿਸ਼ਨ ਦੇ ਮੁਖੀ ਸੱਯਦ ਗਾਇਰੁਲ ਹਸਨ ਰਿਜਵੀ ਦਾ ਕਹਿਣਾ ਹੈ ਕਿ ਇਸ ਮਾਮਲੇ ’ਤੇ ਵਿਚਾਰ ਚਰਚਾ ਕਰਨ ਅਤੇ ਰਿਪੋਰਟ ਤਿਆਰ ਕਰਨ ਲਈ ਕਮਿਸ਼ਨ ਦੇ ਉਪ ਪ੍ਰਧਾਨ ਜੌਰਜ ਕੁਰੀਅਨ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ,

ਅਰਜਨਟੀਨਾ ਦੇ ਰਾਸ਼ਟਰਪਤੀ ਤਿੰਨ ਰੋਜ਼ਾ ਦੌਰੇ ’ਤੇ ਭਾਰਤ ਪੁੱਜੇ

ਨਵੀਂ ਦਿੱਲੀ,17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਰਜਨਟੀਨਾ ਦੇ ਰਾਸ਼ਟਰਪਤੀ ਮੌਰੀਸੀਓ ਮੈਕਰੀ ਅੱਜ ਤਿੰਨ ਰੋਜ਼ਾ ਦੌਰੇ ਤਹਿਤ ਭਾਰਤ ਪੁੱਜ ਗਏ ਹਨ। ਆਪਣੀ ਇਸ ਫੇਰੀ ਦੌਰਾਨ ਸ੍ਰੀ ਮੈਕਰੀ ਅਰਥਚਾਰਾ, ਪਰਮਾਣੂ ਤਕਨੀਕ ਤੇ ਪੁਲਾੜ ਸਮੇਤ ਹੋਰ ਅਹਿਮ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨਗੇ। ਅਰਜਨਟੀਨੀ ਸਦਰ ਦਾ ਹਵਾਈ ਅੱਡੇ ਉੱਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਰਾਜਵਰਧਨ ਰਾਠੌਰ ਨੇ ਸਵਾਗਤ ਕੀਤਾ।

ਦਹਿਸ਼ਤਗਰਦੀ ਪਾਕਿਸਤਾਨ ਦੀ ਸਰਕਾਰੀ ਨੀਤੀ ਦਾ ਹਿੱਸਾ: ਰੱਖਿਆ ਮਾਹਿਰ

ਨਵੀਂ ਦਿੱਲੀ,17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪੁਲਵਾਮਾ ਦਹਿਸ਼ਤੀ ਹਮਲੇ ਨੂੰ ਲੈ ਕੇ ਸਰਕਾਰ ’ਤੇ ਕਾਰਵਾਈ ਲਈ ਵਧਦੇ ਦਬਾਅ ਦਰਮਿਆਨ ਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਦਹਾਕਿਆਂ ਤੋਂ ਅਤਿਵਾਦ ਨੂੰ ਸਰਕਾਰੀ ਨੀਤੀ ਵਜੋਂ ਇਸਤੇਮਾਲ ਕਰਨ ਵਾਲੇ ਪਾਕਿਸਤਾਨ ਨੂੰ ਆਲਮੀ ਪੱਧਰ ’ਤੇ ਕੂਟਨੀਤਕ ਪੱਖੋਂ ਵੱਖ ਕਰਨ ਦੇ ਨਾਲ ਹੀ ਫ਼ੌਜੀ ਕਾਰਵਾਈ ਜ਼ਰੀਏ ਸਬਕ ਸਿਖਾਏ ਜਾਣ ਦੀ ਲੋੜ ਹੈ।

ਪੁਲਵਾਮਾ ‘ਚ ਅੱਤਿਵਾਦੀਆਂ ਨਾਲ ਮੁਠਭੇੜ ਦੌਰਾਨ ਚਾਰ ਜਵਾਨ ਸ਼ਹੀਦ

ਸ੍ਰੀਨਗਰ,17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਪਿੰਗਲਾਨ ਖੇਤਰ ‘ਚ ਅੱਜ ਅੱਤਿਵਾਦੀਆਂ ਨਾਲ ਹੋਈ ਮੁਠਭੇੜ ਦੌਰਾਨ ਫੌਜ ਦੇ ਇੱਕ ਮੇਜਰ ਸਮੇਤ ਚਾਰ ਜਵਾਨ ਸ਼ਹੀਦ ਹੋ ਗਏ। ਪੁਲਵਾਮਾ ਜ਼ਿਲ੍ਹੇ ਦੇ ਪਿੰਗਲਾਨ ਇਲਾਕੇ ‘ਚ 2-3 ਅੱਤਿਵਾਦੀਆਂ ਦੇ ਛਿਪੇ ਹੋਣ ਦੀ ਸੰਭਾਵਨਾ ਹੈ। 

ਚਾਰ ਵੱਖਵਾਦੀ ਆਗੂਆਂ ਤੋਂ ਸੁਰੱਖਿਆ ਵਾਪਸ ਲਈ

ਸ੍ਰੀਨਗਰ,17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਜੰਮੂ ਕਸ਼ਮੀਰ ’ਚ ਹੁਰੀਅਤ ਦੇ ਚੇਅਰਮੈਨ ਮੀਰਵਾਇਜ਼ ਉਮਰ ਫਾਰੂਕ ਸਮੇਤ ਚਾਰ ਵੱਖਵਾਦੀ ਆਗੂਆਂ ਤੋਂ ਐਤਵਾਰ ਨੂੰ ਸੁਰੱਖਿਆ ਛਤਰੀ ਵਾਪਸ ਲੈ ਲਈ ਗਈ ਹੈ। ਪੁਲਵਾਮਾ ਦਹਿਸ਼ਤੀ ਹਮਲੇ ’ਚ ਸੀਆਰਪੀਐਫ ਦੇ 40 ਜਵਾਨਾਂ ਦੀ ਸ਼ਹਾਦਤ ਮਗਰੋਂ ਇਹ ਫ਼ੈਸਲਾ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੀਰਵਾਇਜ਼ ਤੋਂ ਇਲਾਵਾ ਸਾਬਕਾ ਚੇਅਰਮੈਨ ਅਬਦੁੱਲ ਗਨੀ ਭੱਟ, ਬਿਲਾਲ ਲੋਨ ਅਤੇ ਸ਼ਬੀਰ ਸ਼ਾਹ ਦੀ ਸੁਰੱਖਿਆ ਵਾਪਸ ਲਈ ਗਈ ਹੈ।

ਦਹਿਸ਼ਤੀ ਚੁਣੌਤੀਆਂ ’ਚੋਂ ਹੌਸਲੇ ਤੇ ਸੰਜਮ ਨਾਲ ਉਭਰਾਂਗੇ: ਕੋਵਿੰਦ

ਗਨੌਰ (ਸੋਨੀਪਤ),17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪੁਲਵਾਮਾ ਹਮਲੇ ਨੂੰ ਬੁਜ਼ਦਿਲਾਨਾ ਕਾਰਵਾਈ ਕਰਾਰ ਦਿੰਦਿਆਂ ਕਿਹਾ ਦੇਸ਼ ਨੇ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਹੌਸਲੇ ਤੇ ਠਰ੍ਹੰਮੇ ਨਾਲ ਕੀਤਾ ਹੈ। 

ਸੁਰੱਖਿਆ ਬਾਰੇ ਭਾਜਪਾ ਕੋਈ ਸਮਝੌਤਾ ਨਹੀਂ ਕਰੇਗੀ: ਸ਼ਾਹ

ਲਖੀਮਪੁਰ (ਅਸਾਮ),17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਹੋਏ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਸੀਆਰਪੀਅੈੱਫ ਦੇ 40 ਜਵਾਨਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਏਗੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪਿਛਲੀ ਕਾਂਗਰਸ ਸਰਕਾਰ ਦੇ ਉਲਟ ਸੁਰੱਖਿਆ ਨਾਲ ਸਬੰਧਤ ਕਿਸੇ ਵੀ ਮੁੱਦੇ ’ਤੇ ਸਮਝੌਤਾ ਨਹੀਂ ਕਰੇਗੀ। ਸ਼ਾਹ ਨੇ ਇੱਥੇ ਇਕ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਘਿਨੌਣਾ ਕਾਰਾ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਅਤਿਵਾਦੀ ਜਥੇਬੰਦੀ ਨੇ ਕੀਤਾ ਹੈ ਤੇ ਜ਼ਿੰਮੇਵਾਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਬੁਜਦਿਲੀ ਵਾਲੀ ਕਾਰਵਾਈ ਪਾਕਿਸਤਾਨੀ ਅਤਿਵਾਦੀਆਂ ਨੇ ਕੀਤੀ ਹੈ।

ਅਤਿਵਾਦ ਨੂੰ ਸ਼ਹਿ ਦੇ ਰਿਹਾ ਹੈ ਪਾਕਿਸਤਾਨ: ਰਾਜਨਾਥ

ਭਦਰਕ (ਉਡ਼ੀਸਾ):,17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਜੰਮੂ ਕਸ਼ਮੀਰ ਦੇ ਪੁਲਵਾਮਾ ਹਮਲੇ ਪਿੱਛੇ ਗੁਆਂਢੀ ਮੁਲਕ ਦਾ ਹੱਥ ਹੈ। ਰਾਜਨਾਥ ਨੇ ਦਾਅਵਾ ਕੀਤਾ ਕਿ ਗੁਆਂਢੀ ਦੇਸ਼ ਨੇ ਇਹ ਜਾਣਨ ਤੋਂ ਬਾਅਦ ਹਮਲੇ ਵਿਚ ਸਹਿਯੋਗ ਦਿੱਤਾ ਹੈ ਕਿ ਪਿਛਲੇ ਪੰਜ ਵਰ੍ਹਿਆਂ ਵਿਚ ਭਾਰਤੀ ਬਲਾਂ ਦੀਆਂ ਸਫ਼ਲ ਮੁਹਿੰਮਾਂ ਨਾਲ ਅਤਿਵਾਦੀਆਂ ਦੇ ਹੌਸਲੇ ਪਸਤ ਹੋ ਗਏ ਹਨ।

ਜੰਮੂ ਵਿਚ ਕਰਫਿਊ ਜਾਰੀ, ਹਾਲਾਤ ਕਾਬੂ ਹੇਠ

ਜੰਮੂ,17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਜੰਮੂ ਵਿਚ ਅੱਜ ਲਗਾਤਾਰ ਤੀਜੇ ਦਿਨ ਵੀ ਕਰਫਿਊ ਜਾਰੀ ਰਿਹਾ। ਸੈਨਾ ਨੇ ਸੰਵੇਦਨਸ਼ੀਲ ਇਲਾਕਿਆਂ ਵਿਚ ਫਲੈਗ ਮਾਰਚ ਵੀ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀਨੀਅਰ ਪ੍ਰਸ਼ਾਸਨਿਕ ਤੇ ਪੁਲੀਸ ਅਧਿਕਾਰੀਆਂ ਨੇ ਸ਼ਹਿਰ ਵਿਚ ਸ਼ਾਂਤੀ ਬਹਾਲੀ ਲਈ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਅਹਿਮ ਮੀਟਿੰਗ ਕੀਤੀ ਹੈ। ਕਾਨੂੰਨ-ਵਿਵਸਥਾ ਬਣਾਏ ਰੱਖਣ ਲਈ ਕਈ ਲੋਕਾਂ ਨੂੰ ਚੌਕਸੀ ਵੱਜੋਂ ਹਿਰਾਸਤ ਵਿਚ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਪੁਲਵਾਮਾ ਜ਼ਿਲ੍ਹੇ ਵਿਚ ਸੀਆਰਪੀਐੱਫ ਦੇ ਕਾਫ਼ਲੇ ਉੱਤੇ ਹੋਏ ਹਮਲੇ ਤੋਂ ਬਾਅਦ ਜੰਮੂ ਵਿਚ ਸ਼ੁੱਕਰਵਾਰ ਨੂੰ ਪਾਕਿਸਤਾਨ ਵਿਰੋਧੀ ਪ੍ਰਦਰਸ਼ਨਾਂ ਮੌਕੇ ਕੁਝ ਹਿੰਸਕ ਘਟਨਾਵਾਂ ਵਾਪਰੀਆਂ ਸਨ ਤੇ ਸ਼ਹਿਰ ਵਿਚ ਕਰਫਿਊ ਲਾ ਦਿੱਤਾ ਗਿਆ ਸੀ। 

ਪੁਲਵਾਮਾ ਹਮਲਾ: ਦਿੱਲੀ ਵਿੱਚ ਕਸ਼ਮੀਰੀ ਵਿਦਿਆਰਥੀ ਖ਼ੌਫ਼ਜ਼ਦਾ

ਨਵੀਂ ਦਿੱਲੀ,17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪੁਲਵਾਮਾ ਦਹਿਸ਼ਤੀ ਹਮਲੇ ਮਗਰੋਂ ਮੁਲਕ ਦੇ ਵੱਖ ਵੱਖ ਹਿੱਸਿਆਂ ’ਚ ਕਸ਼ਮੀਰੀਆਂ ਨਾਲ ਬਦਸਲੂਕੀ ਦੀਆਂ ਰਿਪੋਰਟਾਂ ਕਾਰਨ ਦਿੱਲੀ ਦੇ ਕਈ ਕਸ਼ਮੀਰੀ ਵਿਦਿਆਰਥੀ ਖ਼ੌਫ਼ ’ਚ ਹਨ। ਉਂਜ ਪੁਲੀਸ ਨੇ ਕੌਮੀ ਰਾਜਧਾਨੀ ’ਚ ਉਨ੍ਹਾਂ ਦੀ ਸੁਰੱਖਿਆ ਵਧਾਈ ਹੋਈ ਹੈ। ਉਧਰ ਉੱਤਰਾਖੰਡ ਦੇ ਵਧੀਕ ਡੀਜੀਪੀ ਅਸ਼ੋਕ ਕੁਮਾਰ ਨੇ ਉਥੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ’ਤੇ ਭੜਕਾਊ ਬਿਆਨ ਜਾਰੀ ਨਾ ਕਰਨ।

ਕਸ਼ਮੀਰ ਦੇ ਸਿਆਸੀ ਹੱਲ ਤਕ ਪੁਲਵਾਮਾ ਵਰਗੇ ਹਮਲੇ ਹੁੰਦੇ ਰਹਿਣਗੇ: ਫ਼ਾਰੂਕ

ਜੰਮੂ,17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਐਤਵਾਰ ਨੂੰ ਕਿਹਾ ਹੈ ਕਿ ਪੁਲਵਾਮਾ ਹਮਲੇ ਲਈ ਕਸ਼ਮੀਰ ਦੇ ਲੋਕ ਜ਼ਿੰਮੇਵਾਰ ਨਹੀਂ ਹਨ ਪਰ ਅਜਿਹੀਆਂ ਘਟਨਾਵਾਂ ਉਸ ਸਮੇਂ ਤਕ ਜਾਰੀ ਰਹਿਣਗੀਆਂ ਜਦੋਂ ਤਕ ਕਿ ਕਸ਼ਮੀਰ ਮਸਲੇ ਦਾ ਸਿਆਸੀ ਤੌਰ ’ਤੇ ਹੱਲ ਨਹੀਂ ਕੱਢ ਲਿਆ ਜਾਂਦਾ। ਵਾਦੀ ਤੋਂ ਬਾਹਰ ਕਸ਼ਮੀਰੀ ਵਿਦਿਆਰਥੀਆਂ ਅਤੇ ਕਾਰੋਬਾਰੀਆਂ ’ਤੇ ਹੋਏ ਹਮਲਿਆਂ ਉਪਰ ਫਿਕਰ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ  

ਵੰਦੇ ਭਾਰਤ ਐਕਸਪ੍ਰੈੱਸ ਰੇਲ ਆਮ ਲੋਕਾਂ ਲਈ ਸ਼ੁਰੂ

ਨਵੀਂ ਦਿੱਲੀ,17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਦੀ ਪਹਿਲੀ ਤੇਜ਼ ਰਫ਼ਤਾਰ ਰੇਲ ਗੱਡੀ ਵੰਦੇ ਭਾਰਤ ਐਕਸਪ੍ਰੈੱਸ ਦੀਆਂ ਸੇਵਾਵਾਂ ਐਤਵਾਰ ਨੂੰ ਆਮ ਲੋਕਾਂ ਲਈ ਸ਼ੁਰੂ ਹੋ ਗਈਆਂ ਹਨ। ਇਕ ਦਿਨ ਪਹਿਲਾਂ ਸ਼ਨਿਚਰਵਾਰ ਨੂੰ ਵਾਰਾਨਸੀ ਤੋਂ ਦਿੱਲੀ ਦੀ ਯਾਤਰਾ ਤੱਕ ਰੇਲ ਗੱਡੀ ਵਿਚ ਮੁਸ਼ਕਲਾਂ ਆਈਆਂ ਸਨ ਤੇ ਇਸ ਨੂੰ ਰੋਕਣਾ ਪਿਆ ਸੀ। ਰੇਲ ਮੰਤਰੀ ਪਿਯੂਸ਼ ਗੋਇਲ ਨੇ ਟਵੀਟ ਕੀਤਾ ਕਿ ਵੰਦੇ ਭਾਰਤ ਐਕਸਪ੍ਰੈੱਸ ਆਪਣੇ ਪਹਿਲੇ ਵਪਾਰਕ ਫੇਰੇ ’ਤੇ ਅੱਜ ਸਵੇਰੇ ਦਿੱਲੀ ਤੋਂ ਵਾਰਾਨਸੀ ਲਈ ਰਵਾਨਾ ਹੋ ਗਈ ਹੈ। ਅਗਲੇ ਦੋ ਹਫ਼ਤਿਆਂ ਲਈ ਪਹਿਲਾਂ ਹੀ ਟਿਕਟਾਂ ਵਿਕ ਚੁੱਕੀਆਂ ਹਨ। ਰੇਲਵੇਜ਼ ਨੇ ਸ਼ਨਿਚਰਵਾਰ ਦੀ ਰਾਤ ਨੂੰ ਜਾਰੀ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ ਵਾਰਾਨਸੀ ਤੋਂ ਪਰਤਦੇ ਸਮੇਂ ਇਹ ਰੇਲ ਟੁੰਡਲਾ ਸਟੇਸ਼ਨ ਪਾਰ ਕਰਨ ਤੋਂ ਬਾਅਦ ਕਰੀਬ 18 ਕਿਲੋਮੀਟਰ ਦੂਰ ਕੌਮੀ ਰਾਜਧਾਨੀ ਖੇਤਰ ਦੇ ਇਕ ਸਟੇਸ਼ਨ ’ਤੇ ਰੁਕੀ। ਵਿਭਾਗ ਮੁਤਾਬਕ ਗੱਡੀ ਦੇ ਬਾਹਰੀ ਹਿੱਸੇ ’ਤੇ ਸ਼ਾਇਦ ਕੁਝ ਲੱਗ ਜਾਣ ਕਾਰਨ 

ਮੁੱਖ ਸਾਜ਼ਿਸ਼ਘਾੜੇ ਦੀ ਭਾਲ ਲਈ ਛਾਪੇ, 23 ਹੋਰ ਕਾਬੂ

ਸ੍ਰੀਨਗਰ,17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) :  ਪੁਲਵਾਮਾ ਦਹਿਸ਼ਤੀ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਮੰਨੇ ਜਾਂਦੇ ਮੁਹੰਮਦ ਉਮੈਰ ਦੀ ਸੁਰੱਖਿਆ ਬਲਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧ ’ਚ ਸੁਰੱਖਿਆ ਬਲਾਂ ਦੇ ਸੈਂਕੜੇ ਜਵਾਨਾਂ ਨੇ ਐਤਵਾਰ ਨੂੰ ਵੱਖ ਵੱਖ ਥਾਵਾਂ ’ਤੇ ਛਾਪੇ ਮਾਰੇ। ਪੁਲੀਸ ਨੇ ਧਮਾਕੇ ਲਈ 23 ਮਸ਼ਕੂਕਾਂ ਨੂੰ ਹਿਰਾਸਤ ’ਚ ਲਿਆ ਹੈ। ਸੀਆਰਪੀਐਫ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਫਿਦਾਈਨ ਹਮਲੇ ’ਚ 40 ਜਵਾਨ ਸ਼ਹੀਦ ਹੋ ਗਏ ਸਨ। ਫ਼ੌਜ ਅਤੇ ਪੁਲੀਸ ਅਧਿਕਾਰੀਆਂ ਵੱਲੋਂ ਉਸ ਦੀ ਜ਼ੋਰ-ਸ਼ੋਰ ਨਾਲ ਭਾਲ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਸੂਹ ਮੁਤਾਬਕ ਉਮਰ ਨੇ ਹੀ ਕਸ਼ਮੀਰੀ ਨੌਜਵਾਨ ਆਦਿਲ ਡਾਰ ਨੂੰ ਫਿਦਾਈਨ ਬਣਨ ਲਈ ਤਿਆਰ ਕੀਤਾ ਸੀ ਜਿਸ 

ਕਸ਼ਮੀਰ ’ਚ ਮੋਬਾਈਲ ਇੰਟਰਨੈੱਟ ਸੇਵਾਵਾਂ ਬਹਾਲ

ਸ੍ਰੀਨਗਰ,17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਕਸ਼ਮੀਰ ’ਚ ਮੋਬਾਈਲ ਇੰਟਰਨੈੱਟ ਸੇਵਾਵਾਂ ਐਤਵਾਰ ਰਾਤ ਨੂੰ ਬਹਾਲ ਕਰ ਦਿੱਤੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਅਨੰਤਨਾਗ, ਕੁਲਗਾਮ, ਸ਼ੋਪੀਆਂ, ਪੁਲਵਾਮਾ, ਸ੍ਰੀਨਗਰ ਅਤੇ ਬੜਗਾਮ ਜ਼ਿਲ੍ਹਿਆਂ ’ਚ ਇਹ ਸੇਵਾਵਾਂ ਬੰਦ ਕੀਤੀਆਂ ਗਈਆਂ ਸਨ ਜਦਕਿ ਬਾਰਾਮੂਲਾ, ਕੁਪਵਾੜਾ ਅਤੇ ਬਾਂਦੀਪੋਰਾ ਜ਼ਿਲ੍ਹਿਆਂ ’ਚ ਨੈੱਟਵਰਕ ਸਪੀਡ ਘਟਾ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਵਾਦੀ ’ਚ ਹਾਲਾਤ ਅਮਨ ਅਮਾਨ ਵਾਲੇ ਰਹਿਣ ਕਰਕੇ ਸੇਵਾਵਾਂ ਬਹਾਲ ਕੀਤੀਆਂ ਗਈਆਂ ਹਨ।

ਸੀਆਰਪੀਐਫ ਨੇ ਸੋਸ਼ਲ ਮੀਡੀਆ ’ਤੇ ਫਰਜ਼ੀ ਤਸਵੀਰਾਂ ਖ਼ਿਲਾਫ਼ ਲੋਕਾਂ ਨੂੰ ਚੌਕਸ ਕੀਤਾ

ਨਵੀਂ ਦਿੱਲੀ,17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਜੰਮੂ ਕਸ਼ਮੀਰ ਦੇ ਪੁਲਵਾਮਾ ’ਚ ਦਹਿਸ਼ਤੀ ਹਮਲੇ ’ਚ ਸ਼ਹੀਦ ਹੋਏ ਜਵਾਨਾਂ ਦੀਆਂ ਦੇਹਾਂ ਦੀਆਂ ਸੋਸ਼ਲ ਮੀਡੀਆ ’ਤੇ ਫੈਲਾਈਆਂ ਜਾ ਰਹੀਆਂ ‘ਫਰਜ਼ੀ ਤਸਵੀਰਾਂ’ ਖ਼ਿਲਾਫ਼ ਸੀਆਰਪੀਐਫ ਨੇ ਐਤਵਾਰ ਨੂੰ ਲੋਕਾਂ ਨੂੰ ਚੌਕਸ ਕੀਤਾ ਹੈ। ਸੀਆਰਪੀਐਫ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ’ਚ ਆਇਆ ਹੈ ਕਿ ਸੋਸ਼ਲ ਮੀਡੀਆ ’ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸ਼ਹੀਦਾਂ ਦੇ ਸਰੀਰ ਦੇ ਅੰਗਾਂ ਦੀਆਂ ਫਰਜ਼ੀ ਤਸਵੀਰਾਂ ਨਫ਼ਰਤ ਪੈਦਾ ਕਰਨ ਲਈ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। 

ਦਹਿਸ਼ਤੀਆਂ ਵਿਰੁੱਧ ਸਾਰੀਆਂ ਪਾਰਟੀਆਂ ਇਕਜੁੱਟ

ਨਵੀਂ ਦਿੱਲੀ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪੁਲਵਾਮਾ ਹਮਲੇ ਮਗਰੋਂ ਅਤਿਵਾਦ ਨਾਲ ਸਿੱਝਣ ਦੀ ਵਚਨਬੱਧਤਾ ਦੁਹਰਾਉਂਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਸ਼ਨਿਚਰਵਾਰ ਨੂੰ ਮੁਲਕ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਕਰਨ ਵਾਲੇ ਸੁਰੱਖਿਆ ਬਲਾਂ ਨਾਲ ਇਕਜੁੱਟਤਾ ਜ਼ਾਹਰ ਕੀਤੀ। ਸਰਬ ਪਾਰਟੀ ਬੈਠਕ ਦੌਰਾਨ ਮਤਾ ਪਾਸ ਕਰਕੇ ਦਹਿਸ਼ਤੀ ਹਮਲੇ ਅਤੇ ਸਰਹੱਦ ਪਾਰੋਂ ਦਹਿਸ਼ਤਗਰਦਾਂ ਨੂੰ ਮਿਲ ਰਹੀ ਹਮਾਇਤ ਦੀ ਸਖ਼ਤ ਨਿਖੇਧੀ ਕੀਤੀ ਗਈ। ਸਾਰੀਆਂ ਵਿਰੋਧੀ ਪਾਰਟੀਆਂ ਨੇ ਦਹਿਸ਼ਤੀਆਂ ਦੀ ਚੁਣੌਤੀ ਨਾਲ ਨਜਿੱਠਣ ਲਈ ਸਰਕਾਰ ਨੂੰ ਹਮਾਇਤ ਦਿੱਤੀ।

ਪਾਕਿ ਵਸਤਾਂ ’ਤੇ ਡਿਊਟੀ 200 ਫੀਸਦ ਕੀਤੀ

ਨਵੀਂ ਦਿੱਲੀ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਤੋਂ ਤਰਜੀਹੀ ਮੁਲਕ ਦਾ ਦਰਜਾ ਵਾਪਸ ਲੈਣ ਮਗਰੋਂ ਅੱਜ ਭਾਰਤ ਨੇ ਪਾਕਿਸਤਾਨ ਵੱਲੋਂ ਦਰਾਮਦ ਹੋਣ ਵਾਲੀਆਂ ਸਾਰੀਆਂ ਵਸਤਾਂ ’ਤੇ ਕਸਟਮ ਡਿਊਟੀ 200 ਫੀਸਦ ਕਰ ਦਿੱਤੀ ਹੈ।

ਜੰਮੂ ਵਿਚ ਕਰਫਿਊ ਜਾਰੀ, ਫ਼ੌਜ ਦੀ ਨਫਰੀ ਵਧਾਈ

ਜੰਮੂ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਜੰਮੂ ਸ਼ਹਿਰ ਵਿਚ ਅੱਜ ਦੂਜੇ ਦਿਨ ਵੀ ਕਰਫਿਊ ਜਾਰੀ ਰਿਹਾ। ਇਸ ਦੌਰਾਨ ਸ਼ਹਿਰ ਵਿਚ ਫ਼ੌਜ ਦੀ ਨਫਰੀ ਵਧਾ ਦਿੱਤੀ ਗਈ ਹੈ। ਕਸ਼ਮੀਰ ਦੇ ਪੁਲਵਾਮਾ ਵਿਚ ਸੀਆਰਪੀਐੱਫ ਦੇ ਜਵਾਨਾਂ ਦੀ ਅਤਿਵਾਦੀ ਹਮਲੇ ਵਿਚ ਹੋਈ ਮੌਤ ਖ਼ਿਲਾਫ਼ ਜੰਮੂ ਸ਼ਹਿਰ ਵਿਚ ਸ਼ੁੱਕਰਵਾਰ ਨੂੰ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਕਰਫਿਊ ਲਾ ਦਿੱਤਾ ਗਿਆ ਸੀ। ਸ਼ਹਿਰ ਵਿਚ ਨੌਂ ਹੋਰ ਫ਼ੌਜੀ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ ਤੇ ਇਹ ਗਿਣਤੀ ਹੁਣ 18 ਹੋ ਗਈ ਹੈ। ਸੁਰੱਖਿਆ ਬਲਾਂ ਨੇ ਅੱਜ ਸੰਵੇਦਨਸ਼ੀਲ ਥਾਵਾਂ ’ਤੇ ਫਲੈਗ ਮਾਰਚ ਵੀ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਯੂਨੀਵਰਸਿਟੀ ਵਿਚ ਅੱਜ ਸਾਰੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਤੇ ਖਿੱਤੇ ਵਿਚ ਮੋਬਾਈਲ ਸੇਵਾਵਾਂ ਵੀ ਬੰਦ ਰੱਖੀਆਂ ਗਈਆਂ। ਜੰਮੂ-ਸ੍ਰੀਨਗਰ ਕੌਮੀ ਮਾਰਗ ’ਤੇ ਰਾਮਬਨ ਕੋਲ ਜ਼ਮੀਨ ਖਿਸਕਣ ਕਾਰਨ ਫਸੀਆਂ ਗੱਡੀਆਂ ਨੂੰ ਸਖ਼ਤ ਸੁਰੱਖਿਆ ਹੇਠ ਜੰਮੂ ਵੱਲ ਆਉਣ ਦਿੱਤਾ ਗਿਆ। ਜੰਮੂ-ਸਾਂਬਾ-ਕਠੂਆ ਰੇਂਜ ਦੇ ਡੀਆਈਜੀ ਵਿਵੇਕ ਗੁਪਤਾ ਨੇ ਦੱਸਿਆ ਕਿ ਕਿਸੇ ਅਣਸੁਖਾਵੀਂ

ਪੁਲਵਾਮਾ ਹਮਲੇ ਬਾਰੇ ਟਿੱਪਣੀ ਕਾਰਨ ਨਵਜੋਤ ਸਿੱਧੂ ਕਾਮੇਡੀ ਸ਼ੋਅ ’ਚੋਂ ਬਾਹਰ

ਮੁੰਬਈ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੁਲਵਾਮਾ ਹਮਲੇ ਬਾਰੇ ਕੀਤੀ ਟਿੱਪਣੀ ਤੋਂ ਬਾਅਦ ਮਸ਼ਹੂਰ ਕਾਮੇਡੀ ਪ੍ਰੋਗਰਾਮ ‘ਦਿ ਕਪਿਲ ਸ਼ਰਮਾ ਸ਼ੋਅ’ ਛੱਡਣ ਲਈ ਕਹਿ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਹੁਣ ਅਰਚਨਾ ਪੂਰਨ ਸਿੰਘ ਸ਼ੋਅ ਦੀ ਮੈਂਬਰ ਬਣੇਗੀ। ਚੈਨਲ ਦੇ ਸੂਤਰਾਂ ਮੁਤਾਬਕ ਕੈਬਨਿਟ ਮੰਤਰੀ ਦੀ ਟਿੱਪਣੀ ’ਤੇ ਵੱਡਾ ਇਤਰਾਜ਼ ਜਤਾਇਆ ਗਿਆ ਹੈ। ਇਸ ਕਾਰਨ ਸ਼ੋਅ ਤੇ ਚੈਨਲ ਵੀ ਵਿਵਾਦਾਂ ਵਿਚ ਘਿਰਦਾ ਜਾ ਰਿਹਾ ਹੈ।

ਅਤਿਵਾਦ ਦਾ ਦੂਜਾ ਨਾਮ ਬਣਿਆ ਪਾਕਿਸਤਾਨ: ਮੋਦੀ

ਯਵਤਮਾਲ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੁਲਵਾਮਾ ਹਮਲੇ ਦੇ ਮਾਮਲੇ ’ਚ ਲੋਕਾਂ ਨੂੰ ਸੰਜਮ ਰੱਖਣ ਤੇ ਸੁਰੱਖਿਆ ਬਲਾਂ ’ਤੇ ਭਰੋਸਾ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੂੰ ਹਮਲਿਆਂ ਦੇ ਸਾਜ਼ਿਸ਼ਘਾੜਿਆਂ ਨੂੰ ਸਜ਼ਾ ਦੇਣ ਦੀ ਪੂਰੀ ਆਜ਼ਾਦੀ ਦਿੱਤੀ ਗਈ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0071644736
Copyright © 2019, Panjabi Times. All rights reserved. Website Designed by Mozart Infotech